18.01.26     Avyakt Bapdada     Punjabi Murli      Om Shanti     Madhuban


“ਬਾਪਦਾਦਾ ਦੇ ਅਨਮੋਲ ਮਹਾ ਵਾਕ - ਪਿਤਾਸ਼੍ਰੀ ਜੀ ਦੇ ਪੁੰਨ ਸਮ੍ਰਿਤੀ ਦਿਵਸ ਤੇ ਪ੍ਰਾਤਾ ਕਲਾਸ ਵਿੱਚ ਸੁਨਾਉਣ ਦੇ ਲਈ”

“ਮਿੱਠੇ ਬੱਚੇ , ਗਿਆਨ ਰਤਨਾਂ ਨਾਲ ਝੋਲੀ ਭਰਕੇ ਦਾਨ ਵੀ ਕਰਨਾ ਹੈ , ਜਿਨਾਂ ਦੂਜਿਆਂ ਨੂੰ ਰਸਤਾ ਦੱਸੋਗੇ ਉਤਨਾਂ ਅਸ਼ੀਰਵਾਦ ਮਿਲੇਗਾ”


ਓਮ ਸ਼ਾਂਤੀ। ਮਿੱਠੇ ਬੱਚਿਆਂ ਨੂੰ ਇਹ ਪੱਕਾ ਯਾਦ ਰੱਖਣਾ ਹੈ ਕਿ ਸ਼ਿਵਬਾਬਾ ਸਾਨੂੰ ਪੜਾਉਂਦੇ ਹਨ। ਸ਼ਿਵਬਾਬਾ ਪਤਿਤ - ਪਾਵਨ ਵੀ ਹਨ, ਸਦਗਤੀ ਦਾਤਾ ਵੀ ਹਨ। ਸਦਗਤੀ ਮਾਨਾ ਸਵਰਗ ਦੀ ਰਾਜਾਈ ਦਿੰਦੇ ਹਨ। ਬਾਬਾ ਕਿੰਨਾਂ ਮਿੱਠਾ ਹੈ। ਕਿੰਨੇ ਪਿਆਰ ਨਾਲ ਬੱਚਿਆਂ ਨੂੰ ਬੈਠ ਪੜਾਉਂਦੇ ਹਨ। ਬਾਪ, ਦਾਦਾ ਦ੍ਵਾਰਾ ਸਾਨੂੰ ਪੜਾਉਂਦੇ ਹਨ। ਬਾਬਾ ਕਿੰਨਾਂ ਮਿੱਠਾ ਹੈ, ਕਿੰਨਾਂ ਪਿਆਰ ਕਰਦੇ ਹਨ। ਕੋਈ ਤਕਲੀਫ ਨਹੀਂ ਦਿੰਦੇ। ਸਿਰਫ ਕਹਿੰਦੇ ਹਨ ਮੈਨੂੰ ਯਾਦ ਕਰੋ ਅਤੇ ਚਕ੍ਰ ਨੂੰ ਯਾਦ ਕਰੋ। ਬਾਪ ਦੀ ਯਾਦ ਵਿੱਚ ਦਿਲ ਇਕਦਮ ਠਰ ਜਾਣੀ ਚਾਹੀਦੀ ਹੈ ( ਸ਼ੀਤਲ ਹੋ ਜਾਣੀ ਚਾਹੀਦੀ) ਇੱਕ ਬਾਪ ਦੀ ਹੀ ਯਾਦ ਸਤਾਉਣੀ ਚਾਹੀਦੀ ਹੈ ਕਿਉਕਿ ਬਾਪ ਤੋਂ ਵਰਸਾ ਕਿੰਨਾਂ ਭਾਰੀ ਮਿਲਦਾ ਹੈ। ਆਪਣੇ ਨੂੰ ਵੇਖਣਾ ਚਾਹੀਦਾ ਹੈ ਸਾਡਾ ਬਾਪ ਦੇ ਨਾਲ ਕਿੰਨਾਂ ਲਵ ਹੈ? ਕਿੱਥੇ ਤੱਕ ਸਾਡੇ ਵਿਚ ਦੈਵੀ ਗੁਣ ਹਨ ਕਿਉਂਕਿ ਤੁਸੀਂ ਬੱਚੇ ਹੁਣ ਕੰਡਿਆਂ ਤੋਂ ਫੁੱਲ ਬਣ ਰਹੇ ਹੋ। ਜਿਨਾਂ - ਜਿਨਾਂ ਯੋਗ ਵਿਚ ਰਹੋਗੇ ਉਤਨਾ ਕੰਡਿਆਂ ਤੋਂ ਫੁੱਲ, ਸਤੋਪ੍ਰਧਾਨ ਬਣਦੇ ਜਾਵੋਗੇ। ਫੁੱਲ ਬਣ ਗਏ ਫਿਰ ਇਥੇ ਰਹਿ ਨਹੀਂ ਸਕੋਗੇ। ਫੁੱਲਾਂ ਦਾ ਬਗੀਚਾ ਹੈ ਹੀ ਸਵਰਗ। ਜੋ ਬਹੁਤ ਕੰਡਿਆਂ ਨੂੰ ਫੁੱਲ ਬਣਾਉਂਦੇ ਹਨ ਉਨ੍ਹਾਂ ਨੂੰ ਹੀ ਸੱਚਾ ਖ਼ੁਸ਼ਬੂਦਾਰ ਫੁੱਲ ਕਹਾਂਗੇ। ਉਹ ਕਦੇ ਕਿਸੇ ਨੂੰ ਕੰਡਾ ਨਹੀਂ ਲਗਾਉਣਗੇ। ਕ੍ਰੋਧ ਵੀ ਵੱਡਾ ਕੰਡਾ ਹੈ। ਬਹੁਤਿਆਂ ਨੂੰ ਦੁੱਖ ਦਿੰਦੇ ਹਨ। ਹੁਣ ਤੁਸੀਂ ਬੱਚੇ ਕੰਡਿਆਂ ਦੀ ਦੁਨਿਆਂ ਤੋਂ ਕਿਨਾਰੇ ਤੇ ਆ ਗਏ ਹੋ, ਤੁਸੀਂ ਹੋ ਸੰਗਮ ਤੇ। ਜਿਵੇਂ ਮਾਲੀ ਫੁੱਲਾਂ ਨੂੰ ਵੱਖ ਪਾਟ ਵਿਚ ਕੱਢ ਕੇ ਰੱਖਦੇ ਹਨ ਉਵੇਂ ਹੀ ਤੁਸੀਂ ਫੁੱਲਾਂ ਨੂੰ ਵੀ ਹੁਣ ਸੰਗਮਯੁਗੀ ਪਾਟ ਵਿਚ ਵੱਖ ਰੱਖਿਆ ਹੋਇਆ ਹੈ। ਫਿਰ ਤੁਸੀਂ ਫੁੱਲ ਸਵਰਗ ਵਿਚ ਚਲੇ ਜਾਵੋਗੇ। ਕਲਯੁਗੀ ਕੰਢੇ ਭਸਮ ਹੋ ਜਾਣਗੇ। ਮਿੱਠੇ ਬੱਚੇ ਜਾਣਦੇ ਹਨ ਪਾਰਲੌਕਿਕ ਬਾਪ ਤੋਂ ਸਾਨੂੰ ਅਵਿਨਾਸ਼ੀ ਵਰਸਾ ਮਿਲਦਾ ਹੈ। ਜੋ ਸੱਚੇ - ਸੱਚੇ ਬੱਚੇ ਹਨ ਜਿਨ੍ਹਾਂ ਦਾ ਬਾਪਦਾਦਾ ਨਾਲ ਪੂਰਾ ਲਵ ਹੈ ਉਨ੍ਹਾਂ ਨੂੰ ਬਹੁਤ ਖੁਸ਼ੀ ਰਹੇਗੀ। ਅਸੀਂ ਵਿਸ਼ਵ ਦੇ ਮਾਲਿਕ ਬਣਦੇ ਹਾਂ। ਹਾਂ ਪੁਰਸ਼ਾਰਥ ਨਾਲ ਹੀ ਵਿਸ਼ਵ ਦਾ ਮਾਲਿਕ ਬਣਿਆ ਜਾਂਦਾ ਹੈ, ਸਿਰਫ ਕਹਿਣ ਤੇ ਨਹੀਂ। ਜੋ ਅਨੰਨਿਆਂ ਬੱਚੇ ਹਨ ਉਨ੍ਹਾਂ ਨੂੰ ਸਦਾ ਇਹ ਯਾਦ ਰਹੇਗਾ ਕਿ ਅਸੀਂ ਆਪਣੇ ਲਈ ਫਿਰ ਤੋਂ ਉਹ ਹੀ ਸੂਰਜਵੰਸ਼ੀ, ਚੰਦ੍ਰਵੰਸ਼ੀ ਰਾਜਧਾਨੀ ਸਥਾਪਨ ਕਰ ਰਹੇ ਹਾਂ। ਬਾਪ ਕਹਿੰਦੇ ਹਨ ਮਿੱਠੇ ਬੱਚੇ, ਜਿਨਾਂ ਤੁਸੀਂ ਬਹੁਤਿਆਂ ਦਾ ਕਲਿਆਣ ਕਰੋਗੇ ਉਤਨਾ ਤੁਹਾਨੂੰ ਹੀ ਉਜੂਰਾ ਮਿਲੇਗਾ। ਬਹੁਤਿਆਂ ਨੂੰ ਰਸਤਾ ਦੱਸੋਗੇ ਤਾਂ ਬਹੁਤਿਆਂ ਨੂੰ ਅਸ਼ੀਰਵਾਦ ਮਿਲੇਗੀ। ਗਿਆਨ ਰਤਨਾਂ ਨਾਲ ਝੋਲੀ ਭਰਕੇ ਫਿਰ ਦਾਨ ਕਰਨਾ ਹੈ। ਗਿਆਨ ਸਾਗਰ ਤੁਹਾਨੂੰ ਰਤਨਾਂ ਦੀਆਂ ਥਾਲੀਆਂ ਭਰ - ਭਰਕੇ ਦਿੰਦੇ ਹਨ। ਉਨ੍ਹਾਂ ਰਤਨਾਂ ਦਾ ਜੋ ਦਾਨ ਕਰਦੇ ਹਨ ਉਹ ਹੀ ਸਭ ਨੂੰ ਪਿਆਰੇ ਲਗਦੇ ਹਨ। ਬੱਚਿਆਂ ਦੇ ਅੰਦਰ ਵਿਚ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਸੇਂਸਿਬੁਲ ਬੱਚੇ ਜੋ ਹੋਣਗੇ ਉਹ ਤੇ ਕਹਿਣਗੇ ਅਸੀਂ ਬਾਬਾ ਤੋਂ ਪੂਰਾ ਵਰਸਾ ਹੀ ਲਵਾਂਗੇ। ਇਕਦਮ ਚਟਕ ਪੈਣਗੇ। ਬਾਪ ਨਾਲ ਬਹੁਤ ਲਵ ਰਹੇਗਾ ਕਿਉਂਕਿ ਜਾਣਦੇ ਹਨ ਪ੍ਰਾਣ ਦੇਣ ਵਾਲਾ ਬਾਪ ਮਿਲਿਆ ਹੈ। ਨਾਲੇਜ ਦਾ ਵਰਦਾਨ ਅਜਿਹਾ ਦਿੰਦੇ ਹਨ ਜਿਸ ਨਾਲ ਅਸੀਂ ਕੀ ਤੋਂ ਕੀ ਬਣ ਜਾਂਦੇ ਹਾਂ। ਇਨਸਾਲਵੇਂਟ ਤੋਂ ਸਾਲਵੇਂਟ ਬਣ ਜਾਂਦੇ ਹਾਂ। ਇਤਨਾ ਭੰਡਾਰਾ ਭਰਪੂਰ ਕੇ ਦਿੰਦੇ ਹਨ। ਜਿਨਾਂ ਬਾਪ ਨੂੰ ਯਾਦ ਕਰਨਗੇ ਉਤਨਾ ਲਵ ਰਹੇਗਾ, ਕਸ਼ਿਸ਼ ਹੋਵੇਗੀ। ਸੂਈ ਸਾਫ ਹੁੰਦੀ ਹੈ ਤਾਂ ਚਕਮਕ (ਚੁੰਬਕ) ਵੱਲ ਖਿੱਚ ਜਾਂਦੀ ਹੈ ਨਾ। ਬਾਪ ਦੀ ਯਾਦ ਨਾਲ ਕਟ ਨਿਕਲਦੀ ਜਾਵੇਗੀ। ਇੱਕ ਬਾਪ ਦੇ ਇਲਾਵਾ ਹੋਰ ਕੋਈ ਯਾਦ ਨਾ ਆਵੇ।

ਬਾਪ ਸਮਝਾਉਂਦੇ ਹਨ ਮਿੱਠੇ ਬੱਚੇ ਹੁਣ ਗਫ਼ਲਤ ਨਾ ਕਰੋ। ਸਵਦ੍ਰਸ਼ਣ ਚਕ੍ਰਧਾਰੀ ਬਣੋ, ਲਾਈਟ ਹਾਊਸ ਬਣੋ। ਸਵਦਰਸ਼ਨ ਚਕ੍ਰਧਾਰੀ ਬਣਨ ਦੀ ਪ੍ਰੀਕ੍ਰਿਆ ਚੰਗੀ ਹੋ ਜਾਵੇਗੀ ਤਾਂ ਫਿਰ ਤੁਸੀਂ ਜਿਵੇਂ ਗਿਆਨ ਦਾ ਸਾਗਰ ਹੋ ਜਾਵੋਗੇ। ਜਿਵੇਂ ਸਟੂਡੈਂਟ ਪੜਕੇ ਟੀਚਰ ਬਣ ਜਾਂਦੇ ਹਨ ਨਾ। ਤੁਹਾਡਾ ਧੰਧਾ ਹੀ ਇਹ ਹੈ। ਸਭ ਨੂੰ ਸਵਦ੍ਰਸ਼ਨ ਚਕ੍ਰਧਾਰੀ ਬਣਾਓ ਤਾਂ ਹੀ ਚਕ੍ਰਵਰਤੀ ਰਾਜਾ - ਰਾਣੀ ਬਣੋਗੇ ਇਸਲਈ ਬਾਬਾ ਸਦਾ ਬੱਚਿਆਂ ਨੂੰ ਪੁੱਛਦੇ ਹਨ ਸਵਦ੍ਰਸ਼ਨ ਚਕ੍ਰਧਾਰੀ ਹੋ ਬੈਠੇ ਹੋ? ਬਾਪ ਵੀ ਸਵਦ੍ਰਸ਼ਨ ਚਕ੍ਰਧਾਰੀ ਹਨ ਨਾ। ਬਾਪ ਆਏ ਹਨ ਤੁਸੀਂ ਮਿੱਠੇ ਬੱਚਿਆਂ ਨੂੰ ਵਾਪਿਸ ਲੈਕੇ ਜਾਣ ਲਈ। ਤੁਸੀਂ ਬੱਚਿਆਂ ਬਿਗਰ ਮੈਨੂੰ ਵੀ ਜਿਵੇਂ ਬੇਆਰਾਮੀ ਹੁੰਦੀ ਹੈ। ਜਦੋਂ ਸਮੇਂ ਹੁੰਦਾ ਹੈ ਤਾਂ ਬੇਆਰਾਮੀ ਹੋ ਜਾਂਦੀ ਹੈ। ਬਸ ਹੁਣ ਮੈਂ ਜਾਵਾਂ। ਬੱਚੇ ਬਹੁਤ ਪੁਕਾਰਦੇ ਹਨ। ਬਹੁਤ ਦੁਖੀ ਹਨ। ਤਰਸ ਪੈਂਦਾ ਹੈ। ਹੁਣ ਤੁਸੀਂ ਬੱਚਿਆਂ ਨੂੰ ਚਲਣਾ ਹੈ ਘਰ। ਫਿਰ ਉੱਥੋਂ ਦੀ ਤੁਸੀ ਆਪਣੇ ਹੀ ਚਲੇ ਜਾਵੋਗੇ ਸੁਖਧਾਮ। ਉਥੇ ਮੈਂ ਤੁਹਾਡਾ ਸਾਥੀ ਨਹੀਂ ਬਣਾਂਗਾ। ਆਪਣੀ ਅਵਸਥਾ ਅਨੁਸਾਰ ਤੁਹਾਡੀ ਆਤਮਾ ਚਲੀ ਜਾਵੇਗੀ।

ਜਿਨਾਂ ਤੁਸੀਂ ਬੱਚੇ ਬਾਪ ਦੀ ਯਾਦ ਵਿੱਚ ਰਹੋਗੇ ਉਤਨਾ ਦੂਜਿਆਂ ਨੂੰ ਸਮਝਾਉਣ ਦਾ ਅਸਰ ਹੋਵੇਗਾ। ਤੁਹਾਡਾ ਬੋਲਣਾ ਜਿਆਦਾ ਨਹੀਂ ਹੋਣਾ ਚਾਹੀਦਾ। ਆਤਮ - ਅਭਿਮਾਨੀ ਹੋਕੇ ਥੋੜ੍ਹਾ ਵੀ ਸਮਝਾਓਗੇ ਤਾਂ ਤੀਰ ਲੱਗ ਜਾਵੇਗਾ। ਬਾਪ ਕਹਿੰਦੇ ਹਨ ਬੱਚੇ ਬੀਤੀ ਸੋ ਬੀਤੀ। ਹੁਣ ਪਹਿਲੋਂ ਆਪਣੇ ਨੂੰ ਸੁਧਾਰੋ। ਖੁਦ ਯਾਦ ਕਰਨਗੇ ਨਹੀਂ, ਦੂਜਿਆਂ ਨੂੰ ਕਹਿੰਦੇ ਰਹਿਣਗੇ, ਇਹ ਠਗੀ ਚਲ ਨਹੀਂ ਸਕਦੀ। ਅੰਦਰ ਦਿਲ ਜਰੂਰ ਖਾਂਦੀ ਹੋਵੇਗੀ। ਬਾਪ ਦੇ ਨਾਲ ਪੂਰਾ ਲਵ ਨਹੀਂ ਹੈ ਤਾਂ ਸ਼੍ਰੀਮਤ ਤੇ ਚਲਦੇ ਨਹੀਂ ਹਨ। ਬੇਹੱਦ ਦੇ ਬਾਪ ਵਰਗੀ ਸਿੱਖਿਆ ਤਾਂ ਹੋਰ ਕੋਈ ਦੇ ਨਹੀਂ ਸਕਦਾ। ਬਾਪ ਕਹਿੰਦੇ ਹਨ ਮਿੱਠੇ ਬੱਚੇ, ਇਸ ਪੁਰਾਣੀ ਦੁਨੀਆ ਨੂੰ ਹੁਣ ਭੁੱਲ ਜਾਵੋ। ਪਿਛਾੜੀ ਵਿਚ ਤੇ ਇਹ ਸਭ ਭੁੱਲ ਹੀ ਜਾਣਾ ਹੈ। ਬੁੱਧੀ ਲੱਗ ਜਾਂਦੀ ਹੈ ਆਪਣੇ ਸ਼ਾਂਤੀਧਾਮ ਅਤੇ ਸੁਖਧਾਮ ਵਿਚ। ਬਾਪ ਨੂੰ ਯਾਦ ਕਰਦੇ - ਕਰਦੇ ਬਾਪ ਦੇ ਕੋਲ ਚਲੇ ਜਾਣਾ ਹੈ। ਪਤਿਤ ਆਤਮਾ ਤੇ ਜਾ ਨਹੀਂ ਸਕਦੀ। ਉਹ ਹੈ ਹੀ ਪਾਵਨ ਆਤਮਾਵਾਂ ਦਾ ਘਰ। ਇਹ ਸ਼ਰੀਰ 5 ਤਤਵਾਂ ਦਾ ਬਣਿਆ ਹੋਇਆ ਹੈ। 5 ਤੱਤ੍ਵ ਇੱਥੇ ਰਹਿਣ ਦੇ ਲਈ ਖਿੱਚਦੇ ਹਨ ਕਿਉਕਿ ਆਤਮਾ ਨੇ ਇਹ ਜਿਵੇਂ ਪ੍ਰੋਪਰਟੀ ਲਈ ਹੋਈ ਹੈ, ਇਸਲਈ ਸ਼ਰੀਰ ਵਿੱਚ ਮਮਤਵ ਹੋ ਗਿਆ ਹੈ। ਹੁਣ ਇਸ ਤੋਂ ਮ੍ਮਤਵ ਨਿਕਾਲ ਜਾਣਾ ਹੈ ਆਪਣੇ ਘਰ। ਉਥੇ ਤੇ ਇਹ ਪੰਜ ਤੱਤਵ ਹਨ ਨਹੀਂ। ਸਤਿਯੁਗ ਵਿੱਚ ਵੀ ਸ਼ਰੀਰ ਯੋਗਬੱਲ ਨਾਲ ਬਣਦਾ ਹੈ। ਸਤੋਪ੍ਰਧਾਨ ਪ੍ਰਕ੍ਰਿਤੀ ਹੁੰਦੀ ਹੈ ਇਸਲਈ ਖਿੱਚਦੀ ਨਹੀਂ ਹੈ। ਦੁੱਖ ਨਹੀਂ ਹੁੰਦਾ। ਇਹ ਬੜੀਆਂ ਸੂਖਸ਼ਮ ਗੱਲਾਂ ਹਨ ਸਮਝਣ ਦੀਆਂ। ਇਥੇ ਪੰਜ ਤੱਤਵਾਂ ਦਾ ਬਲ ਆਤਮਾ ਨੂੰ ਖਿੱਚਦਾ ਹੈ ਇਸਲਈ ਸ਼ਰੀਰ ਛੱਡਣ ਦੀ ਦਿਲ ਨਹੀਂ ਹੁੰਦੀ ਹੈ। ਨਹੀਂ ਤਾਂ ਇਸ ਵਿਚ ਹੋਰ ਹੀ ਖੁਸ਼ ਹੋਣਾ ਚਾਹੀਦਾ ਹੈ। ਪਾਵਨ ਬਣ ਸ਼ਰੀਰ ਇਵੇਂ ਛੱਡੋਗੇ ਜਿਵੇਂ ਮੱਖਣ ਵਿੱਚੋ ਬਾਲ। ਤਾਂ ਸ਼ਰੀਰ ਵਿਚ, ਸਭ ਚੀਜ਼ਾਂ ਵਿੱਚੋਂ ਮਮਤਵ ਇਕਦਮ ਮਿਟਾ ਦੇਣਾ ਹੈ, ਇਸ ਨਾਲ ਸਾਡਾ ਕੋਈ ਕੁਨੈਕਸ਼ਨ ਨਹੀਂ। ਬਸ ਅਸੀਂ ਜਾਂਦੇ ਹਾਂ ਬਾਬਾ ਦੇ ਕੋਲ। ਇਸ ਦੁਨੀਆ ਤੋਂ ਆਪਣਾ ਬੈਗ, ਬੈਗਜ ਤਿਆਰ ਕਰ ਪਹਿਲੇ ਤੋਂ ਹੀ ਭੇਜ ਦਿੱਤਾ ਹੈ। ਨਾਲ ਤੇ ਚਲ ਨਹੀਂ ਸਕਦਾ। ਬਾਕੀ ਆਤਮਾਵਾਂ ਨੂੰ ਜਾਣਾ ਹੈ। ਸ਼ਰੀਰ ਨੂੰ ਵੀ ਇੱਥੇ ਛੱਡ ਦੇਣਾ ਹੈ। ਬਾਬਾ ਨੇ ਨਵੇਂ ਸ਼ਰੀਰ ਦਾ ਸਾਕਸ਼ਾਤਕਾਰ ਕਰਵਾ ਦਿੱਤਾ ਹੈ। ਹੀਰੇ, ਜਵਾਹਰਤਾ ਦੇ ਮਹਿਲ ਮਿਲ ਜਾਣਗੇ। ਅਜਿਹੇ ਸੁਖਧਾਮ ਵਿਚ ਜਾਣ ਦੇ ਲਈ ਕਿੰਨੀ ਮੇਹਨਤ ਕਰਨੀ ਚਾਹੀਦੀ ਹੈ। ਥਕਣਾ ਨਹੀਂ ਚਾਹੀਦਾ। ਦਿਨ ਰਾਤ ਬਹੁਤ ਕਮਾਈ ਕਰਨੀ ਹੈ ਇਸਲਈ ਬਾਬਾ ਕਹਿੰਦੇ ਹਨ ਨੀਂਦ ਨੂੰ ਜਿੱਤਣ ਵਾਲੇ ਬੱਚੇ ਮਾਮੇਕਮ ਯਾਦ ਕਰੋ ਅਤੇ ਵਿਚਾਰ ਸਾਗਰ ਮੰਥਨ ਕਰੋ। ਡਰਾਮੇ ਦੇ ਰਾਜ਼ ਨੂੰ ਬੁੱਧੀ ਵਿਚ ਰੱਖਣ ਤੇ ਬੁੱਧੀ ਇਕਦਮ ਸ਼ੀਤਲ ਹੋ ਜਾਂਦੀ ਹੈ। ਜੋ ਮਹਾਂਰਥੀ ਬੱਚੇ ਹੋਣਗੇ ਉਹ ਕਦੇ ਹਿੱਲਣਗੇ ਨਹੀਂ। ਸ਼ਿਵਬਾਬਾ ਨੂੰ ਯਾਦ ਕਰੋਗੇ ਤਾਂ ਉਹ ਸੰਭਾਲ ਵੀ ਕਰੇਗਾ।

ਬਾਪ ਤੁਹਾਨੂੰ ਬੱਚਿਆਂ ਨੂੰ ਦੁੱਖ ਤੋਂ ਛੁਡਾ ਕੇ ਸ਼ਾਂਤੀ ਦਾ ਦਾਨ ਦਿੰਦੇ ਹਨ। ਤੁਹਾਨੂੰ ਵੀ ਸ਼ਾਂਤੀ ਦਾ ਦਾਨ ਦੇਣਾ ਹੈ। ਤੁਹਾਡੀ ਇਹ ਬੇਹੱਦ ਦੀ ਸ਼ਾਂਤੀ ਮਤਲਬ ਯੋਗਬਲ ਦੂਜਿਆਂ ਨੂੰ ਵੀ ਇਕਦਮ ਸ਼ਾਂਤ ਕਰ ਦੇਵੇਗਾ। ਤੁਸੀ ਬਾਪ ਦੀ ਯਾਦ ਵਿੱਚ ਰਹਿਕੇ ਫਿਰ ਵੇਖੋ ਇਹ ਆਤਮਾ ਸਾਡੇ ਕੁਲ ਦੀ ਹੈ ਜਾਂ ਨਹੀਂ! ਜੇਕਰ ਹੋਵੇਗੀ ਤਾਂ ਇਕਦਮ ਸ਼ਾਂਤ ਹੋ ਜਾਵੇਗੀ। ਜੋ ਇਸ ਕੁਲ ਦੇ ਹੋਣਗੇ ਉਨ੍ਹਾਂ ਨੂੰ ਹੀ ਇਨ੍ਹਾਂ ਗੱਲਾਂ ਵਿਚ ਰਸ ਆਵੇਗਾ। ਬੱਚੇ ਯਾਦ ਕਰਦੇ ਹਨ ਤਾਂ ਬਾਪ ਵੀ ਪਿਆਰ ਕਰਦੇ ਹਨ। ਆਤਮਾ ਨੂੰ ਪਿਆਰ ਕੀਤਾ ਜਾਂਦਾ ਹੈ। ਇਹ ਵੀ ਜਾਣਦੇ ਹਨ ਜਿਨ੍ਹਾਂ ਨੇ ਬਹੁਤ ਭਗਤੀ ਕੀਤੀ ਹੈ ਉਹ ਹੀ ਜਿਆਦਾ ਪੜਨਗੇ। ਉਨ੍ਹਾਂ ਦੇ ਚੇਹਰੇ ਤੋਂ ਪਤਾ ਪੈਂਦਾ ਜਾਵੇਗਾ ਕਿ ਬਾਪ ਨਾਲ ਕਿੰਨਾਂ ਲਵ ਹੈ। ਆਤਮਾ ਬਾਪ ਨੂੰ ਵੇਖਦੀ ਹੈ। ਬਾਪ ਸਾਨੂੰ ਆਤਮਾਵਾਂ ਨੂੰ ਪੜਾ ਰਹੇ ਹਨ। ਬਾਪ ਵੀ ਸਮਝਦੇ ਹਨ ਅਸੀਂ ਇਤਨੀ ਛੋਟੀ ਬਿੰਦੀ ਆਤਮਾ ਨੂੰ ਪੜਾਉਂਦਾ ਹਾਂ। ਅੱਗੇ ਚੱਲ ਤੁਹਾਡੀ ਇਹ ਅਵਸਥਾ ਹੈ ਹੋ ਜਾਵੇਗੀ। ਸਮਝਣਗੇ ਅਸੀਂ ਭਾਈ - ਭਾਈ ਨੂੰ ਪੜਾਉਂਦੇ ਹਾਂ। ਸ਼ਕਲ ਭੈਣ ਦੀ ਹੁੰਦੇ ਹੋਏ ਵੀ ਦ੍ਰਿਸ਼ਟੀ ਆਤਮਾ ਦੇ ਵੱਲ ਜਾਵੇਗੀ। ਸ਼ਰੀਰ ਵੱਲ ਦ੍ਰਿਸ਼ਟੀ ਬਿਲਕੁਲ ਨਾ ਜਾਵੇ। ਇਸ ਵਿੱਚ ਬੜੀ ਮੇਹਨਤ ਹੈ। ਇਹ ਬੜੀਆਂ ਸੂਕਸ਼ਮ ਗੱਲਾਂ ਹਨ। ਬੜੀ ਉੱਚ ਪੜਾਈ ਹੈ। ਵਜਨ ਕਰੋ ਤਾਂ ਇਸ ਪੜਾਈ ਦਾ ਪਾਸਾ ਬਹੁਤ ਭਾਰੀ ਹੋ ਜਾਵੇਗਾ। ਅੱਛਾ!

ਮਿੱਠੇ -ਮਿੱਠੇ ਸਿਕੀਲੱਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਅਵਿਅਕਤ ਮਹਾਵਾਕ :-

ਮਹਾਂਵੀਰ ਬੱਚਿਆਂ ਦੇ ਸੰਗਠਨ ਦੀ ਵਿਸ਼ੇਸ਼ਤਾ - ਇਕਰਸ, ਇੱਕਟਿਕ ਸਥਿਤੀ - 9- 12 - 75.

ਮਹਾਂਵੀਰ ਮਤਲਬ ਵਿਸ਼ੇਸ਼ ਆਤਮਾ, ਅਜਿਹੇ ਮਹਾਂਵੀਰ, ਵਿਸ਼ੇਸ਼ ਆਤਮਾਵਾਂ ਦੇ ਸੰਗਠਨ ਦੀ ਵਿਸ਼ੇਸ਼ਤਾ ਵਰਤਮਾਨ ਸਮੇਂ ਇਹ ਹੀ ਹੋਣੀ ਚਾਹੀਦੀ ਜੋ ਇੱਕ ਹੀ ਸਮੇਂ ਸਭ ਦੀ ਇਕਰਸ, ਇੱਕਟਿਕ ਸਥਿਤੀ ਹੋਵੇ ਮਤਲਬ ਜਿਨਾਂ ਸਮੇਂ, ਜਿਸ ਸਥਿਤੀ ਵਿਚ ਠਹਿਰਨਾ ਚਾਹੁਣ, ਉਤਨਾ ਸਮੇਂ, ਉਸ ਸਥਿਤੀ ਵਿਚ ਸੰਗਠਿਤ ਰੂਪ ਵਿਚ ਸਥਿਤ ਹੋ ਜਾਣ, ਸੰਗਠਿਤ ਰੂਪ ਵਿਚ ਸਭ ਦੇ ਸੰਕਲਪ ਰੂਪੀ ਉਂਗਲੀ ਇੱਕ ਹੋਵੇ। ਜਦੋਂ ਤੱਕ ਸੰਗਠਨ ਦੀ ਇਹ ਪ੍ਰੇਕਟਿਸ ਨਹੀਂ ਹੈ, ਉਦੋਂ ਤੱਕ ਸਿੱਧੀ ਨਹੀਂ ਹੋਵੇਗੀ। ਸੰਗਠਨ ਵਿਚ ਹੁਣੇ ਆਰਡਰ ਹੋਵੇ ਕਿ ਪੰਜ ਮਿੰਟ ਦੇ ਲਈ ਵਿਅਰਥ ਸੰਕਲਪ ਬਿਲਕੁਲ ਖਤਮ ਕਰ ਬੀਜਰੂਪ ਪਾਵਰਫੁਲ ਸਥਿਤੀ ਵਿਚ ਇਕਰਸ ਸਥਿਤ ਹੋ ਜਾਵੋ, ਤਾਂ ਅਜਿਹਾ ਅਭਿਆਸ ਹੈ? ਇਵੇਂ ਨਹੀਂ ਕੋਈ ਮਨਨ ਕਰਨ ਦੀ ਸਥਿਤੀ ਵਿਚ ਹੋਵੇ, ਕੋਈ ਰੂਹ ਰਿਹਾਨ ਕਰ ਰਿਹਾ ਹੋਵੇ ਅਤੇ ਕੋਈ ਅਵਿਅਕਤ ਸਥਿਤੀ ਵਿਚ ਹੋਵੇ। ਆਰਡਰ ਹੈ ਬੀਜਰੂਪ ਵਿਚ ਹੋਣ ਦਾ ਅਤੇ ਕਰ ਰਹੇ ਹਨ ਰੂਹਰਿਹਾਨ ਤਾਂ ਆਰਡਰ ਨਹੀਂ ਮੰਨਿਆ ਨਾ! ਇਹ ਅਭਿਆਸ ਤਾਂ ਹੋਵੇਗਾ ਜਦ ਪਹਿਲੇ ਵਿਅਰਥ ਸੰਕਲਪਾਂ ਦੀ ਸਮਾਪਤੀ ਕਰੋਂਗੇ। ਹਲਚਲ ਹੁੰਦੀ ਹੀ ਵਿਅਰਥ ਸੰਕਲਪਾਂ ਦੀ ਹੈ। ਇਨ੍ਹਾਂ ਵਿਅਰਥ ਸੰਕਲਪਾਂ ਦੀ ਸਮਾਪਤੀ ਦੇ ਲਈ, ਆਪਣੇ ਸੰਗਠਨ ਨੂੰ ਸ਼ਕਤੀਸ਼ਾਲੀ ਅਤੇ ਇਕਮਤ ਬਨਾਉਣ ਦੇ ਲਈ ਕਿਹੜੀ ਸ਼ਕਤੀ ਚਾਹੀਦੀ ਹੈ?

ਇਸ ਦੇ ਲਈ ਇਕ ਤੇ ਫੇਥ (ਵਿਸ਼ਵਾਸ) , ਦੂਸਰਾ ਸਮਾਉਣ ਦੀ ਸ਼ਕਤੀ ਚਾਹੀਦੀ ਹੈ। ਸੰਗਠਨ ਨੂੰ ਜੋੜਨ ਦਾ ਧਾਗਾ ਹੈ - ਫੇਥ। ਕਿਸੇ ਨੇ ਜੋ ਕੁਝ ਕੀਤਾ,ਮੰਨ ਲਓ ਗਲਤ ਵੀ ਕੀਤਾ, ਲੇਕਿਨ ਸੰਗਠਨ ਅਨੁਸਾਰ ਜਾਂ ਆਪਣੇ ਸੰਸਕਾਰਾਂ ਅਨੁਸਾਰ ਜਾਂ ਸਮੇਂ ਅਨੁਸਾਰ ਉਸਨੇ ਜੋ ਕੀਤਾ ਉਸਦਾ ਵੀ ਜਰੂਰ ਕੋਈ ਭਾਵ - ਅਰਥ ਹੋਵੇਗਾ। ਸੰਗਠਿਤ ਰੂਪ ਵਿਚ ਜਿੱਥੇ ਸਰਵਿਸ ਹੈ, ਉਥੇ ਉਸ ਦੇ ਸੰਸਕਾਰਾਂ ਨੂੰ ਵੀ ਰਹਿਮਦਿਲ ਦੀ ਦ੍ਰਿਸ਼ਟੀ ਨਾਲ ਵੇਖਦੇ ਹੋਏ, ਸੰਸਕਾਰਾਂ ਨੂੰ ਸਾਮ੍ਹਣੇ ਨਾ ਰੱਖ ਇਸ ਦੇ ਵਿਚ ਵੀ ਕੋਈ ਕਲਿਆਣ ਹੋਵੇਗਾ, ਇਸ ਨੂੰ ਨਾਲ ਮਿਲ ਕੇ ਚੱਲਣ ਵਿਚ ਹੀ ਕਲੀਆਣ ਹੈ। ਅਜਿਹਾ ਫੇਥ ਜਦ ਸੰਗਠਨ ਵਿਚ ਇੱਕ ਦੂਜੇ ਦੇ ਪ੍ਰਤੀ ਹੋਵੇ ਤਾਂ ਹੀ ਸਫਲਤਾ ਹੋ ਸਕਦੀ ਹੈ। ਪਹਿਲੇ ਤੋਂ ਹੀ ਵਿਅਰਥ ਸੰਕਲਪ ਨਹੀਂ ਚੱਲਣੇ ਚਾਹੀਦੇ। ਜਿਵੇਂ ਕੋਈ ਆਪਣੀ ਗਲਤੀ ਨੂੰ ਮਹਿਸੂਸ ਵੀ ਕਰਦੇ ਹਨ ਲੇਕਿਨ ਉਸ ਨੂੰ ਕਦੇ ਫੈਲਾਉਣਗੇ ਨਹੀਂ ਬਲਕਿ ਉਸਨੂੰ ਸਮਾਉਣਗੇ। ਦੂਜਾ ਉਸਨੂੰ ਫੈਲਾਉਗਾ ਤਾਂ ਬੁਰਾ ਲੱਗੇਗਾ। ਇਸੇ ਤਰ੍ਹਾਂ ਦੂਜੇ ਦੀ ਗਲਤੀ ਨੂੰ ਵੀ ਆਪਣੀ ਗਲਤੀ ਸਮਝ ਫੈਲਾਉਣਾ ਨਹੀਂ ਚਾਹੀਦਾ। ਵਿਅਰਥ ਸੰਕਲਪ ਨਹੀਂ ਚਲਾਉਣੇ ਚਾਹੀਦੇ ਬਲਕਿ ਉਨ੍ਹਾਂ ਨੂੰ ਵੀ ਸਮਾ ਦੇਣਾ ਚਾਹੀਦਾ ਹੈ। ਇਤਨਾ ਇੱਕ - ਦੋ ਵਿਚ ਫੇਥ ਹੋਵੇ! ਸਨੇਹ ਦੀ ਸ਼ਕਤੀ ਨਾਲ ਠੀਕ ਕਰ ਦੇਣਾ ਚਾਹੀਦਾ ਹੈ। ਜਿਵੇਂ ਲੌਕਿਕ ਰੀਤੀ ਵੀ ਘਰ ਦੀ ਗੱਲ ਬਾਹਰ ਨਹੀਂ ਕਰਦੇ ਹਨ, ਨਹੀਂ ਤਾਂ ਇਸ ਨਾਲ ਘਰ ਨੂੰ ਹੀ ਨੁਕਸਾਨ ਹੁੰਦਾ ਹੈ। ਤਾਂ ਸੰਗਠਨ ਵਿਚ ਸਾਥੀ ਨੇ ਜੋ ਕੁਝ ਕੀਤਾ ਉਸ ਵਿੱਚ ਜਰੂਰ ਰਹੱਸ ਹੀ ਹੋਵੇਗਾ, ਜੇਕਰ ਉਸਨੇ ਗਲਤ ਵੀ ਕੀਤਾ ਹੋਵੇ, ਤਾਂ ਵੀ ਉਸ ਨੂੰ ਪਰਿਵਰਤਨ ਕਰ ਦੇਣਾ ਚਾਹੀਦਾ ਹੈ। ਇਹ ਦੋਵੇਂ ਤਰ੍ਹਾਂ ਦੇ ਫੇਥ ਰੱਖਕੇ ਇਕ - ਦੂਜੇ ਦੇ ਸੰਪਰਕ ਵਿਚ ਨਾਲ, ਸੰਗਠਨ ਦੀ ਸਫਲਤਾ ਹੋ ਸਕਦੀ ਹੈ, ਇਸ ਵਿੱਚ ਸਮਾਉਣ ਦੀ ਸ਼ਕਤੀ ਜਿਆਦਾ ਚਾਹੀਦੀ ਹੈ। ਵਿਅਰਥ ਸੰਕਲਪਾਂ ਨੂੰ ਸਮਾਉਣਾ ਹੈ। ਬੀਤੇ ਹੋਏ ਸੰਸਕਾਰਾਂ ਨੂੰ ਕਦੇ ਵੀ ਵਰਤਮਾਨ ਸਮੇਂ ਨਾਲ ਮਿਲਾਉਣ ਨਹੀਂ ਕਰੋ ਮਤਲਬ ਪਾਸਟ ਨੂੰ ਪਰੇਜੇਂਟ ਨਹੀਂ ਕਰੋ। ਜਦ ਪਾਸਟ ਨੂੰ ਪ੍ਰੇਜੈਂਟ ਨਾਲ ਮਿਲਾਉਂਦੇ ਹੋ ਤਾਂ ਹੀ ਸੰਕਲਪਾਂ ਦੀ ਕਿਉ ਲੰਬੀ ਹੋ ਜਾਂਦੀ ਹੈ ਅਤੇ ਜਦ ਤੱਕ ਇਹ ਵਿਅਰਥ ਸੰਕਲਪਾਂ ਦੀ ਕਿਉ ਹੈ, ਉਦੋਂ ਤੱਕ ਸੰਗਠਿਤ ਵਿਚ ਇਕਰਸ ਸਥਿਤੀ ਹੋ ਨਹੀਂ ਸਕਦੀ।

ਦੂਸਰੇ ਦੀ ਗਲਤੀ ਸੋ ਆਪਣੀ ਆਪਣੀ ਗਲਤੀ ਸਮਝਣਾ - ਇਹ ਹੈ ਸੰਗਠਨ ਨੂੰ ਮਜ਼ਬੂਤ ਕਰਨਾ। ਇਹ ਤਾਂ ਹੀ ਹੋਵੇਗਾ ਜਦ ਇਕ - ਦੂਜੇ ਵਿਚ ਫੇਥ ਹੋਵੇਗਾ। ਪਰਿਵਰਤਨ ਕਰਨ ਦਾ ਫੇਥ ਜਾਂ ਕਲਿਆਣ ਕਰਨ ਦਾ ਫੇਥ, ਇਸ ਵਿੱਚ ਸਮਾਉਣ ਦੀ ਸ਼ਕਤੀ ਜਰੂਰ ਚਾਹੀਦੀ ਹੈ। ਦੇਖਿਆ ਅਤੇ ਸੁਣਿਆ ਉਸ ਨੂੰ ਬਿਲਕੁਲ ਸਮਾ ਕੇ, ਉਹ ਹੀ ਆਤਮਿਕ ਦ੍ਰਿਸ਼ਟੀ ਅਤੇ ਕਲਿਆਣ ਦੀ ਭਾਵਨਾ ਰਹੇ। ਜਦ ਅਗਿਆਨੀਆਂ ਦੇ ਲਈ ਕਹਿੰਦੇ ਹੋ - ਅਪਕਾਰੀਆਂ ਤੇ ਉਪਕਾਰ ਕਰਨਾ ਹੈ ਤਾਂ ਸੰਗਠਨ ਵਿਚ ਵੀ ਇਕ - ਦੂਜੇ ਦੇ ਪ੍ਰਤੀ ਰਹਿਮ ਦੀ ਭਾਵਨਾ ਰਹੇ। ਹੁਣ ਰਹਿਮ ਦੀ ਭਾਵਨਾ ਘਟ ਰਹਿੰਦੀ ਹੈ ਕਿਉਂਕਿ ਆਤਮਿਕ ਸਥਿਤੀ ਦਾ ਅਭਿਆਸ ਘਟ ਹੈ।

ਅਜਿਹਾ ਪਾਵਰਫੁਲ ਸੰਗਠਨ ਹੋਣ ਨਾਲ ਹੀ ਸਿੱਧੀ ਹੋਵੇਗੀ। ਹੁਣ ਤੁਸੀਂ ਸਿੱਧੀ ਦਾ ਆਹਵਾਨ ਕਰਦੇ ਹੋ। ਲੇਕਿਨ ਫਿਰ ਤੁਹਾਡੇ ਅੱਗੇ ਸਿੱਧੀ ਖੁਦ ਝੁਕੇਗੀ। ਜਿਵੇਂ ਸਤਿਯੁਗ ਵਿੱਚ ਪ੍ਰਾਕ੍ਰਿਤੀ ਦਾਸੀ ਬਣ ਜਾਂਦੀ ਹੈ, ਉਵੇਂ ਸਿੱਧੀ ਤੁਹਾਡੇ ਸਾਮ੍ਹਣੇ ਖੁਦ ਝੁਕੇਗੀ। ਸਿੱਧੀ ਤੁਸੀਂ ਲੋਕਾਂ ਦਾ ਆਹਵਾਨ ਕਰੇਗੀ। ਜਦ ਸ੍ਰੇਸ਼ਠ ਨਾਲੇਜ਼ ਹੈ, ਸਟੇਜ ਵੀ ਪਾਵਰਫੁਲ ਹੈ ਤਾਂ ਸਿੱਧੀ ਕੀ ਵੱਡੀ ਗੱਲ ਹੈ? ਸਦਕਾਲ ਇੱਕਰਸ ਸਥਿਤੀ ਵਿਚ ਰਹਿਣ ਵਾਲਿਆਂ ਨੂੰ ਸਿੱਧੀ ਪ੍ਰਾਪਤ ਨਾ ਹੋਵੇ, ਇਹ ਹੋ ਨਹੀ ਸਕਦਾ ਲੇਕਿਨ ਇਸ ਦੇ ਲਈ ਸੰਗਠਨ ਦੀ ਸ਼ਕਤੀ ਚਾਹੀਦੀ ਹੈ। ਇਕ ਨੇ ਕੁਝ ਬੋਲਿਆ, ਦੂਜੇ ਨੇ ਸਵੀਕਾਰ ਕੀਤਾ। ਸਾਮਣਾ ਕਰਨ ਦੀ ਸ਼ਕਤੀ ਬ੍ਰਾਹਮਣ ਪਰਿਵਾਰ ਦੇ ਅੱਗੇ ਯੂਜ਼ ਨਹੀਂ ਕਰਨੀ ਹੈ। ਉਹ ਮਾਇਆ ਦੇ ਅੱਗੇ ਯੂਜ਼ ਕਰਨੀਂ ਹੈ। ਪਰਿਵਾਰ ਨਾਲ ਸਾਮਣਾ ਕਰਨ ਦੀ ਸ਼ਕਤੀ ਯੂ਼ਜ਼ ਕਰਨ ਨਾਲ ਸੰਗਠਨ ਪਾਵਰਫੁਲ ਨਹੀਂ ਹੁੰਦਾ। ਕੋਈ ਵੀ ਗਲ ਨਹੀਂ ਜੱਚਦੀ ਤਾਂ ਇੱਕ - ਦੂਜੇ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਸ ਵੇਲੇ ਕਿਸੇ ਦੇ ਸੰਕਲਪ ਜਾਂ ਬੋਲ ਨੂੰ ਕੱਟ ਨਹੀਂ ਕਰਨਾ ਚਾਹੀਦਾ ਇਸਲਈ ਹੁਣ ਸਮਾਉਣ ਦੀ ਸ਼ਕਤੀ ਨੂੰ ਧਾਰਨ ਕਰੋ।

ਸੰਗਠਿਤ ਰੂਪ ਵਿਚ ਤੁਸੀ ਬ੍ਰਾਹਮਣ ਬੱਚਿਆਂ ਦੀ ਆਪਸ ਦੇ ਸੰਪਰਕ ਦੀ ਭਾਸ਼ਾ ਵੀ ਅਵਿਅਕਤ ਭਾਵ ਦੀ ਹੋਣੀ ਚਾਹੀਦੀ ਹੈ। ਜਿਵੇਂ ਫਰਿਸ਼ਤੇ ਅਤੇ ਆਤਮਾਵਾਂ, ਆਤਮਾਵਾਂ ਦੇ ਨਾਲ ਬੋਲ ਰਹੀਆਂ ਹਨ। ਕਿਸੇ ਦੀ ਸੁਣੀ ਹੋਈ ਗਲਤੀ ਨੂੰ ਸੰਕਲਪ ਵਿਚ ਵੀ ਸਵੀਕਾਰ ਨਾ ਕਰਨਾ ਅਤੇ ਨਾ ਕਰਾਉਣਾ ਹੀ ਚਾਹੀਦਾ ਹੈ। ਅਜਿਹੀ ਜਦੋਂ ਸਥਿਤੀ ਹੋਵੇ ਤਾਂ ਹੀ ਬਾਪ ਦੀ ਜੋ ਸ਼ੁਭ ਕਾਮਨਾ ਹੈ - ਸੰਗਠਨ ਦੀ, ਉਹ ਪ੍ਰੈਕਟਿਕਲ ਵਿਚ ਹੋਵੇਗੀ। ਇਸ ਦੇ ਲਈ ਵਿਸ਼ੇਸ਼ ਪੁਰਸ਼ਾਰਥ ਅਤੇ ਵਿਸ਼ੇਸ਼ ਅਨੁਭਵਾਂ ਦੀ ਆਪਸ ਵਿੱਚ ਲੈਣ - ਦੇਣ ਕਰੋ। ਸੰਗਠਿਤ ਰੂਪ ਵਿਚ ਵਿਸ਼ੇਸ਼ ਯੋਗ ਦੇ ਪ੍ਰੋਗਰਾਮ ਚਲਦੇ ਰਹਿਣ ਤਾਂ ਵਿਨਾਸ਼ ਜਵਾਲਾ ਨੂੰ ਵੀ ਪੰਖਾ ਲੱਗੇਗਾ। ਯੋਗ - ਅਗਨੀ ਨਾਲ ਵਿਨਾਸ਼ ਦੀ ਅਗਨੀ ਜਲੇਗੀ। ਅੱਛਾ। ਓਮ ਸ਼ਾਂਤੀ।

ਵਰਦਾਨ:-
ਵਿਅਕਤ ਵਿਚ ਰਹਿੰਦੇ ਅਵਿਅਕਤ ਫਰਿਸ਼ਤੇ ਰੂਪ ਦਾ ਸਕਸ਼ਾਤਕਾਰ ਕਰਾਉਣ ਵਾਲੇ ਸਫੇਦ ਵਸਤ੍ਰਧਾਰੀ ਅਤੇ ਸਫੇਦ ਲਾਈਟਧਾਰੀ ਭਵ।

ਜਿਵੇਂ ਹੁਣ ਚਾਰੋਂ ਪਾਸੇ ਇਹ ਆਵਾਜ ਫੈਲ ਰਿਹਾ ਹੈ ਕਿ ਇਹ ਸਫੇਦ ਵਸਤ੍ਰਧਾਰੀ ਕੌਣ ਹਨ ਅਤੇ ਕਿਥੋਂ ਆਏ ਹਨ! ਇਵੇਂ ਹੁਣ ਚਾਰੋਂ ਪਾਸੇ ਫਰਿਸ਼ਤੇ ਰੂਪ ਦਾ ਸਾਕਸ਼ਾਤਕਾਰ ਕਰਵਾਓ - ਇਸ ਨੂੰ ਕਿਹਾ ਜਾਂਦਾ ਹੈ ਡਬਲ ਸੇਵਾ ਦਾ ਰੂਪ। ਜਿਵੇਂ ਬੱਦਲ ਚਾਰੋਂ ਪਾਸੇ ਫੈਲ ਜਾਂਦੇ ਹਨ, ਇਵੇਂ ਚਾਰੋਂ ਪਾਸੇ ਫਰਿਸ਼ਤੇ ਰੂਪ ਨਾਲ ਪ੍ਰਗਟ ਹੋ ਜਾਵੋ। ਜਿੱਥੇ ਵੀ ਦੇਖੋ ਤਾਂ ਫਰਿਸ਼ਤੇ ਹੀ ਨਜਰ ਆਉਣ। ਲੇਕਿਨ ਇਹ ਉਦੋਂ ਹੋਵੇਗਾ ਜਦੋਂ ਸ਼ਰੀਰ ਤੋਂ ਡੀਟੈਚ ਹੋਕੇ ਅੰਤਾ:ਵਾਹਕ ਸ਼ਰੀਰ ਨਾਲ ਚਕ੍ਰ ਲਗਾਉਣ ਦੇ ਅਭਿਆਸੀ ਹੋਵੋਗੇ। ਮਨਸਾ ਪਾਵਰਫੁਲ ਹੋਵੇਗੀ।

ਸਲੋਗਨ:-
ਸਰਵ ਗੁਣਾਂ ਅਤੇ ਸਰਵ ਸ਼ਕਤੀਆਂ ਦੇ ਅਧਿਕਾਰੀ ਬਣਨ ਦੇ ਲਈ ਆਗਿਆਕਾਰੀ ਬਣੋ।

ਅਵਿੱਅਕਤ ਇਸ਼ਾਰੇ - ਇਸ ਅਵਿੱਅਕਤ ਮਹੀਨੇ ਵਿੱਚ ਬੰਧਨਮੁਕਤ ਰਹਿ ਜੀਵਨਮੁਕਤ ਸਥਿਤੀ ਦਾ ਅਨੁਭਵ ਕਰੋ। ਜਿਵੇਂ ਬਾਪ ਸਦਾ ਸਵਤੰਤਰ ਹੈ - ਇਵੇਂ ਬਾਪ ਸਮਾਨ ਬਣੋ। ਬਾਪਦਾਦਾ ਹੁਣ ਬੱਚਿਆਂ ਨੂੰ ਪ੍ਰਤੰਤ੍ਰ ਦੇਖ ਨਹੀਂ ਸਕਦੇ। ਜੇਕਰ ਆਪਣੇ ਨੂੰ ਸਵਤੰਤਰ ਨਹੀਂ ਕਰ ਸਕਦੇ ਹੋ, ਖੁਦ ਹੀ ਆਪਣੀਆਂ ਕਮਜੋਰੀਆਂ ਵਿਚ ਡਿੱਗਦੇ ਰਹਿੰਦੇ ਹੋ ਤਾਂ ਵਿਸ਼ਵ ਪਰਿਵਰਤਕ ਕਿਵੇਂ ਬਣੋਗੇ! ਹੁਣ ਇਸ ਸਮ੍ਰਿਤੀ ਨੂੰ ਵਧਾਓ ਕਿ ਮੈਂ ਮਾਸਟਰ ਸਰਵਸ਼ਕਤੀਮਾਨ ਹਾਂ, ਇਸ ਨਾਲ ਸਹਿਜ ਸਰਵ ਪਿੰਜਰਿਆਂ ਤੋਂ ਮੁਕਤ ਉੱਡਦਾ ਪੰਛੀ ਬਣ ਜਾਵੋਗੇ।