18.05.25     Avyakt Bapdada     Punjabi Murli     25.03.2005    Om Shanti     Madhuban


" ਮਾਸਟਰ ਗਿਆਨ ਸੂਰਜ ਬਣ ਅਵਿਭੂਤੀ ਦੀਆਂ ਕਿਰਨਾਂ ਫੈਲਾਓ, ਵਿਧਾਤਾ ਬਣੋ, ਤਪੱਸਵੀ ਬਣੋ"


ਅੱਜ ਬਾਪਦਾਦਾ ਆਪਣੇ ਚਾਰੋਂ ਪਾਸੇ ਦੇ ਹੋਲੀਹੰਸ ਬੱਚਿਆਂ ਨਾਲ ਹੋਲੀ ਮਨਾਉਣ ਆਏ ਹਨ। ਬੱਚੇ ਵੀ ਪਿਆਰ ਦੀ ਡੋਰ ਵਿੱਚ ਬੰਧੇ ਹੋਏ ਹੋਲੀ ਮਨਾਉਣ ਦੇ ਲਈ ਪਹੁੰਚ ਗਏ ਹਨ। ਮਿਲਣ ਮਨਾਉਣ ਦੇ ਲਈ ਕਿੰਨੇ ਪਿਆਰ ਨਾਲ ਪਹੁੰਚ ਗਏ ਹਨ। ਬਾਪਦਾਦਾ ਸਰਵ ਬੱਚਿਆਂ ਦੇ ਭਾਗ ਨੂੰ ਦੇਖ ਰਹੇ ਸਨ - ਕਿੰਨਾ ਵੱਡਾ ਭਾਗ, ਜਿੰਨੇ ਹੀ ਹੋਲੀਏਸਟ ਹਨ ਓਨੇ ਹੀ ਹਾਈਏਸਟ ਵੀ ਹਨ। ਸਾਰੇ ਕਲਪ ਵਿੱਚ ਦੇਖੋ ਤੁਸੀਂ ਸਭਦੇ ਭਾਗ ਨਾਲ ਉੱਚਾ ਹੋਏ ਕਿਸੇ ਦਾ ਨਹੀਂ ਹੈ। ਜਾਣਦੇ ਹੋ ਨਾ ਆਪਣੇ ਭਾਗ ਨੂੰ? ਵਰਤਮਾਨ ਸਮੇਂ ਵੀ ਪਰਮਾਤਮ ਪਾਲਣਾ, ਪਰਮਾਤਮ ਪੜ੍ਹਾਈ ਅਤੇ ਪਰਮਾਤਮ ਵਰਦਾਨਾਂ ਨਾਲ ਪਲ ਰਹੇ ਹੋ। ਭਵਿੱਖ ਵਿੱਚ ਵੀ ਵਿਸ਼ਵ ਦੇ ਰਾਜ ਅਧਿਕਾਰੀ ਬਣਦੇ ਹੋ। ਬਣਨਾ ਹੀ ਹੈ, ਨਿਸ਼ਚਿੰਤ ਹੈ, ਨਿਸ਼ਚੇ ਹੀ ਹੈ। ਬਾਦ ਵਿੱਚ ਜਦੋਂ ਪੂਜਯ ਬਣਦੇ ਹੋ ਤਾਂ ਤੁਸੀਂ ਸ਼੍ਰੇਸ਼ਠ ਆਤਮਾਵਾਂ ਜਿਵੇਂ ਪੂਜਾ ਵਿਧੀਪੂਰਵਕ ਅਤੇ ਕਿਸੇ ਦੀ ਵੀ ਨਹੀਂ ਹੁੰਦੀ ਹੈ। ਤਾਂ ਵਤਰਮਾਨ, ਭਵਿੱਖ ਅਤੇ ਪੂਜਯ ਸਵਰੂਪ ਵਿੱਚ ਹਾਈਏਸਟ ਮਤਲਬ ਉੱਚੇ ਤੇ ਉੱਚੇ ਹਨ। ਤੁਹਾਡੇ ਜੜ੍ਹ ਚਿੱਤਰ ਉਹਨਾਂ ਦੀ ਵੀ ਹਰ ਕਰਮ ਵਿੱਚ ਪੂਜਾ ਹੁੰਦੀ ਹੈ। ਅਨੇਕ ਧਰਮ ਪਿਤਾ, ਮਹਾਨ ਆਤਮਾਵਾਂ ਹੋਏ ਹਨ ਪਰ ਇਵੇਂ ਵਿਧੀਪੂਰਵਕ ਪੂਜਾ ਤੁਸੀਂ ਉੱਚੇ ਤੇ ਉੱਚੇ ਪਰਮਾਤਮ ਬੱਚਿਆਂ ਦੀ ਹੁੰਦੀ ਹੈ ਕਿਉਕਿ ਇਸ ਸਮੇਂ ਹਰ ਕਰਮ ਵਿੱਚ ਕਰਮਯੋਗੀ ਬਣ ਕਰਮ ਕਰਨ ਦੀ ਵਿਧੀ ਦਾ ਫਲ ਪੂਜਾ ਵੀ ਵਿਧੀਪੂਰਵਕ ਹੁੰਦੀ ਹੈ। ਇਸ ਸੰਗਮ ਸਮੇਂ ਦੇ ਪੁਰਸ਼ਾਰਥ ਦੀ ਪ੍ਰਾਲਬੱਧ ਮਿਲਦੀ ਹੈ। ਤਾਂ ਉੱਚੇ ਤੇ ਉੱਚੇ ਭਗਵਨ ਤੁਸੀਂ ਬੱਚਿਆਂ ਨੂੰ ਵੀ ਉੱਚੇ ਤੇ ਉੱਚੇ ਪ੍ਰਾਪਤੀ ਕਰਾਉਂਦੇ ਹਨ।

ਹੋਲੀ ਮਤਲਬ ਪਵਿੱਤਰਤਾ, ਹੋਲੀਏਸਟ ਵੀ ਹੋ ਤਾਂ ਹਾਈਏਸਟ ਵੀ ਹੋ। ਇਸ ਬ੍ਰਾਹਮਣ ਜੀਵਨ ਦਾ ਫਾਉਂਡੇਸ਼ਨ ਹੀ ਪਵਿੱਤਰਤਾ ਹੈ। ਸੰਕਲਪ ਮਾਤਰ ਵੀ ਅਪਵਿੱਤਰਤਾ ਸ਼੍ਰੇਸ਼ਠ ਬਣਨ ਨਹੀਂ ਦਿੰਦੀ। ਪਵਿੱਤਰਤਾ ਹੀ ਸੁਖ, ਸ਼ਾਂਤੀ ਦੀ ਜਨਨੀ ਹੈ। ਪਵਿੱਤਰਤਾ ਸਰਵ ਪ੍ਰਾਪਤੀਆਂ ਦੀ ਚਾਬੀ ਹੈ,ਇਸਲਈ ਤੁਸੀਂ ਸਭਦਾ ਸਲੋਗਨ ਇਹ ਹੈ ਹੈ - "ਪਵਿੱਤਰ ਬਣੋ, ਯੋਗੀ ਬਣੋ"। ਜੋ ਹੋਲੀ ਵੀ ਯਾਦਗਾਰ ਹੈ, ਉਸਵਿੱਚ ਵੀ ਦੇਖੋ ਪਹਿਲੇ ਜਲਾਉਦੇ ਹਨ ਫਿਰ ਮਨਾਉਂਦੇ ਹਨ। ਜਲਾਉਣ ਦੇ ਬਿਨਾਂ ਨਹੀਂ ਮਨਾਉਂਦੇ ਹਨ। ਅਪਵਿੱਤਰਤਾ ਨੂੰ ਜਲਾਉਣਾ, ਯੋਗ ਦੀ ਅਗਿਨੀ ਦਵਾਰਾ ਅਪਵਿੱਤਰਤਾ ਨੂੰ ਜਲਾਉਦੇ ਹੋ, ਉਸਦਾ ਯਾਦਗਾਰ ਉਹ ਅੱਗ ਵਿੱਚ ਜਲਾਉਦੇ ਹਨ ਅਤੇ ਜਲਾਉਣ ਦੇ ਬਾਦ ਜਦੋਂ ਪਵਿੱਤਰ ਬਣਦੇ ਹਨ ਤਾਂ ਖੁਸ਼ੀਆਂ ਵਿੱਚ ਮਨਾਉਂਦੇ ਹਨ। ਪਵਿੱਤਰ ਬਣਨ ਦਾ ਯਾਦਗਾਰ ਮਿਲਣ ਮਨਾਉਂਦੇ ਹਨ ਕਿਉਂਕਿ ਤੁਸੀਂ ਸਭ ਵੀ ਜਦੋਂ ਅਪਵਿੱਤਰਤਾ ਨੂੰ ਜਲਾਉਦੇ ਹੋ, ਪਰਮਾਤਮ ਸੰਗ ਦੇ ਰੰਗ ਵਿੱਚ ਲਾਲ ਹੋ ਜਾਂਦੇ ਹੋ ਤਾਂ ਸਰਵ ਆਤਮਾਵਾਂ ਦੇ ਪ੍ਰਤੀ ਸ਼ੁਭ ਭਾਵਨਾ, ਸ਼ੁਭ ਕਾਮਨਾ ਦਾ ਮਿਲਣ ਮਨਾਉਂਦੇ ਹੋ। ਇਸਦਾ ਯਾਦਗਾਰ ਮੰਗਲ ਮਿਲਣ ਮਨਾਉਂਦੇ ਹਨ। ਇਸਲਈ ਬਾਪਦਾਦਾ ਸਭ ਬੱਚਿਆਂ ਨੂੰ ਇਹ ਸਮ੍ਰਿਤੀ ਦਵਾਉਦੇ ਹਨ ਕਿ ਸਦਾ ਹਰ ਇੱਕ ਤੋਂ ਦੁਆਵਾਂ ਲਵੋ ਅਤੇ ਦੁਆਵਾਂ ਦਵੋ। ਆਪਣੇ ਦੁਆਵਾਂ ਦੀ ਸ਼ੁਭ ਭਾਵਨਾ ਨਾਲ ਮੰਗਲ ਮਿਲਣ ਮਨਾਓ ਕਿਉਕਿ ਕੋਈ ਬਦ -ਦੁਆ ਦਿੰਦਾ ਵੀ ਹੈ, ਉਹ ਤਾਂ ਪਰਵਸ਼ ਹੈ ਅਪਵਿਤ੍ਰਤਾ ਨਾਲ ਪਰ ਜੇਕਰ ਤੁਸੀਂ ਬਦ -ਦੁਆਵਾਂ ਨੂੰ ਮਨ ਵਿੱਚ ਸਮਾਉਦੇ ਹੋ ਤਾਂ ਕੀ ਖੁਸ਼ ਰਹਿੰਦੇ ਹੋ? ਸੁਖੀ ਰਹਿੰਦੇ ਹੋ? ਜਾਂ ਵਿਅਰਥ ਸੰਕਲਪਾਂ ਦਾ ਕਿਉਂ, ਕੀ, ਕਿਵੇਂ, ਕੌਣ … ਇਸ ਦੁੱਖ ਦਾ ਅਨੁਭਵ ਕਰਦੇ ਹੋ? ਬਦ - ਦੁਆਵਾਂ ਲੈਣਾ ਮਤਲਬ ਆਪਣੇ ਨੂੰ ਵੀ ਦੁੱਖ ਅਤੇ ਅਸ਼ਾਂਤੀ ਅਨੁਭਵ ਕਰਨਾ। ਜੋ ਬਾਪਦਾਦਾ ਦੀ ਸ਼੍ਰੀਮਤ ਹੈ ਸੁਖ ਦਵੋ ਅਤੇ ਸੁਖ ਲਵੋ, ਉਸ ਸ਼੍ਰੀਮਤ ਦਾ ਉਲਗਣ ਹੋ ਜਾਂਦਾ ਹੈ। ਤਾਂ ਹੁਣ ਸਭ ਬੱਚੇ ਦੁਆ ਲੈਣਾ ਅਤੇ ਦੇਣ ਸਿੱਖ ਗਏ ਹੋ ਨਾ! ਸਿੱਖਿਆ ਹੈ?

ਪ੍ਰਤਿਗਿਆ ਅਤੇ ਦ੍ਰਿੜ੍ਹਤਾ, ਦ੍ਰਿੜ੍ਹਤਾ ਨਾਲ ਪ੍ਰਤਿਗਿਆ ਕਰੋ - ਸੁਖ ਦੇਣਾ ਹੈ ਅਤੇ ਸੁਖ ਲੈਣਾ ਹੈ। ਦੁਆਵਾਂ ਦੇਣੀ ਹੈ, ਲੈਣੀ ਹੈ। ਹੈ ਪ੍ਰਤਿਗਿਆ? ਹਿੰਮਤ ਹੈ? ਜਿਸਵਿੱਚ ਹਿੰਮਤ ਹੈ ਅੱਜ ਤੋਂ ਦ੍ਰਿੜ੍ਹਤਾ ਦਾ ਸੰਕਲਪ ਲੈਂਦੇ ਹਨ - ਦੁਆਵਾਂ ਲੈਣਗੇ, ਦੁਆਵਾਂ ਦੇਣਗੇ, ਉਹ ਹੱਥ ਉਠਾਓ? ਪੱਕਾ? ਪੱਕਾ? ਕੱਚਾ ਨਹੀਂ ਹੋਣਾ। ਕੱਚੇ ਬਣੇਗੇ ਨਾ - ਤਾਂ ਕੱਚੇ ਫਲ ਨੂੰ ਚਿੜੀਆਂ ਬਹੁਤ ਖਾਂਦੀਆਂ ਹਨ। ਦ੍ਰਿੜ੍ਹਤਾ ਸਫ਼ਲਤਾ ਦੀ ਚਾਬੀ ਹੈ। ਸਭ ਦੇ ਚਾਬੀ ਹੈ? ਚਾਬੀ ਕਾਇਮ ਹੈ, ਮਾਇਆ ਚੋਰੀ ਤਾਂ ਨਹੀਂ ਕਰ ਲੈਂਦੀ?ਉਸਨੂੰ ਵੀ ਚਾਬੀ ਨਾਲ ਪਿਆਰ ਹੈ। ਸਦੈਵ ਸੰਕਲਪ ਕਰਦੇ ਹੋਏ ਇਹ ਸੰਕਲਪ ਇਮਰਜ਼ ਕਰੋ, ਮਰਜ਼ ਨਹੀਂ ਇਮਰਜ਼? ਇਮਰਜ਼ ਕਰੋ ਮੈਨੂੰ ਕਰਨਾ ਹੀ ਹੈ। ਬਣਨਾ ਹੀ ਹੈ। ਹੋਣਾ ਹੀ ਹੈ। ਹੋਇਆ ਹੀ ਪਿਆ ਹੈ। ਇਸਨੂੰ ਕਿਹਾ ਜਾਂਦਾ ਨਿਸ਼ਚੇਬੁੱਧੀ, ਵਿਜੇਯੰਤੀ। ਡਰਾਮਾ ਵਿਜੇ ਦਾ ਬਣਾ ਹੀ ਪਿਆ ਹੈ। ਸਿਰਫ਼ ਰਿਪਿਟ ਕਰਨਾ ਹੈ। ਬਣਾ ਬਣਿਆ ਡਰਾਮਾ ਹੈ। ਬਣਿਆ ਹੋਇਆ ਹੈ, ਰਿਪਿਟ ਕਰ ਬਣਨਾ ਹੈ। ਮੁਸ਼ਕਿਲ ਹੈ? ਕਦੀ - ਕਦੀ ਮੁਸ਼ਕਿਲ ਹੋ ਜਾਂਦਾ ਹੈ। ਮੁਸ਼ਕਿਲ ਕਿਉਂ ਹੁੰਦਾ ਹੈ? ਆਪਣੇ ਆਪ ਹੀ ਸਹਿਜ ਨੂੰ ਮੁਸ਼ਕਿਲ ਕਰ ਦਿੰਦੇ ਹੋ। ਛੋਟੀ ਜਿਹੀ ਗਲਤੀ ਕਰ ਲੈਂਦੇ ਹੋ - ਪਤਾ ਹੈ ਕਿਹੜੀ ਗਲਤੀ ਕਰਦੇ ਹੋ? ਬਾਪਦਾਦਾ ਨੂੰ ਉਸ ਸਮੇਂ ਬੱਚਿਆਂ ਤੇ ਬਹੁਤ ਰਹਿਮ ਕਿਉਂ ਕਹੇ, ਪਿਆਰ ਆਉਦਾ ਹੈ। ਕੀ ਪਿਆਰ ਆਉਂਦਾ ਹੈ? ਇੱਕ ਵਲ ਤਾਂ ਕਹਿੰਦੇ ਹੋ ਕਿ ਬਾਪ ਸਾਡੇ ਨਾਲ ਕੰਮਬਾਇੰਡ ਹੈ। ਸਾਥ ਨਹੀਂ ਕੰਮਬਾਇੰਡ ਹੈ? ਡਬਲ ਫਾਰੇਨਰਸ ਕੰਮਬਾਇੰਡ ਹਨ? ਪਿੱਛੇ ਵਾਲੇ ਕੰਮਬਾਇੰਡ ਹੈ? ਗੈਲਰੀ ਵਾਲੇ ਕੰਮਬਾਇੰਡ ਹਨ?

ਅੱਛਾ - ਅੱਜ ਤਾਂ ਬਾਪਦਾਦਾ ਨੂੰ ਸਮਾਚਾਰ ਮਿਲਿਆ ਕਿ ਮਧੂਬਨ ਨਿਵਾਸੀ ਪਾਂਡਵ ਭਵਨ, ਗਿਆਨ ਸਰੋਵਰ ਅਤੇ ਇੱਥੇ ਵਾਲੇ ਵੀ ਵੱਖ ਹਾਲ ਵਿੱਚ ਸੁਣ ਰਹੇ ਹਨ। ਤਾਂ ਉਹਨਾਂ ਕੋਲੋਂ ਵੀ ਬਾਪਦਾਦਾ ਪੁੱਛ ਰਹੇ ਹਨ ਕਿ ਬਾਪਦਾਦਾ ਕੰਮਬਾਇੰਡ ਹਨ? ਹੱਥ ਉਠਾ ਰਹੇ ਹਨ। ਜਦੋਂ ਸਰਵ ਸ਼ਕਤੀਵਾਂਨ ਬਾਪਦਾਦਾ ਕੰਮਬਾਇੰਡ ਹਨ ਫਿਰ ਇਕਲੇ ਕਿਉਂ ਬਣ ਜਾਂਦੇ? ਜੇਕਰ ਤੁਸੀਂ ਕਮਜ਼ੋਰ ਵੀ ਹੋ ਤਾਂ ਬਾਪਦਾਦਾ ਤੇ ਸਰਵਸ਼ਕਤੀਮਾਨ ਹਨ ਨਾ! ਇਕਲੇ ਬਣ ਜਾਂਦੇ ਹੋ ਉਦੋਂ ਹੀ ਕਮਜ਼ੋਰ ਹੋ ਜਾਂਦੇ ਹੋ। ਕੰਮਬਾਇੰਡ ਵਿੱਚ ਰਹੋ। ਬਾਪਦਾਦਾ ਹਰ ਇੱਕ ਬੱਚੇ ਦੇ ਹਰ ਸਮੇਂ ਸਹਿਯੋਗੀ ਹਨ। ਸ਼ਿਵ ਬਾਪ ਪਰਮਧਾਮ ਤੋਂ ਆਏ ਕਿਉਂ ਹਨ? ਕਿਸਲਈ ਆਏ ਹਨ? ਬੱਚਿਆਂ ਦੇ ਸਹਿਯੋਗੀ ਬਣਨ ਦੇ ਲਈ ਆਏ ਹਨ। ਦੇਖੋ ਬ੍ਰਹਮਾ ਬਾਪ ਵੀ ਅਵਿਅਕਤ ਤੋਂ ਵਿਅਕਤ ਹੋਏ ਕਿਸਲਈ? ਸਾਕਾਰ ਸ਼ਰੀਰ ਤੋਂ ਅਵਿਅਕਤ ਰੂਪ ਵਿੱਚ ਜ਼ਿਆਦਾ ਤੋਂ ਜ਼ਿਆਦਾ ਸਹਿਯੋਗ ਦੇ ਸਕਦੇ ਹਨ। ਤਾਂ ਜਦੋਂ ਬਾਪਦਾਦਾ ਸਹਿਯੋਗ ਦੇਣ ਦੇ ਲਈ ਆਫ਼ਰ ਕਰ ਰਹੇ ਹਨ ਤਾਂ ਇਕਲੇ ਕਿਉਂ ਬਣ ਜਾਂਦੇ? ਮਿਹਨਤ ਵਿੱਚ ਕਿਉਂ ਲਗ ਜਾਂਦੇ? 63 ਜਨਮ ਤਾਂ ਮਿਹਨਤ ਕੀਤੀ ਹੈ ਨਾ! ਕੀ ਉਹ ਮਿਹਨਤ ਦੇ ਸੰਸਕਾਰ ਹਾਲੇ ਵੀ ਖਿੱਚਦੇ ਹਨ ਕੀ? ਮੁਹੱਬਤ ਵਿੱਚ ਰਹੋ, ਲਵ ਵਿੱਚ ਲੀਨ ਰਹੋ। ਮੁਹੱਬਤ ਮਿਹਨਤ ਤੋਂ ਮੁਕਤ ਕਰਾਉਣ ਵਾਲੀ ਹੈ। ਮਿਹਨਤ ਚੰਗੀ ਲੱਗਦੀ ਹੈ ਕੀ? ਕੀ ਆਦਤ ਤੋਂ ਮਜ਼ਬੂਰ ਹੋ ਜਾਂਦੇ ਹੋ? ਸਹਿਜ ਯੋਗੀ ਹਨ, ਬਾਪਦਾਦਾ ਵਿਸ਼ੇਸ਼ ਬੱਚਿਆਂ ਦੇ ਲਈ ਪਰਮਧਾਮ ਵਿੱਚ ਸੌਗਾਤ ਲਿਆਏ ਹਨ, ਪਤਾ ਹੈ ਕੀ ਸੌਗਾਤ ਲਿਆਏ ਹਨ? ਤਿਰੀ ਤੇ ਬਹਿਸਤ ਲਿਆਇਆ ਹੈ। (ਹਥੇਲੀ ਤੇ ਸਵਰਗ ਲਿਆਏ ਹਨ) ਤੁਹਾਡਾ ਚਿਤਰ ਵੀ ਹੈ ਨਾ। ਰਾਜ ਭਾਗੇ ਲਿਆਏ ਹਨ ਬੱਚਿਆਂ ਦੇ ਲਈ, ਇਸਲਈ ਬਾਪਦਾਦਾ ਨੂੰ ਮਿਹਨਤ ਚੰਗੀ ਨਹੀਂ ਲੱਗਦੀ।

ਬਾਪਦਾਦਾ ਹਰ ਬੱਚੇ ਨੂੰ ਮਿਹਨਤ ਤੋਂ ਮੁਕਤ, ਮੁਹੱਬਤ ਵਿੱਚ ਮਗਨ ਦੇਖਣਾ ਚਾਹੁੰਦੇ ਹਨ। ਤਾਂ ਮਿਹਨਤ ਅਤੇ ਮਾਇਆ ਦੀ ਯੁੱਧ ਤੋਂ ਮੁਕਤ ਬਣਨ ਦੀ ਅੱਜ ਸੰਕਲਪ ਦਵਾਰਾ ਹੋਲੀ ਜਲਾਉਣਗੇ?ਜਲਾਵੋਗੇ? ਜਲਾਉਣਾ ਮਤਲਬ ਨਾਮ -ਇਸ਼ਾਨ ਖ਼ਤਮ ਹੋ ਜਾਂਦਾ ਹੈ ਨਾ! ਤਾਂ ਇਵੇਂ ਦੀ ਹੋਲੀ ਮਨਾਂਗੇ? ਹੱਥ ਤੇ ਹਿਲਾ ਰਰਹੇ ਹਨ। ਬਾਪਦਾਦਾ ਹੱਥ ਦੇਖ ਕਰਕੇ ਖੁਸ਼ ਹੋ ਰਿਹਾ ਹੈ। ਪਰ …ਪਰ ਹੈ? ਪਰ ਬੋਲਣ ਕੀਤੀ ਕਿ ਨਹੀਂ? ਮਨ ਦਾ ਹੱਥ ਹਿਲਾਉਣਾ। ਇਹ ਹੱਥ ਹਿਲਾਉਣਾ ਤਾਂ ਬਹੁਤ ਇਜ਼ੀ ਹੈ। ਜੇਕਰ ਮਨ ਨੇ ਮਨਾ ਕਰਨਾ ਹੀ ਹੈ, ਤਾਂ ਹੋਇਆ ਹੀ ਪਿਆ ਹੈ। ਨਵੇਂ -ਨਵੇਂ ਵੀ ਬਹੁਤ ਆਏ ਹਨ। ਜੋ ਪਹਿਲੀ ਵਾਰੀ ਮਿਲਣ ਦੇ ਲਈ ਆਏ ਹਨ, ਉਹ ਹੱਥ ਉਠਾਓ। ਡਬਲ ਫ਼ਾਰੇਨਰਸ ਵਿੱਚ ਵੀ ਹਨ।

ਹਾਲੇ ਜੋ ਵੀ ਪਹਿਲੀ ਵਾਰੀ ਆਏ ਹਨ, ਬਾਪਦਾਦਾ ਵਿਸ਼ੇਸ਼ ਉਹਨਾਂ ਨੂੰ ਆਪਣਾ ਭਾਗ ਬਣਾਉਣ ਦੀ ਮੁਬਾਰਕ ਦੇ ਰਹੇ ਹਨ, ਪਰ ਇਹ ਮੁਬਾਰਕ ਸਮ੍ਰਿਤੀ ਵਿੱਚ ਰੱਖਣਾ ਅਤੇ ਹਾਲੇ ਸਭਨੂੰ ਲਾਸ੍ਟ ਸੋ ਫਾਸਟ ਜਾਣ ਦਾ ਚਾਂਸ ਹੈ, ਕਿਉਂਕਿ ਫਾਈਨਲ ਰਿਜ਼ਲਟ ਆਊਟ ਨਹੀਂ ਹੋਈ ਹੈ। ਤਾਂ ਲਾਸ੍ਟ ਵਿੱਚ ਆਉਣ ਵਾਲੇ ਵੀ, ਪਹਿਲੇ ਵਾਲਿਆਂ ਤੋਂ ਲਾਸ੍ਟ ਵਿੱਚ ਆਏ ਹੋ ਨਾ, ਤਾਂ ਲਾਸ੍ਟ ਵਾਲੇ ਲਾਸ੍ਟ ਸੋ ਫਾਸਟ ਆ ਸਕਦੇ ਹਨ। ਛੁੱਟੀ ਹੈ, ਜਾ ਸਕਦੇ ਹੋ। ਤਾਂ ਸਦਾ ਇਹ ਲਕਸ਼ ਯਾਦ ਰੱਖਣਾ ਕਿ ਮੈਨੂੰ ਮਤਲਬ ਮੁਝ ਆਤਮਾ ਨੂੰ ਫਾਸਟ ਅਤੇ ਫਸਟਕਲਾਸ ਵਿੱਚ ਆਉਣਾ ਹੀ ਹੈ। ਹਾਂ, ਵੀ. ਆਈ. ਪੀ. ਬਹੁਤ ਆਏ ਹਨ ਨਾ, ਟਾਈਟਲ ਵੀ. ਆਈ. ਪੀ. ਦਾ ਹੈ। ਜੋ ਵੀ. ਆਈ. ਪੀ ਆਏ ਹਨ ਉਹ ਲੰਬਾ ਹੱਥ ਉਠਾਓ। (ਕਰੀਬ 150 ਭਾਰਤ ਦੇ ਮਿਹਮਾਨ ਬਾਪਦਾਦਾ ਦੇ ਸ਼ਾਹਮਣੇ ਬੈਠੇ ਹਨ) ਵੇਲਕਮ। ਆਪਣੇ ਘਰ ਵਿੱਚ ਆਉਣ ਦੀ ਵੇਲਕਮ, ਭਾਵੇਂ ਪਧਾਰੇ। ਹਾਲੇ ਤਾਂ ਪਰਿਚੇ ਦੇ ਲਈ ਵੀ. ਆਈ. ਪੀ. ਨਾਲ ਵੀ. ਵੀ. ਵੀ. ਆਈ. ਪੀ ਬਣਨਾ ਹੈ। ਦੇਖੋ, ਦੇਵਤੇ ਤੁਹਾਡੇ ਜੜ੍ਹ ਚਿੱਤਰ ਵੀ. ਵੀ. ਵੀ. ਆਈ. ਪੀ ਹੈ ਤਾਂ ਤੁਹਾਨੂੰ ਵੀ ਪੂਰਵਜ ਵਰਗਾ ਬਣਨਾ ਹੀ ਹੈ। ਬਾਪਦਾਦਾ ਬੱਚਿਆਂ ਨੂੰ ਦੇਖਕੇ ਖੁਸ਼ ਹੁੰਦੇ ਹਨ।

ਰਿਲੇਸ਼ਨ ਵਿੱਚ ਆਏ। ਜੋ ਵੀ. ਆਈ. ਪੀ. ਆਏ ਹਨ ਉਠੋ। ਬੈਠੇ -ਬੈਠੇ ਥੱਕ ਵੀ ਗਏ ਹੋਣਗੇ, ਥੋੜਾ ਉਠੋ। ਅੱਛਾ।

ਵਰਤਮਾਨ ਸਮੇਂ ਬਾਪਦਾਦਾ ਦੋ ਗੱਲਾਂ ਤੇ ਬਾਰ -ਬਾਰ ਅਟੇੰਸ਼ਨ ਦਵਾ ਰਹੇ ਹਨ - ਇੱਕ ਸਟਾਪ, ਬਿੰਦੀ ਲਗਾਓ, ਪੁਆਇੰਟ ਲਗਾਓ। ਦੂਸਰਾ - ਸਟਾਕ ਜਮਾਂ ਕਰੋ। ਦੋਵੇਂ ਜ਼ਰੂਰੀ ਹਨ। ਤਿੰਨ ਖਜ਼ਾਨੇ ਵਿਸ਼ੇਸ਼ ਜਮਾਂ ਕਰੋ - ਇੱਕ ਆਪਣੇ ਪੁਰਸ਼ਾਰਥ ਦੀ ਪ੍ਰਾਲਬੱਧ ਮਤਲਬ ਪ੍ਰਤੱਖ ਫਲ, ਉਹ ਜਮਾਂ ਕਰੋ। ਦੂਸਰਾ -ਸਦਾ ਸੰਤੁਸ਼ਟ ਰਹਿਣਾ, ਸੰਤੁਸ਼ਟ ਕਰਨਾ। ਸਿਰਫ਼ ਰਹਿਣਾ ਨਹੀਂ, ਕਰਨਾ ਵੀ। ਉਸਦੇ ਫਲ ਸਵਰੂਪ ਦੁਆਵਾਂ ਜਮਾਂ ਕਰੋ। ਦੁਆਵਾਂ ਦਾ ਖਾਤ ਕਦੀ -ਕਦੀ ਕਈ ਬੱਚੇ ਜਮਾਂ ਕਰਦੇ ਹਨ ਪਰ ਚੱਲਦੇ -ਚੱਲਦੇ ਕੋਈ ਛੋਟੀ -ਮੋਟੀ ਗੱਲ ਵਿੱਚ ਕੰਨਫਯੂਜ਼ ਹੋ ਕਰਕੇ, ਹਿੰਮਤਹੀਣ ਹੋ ਕਰਕੇ ਜਮਾਂ ਹੋਏ ਖਜ਼ਾਨੇ ਵਿੱਚ ਵੀ ਲਕੀਰ ਲਗਾ ਦਿੰਦੇ ਹਨ। ਤਾਂ ਦੁਆਵਾਂ ਦਾ ਖਾਤਾ ਵੀ ਜਮਾਂ ਹੋਵੇ। ਉਸਦੀ ਵਿਧੀ ਸੰਤੁਸ਼ਟ ਰਹਿਣਾ, ਸੰਤੁਸ਼ਟ ਕਰਨਾ। ਤੀਸਰਾ - ਸੇਵਾ ਦਵਾਰਾ ਸੇਵਾ ਦਾ ਫਲ ਜਮਾ ਕਰਨਾ ਜਾਂ ਖਜਾਨਾ ਜਮਾਂ ਕਰਨਾ ਅਤੇ ਸੇਵਾ ਵਿੱਚ ਵੀ ਵਿਸ਼ੇਸ਼ ਨਿਮਿਤ ਭਾਵ, ਨਿਰੰਮਾਂਣ ਭਾਵ, ਨਿਰਮਲ ਵਾਣੀ। ਬੇਹੱਦ ਦੀ ਸੇਵਾ। ਮੇਰਾ ਨਹੀਂ, ਬਾਬਾ। ਬਾਬਾ ਕਰਾਵਨਹਾਰ ਮੁਝ ਕਰਾਵਨਹਾਰ ਤੋਂ ਕਰਾ ਰਿਹਾ ਹੈ , ਇਹ ਹੈ ਬੇਹੱਦ ਦੀ ਸੇਵਾ। ਇਹ ਤਿੰਨੋ ਖਾਤੇ ਜਮਾਂ ਹੈ? ਮੇਰਾਪਨ ਦਾ ਅਭਾਵ ਹੋਵੇ। ਇੱਛਾ ਮਾਤਰਮ ਅਵਿਧਾ। ਸੋਚਦੇ ਹਨ ਇਸ ਵਰ੍ਹੇ ਵਿੱਚ ਕੀ ਕਰਨਾ ਹੈ? ਸੀਜ਼ਨ ਪੂਰੀ ਹੋ ਰਹੀ ਹੈ, ਹੁਣ 6 ਮਾਸ ਕੀ ਕਰਨਾ ਹੈ? ਤਾਂ ਇੱਕ ਤਾਂ ਖਾਤੇ ਨੂੰ ਜਮਾਂ ਕਰਨਾ, ਚੰਗੀ ਤਰ੍ਹਾਂ ਨਾਲ ਚੈਕ ਕਰਨਾ। ਕੀਤੇ ਕੋਨੇ ਵਿੱਚ ਵੀ ਹੱਦ ਦੀ ਇੱਛਾ ਤਾਂ ਨਹੀਂ ਹੈ? ਮੈਂ ਅਤੇ ਮੇਰਾਪਨ ਤਾਂ ਨਹੀਂ ਹੈ? ਲੇਵਤਾ ਤਾਂ ਨਹੀਂ ਹਨ? ਵਿਧਾਤਾ ਬਣੋ, ਲੇਵਤਾ ਨਹੀਂ। ਨਾ ਮਾਨ, ਨਾ ਸ਼ਾਨ, ਕਿਸੇ ਦੇ ਵੀ ਲੇਵਤਾ ਨਹੀਂ, ਦਾਤਾ, ਵਿਧਾਤਾ ਬਣੋ।

ਹੁਣ ਦੁੱਖ ਬਹੁਤ -ਬਹੁਤ ਵੱਧ ਰਿਹਾ ਹੈ, ਵੱਧਦਾ ਰਹੇਗਾ, ਇਸਲਈ ਮਾਸਟਰ ਸੂਰਜ ਬਣ ਅਨੁਭੂਤੀ ਦੀ ਕਿਰਨੇ ਫੈਲਾਓ। ਜਿਵੇਂ ਸੂਰਜ ਇੱਕ ਹੀ ਸਮੇਂ ਵਿੱਚ ਕਿੰਨੀ ਪ੍ਰਾਪਤੀਆਂ ਕਰਾਉਂਦਾ ਹਨ, ਇੱਕ ਪ੍ਰਾਪਤੀ ਨਹੀਂ ਕਰਾਉਂਦਾ। ਸਿਰਫ਼ ਰੋਸ਼ਨੀ ਨਹੀਂ ਦਿੰਦਾ, ਪਾਵਰ ਵੀ ਦਿੰਦਾ ਹੈ। ਅਨੇਕ ਪ੍ਰਾਪਤੀਆਂ ਕਰਾਉਂਦਾ ਹੈ। ਇਵੇਂ ਤੁਸੀਂ ਸਭ ਇਹਨਾਂ 6 ਮਹੀਨੇ ਵਿੱਚ ਗਿਆਨ ਸੂਰਜ ਬਣ ਸੁਖ ਦੀ, ਖੁਸ਼ੀ ਦੀ, ਸ਼ਾਂਤੀ ਦੀ, ਸਹਿਯੋਗ ਦੀਆਂ ਕਿਰਨਾਂ ਫੈਲਾਓ। ਅਨੁਭੂਤੀ ਕਰਾਓ। ਤੁਹਾਡੀ ਸੂਰਤ ਨੂੰ ਦੇਖੱਦੇ ਹੀ ਦੁੱਖ ਦੀ ਲਹਿਰ ਵਿੱਚ ਘੱਟ ਤੋਂ ਘੱਟ ਮੁਸਕਾਨ ਆ ਜਾਏ। ਤੁਹਾਡੀ ਦ੍ਰਿਸ਼ਟੀ ਨਾਲ ਹਿੰਮਤ ਆ ਜਾਏ। ਤਾਂ ਇਹ ਅਟੇੰਸ਼ਨ ਦੇਣਾ ਹੈ। ਵਿਧਾਤਾ ਬਣਨਾ ਹੈ, ਤੱਪਸਵੀ ਬਣਨਾ ਹੈ। ਇਵੇਂ ਤਪੱਸਿਆ ਕਰੋ ਜੋ ਤਪੱਸਿਆ ਦੀ ਜਵਾਲਾ ਕੋਈ ਨਾ ਕੋਈ ਅਨੁਭੂਤੀ ਕਰਾਏ। ਸਿਰਫ਼ ਵਾਣੀ ਨਹੀਂ, ਸੁਣੇ,ਅਨੁਭੂਤੀ ਕਰਾਓ। ਅਨੁਭੂਤੀ ਅਮਰ ਹੁੰਦੀ ਹੈ। ਸਿਰਫ਼ ਵਾਣੀ ਥੋੜਾ ਸਮੇਂ ਚੰਗੀ ਲੱਗਦੀ ਹੈ, ਸਦਾ ਯਾਦ ਨਹੀਂ ਰਹਿੰਦੀ, ਇਸਲਈ ਅਨੁਭਵ ਦੀ ਅਥਾਰਿਟੀ ਬਣ ਅਨੁਭਵ ਕਰਾਓ। ਜੋ ਵੀ ਸੰਬੰਧ - ਸੰਪਰਕ ਵਿੱਚ ਆ ਰਹੇ ਹਨ ਉਹਨਾਂ ਨੂੰ ਹਿੰਮਤ, ਉਮੰਗ -ਉਤਸ਼ਾਹ ਆਪਣੇ ਸਹਿਯੋਗ ਨਾਲ, ਬਾਪਦਾਦਾ ਦੇ ਕਨੇਕਸ਼ਨ ਨਾਲ ਦਵਾਓ। ਜ਼ਿਆਦਾ ਮਿਹਨਤ ਨਹੀਂ ਕਰਾਓ। ਨਾ ਖੁਦ ਮਿਹਨਤ ਕਰੋ ਨਾ ਹੋਰਾਂ ਨੂੰ ਕਰਾਓ। ਨਿਮਿਤ ਹੈ ਨਾ! ਤਾਂ ਵਾਈਬ੍ਰੇਸ਼ਨ ਇਵੇਂ ਉਮੰਗ -ਉਤਸ਼ਾਹ ਦਾ ਬਣਾਓ ਜੋ ਗੰਭੀਰ ਵੀ ਉਮੰਗ -ਉਤਸ਼ਾਹ ਵਿੱਚ ਆ ਜਾਏ। ਖੁਸ਼ੀ ਵਿੱਚ ਮਨ ਨੱਚਣ ਲਗੇ। ਸੁਣਿਆ ਕੀ ਕਰਨਾ ਹੈ? ਦੇਖਣਗੇ ਰਿਜ਼ਲਟ। ਕਿਸ ਸਥਾਨ ਨੇ ਕਿੰਨੀਆਂ ਆਤਮਾਵਾਂ ਨੂੰ ਦ੍ਰਿੜ੍ਹ ਬਣਾਇਆ, ਖੁਦ ਦ੍ਰਿੜ੍ਹ ਬਣੇ, ਕਿੰਨੀਆਂ ਆਤਮਾਵਾਂ ਨੂੰ ਦ੍ਰਿੜ੍ਹ ਬਣਿਆ? ਸਾਧਾਰਨ ਪੋਤਾਮੇਲ ਨਹੀਂ ਦੇਖਣਗੇ, ਭੁੱਲ ਨਹੀਂ ਕੀਤੀ, ਝੂਠ ਨਹੀਂ ਬੋਲਿਆ, ਕੋਈ ਵਿਕਰਮ ਨਹੀਂ ਕੀਤਾ, ਪਰ ਕਿੰਨੀਆਂ ਆਤਮਾਵਾਂ ਨੂੰ ਉਮੰਗ -ਉਤਸ਼ਾਹ ਵਿੱਚ ਲਿਆਇਆ, ਅਨੁਭੂਤੀ ਕਰਾਈ, ਦ੍ਰਿੜ੍ਹਤਾ ਦੀ ਚਾਬੀ ਦਿੱਤੀ? ਠੀਕ ਹੈ ਨਾ, ਕਰਨਾ ਹੀ ਹੈ ਨਾ। ਬਾਪਦਾਦਾ ਵੀ ਕਿਉਂ ਕਹੇ ਕਿ ਕਰੇਂਗੇ! ਨਹੀਂ, ਕਰਨਾ ਹੀ ਹੈ। ਤੁਸੀਂ ਨਹੀਂ ਕਰੇਗੇ ਤਾਂ ਕੌਣ ਕਰੇਗਾ? ਪਿੱਛੇ ਆਉਣ ਵਾਲੇ? ਤੁਸੀਂ ਹੀ ਕਲਪ - ਕਲਪ ਬਾਪ ਕੋਲੋਂ ਅਧਿਕਾਰੀ ਬਣੇ ਸੀ, ਬਣੇ ਹੈ ਅਤੇ ਹਰ ਕਲਪ ਬਣੇਗੇ। ਇਵੇਂ ਦ੍ਰਿੜ੍ਹਤਾ ਪੂਰਵਕ ਬੱਚਿਆਂ ਦਾ ਸੰਗਠਨ ਬਾਪਦਾਦਾ ਨੂੰ ਦੇਖਣਾ ਹੀ ਹੈ। ਠੀਕ ਹੈ ਨਾ! ਹੱਥ ਉਠਾਓ, ਬਣਨਾ ਹੀ ਹੈ, ਮਨ ਦਾ ਹੱਥ ਉਠਾਓ। ਦ੍ਰਿੜ੍ਹ ਨਿਸ਼ਚੇ ਦਾ ਹੱਥ ਉਠਾਓ। ਇਹ ਤਾਂ ਸਭ ਪਾਸ ਹੋ ਗਏ ਹਨ। ਪਾਸ ਹੈ ਨਾ? ਅੱਛਾ।

ਚਾਰੋਂ ਪਾਸੇ ਦੇ ਦਿਲਤਖਤਨਸ਼ੀਨ ਬੱਚਿਆਂ ਨੂੰ, ਦੂਰ ਬੈਠੇ ਵੀ ਪਰਮਾਤਮ ਪਿਆਰ ਦਾ ਅਨੁਭਵ ਕਰਨ ਵਾਲੇ ਬੱਚਿਆਂ ਨੂੰ, ਸਦਾ ਹੋਲੀ ਮਤਲਬ ਪਵਿੱਤਰਤਾ ਦਾ ਫਾਊਡੇਸ਼ਨ ਦ੍ਰਿੜ੍ਹ ਕਰਨ ਵਾਲੇ, ਸੁਪਨੇ ਮਾਤਰ ਵੀ ਅਪਵਿਤ੍ਰਤਾ ਦੇ ਅੰਸ਼ਮਾਤਰ ਵੀ ਦੂਰ ਰਹਿਣ ਵਾਲੇ ਮਹਾਵੀਰ, ਮਹਾਵੀਰਨੀ ਬੱਚਿਆਂ ਨੂੰ, ਸਦਾ ਹਰ ਸਮੇਂ ਸਰਵ ਜਮਾਂ ਦਾ ਖਾਤਾ, ਜਮਾਂ ਕਰਨ ਵਾਲੇ ਸੰਪੰਨ ਬੱਚਿਆਂ ਨੂੰ, ਸਦਾ ਸੰਤੁਸ਼ਟਮਨੀ ਬਣ ਸੰਤੁਸ਼ਟ ਰਹਿਣ ਅਤੇ ਸੰਤੁਸ਼ਟ ਕਰਨ ਵਾਲੇ ਬਾਪ ਸਮਾਨ ਬੱਚਿਆਂ ਨੂੰ ਬਾਪਦਾਦਾ ਦਾ ਯਾਦਗਾਰ, ਦੁਆਵਾਂ ਅਤੇ ਨਮਸਤੇ।

ਦਾਦੀਆਂ ਨਾਲ:- ਦਾਦੀਆਂ ਤਾਂ ਗੁਰੂ ਭਰਾ ਹੈ ਨਾ, ਤਾਂ ਨਾਲ ਵਿੱਚ ਬੈਠੋ। ਭਰਾ ਨਾਲ ਬੈਠਦੇ ਹਨ। ਅੱਛਾ ਹੈ। ਬਾਪਦਾਦਾ ਰੋਜ਼ ਸਨੇਹ ਦੀ ਮਲਿਸ਼ ਕਰਦੇ ਹਨ। ਨਿਮਿਤ ਹਨ ਨਾ! ਇਹ ਮਾਲਿਸ਼ ਚਲਾ ਰਹੀ ਹੈ। ਅੱਛਾ ਹੈ - ਤੁਸੀਂ ਸਭ ਦਾ ਐਕਜੇਮਪਲ ਦੇਖ ਕਰਕੇ ਸਭ ਨੂੰ ਹਿੰਮਤ ਆਉਂਦੀ ਹੈ। ਨਿਮਿਤ ਦਾਦੀਆਂ ਦੇ ਸਮਾਨ ਸੇਵਾ ਵਿੱਚ, ਨਿਮਿਤ ਭਾਵ ਵਿੱਚ ਅੱਗੇ ਵੱਧਣਾ ਹੈ। ਅੱਛਾ ਹੈ, ਤੁਸੀਂ ਲੋਕਾਂ ਦਾ ਇਹ ਜੋ ਪੱਕਾ ਨਿਸ਼ਚੇ ਹੈ ਨਾ - ਕਰਾਵਨਹਾਰ ਕਰਾ ਰਿਹਾ ਹੈ, ਚਲਾਉਣ ਵਾਲਾ ਚਲਾ ਰਿਹਾ ਹੈ। ਇਹ ਨਿਮਿਤ ਭਾਵ ਸੇਵਾ ਕਰ ਰਿਹਾ ਹੈ। ਮੈਂ ਪਨ ਹੈ? ਕੁਝ ਵੀ ਮੈਂ ਪਨ ਆਉਂਦਾ ਹੈ? ਅੱਛਾ ਹੈ। ਸਾਰੇ ਵਿਸ਼ਵ ਦੇ ਅੱਗੇ ਨਿਮਿਤ ਐਕਜੇਮਪਲ ਹੈ ਨਾ। ਤਾਂ ਬਾਪਦਾਦਾ ਵੀ ਸਦਾ ਵਿਸ਼ੇਸ਼ ਪਿਆਰ ਅਤੇ ਦੁਆਵਾਂ ਦਿੰਦੇ ਹੀ ਰਹਿੰਦੇ ਹਨ। ਅੱਛਾ। ਬਹੁਤ ਆਏ ਹਨ ਤਾਂ ਚੰਗਾ ਹੈ ਨਾ! ਲਾਸ੍ਟ ਟਰਨ ਫਾਸਟ ਹੈ ਗਿਆ ਹੈ। ਅੱਛਾ।

ਡਬਲ ਵਿਦੇਸ਼ੀ ਮੁੱਖ ਟੀਚਰਸ ਭੈਣਾਂ ਨਾਲ:- ਸਭ ਮਿਲਕੇ ਸਭ ਦੀ ਪਾਲਣਾ ਕਰਨ ਦੇ ਨਿਮਿਤ ਬਣਦੇ ਹੋ ਇਹ ਬਹੁਤ ਚੰਗਾ ਪਾਰ੍ਟ ਵਜਾਉਦੇ ਹੋ। ਖੁਦ ਵੀ ਰਿਫ੍ਰੇਸ਼ ਹੋ ਜਾਂਦੇ ਹੋ ਅਤੇ ਦੂਸਰੇ ਨੂੰ ਵੀ ਰਿਫੇਰਸ਼ ਕਰ ਦਿੰਦੇ ਹੋ। ਅੱਛਾ ਪ੍ਰੋਗਰਾਮ ਬਣਾਉਂਦੇ ਹੋ। ਬਾਪਦਾਦਾ ਨੂੰ ਪਸੰਦ ਹੈ। ਖੁਦ ਰਿਫ੍ਰੇਸ਼ ਹੋਣਗੇ ਉਦੋ ਤਾਂ ਰਿਫਰੇਸ਼ ਕਰੇਗੇ। ਬਹੁਤ ਚੰਗਾ। ਸਭ ਨੇ ਰਿਫੇਸ਼ਮੈਂਟ ਚੰਗੀ ਕੀਤੀ। ਬਾਪਦਾਦਾ ਖੁਸ਼ ਹਨ। ਬਹੁਤ ਚੰਗਾ। ਓਮ ਸ਼ਾਂਤੀ।

ਵਰਦਾਨ:-
ਨਾਲੇਜ਼ਫੁਲ ਸਥਿਤੀ ਦਵਾਰਾ ਪਰਿਸਥੀਆਂ ਨੂੰ ਪਾਰ ਕਰਨ ਵਾਲੇ ਅੰਗਦ ਸਮਾਨ ਅਚਲ -ਅਡੋਲ ਭਵ

ਰਾਵਣ ਰਾਜ ਦੀ ਕੋਈ ਵੀ ਪਰਿਸਥਿਤੀ ਅਤੇ ਵਿਅਕਤੀ ਜ਼ਰਾ ਵੀ ਸੰਕਲਪ ਰੂਪ ਵਿੱਚ ਵੀ ਹਿਲਾ ਨਾ ਸਕੇ। ਇਵੇਂ ਅਚਲ - ਅਡੋਲ ਭਵ ਦੇ ਵਰਦਾਨੀ ਬਣੇ। ਕਿਉਂਕਿ ਕੋਈ ਵੀ ਵਿਗਣ ਗਿਰਣ ਦੇ ਲਈ ਨਹੀਂ, ਮਜ਼ਬੂਤ ਬਣਾਉਣ ਦੇ ਲਈ ਆਉਂਦਾ ਹੈ। ਨਾਲੇਜ਼ਫੁੱਲ ਕਦੀ ਪੇਪਰ ਨੂੰ ਦੇਖਕੇ ਕੰਨਫਯੂਸ ਨਹੀਂ ਹੁੰਦੇ। ਮਾਇਆ ਕਿਸੇ ਵੀ ਰੂਪ ਵਿੱਚ ਆ ਸਕਦੀ ਹੈ - ਪਰ ਤੁਸੀਂ ਯੋਗਅਗਿਨੀ ਜਗਾਕੇ ਰੱਖੋ, ਨਾਲੇਜ਼ਫੁੱਲ ਸਥਿਤੀ ਵਿੱਚ ਰਹੋ ਤਾਂ ਸਭ ਵਿਗਣ ਖੁਦ ਸਮਾਪਤ ਹੋ ਜਾਣਗੇ ਅਤੇ ਤੁਸੀਂ ਅਚਲ ਅਡੋਲ ਸਥਿਤੀ ਵਿੱਚ ਸਥਿਤ ਰਹੋਂਗੇ।

ਸਲੋਗਨ:-
ਸ਼ੁੱਧ ਸੰਕਲਪ ਦਾ ਖਜ਼ਾਨਾ ਜਮਾਂ ਹੋ ਤਾਂ ਵਿਅਰਥ ਸੰਕਲਪਾਂ ਵਿੱਚ ਸਮੇਂ ਨਹੀਂ ਜਾਏਗਾ।

ਅਵਿਅਕਤ ਇਸ਼ਾਰੇ - ਰੂਹਾਨੀ ਰਿਆਲਟੀ ਅਤੇ ਪਿਉਰਿਟੀ ਦੀ ਪਰਸਨੈਲਿਟੀ ਧਾਰਨ ਕਰੋ। ਪਿਉਰਿਟੀ ਦੀ ਪਰਸਨੈਲਿਟੀ ਦੇ ਅਧਾਰ ਤੇ ਬ੍ਰਹਮਾ ਬਾਪ ਆਦਿ ਦੇਵ ਅਤੇ ਪਹਿਲਾ ਪ੍ਰਿੰਸ ਬਣੇ। ਇਵੇਂ ਤੁਸੀਂ ਵੀ ਫਾਲੋ ਫ਼ਾਦਰ ਕਰ ਪਿਉਰਿਟੀ ਦੀ ਪਰਸਨੈਲਿਟੀ ਦੀ ਲਿਸਟ ਵਿੱਚ ਜਾਓ ਕਿਉਂਕਿ ਬ੍ਰਾਹਮਣ ਜਨਮ ਦੇ ਸੰਸਕਾਰ ਹੀ ਪਵਿੱਤਰ ਹਨ। ਤੁਹਾਡੀ ਸ਼੍ਰੇਸਠਤਾ ਅਤੇ ਮਹਾਨਤਾ ਹੀ ਪਵਿੱਤਰਤਾ ਹੈ। ਸੂਚਨਾ:- ਅੱਜ ਅੰਤਰਰਾਸ਼ਟਰੀ ਯੋਗ ਦਿਵਸ ਤੀਸਰਾ ਰਵਿਵਾਰ ਹੈ, ਸ਼ਾਮ 6:30 ਤੋਂ 7 :30 ਵਜੇ ਤੱਕ ਸਭ ਭਰਾ ਭੈਣਾਂ ਸੰਗਠਿਤ ਰੂਪ ਵਿੱਚ ਇਕਤਰਿਤ ਹੋ ਪ੍ਰਭੂ ਪਿਆਰ ਵਿੱਚ ਸਮਾਉਣ ਦਾ ਅਨੁਭਵ ਕਰੇ। ਸਦਾ ਇਸੀ ਸਵਮਾਨ ਵਿੱਚ ਬੈਠੇ ਕਿ ਮੈਂ ਆਤਮਾ ਸਰਵ ਪ੍ਰਾਪਤੀਆਂ ਨਾਲ ਸੰਪੰਨ ਸਰਵਸ਼੍ਰੇਸ਼ਠ ਭਾਗਵਾਨ ਆਤਮਾ ਹਾਂ। ਪਿਆਰ ਦੇ ਸਾਗਰ ਬਾਪ ਦੇ ਪਿਆਰ ਦੀ ਕਿਰਨਾਂ ਨਿਕਾਲਕੇ ਮੁਝ ਆਤਮਾ ਵਿੱਚ ਸਮਾ ਰਹੀ ਹੈ। ਉਹ ਹੀ ਪਿਆਰ ਦੇ ਵਾਈਬ੍ਰੇਸ਼ਨ ਚਾਰੋਂ ਪਾਸੇ ਵਾਤਾਵਰਨ ਵਿੱਚ ਫੈਲ ਰਹੇ ਹਨ।