18.06.25 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਇਹ
ਰੁਦ੍ਰ ਗਿਆਨ ਯਗ ਆਪ ਰੁਦ੍ਰ ਭਗਵਾਨ ਨੇ ਰਚਿਆ ਹੈ, ਇਸ ਵਿੱਚ ਤੁਸੀਂ ਆਪਣਾ ਸਭ ਕੁਝ ਸਵਾਹਾ ਕਰੋ,
ਕਿਓਂਕਿ ਹੁਣ ਘਰ ਜਾਣਾ ਹੈ"
ਪ੍ਰਸ਼ਨ:-
ਸੰਗਮਯੁਗ ਤੇ
ਕਿਹੜਾ ਵੰਡਰਫੁਲ ਖੇਡ ਚਲਦਾ ਹੈ?
ਉੱਤਰ:-
ਰੱਬ ਦੇ ਰਚੇ
ਹੋਏ ਯੱਗ ਵਿੱਚ ਹੀ ਅਸੁਰਾਂ ਦੇ ਵਿਘਨ ਪੈਂਦੇ ਹਨ। ਇਹ ਵੀ ਸੰਗਮ ਤੇ ਹੀ ਵੰਡਰਫੁਲ ਖੇਡ ਚਲਦਾ ਹੈ ਇਵੇਂ
ਦਾ ਯਗਿਆ ਫਿਰ ਸਾਰੇ ਕਲਪ ਵਿੱਚ ਨਹੀਂ ਰਚਿਆ ਜਾਂਦਾ। ਇਹ ਰਾਜਸੱਵ ਅਸ਼ਵ ਮੇਘ ਯਗਿਆ, ਸ੍ਵਰਾਜ ਪਾਉਣ
ਲਈ। ਇਸ ਵਿੱਚ ਹੀ ਵਿਘਨ ਪੈਂਦੇ ਹਨ।
ਓਮ ਸ਼ਾਂਤੀ
ਤੁਸੀਂ ਕਿੱਥੇ ਬੈਠੇ ਹੋ? ਇਸ ਨੂੰ ਸਕੂਲ ਅਤੇ ਯੂਨੀਵਰਸਿਟੀ ਵੀ ਕਹਿ ਸਕਦੇ ਹਾਂ, ਵਿਸ਼ਵ ਵਿਦਿਆਲਿਆ
ਹੈ ਜਿਸ ਦੀਆਂ ਈਸ਼ਵਰੀਏ ਬ੍ਰਾਂਚੀਜ਼ ਹਨ। ਬਾਪ ਨੇ ਵੱਡੀ ਤੋਂ ਵੱਡੀ ਯੂਨੀਵਰਸਿਟੀ ਖੋਲੀ ਹੈ। ਸ਼ਾਸਤਰਾਂ
ਵਿੱਚ ਰੁਦ੍ਰ ਯਗਿਆ ਨਾਮ ਲਿਖ ਦਿੱਤਾ ਹੈ, ਇਸ ਵਕ਼ਤ ਤੁਸੀਂ ਬੱਚੇ ਜਾਣਦੇ ਹੋ ਸ਼ਿਵਬਾਬਾ ਨੇ ਇਹ
ਪਾਠਸ਼ਾਲਾ ਅਥਵਾ ਯੂਨੀਵਰਸਿਟੀ ਖੋਲੀ ਹੈ। ਉੱਚ ਤੇ ਉੱਚ ਬਾਪ ਪੜ੍ਹਾਉਂਦੇ ਹਨ। ਇਹ ਤਾਂ ਬੱਚਿਆਂ ਦੀ
ਬੁੱਧੀ ਵਿੱਚ ਯਾਦ ਰਹਿਣਾ ਚਾਹੀਦਾ ਹੈ - ਰੱਬ ਸਾਨੂੰ ਪੜ੍ਹਾਉਂਦੇ ਹਨ। ਉਨ੍ਹਾਂ ਦਾ ਇਹ ਯਗਿਆ ਰਚਿਆ
ਹੋਇਆ ਹੈ ਇਸ ਦਾ ਨਾਮ ਵੀ ਬਾਲਾ ਹੈ। ਰਾਜਸੱਵ ਅਸ਼ਵਮੇਧ ਰੁਦ੍ਰ ਗਿਆਨ ਯਗਿਆ, ਰਾਜਸਵ ਅਰਥਾਤ ਸਵਰਾਜ
ਦੇ ਲਈ। ਅਸ਼ਵਮੇਧ, ਇਹ ਜੋ ਕੁਝ ਵੀ ਵੇਖਣ ਵਿੱਚ ਆਉਂਦਾ ਹੈ ਉਨ੍ਹਾਂ ਸਭ ਨੂੰ ਸਵਾਹ ਕਰ ਰਹੇ ਹਨ,
ਸ਼ਰੀਰ ਵੀ ਸਵਾਹ ਹੋ ਜਾਂਦਾ ਹੈ। ਆਤਮਾ ਤਾਂ ਸਵਾਹ ਹੋ ਨਹੀਂ ਸਕਦੀ। ਸਭ ਸ਼ਰੀਰ ਸਵਾਹ ਹੋ ਜਾਣਗੇ। ਬਾਕੀ
ਆਤਮਾਵਾਂ ਵਾਪਸ ਭੱਜਣਗੀਆਂ। ਇਹ ਹੈ ਸੰਗਮਯੁਗ। ਬਹੁਤ ਆਤਮਾਵਾਂ ਭੱਜਣਗੀਆਂ, ਬਾਕੀ ਸ਼ਰੀਰ ਖਤਮ ਹੋ
ਜਾਣਗੇ। ਇਹ ਹੈ ਸਭ ਡਰਾਮਾ, ਤੁਸੀਂ ਡਰਾਮਾ ਦੇ ਵਸ਼ ਚਲ ਰਹੇ ਹੋ। ਬਾਪ ਕਹਿੰਦੇ ਹਨ ਅਸੀਂ ਰਾਜਸੱਵ
ਯਗਿਆ ਰਚਿਆ ਹੈ। ਇਹ ਵੀ ਡਰਾਮਾ ਪਲਾਨ ਅਨੁਸਾਰ ਰਚਿਆ ਗਿਆ ਹੈ। ਇਵੇਂ ਨਹੀਂ ਕਹਿਣਗੇ ਕਿ ਮੈ ਯਗਿਆ
ਰਚਿਆ ਹੈ। ਡਰਾਮਾ ਪਲਾਨ ਅਨੁਸਾਰ ਤੁਸੀਂ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਕਲਪ ਪਹਿਲੇ ਮੁਅਫਿਕ ਗਿਆਨ
ਯਗਿਆ ਰਚਿਆ ਗਿਆ ਹੈ। ਮੈਂ ਰਚਿਆ ਹੈ, ਇਹ ਵੀ ਅਰਥ ਨਹੀਂ ਨਿਕਲਦਾ। ਡਰਾਮਾ ਪਲਾਨ ਅਨੁਸਾਰ ਰਚਿਆ ਗਿਆ
ਹੈ। ਕਲਪ - ਕਲਪ ਰਚਿਆ ਜਾਂਦਾ ਹੈ। ਇਹ ਡਰਾਮਾ ਬਣਿਆ ਹੋਇਆ ਹੈ ਨਾ। ਡਰਾਮਾ ਪਲਾਨ ਅਨੁਸਾਰ ਇੱਕ ਹੀ
ਵਾਰ ਯਗਿਆ ਰਚਿਆ ਜਾਂਦਾ ਹੈ, ਇਹ ਕੋਈ ਨਵੀਂ ਗੱਲ ਨਹੀਂ ਹੈ। ਹੁਣ ਬੁੱਧੀ ਵਿੱਚ ਬੈਠਿਆ ਹੈ - ਬਰੋਬਰ
5 ਹਜ਼ਾਰ ਵਰ੍ਹੇ ਪਹਿਲੇ ਵੀ ਸਤਯੁਗ ਸੀ, ਹੁਣ ਚੱਕਰ ਫਿਰ ਰਿਪੀਟ ਹੋ ਰਿਹਾ ਹੈ। ਫਿਰ ਤੋਂ ਨਵੀਂ
ਦੁਨੀਆਂ ਸਥਾਪਨ ਹੋ ਰਹੀ ਹੈ। ਤੁਸੀਂ ਨਵੀਂ ਦੁਨੀਆਂ ਵਿੱਚ ਸਵਰਾਜ ਪਾਉਣ ਦੇ ਲਈ ਪੜ੍ਹ ਰਹੇ ਹੋ।
ਪਵਿੱਤਰ ਵੀ ਜਰੂਰ ਬਣਨਾ ਹੈ। ਬਣਦੇ ਵੀ ਉਹ ਹੀ ਹਨ ਜੋ ਡਰਾਮਾ ਅਨੁਸਾਰ ਕਲਪ ਪਹਿਲੇ ਬਣੇ ਸੀ। ਹੁਣ
ਵੀ ਬਣਨਗੇ। ਸਾਕਸ਼ੀ ਹੋ ਡਰਾਮਾ ਨੂੰ ਵੇਖਣਾ ਹੁੰਦਾ ਹੈ ਅਤੇ ਫਿਰ ਪੁਰਸ਼ਾਰਥ ਵੀ ਕਰਨਾ ਹੁੰਦਾ ਹੈ।
ਬੱਚਿਆਂ ਨੂੰ ਰਾਹ ਵੀ ਦੱਸਣਾ ਹੈ, ਮੁੱਖ ਗੱਲ ਹੈ ਪਵਿੱਤਰਤਾ ਦੀ। ਬਾਪ ਨੂੰ ਬੁਲਾਉਂਦੇ ਹੀ ਹਨ ਕਿ
ਆਓ ਪਵਿੱਤਰ ਬਣਾ ਕੇ ਸਾਨੂੰ ਇਸ ਛੀ - ਛੀ ਦੁਨੀਆਂ ਤੋਂ ਲੈ ਜਾਓ। ਬਾਪ ਆਏ ਹੀ ਹਨ ਘਰ ਲੈ ਜਾਣ ਦੇ
ਲਈ। ਬੱਚਿਆਂ ਨੂੰ ਪੁਆਇੰਟਸ ਤਾਂ ਬਹੁਤ ਦਿੱਤੀ ਜਾਂਦੀ ਹੈ। ਮੁੱਖ ਗੱਲ ਫਿਰ ਵੀ ਬਾਪ ਕਹਿੰਦੇ ਹਨ
ਮਨਮਨਾਭਵ। ਪਾਵਨ ਬਣਨ ਦੇ ਲਈ ਬਾਪ ਨੂੰ ਯਾਦ ਕਰਦੇ ਹਨ, ਇਹ ਭੁੱਲਣਾ ਨਹੀਂ ਚਾਹੀਦਾ ਹੈ। ਜਿੰਨਾ ਯਾਦ
ਕਰੋਗੇ ਉੰਨਾ ਫਾਇਦਾ ਹੋਵੇਗਾ, ਚਾਰਟ ਰੱਖਣਾ ਚਾਹੀਦਾ। ਨਹੀਂ ਤਾਂ ਫਿਰ ਪਿਛਾੜੀ ਵਿੱਚ ਫੇਲ ਹੋ ਜਾਣਗੇ।
ਬੱਚੇ ਸਮਝਦੇ ਹਨ, ਅਸੀਂ ਹੀ ਸਤੋਪ੍ਰਧਾਨ ਸੀ, ਨੰਬਰਵਾਰ ਪੁਰਸ਼ਾਰਥ ਅਨੁਸਾਰ ਜੋ ਉੱਚ ਬਣਦੇ ਹਨ, ਉਨ੍ਹਾਂ
ਨੂੰ ਮਿਹਨਤ ਵੀ ਜਾਸਤੀ ਕਰਨੀ ਪਵੇਗੀ। ਯਾਦ ਵਿੱਚ ਰਹਿਣਾ ਪਵੇਗਾ। ਇਹ ਤਾਂ ਸਮਝਦੇ ਹੋ ਬਾਕੀ ਥੋੜਾ
ਸਮੇਂ ਹੈ, ਫਿਰ ਸੁਖ ਦੇ ਦਿਨ ਆਉਣੇ ਹਨ। ਬਰੋਬਰ ਸਾਡੇ ਅਥਾਹ ਸੁੱਖ ਦੇ ਦਿਨ ਆਉਣੇ ਹਨ। ਬਾਪ ਇੱਕ ਹੀ
ਵਾਰ ਆਉਂਦੇ ਹਨ, ਦੁੱਖਧਾਮ ਖਤਮ ਕਰ ਆਪਣੇ ਸੁਖਧਾਮ ਲੈ ਚਲਦੇ ਹਨ। ਤੁਸੀਂ ਬੱਚੇ ਜਾਣਦੇ ਹੋ ਹੁਣ ਅਸੀਂ
ਈਸ਼ਵਰੀ ਪਰਿਵਾਰ ਵਿੱਚ ਹਾਂ, ਫਿਰ ਦੈਵੀ ਪਰਿਵਾਰ ਵਿੱਚ ਜਾਵਾਂਗੇ। ਇਸ ਸਮੇਂ ਦਾ ਹੀ ਗਾਇਨ ਹੈ - ਇਹ
ਸੰਗਮ ਹੀ ਪੁਰਸ਼ੋਤਮ ਉੱਚ ਬਣਨ ਦਾ ਯੁਗ ਹੈ। ਤੁਸੀਂ ਬੱਚੇ ਜਾਣਦੇ ਹੋ ਸਾਨੂੰ ਬੇਹੱਦ ਦਾ ਬਾਪ ਪੜ੍ਹਾ
ਰਿਹਾ ਹੈ। ਫਿਰ ਅੱਗੇ ਚਲ ਸੰਨਿਆਸੀ ਲੋਕ ਵੀ ਮੰਨਣਗੇ। ਉਹ ਵੀ ਸਮੇਂ ਆਏਗਾ ਨਾ। ਹਾਲੇ ਤੁਹਾਡਾ
ਪ੍ਰਭਾਵ ਇੰਨਾ ਨਹੀਂ ਨਿਕਲ ਸਕਦਾ। ਹਾਲੇ ਰਾਜਧਾਨੀ ਸਥਾਪਨ ਹੋ ਰਹੀ ਹੈ, ਟਾਈਮ ਪਿਆ ਹੈ। ਪਿਛਾੜੀ
ਵਿੱਚ ਇਹ ਸੰਨਿਆਸੀ ਆਦਿ ਵੀ ਆਕੇ ਸਮਝਾਉਣਗੇ। ਸ੍ਰਿਸ਼ਟੀ ਦਾ ਚੱਕਰ ਕਿਵੇਂ ਫਿਰਦਾ ਹੈ, ਇਹ ਨਾਲੇਜ
ਕੋਈ ਵਿੱਚ ਹੈ ਨਹੀਂ। ਇਹ ਵੀ ਤੁਸੀਂ ਬੱਚੇ ਜਾਣਦੇ ਹੋ ਪਵਿੱਤਰਤਾ ਤੇ ਕਿੰਨੇ ਵਿਘਨ ਪੈਂਦੇ ਹਨ।
ਅਬਲਾਵਾਂ ਤੇ ਅਤਿਆਚਾਰ ਹੁੰਦੇ ਹਨ। ਦਰੋਪਦੀ ਨੇ ਪੁਕਾਰਿਆ ਹੈ ਨਾ। ਵਾਸਤਵ ਵਿੱਚ ਤੁਸੀਂ ਸਭ
ਦ੍ਰੋਪਦੀਆਂ, ਸੀਤਾਵਾਂ, ਪਾਰਵਤੀਆਂ ਹੋ। ਯਾਦ ਵਿੱਚ ਰਹਿਣ ਨਾਲ ਅਬਲਾਵਾਂ, ਕੁਬਜਾਵਾਂ ਵੀ ਬਾਪ ਤੋਂ
ਵਰਸਾ ਪਾ ਲੈਂਦੀਆਂ ਹਨ। ਯਾਦ ਵਿਚ ਤਾਂ ਰਹਿ ਸਕਦੀਆਂ ਹਨ ਨਾ। ਰੱਬ ਨੇ ਆਕੇ ਯਗਿਆ ਰਚਿਆ ਹੈ, ਇਸ
ਵਿੱਚ ਕਿੰਨੇ ਵਿਘਨ ਪੈਂਦੇ ਹਨ। ਹੁਣ ਵੀ ਵਿਘਨ ਪੈਂਦੇ ਰਹਿੰਦੇ ਹਨ, ਕੰਨਿਆਵਾਂ ਦੀ ਜਬਰਦਸਤੀ ਸ਼ਾਦੀ
ਕਰਾਉਂਦੇ ਹਨ, ਨਹੀਂ ਤਾਂ ਮਾਰਕੇ ਨਿਕਾਲ ਦਿੰਦੇ ਹਨ ਇਸਲਈ ਪੁਕਾਰਦੀਆਂ ਹਨ ਹੇ ਪਤਿਤ - ਪਾਵਨ ਆਓ
ਤਾਂ ਜਰੂਰ ਉਨ੍ਹਾਂ ਨੂੰ ਰਥ ਚਾਹੀਦਾ ਹੈ, ਜਿਸ ਵਿੱਚ ਆਕੇ ਪਾਵਨ ਬਣਾਉਣ। ਗੰਗਾ ਦੇ ਪਾਣੀ ਨਾਲ ਪਾਵਨ
ਨਹੀਂ ਬਣਨਗੇ। ਬਾਪ ਹੀ ਆਕੇ ਪਾਵਨ ਬਣਾਕੇ ਪਾਵਨ ਦੁਨੀਆਂ ਦਾ ਮਾਲਿਕ ਬਣਾਉਂਦੇ ਹਨ।
ਤੁਸੀਂ ਵੇਖਦੇ ਹੋ ਇਸ
ਪਤਿਤ ਦੁਨੀਆਂ ਦਾ ਵਿਨਾਸ਼ ਸਾਹਮਣੇ ਖੜਿਆ ਹੈ। ਕਿਓਂ ਨਾ ਬਾਬਾ ਦਾ ਬਣ ਜਾਈਏ, ਸਵਾਹਾ ਹੋ ਜਾਈਏ।
ਪੁੱਛਦੇ ਹਨ ਸਵਾਹ ਕਿਵੇਂ ਹੋਇਆ? ਟਰਾਂਸਫਰ ਕਿਵੇਂ ਕਰੀਏ? ਬਾਬਾ ਕਹਿੰਦੇ ਹਨ - ਬੱਚੇ, ਤੁਸੀਂ ਇਸ (ਸਾਕਾਰ)
ਬਾਬਾ ਨੂੰ ਵੇਖਦੇ ਹੋ ਨਾ। ਇਹ ਆਪ ਕਰਕੇ ਸਿਖਾ ਰਹੇ ਹਨ। ਜਿਵੇਂ ਕਰਮ ਅਸੀਂ ਕਰਾਂਗੇ ਸਾਨੂੰ ਵੇਖ
ਹੋਰ ਕਰਨਗੇ। ਬਾਪ ਨੇ ਇਨ੍ਹਾਂ ਤੋਂ ਕਰਮ ਕਰਾਇਆ ਨਾ। ਸਾਰਾ ਯਗਿਆ ਵਿੱਚ ਸਵਾਹਾ ਕਰ ਦਿੱਤਾ। ਸਵਾਹਾ
ਹੋਣ ਵਿੱਚ ਕੋਈ ਤਕਲੀਫ ਥੋੜੀ ਹੈ। ਇਹ ਨਾ ਬਹੁਤ ਸਾਹੂਕਾਰ, ਨਾ ਗਰੀਬ ਸੀ। ਸਾਧਾਰਨ ਸੀ। ਯਗਿਆ ਰਚਿਆ
ਜਾਂਦਾ ਹੈ ਤਾਂ ਉਸ ਵਿੱਚ ਖਾਣਪੀਣ ਦੀ ਸਭ ਸਮੱਗਰੀ ਚਾਹੀਦੀ ਹੈ ਨਾ। ਇਹ ਹੈ ਈਸ਼ਵਰੀ ਯਗਿਆ। ਈਸ਼ਵਰ ਨੇ
ਆਕੇ ਇਸ ਗਿਆਨ ਯਗਿਆ ਦੀ ਸਥਾਪਨਾ ਕੀਤੀ ਹੈ। ਤੁਹਾਨੂੰ ਪੜ੍ਹਾਉਂਦੇ ਹਨ, ਇਸ ਯਗਿਆ ਦੀ ਮਹਿਮਾ ਬਹੁਤ
ਭਾਰੀ ਹੈ ਈਸ਼ਵਰੀ ਯਗਿਆ ਨਾਲ ਹੀ ਤੁਹਾਡਾ ਸ਼ਰੀਰ ਨਿਰਵਾਹ ਹੁੰਦਾ ਹੈ। ਜੋ ਆਪਣੇ ਨੂੰ ਅਪਰਨਮਯ ਸਮਝਦੇ
ਹਨ, ਅਸੀਂ ਟ੍ਰਸਟੀ ਹਾਂ। ਇਹ ਸਭ ਕੁਝ ਈਸ਼ਵਰ ਦਾ ਹੈ, ਅਸੀਂ ਸ਼ਿਵਬਾਬਾ ਦੇ ਯਗਿਆ ਤੋਂ ਭੋਜਨ ਖਾਂਦੇ
ਹਾਂ - ਇਹ ਸਮਝ ਦੀ ਗੱਲ ਹੈ ਨਾ। ਇੱਥੇ ਤਾਂ ਨਹੀਂ ਸਭ ਨੇ ਆਕੇ ਬੈਠਣਾ ਹੈ। ਇਨ੍ਹਾਂ ਦਾ ਸੈਮਪਲ ਤਾਂ
ਵੇਖਿਆ - ਕਿਵੇਂ ਸਭ ਕੁਝ ਸਵਾਹਾ ਕੀਤਾ। ਬਾਬਾ ਕਹਿੰਦੇ ਹਨ ਜਿਵੇਂ ਕਰਮ ਇਹ ਕਰਦਾ ਹੈ, ਇਨ੍ਹਾਂ ਨੂੰ
ਵੇਖ ਹੋਰਾਂ ਨੂੰ ਵੀ ਆਇਆ। ਬਹੁਤ ਹੀ ਸਵਾਹਾ ਹੋਏ। ਜੋ - ਜੋ ਹੋਏ ਉਹ ਆਪਣਾ ਵਰਸਾ ਲੈਂਦੇ ਹਨ। ਬੁੱਧੀ
ਤੋਂ ਵੀ ਸਮਝਿਆ ਜਾਂਦਾ ਹੈ - ਆਤਮਾ ਤਾਂ ਚਲੀ ਜਾਏਗੀ, ਬਾਕੀ ਸ਼ਰੀਰ ਸਭ ਖਤਮ ਹੋ ਜਾਣਗੇ। ਇਹ ਬੇਹੱਦ
ਦਾ ਯਗਿਆ ਹੈ, ਇਨ੍ਹਾਂ ਵਿੱਚ ਸਭ ਸਵਾਹਾ ਹੋਣਗੇ। ਤੁਸੀਂ ਬੱਚਿਆਂ ਨੂੰ ਸਮਝਾਇਆ ਜਾਂਦਾ ਹੈ ਕਿਵੇਂ
ਬੁੱਧੀ ਤੋਂ ਸਵਾਹਾ ਹੋ ਨਸ਼ਟੋਮੋਹਾ ਬਣ ਜਾਓ। ਇਹ ਵੀ ਜਾਣਦੇ ਹੋ ਇਹ ਸਾਰੀ ਸਮਗਰੀ ਖ਼ਾਕ ਹੋ ਜਾਣੀ ਹੈ।
ਕਿੰਨਾ ਵੱਡਾ ਯਗਿਆ ਹੈ, ਉੱਥੇ ਫਿਰ ਕੋਈ ਯਗਿਆ ਨਹੀਂ ਰਚਿਆ ਜਾਂਦਾ ਹੈ। ਨਾ ਕੋਈ ਉਪਦ੍ਰਵ ਹੁੰਦੇ ਹਨ।
ਇਹ ਸਭ ਜੋ ਭਗਤੀ ਮਾਰਗ ਦੇ ਕਈ ਯਗਿਆ ਹਨ ਉਹ ਸਭ ਖਤਮ ਹੋ ਜਾਂਦੇ ਹਨ। ਗਿਆਨ ਸਾਗਰ ਇੱਕ ਇਹ ਰੱਬ ਹੈ।
ਉਹ ਹੀ ਮਨੁੱਖ ਸ੍ਰਿਸ਼ਟੀ ਦਾ ਬੀਜਰੂਪ, ਸਤ ਚੈਤੰਨ ਹੈ। ਸ਼ਰੀਰ ਤਾਂ ਜੜ ਹੈ, ਆਤਮਾ ਹੀ ਚੈਤੰਨ ਹੈ। ਉਹ
ਗਿਆਨ ਸਾਗਰ ਹੈ, ਤੁਸੀਂ ਬੱਚਿਆਂ ਨੂੰ ਗਿਆਨ ਸਾਗਰ ਬੈਠ ਪੜ੍ਹਾਉਂਦੇ ਹਨ। ਉਹ ਸਿਰਫ ਗਾਉਂਦੇ ਰਹਿੰਦੇ
ਹਨ ਅਤੇ ਤੁਹਾਨੂੰ ਬਾਬਾ ਸਾਰਾ ਗਿਆਨ ਸੁਣਾ ਰਹੇ ਹਨ। ਗਿਆਨ ਕੋਈ ਬਹੁਤ ਤਾਂ ਹੈ ਨਹੀਂ। ਵਰਲਡ ਦਾ
ਚੱਕਰ ਕਿਵੇਂ ਫਿਰਦਾ ਹੈ, ਇਹ ਸਿਰਫ ਸਮਝਾਉਣਾ ਹੈ।
ਇੱਥੇ ਬਾਪ ਤੁਹਾਨੂੰ ਆਪ
ਪੜ੍ਹਾ ਰਹੇ ਹਨ। ਕਹਿੰਦੇ ਵੀ ਹਨ ਸਾਧਾਰਨ ਤਨ ਵਿੱਚ ਪ੍ਰਵੇਸ਼ ਕਰਦਾ ਹਾਂ। ਭਾਗੀਰਥੀ ਵੀ ਮਸ਼ਹੂਰ ਹੈ,
ਜਰੂਰ ਮਨੁੱਖ ਹੀ ਹੋਵੇਗਾ ਜਿਸ ਵਿੱਚ ਬਾਪ ਆਏਗਾ। ਉਨ੍ਹਾਂ ਦਾ ਇੱਕ ਹੀ ਨਾਮ ਚੱਲਿਆ ਆਉਂਦਾ ਹੈ ਸ਼ਿਵ
ਹੋਰ ਸਭ ਦੇ ਨਾਮ ਬਦਲਦੇ ਹਨ, ਇਨ੍ਹਾਂ ਦਾ ਨਾਮ ਨਹੀਂ ਬਦਲਦਾ। ਬਾਕੀ ਭਗਤੀ ਵਿੱਚ ਕਈ ਨਾਮ ਰੱਖ ਦਿੱਤੇ
ਹਨ। ਇੱਥੇ ਤਾਂ ਹੈ ਹੀ ਸ਼ਿਵਬਾਬਾ। ਸ਼ਿਵ ਕਲਿਆਣਕਾਰੀ ਕਿਹਾ ਜਾਂਦਾ ਹੈ। ਰੱਬ ਹੀ ਆਕੇ ਨਵੀਂ ਦੁਨੀਆਂ
ਸ੍ਵਰਗ ਸਥਾਪਨ ਕਰਦੇ ਹਨ। ਤਾਂ ਕਲਿਆਣਕਾਰੀ ਠਹਿਰਾ ਨਾ। ਤੁਸੀਂ ਜਾਣਦੇ ਹੋ ਭਾਰਤ ਵਿੱਚ ਸ੍ਵਰਗ ਸੀ।
ਹੁਣ ਨਰਕ ਹੈ ਫਿਰ ਸ੍ਵਰਗ ਜਰੂਰ ਹੋਵੇਗਾ। ਇਸ ਨੂੰ ਕਿਹਾ ਜਾਂਦਾ ਹੈ ਪੁਰਸ਼ੋਤਮ ਸੰਗਮਯੁਗ ਜੱਦ ਕਿ
ਬਾਪ ਖਵਈਆ ਬਣ ਤੁਹਾਨੂੰ ਇਸ ਪਾਰ ਤੋਂ ਉਸ ਪਾਰ ਲੈ ਜਾਂਦੇ ਹਨ। ਇਹ ਹੈ ਪੁਰਾਣੀ ਦੁੱਖ ਦੀ ਦੁਨੀਆਂ
ਫਿਰ ਜਰੂਰ ਨਵੀਂ ਦੁਨੀਆਂ ਹੋਵੇਗੀ, ਡਰਾਮਾ ਅਨੁਸਾਰ, ਜਿਸ ਦੇ ਲਈ ਤੁਸੀਂ ਹੁਣ ਪੁਰਸ਼ਾਰਥ ਕਰਦੇ ਹੋ।
ਬਾਪ ਦੀ ਯਾਦ ਹੀ ਘੜੀ - ਘੜੀ ਭੁੱਲ ਜਾਂਦੀ ਹੈ, ਇਸ ਵਿੱਚ ਹੈ ਮਿਹਨਤ ਬਾਕੀ ਤੁਹਾਡੇ ਤੋੰ ਜੋ ਵਿਕਰਮ
ਹੋਏ ਹਨ, ਉਨ੍ਹਾਂ ਦੀ ਸਜ਼ਾ ਕਰਮਭੋਗ ਦੇ ਰੂਪ ਵਿੱਚ ਭੋਗਣੀ ਹੀ ਪੈਂਦੀ ਹੈ, ਕਰਮਭੋਗ ਅੰਤ ਤਕ ਭੋਗਣਾ
ਹੀ ਹੈ, ਉਸ ਵਿੱਚ ਮਾਫੀ ਨਹੀਂ ਮਿਲ ਸਕਦੀ ਹੈ। ਇਵੇਂ ਨਹੀਂ, ਬਾਬਾ ਮਾਫ਼ ਕਰੋ। ਕੁਝ ਵੀ ਨਹੀਂ। ਡਰਾਮਾ
ਅਨੁਸਾਰ ਸਭ ਹੁੰਦਾ ਹੈ। ਮੁਆਫੀ ਆਦਿ ਹੁੰਦੀ ਹੀ ਨਹੀਂ। ਹਿਸਾਬ - ਕਿਤਾਬ ਚੁਕਤੁ ਕਰਨਾ ਹੀ ਹੈ।
ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨਾ ਹੈ, ਇਸ ਦੇ ਲਈ ਸ਼੍ਰੀਮਤ ਵੀ ਮਿਲਦੀ ਹੈ, ਸ਼੍ਰੀ ਸ਼੍ਰੀ ਸ਼ਿਵਬਾਬਾ
ਦੀ ਸ਼੍ਰੀਮਤ ਨਾਲ ਤੁਸੀਂ ਸ਼੍ਰੀ ਬਣਦੇ ਹੋ। ਉੱਚ ਤੇ ਉੱਚ ਬਾਪ ਤੁਹਾਨੂੰ ਉੱਚ ਬਣਾਉਂਦੇ ਹਨ। ਤੁਸੀਂ
ਹੁਣ ਬਣ ਰਹੇ ਹੋ, ਹੁਣ ਤੁਹਾਨੂੰ ਸਮ੍ਰਿਤੀ ਆਈ ਹੈ - ਬਾਬਾ ਕਲਪ - ਕਲਪ ਆਕੇ ਸਾਨੂੰ ਪੜ੍ਹਾਉਂਦੇ ਹਨ।
ਅੱਧਾਕਲਪ ਉਨ੍ਹਾਂ ਦੀ ਪ੍ਰਾਲਬੱਧ ਮਿਲਦੀ ਹੈ। ਸ੍ਰਿਸ਼ਟੀ ਚੱਕਰ ਕਿਵੇਂ ਫਿਰਦਾ ਹੈ, ਉਸ ਨਾਲੇਜ ਦੀ
ਦਰਕਾਰ ਨਹੀਂ ਰਹਿੰਦੀ ਹੈ। ਕਲਪ - ਕਲਪ ਇੱਕ ਹੀ ਵਾਰ ਆਕੇ ਦੱਸਦੇ ਹਨ ਕਿ ਇਹ ਸ੍ਰਿਸ਼ਟੀ ਦਾ ਚੱਕਰ
ਕਿਵੇਂ ਫਿਰਦਾ ਹੈ।
ਤੁਹਾਡਾ ਕੰਮ ਹੈ ਪੜ੍ਹਨਾ
ਅਤੇ ਪਵਿੱਤਰ ਬਣਨਾ। ਯੋਗ ਵਿੱਚ ਰਹਿਣਾ ਹੈ। ਬਾਪ ਦੇ ਬਣ ਕੇ ਅਤੇ ਪਵਿੱਤਰ ਨਹੀਂ ਬਣੋਂਗੇ ਤਾਂ ਸੌ
ਗੁਨਾ ਦੰਡ ਪੈ ਜਾਏਗਾ। ਨਾਮ ਵੀ ਬਦਨਾਮ ਹੋ ਜਾਂਦਾ ਹੈ। ਗਾਉਂਦੇ ਵੀ ਹਨ ਸਤਿਗੁਰੂ ਦਾ ਨਿੰਦਕ ਠੌਰ
ਨਾ ਪਾਏ। ਮਨੁੱਖਾਂ ਨੂੰ ਪਤਾ ਨਹੀਂ ਕਿ ਇਹ ਕੌਣ ਹੈ! ਸੱਤ ਬਾਪ ਹੀ ਸਤਗੁਰੂ, ਸੱਤ ਟੀਚਰ ਹੋਵੇਗਾ
ਨਾ। ਤੁਹਾਨੂੰ ਪੜ੍ਹਾਉਂਦੇ ਉਹ ਹਨ, ਸੱਚਾ ਸਤਿਗੁਰੂ ਵੀ ਹੈ। ਜਿਵੇਂ ਬਾਪ ਗਿਆਨ ਦਾ ਸਾਗਰ ਹੈ, ਤੁਸੀਂ
ਵੀ ਗਿਆਨ ਦੇ ਸਾਗਰ ਹੋ ਨਾ। ਬਾਪ ਨੇ ਤਾਂ ਸਾਰਾ ਗਿਆਨ ਦੇ ਦਿੱਤਾ ਹੈ, ਜਿਸ ਨੇ ਜਿੰਨਾ ਕਲਪ ਪਹਿਲੇ
ਧਾਰਨ ਕੀਤਾ ਹੈ, ਉੰਨਾ ਹੀ ਕਰਨਗੇ। ਪੁਰਸ਼ਾਰਥ ਕਰਨਾ ਹੈ, ਕਰਮ ਬਗੈਰ ਤਾਂ ਕੋਈ ਰਹਿ ਨਾ ਸਕੇ। ਕਿੰਨੇ
ਵੀ ਹਠਯੋਗ ਆਦਿ ਕਰਦੇ ਹਨ, ਉਹ ਵੀ ਕਰਮ ਹੈ ਨਾ। ਇਹ ਵੀ ਇੱਕ ਧੰਦਾ ਹੈ, ਆਜੀਵਿਕਾ ਦੇ ਲਈ। ਨਾਮ
ਹੁੰਦਾ ਹੈ, ਬਹੁਤ ਪੈਸਾ ਮਿਲਦਾ ਹੈ, ਪਾਣੀ ਤੇ, ਅੱਗ ਤੇ ਤੁਰਦੇ ਜਾਂਦੇ ਹਨ। ਸਿਰਫ ਉੱਡ ਨਹੀਂ ਸਕਦੇ
ਹਨ। ਉਸ ਵਿੱਚ ਤਾਂ ਪੈਟਰੋਲ ਆਦਿ ਚਾਹੀਦਾ ਹੈ ਨਾ। ਪਰ ਇਨ੍ਹਾਂ ਤੇ ਫਾਇਦਾ ਤਾਂ ਕੁਝ ਨਹੀਂ। ਪਾਵਨ
ਤਾਂ ਬਣਦੇ ਨਹੀਂ। ਸਾਇੰਸ ਵਾਲਿਆਂ ਦੀ ਵੀ ਰੇਸ ਹੈ। ਉਨ੍ਹਾਂ ਦੀ ਹੈ ਸਾਇੰਸ ਦੀ ਰੇਸ ਅਤੇ ਤੁਹਾਡੀ
ਹੈ ਸਾਈਲੈਂਸ ਦੀ। ਸਭ ਸ਼ਾਂਤੀ ਹੀ ਮੰਗਦੇ ਹਨ। ਬਾਪ ਕਹਿੰਦੇ ਹਨ ਸ਼ਾਂਤੀ ਤਾਂ ਤੁਹਾਡਾ ਸਵਧਰ੍ਮ ਹੈ,
ਆਪਣੇ ਨੂੰ ਆਤਮਾ ਸਮਝੋ, ਆਪਣੇ ਘਰ ਚੱਲਣਾ ਹੈ ਸ਼ਾਂਤੀਧਾਮ। ਇਹ ਹੈ ਦੁੱਖਧਾਮ। ਅਸੀਂ ਸ਼ਾਂਤੀਧਾਮ ਤੋਂ
ਫਿਰ ਸੁਖਧਾਮ ਵਿਚ ਆਵਾਂਗੇ। ਇਹ ਦੁੱਖਧਾਮ ਖਲਾਸ ਹੋਣਾ ਹੈ। ਇਹ ਚੰਗੀ ਰੀਤੀ ਧਾਰਨ ਕਰ ਫਿਰ ਹੋਰਾਂ
ਨੂੰ ਧਾਰਨ ਕਰਾਉਣਾ ਹੈ। ਬਾਕੀ ਥੋੜਾ ਰੋਜ਼ ਹੈ, ਉਹ ਪੜ੍ਹਾਈ ਪੜ੍ਹ ਕੇ ਫਿਰ ਸ਼ਰੀਰ ਨਿਰਵਾਹ ਅਰਥ ਮੱਥਾ
ਮਾਰਨਾ ਪੈਂਦਾ ਹੈ। ਤਕਦੀਰਵਾਨ ਬੱਚੇ ਫੌਰਨ ਨਿਰਣਾ ਲੈ ਲੈਂਦੇ ਹਨ ਕਿ ਅਸੀਂ ਕਿਹੜੀ ਪੜ੍ਹਾਈ ਪੜ੍ਹਨੀ
ਹੈ। ਉਸ ਪੜ੍ਹਾਈ ਨਾਲ ਕੀ ਮਿਲਦਾ ਹੈ ਅਤੇ ਇਸ ਪੜ੍ਹਾਈ ਤੋਂ ਕੀ ਮਿਲਦਾ ਹੈ ਅਤੇ ਇਸ ਪੜ੍ਹਾਈ ਕੀ
ਮਿਲਦਾ ਹੈ। ਇਸ ਪੜ੍ਹਾਈ ਤੋਂ ਤਾਂ 21 ਜਨਮਾਂ ਦੀ ਪ੍ਰਾਲਬੱਧ ਬਣਦੀ ਹੈ। ਤਾਂ ਖਿਆਲ ਕਰਨਾ ਚਾਹੀਦਾ
ਹੈ ਕਿ ਸਾਨੂੰ ਕਿਹੜੀ ਪੜ੍ਹਾਈ ਪੜ੍ਹਨੀ ਹੈ! ਜਿਸ ਨੂੰ ਬੇਹੱਦ ਦੇ ਬਾਪ ਤੋਂ ਵਰਸਾ ਪਾਉਣਾ ਹੈ, ਉਹ
ਬੇਹੱਦ ਦੀ ਪੜ੍ਹਾਈ ਵਿੱਚ ਲੱਗ ਜਾਂਦੇ ਹਨ। ਪਰ ਡਰਾਮਾ ਪਲਾਨ ਅਨੁਸਾਰ ਕੋਈ ਦੀ ਤਕਦੀਰ ਵਿੱਚ ਨਹੀਂ
ਹੈ ਤਾਂ ਫਿਰ ਉਸ ਪੜ੍ਹਾਈ ਵਿੱਚ ਚਟਕ ਪੈਂਦੇ ਹਨ। ਇਹ ਪੜ੍ਹਾਈ ਨਹੀਂ ਪੜ੍ਹਦੇ। ਕਹਿੰਦੇ ਫੁਰਸਤ ਨਹੀਂ
ਮਿਲਦੀ। ਬਾਬਾ ਪੁੱਛਦੇ ਹਨ, ਕਿਹੜੀ ਨਾਲੇਜ ਚੰਗੀ? ਉਨ੍ਹਾਂ ਤੋਂ ਕੀ ਮਿਲੇਗਾ ਅਤੇ ਇਨ੍ਹਾਂ ਤੋਂ ਕੀ
ਮਿਲੇਗਾ? ਕਹਿੰਦੇ ਹਨ ਬਾਬਾ ਜਿਸਮਾਨੀ ਪੜ੍ਹਾਈ ਤੋਂ ਕੀ ਮਿਲੇਗਾ, ਥੋੜਾ ਕਰਕੇ ਕਮਾਉਣਗੇ। ਇਥੇ ਤਾਂ
ਰੱਬ ਪੜ੍ਹਾਉਂਦੇ ਹਨ। ਸਾਨੂੰ ਤਾਂ ਪੜ੍ਹਕੇ ਰਜਾਈ ਪਦ ਪਾਉਣਾ ਹੈ ਤਾਂ ਜਿਆਦਾ ਧਿਆਨ ਕਿਸ ਗੱਲ ਤੇ
ਦੇਣਾ ਚਾਹੀਦਾ ਹੈ। ਕੋਈ ਤਾਂ ਫਿਰ ਕਹਿੰਦੇ ਬਾਬਾ ਉਹ ਕੋਰਸ ਪੂਰਾ ਕਰ ਫਿਰ ਆਉਣਗੇ। ਬਾਬਾ ਸਮਝ ਜਾਂਦੇ
ਹਨ ਇਨ੍ਹਾਂ ਦੀ ਤਕਦੀਰ ਵਿੱਚ ਨਹੀਂ ਹੈ। ਕੀ ਹੋਣਾ ਹੈ ਉਹ ਅੱਗੇ ਚਲ ਵੇਖਣਾ ਹੈ। ਸਮਝਾਉਂਦੇ ਹਨ
ਸ਼ਰੀਰ ਦਾ ਭਰੋਸਾ ਨਹੀਂ ਹੈ ਤਾਂ ਫਿਰ ਸੱਚੀ ਕਮਾਈ ਵਿੱਚ ਲਗ ਜਾਣਾ ਚਾਹੀਦਾ ਹੈ। ਜਿਸਦੀ ਤਕਦੀਰ ਵਿੱਚ
ਹੈ ਉਹ ਹੀ ਆਪਣੀ ਤਕਦੀਰ ਜਗਾਉਣਗੇ। ਪੂਰਾ ਜ਼ੋਰ ਲਗਾਉਣਾ ਹੈ, ਅਸੀਂ ਤਾਂ ਬਾਪ ਤੋਂ ਵਰਸਾ ਲੈਕੇ ਹੀ
ਛੱਡਾਂਗੇ। ਬੇਹੱਦ ਦਾ ਬਾਬਾ ਸਾਨੂੰ ਰਾਜਾਈ ਦਿੰਦੇ ਹਨ ਤਾਂ ਕਿਓਂ ਨਾ ਇਹ ਇੱਕ ਅੰਤਿਮ ਜਨਮ ਅਸੀਂ
ਪਵਿੱਤਰ ਬਣੀਏ। ਇੰਨੇ ਢੇਰ ਬੱਚੇ ਪਵਿੱਤਰ ਰਹਿੰਦੇ ਹਨ। ਝੂਠ ਥੋੜੀ ਬੋਲਦੇ ਹਨ। ਸਭ ਪੁਰਸ਼ਾਰਥ ਕਰ ਰਹੇ
ਹਨ। ਪੜ੍ਹ ਰਹੇ ਹਨ, ਫਿਰ ਵੀ ਵਿਸ਼ਵਾਸ ਨਹੀਂ ਕਰਦੇ। ਬੇਹੱਦ ਦਾ ਬਾਪ ਆਉਂਦੇ ਹੀ ਤੱਦ ਹੈ ਜੱਦ ਪੁਰਾਣੀ
ਦੁਨੀਆਂ ਨੂੰ ਨਵਾਂ ਬਣਾਉਣਾ ਹੁੰਦਾ ਹੈ। ਪੁਰਾਣੀ ਦੁਨੀਆਂ ਦਾ ਵਿਨਾਸ਼ ਤਾਂ ਸਾਹਮਣੇ ਖੜਿਆ ਹੈ। ਇਹ
ਬਹੁਤ ਕਲੀਯਰ ਹੈ। ਸਮੇਂ ਵੀ ਬਰੋਬਰ ਉਹ ਹੀ ਹੈ, ਕਈ ਧਰਮ ਵੀ ਹੈ, ਸਤਯੁਗ ਵਿੱਚ ਹੁੰਦਾ ਹੀ ਇੱਕ ਧਰਮ
ਹੈ। ਇਹ ਵੀ ਤੁਹਾਡੀ ਬੁੱਧੀ ਵਿੱਚ ਹੈ। ਤੁਹਾਡੇ ਵਿੱਚ ਵੀ ਕੋਈ ਹੈ ਜੋ ਨਿਸ਼ਚੇ ਅਜੁਨ ਕਰ ਰਹੇ ਹਨ।
ਅਰੇ ਨਿਸ਼ਚੇ ਕਰਨ ਵਿੱਚ ਟਾਈਮ ਲੱਗਦਾ ਹੈ ਕੀ। ਸ਼ਰੀਰ ਦਾ ਵੀ ਭਰੋਸਾ ਥੋੜੀ ਹੈ, ਜ਼ਰਾ ਵੀ ਚਾਂਸ ਗਵਾਉਣਾ
ਨਹੀਂ ਚਾਹੀਦਾ ਹੈ। ਕਿਸ ਦੀ ਤਕਦੀਰ ਵਿੱਚ ਨਹੀਂ ਹੈ ਤਾਂ ਜ਼ਰਾ ਵੀ ਬੁੱਧੀ ਵਿੱਚ ਆਉਂਦਾ ਨਹੀਂ ਹੈ।
ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਸੱਚੀ ਕਮਾਈ
ਕਰ 21 ਜਨਮਾਂ ਦੇ ਲਈ ਆਪਣੀ ਤਕਦੀਰ ਬਣਾਉਣੀ ਹੈ। ਸ਼ਰੀਰ ਦਾ ਕੋਈ ਭਰੋਸਾ ਨਹੀਂ ਹੈ ਇਸਲਈ ਜ਼ਰਾ ਵੀ
ਚਾਂਸ ਨਹੀਂ ਗਵਾਉਣਾ ਹੈ।
2. ਨਸ਼ਟੋਮੋਹਾ ਬਣ ਕੇ
ਆਪਣਾ ਸਭ ਕੁਝ ਰੁਦ੍ਰ ਯਗਿਆ ਵਿੱਚ ਸਵਾਹਾ ਕਰਨਾ ਹੈ। ਆਪਣੇ ਨੂੰ ਅਰਪਣ ਕਰ ਟ੍ਰਸਟੀ ਹੋ ਸੰਭਾਲਣਾ
ਹੈ। ਸਾਕਾਰ ਬਾਪ ਨੂੰ ਫਾਲੋ ਕਰਨਾ ਹੈ।
ਵਰਦਾਨ:-
ਈਸ਼ਵਰੀਏ ਨਸ਼ੇ ਦ੍ਵਾਰਾ ਪੁਰਾਣੀ ਦੁਨੀਆ ਨੂੰ ਭੁੱਲਣ ਵਾਲੇ ਸਰਵ ਪ੍ਰਾਪਤੀ ਸੰਪੰਨ ਭਵ।
ਜਿਵੇਂ ਉਹ ਨਸ਼ਾ ਸਭ ਕੁਝ
ਭੁੱਲ ਦਿੰਦਾ ਹੈ, ਇਵੇਂ ਇਹ ਈਸ਼ਵਰੀ ਨਸ਼ਾ ਦੁੱਖਾਂ ਦੀ ਦੁਨੀਆਂ ਨੂੰ ਸਹਿਜ ਜੀ ਭੁਲਾ ਦਿੰਦਾ ਹੈ।
ਉਸ ਨਸ਼ੇ ਵਿਚ ਤੇ ਬਹੁਤ ਨੁਕਸਾਨ ਹੁੰਦਾ ਹੈ, ਜਿਆਦਾ ਪੀਣ ਨਾਲ ਖਤਮ ਹੋ ਜਾਂਦੇ ਹਨl ਲੇਕਿਨ ਇਹ ਨਸ਼ਾ
ਅਵਿਨਾਸ਼ੀ ਬਣਾ ਦਿੰਦਾ ਹੈ। ਜੌ ਸਦਾ ਈਸ਼ਵਰੀ ਨਸ਼ੇ ਵਿਚ ਮਸਤ ਰਹਿੰਦੇ ਹਨ ਉਹ ਸਰਵ ਪ੍ਰਾਪਤੀ ਸੰਪੰਨ
ਬਣ ਜਾਂਦੇ ਹਨ। ਇੱਕ ਬਾਪ ਦੂਜਾ ਨਾ ਕੋਈ - ਇਹ ਸਮ੍ਰਿਤੀ ਹੀ ਨਸ਼ਾ ਚੜਾਉਂਦੀ ਹੈ। ਇਸੇ ਸਮ੍ਰਿਤੀ
ਨਾਲ ਸਮਰਥੀ ਆ ਜਾਂਦੀ ਹੈ।
ਸਲੋਗਨ:-
ਇੱਕ ਦੂਜੇ ਨੂੰ
ਕਾਪੀ ਕਰਨ ਦੀ ਬਜਾਏ ਬਾਪ ਨੂੰ ਕਾਪੀ ਕਰੋ।
ਅਵਿਅਕਤ ਇਸ਼ਾਰੇ:-
ਆਤਮਿਕ ਸਥਿਤੀ ਵਿਚ ਰਹਿਣ ਦਾ ਅਭਿਆਸ ਕਰੋ, ਅੰਤਰਮੁੱਖੀ ਬਣੋ।
ਅੰਤਰਮੁੱਖੀ ਰਹਿਣ ਵਾਲੇ
ਹੀ ਹਰ ਗਿਆਨ ਰਤਨ ਦੀ ਗੁਹਤਾ ਵਿਚ ਜਾ ਸਕਦੇ ਹਨ। ਗਿਆਨ ਦੀ ਹਰ ਪੁਆਇੰਟ ਦਾ ਰਾਜ਼ ਕੀ ਹੈ ਅਤੇ ਕਿਸ
ਸਮੇਂ, ਕਿਸ ਵਿਧੀ ਨਾਲ ਉਸ ਨੂੰ ਕੰਮ ਵਿਚ ਅਤੇ ਸੇਵਾ ਵਿਚ ਲਗਾਉਣਾ ਹੈ, ਇਸ ਤਰ੍ਹਾਂ ਨਾਲ ਉਸ ਤੇ
ਮਨਨ ਕਰਦੇ ਉਸ ਰਾਜ਼ ਦੇ ਰਸ ਵਿਚ ਚਲੇ ਜਾਵੋ, ਤਾਂ ਨਸ਼ੇ ਦੀ ਅਨੁਭੂਤੀ ਕਰ ਸਕੋਗੇ।