18.06.26        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਅਤਿਇੰਦ੍ਰੀਏ ਸੁਖ ਦਾ ਅਨੁਭਵ ਕਰਨ ਦੇ ਲਈ ਸਦਾ ਇਸੇ ਸਮ੍ਰਿਤੀ ਵਿੱਚ ਰਹੋ ਕਿ ਅਸੀਂ ਕਿਸ ਦੇ ਬੱਚੇ ਹਾਂ, ਜੇਕਰ ਬਾਪ ਨੂੰ ਭੁੱਲੇ ਤਾਂ ਸੁਖ ਗੁੰਮ ਹੋ ਜਾਵੇਗੇ"

ਪ੍ਰਸ਼ਨ:-
ਬਾਪ ਦੇ ਮਿਲਣ ਦੀ ਸਥਾਈ ਖੁਸ਼ੀ ਕਿਹੜੇ ਬੱਚਿਆਂ ਨੂੰ ਰਹਿੰਦੀ ਹੈ?

ਉੱਤਰ:-
ਜਿਨ੍ਹਾਂ ਬੱਚਿਆਂ ਨੇ ਇੱਕ ਨਾਲ ਆਪਣੇ ਸ੍ਰਵ ਸੰਬੰਧ ਜੋੜੇ ਹਨ, ਜੋ ਇੱਕ ਬਾਪ ਦੀ ਯਾਦ ਵਿੱਚ ਰਹਿਣ ਦੀ ਹੀ ਮਿਹਨਤ ਕਰਦੇ ਹਨ, ਕਿਸੇ ਦੇਹਧਾਰੀ ਨੂੰ ਯਾਦ ਨਹੀਂ ਕਰਦੇ ਉਨ੍ਹਾਂ ਨੂੰ ਹੀ ਸਥਾਈ ਖੁਸ਼ੀ ਰਹਿੰਦੀ ਹੈ। ਜੇਕਰ ਦੇਹਧਾਰੀ ਦੀ ਯਾਦ ਹੈ ਤਾਂ ਬਹੁਤ ਰੋਣਾ ਪਵੇਗਾ। ਵਿਸ਼ਵ ਦਾ ਮਾਲਿਕ ਬਣਨ ਵਾਲੇ ਕਦੇ ਰੋਂਦੇ ਨਹੀਂ।

ਗੀਤ:-
ਬਚਪਨ ਕੇ ਦਿਨ ਭੁਲਾ ਨਾ ਦੇਣਾ…

ਓਮ ਸ਼ਾਂਤੀ
ਬਾਪ ਕਹਿੰਦੇ ਹਨ ਮਿੱਠੇ ਬੱਚਿਓ - ਅਸੀਂ ਬੇਹੱਦ ਦੇ ਬਾਪ ਦੇ ਬੱਚੇ ਹਾਂ, ਇਹ ਭੁੱਲੋ ਨਹੀਂ। ਇਹ ਭੁੱਲੇ ਤਾਂ ਆਪਣੇ ਨੂੰ ਰੁਲਾ ਦਵੋਗੇ। ਛੀ - ਛੀ ਦੁਨੀਆਂ ਵਿੱਚ ਬੁੱਧੀ ਚਲੀ ਜਾਵੇਗੀ। ਬਾਪ ਦੀ ਯਾਦ ਰਹਿਣ ਨਾਲ ਅਤਿੰਦਰੀਏ ਸੁਖ ਮਹਿਸੂਸ ਹੁੰਦਾ ਹੈ। ਉਹ ਸੁਖ, ਬਾਪ ਨੂੰ ਭੁੱਲ ਜਾਣ ਨਾਲ ਗੁੰਮ ਹੋ ਜਾਵਗੇ। ਹਰਦਮ ਯਾਦ ਰਹਿਣਾ ਚਾਹੀਦਾ ਕਿ ਅਸੀਂ ਬਾਬਾ ਦੇ ਬੱਚੇ ਹਾਂ, ਨਹੀਂ ਤਾਂ ਆਪਣੇ ਨੂੰ ਰੂਲਾ ਦਵੋਗੇ। ਸਭ ਭਗਵਾਨ ਦੇ ਬੱਚੇ ਹਾਂ, ਸਭ ਕਹਿੰਦੇ ਹਨ ਹੇ ਬਾਬਾ, ਹੇ ਪਰਮਪਿਤਾ ਪ੍ਰਮਾਤਮਾ ਰੱਖਿਆ ਕਰੋ। ਪਰੰਤੂ ਬਾਪ ਤੋਂ ਰੱਖਿਆ ਕਦੋਂ ਹੁੰਦੀ ਹੈ - ਇਹ ਕਿਸੇ ਨੂੰ ਵੀ ਪਤਾ ਨਹੀਂ ਹੈ। ਸਾਧੂ ਸੰਤ ਆਦਿ ਕੋਈ ਵੀ ਨਹੀਂ ਜਾਣਦੇ ਕਿ ਬਾਪ ਤੋਂ ਸਾਨੂੰ ਮੁਕਤੀ - ਜੀਵਨਮੁਕਤੀ ਕਦੋਂ ਮਿਲਣੀ ਹੈ ਕਿਉਂਕਿ ਭਗਵਾਨ ਨੂੰ ਹੀ ਕਣ ਕਣ ਵਿੱਚ ਕਹਿ ਦਿੱਤਾ ਹੈ। ਹੁਣ ਤੁਸੀਂ ਬੱਚੇ ਬੇਹੱਦ ਦੇ ਬਾਪ ਨੂੰ ਜਾਣ ਗਏ ਹੋ। ਮੋਸ੍ਟ ਬਿਲਵਰਡ ਬਾਪ ਹੈ, ਉਸ ਤੋਂ ਪਿਆਰੀ ਵਸਤੂ ਹੋਰ ਕੋਈ ਹੁੰਦੀ ਨਹੀਂ। ਅਜਿਹੇ ਬਾਪ ਨੂੰ ਨਾ ਜਾਨਣਾ ਬਹੁਤ ਭਾਰੀ ਭੁੱਲ ਹੈ। ਸ਼ਿਵ ਜਯੰਤੀ ਕਿਉਂ ਮਨਾਉਂਦੇ ਹੋ, ਉਹ ਕੌਣ ਹੈ? ਇਹ ਕੋਈ ਵੀ ਨਹੀਂ ਜਾਣਦੇ। ਬਾਪ ਕਹਿੰਦੇ ਹਨ ਤੁਸੀਂ ਕਿੰਨੇਂ ਬੇਸਮਝ ਬਣ ਗਏ ਹੋ। ਮਾਇਆ ਰਾਵਣ ਨੇ ਤੁਹਾਨੂੰ ਕੀ ਬਣਾ ਦਿੱਤਾ ਹੈ। ਹੁਣ ਤੁਸੀਂ ਬੱਚੇ ਜਾਣਦੇ ਹੋ ਇਹ ਸਾਡੀ ਜਨਮ ਭੂਮੀ ਹੈ। ਮੈਂ ਹਰ 5 ਹਜ਼ਾਰ ਵਰ੍ਹੇ ਦੇ ਬਾਦ ਆਉਂਦਾ ਹਾਂ। ਉਹ ਫਿਰ ਕਹਿ ਦਿੰਦੇ 40 ਹਜ਼ਾਰ ਵਰ੍ਹੇ ਬਾਦ ਜਦੋੰ ਇਹ ਕਲਯੁਗ ਪੂਰਾ ਹੋਵੇਗਾ ਤਾਂ ਆਵੇਗਾ। ਚਿੱਤਰ ਵੀ ਵਿਖਾਇਆ ਜਾਂਦਾ ਹੈ ਤ੍ਰਿਮੂਰਤੀ ਦਾ। ਤ੍ਰਿਮੂਰਤੀ ਮਾਰਗ ਨਾਮ ਵੀ ਰੱਖਿਆ ਹੈ ਪਰੰਤੂ ਤਿੰਨ ਮੂਰਤੀ ਬ੍ਰਹਮਾ, ਵਿਸ਼ਨੂੰ, ਸ਼ੰਕਰ ਨੂੰ ਕੋਈ ਨਹੀਂ ਜਾਣਦੇ। ਬ੍ਰਹਮਾ ਕੀ ਕਰਕੇ ਗਿਆ? ਵਿਸ਼ਨੂੰ ਅਤੇ ਸ਼ੰਕਰ ਕੀ ਕਰਦੇ ਹਨ, ਕਿੱਥੇ ਰਹਿੰਦੇ ਹਨ, ਕੁਝ ਵੀ ਨਹੀਂ ਜਾਣਦੇ। ਬਿਲਕੁਲ ਹੀ ਘੋਰ ਹਨ੍ਹੇਰੇ ਵਿੱਚ ਹਨ। ਬਾਪ ਹੈ ਰਚਿਅਤਾ। ਉਨ੍ਹਾਂ ਦੀ ਇਹ ਕਿੰਨੀ ਵੱਡੀ ਰਚਨਾ ਹੈ। ਕਿੰਨਾ ਬੇਹੱਦ ਦਾ ਨਾਟਕ ਹੈ। ਇਸ ਵਿੱਚ ਬੇਹੱਦ ਦੇ ਮਨੁੱਖ ਰਹਿੰਦੇ ਹਨ। ਅੱਜ ਤੋਂ 5 ਹਜ਼ਾਰ ਵਰ੍ਹੇ ਪਹਿਲਾਂ ਜਦੋਂ ਸਤਿਯੁਗ ਸੀ, ਭਾਰਤ ਵਿੱਚ ਜਦੋਂ ਇਨ੍ਹਾਂ ਲਕਸ਼ਮੀ - ਨਰਾਇਣ ਦਾ ਰਾਜ ਸੀ ਤਾਂ ਹੋਰ ਕੋਈ ਰਾਜ ਨਹੀਂ ਸੀ। ਭਗਵਤੀ ਸ਼੍ਰੀ ਲਕਸ਼ਮੀ, ਭਗਵਾਨ ਸ਼੍ਰੀ ਨਰਾਇਣ ਨੂੰ ਕਿਹਾ ਜਾਂਦਾ ਹੈ। ਰਾਮ - ਸੀਤਾ ਨੂੰ ਵੀ ਭਗਵਾਨ ਰਾਮ, ਭਗਵਤੀ ਸੀਤਾ ਕਹਿੰਦੇ ਹਨ। ਹੁਣ ਇਹ ਭਗਵਾਨ ਨਰਾਇਣ, ਭਗਵਤੀ ਲਕਸ਼ਮੀ ਕਿਥੋਂ ਆਏ? ਰਾਜ ਕਰਕੇ ਗਏ ਹਨ। ਪ੍ਰੰਤੂ ਉਨ੍ਹਾਂ ਦੀ ਜੀਵਨ ਕਹਾਣੀ ਤਾਂ ਇੱਕ ਵੀ ਨਹੀਂ ਜਾਣਦੇ। ਸਿਰ੍ਫ ਗਾਉਂਦੇ ਰਹਿੰਦੇ ਹਨ ਹੇ ਭਗਵਾਨ ਦੁਖ ਹਰਤਾ ਸੁਖ ਕਰਤਾ। ਪਰੰਤੂ ਇਹ ਕਿਸੇ ਦੀ ਬੁੱਧੀ ਵਿੱਚ ਨਹੀਂ ਆਉਂਦਾ - ਉਹ ਦੁਖਹਰਤਾ, ਸੁਖਕਰਤਾ ਕਿਵੇਂ ਹੈ। ਕਿਹੜਾ ਸੁਖ ਸਭਨੂੰ ਦਿੱਤਾ? ਅਤੇ ਕਦੋਂ ਸਭਦਾ ਦੁਖ ਹਰਿਆ? ਕੁਝ ਵੀ ਨਹੀਂ ਜਾਣਦੇ।

ਤੁਸੀਂ ਬੱਚੇ ਹੁਣ ਰਾਜਯੋਗ ਸਿੱਖ ਰਹੇ ਹੋ - ਭਗਵਤੀ ਲਕਸ਼ਮੀ, ਭਗਵਾਨ ਨਰਾਇਣ ਬਣਨ ਦੇ ਲਈ ਜਾਣਦੇ ਹਨ ਭਗਵਤੀ ਸੀਤਾ, ਭਗਵਾਨ ਰਾਮ ਵੀ ਬਣਨ ਦਾ ਹੈ। 8 ਜਨਮ ਸਤਿਯੁਗ ਵਿੱਚ ਪੂਰੇ ਕਰਕੇ ਫਿਰ ਰਾਮ - ਸੀਤਾ ਦੇ ਰਾਜ ਵਿੱਚ ਆਉਣ ਵਾਲੇ ਹਨ। 21 ਜਨਮ ਦੇ ਲਈ ਬੇਹੱਦ ਦੀ ਰਾਜਾਈ ਤੁਸੀਂ ਇੱਥੇ ਸਥਾਪਨ ਕਰ ਰਹੇ ਹੋ। ਤੁਸੀਂ ਭਗਵਤੀ ਭਗਵਾਨ ਸਵਰਗ ਦੇ ਮਾਲਿਕ ਬਣ ਰਹੇ ਹੋ। ਸਵਰਗ ਕੋਈ ਆਸਮਾਨ ਵਿੱਚ ਨਹੀਂ ਹੈ। ਇਹ ਵੀ ਕਿਸੇ ਨੂੰ ਪਤਾ ਨਹੀਂ ਹੈ। ਬਿਲਕੁਲ ਹੀ ਤੁੱਛ ਬੁੱਧੀ ਹਨ। ਕਹਿੰਦੇ ਹਨ ਫਲਾਣਾ ਸਵਰਗ ਪਧਾਰਿਆ। ਪਰੰਤੂ ਸਮਝਦੇ ਕੁਝ ਵੀ ਨਹੀਂ। ਅੱਛਾ, ਕੀ ਕ੍ਰਿਸ਼ਚਨ, ਬੋਧੀ ਸਭ ਹੈਵਿਨ ਵਿੱਚ ਜਾਣਗੇ? ਉਹ ਬਾਦ ਵਿੱਚ ਆਕੇ ਆਪਣਾ ਧਰਮ ਸਥਾਪਨ ਕਰਦੇ ਹਨ। ਤਾਂ ਫਿਰ ਉਹ ਸਵਰਗ ਵਿੱਚ ਕਿਵੇਂ ਆ ਸਕਦੇ? ਸਵਰਗ ਕਿਸਨੂੰ ਕਿਹਾ ਜਾਂਦਾ ਹੈ, ਇਹ ਵੀ ਉਨ੍ਹਾਂ ਨੂੰ ਪਤਾ ਨਹੀਂ ਹੈ। ਸੰਨਿਯਾਸੀ ਲੋਕ ਕਹਿੰਦੇ ਹਨ ਜੋਤੀ ਜੋਤ ਸਮਾਇਆ। ਕੋਈ ਕਹਿੰਦੇ ਫਿਰ ਨਿਰਵਾਣਧਾਮ ਗਿਆ। ਨਿਰਵਾਣ ਵੀ ਤੇ ਲੋਕ ਹੈ ਨਾ। ਉਹ ਤਾਂ ਨਿਵਾਸ ਸਥਾਨ ਹੈ। ਜੋਤੀ ਜੋਤ ਵਿੱਚ ਲੀਨ ਹੋਣ ਦੀ ਗੱਲ ਹੀ ਨਹੀਂ। ਜੋਤੀ ਵਿੱਚ ਮਿਲ ਜਾਵੇ ਫਿਰ ਤਾਂ ਆਤਮਾ ਹੀ ਖਤਮ ਹੋ ਜਾਵੇ। ਖੇਲ੍ਹ ਹੀ ਖਤਮ ਹੋ ਜਾਂਦਾ ਹੈ। ਇਸ ਡਰਾਮੇ ਤੋਂ ਕੋਈ ਵੀ ਆਤਮਾ ਛੁੱਟ ਨਹੀਂ ਸਕਦੀ। ਕੋਈ ਵੀ ਮੋਖਸ਼ ਨੂੰ ਪਾ ਨਹੀਂ ਸਕਦੇ। ਗੀਤ ਦਾ ਅਰਥ ਵੀ ਕੋਈ ਸਮਝਦੇ ਨਹੀਂ ਹਨ। ਨਾ ਜੀਵਨਮੁਕਤੀ ਦਾ ਅਰਥ ਸਮਝਦੇ ਹਨ, ਨਾ ਆਤਮਾ - ਪਰਮਾਤਮਾ ਦਾ ਅਰਥ ਸਮਝਦੇ ਹਨ। ਬਾਪ ਕਹਿੰਦੇ ਹਨ - ਤੁਹਾਡੀ ਸ਼ਕਲ ਤਾਂ ਮਨੁੱਖਾਂ ਦੀ ਹੈ, ਜੋ ਇਨ੍ਹਾਂ ਦੇਵਤਾਵਾਂ ਦੀ ਵੀ ਸੀ। ਸਤਿਯੁਗ ਆਦਿ ਵਿਚ ਦੇਵਤੇ ਸਨ। ਉਨ੍ਹਾਂ ਦਾ 2500 ਵਰ੍ਹੇ ਰਾਜ ਚੱਲਿਆ। ਬਾਕੀ 2500 ਵਰ੍ਹੇ ਦੀ ਗੱਲ ਹੈ, ਜਿਸ ਵਿੱਚ ਹੋਰ ਸਭ ਧਰਮ ਆਉਂਦੇ ਹਨ। 5 ਹਜ਼ਾਰ ਵਰ੍ਹੇ ਦੇ ਬਦਲੇ ਮਨੁੱਖ ਕਹਿ ਦਿੰਦੇ ਲੱਖਾਂ ਵਰ੍ਹੇ ਕਲਪ ਬ੍ਰਿਖ ਦੀ ਉੱਮਰ ਸੀ। ਪਰੰਤੂ ਤੁਹਾਡੀ ਗੱਲ ਸਮਝਣ ਦੇ ਲਈ ਵੀ ਨਹੀਂ ਆਉਣਗੇ। ਹਾਂ, ਆਉਣਗੇ ਵੀ ਉਹ ਹੀ, ਜਿੰਨ੍ਹਾਂ ਨੇ ਕਲਪ ਪਹਿਲੇ ਆਕੇ ਸਮਝਿਆ ਹੋਵੇਗਾ। ਪਹਿਲਾਂ ਤਾਂ ਸਮਝਾਉਣਾ ਹੈ - ਇੱਕ ਹੈ ਹੱਦ ਦਾ ਸੰਨਿਆਸ, ਜੋ ਸੰਨਿਆਸੀ ਲੋਕ ਘਰ - ਬਾਰ ਛੱਡ ਜਾ ਜੰਗਲ ਵਿੱਚ ਰਹਿੰਦੇ ਹਨ, ਪਹਿਲਾਂ - ਪਹਿਲਾਂ ਉਹ ਸਤੋਪ੍ਰਧਾਨ ਸਨ। ਫਿਰ ਹੁਣ ਤਮੋਪ੍ਰਧਾਨ ਬਣੇ ਹਨ ਤਾਂ ਜੰਗਲਾਂ ਤੋਂ ਮੁੜ ਆਏ ਵੱਡੇ - ਵੱਡੇ ਮਹਿਲ ਬਣਾਏ ਹਨ। ਇਨ੍ਹਾਂ ਸੰਨਿਆਸੀਆਂ ਨੇ ਵੀ ਪਵਿਤ੍ਰਤਾ ਦੇ ਆਧਾਰ ਤੇ ਭਾਰਤ ਨੂੰ ਥਮਾਇਆ ਜ਼ਰੂਰ ਹੈ। ਭਾਰਤ ਦੀ ਸੇਵਾ ਕੀਤੀ ਹੈ। ਇਹ ਸੰਨਿਆਸ ਧਰਮ ਨਹੀਂ ਹੁੰਦਾ ਤਾਂ ਭਾਰਤ ਇੱਕਦਮ ਵਿਕਾਰਾਂ ਵਿੱਚ ਸੜ ਮਰਦਾ, ਪਤਿਤ ਬਣ ਜਾਂਦਾ। ਇਹ ਵੀ ਡਰਾਮਾ ਬਣਿਆ ਹੋਇਆ ਹੈ। ਉਨ੍ਹਾਂ ਵਿੱਚ ਪਹਿਲੋਂ ਪਵਿਤ੍ਰਤਾ ਦੀ ਤਾਕਤ ਸੀ, ਜਿਸ ਨਾਲ ਭਾਰਤ ਨੂੰ ਥਮਾਇਆ ਹੈ। ਇਨ੍ਹਾਂ ਦੇਵਤਾਵਾਂ ਦਾ ਜਦੋਂ ਰਾਜ ਸੀ ਤਾਂ ਭਾਰਤ ਕਿੰਨਾ ਸ਼ਾਹੂਕਾਰ ਸੀ। ਇਨ੍ਹਾਂ ਦੇ ਇਤਨੇ ਵੱਡੇ - ਵੱਡੇ ਹੀਰੇ - ਜਵਾਹਰਤਾਂ ਦੇ ਮਹਿਲ ਸਨ। ਉਹ ਸਾਰੇ ਕਿੱਥੇ ਗਏ? ਸਭ ਹੇਠਾਂ ਚਲੇ ਗਏ। ਲੰਕਾ ਅਤੇ ਦਵਾਰਿਕਾ ਦੇ ਲਈ ਕਹਿੰਦੇ ਹਨ - ਸਮੁੰਦਰ ਦੇ ਹੇਠਾਂ ਚਲੀ ਗਈ। ਹੁਣ ਤੇ ਹੈ ਨਹੀਂ। ਸੋਨੇ ਦੇ ਮਹਿਲ ਆਦਿ ਸਾਰੇ ਸਨ ਨਾ। ਜਦੋਂ ਮੰਦਿਰਾਂ ਆਦਿ ਵਿੱਚ ਹੀਰੇ -- ਜਵਾਹਰਤ ਲਗਾ ਸਕਦੇ ਹਨ, ਤਾਂ ਉੱਥੇ ਕਿਉਂ ਨਹੀਂ ਹੋਣਗੇ! ਕਿੰਨੀ ਤੁਹਾਨੂੰ ਬੱਚਿਆਂ ਨੂੰ ਖੁਸ਼ੀ ਹੋਣੀ ਚਾਹੀਦੀ ਹੈ। ਬਾਬਾ ਫਿਰ ਤੋਂ ਆਇਆ ਹੋਇਆ ਹੈ। ਕਹਿੰਦੇ ਹਨ ਬਾਪ ਨੂੰ ਯਾਦ ਕਰੋ। ਯਾਦ ਇੱਕ ਨੂੰ ਹੀ ਕਰਨਾ ਹੈ, ਜਿਸ ਤੋਂ ਵਿਕਰਮ ਵਿਨਾਸ਼ ਹੁੰਦੇ ਹਨ। ਪ੍ਰੰਤੂ ਉਹ ਭੁੱਲ ਜਾਂਦੇ ਹਨ ਅਤੇ ਦੇਹਧਾਰੀ ਦੀ ਯਾਦ ਆ ਜਾਂਦੀ ਹੈ। ਦੇਹਧਾਰੀ ਦੀ ਯਾਦ ਨਾਲ ਕੁਝ ਵੀ ਫਾਇਦਾ ਨਹੀਂ। ਬਾਪ ਕਹਿੰਦੇ ਹਨ - ਮਾਮੇਕਮ ਯਾਦ ਕਰੋ। ਕਿਸੇ ਵੀ ਦੇਹਧਾਰੀ ਨੂੰ ਯਾਦ ਨਹੀਂ ਕਰੋ। ਅੰਮਾ ਮਰੇ ਤਾਂ ਹਲਵਾ ਖਾਣਾ… ਇੱਕ ਬਾਪ ਦੀ ਯਾਦ ਨਾਲ ਹੀ ਕਮਾਈ ਹੈ। ਅਸੀਂ ਸ਼ਿਵਬਾਬਾ ਦੇ ਬੱਚੇ ਹਾਂ, ਉਨ੍ਹਾਂ ਤੋਂ ਹੀ ਵਰਸਾ ਲੈਣਾ ਹੈ। ਇਸ ਸਮੇਂ ਬਾਪ ਨੂੰ ਯਾਦ ਨਹੀਂ ਕੀਤਾ ਤਾਂ ਫਿਰ ਬਹੁਤ ਪਛਤਾਉਣਾ ਪਵੇਗਾ, ਰੋਣਾ ਪਵੇਗਾ। ਵਿਸ਼ਵ ਦੇ ਮਾਲਿਕ ਬਣਨ ਵਾਲਿਆਂ ਨੂੰ ਰੋਣ ਦੀ ਕੀ ਲੋੜ ਹੈ। ਤੁਸੀਂ ਬਾਪ ਨੂੰ ਭੁੱਲਦੇ ਹੋ ਤਾਂ ਹੀ ਮਾਇਆ ਥੱਪੜ ਲਗਾਉਂਦੀ ਹੈ ਇਸਲਈ ਬਾਬਾ ਬਾਰ - ਬਾਰ ਸਮਝਾਉਂਦੇ ਹਨ ਕਿ ਬਾਪ ਨੂੰ ਅਤੇ ਵਰਸੇ ਨੂੰ ਯਾਦ ਕਰੋ। ਅਮਰਨਾਥ ਨੇ ਅਮਰਪੁਰੀ ਵਿੱਚ ਇੱਕ ਪਾਰਵਤੀ ਨੂੰ ਤੇ ਬੈਠ ਅਮਰਕਥਾ ਨਹੀਂ ਸੁਣਾਈ ਹੋਵੇਗੀ। ਜ਼ਰੂਰ ਬਹੁਤ ਹੋਣਗੇ। ਜੋ ਵੀ ਮਨੁੱਖ ਮਾਤਰ ਹਨ ਸਭਨੂੰ ਬਾਪ ਸਮਝਾਉਂਦੇ ਹਨ ਕਿ ਹੁਣ ਪਤਿਤ ਨਾ ਬਣੋ, ਇਸ ਅੰਤਿਮ ਜਨਮ ਪਵਿੱਤਰ ਬਣੋਂ। ਉੱਥੇ ਸਵਰਗ ਵਿੱਚ ਕੋਈ ਵਿਕਾਰ ਨਹੀਂ ਹੁੰਦੇ। ਜੇਕਰ ਉੱਥੇ ਵੀ ਵਿਕਾਰ ਹੁੰਦਾ ਤਾਂ ਫਿਰ ਸਵਰਗ ਅਤੇ ਨਰਕ ਵਿੱਚ ਫਰਕ ਕੀ ਹੋਇਆ? ਦੇਵੀ - ਦੇਵਤਾਵਾਂ ਦੀ ਮਹਿਮਾ ਗਾਉਂਦੇ ਹਨ - ਸ੍ਰਵਗੁਣ ਸੰਪੰਨ, 16 ਕਲਾਂ ਸੰਪੂਰਨ… ਹਨ। ਭਗਵਾਨ ਆਕੇ ਭਗਵਾਨ ਭਗਵਤੀ ਹੀ ਬਣਾਉਣਗੇ, ਸਿਵਾਏ ਭਗਵਾਨ ਦੇ ਕੋਈ ਬਣਾ ਨਹੀਂ ਸਕਦੇ। ਭਗਵਾਨ ਤਾਂ ਇੱਕ ਹੀ ਹੈ। ਗਾਇਆ ਵੀ ਜਾਂਦਾ ਹੈ - ਭਗਵਾਨ - ਭਗਵਤੀ ਦੀ ਰਾਜਧਾਨੀ। ਯਥਾ ਰਾਜਾ - ਰਾਣੀ ਤਥਾ ਪ੍ਰਜਾ ਵੀ ਉਹ ਹੀ ਹੋਵੇਗੀ। ਪਰੰਤੂ ਭਗਵਾਨ - ਭਗਵਤੀ ਕਿਹਾ ਨਹੀਂ ਜਾਂਦਾ ਇਸਲਈ ਕਿਹਾ ਜਾਂਦਾ ਹੈ ਆਦਿ ਸਨਾਤਨ ਦੇਵੀ - ਦੇਵਤਾ ਧਰਮ। ਇਹ ਕਿਸੇ ਨੂੰ ਪਤਾ ਨਹੀਂ ਹੈ। ਇਨ੍ਹਾਂ ਦੀ ( ਬ੍ਰਹਮਾ ਦੀ) ਆਤਮਾ ਨੂੰ ਵੀ ਬਾਪ ਸਮਝਾਉਂਦੇ ਹਨ। ਇੱਕ ਬਾਪ ਦੀ, ਇੱਕ ਦਾਦਾ ਦੀ - ਦੋ ਆਤਮਾਵਾਂ ਹਨ। ਇੱਕ ਆਤਮਾ 84 ਜਨਮ ਲੈਂਦੀ ਹੈ, ਦੂਜੀ ਆਤਮਾ ਪੁੰਨਰਜਨਮ ਰਹਿਤ ਹੈ। ਬਾਪ ਕਦੇ ਪੁੰਨਰਜਨਮ ਨਹੀਂ ਲੈਂਦੇ ਹਨ। ਇੱਕ ਹੀ ਵਾਰ ਆਕੇ ਸਾਰੇ ਵਿਸ਼ਵ ਨੂੰ ਪਵਿੱਤਰ ਬਨਾਉਣ ਦੇ ਲਈ ਰਾਜਯੋਗ ਸਿਖਾਉਂਦੇ ਹਨ। ਬਾਪ ਤੁਹਾਨੂੰ ਸਮਝਾਉਂਦੇ ਹਨ - ਮੈਂ ਇਨ੍ਹਾਂ ਵਿੱਚ ਪ੍ਰਵੇਸ਼ ਕੀਤਾ ਹੈ। ਇਹ 84 ਜਨਮ ਭੋਗ ਆਏ ਹਨ। ਹੁਣ ਇਨ੍ਹਾਂ ਦੇ ਬਹੁਤ ਜਨਮਾਂ ਦਾ ਇਹ ਅੰਤਿਮ ਜਨਮ ਹੈ। ਹੁਣ ਮੈਂ ਨਿਰਾਕਾਰ ਹਾਂ ਤਾਂ ਕਿਵੇਂ ਬੱਚਿਆਂ ਨੂੰ ਰਾਜਯੋਗ ਸਿਖਾਵਾਂ? ਪ੍ਰੇਰਣਾ ਨਾਲ ਤੇ ਕੁਝ ਹੋ ਨਹੀਂ ਸਕਦਾ। ਕ੍ਰਿਸ਼ਨ ਭਗਵਾਨੁਵਾਚ ਤਾਂ ਹੋ ਨਹੀਂ ਸਕਦਾ। ਉਹ ਕਿਵੇਂ ਆ ਸਕਦਾ ਹੈ? ਉਹ ਤਾਂ ਹੈ ਹੀ ਸਤਿਯੁਗ ਦਾ ਪ੍ਰਿੰਸ, 16 ਕਲਾਂ ਸੰਪੂਰਨ… ਫਿਰ ਤ੍ਰੇਤਾ ਵਿੱਚ ਹੁੰਦੇ ਹਨ 14 ਕਲਾ ਸੰਪੂਰਨ, ਫਿਰ ਦਵਾਪਰ ਵਿੱਚ ਕ੍ਰਿਸ਼ਨ ਨੂੰ ਕਿਉਂ ਲੈ ਗਏ ਹਨ? ਉਨ੍ਹਾਂ ਨੂੰ ਤੇ ਪਹਿਲਾਂ ਆਉਣਾ ਚਾਹੀਦਾ ਹੈ। ਬਾਪ ਸਮਝਾਉਂਦੇ ਹਨ - ਪਹਿਲੇ, ਬਾਪ ਨੂੰ ਯਾਦ ਕਰੋ। ਨਹੀਂ ਤਾਂ ਮਾਇਆ ਇੱਕਦਮ ਥੱਪੜ ਮਾਰ ਦਵੇਗੀ। ਛੂਈਮੁਈ ਦਾ ਇੱਕ ਝਾੜ ਹੁੰਦਾ ਹੈ। ਹੱਥ ਲਗਾਓ ਤਾਂ ਮੁਰਝਾ ਜਾਵੇ। ਤੁਹਾਡਾ ਵੀ ਅਜਿਹਾ ਹੀ ਹਾਲ ਹੁੰਦਾ ਹੈ, ਬਾਪ ਨੂੰ ਯਾਦ ਨਹੀਂ ਕੀਤਾ ਅਤੇ ਖਲਾਸ। ਗੀਤ ਵਿੱਚ ਵੀ ਸੁਣਿਆ - ਬਚਪਨ ਦੇ ਦਿਨ ਭੁਲਾ ਨਹੀਂ ਦੇਣਾ। ਬਾਪ ਨੂੰ ਭੁੱਲੇ ਤਾਂ ਕਿਧਰੇ ਨਾ ਕਿਧਰੇ ਸੱਟ ਲੱਗ ਜਾਵੇਗੀ। ਬਾਪ ਕਹਿੰਦੇ ਹਨ ਤੁਸੀਂ ਮੇਰੇ ਬੱਚੇ ਹੋ ਨਾ। ਇਹ ਸ਼ਰੀਰ ਤਾਂ ਵਿਸ਼ ਨਾਲ ਪੈਦਾ ਹੋਇਆ ਹੈ। ਉਹ ਇੰਨ੍ਹਾਂ ਦੇ ਲੌਕਿਕ ਮਾਂ - ਬਾਪ ਹਨ। ਇਹ ਤਾਂ ਹੈ ਪਾਰਲੌਕਿਕ ਬਾਪ ਅਤੇ ਇਨ੍ਹਾਂਨੂੰ ਫਿਰ ਆਲੌਕਿਕ ਬਾਪ ਕਿਹਾ ਜਾਂਦਾ ਹੈ। ਇਹ ਹੱਦ ਦਾ ਸੀ, ਫਿਰ ਬੇਹੱਦ ਦਾ ਬਣ ਗਿਆ। ਹੁਣ ਵੇਖੋ ਇਹ ਲੌਕਿਕ ਬੱਚੀ ( ਨਿਰਮਲਸ਼ਾਂਤਾ ) ਬੈਠੀ ਹੈ। ਇਹ ਲੌਕਿਕ ਵੀ ਹੈ, ਅਲੌਕਿਕ ਵੀ ਹੈ, ਪਾਰਲੌਕਿਕ ਵੀ ਹੈ। ਬਾਕੀ ਸ਼ਿਵਬਾਬਾ ਦੇ ਤਾਂ ਭਾਈ - ਭੈਣ ਹੈ ਨਹੀਂ। ਨਾ ਲੌਕਿਕ, ਨਾ ਆਲੌਕਿਕ, ਨਾ ਪਾਰਲੌਕਿਕ। ਕਿੰਨਾ ਫਰਕ ਹੈ। ਇੱਕ ਬਾਪ ਦਾ ਬਣਨਾ ਮਾਸੀ ਦਾ ਘਰ ਨਹੀਂ ਹੈ। ਅਜਿਹੇ ਬਾਪ ਨਾਲ ਸੰਬੰਧ ਜੋੜਨਾ ਹੈ, ਟਾਈਮ ਲਗਦਾ ਹੈ। ਸ਼ਿਵਬਾਬਾ ਦੀ ਯਾਦ ਵਿੱਚ ਰਹਿਣਾ ਬਹੁਤ ਮਿਹਨਤ ਹੈ। ਕਈ 50 ਵਰ੍ਹਿਆਂ ਤੋਂ ਰਹਿਣ ਵਾਲੇ ਵੀ ਸਾਰਾ ਦਿਨ ਸ਼ਿਵਬਾਬਾ ਨੂੰ ਯਾਦ ਵੀ ਨਹੀਂ ਕਰਦੇ, ਅਜਿਹੇ ਵੀ ਹਨ। ਹੋਰ ਸਭਨੂੰ ਭੁੱਲ ਇੱਕ ਨੂੰ ਯਾਦ ਕਰਨਾ ਬਹੁਤ - ਬਹੁਤ ਮਿਹਨਤ ਹੈ। ਕੋਈ 1 ਪਰਸੈਂਟ ਯਾਦ ਕਰਦੇ ਹਨ, ਕੋਈ 2 ਪਰਸੈਂਟ ਕੋਈ ਅੱਧਾ ਪਰਸੈਂਟ ਵੀ ਮੁਸ਼ਕਿਲ ਨਾਲ ਯਾਦ ਕਰਦੇ ਹਨ। ਇਹ ਬੜੀ ਵੱਡੀ ਮੰਜਿਲ ਹੈ। ਤਾਂ ਬਾਪ ਸਮਝਾਉਂਦੇ ਹਨ - ਬਚਪਨ ਨੂੰ ਨਹੀਂ ਭੁੱਲਣਾ। ਬਾਪ ਤੋਂ ਸਵਰਗ ਦਾ ਵਰਸਾ ਮਿਲਦਾ ਹੈ। ਤੁਸੀਂ ਜਾਣਦੇ ਹੋ ਅਸੀਂ ਜਿਉਂਦੇ ਜੀ ਮਰਕੇ ਬਾਪ ਦੇ ਆਕੇ ਬਣੇ ਹਾਂ - ਨਵੀਂ ਦੁਨੀਆਂ ਵਿੱਚ ਜਾਣ ਦੇ ਲਈ। ਤਾਂ ਤੁਹਾਨੂੰ ਸਥਾਈ ਖੁਸ਼ੀ ਰਹਿਣੀ ਚਾਹੀਦੀ ਹੈ, ਓਹੋ! ਅਸੀਂ ਡਬਲ ਸਿਰਤਾਜ ਬਣਾਂਗੇ! ਮਨੁੱਖ ਥੋੜ੍ਹੀ ਨਾ ਜਾਣਦੇ ਹਨ ਕਿ ਸਤਿਯੁਗ ਵਿੱਚ ਇਨ੍ਹਾਂ ਦੇਵਤਾਵਾਂ ਨੂੰ 16 ਕਲਾਂ ਸੰਪੂਰਨ ਅਤੇ 14 ਕਲਾਂ ਸੰਪੂਰਨ ਕਿਉਂ ਕਹਿੰਦੇ ਹਨ? ਕੁਝ ਵੀ ਨਹੀਂ ਜਾਣਦੇ। ਇਹ ਭਗਤੀ ਮਾਰਗ ਦੇ ਸ਼ਾਸਤਰ ਆਦਿ ਫਿਰ ਵੀ ਬਣਨਗੇ। ਇਹ ਹਠਯੋਗ, ਤੀਰਥ ਯਾਤਰਾ ਆਦਿ ਸਭ ਫਿਰ ਵੀ ਹੋਣਗੇ। ਪਰੰਤੂ ਇਸ ਤੋਂ ਕੀ ਹੋਵੇਗਾ? ਕੀ ਹੈਵਿਨ ਵਿੱਚ ਜਾਣਗੇ? ਨਹੀਂ, ਬਹੁਤ ਰਿੱਧੀ - ਸਿੱਧੀ ਤੋਂ ਕੰਮ ਕਰਦੇ ਹਨ। ਰਿੱਧੀ - ਸਿੱਧੀ ਵਾਲੇ ਬਹੁਤ ਹਨ। ਹਜਾਰਾਂ ਮਨੁੱਖ ਉਨ੍ਹਾਂ ਦੇ ਪਿਛਾੜੀ ਪਏ ਰਹਿੰਦੇ ਹਨ। ਰਿੱਧੀ - ਸਿੱਧੀ ਨਾਲ ਬਹੁਤ ਘੜੀਆਂ ਆਦਿ ਚੀਜਾਂ ਕੱਡਦੇ ਹਨ। ਇਹ ਥੋੜ੍ਹੀ ਨਾ ਸਮਝਦੇ ਹਨ ਕਿ ਇਹ ਅਲਪਕਾਲ ਦੇ ਲਈ ਸਭ ਹਨ। ਇਸ ਵਿੱਚ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਹ ਰਿੱਧੀ - ਸਿੱਧੀ ਆਦਿ ਸਿੱਖਣ ਦੀ ਵੀ ਕਿਤਾਬ ਹੁੰਦੀ ਹੈ। ਕਿੰਨੇ ਲੱਖਾਂ ਮਨੁੱਖ ਉਨ੍ਹਾਂ ਦੇ ਪਿਛਾੜੀ ਪੈਂਦੇ ਹਨ। ਤੁਸੀਂ ਬੱਚੇ ਜਾਣਦੇ ਹੋ ਸਾਨੂੰ ਬਾਬਾ ਤੋਂ ਸਵਰਗ ਦਾ ਵਰਸਾ ਮਿਲਦਾ ਹੈ। ਇਨ੍ਹਾਂ ਅੱਖਾਂ ਨਾਲ ਜੋ ਕੁਝ ਵੇਖਦੇ ਹੋ ਉਹ ਨਹੀਂ ਰਹੇਗਾ। ਬਾਪ ਸਮਝਾਉਂਦੇ ਹਨ - ਤੁਸੀਂ ਅਸ਼ਰੀਰੀ ਆਏ ਸੀ ਫਿਰ ਸ਼ਰੀਰ ਨਾਲ ਪਾਰਟ ਵਜਾਇਆ। ਜੇਕਰ 84 ਲੱਖ ਦਾ ਹਿਸਾਬ - ਕਿਤਾਬ ਦੱਸੀਏ ਤਾਂ 12 ਮਹੀਨੇ ਲੱਗ ਜਾਣ। ਹੋ ਹੀ ਨਹੀਂ ਸਕਦਾ। 84 ਜਨਮਾਂ ਦਾ ਹਿਸਾਬ - ਕਿਤਾਬ ਦੱਸਣਾ ਤਾਂ ਬਿਲਕੁਲ ਸਹਿਜ ਹੈ। ਤੁਸੀਂ 84 ਦਾ ਚੱਕਰ ਲਗਾਉਂਦੇ ਰਹਿੰਦੇ ਹੋ। ਸੂਰਜਵੰਸ਼ੀ ਹਨ ਤਾਂ ਚੰਦ੍ਰਵਨਸ਼ੀ ਨਹੀਂ। ਸੂਰਜਵੰਸ਼ੀ ਘਰਾਣਾ ਪੂਰਾ ਹੋਇਆ ਫਿਰ ਚੰਦ੍ਰਵਨਸ਼ੀ… ਬਣੇ।

ਤੁਸੀਂ ਹੁਣ ਜਾਣਦੇ ਹੋ ਅਸੀਂ ਹਾਂ ਬ੍ਰਾਹਮਣ ਵੰਸ਼ੀ ਫਿਰ ਦੇਵਤਾ ਵੰਸ਼ੀ ਬਣਨਾ ਹੈ, ਇਸਲਈ ਅਸੀਂ ਪੜ੍ਹਾਈ ਪੜ੍ਹ ਰਹੇ ਹਾਂ। ਫਿਰ ਸੀੜੀ ਹੇਠਾਂ ਉੱਤਰਦੇ - ਉੱਤਰਦੇ ਵੈਸ਼, ਸ਼ੂਦ੍ਰ ਵੰਸ਼ੀ ਬਣੋਗੇ। ਹੁਣ ਆਪਣੇ 84 ਜਨਮਾਂ ਦੀ ਸਮ੍ਰਿਤੀ ਆਈ ਹੈ। ਇਹ ਚਕ੍ਰ ਵੀ ਯਾਦ ਕਰਨਾ ਪਵੇ। ਬਾਪ ਨੂੰ ਯਾਦ ਕਰਨ ਨਾਲ ਏਵਰਹੇਲਦੀ, ਏਵਰਵੇਲਦੀ ਬਣੋਗੇ। ਪਾਪ ਕੱਟ ਜਾਣਗੇ। ਚੱਕਰ ਨੂੰ ਜਾਨਣ ਨਾਲ ਚੱਕਰਵਰਤੀ ਬਣ ਜਾਵੋਗੇ। ਤੁਸੀਂ ਜਾਣਦੇ ਹੋ ਇਹ ਪੁਰਾਣੀ ਦੁਨੀਆਂ ਕਬ੍ਰਿਸਥਾਨ ਬਣਨੀ ਹੈ। ਕੁਝ ਵੀ ਨਹੀਂ ਰਹੇਗਾ। ਖਤਮ ਹੋ ਜਾਵੇਗਾ। ਰਾਮ ਗਯੋ, ਰਾਵਣ ਗਯੋ… ਰਾਮ ਦਾ ਕਿੰਨਾ ਛੋਟਾ ਪਰਿਵਾਰ ਹੋਵੇਗਾ ਸਤਿਯੁਗ ਵਿੱਚ। ਹੁਣ ਰਾਵਣ ਦਾ ਕਿੰਨਾ ਵੱਡਾ ਪਰਿਵਾਰ ਹੈ। ਬੱਚੇ ਜਾਣਦੇ ਹਨ ਕਿ ਇਹ ਰਾਜਧਾਨੀ ਸਥਾਪਨ ਹੋ ਰਹੀ ਹੈ। ਹਰ ਗੱਲ ਵਿੱਚ ਪੁਰਸ਼ਾਰਥ ਫ਼ਸਟ ਹੈ। ਬਾਪ ਪੁਰਸ਼ਾਰਥ ਕਰਵਾਉਂਦੇ ਹਨ - ਬੱਚੇ ਮੈਨੂੰ ਯਾਦ ਕਰੋ। ਜਿਸ ਬਾਪ ਤੋਂ ਅਥਾਹ ਸਵਰਗ ਦੀ ਬਾਦਸ਼ਾਹੀ ਮਿਲਦੀ ਹੈ, ਕੀ ਉਨ੍ਹਾਂ ਨੂੰ ਯਾਦ ਨਹੀਂ ਕਰੋਗੇ? ਬਾਪ ਸਮ੍ਰਿਤੀ ਦਵਾਉਂਦੇ ਹਨ ਕਿ ਤੁਸੀਂ ਸਵਰਗ ਦੇ ਮਾਲਿਕ ਸੀ। ਹੁਣ ਫਿਰ ਤੋਂ ਪੁਰਸ਼ਾਰਥ ਕਰ ਸਵਰਗ ਦੇ ਮਾਲਿਕ ਬਣੋ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਕਦੇ ਵੀ ਕਿਸੇ ਗੱਲ ਦੇ ਵਿੱਚ ਛੂਈ - ਮੂਈ ਨਹੀਂ ਬਣਨਾ ਹੈ। ਈਸ਼ਵਰੀਏ ਬਚਪਨ ਨੂੰ ਭੁੱਲ ਮੁਰਝਾਉਣਾ ਨਹੀਂ ਹੈ। ਇਨ੍ਹਾਂ ਅੱਖਾਂ ਤੋਂ ਜੋ ਕੁਝ ਵੀ ਵਿਖਾਈ ਦਿੰਦਾ ਹੈ, ਉਸਨੂੰ ਵੇਖਦੇ ਵੀ ਨਹੀਂ ਵੇਖਣਾ ਹੈ।

2. ਇੱਕ ਬਾਪ ਦੀ ਯਾਦ ਵਿੱਚ ਹੀ ਕਮਾਈ ਹੈ ਇਸਲਈ ਦੇਹਧਾਰੀਆਂ ਨੂੰ ਯਾਦ ਕਰ ਰੋਣਾ ਨਹੀਂ ਹੈ। ਬਾਪ ਅਤੇ ਵਰਸੇ ਨੂੰ ਯਾਦ ਕਰ ਵਿਸ਼ਵ ਦੀ ਬਾਦਸ਼ਾਹੀ ਲੈਣੀ ਹੈ।

ਵਰਦਾਨ:-
ਸ੍ਰੇਸ਼ਠ ਮਤ ਦੇ ਆਧਾਰ ਤੇ ਮਾਇਵੀ ਸੰਗਦੋਸ਼ ਤੋਂ ਪਰੇ ਰਹਿਣ ਵਾਲੇ ਸ਼ਕਤੀ ਸਵਰੂਪ ਭਵ।

ਬੱਚਿਆਂ ਦੀ ਇੱਕ ਕਮਪਲੈਨ ਰਹਿੰਦੀ ਹੈ ਕਿ ਸੰਬੰਧੀ ਨਹੀਂ ਸੁਣਦੇ, ਸੰਗ ਚੰਗਾ ਨਹੀਂ ਹੈ, ਇਸ ਕਾਰਕੇ ਸ਼ਕਤੀਸ਼ਾਲੀ ਨਹੀਂ ਬਣ ਸਕਦੇ। ਲੇਕਿਨ ਸ੍ਰੇਸ਼ਠ ਮਤ ਦੇ ਆਧਾਰ ਤੇ ਗਿਆਨ ਸਵਰੂਪ, ਸ਼ਕਤੀ ਸਵਰੂਪ ਦੇ ਵਰਦਾਨ ਬਣ ਆਪਣੀ ਸਥਿਤੀ ਨੂੰ ਅਚਲ ਬਣਾਓ। ਸਾਕਸ਼ੀ ਹੋਕੇ ਹਰ ਇੱਕ ਦਾ ਪਾਰਟ ਵੇਖੋ। ਆਪਣੇ ਸਤੋਗੁਣੀ ਪਾਰਟ ਵਿਚ ਸਥਿਤ ਰਹੋ। ਸਦਾ ਬਾਪ ਦੇ ਸੰਗ ਵਿਚ ਰਹੋ ਤਾਂ ਤਮੋਗੁਣੀ ਆਤਮਾ ਦੇ ਸੰਗ ਦੇ ਰੰਗ ਦਾ ਪ੍ਰਭਾਵ ਪੈ ਨਹੀਂ ਸਕਦਾ।

ਸਲੋਗਨ:-
ਕਰਮਯੋਗੀ ਉਹ ਹੈ ਜੋ ਕਰਮ ਦੇ ਕਲਪ ਬ੍ਰਿਖ ਦੀ ਡਾਲੀ ਤੇ ਬੈਠ ਕਰਮ ਕਰਦੇ ਵੀ ਉਪਰਾਮ ਸਥਿਤੀ ਵਿਚ ਰਹੇ।

ਇਹ ਅਵਿਅਕਤ ਇਸ਼ਾਰੇ :- ਸਦਾ ਹਰਸ਼ਿਤ ਰਹਿਣ ਦੇ ਲਈ ਆਪਣੀ ਨੇਚਰ ਨੂੰ ਸਰਲ ਬਣਾਓ, ਸਹਿਣਸ਼ੀਲ ਬਣੋ।

ਜਿਵੇਂ ਕਿਸੇ ਦੀ ਵਿਸ਼ੇਸ਼ ਨੇਚਰ ਹੁੰਦੀ ਹੈ, ਉਸ ਨੇਚਰ ਦੇ ਵਸ਼ ਨਾ ਚਾਹੁੰਦੇ ਵੀ ਚਲਦੇ ਰਹਿੰਦੇ ਹਨ। ਕਹਿੰਦੇ ਹਨ ਚਾਹੁੰਦੀ ਨਹੀਂ ਹਾਂ, ਲੇਕਿਨ ਮੇਰੀ ਇਹ ਨੇਚਰ ਹੈ। ਇਵੇਂ ਤੁਸੀ ਬੱਚਿਆਂ ਦੀ ਸਰਲ ਨੇਚਰ ਹੋਵੇ ਜੋ ਸਭ ਨੂੰ ਅਨੁਭਵ ਹੋਵੇ ਕਿ ਇਹ ਸਹਿਜ ਯੋਗੀ, ਸਵਤ ਯੋਗੀ ਹਨ। ਕੀ ਕਰਾਂ, ਕਿਵੇਂ ਯੋਗ ਲਗਾਵਾਂ… ਇਹ ਗੱਲਾਂ ਖਤਮ। ਹਨ ਹੀ ਸਦਾ ਸਹਿਯੋਗੀ ਮਤਲਬ ਯੋਗੀ। ਇਸੇ ਇੱਕ ਗੱਲ ਨੂੰ ਨੇਚਰ ਅਤੇ ਨੈਚੁਰਲ ਕਰਨ ਨਾਲ ਸਾਰੇ ਸਬਜੈਕਟ ਵਿਚ ਪ੍ਰਫੈਕਟ ਹੋ ਜਾਣਗੇ।