18.12.25 Punjabi Morning Murli Om Shanti BapDada Madhuban
ਮਿੱਠੇ ਬੱਚੇ:- ਬੇਹੱਦ
ਦਾ ਬਾਬਾ ਆਇਆ ਹੈ ਤੁਸੀਂ ਬੱਚਿਆਂ ਦਾ ਗਿਆਨ ਨਾਲ ਸ਼ਿੰਗਾਰ ਕਰਨ , ਉੱਚ ਪਦਵੀ ਪਾਉਣੀ ਹੈ ਤਾਂ ਹਮੇਸ਼ਾ
ਸ਼ਿੰਗਾਰੇ ਹੋਏ ਰਹੋ "
ਪ੍ਰਸ਼ਨ:-
ਕਿਹੜੇ ਬੱਚਿਆਂ
ਨੂੰ ਵੇਖ ਕੇ ਬੇਹੱਦ ਦਾ ਬਾਪ ਬਹੁਤ ਖੁਸ਼ ਹੁੰਦੇ ਹਨ?
ਉੱਤਰ:-
ਜੋ ਬੱਚੇ ਸਰਵਿਸ
ਦੇ ਲਈ ਏਵਰਰੇਡੀ ਰਹਿੰਦੇ ਹਨ, ਆਲੌਕਿਕ ਅਤੇ ਪਾਰਲੌਕਿਕ ਦੋਵੇਂ ਬਾਪ ਨੂੰ ਪੂਰਾ ਫਾਲੋ ਕਰਦੇ ਹਨ,
ਗਿਆਨ - ਯੋਗ ਨਾਲ ਆਤਮਾ ਨੂੰ ਸ਼ਿੰਗਾਰਦੇ ਹਨ, ਪਤਿਤਾਂ ਨੂੰ ਪਾਵਨ ਬਣਾਉਣ ਦੀ ਸੇਵਾ ਕਰਦੇ ਹਨ, ਅਜਿਹੇ
ਬੱਚਿਆਂ ਨੂੰ ਵੇਖ ਬੇਹੱਦ ਦੇ ਬਾਪ ਨੂੰ ਬਹੁਤ ਖੁਸ਼ੀ ਹੁੰਦੀ ਹੈ। ਬਾਪ ਦੀ ਚਾਹੁਣਾ ਹੈ ਮੇਰੇ ਬੱਚੇ
ਮਿਹਨਤ ਕਰ ਉੱਚ ਪਦ ਪਾਉਣ।
ਓਮ ਸ਼ਾਂਤੀ
ਰੂਹਾਨੀ ਬਾਪ ਰੂਹਾਨੀ ਬੱਚਿਆਂ ਪ੍ਰਤੀ ਕਹਿੰਦੇ ਹਨ - ਮਿੱਠੇ - ਮਿੱਠੇ ਬੱਚਿਓ, ਜਿਵੇਂ ਲੌਕਿਕ ਬਾਪ
ਨੂੰ ਬੱਚੇ ਪਿਆਰੇ ਲੱਗਦੇ ਹਨ ਉਵੇਂ ਬੇਹੱਦ ਦੇ ਬਾਪ ਨੂੰ ਵੀ ਬੇਹੱਦ ਦੇ ਬੱਚੇ ਪਿਆਰੇ ਲੱਗਦੇ ਹਨ।
ਬਾਪ ਬੱਚਿਆਂ ਨੂੰ ਸਿੱਖਿਆ, ਸਾਵਧਾਨੀ ਦਿੰਦੇ ਹਨ ਕਿ ਬੱਚੇ ਉੱਚ ਪਦ ਪਾਉਣ। ਉਹ ਹੀ ਬਾਪ ਦੀ ਚਾਹਨਾ
ਹੁੰਦੀ ਹੈ। ਤਾਂ ਬੇਹੱਦ ਦੇ ਬਾਪ ਦੀ ਵੀ ਇਹ ਇੱਛਾ ਰਹਿੰਦੀ ਹੈ। ਬੱਚਿਆਂ ਨੂੰ ਗਿਆਨ ਅਤੇ ਯੋਗ ਦੇ
ਗਹਿਣੇ ਨਾਲ ਸ਼ਿੰਗਾਰਦੇ ਹਨ। ਤੁਹਾਨੂੰ ਦੋਵੇਂ ਬਾਪ ਬਹੁਤ ਚੰਗੀ ਤਰ੍ਹਾਂ ਸ਼ਿੰਗਾਰਦੇ ਹਨ ਕਿ ਬੱਚੇ
ਉੱਚ ਪਦ ਪਾਉਣ। ਆਲੌਕਿਕ ਬਾਪ ਵੀ ਖੁਸ਼ ਹੁੰਦੇ ਹਨ ਤਾਂ ਪਾਰਲੌਕਿਕ ਬਾਪ ਵੀ ਖੁਸ਼ ਹੁੰਦੇ ਹਨ, ਜੋ ਚੰਗੀ
ਤਰ੍ਹਾਂ ਪੁਰਸ਼ਾਰਥ ਕਰਦੇ ਹਨ ਉਨ੍ਹਾਂ ਨੂੰ ਵੇਖਕੇ ਗਾਇਆ ਵੀ ਜਾਂਦਾ ਹੈ ਫਾਲੋ ਫਾਦਰ। ਤਾਂ ਦੋਵਾਂ
ਨੂੰ ਫਾਲੋ ਕਰਨਾ ਹੈ। ਇੱਕ ਹੈ ਰੂਹਾਨੀ ਬਾਪ, ਦੂਜਾ ਫਿਰ ਇਹ ਹੈ ਆਲੌਕਿਕ ਫਾਦਰ। ਤਾਂ ਪੁਰਸ਼ਾਰਥ ਕਰ
ਉੱਚ ਪਦਵੀ ਪਾਉਣਾ ਹੈ।
ਤੁਸੀਂ ਜਦੋਂ ਭੱੱਠੀ
ਵਿੱਚ ਸੀ ਤਾਂ ਸਭ ਦਾ ਤਾਜ ਸਾਹਿਤ ਫੋਟੋ ਕੱਢਿਆ ਗਿਆ ਸੀ। ਬਾਪ ਨੇ ਤਾਂ ਸਮਝਾਇਆ ਹੈ ਲਾਈਟ ਦਾ ਤਾਜ
ਕੋਈ ਹੁੰਦਾ ਨਹੀਂ। ਇਹ ਇੱਕ ਨਿਸ਼ਾਨੀ ਹੈ ਪਵਿੱਤਰਤਾ ਦੀ, ਜੋ ਸਭ ਨੂੰ ਦਿੰਦੇ ਹਨ। ਇਵੇਂ ਕੋਈ ਸਫੇਦ
ਲਾਈਟ ਦਾ ਤਾਜ ਹੁੰਦਾ ਹੈ। ਇਹ ਪਵਿੱਤਰਤਾ ਦੀ ਨਿਸ਼ਾਨੀ ਸਮਝਾਈ ਜਾਂਦੀ ਹੈ। ਪਹਿਲੇ - ਪਹਿਲੇ ਤੁਸੀਂ
ਰਹਿੰਦੇ ਹੋ ਸਤਯੁਗ ਵਿੱਚ। ਤੁਸੀਂ ਹੀ ਸੀ ਨਾ। ਬਾਪ ਵੀ ਕਹਿੰਦੇ ਹਨ, ਆਤਮਾਵਾਂ ਅਤੇ ਪਰਮਾਤਮਾ ਵੱਖ
ਰਹੇ ਹਨ ਬਹੁਕਾਲ।...। ਤੁਸੀਂ ਬੱਚੇ ਹੀ ਪਹਿਲੇ - ਪਹਿਲੇ ਆਉਂਦੇ ਹੋ ਫਿਰ ਪਹਿਲੇ ਤੁਹਾਨੂੰ ਹੀ ਜਾਣਾ
ਹੈ। ਮੁਕਤੀਧਾਮ ਦੇ ਗੇਟ ਵੀ ਤੁਸੀਂ ਖੋਲਣੇ ਹਨ। ਤੁਸੀਂ ਬੱਚਿਆਂ ਨੂੰ ਬਾਪ ਸ਼ਿੰਗਾਰਦੇ ਹਨ। ਪਿਯਰਘਰ
ਵਿੱਚ ਵਨਵਾਹ ਵਿੱਚ ਰਹਿੰਦੇ ਹਨ। ਇਸ ਸਮੇਂ ਤੁਹਾਨੂੰ ਵੀ ਸਾਧਾਰਣ ਰਹਿਣਾ ਹੈ। ਨਾ ਉੱਚ, ਨਾ ਨੀਚ।
ਬਾਪ ਵੀ ਕਹਿੰਦੇ ਹਨ ਸਾਧਾਰਣ ਤਨ ਵਿੱਚ ਪ੍ਰਵੇਸ਼ ਕਰਦਾ ਹਾਂ। ਕੋਈ ਵੀ ਦੇਹਧਾਰੀ ਨੂੰ ਭਗਵਾਨ ਕਹਿ ਨਹੀਂ
ਸਕਦੇ। ਮਨੁੱਖ, ਮਨੁੱਖ ਦੀ ਸਦਗਤੀ ਕਰ ਨਹੀਂ ਸਕਦੇ। ਸਦਗਤੀ ਤਾਂ ਗੁਰੂ ਹੀ ਕਰਦੇ ਹਨ। ਮਨੁੱਖ 60
ਵਰ੍ਹੇ ਦੇ ਬਾਦ ਵਾਣਪ੍ਰਸਥ ਲੈਂਦੇ ਹਨ ਫਿਰ ਗੁਰੂ ਕਰਦੇ ਹਨ। ਇਹ ਵੀ ਰਸਮ ਹੁਣ ਦੀ ਹੈ ਜੋ ਫਿਰ ਭਗਤੀ
ਮਾਰਗ ਵਿੱਚ ਚਲਦੀ ਹੈ। ਅੱਜਕਲ ਤਾਂ ਛੋਟੇ ਬੱਚੇ ਨੂੰ ਵੀ ਗੁਰੂ ਕਰਵਾ ਦਿੰਦੇ ਹਨ। ਭਾਵੇਂ ਵਾਨਪ੍ਰਸਥ
ਅਵਸਥਾ ਨਹੀਂ ਹੈ ਪਰ ਅਚਾਨਕ ਮੌਤ ਤਾਂ ਆ ਜਾਂਦਾ ਹੈ ਨਾ ਇਸਲਈ ਬੱਚਿਆਂ ਨੂੰ ਵੀ ਗੁਰੂ ਕਰਾ ਦਿੰਦੇ
ਹਨ। ਜਿਵੇਂ ਬਾਪ ਕਹਿੰਦੇ ਹਨ ਤੁਸੀਂ ਸਾਰੀਆਂ ਆਤਮਾਵਾਂ ਹੋ, ਹੱਕ ਹੈ ਵਰਸਾ ਪਾਉਣ ਦਾ। ਉਹ ਕਹਿ
ਦਿੰਦੇ ਹਨ ਗੁਰੂ ਬਗੈਰ ਠੌਰ ਨਹੀਂ ਪਾਉਣਗੇ ਮਤਲਬ ਬ੍ਰਹਮ ਵਿੱਚ ਲੀਨ ਨਹੀਂ ਹੋਣਗੇ। ਤੁਹਾਨੂੰ ਤਾਂ
ਲੀਨ ਨਹੀਂ ਹੋਣਾ ਹੈ। ਇਹ ਭਗਤੀ ਮਾਰਗ ਦੇ ਅੱਖਰ ਹਨ। ਆਤਮਾ ਤਾਂ ਸਟਾਰ ਮਿਸਲ, ਬਿੰਦੀ ਹੈ। ਬਾਪ ਵੀ
ਬਿੰਦੀ ਹੀ ਹੈ। ਉਸ ਬਿੰਦੀ ਨੂੰ ਹੀ ਗਿਆਨ ਸਾਗਰ ਕਿਹਾ ਜਾਂਦਾ ਹੈ। ਤੁਸੀਂ ਵੀ ਛੋਟੀ ਆਤਮਾ ਹੋ। ਉਸ
ਵਿੱਚ ਸਾਰਾ ਗਿਆਨ ਭਰਿਆ ਜਾਂਦਾ ਹੈ। ਤੁਸੀਂ ਫੁਲ ਗਿਆਨ ਲੈਂਦੇ ਹੋ। ਪਾਸ ਵਿਦ ਆਨਰ ਹੁੰਦੇ ਹੋ ਨਾ।
ਇਵੇਂ ਨਹੀਂ ਕਿ ਸ਼ਿਵਲਿੰਗ ਕੋਈ ਵੱਡਾ ਹੈ। ਜਿੰਨੀ ਵੱਡੀ ਆਤਮਾ ਹੈ, ਓਨਾ ਹੀ ਪਰਮ ਆਤਮਾ ਹੈ। ਆਤਮਾ
ਪਰਮਧਾਮ ਤੋਂ ਆਉਂਦੀ ਹੈ ਪਾਰ੍ਟ ਵਜਾਉਣ। ਬਾਪ ਕਹਿੰਦੇ ਹਨ ਮੈਂ ਵੀ ਉੱਥੇ ਹੀ ਆਉਂਦਾ ਹਾਂ। ਪਰ ਮੈਨੂੰ
ਆਪਣਾ ਸ਼ਰੀਰ ਨਹੀਂ ਹੈ। ਮੈਂ ਰੂਪ ਵੀ ਹਾਂ, ਬਸੰਤ ਵੀ ਹਾਂ। ਪਰਮ ਆਤਮਾ ਰੂਪ ਹੈ, ਉਨ੍ਹਾਂ ਵਿੱਚ ਸਾਰਾ
ਗਿਆਨ ਭਰਿਆ ਹੋਇਆ ਹੈ। ਗਿਆਨ ਦੀ ਵਰਖਾ ਵਰਾਉਂਦੇ ਹਨ ਤਾਂ ਸਾਰੇ ਮਨੁੱਖ ਪਾਪ ਆਤਮਾ ਤੋਂ ਪੁੰਨ ਆਤਮਾ
ਬਣ ਜਾਂਦੇ ਹਨ। ਬਾਪ ਗਤੀ ਸਦਗਤੀ ਦੋਵੇਂ ਦਿੰਦੇ ਹਨ। ਤੁਸੀਂ ਸਦਗਤੀ ਵਿੱਚ ਜਾਂਦੇ ਹੋ ਬਾਕੀ ਸਭ ਗਤੀ
ਵਿੱਚ ਮਤਲਬ ਆਪਣੇ ਘਰ ਵਿੱਚ ਜਾਂਦੇ ਹਨ। ਉਹ ਹੈ ਸਵੀਟ ਹੋਮ। ਆਤਮਾ ਹੀ ਇਨ੍ਹਾਂ ਕੰਨਾਂ ਦੁਆਰਾ ਸੁਣਦੀ
ਹੈ। ਹੁਣ ਬਾਪ ਕਹਿੰਦੇ ਹਨ ਮਿੱਠੇ - ਮਿੱਠੇ ਸਿਕਿਲੱਧੇ ਬੱਚਿਓ ਵਾਪਿਸ ਜਾਣਾ ਹੈ, ਉਸ ਦੇ ਲਈ
ਪਵਿੱਤਰ ਜਰੂਰ ਬਣਨਾ ਹੈ। ਪਵਿੱਤਰ ਬਣਨ ਬਗੈਰ ਕੋਈ ਵੀ ਵਾਪਿਸ ਜਾ ਨਹੀਂ ਸਕਦਾ। ਮੈਂ ਸਭ ਨੂੰ ਲੈ
ਜਾਣ ਲਈ ਆਇਆ ਹਾਂ। ਆਤਮਾਵਾਂ ਨੂੰ ਸ਼ਿਵ ਦੀ ਬਰਾਤ ਕਹਿੰਦੇ ਹਨ। ਹੁਣ ਸ਼ਿਵਬਾਬਾ ਸ਼ਿਵਾਲੇ ਦੀ ਸਥਾਪਨਾ
ਕਰ ਰਹੇ ਹਨ। ਫਿਰ ਰਾਵਣ ਆਕੇ ਵੇਸ਼ਾਲਿਆ ਸਥਾਪਨ ਕਰਦੇ ਹਨ। ਵਾਮ ਮਾਰਗ ਨੂੰ ਵੇਸ਼ਾਲਿਆ ਕਿਹਾ ਜਾਂਦਾ
ਹੈ। ਬਾਬਾ ਦੇ ਕੋਲ ਬਹੁਤ ਬੱਚੇ ਹਨ ਜੋ ਸ਼ਾਦੀ ਕਰਕੇ ਵੀ ਪਵਿੱਤਰ ਰਹਿੰਦੇ ਹਨ। ਸੰਨਿਆਸੀ ਤਾਂ ਕਹਿੰਦੇ
ਹਨ - ਇਹ ਹੋ ਨਹੀਂ ਸਕਦਾ, ਜੋ ਦੋਵੇਂ ਇਕੱਠੇ ਰਹਿ ਸਕਣ। ਇੱਥੇ ਸਮਝਾਇਆ ਜਾਂਦਾ ਹੈ ਇਸ ਵਿੱਚ ਆਮਦਨੀ
ਬਹੁਤ ਹੈ। ਪਵਿੱਤਰ ਰਹਿਣ ਨਾਲ 21 ਜਨਮਾਂ ਦੀ ਰਾਜਧਾਨੀ ਮਿਲਦੀ ਹੈ ਤਾਂ ਇੱਕ ਜਨਮ ਪਵਿੱਤਰ ਰਹਿਣਾ
ਕੋਈ ਵੱਡੀ ਗੱਲ ਥੋੜੀ ਹੈ। ਬਾਪ ਕਹਿੰਦੇ ਹਨ ਤੁਸੀਂ ਕਾਮ ਚਿਤਾ ਤੇ ਬੈਠ ਬਿਲਕੁਲ ਹੀ ਕਾਲੇ ਬਣ ਗਏ
ਹੋ। ਕ੍ਰਿਸ਼ਨ ਦੇ ਲਈ ਵੀ ਕਹਿੰਦੇ ਹਨ ਗੋਰਾ ਅਤੇ ਸਾਂਵਰਾਂ, ਸ਼ਾਂਮ ਸੁੰਦਰ। ਇਹ ਸਮਝਾਉਣੀ ਇਸ ਸਮੇਂ
ਦੀ ਹੈ। ਕਾਮ ਚਿਤਾ ਤੇ ਬੈਠਣ ਨਾਲ ਸਾਂਵਰੇ ਬਣ ਗਏ, ਫਿਰ ਉਨ੍ਹਾਂ ਨੂੰ ਗਾਂਵ ਦਾ ਮੁੰਡਾ ਵੀ ਕਿਹਾ
ਜਾਂਦਾ ਹੈ। ਬਰੋਬਰ ਸੀ ਨਾ। ਕ੍ਰਿਸ਼ਨ ਤਾਂ ਹੋ ਨਾ ਸਕੇ। ਇਨ੍ਹਾਂ ਦੇ ਹੀ ਬਹੁਤ ਜਨਮਾਂ ਦੇ ਅੰਤ ਵਿੱਚ
ਬਾਪ ਪ੍ਰਵੇਸ਼ ਕਰ ਗੋਰਾ ਬਣਾਉਂਦੇ ਹਨ। ਹੁਣ ਤੁਹਾਨੂੰ ਇੱਕ ਬਾਪ ਨੂੰ ਹੀ ਯਾਦ ਕਰਨਾ ਹੈ। ਬਾਬਾ ਤੁਸੀਂ
ਕਿੰਨੇ ਮਿੱਠੇ ਹੋ, ਕਿੰਨਾ ਮਿੱਠਾ ਵਰਸਾ ਤੁਸੀਂ ਦਿੰਦੇ ਹੋ। ਸਾਨੂੰ ਮਨੁੱਖ ਤੋਂ ਦੇਵਤਾ, ਮੰਦਿਰ
ਲਾਇਕ ਬਣਾਉਂਦੇ ਹੋ। ਇਵੇਂ - ਇਵੇਂ ਆਪਣੇ ਨਾਲ ਗੱਲਾਂ ਕਰਨੀਆਂ ਹਨ। ਮੂੰਹ ਨਾਲ ਕੁਝ ਬੋਲਣਾ ਨਹੀਂ
ਹੈ। ਭਗਤੀ ਮਾਰਗ ਵਿੱਚ ਅਸੀਂ ਮਾਸ਼ੂਕ ਨੂੰ ਕਿੰਨਾ ਯਾਦ ਕਰਦੇ ਆਏ ਹਾਂ। ਹੁਣ ਤੁਸੀਂ ਆਕੇ ਮਿਲੇ ਹੋ,
ਬਾਬਾ ਤੁਸੀਂ ਤਾਂ ਸਭ ਤੋਂ ਮਿੱਠੇ ਹੋ। ਤੁਹਾਨੂੰ ਅਸੀਂ ਕਿਓਂ ਨਹੀਂ ਯਾਦ ਕਰਾਂਗੇ। ਤੁਹਾਨੂੰ ਪ੍ਰੇਮ
ਦਾ, ਸ਼ਾਂਤੀ ਦਾ ਸਾਗਰ ਕਿਹਾ ਜਾਂਦਾ ਹੈ, ਤੁਸੀਂ ਹੀ ਵਰਸਾ ਦਿੰਦੇ ਹੋ, ਬਾਕੀ ਪ੍ਰੇਰਨਾ ਕੁਝ ਵੀ
ਮਿਲਦੀ ਨਹੀਂ ਹੈ। ਬਾਪ ਤਾਂ ਸਾਮ੍ਹਣੇ ਆਕੇ ਤੁਹਾਨੂੰ ਬੱਚਿਆਂ ਨੂੰ ਪੜ੍ਹਾਉਂਦੇ ਹਨ। ਇਹ ਪਾਠਸ਼ਾਲਾ
ਹੈ ਨਾ। ਬਾਪ ਕਹਿੰਦੇ ਹਨ ਮੈਂ ਤੁਹਾਨੂੰ ਰਾਜਿਆਂ ਦਾ ਰਾਜਾ ਬਣਾਉਂਦਾ ਹਾਂ। ਇਹ ਰਾਜਯੋਗ ਹੈ। ਹੁਣ
ਤੁਸੀਂ ਮੂਲਵਤਨ, ਸੂਕ੍ਸ਼੍ਮਵਤਨ, ਸਥੂਲਵਤਨ ਨੂੰ ਜਾਨ ਗਏ ਹੋ। ਇੰਨੀ ਛੋਟੀ ਆਤਮਾ ਕਿਵੇਂ ਪਾਰ੍ਟ
ਵਜਾਉਂਦੀ ਹੈ। ਹੈ ਵੀ ਬਣਿਆ ਬਣਾਇਆ ਹੈ। ਇਸਨੂੰ ਕਿਹਾ ਜਾਂਦਾ ਹੈ ਅਨਾਦਿ - ਅਵਿਨਾਸ਼ੀ ਵਰਲਡ ਡਰਾਮਾ।
ਡਰਾਮਾ ਫਿਰਦਾ ਰਹਿੰਦਾ ਹੈ ਇਸ ਵਿੱਚ ਸੰਸ਼ੇ ਦੀ ਕੋਈ ਗੱਲ ਨਹੀਂ। ਬਾਪ ਸ੍ਰਿਸ਼ਟੀ ਦੇ ਆਦਿ - ਮੱਧ -
ਅੰਤ ਦਾ ਰਾਜ ਸਮਝਾਉਂਦੇ ਹਨ, ਤੁਸੀਂ ਸਵਦਰਸ਼ਨ ਚੱਕ੍ਰਧਾਰੀ ਹੋ। ਤੁਹਾਡੀ ਬੁੱਧੀ ਵਿੱਚ ਸਾਰਾ ਚੱਕਰ
ਫਿਰਦਾ ਰਹਿੰਦਾ ਹੈ। ਤਾਂ ਉਸ ਨਾਲ ਤੁਹਾਡੇ ਪਾਪ ਕੱਟ ਜਾਂਦੇ ਹਨ। ਬਾਕੀ ਕ੍ਰਿਸ਼ਨ ਨੇ ਕੋਈ ਸਵਦਰਸ਼ਨ
ਚੱਕਰ ਚਲਾ ਕੇ ਹਿੰਸਾ ਨਹੀਂ ਕੀਤੀ। ਉੱਥੇ ਤਾਂ ਨਾ ਲੜਾਈ ਦੀ ਹਿੰਸਾ ਹੁੰਦੀ ਹੈ, ਨਾ ਕਾਮ ਕਟਾਰੀ
ਚਲਦੀ ਹੈ। ਡਬਲ ਅਹਿੰਸਕ ਹੁੰਦੇ ਹਨ। ਇਸ ਸਮੇਂ ਤੁਹਾਡੀ 5 ਵਿਕਾਰਾਂ ਨਾਲ ਯੁੱਧ ਚਲਦੀ ਹੈ। ਬਾਕੀ
ਹੋਰ ਕੋਈ ਯੁੱਧ ਦੀ ਗੱਲ ਨਹੀਂ। ਹੁਣ ਬਾਪ ਹੈ ਉੱਚ ਤੇ ਉੱਚ, ਫਿਰ ਉੱਚ ਤੇ ਉੱਚ ਇਹ ਵਰਸਾ ਲਕਸ਼ਮੀ -
ਨਾਰਾਇਣ, ਇਨ੍ਹਾਂ ਵਰਗਾ ਉੱਚ ਬਣਨਾ ਹੈ। ਜਿਨ੍ਹਾਂ ਤੁਸੀਂ ਪੁਰਸ਼ਾਰਥ ਕਰੋਗੇ ਉਨ੍ਹਾਂ ਉੱਚ ਪਦਵੀ
ਪਾਓਗੇ। ਕਲਪ - ਕਲਪ ਉਹ ਹੀ ਤੁਹਾਡੀ ਪੜ੍ਹਾਈ ਰਹੇਗੀ। ਹੁਣ ਚੰਗਾ ਪੁਰਸ਼ਾਰਥ ਕੀਤਾ ਤਾਂ ਕਲਪ - ਕਲਪ
ਕਰਦੇ ਰਹਿਣਗੇ। ਜਿਸਮਾਨੀ ਪੜ੍ਹਾਈ ਨਾਲ ਇੰਨੀ ਪਦਵੀ ਨਹੀਂ ਮਿਲ ਸਕਦੀ ਜਿੰਨੀ ਰੂਹਾਨੀ ਪੜ੍ਹਾਈ ਨਾਲ
ਮਿਲਦੀ ਹੈ। ਉੱਚ ਤੇ ਉੱਚ ਇਹ ਲਕਸ਼ਮੀ - ਨਾਰਾਇਣ ਬਣਦੇ ਹਨ। ਇਹ ਵੀ ਹੈ ਤਾਂ ਮਨੁੱਖ ਪਰ ਦੈਵੀਗੁਣ
ਧਾਰਨ ਕਰਦੇ ਹਨ ਇਸਲਈ ਦੇਵਤਾ ਕਿਹਾ ਜਾਂਦਾ ਹੈ। ਬਾਕੀ 8-10 ਬਾਹਵਾਂ ਵਾਲੇ ਕੋਈ ਹੈ ਨਹੀਂ। ਭਗਤੀ
ਵਿੱਚ ਦੀਦਾਰ ਹੁੰਦਾ ਹੈ ਤਾਂ ਬਹੁਤ ਰੋਂਦੇ ਹਨ, ਦੁੱਖ ਵਿੱਚ ਆਕੇ ਬਹੁਤ ਅੱਥਰੂ ਬਹਾਉਂਦੇ ਹਨ। ਇੱਥੇ
ਤਾਂ ਬਾਪ ਕਹਿੰਦੇ ਹਨ ਅੱਥਰੂ ਆਇਆ ਤਾਂ ਫੇਲ। ਅੰਮਾ ਮਰੇ ਤਾਂ ਹਲਵਾ ਖਾਓ...ਅੱਜਕਲ ਤਾਂ ਬੰਬੇ ਵਿੱਚ
ਵੀ ਕੋਈ ਬਿਮਾਰੀ ਪਵੇ ਜਾਂ ਮਰਦੇ ਹਨ ਤਾਂ ਬੀ਼ ਕੇ ਨੂੰ ਬੁਲਾਉਂਦੇ ਹਨ ਕਿ ਆਕੇ ਸ਼ਾਂਤੀ ਦੇਵੋ। ਤੁਸੀਂ
ਸਮਝਾਉਂਦੇ ਹੋ ਆਤਮਾ ਨੇ ਇੱਕ ਸ਼ਰੀਰ ਛੱਡ ਦੂਜਾ ਲਿਆ, ਇਸ ਵਿੱਚ ਤੁਹਾਡਾ ਕੀ ਜਾਂਦਾ ਹੈ। ਰੋਣ ਨਾਲ
ਕੀ ਫਾਇਦਾ। ਕਹਿੰਦੇ ਹਨ, ਇਨ੍ਹਾਂ ਨੂੰ ਕਾਲ ਖਾ ਗਿਆ...ਅਜਿਹੀ ਕੋਈ ਚੀਜ਼ ਹੈ ਨਹੀਂ। ਇਹ ਤਾ ਆਤਮਾ
ਆਪ ਹੀ ਇੱਕ ਸ਼ਰੀਰ ਛੱਡ ਦੂਜਾ ਲੈਂਦੀ ਹੈ, ਇਸ ਵਿੱਚ ਤੁਹਾਡਾ ਕੀ ਜਾਂਦਾ ਹੈ। ਆਪਣੇ ਸਮੇਂ ਤੇ ਸ਼ਰੀਰ
ਛੱਡ ਭੱਜਦੀ ਹੈ। ਬਾਕੀ ਕਾਲ ਕੋਈ ਚੀਜ਼ ਨਹੀਂ ਹੈ । ਸਤਯੁਗ ਵਿੱਚ ਗਰਭ ਮਹਿਲ ਹੁੰਦਾ ਹੈ, ਸਜ਼ਾ ਦੀ
ਗੱਲ ਹੀ ਨਹੀਂ। ਉੱਥੇ ਤੁਹਾਡੇ ਕਰਮ ਅਕਰਮ ਹੋ ਜਾਂਦੇ ਹਨ। ਮਾਇਆ ਹੀ ਨਹੀਂ ਜੋ ਵਿਕਰਮ ਹੋਣ। ਤੁਸੀਂ
ਵਿਕਰਮਾਜੀਤ ਬਣਦੇ ਹੋ। ਪਹਿਲੇ - ਪਹਿਲੇ ਵਿਕਰਮਾਜੀਤ ਸੰਵਤ ਚਲਦਾ ਹੈ ਫਿਰ ਭਗਤੀ ਮਾਰਗ ਸ਼ੁਰੂ ਹੁੰਦਾ
ਹੈ ਤਾਂ ਰਾਜਾ ਵਿਕਰਮ ਸੰਵਤ ਸ਼ੁਰੂ ਹੁੰਦਾ ਹੈ। ਇਸ ਸਮੇਂ ਜੋ ਵਿਕਰਮ ਕੀਤੇ ਹਨ ਉਨ੍ਹਾਂ ਤੇ ਜਿੱਤ
ਪਾਉਂਦੇ ਹੋ, ਨਾਮ ਰੱਖਿਆ ਜਾਂਦਾ ਹੈ ਵਿਕਰਮਾਜੀਤ। ਫਿਰ ਦਵਾਪਰ ਵਿੱਚ ਵਿਕਰਮ ਰਾਜਾ ਹੋ ਜਾਂਦਾ ਹੈ,
ਵੀਕਰਮ ਕਰਦੇ ਰਹਿੰਦੇ ਹਨ। ਸੂਈ ਤੇ ਜੇ ਕੱਟ ਚੜ੍ਹੀ ਹੋਈ ਹੋਵੇਗੀ ਤਾਂ ਚੁਮਬਕ ਨਹੀਂ ਖਿੱਚੇਗਾ।
ਜਿੰਨਾ ਪਾਪ ਦੀ ਕੱਟ ਉਤਰਦੀ ਜਾਵੇਗੀ ਤਾਂ ਚੁਮਬਕ ਖਿੱਚੇਗਾ। ਬਾਪ ਤਾਂ ਪੂਰਾ ਪਿਓਰ ਹੈ। ਤੁਹਾਨੂੰ
ਵੀ ਪਵਿੱਤਰ ਬਣਾਉਂਦੇ ਹਨ ਯੋਗਬਲ ਨਾਲ। ਜਿਵੇ ਲੌਕਿਕ ਬਾਪ ਵੀ ਬੱਚਿਆਂ ਨੂੰ ਵੇਖ ਖੁਸ਼ ਹੁੰਦੇ ਹਨ
ਨਾ। ਬੇਹੱਦ ਦਾ ਬਾਪ ਵੀ ਖੁਸ਼ ਹੁੰਦਾ ਹੈ ਬੱਚਿਆਂ ਦੀ ਸਰਵਿਸ ਤੇ। ਬੱਚੇ ਬਹੁਤ ਮਿਹਨਤ ਵੀ ਕਰ ਰਹੇ
ਹਨ। ਸਰਵਿਸ ਤੇ ਤਾਂ ਹਮੇਸ਼ਾ ਏਵਰਰੇਡੀ ਰਹਿਣਾ ਹੈ। ਤੁਸੀਂ ਬੱਚੇ ਹੋ ਪਤਿਤਾਂ ਨੂੰ ਪਾਵਨ ਬਣਾਉਣ ਵਾਲੇ
ਈਸ਼ਵਰੀ ਮਿਸ਼ਨ। ਹੁਣ ਤੁਸੀਂ ਈਸ਼ਵਰੀ ਸੰਤਾਨ ਹੋ, ਬੇਹੱਦ ਦਾ ਬਾਪ ਹੈ ਅਤੇ ਤੁਸੀਂ ਸਾਰੇ ਭੈਣ - ਭਰਾ
ਹੋ। ਬਸ ਹੋਰ ਕੋਈ ਸੰਬੰਧ ਨਹੀਂ। ਮੁਕਤੀਧਾਮ ਵਿੱਚ ਹੈ ਹੀ ਬਾਪ ਅਤੇ ਤੁਸੀਂ ਆਤਮਾਵਾਂ ਭਰਾ - ਭਰਾ
ਫਿਰ ਤੁਸੀਂ ਸਤਯੁਗ ਵਿੱਚ ਜਾਂਦੇ ਹੋ ਤਾਂ ਉੱਥੇ ਇੱਕ ਬੱਚਾ, ਇੱਕ ਬੱਚੀ ਬਸ, ਇੱਥੇ ਤਾਂ ਬਹੁਤ
ਸੰਬੰਧ ਹੁੰਦੇ ਹਨ - ਚਾਚਾ, ਕਾਕਾ, ਮਾਮਾ...ਆਦਿ।
ਮੂਲਵਤਨ ਤਾਂ ਹੈ ਹੀ
ਸਵੀਟ ਹੋਮ, ਮੁਕਤੀਧਾਮ। ਉਸ ਦੇ ਲਈ ਮਨੁੱਖ ਕਿੰਨਾ ਯੱਗ ਤੱਪ ਆਦਿ ਕਰਦੇ ਹਨ ਪਰ ਵਾਪਿਸ ਤਾਂ ਕੋਈ ਵੀ
ਜਾ ਨਾ ਸਕੇ। ਗਪੌੜੇ ਬਹੁਤ ਮਾਰਦੇ ਰਹਿੰਦੇ ਹਨ। ਸਰਵ ਦੀ ਸਦਗਤੀ ਦਾਤਾ ਤਾਂ ਹੈ ਹੀ ਇੱਕ। ਦੂਜਾ ਨਾ
ਕੋਈ। ਹੁਣ ਤੁਸੀਂ ਹੋ ਸੰਗਮਯੁਗ ਤੇ। ਇੱਥੇ ਹੈ ਢੇਰ ਮਨੁੱਖ। ਸਤਯੁਗ ਵਿੱਚ ਤਾਂ ਬਹੁਤ ਥੋੜੇ ਹੁੰਦੇ
ਹਨ। ਸਥਾਪਨਾ ਫਿਰ ਵਿਨਾਸ਼ ਹੁੰਦਾ ਹੈ। ਹੁਣ ਕਈ ਧਰਮ ਹੋਣ ਕਾਰਨ ਕਿੰਨਾ ਹੰਗਾਮਾ ਹੁੰਦਾ ਹੈ। ਤੁਸੀਂ
100 ਪਰਸੈਂਟ ਸਾਲਵੈਂਟ ਸੀ। ਫਿਰ 84 ਜਨਮਾਂ ਦੇ ਬਾਅਦ 100 ਪਰਸੈਂਟ ਇੰਸਲਵੈਂਟ ਬਣ ਪਏ ਹੋ। ਹੁਣ
ਬਾਪ ਆਕੇ ਸਭ ਨੂੰ ਜਗਾਉਂਦੇ ਹਨ। ਹੁਣ ਜਾਗੋ, ਸਤਯੁਗ ਆ ਰਿਹਾ ਹੈ। ਸੱਤ ਬਾਪ ਹੀ ਤੁਹਾਨੂੰ 21 ਜਨਮਾਂ
ਦਾ ਵਰਸਾ ਦਿੰਦੇ ਹਨ। ਭਾਰਤ ਹੀ ਸੱਚਖੰਡ ਬਣਦਾ ਹੈ। ਬਾਪ ਸੱਚਖੰਡ ਬਣਾਉਂਦੇ ਹਨ, ਝੂਠ ਖੰਡ ਫਿਰ ਕੌਣ
ਬਣਾਉਂਦੇ ਹਨ? 5 ਵਿਕਾਰਾਂ ਰੂਪੀ ਰਾਵਣ। ਰਾਵਣ ਦਾ ਕਿੰਨਾ ਵੱਡਾ ਬੁੱਤ ਬਣਾਉਂਦੇ ਹਨ ਫਿਰ ਉਸ ਨੂੰ
ਸਾੜ੍ਹਦੇ ਹਨ ਕਿਓਂਕਿ ਇਹ ਹੈ ਨੰਬਰਵਨ ਦੁਸ਼ਮਣ। ਮਨੁੱਖਾਂ ਨੂੰ ਇਹ ਪਤਾ ਨਹੀਂ ਹੈ ਕਿ ਕਦੋਂ ਤੋਂ
ਰਾਵਣ ਦਾ ਰਾਜ ਹੋਇਆ ਹੈ। ਬਾਪ ਸਮਝਾਉਂਦੇ ਹਨ ਅੱਧਾਕਲਪ ਹੈ ਰਾਮਰਾਜ, ਅੱਧਾਕਲਪ ਹੈ ਰਾਵਣ ਰਾਜ। ਬਾਕੀ
ਰਾਵਣ ਕੋਈ ਮਨੁੱਖ ਨਹੀਂ ਹੈ, ਜਿਸ ਨੂੰ ਮਾਰਨਾ ਹੈ। ਇਸ ਸਮੇਂ ਸਾਰੀ ਦੁਨੀਆਂ ਤੇ ਰਾਵਣ ਰਾਜ ਹੈ,
ਬਾਪ ਆਕੇ ਰਾਮ ਰਾਜ ਸਥਾਪਨ ਕਰਦੇ ਹਨ, ਫਿਰ ਜੈ - ਜੈਕਾਰ ਹੋ ਜਾਂਦੀ ਹੈ। ਉੱਥੇ ਹਮੇਸ਼ਾ ਖੁਸ਼ੀ ਰਹਿੰਦੀ
ਹੈ। ਉਹ ਹੈ ਹੀ ਸੁਖਧਾਮ। ਇਨ੍ਹਾਂ ਨੂੰ ਕਿਹਾ ਜਾਂਦਾ ਹੈ ਪੁਰਸ਼ੋਤਮ ਸੰਗਮਯੁਗ। ਬਾਪ ਕਹਿੰਦੇ ਹਨ ਇਸ
ਪੁਰਸ਼ਾਰਥ ਨਾਲ ਤੁਸੀਂ ਇਹ ਬਣਨ ਵਾਲੇ ਹੋ। ਤੁਹਾਡੇ ਚਿੱਤਰ ਵੀ ਬਣਾਏ ਸੀ, ਬਹੁਤ ਆਏ ਫਿਰ ਸੁਨੰਤੀ,
ਕਥੰਤੀ ਭਗੰਤੀ ਹੋ ਗਏ। ਬਾਪ ਆਕੇ ਤੁਸੀਂ ਬੱਚਿਆਂ ਨੂੰ ਬਹੁਤ ਪਿਆਰ ਨਾਲ ਸਮਝਾਉਂਦੇ ਹਨ। ਬਾਪ, ਟੀਚਰ
ਪਿਆਰ ਕਰਦੇ ਹਨ, ਗੁਰੂ ਵੀ ਪਿਆਰ ਕਰਦੇ ਹਨ। ਸਤਿਗੁਰੂ ਦਾ ਨਿੰਦਕ ਠੌਰ ਨਾ ਪਾਏ। ਤੁਹਾਡੀ ਏਮ
ਆਬਜੈਕਟ ਸਾਹਮਣੇ ਖੜੀ ਹੈ। ਉਨ੍ਹਾਂ ਗੁਰੂਆਂ ਦੇ ਕੋਲ ਤਾਂ ਏਮ ਆਬਜੈਕਟ ਕੋਈ ਹੁੰਦੀ ਨਹੀਂ। ਉਹ ਕੋਈ
ਪੜ੍ਹਾਈ ਨਹੀਂ ਹੈ, ਇਹ ਤਾਂ ਪੜ੍ਹਾਈ ਹੈ। ਇਨ੍ਹਾਂ ਨੂੰ ਕਿਹਾ ਜਾਂਦਾ ਹੈ ਯੂਨੀਵਰਸਿਟੀ ਕਮ ਹਾਸਪੀਟਲ,
ਜਿਸ ਨਾਲ ਤੁਸੀਂ ਐਵਰਹੈਲਦੀ, ਵੈਲਦੀ ਬਣਦੇ ਹੋ। ਇੱਥੇ ਤਾਂ ਹੈ ਹੀ ਝੂਠ, ਗਾਉਂਦੇ ਵੀ ਹਨ ਝੂਠੀ
ਕਾਇਆ...ਸਤਯੁਗ ਹੈ ਸੱਚਖੰਡ। ਉੱਥੇ ਤਾਂ ਹੀਰੇ ਜਵਾਹਰਾਤਾਂ ਦੇ ਮਹਿਲ ਹੁੰਦੇ ਹਨ। ਸੋਮਨਾਥ ਦਾ
ਮੰਦਿਰ ਵੀ ਭਗਤੀਮਾਰਗ ਵਿੱਚ ਬਣਾਇਆ ਹੈ। ਕਿੰਨਾ ਧਨ ਸੀ ਜੋ ਫਿਰ ਮੁਸਲਮਾਨਾਂ ਨੇ ਆਕੇ ਲੁਟਿਆ। ਵੱਡੀ
- ਵੱਡੀ ਮਸਜੀਦਾਂ ਬਣਾਈ। ਬਾਪ ਤੁਹਾਨੂੰ ਕਾਰੁਨ ਦਾ ਖਜਾਨਾ ਦਿੰਦੇ ਹਨ। ਸ਼ੁਰੂ ਤੋਂ ਹੀ ਤੁਹਾਨੂੰ ਸਭ
ਸਾਖ਼ਸ਼ਾਤਕਾਰ ਕਰਾਉਂਦੇ ਆਏ ਹਨ। ਅਲ੍ਹਾਹ ਅਵਲਦੀਨ ਬਾਬਾ ਹੈ ਨਾ। ਪਹਿਲੇ - ਪਹਿਲੇ ਧਰਮ ਸਥਾਪਨ ਕਰਦੇ
ਹਨ। ਉਹ ਹੈ ਡਿਟੀਜਮ। ਜੋ ਧਰਮ ਨਹੀਂ ਹੈ ਉਹ ਫਿਰ ਤੋਂ ਸਥਾਪਨ ਹੁੰਦਾ ਹੈ। ਸਭ ਜਾਣਦੇ ਹਨ ਪ੍ਰਾਚੀਨ
ਸਤਯੁਗ ਵਿੱਚ ਇਨ੍ਹਾਂ ਦਾ ਹੀ ਰਾਜ ਸੀ, ਉਨ੍ਹਾਂ ਦੇ ਉੱਪਰ ਕੋਈ ਨਹੀਂ। ਡੀਟੀ ਰਾਜ ਨੂੰ ਹੀ
ਪੈਰਾਡਾਇਜ਼ ਕਿਹਾ ਜਾਂਦਾ ਹੈ। ਹੁਣ ਤੁਸੀਂ ਜਾਂਦੇ ਹੋ ਫਿਰ ਹੋਰਾਂ ਨੂੰ ਦੱਸਣਾ ਹੈ। ਸਭ ਨੂੰ ਕਿਵੇਂ
ਪਤਾ ਪਵੇ ਜੋ ਫਿਰ ਇਵੇਂ ਕੋਈ ਉਲਾਹਣਾ ਨਾ ਦੇਵੇ ਕਿ ਸਾਨੂੰ ਪਤਾ ਨਹੀਂ ਪਿਆ। ਤੁਸੀਂ ਸਭ ਨੂੰ ਦੱਸਦੇ
ਹੋ ਫਿਰ ਵੀ ਬਾਪ ਨੂੰ ਛੱਡ ਕੇ ਚਲੇ ਜਾਂਦੇ ਹਨ। ਇਹ ਹਿਸਟਰੀ ਮਸਟ ਰਿਪੀਟ। ਬਾਬਾ ਦੇ ਕੋਲ ਆਉਂਦੇ ਹਨ
ਤਾਂ ਬਾਬਾ ਪੁੱਛਦੇ ਹਨ - ਅੱਗੇ ਕਦੀ ਮਿਲੇ ਹੋ? ਕਹਿੰਦੇ ਹਨ ਹਾਂ ਬਾਬਾ 5 ਹਜ਼ਾਰ ਵਰ੍ਹੇ ਪਹਿਲੇ ਅਸੀਂ
ਮਿਲਣ ਆਏ ਸੀ। ਬੇਹੱਦ ਦਾ ਵਰਸਾ ਲੈਣ ਆਏ ਸੀ, ਕੋਈ ਆਕੇ ਸੁਣਦੇ ਹਨ, ਕੋਈ ਨੂੰ ਸਾਖ਼ਸ਼ਾਤਕਾਰ ਹੁੰਦਾ
ਹੈ ਬ੍ਰਹਮਾ ਦਾ ਤਾਂ ਉਹ ਯਾਦ ਆਉਂਦਾ ਹੈ। ਫਿਰ ਕਹਿੰਦੇ ਹਨ ਅਸੀਂ ਤਾਂ ਇਹ ਹੀ ਰੂਪ ਵੇਖਿਆ ਸੀ। ਬਾਪ
ਵੀ ਬੱਚਿਆਂ ਨੂੰ ਵੇਖ ਖੁਸ਼ ਹੁੰਦੇ ਹਨ। ਤੁਹਾਡੀ ਅਵਿਨਾਸ਼ੀ ਗਿਆਨ ਰਤਨਾਂ ਨਾਲ ਝੋਲੀ ਭਰਦੀ ਹੈ ਨਾ।
ਇਹ ਪੜ੍ਹਾਈ ਹੈ। 7 ਦਿਨ ਦਾ ਕੋਰਸ ਲੈਕੇ ਫਿਰ ਭਾਵੇਂ ਕਿਥੇ ਵੀ ਰਹਿ ਮੁਰਲੀ ਦੇ ਆਧਾਰ ਤੇ ਚਲ ਸਕਦੇ
ਹਨ, 7 ਦਿਨਾਂ ਵਿੱਚ ਇੰਨਾ ਸਮਝਾਉਂਦੇ ਜੋ ਫਿਰ ਮੁਰਲੀ ਨੂੰ ਸਮਝ ਸਕਣਗੇ। ਬਾਪ ਤਾਂ ਬੱਚਿਆਂ ਨੂੰ ਸਭ
ਰਾਜ਼ ਚੰਗੀ ਤਰ੍ਹਾਂ ਸਮਝਾਉਂਦੇ ਹਨ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਸਵਦਰਸ਼ਨ
ਚੱਕਰ ਫਿਰਾਉਂਦੇ ਪਾਪ ਨੂੰ ਭਸਮ ਕਰਨਾ ਹੈ, ਰੂਹਾਨੀ ਪੜ੍ਹਾਈ ਨਾਲ ਆਪਣਾ ਪਦ ਸ਼੍ਰੇਸ਼ਠ ਬਣਾਉਣਾ ਹੈ।
ਕਿਸੇ ਵੀ ਹਾਲਾਤ ਵਿੱਚ ਅੱਥਰੂ ਨਹੀਂ ਬਹਾਉਂਣੇ ਹਨ।
2. ਇਹ ਵਾਣਪ੍ਰਸਥ ਅਵਸਥਾ
ਵਿੱਚ ਰਹਿਣ ਦਾ ਸਮੇਂ ਹੈ, ਇਸਲਈ ਵਨਵਾਹ ਵਿੱਚ ਬਹੁਤ ਸਾਧਾਰਨ ਰਹਿਣਾ ਹੈ। ਨਾ ਬਹੁਤ ਉੱਚ ਨਾ ਬਹੁਤ
ਨੀਚ। ਵਾਪਸ ਜਾਣ ਦੇ ਲਈ ਆਤਮਾ ਨੂੰ ਸੰਪੂਰਨ ਪਾਵਨ ਬਣਾਉਣਾ ਹੈ।
ਵਰਦਾਨ:-
ਸਦਾ ਮੋਲਡ ਹੋਣ ਦੀ ਵਿਸ਼ੇਸ਼ਤਾ ਨਾਲ ਸੰਪਰਕ ਅਤੇ ਸੇਵਾ ਵਿਚ ਸਫਲ ਹੋਣ ਵਾਲੇ ਸਫਲਤਾ ਮੂਰਤ ਭਵ।
ਜਿਨ੍ਹਾਂ ਬੱਚਿਆਂ ਵਿਚ
ਖੁਦ ਨੂੰ ਮੋਲਡ ਕਰਨ ਦੀ ਵਿਸ਼ੇਸ਼ਤਾ ਹੈ ਉਹ ਸਹਿਜ ਹੀ ਗੋਲਡਨ ਏਜ਼ ਦੀ ਸਟੇਜ ਤੱਕ ਪਹੁੰਚ ਸਕਦੇ ਹਨ।
ਜਿਵੇਂ ਦਾ ਸਮਾਂ, ਜਿਵੇਂ ਦੇ ਸਰਕਮਸਟੰਸਿਜ ਹੋਣ ਉਸ ਪ੍ਰਮਾਣ ਆਪਣੀਆਂ ਧਾਰਨਾਵਾਂ ਨੂੰ ਪ੍ਰਤੱਖ ਕਰਨ
ਦੇ ਲਈ ਮੋਲਡ ਹੋਣਾ ਪੈਂਦਾ ਹੈ। ਮੋਲਡ ਹੋਣ ਵਾਲੇ ਹੀ ਰੀਅਲ ਗੋਲਡ ਹਨ। ਜਿਵੇਂ ਸਾਕਾਰ ਬਾਪ ਦੀ
ਵਿਸ਼ੇਸ਼ਤਾ ਵੇਖੀ - ਜਿਵੇਂ ਦਾ ਸਮਾਂ, ਜਿਵੇਂ ਦਾ ਵਿਅਕਤੀ ਉਵੇਂ ਦਾ ਰੂਪ - ਇਵੇਂ ਫਾਲੋ ਫਾਦਰ ਕਰੋ
ਤਾਂ ਸੇਵਾ ਅਤੇ ਸੰਪਰਕ ਸਭ ਵਿਚ ਸਹਿਜ ਹੀ ਸਫਲਤਾ ਮੂਰਤ ਬਣ ਜਾਣਗੇ।
ਸਲੋਗਨ:-
ਜਿੱਥੇ ਸਰਵ
ਸ਼ਕਤੀਆਂ ਹਨ ਉੱਥੇ ਨਿਰਵਿਘਨ ਸਫਲਤਾ ਨਾਲ ਹੈ।
ਅਵਿਅਕਤ ਇਸ਼ਾਰੇ :- ਹੁਣ
ਸੰਪੰਨ ਅਤੇ ਕਰਮਾਤੀਤ ਬਣਨ ਦੀ ਧੁਨ ਲਗਾਓ
ਜਿਵੇਂ ਸਾਕਾਰ ਵਿਚ ਆਉਣ
ਜਾਣ ਦੀ ਸਹਿਜ ਪ੍ਰੇਕਟਿਸ ਹੋ ਗਈ ਹੈ, ਉਵੇਂ ਆਤਮਾ ਨੂੰ ਆਪਣੀ ਕਰਮਾਤੀਤ ਅਵਸਥਾ ਵਿਚ ਰਹਿਣ ਦੀ ਵੀ
ਪ੍ਰੇਕਟਿਸ ਹੋਵੇ। ਹੁਣੇ - ਹੁਣੇ ਕਰਮਯੋਗੀ ਬਣ ਕਰਮ ਵਿਚ ਆਉਣਾ, ਕਰਮ ਸਮਾਪਤ ਹੋਇਆ ਫਿਰ ਕਰਮਾਤੀਤ
ਅਵਸਥਾ ਵਿਚ ਰਹਿਣਾ, ਇਸ ਦਾ ਅਨੁਭਵ ਸਹਿਜ ਹੁੰਦਾ ਜਾਵੇ। ਸਦਾ ਲਕਸ਼ ਰਹੇ ਕਿ ਕਰਮਾਤੀਤ ਅਵਸਥਾ ਵਿਚ
ਰਹਿਣਾ ਹੈ, ਨਿਮਿਤ ਮਾਤ੍ਰ ਕਰਮ ਕਰਨ ਦੇ ਲਈ ਕਰਮਯੋਗੀ ਬਣੇ ਫਿਰ ਕਰਮਾਤੀਤ।