19.04.26 Avyakt Bapdada Punjabi Murli
15.12.2009 Om Shanti Madhuban
“ ਪਰਿਵਾਰ ਨਾਲ ਪ੍ਰੀਤ
ਨਿਭਾਉਣ ਦੇ ਲਈ ਨਾਲੇਜਫੁਲ ਬਣ ਬਾਪ ਸਮਾਨ ਸਾਕਸ਼ੀਪਨ ਦੀ ਸਥਿਤੀ ਵਿਚ ਰਹਿਣਾ ਹੈ , ਬਾਪ , ਖੁਦ ,
ਡਰਾਮਾ ਅਤੇ ਪਰਿਵਾਰ ਚਾਰਾਂ ਵਿਚ ਨਿਸ਼ਚੇਬੁੱਧੀ ਬਣ ਵਿਜੇਈ ਬਣਨਾ ਹੈ। ”
ਅੱਜ ਸਮਰੱਥ ਬਾਪ ਆਪਣੇ
ਸਮਰੱਥ ਬੱਚਿਆਂ ਨੂੰ ਵੇਖ ਰਹੇ ਹਨ ਕਿਉਂਕਿ ਹਰ ਇੱਕ ਬੱਚਾ ਸਨੇਹ ਨਾਲ ਬਾਪ ਸਮਾਨ ਬਣਨ ਦਾ ਪੁਰਸ਼ਾਰਥ
ਲਗਨ ਨਾਲ ਕਰ ਰਹੇ ਹਨ। ਬਾਪਦਾਦਾ ਬੱਚਿਆਂ ਨੂੰ ਵੇਖ ਖੁਸ਼ ਹੁੰਦੇ ਹਨ ਅਤੇ ਦਿਲ ਵਿਚ ਬੱਚਿਆਂ ਦੇ
ਗੀਤ ਗਾਉਂਦੇ ਹਨ ਵਾਹ ਬੱਚੇ ਵਾਹ! ਕਿਉਂਕਿ ਬੱਚੇ ਬਾਪ ਦੇ ਸਿਰ ਦੇ ਤਾਜ ਹਨ। ਵੇਖੋ ਬੱਚਿਆਂ ਦੀ ਪੂਜਾ
ਡਬਲ ਰੂਪ ਵਿਚ ਹੁੰਦੀ ਹੈ, ਬਾਪ ਦੀ ਪੂਜਾ ਇੱਕ ਰੂਪ ਨਾਲ ਹੁੰਦੀ ਹੈ। ਤਾਂ ਬੱਚੇ ਬਾਪ ਤੋਂ ਵੀ ਬਾਪ
ਦ੍ਵਾਰਾ ਅੱਗੇ ਜਾਂਦੇ ਹਨ ਇਸਲਈ ਬਾਪ ਬੱਚਿਆਂ ਦੇ ਪੁਰਸ਼ਾਰਥ ਨੂੰ ਵੇਖ ਖੁਸ਼ ਹਨ। ਨੰਬਰਵਾਰ ਤੇ ਹਨ
ਲੇਕਿਨ ਪੁਰਸ਼ਾਰਥ ਦਾ ਲਕਸ਼ ਅੱਗੇ ਵਧਾ ਰਹੇ ਹਨ।
ਅੱਜ ਅੰਮਿਤਵੇਲੇ ਚਾਰੋਂ
ਪਾਸੇ ਦੇ ਬੱਚਿਆਂ ਵਿਚ ਇਕ ਗੱਲ ਜੋ ਗਿਆਨ ਦਾ ਫਾਉਂਡੇਸ਼ਨ ਹੈ ਉਹ ਵੇਖਿਆ। ਫਾਉਂਡੇਸ਼ਨ ਹੈ ਨਿਸ਼ਚੇ।
ਕਿਹਾ ਹੋਇਆ ਵੀ ਹੈ ਨਿਸ਼ਚੇ ਬੁੱਧੀ ਵਿਜੇਈ। ਤਾਂ ਤੁਹਾਡਾ ਸਭ ਦਾ ਨਿਸ਼ਚੇ ਵੇਖਿਆ, ਸਭ ਦਾ ਨੰਬਰਵਾਰ
ਬਾਪ ਵਿਚ ਤੇ ਨਿਸ਼ਚੇ ਹੈ ਹੀ, ਉਸ ਦੀ ਨਿਸ਼ਾਨੀ ਸਾਰੇ ਬਾਪ ਨੂੰ ਪਹਿਚਾਣ ਬਾਪ ਦੇ ਬਣੇ ਹਨ ਅਤੇ ਇੱਥੇ
ਵੀ ਬਾਪ ਨਾਲ ਮਿਲਣ ਦੇ ਲਈ ਆਏ ਹਨ। ਬਾਪ ਦੇ ਵਿਚ ਹਰ ਇੱਕ ਬੱਚੇ ਦਾ ਅਟੁੱਟ ਨਿਸ਼ਚੇ ਹੈ ਲੇਕਿਨ ਬਾਪ
ਦੇ ਨਾਲ ਹੋਰ ਵੀ ਨਿਸ਼ਚੇ ਪੱਕਾ ਹੋਣਾ ਚਾਹੀਦਾ ਹੈ - ਉਹ ਹੈ ਸਵ ਵਿਚ ਨਿਸ਼ਚੇ। ਨਾਲ ਹੀ ਡਰਾਮੇ ਵਿਚ
ਨਿਸ਼ਚੇ ਅਤੇ ਪਰਿਵਾਰ ਵਿਚ ਨਿਸ਼ਚੇ। ਇਨ੍ਹਾਂ ਚਾਰ ਤਰ੍ਹਾਂ ਦੇ ਨਿਸ਼ਚੇ ਵਿਚ ਪੱਕੇ ਹੋਣਾ ਮਤਲਬ
ਨਿਸ਼ਚੇ ਬੁੱਧੀ ਵਿਜੇਯੰਤੀ ਬਣਨਾ। ਤਾਂ ਚੈਕ ਕਰੋ ਇਨ੍ਹਾਂ ਚਾਰ ਨਿਸ਼ਚੇ ਵਿਚ ਪੱਕੇ ਹੋ? ਬਾਪ ਨਾਲ
ਤੇ ਸਾਰੇ ਕਹਿੰਦੇ ਹਨ ਮੇਰਾ ਬਾਬਾ ਅਤੇ ਮੈਂ ਬਾਬਾ ਦੀ। ਬਾਪ ਨੂੰ ਮੇਰਾ ਕਹਿ ਕੇ ਬਾਪ ਦਾ ਪੂਰਾ
ਅਧਿਕਾਰ ਪ੍ਰਾਪਤ ਕਰ ਲਿਆ। ਸਦਾ ਬਾਪ ਦੇ ਦ੍ਵਾਰਾ ਅਧਿਕਾਰੀ ਬਣ ਸਰਵ ਖਜਾਨਿਆਂ ਦੇ ਅਧਿਕਾਰੀ ਬਣ ਗਏ।
ਨਾਲ ਹੀ ਖੁਦ ਵਿਚ ਵੀ ਨਿਸ਼ਚੇ ਜਰੂਰੀ ਹੈ ਕਿਉਂ? ਜੇਕਰ ਆਪਣੇ ਵਿੱਚ ਨਿਸ਼ਚੇ ਨਹੀਂ ਤਾਂ
ਦਿਲਸ਼ਿਕਸ਼ਤ ਬਣ ਜਾਂਦੇ ਹਨ। ਖੁਦ ਵਿੱਚ ਨਿਸ਼ਚੇ ਇਹ ਹੀ ਹੈ ਕਿ ਮੈਂ ਬਾਪ ਦ੍ਵਾਰਾ ਸਵਮਾਨਧਾਰੀ
ਹਾਂ, ਸਵਰਾਜ ਅਧਿਕਾਰੀ ਹਾਂ। ਖੁਦ ਬਾਪ ਨੇ ਮੈਨੂੰ ਕਿੰਨੇ ਸਵਮਾਂਨ ਦਿੱਤੇ ਹਨ। ਇੱਕ - ਇੱਕ ਸਵਮਾਂਨ
ਨੂੰ ਸਮ੍ਰਿਤੀ ਵਿਚ ਲਿਆਓ ਤਾਂ ਕਿੰਨਾਂ ਨਸ਼ਾ ਚੜਦਾ ਹੈ! ਅੱਜਕਲ ਕਿਸੇ ਨੂੰ ਵੀ ਕੋਈ ਟਾਇਟਲ ਮਿਲਦਾ
ਹੈ ਤਾਂ ਉਹ ਵੀ ਆਪਣਾ ਭਾਗ ਸਮਝਦੇ ਹਨ। ਲੇਕਿਨ ਤੁਸੀ ਬੱਚਿਆਂ ਨੂੰ ਇੱਕ - ਇੱਕ ਸਵਮਾਂਨ ਕਿਸਨੇ
ਦਿੱਤਾ! ਖੁਦ ਬਾਪਦਾਦਾ ਨੇ ਹਰ ਬੱਚੇ ਨੂੰ ਸਵਮਾਨਧਾਰੀ ਬਣਾਇਆ ਹੈ। ਇੱਕ - ਇੱਕ ਸਵਮਾਣ ਨੂੰ ਯਾਦ
ਕਰਦੇ ਖੁਸ਼ੀ ਵਿਚ ਉੱਡਦੇ ਰਹੋ। ਤਾਂ ਸਵ ਵਿਚ ਵੀ ਸਦਾ ਨਿਸ਼ਚੇ ਦਾ ਇਤਨਾ ਨਸ਼ਾ ਰਹੇ ਕਿ ਮੈਂ ਬਾਪ
ਦ੍ਵਾਰਾ ਸਵਰਾਜ ਅਧਿਕਾਰੀ, ਸਵਮਾਨ ਅਧਿਕਾਰੀ ਕੋਟਾਂ ਵਿੱਚੋਂ ਕੋਈ ਆਤਮਾ ਹਾਂ। ਜਿਵੇਂ ਬਾਪ ਵਿਚ
ਨਿਸ਼ਚੇ ਹੈ ਤਾਂ ਨਾਲ ਹੀ ਖੁਦ ਵਿਚ ਵੀ ਨਿਸ਼ਚੇ ਜਰੂਰੀ ਹੈ। ਕਿਉਂਕਿ ਜੇਕਰ ਖੁਦ ਵਿਚ ਨਿਸ਼ਚੇ ਹੈ
ਤਾਂ ਜਿੱਥੇ ਨਿਸ਼ਚੇ ਹੈ ਉਥੇ ਹਰ ਕਰਮ ਵਿਚ ਨਿਸ਼ਚੇਬੁਧੀ ਮਤਲਬ ਸਵਮਾਂਨਧਾਰੀ ਵਿਜੇਈ ਹਨ। ਨਿਸ਼ਚੇ
ਦਾ ਅਰਥ ਹੀ ਹੈ ਸਫਲਤਾ। ਇਵੇਂ ਨਹੀਂ ਕਿ ਸਾਡਾ ਤੇ ਬਾਪ ਤੇ ਨਿਸ਼ਚੇ ਹੈ, ਬਾਪ ਤੇ ਹੈ ਉਹ ਤੇ ਬਹੁਤ
ਚੰਗਾ ਲੇਕਿਨ ਬਾਪ ਦੇ ਨਾਲ ਸਵ ਦਾ ਨਸ਼ਾ ਵੀ ਜਰੂਰੀ ਹੈ, ਮੈਂ ਕੌਣ! ਇੱਕ - ਇੱਕ ਸਵਮਾਨ ਨੂੰ ਯਾਦ
ਕਰੋ ਤਾਂ ਨਿਸ਼ਚੇ ਅਤੇ ਨਸ਼ਾ ਤੁਹਾਡੇ ਚਲਣ ਅਤੇ ਚੇਹਰੇ ਤੋਂ ਵਿਖਾਈ ਦੇਵੇਗਾ। ਦੇ ਰਿਹਾ ਹੈ ਅਤੇ
ਵਿਖਾਈ ਦਿੰਦਾ ਰਹੇਗਾ। ਨਾਲ ਹੀ ਤੀਸਰੀ ਗੱਲ - ਡਰਾਮੇ ਵਿਚ ਵੀ ਨਿਸ਼ਚੇ ਬਹੁਤ ਜਰੂਰੀ ਹੈ ਕਿਉਂਕਿ
ਡਰਾਮੇ ਵਿਚ ਸਮੱਸਿਆਵਾਂ ਵੀ ਆਉਂਦੀਆਂ ਹਨ ਅਤੇ ਸਫਲਤਾ ਵੀ ਹੁੰਦੀ ਹੈ। ਜੇਕਰ ਡਰਾਮੇ ਵਿਚ ਪੱਕਾ
ਨਿਸ਼ਚੇ ਹੈ ਤਾਂ ਦੇ ਡਰਾਮਾ ਦੇ ਨਿਸ਼ਚੇ ਨਾਲ ਜੋ ਨਿਸ਼ਚੇਬੁੱਧੀ ਹਨ ਉਹ ਸਮੱਸਿਆ ਨੂੰ ਸਮਾਧਾਨ
ਸਵਰੂਪ ਵਿਚ ਬਦਲ ਦਿੰਦਾ ਹੈ ਕਿਉਂਕਿ ਨਿਸ਼ਚੇ ਮਤਲਬ ਵਿਜੇ। ਤਾਂ ਕਿਸ ਦੇ ਉੱਪਰ ਵਿਜੇਈ ਬਣਦਾ?
ਪਰਿਵਰਤਨ ਕਰਨ ਵਿਚ, ਇੱਕ ਸੈਕਿੰਡ ਵਿਚ ਸਮੱਸਿਆ ਪਰਿਵਰਤਨ ਹੋ ਸਮਧਾਨ ਰੂਪ ਬਣ ਜਾਂਦੀ ਹੈ। ਹਲਚਲ
ਵਿਚ ਨਹੀਂ ਆਉਣਗੇ। ਅਚਲ ਰਹਿਣਗੇ ਕਿਉਂਕਿ ਡਰਾਮਾ ਦੇ ਗਿਆਨ ਨਾਲ ਅਡੋਲ ਅਚਲ ਬਣ ਜਾਂਦੇ ਹਨ। ਇਹ
ਨਿਸ਼ਚੇ ਰਹਿੰਦਾ ਹੈ ਕਿ ਮੈਨੂੰ ਕਲਪ ਪਹਿਲੇ ਵੀ ਸਮਾਧਾਨ ਸਵਰੂਪ ਮਤਲਬ ਸਫਲ ਆਤਮਾ ਬਣਿਆ ਸੀ, ਬਣੀ
ਸੀ ਅਤੇ ਕਲਪ ਦੇ ਬਾਦ ਵੀ ਮੈਂ ਹੀ ਬਣਾਂਗੀ। ਤਾਂ ਇਹ ਡਰਾਮਾ ਦਾ ਨਿਸ਼ਚੇ ਨਸ਼ਾ ਪੱਕਾ ਕਰਾਉਂਦਾ ਹੈ,
ਫਖੁਰ ਰਹਿੰਦਾ ਹੈ, ਨਸ਼ਾ ਰਹਿੰਦਾ ਹੈ ਮੈਂ ਸੀ, ਮੈਂ ਹੀ ਹਾਂ ਅਤੇ ਮੈ ਹੀ ਬਣਾਂਗੀ ਇਸਲਈ ਇਸ
ਪੁਰਸ਼ਾਰਥੀ ਜੀਵਨ ਵਿਚ ਡਰਾਮੇ ਦਾ ਨਿਸ਼ਚੇ ਵੀ ਜਰੂਰੀ ਹੈ ਅਤੇ ਨਾਲ ਹੀ ਚੋਥਾ ਹੈ ਪਰਿਵਾਰ ਦਾ
ਨਿਸ਼ਚੇ ਕਿਉਂਕਿ ਬਾਪ ਨੇ ਆਉਂਦੇ ਹੀ ਪਰਿਵਾਰ ਨੂੰ ਪੈਦਾ ਕੀਤਾ। ਤਾਂ ਜਿਵੇਂ ਬਾਪ ਵਿਚ ਨਿਸ਼ਚੇ ਹੈ
ਉਵੇਂ ਪਰਿਵਾਰ ਵਿਚ ਵੀ ਨਿਸ਼ਚੇ ਜਰੂਰੀ ਹੈ ਕਿਉਂਕਿ ਪਰਿਵਾਰ ਕਿਸਦਾ ਹੈ? ਅਤੇ ਇਨਾਂ ਵੱਡਾ ਪਰਿਵਾਰ
ਹੋਰ ਕਿਸ ਦਾ ਹੋ ਸਕਦਾ ਹੈ! ਤਾਂ ਪਰਿਵਾਰ ਵਿਚ ਵੀ ਨਿਸ਼ਚੇ ਬਹੁਤ ਜਰੂਰੀ ਹੈ ਕਿਉਂਕਿ ਇਨਾਂ ਵੱਡਾ
ਪਰਿਵਾਰ ਵਿਸ਼ਵ ਵਿਚ ਕਿਸ ਦਾ ਹੈ? ਤਾਂ ਚੈਕ ਕਰੋ ਕਿ ਤੁਹਾਡੇ ਜਿਨਾਂ ਪਰਿਵਾਰ ਵਿਸ਼ਵ ਵਿਚ ਕਿਸ ਦਾ
ਹੈ? ਤਾਂ ਚੈਕ ਕਰੋ ਕਿ ਤੁਹਾਡੇ ਜਿਨਾਂ ਪਰਿਵਾਰ ਵਿਸ਼ਵ ਵਿਚ ਕਿਸੇ ਦਾ ਹੈ? ਪਰਿਵਾਰ ਦੀ ਰੀਤੀ ਨਾਲ
ਕਿਸੇ ਵੀ ਡਿਵਾਈਨ ਫਾਦਰ ਦਾ ਵੀ ਨਹੀਂ ਹੈ ਉਥੇ ਫਾਲੋਅਰ ਹਨ, ਇੱਥੇ ਪਰਿਵਾਰ ਹੈ। ਪਰਿਵਾਰ ਦੇ ਨਾਲ
ਹੀ ਸੇਵਾ ਵਿਚ, ਸੰਬੰਧ ਵਿਚ ਰਹਿੰਦੇ ਹੋ। ਇਵੇਂ ਨਹੀਂ ਕਿ ਸਾਡਾ ਤਾਂ ਬਾਪ ਨਾਲ ਹੀ ਕੁਨੈਕਸ਼ਨ ਹੈ,
ਪਰਿਵਾਰ ਨਾਲ ਨਹੀਂ ਹੋਇਆ ਤਾਂ ਕੀ ਹੋਇਆ। ਪਰਿਵਾਰ ਦਾ ਨਿਸ਼ਚੇ ਤਾਂ ਤੁਹਾਡਾ 21 ਜਨਮ ਚਲਣਾ ਹੈ।
ਜਾਣਦੇ ਹੋ ਨਾ! ਪਰਿਵਾਰ ਦੇ ਨਾਲ ਹੀ ਸੰਬੰਧ ਵਿਚ ਆਉਣ ਨਾਲ ਪਤਾ ਹੁੰਦਾ ਹੈ ਕਿ ਮੈਂ ਇਤਨੇ ਵੱਡੇ
ਪਰਿਵਾਰ ਵਿਚ ਸਭ ਨਾਲ ਨਿਸ਼ਚੇਬੁੱਧੀ ਹੋ ਚਲ ਰਿਹਾ ਹਾਂ, ਪਰਿਵਾਰ ਵਿਚ ਚੱਲਣ ਦੇ ਲਈ ਇਹ ਅਟੈਂਸ਼ਨ
ਦੇਣਾ ਪੈਂਦਾ ਹੈ ਕਿ ਪਰਿਵਾਰ ਵਿਚ ਹਰ ਇੱਕ ਦੇ ਸੰਸਕਾਰ ਵੱਖ - ਵੱਖ ਹਨ ਅਤੇ ਹੋਣਗੇ। ਤੁਹਾਡਾ
ਯਾਦਗਰ ਮਾਲਾ ਹੈ, ਮਾਲਾ ਵਿਚ ਵੇਖੋ ਕਿਤੇ ਇੱਕ ਨੰਬਰ ਅਤੇ ਕਿਤੇ 108ਵਾਂ ਨੰਬਰ ਕਿਉਂਕਿ ਪਰਿਵਾਰ
ਵਿਚ ਵੱਖ - ਵੱਖ ਸੰਸਕਾਰ ਹਨ। ਤਾਂ ਇਤਨੇ ਵੱਡੇ ਪਰਿਵਾਰ ਵਿਚ ਚਲਦੇ ਸੰਸਕਾਰਾਂ ਨੂੰ ਸਮਝ ਇੱਕ ਦੋ
ਵਿਚ ਇੱਕ ਪਰਿਵਾਰ, ਇੱਕ ਬਾਪ, ਇੱਕ ਰਾਜ, ਤਾਂ ਇੱਕ ਹਿਕਰ ਚਲਣਾ ਹੈ। ਪਰਿਵਾਰ ਵਿਚ ਜਿਵੇਂ ਵੱਡਾ
ਪਰਿਵਾਰ ਹੈ, ਇਵੇਂ ਹੀ ਇੱਕ ਦੋ ਵਿਚ ਵੱਡੀ ਦਿਲ, ਹੈ ਇੱਕ ਦੇ ਪ੍ਰਤੀ ਸ਼ੁਭ ਭਾਵਨਾ, ਸ਼ੁਭ ਕਾਮਨਾ
ਦੀ ਸਥਿਤੀ ਵਿਚ ਸਥਿਤ ਹੋ ਚਲਣਾ ਹੈ ਕਿਉਂਕਿ ਪਰਿਵਾਰ ਦੇ ਵਿਚ ਹੀ ਸੰਸਕਾਰ ਸੁਭਾਅ ਆਉਂਦਾ ਹੈ।
ਲੇਕਿਨ ਕੋਈ ਸਮਝੇ ਪਰਿਵਾਰ ਨਾਲ ਕੀ ਹੈ, ਬਾਬਾ ਨਾਲ ਤੇ ਹੈ। ਲੇਕਿਨ ਇਥੇ ਧਰਮ ਅਤੇ ਰਾਜ ਦੋਵਾਂ ਦੀ
ਸਥਾਪਨਾ ਹੈ, ਸਿਰਫ ਧਰਮ ਨਹੀਂ ਹੈ, ਦੂਜੇ ਜੋ ਵੀ ਧਰਮ ਪਿਤਾ ਆਏ ਹਨ ਉਨ੍ਹਾਂ ਦਾ ਸਿਰਫ ਧਰਮ ਹੈ,
ਰਾਜ ਨਹੀਂ ਹੈ, ਇੱਥੇ ਤਾਂ ਤੁਸੀ ਸਭ ਨੂੰ ਰਾਜ ਵੀ ਕਰਨਾ ਹੈ। ਤਾਂ ਰਾਜ ਵਿਚ ਪਰਿਵਾਰ ਦੀ ਲੋੜ ਹੁੰਦੀ
ਹੈ ਅਤੇ 21 ਜਨਮ ਵੱਖ - ਵੱਖ ਰੂਪ ਨਾਲ ਪਰਿਵਾਰ ਦੇ ਨਾਲ ਹੀ ਰਹਿਣਾ ਹੈ, ਪਰਿਵਾਰ ਨੂੰ ਛੱਡ ਕਿਤੇ
ਜਾ ਨਹੀ ਸਕਦੇ। ਤਾਂ ਚੈਕ ਕਰੋ ਇਵੇਂ ਨਹੀਂ ਸਮਝਣਾ ਕਿ ਬਾਪ ਜਾਣੇ ਮੈਂ ਜਾਣਾਂ। ਬਾਪ ਨਾਲ ਹੀ ਕੰਮ
ਹੈ ਲੇਕਿਨ ਜੇਕਰ ਇਨ੍ਹਾਂ ਚਾਰ ਨਿਸ਼ਚੇ ਵਿਚੋਂ ਇੱਕ ਵੀ ਨਿਸ਼ਚੇ ਘੱਟ ਹੈ ਤਾਂ ਹਲਚਲ ਵਿਚ ਆ ਜਾਵੋਗੇ।
ਸੇਵਾ ਦੇ ਸਾਥੀ, ਬਾਪ ਤਾਂ ਸਕਾਸ਼ ਦੇਣ ਵਾਲੇ ਹਨ ਲੇਕਿਨ ਸਾਥੀ ਕੌਣ? ਸਾਕਾਰ ਵਿਚ ਸਾਥੀ ਤਾਂ
ਪਰਿਵਾਰ ਦਾ ਹੈ ਤਾਂ ਬਾਪ ਨੇ ਵੇਖਿਆ ਹੈ ਕਿ ਤਿੰਨ ਨਿਸ਼ਚੇ ਵਿਚ ਮਿਜੋਰਟੀ ਠੀਕ ਚਲ ਰਹੇ ਹਨ ਲੇਕਿਨ
ਪਰਿਵਾਰ ਦਾ ਸਾਥ ਨਿਭਾਉਣਾ, ਸੰਸਕਾਰ ਮਿਲਾਉਣਾ, ਇੱਕ - ਇੱਕ ਨੂੰ ਕਲਿਆਣ ਦੀ ਭਾਵਨਾ ਨਾਲ ਵੇਖਣਾ ਅਤੇ
ਚਲਣਾ, ਇਸ ਵਿੱਚ ਕਈ ਬੱਚੇ ਯਥਾਸ਼ਕਤੀ ਬਣ ਜਾਂਦੇ ਹਨ। ਲੇਕਿਨ ਬਾਪ ਨੇ ਵੇਖਿਆ ਕਿ ਜੋ ਪਰਿਵਾਰ ਦੇ
ਨਿਸ਼ਚੇ ਵਿਚ ਨਾਲੇਜਫੁੱਲ ਹੋਕੇ ਸਦਾ ਬਾਪ ਸਮਾਨ ਸਾਕਸ਼ੀਪਨ ਦੀ ਸਥਿਤੀ ਵਿਚ ਰਹਿ ਸੰਬੰਧ ਵਿਚ ਆਉਂਦੇ
ਹਨ, ਰਹਿੰਦੇ ਹਨ ਉਹ ਹੀ ਨੰਬਰਵਨ ਜਾਂ ਨੰਬਰਵਨ ਡਵੀਜ਼ਨ ਵਿੱਚ ਆਉਂਦੇ ਹਨ। ਤਾਂ ਚੈਕ ਕਰੋ ਭਾਵ
ਸੁਭਾਅ ਪਰਿਵਾਰ ਵਿਚ ਹੁੰਦਾ ਹੈ, ਤਾਂ ਛੋਟੀਆਂ - ਛੋਟੀਆਂ ਗਲਤੀਆਂ ਵੀ ਹੁੰਦੀਆਂ ਹਨ, ਵਿਘਣ ਆਉਂਦੇ
ਹਨ ਉਹ ਪਰਿਵਾਰ ਦੇ ਸੰਬੰਧ ਵਿਚ ਹੀ ਆਉਂਦੇ ਹਨ। ਤਾਂ ਸਭ ਤੋਂ ਜ਼ਰੂਰੀ ਇਸ ਪਰਿਵਾਰ ਦੇ ਸੰਬੰਧ ਵਿਚ
ਨੇੜੇ ਹੋਣਾ ਹੈ। ਜੇਕਰ ਪਰਿਵਾਰ ਦੇ ਨਾਲ ਚੱਲਣ ਵਿਚ, ਤੋੜ ਨਿਭਾਉਣ ਵਿਚ ਕੋਈ ਵੀ ਕਮੀ ਹੁੰਦੀ ਹੈ
ਤਾਂ ਉਹ ਵਿਘਣ ਛੋਟਾ ਹੋਵੇ ਜਾਂ ਵੱਡਾ ਹੋਵੇ ਲੇਕਿਨ ਤੰਗ ਕਰਦਾ ਹੈ। ਇਹ ਕਿਉਂ, ਇਹ ਕਿਵੇਂ, ਪਰਿਵਾਰ
ਦੇ ਕੁਨੈਕਸ਼ਨ ਵਿਚ ਆਉਂਦਾ ਹੈ। ਤਾਂ ਕਿਉਂ ਦੀ ਬਜਾਏ, ਕਿਉਂ ਨਹੀਂ ਕਰਨਾ ਹੈ, ਲੇਕਿਨ ਸਾਨੂੰ ਮਿਲਕੇ
ਚਲਣਾ ਹੈ, ਪਰਿਵਾਰ ਦੀ ਪ੍ਰੀਤ ਨਿਭਾਉਣੀ ਹੈ ਕਿ ਕਿਉਂਕਿ ਇਹ ਬਾਪ ਦਾ ਪਰਿਵਾਰ ਹੈ, ਭਗਵਾਨ ਦਾ
ਪਰਿਵਾਰ ਹੈ। ਰਿਵਾਜੀ ਪਰਿਵਾਰ ਨਹੀਂ ਹੈ। ਨਸ਼ਾ ਰਹਿਣਾ ਚਾਹੀਦਾ ਕਿ ਵਾਹ ਬਾਬਾ, ਵਾਹ ਡਰਾਮਾ, ਵਾਹ
ਮੈਂ ਅਤੇ ਵਾਹ ਪਰਿਵਾਰ! ਠੀਕ ਹੈ! ਚੈਕ ਕਰਦੇ ਹੋ? ਚਾਰੋਂ ਵਿਚ ਹੀ ਪਾਸ ਹੋ? ਚਾਰ ਵਿਚ ਹੀ? ਇੱਕ
ਵਿਚ ਵੀ ਘਟ ਨਹੀ। ਚੈਕ ਕਰੋ। ਹੁਣ ਦੇ ਹੁਣੇ ਚੈਕ ਕਰੋ ਕਿਉਂਕਿ ਵਿਜੇਈ ਬਣਨ ਦਾ ਸਾਧਨ ਹੀ ਇਹ ਹੈ।
ਪਰਿਵਾਰ ਦੇ ਵਿਚ ਸੰਸਕਾਰ ਨਿਕਲਦੇ ਹਨ ਅਤੇ ਉਹ ਸੰਸਕਾਰ ਮਿਲਾਉਣਾ ਖੁਦ ਨੂੰ ਵੀ ਪਰਿਵਰਤਨ ਕਰਨਾ ਹੈ
ਅਤੇ ਪਰਿਵਾਰ ਨੂੰ ਵੀ ਇਤਨੀ ਉੱਚੀ ਦ੍ਰਿਸ਼ਟੀ ਨਾਲ ਵੇਖਣਾ। ਬਾਪਦਾਦਾ ਨੇ ਪਹਿਲੇ ਵੀ ਕਿਹਾ ਹੈ ਕਿ
ਬਾਪਦਾਦਾ ਲਾਸ੍ਟ ਬੱਚੇ ਨੂੰ ਵੀ ਅਤੀ ਭਾਗਵਾਨ ਸਮਝਦੇ ਹਨ ਕਿਉਂ? ਭਗਵਾਨ ਨੂੰ ਪਹਿਚਾਨਨਾ, ਸਧਾਰਨ
ਰੂਪ ਵਿਚ ਬਾਪ ਨੂੰ ਪਹਿਚਾਨਣਾ ਜੋ ਇੰਨੇ ਵੱਡੇ -, ਵੱਡੇ ਮਹਾਤਮਾ ਵੀ ਪਹਿਚਾਣ ਨਹੀਂ ਸਕੇ, ਲੇਕਿਨ
ਬਾਪਦਾਦਾ ਦਾ ਲਾਸ੍ਟ ਬੱਚਾ ਵੀ ਮੇਰਾ ਬਾਬਾ ਕਹਿੰਦਾ ਹੈ। ਦਿਲ ਨਾਲ ਮੇਰਾ ਬਾਬਾ ਕਹਿੰਦੇ ਹਨ। ਤਾਂ
ਬਾਪਦਾਦਾ ਜਿਵੇਂ ਲਾਸ੍ਟ ਬੱਚੇ ਦੀ ਵੀ ਵਿਸ਼ੇਸ਼ਤਾ ਵੇਖ, ਜਿਵੇਂ ਹੋਰ ਬੱਚਿਆਂ ਨੂੰ ਲਾਡ ਪਿਆਰ,
ਯਾਦਪਿਆਰ ਦਿੰਦੇ ਹਨ ਉਵੇਂ ਲਾਸ੍ਟ ਵਾਲਿਆਂ ਨੂੰ ਵੀ ਦਿੰਦੇ ਹਨ। ਤਾਂ ਚੈਕ ਕਰੋ ਕਿ ਤਿੰਨ ਵਿਚ ਠੀਕ
ਹੋ ਜਾਂ ਚਾਰੋਂ ਵਿਚ ਠੀਕ ਹੋ ਜਾਂ ਦੋ ਵਿਚ ਠੀਕ ਹੋ ਜਾਂ ਇੱਕ ਵਿਚ ਠੀਕ ਹੋ? ਚੈਕ ਕੀਤਾ! ਕੀਤਾ ਚੈਕ?
ਜੋ ਸਮਝਦੇ ਹਨ ਕਿ ਮੈਂ ਚਾਰੋਂ ਹੀ ਨਿਸ਼ਚੇ ਵਿਚ ਬਾਪ, ਆਪ, ਡਰਾਮਾ ਅਤੇ ਪਰਿਵਾਰ, ਚਾਰ ਹੀ ਨਿਸ਼ਚੇ
ਵਿਚ ਠੀਕ ਹਾਂ ਉਹ ਹੱਥ ਉਠਾਵੋ। ਠੀਕ ਹੈ? ਅੱਛਾ ਠੀਕ ਹਨ। ਪੇਪਰ ਲਈਏ? ਹਾਂ ਹੱਥ ਉਠਾਓ। ਅੱਛਾ
ਪਰਿਵਾਰ ਵਿਚ ਪਾਸ ਹੋ? ਪਰਿਵਾਰ ਦੇ ਸੰਬੰਧ ਵਿਚ ਆਉਣਾ, ਕਿਉਂਕਿ ਪਰਿਵਾਰ ਨੂੰ ਛੱਡ ਤਾਂ ਕਿਤੇ
ਜਾਵੋਗੇ ਨਹੀਂ, ਰਹਿਣਾ ਹੀ ਹੈ, ਨਿਭਾਉਣਾ ਹੀ ਹੈ। ਤਾਂ ਇਸ ਵਿੱਚ ਪਾਸ ਹੋ? ਕਦੇ ਇਵੇਂ ਆਉਂਦਾ ਹੈ
ਕਿ ਇਹ ਨਹੀਂ ਹੁੰਦਾ ਤਾਂ ਚੰਗਾ ਹੁੰਦਾ, ਇਹ ਕਿਉਂ ਕਰਦੇ ਹਨ। ਇਹ ਕੀ ਹੁੰਦਾ ਹੈ, ਇਹ ਸੰਕਲਪ ਆਉਂਦਾ
ਹੈ… ਇੱਕਦਮ ਪਰਿਵਾਰ ਦਾ ਨਸ਼ਾ, ਚਾਰ ਹੀ ਨਿਸ਼ਚੇ ਵਾਲਾ ਕਦੇ ਵੀ ਇਵੇਂ - ਉਵੇਂ ਸੰਕਲਪ ਵਿਚ ਵੀ ਨਹੀਂ
ਕਰੇਗਾ। ਸੰਕਲਪ ਵਿਚ ਆਏ ਵੀ ਕਿ ਇਵੇਂ ਕਿਉਂ ਹੁੰਦਾ ਹੈ, ਲੇਕਿਨ ਮੈਨੂੰ ਉਹ ਕਿਉਂ ਜਾਂ ਕੀ ਹਿਲਾਵੇ
ਨਹੀਂ। ਮੂਡ ਨਹੀਂ ਬਦਲੀ ਕਰੇ, ਇਸ ਨੂੰ ਕਹਿੰਦੇ ਹਨ ਚਾਰ ਹੀ ਵਿਚ ਪਾਸ। ਹੱਥ ਤਾਂ ਉਠਾਇਆ, ਬਾਪਦਾਦਾ
ਨੂੰ ਖੁਸ਼ ਕੀਤਾ ਹੈ ਪ੍ਰੰਤੂ ਬਾਪਦਾਦਾ ਨੂੰ ਇਹ ਜੋ ਪਰਿਵਾਰ ਦੀ ਗੱਲ ਹੈ ਉਸ ਵਿੱਚ ਕਦੇ - ਕਦੇ ਗੱਲਾਂ
ਸੁਣਨੀਆਂ ਪੈਂਦੀਆਂ ਹਨ, ਵੇਖਣੀਆਂ ਪੈਂਦੀਆਂ ਹਨ। ਇੱਕਦਮ ਵੱਡੀ ਦਿਲ ਹੋਵੇ, ਸਭ ਨੂੰ ਸ਼ੁਭ ਭਾਵਨਾ,
ਸ਼ੁਭ ਕਾਮਨਾ ਨਾਲ ਠੀਕ ਕਰਨਾ ਹੈ, ਕਿਉਂਕਿ ਪਰਿਵਾਰ ਹੀ ਇਕ ਹੈ। ਇੱਕਮਤ ਹੋਕੇ ਚਲਣਾ ਅਤੇ ਚਲਾਉਣਾ
ਹੈ। ਸਿਰਫ ਚਲਣਾ ਨਹੀਂ ਹੈ, ਚਲਾਉਣਾ ਵੀ ਹੈ ਇਸਲਈ ਬਾਪਦਾਦਾ ਇਸ ਗੱਲ ਤੇ ਅਟੈਂਸ਼ਨ ਦਵਾ ਰਹੇ ਹਨ ਕਿ
ਪਰਿਵਾਰ ਵਿਚ ਜੋ ਕਿਸੇ ਵੀ ਹਲਚਲ ਵਿਚ ਪਾਸ ਹੋ ਜਾਂਦੇ ਹਨ, ਵਿਅਰਥ ਨਹੀਂ ਚਲਦਾ ਹੈ, ਉਨ੍ਹਾਂ ਨੂੰ
ਦੂਜਿਆਂ ਨੂੰ ਅਜਿਹਾ ਬਣਾਉਣਾ ਹੈ। ਹਾਲੇ ਤੇ ਤੁਸੀਂ ਆਪਣੇ - ਆਪਣੇ ਸੈਂਟਰ ਤੇ ਕਿੰਨੇ ਰਹਿੰਦੇ ਹੋ,
ਚਲੋ ਜਿਆਦਾ ਤੋਂ ਜਿਆਦਾ 25-50, ਇਤਨੇ ਹੁੰਦੇ ਨਹੀਂ ਹਨ ਲੇਕਿਨ ਮੰਨ ਲਵੀ ਵੱਡੇ ਸਥਾਨ ਹਨ, ਉਸ
ਵਿੱਚ ਵੀ 50-60 ਚੰਗਾ ਜਿਆਦਾ ਤੋਂ ਜਿਆਦਾ 100 ਵੀ ਸਮਝੋ, ਇਤਨੇ ਹਨ ਨਹੀਂ ਲੇਕਿਨ ਸਮਝ ਲਵੋ, ਤਾਂ
ਬਾਪਦਾਦਾ ਨੇ ਸਾਰੇ ਸੈਂਟਰਾਂ ਦੇ ਬੱਚਿਆਂ ਨੂੰ ਲਾਸ੍ਟ ਨੂੰ ਵੀ ਆਪਣਾ ਪਿਆਰਾ ਕਹਿ ਕੇ ਚਲਾਇਆ ਅਤੇ
ਪਿਆਰ ਦੀ ਨਿਸ਼ਾਨੀ ਹੈ ਰੋਜ਼ ਬਾਪਦਾਦਾ ਯਾਦ ਪਿਆਰ ਕੀ ਦਿੰਦੇ? ਮਿੱਠੇ - ਮਿੱਠੇ ਜਾਣਦੇ ਹਨ ਖੱਟੇ
ਵੀ ਹਨ ਲੇਕਿਨ ਮਿੱਠੇ ਖੱਟੇ ਕਦੇ ਯਾਦ ਪਿਆਰ ਵਿਚ ਕਿੱਥੇ ਹੈ? ਉਨ੍ਹਾਂ ਨੂੰ ਵੀ ਲਾਡਲੇ ਕਹਿੰਦਾ ਹੈ,
ਨਾ ਸਿਰਫ ਕਹਿੰਦਾ ਹੈ ਲੇਕਿਨ ਮੇਰਾ ਬੱਚਾ ਹੈ, ਮੇਰੇ ਭਾਵ ਨਾਲ ਚਲਾਉਂਦਾ ਹੈ ਕਿਉਂਕਿ ਡਰਾਮਾ ਵਿਚ,
ਮਾਲਾ ਵਿਚ ਸਭ ਇੱਕ ਨੰਬਰ ਨਹੀਂ ਹਨ, ਇਹ ਰਿਜਲਟ ਹੈ। ਸੰਸਕਾਰ ਵੱਖ - ਵੱਖ ਹੁੰਦੇ ਹਨ। ਜਿਨਾਂ ਹੈ,
ਨਹੀਂ ਤਾਂ ਸਭ ਰਾਜਾ ਬਣ ਜਾਣ, ਪ੍ਰਜਾ ਕੌਣ ਬਣੇਗਾ! ਰਾਜ ਕਿਸ ਤੇ ਕਰੋਂਗੇ! ਚੰਗੀ ਪਰਜਾ ਵੀ ਤੇ
ਚਾਹੀਦੀ ਹੈ, ਰਾਇਲ ਪ੍ਰਜਾ, ਰਾਜਧਾਨੀ ਹੈ ਨਾ। ਇਵੇਂ ਹਰ ਇੱਕ ਆਪਣੇ ਨੂੰ ਚੈੱਕ ਕਰੋ, ਪਰਿਵਾਰ ਵਿਚ
ਕਿਸੇ ਵੀ ਗਲ ਵਿਚ ਸੰਸਕਾਰ ਖਰਾਬ ਹਨ, ਲੇਕਿਨ ਮੇਰਾ ਸੰਸਕਾਰ ਕੀ? ਜੇਕਰ ਖਰਾਬ ਨੂੰ ਵੇਖ ਮੇਰਾ
ਸੰਸਕਾਰ ਵੀ ਖਰਾਬ ਹੋ ਗਿਆ, ਤਾਂ ਮੈਂ ਵੀ ਤਾਂ ਖਰਾਬ ਹੋ ਗਿਆ। ਖਰਾਬ ਚੰਗੇ ਨੂੰ ਵੀ ਬਦਲ ਲੈਂਦਾ
ਹੈ।
ਬਾਪ ਨੇ ਸਥਾਪਨਾ ਦੇ ਸਮੇਂ
350 - 450 ਨੂੰ ਇਕੱਠਾ ਸੰਭਾਲਿਆ ਹੈ, ਇਤਨਾ ਤੇ ਹੁਣ ਕਿਸੇ ਦਾ ਇਕੱਠਾ ਰਹਿਣ ਵਾਲਾ ਪਰਿਵਾਰ ਨਹੀਂ
ਹੈ। ਚੱਲੋ, ਡਿਊਟੀ ਵੱਖ - ਵੱਖ ਹੈ ਲੇਕਿਨ ਉਹ ਡਿਊਟੀ ਹੈ ਅਤੇ ਪਰਿਵਾਰ ਵਿਚ ਡਿਊਟੀ ਹੈ। ਰਿਵਾਜੀ
ਪਰਿਵਾਰ, ਰਿਵਾਜੀ ਡਿਊਟੀ, ਰਿਵਾਜੀ ਢੰਗ ਨਾਲ ਦਿਨਚਰਿਆ ਬਿਤਾਉਣਾ, ਇਹ ਨਹੀਂ ਹੈ, ਨਿਆਰਾ ਅਤੇ ਪਿਆਰਾ
ਪਰਿਵਾਰ ਹੈ। ਇਸ ਵਿੱਚ ਡਿਸਟਰਬ ਹੋਣਾ, ਫਿਰ ਬਹਾਨਾ ਤਾਂ ਇਹ ਦਿੰਦੇ ਕਿ ਇਸਨੇ ਕੀਤਾ ਤਾਂ ਇਹ ਹੋਇਆ।
ਇਹ ਕੀਤਾ ਤਾਂ ਇਹ ਹੋਇਆ, ਲੇਕਿਨ ਬਾਪ ਦੇ ਅੱਗੇ ਵੀ ਕੀ ਆਪੋਜਿਸ਼ਨ ਨਹੀਂ ਹੋਈ! ਭਗੰਤੀ ਵੀ ਹੋਏ ਨਾ!
ਇਹ ਅਪੋਜ਼ੀਸ਼ਨ ਨਹੀਂ ਹੈ! ਲੇਕਿਨ ਬਾਪ ਨੇ ਫਿਰ ਵੀ ਕਿਹਾ, ਕੋਈ ਭਗੰਤੀ ਵੀ ਹੋ ਗਏ ਤਾਂ ਵੀ ਟੋਲੀ
ਭੇਜੋ, ਉਨ੍ਹਾਂ ਨੂੰ ਬੁਲਾਉਣ ਦੀ ਕੋਸ਼ਿਸ਼ ਕਰੋ, ਸਰਵਿਸ ਕਰੋ, ਯਾਦ ਦਵਾਓ। ਇਵੇਂ ਚਾਰੋ ਹੀ ਨਿਸ਼ਚੇ
ਵਿਚ ਪਾਸ ਹੋਣਾ ਜਾਂ ਤਿੰਨ ਵਿਚ ਜਾਂ ਦੋ ਵਿੱਚ? ਨੰਬਰਵਨ ਹੋਣਾ ਹੈ। ਇਸ ਦੇ ਲਈ ਵਿਨਾਸ਼ ਦੀਆਂ
ਤਿਆਰੀਆਂ ਹੁੰਦੇ ਵੀ ਹਾਲੇ ਵਿਨਾਸ਼ ਰੁੱਕਿਆ ਹੋਇਆ ਹੈ। ਪ੍ਰਕ੍ਰਿਤੀ ਵੀ ਬਾਪ ਦੇ ਕੋਲ ਆਉਂਦੀ ਹੈ,
ਪ੍ਰਾਕ੍ਰਿਤੀ ਵੀ ਕਹਿੰਦੀ ਹੁਣ ਬਹੁਤ ਬੋਝ ਹੋ ਗਿਆ ਹੈ। ਪ੍ਰਕ੍ਰਿਤੀ ਵੀ ਬੋਝ ਤੋਂ ਛੁੱਟਣਾ ਚਾਹੁੰਦੀ
ਹੈ। ਮਾਇਆ ਵੀ ਕਹਿੰਦੀ ਹੈ ਕਿ ਮੈਂ ਜਾਣਦੀ ਹਾਂ ਕਿ ਮੇਰਾ ਪਾਰਟ ਹੁਣ ਜਾਣ ਵਾਲਾ ਹੈ ਲੇਕਿਨ
ਬ੍ਰਾਹਮਣ ਪਰਿਵਾਰ ਵਿਚ ਅਜਿਹੇ ਵੀ ਬੱਚੇ ਹਨ ਜੋ ਛੋਟੀ ਗੱਲ ਵਿਚ ਵੀ ਮੇਰੇ ਸਾਥੀ ਬਣ ਜਾਂਦੇ ਹਨ।
ਬਿਠਾ ਦਿੰਦੇ ਹਨ ਮੈਨੂੰ। ਤਾਂ ਆਪਣਾ ਰਾਜ ਲਿਆਉਣ ਵਾਲੇ ਇਹ ਚਾਰ ਨਿਸ਼ਚੇ ਪਰਸੈਂਟ ਵਿਚ ਹਨ ਇਸਲਈ ਸਮੇਂ
ਰੁੱਕ ਰਿਹਾ ਹੈ। ਬਾਕੀ ਮਾਇਆ ਅਤੇ ਪ੍ਰਕ੍ਰਿਤੀ ਦੋਵੇਂ ਰੈੱਡੀ ਹਨ। ਹੁਣ ਦੱਸੋ ਆਰਡਰ ਕਰੀਏ? ਬੱਚੇ
ਜੇਕਰ ਐਵਰੇਡੀ ਨਹੀਂ ਤਾਂ ਮਾਇਆ ਅਤੇ ਪ੍ਰਕ੍ਰਿਤੀ ਨੂੰ ਆਰਡਰ ਕਰੀਏ? ਕਰੀਏ? ਹੱਥ ਉਠਾਓ, ਤਿਆਰ ਹੋ?
ਇਵੇਂ ਨਹੀਂ ਹੱਥ ਉਠਾਓ। ਪੇਪਰ ਆਵੇਗਾ। ਆਵੇਗਾ ਪੇਪਰ। ਐਵਰੇਡੀ?
ਹੁਣ ਬਾਪਦਾਦਾ ਦੀ ਹਰ
ਬੱਚੇ ਵਿਚ ਇਹ ਹੀ ਆਸ਼ਾ ਹੈ ਕਿ ਕਿਵੇਂ ਨੂੰ ਮਿਟਾ ਕੇ ਇਵੇਂ ਕਰੋ। ਕਿਵੇਂ ਕਰਾਂ, ਕਿਵੇਂ ਹੋਵੇ, ਨਹੀਂ।
ਇਵੇਂ ਹੋਵੇ। ਕੀ ਕਰੀਏ ਨਹੀਂ, ਇਵੇਂ ਕਰੀਏ। ਇਹ ਆਸ ਕਦੋਂ ਪੂਰੀ ਕਰੋਂਗੇ? ਕਿੰਨਾਂ ਸਮਾਂ ਚਾਹੀਦਾ
ਹੈ? ਕਿਉਂਕਿ ਸਭਨੇ ਤਿਆਰ ਹੋਣਾ ਹੈ। ਜੇਕਰ ਤੁਸੀਂ ਤਿਆਰ ਹੋ, ਹੱਥ ਉਠਾਇਆ, ਤਾਂ ਉਨ੍ਹਾਂ ਦਾ ਕੰਮ
ਕੀ ਹੈ? ਇੱਕ ਦੋ ਨੂੰ ਆਪ ਸਮਾਨ ਬਨਾਉਣਾ। ਅੱਛਾ - ਬਾਪਦਾਦਾ ਨੇ ਸਾਰੇ ਸਮਾਚਾਰਾਂ ਦੀ ਰਿਜਲਟ ਸੁਣੀ
ਹੈ, ਜੋ ਵੀ ਚੱਲਿਆ ਹੈ, ਚੰਗਾ ਚੱਲਿਆ ਅਤੇ ਰਿਜਲਟ ਵੀ ਚੰਗੀ ਉਮੰਗ - ਉਤਸਾਹ ਦੀ ਰਹੀ ਹੈ ਇਸਲਈ ਹੁਣ
ਲਕਸ਼ ਰੱਖੋ ਹੋਣਾ ਹੀ ਹੈ, ਕਰਨਾ ਹੀ ਹੈ, ਸਮਾਪਤੀ ਨੂੰ ਨੇੜੇ ਲਿਆਓ। ਤੁਸੀਂ ਥੋੜ੍ਹੇ ਹਿੱਲਦੇ ਹੋ
ਨਾ ਤਾਂ ਸਮਾਪਤੀ ਵੀ ਦੂਰ ਹੋ ਜਾਂਦੀ ਹੈ। ਤੁਹਾਨੂੰ ਹੀ ਸਮਾਪਤੀ ਨੂੰ ਨੇੜੇ ਲਿਆਉਣਾ ਹੈ ਕਿਉਂਕਿ
ਰਾਜ ਕਰਨ ਵਾਲੇ ਤਿਆਰ ਨਹੀਂ ਹੋਣਗੇ ਤਾਂ ਸਮੇਂ ਕੀ ਕਰੇਗਾ? ਇਸਲਈ ਸਭ ਬਹਾਨਾ,, ਕਾਰਣ, ਕਾਰਣ ਸ਼ਬਦ
ਸਮਾਪਤ ਕਰੋ। ਨਿਵਾਰਣ ਸਾਮ੍ਹਣੇ ਲਿਆਓ ਕਿਉਂਕਿ ਤੁਹਾਡਾ ਸਭ ਦਾ ਇਹ ਹੀ ਲਕਸ਼ ਹੈ ਨਾ ਕਿ ਦੁਖੀਆਂ
ਨੂੰ ਸੰਦੇਸ਼ ਦੇ ਮੁਕਤ ਕਰੀਏ। ਉਨ੍ਹਾਂ ਨੂੰ ਮੁਕਤ ਕੀਤੇ ਬਿਨਾਂ ਤੁਸੀ ਮੁਕਤੀ ਵਿਚ ਜਾ ਨਹੀਂ ਸਕਦੇ।
ਤਾਂ ਇਨ੍ਹਾਂ ਨੂੰ ਮੁਕਤ ਕਰੋ ਕਿਉਂਕਿ ਬਾਪ ਆਇਆ ਹੈ ਨਾ ਤਾਂ ਸਾਰੇ ਵਿਸ਼ਵ ਦੇ ਬੱਚਿਆਂ ਨੂੰ ਵਰਸਾ
ਤੇ ਦੇਣਗੇ ਨਾ। ਤੁਹਾਨੂੰ ਜੀਵਨ ਮੁਕਤੀ ਦਾ ਵ੍ਰਸਾ ਦੇਣਗੇ ਲੇਕਿਨ ਸਭ ਬੱਚੇ ਤੇ ਹਨ ਨਾ। ਉਨ੍ਹਾਂ
ਨੂੰ ਵੀ ਵਰਸਾ ਤੇ ਦੇਣਾ ਹੈ ਨਾ। ਤਾਂ ਉਨ੍ਹਾਂ ਦਾ ਵਰਸਾ ਹੈ ਮੁਕਤੀ, ਤੁਹਾਡਾ ਵਰਸਾ ਹੈ ਜੀਵਨਮੁਕਤੀ।
ਜਦੋਂ ਤੱਕ ਮੁਕਤੀ ਨਹੀਂ ਦੇਵੋਗੇ ਉਦੋਂ ਤੱਕ ਜਾ ਨਹੀਂ ਸਕਦੇ। ਇਸ ਦੇ ਲਈ 12 ਵਾਰੀ ਫਰਿਸ਼ਤੇ ਰੂਪ
ਦੀ ਅਤੇ 12 ਵਾਰੀ ਨਿਰਾਕਾਰੀ ਸਵਰੂਪ ਵਿਚ ਸਥਿਤ ਹੋਣ ਦੀ ਡਰਿੱਲ ਕਰੋ। ਰਾਤ ਅਤੇ ਦਿਨ ਦੇ 24 ਘੰਟੇ
ਹਨ ਅਤੇ 24 ਵਾਰ ਇਹ ਡਰਿੱਲ ਕਰਨਾ ਹੈ। ਨੀਂਦ ਦੇ ਵੇਲੇ, ਨੀਂਦ ਭਾਵੇਂ ਕਰੋ। ਬਾਪਦਾਦਾ ਇਹ ਨਹੀਂ
ਕਹਿੰਦੇ ਕਿ ਨੀਂਦ ਨਹੀਂ ਕਰੋ। ਨੀਂਦ ਕਰੋ ਲੇਕਿਨ ਦਿਨ ਵਿਚ ਵਧਾਓ। ਜਦੋਂ ਕੋਈ ਫੰਕਸ਼ਨ ਕਰਦੇ ਹੋ
ਤਾਂ ਸਾਰਾ ਦਿਨ ਕੰਮ ਕਰਦੇ ਹੋ ਨਾ। ਜਾਗਦੇ ਹੋ ਨਾ! ਇਵੇਂ ਇਸ ਡਰਿੱਲ ਦੇ ਲਈ ਵੀ ਸਮਾਂ ਕੱਢੋ। ਅੱਛਾ।
ਚਾਰੋਂ ਪਾਸੇ ਦੇ ਬਾਪ ਦੇ
ਸਨੇਹੀ, ਜੋ ਸਨੇਹੀ ਹੁੰਦੇ ਹਨ ਉਹ ਸਹਿਯੋਗੀ ਜਰੂਰ ਹੁੰਦੇ ਹਨ, ਸਨੇਹ ਦਾ ਰਿਟਰਨ ਪ੍ਰਤੱਖ ਰੂਪ ਉਹ
ਹਰ ਕੰਮ ਵਿਚ ਤਨ - ਮਨ - ਧਨ - ਜਨ ਵਿਚ ਇੱਕ ਦੋ ਦੇ ਸਹਿਯੋਗੀ ਜਰੂਰ ਹੋਣਗੇ। ਤਾਂ ਅਜਿਹੇ ਸਨੇਹੀ
ਅਤੇ ਸਹਿਯੋਗੀ ਬੱਚੇ, ਜੋ ਸਦਾ ਬਾਪ ਦੇ ਪਿਆਰ ਵਿਚ ਲਵਲੀਨ ਰਹਿਣ ਵਾਲੇ ਹਨ, ਲਵ ਵਿਚ ਨਹੀਂ, ਲੇਕਿਨ
ਲਵਲੀਨ ਰਹਿਣ ਵਾਲੇ ਅਤੇ ਸਦਾ ਬਾਪ ਦੇ ਸਰਵ ਕੰਮ ਵਿਚ ਸਮੇਂ ਸੰਕਲਪ ਲਗਾਉਣ ਵਾਲੇ, ਕਿਉਂਕਿ
ਸੰਗਮਯੁੱਗ ਵਿਚ ਸਮੇਂ ਅਤੇ ਸੰਕਲਪ ਦੀ ਬਹੁਤ ਵੈਲਉ ਹੈ, ਇੱਕ ਜਨਮ ਵਿਚ ਅਨੇਕ ਜਨਮਾਂ ਦੀ ਪ੍ਰਾਲਬਧ
ਬਨਾਉਣ ਵਾਲੇ, ਅਜਿਹੇ ਤੀਵ੍ਰ ਪੁਰਸ਼ਾਰਥੀ ਹਰ ਗੁਣ, ਹਰ ਸ਼ਕਤੀ ਨੂੰ ਹਰ ਸਮੇਂ ਅਨੂਸਰ ਕੰਮ ਵਿਚ
ਲਗਾਉਣ ਵਾਲੇ ਅਜਿਹੇ ਗੁਣ ਸੰਪੰਨ, ਸ਼ਕਤੀ ਸੰਪੰਨ ਬੱਚਿਆਂ ਨੂੰ ਬਹੁਤ - ਬਹੁਤ ਪਦਮ ਪਦਮ ਗੁਣਾਂ
ਯਾਦਪਿਆਰ ਅਤੇ ਨਮਸਤੇ।
ਵਰਦਾਨ:-
ਵਿਧਾਤਾ ਦੇ ਨਾਲ
- ਨਾਲ ਵਰਦਾਤਾ ਬਣ ਸਰਵ ਆਤਮਾਵਾਂ ਵਿਚ ਬਲ ਭਰਨ ਵਾਲੇ ਰਹਿਮਦਿਲ ਭਵ।
ਜੇਕਰ ਕੋਈ ਆਤਮਾ ਇੱਛੁਕ
ਹੈ ਲੇਕਿਨ ਹਿੰਮਤ ਨਾ ਹੋਣ ਦੇ ਕਾਰਣ ਚਾਹਨਾ ਹੋਏ ਵੀ ਪ੍ਰਾਪਤੀ ਨਹੀਂ ਕਰ ਸਕਦੀ ਤਾਂ ਅਜਿਹੀਆਂ
ਆਤਮਾਵਾਂ ਦੇ ਲਈ ਵਿਧਾਤਾ ਮਤਲਬ ਗਿਆਨ ਦਾਤਾ ਬਣਨ ਦੇ ਨਾਲ - ਨਾਲ ਰਹਿਮਦਿਲ ਬਣ ਵਰਦਾਤਾ ਬਣੋ, ਉਨ੍ਹਾਂ
ਨੂੰ ਆਪਣੀ ਸ਼ੁਭ ਭਾਵਨਾ ਦਾ ਐਕਸਟ੍ਰਾ ਬਲ ਦਵੋ। ਲੇਕਿਨ ਅਜਿਹੇ ਵਰਦਾਨ ਮੂਰਤ ਤਾਂ ਹੀ ਬਣ ਸਕਦੇ, ਜਦੋਂ
ਤੁਹਾਡਾ ਹਰ ਸੰਕਲਪ ਬਾਪ ਦੇ ਪ੍ਰਤੀ ਕੁਰਬਾਨ ਹੋਵੇ। ਹਰ ਸਮੇਂ, ਹਰ ਸੰਕਲਪ, ਹਰ ਕਰਮ ਵਿਚ ਵਾਰੀ ਜਾਵਾਂ
ਦਾ ਜੋ ਵਚਨ ਲਿਆ ਹੈ, ਉਸਨੂੰ ਪਾਲਣ ਕਰੋ।
ਸਲੋਗਨ:-
ਆਪਣੇ ਸਤ ਸਵਰੂਪ
ਦੀ ਸਮ੍ਰਿਤੀ ਹੋਵੇ ਤਾਂ ਸਤਿਯਤਾ ਦੀ ਸ਼ਕਤੀ ਆ ਜਾਵੇਗੀ।
ਇਹ ਅਵਿਅਕਤ ਇਸ਼ਾਰੇ :-
ਮਹਾਨ ਬਣਨ ਦੇ ਲਈ ਮਧੁਰਤਾ ਅਤੇ ਨਿਮਰਤਾ ਦਾ ਗੁਣ ਧਾਰਨ ਕਰੋ। ਬਾਪਦਾਦਾ ਹੁਣ ਇੱਕ - ਇੱਕ ਬੱਚੇ ਦੇ
ਮਸਤਕ ਤੇ ਸੰਪੂਰਨ ਪਵਿੱਤਰਤਾ ਦੀ ਚਮਕਦੀ ਹੋਈ ਮਨੀ ਵੇਖਣਾ ਚਾਹੁੰਦੇ ਹਨ। ਰੂਹਨੀਯਤ ਨਾਲ ਚਮਕਦੇ ਹੋਏ
ਨੈਣ ਵੇਖਣਾ ਚਾਹੁੰਦੇ ਹਨ, ਬੋਲ ਵਿਚ ਮਧੁਰਤਾ, ਵਿਸ਼ੇਸ਼ਤਾ, ਅਮੁੱਲ ਬੋਲ ਸੁਣਨਾ ਚਾਹੁੰਦੇ ਹਨ ਤੇ
ਕਰਮ ਵਿਚ ਸੰਤੁਸ਼ਟਤਾ, ਨਿਰਮਾਣਤਾ ਸਦਾ ਵੇਖਣ ਚਾਉਂਦੇ ਹਨ। ਵਿਸ਼ੇਸ਼ ਸੂਚਨਾ :- ਮਹੀਨੇ ਦੇ ਤੀਜੇ
ਇਤਵਾਰ ਦਾ ਯੋਗ ਅਭਿਆਸ। ਅੱਜ ਮਹੀਨੇ ਦਾ ਤੀਸਰਾ ਇਤਵਾਰ ਹੈ, ਸਾਰੇ ਭੈਣ, ਭਰਾ ਸੰਗਠਿਤ ਰੂਪ ਵਿਚ
ਇਕੱਠੇ ਹੋਕੇ ਸ਼ਾਮ 6. 30 ਤੋਂ 7. 30 ਵਜੇ ਤੱਕ ਪੂਰੇ ਗਲੋਬ ਨੂੰ ਸਾਮ੍ਹਣੇ ਇਮਰਜ ਕਰ ਪਵਿੱਤਰਤਾ
ਦੇ ਸ੍ਰੇਸ਼ਠ ਵਾਇਬ੍ਰੇਸ਼ਨ ਦੇਣ ਦੀ ਸੇਵਾ ਕਰਨ। ਚਾਰੋਂ ਪਾਸੇ ਦੇ ਚਿੰਤਾ, ਡਰ, ਅਤੇ ਦੁੱਖ ਦੇ
ਵਾਯੂਮੰਡਲ ਵਿੱਚ ਆਪਣੇ ਰਹਿਮਦਿਲ ਮਾਸਟਰ ਦਾਤਾ ਸਵਰੂਪ ਨਾਲ ਸ਼ਾਂਤੀ ਅਤੇ ਸ਼ਕਤੀ ਦਾ ਸਾਕਾਸ਼ ਫੈਲਾਓ।