19.05.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਸ਼੍ਰੀਮਤ ਹੀ ਤੁਹਾਨੂੰ ਸ਼੍ਰੇਸ਼ਠ ਬਣਾਉਣ ਵਾਲੀ ਹੈ, ਇਸਲਈ ਸ਼੍ਰੀਮਤ ਨੂੰ ਭੁੱਲੋ ਨਾ, ਆਪਣੀ ਮੱਤ ਨੂੰ ਛੱਡ ਇੱਕ ਬਾਪ ਦੀ ਮੱਤ ਤੇ ਚੱਲੋ"

ਪ੍ਰਸ਼ਨ:-
ਪੁੰਨ ਆਤਮਾ ਬਣਨ ਦੀ ਯੁਕਤੀ ਕੀ ਹੈ?

ਉੱਤਰ:-
ਪੁੰਨ ਆਤਮਾ ਬਣਨਾ ਹੈ ਤਾਂ ਸੱਚੀ ਦਿਲ ਤੋਂ, ਪਿਆਰ ਨਾਲ ਇੱਕ ਬਾਪ ਨੂੰ ਯਾਦ ਕਰੋ। 2. ਕਰਮਿੰਦਰੀਆਂ ਨਾਲ ਕੋਈ ਵੀ ਵਿਕਰਮ ਨਾ ਕਰੋ। ਸਭ ਨੂੰ ਰਸਤਾ ਦੱਸੋ। ਆਪਣੀ ਦਿਲ ਤੋਂ ਪੁੱਛੋ - ਇਹ ਪੁੰਨ ਅਸੀਂ ਕਿੰਨਾ ਕਰਦੇ ਹਾਂ? ਆਪਣੀ ਚੈਕਿੰਗ ਕਰੋ - ਇਵੇਂ ਕੋਈ ਕਰਮ ਨਾ ਹੋਵੇ ਜਿਸਦੀ 100 ਗੁਣਾਂ ਸਜਾ ਖਾਣੀ ਪਵੇ। ਤਾਂ ਚੈਕਿੰਗ ਕਰਨ ਨਾਲ ਪੁੰਨ ਆਤਮਾ ਬਣ ਜਾਵੋਗੇ।

ਓਮ ਸ਼ਾਂਤੀ
ਰੂਹਾਨੀ ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ, ਇਹ ਤਾਂ ਬੱਚਿਆਂ ਨੂੰ ਪਤਾ ਹੈ ਕਿ ਹੁਣ ਅਸੀਂ ਸ਼ਿਵਬਾਬਾ ਦੀ ਮਤ ਤੇ ਚਲ ਰਹੇ ਹਾਂ। ਉਨ੍ਹਾਂ ਦੀ ਹੈ ਉੱਚ ਤੇ ਉੱਚ ਮਤ। ਦੁਨੀਆਂ ਇਹ ਨਹੀਂ ਜਾਣਦੀ ਕਿ ਉੱਚ ਤੋਂ ਉੱਚ ਸ਼ਿਵਬਾਬਾ ਕਿਵੇਂ ਬੱਚਿਆਂ ਨੂੰ ਸ਼੍ਰੇਸ਼ਠ ਬਣਾਉਣ ਦੇ ਲਈ ਸ਼੍ਰੇਸ਼ਠ ਮਤ ਦਿੰਦੇ ਹਨ। ਇਸ ਰਾਵਣ ਰਾਜ ਵਿੱਚ ਕੋਈ ਵੀ ਮਨੁੱਖ ਮਾਤਰ, ਮਨੁੱਖ ਨੂੰ ਸ਼੍ਰੇਸ਼ਠ ਮੱਤ ਦੇ ਨਹੀਂ ਸਕਦੇ। ਤੁਸੀਂ ਹੁਣ ਈਸ਼ਵਰੀ ਮੱਤ ਵਾਲੇ ਬਣਦੇ ਹੋ। ਇਸ ਸਮੇਂ ਤੁਸੀਂ ਬੱਚਿਆਂ ਨੂੰ ਪਤਿਤ ਤੋਂ ਪਾਵਨ ਬਣਨ ਦੇ ਲਈ ਈਸ਼ਵਰੀ ਮੱਤ ਮਿਲ ਰਹੀ ਹੈ। ਹੁਣ ਤੁਹਾਨੂੰ ਪਤਾ ਪੈਂਦਾ ਹੈ ਅਸੀਂ ਤਾਂ ਵਿਸ਼ਵ ਦੇ ਮਾਲਿਕ ਸੀ। ਇਹ (ਬ੍ਰਹਮਾ) ਜੋ ਮਾਲਿਕ ਸੀ ਉਨ੍ਹਾਂ ਨੂੰ ਵੀ ਪਤਾ ਨਹੀਂ ਸੀ। ਵਿਸ਼ਵ ਦੇ ਮਾਲਿਕ ਫਿਰ ਇੱਕਦਮ ਪਤਿਤ ਬਣ ਜਾਂਦੇ ਹਨ। ਇਹ ਖੇਡ ਬਹੁਤ ਚੰਗੀ ਰੀਤੀ ਬੁੱਧੀ ਨਾਲ ਸਮਝਣ ਦਾ ਹੈ। ਰਾਈਟ - ਰਾਂਗ ਕੀ ਹੈ, ਇਸ ਵਿੱਚ ਹੈ ਬੁੱਧੀ ਦੀ ਲੜਾਈ। ਸਾਰੀ ਦੁਨੀਆਂ ਹੈ ਰਾਂਗ। ਇੱਕ ਬਾਪ ਹੀ ਹੈ ਰਾਈਟ, ਸੱਚ ਬੋਲਣ ਵਾਲਾ। ਉਹ ਤੁਹਾਨੂੰ ਸੱਚਖੰਡ ਦਾ ਮਾਲਿਕ ਬਣਾਉਂਦੇ ਹਨ ਤਾਂ ਉਨ੍ਹਾਂ ਦੀ ਮੱਤ ਲੈਣੀ ਚਾਹੀਦੀ ਹੈ। ਆਪਣੀ ਮੱਤ ਤੇ ਚੱਲਣ ਨਾਲ ਧੋਖਾ ਖਾਓਗੇ। ਪਰ ਉਹ ਹੈ ਗੁਪਤ। ਹੈ ਵੀ ਨਿਰਾਕਾਰ। ਬਹੁਤ ਬੱਚੇ ਗਫ਼ਲਤ ਕਰਦੇ ਹਨ, ਸਮਝਦੇ ਹਨ - ਇਹ ਤਾਂ ਦਾਦਾ ਦੀ ਮੱਤ ਹੈ। ਮਾਇਆ ਸ਼੍ਰੇਸ਼ਠ ਮੱਤ ਲੈਣ ਨਹੀਂ ਦਿੰਦੀ ਹੈ। ਸ਼੍ਰੀਮਤ ਤੇ ਚੱਲਣਾ ਚਾਹੀਦਾ ਹੈ ਨਾ। ਬਾਬਾ ਤੁਸੀਂ ਜੋ ਕਹੋਗੇ ਉਹ ਅਸੀਂ ਮੰਨਾਂਗੇ ਜਰੂਰ। ਪਰ ਕਈ ਮੰਨਦੇ ਨਹੀਂ ਹਨ। ਨੰਬਰਵਾਰ ਪੁਰਸ਼ਾਰਥ ਅਨੁਸਾਰ ਮੱਤ ਤੇ ਚੱਲਦੇ ਹਨ ਬਾਕੀ ਤਾਂ ਆਪਣੀ ਮੱਤ ਚਲਾ ਲੈਂਦੇ ਹਨ। ਬਾਬਾ ਆਏ ਹਨ ਸ਼੍ਰੇਸ਼ਠ ਮੱਤ ਦੇਣ। ਇਵੇਂ ਦੇ ਬਾਪ ਨੂੰ ਘੜੀ - ਘੜੀ ਭੁੱਲ ਜਾਂਦੇ ਹਨ। ਮਾਇਆ ਮੱਤ ਲੈਣ ਨਹੀਂ ਦਿੰਦੇ। ਸ਼੍ਰੀਮਤ ਤਾਂ ਬਹੁਤ ਸਹਿਜ ਹੈ ਨਾ। ਦੁਨੀਆਂ ਵਿੱਚ ਕੋਈ ਨੂੰ ਇਹ ਸਮਝ ਨਹੀਂ ਕਿ ਅਸੀਂ ਤਮੋਪ੍ਰਧਾਨ ਹਾਂ। ਮੇਰੀ ਮੱਤ ਤਾਂ ਮਸ਼ਹੂਰ ਹੈ, ਸ਼੍ਰੀਮਤ ਭਗਵਤ ਗੀਤਾ। ਰੱਬ ਹੁਣ ਕਹਿੰਦੇ ਹਨ ਮੈ 5 ਹਜ਼ਾਰ ਵਰ੍ਹੇ ਬਾਦ ਆਉਂਦਾ ਹਾਂ, ਆਕੇ ਭਾਰਤ ਨੂੰ ਸ਼੍ਰੀਮਤ ਦੇ ਸ਼੍ਰੇਸ਼ਠ ਤੋਂ ਸ਼੍ਰੇਸ਼ਠ ਬਣਾਉਂਦਾ ਹਾਂ। ਬਾਪ ਤਾਂ ਸਾਵਧਾਨ ਕਰਦੇ ਹਨ, ਬੱਚੇ ਸ਼੍ਰੀਮਤ ਤੇ ਨਹੀਂ ਚੱਲਦੇ। ਬਾਪ ਰੋਜ਼ - ਰੋਜ਼ ਸਮਝਾਉਂਦੇ ਰਹਿੰਦੇ ਹਨ - ਬੱਚਿਓ, ਸ਼੍ਰੀਮਤ ਤੇ ਚੱਲਣਾ ਭੁੱਲੋ ਨਹੀਂ। ਇਨ੍ਹਾਂ (ਬ੍ਰਹਮਾ)ਦੀ ਤਾਂ ਗੱਲ ਹੀ ਨਹੀਂ। ਉਨ੍ਹਾਂ ਦੀ ਗੱਲ ਸਮਝੋ। ਉਹ ਹੀ ਇਨ੍ਹਾ ਦੁਆਰਾ ਮੱਤ ਦਿੰਦੇ ਹਨ। ਉਹ ਹੀ ਸਮਝਾਉਂਦੇ ਹਨ। ਖਾਣ - ਪਾਣ ਖਾਂਦੇ ਨਹੀਂ, ਕਹਿੰਦੇ ਹਨ ਮੈ ਅਭੋਗਤਾ ਹਾਂ। ਤੁਸੀਂ ਬੱਚਿਆਂ ਨੂੰ ਸ਼੍ਰੀਮਤ ਦਿੰਦਾ ਹਾਂ। ਨੰਬਰਵਨ ਮਤ ਦਿੰਦਾ ਹਾਂ ਮੈਨੂੰ ਯਾਦ ਕਰੋ। ਕੋਈ ਵੀ ਵਿਕਰਮ ਨਹੀਂ ਕਰੋ। ਆਪਣੇ ਦਿਲ ਤੋਂ ਪੁੱਛੋ ਕਿੰਨਾ ਪਾਪ ਕੀਤਾ ਹੈ? ਇਹ ਤਾਂ ਜਾਣਦੇ ਹੋ ਸਭ ਦਾ ਪਾਪਾਂ ਦਾ ਘੜਾ ਭਰਿਆ ਹੋਇਆ ਹੈ। ਇਸ ਸਮੇਂ ਸਾਰੇ ਰਾਂਗ ਰਸਤੇ ਤੇ ਹਨ। ਤੁਹਾਨੂੰ ਹੁਣ ਬਾਪ ਦੁਆਰਾ ਰਾਈਟ ਰਸਤਾ ਮਿਲਿਆ ਹੈ। ਤੁਹਾਡੀ ਬੁੱਧੀ ਵਿੱਚ ਸਾਰਾ ਗਿਆਨ ਹੈ। ਗੀਤਾ ਵਿੱਚ ਜੋ ਗਿਆਨ ਹੋਣਾ ਚਾਹੀਦਾ ਉਹ ਹੈ ਨਹੀਂ। ਉਹ ਕੋਈ ਬਾਪ ਦੀ ਬਣਾਈ ਹੋਈ ਨਹੀਂ ਹੈ। ਇਹ ਵੀ ਭਗਤੀ ਮਾਰਗ ਵਿੱਚ ਨੂੰਧ ਹੈ। ਕਹਿੰਦੇ ਵੀ ਹਨ ਰੱਬ ਆਕੇ ਭਗਤੀ ਦਾ ਫਲ ਦੇਣਗੇ। ਬੱਚਿਆਂ ਨੂੰ ਸਮਝਾਇਆ ਹੈ - ਗਿਆਨ ਤੋਂ ਸਦਗਤੀ। ਸਦਗਤੀ ਵੀ ਸਭ ਦੀ ਹੁੰਦੀ ਹੈ, ਦੁਰਗਤੀ ਵੀ ਸਭ ਦੀ ਹੁੰਦੀ ਹੈ। ਇਹ ਤਾਂ ਦੁਨੀਆਂ ਹੀ ਤਮੋਪ੍ਰਧਾਨ ਹੈ। ਸਤੋਪ੍ਰਧਾਨ ਕੋਈ ਹੈ ਨਹੀਂ। ਪੁਨਰਜਨਮ ਲੈਂਦੇ - ਲੈਂਦੇ ਹੁਣ ਪਿਛਾੜੀ ਆਕੇ ਹੋਈ ਹੈ। ਹੁਣ ਮੌਤ ਸਭ ਦੇ ਸਿਰ ਤੇ ਖੜਾ ਹੈ। ਭਾਰਤ ਦੀ ਹੀ ਗੱਲ ਹੈ। ਗੀਤਾ ਵੀ ਹੈ ਦੇਵੀ - ਦੇਵਤਾ ਧਰਮ ਦਾ ਸ਼ਾਸਤਰ। ਤਾਂ ਤੁਹਾਨੂੰ ਦੂਜੇ ਕੋਈ ਧਰਮ ਵਿੱਚ ਜਾਣ ਦਾ ਕੀ ਫਾਇਦਾ। ਹਰ ਇੱਕ ਆਪਣੀ - ਆਪਣੀ ਕੁਰਾਨ, ਬਾਈਬਲ ਆਦਿ ਹੀ ਪੜ੍ਹਦੇ ਹਨ। ਆਪਣੇ ਧਰਮ ਨੂੰ ਜਾਣਦੇ ਹਨ। ਇੱਕ ਭਾਰਤਵਾਸੀ ਹੀ ਕਈ ਸਭ ਧਰਮਾਂ ਵਿੱਚ ਚਲੇ ਜਾਂਦੇ ਹਨ। ਹੋਰ ਸਭ ਆਪਣੇ - ਆਪਣੇ ਧਰਮ ਵਿੱਚ ਪੱਕੇ ਹਨ। ਹਰ ਇੱਕ ਧਰਮ ਵਾਲੇ ਦੀ ਸ਼ਕਲ ਆਦਿ ਵੱਖ ਹੈ। ਬਾਪ ਯਾਦ ਦਵਾਉਂਦੇ ਹਨ - ਬੱਚੇ, ਤੁਸੀਂ ਆਪਣੇ ਦੇਵੀ - ਦੇਵਤਾ ਧਰਮ ਨੂੰ ਭੁੱਲ ਗਏ ਹੋ। ਤੁਸੀਂ ਸ੍ਵਰਗ ਦੇ ਦੇਵਤਾ ਸੀ, ਅਸੀਂ ਸੋ ਦਾ ਅਰਥ ਭਾਰਤਵਾਸੀਆਂ ਨੂੰ ਬਾਪ ਨੇ ਸੁਣਾਇਆ ਹੈ। ਬਾਕੀ ਅਸੀਂ ਆਤਮਾ ਸੋ ਪਰਮਾਤਮਾ ਨਹੀਂ ਹਾਂ। ਇਹ ਗੱਲਾਂ ਤਾਂ ਭਗਤੀ ਮਾਰਗ ਦੇ ਗੁਰੂ ਲੋਕਾਂ ਨੇ ਬਣਾਈਆਂ ਹਨ। ਗੁਰੂ ਵੀ ਕਰੋੜਾਂ ਹੋਣਗੇ। ਇਸਤ੍ਰੀ ਨੂੰ ਪਤੀ ਦੇ ਲਈ ਕਹਿੰਦੇ ਹਨ ਕਿ ਇਹ ਤੁਹਾਡਾ ਗੁਰੂ ਈਸ਼ਵਰ ਹੈ। ਜਦ ਕਿ ਪਤੀ ਹੀ ਈਸ਼ਵਰ ਹੈ ਫਿਰ ਹੇ ਭਗਵਾਨ, ਹੇ ਰਾਮ ਕਿਉਂ ਕਹਿੰਦੀਆਂ ਹੋ। ਮਨੁੱਖਾਂ ਦੀ ਬੁੱਧੀ ਬਿਲਕੁਲ ਹੀ ਪੱਥਰ ਬਣ ਗਈ ਹੈ। ਇਹ ਆਪ ਵੀ ਕਹਿੰਦੇ ਹਨ ਅਸੀਂ ਵੀ ਇਵੇਂ ਸੀ। ਕਿੱਥੇ ਬੈਕੁੰਠ ਦਾ ਮਾਲਿਕ ਸ੍ਰੀਕ੍ਰਿਸ਼ਨ, ਕਿੱਥੇ ਫਿਰ ਉਨ੍ਹਾਂ ਨੂੰ ਗਾਂਵ ਦਾ ਛੋਰਾ ਕਹਿ ਦਿੰਦੇ ਹਨ। ਸ਼ਾਮ - ਸੁੰਦਰ ਕਹਿੰਦੇ ਹਨ। ਮਤਲਬ ਥੋੜੀ ਸਮਝਦੇ ਹਨ। ਹੁਣ ਬਾਪ ਨੇ ਤੁਹਾਨੂੰ ਸਮਝਾਇਆ ਹੈ ਜੋ ਨੰਬਰਵਨ ਸੁੰਦਰ ਉਹ ਹੀ ਨੰਬਰ ਲਾਸ੍ਟ ਤਮੋਪ੍ਰਧਾਨ ਸ਼ਾਮ ਬਣਿਆ ਹੈ। ਤੁਸੀਂ ਸਮਝਦੇ ਹੋ ਅਸੀਂ ਸੁੰਦਰ ਸੀ ਫਿਰ ਸ਼ਾਮ ਬਣੇ ਹਾਂ, 84 ਦਾ ਚੱਕਰ ਲਗਾਇਆ ਹੁਣ ਸ਼ਾਮ ਤੋਂ ਸੁੰਦਰ ਬਣਨ ਦੇ ਲਈ ਬਾਪ ਇੱਕ ਹੀ ਦਵਾਈ ਦਿੰਦੇ ਹਨ ਕਿ ਮੈਨੂੰ ਯਾਦ ਕਰੋ। ਤੁਹਾਡੀ ਆਤਮਾ ਪਤਿਤ ਤੋਂ ਪਾਵਨ ਬਣ ਜਾਵੇਗੀ। ਤੁਹਾਡੇ ਜਨਮ - ਜਨਮਾਂਤ੍ਰ ਦੇ ਪਾਪ ਨਾਸ਼ ਹੋ ਜਾਣਗੇ।

ਤੁਸੀਂ ਜਾਣਦੇ ਹੋ ਜਦੋਂ ਤੋਂ ਰਾਵਣ ਆਇਆ ਹੈ ਤੁਸੀਂ ਡਿੱਗਦੇ - ਡਿੱਗਦੇ ਪਾਪ ਆਤਮਾ ਬਣੇ ਹੋ। ਇਹ ਹੈ ਹੀ ਪਾਪ ਆਤਮਾਵਾਂ ਦੀ ਦੁਨੀਆਂ। ਇੱਕ ਵੀ ਸੁੰਦਰ ਨਹੀਂ। ਬਾਪ ਬਗੈਰ ਸੁੰਦਰ ਕੋਈ ਬਣਾ ਨਹੀਂ ਸਕਦਾ। ਤੁਸੀਂ ਆਏ ਹੋ ਸ੍ਵਰਗਵਾਸੀ ਸੁੰਦਰ ਬਣਨ। ਹੁਣ ਨਰਕਵਾਸੀ ਸ਼ਾਮ ਹਨ ਕਿਓਂਕਿ ਕਾਮ ਚਿਤਾ ਤੇ ਚੜ੍ਹ ਕਾਲੇ ਬਣੇ ਹਨ। ਬਾਪ ਕਹਿੰਦੇ ਹਨ ਕਾਮ ਮਹਾਸ਼ਤ੍ਰੁ ਹੈ। ਇਨ੍ਹਾਂ ਤੇ ਜੋ ਜਿੱਤ ਪਏਗਾ ਉਹ ਹੀ ਜਗਤ ਜੀਤ ਬਣਨਗੇ। ਨੰਬਰਵਨ ਹੈ ਕਾਮ। ਉਨ੍ਹਾਂ ਨੂੰ ਹੀ ਪਤਿਤ ਕਿਹਾ ਜਾਂਦਾ ਹੈ। ਕ੍ਰੋਧੀ ਨੂੰ ਪਤਿਤ ਨਹੀਂ ਕਹਾਂਗੇ। ਬੁਲਾਉਂਦੇ ਵੀ ਹਨ ਕਿ ਆਕੇ ਪਤਿਤ ਤੋਂ ਪਾਵਨ ਬਣਾਓ। ਤਾਂ ਹੁਣ ਬਾਪ ਆਏ ਹਨ ਕਹਿੰਦੇ ਹਨ ਇਹ ਅੰਤਿਮ ਜਨਮ ਪਾਵਨ ਬਣੋ। ਜਿਵੇਂ ਰਾਤ ਤੋਂ ਬਾਦ ਦਿਨ, ਦਿਨ ਤੋਂ ਬਾਦ ਰਾਤ ਹੁੰਦੀ ਹੈ, ਉਵੇਂ ਸੰਗਮਯੁਗ ਦੇ ਬਾਦ ਫਿਰ ਸਤਯੁਗ ਆਉਣਾ ਹੈ। ਚੱਕਰ ਫਿਰਨਾ ਹੈ। ਬਾਕੀ ਹੋਰ ਕੋਈ ਆਕਾਸ਼ ਵਿੱਚ ਅਥਵਾ ਪਾਤਾਲ ਵਿੱਚ ਦੁਨੀਆਂ ਨਹੀਂ ਹੈ। ਸ੍ਰਿਸ਼ਟੀ ਤਾਂ ਇਹ ਹੀ ਹੈ। ਸਤਯੁਗ, ਤ੍ਰੇਤਾ…ਇੱਥੇ ਹੀ ਹੈ। ਝਾੜ ਵੀ ਇੱਕ ਹੀ ਹੈ, ਹੋਰ ਕੋਈ ਹੋ ਨਹੀਂ ਸਕਦਾ। ਇਹ ਸਭ ਗਪੋੜੇ ਹਨ ਜੋ ਕਹਿੰਦੇ ਹਨ ਕਈ ਦੁਨੀਆਵਾਂ ਹਨ। ਬਾਪ ਕਹਿੰਦੇ ਹਨ ਇਹ ਸਭ ਹਨ ਭਗਤੀ ਮਾਰਗ ਦੀਆਂ ਗੱਲਾਂ। ਹੁਣ ਬਾਪ ਸੱਚ ਗੱਲਾਂ ਦਸੱਦੇ ਹਨ। ਹੁਣ ਆਪਣੇ ਅੰਦਰ ਵੇਖੋ - ਅਸੀਂ ਕਿਥੋਂ ਤੱਕ ਸ਼੍ਰੀਮਤ ਤੇ ਚੱਲ ਸਤੋਪ੍ਰਧਾਨ ਮਤਲਬ ਪੁੰਨ ਆਤਮਾ ਬਣ ਰਹੇ ਹਾਂ? ਸਤੋਪ੍ਰਧਾਨ ਨੂੰ ਪੁੰਨ ਆਤਮਾ, ਤਮੋਪ੍ਰਧਾਨ ਨੂੰ ਪਾਪ ਆਤਮਾ ਕਿਹਾ ਜਾਂਦਾ ਹੈ। ਵਿਕਾਰ ਵਿੱਚ ਜਾਣਾ ਪਾਪ ਹੈ। ਬਾਪ ਕਹਿੰਦੇ ਹਨ ਹੁਣ ਪਵਿੱਤਰ ਬਣੋ। ਮੇਰੇ ਬਣੇ ਹੋ ਤਾਂ ਮੇਰੀ ਸ਼੍ਰੀਮਤ ਤੇ ਚੱਲਣਾ ਹੈ। ਮੁੱਖ ਗੱਲ ਹੈ ਕੋਈ ਪਾਪ ਨਹੀਂ ਕਰੋ। ਨੰਬਰਵਨ ਪਾਪ ਹੈ ਵਿਕਾਰ ਵਿੱਚ ਜਾਣਾ। ਫਿਰ ਹੋਰ ਵੀ ਪਾਪ ਬਹੁਤ ਹੁੰਦੇ ਹਨ। ਚੋਰੀ ਚਕਾਰੀ, ਠਗੀ ਆਦਿ ਬਹੁਤ ਕਰਦੇ ਹਨ। ਫਿਰ ਬਹੁਤਿਆਂ ਨੂੰ ਗਰਵਮੈਂਟ ਪਕੜਦੀ ਵੀ ਹੈ। ਹੁਣ ਬਾਪ ਬੱਚਿਆਂ ਨੂੰ ਕਹਿੰਦੇ ਹਨ ਤੁਸੀਂ ਆਪਣੇ ਦਿਲ ਤੋਂ ਪੁੱਛੋ - ਅਸੀਂ ਕੋਈ ਪਾਪ ਤਾਂ ਨਹੀਂ ਕਰਦੇ ਹਾਂ? ਇਵੇਂ ਨਾ ਸਮਝੋ - ਅਸੀਂ ਚੋਰੀ ਕੀਤੀ ਹੈ ਜਾਂ ਰਿਸ਼ਵਤ ਖਾਧੀ ਤਾਂ ਇਹ ਬਾਬਾ ਤਾਂ ਜਾਨੀ - ਜਾਨਨਹਾਰ ਹੈ, ਸਭ ਜਾਣਦੇ ਹਨ। ਨਹੀਂ, ਜਾਨੀ - ਜਾਨਨਹਾਰ ਦਾ ਮਤਲਬ ਕੋਈ ਇਹ ਨਹੀਂ ਹੈ। ਅੱਛਾ, ਕੋਈ ਨੇ ਚੋਰੀ ਕੀਤੀ, ਬਾਪ ਜਾਣਨਗੇ ਫਿਰ ਕੀ? ਜੋ ਚੋਰੀ ਕੀਤੀ ਉਸਦਾ ਦੰਡ ਸੌ ਗੁਣਾ ਹੋ ਹੀ ਜਾਵੇਗਾ। ਬਹੁਤ - ਬਹੁਤ ਸਜ਼ਾ ਖਾਣਗੇ। ਪਦ ਵੀ ਭ੍ਰਿਸ਼ਟ ਹੋ ਜਾਵੇਗਾ। ਬਾਪ ਸਮਝਾਉਂਦੇ ਹਨ ਇਵੇਂ ਦੇ ਜੇ ਕੰਮ ਕਰਨਗੇ ਤਾਂ ਦੰਡ ਭੋਗਣਾ ਪਵੇਗਾ। ਕੋਈ ਈਸ਼ਵਰ ਦਾ ਬੱਚਾ ਬਣਕੇ ਫਿਰ ਚੋਰੀ ਕਰਦਾ, ਸ਼ਿਵਬਾਬਾ ਜਿਸ ਤੋਂ ਇੰਨਾ ਵਰਸਾ ਮਿਲਦਾ ਹੈ, ਉਨ੍ਹਾਂ ਦੇ ਭੰਡਾਰੇ ਤੋਂ ਚੋਰੀ ਕਰਦਾ, ਇਹ ਤਾਂ ਬਹੁਤ ਵੱਡਾ ਪਾਪ ਹੈ। ਕੋਈ - ਕੋਈ ਵਿੱਚ ਚੋਰੀ ਦੀ ਆਦਤ ਹੁੰਦੀ ਹੈ, ਉਨ੍ਹਾਂ ਨੂੰ ਜੇਲ ਬਰਡ ਕਿਹਾ ਜਾਂਦਾ ਹੈ। ਇਹ ਹੈ ਈਸ਼ਵਰ ਦਾ ਘਰ। ਸਭ ਕੁਝ ਈਸ਼ਵਰ ਦਾ ਹੈ ਨਾ। ਈਸ਼ਵਰ ਦੇ ਘਰ ਵਿੱਚ ਆਉਂਦੇ ਹਨ ਬਾਪ ਤੋਂ ਵਰਸਾ ਲੈਣ। ਪਰ ਕੋਈ - ਕੋਈ ਦੀ ਆਦਤ ਹੋ ਜਾਂਦੀ ਹੈ, ਉਸ ਦੀ ਸਜ਼ਾ ਸੌ ਗੁਣਾ ਬਣ ਜਾਂਦੀ ਹੈ। ਸਜ਼ਾਵਾਂ ਵੀ ਬਹੁਤ ਮਿਲਣਗੀਆਂ ਅਤੇ ਫਿਰ ਜਨਮ ਬਾਈ ਜਨਮ ਡਰਟੀ ਘਰ ਵਿੱਚ ਜਾ ਜਨਮ ਲੈਣਗੇ, ਤਾਂ ਆਪਣਾ ਹੀ ਨੁਕਸਾਨ ਕੀਤਾ ਨਾ। ਅਜਿਹੇ ਬਹੁਤ ਹਨ ਜੋ ਯਾਦ ਵਿੱਚ ਬਿਲਕੁਲ ਨਹੀਂ ਰਹਿੰਦੇ, ਸੁਣਦੇ ਕੁਝ ਨਹੀਂ। ਬੁੱਧੀ ਵਿੱਚ ਚੋਰੀ ਆਦਿ ਦੇ ਹੀ ਖਿਆਲਾਤ ਚਲਦੇ ਰਹਿੰਦੇ ਹਨ। ਅਜਿਹੇ ਬਹੁਤ ਸਤਸੰਗ ਵਿੱਚ ਜਾਂਦੇ ਹਨ। ਚੱਪਲ ਚੋਰੀ ਕਰ ਲੈਂਦੇ ਹਨ, ਉਨ੍ਹਾਂ ਦਾ ਧੰਧਾ ਹੀ ਇਹ ਰਹਿੰਦਾ ਹੈ। ਜਿੱਥੇ ਸਤਸੰਗ ਹੁੰਦਾ ਹੈ ਉੱਥੇ ਜਾਕੇ ਚੱਪਲ ਚੋਰੀ ਕਰ ਆਉਣਗੇ। ਦੁਨੀਆਂ ਬਿਲਕੁਲ ਹੀ ਡਰਟੀ ਹੈ। ਇਹ ਹੈ ਈਸ਼ਵਰ ਦਾ ਘਰ। ਚੋਰੀ ਦੀ ਆਦਤ ਤਾਂ ਬਹੁਤ ਖਰਾਬ ਹੈ। ਕਿਹਾ ਜਾਂਦਾ ਹੈ - ਕੱਖ ਦਾ ਚੋਰ ਸੋ ਲੱਖ ਦਾ ਚੋਰ। ਆਪਣੇ ਅੰਦਰ ਤੋਂ ਪੁੱਛਣਾ ਚਾਹੀਦਾ ਹੈ - ਅਸੀਂ ਕਿੰਨਾ ਪੁੰਨ ਆਤਮਾ ਬਣੇ ਹਾਂ? ਕਿੰਨਾ ਬਾਪ ਨੂੰ ਯਾਦ ਕਰਦੇ ਹਾਂ? ਕਿੰਨਾ ਅਸੀਂ ਸ੍ਵਰਦਰਸ਼ਨ ਚੱਕਰਧਾਰੀ ਬਣਦੇ ਹਾਂ? ਕਿੰਨਾ ਸਮੇਂ ਈਸ਼ਵਰੀ ਸਰਵਿਸ ਵਿੱਚ ਰਹਿੰਦੇ ਹਾਂ? ਕਿੰਨੇ ਪਾਪ ਕੱਟਦੇ ਜਾ ਰਹੇ ਹਨ? ਆਪਣਾ ਪੋਤਾਮੇਲ ਰੋਜ਼ ਵੇਖੋ। ਕਿੰਨਾ ਪੁੰਨ ਕੀਤਾ, ਕਿੰਨਾ ਯੋਗ ਵਿੱਚ ਰਹੇ? ਕਿੰਨਿਆਂ ਨੂੰ ਰਸਤਾ ਦੱਸਿਆ? ਧੰਧਾ ਆਦਿ ਤਾਂ ਭਾਵੇਂ ਕਰੋ। ਤੁਸੀਂ ਕਰਮਯੋਗੀ ਹੋ। ਕਰਮ ਤਾਂ ਭਲੇ ਕਰੋ। ਬਾਬਾ ਇਹ ਬੈਜਜ਼ ਬਣਾਉਂਦੇ ਰਹਿੰਦੇ ਹਨ। ਚੰਗੇ - ਚੰਗੇ ਲੋਕਾਂ ਨੂੰ ਇਸ ਤੇ ਸਮਝਾਓ। ਇਸ ਮਹਾਭਾਰਤ ਲੜਾਈ ਦੁਆਰਾ ਹੀ ਸ੍ਵਰਗ ਦੇ ਗੇਟਸ ਖੁਲ ਰਹੇ ਹਨ। ਕ੍ਰਿਸ਼ਨ ਦੇ ਚਿੱਤਰ ਵਿੱਚ ਥੱਲੇ ਲਿਖਤ ਬੜੀ ਫਸਟਕਲਾਸ ਹੈ। ਪਰ ਬੱਚੇ ਹਾਲੇ ਇੰਨਾ ਵਿਸ਼ਾਲ ਬੁੱਧੀ ਨਹੀਂ ਹੋਏ ਹਨ। ਥੋੜਾ ਹੀ ਧਨ ਮਿਲਦਾ ਹੈ ਤਾਂ ਨੱਚਣ ਲੱਗ ਪੈਂਦੇ ਹਨ। ਕੋਈ ਨੂੰ ਜਾਸਤੀ ਧਨ ਹੁੰਦਾ ਹੈ ਤਾਂ ਸਮਝਦੇ ਹਨ ਸਾਡੇ ਵਰਗਾ ਕੋਈ ਨਹੀਂ ਹੋਵੇਗਾ। ਜਿਨ੍ਹਾਂ ਬੱਚਿਆਂ ਨੂੰ ਬਾਪ ਦੀ ਪਰਵਾਹ ਨਹੀਂ, ਉਨ੍ਹਾਂ ਨੂੰ ਬਾਪ ਜੋ ਇੰਨਾ ਅਵਿਨਾਸ਼ੀ ਗਿਆਨ ਰਤਨਾਂ ਦਾ ਖਜ਼ਾਨਾ ਦਿੰਦੇ ਹਨ ਉਸਦੀ ਵੀ ਕਦਰ ਨਹੀਂ ਰਹਿੰਦੀ ਹੈ। ਬਾਬਾ ਇੱਕ ਗੱਲ ਕਹੇਗਾ, ਉਹ ਦੂਜੀ ਗੱਲ ਕਰ ਲੈਂਦੇ ਹਨ। ਪਰਵਾਹ ਨਾ ਹੋਣ ਦੇ ਕਾਰਨ ਬਹੁਤ ਪਾਪ ਕਰਦੇ ਰਹਿੰਦੇ ਹਨ। ਸ਼੍ਰੀਮਤ ਤੇ ਚੱਲਦੇ ਨਹੀਂ। ਫਿਰ ਡਿੱਗ ਪੈਂਦੇ ਹਨ। ਬਾਪ ਕਹਿਣਗੇ ਇਹ ਵੀ ਡਰਾਮਾ ਹੈ। ਉਨ੍ਹਾਂ ਦੀ ਤਕਦੀਰ ਵਿੱਚ ਨਹੀਂ ਹੈ। ਬਾਬਾ ਤਾਂ ਜਾਣਦੇ ਹਨ ਨਾ। ਬਹੁਤ ਪਾਪ ਕਰਦੇ ਹਨ, ਜੇਕਰ ਨਿਸ਼ਚਾ ਹੋਵੇ ਕਿ ਬਾਪ ਸਾਨੂੰ ਪੜ੍ਹਾਉਂਦੇ ਹਨ ਤਾਂ ਖੁਸ਼ੀ ਰਹਿਣੀ ਚਾਹੀਦੀ ਹੈ। ਤੁਸੀਂ ਜਾਣਦੇ ਹੋ ਅਸੀਂ ਭਵਿੱਖ ਨਵੀਂ ਦੁਨੀਆਂ ਵਿੱਚ ਪ੍ਰਿੰਸ - ਪ੍ਰਿੰਸੇਜ਼ ਬਣਾਂਗੇ, ਤਾਂ ਕਿੰਨੀ ਖੁਸ਼ੀ ਰਹਿਣੀ ਚਾਹੀਦੀ ਹੈ। ਪਰ ਬੱਚੇ ਤਾਂ ਹੁਣ ਤੱਕ ਵੀ ਮੁਰਝਾਉਂਦੇ ਰਹਿੰਦੇ ਹਨ। ਉਹ ਅਵਸਥਾ ਠਹਿਰਦੀ ਨਹੀਂ ਹੈ।

ਬਾਬਾ ਨੇ ਸਮਝਾਇਆ ਹੈ - ਵਿਨਾਸ਼ ਦੇ ਲਈ ਰਿਹਰਸਲ ਵੀ ਹੋਵੇਗੀ। ਕਲੈਮਿਟੀਜ਼ ਵੀ ਹੋਣਗੀਆਂ। ਭਾਰਤ ਨੂੰ ਕਮਜ਼ੋਰ ਕਰਦੇ ਜਾਣਗੇ। ਬਾਪ ਆਪ ਕਹਿੰਦੇ ਹਨ - ਇਹ ਸਭ ਹੋਣਾ ਹੀ ਹੈ। ਨਹੀਂ ਤਾਂ ਵਿਨਾਸ਼ ਕਿਵੇਂ ਹੋਵੇਗਾ। ਬਰਫ ਦੀ ਬਰਸਾਤ ਪਵੇਗੀ ਫਿਰ ਖੇਤੀ ਆਦਿ ਦਾ ਕੀ ਹਾਲ ਹੋਵੇਗਾ। ਲੱਖਾਂ ਮਰਦੇ ਰਹਿੰਦੇ ਹਨ, ਕੋਈ ਦੱਸਦੇ ਥੋੜੀ ਹਨ। ਤਾਂ ਬਾਪ ਮੁੱਖ ਗੱਲ ਸਮਝਾਉਂਦੇ ਹਨ ਕਿ ਇਵੇਂ ਆਪਣੇ ਅੰਦਰ ਜਾਂਚ ਕਰੋ, ਮੈ ਕਿੰਨਾ ਬਾਪ ਨੂੰ ਯਾਦ ਕਰਦਾ ਹਾਂ। ਬਾਬਾ, ਤੁਸੀਂ ਤਾਂ ਬੜੇ ਮਿੱਠੇ ਹੋ, ਕਮਾਲ ਹੈ ਤੁਹਾਡੀ। ਤੁਹਾਡਾ ਫਰਮਾਨ ਹੈ ਮੈਨੂੰ ਯਾਦ ਕਰੋ ਤਾਂ 21 ਜਨਮ ਦੇ ਲਈ ਕਦੀ ਰੋਗੀ ਨਹੀਂ ਬਣਾਂਗੇ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ ਤਾਂ ਮੈਂ ਗਰੰਟੀ ਕਰਦਾ ਹਾਂ, ਸਮੁੱਖ ਬਾਪ ਤੁਹਾਨੂੰ ਕਹਿੰਦੇ ਹਨ ਤੁਸੀਂ ਫਿਰ ਹੋਰਾਂ ਨੂੰ ਸੁਣਾਉਂਦੇ ਹੋ। ਬਾਪ ਕਹਿੰਦੇ ਹਨ ਮੈਨੂੰ ਬਾਪ ਨੂੰ ਯਾਦ ਕਰੋ, ਬਹੁਤ ਪਿਆਰ ਕਰੋ। ਤੁਹਾਨੂੰ ਕਿੰਨਾ ਸਹਿਜ ਰਸਤਾ ਦੱਸਦਾ ਹਾਂ - ਪਤਿਤ ਤੋਂ ਪਾਵਨ ਹੋਣ ਦਾ। ਕੋਈ ਕਹਿੰਦੇ ਹਨ ਅਸੀਂ ਤਾਂ ਬਹੁਤ ਪਾਪ ਆਤਮਾ ਹਾਂ। ਅੱਛਾ ਫਿਰ ਇਵੇਂ ਪਾਪ ਨਹੀਂ ਕਰੋ, ਮੈਨੂੰ ਯਾਦ ਕਰਦੇ ਰਹੋ ਤਾਂ ਜਨਮ - ਜਨਮਾਂਤ੍ਰ ਦੇ ਜੋ ਪਾਪ ਹਨ, ਉਹ ਇਸ ਯਾਦ ਵਿੱਚ ਭਸਮ ਹੁੰਦੇ ਜਾਣਗੇ। ਯਾਦ ਦੀ ਹੀ ਮੁੱਖ ਗੱਲ ਹੈ। ਇਸ ਨੂੰ ਕਿਹਾ ਜਾਂਦਾ ਹੈ ਸਹਿਜ ਯਾਦ, ਯੋਗ ਅੱਖਰ ਵੀ ਨਿਕਾਲ ਦਵੋ। ਸੰਨਿਆਸੀਆਂ ਦੇ ਹਠਯੋਗ ਤਾਂ ਕਿਸਮ - ਕਿਸਮ ਦੇ ਹਨ। ਕਈ ਤਰ੍ਹਾਂ ਨਾਲ ਸਿਖਾਉਂਦੇ ਹਨ। ਇਸ ਬਾਬਾ ਨੇ ਗੁਰੂ ਤਾਂ ਬਹੁਤ ਕੀਤਾ ਹਨ ਨਾ। ਹੁਣ ਬੇਹੱਦ ਦਾ ਬਾਪ ਕਹਿੰਦੇ ਹਨ - ਇਨ੍ਹਾਂ ਸਭਨਾਂ ਨੂੰ ਛੱਡੋ। ਇੰਨ੍ਹਾਂ ਸਭਨਾਂ ਦਾ ਵੀ ਮੈਂ ਉੱਧਾਰ ਕਰਨਾ ਹੈ। ਹੋਰ ਕਿਸੇ ਦੀ ਤਾਕਤ ਨਹੀਂ ਜੋ ਇੰਵੇਂ ਕਹਿ ਸਕੇ। ਬਾਪ ਨੇ ਹੀ ਕਿਹਾ ਹੈ - ਮੈਂ ਇਨ੍ਹਾਂ ਸਾਧੂਆਂ ਦਾ ਵੀ ਉੱਧਾਰ ਕਰਦਾ ਹਾਂ। ਫਿਰ ਇਹ ਗੁਰੂ ਕਿਵੇਂ ਬਣ ਸਕਦੇ ਹਨ। ਤਾਂ ਮੂਲ ਇੱਕ ਗੱਲ ਬਾਪ ਸਮਝਾਉਂਦੇ ਹਨ - ਆਪਣੀ ਦਿਲ ਤੋਂ ਪੁਛੋ, ਅਸੀਂ ਕੋਈ ਪਾਪ ਤਾਂ ਨਹੀਂ ਕਰਦੇ ਹਾਂ। ਕਿਸ ਨੂੰ ਦੁੱਖ ਤਾਂ ਨਹੀਂ ਦਿੰਦੇ ਹਾਂ? ਇਸ ਵਿੱਚ ਕੋਈ ਤਕਲੀਫ ਨਹੀਂ ਹੈ। ਅੰਦਰ ਜਾਂਚ ਕਰਨੀ ਚਾਹੀਦੀ ਹੈ, ਸਾਰੇ ਦਿਨ ਵਿੱਚ ਕਿੰਨਾ ਪਾਪ ਕੀਤਾ ਹੈ? ਕਿੰਨਾ ਯਾਦ ਕੀਤਾ? ਯਾਦ ਨਾਲ ਹੀ ਪਾਪ ਭਸਮ ਹੋਣਗੇ। ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਬਹੁਤ ਮਿਹਨਤ ਦਾ ਕੰਮ ਹੈ। ਗਿਆਨ ਦੇਣ ਵਾਲਾ ਇੱਕ ਹੀ ਬਾਪ ਹੈ। ਬਾਪ ਹੀ ਮੁਕਤੀ - ਜੀਵਨਮੁਕਤੀ ਦਾ ਰਸਤਾ ਦੱਸਦੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਬਾਪ ਜੋ ਅਵਿਨਾਸ਼ੀ ਗਿਆਨ ਰਤਨਾਂ ਦਾ ਖਜ਼ਾਨਾ ਦਿੰਦੇ ਹਨ ਉਸਦਾ ਕਦਰ ਕਰਨਾ ਹੈ। ਬੇਪਰਵਾਹ ਬਣ ਪਾਪ ਕਰਮ ਨਹੀਂ ਕਰਨੇ ਹਨ। ਜੇ ਨਿਸ਼ਚੇ ਹੈ ਰੱਬ ਸਾਨੂੰ ਪੜ੍ਹਾਉਂਦੇ ਹਨ ਤਾਂ ਅਪਾਰ ਖੁਸ਼ੀ ਵਿੱਚ ਰਹਿਣਾ ਹੈ।

2. ਈਸ਼ਵਰ ਦੇ ਘਰ ਵਿੱਚ ਕਦੀ ਚੋਰੀ ਆਦਿ ਕਰਨ ਦਾ ਖਿਆਲ ਨਾ ਆਏ। ਇਹ ਬਹੁਤ ਗੰਦੀ ਆਦਤ ਹੈ। ਕਿਹਾ ਜਾਂਦਾ ਕੱਖ ਦਾ ਚੋਰ ਸੋ ਲੱਖ ਦਾ ਚੋਰ। ਆਪਣੇ ਅੰਦਰ ਤੋਂ ਪੁੱਛਣਾ ਹੈ - ਅਸੀਂ ਕਿੰਨੇ ਪੁੰਨ ਆਤਮਾ ਹਾਂ?

ਵਰਦਾਨ:-
ਨਿਰਬਲ, ਦਿਲਸ਼ਿਕਸ਼ਤ, ਅਸਮਰਥ ਆਤਮਾ ਨੂੰ ਐਕਸਟਰਾਂ ਬਾਲ ਦੇਣ ਵਾਲੇ ਰੂਹਾਨੀ ਰਹਿਮਦਿਲ ਭਵ

ਜੋ ਰੂਹਾਨੀ ਰਹਿਮਦਿਲ ਬੱਚੇ ਹਨ - ਉਹ ਮਹਾਦਾਨੀ ਬਣ ਬਿਲਕੁਲ ਹੋਪਲੇਸ ਕੇਸ ਵਿੱਚ ਹੋਪ ਪੈਦਾ ਕਰ ਦਿੰਦੇ ਹਨ। ਨਿਰਬਲ ਨੂੰ ਬਲਵਾਨ ਬਣਾ ਦਿੰਦੇ ਹਨ। ਦਾਨ ਸਦਾ ਗਰੀਬ ਨੂੰ, ਬੇਸਹਾਰਾ ਨੂੰ ਦਿੱਤਾ ਜਾਂਦਾ ਹੈ। ਤਾਂ ਜੋ ਨਿਰਬਲ ਦਿਲਸ਼ਿਕਸ਼ਤ, ਅਸਮਰਥ ਪ੍ਰਜਾ ਕਵਾਲਿਟੀ ਦੀ ਆਤਮਾਵਾਂ ਹਨ ਉਹਨਾਂ ਦੇ ਪ੍ਰਤੀ ਰੂਹਾਨੀ ਰਹਿਮਦਿਲ ਬਣ ਮਹਾਦਾਨੀ ਬਣੋ। ਆਪਸ ਵਿੱਚ ਇੱਕ ਦੂਸਰੇ ਦੇ ਪ੍ਰਤੀ ਮਹਾਦਾਨੀ ਨਹੀਂ। ਉਹ ਤਾਂ ਸਹਿਯੋਗੀ ਸਾਥੀ ਹੋਵੇ, ਭਰਾ ਭਰਾ ਹੋ, ਹਮਸ਼ਰੀਫ਼ ਪੁਰਸ਼ਾਰਥੀ ਹੋ, ਸਹਿਯੋਗ ਦਵੋ, ਦਾਨ ਨਹੀਂ।

ਸਲੋਗਨ:-
ਸਦਾ ਇੱਕ ਬਾਪ ਦੇ ਸ਼੍ਰੇਸ਼ਠ ਸੰਗ ਵਿੱਚ ਰਹੋ ਤਾਂ ਹੋਰ ਕਿਸੇ ਦੇ ਸੰਗ ਦਾ ਰੰਗ ਪ੍ਰਭਾਵ ਨਹੀਂ ਪਾ ਸਕਦਾ।

ਅਵਿਅਕਤ ਇਸ਼ਾਰੇ - ਰੂਹਾਨੀ ਰੋਇਲਟੀ ਅਤੇ ਪਿਉਰਿਟੀ ਦੀ ਪਰਸਨੈਲਿਟੀ ਧਾਰਨ ਕਰੋ।

ਪਿਉਰਿਟੀ ਦੇ ਨਾਲ - ਨਾਲ ਚੇਹਰੇ ਅਤੇ ਚਲਣ ਵਿੱਚ ਰੂਹਾਨੀਅਤ ਦੀ ਪਰਸਨੈਲਿਟੀ ਨੂੰ ਧਾਰਨ ਕਰ, ਇਸ ਉੱਚੀ ਪਰਸਨੈਲਿਟੀ ਦੇ ਰੂਹਾਨੀ ਨਸ਼ੇ ਵਿੱਚ ਰਹੋ। ਆਪਣੀ ਰੂਹਾਨੀ ਪਰਸਨੈਲਿਟੀ ਨੂੰ ਸਮ੍ਰਿਤੀ ਵਿੱਚ ਰੱਖ ਸਦਾ ਪ੍ਰਸੰਨਚਿਤ ਰਹੋ ਤਾਂ ਸਭ ਪ੍ਰਸ਼ਨ ਸਮਾਪਤ ਹੋ ਜਾਣਗੇ। ਅਸ਼ਾਂਤ ਅਤੇ ਪਰੇਸ਼ਾਨ ਆਤਮਾਵਾਂ ਤੁਹਾਡੀ ਪ੍ਰਸੰਨਤਾ ਦੀ ਨਜ਼ਰ ਨਾਲ ਪ੍ਰਸੰਨ ਹੋ ਜਾਣਗੀਆਂ।