19.08.25 Punjabi Morning Murli Om Shanti BapDada Madhuban
ਮਿੱਠੇ ਬੱਚੇ:- ਆਪਣੇ
ਸਵਧਰਮ ਨੂੰ ਭੁੱਲਣਾ ਹੀ ਸਭ ਤੋਂ ਵੱਡੀ ਭੁੱਲ ਹੈ , ਹੁਣ ਤੁਹਾਨੂੰ ਅਭੁੱਲ ਬਣਨਾ ਹੈ , ਆਪਣੇ ਘਰ ਅਤੇ
ਰਾਜ ਨੂੰ ਯਾਦ ਕਰਨਾ ਹੈ ”
ਪ੍ਰਸ਼ਨ:-
ਤੁਸੀਂ ਬੱਚਿਆਂ
ਦੀ ਕਿਹੜੀ ਅਵੱਸਥਾ ਹੀ ਸਮੇਂ ਦੀ ਸਮੀਪਤਾ ਦੀ ਨਿਸ਼ਾਨੀ ਹੈ?
ਉੱਤਰ:-
ਤੁਸੀਂ ਬੱਚੇ ਜਦੋਂ
ਯਾਦ ਦੀ ਯਾਤਰਾ ਵਿਚ ਸਦਾ ਮਸਤ ਰਹੋਗੇ, ਬੁੱਧੀ ਦਾ ਭਟਕਣਾ ਬੰਦ ਹੋ ਜਾਵੇਗਾ, ਵਾਣੀ ਵਿਚ ਯਾਦ ਦੀ
ਯਾਤਰਾ ਦਾ ਜੌਹਰ ਆ ਜਾਵੇਗਾ, ਅਪਾਰ ਖੁਸ਼ੀ ਵਿਚ ਰਹੋਗੇ, ਘੜੀ-ਘੜੀ ਆਪਣੀ ਸਤਯੁਗੀ ਦੁਨੀਆਂ ਦੇ ਨਜਾਰੇ
ਸਾਮ੍ਹਣੇ ਆਉਂਦੇ ਰਹਿਣਗੇ ਉਦੋਂ ਸਮਝੋ ਸਮੇਂ ਕੋਲ਼ ਹੈ ਵਿਨਾਸ਼ ਵਿੱਚ ਟਾਈਮ ਨਹੀਂ ਲਗੇਗਾ, ਇਸ ਦੇ ਲਈ
ਯਾਦ ਦਾ ਟਾਈਮ ਵਧਾਉਣਾ ਹੈ।
ਗੀਤ:-
ਤੁਮੇ ਪਾਕੇ ਹਮਨੇ
ਜਹਾਨ ਪਾ ਲਿਆ ਹੈ ...
ਓਮ ਸ਼ਾਂਤੀ
ਰੂਹਾਨੀ ਬੱਚੇ ਇਸ ਗੀਤ ਦਾ ਅਰਥ ਤਾਂ ਸਮਝਦੇ ਹੋਣਗੇ ਹੁਣ ਬੇਹੱਦ ਦੇ ਬਾਪ ਨੂੰ ਤਾਂ ਪਾ ਲੀਤਾ ਹੈ ।ਬੇਹੱਦ
ਦੇ ਬਾਪ ਕੋਲੋਂ ਸਵਰਗ ਦਾ ਵਰਸਾ ਮਿਲਦਾ ਹੈ, ਜਿਸ ਵਰਸੇ ਨੂੰ ਕੋਈ ਵੀ ਖ੍ਹੋਹ ਨਹੀ ਸਕਦਾ। ਵਰਸੇ ਦਾ
ਨਸ਼ਾ ਉਦੋਂ ਚਲਾ ਜਾਂਦਾ ਹੈ, ਜਦੋਂ ਰਾਵਣ ਰਾਜ ਸ਼ੁਰੂ ਹੁੰਦਾ ਹੈ। ਇਹ ਵੀ ਡਰਾਮਾ ਬਣਿਆ ਹੋਇਆ ਹੈ।
ਬੱਚਿਆਂ ਨੂੰ ਸ੍ਰਿਸ਼ਟੀ ਚੱਕਰ ਦਾ ਵੀ ਗਿਆਨ ਹੈ। ਇਹ ਚੱਕਰ ਕਿਵੇਂ ਫਿਰਦਾ ਹੈ। ਇਸਨੂੰ ਨਾਟਕ ਵੀ
ਕਹੀਏ, ਡਰਾਮਾ ਵੀ ਕਹੀਏ। ਬੱਚੇ ਸਮਝਦੇ ਹਨ ਬਰੋਬਰ ਬਾਪ ਆਕੇ ਸ੍ਰਿਸ਼ਟੀ ਦਾ ਚੱਕਰ ਵੀ ਸਮਝਾਉਂਦੇ ਹਨ
। ਜੋ ਬ੍ਰਾਹਮਣ ਕੁਲ ਦੇ ਹਨ, ਉਨ੍ਹਾ ਨੂੰ ਹੀ ਸਮਝਾਉਂਦੇ ਹਨ । ਬੱਚੋ ਤੁਸੀਂ ਆਪਣੇ ਜਨਮਾਂ ਨੂੰ ਨਹੀ
ਜਾਣਦੇ ਹੋ। ਮੈ ਤੁਹਾਨੂੰ ਸਮਝਾਉਂਦਾ ਹਾਂ । ਪਹਿਲਾਂ ਤੁਸੀਂ ਸੁਣਦੇ ਸੀ ਕਿ ਚੁਰਾਸੀ ਲੱਖ ਜਨਮ ਲੈਣ
ਤੋਂ ਬਾਦ ਫਿਰ ਇੱਕ ਜਨਮ ਮਨੁੱਖ ਦਾ ਮਿਲਦਾ ਹੈ, ਅਜਿਹਾ ਨਹੀ ਹੈ। ਹੁਣ ਤੁਸੀ ਸਭ ਆਤਮਾਵਾਂ ਨੰਬਰਵਾਰ
ਆਉਂਦੀਆਂ ਜਾਂਦੀਆਂ ਹੋ । ਬੁੱਧੀ ਵਿੱਚ ਆਇਆ ਹੈ - ਪਹਿਲਾਂ - ਪਹਿਲਾਂ ਅਸੀਂ ਆਦਿ ਸਨਾਤਨ
ਦੇਵੀ-ਦੇਵਤਾ ਧਰਮ ਦੇ ਪੂਜਯ ਸੀ, ਫੇਰ ਅਸੀਂ ਹੀ ਪੁਜਾਰੀ ਬਣੇ ਹਾਂ। ਆਪੇ ਪੂਜਯ ਆਪੇ ਹੀ ਪੁਜਾਰੀ -
ਇਹ ਵੀ ਗਾਇਨ ਹੈ। ਮਨੁੱਖ ਫਿਰ ਭਗਵਾਨ ਲਈ ਸਮਝਦੇ ਹਨ ਆਪੇ ਹੀ ਪੂਜਯ ਆਪੇ ਹੀ ਪੁਜਾਰੀ ਬਣਦੇ ਹਨ।
ਤੁਹਾਡੇ ਹੀ ਇਹ ਸਭ ਰੂਪ ਹਨ। ਅਨੇਕ ਮੱਤ ਮਤਾਂਤਰ ਹਨ ਨਾ। ਤੁਸੀਂ ਹੁਣ ਸ਼੍ਰੀਮਤ ਤੇ ਚਲਦੇ ਹੋ । ਤੁਸੀਂ
ਸਮਝਦੇ ਹੋ ਅਸੀਂ ਸਟੂਡੈਂਟ ਪਹਿਲਾ ਕੁਝ ਵੀ ਨਹੀ ਜਾਣਦੇ ਸੀ ਫੇਰ ਪੜ੍ਹ ਕੇ ਉੱਚ ਇਮਤਿਹਾਨ ਪਾਸ ਕਰਦੇ
- ਕਰਦੇ ਸਮਝਦੇ ਹਨ ਕਿ ਹੁਣ ਅਸੀ ਬੈਰਿਸਟਰੀ ਪਾਸ ਕਰ ਲਈ ਹੈ। ਤੁਸੀਂ ਵੀ ਹੁਣ ਜਾਣਦੇ ਹੋ ਅਸੀਂ
ਪੜ੍ਹ ਕੇ ਮਨੁੱਖ ਤੋਂ ਦੇਵਤਾ ਬਣ ਰਹੇ ਹਾਂ ਸੋ ਵੀ ਵਿਸ਼ਵ ਦੇ ਮਾਲਿਕ। ਉੱਥੇ ਤੇ ਹੈ ਹੀ ਇੱਕ ਧਰਮ
ਇੱਕ ਰਾਜ। ਤੁਹਾਡਾ ਰਾਜ ਕੋਈ ਖ਼ੋਹ ਨਾ ਸਕੇ। ਉੱਥੇ ਤੁਹਾਨੂੰ ਪਵਿੱਤਰਤਾ, ਸ਼ਾਂਤੀ, ਸੁਖ - ਸੰਪਤੀ ਸਭ
ਕੁਝ ਹੈ। ਗੀਤ ਵਿੱਚ ਵੀ ਸੁਣਿਆ ਨਾ। ਹੁਣ ਇਹ ਗੀਤ ਤੁਸੀਂ ਤਾਂ ਨਹੀ ਬਣਾਏ ਹਨ। ਅਚਾਨਕ ਹੀ ਡਰਾਮਾ
ਅਨੁਸਾਰ ਇਸ ਸਮੇਂ ਲਈ ਇਹ ਬਣੇ ਹੋਏ ਹਨ। ਮਨੁੱਖਾਂ ਦੇ ਬਣਾਏ ਹੋਏ ਗੀਤਾਂ ਦਾ ਅਰਥ ਬਾਪ ਬੈਠ
ਸਮਝਾਉਂਦੇ ਹਨ। ਹੁਣ ਤੁਸੀਂ ਇਥੇ ਸ਼ਾਂਤੀ ਵਿਚ ਬੈਠ ਬਾਪ ਤੋਂ ਵਰਸਾ ਲੈ ਰਹੇ ਹੋ, ਜੋ ਕੋਈ ਖੋਹ ਨਹੀ
ਸਕਦਾ। ਅੱਧਾਕਲਪ ਸੁਖ ਦਾ ਵਰਸਾ ਰਹਿੰਦਾ ਹੈ। ਬਾਪ ਸਮਝਾਉਂਦੇ ਹਨ ਮਿੱਠੇ ਮਿੱਠੇ ਬੱਚਿਓ ਅੱਧਾਕਲਪ
ਤੋਂ ਵੀ ਜ਼ਿਆਦਾ ਤੁਸੀਂ ਸੁਖ ਭੋਗਦੇ ਹੋ। ਫਿਰ ਰਾਵਣ ਰਾਜ ਸ਼ੁਰੂ ਹੁੰਦਾ ਹੈ। ਮੰਦਿਰ ਵੀ ਅਜਿਹੇ ਹਨ
ਜਿਥੇ ਚਿੱਤਰ ਵਿਖਾਉਂਦੇ ਹਨ - ਦੇਵਤੇ ਵਾਮ ਮਾਰਗ ਵਿਚ ਕਿਵੇਂ ਜਾਂਦੇ ਹਨ। ਡ੍ਰੇਸ ਤੇ ਉਹ ਹੀ ਹੈ।
ਡ੍ਰੇਸ ਬਾਦ ਵਿਚ ਬਦਲਦੀ ਹੈ। ਹਰ ਇੱਕ ਰਾਜੇ ਦੀ ਆਪਣੀ ਆਪਣੀ ਡ੍ਰੇਸ, ਤਾਜ ਆਦਿ ਸਭ ਵੱਖਰੇ-ਵੱਖਰੇ
ਹੁੰਦੇ ਹਨ।
ਹੁਣ ਬੱਚੇ ਜਾਣਦੇ ਹਨ ਅਸੀਂ
ਸ਼ਿਵਬਾਬਾ ਰਾਹੀਂ ਬ੍ਰਹਮਾ ਤੋਂ ਵਰਸਾ ਲੈ ਰਹੇ ਹਾਂ। ਬਾਪ ਤੇ ਬੱਚੇ- ਬੱਚੇ ਹੀ ਕਹਿੰਦੇ ਹਨ। ਬੱਚੇ
ਤੁਸੀਂ ਆਪਣੇ ਜਨਮਾਂ ਨੂੰ ਨਹੀ ਜਾਣਦੇ ਹੋ। ਸੁਣਦੀ ਤਾ ਆਤਮਾ ਹੀ ਹੈ ਨਾ। ਅਸੀਂ ਆਤਮਾ ਹਾਂ ਨਾਕਿ
ਸ਼ਰੀਰ। ਹੋਰ ਜੋ ਵੀ ਮਨੁੱਖ ਮਾਤਰ ਹਨ ਉਹਨਾਂ ਨੂੰ ਆਪਣੇ ਸ਼ਰੀਰ ਦੇ ਨਾਮ ਦਾ ਹੀ ਨਸ਼ਾ ਹੈ ਕਿਉਕਿ
ਦੇਹ-ਅਭਿਮਾਨੀ ਹਨ। ਅਸੀਂ ਆਤਮਾਵਾਂ ਹਾਂ ਇਹ ਜਾਣਦੇ ਹੀ ਨਹੀਂ। ਉਹ ਤੇ ਆਤਮਾ ਸੋ ਪਰਮਾਤਮਾ, ਪਰਮਾਤਮਾ
ਸੋ ਆਤਮਾ ਕਹਿ ਦਿੰਦੇ ਹਨ। ਹੁਣ ਤੁਹਾਨੂੰ ਬਾਪ ਨੇ ਸਮਝਾਇਆ ਹੈ ਤੁਸੀਂ ਆਤਮਾ ਸੋ ਵਿਸ਼ਵ ਦੇ ਮਾਲਿਕ
ਦੇਵੀ - ਦੇਵਤਾ ਬਣ ਰਹੇ ਹੋ। ਇਹ ਗਿਆਨ ਹੁਣੇ ਹੈ, ਅਸੀਂ ਸੋ ਦੇਵਤਾ ਫਿਰ ਸ਼ਤ੍ਰੀਯ ਘਰਾਣੇ ਵਿਚ
ਆਵਾਂਗੇ। 84 ਜਨਮਾਂ ਦਾ ਹਿਸਾਬ ਵੀ ਚਾਹੀਦਾ ਹੈ ਨਾ । ਸਾਰੇ ਤਾਂ ਚੁਰਾਸੀ ਜਨਮ ਨਹੀ ਲੈਣਗੇ। ਸਾਰੇ
ਇਕੱਠੇ ਆ ਜਾਂਦੇ ਹਨ। ਤੁਸੀਂ ਜਾਣਦੇ ਹੋ ਕਿਹੜੇ ਧਰਮ ਕਿਵੇਂ ਆਉਂਦੇ ਰਹਿੰਦੇ ਹਨ। ਹਿਸਟਰੀ ਪੁਰਾਣੀ
ਫਿਰ ਨਵੀਂ ਹੁੰਦੀ ਹੈ। ਹੁਣ ਇਹ ਹੈ ਹੀ ਪਤਿਤ ਦੁਨੀਆਂ। ਉਹ ਹੈ ਪਾਵਨ ਦੁਨੀਆਂ। ਫਿਰ ਦੂਜੇ - ਦੂਜੇ
ਧਰਮ ਆਉਂਦੇ ਹਨ, ਇੱਥੇ ਕਰਮਖੇਤ੍ਰ ਤੇ ਇਹ ਇੱਕ ਹੀ ਨਾਟਕ ਚੱਲਦਾ ਹੈ। ਮੁੱਖ ਹਨ 4 ਧਰਮ। ਇਸ ਸੰਗਮ
ਤੇ ਬਾਪ ਆਕੇ ਬ੍ਰਾਹਮਣ ਸੰਪਰਦਾਇ ਸਥਾਪਨ ਕਰਦੇ ਹਨ। ਵਿਰਾਟ ਰੂਪ ਦਾ ਚਿੱਤਰ ਬਣਾਉਂਦੇ ਹਨ, ਪਰੰਤੂ
ਉਸ ਵਿੱਚ ਇਹ ਭੁੱਲ ਹੈ। ਬਾਪ ਆਕੇ ਸਭ ਗੱਲਾਂ ਸਮਝਾ ਅਭੁੱਲ ਬਣਾਉਂਦੇ ਹਨ। ਬਾਪ ਤੇ ਨਾ ਕਦੇ ਸ਼ਰੀਰ
ਵਿੱਚ ਆਉਂਦੇ ਹਨ, ਨਾ ਭੁੱਲ ਕਰਦੇ ਹਨ। ਉਹ ਤਾਂ ਥੋੜ੍ਹੇ ਸਮੇਂ ਦੇ ਲਈ ਤੁਹਾਨੂੰ ਬੱਚਿਆਂ ਨੂੰ
ਸੁਖਧਾਮ ਦਾ ਅਤੇ ਆਪਣੇ ਘਰ ਦਾ ਰਸਤਾ ਦੱਸਣ ਦੇ ਲਈ ਇਨ੍ਹਾਂ ਦੇ ਰਥ ਵਿੱਚ ਆਉਂਦੇ ਹਨ। ਨਾ ਸਿਰ੍ਫ
ਰਸਤਾ ਦੱਸਦੇ ਹਨ ਪ੍ਰੰਤੂ ਲਾਈਫ ਵੀ ਬਣਾਉਂਦੇ ਹਨ। ਕਲਪ - ਕਲਪ ਤੁਸੀਂ ਘਰ ਜਾਂਦੇ ਹੋ ਫਿਰ ਸੁੱਖ ਦਾ
ਪਾਰ੍ਟ ਵੀ ਵਜਾਉਂਦੇ ਹੋ। ਬੱਚਿਆਂ ਨੂੰ ਭੁੱਲ ਗਿਆ ਹੈ ਸਾਡਾ ਆਤਮਾਵਾਂ ਦਾ ਸਵਧਰਮ ਹੈ ਹੀ ਸ਼ਾਂਤੀ।
ਇਸ ਦੁੱਖ ਦੀ ਦੁਨੀਆਂ ਵਿੱਚ ਸ਼ਾਂਤੀ ਕਿਵੇਂ ਹੋਵੇਗੀ - ਇਨ੍ਹਾਂ ਸਭ ਗੱਲਾਂ ਨੂੰ ਤੁਸੀਂ ਸਮਝ ਗਏ ਹੋ।
ਤੁਸੀਂ ਸਭ ਨੂੰ ਸਮਝਾਉਂਦੇ ਵੀ ਹੋ। ਹੌਲੀ - ਹੌਲੀ ਸਭ ਆਉਂਦੇ ਜਾਣਗੇ, ਵਿਲਾਇਤ ਵਾਲਿਆਂ ਨੂੰ ਵੀ ਪਤਾ
ਚੱਲੇਗਾ - ਇਹ ਸ੍ਰਿਸ਼ਟੀ ਚੱਕਰ ਕਿਵੇਂ ਫਿਰਦਾ ਹੈ, ਇਸ ਦੀ ਉੱਮਰ ਕਿੰਨੀ ਹੈ। ਫਾਰਨਰਜ਼ ਵੀ ਤੁਹਾਡੇ
ਕੋਲ ਆਉਣਗੇ ਜਾਂ ਬੱਚੇ ਉਥੇ ਜਾਕੇ ਸ੍ਰਿਸ਼ਟੀ ਚੱਕਰ ਦਾ ਰਾਜ਼ ਸਮਝਾਉਣਗੇ। ਉਹ ਸਮਝਦੇ ਹਨ ਕਿ ਕ੍ਰਾਇਸਟ
ਗੌਡ ਦੇ ਕੋਲ ਜਾਕੇ ਪਹੁੰਚਿਆ। ਕ੍ਰਾਇਸਟ ਨੂੰ ਗੌਡ ਦਾ ਬੱਚਾ ਸਮਝਦੇ ਹਨ। ਕਈ ਫਿਰ ਇਹ ਸਮਝਦੇ ਹਨ ਕਿ
ਕ੍ਰਾਇਸਟ ਵੀ ਪੁਨਰਜਨਮ ਲੈਂਦੇ - ਲੈਦੇ ਹੁਣ ਬੇਗਰ ਹੈ। ਜਿਵੇਂ ਤੁਸੀਂ ਵੀ ਬੇਗਰ ਹੋ ਨਾ। ਬੇਗਰ
ਮਤਲਬ ਤਮੋਪ੍ਰਧਾਨ। ਸਮਝਦੇ ਹਨ ਕ੍ਰਾਇਸਟ ਵੀ ਇਥੇ ਹੈ, ਫਿਰ ਕਦੋਂ ਆਉਣਗੇ, ਇਹ ਨਹੀਂ ਜਾਣਦੇ। ਤੁਸੀਂ
ਸਮਝਾ ਸਕਦੇ ਹੋ - ਤੁਹਾਡਾ ਧਰਮ ਸਥਾਪਕ ਫਿਰ ਆਪਣੇ ਵਕ਼ਤ ਤੇ ਧਰਮ ਸਥਾਪਨ ਕਰਨ ਆਵੇਗਾ। ਉਨ੍ਹਾਂ ਨੂੰ
ਗੁਰੂ ਨਹੀ ਕਹਿ ਸਕਦੇ। ਉਹ ਧਰਮ ਸਥਾਪਨ ਕਰਨ ਆਉਂਦੇ ਹਨ। ਸਦਗਤੀ ਦਾਤਾ ਸਿਰ੍ਫ ਇੱਕ ਹੈ, ਉਹ ਜੋ ਵੀ
ਧਰਮ ਸਥਾਪਨ ਕਰਨ ਆਉਂਦੇ ਹਨ ਉਹ ਸਭ ਪੁਨਰਜਨਮ ਲੈਂਦੇ - ਲੈਂਦੇ ਹੁਣ ਆਕੇ ਤਮੋਪ੍ਰਧਾਨ ਬਣੇ ਹਨ। ਅੰਤ
ਵਿੱਚ ਸਾਰਾ ਝਾੜ ਜੜ੍ਹਜੜ੍ਹੀਭੂਤ ਅਵਸਥਾ ਨੂੰ ਪਾ ਲਿਆ ਹੈ। ਹੁਣ ਤੁਸੀਂ ਜਾਣਦੇ ਹੋ - ਸਾਰਾ ਝਾੜ
ਖੜ੍ਹਾ ਹੈ, ਬਾਕੀ ਦੇਵੀ - ਦੇਵਤਾ ਧਰਮ ਦਾ ਫਾਊਂਡੇਸ਼ਨ ਹੈ ਨਹੀਂ ( ਬੜ੍ਹ ਦਾ ਮਿਸਾਲ ) ਇਹ ਗੱਲਾਂ
ਬਾਪ ਹੀ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ। ਤੁਹਾਨੂੰ ਬੱਚਿਆਂ ਨੂੰ ਤੇ ਬਹੁਤ ਖੁਸ਼ੀ ਹੋਣੀ ਚਾਹੀਦੀ
ਹੈ। ਤੁਹਾਨੂੰ ਪਤਾ ਚਲਿਆ ਹੈ ਅਸੀਂ ਸੋ ਦੇਵੀ - ਦੇਵਤਾ ਧਰਮ ਦੇ ਸੀ ਫਿਰ ਹੁਣ ਬਣ ਰਹੇ ਹਾਂ। ਇੱਥੇ
ਤੁਸੀਂ ਆਉਂਦੇ ਹੀ ਹੋ ਸਤ ਨਰਾਇਣ ਦੀ ਕਥਾ ਸੁਣਨ, ਜਿਸ ਨਾਲ ਨਰ ਤੋਂ ਨਰਾਇਣ ਬਣੋਗੇ। ਨਰਾਇਣ ਬਣੋਗੇ
ਤਾਂ ਜਰੂਰ ਲਕਸ਼ਮੀ ਵੀ ਹੋਵੇਗੀ। ਲਕਸ਼ਮੀ - ਨਾਰਾਇਣ ਹੋਣਗੇ ਤਾਂ ਜਰੂਰ ਉਨ੍ਹਾਂ ਦੀ ਰਾਜਧਾਨੀ ਵੀ
ਹੋਵੇਗੀ ਨਾ। ਇਕੱਲੇ ਲਕਸ਼ਮੀ - ਨਾਰਾਇਣ ਤਾਂ ਨਹੀਂ ਬਣਨਗੇ। ਲਕਸ਼ਮੀ ਬਣਨ ਦੀ ਵੱਖ ਕਥਾ ਥੋੜ੍ਹੀ ਨਾ
ਹੈ। ਨਾਰਾਇਣ ਦੇ ਨਾਲ ਲਕਸ਼ਮੀ ਵੀ ਬਣਦੀ ਹੈ। ਲਕਸ਼ਮੀ ਵੀ ਕਦੀ ਨਰਾਇਣ ਬਣਦੀ ਹੈ। ਨਾਰਾਇਣ ਫਿਰ ਕਦੇ
ਲਕਸ਼ਮੀ ਬਣਦੇ ਹਨ। ਕੋਈ - ਕੋਈ ਗੀਤ ਬਹੁਤ ਚੰਗੇ ਹਨ। ਮਾਇਆ ਦੇ ਘੁਟਕੇ ਆਉਣ ਤੇ ਗੀਤ ਸੁਣਨ ਨਾਲ
ਹਰਸ਼ਿਤਪਣਾ ਆ ਜਾਵੇਗਾ। ਜਿਵੇਂ ਤੈਰਨਾ ਸਿੱਖਣਾ ਹੁੰਦਾ ਹੈ ਤਾਂ ਪਹਿਲਾਂ ਘੁਟਕੇ ਆਉਂਦੇ ਹਨ ਫਿਰ ਉਨਾਂ
ਨੂੰ ਫੜ੍ਹ ਲੈਂਦੇ ਹਨ। ਇਥੇ ਵੀ ਮਾਇਆ ਦੇ ਘੁਟਕੇ ਬਹੁਤ ਖਾਂਦੇ ਹਨ। ਤੈਰਨ ਵਾਲੇ ਤਾਂ ਬਹੁਤ ਹੁੰਦੇ
ਹਨ। ਉਨ੍ਹਾਂ ਦੀ ਵੀ ਰੇਸ ਹੁੰਦੀ ਹੈ ਤੇ ਤੁਹਾਡੀ ਵੀ ਰੇਸ ਹੁੰਦੀ ਹੈ - ਉਸ ਪਾਰ ਜਾਣ ਦੀ। ਮਾਮੇਕਮ
ਯਾਦ ਕਰਨਾ ਹੈ। ਯਾਦ ਨਹੀਂ ਕਰਦੇ ਤਾਂ ਘੁਟਕਾ ਖਾਂਦੇ ਹਨ। ਬਾਪ ਕਹਿੰਦੇ ਹਨ - ਯਾਦ ਦੀ ਯਾਤ੍ਰਾ ਨਾਲ
ਹੀ ਬੇੜਾ ਪਾਰ ਹੋਵੇਗਾ। ਤੁਸੀਂ ਉਸ ਪਾਰ ਚਲੇ ਜਾਵੋਗੇ। ਤਾਰੂ (ਤੈਰਾਕ ) ਕਈ ਬਹੁਤ ਤਿੱਖੇ ਹੁੰਦੇ
ਹਨ, ਕੋਈ ਘੱਟ। ਇੱਥੇ ਵੀ ਇਵੇਂ ਹੈ। ਬਾਬਾ ਦੇ ਕੋਲ ਚਾਰਟ ਭੇਜ ਦਿੰਦੇ ਹਨ। ਬਾਬਾ ਜਾਂਚ ਕਰਦੇ ਹਨ।
ਯਾਦ ਦੇ ਚਾਰਟ ਨੂੰ ਇਹ ਰਾਈਟ ਵਿਧੀ ਸਮਝਦੇ ਹਨ ਜਾਂ ਰਾਂਗ ਸਮਝਦੇ ਹਨ। ਕੋਈ -ਕੋਈ ਵਿਖਾਉਂਦੇ ਹਨ -
ਅਸੀਂ ਸਾਰਾ ਦਿਨ ਵਿੱਚ 5 ਘੰਟੇ ਯਾਦ ਵਿੱਚ ਰਹੇ। ਅਸੀਂ ਯਕੀਨ ਨਹੀਂ ਕਰਦੇ, ਜਰੂਰ ਭੁੱਲ ਹੋਈ ਹੈ।
ਕੋਈ ਸਮਝਦੇ ਹਨ ਅਸੀਂ ਜਿਨਾਂ ਵਕਤ ਇਥੇ ਪੜ੍ਹਦੇ ਹਾਂ ਉਨਾਂ ਵਕਤ ਤਾਂ ਚਾਰਟ ਠੀਕ ਰਹਿੰਦਾ ਹੈ। ਪਰੰਤੂ
ਨਹੀਂ। ਬਹੁਤ ਹਨ ਇਥੇ ਬੈਠੇ ਹੋਏ ਵੀ, ਸੁਣਦੇ ਹੋਏ ਵੀ ਬੁੱਧੀ ਬਾਹਰ ਵਿੱਚ ਕਿਤੇ - ਕਿਤੇ ਚਲੀ ਜਾਂਦੀ
ਹੈ। ਪੂਰਾ ਸੁਣਦੇ ਵੀ ਨਹੀਂ ਹਨ। ਭਗਤੀਮਾਰਗ ਵਿੱਚ ਅਜਿਹਾ ਹੁੰਦਾ ਹੈ। ਸੰਨਿਆਸੀ ਲੋਕੀ ਕਥਾ
ਸੁਣਾਉਂਦੇ ਹਨ ਫਿਰ ਵਿਚੋਂ ਦੀ ਪੁੱਛਦੇ ਹਨ, ਅਸੀਂ ਕੀ ਸੁਣਾਇਆ? ਵੇਖਦੇ ਹਨ ਇਹ ਤਵਾਈ ਹੋਕੇ ਬੈਠਾ
ਹੈ ਤਾਂ ਪੁੱਛਦੇ ਹਨ ਫਿਰ ਦੱਸ ਨਹੀਂ ਸਕਦੇ। ਬੁੱਧੀ ਕਿਤੇ ਨਾ ਕਿਤੇ ਚਲੀ ਜਾਂਦੀ ਹੈ। ਇੱਕ ਅੱਖਰ ਵੀ
ਨਹੀਂ ਸੁਣਦੇ। ਇੱਥੇ ਵੀ ਅਜਿਹੇ ਹਨ। ਬਾਬਾ ਦੇਖਦੇ ਰਹਿੰਦੇ ਹਨ - ਸਮਝਿਆ ਜਾਂਦਾ ਹੈ ਇਨ੍ਹਾਂ ਦੀ
ਬੁੱਧੀ ਕਿਤੇ ਬਾਹਰ ਭਟਕਦੀ ਰਹਿੰਦੀ ਹੈ। ਇੱਧਰ - ਓਧਰ ਵੇਖਦੇ ਰਹਿੰਦੇ ਹਨ। ਅਜਿਹੇ ਵੀ ਕਈ ਨਵੇਂ -ਨਵੇਂ
ਆਉਂਦੇ ਹਨ। ਬਾਬਾ ਸਮਝ ਜਾਂਦੇ ਹਨ ਪੂਰਾ ਸਮਝਿਆ ਨਹੀਂ ਹੈ ਇਸ ਲਈ ਬਾਬਾ ਕਹਿੰਦੇ ਹਨ ਨਵੇਂ- ਨਵੇਂ
ਨੂੰ ਜਲਦੀ ਇਥੇ ਕਲਾਸ ਵਿੱਚ ਆਉਣ ਦੀ ਛੁੱਟੀ ਨਾ ਦੇਵੋ। ਨਹੀਂ ਤਾਂ ਵਾਯੂਮੰਡਲ ਨੂੰ ਵਿਗਾੜਦੇ ਹਨ।
ਅੱਗੇ ਚੱਲ ਤੁਸੀਂ ਵੇਖੋਗੇ ਜੋ ਚੰਗੇ - ਚੰਗੇ ਬੱਚੇ ਹੋਣਗੇ ਇਥੇ ਬੈਠੇ - ਬੈਠੇ ਬੈਕੁੰਠ ਪਹੁੰਚ
ਜਾਣਗੇ। ਬਹੁਤ ਖੁਸ਼ੀ ਹੁੰਦੀ ਰਹੇਗੀ। ਘੜੀ - ਘੜੀ ਚਲੇ ਜਾਣਗੇ - ਹੁਣ ਸਮਾਂ ਨੇੜ੍ਹੇ ਹੈ। ਨੰਬਰਵਾਰ
ਪੁਰਸ਼ਾਰਥ ਅਨੁਸਾਰ ਤੁਹਾਡੀ ਅਵਸਥਾ ਅਜਿਹੀ ਹੋ ਜਾਵੇਗੀ। ਘੜੀ -ਘੜੀ ਸਵਰਗ ਵਿੱਚ ਆਪਣੇ ਮਹਿਲ ਵੇਖਦੇ
ਰਹੋਗੇ। ਜੋ ਕੁਝ ਦੱਸਣਾ ਕਰਨਾ ਹੋਵੇਗਾ ਉਸਦਾ ਸਾਖਸ਼ਾਤਕਾਰ ਹੁੰਦਾ ਰਹੇਗਾ। ਵਕਤ ਤਾਂ ਵੇਖ ਰਹੇ ਹੋ
ਨਾ। ਕਿਵੇਂ - ਕਿਵੇਂ ਤਿਆਰੀਆਂ ਹੋ ਰਹੀਆਂ ਹਨ। ਬਾਪ ਕਹਿੰਦੇ ਹਨ - ਵੇਖਣਾ ਕਿਵੇਂ ਇੱਕ ਸੈਕਿੰਡ
ਵਿੱਚ ਸਾਰੀ ਦੁਨੀਆਂ ਦੇ ਮਨੁੱਖ ਖ਼ਾਕ ਵਿੱਚ ਮਿਲ ਜਾਣਗੇ। ਬੰਬ ਲਗਾਇਆ ਅਤੇ ਇਹ ਖ਼ਤਮ ਹੋਏ।
ਤੁਸੀਂ ਬੱਚੇ ਜਾਣਦੇ ਹੋ
ਹਾਲੇ ਆਪਣੀ ਰਾਜਾਈ ਸਥਾਪਨ ਹੋ ਰਹੀ ਹੈ। ਹੁਣ ਤਾਂ ਯਾਦ ਦੀ ਯਾਤ੍ਰਾ ਵਿੱਚ ਮਸਤ ਰਹਿਣਾ ਹੈ। ਉਹ
ਜੌਹਰ ਭਰਨਾ ਹੈ ਜੋ ਕਿਸੇ ਨੂੰ ਵੀ ਦ੍ਰਿਸ਼ਟੀ ਨਾਲ ਤੀਰ ਲੱਗ ਜਾਵੇ। ਪਿਛਾੜੀ ਵਿੱਚ ਭੀਸ਼ਮ ਪਿਤਾਮਾਹ
ਆਦਿ ਵਰਗਿਆਂ ਨੂੰ ਤੁਸੀਂ ਹੀ ਗਿਆਨ ਦੇ ਬਾਨ ਮਾਰੇ ਹਨ। ਝੱਟ ਸਮਝ ਜਾਣਗੇ, ਇਹ ਤੇ ਸੱਚ ਕਹਿੰਦੇ ਹਨ।
ਗਿਆਨ ਦਾ ਸਾਗਰ ਪਤਿਤ - ਪਾਵਨ ਤਾਂ ਨਿਰਾਕਾਰ ਭਗਵਾਨ ਹੈ। ਕ੍ਰਿਸ਼ਨ ਹੋ ਨਾ ਸਕੇ। ਉਨ੍ਹਾਂ ਦਾ ਤੇ
ਜਨਮ ਵਿਖਾਉਂਦੇ ਹਨ। ਕ੍ਰਿਸ਼ਨ ਨੂੰ ਉਹ ਹੀ ਫੀਚਰਜ਼ ਫਿਰ ਕਦੇ ਮਿਲ ਨਾ ਸਕਣ। ਫਿਰ ਸਤਿਯੁਗ ਵਿੱਚ ਉਹ
ਹੀ ਫੀਚਰਜ਼ ਮਿਲਣਗੇ। ਹਰ ਇੱਕ ਜਨਮ ਵਿੱਚ, ਹਰ ਇੱਕ ਦੇ ਫੀਚਰਜ਼ ਵੱਖ - ਵੱਖ ਹੁੰਦੇ ਹਨ। ਇਹ ਡਰਾਮੇ
ਦਾ ਪਾਰ੍ਟ ਅਜਿਹਾ ਬਣਿਆ ਹੋਇਆ ਹੈ। ਉਥੇ ਤਾਂ ਨੈਚੁਰਲ ਬਿਊਟੀਫੁਲ ਫੀਚਰਜ਼ ਹੁੰਦੇ ਹਨ। ਹੁਣ ਤੇ ਦਿਨ
- ਪ੍ਰਤੀਦਿਨ ਸ਼ਰੀਰ ਵੀ ਤਮੋਪ੍ਰਧਾਨ ਹੁੰਦੇ ਜਾਂਦੇ ਹਨ। ਪਹਿਲਾਂ -ਪਹਿਲਾਂ ਸਤੋਪ੍ਰਧਾਨ ਫਿਰ ਸਤੋ,
ਰਜੋ, ਤਮੋ ਜੋ ਜਾਂਦੇ ਹਨ। ਇੱਥੇ ਤਾਂ ਵੇਖੋ ਕਿਵੇਂ - ਕਿਵੇਂ ਦੇ ਬੱਚੇ ਜਨਮ ਲੈਂਦੇ ਹਨ। ਕਿਸੇ ਦੀ
ਲੱਤ ਨਹੀਂ ਚੱਲਦੀ, ਕਈ ਜਾਮੜੇ ਹੁੰਦੇ ਹਨ। ਕੀ - ਕੀ ਹੋ ਜਾਂਦਾ ਹੈ। ਸਤਿਯੁਗ ਵਿੱਚ ਅਜਿਹਾ ਥੋੜ੍ਹੀ
ਨਾ ਹੁੰਦਾ ਹੈ। ਉਥੇ ਦੇਵਤਿਆਂ ਨੂੰ ਦਾੜ੍ਹੀ ਆਦਿ ਵੀ ਨਹੀਂ ਹੁੰਦੀ। ਕਲੀਨਸ਼ੇਵ ਹੁੰਦੀ ਹੈ। ਨੈਨ -
ਚੈਨ ਤੋਂ ਪਤਾ ਚਲਦਾ ਹੈ ਇਹ ਮੇਲ ਹੈ, ਇਹ ਫੀਮੇਲ ਹੈ। ਅੱਗੇ ਚਲ ਤੁਹਾਨੂੰ ਬਹੁਤ ਸਾਖਸ਼ਾਤਕਾਰ ਹੁੰਦੇ
ਰਹਿਣਗੇ। ਤੁਹਾਨੂੰ ਬੱਚਿਆਂ ਨੂੰ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਬਾਬਾ ਕਲਪ - ਕਲਪ ਆਕੇ ਸਾਨੂੰ
ਰਾਜਯੋਗ ਸਿਖਾ ਮਨੁੱਖ ਤੋਂ ਦੇਵਤਾ ਬਣਾਉਂਦੇ ਹਨ। ਇਹ ਵੀ ਤੁਸੀਂ ਬੱਚੇ ਜਾਣਦੇ ਹੋ ਕਿ ਹੋਰ ਜੋ ਵੀ
ਧਰਮ ਵਾਲੇ ਹਨ ਸਭ ਆਪਣੇ - ਆਪਣੇ ਸੈਕਸ਼ਨ ਵਿੱਚ ਚਲੇ ਜਾਣਗੇ। ਆਤਮਾਵਾਂ ਦਾ ਝਾੜ ਵੀ ਵਿਖਾਉਂਦੇ ਹਨ
ਨਾ। ਚਿੱਤਰਾਂ ਵਿੱਚ ਬਹੁਤ ਕੁਰੈਕਸ਼ਨ ਕਰਦੇ, ਬਦਲਦੇ ਜਾਣਗੇ। ਜਿਵੇਂ ਬਾਬਾ ਸੂਖਸ਼ਮਵਤਨ ਲਈ ਸਮਝਾਉਂਦੇ
ਹਨ, ਸੰਸ਼ੇ ਬੁੱਧੀ ਤਾਂ ਕਹਿਣਗੇ ਇਹ ਕੀ! ਪਹਿਲੋਂ ਇਹ ਕਹਿੰਦੇ ਸਨ, ਹੁਣ ਇਹ ਕਹਿੰਦੇ ਹਨ! ਲਕਸ਼ਮੀ -
ਨਾਰਾਇਣ ਦੇ ਦੋ ਰੂਪਾਂ ਨੂੰ ਮਿਲਾ ਕੇ ਵਿਸ਼ਨੂੰ ਕਹਿੰਦੇ ਹਨ। ਬਾਕੀ ਚਾਰ ਬਾਹਵਾਂ ਵਾਲਾ ਮਨੁੱਖ
ਥੋੜ੍ਹੀ ਨਾ ਹੁੰਦਾ ਹੈ। ਰਾਵਣ ਦੇ 10 ਸਿਰ ਵਿਖਾਉਂਦੇ ਹਨ। ਅਜਿਹੇ ਕੋਈ ਮਨੁੱਖ ਹੁੰਦੇ ਨਹੀਂ। ਰਾਵਣ
ਨੂੰ ਹਰ ਵਰ੍ਹੇ ਬੈਠ ਸਾੜ੍ਹਦੇ ਹਨ। ਜਿਵੇਂ ਗੁੱਡੀਆਂ ਦਾ ਖੇਡ।
ਮਨੁੱਖ ਕਹਿੰਦੇ ਹਨ -
ਸ਼ਾਸਤਰਾਂ ਬਿਨਾਂ ਅਸੀਂ ਜੀ ਨਹੀਂ ਸਕਦੇ। ਸ਼ਾਸਤਰ ਤਾਂ ਸਾਡੇ ਪ੍ਰਾਣ ਹਨ। ਗੀਤਾ ਦਾ ਵੇਖੋ ਮਾਨ ਕਿੰਨਾ
ਹੈ। ਇੱਥੇ ਤੇ ਤੁਹਾਡੇ ਕੋਲ ਮੁਰਲੀਆਂ ਦਾ ਢੇਰ ਇਕੱਠਾ ਹੋ ਜਾਂਦਾ ਹੈ। ਤੁਸੀਂ ਰੱਖਕੇ ਕੀ ਕਰੋਗੇ!
ਦਿਨ - ਪ੍ਰਤੀਦਿਨ ਤੁਸੀਂ ਨਵੇਂ - ਨਵੇਂ ਪੁਆਇੰਟਸ ਸੁਣਦੇ ਰਹਿੰਦੇ ਹੋ। ਹਾਂ ਪੁਆਇੰਟਸ ਨੋਟ ਕਰਨੇ
ਚੰਗਾ ਹੈ। ਭਾਸ਼ਣ ਕਰਦੇ ਵਕਤ ਰਿਹਰਸਲ ਕਰੋਗੇ। ਇਹ -ਇਹ ਪੁਆਇੰਟਸ ਸਮਝਾਵਾਂਗੇ। ਟਾਪਿਕਸ ਦੀ ਲਿਸਟ
ਹੋਣੀ ਚਾਹੀਦੀ ਹੈ। ਅੱਜ ਇਸ ਟਾਪਿਕ ਤੇ ਸਮਝਾਵਾਂਗੇ। ਰਾਵਣ ਕੌਣ ਹੈ, ਰਾਮ ਕੌਣ ਹੈ? ਸੱਚ ਕੀ ਹੈ,
ਉਹ ਅਸੀਂ ਤੁਹਾਨੂੰ ਦੱਸਦੇ ਹਾਂ। ਇਸ ਵਕਤ ਰਾਵਣ ਰਾਜ ਸਾਰੀ ਦੁਨੀਆਂ ਵਿੱਚ ਹੈ। 5 ਵਿਕਾਰ ਤਾਂ ਸਭ
ਵਿਚ ਹਨ। ਬਾਪ ਆਕੇ ਫਿਰ ਰਾਮ ਰਾਜ ਦੀ ਸਥਾਪਨਾ ਕਰਦੇ ਹਨ। ਇਹ ਹਾਰ ਅਤੇ ਜਿੱਤ ਦੀ ਖੇਡ ਹੈ। ਹਾਰ
ਕਿਵੇਂ ਹੁੰਦੀ ਹੈ! 5 ਵਿਕਾਰਾਂ ਰੂਪੀ ਰਾਵਣ ਨਾਲ। ਪਹਿਲੋਂ ਪਵਿੱਤਰ ਗ੍ਰਹਿਸਤ ਆਸ਼ਰਮ ਸੀ ਸੋ ਹੁਣ
ਪਤਿਤ ਬਣ ਗਏ ਹਨ। ਲਕਸ਼ਮੀ - ਨਾਰਾਇਣ ਸੋ ਫਿਰ ਬ੍ਰਹਮਾ ਸਰਸਵਤੀ। ਬਾਪ ਵੀ ਕਹਿੰਦੇ ਹਨ ਮੈਂ ਇਨ੍ਹਾਂ
ਦੇ ਬਹੁਤ ਜਨਮਾਂ ਦੇ ਅੰਤ ਦੇ ਜਨਮ ਵਿੱਚ ਪ੍ਰਵੇਸ਼ ਕਰਦਾ ਹਾਂ। ਤੁਸੀਂ ਕਹੋਗੇ ਅਸੀਂ ਵੀ ਬਹੁਤ ਜਨਮਾਂ
ਦੇ ਅੰਤ ਤੇ ਬਾਪ ਤੋਂ ਗਿਆਨ ਲੈ ਰਹੇ ਹਾਂ। ਇਹ ਸਭ ਸਮਝਣ ਦੀਆਂ ਗੱਲਾਂ ਹਨ। ਕੋਈ ਵੀ ਡਲਹੈਡ ਬੁੱਧੀ
ਹੈ ਤਾਂ ਸਮਝਦੇ ਨਹੀਂ ਹਨ। ਇਹ ਤਾਂ ਰਾਜਧਾਨੀ ਸਥਾਪਨ ਹੋ ਰਹੀ ਹੈ। ਬਹੁਤ ਆਏ ਫਿਰ ਚਲੇ ਗਏ, ਉਹ ਫਿਰ
ਆ ਜਾਣਗੇ। ਪ੍ਰਜਾ ਵਿੱਚ ਪਾਈ ਪੈਸੇ ਦੀ ਪਦਵੀ ਪਾ ਲੈਣਗੇ। ਉਹ ਵੀ ਤਾਂ ਚਾਹੀਦੇ ਹਨ ਨਾ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।।
ਧਾਰਨਾ ਲਈ ਮੁੱਖ
ਸਾਰ:-
1. ਸਦਾ ਇਸੇ ਨਸ਼ੇ
ਵਿੱਚ ਰਹਿਣਾ ਹੈ ਕਿ ਅਸੀਂ ਹੁਣ ਇਹ ਪੜ੍ਹਾਈ ਪੂਰੀ ਕਰ ਮਨੁੱਖ ਤੋਂ ਦੇਵਤਾ ਸੋ ਵਿਸ਼ਵ ਦੇ ਮਾਲਿਕ
ਬਣਾਂਗੇ। ਸਾਡੇ ਰਾਜ ਵਿੱਚ ਪਵਿੱਤਰਤਾ - ਸੁਖ - ਸ਼ਾਂਤੀ ਸਭ ਕੁਝ ਹੋਵੇਗਾ। ਉਸ ਨੂੰ ਕੋਈ ਖੋਹ ਨਹੀਂ
ਸਕਦਾ।
2. ਇਸ ਪਾਰ ਤੋਂ ਉਸ ਪਾਰ
ਜਾਣ ਦੇ ਲਈ ਯਾਦ ਦੀ ਯਾਤ੍ਰਾ ਵਿੱਚ ਵਧੀਆ ਤੈਰਾਕ ਬਣਨਾ ਹੈ। ਮਾਇਆ ਦੇ ਘੁਟਕੇ ਨਹੀਂ ਖਾਣੇ ਹਨ। ਆਪਣੀ
ਜਾਂਚ ਕਰਨੀ ਹੈ, ਯਾਦ ਦੇ ਚਾਰਟ ਨੂੰ ਚੰਗੀ ਤਰ੍ਹਾਂ ਸਮਝਕੇ ਲਿਖਣਾ ਹੈ।
ਵਰਦਾਨ:-
ਪੁਰਸ਼ਾਰਥ ਅਤੇ ਪ੍ਰਾਲਬੱਧ ਦੇ ਹਿਸਾਬ ਨੂੰ ਜਾਣਕੇ ਤੀਵਰਗਤੀ ਨਾਲ ਅਗੇ ਵੱਧਣ ਵਾਲੇ ਨਾਲੇਜ਼ਫੁੱਲ ਭਵ
ਪੁਰਸ਼ਾਰਥ ਦਵਾਰਾ
ਬਹੁਤਕਾਲ ਦੀ ਪ੍ਰਾਲਬੱਧ ਬਣਾਉਣ ਦਾ ਇਹ ਹੀ ਸਮੇਂ ਹੈ ਇਸਲਈ ਨਾਲੇਜ਼ਫੁੱਲ ਬਣ ਤੀਵਰਗਤੀ ਨਾਲ ਅੱਗੇ ਵਧੋ।
ਇਸਵਿੱਚ ਇਹ ਨਹੀਂ ਸੋਚੋ ਕਿ ਅੱਜ ਨਹੀਂ ਤਾਂ ਕਲ ਬਦਲ ਜਾਵਾਂਗੇ। ਇਸਨੂੰ ਹੀ ਅਲਬੇਲਾਪਨ ਕਿਹਾ ਜਾਂਦਾ
ਹੈ। ਹਾਲੇ ਤੱਕ ਬਾਪਦਾਦਾ ਸਨੇਹ ਦੇ ਸਾਗਰ ਬਣ ਸਰਵ ਸੰਬੰਧ ਦੇ ਸਨੇਹ ਵਿੱਚ ਬੱਚਿਆਂ ਦੇ ਅਲਬੇਲਾਪਨ,
ਸਾਧਾਰਨ ਪੁਰਸ਼ਾਰਥ ਦੇਖਦੇ ਸੁਣਦੇ ਵੀ ਐਕਸਟਰਾ ਮੱਦਦ ਨਾਲ, ਐਕਸਟਰਾ ਮਾਰਕਸ ਦੇਕੇ ਅੱਗੇ ਵਧਾ ਰਹੇ ਹਨ।
ਤਾਂ ਨਾਲੇਜ਼ਫੁੱਲ ਬਣ ਹਿੰਮਤ ਅਤੇ ਮਦਦ ਦਾ ਵਿਸ਼ੇਸ਼ ਵਰਦਾਨ ਦਾ ਲਾਭ ਲਵੋ।
ਸਲੋਗਨ:-
ਪ੍ਰਕ੍ਰਿਤੀ ਦਾ
ਦਾਸ ਬਣਨ ਵਾਲੇ ਹੀ ਉਦਾਸ ਹੁੰਦੇ ਹਨ, ਇਸਲਈ ਪ੍ਰਕ੍ਰਿਤੀਜਿੱਤ ਬਣੋ।
ਅਵਿੱਅਕਤ ਇਸ਼ਾਰੇ :-
ਸਹਿਯੋਗੀ ਬਣਨਾ ਹੈ ਤਾਂ ਪਰਮਾਤਮ ਪਿਆਰ ਦੇ ਅਨੁਭਵੀ ਬਣੋ।
ਜਿਵੇਂ ਕੋਈ ਸਾਗਰ ਵਿੱਚ
ਸਮਾ ਜਾਏ ਤਾਂ ਉਸ ਸਮੇਂ ਸਿਵਾਏ ਸਾਗਰ ਦੇ ਹੋਰ ਕੁਝ ਨਜ਼ਰ ਨਹੀਂ ਆਏਗਾ। ਤਾਂ ਬਾਪ ਮਤਲਬ ਸਰਵਗੁਣਾਂ
ਦੇ ਸਾਗਰ ਵਿੱਚ ਸਮਾ ਜਾਣਾ, ਇਸਨੂੰ ਕਿਹਾ ਜਾਂਦਾ ਹੈ ਲਵਲੀਨ ਸਥਿਤੀ। ਤਾਂ ਬਾਪ ਵਿੱਚ ਨਹੀਂ ਸਮਾਉਣਾ
ਹੈ, ਪਰ ਬਾਪ ਦੀ ਯਾਦ ਵਿੱਚ, ਸਨੇਹ ਵਿੱਚ ਸਮਾ ਜਾਣਾ ਹੈ।