19.09.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਤੁਹਾਡਾ ਕੰਮ ਹੈ ਆਪਣੇ ਆਪ ਨਾਲ ਗੱਲਾਂ ਕਰ ਪਾਵਨ ਬਣਨਾ, ਦੂਸਰੀਆਂ ਆਤਮਾਵਾਂ ਦੇ ਚਿੰਤਨ ਵਿੱਚ ਆਪਣਾ ਟਾਈਮ ਵੇਸਟ ਨਾ ਕਰੋ”

ਪ੍ਰਸ਼ਨ:-
ਕਿਹੜੀ ਗੱਲ ਬੁੱਧੀ ਵਿੱਚ ਆ ਗਈ ਤਾਂ ਪੁਰਾਣੀਆਂ ਸਭ ਆਦਤਾਂ ਛੁੱਟ ਜਾਣਗੀਆਂ?

ਉੱਤਰ:-
ਅਸੀਂ ਬੇਹੱਦ ਬਾਪ ਦੀ ਸੰਤਾਨ ਹਾਂ ਤਾਂ ਵਿਸ਼ਵ ਦੇ ਮਾਲਿਕ ਠਹਿਰੇ, ਅਸੀਂ ਦੇਵਤਾ ਬਣਨਾ ਹੈ - ਇਹ ਗੱਲ ਬੁੱਧੀ ਵਿੱਚ ਆ ਗਈ ਤਾਂ ਪੁਰਾਣੀਆਂ ਸਭ ਆਦਤਾਂ ਛੁੱਟ ਜਾਣਗੀਆਂ। ਤੁਸੀਂ ਕਹੋ, ਨਾ ਕਹੋ, ਆਪੇ ਹੀ ਛੱਡ ਦੇਣਗੇ। ਉਲਟਾ - ਸੁਲਟਾ ਖਾਨ - ਪਾਨ, ਸ਼ਰਾਬ ਆਦਿ ਆਪ ਹੀ ਛੱਡ ਦੇਣਗੇ। ਕਹਿਣਗੇ ਵਾਹ! ਸਾਨੂੰ ਤਾਂ ਇਹ ਲਕਸ਼ਮੀ - ਨਾਰਾਇਣ ਬਣਨਾ ਹੈ। 21 ਜਨਮਾਂ ਦਾ ਰਾਜ ਭਾਗ ਮਿਲਦਾ ਹੈ ਤਾਂ ਕਿਓਂ ਨਹੀਂ ਪਵਿੱਤਰ ਰਹਾਂਗੇ!

ਓਮ ਸ਼ਾਂਤੀ
ਬਾਪ ਘੜੀ - ਘੜੀ ਬੱਚਿਆਂ ਦਾ ਅਟੈਂਸ਼ਨ ਖਿਚਵਾਉਂਦੇ ਹਨ ਕਿ ਬਾਪ ਦੀ ਯਾਦ ਵਿੱਚ ਬੈਠੇ ਹੋ? ਬੁੱਧੀ ਕੋਈ ਹੋਰ ਵੱਲ ਤਾਂ ਨਹੀਂ ਭੱਜਦੀ ਹੈ? ਬਾਪ ਨੂੰ ਬੁਲਾਉਂਦੇ ਹੀ ਇਸਲਈ ਹਨ ਕਿ ਬਾਬਾ ਆਕੇ ਸਾਨੂੰ ਪਾਵਨ ਬਣਾਓ। ਪਾਵਨ ਤਾਂ ਜਰੂਰ ਬਣਨਾ ਹੈ ਅਤੇ ਨਾਲੇਜ ਤਾਂ ਤੁਸੀਂ ਕਿਸੇ ਨੂੰ ਵੀ ਸਮਝਾ ਸਕਦੇ ਹੋ। ਇਹ ਸ੍ਰਿਸ਼ਟੀ ਦਾ ਚੱਕਰ ਕਿਵੇਂ ਫਿਰਦਾ ਹੈ, ਕਿਸੇ ਨੂੰ ਵੀ ਤੁਸੀਂ ਸਮਝਾਓ ਤਾਂ ਝੱਟ ਸਮਝ ਜਾਣਗੇ। ਭਾਵੇਂ ਪਵਿੱਤਰ ਨਹੀਂ ਹੋਣਗੇ ਤਾਂ ਵੀ ਨਾਲੇਜ ਤਾਂ ਪੜ੍ਹ ਹੀ ਲੈਣਗੇ। ਕੋਈ ਵੱਡੀ ਗੱਲ ਨਹੀਂ ਹੈ। 84 ਦਾ ਚੱਕਰ ਅਤੇ ਹਰ ਇੱਕ ਯੁੱਗ ਦੀ ਇੰਨੀ ਉਮਰ ਹੈ, ਇੰਨੇ ਜਨਮ ਹੁੰਦੇ ਹਨ। ਕਿੰਨਾ ਸਹਿਜ ਹੈ। ਇਨ੍ਹਾਂ ਦਾ ਕਨੈਕਸ਼ਨ ਯਾਦ ਤੋਂ ਨਹੀਂ ਹੈ, ਇਹ ਤਾਂ ਹੈ ਪੜ੍ਹਾਈ। ਬਾਪ ਤਾਂ ਅਸਲ ਗੱਲ ਸਮਝਾਉਂਦੇ ਹਨ। ਬਾਕੀ ਹੈ ਸਤੋਪ੍ਰਧਾਨ ਬਣਨ ਦੀ ਗੱਲ। ਉਹ ਹੋਣਗੇ ਯਾਦ ਨਾਲ। ਜੇ ਯਾਦ ਨਹੀਂ ਕਰੋਗੇ ਤਾਂ ਬਹੁਤ ਛੋਟਾ ਪਦ ਮਿਲੇਗਾ। ਇੰਨਾ ਉੱਚਾ ਪਦ ਪਾ ਨਹੀਂ ਸਕੋਗੇ ਇਸਲਈ ਕਿਹਾ ਜਾਂਦਾ ਹੈ ਅਟੈਂਸ਼ਨ। ਬੁੱਧੀ ਦਾ ਯੋਗ ਬਾਪ ਦੇ ਨਾਲ ਹੋਵੇ। ਇਸ ਨੂੰ ਹੀ ਪ੍ਰਾਚੀਨ ਯੋਗ ਕਿਹਾ ਜਾਂਦਾ ਹੈ। ਟੀਚਰ ਦੇ ਨਾਲ ਯੋਗ ਤਾਂ ਹਰ ਇੱਕ ਦਾ ਹੋਵੇਗਾ ਹੀ। ਮੂਲ ਗੱਲ ਹੈ ਯਾਦ ਦੀ। ਯਾਦ ਦੀ ਯਾਤਰਾ ਤੋਂ ਹੀ ਸਤੋਪ੍ਰਧਾਨ ਬਣਨਾ ਹੈ ਅਤੇ ਸਤੋਪ੍ਰਧਾਨ ਬਣ ਵਾਪਸ ਘਰ ਜਾਣਾ ਹੈ। ਬਾਕੀ ਪੜ੍ਹਾਈ ਤਾਂ ਬਿਲਕੁਲ ਸਹਿਜ ਹੈ। ਕੋਈ ਬੱਚਾ ਵੀ ਸਮਝ ਸਕਦਾ ਹੈ। ਮਾਇਆ ਦੀ ਯੁੱਧ ਇਸ ਯਾਦ ਵਿੱਚ ਹੀ ਚਲਦੀ ਹੈ। ਤੁਸੀਂ ਬਾਪ ਨੂੰ ਯਾਦ ਕਰਦੇ ਹੋ ਅਤੇ ਮਾਇਆ ਫਿਰ ਆਪਣੀ ਵੱਲ ਖਿੱਚ ਕੇ ਭੁਲਾ ਦਿੰਦੀ ਹੈ। ਇਵੇਂ ਨਹੀਂ ਕਹਿਣਗੇ ਕਿ ਮੇਰੇ ਵਿੱਚ ਤਾਂ ਸ਼ਿਵਬਾਬਾ ਬੈਠੇ ਹਨ, ਮੈ ਸ਼ਿਵ ਹਾਂ। ਨਹੀਂ, ਮੈ ਆਤਮਾ ਹਾਂ, ਸ਼ਿਵਬਾਬਾ ਨੂੰ ਯਾਦ ਕਰਨਾ ਹੈ। ਇਵੇਂ ਨਹੀਂ ਮੇਰੇ ਅੰਦਰ ਸ਼ਿਵ ਦੀ ਪ੍ਰਵੇਸ਼ਤਾ ਹੈ। ਇਵੇਂ ਹੋ ਨਹੀਂ ਸਕਦਾ। ਬਾਪ ਕਹਿੰਦੇ ਹਨ ਮੈਂ ਕੋਈ ਵਿੱਚ ਜਾਂਦਾ ਨਹੀਂ ਹਾਂ। ਅਸੀਂ ਇਸ ਰੱਥ ਤੇ ਸਵਾਰ ਹੋਕੇ ਹੀ ਤੁਸੀਂ ਬੱਚਿਆਂ ਨੂੰ ਸਮਝਾਉਂਦੇ ਹਾਂ। ਹਾਂ, ਕੋਈ ਡਲ ਬੁੱਧੀ ਬੱਚੇ ਹਨ ਅਤੇ ਕੋਈ ਚੰਗੇ ਜਿਗਿਆਸੂ ਆ ਜਾਂਦੇ ਹਨ ਤਾਂ ਉਨ੍ਹਾਂ ਦੀ ਸਰਵਿਸ ਅਰਥ ਮੈਂ ਪ੍ਰਵੇਸ਼ ਕਰ ਦ੍ਰਿਸ਼ਟੀ ਦੇ ਸਕਦਾ ਹਾਂ। ਹਮੇਸ਼ਾ ਨਹੀਂ ਬੈਠ ਸਕਦਾ ਹਾਂ। ਬਹੁ ਰੂਪ ਧਾਰਨ ਕਰ ਕਿਸੇ ਦਾ ਵੀ ਕਲਿਆਣ ਕਰ ਸਕਦੇ ਹਨ। ਬਾਕੀ ਇਵੇਂ ਕੋਈ ਨਹੀਂ ਕਹਿ ਸਕਦੇ ਕਿ ਮੇਰੇ ਵਿੱਚ ਸ਼ਿਵਬਾਬਾ ਦੀ ਪ੍ਰਵੇਸ਼ਤਾ ਹੈ, ਮੈਨੂੰ ਸ਼ਿਵਬਾਬਾ ਇਹ ਕਹਿੰਦੇ ਹਨ। ਨਹੀਂ, ਸ਼ਿਵਬਾਬਾ ਤਾਂ ਬੱਚਿਆਂ ਨੂੰ ਹੀ ਸਮਝਾਉਂਦੇ ਹਨ। ਮੂਲ ਗੱਲ ਹੈ ਹੀ ਪਾਵਨ ਬਣਨ ਦੀ, ਜੋ ਫੇਰ ਪਾਵਨ ਦੁਨੀਆਂ ਵਿੱਚ ਜਾ ਸਕਣ। 84 ਦਾ ਚੱਕਰ ਤਾਂ ਬਹੁਤ ਸਹਿਜ ਸਮਝਾਉਂਦੇ ਹਨ ਚਿੱਤਰ ਸਾਹਮਣੇ ਲੱਗੇ ਹੋਏ ਹਨ। ਬਾਪ ਬਗੈਰ ਇੰਨਾ ਗਿਆਨ ਤਾਂ ਕੋਈ ਦੇ ਨਾ ਸਕੇ। ਆਤਮਾ ਨੂੰ ਹੀ ਨਾਲੇਜ ਮਿਲਦੀ ਹੈ। ਉਨ੍ਹਾਂ ਨੂੰ ਹੀ ਗਿਆਨ ਦਾ ਤੀਜਾ ਨੇਤਰ ਕਿਹਾ ਜਾਂਦਾ ਹੈ। ਆਤਮਾ ਨੂੰ ਹੀ ਸੁੱਖ ਦੁੱਖ ਹੁੰਦਾ ਹੈ, ਉਨ੍ਹਾਂ ਨੂੰ ਇਹ ਸ਼ਰੀਰ ਹੈ ਨਾ। ਆਤਮਾ ਹੀ ਦੇਵਤਾ ਬਣਦੀ ਹੈ। ਕੋਈ ਬੈਰਿਸਟਰ, ਕੋਈ ਵਪਾਰੀ ਆਤਮਾ ਹੀ ਬਣਦੀ ਹੈ। ਤਾਂ ਹੁਣ ਆਤਮਾਵਾਂ ਨਾਲ ਬਾਪ ਬੈਠ ਗੱਲ ਕਰਦੇ ਹਨ, ਆਪਣੀ ਪਹਿਚਾਣ ਦਿੰਦੇ ਹਨ। ਤੁਸੀਂ ਜਦ ਦੇਵਤਾ ਸੀ, ਤਾਂ ਮਨੁੱਖ ਹੀ ਸਨ, ਪਰੰਤੂ ਪਵਿੱਤਰ ਆਤਮਾਵਾਂ ਸਨ। ਹੁਣ ਤੁਸੀਂ ਪਵਿੱਤਰ ਨਹੀਂ ਹੋ ਇਸ ਲਈ ਤੁਹਾਨੂੰ ਦੇਵਤਾ ਨਹੀਂ ਕਹਿ ਸਕਦੇ। ਹੁਣ ਦੇਵਤਾ ਬਣਨ ਦੇ ਲਈ ਪਵਿੱਤਰ ਜਰੂਰ ਬਣਨਾ ਹੈ। ਉਸ ਦੇ ਲਈ ਬਾਬਾ ਨੂੰ ਯਾਦ ਕਰਨਾ ਹੈ। ਅਕਸਰ ਕਰਕੇ ਇਹ ਹੀ ਕਹਿੰਦੇ ਹਨ - ਬਾਬਾ, ਮੇਰੇ ਤੋਂ ਇਹ ਭੁੱਲ ਹੋਈ ਜੋ ਅਸੀਂ ਦੇਹ - ਅਭਿਮਾਨ ਵਿੱਚ ਆ ਗਏ। ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ ਪਾਵਨ ਜਰੂਰ ਬਣਨਾ ਹੈ। ਕੋਈ ਵਿਕਰਮ ਨਾ ਕਰੋ। ਤੁਹਾਨੂੰ ਸਰਵਗੁਣ ਸੰਪੰਨ ਇੱਥੇ ਹੀ ਬਣਨਾ ਹੈ। ਪਾਵਨ ਬਣਨ ਨਾਲ ਮੁਕਤੀਧਾਮ ਵਿੱਚ ਚਲੇ ਜਾਣਗੇ। ਅਤੇ ਕੋਈ ਪ੍ਰਸ਼ਨ ਪੁੱਛਣ ਦੀ ਗੱਲ ਹੀ ਨਹੀਂ ਹੈ। ਤੁਸੀਂ ਆਪਣੇ ਨਾਲ ਗੱਲ ਕਰੋ, ਦੂਜਿਆਂ ਆਤਮਾਵਾਂ ਦਾ ਚਿੰਤਨ ਨਹੀਂ ਕਰੋ। ਕਹਿੰਦੇ ਹਨ ਲੜਾਈ ਵਿੱਚ ਦੋ ਕਰੋੜ ਮਰੇ। ਇੰਨੀਆਂ ਆਤਮਾਵਾਂ ਕਿੱਥੇ ਗਈਆਂ? ਅਰੇ, ਉਹ ਜਿੱਥੇ ਵੀ ਗਈਆਂ, ਉਸ ਨਾਲ ਤੁਹਾਡਾ ਕੀ ਜਾਂਦਾ ਹੈ। ਤੁਸੀਂ ਕਿਓਂ ਟਾਈਮ ਵੇਸਟ ਕਰਦੇ ਹੋ? ਹੋਰ ਕੋਈ ਵੀ ਗੱਲ ਪੁੱਛਣ ਦੀ ਲੋੜ ਨਹੀਂ। ਤੁਹਾਡਾ ਕੰਮ ਹੈ ਪਾਵਨ ਬਣ ਕੇ ਪਾਵਨ ਦੁਨੀਆਂ ਦੇ ਮਾਲਿਕ ਬਣਨਾ। ਹੋਰ ਗੱਲਾਂ ਵਿੱਚ ਜਾਣ ਤੋਂ ਮੂੰਝ ਪੈਣਗੇ। ਕੋਈ ਪੂਰਾ ਉੱਤਰ ਨਹੀਂ ਮਿਲਦਾ ਹੈ ਤਾਂ ਮੂੰਝ ਪੈਂਦੇ ਹਨ।

ਬਾਪ ਕਹਿੰਦੇ ਹਨ ਮਨਮਨਾਭਵ। ਦੇਹ ਸਹਿਤ ਦੇਹ ਦੇ ਸਾਰੇ ਸੰਬੰਧ ਛੱਡ, ਮੇਰੇ ਕੋਲ ਹੀ ਤੁਹਾਨੂੰ ਆਉਣਾ ਹੈ। ਮਨੁੱਖ ਮਰਦੇ ਹਨ ਤਾਂ ਜਦੋਂ ਸ਼ਮਸ਼ਾਨ ਵਿੱਚ ਲੈ ਜਾਂਦੇ ਹਨ ਉਸ ਸਮੇਂ ਮੂੰਹ ਇਸ ਤਰਫ਼ ਅਤੇ ਪੈਰ ਸ਼ਮਸ਼ਾਨ ਵੱਲ ਰੱਖਦੇ ਹਨ ਫਿਰ ਜਦ ਸ਼ਮਸ਼ਾਨ ਦੇ ਕੋਲ ਪਹੁੰਚਦੇ ਹਨ ਤਾਂ ਪੈਰ ਇਸ ਵੱਲ ਅਤੇ ਮੂੰਹ ਸ਼ਮਸ਼ਾਨ ਵੱਲ ਕਰ ਦਿੰਦੇ ਹਨ। ਤੁਹਾਡਾ ਵੀ ਘਰ ਉੱਪਰ ਵਿੱਚ ਹੀ ਹੈ। ਉੱਪਰ ਵਿੱਚ ਕੋਈ ਪਤਿਤ ਜਾ ਨਹੀਂ ਸਕਦੇ। ਪਾਵਨ ਬਣਨ ਦੇ ਲਈ ਬੁੱਧੀ ਦਾ ਯੋਗ ਬਾਪ ਦੇ ਨਾਲ ਲਾਉਣਾ ਹੈ। ਬਾਪ ਦੇ ਕੋਲ ਮੁਕਤੀਧਾਮ ਵਿੱਚ ਜਾਣਾ ਹੈ। ਪਤਿਤ ਹਨ ਇਸ ਲਈ ਹੀ ਬੁਲਾਉਂਦੇ ਹਨ ਕਿ ਸਾਨੂੰ ਪਤਿਤਾਂ ਨੂੰ ਆਕੇ ਪਾਵਨ ਬਣਾਓ, ਲਿਬਰੇਟ ਕਰੋ। ਤਾਂ ਬਾਪ ਕਹਿੰਦੇ ਹਨ ਹੁਣ ਪਵਿੱਤਰ ਬਣੋ। ਬਾਪ ਜਿਸ ਭਾਸ਼ਾ ਵਿੱਚ ਸਮਝਾਉਂਦੇ ਹਨ, ਉਸ ਵਿੱਚ ਹੀ ਕਲਪ - ਕਲਪ ਸਮਝਾਉਣਗੇ। ਜੋ ਭਾਸ਼ਾ ਇਨ੍ਹਾਂ ਦੀ ਹੋਵੇਗੀ, ਉਸ ਵਿੱਚ ਹੀ ਸਮਝਾਉਣਗੇ ਨਾ। ਅੱਜ ਕੱਲ੍ਹ ਹਿੰਦੀ ਬਹੁਤ ਚਲਦੀ ਹੈ, ਇਵੇਂ ਨਹੀਂ ਕਿ ਭਾਸ਼ਾ ਬਦਲ ਸਕਦੀ ਹੈ। ਨਹੀਂ, ਸੰਸਕ੍ਰਿਤ ਭਾਸ਼ਾ ਆਦਿ ਕੋਈ ਦੇਵਤਾਵਾਂ ਦੀ ਤਾਂ ਹੈ ਨਹੀਂ। ਹਿੰਦੂ ਧਰਮ ਦੀ ਸੰਸਕ੍ਰਿਤ ਨਹੀਂ ਹੈ। ਹਿੰਦੀ ਹੀ ਹੋਣੀ ਚਾਹੀਦੀ ਹੈ। ਫਿਰ ਸੰਸਕ੍ਰਿਤ ਕਿਓਂ ਉਠਾਉਂਦੇ ਹਨ? ਤਾਂ ਬਾਪ ਸਮਝਾਉਂਦੇ ਹਨ ਇੱਥੇ ਜਦ ਬੈਠਦੇ ਹੋ ਤਾਂ ਬਾਪ ਦੀ ਯਾਦ ਵਿੱਚ ਹੀ ਬੈਠਣਾ ਹੈ, ਹੋਰ ਕੋਈ ਗੱਲਾਂ ਵਿੱਚ ਤੁਸੀਂ ਜਾਓ ਹੀ ਨਹੀਂ। ਇੰਨੇ ਮੱਛਰ ਨਿਕਲਦੇ ਹਨ, ਕਿੱਥੇ ਜਾਂਦੇ ਹਨ? ਅਰਥਕਵੇਕ ਵਿੱਚ ਢੇਰ ਦੇ ਢੇਰ ਫਟ ਨਾਲ ਮਰਦੇ ਹਨ, ਆਤਮਾਵਾਂ ਕਿੱਥੇ ਜਾਂਦੀਆਂ ਹਨ? ਇਸ ਵਿੱਚ ਤੁਹਾਡਾ ਕੀ ਜਾਂਦਾ ਹੈ। ਤੁਹਾਨੂੰ ਬਾਪ ਨੇ ਸ਼੍ਰੀਮਤ ਦਿੱਤੀ ਹੈ ਕਿ ਆਪਣੀ ਉੱਨਤੀ ਦੇ ਲਈ ਪੁਰਸ਼ਾਰਥ ਕਰੋ। ਹੋਰਾਂ ਦੇ ਚਿੰਤਨ ਵਿੱਚ ਨਾ ਜਾਓ। ਇਵੇਂ ਤਾਂ ਕਈ ਗੱਲਾਂ ਦਾ ਚਿੰਤਨ ਹੋ ਜਾਵੇਗਾ। ਬਸ, ਤੁਸੀਂ ਮੈਨੂੰ ਯਾਦ ਕਰੋ, ਜਿਸ ਦੇ ਲਈ ਬੁਲਾਇਆ ਹੈ ਉਸ ਯੁਕਤੀ ਵਿੱਚ ਚੱਲੋ। ਤੁਹਾਨੂੰ ਬਾਪ ਤੋਂ ਵਰਸਾ ਲੈਣਾ ਹੈ, ਹੋਰ ਗੱਲਾਂ ਵਿੱਚ ਨਹੀਂ ਜਾਣਾ ਹੈ ਇਸ ਲਈ ਬਾਬਾ ਘੜੀ - ਘੜੀ ਕਹਿੰਦੇ ਹਨ ਅਟੈਂਸ਼ਨ! ਕਿੱਥੇ ਬੁੱਧੀ ਤਾਂ ਨਹੀਂ ਜਾਂਦੀ। ਰੱਬ ਦੀ ਸ਼੍ਰੀਮਤ ਤਾਂ ਮੰਨਣੀ ਚਾਹੀਦੀ ਹੈ ਨਾ। ਹੋਰ ਕੋਈ ਗੱਲ ਵਿੱਚ ਫਾਇਦਾ ਨਹੀਂ। ਮੁੱਖ ਗੱਲ ਹੈ ਪਾਵਨ ਬਣਨ ਦੀ। ਇਹ ਪੱਕਾ ਯਾਦ ਰੱਖੋ - ਸਾਡਾ ਬਾਬਾ, ਬਾਬਾ ਵੀ ਹੈ, ਟੀਚਰ ਵੀ ਹੈ, ਪ੍ਰੀਸੈਪਟਰ ਵੀ ਹੈ। ਇਹ ਜਰੂਰ ਦਿਲ ਵਿੱਚ ਯਾਦ ਰੱਖਣਾ ਹੈ - ਬਾਪ, ਬਾਪ ਵੀ ਹੈ, ਸਾਨੂੰ ਪੜ੍ਹਾਉਂਦੇ ਵੀ ਹਨ, ਯੋਗ ਵੀ ਸਿਖਾਉਂਦੇ ਹਨ। ਟੀਚਰ ਪੜ੍ਹਾਉਂਦੇ ਹਨ ਤਾਂ ਬੁੱਧੀ ਦਾ ਯੋਗ ਟੀਚਰ ਵਿੱਚ ਅਤੇ ਪੜ੍ਹਾਈ ਵਿੱਚ ਵੀ ਜਾਂਦਾ ਹੈ। ਇਹ ਹੀ ਬਾਪ ਵੀ ਕਹਿੰਦੇ ਹਨ ਤੁਸੀਂ ਬਾਪ ਦੇ ਤਾਂ ਬਣ ਹੀ ਗਏ ਹੋ। ਬੱਚੇ ਤਾਂ ਹੋ ਹੀ, ਤਾਂ ਹੀ ਤਾਂ ਇੱਥੇ ਬੈਠੇ ਹੋ। ਟੀਚਰ ਤੋਂ ਪੜ੍ਹ ਰਹੇ ਹੋ। ਕਿੱਥੇ ਵੀ ਰਹਿੰਦੇ ਬਾਪ ਦੇ ਤਾਂ ਹੋ ਹੀ ਫਿਰ ਪੜ੍ਹਾਈ ਵਿੱਚ ਅਟੈਂਸ਼ਨ ਦੇਣਾ ਹੈ। ਸ਼ਿਵਬਾਬਾ ਨੂੰ ਯਾਦ ਕਰਣਗੇ ਤਾਂ ਵਿਕਰਮ ਵਿਨਾਸ਼ ਹੋਣਗੇ ਅਤੇ ਤੁਸੀਂ ਸਤੋਪ੍ਰਧਾਨ ਬਣ ਜਾਓਗੇ। ਇਹ ਨਾਲੇਜ ਹੋਰ ਕੋਈ ਦੇ ਨਾ ਸਕੇ। ਮਨੁੱਖ ਤਾਂ ਘੋਰ ਹਨੇਰੇ ਵਿੱਚ ਹਨ ਨਾ। ਗਿਆਨ ਵਿੱਚ ਵੇਖੋ - ਕਿੰਨੀ ਤਾਕਤ ਹੈ। ਤਾਕਤ ਕਿੱਥੋਂ ਮਿਲਦੀ ਹੈ? ਬਾਪ ਤੋਂ ਤਾਕਤ ਮਿਲਦੀ ਹੈ ਜਿਸ ਨਾਲ ਤੁਸੀਂ ਪਾਵਨ ਬਣਦੇ ਹੋ। ਫਿਰ ਪੜ੍ਹਾਈ ਵੀ ਸਿੰਪਲ ਹੈ। ਉਸ ਪੜ੍ਹਾਈ ਵਿੱਚ ਤਾਂ ਬਹੁਤ ਮਹੀਨੇ ਲੱਗਦੇ ਹਨ। ਇੱਥੇ ਤਾਂ 7 ਰੋਜ਼ ਦਾ ਕੋਰਸ ਹੈ। ਉਸ ਤੋਂ ਤੁਸੀਂ ਸਭ ਕੁਝ ਸਮਝ ਜਾਓਗੇ ਫਿਰ ਉਸ ਵਿੱਚ ਹੈ ਬੁੱਧੀ ਤੇ ਮਦਾਰ। ਕੋਈ ਜਾਸਤੀ ਟਾਈਮ ਲਗਾਉਂਦੇ ਹਨ, ਕੋਈ ਘੱਟ। ਕੋਈ ਤਾਂ 2-3 ਦਿਨ ਵਿੱਚ ਹੀ ਚੰਗੀ ਤਰ੍ਹਾਂ ਸਮਝ ਜਾਂਦੇ ਹਨ। ਮੂਲ ਗੱਲ ਹੈ ਬਾਪ ਨੂੰ ਯਾਦ ਕਰਨ ਦੀ, ਪਵਿੱਤਰ ਬਣਨਾ। ਉਹ ਹੀ ਮੁਸ਼ਿਕਲਾਤ ਹੁੰਦੀ ਹੈ। ਬਾਕੀ ਪੜ੍ਹਾਈ ਤਾਂ ਮੋਸ੍ਟ ਸਿੰਪਲ ਹੈ। ਸਵਦਰਸ਼ਨ ਚੱਕ੍ਰਧਾਰੀ ਬਣਨਾ ਹੈ। ਇੱਕ ਰੋਜ਼ ਦਾ ਕੋਰਸ ਵਿੱਚ ਵੀ ਸਭ ਕੁਝ ਸਮਝ ਸਕਦੇ ਹੋ। ਅਸੀਂ ਆਤਮਾ ਹਾਂ, ਬੇਹੱਦ ਦੇ ਬਾਪ ਦੀ ਸੰਤਾਨ ਹੈ ਤਾਂ ਜਰੂਰ ਵਿਸ਼ਵ ਦੇ ਮਾਲਿਕ ਠਹਿਰੇ। ਇਹ ਬੁੱਧੀ ਵਿੱਚ ਆਉਂਦਾ ਹੈ ਨਾ। ਦੇਵਤਾ ਬਣਨਾ ਹੈ ਤਾਂ ਦੈਵੀਗੁਣ ਵੀ ਧਾਰਨ ਕਰਨੇ ਹਨ, ਜਿਸ ਨੂੰ ਬੁੱਧੀ ਵਿੱਚ ਆ ਗਿਆ ਉਹ ਫਟ ਤੋਂ ਸਭ ਆਦਤਾਂ ਛੱਡ ਦੇਣਗੇ। ਤੁਸੀਂ ਕਹੋ, ਨਾ ਕਹੋ ਆਪੇ ਛੱਡ ਦੇਣਗੇ। ਉਲਟਾ - ਸੁਲਟਾ ਖਾਨ - ਪਾਨ, ਸ਼ਰਾਬ ਆਦਿ ਆਪ ਹੀ ਛੱਡ ਦੇਣਗੇ। ਕਹਿੰਦੇ ਹਨ - ਵਾਹ, ਸਾਨੂੰ ਇਹ ਬਣਨਾ ਹੈ, 21 ਜਨਮਾਂ ਦੇ ਲਈ ਰਾਜ ਮਿਲਦਾ ਹੈ ਤਾਂ ਕਿਓਂ ਨਹੀਂ ਪਵਿੱਤਰ ਰਹਿਣਗੇ। ਚਟਕ ਜਾਣਾ ਚਾਹੀਦਾ ਹੈ। ਮੁੱਖ ਗੱਲ ਹੈ ਯਾਦ ਦੀ ਯਾਤਰਾ। ਬਾਕੀ 84 ਦਾ ਚੱਕਰ ਦੀ ਨਾਲੇਜ ਤਾਂ ਇੱਕ ਸੈਕਿੰਡ ਵਿੱਚ ਮਿਲ ਜਾਂਦੀ ਹੈ। ਵੇਖਣ ਤੋਂ ਹੀ ਸਮਝ ਜਾਂਦੇ ਹਨ। ਨਵਾਂ ਝਾੜ ਜਰੂਰ ਛੋਟਾ ਹੋਵੇਗਾ। ਹੁਣ ਤਾਂ ਕਿੰਨਾ ਵੱਡਾ ਝਾੜ ਤਮੋਪ੍ਰਧਾਨ ਬਣ ਗਿਆ ਹੈ। ਕਲ ਫਿਰ ਨਵਾਂ ਛੋਟਾ ਬਣ ਜਾਵੇਗਾ। ਤੁਸੀਂ ਜਾਣਦੇ ਹੋ - ਇਹ ਗਿਆਨ ਕਦੀ ਕਿੱਥੇ ਤੋਂ ਵੀ ਮਿਲ ਨਹੀਂ ਸਕਦਾ। ਇਹ ਪੜ੍ਹਾਈ ਹੈ, ਪਹਿਲੀ ਮੁੱਖ ਸਿੱਖਿਆ ਵੀ ਮਿਲਦੀ ਹੈ ਕਿ ਬਾਪ ਨੂੰ ਯਾਦ ਕਰੋ। ਬਾਪ ਪੜ੍ਹਾਉਂਦੇ ਹਨ, ਇਹ ਨਿਸ਼ਚਾ ਕਰੋ। ਭਗਵਾਨੁਵਾਚ - ਮੈਂ ਤੁਹਾਨੂੰ ਰਾਜਯੋਗ ਸਿਖਾਉਂਦਾ ਹਾਂ। ਹੋਰ ਕੋਈ ਮਨੁੱਖ ਇਵੇਂ ਕਹਿ ਨਹੀਂ ਸਕਦੇ। ਟੀਚਰ ਪੜ੍ਹਾਉਂਦੇ ਹਨ ਤਾਂ ਜਰੂਰ ਟੀਚਰ ਨੂੰ ਯਾਦ ਕਰੋਗੇ ਨਾ। ਬੇਹੱਦ ਦਾ ਬਾਪ ਵੀ ਹੈ, ਬਾਪ ਸਾਨੂੰ ਸ੍ਵਰਗ ਦਾ ਮਾਲਿਕ ਬਣਾਉਂਦੇ ਹਨ। ਪਰ ਆਤਮਾ ਕਿਵੇਂ ਪਵਿੱਤਰ ਬਣੇਗੀ - ਇਹ ਕੋਈ ਵੀ ਦੱਸ ਨਹੀਂ ਸਕਦੇ ਹਨ। ਭਾਵੇਂ ਆਪਣੇ ਨੂੰ ਭਗਵਾਨ ਕਹੋ ਜਾਂ ਕੁਝ ਵੀ ਕਹੋ ਪਰ ਪਾਵਨ ਬਣਾ ਨਹੀਂ ਸਕਦੇ। ਅੱਜ ਕੱਲ੍ਹ ਭਗਵਾਨ ਤਾਂ ਬਹੁਤ ਹੋ ਗਏ ਹਨ। ਮਨੁੱਖ ਮੂੰਝ ਪੈਂਦੇ ਹਨ। ਕਹਿੰਦੇ ਹਨ ਕਈ ਧਰਮ ਨਿਕਲਦੇ ਹਨ, ਕੀ ਪਤਾ ਕਿਹੜਾ ਰਾਈਟ ਹੈ। ਭਾਵੇਂ ਤੁਹਾਡੀ ਪ੍ਰਦਰਸ਼ਨੀ ਜਾਂ ਮਿਯੂਜ਼ਿਅਮ ਆਦਿ ਦਾ ਉਦਘਾਟਨ ਕਰਦੇ ਹਨ ਪਰ ਸਮਝਦੇ ਕੁਝ ਵੀ ਨਹੀਂ। ਅਸਲ ਵਿੱਚ ਉਦਘਾਟਨ ਤਾਂ ਹੋ ਹੀ ਗਿਆ ਹੈ। ਪਹਿਲੇ ਫਾਊਂਡੇਸ਼ਨ ਪੈਂਦਾ ਹੈ, ਫੇਰ ਜਦ ਮਕਾਨ ਬਣ ਕੇ ਤਿਆਰ ਹੁੰਦਾ ਹੈ ਤਾਂ ਉਦਘਾਟਨ ਹੁੰਦਾ ਹੈ। ਫਾਊਂਡੇਸ਼ਨ ਲਾਉਣ ਦੇ ਲਈ ਵੀ ਬੁਲਾਇਆ ਜਾਂਦਾ ਹੈ। ਤਾਂ ਇਹ ਵੀ ਬਾਪ ਨੇ ਸਥਾਪਨਾ ਕਰ ਦਿੱਤੀ ਹੈ, ਬਾਕੀ ਨਵੀਂ ਦੁਨੀਆਂ ਦਾ ਉਦਘਾਟਨ ਤਾਂ ਹੋ ਹੀ ਜਾਣਾ ਹੈ, ਉਸ ਵਿੱਚ ਉਦਘਾਟਨ ਕਰਨ ਦੀ ਲੋੜ ਨਹੀਂ ਰਹਿੰਦੀ। ਉਦਘਾਟਨ ਤਾਂ ਆਪ ਹੀ ਹੋ ਜਾਵੇਗਾ। ਇੱਥੇ ਪੜ੍ਹ ਕੇ ਫਿਰ ਅਸੀਂ ਨਵੀਂ ਦੁਨੀਆਂ ਵਿੱਚ ਚਲੇ ਜਾਵਾਂਗੇ।

ਤੁਸੀਂ ਸਮਝਦੇ ਹੋ ਹੁਣ ਅਸੀਂ ਸਥਾਪਨਾ ਕਰ ਰਹੇ ਹਾਂ ਜਿਸ ਦੇ ਲਈ ਹੀ ਮਿਹਨਤ ਕਰਨੀ ਹੁੰਦੀ ਹੈ। ਵਿਨਾਸ਼ ਹੋਵੇਗਾ ਫਿਰ ਇਹ ਦੁਨੀਆਂ ਹੀ ਬਦਲ ਜਾਵੇਗੀ। ਫਿਰ ਤੁਸੀਂ ਨਵੀਂ ਦੁਨੀਆਂ ਵਿੱਚ ਰਾਜ ਕਰਨ ਆ ਜਾਓਗੇ। ਸਤਿਯੁਗ ਦੀ ਸਥਾਪਨਾ ਬਾਪ ਨੇ ਕੀਤੀ ਹੈ ਫਿਰ ਤੁਸੀਂ ਆਓਗੇ ਤਾਂ ਸ੍ਵਰਗ ਦੀ ਰਾਜਧਾਨੀ ਮਿਲ ਜਾਵੇਗੀ। ਬਾਕੀ ਓਪਨਿੰਗ ਸੇਰਾਮਨੀ ਕੌਣ ਕਰੇਗਾ? ਬਾਪ ਤਾਂ ਸ੍ਵਰਗ ਵਿੱਚ ਆਉਂਦੇ ਨਹੀਂ। ਅੱਗੇ ਚਲ ਵੇਖਣਾ ਹੈ ਸ੍ਵਰਗ ਵਿੱਚ ਕੀ ਹੁੰਦਾ ਹੈ। ਪਿਛਾੜੀ ਵਿੱਚ ਕੀ ਹੁੰਦਾ ਹੈ! ਅੱਗੇ ਚੱਲ ਸਮਝਣਗੇ। ਤੁਸੀਂ ਬੱਚੇ ਜਾਣਦੇ ਹੋ ਪਵਿੱਤਰ ਬਣੇ ਬਗੈਰ ਵਿਦ ਆਨਰ ਤਾਂ ਅਸੀਂ ਸ੍ਵਰਗ ਵਿੱਚ ਜਾ ਨਹੀਂ ਸਕਦੇ। ਇੰਨਾ ਪਦ ਵੀ ਨਹੀਂ ਪਾ ਸਕਦੇ ਹਾਂ ਇਸਲਈ ਬਾਪ ਕਹਿੰਦੇ ਹਨ ਖੂਬ ਪੁਰਸ਼ਾਰਥ ਕਰੋ। ਧੰਧਾ ਆਦਿ ਵੀ ਭਾਵੇਂ ਕਰੋ ਪਰ ਜਾਸਤੀ ਪੈਸਾ ਕੀ ਕਰਣਗੇ। ਖਾ ਤਾਂ ਸਕਣਗੇ ਨਹੀਂ। ਤੁਹਾਡੇ ਪੁੱਤਰ - ਪੋਤਰੇ ਆਦਿ ਵੀ ਨਹੀਂ ਖਾਣਗੇ। ਸਭ ਮਿੱਟੀ ਵਿੱਚ ਮਿਲ ਜਾਵੇਗਾ ਇਸਲਈ ਥੋੜਾ ਸਟਾਕ ਰੱਖੋ ਯੁਕਤੀ ਨਾਲ। ਬਾਕੀ ਤਾਂ ਸਭ ਉੱਥੇ ਟਰਾਂਸਫਰ ਕਰ ਦੋ। ਸਭ ਤਾਂ ਟਰਾਂਸਫਰ ਨਹੀਂ ਕਰ ਸਕਦੇ ਹਨ। ਗਰੀਬ ਜਲਦੀ ਟਰਾਂਸਫਰ ਕਰ ਦਿੰਦੇ ਹਨ ਭਗਤੀ ਮਾਰਗ ਵਿੱਚ ਵੀ ਟਰਾਂਸਫਰ ਕਰਦੇ ਹਨ ਦੂਜੇ ਜਨਮ ਦੇ ਲਈ। ਪਰ ਉਹ ਹੈ ਇਨਡਾਇਰੈਕਟ। ਇਹ ਹੈ ਡਾਇਰੈਕਟ। ਪਤਿਤ ਮਨੁੱਖਾਂ ਦੀ ਪਤਿਤਾਂ ਤੋਂ ਹੀ ਲੈਣ - ਦੇਣ ਹੈ। ਹੁਣ ਤਾਂ ਬਾਪ ਆਏ ਹਨ, ਤੁਹਾਡੀ ਤਾਂ ਪਤਿਤਾਂ ਨਾਲ ਲੈਣ - ਦੇਣ ਹੈ ਨਹੀਂ। ਤੁਸੀਂ ਹੋ ਬ੍ਰਾਹਮਣ, ਬ੍ਰਾਹਮਣਾ ਦੀ ਹੀ ਤੁਸੀਂ ਮਦਦ ਕਰਨੀ ਹੈ। ਜੋ ਖੁਦ ਸਰਵਿਸ ਕਰਦੇ ਹਨ, ਉਨ੍ਹਾਂ ਨੂੰ ਤਾਂ ਮਦਦ ਦੀ ਲੋੜ ਨਹੀਂ। ਇੱਥੇ ਗਰੀਬ ਸਾਹੂਕਾਰ ਆਦਿ ਸਭ ਆਉਂਦੇ ਹਨ। ਬਾਕੀ ਕਰੋੜਪਤੀ ਤਾਂ ਮੁਸ਼ਕਿਲ ਆਉਣਗੇ। ਬਾਪ ਕਹਿੰਦੇ ਹਨ ਮੈਂ ਹਾਂ ਗਰੀਬ ਨਿਵਾਜ਼। ਭਾਰਤ ਬਹੁਤ ਗਰੀਬ ਖੰਡ ਹੈ। ਬਾਪ ਕਹਿੰਦੇ ਹਨ ਮੈਂ ਆਉਂਦਾ ਵੀ ਭਾਰਤ ਵਿੱਚ ਹਾਂ, ਉਸ ਵਿੱਚ ਵੀ ਇਹ ਆਬੂ ਸਭ ਤੋਂ ਵੱਡਾ ਤੀਰਥ ਹੈ ਜਿੱਥੇ ਬਾਪ ਆਕੇ ਸਾਰੇ ਵਿਸ਼ਵ ਦੀ ਸਦਗਤੀ ਕਰਦੇ ਹਨ। ਇਹ ਹੈ ਨਰਕ। ਤੁਸੀਂ ਜਾਣਦੇ ਹੋ ਨਰਕ ਤੋਂ ਫਿਰ ਸ੍ਵਰਗ ਕਿਵੇਂ ਹੁੰਦਾ ਹੈ। ਹੁਣ ਤੁਹਾਡੀ ਬੁੱਧੀ ਵਿੱਚ ਸਾਰੀ ਨਾਲੇਜ ਹੈ। ਬਾਪ ਯੁਕਤੀ ਅਜਿਹੀ ਦੱਸਦੇ ਹਨ ਪਾਵਨ ਬਣਨ ਦੀ, ਜੋ ਸਾਰਿਆਂ ਦਾ ਕਲਿਆਣ ਕਰ ਦਿੰਦੇ ਹਨ। ਸਤਿਯੁਗ ਵਿੱਚ ਕੋਈ ਅਕਲਿਆਣ ਦੀ ਗੱਲ, ਰੋਣਾ, ਪਿੱਟਣਾ ਆਦਿ ਕੁਝ ਵੀ ਨਹੀਂ ਹੁੰਦਾ। ਹੁਣ ਜੋ ਬਾਪ ਦੀ ਮਹਿਮਾ ਹੈ - ਗਿਆਨ ਦਾ ਸਾਗਰ, ਸੁੱਖ ਦਾ ਸਾਗਰ ਹੈ। ਹੁਣ ਤੁਹਾਡੀ ਵੀ ਇਹ ਮਹਿਮਾ ਹੈ, ਜੋ ਬਾਪ ਦੀ ਹੈ। ਤੁਸੀਂ ਵੀ ਅਨੰਦ ਦੇ ਸਾਗਰ ਬਣਦੇ ਹੋ, ਬਹੁਤਿਆਂ ਨੂੰ ਸੁੱਖ ਦਿੰਦੇ ਹੋ ਫਿਰ ਜਦ ਤੁਹਾਡੀ ਆਤਮਾ ਸੰਸਕਾਰ ਲੈ ਨਵੀਂ ਦੁਨੀਆਂ ਵਿੱਚ ਜਾਵੇਗੀ ਤਾਂ ਉੱਥੇ ਫਿਰ ਤੁਹਾਡੀ ਮਹਿਮਾ ਬਦਲ ਜਾਵੇਗੀ। ਫਿਰ ਤੁਹਾਨੂੰ ਕਹਿਣਗੇ ਸਰਵਗੁਣ ਸੰਪੰਨ….ਹੁਣ ਤੁਸੀਂ ਹੈਲ ਵਿੱਚ ਬੈਠੇ ਹੋ, ਇਨ੍ਹਾਂ ਨੂੰ ਕਿਹਾ ਜਾਂਦਾ ਹੈ ਕੰਡਿਆਂ ਦਾ ਜੰਗਲ। ਬਾਪ ਨੂੰ ਹੀ ਬਾਗਵਾਨ, ਖਿਵਈਆ ਕਿਹਾ ਜਾਂਦਾ ਹੈ। ਗਾਉਂਦੇ ਵੀ ਹਨ ਸਾਡੀ ਨਈਆ ਪਾਰ ਕਰੋ ਕਿਓਂਕਿ ਦੁੱਖੀ ਹਨ ਤਾਂ ਆਤਮਾ ਪੁਕਾਰਦੀ ਹੈ। ਮਹਿਮਾ ਭਾਵੇਂ ਗਾਉਂਦੇ ਹਨ ਪਰ ਸਮਝਦੇ ਕੁਝ ਵੀ ਨਹੀਂ। ਜੋ ਆਇਆ ਸੋ ਕਹਿ ਦਿੰਦੇ ਹਨ। ਉੱਚ ਤੋਂ ਉੱਚ ਭਗਵਾਨ ਦੀ ਨਿੰਦਾ ਕਰਦੇ ਰਹਿੰਦੇ ਹਨ। ਤੁਸੀਂ ਕਹੋਗੇ ਅਸੀਂ ਤਾਂ ਆਸਤਿਕ ਹਾਂ। ਸਰਵ ਦਾ ਸਦਗਤੀ ਦਾਤਾ ਜੋ ਬਾਪ ਹੈ, ਉਨ੍ਹਾਂ ਨੂੰ ਅਸੀਂ ਜਾਣ ਗਏ ਹਾਂ। ਬਾਪ ਨੇ ਆਪ ਪਰਿਚੈ ਦਿੱਤਾ ਹੈ। ਤੁਸੀਂ ਭਗਤੀ ਨਹੀਂ ਕਰਦੇ ਹੋ ਤਾਂ ਕਿੰਨਾ ਤੰਗ ਕਰਦੇ ਹਨ। ਇਹ ਹੈ ਮੈਜੋਰਿਟੀ, ਤੁਹਾਡੀ ਹੈ ਮੈਨਾਰਿਟੀ। ਜਦ ਤੁਹਾਡੀ ਮੈਜੋਰਿਟੀ ਹੋ ਜਾਵੇਗੀ, ਤਾਂ ਉਨ੍ਹਾਂ ਨੂੰ ਵੀ ਕਸ਼ਿਸ਼ ਹੋਵੇਗੀ। ਬੁੱਧੀ ਦਾ ਤਾਲਾ ਖੁੱਲ ਜਾਵੇਗਾ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਆਪਣੀ ਉੱਨਤੀ ਦਾ ਹੀ ਚਿੰਤਨ ਕਰਨਾ ਹੈ। ਦੂਜੀ ਕਿਸੀ ਵੀ ਗੱਲ ਵਿੱਚ ਨਹੀਂ ਜਾਣਾ ਹੈ। ਪੜ੍ਹਾਈ ਅਤੇ ਯਾਦ ਤੇ ਪੂਰਾ ਅਟੈਂਸ਼ਨ ਦੇਣਾ ਹੈ। ਬੁੱਧੀ ਭਟਕਾਉਣੀ ਨਹੀਂ ਹੈ।

2. ਹੁਣ ਬਾਪ ਡਾਇਰੈਕਟ ਆਏ ਹਨ ਇਸਲਈ ਆਪਣਾ ਸਭ ਕੁਝ ਯੁਕਤੀ ਨਾਲ ਟਰਾਂਸਫਰ ਕਰ ਦੇਣਾ ਹੈ। ਪਤਿਤ ਆਤਮਾਵਾਂ ਤੋਂ ਲੈਣ - ਦੇਣ ਨਹੀਂ ਕਰਨਾ ਹੈ। ਵਿਦ ਆਨਰ ਸ੍ਵਰਗ ਵਿੱਚ ਚੱਲਣ ਦੇ ਲਈ ਪਵਿੱਤਰ ਜਰੂਰ ਬਣਨਾ ਹੈ।

ਵਰਦਾਨ:-
ਮਨ ਅਤੇ ਬੁੱਧੀ ਨੂੰ ਵਿਅਰਥ ਤੋਂ ਮੁਕਤ ਰੱਖ ਬ੍ਰਾਹਮਣ ਸੰਸਕਾਰ ਬਣਾਉਣ ਵਾਲੇ ਰੁਲਰ ਭਵ

ਕੋਈ ਵੀ ਛੋਟੀ ਜਿਹੀ ਵਿਅਰਥ ਗੱਲ, ਵਿਅਰਥ ਵਾਤਾਵਰਣ ਅਤੇ ਵਿਅਰਥ ਦ੍ਰਿਸ਼ ਦਾ ਪ੍ਰਭਾਵ ਪਹਿਲੇ ਮਨ ਤੇ ਪੈਂਦਾ ਹੈ ਫਿਰ ਬੁੱਧੀ ਉਸਨੂੰ ਸਹਿਯੋਗ ਦਿੰਦੀ ਹੈ। ਮਨ ਅਤੇ ਬੁੱਧੀ ਜੇਕਰ ਉਸੀ ਪ੍ਰਕਾਰ ਚੱਲਦੀ ਰਹਿੰਦੀ ਹੈ ਤਾਂ ਸੰਸਕਾਰ ਬਣ ਜਾਂਦਾ ਹੈ। ਫਿਰ ਵੱਖ - ਵੱਖ ਸੰਸਕਾਰ ਦਿਖਾਈ ਦਿੰਦੇ ਹਨ, ਜੋ ਬ੍ਰਾਹਮਣ ਸੰਸਕਾਰ ਨਹੀਂ ਹਨ। ਕਿਸੇ ਵੀ ਵਿਅਰਥ ਸੰਸਕਾਰ ਦੇ ਵਸ਼ ਹੋਣਾ, ਆਪਣੇ ਨਾਲ ਵੀ ਯੁੱਧ ਕਰਨਾ, ਘੜੀ - ਘੜੀ ਖੁਸ਼ੀ ਗੁੰਮ ਹੋ ਜਾਣਾ - ਇਹ ਸ਼ਤ੍ਰੀਪਨ ਦੇ ਸੰਸਕਾਰ ਹਨ। ਬ੍ਰਾਹਮਣ ਰੁਲਰ ਵਿਅਰਥ ਸੰਸਕਾਰਾਂ ਤੋਂ ਮੁਕਤ ਹੋਣਗੇ, ਪ੍ਰਵਸ਼ ਨਹੀਂ।

ਸਲੋਗਨ:-
ਮਾਸਟਰ ਸਰਵਸ਼ਕਤੀਮਾਨ ਉਹ ਹੈ ਜੋ ਦ੍ਰਿੜ੍ਹ ਪ੍ਰਤਿਗਿਆ ਨਾਲ ਸਰਵ ਸਮੱਸਿਆਵਾਂ ਨੂੰ ਸਹਿਜ ਹੀ ਪਾਰ ਕਰ ਲੈਣ।