19.09.25        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਇਸ ਬੇਹੱਦ ਦੇ ਨਾਟਕ ਵਿੱਚ ਤੁਸੀਂ ਆਤਮਾਵਾਂ ਨੂੰ ਆਪਣਾ - ਆਪਣਾ ਪਾਰ੍ਟ ਮਿਲਿਆ ਹੋਇਆ ਹੈ , ਹੁਣ ਤੁਹਾਨੂੰ ਇਹ ਸ਼ਰੀਰ ਰੂਪੀ ਕਪੜ੍ਹਾ ਉਤਾਰ ਘਰ ਜਾਣਾ ਹੈ , ਫਿਰ ਨਵੇਂ ਰਾਜ ਵਿੱਚ ਆਉਣਾ ਹੈ ”

ਪ੍ਰਸ਼ਨ:-
ਬਾਪ ਕੋਈ ਵੀ ਕੰਮ ਪ੍ਰੇਰਨਾ ਨਾਲ ਨਹੀਂ ਕਰਦੇ, ਉਨ੍ਹਾਂ ਦਾ ਅਵਤਰਣ ਹੁੰਦਾ ਹੈ, ਇਹ ਕਿਹੜੀ ਗਲ ਨਾਲ ਸਿੱਧ ਹੁੰਦਾ ਹੈ?

ਉੱਤਰ:-
ਬਾਪ ਨੂੰ ਕਹਿੰਦੇ ਹੀ ਹਨ ਕਰਨਕਰਾਵਣਹਾਰ। ਪ੍ਰੇਰਨਾ ਦਾ ਤਾਂ ਅਰਥ ਹੈ ਵਿਚਾਰ। ਪ੍ਰੇਰਨਾ ਤੋਂ ਕੋਈ ਨਵੀਂ ਦੁਨੀਆਂ ਦੀ ਸਥਾਪਨਾ ਨਹੀਂ ਹੁੰਦੀ ਹੈ। ਬਾਪ ਬੱਚਿਆਂ ਤੋਂ ਸਥਾਪਨਾ ਕਰਾਉਂਦੇ ਹਨ, ਕਰਮਿੰਦਰੀਆਂ ਬਗੈਰ ਤਾਂ ਕੁਝ ਵੀ ਕਰਾ ਨਹੀਂ ਸਕਦੇ ਇਸਲਈ ਉਨ੍ਹਾਂ ਨੂੰ ਸ਼ਰੀਰ ਦਾ ਅਧਾਰ ਲੈਣਾ ਹੁੰਦਾ ਹੈ।

ਓਮ ਸ਼ਾਂਤੀ
ਰੂਹਾਨੀ ਬੱਚੇ ਰੂਹਾਨੀ ਬਾਪ ਦੇ ਸਾਹਮਣੇ ਬੈਠੇ ਹਨ। ਗੋਇਆ ਆਤਮਾਵਾਂ ਆਪਣੇ ਬਾਪ ਦੇ ਸਮੁੱਖ ਬੈਠੀਆਂ ਹਨ। ਆਤਮਾ ਜਰੂਰ ਜਿਸਮ ਦੇ ਨਾਲ ਹੀ ਬੈਠੀ ਹੈ। ਬਾਪ ਵੀ ਜਦੋਂ ਜਿਸਮ ਲੈਂਦੇ ਹਨ ਤੱਦ ਹੀ ਸਮੁੱਖ ਹੁੰਦੇ ਹਨ ਇਸ ਨੂੰ ਹੀ ਕਿਹਾ ਜਾਂਦਾ ਹੈ ਆਤਮਾ - ਪਰਮਾਤਮਾ ਵੱਖ ਰਹੇ… ਤੁਸੀਂ ਬੱਚੇ ਸਮਝਦੇ ਹੋ ਉੱਚ ਤੇ ਉੱਚ ਬਾਪ ਨੂੰ ਹੀ ਈਸ਼ਵਰ, ਪ੍ਰਭੂ, ਪਰਮਾਤਮਾ ਵੱਖ ਨਾਮ ਦਿੱਤੇ ਹਨ, ਪਰਮਪਿਤਾ ਕਦੀ ਲੌਕਿਕ ਬਾਪ ਨੂੰ ਨਹੀਂ ਕਿਹਾ ਜਾਂਦਾ ਹੈ। ਸਿਰਫ ਪਰਮਪਿਤਾ ਲਿਖਿਆ ਤਾਂ ਵੀ ਹਰਜਾ ਨਹੀਂ ਹੈ। ਪਰਮਪਿਤਾ ਮਤਲਬ ਉਹ ਸਾਰਿਆਂ ਦਾ ਪਿਤਾ ਹੈ ਇੱਕ। ਬੱਚੇ ਜਾਣਦੇ ਹਨ ਅਸੀਂ ਪਰਮਪਿਤਾ ਦੇ ਨਾਲ ਬੈਠੇ ਹਾਂ। ਪਰਮਪਿਤਾ ਪਰਮਾਤਮਾ ਅਤੇ ਅਸੀਂ ਆਤਮਾਵਾਂ ਸ਼ਾਂਤੀਧਾਮ ਦੇ ਰਹਿਣ ਵਾਲੇ ਹਾਂ। ਇੱਥੇ ਪਾਰ੍ਟ ਵਜਾਉਣ ਆਉਂਦੇ ਹਾਂ, ਸਤਯੁਗ ਤੋਂ ਲੈਕੇ ਕਲਯੁਗ ਅੰਤ ਤਕ ਪਾਰ੍ਟ ਵਜਾਇਆ ਹੈ, ਇਹ ਹੋ ਗਈ ਨਵੀਂ ਰਚਨਾ। ਰਚਤਾ ਬਾਪ ਨੇ ਸਮਝਿਆ ਹੈ ਕਿ ਤੁਸੀਂ ਬੱਚਿਆਂ ਨੇ ਇਵੇਂ ਪਾਰ੍ਟ ਵਜਾਇਆ ਹੈ। ਪਹਿਲੋਂ ਇਹ ਨਹੀਂ ਜਾਣਦੇ ਸੀ ਕਿ ਅਸੀਂ 84 ਜਨਮਾਂ ਦਾ ਚੱਕਰ ਲਗਾਇਆ ਹੈ। ਹੁਣ ਤੁਸੀਂ ਬੱਚਿਆਂ ਨਾਲ ਹੀ ਬਾਪ ਗੱਲ ਕਰਦੇ ਹਨ, ਜਿਨ੍ਹਾਂ ਨੇ 84 ਦਾ ਚੱਕਰ ਲਗਾਇਆ ਹੈ। ਸਭ ਤਾਂ 84 ਜਨਮ ਨਹੀਂ ਲੈ ਸਕਦੇ ਹਨ। ਇਹ ਸਮਝਾਉਣਾ ਹੈ ਕਿ 84 ਦਾ ਚੱਕਰ ਕਿਵੇਂ ਫਿਰਦਾ ਹੈ। ਬਾਕੀ ਲੱਖਾਂ ਵਰ੍ਹੇ ਦੀ ਤਾਂ ਗੱਲ ਹੀ ਨਹੀਂ। ਬੱਚੇ ਜਾਣਦੇ ਹਨ ਕਿ ਅਸੀਂ ਹਰ 5 ਹਜ਼ਾਰ ਵਰ੍ਹੇ ਬਾਦ ਪਾਰ੍ਟ ਵਜਾਉਣ ਆਉਂਦੇ ਹਾਂ। ਅਸੀਂ ਪਾਰ੍ਟਧਾਰੀ ਹਾਂ। ਉੱਚ ਤੇ ਉੱਚ ਭਗਵਾਨ ਦਾ ਵੀ ਵਿਚਿੱਤਰ ਪਾਰ੍ਟ ਹੈ। ਬ੍ਰਹਮਾ ਅਤੇ ਵਿਸ਼ਨੂੰ ਦਾ ਵਿਚਿੱਤਰ ਪਾਰ੍ਟ ਨਹੀਂ ਕਹਾਂਗੇ। ਦੋਵੇਂ ਹੀ 84 ਦਾ ਚੱਕਰ ਲਗਾਉਂਦੇ ਹਨ। ਬਾਕੀ ਸ਼ੰਕਰ ਦਾ ਪਾਰ੍ਟ ਇਸ ਦੁਨੀਆਂ ਵਿੱਚ ਤਾਂ ਹੈ ਨਹੀਂ। ਤ੍ਰਿਮੂਰਤੀ ਵਿੱਚ ਵਿਖਾਉਂਦੇ ਹਨ - ਸਥਾਪਨਾ, ਵਿਨਾਸ਼, ਪਾਲਣਾ। ਚਿੱਤਰਾਂ ਤੇ ਸਮਝਾਉਣਾ ਹੁੰਦਾ ਹੈ। ਚਿੱਤਰ ਜੋ ਵਿਖਾਉਂਦੇ ਹੋ ਉਸ ਤੇ ਸਮਝਾਉਣਾ ਹੈ। ਸੰਗਮਯੁਗ ਤੇ ਪੁਰਾਣੀ ਦੁਨੀਆਂ ਦਾ ਵਿਨਾਸ਼ ਤਾਂ ਹੋਣਾ ਹੀ ਹੈ। ਪ੍ਰੇਰਕ ਅੱਖਰ ਵੀ ਰਾਂਗ ਹੈ। ਜਿਵੇਂ ਕਈ ਕਹਿੰਦੇ ਹਨ ਅੱਜ ਸਾਨੂੰ ਬਾਹਰ ਜਾਣ ਦੀ ਪ੍ਰੇਰਨਾ ਨਹੀਂ ਹੈ, ਪ੍ਰੇਰਨਾ ਯਾਨੀ ਵਿਚਾਰ। ਪ੍ਰੇਰਨਾ ਦਾ ਕੋਈ ਹੋਰ ਅਰਥ ਨਹੀਂ ਹੈ। ਪਰਮਾਤਮਾ ਕੋਈ ਪ੍ਰੇਰਨਾ ਤੋਂ ਕੰਮ ਨਹੀਂ ਕਰਦਾ। ਨਾ ਪ੍ਰੇਰਨਾ ਨਾਲ ਗਿਆਨ ਮਿਲ ਸਕਦਾ ਹੈ। ਬਾਪ ਆਉਂਦੇ ਹਨ ਇਨ੍ਹਾਂ ਕਰਮਿੰਦਰੀਆਂ ਦੁਆਰਾ ਪਾਰ੍ਟ ਵਜਾਉਣ। ਕਰਨਕਰਾਵਣਹਾਰ ਹੈ ਨਾ। ਕਰਵਾਉਣਗੇ ਬੱਚਿਆਂ ਤੋਂ। ਸ਼ਰੀਰ ਬਗੈਰ ਤਾਂ ਕਰ ਨਾ ਸਕਣ। ਇਨ੍ਹਾਂ ਗੱਲਾਂ ਨੂੰ ਕੋਈ ਵੀ ਜਾਣਦੇ ਨਹੀਂ। ਨਾ ਈਸ਼ਵਰ ਬਾਪ ਨੂੰ ਹੀ ਜਾਣਦੇ ਹਨ। ਰਿਸ਼ੀ - ਮੁਨੀ ਆਦਿ ਕਹਿੰਦੇ ਸੀ ਅਸੀਂ ਈਸ਼ਵਰ ਨੂੰ ਨਹੀਂ ਜਾਣਦੇ। ਨਾ ਆਤਮਾ ਨੂੰ, ਨਾ ਪਰਮਾਤਮਾ ਬਾਪ ਨੂੰ, ਕੋਈ ਵਿੱਚ ਗਿਆਨ ਨਹੀਂ ਹੈ। ਬਾਪ ਹੈ ਮੁੱਖ ਕ੍ਰਿਏਟਰ, ਡਾਇਰੈਕਟਰ, ਡਾਇਰੈਕਸ਼ਨ ਵੀ ਦਿੰਦੇ ਹਨ। ਸ਼੍ਰੀਮਤ ਦਿੰਦੇ ਹਨ। ਮਨੁੱਖਾਂ ਦੀ ਬੁੱਧੀ ਵਿੱਚ ਤਾਂ ਸਰਵਵਿਆਪੀ ਦਾ ਗਿਆਨ ਹੈ। ਤੁਸੀਂ ਸਮਝਦੇ ਹੋ ਬਾਬਾ ਸਾਡਾ ਬਾਬਾ ਹੈ, ਉਹ ਲੋਕ ਸਰਵਵਿਆਪੀ ਕਹਿ ਦਿੰਦੇ ਹਨ ਤਾਂ ਬਾਪ ਸਮਝ ਹੀ ਨਹੀਂ ਸਕਦੇ। ਤੁਸੀਂ ਸਮਝਦੇ ਹੋ ਇਹ ਬੇਹੱਦ ਦੇ ਬਾਪ ਦੀ ਫੈਮਿਲੀ ਹੈ। ਸਰਵਵਿਆਪੀ ਕਹਿਣ ਨਾਲ ਫੈਮਿਲੀ ਦੀ ਖੁਸ਼ਬੂ ਨਹੀਂ ਆਉਂਦੀ। ਉਨ੍ਹਾਂ ਨੂੰ ਕਿਹਾ ਜਾਂਦਾ ਹੈ ਨਿਰਾਕਾਰੀ ਸ਼ਿਵਬਾਬਾ। ਨਿਰਾਕਾਰੀ ਆਤਮਾਵਾਂ ਦਾ ਬਾਬਾ। ਸ਼ਰੀਰ ਹੈ ਤੱਦ ਆਤਮਾ ਬੋਲਦੀ ਹੈ ਕਿ ਬਾਬਾ। ਬਗੈਰ ਸ਼ਰੀਰ ਤੋਂ ਆਤਮਾ ਬੋਲ ਨਾ ਸਕੇ। ਭਗਤੀ ਮਾਰਗ ਵਿੱਚ ਬੁਲਾਉਂਦੇ ਆਏ ਹਨ। ਸਮਝਦੇ ਹਨ ਉਹ ਬਾਬਾ ਦੁੱਖ ਹਰਤਾ ਸੁਖ ਕਰਤਾ ਹੈ। ਸੁਖ ਮਿਲਦਾ ਹੈ ਸੁਖਧਾਮ ਤੋਂ। ਸ਼ਾਂਤੀ ਮਿਲਦੀ ਹੈ ਸ਼ਾਂਤੀਧਾਮ ਵਿੱਚ। ਇੱਥੇ ਹੈ ਹੀ ਦੁੱਖ । ਇਹ ਗਿਆਨ ਤੁਹਾਨੂੰ ਮਿਲਦਾ ਹੈ ਸੰਗਮ ਤੇ। ਪੁਰਾਣੇ ਅਤੇ ਨਵੇਂ ਦੇ ਵਿਚਕਾਰ। ਬਾਪ ਆਉਂਦੇ ਹੀ ਤੱਦ ਹਨ ਜੱਦ ਨਵੀਂ ਦੁਨੀਆਂ ਦੀ ਸਥਾਪਨਾ ਅਤੇ ਪੁਰਾਣੀ ਦੁਨੀਆਂ ਦਾ ਵਿਨਾਸ਼ ਹੋਣਾ ਹੈ। ਪਹਿਲੇ ਹਮੇਸ਼ਾ ਕਹਿਣਾ ਚਾਹੀਦਾ ਹੈ ਨਵੀਂ ਦੁਨੀਆਂ ਦੀ ਸਥਾਪਨਾ। ਪਹਿਲੇ ਪੁਰਾਣੀ ਦਾ ਵਿਨਾਸ਼ ਕਹਿਣਾ ਰਾਂਗ ਹੋ ਜਾਂਦਾ ਹੈ। ਹੁਣ ਤੁਹਾਨੂੰ ਬੇਹੱਦ ਦੇ ਨਾਟਕ ਦੀ ਨਾਲੇਜ ਮਿਲਦੀ ਹੈ। ਜਿਵੇਂ ਉਸ ਨਾਟਕ ਵਿੱਚ ਐਕਟਰਸ ਆਉਂਦੇ ਹਨ ਤਾਂ ਘਰ ਤੋਂ ਸਾਧਾਰਨ ਕਪੜੇ ਪਹਿਣਕੇ ਆਉਂਦੇ ਫਿਰ ਨਾਟਕ ਵਿੱਚ ਆਕੇ ਕਪੜੇ ਬਦਲਦੇ ਹਨ। ਫਿਰ ਨਾਟਕ ਪੂਰਾ ਹੋਇਆ ਤਾਂ ਉਹ ਕਪੜੇ ਉਤਾਰ ਕੇ ਘਰ ਜਾਂਦੇ ਹਨ। ਇੱਥੇ ਤੁਸੀਂ ਆਤਮਾਵਾਂ ਨੂੰ ਘਰ ਵਿੱਚ ਅਸ਼ਰੀਰੀ ਆਉਣਾ ਹੁੰਦਾ ਹੈ। ਇੱਥੇ ਆਕੇ ਇਹ ਸ਼ਰੀਰ ਰੂਪੀ ਕਪੜੇ ਪਾਉਂਦੇ ਹੋ। ਹਰ ਇੱਕ ਨੂੰ ਆਪਣਾ - ਆਪਣਾ ਪਾਰ੍ਟ ਮਿਲਿਆ ਹੋਇਆ ਹੈ। ਇਹ ਹੈ ਬੇਹੱਦ ਦਾ ਨਾਟਕ। ਹੁਣ ਇਹ ਬੇਹੱਦ ਦੀ ਸਾਰੀ ਦੁਨੀਆਂ ਪੁਰਾਣੀ ਹੈ ਫਿਰ ਹੋਵੇਗੀ ਨਵੀਂ ਦੁਨੀਆਂ। ਉਹ ਬਹੁਤ ਛੋਟੀ ਹੈ, ਇੱਕ ਧਰਮ ਹੈ। ਤੁਸੀਂ ਬੱਚਿਆਂ ਨੂੰ ਇਸ ਪੁਰਾਣੀ ਦੁਨੀਆਂ ਤੋਂ ਨਿਕਲ ਫਿਰ ਹੱਦ ਦੀ ਦੁਨੀਆਂ ਵਿੱਚ, ਨਵੀਂ ਦੁਨੀਆਂ ਵਿੱਚ ਆਉਣਾ ਹੈ ਕਿਉਂਕਿ ਉਥੇ ਹੈ ਇੱਕ ਧਰਮ। ਕਈ ਧਰਮ, ਕਈ ਮਨੁੱਖ ਹੋਣ ਨਾਲ ਬੇਹੱਦ ਹੋ ਜਾਂਦੀ ਹੈ। ਉੱਥੇ ਤਾਂ ਹੈ ਇੱਕ ਧਰਮ, ਥੋੜੇ ਮਨੁੱਖ। ਇੱਕ ਧਰਮ ਦੀ ਸਥਾਪਨਾ ਦੇ ਲਈ ਆਉਣਾ ਪੈਂਦਾ ਹੈ। ਤੁਸੀਂ ਬੱਚੇ ਇਸ ਬੇਹੱਦ ਦੇ ਨਾਟਕ ਦੇ ਰਾਜ ਨੂੰ ਸਮਝਦੇ ਹੋ ਕਿ ਇਹ ਚੱਕਰ ਕਿਵੇਂ ਫਿਰਦਾ ਹੈ। ਇਸ ਸਮੇਂ ਜੋ ਕੁਝ ਪ੍ਰੈਕਟੀਕਲ ਵਿੱਚ ਹੁੰਦਾ ਹੈ ਉਸ ਦਾ ਹੀ ਫਿਰ ਭਗਤੀ ਮਾਰਗ ਵਿੱਚ ਤਿਓਹਾਰ ਮਨਾਉਂਦੇ ਹਨ। ਨੰਬਰਵਾਰ ਕਿਹੜੇ - ਕਿਹੜੇ ਤਿਓਹਾਰ ਹਨ, ਇਹ ਵੀ ਤੁਸੀਂ ਬੱਚੇ ਜਾਣਦੇ ਹੋ। ਉੱਚ ਤੇ ਉੱਚ ਭਗਵਾਨ ਸ਼ਿਵਬਾਬਾ ਦੀ ਜਯੰਤੀ ਕਹਾਂਗੇ। ਉਹ ਜੱਦ ਆਏ ਹਨ ਤੱਦ ਫਿਰ ਹੋਰ ਤਿਓਹਾਰ ਬਣੇ। ਸ਼ਿਵਬਾਬਾ ਪਹਿਲੇ - ਪਹਿਲੇ ਆਕੇ ਗੀਤਾ ਸੁਣਾਉਂਦੇ ਹਨ ਅਰਥਾਤ ਆਦਿ - ਮੱਧ - ਅੰਤ ਦਾ ਗਿਆਨ ਸੁਣਾਉਂਦੇ ਹਨ। ਯੋਗ ਵੀ ਸਿਖਾਉਂਦੇ ਹਨ। ਨਾਲ - ਨਾਲ ਤੁਹਾਨੂੰ ਪੜ੍ਹਾਉਂਦੇ ਵੀ ਹਨ। ਤਾਂ ਪਹਿਲੇ - ਪਹਿਲੇ ਬਾਪ ਆਇਆ ਸ਼ਿਵਜਯੰਤੀ ਹੋਈ ਫਿਰ ਕਹਿਣਗੇ ਗੀਤਾ ਜਯੰਤੀ। ਆਤਮਾਵਾਂ ਨੂੰ ਗਿਆਨ ਸੁਣਾਉਂਦੇ ਹਨ ਤਾਂ ਗੀਤਾ ਜਯੰਤੀ ਹੋ ਗਈ। ਤੁਸੀਂ ਬੱਚੇ ਵਿਚਾਰ ਕਰ ਤਿਓਹਾਰਾਂ ਨੂੰ ਨੰਬਰਵਾਰ ਲਿਖੋ। ਇਨ੍ਹਾਂ ਗੱਲਾਂ ਨੂੰ ਸਮਝਣਗੇ ਵੀ ਆਪਣੇ ਧਰਮ ਦੇ। ਹਰ ਇੱਕ ਨੂੰ ਆਪਣਾ ਧਰਮ ਪਿਆਰਾ ਲੱਗਦਾ ਹੈ। ਦੂਜੇ ਧਰਮ ਵਾਲਿਆਂ ਦੀ ਗੱਲ ਹੀ ਨਹੀਂ। ਭਾਵੇਂ ਕਿਸੇ ਨੂੰ ਦੂਜਾ ਧਰਮ ਪਿਆਰਾ ਹੋਵੇ ਵੀ ਪਰ ਉਸ ਵਿੱਚ ਆ ਨਾ ਸਕਣ। ਸ੍ਵਰਗ ਵਿੱਚ ਹੋਰ ਧਰਮ ਵਾਲੇ ਥੋੜੀ ਆ ਸਕਦੇ ਹਨ। ਝਾੜ ਵਿੱਚ ਬਿਲਕੁਲ ਸਾਫ ਹਨ। ਜੋ ਜੋ ਧਰਮ ਜਿਸ ਸਮੇਂ ਆਉਂਦੇ ਹਨ ਫਿਰ ਉਸੇ ਸਮੇਂ ਆਉਣਗੇ। ਪਹਿਲੇ ਬਾਪ ਆਉਂਦੇ ਹਨ, ਉਹ ਹੀ ਆਕੇ ਰਾਜਯੋਗ ਸਿਖਾਉਂਦੇ ਹਨ ਤਾਂ ਕਹਿਣਗੇ ਸ਼ਿਵਜਯੰਤੀ ਸੋ ਫਿਰ ਗੀਤਾ ਜਯੰਤੀ ਫਿਰ ਨਾਰਾਇਣ ਜਯੰਤੀ। ਉਹ ਤਾਂ ਹੋ ਜਾਂਦਾ ਹੈ ਸਤਯੁਗ। ਉਹ ਵੀ ਲਿਖਣਾ ਪਵੇ ਨੰਬਰਵਾਰ। ਇਹ ਗਿਆਨ ਦੀਆਂ ਗੱਲਾਂ ਹਨ। ਸ਼ਿਵ ਜਯੰਤੀ ਕੱਦ ਹੋਈ ਉਹ ਵੀ ਪਤਾ ਨਹੀਂ ਹੈ, ਗਿਆਨ ਸੁਣਾਇਆ, ਜਿਸ ਨੂੰ ਗੀਤਾ ਕਿਹਾ ਜਾਂਦਾ ਹੈ ਫਿਰ ਵਿਨਾਸ਼ ਵੀ ਹੁੰਦਾ ਹੈ। ਜਗਤ ਅੰਬਾ ਆਦਿ ਦੀ ਜਯੰਤੀ ਦਾ ਕੋਈ ਹੋਲੀ ਡੇ ਨਹੀਂ ਹੈ। ਮਨੁੱਖ ਕਿਸੀ ਦੀ ਵੀ ਤਿਥੀ - ਤਰੀਖ ਆਦਿ ਨੂੰ ਬਿਲਕੁਲ ਨਹੀਂ ਜਾਣਦੇ ਹਨ। ਲਕਸ਼ਮੀ - ਨਾਰਾਇਣ, ਰਾਮ - ਸੀਤਾ ਦੇ ਰਾਜ ਨੂੰ ਹੀ ਨਹੀਂ ਜਾਣਦੇ। 2500 ਵਰ੍ਹੇ ਵਿੱਚ ਜੋ ਆਏ ਹਨ, ਉਨ੍ਹਾਂ ਨੂੰ ਜਾਣਦੇ ਹਨ ਪਰ ਉਨ੍ਹਾਂ ਤੋਂ ਪਹਿਲੇ ਜੋ ਆਦਿ ਸਨਾਤਨ ਦੇਵੀ - ਦੇਵਤਾ ਸਨ, ਉਨ੍ਹਾਂ ਨੂੰ ਕਿੰਨਾ ਸਮੇਂ ਹੋਇਆ, ਕੁਝ ਨਹੀਂ ਜਾਣਦੇ। 5 ਹਜ਼ਾਰ ਵਰ੍ਹੇ ਤੋਂ ਵੱਡਾ ਕਲਪ ਤਾਂ ਹੋ ਨਾ ਸਕੇ। ਅੱਧੇ ਪਾਸੇ ਤਾਂ ਢੇਰ ਸੰਖਿਆ ਆ ਗਈ, ਬਾਕੀ ਅੱਧੇ ਵਿੱਚ ਇਨ੍ਹਾਂ ਦਾ ਰਾਜ। ਫਿਰ ਜ਼ਿਆਦਾ ਵਰ੍ਹਿਆਂ ਦਾ ਕਲਪ ਹੋ ਕਿਵੇਂ ਸਕਦਾ ਹੈ। 84 ਲੱਖ ਜਨਮ ਵੀ ਨਹੀਂ ਹੋ ਸਕਦੇ। ਉਹ ਲੋਕ ਸਮਝਦੇ ਹਨ ਕਲਯੁਗ ਦੀ ਉਮਰ ਲੱਖਾਂ ਵਰ੍ਹੇ ਹੈ। ਮਨੁੱਖਾਂ ਨੂੰ ਹਨ੍ਹੇਰੇ ਵਿੱਚ ਪਾ ਦਿੱਤਾ ਹੈ। ਕਿੱਥੇ ਸਾਰਾ ਡਰਾਮਾ 5 ਹਜ਼ਾਰ ਵਰ੍ਹੇ ਦਾ, ਕਿੱਥੇ ਸਿਰਫ ਕਲਯੁਗ ਦੇ ਲਈ ਕਹਿੰਦੇ ਕਿ ਹੱਲੇ 40 ਹਜ਼ਾਰ ਵਰ੍ਹੇ ਬਾਕੀ ਹਨ। ਜੱਦ ਲੜਾਈ ਲੱਗਦੀ ਹੈ ਤਾਂ ਸਮਝਦੇ ਹਨ ਭਗਵਾਨ ਨੂੰ ਆਉਣਾ ਚਾਹੀਦਾ ਹੈ ਪਰ ਭਗਵਾਨ ਨੂੰ ਤਾਂ ਆਉਣਾ ਚਾਹੀਦਾ ਹੈ ਸੰਗਮ ਤੇ। ਮਹਾਭਾਰਤ ਲੜਾਈ ਤਾਂ ਲੱਗਦੀ ਹੀ ਹੈ ਸੰਗਮ ਤੇ। ਬਾਪ ਕਹਿੰਦੇ ਹਨ ਮੈਂ ਵੀ ਕਲਪ - ਕਲਪ ਸੰਗਮਯੁਗ ਤੇ ਆਉਂਦਾ ਹਾਂ। ਬਾਪ ਆਉਣਗੇ ਨਵੀਂ ਦੁਨੀਆਂ ਦੀ ਸਥਾਪਨਾ ਪੁਰਾਣੀ ਦੁਨੀਆਂ ਦਾ ਵਿਨਾਸ਼ ਕਰਾਉਣ। ਨਵੀਂ ਦੁਨੀਆਂ ਦੀ ਸਥਾਪਨਾ ਹੋਵੇਗੀ ਤਾਂ ਪੁਰਾਣੀ ਦੁਨੀਆਂ ਦਾ ਵਿਨਾਸ਼ ਜਰੂਰ ਹੋਵੇਗਾ, ਇਸ ਦੇ ਲਈ ਇਹ ਲੜਾਈ ਹੈ। ਇਸ ਵਿੱਚ ਸ਼ੰਕਰ ਦੇ ਪ੍ਰੇਰਨਾ ਆਦਿ ਦੀ ਤਾਂ ਕੋਈ ਗੱਲ ਨਹੀਂ। ਅੰਡਰਸਟੁਡ ਪੁਰਾਣੀ ਦੁਨੀਆਂ ਖਤਮ ਹੋ ਜਾਵੇਗੀ। ਮਕਾਨ ਆਦਿ ਤਾਂ ਅਰਥਕਵੇਕ ਵਿੱਚ ਸਭ ਖਤਮ ਹੋ ਜਾਣਗੇ ਕਿਓਂਕਿ ਨਵੀਂ ਦੁਨੀਆਂ ਚਾਹੀਦੀ ਹੈ। ਨਵੀਂ ਦੁਨੀਆਂ ਸੀ ਜਰੂਰ। ਦਿੱਲੀ ਪਾਕਿਸਤਾਨ ਸੀ, ਜਮੁਨਾ ਦਾ ਕੰਠਾ ਸੀ। ਲਕਸ਼ਮੀ - ਨਰਾਇਣ ਦਾ ਰਾਜ ਸੀ। ਚਿੱਤਰ ਵੀ ਹਨ। ਲਕਸ਼ਮੀ - ਨਰਾਇਣ ਨੂੰ ਸ੍ਵਰਗ ਦਾ ਹੀ ਕਹਿਣਗੇ। ਤੁਸੀਂ ਬੱਚਿਆਂ ਨੇ ਸਾਖ਼ਸ਼ਾਤਕਾਰ ਵੀ ਕੀਤਾ ਹੈ ਕਿ ਕਿਵੇਂ ਸਵੰਬਰ ਹੁੰਦਾ ਹੈ। ਇਹ ਸਭ ਪੁਆਇੰਟਸ ਬਾਬਾ ਰਿਵਾਈਜ਼ ਕਰਾਉਂਦੇ ਹਨ। ਚੰਗਾ ਪੁਆਇੰਟਸ ਯਾਦ ਨਹੀਂ ਪੈਂਦੀ ਹੈ ਤਾਂ ਬਾਬਾ ਨੂੰ ਯਾਦ ਕਰੋ। ਬਾਪ ਭੁੱਲ ਜਾਂਦਾ ਹੈ ਤਾਂ ਟੀਚਰ ਨੂੰ ਯਾਦ ਕਰੋ। ਟੀਚਰ ਜੋ ਸਿਖਾਉਂਦੇ ਹਨ ਉਹ ਵੀ ਜਰੂਰ ਯਾਦ ਆਏਗਾ ਨਾ। ਟੀਚਰ ਵੀ ਯਾਦ ਰਹੇਗਾ, ਨਾਲੇਜ ਵੀ ਯਾਦ ਰਹੇਗੀ। ਉਦੇਸ਼ ਵੀ ਬੁੱਧੀ ਵਿੱਚ ਹੈ। ਯਾਦ ਰੱਖਣਾ ਹੀ ਪਵੇ ਕਿਓਂਕਿ ਤੁਹਾਡੀ ਸਟੂਡੈਂਟ ਲਾਈਫ ਹੈ ਨਾ। ਇਹ ਵੀ ਜਾਣਦੇ ਹੋ ਜੋ ਸਾਨੂੰ ਪੜ੍ਹਾਉਂਦੇ ਹਨ ਉਹ ਸਾਡਾ ਬਾਪ ਵੀ ਹੈ, ਲੌਕਿਕ ਬਾਪ ਕੋਈ ਗੁੰਮ ਨਹੀਂ ਹੋ ਜਾਂਦਾ ਹੈ। ਲੌਕਿਕ, ਪਾਰਲੌਕਿਕ ਅਤੇ ਫਿਰ ਇਹ ਹੈ ਅਲੌਕਿਕ। ਇਨ੍ਹਾਂ ਨੂੰ ਕੋਈ ਯਾਦ ਨਹੀਂ ਕਰਦੇ। ਲੌਕਿਕ ਬਾਪ ਤੋਂ ਤਾਂ ਵਰਸਾ ਮਿਲਦਾ ਹੈ। ਅੰਤ ਤਕ ਯਾਦ ਰਹਿੰਦੀ ਹੈ। ਸ਼ਰੀਰ ਛੱਡ ਫਿਰ ਦੂਜਾ ਬਾਪ ਮਿਲਦਾ ਹੈ। ਜਨਮ ਬਾਈ ਜਨਮ ਲੌਕਿਕ ਬਾਪ ਮਿਲਦੇ ਹਨ। ਪਾਰਲੌਕਿਕ ਬਾਪ ਨੂੰ ਵੀ ਦੁੱਖ ਜਾਂ ਸੁੱਖ ਵਿੱਚ ਯਾਦ ਕਰਦੇ ਹਨ। ਬੱਚਾ ਮਿਲਿਆ ਤਾਂ ਕਹਿਣਗੇ ਈਸ਼ਵਰ ਨੇ ਬੱਚਾ ਦਿੱਤਾ। ਬਾਕੀ ਪ੍ਰਜਾਪਿਤਾ ਬ੍ਰਹਮਾ ਨੂੰ ਕਿਓਂ ਯਾਦ ਕਰਨਗੇ, ਇਨ੍ਹਾਂ ਤੋਂ ਕੁਝ ਮਿਲਦਾ ਥੋੜੀ ਹੀ ਹੈ। ਇਨ੍ਹਾਂ ਨੂੰ ਅਲੌਕਿਕ ਕਿਹਾ ਜਾਂਦਾ ਹੈ।

ਤੁਸੀਂ ਜਾਣਦੇ ਹੋ ਅਸੀਂ ਬ੍ਰਹਮਾ ਦੁਆਰਾ ਸ਼ਿਵਬਾਬਾ ਤੋਂ ਵਰਸਾ ਲੈ ਰਹੇ ਹਾਂ। ਜਿਵੇਂ ਅਸੀਂ ਪੜ੍ਹਦੇ ਹਾਂ, ਇਹ ਰਥ ਵੀ ਨਿਮਿਤ ਬਣਿਆ ਹੋਇਆ ਹੈ। ਬਹੁਤ ਜਨਮਾਂ ਦੇ ਅੰਤ ਵਿੱਚ ਇਨ੍ਹਾਂ ਦਾ ਸ਼ਰੀਰ ਹੀ ਰਥ ਬਣਿਆ ਹੈ। ਰਥ ਦਾ ਨਾਮ ਤਾਂ ਰੱਖਣਾ ਪੈਂਦਾ ਹੈ ਨਾ। ਇਹ ਹੈ ਬੇਹੱਦ ਦਾ ਸੰਨਿਆਸ। ਰਥ ਕਾਇਮ ਹੀ ਰਹਿੰਦਾ ਹੈ, ਬਾਕੀ ਦਾ ਠਿਕਾਣਾ ਨਹੀਂ ਹੈ। ਚਲਦੇ - ਚਲਦੇ ਫਿਰ ਭਾਗੰਤੀ ਹੋ ਜਾਂਦੇ ਹਨ। ਇਹ ਰਥ ਤਾਂ ਮੁਕਰਰ ਹੈ ਡਰਾਮਾ ਅਨੁਸਾਰ, ਇਨ੍ਹਾਂ ਨੂੰ ਕਿਹਾ ਜਾਂਦਾ ਹੈ ਭਾਗਿਆਸ਼ਾਲੀ ਰਥ। ਤੁਸੀਂ ਸਭ ਨੂੰ ਭਾਗਿਆਸ਼ਾਲੀ ਰਥ ਨਹੀਂ ਕਹਾਂਗੇ। ਭਾਗਿਆਸ਼ਾਲੀ ਰਥ ਇੱਕ ਮੰਨਿਆ ਜਾਂਦਾ ਹੈ, ਜਿਸ ਵਿੱਚ ਬਾਪ ਆਕੇ ਗਿਆਨ ਦਿੰਦੇ ਹਨ। ਸਥਾਪਨਾ ਦਾ ਕੰਮ ਕਰਾਉਂਦੇ ਹਨ। ਤੁਸੀਂ ਭਾਗਿਆਸ਼ਾਲੀ ਰੱਥ ਨਹੀਂ ਠਹਿਰੇ। ਤੁਹਾਡੀ ਆਤਮਾ ਇਸ ਰੱਥ ਵਿੱਚ ਬੈਠ ਪੜ੍ਹਦੀ ਹੈ। ਆਤਮਾ ਪਵਿੱਤਰ ਬਣ ਜਾਂਦੀ ਹੈ ਇਸਲਈ ਬਲਿਹਾਰੀ ਇਸ ਤਨ ਦੀ ਹੈ ਜੋ ਇਸ ਵਿਚ ਬੈਠ ਪੜ੍ਹਾਉਂਦੇ ਹਨ। ਇਹ ਅੰਤਿਮ ਜਨਮ ਬਹੁਤ ਵੇਲਊਏਬਲ ਹੈ ਫਿਰ ਸ਼ਰੀਰ ਬਦਲ ਅਸੀਂ ਦੇਵਤਾ ਬਣ ਜਾਵਾਂਗੇ। ਇਸ ਪੁਰਾਣੇ ਸ਼ਰੀਰ ਦੁਆਰਾ ਹੀ ਤੁਸੀਂ ਸਿੱਖਿਆ ਪਾਉਂਦੇ ਹੋ। ਸ਼ਿਵਬਾਬਾ ਦੇ ਬਣਦੇ ਹੋ। ਤੁਸੀਂ ਜਾਣਦੇ ਹੋ ਸਾਡੀ ਪਹਿਲੀ ਜੀਵਨ ਵਰਥ ਨਾਟ ਏ ਪੇਨੀ ਸੀ। ਹੁਣ ਪਾਉਂਡ ਬਣ ਰਹੀ ਹੈ। ਜਿੰਨਾ ਪੜ੍ਹਣਗੇ ਉੰਨਾ ਉੱਚ ਪਦ ਪਾਉਣਗੇ। ਬਾਪ ਨੇ ਸਮਝਾਇਆ ਹੈ ਯਾਦ ਦੀ ਯਾਤਰਾ ਹੈ ਮੁਖ। ਇਨ੍ਹਾਂ ਨੂੰ ਹੀ ਭਾਰਤ ਦਾ ਪ੍ਰਾਚੀਨ ਯੋਗ ਕਹਿੰਦੇ ਹਨ ਜਿਸ ਨਾਲ ਤੁਸੀਂ ਪਤਿਤ ਤੋਂ ਪਾਵਨ ਬਣਦੇ ਹੋ, ਸ੍ਵਰਗਵਾਸੀ ਤਾਂ ਸਭ ਬਣਦੇ ਹਨ ਫਿਰ ਹੈ ਪੜ੍ਹਾਈ ਤੇ ਮਦਾਰ। ਤੁਸੀਂ ਬੇਹੱਦ ਦੇ ਸਕੂਲ ਵਿਚ ਬੈਠੇ ਹੋ। ਤੁਸੀਂ ਹੀ ਫਿਰ ਦੇਵਤਾ ਬਣੋਗੇ। ਤੁਸੀਂ ਸਮਝ ਸਕਦੇ ਹੋ ਉੱਚ ਪਦ ਕੌਣ ਪਾ ਸਕਦੇ ਹੈ। ਉਨ੍ਹਾਂ ਦੀ ਕਵਾਲੀਫਿਕੇਸ਼ਨ ਕੀ ਹੋਣੀ ਚਾਹੀਦੀ ਹੈ। ਪਹਿਲੇ ਸਾਡੇ ਵਿੱਚ ਵੀ ਕਵਾਲੀਫਿਕੇਸ਼ਨ ਨਹੀਂ ਸੀ। ਆਸੁਰੀ ਮਤ ਤੇ ਸੀ। ਹੁਣ ਈਸ਼ਵਰੀ ਮਤ ਮਿਲਦੀ ਹੈ। ਆਸੁਰੀ ਮਤ ਨਾਲ ਅਸੀਂ ਉਤਰਦੀ ਕਲਾ ਵਿੱਚ ਜਾਂਦੇ ਹਾਂ। ਈਸ਼ਵਰੀ ਮਤ ਤੋਂ ਚੜ੍ਹਦੀ ਕਲਾ ਵਿੱਚ ਜਾਂਦੇ ਹਨ। ਈਸ਼ਵਰੀ ਮਤ ਦੇਣ ਵਾਲਾ ਇੱਕ ਹੈ, ਆਸੁਰੀ ਮੱਤ ਦੇਣੇ ਵਾਲੇ ਕਈ ਹਨ। ਮਾਂ - ਬਾਪ, ਭਾਈ - ਭੈਣ, ਟੀਚਰ - ਗੁਰੂ ਕਿੰਨਿਆਂ ਦੀ ਮਤ ਮਿਲਦੀ ਹੈ। ਹੁਣ ਤੁਹਾਨੂੰ ਇੱਕ ਦੀ ਮਤ ਮਿਲਦੀ ਹੈ ਜੋ 21 ਜਨਮ ਕੰਮ ਆਉਂਦੀ ਹੈ। ਤਾਂ ਇਵੇਂ ਸ਼੍ਰੀਮਤ ਤੇ ਚਲਣਾ ਚਾਹੀਦਾ ਹੈ ਨਾ। ਜਿੰਨਾ ਚਲਣਗੇ ਉਨ੍ਹਾਂ ਸ਼੍ਰੇਸ਼ਠ ਪਦਵੀ ਪਾਉਣਗੇ। ਘੱਟ ਚਲਣਗੇ ਤਾਂ ਘੱਟ ਪਦਵੀ। ਸ਼੍ਰੀਮਤ ਹੈ ਹੀ ਭਗਵਾਨ ਦੀ। ਉੱਚ ਤੇ ਉੱਚ ਭਗਵਾਨ ਹੀ ਹੈ, ਜਿਸ ਨੇ ਕ੍ਰਿਸ਼ਨ ਨੂੰ ਉੱਚ ਤੇ ਉੱਚ ਬਣਾਇਆ ਫਿਰ ਥੱਲੇ ਤੇ ਥੱਲੇ ਰਾਵਣ ਨੇ ਬਣਾਇਆ। ਬਾਪ ਗੋਰਾ ਬਣਾਉਂਦੇ ਫਿਰ ਰਾਵਣ ਸਾਂਵਰਾ ਬਣਾਉਂਦੇ। ਬਾਪ ਵਰਸਾ ਦਿੰਦੇ ਹਨ। ਉਹ ਤਾਂ ਹੈ ਹੀ ਵਾਈਸਲੈੱਸ। ਦੇਵਤਾਵਾਂ ਦੀ ਮਹਿਮਾ ਗਾਉਂਦੇ ਹਨ ਸ੍ਰਵਗੁਣ ਸੰਪੰਨ… ਸੰਨਿਆਸੀਆਂ ਨੂੰ ਸੰਪੂਰਨ ਨਿਰਵਿਕਾਰੀ ਨਹੀਂ ਕਹਾਂਗੇ। ਸਤਯੁਗ ਵਿੱਚ ਆਤਮਾ ਅਤੇ ਸ਼ਰੀਰ ਦੋਨੋਂ ਪਵਿੱਤਰ ਹੁੰਦੇ ਹਨ। ਦੇਵਤਾਵਾਂ ਨੂੰ ਸਭ ਜਾਣਦੇ ਹਨ, ਉਹ ਸੰਪੂਰਨ ਨਿਰਵਿਕਾਰੀ ਹੋਣ ਦੇ ਕਾਰਨ ਸੰਪੂਰਨ ਵਿਸ਼ਵ ਦੇ ਮਾਲਿਕ ਬਣਦੇ ਹਨ। ਹਾਲੇ ਨਹੀਂ ਹੋ, ਫਿਰ ਤੁਸੀਂ ਬਣਦੇ ਹੋ। ਬਾਪ ਵੀ ਸੰਗਮਯੁਗ ਤੇ ਹੀ ਆਉਂਦੇ ਹਨ। ਬ੍ਰਹਮਾ ਦੇ ਦੁਆਰਾ ਬ੍ਰਾਹਮਣ । ਬ੍ਰਹਮਾ ਦੇ ਬੱਚੇ ਤਾਂ ਤੁਸੀਂ ਸਭ ਠਹਿਰੇ। ਉਹ ਹੈ ਗ੍ਰੇਟ ਗ੍ਰੇਟ ਗ੍ਰੈੰਡ ਫਾਦਰ। ਬੋਲੋ, ਪ੍ਰਜਾਪਿਤਾ ਬ੍ਰਹਮਾ ਦਾ ਨਾਮ ਨਹੀਂ ਸੁਣਿਆ ਹੈ? ਪਰਮਪਿਤਾ ਪਰਮਾਤਮਾ ਬ੍ਰਹਮਾ ਦੁਆਰਾ ਹੀ ਸ੍ਰਿਸ਼ਟੀ ਰਚਣਗੇ ਨਾ। ਬ੍ਰਾਹਮਣ ਕੁਲ ਹੈ। ਬ੍ਰਹਮਾ ਮੁਖ ਵੰਸ਼ਾਵਲੀ ਭਰਾ - ਭੈਣ ਹੋ ਗਏ। ਇੱਥੇ ਰਾਜਾ - ਰਾਣੀ ਦੀ ਗੱਲ ਨਹੀਂ। ਇਹ ਬ੍ਰਾਹਮਣ ਕੁਲ ਤਾਂ ਸੰਗਮ ਦਾ ਥੋੜਾ ਸਮੇਂ ਚਲਦਾ ਹੈ। ਰਜਾਈ ਨਾ ਪਾਂਡਵਾਂ ਦੀ ਹੈ, ਨਾ ਕੌਰਵਾਂ ਦੀ । ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. 21 ਜਨਮ ਸ਼੍ਰੇਸ਼ਠ ਪਦ ਦਾ ਅਧਿਕਾਰੀ ਬਣਨ ਦੇ ਲਈ ਸਭ ਆਸੁਰੀ ਮੱਤਾਂ ਨੂੰ ਛੱਡ ਇੱਕ ਈਸ਼ਵਰੀ ਮੱਤ ਤੇ ਚਲਣਾ ਹੈ। ਸੰਪੂਰਨ ਵਾਈਸਲੈਸ ਬਣਨਾ ਹੈ।

2. ਇਸ ਪੁਰਾਣੇ ਸ਼ਰੀਰ ਵਿੱਚ ਬੈਠ ਬਾਪ ਦੀ ਸਿਖਿਆਵਾਂ ਨੂੰ ਧਾਰਨ ਕਰ ਦੇਵਤਾ ਬਣਨਾ ਹੈ। ਇਹ ਹੈ ਬਹੁਤ ਵੈਲਯੂਏਬਲ ਜੀਵਨ, ਇਸ ਵਿੱਚ ਵਰਥ ਪਾਉਂਡ ਬਣਨਾ ਹੈ।

ਵਰਦਾਨ:-
ਸਰਵ ਆਤਮਾਵਾ ਨੂੰ ਪੱਕਾ ਅਵਿਨਾਸ਼ੀ ਸਹਾਰਾ ਦੇਣ ਵਾਲੇ ਆਧਾਰ , ਉਧਾਰ ਮੂਰਤ ਭਵ।

ਵਰਤਮਾਨ ਸਮੇਂ ਵਿਸ਼ਵ ਦੇ ਚਾਰੋਂ ਪਾਸੇ ਕੋਈ ਨਾ ਕੋਈ ਹਲਚਲ ਹੈ, ਕਿਧਰੇ ਮਨ ਦੇ ਅਨੇਕ ਟੈਂਸ਼ਨ ਦੀ ਹਲਚਲ ਹੈ, ਕਿਧਰੇ ਪ੍ਰਾਕ੍ਰਿਤੀ ਦੇ ਤਮੋਪ੍ਰਧਾਨ ਵਾਯੂਮੰਡਲ ਦੇ ਕਾਰਣ ਹਲਚਲ ਹੈ, ਅਲਪਕਾਲ ਦੇ ਸਾਧਨ ਸਰਵ ਨੂੰ ਚਿੰਤਾ ਦੀ ਚਿਤਾ ਤੇ ਲੈਕੇ ਜਾ ਰਹੇ ਹਨ ਇਸਲਈ ਅਲਪਕਾਲ ਦੇ ਆਧਾਰ ਨਾਲ, ਪ੍ਰਾਪਤੀਆਂ ਤੋਂ, ਵਿਧੀਆਂ ਤੋਂ ਥੱਕਕੇ ਅਸਲ ਸਹਾਰਾ ਲੱਭ ਰਹੇ ਹਨ। ਤਾਂ ਤੁਸੀ ਆਧਾਰ, ਉਧਾਰਮੂਰਤ ਆਤਮਾਵਾਂ ਉਹਨਾਂ ਨੂੰ ਸ੍ਰੇਸ਼ਠ ਅਵਿਨਾਸ਼ੀ ਪ੍ਰਾਪਤੀਆਂ ਦੀ ਪੱਕੀ, ਅਸਲ, ਅਵਿਨਾਸ਼ੀ ਸਹਾਰੇ ਦੀ ਅਨੁਭੂਤੀ ਕਰਵਾਓ।

ਸਲੋਗਨ:-
ਸਮੇਂ ਅਮੁੱਲ ਖਜਾਨਾ ਹੈ - ਇਸਲਈ ਇਸਨੂੰ ਨਸ਼ਟ ਕਰਨ ਦੀ ਬਜਾਏ ਫੌਰਨ ਨਿਰਣੇ ਕਰ ਸਫਲ ਕਰੋ।

ਅਵਿਅਕਤ ਇਸ਼ਾਰੇ - ਹੁਣ ਲਗਨ ਦੀ ਅਗਨੀ ਨੂੰ ਪ੍ਰਜਵਲਿਤ ਕਰ ਯੋਗ ਨੂੰ ਜਵਾਲਾ ਰੂਪ ਬਣਾਓ।

ਜਿਵੇਂ ਸੂਰਜ ਦੀਆਂ ਕਿਰਨਾਂ ਫੈਲਦੀਆਂ ਹਨ, ਉਵੇਂ ਹੀ ਮਾਸਟਰ ਸਰਵ ਸ਼ਕਤੀਮਾਨ ਦੀ ਸਟੇਜ ਤੇ ਸ਼ਕਤੀਆਂ ਅਤੇ ਵਿਸ਼ੇਸ਼ਤਾਵਾਂ ਰੂਪੀ ਕਿਰਨਾਂ ਫੈਲਦੀਆਂ ਅਨੁਭਵ ਕਰੋ। ਇਸ ਦੇ ਲਈ “ ਮੈਂ ਮਾਸਟਰ ਸਰਵ ਸ਼ਕਤੀਮਾਨ, ਵਿਘਣ ਵਿਨਾਸ਼ਕ ਆਤਮਾ ਹਾਂ”, ਇਸ ਸਵਮਾਨ ਦੀ ਸਮ੍ਰਿਤੀ ਦੀ ਸੀਟ ਤੇ ਸਥਿਤ ਹੋਕੇ ਕੰਮ ਕਰੋ ਤਾਂ ਵਿਘਣ ਸਾਮ੍ਹਣੇ ਤੱਕ ਵੀ ਨਹੀਂ ਆਉਣਗੇ।