19.12.25        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਹੁਣ ਘਰ ਜਾਣਾ ਹੈ ਇਸਲਈ ਦੇਹੀ - ਅਭਿਮਾਨੀ ਬਣੋ , ਇੱਕ ਬਾਪ ਨੂੰ ਯਾਦ ਕਰੋ ਤਾਂ ਅੰਤ ਮਤੀ ਸੋ ਗਤੀ ਹੋ ਜਾਵੇਗੀ ”

ਪ੍ਰਸ਼ਨ:-
ਵੰਡਰਫੁੱਲ ਬਾਪ ਨੇ ਤੁਹਾਨੂੰ ਕਿਹੜਾ ਇਕ ਵੰਡਰਫੁੱਲ ਰਾਜ਼ ਸੁਣਾਇਆ ਹੈ?

ਉੱਤਰ:-
ਬਾਬਾ ਕਹਿੰਦੇ - ਬੱਚੇ ਇਹ ਅਨਾਦਿ ਅਵਿਨਾਸ਼ੀ ਡਰਾਮਾ ਬਣਿਆ ਹੋਇਆ ਹੈ, ਇਸ ਵਿੱਚ ਹਰ ਇੱਕ ਦਾ ਪਾਰਟ ਨੂੰਧਿਆ ਹੋਇਆ ਹੈ। ਕੁਝ ਵੀ ਹੁੰਦਾ ਹੈ ਨਥਿੰਗ ਨਿਊ। ਬਾਪ ਕਹਿੰਦੇ ਹਨ ਬੱਚੇ ਇਸ ਵਿੱਚ ਮੇਰੀ ਵੀ ਕੋਈ ਵਡਿਆਈ ਨਹੀਂ, ਮੈਂ ਵੀ ਡਰਾਮੇ ਦੇ ਬੰਧਨ ਵਿੱਚ ਹਾਂ। ਬਾਪ ਇਹ ਵੰਡਰਫੁੱਲ ਰਾਜ਼ ਸੁਣਾ ਕੇ ਜਿਵੇਂ ਆਪਣੇ ਪਾਰਟ ਨੂੰ ਵੀ ਮਹਤਵ ਨਹੀਂ ਦਿੰਦੇ ਹਨ।

ਗੀਤ:-
ਆਖਿਰ ਉਹ ਦਿਨ ਆਇਆ ਅੱਜ…

ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚੇ ਇਹ ਗੀਤ ਗਾ ਰਹੇ ਹਨ। ਬੱਚੇ ਸਮਝਦੇ ਹਨ ਕਿ ਕਲਪ ਬਾਅਦ ਫਿਰ ਤੋਂ ਸਾਨੂੰ ਧਨਵਾਨ, ਹੈਲਦੀ ਅਤੇ ਵੈਲਦੀ ਬਣਾਉਣ, ਪਵਿੱਤਰਤਾ, ਸੁਖ, ਸ਼ਾਂਤੀ ਦਾ ਵਰਸਾ ਦੇਣ ਬਾਪ ਆਉਂਦੇ ਹਨ। ਬ੍ਰਾਹਮਣ ਲੋਕ ਵੀ ਅਸ਼ੀਰਵਾਦ ਦਿੰਦੇ ਹਨ ਨਾ ਕਿ ਆਯੁਸ਼ਮਾਨ ਭਵ, ਧਨਵਾਨ ਭਵ, ਪੁੱਤਰਵਾਨ ਭਵ। ਤੁਹਾਨੂੰ ਬੱਚਿਆਂ ਨੂੰ ਤਾਂ ਵਰਸਾ ਮਿਲ ਰਿਹਾ ਹੈ, ਅਸ਼ੀਰਵਾਦ ਦੀ ਕੋਈ ਗੱਲ ਹੀ ਨਹੀਂ ਹੈ। ਬੱਚੇ ਪੜ ਰਹੇ ਹਨ। ਜਾਣਦੇ ਹਨ ਪੰਜ ਹਜਾਰ ਵਰ੍ਹੇ ਪਹਿਲੇ ਵੀ ਸਾਨੂੰ ਬਾਪ ਨੇ ਆਕੇ ਮਨੁੱਖ ਤੋਂ ਦੇਵਤਾ, ਨਰ ਤੋਂ ਨਰਾਇਣ ਬਣਨ ਦੀ ਸਿੱਖਿਆ ਦਿੱਤੀ ਸੀ। ਬੱਚੇ ਜੋ ਪੜਦੇ ਹਨ, ਉਹ ਜਾਣਦੇ ਹਨ ਅਸੀਂ ਕੀ ਪੜ ਰਹੇ ਹਾਂ। ਪੜਾਉਣ ਵਾਲਾ ਕੌਣ ਹੈ? ਉਨ੍ਹਾਂ ਵਿਚ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ ਜਾਣਦੇ ਹਨ। ਇਹ ਤਾਂ ਕਹਿਣਗੇ ਹੀ ਕਿ ਸਾਨੂੰ ਬੱਚਿਆਂ ਨੂੰ ਪਤਾ ਹੈ - ਇਹ ਰਾਜਧਾਨੀ ਸਥਾਪਨ ਹੋ ਰਹੀ ਹੈ ਜਾਂ ਡੀ. ਟੀ. ਕਿੰਗਡਮ ਸਥਾਪਨ ਹੋ ਰਹੀ ਹੈ। ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੀ ਸਥਾਪਨਾ ਹੋ ਰਹੀ ਹੈ। ਪਹਿਲੇ ਸ਼ੂਦ੍ਰ ਸੀ ਫਿਰ ਬ੍ਰਾਹਮਣ ਬਣੇ ਫਿਰ ਦੇਵਤਾ ਬਣਨਾ ਹੈ। ਦੁਨੀਆ ਵਿਚ ਕਿਸੇ ਨੂੰ ਪਤਾ ਨਹੀਂ ਹੈ ਕਿ ਹੁਣ ਅਸੀ ਸ਼ੂਦ੍ਰ ਵਰਨ ਦੇ ਹਾਂ। ਤੁਸੀਂ ਬੱਚੇ ਸਮਝਦੇ ਹੋ ਕਿ ਇਹ ਸੱਚ ਗੱਲ ਹੈ। ਬਾਪ ਸੱਚ ਦੱਸ ਕੇ, ਸੱਚਖੰਡ ਦੀ ਸਥਾਪਨਾ ਕਰ ਰਹੇ ਹਨ। ਸਤਿਯੁਗ ਵਿੱਚ ਝੂਠ, ਪਾਪ ਆਦਿ ਕੁਝ ਵੀ ਨਹੀਂ ਹੁੰਦਾ। ਕਲਯੁਗ ਵਿਚ ਹੀ ਅਜਾਮਿਲ, ਪਾਪਾ ਆਤਮਾਵਾਂ ਹੁੰਦੀਆਂ ਹਨ। ਇਹ ਸਮਾਂ ਬਿਲਕੁਲ ਰੋਰਵ ਨਰਕ ਦਾ ਹੀ ਹੈ। ਦਿਨ ਪ੍ਰਤੀਦਿਨ ਰੌਰਵ ਨਰਕ ਵਿਖਾਈ ਦੇਵੇਗਾ। ਮਨੁੱਖ ਅਜਿਹਾ ਕਰਤਵਿਆ ਕਰਦੇ ਰਹਿਣਗੇ ਜੋ ਸਮਝਣਗੇ ਬਿਲਕੁਲ ਹੀ ਤਮੋਪ੍ਰਧਾਨ ਦੁਨੀਆ ਬਣਦੀ ਜਾ ਰਹੀ ਹੈ। ਇਸ ਵਿੱਚ ਵੀ ਕਾਮ ਮਹਾਸ਼ਤਰੂ ਹੈ। ਕੋਈ ਮੁਸ਼ਕਿਲ ਪਵਿੱਤਰ ਸ਼ੁੱਧ ਰਹਿ ਸਕਦਾ ਹੈ। ਪਹਿਲੇ ਜੰਗਮ ( ਫਕੀਰ) ਲੋਕੀ ਕਹਿੰਦੇ ਸਨ- ਅਜਿਹਾ ਕਲਯੁਗ ਆਵੇਗਾ ਜੋ 12 - 13 ਸਾਲ ਦੀਆਂ ਕੁਮਾਰੀਆਂ ਬੱਚਾ ਪੈਦਾ ਕਰਨਗੀਆਂ। ਹੁਣ ਉਹ ਸਮਾ ਹੈ। ਕੁਮਾਰ - ਕੁਮਾਰੀਆਂ ਆਦਿ ਸਭ ਗੰਦ ਕਰਦੇ ਰਹਿੰਦੇ ਹਨ। ਜਦੋਂ ਬਿਲਕੁਲ ਹੀ ਤਮੋਪ੍ਰਧਾਨ ਬਣ ਜਾਂਦੇ ਹਨ ਤਾਂ ਬਾਪ ਕਹਿੰਦੇ ਹਨ ਮੈਂ ਆਉਂਦਾ ਹਾਂ, ਮੇਰਾ ਵੀ ਡਰਾਮੇ ਵਿਚ ਪਾਰਟ ਹੈ। ਮੈਂ ਵੀ ਡਰਾਮੇ ਦਾ ਬੰਧਨ ਵਿੱਚ ਬੰਨਿਆ ਹੋਇਆ ਹਾਂ। ਤੁਸੀ ਬੱਚਿਆਂ ਦੇ ਲਈ ਕੋਈ ਨਵੀਂ ਗੱਲ ਨਹੀਂ ਹੈ। ਬਾਪ ਸਮਝਾਉਂਦੇ ਹੀ ਇਵੇਂ ਹਨ। ਚਕ੍ਰ ਲਗਾਇਆ ਨਾਟਕ ਪੂਰਾ ਹੁੰਦਾ ਹੈ। ਹੁਣ ਬਾਪ ਨੂੰ ਯਾਦ ਕਰੋ ਤਾਂ ਤੁਸੀ ਸਤੋਪ੍ਰਧਾਨ ਬਣ, ਸਤੋਪ੍ਰਧਾਨ ਦੁਨੀਆ ਦੇ ਮਾਲਿਕ ਬਣ ਜਾਵੋਗੇ। ਕਿੰਨਾ ਸਧਾਰਨ ਤਰ੍ਹਾਂ ਨਾਲ ਸਮਝਾਉਂਦੇ ਹਨ। ਬਾਪ ਕੋਈ ਆਪਣੇ ਪਾਰਟ ਨੂੰ ਇਨ੍ਹਾਂ ਮਹਤਵ ਨਹੀਂ ਦਿੰਦੇ ਹਨ। ਇਹ ਤੇ ਮੇਰਾ ਪਾਰਟ ਹੈ, ਨਵੀਂ ਗੱਲ ਨਹੀਂ। ਹਰ ਪੰਜ ਹਜਾਰ ਵਰ੍ਹੇ ਬਾਦ ਮੈਨੂੰ ਆਉਣਾ ਪੈਂਦਾ ਹੈ। ਡਰਾਮੇ ਵਿਚ ਮੈਂ ਬੰਧਾਏਮਾਨ ਹਾਂ। ਆਕੇ ਤੁਸੀਂ ਬੱਚਿਆਂ ਨੂੰ ਬਹੁਤ ਸਹਿਜ ਯਾਦ ਦੀ ਯਾਤਰਾ ਦਸਦਾ ਹਾਂ। ਅੰਤ ਮਤੀ ਸੋ ਗਤੀ.. ਉਹ ਇਸ ਵੇਲੇ ਦੇ ਲਈ ਹੀ ਕਿਹਾ ਗਿਆ ਹੈ। ਇਹ ਅੰਤਕਾਲ ਹੈ ਨਾ। ਬਾਪ ਯੁਕਤੀ ਦਸਦੇ ਹਨ - ਮਾਮੇਕਮ ਯਾਦ ਕਰੋ ਤਾਂ ਸਤੋਪ੍ਰਧਾਨ ਬਣ ਜਾਵੋਗੇ। ਬੱਚੇ ਵੀ ਸਮਝਦੇ ਹਨ ਅਸੀਂ ਨਵੀਂ ਦੁਨੀਆ ਦੇ ਮਾਲਿਕ ਬਣਾਗੇ। ਬਾਪ ਘੜੀ - ਘੜੀ ਕਹਿੰਦੇ ਹਨ ਨਥਿੰਗ ਨਿਊ। ਇੱਕ ਜਿੰਨ ਦੀ ਕਹਾਣੀ ਸੁਣਾਉਂਦੇ ਹਨ ਨਾ:- ਉਸਨੇ ਕਿਹਾ ਕੰਮ ਦਵੋ, ਤਾਂ ਕਿਹਾ ਸੀੜੀ ਉਤਰੋ ਅਤੇ ਚੜੋ। ਬਾਪ ਵੀ ਕਹਿੰਦੇ ਹਨ ਇਹ ਖੇਲ ਵੀ ਉਤਰਨ ਅਤੇ ਚੜਨ ਦਾ ਗੇ। ਪਤਿਤ ਤੋਂ ਪਾਵਨ, ਪਾਵਨ ਤੋਂ ਪਤਿਤ ਬਣਨਾ ਹੈ। ਇਹ ਕੋਈ ਡਿਫੀਕਲਟ ਗੱਲ ਨਹੀਂ ਹੈ। ਹੈ ਬਹੁਤ ਸਹਿਜ, ਪ੍ਰੰਤੂ ਯੁੱਧ ਕਿਹੜੀ ਹੈ, ਇਹ ਨਾ ਸਮਝਣ ਦੇ ਕਾਰਣ ਸ਼ਸਤਰਾਂ ਦੀ ਲੜਾਈ ਦੀ ਗੱਲ ਲਿਖ ਦਿੱਤੀ ਹੈ। ਅਸਲ ਵਿੱਚ ਮਾਇਆ ਰਾਵਣ ਤੇ ਜਿੱਤ ਪਾਉਣਾ ਤਾਂ ਬਹੁਤ ਵੱਡੀ ਲੜਾਈ ਹੈ। ਬੱਚੇ ਵੇਖਦੇ ਹਨ ਅਸੀਂ ਘੜੀ - ਘੜੀ ਬਾਪ ਨੂੰ ਯਾਦ ਕਰਦੇ ਹਾਂ, ਫਿਰ ਯਾਦ ਟੁੱਟ ਜਾਂਦੀ ਹੈ। ਮਾਇਆ ਦੀਵਾ ਬੁਝਾ ਦਿੰਦੀ ਹੈ। ਇਸ ਤੇ ਗੁਲਬਕਾਵਲੀ ਦੀ ਵੀ ਕਹਾਣੀ ਹੈ। ਬੱਚੇ ਜਿੱਤ ਪਾਉਂਦੇ ਹਨ। ਬਹੁਤ ਚੰਗੇ ਚਲਦੇ ਹਨ ਫਿਰ ਮਾਇਆ ਆਕੇ ਦੀਵਾ ਬੁਝਾ ਦਿੰਦੀ ਹੈ। ਬੱਚੇ ਵੀ ਕਹਿੰਦੇ ਹਨ ਬਾਬਾ ਮਾਇਆ ਦੇ ਤੂਫ਼ਾਨ ਤੇ ਬਹੁਤ ਆਉਂਦੇ ਹਨ। ਤੂਫ਼ਾਨ ਵੀ ਕਈ ਤਰ੍ਹਾਂ ਦੇ ਬੱਚਿਆਂ ਦੇ ਕੋਲ ਆਉਂਦੇ ਹਨ। ਕਦੇ - ਕਦੇ ਤੇ ਅਜਿਹਾ ਤੂਫ਼ਾਨ ਜੋਰ ਨਾਲ ਆਉਂਦਾ ਹੈ ਜੋ 8- 10 ਵਰ੍ਹੇ ਪੁਰਾਣੇ ਚੰਗੇ - ਚੰਗੇ ਝਾੜ ਵੀ ਡਿੱਗ ਪੈਂਦੇ ਹਨ। ਬੱਚੇ ਜਾਣਦੇ ਹਨ, ਵਰਣਨ ਵੀ ਕਰਦੇ ਹਨ। ਚੰਗੇ - ਚੰਗੇ ਮਾਲਾ ਦੇ ਦਾਣੇ ਸਨ। ਅੱਜ ਹਨ ਹੀ ਨਹੀਂ। ਇਹ ਵੀ ਮਿਸਾਲ ਹੀ, ਗਜ ਨੂੰ ਗ੍ਰਹ ਨੇ ਖਾਇਆ। ਇਹ ਹੈ ਮਾਇਆ ਦਾ ਤੂਫ਼ਾਨ।

ਬਾਪ ਕਹਿੰਦੇ ਹਨ ਇਨ੍ਹਾਂ 5 ਵਿਕਾਰਾਂ ਤੋਂ ਸੰਭਾਲ ਰੱਖਦੇ ਰਹੋ। ਯਾਦ ਵਿੱਚ ਡਿੱਗੇ ਤਾਂ ਮਜਬੂਰ ਹੋ ਜਾਵੋਗੇ। ਦੇਹੀ - ਅਭਿਮਾਨੀ ਬਣੋ। ਇਹ ਸਿੱਖਿਆ ਬਾਪ ਦੀ ਇੱਕ ਹੀ ਵਾਰ ਮਿਲਦੀ ਹੈ। ਇਵੇਂ ਕਦੇ ਹੋਰ ਕੋਈ ਕਹਿਣਗੇ ਨਹੀਂ ਕਿ ਤੁਸੀਂ ਆਤਮ - ਅਭਿਮਾਨੀ ਬਣੋ। ਸਤਿਯੁਗ ਵਿੱਚ ਇਵੇਂ ਨਹੀਂ ਕਹਿਣਗੇ। ਨਾਮ, ਰੂਪ, ਦੇਸ਼, ਕਾਲ ਸਭ ਯਾਦ ਰਹਿੰਦਾ ਹੀ ਹੈ। ਇਸ ਵੇਲੇ ਤੁਹਾਨੂੰ ਸਮਝਾਉਂਦਾ ਹਾਂ - ਹੁਣ ਵਾਪਿਸ ਘਰ ਜਾਣਾ ਹੈ। ਤੁਸੀ ਪਹਿਲੇ ਸਤੋਪ੍ਰਧਾਨ ਸੀ। ਸਤੋ - ਰਜੋ - ਤਮੋ ਵਿਚ ਤੁਸੀ ਪੂਰੇ 84 ਜਨਮ ਲਏ ਹਨ। ਉਸ ਵਿੱਚ ਵੀ ਨੰਬਰਵਨ ਇਹ (ਬ੍ਰਹਮਾ) ਹੈ. ਹੋਰਾਂ ਦੇ 83 ਜਨਮ ਵੀ ਹੋ ਸਕਦੇ ਹਨ ਇਨ੍ਹਾਂ ਦੇ ਲਈ ਪੂਰੇ 84 ਜਨਮ ਹਨ। ਇਹ ਪਹਿਲੇ - ਪਹਿਲੇ ਸ਼੍ਰੀ ਨਰਾਇਣ ਸਨ। ਇਨ੍ਹਾਂ ਦੇ ਲਈ ਕਹਿੰਦੇ ਗੋਇਆ ਸਭ ਦੇ ਲਈ ਸਮਝ ਜਾਣਦੇ, ਬਹੁਤ ਜਨਮਾਂ ਦੇ ਅੰਤ ਵਿਚ ਗਿਆਨ ਲੈਕੇ ਫਿਰ ਇਹ ਨਰਾਇਣ ਬਣਦੇ ਹਨ। ਝਾੜ ਵਿਚ ਵੀ ਵਿਖਾਇਆ ਹੀ ਨਾ - ਇੱਥੇ ਸ਼੍ਰੀ ਨਰਾਇਣ ਅਤੇ ਪਿਛਾੜੀ ਵਿਚ ਬ੍ਰਹਮਾ ਖੜਾ ਹੈ। ਹੇਠਾਂ ਰਾਜਯੋਗ ਸਿੱਖ ਰਹੇ ਹਨ। ਪਰਜਾਪਿਤਾ ਨੂੰ ਕਦੇ ਪਰਮਪਿਤਾ ਨਹੀਂ ਕਹਾਂਗੇ ਪਰਮਪਿਤਾ ਸਿਰਫ ਇੱਕ ਨੂੰ ਕਿਹਾ ਜਾਂਦਾ ਹੈ। ਪ੍ਰਜਾਪਿਤਾ ਫਿਰ ਇਨ੍ਹਾਂ ਨੂੰ ਕਿਹਾ ਜਾਂਦਾ ਹੈ। ਇਹ ਦੇਹਧਾਰੀ ਹਨ, ਉਹ ਵਿਦੇਹੀ ਵਚਿੱਤਰ ਹਨ। ਲੌਕਿਕ ਬਾਪ ਨੂੰ ਪਿਤਾ ਕਹਾਂਗੇ, ਇਨ੍ਹਾਂ ਨੂੰ ਪ੍ਰਜਾਪਿਤਾ ਕਹਾਂਗੇ। ਉਹ ਪਰਮਪਿਤਾ ਤੇ ਪਰਮਧਾਮ ਵਿਚ ਰਹਿੰਦੇ ਹਨ। ਪ੍ਰਜਾਪਿਤਾ ਬ੍ਰਹਮਾ ਪਰਮਧਾਮ ਵਿਚ ਨਹੀਂ ਕਹਾਂਗੇ। ਉਹ ਤਾਂ ਇੱਥੇ ਸਾਕਾਰੀ ਦੁਨੀਆ ਵਿਚ ਹੋ ਗਿਆ। ਸੂਖਸ਼ਮ ਵਤਨ ਵਿੱਚ ਵੀ ਨਹੀਂ ਹਨ। ਪ੍ਰਜਾ ਤਾਂ ਹੈ ਸਥੂਲ ਵਤਨ ਵਿਚ। ਪ੍ਰਜਾਪਿਤਾ ਨੂੰ ਭਗਵਾਨ ਨਹੀਂ ਕਿਹਾ ਜਾਂਦਾ ਹੈ। ਭਗਵਾਨ ਦਾ ਕੋਈ ਸ਼ਰੀਰ ਦਾ ਨਾਮ ਨਹੀਂ ਹੈ। ਮਨੁੱਖ ਤਨ ਜਿਸ ਤੇ ਨਾਮ ਪੈਂਦੇ ਹਨ, ਉਨ੍ਹਾਂ ਤੋਂ ਉਹ ਨਿਆਰਾ ਹੈ। ਆਤਮਾਵਾਂ ਉਥੇ ਰਹਿੰਦਿਆਂ ਹਨ ਤਾਂ ਸਥੂਲ ਨਾਮ ਰੂਪ ਤੋਂ ਨਿਆਰੀਆਂ ਹਨ। ਪ੍ਰੰਤੂ ਆਤਮਾ ਤੇ ਹੈ ਨਾ। ਸਾਧੂ ਸੰਤ ਆਦਿ ਸਿਰਫ ਘਰ - ਬਾਰ ਛੱਡਦੇ ਹਨ, ਬਾਕੀ ਦੁਨੀਆ ਦੇ ਵਿਕਾਰਾਂ ਦੇ ਅਨੁਭਵੀ ਤੇ ਹਨ ਨਾ। ਛੋਟੇ ਬੱਚੇ ਨੂੰ ਕੁਝ ਪਤਾ ਵੀ ਨਹੀਂ ਰਹਿੰਦਾ ਹੈ ਇਸਲਈ ਉਨ੍ਹਾਂ ਨੂੰ ਮਹਾਤਮਾ ਕਿਹਾ ਜਾਂਦਾ ਹੈ। 5 ਵਿਕਾਰਾਂ ਦਾ ਉਨ੍ਹਾਂ ਨੂੰ ਪਤਾ ਹੀ ਨਹੀਂ ਰਹਿੰਦਾ ਹੈ। ਇਸਲਈ ਛੋਟੇ ਬੱਚੇ ਨੂੰ ਪਵਿੱਤਰ ਕਿਹਾ ਜਾਂਦਾ ਹੈ। ਇਸ ਵੇਲੇ ਤਾਂ ਕੋਈ ਪਵਿੱਤਰ ਆਤਮਾ ਹੋ ਨਹੀਂ ਸਕਦੀ। ਛੋਟੇ ਤੋਂ ਵੱਡਾ ਹੋਵੇਗਾ ਫਿਰ ਵੀ ਪਤਿਤ ਤਾਂ ਕਹਾਂਗੇ ਨਾ। ਬਾਪ ਸਮਝਾਉਂਦੇ ਹਨ ਡਰਾਮੇ ਵਿਚ ਸਭ ਦਾ ਵੱਖ - ਵੱਖ ਪਾਰਟ ਭਰਿਆ ਹੋਇਆ ਹੈ। ਇਸ ਚਕ੍ਰ ਵਿਚ ਕਿੰਨੇ ਸ਼ਰੀਰ ਲੈਂਦੇ ਹਾਂ, ਕਿੰਨੇ ਕਰਮ ਕਰਦੇ ਹਨ, ਜੋ ਸਭ ਫਿਰ ਰਪੀਟ ਹੋਣਾ ਹੈ। ਪਹਿਲੇ - ਪਹਿਲੇ ਆਤਮਾ ਨੂੰ ਪਹਿਚਾਨਣਾ ਹੈ। ਇੰਨੀ ਛੋਟੀ ਆਤਮਾ ਵਿਚ 84 ਜਨਮਾਂ ਦਾ ਅਵਿਨਾਸ਼ੀ ਪਾਰਟ ਭਰਿਆ ਹੋਇਆ ਹੈ। ਇਹ ਹੀ ਹੈ ਸਭ ਤੋਂ ਵੰਡਰਫੁੱਲ ਗੱਲ। ਆਤਮਾ ਵੀ ਅਵਿਨਾਸ਼ੀ ਹੈ। ਡਰਾਮਾ ਵੀ ਅਵਿਨਾਸ਼ੀ ਹੈ, ਬਣਿਆ - ਬਣਾਇਆ ਹੋਇਆ ਹੈ। ਇਵੇਂ ਨਹੀਂ ਕਹਾਂਗੇ ਕਿ ਕਦੋਂ ਤੋਂ ਸ਼ੁਰੂ ਹੋਇਆ। ਕੁਦਰਤ ਕਹਿੰਦੇ ਹਨ ਨਾ। ਆਤਮਾ ਕਿਵੇਂ ਦੀ ਹੈ, ਇਹ ਡਰਾਮਾ ਕਿਵੇਂ ਬਣਿਆ ਹੋਇਆ ਹੈ, ਇਸ ਵਿੱਚ ਕੋਈ ਕੁਝ ਕਰ ਨਹੀਂ ਸਕਦਾ। ਜਿਵੇਂ ਸਮੁੰਦਰ ਅਤੇ ਆਕਾਸ਼ ਦਾ ਅੰਤ ਨਹੀਂ ਕੱਢ ਸਕਦੇ। ਇਹ ਅਵਿਨਾਸ਼ੀ ਡਰਾਮਾ ਹੈ। ਕਿੰਨਾ ਵੰਡਰ ਲਗਦਾ ਹੈ। ਜਿਵੇਂ ਬਾਬਾ ਵੰਡਰਫੁੱਲ ਉਵੇਂ ਗਿਆਨ ਵੀ ਬਹੁਤ ਵੰਡਰਫੁੱਲ ਹੈ। ਕਦੇ ਕੋਈ ਦਸ ਨਹੀਂ ਸਕਦਾ। ਇੰਨੇ ਸਭ ਐਕਟਰ ਆਪਣਾ - ਆਪਣਾ ਪਾਰਟ ਵਜਾਉਂਦੇ ਹੀ ਆਉਂਦੇ ਹਨ। ਨਾਟਕ ਕਦੋਂ ਬਣਿਆ, ਇਹ ਕੋਈ ਪ੍ਰਸ਼ਨ ਉੱਠ ਨਹੀਂ ਸਕਦਾ। ਬਹੁਤ ਕਹਿੰਦੇ ਹਨ ਭਗਵਾਨ ਨੂੰ ਕੀ ਪਈ ਸੀ ਜੋ ਦੁੱਖ - ਸੁਖ ਦੀ ਦੁਨੀਆ ਬੈਠ ਬਣਾਈ। ਅਰੇ ਇਹ ਤਾਂ ਅਨਾਦਿ ਹੈ। ਪ੍ਰਲਯ ਆਦਿ ਹੁੰਦੀ ਨਹੀਂ। ਬਣੀ ਬਣਾਈ ਹੈ, ਇਵੇਂ ਥੋੜ੍ਹੀ ਨਾ ਕਹਿ ਸਕਦੇ ਕਿ ਕਿਉਂ ਬਣਾਈ! ਆਤਮਾ ਦਾ ਗਿਆਨ ਵੀ ਬਾਪ ਤੁਹਾਨੂੰ ਉਦੋਂ ਸੁਣਾਉਂਦੇ ਹਨ ਜਦੋਂ ਸਮਝਦਾਰ ਬਣਦੇ ਹੋ। ਤਾਂ ਤੁਸੀ ਦਿਨ - ਪ੍ਰਤੀਦਿਨ ਉੱਨਤੀ ਨੂੰ ਪਾਉਂਦੇ ਰਹਿੰਦੇ ਹੋ। ਪਹਿਲੇ - ਪਹਿਲੇ ਤਾਂ ਬਾਬਾ ਬਹੁਤ ਥੋੜ੍ਹਾ - ਥੋੜ੍ਹਾ ਸੁਣਾਉਂਦੇ ਸਨ। ਵੰਡਰਫੁੱਲ ਗੱਲਾਂ ਸਨ ਪਰ ਫਿਰ ਵੀ ਕਸ਼ਿਸ਼ ਤੇ ਸੀ ਨਾ। ਉਸਨੇ ਖਿੱਚਿਆ। ਭੱਠੀ ਦੀ ਵੀ ਕਸ਼ਿਸ਼ ਸੀ। ਸ਼ਸਤਰਾਂ ਵਿਚ ਫਿਰ ਵਿਖਾਇਆ ਹੈ ਕ੍ਰਿਸ਼ਨ ਨੂੰ ਕੰਸਪੁਰੀ ਤੋਂ ਨਿਕਾਲ ਲੈ ਗਏ। ਹੁਣ ਤੁਸੀਂ ਜਾਣਦੇ ਹੋ ਕੰਸ ਆਦਿ ਤੇ ਉੱਥੇ ਹੁੰਦੇ ਹੀ ਨਹੀਂ। ਗੀਤਾ, ਭਾਗਵਤ, ਮਹਾਭਾਰਤ ਇਹ ਸਭ ਕੁਨੈਕਸ਼ਨ ਰੱਖਦੇ ਹਨ, ਹੈ ਤੇ ਕੁਝ ਵੀ ਨਹੀਂ। ਸਮਝਦੇ ਹਨ ਇਹ ਦੁਸਹਿਰਾ ਆਦਿ ਤੇ ਪਰੰਪਰਾ ਤੋਂ ਚਲਿਆ ਆਉਂਦਾ ਹੈ। ਰਾਵਣ ਕੀ ਚੀਜ ਹੈ, ਇਹ ਵੀ ਕੋਈ ਜਾਣਦੇ ਨਹੀਂ। ਜੋ ਵੀ ਦੇਵੀ - ਦੇਵਤਾ ਸਨ ਉਹ ਹੇਠਾਂ ਉਤਰਦੇ - ਉਤਰਦੇ ਪਤਿਤ ਬਣ ਗਏ ਹਨ। ਰੜੀਆਂ ਵੀ ਉਹ ਮਾਰਦੇ ਹਨ ਜੋ ਜਾਸਤੀ ਪਤਿਤ ਬਣੇ ਹਨ ਇਸਲਈ ਪੁਕਾਰਦੇ ਵੀ ਹਨ ਹੇ ਪਤਿਤ - ਪਾਵਨ। ਇਹ ਸਭ ਗੱਲਾਂ ਬਾਪ ਹੀ ਬੈਠ ਸਮਝਾਉਂਦੇ ਹਨ। ਸ੍ਰਿਸ਼ਟੀ ਚਕ੍ਰ ਦੇ ਆਦਿ - ਮੱਧ - ਅੰਤ ਨੂੰ ਹੋਰ ਕੋਈ ਨਹੀਂ ਜਾਣਦੇ। ਤੁਸੀ ਜਾਨਣ ਨਾਲ ਚਕ੍ਰਵਰਤੀ ਰਾਜਾ ਬਣ ਜਾਂਦੇ ਹੋ। ਤ੍ਰਿਮੂਰਤੀ ਵਿਚ ਲਿਖਿਆ ਹੋਇਆ ਹੈ - ਇਹ ਤੁਹਾਡਾ ਈਸ਼ਵਰੀ ਜਨਮ ਸਿੱਧ ਅਧਿਕਾਰ ਹੈ। ਬ੍ਰਹਮਾ ਦ੍ਵਾਰਾ ਸਥਾਪਨਾ, ਸ਼ੰਕਰ ਦ੍ਵਾਰਾ ਵਿਨਾਸ਼, ਵਿਸ਼ਨੂੰ ਦ੍ਵਾਰਾ ਪਾਲਣਾ… ਵਿਨਾਸ਼ ਵੀ ਜਰੂਰ ਹੋਣਾ ਹੈ। ਨਵੀਂ ਦੁਨੀਆ ਵਿਚ ਬਹੁਤ ਘੱਟ ਹੁੰਦੇ ਹਨ। ਹੁਣ ਤਾਂ ਅਨੇਕ ਧਰਮ ਹਨ। ਸਮਝਦੇ ਹਨ ਇੱਕ ਆਦਿ ਸਨਾਤਨ ਦੇਵੀ - ਦੇਵਤਾ ਧਰਮ ਹੈ ਨਹੀਂ। ਫਿਰ ਜਰੂਰ ਉਹ ਇਕ ਧਰਮ ਚਾਹੀਦਾ ਹੈ। ਮਹਾਭਾਰਤ ਵੀ ਗੀਤਾ ਨਾਲ ਸੰਬੰਧ ਰੱਖਦੀ ਹੈ। ਇਹ ਚਕ੍ਰ ਫਿਰਦਾ ਰਹਿੰਦਾ ਹੈ। ਇੱਕ ਸੈਕਿੰਡ ਵੀ ਬੰਦ ਨਹੀਂ ਹੋ ਸਕਦਾ। ਕੋਈ ਨਵੀਂ ਗੱਲ ਨਹੀਂ ਹੈ। ਬਹੁਤ ਵਾਰੀ ਰਾਜਾਈ ਲਈ ਹੈ। ਜਿਨ੍ਹਾਂ ਦਾ ਪੇਟ ਭਰਿਆ ਹੋਇਆ ਹੁੰਦਾ ਹੈ, ਉਹ ਗੰਭੀਰ ਰਹਿੰਦੇ ਹਨ। ਅੰਦਰ ਵਿਚ ਸਮਝਦੇ ਹੋ ਅਸੀਂ ਕਿੰਨੀ ਵਾਰ ਰਾਜਾਈ ਲਈ ਸੀ, ਕਲ ਦੀ ਹੀ ਗੱਲ ਹੈ। ਕਲ ਹੀ ਦੇਵੀ - ਦੇਵਤ ਸੀ ਫਿਰ ਚਕ੍ਰ ਲਗਾਏ ਅੱਜ ਅਸੀਂ ਪਤਿਤ ਬਣੇ ਹਾਂ ਫਿਰ ਅਸੀਂ ਯੋਗਬਲ ਨਾਲ ਵਿਸ਼ਵ ਦੀ ਬਾਦਸ਼ਾਹੀ ਲੈਂਦੇ ਹਾਂ। ਬਾਪ ਕਹਿੰਦੇ ਹਨ ਕਲਪ - ਕਲਪ ਤੁਸੀ ਹੀ ਬਾਦਸ਼ਾਹੀ ਲੈਂਦੇ ਹੋ। ਜਰਾ ਵੀ ਫਰਕ ਨਹੀਂ ਪੈ ਸਕਦਾ। ਰਾਜਾਈ ਵਿਚ ਕੋਈ ਘਟ, ਕੋਈ ਉੱਚ ਬਣਨਗੇ। ਇਹ ਪੁਰਸ਼ਾਰਥ ਨਾਲ ਹੀ ਹੁੰਦਾ ਹੈ।

ਤੁਸੀ ਜਾਣਦੇ ਹੋ ਪਹਿਲੇ ਅਸੀਂ ਬੰਦਰ ਤੋਂ ਵੀ ਬਦਤਰ ਸੀ। ਹੁਣ ਬਾਪ ਮੰਦਿਰ ਲਾਇਕ ਬਣਾ ਰਹੇ ਹਨ। ਜੋ ਚੰਗੇ - ਚੰਗੇ ਬੱਚੇ ਹਨ ਉਨ੍ਹਾਂ ਦੀ ਆਤਮਾ ਰੀਲਾਇਜ ਕਰਦੀ ਹੈ, ਬਰੋਬਰ ਅਸੀਂ ਤਾਂ ਕਿਸੇ ਕੰਮ ਦੇ ਨਹੀਂ ਸੀ। ਹੁਣ ਅਸੀ ਵਰਥ ਪਾਉਂਡ ਬਣ ਰਹੇ ਹਾਂ। ਕਲਪ - ਕਲਪ ਬਾਪ ਸਾਨੂੰ ਪੈਣੀ ਤੋਂ ਪਾਉਂਡ ਬਣਾਉਂਦੇ ਹਨ। ਕਲਪ ਪਹਿਲੀ ਵਾਲੇ ਹੀ ਇਨ੍ਹਾਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝਣਗੇ। ਤੁਸੀਂ ਵੀ ਪ੍ਰਦਰਸ਼ਨੀ ਆਦਿ ਕਰਦੇ ਹੋ, ਨਥਿੰਗ ਨਿਊ। ਇਨ੍ਹਾਂ ਦ੍ਵਾਰਾ ਹੀ ਤੁਸੀ ਅਮਰਪੁਰੀ ਦੀ ਸਥਾਪਨਾ ਕਰ ਰਹੇ ਹੋ। ਭਗਤੀ ਆਦਿ ਵਿਚ ਦੇਵੀਆਂ ਆਦਿ ਦੇ ਕਿੰਨੇ ਮੰਦਿਰ ਹਨ। ਇਹ ਸਭ ਹੈ ਪੁਜਾਰੀਪਣੇ ਦੀ ਸਮਗ੍ਰੀ। ਪੂਜੀਏਪਣੇ ਦੀ ਸਮਗ੍ਰੀ ਕੁਝ ਵੀ ਨਹੀਂ ਹੈ। ਬਾਪ ਕਹਿੰਦੇ ਹਨ ਦਿਨ - ਪ੍ਰਤੀਦਿਨ ਤੁਹਾਨੂੰ ਗੁਹੀਏ ਪੁਆਇੰਟਸ ਸਮਝਾਉਂਦੇ ਰਹਿੰਦੇ ਹਾਂ। ਪਹਿਲੋਂ ਦੀ ਢੇਰ ਪੁਆਇੰਟ ਤੁਹਾਡੇ ਕੋਲ ਰੱਖੀ ਹੈ। ਉਹ ਹੁਣ ਕੀ ਕਰੋਗੇ। ਇਵੇਂ ਹੀ ਪਈ ਰਹਿੰਦੀ ਹੈ। ਪ੍ਰੇਜੇਂਟ ਤੇ ਬਾਪਦਾਦਾ ਨਵੀਆਂ - ਨਵੀਂਆਂ ਪੁਆਇੰਟ ਸਮਝਾਉਂਦੇ ਰਹਿੰਦੇ ਹਨ। ਆਤਮਾ ਇਨੀ ਛੋਟੀ ਜਿਹੀ ਬਿੰਦੀ ਹੈ, ਉਸ ਵਿੱਚ ਸਾਰਾ ਪਾਰਟ ਭਰਿਆ ਹੋਇਆ ਹੈ। ਇਹ ਪੁਆਇੰਟ ਕੋਈ ਅੱਗੇ ਵਾਲੀਆਂ ਕਾਪੀਆਂ ਵਿਚ ਥੋੜੀ ਨਾ ਹੋਣਗੀਆਂ। ਫਿਰ ਪੁਰਾਣੀ ਪੁਆਇੰਟਸ ਨੂੰ ਤੁਸੀਂ ਕੀ ਕਰੋਗੇ। ਪਿੱਛਾੜੀ ਦੀ ਰਿਜਲਟ ਹੀ ਕੰਮ ਆਉਂਦੀ ਹੈ। ਬਾਪ ਕਹਿੰਦੇ ਹਨ ਕਲਪ ਪਹਿਲੋਂ ਵੀ ਤੁਹਾਨੂੰ ਇਵੇਂ ਹੀ ਸੁਣਾਇਆ ਸੀ। ਨੰਬਰਵਾਰ ਪੜਦੇ ਰਹਿੰਦੇ ਹਨ। ਕੋਈ ਸਬਜੈਕਟ ਵਿਚ ਥੱਲੇ - ਉੱਪਰ ਹੁੰਦੇ ਰਹਿੰਦੇ ਹਨ। ਵਪਾਰ ਵਿਚ ਵੀ ਗ੍ਰਹਿਚਾਰੀ ਬੈਠਦੀ ਹੈ, ਇਸ ਵਿੱਚ ਹਾਰਟ ਫੇਲ ਨਹੀਂ ਹੋਣਾ ਹੁੰਦਾ ਹੈ। ਫਿਰ ਉੱਠ ਕੇ ਪੁਰਸ਼ਾਰਥ ਕੀਤਾ ਜਾਂਦਾ ਹੈ। ਮਨੁੱਖ ਦੇਵਾਲਾ ਨਿਕਾਲਦੇ ਹਨ ਫਿਰ ਧੰਧਾ ਆਦਿ ਕਰਕੇ ਬਹੁਤ ਧਨਵਾਨ ਬਣ ਜਾਂਦੇ ਹਨ। ਇਥੇ ਵੀ ਕਈ ਵਿਕਾਰ ਵਿਚ ਡਿੱਗ ਪੈਂਦੇ ਹਨ ਫਿਰ ਵੀ ਬਾਪ ਕਹਿਣਗੇ ਚੰਗੀ ਤਰ੍ਹਾਂ ਨਾਲ ਪੁਰਸ਼ਾਰਥ ਕਰਕੇ ਉੱਚ ਪਦਵੀ ਪਾਵੋ। ਫਿਰ ਤੋਂ ਚੜਨਾ ਸ਼ੁਰੂ ਕਰਨਾ ਚਾਹੀਦਾ ਹੈ। ਬਾਪ ਕਹਿੰਦੇ ਹਨ ਡਿੱਗੇ ਹੋ ਫਿਰ ਚੜੋ। ਅਜਿਹੇ ਬਹੁਤ ਹਨ, ਡਿਗਦੇ ਹਨ ਤਾਂ ਫਿਰ ਚੜਨ ਦੀ ਕੋਸ਼ਿਸ਼ ਕਰਦੇ ਹਨ। ਬਾਬਾ ਮਨਾ ਥੋੜ੍ਹੀ ਨਾ ਕਰਨਗੇ। ਬਾਪ ਜਾਣਦੇ ਹਨ ਅਜਿਹੇ ਵੀ ਬਹੁਤ ਆਉਣਗੇ। ਬਾਪ ਕਹਿਣਗੇ ਪੁਰਸ਼ਾਰਥ ਕਰੋ। ਫਿਰ ਵੀ ਕੁਝ ਨਾ ਕੁਝ ਮਦਦਗਾਰ ਤਾਂ ਬਣ ਜਾਣਗੇ ਨਾ। ਡਰਾਮਾ ਪਲਾਨ ਅਨੁਸਾਰ ਹੀ ਕਹਿਣਗੇ। ਬਾਪ ਕਹਿਣਗੇ - ਚੰਗਾ ਬੱਚੇ, ਹੁਣ ਤ੍ਰਿਪਤ ਹੋਏ, ਬਹੁਤ ਗੋਤੇ ਖਾਦੇ ਹੁਣ ਫਿਰ ਤੋਂ ਪੁਰਸ਼ਾਰਥ ਕਰੋ। ਬੇਹੱਦ ਦਾ ਬਾਪ ਤਾਂ ਇਵੇਂ ਕਹਿਣਗੇ ਨਾ। ਬਾਬਾ ਦੇ ਕੋਲ ਕਿੰਨੇ ਆਉਂਦੇ ਹਨ ਮਿਲਣ। ਕਹਿੰਦਾ ਹਾਂ, ਬੇਹੱਦ ਦੇ ਬਾਪ ਦਾ ਕਹਿਣਾ ਨਹੀਂ ਮੰਨੋਗੇ, ਪਵਿੱਤਰ ਨਹੀਂ ਬਣੋਗੇ! ਬਾਪ ਆਤਮਾ ਸਮਝ ਆਤਮਾ ਨੂੰ ਕਹਿੰਦੇ ਹਨ ਤਾਂ ਤੀਰ ਜਰੂਰ ਲੱਗੇਗਾ। ਸਮਝੋ ਇਸਤ੍ਰੀ ਨੂੰ ਤੀਰ ਲਗ ਜਾਂਦਾ ਹੈ ਤਾਂ ਕਹਿਣਗੇ ਅਸੀਂ ਤਾਂ ਪ੍ਰਤਿਗਿਆ ਕਰਦੇ ਹਾਂ। ਪੁਰਸ਼ ਨੂੰ ਨਹੀਂ ਲਗਦਾ ਹੈ। ਫਿਰ ਅੱਗੇ ਚੱਲ ਉਨ੍ਹਾਂ ਨੂੰ ਵੀ ਚੜਾਉਣ ਦੀ ਕੋਸ਼ਿਸ਼ ਕਰਨਗੇ। ਫਿਰ ਅਜਿਹੇ ਵੀ ਬਹੁਤ ਆਉਂਦੇ ਹਨ, ਜਿਨ੍ਹਾਂ ਨੂੰ ਇਸਤਰੀ ਗਿਆਨ ਵਿਚ ਲੈ ਆਉਂਦੀ ਹੈ। ਤਾਂ ਕਹਿੰਦੇ ਹਨ ਇਸਤ੍ਰੀ ਸਾਡਾ ਗੁਰੂ ਹੈ। ਉਹ ਬ੍ਰਾਹਮਣ ਲੋਕੀ ਹਥੀਆਲਾ ਬੰਨ੍ਹਣ ਵਕਤ ਕਹਿੰਦੇ ਹਨ ਇਹ ਤੁਹਾਡਾ ਈਸ਼ਵਰ ਗੁਰੂ ਹੈ। ਇਥੇ ਬਾਪ ਕਹਿੰਦੇ ਹਨ ਤੁਹਾਡਾ ਇੱਕ ਹੀ ਬਾਪ ਸਭ ਕੁਝ ਹੈ। ਮੇਰਾ ਤਾਂ ਇੱਕ ਦੂਜਾ ਨਹੀਂ ਕੋਈ। ਸਭ ਉਨ੍ਹਾਂ ਨੂੰ ਹੀ ਯਾਦ ਕਰਦੇ ਹਨ। ਉਸ ਇੱਕ ਨਾਲ ਹੀ ਯੋਗ ਲਗਾਉਣਾ ਹੈ। ਇਹ ਦੇਹ ਵੀ ਮੇਰੀ ਨਹੀਂ। ਚੰਗਾ!

ਮਿੱਠੇ - ਮਿੱਠੇ ਸਿਕਿਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ - ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਕੋਈ ਵੀ ਗਹਿਚਾਰੀ ਆਉਂਦੀ ਹੈ ਤਾਂ ਦਿਲ ਸ਼ਿਕਸਤ ਹੋ ਬੈਠ ਨਹੀਂ ਜਾਣਾ ਹੈ। ਫਿਰ ਤੋਂ ਪੁਰਸ਼ਾਰਥ ਕਰ, ਬਾਪ ਦੀ ਯਾਦ ਵਿੱਚ ਰਹਿ ਉੱਚ ਪਦ ਪਾਉਣਾ ਹੈ।

2. ਖੁਦ ਦੀ ਸਥਿਤੀ ਯਾਦ ਨਾਲ ਅਜਿਹੀ ਮਜ਼ਬੂਤ ਬਨਾਉਣੀ ਹੈ ਜੋ ਕੋਈ ਵੀ ਮਾਇਆ ਦਾ ਤੂਫ਼ਾਨ ਵਾਰ ਨਾ ਕਰ ਸਕੇ। ਵਿਕਾਰਾਂ ਤੋਂ ਆਪਣੀ ਸੰਭਾਲ ਕਰਦੇ ਰਹਿਣਾ ਹੈ

ਵਰਦਾਨ:-
ਸਰਵ ਸ਼ਕਤੀਆਂ ਦੀ ਲਾਈਟ ਦਵਾਰਾ ਆਤਵਮਾਵਾਂ ਨੂੰ ਰਸਤਾ ਵਿਖਾਉਣ ਵਾਲੇ ਚੇਤੰਨ ਲਾਈਟ ਹਾਊਸ ਭਵ।

ਜੇਕਰ ਸਦਾ ਇਸ ਸਮ੍ਰਿਤੀ ਵਿਚ ਰਹੋ ਕਿ ਮੈਂ ਆਤਮਾ ਵਿਸ਼ਵ ਕਲਿਆਣ ਦੀ ਸੇਵਾ ਦੇ ਲਈ ਪਰਮਧਾਮ ਤੋਂ ਅਵਤਰਿਤ ਹੋਈ ਹਾਂ ਤਾਂ ਜੋ ਵੀ ਸੰਕਲਪ ਕਰੋਗੇ, ਬੋਲ ਬੋਲੋਗੇ ਉਸ ਵਿੱਚ ਵਿਸ਼ਵ ਕਲਿਆਣ ਸਮਾਇਆ ਹੋਇਆ ਹੋਵੇਗਾ। ਅਤੇ ਇਹ ਹੀ ਸਮ੍ਰਿਤੀ ਲਾਈਟ ਹਾਊਸ ਦਾ ਕੰਮ ਕਰੇਗੀ। ਜਿਵੇਂ ਉਸ ਲਾਈਟ ਹਾਊਸ ਨਾਲ ਇਕ ਰੰਗ ਦੀ ਲਾਈਟ ਨਿਕਲਦੀ ਹੈ ਇਵੇਂ ਤੁਸੀ ਚੇਤੰਨ ਲਾਈਟ ਹਾਊਸ ਦ੍ਵਾਰਾ ਸਰਵ ਸ਼ਕਤੀਆਂ ਦੀ ਲਾਈਟ ਆਤਮਾਵਾਂ ਨੂੰ ਹਰ ਕਦਮ ਵਿਚ ਰਸਤਾ ਵਿਖਾਉਣ ਦਾ ਕੰਮ ਕਰਦੀ ਰਹੇਗੀ

ਸਲੋਗਨ:-
ਸਨੇਹ ਅਤੇ ਸਹਿਯੋਗ ਦੇ ਨਾਲ ਸ਼ਕਤੀ ਰੂਪ ਬਣੋ ਤਾਂ ਰਾਜਧਾਨੀ ਵਿਚ ਨੰਬਰ ਅੱਗੇ ਮਿਲ ਜਾਵੇਗਾ।

ਅਵਿਅਕਤ ਇਸ਼ਾਰੇ :- ਹੁਣ ਸੰਪੰਨ ਅਤੇ ਕਰਮਾਤੀਤ ਬਣਨ ਦੀ ਧੁਨ ਲਗਾਓ।

ਜਿਵੇਂ ਕਰਮ ਵਿਚ ਆਉਣਾ ਸੁਭਾਵਿਕ ਹੋ ਗਿਆ ਹੈ ਉਵੇਂ ਕਰਮਾਤੀਤ ਹੋਣਾ ਵੀ ਸੁਭਾਵਿਕ ਹੋ ਜਾਵੇ। ਕਰਮ ਵੀ ਕਰੋ ਅਤੇ ਯਾਦ ਵਿੱਚ ਵੀ ਰਹੋ। ਜੋਤ ਸਦਾ ਕਰਮਯੋਗੀ ਦੀ ਸਟੇਜ ਤੇ ਰਹਿੰਦੇ ਹਨ, ਉਹ ਸਹਿਜ ਹੀ ਕਰਮਾਤੀਤ ਹੋ ਸਕਦੇ ਹਨ। ਜਦੋਂ ਚਾਉਣ ਕਰਮ ਵਿਚ ਆਉਣ ਅਤੇ ਜਦੋਂ ਚਾਉਣ ਨਿਆਰੇ ਬਣ ਜਾਣ, ਇਹ ਪ੍ਰੇਕਟਿਸ ਕਰਮ ਦੇ ਵਿਚ - ਵਿਚ ਦੀ ਕਰਦੇ ਰਹੋ।