20.05.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਬਾਬਾ ਆਇਆ ਹੈ ਤੁਸੀਂ ਬੱਚਿਆਂ ਨੂੰ ਅਵਿਨਾਸ਼ੀ ਕਮਾਈ ਕਰਾਉਣ, ਹੁਣ ਤੁਸੀਂ ਗਿਆਨ ਰਤਨਾਂ ਦੀ ਜਿੰਨੀ ਕਮਾਈ ਕਰਨਾ ਚਾਹੋ ਕਰ ਸਕਦੇ ਹੋ"

ਪ੍ਰਸ਼ਨ:-
ਆਸੁਰੀ ਸੰਸਕਾਰਾਂ ਨੂੰ ਬਦਲਕੇ ਦੈਵੀ ਸੰਸਕਾਰ ਬਣਾਉਣ ਦੇ ਲਈ ਕਿਹੜਾ ਵਿਸ਼ੇਸ਼ ਪੁਰਸ਼ਾਰਥ ਚਾਹੀਦੀ ਹੈ?

ਉੱਤਰ:-
ਸੰਸਕਾਰਾਂ ਨੂੰ ਬਦਲਣ ਦੇ ਲਈ ਜਿੰਨਾ ਹੋ ਸਕੇ ਦੇਹੀ - ਅਭਿਮਾਨੀ ਰਹਿਣ ਦਾ ਅਭਿਆਸ ਕਰੋ। ਦੇਹ - ਅਭਿਮਾਨ ਵਿੱਚ ਆਉਣ ਨਾਲ ਹੀ ਆਸੁਰੀ ਸੰਸਕਾਰ ਬਣਦੇ ਹਨ। ਬਾਪ ਆਸੁਰੀ ਸੰਸਕਾਰਾਂ ਨੂੰ ਦੈਵੀ ਸੰਸਕਾਰ ਬਣਾਉਣ ਦੇ ਲਈ ਆਏ ਹਨ, ਪੁਰਸ਼ਾਰਥ ਕਰੋ ਪਹਿਲੇ ਮੈ ਦੇਹੀ ਆਤਮਾ ਹਾਂ, ਪਿੱਛੇ ਇਹ ਸ਼ਰੀਰ ਹੈ।

ਗੀਤ:-
ਤੁਨੇ ਰਾਤ ਗਵਾਈ ਸੋ ਕੇ...

ਓਮ ਸ਼ਾਂਤੀ
ਇਹ ਗੀਤ ਤਾਂ ਬੱਚਿਆਂ ਨੇ ਬਹੁਤ ਵਾਰ ਸੁਣੇ ਹਨ। ਰੂਹਾਨੀ ਬੱਚਿਆਂ ਪ੍ਰਤੀ ਰੂਹਾਨੀ ਬਾਪ ਸਾਵਧਾਨੀ ਦਿੰਦੇ ਰਹਿੰਦੇ ਹਨ ਕਿ ਇਹ ਸਮੇਂ ਗਵਾਉਣ ਦਾ ਨਹੀਂ ਹੈ। ਇਹ ਸਮੇਂ ਬਹੁਤ ਭਾਰੀ ਕਮਾਈ ਕਰਨ ਦਾ ਹੈ। ਕਮਾਈ ਕਰਾਉਣ ਦੇ ਲਈ ਹੀ ਬਾਪ ਆਇਆ ਹੋਇਆ ਹੈ। ਕਮਾਈ ਵੀ ਅਥਾਹ ਹੈ, ਜਿਸਨੇ ਜਿੰਨੀ ਕਮਾਈ ਕਰਨੀ ਹੋਵੇ ਉਤਨੀ ਕਰ ਸਕਦੇ ਹਨ। ਇਹ ਹੈ ਅਵਿਨਾਸ਼ੀ ਗਿਆਨ ਰਤਨਾਂ ਨਾਲ ਝੋਲੀ ਭਰਨ ਦੀ ਕਮਾਈ। ਇਹ ਹੈ ਭਵਿੱਖ ਦੇ ਲਈ। ਉਹ ਹੈ ਭਗਤੀ, ਇਹ ਹੈ ਗਿਆਨ। ਮਨੁੱਖ ਇਹ ਨਹੀਂ ਜਾਣਦੇ ਹਨ ਕਿ ਭਗਤੀ ੳਦੋਂ ਸ਼ੁਰੂ ਹੁੰਦੀ ਹੈ ਜਦੋਂ ਰਾਵਣ ਰਾਜ ਸ਼ੁਰੂ ਹੁੰਦਾ ਹੈ। ਫਿਰ ਗਿਆਨ ਤੱਦ ਸ਼ੁਰੂ ਹੁੰਦਾ ਹੈ ਜਦੋਂ ਬਾਪ ਆਕੇ ਰਾਮਰਾਜ ਸਥਾਪਨ ਕਰਦੇ ਹਨ। ਗਿਆਨ ਹੈ ਹੀ ਨਵੀਂ ਦੁਨੀਆਂ ਦੇ ਲਈ, ਭਗਤੀ ਹੈ ਪੁਰਾਣੀ ਦੁਨੀਆਂ ਦੇ ਲਈ। ਹੁਣ ਬਾਪ ਕਹਿੰਦੇ ਹਨ ਪਹਿਲੇ ਤਾਂ ਆਪਣੇ ਨੂੰ ਦੇਹੀ (ਆਤਮਾ)ਸਮਝਣਾ ਹੈ। ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ - ਅਸੀਂ ਪਹਿਲੇ ਆਤਮਾ ਹਾਂ, ਪਿੱਛੇ ਸ਼ਰੀਰ ਹਾਂ। ਪਰ ਡਰਾਮਾ ਪਲਾਨ ਅਨੁਸਾਰ ਮਨੁੱਖ ਸਭ ਰਾਂਗ ਹੋ ਗਏ ਹਨ ਇਸਲਈ ਉਲਟਾ ਸਮਝ ਲੀਤਾ ਹੈ ਕਿ ਪਹਿਲੇ ਅਸੀਂ ਦੇਹ ਹਾਂ ਫਿਰ ਦੇਹੀ ਹਨ। ਬਾਪ ਕਹਿੰਦੇ ਹਨ ਇਹ ਤਾਂ ਵਿਨਾਸ਼ੀ ਹਨ। ਇਸ ਨੂੰ ਤੁਸੀਂ ਲੈਂਦੇ ਅਤੇ ਛੱਡਦੇ ਹੋ। ਸੰਸਕਾਰ ਆਤਮਾ ਵਿੱਚ ਰਹਿੰਦੇ ਹਨ। ਦੇਹ - ਅਭਿਮਾਨ ਵਿੱਚ ਆਉਣ ਨਾਲ ਸੰਸਕਾਰ ਆਸੁਰੀ ਬਣ ਜਾਂਦੇ ਹਨ। ਫਿਰ ਆਸੁਰੀ ਸੰਸਕਾਰਾਂ ਨੂੰ ਦੈਵੀ ਬਣਾਉਣ ਦੇ ਲਈ ਬਾਪ ਨੂੰ ਆਉਣਾ ਪੈਂਦਾ ਹੈ। ਇਹ ਸਾਰੀ ਰਚਨਾ ਉਸ ਇੱਕ ਰਚਤਾ ਬਾਪ ਦੀ ਹੀ ਹੈ। ਉਨ੍ਹਾਂ ਨੂੰ ਸਭ ਫਾਦਰ ਕਹਿੰਦੇ ਹਨ। ਜਿਵੇਂ ਲੌਕਿਕ ਬਾਪ ਨੂੰ ਵੀ ਫਾਦਰ ਹੀ ਕਿਹਾ ਜਾਂਦਾ ਹੈ। ਬਾਬਾ ਅਤੇ ਮੰਮਾ ਇਹ ਦੋਨੋ ਅੱਖਰ ਬਹੁਤ ਮਿੱਠੇ ਹਨ। ਰਚਤਾ ਤਾਂ ਬਾਪ ਨੂੰ ਹੀ ਕਹਾਂਗੇ। ਉਹ ਪਹਿਲੇ ਮਾਂ ਨੂੰ ਅਡਾਪਟ ਕਰਦੇ ਹਨ ਫਿਰ ਰਚਨਾ ਰਚਦੇ ਹਨ। ਬੇਹੱਦ ਦਾ ਬਾਪ ਵੀ ਕਹਿੰਦੇ ਹਨ ਕਿ ਮੈਂ ਆਕੇ ਇਨ੍ਹਾਂ ਵਿੱਚ ਪ੍ਰਵੇਸ਼ ਕਰਦਾ ਹਾਂ, ਇਨ੍ਹਾਂ ਦਾ ਨਾਮ ਬਾਲਾ ਹੈ। ਕਹਿੰਦੇ ਵੀ ਹਨ ਭਾਗੀਰਥ। ਮਨੁੱਖ ਦਾ ਹੀ ਚਿੱਤਰ ਵਿਖਾਉਂਦੇ ਹਨ। ਕੋਈ ਬੈਲ ਆਦਿ ਨਹੀਂ ਹਨ। ਭਾਗੀਰਥ ਮਨੁੱਖ ਦਾ ਤਨ ਹੈ। ਬਾਪ ਹੀ ਆਕੇ ਬੱਚਿਆਂ ਨੂੰ ਆਪਣਾ ਪਰਿਚੈ ਦਿੰਦੇ ਹਨ। ਤੁਸੀਂ ਹਮੇਸ਼ਾ ਕਹੋ ਅਸੀਂ ਬਾਪਦਾਦਾ ਦੇ ਕੋਲ ਜਾਂਦੇ ਹਾਂ। ਸਿਰਫ ਬਾਪ ਕਹਿਣਗੇ ਤਾਂ ਉਹ ਨਿਰਾਕਾਰ ਹੋ ਜਾਂਦਾ ਹੈ। ਨਿਰਾਕਾਰ ਬਾਪ ਦੇ ਕੋਲ ਤਾਂ ਤੱਦ ਜਾ ਸਕਦੇ ਜੱਦ ਸ਼ਰੀਰ ਛੱਡੋ, ਇਵੇਂ ਤਾਂ ਕੋਈ ਵੀ ਜਾ ਨਹੀਂ ਸਕਦੇ। ਇਹ ਨਾਲੇਜ ਬਾਪ ਹੀ ਦਿੰਦੇ ਹਨ। ਇਹ ਨਾਲੇਜ ਹੈ ਵੀ ਬਾਪ ਦੇ ਕੋਲ। ਅਵਿਨਾਸ਼ੀ ਗਿਆਨ ਰਤਨਾਂ ਦਾ ਖਜ਼ਾਨਾ ਹੈ। ਬਾਪ ਹੈ ਗਿਆਨ ਰਤਨਾਂ ਦਾ ਸਾਗਰ। ਪਾਣੀ ਦੀ ਗੱਲ ਨਹੀਂ। ਗਿਆਨ ਰਤਨਾਂ ਦਾ ਭੰਡਾਰਾ ਹੈ। ਉਨ੍ਹਾਂ ਵਿੱਚ ਨਾਲੇਜ ਹੈ। ਨਾਲੇਜ ਪਾਣੀ ਨੂੰ ਨਹੀਂ ਕਿਹਾ ਜਾਂਦਾ। ਜਿਵੇਂ ਮਨੁੱਖ ਨੂੰ ਬੈਰਿਸਟਰੀ, ਡਾਕਟਰੀ ਆਦਿ ਦੀ ਨਾਲੇਜ ਹੁੰਦੀ ਹੈ, ਇਹ ਵੀ ਨਾਲੇਜ ਹੈ। ਇਸ ਨਾਲੇਜ ਦੇ ਲਈ ਹੀ ਰਿਸ਼ੀ - ਮੁਨੀ ਆਦਿ ਸਭ ਕਹਿੰਦੇ ਸੀ ਕਿ ਰਚਤਾ ਅਤੇ ਰਚਨਾ ਦੇ ਆਦਿ - ਮੱਧ - ਅੰਤ ਦੀ ਨਾਲੇਜ ਅਸੀਂ ਨਹੀਂ ਜਾਣਦੇ। ਉਹ ਤਾਂ ਇੱਕ ਰਚਤਾ ਹੀ ਜਾਣੇ। ਝਾੜ ਦਾ ਬੀਜਰੂਪ ਵੀ ਉਹ ਹੀ ਹੈ। ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦੀ ਨਾਲੇਜ ਵੀ ਉਸ ਵਿੱਚ ਹੈ। ਉਹ ਜੱਦ ਆਏ ਤੱਦ ਸੁਣਾਉਣ। ਹੁਣ ਤੁਹਾਨੂੰ ਨਾਲੇਜ ਮਿਲੀ ਹੈ ਤਾਂ ਤੁਸੀਂ ਇਸ ਨਾਲੇਜ ਨਾਲ ਦੇਵਤਾ ਬਣਦੇ ਹੋ। ਨਾਲੇਜ ਪਾਕੇ ਫਿਰ ਪ੍ਰਾਲਬੱਧ ਪਾਉਂਦੇ ਹੋ। ਉੱਥੇ ਫਿਰ ਇਸ ਨਾਲੇਜ ਦੀ ਦਰਕਾਰ ਨਹੀਂ ਰਹੇਗੀ। ਇਵੇਂ ਨਹੀਂ ਕਿ ਦੇਵਤਾਵਾਂ ਵਿੱਚ ਇਹ ਗਿਆਨ ਨਹੀਂ ਹੈ ਤਾਂ ਅਗਿਆਨੀ ਹੈ। ਨਹੀਂ, ਉਹ ਤਾਂ ਇਸ ਨਾਲੇਜ ਤੋਂ ਪਦ ਪ੍ਰਾਪਤ ਕਰ ਲੈਂਦੇ ਹਨ। ਬਾਪ ਨੂੰ ਪੁਕਾਰਦੇ ਹੀ ਹਨ ਕਿ ਬਾਬਾ ਆਓ, ਅਸੀਂ ਪਤਿਤ ਤੋਂ ਪਾਵਨ ਕਿਵੇਂ ਬਣੀਏ, ਉਸ ਦੇ ਲਈ ਰਸਤਾ ਜਾਂ ਨਾਲੇਜ ਦੱਸੋ ਕਿਓਂਕਿ ਜਾਣਦੇ ਨਹੀਂ। ਹੁਣ ਤੁਸੀਂ ਜਾਣਦੇ ਹੋ ਅਸੀਂ ਆਤਮਾਵਾਂ ਸ਼ਾਂਤੀਧਾਮ ਤੋਂ ਆਈਆਂ ਹਾਂ। ਉੱਥੇ ਆਤਮਾਵਾਂ ਸ਼ਾਂਤੀ ਵਿੱਚ ਰਹਿੰਦੀਆਂ ਹਨ। ਇੱਥੇ ਆਏ ਹੋ ਪਾਰ੍ਟ ਵਜਾਉਣ। ਇਹ ਪੁਰਾਣੀ ਦੁਨੀਆਂ ਹੈ, ਤਾਂ ਜਰੂਰ ਨਵੀਂ ਦੁਨੀਆਂ ਸੀ। ਉਹ ਕੱਦ ਸੀ, ਕੌਣ ਰਾਜ ਕਰਦੇ ਸੀ - ਇਹ ਕੋਈ ਨਹੀਂ ਜਾਣਦੇ। ਤੁਸੀਂ ਹੁਣ ਬਾਪ ਦੁਆਰਾ ਜਾਣਿਆ ਹੈ। ਬਾਪ ਹੈ ਹੀ ਗਿਆਨ ਦਾ ਸਾਗਰ, ਸਦਗਤੀ ਦਾਤਾ। ਉਨ੍ਹਾਂ ਨੂੰ ਹੀ ਪੁਕਾਰਦੇ ਹਨ ਕਿ ਬਾਬਾ ਆਕੇ ਸਾਡਾ ਦੁੱਖ ਹਰੋ, ਸੁੱਖ - ਸ਼ਾਂਤੀ ਦੇਵੋ। ਆਤਮਾ ਜਾਣਦੀ ਹੈ ਪਰ ਤਮੋਪ੍ਰਧਾਨ ਹੋ ਗਈ ਹੈ ਇਸਲਈ ਫਿਰ ਤੋਂ ਬਾਪ ਆਕੇ ਪਰਿਚੈ ਦੇ ਰਹੇ ਹਨ। ਮਨੁੱਖ ਨਾ ਆਤਮਾ ਨੂੰ, ਨਾ ਪਰਮਾਤਮਾ ਨੂੰ ਜਾਣਦੇ ਹਨ। ਆਤਮਾ ਨੂੰ ਗਿਆਨ ਹੀ ਨਹੀਂ ਜੋ ਪਰਮਾਤਮ - ਅਭਿਮਾਨੀ ਬਣੇ। ਪਹਿਲੋਂ ਤੁਸੀਂ ਵੀ ਨਹੀਂ ਜਾਣਦੇ ਸੀ। ਹੁਣ ਗਿਆਨ ਮਿਲਿਆ ਹੈ ਤਾਂ ਸਮਝਦੇ ਹਨ ਬਰੋਬਰ ਸੂਰਤ ਮਨੁੱਖ ਦੀ ਸੀ ਅਤੇ ਸੀਰਤ ਬੰਦਰ ਦੀ ਸੀ।

ਹੁਣ ਬਾਪ ਨੇ ਨਾਲੇਜ ਦਿੱਤੀ ਹੈ ਤਾਂ ਅਸੀਂ ਵੀ ਨਾਲੇਜਫੁਲ ਬਣ ਗਏ ਹਾਂ। ਰਚਤਾ ਅਤੇ ਰਚਨਾ ਦਾ ਗਿਆਨ ਮਿਲਿਆ ਹੈ। ਤੁਸੀਂ ਜਾਣਦੇ ਹੋ ਸਾਨੂੰ ਰੱਬ ਪੜ੍ਹਾਉਂਦੇ ਹਨ, ਤਾਂ ਕਿੰਨਾ ਨਸ਼ਾ ਰਹਿਣਾ ਚਾਹੀਦਾ ਹੈ। ਬਾਬਾ ਹੈ ਗਿਆਨ ਦਾ ਸਾਗਰ, ਉਨ੍ਹਾਂ ਵਿੱਚ ਬੇਹੱਦ ਦਾ ਗਿਆਨ ਹੈ। ਤੁਸੀਂ ਕਿਸ ਦੇ ਕੋਲ ਵੀ ਜਾਓ - ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਗਿਆਨ ਤਾਂ ਕੀ ਪਰ ਅਸੀਂ ਆਤਮਾ ਕੀ ਚੀਜ਼ ਹਾਂ, ਉਹ ਵੀ ਨਹੀਂ ਜਾਣਦੇ। ਬਾਪ ਨੂੰ ਯਾਦ ਵੀ ਕਰਦੇ ਹਨ, ਦੁੱਖ ਹਰਤਾ ਸੁੱਖ ਕਰਤਾ, ਫਿਰ ਵੀ ਈਸ਼ਵਰ ਸ੍ਰਵਵਿਆਪੀ ਕਹਿ ਦਿੰਦੇ ਹਨ। ਬਾਪ ਕਹਿੰਦੇ ਹਨ ਡਰਾਮਾ ਅਨੁਸਾਰ ਉਨ੍ਹਾਂ ਦਾ ਵੀ ਕੋਈ ਦੋਸ਼ ਨਹੀਂ। ਮਾਇਆ ਬਿਲਕੁਲ ਹੀ ਤੁੱਛ ਬੁੱਧੀ ਬਣਾ ਦਿੰਦੀ ਹੈ। ਕੀੜਿਆਂ ਨੂੰ ਇਹ ਗੰਦ ਵਿੱਚ ਹੀ ਸੁੱਖ ਭਾਸਦਾ ਹੈ। ਬਾਪ ਆਉਂਦੇ ਹਨ ਗੰਦ ਤੋਂ ਕੱਢਣ। ਮਨੁੱਖ ਦਲਦਲ ਵਿੱਚ ਫਸੇ ਹੋਏ ਹਨ। ਗਿਆਨ ਦਾ ਪਤਾ ਹੀ ਨਹੀਂ ਤਾਂ ਕੀ ਕਰਨ। ਦੁਬਨ ਵਿੱਚ ਫਸ ਪਏ ਹਨ ਫਿਰ ਉਨ੍ਹਾਂ ਨੂੰ ਨਿਕਾਲਣਾ ਹੀ ਮੁਸ਼ਕਿਲ ਹੋ ਜਾਂਦਾ ਹੈ। ਨਿਕਾਲ ਕੇ ਅੱਧਾ ਪੌਣਾ ਤਕ ਲੈ ਜਾਓ ਫਿਰ ਵੀ ਹੱਥ ਛੁਡਾ ਡਿੱਗ ਪੈਂਦੇ ਹਨ। ਕਈ ਬੱਚੇ ਹੋਰਾਂ ਨੂੰ ਗਿਆਨ ਦਿੰਦੇ - ਦਿੰਦੇ ਆਪ ਹੀ ਮਾਇਆ ਦਾ ਥੱਪੜ ਖਾ ਲੈਂਦੇ ਹਨ ਕਿਓਂਕਿ ਬਾਪ ਦੇ ਡਾਇਰੈਕਸ਼ਨ ਦੇ ਵਿਰੁੱਧ ਕੰਮ ਕਰ ਲੈਂਦੇ ਹਨ। ਦੂਜਿਆਂ ਨੂੰ ਕੱਢਣ ਦੀ ਕੋਸ਼ਿਸ਼ ਕਰਦੇ ਅਤੇ ਆਪ ਡਿੱਗ ਪੈਂਦੇ ਹਨ ਫਿਰ ਉਨ੍ਹਾਂ ਨੂੰ ਕੱਢਣ ਵਿੱਚ ਕਿੰਨੀ ਮਿਹਨਤ ਹੋ ਜਾਂਦੀ ਹੈ ਕਿਓਂਕਿ ਮਾਇਆ ਤੋਂ ਹਾਰ ਜਾਂਦੇ ਹਨ। ਉਨ੍ਹਾਂ ਨੂੰ ਆਪਣਾ ਪਾਪ ਹੀ ਅੰਦਰ ਖਾਂਦਾ ਹੈ। ਮਾਇਆ ਦੀ ਲੜਾਈ ਹੈ ਨਾ। ਹੁਣ ਤੁਸੀਂ ਯੁੱਧ ਦੇ ਮੈਦਾਨ ਤੇ ਹੋ। ਉਹ ਹੈ ਬਾਹੂਬਲ ਨਾਲ ਲੜਨ ਵਾਲੀ ਹਿੰਸਕ ਸੇਨਾਵਾਂ। ਤੁਸੀਂ ਹੋ ਅਹਿੰਸਕ। ਤੁਸੀਂ ਰਾਜ ਲੈਂਦੇ ਹੋ ਅਹਿੰਸਾ ਦਾ। ਹਿੰਸਾ ਦੋ ਤਰ੍ਹਾਂ ਦੀ ਹੁੰਦੀ ਹੈ ਨਾ। ਇੱਕ ਹੈ ਕਾਮ ਕਟਾਰੀ ਚਲਾਉਣਾ ਅਤੇ ਦੂਜੀ ਹਿੰਸਾ ਹੈ ਕਿਸੇ ਨੂੰ ਮਾਰਨਾ - ਪਿਟਣਾ। ਤੁਸੀਂ ਹੁਣ ਡਬਲ ਅਹਿੰਸਕ ਬਣਦੇ ਹੋ। ਉਹ ਗਿਆਨ ਬਲ ਦੀ ਲੜਾਈ ਕੋਈ ਨਹੀਂ ਜਾਣਦੇ। ਅਹਿੰਸਾ ਕਿਸ ਨੂੰ ਕਿਹਾ ਜਾਂਦਾ ਹੈ ਇਹ ਕੋਈ ਨਹੀਂ ਜਾਣਦੇ। ਭਗਤੀ ਮਾਰਗ ਦੀ ਸਮੱਗਰੀ ਕਿੰਨੀ ਭਾਰੀ ਹੈ। ਗਾਉਂਦੇ ਵੀ ਹਨ ਪਤਿਤ - ਪਾਵਨ ਆਓ ਪਰ ਮੈ ਕਿਵੇਂ ਆਕੇ ਪਾਵਨ ਬਣਾਉਂਦਾ ਹਾਂ - ਇਹ ਕੋਈ ਨਹੀਂ ਜਾਣਦੇ। ਗੀਤਾ ਵਿੱਚ ਹੀ ਭੁੱਲ ਕਰ ਦਿਤੀ ਹੈ ਜੋ ਮਨੁੱਖ ਨੂੰ ਰੱਬ ਕਹਿ ਦਿੱਤਾ ਹੈ। ਸ਼ਾਸਤਰ ਮਨੁਖਾਂ ਨੇ ਹੀ ਬਣਾਏ ਹਨ। ਮਨੁੱਖ ਹੀ ਪੜ੍ਹਦੇ ਹਨ। ਦੇਵਤਾਵਾਂ ਨੂੰ ਤਾਂ ਸ਼ਾਸਤਰ ਪੜ੍ਹਨ ਦੀ ਦਰਕਾਰ ਨਹੀਂ। ਉੱਥੇ ਕੋਈ ਸ਼ਾਸਤਰ ਨਹੀਂ ਹੁੰਦੇ ਹਨ। ਗਿਆਨ, ਭਗਤੀ ਪਿੱਛੇ ਹੈ ਵੈਰਾਗ। ਕਿਸ ਦਾ ਵੈਰਾਗ? ਭਗਤੀ ਦਾ, ਪੁਰਾਣੀ ਦੁਨੀਆਂ ਦਾ ਵੈਰਾਗ ਹੈ। ਪੁਰਾਣੇ ਸ਼ਰੀਰ ਦਾ ਵੈਰਾਗ ਹੈ। ਬਾਪ ਕਹਿੰਦੇ ਹਨ ਇਨ੍ਹਾਂ ਅੱਖਾਂ ਨਾਲ ਜੋ ਕੁਝ ਵਿਖਦਾ ਹੈ ਉਹ ਨਹੀਂ ਰਹੇਗਾ। ਇਸ ਸਾਰੀ ਛੀ - ਛੀ ਦੁਨੀਆਂ ਤੋਂ ਵੈਰਾਗ ਹੈ। ਬਾਕੀ ਨਵੀਂ ਦੁਨੀਆਂ ਦਾ ਤੁਸੀਂ ਦਿਵਯ ਦ੍ਰਿਸ਼ਟੀ ਨਾਲ ਸਾਕ੍ਸ਼ਾਤ੍ਕਾਰ ਕਰਦੇ ਹੋ। ਤੁਸੀਂ ਪੜ੍ਹਦੇ ਹੀ ਹੋ ਨਵੀਂ ਦੁਨੀਆਂ ਦੇ ਲਈ। ਇਹ ਪੜ੍ਹਾਈ ਕੋਈ ਇਸ ਜਨਮ ਦੇ ਲਈ ਨਹੀਂ ਹੈ। ਹੋਰ ਜੋ ਵੀ ਪੜ੍ਹਾਈ ਹੈ, ਉਹ ਹੁੰਦੀ ਹੈ ਉਸ ਸਮੇਂ ਉਸੀ ਜਨਮ ਦੇ ਲਈ। ਹੁਣ ਤਾਂ ਹੈ ਸੰਗਮ ਇਸਲਈ ਤੁਸੀਂ ਜੋ ਪੜ੍ਹਦੇ ਹੋ ਉਸਦੀ ਪ੍ਰਾਲਬੱਧ ਤੁਹਾਨੂੰ ਨਵੀਂ ਦੁਨੀਆਂ ਵਿੱਚ ਮਿਲਦੀ ਹੈ। ਬੇਹੱਦ ਦੇ ਬਾਪ ਤੋਂ ਕਿੰਨੀ ਵੱਡੀ ਪ੍ਰਾਲਬੱਧ ਤੁਹਾਨੂੰ ਮਿਲਦੀ ਹੈ ! ਬੇਹੱਦ ਦੇ ਬਾਪ ਤੋਂ ਬੇਹੱਦ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਤਾਂ ਬੱਚਿਆਂ ਨੂੰ ਪੂਰਾ ਪੁਰਸ਼ਾਰਥ ਕਰ ਸ਼੍ਰੀਮਤ ਤੇ ਚੱਲਣਾ ਚਾਹੀਦਾ ਹੈ। ਬਾਪ ਹੈ ਸ਼੍ਰੇਸ਼ਠ ਤੇ ਸ਼੍ਰੇਸ਼ਠ। ਉਨ੍ਹਾਂ ਤੋਂ ਤੁਸੀਂ ਸ਼੍ਰੇਸ਼ਠ ਬਣਦੇ ਹੋ। ਉਹ ਤਾਂ ਹਮੇਸ਼ਾ ਹੈ ਹੀ ਸ਼੍ਰੇਸ਼ਠ। ਤੁਹਾਨੂੰ ਸ਼੍ਰੇਸ਼ਠ ਬਣਾਉਂਦੇ ਹਨ। 84 ਜਨਮ ਲੈਂਦੇ - ਲੈਂਦੇ ਫਿਰ ਤੁਸੀਂ ਭ੍ਰਿਸ਼ਟ ਬਣ ਜਾਂਦੇ ਹੋ। ਬਾਪ ਕਹਿੰਦੇ ਮੈ ਤਾਂ ਜਨਮ - ਮਰਨ ਵਿੱਚ ਨਹੀਂ ਆਉਂਦਾ ਹਾਂ। ਮੈ ਹੁਣ ਭਾਗਸ਼ਾਲੀ ਰਥ ਵਿੱਚ ਹੀ ਪ੍ਰਵੇਸ਼ ਕਰਦਾ ਹਾਂ, ਜਿਸ ਨੂੰ ਤੁਸੀਂ ਬੱਚਿਆਂ ਨੇ ਪਹਿਚਾਣਿਆ ਹੈ। ਤੁਹਾਡਾ ਹੁਣ ਛੋਟਾ ਝਾੜ ਹੈ। ਝਾੜ ਨੂੰ ਤੂਫ਼ਾਨ ਵੀ ਲੱਗਦੇ ਹੈ ਨਾ। ਪੱਤੇ ਝੜਦੇ ਰਹਿੰਦੇ ਹਨ। ਢੇਰ ਫੁਲ ਨਿਕਲਦੇ ਹਨ ਫਿਰ ਤੂਫ਼ਾਨ ਲੱਗਣ ਨਾਲ ਡਿੱਗ ਪੈਂਦੇ ਹਨ। ਕੋਈ - ਕੋਈ ਚੰਗੀ ਰੀਤੀ ਫਲ ਲੱਗ ਜਾਂਦੇ ਹਨ ਫਿਰ ਵੀ ਮਾਇਆ ਦੇ ਤੂਫ਼ਾਨ ਨਾਲ ਡਿੱਗ ਪੈਂਦੇ ਹਨ। ਮਾਇਆ ਦਾ ਤੂਫ਼ਾਨ ਬਹੁਤ ਤੇਜ਼ ਹੈ। ਉਸ ਪਾਸੇ ਹੈ ਬਾਹੂਬਲ, ਇਸ ਪਾਸੇ ਹੈ ਯੋਗਬਲ ਅਥਵਾ ਯਾਦ ਦਾ ਬਲ। ਤੁਸੀਂ ਯਾਦ ਅੱਖਰ ਪੱਕਾ ਕਰ ਲੋ। ਉਹ ਲੋਕ ਯੋਗ - ਯੋਗ ਅੱਖਰ ਕਹਿੰਦੇ ਰਹਿੰਦੇ ਹਨ। ਤੁਹਾਡੀ ਹੈ ਯਾਦ। ਚਲਦੇ - ਫਿਰਦੇ ਬਾਪ ਨੂੰ ਯਾਦ ਕਰਦੇ ਹੋ, ਇਸ ਨੂੰ ਯੋਗ ਨਹੀਂ ਕਹਾਂਗੇ। ਯੋਗ ਅੱਖਰ ਸੰਨਿਆਸੀਆਂ ਦਾ ਨਾਮੀਗ੍ਰਾਮੀ ਹੈ। ਕਈ ਪ੍ਰਕਾਰ ਦੇ ਯੋਗ ਸਿੱਖਾਉਂਦੇ ਹਨ। ਬਾਪ ਕਿੰਨਾ ਸਹਿਜ ਦੱਸਦੇ ਹਨ - ਉੱਠਦੇ - ਬੈਠਦੇ, ਚਲਦੇ - ਫਿਰਦੇ ਬਾਪ ਨੂੰ ਯਾਦ ਕਰੋ। ਤੁਸੀਂ ਅੱਧਾਕਲਪ ਦੇ ਆਸ਼ਿਕ ਹੋ। ਮੈਨੂੰ ਯਾਦ ਕਰਦੇ ਆਏ ਹੋ। ਹੁਣ ਮੈ ਆਇਆ ਹਾਂ। ਆਤਮਾ ਨੂੰ ਕੋਈ ਵੀ ਨਹੀਂ ਜਾਣਦੇ ਇਸਲਈ ਬਾਪ ਆਕੇ ਰਿਅਲਾਈਜ਼ ਕਰਾਉਂਦੇ ਹਨ। ਇਹ ਵੀ ਸਮਝਣ ਦੀਆਂ ਬੜੀਆਂ ਮਹੀਨ ਗੱਲਾਂ ਹਨ। ਆਤਮਾ ਅਤਿ ਸੂਕ੍ਸ਼੍ਮ ਅਤੇ ਅਵਿਨਾਸ਼ੀ ਹੈ। ਨਾ ਆਤਮਾ ਵਿਨਾਸ਼ ਹੋਣ ਵਾਲੀ ਹੈ, ਨਾ ਉਨ੍ਹਾਂ ਦਾ ਪਾਰ੍ਟ ਵਿਨਾਸ਼ ਹੋ ਸਕਦਾ ਹੈ। ਇਹ ਗੱਲਾਂ ਮੋਟੀ ਬੁੱਧੀ ਵਾਲੇ ਮੁਸ਼ਕਿਲ ਸਮਝ ਸਕਦੇ ਹਨ। ਸ਼ਾਸਤਰਾਂ ਵਿੱਚ ਵੀ ਇਹ ਗੱਲਾਂ ਨਹੀਂ ਹਨ।

ਤੁਸੀਂ ਬੱਚਿਆਂ ਨੂੰ ਬਾਪ ਨੂੰ ਯਾਦ ਕਰਨ ਦੀ ਬਹੁਤ ਮਿਹਨਤ ਕਰਨੀ ਪੈਂਦੀ ਹੈ। ਗਿਆਨ ਤਾਂ ਬਹੁਤ ਸਹਿਜ ਹੈ। ਬਾਕੀ ਵਿਨਾਸ਼ ਕਾਲੇ ਪ੍ਰੀਤ ਬੁੱਧੀ ਅਤੇ ਵਿਪਰੀਤ ਬੁੱਧੀ ਇਹ ਯਾਦ ਦੇ ਲਈ ਕਿਹਾ ਜਾਂਦਾ ਹੈ। ਯਾਦ ਚੰਗੀ ਹੈ ਤਾਂ ਪ੍ਰੀਤ ਬੁੱਧੀ ਕਿਹਾ ਜਾਂਦਾ ਹੈ। ਪ੍ਰੀਤ ਵੀ ਅਵਿਭਚਾਰੀ ਚਾਹੀਦੀ ਹੈ। ਆਪਣੇ ਤੋਂ ਪੁੱਛਣਾ ਹੈ - ਅਸੀਂ ਬਾਬਾ ਨੂੰ ਕਿੰਨਾ ਯਾਦ ਕਰਦੇ ਹਾਂ? ਇਹ ਤਾਂ ਸਮਝਦੇ ਹੋ ਬਾਬਾ ਨਾਲ ਪ੍ਰੀਤ ਰੱਖਦੇ - ਰੱਖਦੇ ਜੱਦ ਕਰਮਾਤੀਤ ਅਵਸਥਾ ਹੋਵੇਗੀ ਤੱਦ ਇਹ ਸ਼ਰੀਰ ਛੁਟੇਗਾ ਅਤੇ ਲੜਾਈ ਲਗੇਗੀ। ਜਿੰਨਾ ਬਾਪ ਨਾਲ ਪ੍ਰੀਤ ਹੋਵੇਗੀ ਤਾਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਜਾਵੋਗੇ। ਇਮਤਿਹਾਨ ਤਾਂ ਇੱਕ ਹੀ ਸਮੇਂ ਹੋਵੇਗਾ ਨਾ। ਜੱਦ ਪੂਰਾ ਸਮੇਂ ਆਉਂਦਾ ਹੈ, ਸਭ ਦੀ ਪ੍ਰੀਤ ਬੁੱਧੀ ਹੋ ਜਾਂਦੀ ਹੈ, ਉਸ ਸਮੇਂ ਫਿਰ ਵਿਨਾਸ਼ ਹੋ ਜਾਂਦਾ ਹੈ। ਤੱਦ ਤਕ ਝਗੜੇ ਆਦਿ ਲੱਗਦੇ ਰਹਿੰਦੇ ਹਨ। ਵਿਲਾਇਤ ਵਾਲੇ ਵੀ ਸਮਝਦੇ ਹਨ ਹੁਣ ਮੌਤ ਸਾਹਮਣੇ ਹੈ, ਕੋਈ ਪ੍ਰੇਰਕ ਹੈ, ਜੋ ਸਾਡੇ ਤੋਂ ਬਾਂਬਜ ਬਣਵਾਉਂਦੇ ਹਨ। ਪਰ ਕਰ ਕੀ ਸਕਦੇ ਹਨ। ਡਰਾਮਾ ਦੀ ਨੂੰਧ ਹੈ ਨਾ। ਆਪਣੀ ਹੀ ਸਾਇੰਸ ਬਲ ਨਾਲ ਆਪਣੇ ਕੁਲ ਦਾ ਮੌਤ ਲਾਉਂਦੇ ਹਨ। ਬੱਚੇ ਕਹਿੰਦੇ ਹਨ ਪਾਵਨ ਦੁਨੀਆਂ ਵਿੱਚ ਲੈ ਜਾਓ, ਤਾਂ ਸ਼ਰੀਰਾਂ ਨੂੰ ਥੋੜੀ ਲੈ ਜਾਣਗੇ। ਬਾਪ ਕਾਲਾਂ ਦਾ ਕਾਲ ਹੈ ਨਾ। ਇਹ ਗੱਲਾਂ ਕੋਈ ਨਹੀਂ ਜਾਣਦੇ। ਗਾਇਆ ਹੋਇਆ ਹੈ ਮਰੁਆ ਮੌਤ ਮਲੂਕਾ ਸ਼ਿਕਾਰ। ਉਹ ਕਹਿੰਦੇ ਹਨ ਵਿਨਾਸ਼ ਬੰਦ ਹੋ ਜਾਵੇ, ਸ਼ਾਂਤੀ ਹੋ ਜਾਵੇ। ਅਰੇ, ਵਿਨਾਸ਼ ਬਿਨਾਂ ਸੁੱਖ - ਸ਼ਾਂਤੀ ਕਿਵੇਂ ਸਥਾਪਨ ਹੋਵੇਗੀ ਇਸਲਈ ਚੱਕਰ ਤੇ ਜਰੂਰ ਸਮਝਾਓ। ਹੁਣ ਸ੍ਵਰਗ ਦੇ ਗੇਟ ਖੁਲ੍ਹ ਰਹੇ ਹਨ। ਬਾਬਾ ਨੇ ਕਿਹਾ ਹੈ ਇਸ ਤੇ ਵੀ ਇੱਕ ਪੁਸਤਕ ਛਪਵਾਓ - ਗੇਟ ਵੇ ਟੂ ਸ਼ਾਂਤੀਧਾਮ - ਸੁਖਧਾਮ। ਇਨ੍ਹਾਂ ਦਾ ਅਰਥ ਵੀ ਨਹੀਂ ਸਮਝਣਗੇ। ਹੈ ਬਹੁਤ ਸਹਿਜ, ਪਰ ਕੰਡਿਆਂ ਵਿੱਚ ਕੋਈ ਮੁਸ਼ਕਿਲ ਸਮਝਦੇ ਹਨ। ਤੁਹਾਨੂੰ ਪ੍ਰਦਰਸ਼ਨੀ ਆਦਿ ਵਿੱਚ ਕਦੀ ਦਿਲਸ਼ਿਕਸਤ ਨਹੀਂ ਹੋਣਾ ਚਾਹੀਦਾ। ਪਰਜਾ ਤਾਂ ਬਣਦੀ ਹੈ ਨਾ। ਮੰਜਿਲ ਵੱਡੀ ਹੈ, ਮਿਹਨਤ ਲੱਗਦੀ ਹੈ। ਮਿਹਨਤ ਹੈ ਯਾਦ ਦੀ। ਉਸ ਵਿੱਚ ਬਹੁਤ ਫੇਲ ਹੁੰਦੇ ਹਨ। ਯਾਦ ਵੀ ਅਵਿਭਚਾਰੀ ਚਾਹੀਦੀ ਹੈ। ਮਾਇਆ ਘੜੀ - ਘੜੀ ਭੁਲਾ ਦਿੰਦੀ ਹੈ। ਮਿਹਨਤ ਬਗੈਰ ਥੋੜੀ ਕੋਈ ਵਿਸ਼ਵ ਦੇ ਮਾਲਿਕ ਬਣ ਸਕਦੇ ਹਨ। ਪੂਰਾ ਪੁਰਸ਼ਾਰਥ ਕਰਨਾ ਚਾਹੀਦਾ ਹੈ - ਅਸੀਂ ਸੁੱਖਧਾਮ ਦੇ ਮਾਲਿਕ ਸੀ। ਕਈ ਵਾਰ ਚੱਕਰ ਲਾਇਆ ਹੈ। ਹੁਣ ਬਾਪ ਨੂੰ ਯਾਦ ਕਰਨਾ ਹੈ। ਮਾਇਆ ਬਹੁਤ ਵਿਘਨ ਪਾਉਂਦੀ ਹੈ। ਬਾਬਾ ਦੇ ਕੋਲ ਸਰਵਿਸ ਦੇ ਵੀ ਸਮਾਚਾਰ ਆਉਂਦੇ ਹਨ। ਅੱਜ ਵਿਦਵਤ ਮੰਡਲੀ ਨੂੰ ਸਮਝਾਇਆ, ਅੱਜ ਇਹ ਕੀਤਾ... ਡਰਾਮਾ ਅਨੁਸਾਰ ਮਾਤਾਵਾਂ ਦਾ ਨਾਮ ਬਾਲਾ ਹੋਣਾ ਹੈ। ਤੁਸੀਂ ਬੱਚਿਆਂ ਨੂੰ ਇਹ ਖਿਆਲ ਰੱਖਣਾ ਹੈ, ਮਾਤਾਵਾਂ ਨੂੰ ਅੱਗੇ ਕਰਨਾ ਹੈ। ਇਹ ਹੈ ਚੈਤੰਨ ਦਿਲਵਾੜਾ ਮੰਦਿਰ। ਤੁਸੀਂ ਚੈਤੰਨ ਵਿੱਚ ਬਣ ਜਾਓਗੇ ਫਿਰ ਤੁਸੀਂ ਰਾਜ ਕਰਦੇ ਰਹੋਗੇ। ਭਗਤੀ ਮਾਰਗ ਦੇ ਮੰਦਿਰ ਆਦਿ ਰਹਿਣਗੇ ਨਹੀਂ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇੱਕ ਬਾਪ ਨਾਲ ਅਵਿਭਚਾਰੀ ਪ੍ਰੀਤ ਰੱਖਦੇ - ਰੱਖਦੇ ਕਰਮਾਤੀਤ ਅਵਸਥਾ ਨੂੰ ਪਾਉਣਾ ਹੈ। ਇਸ ਪੁਰਾਣੀ ਦੇਹ ਅਤੇ ਪੁਰਾਣੀ ਦੁਨੀਆਂ ਨਾਲ ਬੇਹੱਦ ਦਾ ਵੈਰਾਗ ਹੋਵੇ।

2. ਕੋਈ ਵੀ ਕਰਤੱਵਿਆ ਬਾਪ ਦੇ ਡਾਇਰੈਕਸ਼ਨ ਦੇ ਵਿਰੁੱਧ ਨਹੀਂ ਕਰਨਾ ਹੈ। ਯੁੱਧ ਦੇ ਮੈਦਾਨ ਵਿੱਚ ਕਦੀ ਵੀ ਹਾਰ ਨਹੀਂ ਖਾਣੀ ਹੈ। ਡਬਲ ਅਹਿੰਸਕ ਬਣਨਾ ਹੈ।

ਵਰਦਾਨ:-
ਸ਼ੁਭ ਭਾਵਨਾ ਨਾਲ ਸੇਵਾ ਕਰਨ ਵਾਲੇ ਬਾਪ ਸਮਾਨ ਅਪਕਾਰੀਆਂ ਤੇ ਵੀ ਉਪਕਾਰੀ ਭਵ

ਜਿਵੇਂ ਬਾਪ ਅਪਕਾਰੀਆਂ ਤੇ ਉਪਕਾਰ ਕਰਦੇ ਹਨ, ਇਵੇਂ ਤੁਹਾਡੇ ਸਾਹਮਣੇ ਕਿਵੇਂ ਦੀ ਵੀ ਆਤਮਾ ਹੋਵੇ ਪਰ ਤੁਹਾਡੇ ਰਹਿਮ ਦੀ ਵ੍ਰਿਤੀ ਨਾਲ, ਸ਼ੁਭ ਭਾਵਨਾ ਨਾਲ ਉਸਨੂੰ ਪਰਿਵਰਤਨ ਕਰ ਦਵੋ - ਇਹ ਹੈ ਸੱਚੀ ਸੇਵਾ। ਜਿਵੇਂ ਸਾਇੰਸ ਵਾਲੇ ਰੇਤ ਵਿੱਚ ਵੀ ਖੇਤੀ ਪੈਦਾ ਕਰ ਦਿੰਦੇ ਹਨ ਇਵੇਂ ਸਾਈਲੈਂਸ ਦੀ ਸ਼ਕਤੀ ਨਾਲ ਰਹਿਮਦਿਲ ਬਣ ਅਪਕਾਰਿਆ ਤੇ ਵੀ ਉਪਕਾਰ ਕਰ ਧਰਨੀ ਨੂੰ ਪਰਿਵਰਤਨ ਕਰੋ। ਖੁਦ ਪਰਿਵਰਤਨ ਨਾਲ, ਸ਼ੁਭ ਭਾਵਨਾ ਨਾਲ ਕਿਵੇਂ ਦੀ ਵੀ ਆਤਮਾ ਹੋਵੇ ਪਰਿਵਰਤਨ ਹੋ ਜਾਏਗੀ, ਕਿਉਕਿ ਸ਼ੁਭ ਭਾਵਨਾ ਸਫ਼ਲਤਾ ਜ਼ਰੂਰ ਪ੍ਰਾਪਤ ਕਰਾਉਂਦੀ ਹੈ।

ਸਲੋਗਨ:-
ਗਿਆਨ ਦਾ ਸਿਮਰਨ ਕਰਨਾ ਹੀ ਸਦਾ ਹਰਸ਼ਿਤ ਰਹਿਣ ਦਾ ਅਧਾਰ ਹੈ।

ਅਵਿਅਕਤ ਇਸ਼ਾਰੇ - ਰੂਹਾਨੀ ਰਾਅਲਟੀ ਅਤੇ ਪਿਊਰਿਟੀ ਦੀ ਪਰਸਨੈਲਿਟੀ

ਤੁਸੀਂ ਬ੍ਰਾਹਮਣਾਂ ਵਰਗੀ ਰੂਹਾਨੀ ਪਰਸਨੈਲਿਟੀ ਸਾਰੇ ਕਲਪ ਵਿੱਚ ਹੋਰ ਕਿਸੇ ਦੀ ਵੀ ਨਹੀਂ ਹੈ ਕਿਉਂਕਿ ਤੁਸੀਂ ਸਭਦੀ ਪਰਸਨੈਲਿਟੀ ਬਣਾਉਣ ਵਾਲਾ ਉੱਚੇ ਤੇ ਉੱਚਾ ਖੁਦ ਪਰਮ ਆਤਮਾ ਹੈ। ਤੁਹਾਡੀ ਸਭਤੋਂ ਵੱਡੇ ਤੋਂ ਵੱਡੀ ਪਰਸਨੈਲਿਟੀ ਹੈ - ਸੁਪਨੇ ਅਤੇ ਸੰਕਲਪ ਵਿੱਚ ਵੀ ਸੰਪੂਰਨ ਪਿਉਰਿਟੀ। ਇਸ ਪਿਉਰਿਟੀ। ਇਸ ਪਿਊਰਿਟੀ ਦੇ ਨਾਲ -ਨਾਲ ਚੇਹਰੇ ਅਤੇ ਚੱਲਣ ਵਿੱਚ ਰੂਹਾਨੀਅਤ ਦੀ ਵੀ ਪਰਸਨੈਲਿਟੀ ਹੈ - ਆਪਣੀ ਇਸ ਪਰਸਨੈਲਿਟੀ ਵਿੱਚ ਸਦਾ ਸਥਿਤ ਰਹੋ ਤੇ ਸੇਵਾ ਖੁਦ ਹੋਵੇਗੀ।