20.08.25        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਸ੍ਰੀਮਤ ਤੇ ਚੱਲ ਸਭ ਨੂੰ ਮੁਕਤੀ - ਜੀਵਨਮੁਕਤੀ ਪਾਉਂਣ ਦਾ ਰਾਹ ਦੱਸੋ , ਸਾਰਾ ਦਿਨ ਇਹ ਹੀ ਧੰਦਾ ਕਰਦੇ ਰਹੋ।

ਪ੍ਰਸ਼ਨ:-
ਬਾਪ ਨੇ ਕਿਹੜੀਆਂ ਸੂਖਸ਼ਮ ਗੱਲਾਂ ਸੁਣਾਈਆਂ ਹਨ ਜੋ ਬਹੁਤ ਸਮਝਣ ਦੀਆਂ ਹਨ।?

ਉੱਤਰ:-
ਸਤਿਯੁਗ ਅਮਰਲੋਕ ਹੈ, ਉਥੇ ਆਤਮਾ ਇੱਕ ਚੋਲਾ ਛੱਡ ਦੂਸਰਾ ਲੈਂਦੀ ਹੈ। ਪਰ ਮੌਤ ਦਾ ਨਾਂ ਨਹੀਂ ਇਸਲਈ ਉਸਨੂੰ ਮ੍ਰਿਤੁਲੋਕ ਨਹੀਂ ਕਿਹਾ ਜਾਂਦਾ। 2. ਸ਼ਿਵਬਾਬਾ ਦੀ ਬੇਹੱਦ ਰਚਨਾ ਹੈ, ਬ੍ਰਹਮਾ ਦੀ ਰਚਨਾ ਇਸ ਵਕ਼ਤ ਸਿਰ੍ਫ ਤੁਸੀਂ ਬ੍ਰਾਹਮਣ ਹੋ। ਤ੍ਰਿਮੂਰਤੀ ਸ਼ਿਵ ਕਹਾਂਗੇ, ਤ੍ਰਿਮੂਰਤੀ ਬ੍ਰਹਮਾ ਨਹੀਂ। ਇਹ ਸਭ ਬਹੁਤ ਸੂਖਸ਼ਮ ਗੱਲਾਂ ਬਾਪ ਨੇ ਸੁਣਾਈਆਂ ਹਨ। ਅਜਿਹੀਆਂ ਗੱਲਾਂ ਵਿਚਾਰ ਕਰ ਬੁੱਧੀ ਦੇ ਲਈ ਆਪੇ ਹੀ ਭੋਜਨ ਤਿਆਰ ਕਰਨਾ ਹੈ।

ਓਮ ਸ਼ਾਂਤੀ
ਤ੍ਰਿਮੂਰਤੀ ਸ਼ਿਵ ਭਗਵਾਨੁਵਾਚ। ਹੁਣ ਉਹ ਲੋਕੀ ਤ੍ਰਿਮੂਰਤੀ ਬ੍ਰਹਮਾ ਕਹਿੰਦੇ ਹਨ। ਬਾਪ ਕਹਿੰਦੇ ਹਨ - ਤ੍ਰਿਮੂਰਤੀ ਸ਼ਿਵ ਭਗਵਾਨੁਵਾਚ। ਤ੍ਰਿਮੂਰਤੀ ਬ੍ਰਹਮਾ ਭਗਵਾਨੁਵਾਚ ਨਹੀਂ ਕਹਿੰਦੇ। ਤੁਸੀਂ ਤ੍ਰਿਮੂਰਤੀ ਸ਼ਿਵ ਭਗਵਾਨੁਵਾਚ ਕਹਿ ਸਕਦੇ ਹੋ। ਉਹ ਲੋਕੀ ਤਾਂ ਸ਼ਿਵ - ਸ਼ੰਕਰ ਕਹਿ ਮਿਲਾ ਦਿੰਦੇ ਹਨ। ਇਹ ਤਾਂ ਸਿੱਧਾ ਹੈ। ਤ੍ਰਿਮੂਰਤੀ ਬ੍ਰਹਮਾ ਦੇ ਬਦਲੇ ਤ੍ਰਿਮੂਰਤੀ ਸ਼ਿਵ ਭਗਵਾਨੁਵਾਚ। ਮਨੁੱਖ ਤਾਂ ਕਹਿ ਦਿੰਦੇ - ਸ਼ੰਕਰ ਅੱਖ ਖੋਲ੍ਹਦੇ ਹਨ ਤਾਂ ਵਿਨਾਸ਼ ਹੋ ਜਾਂਦਾ ਹੈ। ਇਹ ਸਭ ਬੁੱਧੀ ਤੋਂ ਕੰਮ ਲਿਆ ਜਾਂਦਾ ਹੈ। ਤਿੰਨਾ ਦਾ ਹੀ ਮੁੱਖ ਪਾਰ੍ਟ ਹੈ। ਬ੍ਰਹਮਾ ਅਤੇ ਵਿਸ਼ਨੂੰ ਦਾ ਤੇ ਬਹੁਤ ਪਾਰ੍ਟ ਹੈ 84 ਜਨਮਾਂ ਦਾ। ਵਿਸ਼ਨੂੰ ਦਾ ਅਤੇ ਪ੍ਰਜਾਪਿਤਾ ਬ੍ਰਹਮਾ ਦਾ ਵੀ ਅਰਥ ਸਮਝਿਆ ਹੈ, ਪਾਰ੍ਟ ਹੈ ਇਨ੍ਹਾਂ ਤਿੰਨਾਂ ਦਾ। ਬ੍ਰਹਮਾ ਦਾ ਤੇ ਨਾਮ ਗਾਇਆ ਹੋਇਆ ਹੈ ਆਦਿ ਦੇਵ, ਏਡਮ। ਪ੍ਰਜਾਪਿਤਾ ਦਾ ਮੰਦਿਰ ਵੀ ਹੈ। ਇਹ ਵਿਸ਼ਨੂੰ ਦਾ ਅਤੇ ਕ੍ਰਿਸ਼ਨ ਦਾ ਅੰਤਿਮ 84ਵਾਂ ਜਨਮ, ਜਿਸਦਾ ਨਾਮ ਬ੍ਰਹਮਾ ਰੱਖਿਆ ਹੈ। ਸਿੱਧ ਤਾਂ ਕਰਨਾ ਹੀ ਹੈ ਬ੍ਰਹਮਾ ਅਤੇ ਵਿਸ਼ਨੂੰ। ਹੁਣ ਬ੍ਰਹਮਾ ਨੂੰ ਤਾਂ ਅਡੋਪਟ ਕਹਾਂਗੇ। ਇਹ ਦੋਵੇਂ ਬੱਚੇ ਹਨ ਸ਼ਿਵ ਦੇ। ਅਸਲ ਵਿੱਚ ਬੱਚਾ ਇੱਕ ਹੈ। ਹਿਸਾਬ ਕਰਾਂਗੇ ਤਾਂ ਬ੍ਰਹਮਾ ਹੈ ਸ਼ਿਵ ਦਾ ਬੱਚਾ। ਬਾਪ ਅਤੇ ਦਾਦਾ। ਵਿਸ਼ਨੂੰ ਦਾ ਨਾਮ ਹੀ ਨਹੀਂ ਆਉਂਦਾ। ਪ੍ਰਜਾਪਿਤਾ ਬ੍ਰਹਮਾ ਦਵਾਰਾ ਸ਼ਿਵਬਾਬਾ ਸਥਾਪਨਾ ਕਰ ਰਹੇ ਹਨ। ਵਿਸ਼ਨੂੰ ਦਵਾਰਾ ਸਥਾਪਨਾ ਨਹੀਂ ਕਰਵਾਉਂਦੇ। ਸ਼ਿਵ ਦੇ ਵੀ ਬੱਚੇ ਹਨ, ਬ੍ਰਹਮਾ ਦੇ ਵੀ ਬੱਚੇ ਹਨ। ਵਿਸ਼ਨੂੰ ਦੇ ਬੱਚੇ ਨਹੀਂ ਕਹਿ ਸਕਦੇ। ਨਾ ਲਕਸ਼ਮੀ - ਨਾਰਾਇਣ ਨੂੰ ਹੀ ਬਹੁਤ ਬੱਚੇ ਹੋ ਸਕਦੇ ਹਨ। ਇਹ ਹੈ ਬੁੱਧੀ ਦੇ ਲਈ ਭੋਜਨ। ਆਪੇ ਹੀ ਭੋਜਨ ਬਣਾਉਣ ਚਾਹੀਦਾ ਹੈ। ਸਭ ਤੋਂ ਜ਼ਿਆਦਾ ਪਾਰ੍ਟ ਕਹਾਂਗੇ ਵਿਸ਼ਨੂੰ ਦਾ। 84 ਜਨਮਾਂ ਦਾ ਵਿਰਾਟ ਰੂਪ ਵੀ ਵਿਸ਼ਨੂੰ ਦਾ ਵਿਖਾਉਂਦੇ ਹਨ ਨਾ, ਨਾ ਕਿ ਬ੍ਰਹਮਾ ਦਾ। ਵਿਰਾਟ ਰੂਪ ਵਿਸ਼ਨੂੰ ਦਾ ਹੀ ਬਣਾਉਂਦੇ ਹਨ ਕਿਉਂਕਿ ਪਹਿਲਾਂ - ਪਹਿਲਾਂ ਪ੍ਰਜਾਪਿਤਾ ਬ੍ਰਹਮਾ ਦਾ ਨਾਮ ਰੱਖਦੇ ਹਨ। ਬ੍ਰਹਮਾ ਦਾ ਤੇ ਬਹੁਤ ਘੱਟ ਪਾਰ੍ਟ ਹੈ ਇਸਲਈ ਵਿਰਾਟ ਰੂਪ ਵਿਸ਼ਨੂੰ ਦਾ ਵਿਖਾਉਂਦੇ ਹਨ। ਚਤੁਰਭੁਜ ਵੀ ਵਿਸ਼ਨੂੰ ਦਾ ਬਣਾ ਦਿੰਦੇ। ਅਸਲ ਵਿੱਚ ਇਹ ਅਲੰਕਾਰ ਤੇ ਤੁਹਾਡੇ ਹਨ। ਇਹ ਵੀ ਬਹੁਤ ਸਮਝਣ ਦੀਆਂ ਗੱਲਾਂ ਹਨ। ਕੋਈ ਮਨੁੱਖ ਸਮਝਾ ਨਹੀਂ ਸਕਦਾ। ਬਾਪ ਨਵੇਂ- ਨਵੇਂ ਤਰੀਕੇ ਨਾਲ ਸਮਝਾਉਂਦੇ ਰਹਿੰਦੇ ਹਨ। ਬਾਪ ਕਹਿੰਦੇ ਹਨ ਤ੍ਰਿਮੂਰਤੀ ਸ਼ਿਵ ਭਗਵਾਨੁਵਾਚ ਰਾਈਟ ਹੈ ਨਾ। ਵਿਸ਼ਨੂੰ, ਬ੍ਰਹਮਾ ਅਤੇ ਸ਼ਿਵ। ਇਸ ਵਿੱਚ ਵੀ ਪ੍ਰਜਾਪਿਤਾ ਬ੍ਰਹਮਾ ਹੀ ਬੱਚਾ ਹੈ। ਵਿਸ਼ਨੂੰ ਨੂੰ ਬੱਚਾ ਨਹੀਂ ਕਹਾਂਗੇ। ਭਾਵੇਂ ਕ੍ਰਿਏਸ਼ਨ ਕਹਿੰਦੇ ਹਨ ਪਰ ਰਚਨਾ ਤੇ ਬ੍ਰਹਮਾ ਦੀ ਹੋਵੇਗੀ ਨਾ। ਜੋ ਫਿਰ ਵੱਖ ਨਾਮ ਰੂਪ ਲੈਂਦੀ ਹੈ। ਮੁੱਖ ਪਾਰ੍ਟ ਤਾਂ ਉਨ੍ਹਾਂ ਦਾ ਹੈ। ਬ੍ਰਹਮਾ ਦਾ ਪਾਰ੍ਟ ਵੀ ਬਹੁਤ ਥੋੜ੍ਹਾ ਹੈ ਇਸ ਵਕ਼ਤ ਦਾ। ਵਿਸ਼ਨੂੰ ਦਾ ਕਿੰਨਾ ਸਮੇਂ ਰਾਜ ਹੈ! ਸਾਰੇ ਝਾੜ ਦਾ ਬੀਜ ਰੂਪ ਹੈ ਸ਼ਿਵਬਾਬਾ। ਉਨ੍ਹਾਂ ਦੀ ਰਚਨਾ ਨੂੰ ਸਾਲੀਗ੍ਰਾਮ ਕਹਾਂਗੇ। ਬ੍ਰਹਮਾ ਦੀ ਰਚਨਾ ਨੂੰ ਬ੍ਰਾਹਮਣ - ਬ੍ਰਾਹਮਣੀਆਂ ਕਹਾਂਗੇ। ਹੁਣ ਜਿੰਨੀ ਸ਼ਿਵ ਦੀ ਰਚਨਾ ਹੈ ਉਹਨੀ ਬ੍ਰਹਮਾ ਦੀ ਨਹੀਂ। ਸ਼ਿਵ ਦੀ ਰਚਨਾ ਤੇ ਬਹੁਤ ਹੈ। ਸਾਰੀਆਂ ਆਤਮਾਵਾਂ ਉਨ੍ਹਾਂ ਦੀ ਔਲਾਦ ਹੈ। ਬ੍ਰਹਮਾ ਦੀ ਰਚਨਾ ਤੇ ਸਿਰ੍ਫ ਤੁਸੀਂ ਬ੍ਰਾਹਮਣ ਹੀ ਬਣਦੇ ਹੋ। ਹੱਦ ਵਿੱਚ ਆ ਗਏ ਨਾ। ਸ਼ਿਵਬਾਬਾ ਦੀ ਹੈ ਬੇਹੱਦ ਦੀ ਰਚਨਾ - ਸਾਰੀਆਂ ਆਤਮਾਵਾਂ। ਬੇਹੱਦ ਦੀਆਂ ਆਤਮਾਵਾਂ ਦਾ ਕਲਿਆਣ ਕਰਦੇ ਹਨ। ਬ੍ਰਹਮਾ ਦਵਾਰਾ ਸਵਰਗ ਦੀ ਸਥਾਪਨਾ ਕਰਵਾਉਂਦੇ ਹਨ। ਤੁਸੀਂ ਬ੍ਰਾਹਮਣ ਹੀ ਜਾਕੇ ਸ੍ਵਰਗਵਾਸੀ ਬਣੋਗੇ। ਹੋਰ ਤਾਂ ਕਿਸੇ ਨੂੰ ਸ੍ਵਰਗਵਾਸੀ ਨਹੀਂ ਕਹਾਂਗੇ, ਨਿਰਵਾਣਵਾਸੀ ਅਤੇ ਸ਼ਾਂਤੀਧਾਮ ਵਾਸੀ ਤਾਂ ਸਭ ਬਣਦੇ ਹਨ। ਸਭ ਤੋਂ ਉਚ ਸਰਵਿਸ ਸ਼ਿਵਬਾਬਾ ਦੀ ਹੁੰਦੀ ਹੈ। ਸਾਰੀਆਂ ਆਤਮਾਵਾਂ ਨੂੰ ਲੈ ਜਾਂਦੇ ਹਨ। ਸਾਰਿਆਂ ਦਾ ਪਾਰਟ ਵੱਖ - ਵੱਖ ਹੈ। ਸ਼ਿਵਬਾਬਾ ਵੀ ਕਹਿੰਦੇ ਹਨ ਮੇਰਾ ਪਾਰ੍ਟ ਵੱਖ ਹੈ। ਸਭ ਦਾ ਹਿਸਾਬ - ਕਿਤਾਬ ਚੁਕਤੁ ਕਰਵਾ ਤੁਹਾਨੂੰ ਪਤਿਤ ਤੋਂ ਪਾਵਨ ਬਣਾ ਲੈ ਜਾਂਦਾ ਹਾਂ। ਤੁਸੀਂ ਇੱਥੇ ਮਿਹਨਤ ਕਰ ਰਹੇ ਹੋ ਪਾਵਨ ਬਣਨ ਦੇ ਲਈ। ਦੂਜੇ ਸਭ ਕਿਆਮਤ ਦੇ ਸਮੇਂ ਹਿਸਾਬ - ਕਿਤਾਬ ਚੁਕਤੁ ਕਰ ਜਾਣਗੇ। ਫਿਰ ਮੁਕਤੀਧਾਮ ਵਿੱਚ ਬੈਠੇ ਰਹਿਣਗੇ। ਸ੍ਰਿਸ਼ਟੀ ਦਾ ਚੱਕਰ ਤਾਂ ਫਿਰਨਾ ਹੈ।

ਤੁਸੀਂ ਬੱਚੇ ਬ੍ਰਹਮਾ ਦਵਾਰਾ ਬ੍ਰਾਹਮਣ ਬਣ ਫਿਰ ਦੇਵਤਾ ਬਣ ਜਾਂਦੇ ਹੋ। ਤੁਸੀਂ ਬ੍ਰਾਹਮਣ ਸ੍ਰੀਮਤ ਤੇ ਸੇਵਾ ਕਰਦੇ ਹੋ। ਸਿਰ੍ਫ ਮਨੁੱਖਾਂ ਨੂੰ ਰਸਤਾ ਦੱਸਦੇ ਹੋ - ਮੁਕਤੀ ਅਤੇ ਜੀਵਨਮੁਕਤੀ ਨੂੰ ਪਾਉਣਾ ਹੈ ਤਾਂ ਇਵੇਂ ਪਾ ਸਕਦੇ ਹੋ। ਦੋਵੇਂ ਚਾਬੀਆਂ ਹੱਥ ਵਿੱਚ ਹਨ। ਇਹ ਵੀ ਜਾਣਦੇ ਹੋ ਕੌਣ - ਕੌਣ ਮੁਕਤੀ ਵਿੱਚ ਕੌਣ - ਕੌਣ ਜੀਵਨਮੁਕਤੀ ਵਿੱਚ ਜਾਣਗੇ। ਤੁਹਾਡਾ ਸਾਰਾ ਦਿਨ ਇਹ ਹੀ ਧੰਧਾ ਹੈ। ਕੋਈ ਅਨਾਜ਼ ਆਦਿ ਦਾ ਧੰਧਾ ਕਰਦੇ ਹਨ ਤਾਂ ਬੁੱਧੀ ਵਿੱਚ ਸਾਰਾ ਦਿਨ ਉਹ ਹੀ ਰਹਿੰਦਾ ਹੈ। ਤੁਹਾਡਾ ਧੰਧਾ ਹੈ ਰਚਨਾ ਦੇ ਆਦਿ -ਮੱਧ - ਅੰਤ ਨੂੰ ਜਾਣਨਾ ਅਤੇ ਕਿਸੇਨੂੰ ਮੁਕਤੀ - ਜੀਵਨਮੁਕਤੀ ਦਾ ਰਸਤਾ ਦੱਸਣਾ। ਜੋ ਇਸ ਧਰਮ ਦੇ ਹੋਣਗੇ ਉਹ ਨਿਕਲ ਆਉਣਗੇ। ਅਜਿਹੇ ਬਹੁਤ ਧਰਮ ਦੇ ਹਨ ਜੋ ਨਿਕਲ ਨਹੀ ਸਕਦੇ। ਸਿਰ੍ਫ ਇਵੇਂ ਬਦਲ ਦੇਣਗੇ। ਇਵੇਂ ਨਹੀਂ ਕਿ ਫੀਚਰਜ਼ ਬਦਲ ਜਾਂਦੇ ਹਨ। ਸਿਰ੍ਫ ਧਰਮ ਨੂੰ ਮੰਨ ਲੈਂਦੇ ਹਨ। ਕੋਈ ਬੋਧ ਧਰਮ ਨੂੰ ਮੰਨਦੇ ਹਨ ਕਿਉਂਕਿ ਦੇਵੀ - ਦੇਵਤਾ ਧਰਮ ਤਾਂ ਪ੍ਰਾਏ ਲੋਪ ਹੈ ਨਾ। ਇੱਕ ਵੀ ਅਜਿਹਾ ਨਹੀਂ ਜੋ ਕਹੇ ਅਸੀਂ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੇ ਹਾਂ। ਦੇਵਤਾਵਾਂ ਦੇ ਚਿੱਤਰ ਕੰਮ ਵਿੱਚ ਆਉਂਦੇ ਹਨ, ਆਤਮਾ ਤੇ ਅਵਿਨਾਸ਼ੀ ਹੈ ਉਹ ਕਦੇ ਮਰਦੀ ਨਹੀਂ। ਇੱਕ ਸ਼ਰੀਰ ਛੱਡ ਫਿਰ ਦੂਸਰਾ ਲੈਕੇ ਪਾਰ੍ਟ ਵਜਾਉਂਦੀ ਹੈ। ਉਸਨੂੰ ਮ੍ਰਿਤੁਲਲੋਕ ਨਹੀਂ ਕਿਹਾ ਜਾਂਦਾ। ਉਹ ਹੈ ਅਮਰਲੋਕ। ਚੋਲਾ ਸਿਰ੍ਫ ਬਦਲਦੀ ਹੈ। ਇਹ ਗੱਲਾਂ ਬਹੁਤ ਸੂਖਸ਼ਮ ਸਮਝਣ ਵਾਲੀਆਂ ਹਨ। ਮੁੱਟਟਾ ( ਥੋਕ ਅਤੇ ਸਾਰਾ) ਨਹੀਂ ਹੈ। ਜਿਵੇਂ ਸ਼ਾਦੀ ਹੁੰਦੀ ਹੈ ਕਿਸੇ ਨੂੰ ਰੇਜਗਾਰੀ ਕਿਸੇ ਨੂੰ ਮੁੱਟਟਾ ਦਿੰਦੇ ਹਨ। ਕਈ ਸਭ ਵਿਖਾਕੇ ਦਿੰਦੇ ਹਨ, ਕੋਈ ਬੰਦ ਪੇਟੀ ਹੀ ਦਿੰਦੇ ਹਨ। ਕਿਸਮ - ਕਿਸਮ ਦੇ ਹੁੰਦੇ ਹਨ। ਤੁਹਾਨੂੰ ਤੇ ਵਰਸਾ ਮਿਲਦਾ ਹੈ ਮੁੱਟਟਾ, ਕਿਉਂਕਿ ਤੁਸੀਂ ਸਭ ਬ੍ਰਾਇਡਸ ਹੋ। ਬਾਪ ਹਨ ਬ੍ਰਾਇਡਗਰੂਮ। ਤੁਹਾਨੂੰ ਬੱਚਿਆਂ ਨੂੰ ਸ਼ਿੰਗਾਰ ਕਰ ਵਿਸ਼ਵ ਦੀ ਬਾਦਸ਼ਾਹੀ ਮੁੱਟਟੇ ਵਿੱਚ ਦਿੰਦੇ ਹਨ। ਵਿਸ਼ਵ ਦਾ ਮਾਲਿਕ ਤੁਸੀਂ ਬਣਦੇ ਹੋ।

ਮੁੱਖ ਗੱਲ ਹੈ ਯਾਦ ਦੀ। ਗਿਆਨ ਤਾਂ ਬਹੁਤ ਸਹਿਜ ਹੈ। ਭਾਵੇਂ ਹੈ ਤਾਂ ਸਿਰ੍ਫ ਅਲਫ਼ ਨੂੰ ਯਾਦ ਕਰਨਾ। ਪ੍ਰੰਤੂ ਯਾਦ ਕੀਤਾ ਜਾਂਦਾ ਹੈ ਯਾਦ ਹੀ ਝੱਟ ਖਿਸਕ ਜਾਂਦੀ ਹੈ। ਬਹੁਤ ਕਰਕੇ ਕਹਿੰਦੇ ਹਨ ਬਾਬਾ ਯਾਦ ਭੁੱਲ ਜਾਂਦੀ ਹੈ। ਤੁਸੀਂ ਕਿਸੇ ਨੂੰ ਵੀ ਸਮਝਾਓ ਤਾਂ ਸਦਾ ਯਾਦ ਅੱਖਰ ਬੋਲੋ। ਯੋਗ ਅੱਖਰ ਰਾਂਗ ਹੈ। ਟੀਚਰ ਨੂੰ ਸਟੂਡੈਂਟ ਦੀ ਯਾਦ ਰਹਿੰਦੀ ਹੈ। ਫਾਦਰ ਹੈ ਸੁਪ੍ਰੀਮ ਸੋਲ। ਤੁਸੀਂ ਆਤਮਾ ਸੁਪ੍ਰੀਮ ਨਹੀ ਹੋ। ਤੁਸੀਂ ਹੋ ਪਤਿਤ। ਹੁਣ ਬਾਪ ਨੂੰ ਯਾਦ ਕਰੋ। ਟੀਚਰ ਨੂੰ, ਬਾਪ ਨੂੰ, ਗੁਰੂ ਨੂੰ ਯਾਦ ਕੀਤਾ ਜਾਂਦਾ ਹੈ। ਗੁਰੂ ਲੋਕੀ ਬੈਠ ਸ਼ਾਸਤਰ ਸੁਣਾਉਣਗੇ, ਮੰਤਰ ਦੇਣਗੇ। ਬਾਬਾ ਦਾ ਮੰਤ੍ਰ ਇੱਕ ਹੀ ਹੈ - ਮਨਮਨਾਭਵ। ਫਿਰ ਕੀ ਹੋਵੇਗਾ? ਮੱਧਿਆ ਜੀ ਭਵ। ਤੁਸੀਂ ਵਿਸ਼ਨੂੰਪੁਰੀ ਵਿੱਚ ਚਲੇ ਜਾਵੋਗੇ। ਤੁਸੀਂ ਸਾਰੇ ਤੇ ਰਾਜਾ -ਰਾਣੀ ਨਹੀਂ ਬਣੋਗੇ। ਰਾਜਾ - ਰਾਣੀ ਅਤੇ ਪ੍ਰਜਾ ਹੁੰਦੀ ਹੈ। ਤਾਂ ਮੁੱਖ ਹੈ ਤ੍ਰਿਮੂਰਤੀ। ਸ਼ਿਵਬਾਬਾ ਦੇ ਬਾਦ ਹੈ ਬ੍ਰਹਮਾ ਜੋ ਫਿਰ ਮਨੁੱਖ ਸ੍ਰਿਸ਼ਟੀ ਅਤੇ ਬ੍ਰਾਹਮਣ ਰਚਦੇ ਹਨ। ਬ੍ਰਾਹਮਣਾਂ ਨੂੰ ਬੈਠ ਫਿਰ ਪੜ੍ਹਾਉਂਦੇ ਹਨ। ਇਹ ਨਵੀ ਗੱਲ ਹੈ ਨਾ। ਤੁਸੀਂ ਬ੍ਰਾਹਮਣ - ਬ੍ਰਾਹਮਣੀਆਂ ਭੈਣ - ਭਾਈ ਠਹਿਰੇ। ਬੁੱਢੇ ਵੀ ਕਹਿਣਗੇ ਅਸੀਂ ਭਾਈ - ਭੈਣ ਹਾਂ। ਇਹ ਅੰਦਰ ਵਿੱਚ ਸਮਝਣਾ ਹੈ। ਕਿਸੇ ਨੂੰ ਫਾਲਤੂ ਇਵੇਂ ਕਹਿਣਾ ਨਹੀਂ ਹੈ। ਭਗਵਾਨ ਨੇ ਪ੍ਰਜਾਪਿਤਾ ਬ੍ਰਹਮਾ ਦਵਾਰਾ ਸ੍ਰਿਸ਼ਟੀ ਰਚੀ ਤਾਂ ਭਾਈ - ਭੈਣ ਹੋਏ ਨਾ। ਜਦਕਿ ਇੱਕ ਪ੍ਰਜਾਪਿਤਾ ਬ੍ਰਹਮਾ ਦੇ ਬੱਚੇ ਹਨ, ਇਹ ਸਮਝਣ ਦੀਆਂ ਗੱਲਾਂ ਹਨ। ਤੁਸੀਂ ਬੱਚਿਆਂ ਨੂੰ ਤਾਂ ਬੜੀ ਖੁਸ਼ੀ ਹੋਣੀ ਚਾਹੀਦੀ ਹੈ - ਸਾਨੂੰ ਪੜ੍ਹਾਉਂਦੇ ਕੌਣ ਹਨ? ਸ਼ਿਵਬਾਬਾ। ਤ੍ਰਿਮੂਰਤੀ ਸ਼ਿਵ। ਬ੍ਰਹਮਾ ਦਾ ਵੀ ਬਹੁਤ ਘੱਟ ਟਾਈਮ ਦਾ ਪਾਰ੍ਟ ਹੈ। ਵਿਸ਼ਨੂੰ ਦਾ ਸਤਿਯੁਗੀ ਰਾਜਧਾਨੀ ਵਿੱਚ 8 ਜਨਮ ਪਾਰਟ ਚਲਦਾ ਹੈ। ਬ੍ਰਹਮਾ ਦਾ ਤੇ ਇੱਕ ਹੀ ਜਨਮ ਦਾ ਪਾਰ੍ਟ ਹੈ। ਵਿਸ਼ਨੂੰ ਦਾ ਪਾਰ੍ਟ ਵੱਡਾ ਕਹਾਂਗੇ। ਤ੍ਰਿਮੂਰਤੀ ਸ਼ਿਵ ਹੈ ਮੁੱਖ। ਫਿਰ ਆਉਂਦਾ ਹੈ ਬ੍ਰਹਮਾ ਦਾ ਪਾਰ੍ਟ ਜੋ ਤੁਹਾਨੂੰ ਬੱਚਿਆਂ ਨੂੰ ਵਿਸ਼ਨੂੰਪੁਰੀ ਦਾ ਮਾਲਿਕ ਬਣਾਉਂਦੇ ਹਨ। ਬ੍ਰਹਮਾ ਤੋਂ ਬ੍ਰਾਹਮਣ ਸੋ ਫਿਰ ਦੇਵਤਾ ਬਣਦੇ ਹਨ। ਤਾਂ ਇਹ ਹੋ ਗਿਆ ਅਲੌਕਿਕ ਫਾਦਰ। ਥੋੜ੍ਹਾ ਵਕ਼ਤ ਇਹ ਫਾਦਰ ਹੈ ਜਿਸਨੂੰ ਹੁਣ ਮੰਨਦੇ ਹਨ। ਆਦਿ ਦੇਵ, ਆਦਮ ਅਤੇ ਬੀਬੀ। ਇਨ੍ਹਾਂ ਦੇ ਬਿਨਾਂ ਸ੍ਰਿਸ਼ਟੀ ਕਿਵੇਂ ਰਚਨਗੇ। ਆਦਿ ਦੇਵ ਅਤੇ ਆਦਿ ਦੇਵੀ ਹੈ ਨਾ। ਬ੍ਰਹਮਾ ਦਾ ਪਾਰ੍ਟ ਵੀ ਸਿਰ੍ਫ ਸੰਗਮ ਸਮੇਂ ਦਾ ਹੈ। ਦੇਵਤਾਵਾਂ ਦਾ ਪਾਰ੍ਟ ਤਾਂ ਫਿਰ ਵੀ ਬਹੁਤ ਚਲਦਾ ਹੈ। ਦੇਵਤੇ ਵੀ ਸਿਰ੍ਫ ਸਤਿਯੁਗ ਵਿੱਚ ਹੀ ਕਹਾਂਗੇ। ਤ੍ਰੇਤਾ ਵਿੱਚ ਸ਼ਤਰੀਏ ਕਿਹਾ ਜਾਂਦਾ ਹੈ। ਇਹ ਬੜੇ ਗੁਪਤ - ਗੁਪਤ ਪੁਆਇੰਟਸ ਮਿਲਦੇ ਹਨ। ਸਭ ਤਾਂ ਇੱਕ ਹੀ ਵਕਤ ਵਰਨਣ ਨਹੀਂ ਕਰ ਸਕਦੇ। ਉਹ ਤ੍ਰਿਮੂਰਤੀ ਬ੍ਰਹਮਾ ਕਹਿੰਦੇ ਹਨ। ਸ਼ਿਵ ਨੂੰ ਉਡਾ ਦਿੱਤਾ ਹੈ। ਅਸੀਂ ਫਿਰ ਤ੍ਰਿਮੂਰਤੀ ਸ਼ਿਵ ਕਹਿੰਦੇ ਹਾਂ। ਇਹ ਚਿੱਤਰ ਆਦਿ ਸਭ ਹਨ ਭਗਤੀ ਮਾਰਗ ਦੇ। ਪ੍ਰਜਾ ਰਚਦੇ ਹਨ ਬ੍ਰਹਮਾ ਦਵਾਰਾ ਫਿਰ ਤੁਸੀਂ ਦੇਵਤਾ ਬਣਦੇ ਹੋ। ਵਿਨਾਸ਼ ਦੇ ਸਮੇਂ ਨੈਚੁਰਲ ਕਲੈਮਿਟੀਜ਼ ਵੀ ਆਉਂਦੀਆਂ ਹਨ। ਵਿਨਾਸ਼ ਤੇ ਹੋਣਾ ਹੀ ਹੈ, ਕਲਯੁਗ ਤੋਂ ਬਾਦ ਸਤਿਯੁਗ ਹੋਵੇਗਾ। ਇੰਨੇ ਸਭ ਸ਼ਰੀਰਾਂ ਦਾ ਵਿਨਾਸ਼ ਤੇ ਹੋਣਾ ਹੀ ਹੈ। ਸਭ ਕੁਝ ਪ੍ਰੈਕਟੀਕਲ ਵਿੱਚ ਚਾਹੀਦਾ ਹੈ ਨਾ। ਸਿਰ੍ਫ ਅੱਖ ਖੋਲ੍ਹਣ ਨਾਲ ਥੋੜ੍ਹੀ ਨਾ ਹੋ ਸਕਦਾ। ਜਦੋਂ ਸਵਰਗ ਗੰਮ ਹੁੰਦਾ ਹੈ ਤਾਂ ਉਸ ਵਕਤ ਵੀ ਅਰਥਕੁਵੇਕ ਆਦਿ ਹੁੰਦੀ ਹੈ। ਤਾਂ ਕਿ ਉਸ ਵਕਤ ਵੀ ਸ਼ੰਕਰ ਅੱਖ ਇਵੇਂ ਮੀਟਦੇ ਹਨ। ਗਾਉਂਦੇ ਹਨ ਨਾ ਦਵਾਰਕਾ ਅਤੇ ਲੰਕਾ ਪਾਣੀ ਵਿੱਚ ਚਲੀ ਗਈ।

ਹੁਣ ਬਾਪ ਸਮਝਾਉਂਦੇ ਹਨ - ਮੈਂ ਆਇਆ ਹਾਂ ਪਥਰਬੁੱਧੀਆਂ ਨੂੰ ਪਾਰਸਬੁੱਧੀ ਬਣਾਉਣ - ਮਨੁੱਖ ਪੁਕਾਰਦੇ ਹਨ - ਹੇ ਪਤਿਤ - ਪਾਵਨ ਆਵੋ, ਆਕੇ ਪਾਵਨ ਦੁਨੀਆਂ ਬਣਾਓ। ਪਰੰਤੂ ਇਹ ਨਹੀਂ ਸਮਝਦੇ ਹਨ ਕਿ ਹੁਣ ਕਲਯੁਗ ਹੈ ਇਸਦੇ ਬਾਅਦ ਸਤਿਯੁਗ ਆਵੇਗਾ। ਤੁਸੀਂ ਬੱਚਿਆਂ ਨੂੰ ਖੁਸ਼ੀ ਵਿੱਚ ਨੱਚਣਾ ਚਾਹੀਦਾ ਹੈ। ਬੈਰਿਸਟਰ ਆਦਿ ਇਮਤਿਹਾਨ ਪਾਸ ਕਰਦੇ ਹਨ ਤਾਂ ਅੰਦਰ ਵਿੱਚ ਖ਼ਿਆਲ ਕਰਦੇ ਹਨ ਨਾ - ਅਸੀਂ ਪੈਸੇ ਕਮਾਵਾਂਗੇ, ਫਿਰ ਮਕਾਨ ਬਣਾਵਾਂਗੇ। ਇਹ ਕਰਾਂਗੇ। ਤਾਂ ਤੁਸੀਂ ਹੁਣ ਸੱਚੀ ਕਮਾਈ ਕਰ ਰਹੇ ਹੋ। ਸ੍ਵਰਗ ਵਿੱਚ ਤੁਸੀਂ ਸਭ ਨੂੰ ਨਵਾਂ ਮਾਲ ਮਿਲੇਗਾ। ਖ਼ਿਆਲ ਕਰੋ ਸੋਮਨਾਥ ਦਾ ਮੰਦਿਰ ਕੀ ਸੀ! ਇੱਕ ਮੰਦਿਰ ਤਾਂ ਨਹੀਂ ਹੋਵੇਗਾ। ਉਸ ਮੰਦਿਰ ਨੂੰ 2500 ਵਰ੍ਹੇ ਹੋਏ। ਬਣਾਉਣ ਵਿੱਚ ਸਮਾਂ ਤੇ ਲੱਗਾ ਹੋਵੇਗਾ। ਪੂਜਾ ਕੀਤੀ ਹੋਵੇਗੀ ਉਸਦੇ ਬਾਅਦ ਫਿਰ ਉਹ ਲੁੱਟਕੇ ਲੈ ਗਏ। ਫੌਰਨ ਤਾਂ ਨਹੀਂ ਆਉਣਗੇ। ਬਹੁਤ ਮੰਦਿਰ ਹੋਣਗੇ। ਪੂਜਾ ਦੇ ਲਈ ਬੈਠ ਮੰਦਿਰ ਬਣਾਏ ਹਨ। ਹੁਣ ਤੁਸੀਂ ਜਾਣਦੇ ਹੋ ਬਾਪ ਨੂੰ ਯਾਦ ਕਰਦੇ - ਕਰਦੇ ਅਸੀਂ ਗੋਲਡਨ ਏਜ਼ ਵਿੱਚ ਚਲੇ ਜਾਵਾਂਗੇ। ਆਤਮਾ ਪਵਿੱਤਰ ਬਣ ਜਾਵੇਗੀ। ਮਿਹਨਤ ਕਰਨੀ ਪੈਂਦੀ ਹੈ। ਮਿਹਨਤ ਬਿਨਾਂ ਕੰਮ ਨਹੀਂ ਚੱਲੇਗਾ। ਗਾਇਆ ਵੀ ਜਾਂਦਾ ਹੈ - ਸੈਕਿੰਡ ਵਿੱਚ ਜੀਵਨਮੁਕਤੀ। ਪਰੰਤੂ ਇਵੇਂ ਥੋੜ੍ਹੀ ਨਾ ਮਿਲ ਜਾਂਦੀ ਹੈ, ਇਹ ਸਮਝਿਆ ਜਾਂਦਾ ਹੈ - ਬੱਚੇ ਬਣੋਗੇ ਤਾਂ ਮਿਲੇਗੀ ਜਰੂਰ। ਤੁਸੀਂ ਹੁਣ ਮਿਹਨਤ ਕਰ ਰਹੇ ਹੋ ਮੁਕਤੀਧਾਮ ਵਿੱਚ ਜਾਣ ਦੇ ਲਈ। ਬਾਪ ਦੀ ਯਾਦ ਵਿੱਚ ਰਹਿਣਾ ਪੈਂਦਾ ਹੈ। ਦਿਨ - ਪ੍ਰਤੀਦਿਨ ਬਾਪ ਤੁਹਾਨੂੰ ਬੱਚਿਆਂ ਨੂੰ ਰਿਫਾਈਨ ਬੁੱਧੀ ਬਣਾਉਂਦੇ ਹਨ। ਬਾਪ ਕਹਿੰਦੇ ਹਨ ਤੁਹਾਨੂੰ ਬਹੁਤ - ਬਹੁਤ ਗੁਪਤ ਗੱਲਾਂ ਸੁਣਾਉਂਦਾ ਹਾਂ। ਪਹਿਲਾਂ ਥੋੜ੍ਹੀ ਇਹ ਸੁਣਾਇਆ ਸੀ ਕਿ ਆਤਮਾ ਬਿੰਦੀ ਹੈ, ਪਰਮਾਤਮਾ ਵੀ ਬਿੰਦੀ ਹੈ। ਕਹਿਣਗੇ ਪਹਿਲੇ ਕਿਉਂ ਨਹੀਂ ਇਹ ਦੱਸਿਆ। ਡਰਾਮਾ ਵਿੱਚ ਨਹੀਂ ਸੀ। ਪਹਿਲਾਂ ਹੀ ਤੁਹਾਨੂੰ ਇਹ ਸੁਣਾਵਾਂ ਤਾਂ ਤੁਸੀਂ ਸਮਝ ਨਹੀਂ ਸਕੋ। ਹੋਲੀ - ਹੋਲੀ ਸਮਝਾਉਂਦੇ ਰਹਿੰਦੇ ਹਨ। ਇਹ ਹੈ ਰਾਵਣ ਰਾਜ। ਰਾਵਣ ਰਾਜ ਵਿੱਚ ਸਭ ਦੇਹ - ਅਭਿਮਾਨੀ ਬਣ ਜਾਂਦੇ ਹਨ। ਸਤਿਯੁਗ ਵਿੱਚ ਹੁੰਦੇ ਹਨ ਆਤਮ - ਅਭਿਮਾਨੀ। ਆਪਣੇ ਨੂੰ ਆਤਮਾ ਜਾਣਦੇ ਹਨ। ਸਾਡਾ ਸ਼ਰੀਰ ਵੱਡਾ ਹੋਇਆ ਹੈ, ਹੁਣ ਇਸਨੂੰ ਛੱਡਕੇ ਫਿਰ ਛੋਟਾ ਲੈਣਾ ਹੈ। ਆਤਮਾ ਦਾ ਸ਼ਰੀਰ ਪਹਿਲੇ ਛੋਟਾ ਹੁੰਦਾ ਹੈ ਫਿਰ ਵੱਡਾ ਹੁੰਦਾ ਹੈ। ਇਥੇ ਤਾਂ ਕਿਸੇ ਦੀ ਕਿੰਨੀ ਉੱਮਰ, ਕਿਸੇ ਦੀ ਕਿੰਨੀ। ਕਿਸੇ ਦੀ ਅਕਾਲੇ ਮੌਤ ਹੋ ਜਾਂਦੀ ਹੈ। ਕੋਈ - ਕੋਈ ਦੀ 125 ਵਰ੍ਹੇ ਦੀ ਵੀ ਉਮਰ ਹੁੰਦੀ ਹੈ। ਤਾਂ ਬਾਪ ਸਮਝਾਉਂਦੇ ਹਨ ਤੁਹਾਨੂੰ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ - ਬਾਪ ਤੋਂ ਵਰਸਾ ਲੈਣ ਦੀ। ਗੰਧਰਵੀ ਵਿਆਹ ਕੀਤਾ ਇਹ ਕੋਈ ਖੁਸ਼ੀ ਦੀ ਗੱਲ ਨਹੀਂ, ਇਹ ਤਾਂ ਕਮਜ਼ੋਰੀ ਹੈ। ਕੁਮਾਰੀ ਜੇਕਰ ਕਹੇ ਅਸੀਂ ਪਵਿੱਤਰ ਰਹਿਣਾ ਚਾਉਂਦੇ ਹਾਂ ਤਾਂ ਕੋਈ ਮਾਰ ਥੋੜ੍ਹੀ ਹੀ ਸਕਦੇ ਹਨ। ਗਿਆਨ ਘੱਟ ਹੈ ਤਾਂ ਡਰਦੇ ਹਨ। ਛੋਟੀ ਕੁਮਾਰੀ ਨੂੰ ਵੀ ਜੇਕਰ ਕੋਈ ਮਾਰੇ, ਖ਼ੂਨ ਆਦਿ ਨਿਕਲੇ ਤਾਂ ਪੁਲਿਸ ਵਿੱਚ ਰਿਪੋਰਟ ਕਰੋ ਤਾਂ ਉਸਦੀ ਵੀ ਸਜ਼ਾ ਮਿਲ ਸਕਦੀ ਹੈ। ਜਾਨਵਰ ਨੂੰ ਵੀ ਜੇਕਰ ਕੋਈ ਮਾਰਦੇ ਹਨ ਤਾਂ ਉਨਾਂ ਤੇ ਕੇਸ ਹੁੰਦਾ ਹੈ। ਦੰਡ ਪੈਂਦਾ ਹੈ। ਤੁਸੀਂ ਬੱਚਿਆਂ ਨੂੰ ਵੀ ਮਾਰ ਨਹੀਂ ਸਕਦੇ। ਕੁਮਾਰ ਨੂੰ ਵੀ ਮਾਰ ਨਹੀ ਸਕਦੇ। ਉਹ ਤੇ ਆਪਣਾ ਕਮਾ ਸਕਦੇ ਹਨ। ਸ਼ਰੀਰ ਨਿਰਵਾਹ ਕਰ ਸਕਦੇ ਹਨ। ਪੇਟ ਕੋਈ ਜ਼ਿਆਦਾ ਨਹੀਂ ਖਾਂਦਾ ਹੈ। ਇੱਕ ਮਨੁੱਖ ਦਾ ਪੇਟ 4 - 5 ਰੁਪਏ, ਇੱਕ ਮਨੁੱਖ ਦਾ ਪੇਟ 400 - 500 ਰੁਪਈਆ। ਪੈਸਾ ਬਹੁਤ ਹੈ ਤਾਂ ਹਬਚ ( ਲਾਲਚ) ਹੋ ਜਾਂਦੀ ਹੈ। ਗਰੀਬਾਂ ਨੂੰ ਪੈਸੇ ਹੀ ਨਹੀਂ ਤਾਂ ਹਬੱਚ ਨਹੀਂ। ਉਹ ਸੁੱਕੀ ਰੋਟੀ ਵਿੱਚ ਹੀ ਖੁਸ਼ ਹੁੰਦੇ ਹਨ। ਬੱਚਿਆਂ ਨੂੰ ਜਾਸਤੀ ਖਾਣ - ਪੀਣ ਦੇ ਹੰਗਾਮੇ ਵਿੱਚ ਵੀ ਨਹੀਂ ਜਾਣਾ ਚਾਹੀਦਾ ਹੈ। ਖਾਣ ਦਾ ਸ਼ੌਂਕ ਨਹੀਂ ਰਹਿਣਾ ਚਾਹੀਦਾ।

ਤੁਸੀਂ ਜਾਣਦੇ ਹੋ ਉੱਥੇ ਸਾਨੂੰ ਕੀ ਨਹੀਂ ਮਿਲੇਗਾ! ਬੇਹੱਦ ਦੀ ਬਾਦਸ਼ਾਹੀ, ਬੇਹੱਦ ਦਾ ਸੁੱਖ ਮਿਲਦਾ ਹੈ। ਉਥੇ ਕੋਈ ਬੀਮਾਰੀ ਆਦਿ ਹੁੰਦੀ ਨਹੀਂ। ਹੈਲਥ, ਵੈਲਥ, ਹੈਪੀਨੈਸ ਸਭ ਰਹਿੰਦਾ ਹੈ। ਬੁੱਢਾਪਾ ਵੀ ਉਥੇ ਬਹੁਤ ਵਧੀਆ ਰਹਿੰਦਾ ਹੈ। ਖੁਸ਼ੀ ਰਹਿੰਦੀ ਹੈ। ਕਿਸੇ ਤਰ੍ਹਾਂ ਦੀ ਤਕਲੀਫ ਨਹੀਂ ਰਹਿੰਦੀ ਹੈ। ਪ੍ਰਜਾ ਵੀ ਅਜਿਹੀ ਬਣਦੀ ਹੈ। ਪ੍ਰੰਤੂ ਇਵੇਂ ਵੀ ਨਹੀਂ - ਅੱਛਾ, ਪ੍ਰਜਾ ਤੇ ਪ੍ਰਜਾ ਹੀ ਸਹੀ। ਫਿਰ ਤਾਂ ਅਜਿਹੇ ਹੋਣਗੇ ਜਿਵੇਂ ਇਥੋਂ ਦੇ ਭੀਲ। ਸੂਰਜਵੰਸ਼ੀ ਲਕਸ਼ਮੀ - ਨਾਰਾਇਣ ਬਣਨਾ ਹੈ ਤਾਂ ਫਿਰ ਇਨਾਂ ਪੁਰਸ਼ਾਰਥ ਕਰਨਾ ਚਾਹੀਦਾ ਹੈ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਅਸੀਂ ਬ੍ਰਹਮਾ ਦੀ ਨਵੀਂ ਰਚਨਾ ਆਪਸ ਵਿੱਚ ਭਾਈ - ਭੈਣ ਹਾਂ, ਇਸ ਨੂੰ ਅੰਦਰ ਸਮਝਣਾ ਹੈ ਕਿਸੇ ਨੂੰ ਕਹਿਣ ਦੀ ਲੋੜ ਨਹੀਂ। ਸਦਾ ਇਸ ਖੁਸ਼ੀ ਵਿੱਚ ਰਹਿਣਾ ਹੈ ਕਿ ਸਾਨੂੰ ਸ਼ਿਵਬਾਬਾ ਪੜ੍ਹਾਉਂਦੇ ਹਨ।

2. ਖਾਣ - ਪੀਣ ਦੇ ਹੰਗਾਮੇ ਵਿੱਚ ਜ਼ਿਆਦਾ ਨਹੀਂ ਜਾਣਾ ਹੈ। ਲਾਲਚ ਨੂੰ ਛੱਡ ਬੇਹੱਦ ਬਾਦਸ਼ਾਹੀ ਦੇ ਸੁੱਖਾਂ ਨੂੰ ਯਾਦ ਕਰਨਾ ਹੈ।

ਵਰਦਾਨ:-
ਅਨੇਕ ਤਰ੍ਹਾਂ ਦੀ ਪ੍ਰਵ੍ਰਿਤੀ ਤੋਂ ਨਿਰਵ੍ਰਿਤ ਹੋਣ ਵਾਲੇ ਨਸ਼ਟੋਮੋਹਾ ਸਮ੍ਰਿਤੀ ਸਵਰੂਪ ਭਵ

ਖੁਦ ਦੀ ਪ੍ਰਵ੍ਰਿਤੀ, ਦੈਵੀ ਪਰਿਵਾਰ ਦੀ ਪ੍ਰਵ੍ਰਿਤੀ, ਸੇਵਾ ਦੀ ਪ੍ਰਵ੍ਰਿਤੀ, ਹੱਦ ਦੀਆਂ ਪ੍ਰਾਪਤੀਆਂ ਦੀ ਪ੍ਰਵ੍ਰਿਤੀ ਇਹਨਾਂ ਸਭ ਤੋਂ ਨਸ਼ਟੋਮੋਹਾ ਮਤਲਬ ਨਿਆਰਾ ਬਣਨ ਦੇ ਲਈ ਬਾਪਦਾਦਾ ਦੇ ਸਨੇਹ ਰੂਪ ਨੂੰ ਸਾਹਮਣੇ ਰੱਖ ਸਮ੍ਰਿਤੀ ਸਵਰੂਪ ਬਣੋ। ਸਮ੍ਰਿਤੀ ਸਵਰੂਪ ਬਣਨ ਨਾਲ ਨਸ਼ਟੋਮੋਹਾ ਖ਼ੁਦ ਬਣ ਜਾਓਗੇ। ਪ੍ਰਵ੍ਰਿਤੀ ਤੋਂ ਨਿਰਵ੍ਰਿਤ ਹੋਣਾ ਮਤਲਬ ਮੈਂ ਪਨ ਨੂੰ ਖਤਮ ਕਰ ਨਸ਼ਟੋਮੋਹਾ ਬਣਨਾ। ਅਜਿਹੇ ਨਸ਼ਟੋਮੋਹ ਬਣਨ ਵਾਲੇ ਬੱਚੇ ਬਹੁਤਕਾਲ ਦੇ ਪੁਰਸ਼ਾਰਥ ਨਾਲ ਬਹੁਤਕਾਲ ਦੇ ਪ੍ਰਾਲਬੱਧ ਦੀ ਪਾਪ੍ਰਤੀ ਦੇ ਅਧਿਕਾਰੀ ਬਣਨਗੇ।

ਸਲੋਗਨ:-
ਕਮਲ ਫੁੱਲ ਸਮਾਨ ਨਿਆਰੇ ਰਹੋ ਤਾਂ ਪ੍ਰਭੂ ਦਾ ਪਿਆਰ ਮਿਲਦਾ ਰਹੇਗਾ।

ਅਵਿੱਅਕਤ ਇਸ਼ਾਰੇ :- ਸਹਿਜਯੋਗੀ ਬਣਨਾ ਹੈ ਤਾਂ ਪਰਮਾਤਮ ਪਿਆਰ ਦੇ ਅਨੁਭਵੀ ਬਣੋ

ਜੋ ਨੰਬਰਵਨ ਪਰਵਾਨੇ ਹਨ ਉਹਨਾਂ ਨੂੰ ਖੁਦ ਦਾ ਮਤਲਬ ਇਸ ਦੇਹ -ਭਾਨ ਦਾ, ਦਿਨ -ਰਾਤ ਦਾ, ਭੁੱਖ ਅਤੇ ਪਿਆਸ ਦਾ, ਆਪਣੇ ਸੁੱਖ ਦੇ ਸਾਧਨਾ ਦਾ, ਅਰਾਮ ਦਾ, ਕਿਸੇ ਵੀ ਗੱਲ ਦਾ ਅਧਾਰ ਨਹੀਂ। ਉਹ ਸਭ ਤਰ੍ਹਾਂ ਦੀ ਦੇਹ ਦੀ ਸਮ੍ਰਿਤੀ ਵਿੱਚ ਖੋਏ ਹੋਏ ਮਤਲਬ ਨਿਰੰਤਰ ਸ਼ਮਾ ਦੇ ਲਵ ਵਿੱਚ ਲਵਲੀਨ ਰਹਿੰਦੇ ਹਨ। ਜਿਵੇਂ ਸ਼ਮਾ ਜਯੋਤੀ -ਸਵਰੂਪ ਹੈ, ਲਾਇਟ - ਮਾਈਟ ਰੂਪ ਬਣ ਜਾਂਦੀ ਹੈ।