21.01.26 Punjabi Morning Murli Om Shanti BapDada Madhuban
" ਮਿੱਠੇ ਬੱਚੇ :- ਇੱਕ
ਬਾਪ ਦੀ ਯਾਦ ਨਾਲ ਤੁਹਾਨੂੰ ਸੁਪ੍ਰੀਮ ਬਣਨਾ ਹੈ ਤਾਂ ਭੁੱਲੇ - ਚੁੱਕੇ ਵੀ ਕਿਸੇ ਹੋਰ ਨੂੰ ਯਾਦ ਨਹੀਂ
ਕਰਨਾ”
ਪ੍ਰਸ਼ਨ:-
ਬਾਪ ਤੋਂ ਕਿਹੜੀ
ਉਮੀਦ ਨਾ ਰੱਖ, ਕ੍ਰਿਪਾ ਮੰਗਣ ਦੀ ਬਜਾਏ, ਆਪਣੀ ਮਿਹਨਤ ਕਰਨੀ ਹੈ।
ਉੱਤਰ:-
ਪੁਰਾਣੇ ਸ਼ਰੀਰ
ਦਾ ਕੋਈ ਵੀ ਕਰਮ ਭੋਗ ਹੈ, ਦੀਵਾਲਾ ਨਿਕਲਾ ਜਾਂ ਬੀਮਾਰ ਹੋਇਆ, ਤਾਂ ਬਾਪ ਕਹਿਣਗੇ ਇਹ ਤੇ ਤੁਹਾਡਾ
ਆਪਣਾ ਹਿਸਾਬ - ਕਿਤਾਬ ਹੈ, ਇਹ ਉਮੀਦ ਨਹੀਂ ਰੱਖੋ ਕਿ ਇਸ ਵਿੱਚ ਬਾਬਾ ਕੋਈ ਕ੍ਰਿਪਾ ਕਰੇ। ਆਪਣੀ
ਮਿਹਨਤ ਕਰ ਯੋਗਬਲ ਨਾਲ ਕੰਮ ਲਵੋ, ਯਾਦ ਨਾਲ ਹੀ ਉਮਰ ਵਧੇਗੀ। ਕਰਮਭੋਗ ਚੁਕਤੂ ਹੋਵੇਗਾ। ਬਾਪ ਜੋ
ਪ੍ਰਾਣਾਂ ਤੋਂ ਵੀ ਪਿਆਰਾ ਹੈ, ਉਨ੍ਹਾਂ ਨਾਲ ਜਿਨਾਂ ਲਵ ਹੋਵੇਗਾ ਉਤਨਾ ਯਾਦ ਰਹੇਗੀ ਅਤੇ ਕਲਿਆਣ
ਹੁੰਦਾ ਜਾਵੇਗਾ।
ਓਮ ਸ਼ਾਂਤੀ
ਬੇਹੱਦ ਦਾ ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ - ਮਿੱਠੇ ਬੱਚੇ ਆਪਣੇ ਨੂੰ ਆਤਮਾ ਸਮਝ ਮੈਨੂੰ ਬਾਪ
ਨੂੰ ਯਾਦ ਕਰੋ ਅਤੇ ਆਪਣੇ ਘਰ ਨੂੰ ਯਾਦ ਕਰੋ। ਉਨ੍ਹਾਂ ਨੂੰ ਕਿਹਾ ਹੀ ਜਾਂਦਾ ਹੈ ਟਾਵਰ ਆਫ ਸਾਈਲੈਂਸ।
ਟਾਵਰ ਆਫ ਸੁਖ। ਟਾਵਰ ਬਹੁਤ ਉੱਚਾ ਹੁੰਦਾ ਹੈ। ਤੁਸੀਂ ਉਥੇ ਜਾਣ ਦੇ ਲਈ ਪੁਰਸ਼ਾਰਥ ਕਰ ਰਹੇ ਹੋ।
ਉੱਚ ਤੇ ਉੱਚ ਟਾਵਰ ਆਫ ਸਾਇਲੈਂਸ ਵਿਚ ਤੁਸੀਂ ਕਿਵੇਂ ਜਾ ਸਕਦੇ ਹੋ, ਇਹ ਵੀ ਟਾਵਰ ਵਿਚ ਰਹਿਣ ਵਾਲਾ
ਬਾਪ ਸਿਖਾਉਂਦੇ ਹਨ। ਬੱਚੇ, ਆਪਣੇ ਨੂੰ ਆਤਮਾ ਸਮਝੋ। ਅਸੀਂ ਆਤਮਾ ਸ਼ਾਂਤੀਧਾਮ ਦੀ ਨਿਵਾਸੀ ਹਾਂ। ਉਹ
ਹੈ ਬਾਪ ਦਾ ਘਰ। ਇਹ ਚਲਦੇ - ਚਦੇ ਟੇਵ ( ਆਦਤ ) ਪਾਉਣੀ ਹੈ। ਆਪਣੇ ਨੂੰ ਆਤਮਾ ਸਮਝੋ ਅਤੇ
ਸ਼ਾਂਤੀਧਾਮ, ਸੁਖਧਾਮ ਨੂੰ ਯਾਦ ਕਰੋ। ਬਾਪ ਜਾਣਦੇ ਹਨ ਇਸ ਵਿੱਚ ਹੀ ਮੇਹਨਤ ਹੈ, ਜੋ ਆਤਮ ਅਭਿਮਾਨੀ
ਹੋਕੇ ਰਹਿੰਦੇ ਹਨ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਮਹਾਂਵੀਰ। ਯਾਦ ਨਾਲ ਹੀ ਤੁਸੀ ਮਹਾਂਵੀਰ, ਸੁਪਰੀਮ
ਬਣਦੇ ਹੋ। ਸੁਪਰੀਮ ਮਤਲਬ ਸ਼ਕਤੀਵਾਨ।
ਬੱਚਿਆਂ ਨੂੰ ਖੁਸ਼ੀ ਹੋਣੀ
ਚਾਹੀਦੀ ਹੈ - ਸਵਰਗ ਦਾ ਮਾਲਿਕ ਬਨਾਉਣ ਵਾਲਾ ਬਾਬਾ, ਵਿਸ਼ਵ ਦਾ ਮਾਲਿਕ ਬਨਾਉਣ ਵਾਲਾ ਬਾਬਾ ਸਾਨੂੰ
ਪੜਾ ਰਿਹਾ ਹੈ। ਆਤਮਾ ਦੀ ਬੁੱਧੀ ਚਲੀ ਜਾਂਦੀ ਹੈ ਬਾਪ ਦੇ ਵੱਲ। ਇਹ ਹੈ - ਆਤਮਾ ਦਾ ਲਵ ਇੱਕ ਬਾਪ
ਦੇ ਨਾਲ। ਸਵੇਰੇ - ਸਵੇਰੇ ਉੱਠ ਬਾਬਾ ਨਾਲ ਮਿੱਠੀ - ਮਿੱਠੀ ਗੱਲਾਂ ਕਰੋ। ਬਾਬਾ ਤੁਹਾਡੀ ਤੇ ਕਮਾਲ
ਹੈ, ਸੁਪਨੇ ਵਿਚ ਵੀ ਨਹੀਂ ਸੀ ਤੁਸੀਂ ਸਾਨੂੰ ਸਵਰਗ ਦਾ ਮਾਲਿਕ ਬਣਾਵੋ ਗੇ। ਬਾਬਾ ਅਸੀਂ ਤੁਹਾਡੀ
ਸਿੱਖਿਆ ਤੇ ਜਰੂਰ ਚੱਲਾਂਗੇ। ਕੋਈ ਵੀ ਪਾਪ ਦਾ ਕੰਮ ਨਹੀਂ ਕਰਾਂਗੇ। ਬਾਬਾ ਜਿਵੇਂ ਪੁਰਸ਼ਾਰਥ ਕਰਦੇ
ਹਨ, ਬੱਚਿਆਂ ਨੂੰ ਵੀ ਸੁਣਾਉਂਦੇ ਹਨ। ਸ਼ਿਵਬਾਬਾ ਨੂੰ ਇੰਨੇ ਢੇਰ ਬੱਚੇ ਹਨ, ਔਣਾ ਤੇ ਹੋਵੇਗਾ ਨਾ।
ਕਿੰਨੇ ਬੱਚਿਆਂ ਦੀ ਸੰਭਾਲ ਹੁੰਦੀ ਹੈ। ਇੱਥੇ ਤੁਸੀ ਈਸ਼ਵਰੀ ਪਰਿਵਾਰ ਵਿਚ ਬੈਠੇ ਹੋ। ਬਾਪ ਸਨਮੁੱਖ
ਬੈਠਾ ਹੈ। ਤੁੰਮੀ ਨਾਲ ਖਾਵਾਂ, ਤੁਹਾਡੇ ਨਾਲ ਬੈਠਾਂ… ਤੁਸੀਂ ਜਾਣਦੇ ਹੋ ਸ਼ਿਵਬਾਬਾ ਇਸ ਵਿੱਚ ਆਕੇ
ਕਹਿੰਦੇ ਹਨ - ਮਿੱਠੇ ਬੱਚੇ, ਮਾਮੇਕਮ ਯਾਦ ਕਰੋ। ਦੇਹ ਸਹਿਤ ਦੇਹ ਦੇ ਸਾਰੇ ਸੰਬੰਧਾਂ ਨੂੰ ਭੁੱਲ
ਜਾਵੋ। ਇਹ ਅੰਤਿਮ ਜਨਮ ਹੈ। ਇਹ ਪੁਰਾਣੀ ਦੁਨੀਆ, ਪੁਰਾਣੀ ਦੇਹ ਖਲਾਸ ਹੋ ਜਾਣੀ ਹੈ। ਕਹਾਵਤ ਵੀ ਹੈ
ਆਪ ਮੂਏ ਮਰ ਗਈ ਦੁਨੀਆ। ਪੁਰਸ਼ਾਰਥ ਦੇ ਲਈ ਥੋੜ੍ਹਾ ਜਿਹ ਸੰਗਮ ਦਾ ਸਮੇਂ ਹੈ। ਬੱਚੇ ਪੁੱਛਦੇ ਹਨ
ਬਾਬਾ ਇਹ ਪੜਾਈ ਕਦੋਂ ਤੱਕ ਚੱਲੇਗੀ? ਜਦੋਂ ਤੱਕ ਦੈਵੀ ਰਾਜਧਾਨੀ ਸਥਾਪਨ ਹੋ ਜਾਵੇ ਉਦੋਂ ਤੱਕ
ਸੁਣਾਉਂਦੇ ਰਹਿਣਗੇ। ਫਿਰ ਟਰਾਂਸਫਰ ਹੋਣਗੇ ਨਵੀਂ ਦੁਨੀਆ ਵਿਚ। ਇਹ ਪੁਰਾਣਾ ਸ਼ਰੀਰ ਹੈ, ਕੁਝ ਨਾ
ਕੁਝ ਕਰਮਭੋਗ ਚਲਦਾ ਰਹਿੰਦਾ ਹੈ, ਇਸ ਵਿੱਚ ਬਾਬਾ ਮਦਦ ਕਰਨ - ਇਹ ਉਮੀਦ ਨਹੀਂ ਰੱਖਣੀ ਚਾਹੀਦੀ।
ਦੀਵਾਲਾ ਨਿਕਲਾ, ਬਿਮਾਰ ਹੋਇਆ - ਬਾਪ ਕਹਿਣਗੇ ਇਹ ਤੁਹਾਡਾ ਹਿਸਾਬ - ਕਿਤਾਬ ਹੈ। ਹਾਂ ਫਿਰ ਵੀ ਯੋਗ
ਨਾਲ ਉਮਰ ਵਧੇਗੀ। ਆਪਣੀ ਮਿਹਨਤ ਕਰੋ। ਕ੍ਰਿਪਾ ਮੰਗੋ ਨਹੀਂ। ਬਾਪ ਨੂੰ ਜਿਨਾਂ ਯਾਦ ਕਰੋਂਗੇ ਇਸ
ਵਿੱਚ ਹੀ ਕਲੀਆਣ ਹੈ, ਜਿਨਾਂ ਹੋ ਸਕੇ ਯੋਗਬਲ ਨਾਲ ਕੰਮ ਲਵੋ। ਗਾਉਂਦੇ ਵੀ ਹੋ ਨਾ - ਮੈਨੂੰ ਪਲਕਾਂ
ਵਿਚ ਛਿਪਾ ਲਵੋ… ਪ੍ਰਿਅ ਚੀਜ ਨੂੰ ਨੂਰੇ ਰਤਨ ਪ੍ਰਾਣ ਪਿਆਰਾ ਕਹਿੰਦੇ ਹਨ। ਇਹ ਬਾਪ ਤੇ ਬਹੁਤ ਪਿਆਰਾ
ਹੈ, ਪ੍ਰੰਤੂ ਹੈ ਗੁੱਪਤ। ਉਨ੍ਹਾਂ ਦੇ ਲਈ ਲਵ ਅਜਿਹਾ ਹੋਣਾ ਚਾਹੀਦਾ ਹੈ ਜੋ ਗੱਲ ਨਾ ਪੁੱਛੋ। ਬੱਚਿਆਂ
ਨੂੰ ਤਾਂ ਬਾਪ ਨੂੰ ਪਲਕਾਂ ਵਿਚ ਛੁਪਾਉਣਾ ਪਵੇ। ਪਲਕਾਂ ਕੋਈ ਇਹ ਅੱਖਾਂ ਨਹੀਂ। ਇਹ ਤੇ ਬੁੱਧੀ ਵਿਚ
ਯਾਦ ਰੱਖਣਾ ਹੈ। ਮੋਸਟ ਬਿਲਵਡ ਨਿਰਾਕਾਰ ਬਾਪ ਸਾਨੂੰ ਪੜਾ ਰਿਹਾ ਹੈ। ਉਹ ਗਿਆਨ ਦਾ ਸਾਗਰ, ਸੁਖ ਦਾ
ਸਾਗਰ, ਪਿਆਰ ਦਾ ਸਾਗਰ ਹੈ। ਅਜਿਹੇ ਮੋਸਟ ਬਿਲਵਡ ਬਾਪ ਦੇ ਨਾਲ ਕਿੰਨਾਂ ਪਿਆਰ ਚਾਹੀਦਾ ਹੈ। ਬੱਚਿਆਂ
ਦੀ ਕਿੰਨੀ ਨਿਸ਼ਕਾਮ ਸੇਵਾ ਕਰਦੇ ਹਨ। ਪਤਿਤ ਸ਼ਰੀਰ ਵਿੱਚ ਆਕੇ ਤੁਹਾਨੂੰ ਬੱਚਿਆਂ ਨੂੰ ਹੀਰੇ ਵਰਗਾ
ਬਨਾਉਂਦੇ ਹਨ। ਕਿੰਨਾਂ ਮਿੱਠਾ ਬਾਬਾ ਹੈ। ਤਾਂ ਬੱਚਿਆਂ ਨੂੰ ਵੀ ਅਜਿਹਾ ਮਿੱਠਾ ਬਣਨਾ ਹੈ। ਕਿੰਨਾਂ
ਨਿਰਹਂਕਾਰ ਨਾਲ ਬਾਬਾ ਤੁਸੀ ਬੱਚਿਆਂ ਦੀ ਸੇਵਾ ਕਰਦੇ ਹਨ, ਤਾਂ ਤੁਸੀਂ ਬੱਚਿਆਂ ਨੂੰ ਵੀ ਇੰਨੀ ਸੇਵਾ
ਕਰਨੀ ਚਾਹੀਦੀ ਹੈ। ਸ਼੍ਰੀਮਤ ਤੇ ਚਲਣਾ ਚਾਹੀਦਾ ਹੈ। ਕਿਧਰੇ ਆਪਣੀ ਮਤ ਵਿਖਾਈ ਤਾਂ ਤਕਦੀਰ ਨੂੰ
ਲਕੀਰ ਲੱਗ ਜਾਵੇਗੀ। ਤੁਸੀ ਬ੍ਰਾਹਮਣ ਈਸ਼ਵਰੀ ਸੰਤਾਨ ਹੋ। ਬ੍ਰਹਮਾ ਦੀ ਔਲਾਦ ਭਾਈ - ਭੈਣ ਹੋ।
ਈਸ਼ਵਰੀ ਪੋਤਰੇ - ਪੋਤਰਿਆਂ ਹੋ। ਉਨ੍ਹਾਂ ਤੋਂ ਵਰਸਾ ਲੈਅ ਰਹੇ ਹੋ। ਜਿਨਾਂ ਪੁਰਸ਼ਾਰਥ ਕਰੋਗੇ ਉਤਨਾ
ਪਦਵੀ ਪਾਵੋਗੇ। ਇਸ ਵਿੱਚ ਸਾਕਸ਼ੀ ਰਹਿਣਾ ਦਾ ਵੀ ਬਹੁਤ ਅਭਿਆਸ ਚਾਹੀਦਾ ਹੈ। ਬਾਬਾ ਕਹਿੰਦੇ ਹਨ
ਮਿੱਠੇ ਬੱਚੇ, ਹੇ ਆਤਮਾਵੋ ਮਾਮੇਕੰਮ ਯਾਦ ਕਰੋ, ਭੁੱਲੇ ਚੁੱਕੇ ਵੀ ਬਾਪ ਦੇ ਸਿਵਾਏ ਕਿਸੇ ਨੂੰ ਯਾਦ
ਨਹੀਂ ਕਰਨਾ। ਤੁਹਾਡੀ ਪ੍ਰਤਿਗਿਆ ਹੈ ਬਾਬਾ ਮੇਰੇ ਤਾਂ ਇੱਕ ਹੀ ਤੁਸੀਂ ਹੋ। ਅਸੀਂ ਆਤਮਾ ਹਾਂ, ਤੁਸੀਂ
ਪਰਮਾਤਮਾ ਹੋ। ਤੁਹਾਡੇ ਤੋਂ ਹੀ ਵਰਸਾ ਲੈਣਾ ਹੈ। ਤੁਹਾਡੇ ਤੋਂ ਹੀ ਰਾਜਯੋਗ ਸਿੱਖ ਰਹੇ ਹਾਂ, ਜਿਸ
ਨਾਲ ਰਾਜ - ਭਾਗ ਪਾਉਂਦੇ ਹਾਂ।
ਮਿੱਠੇ ਬੱਚੇ, ਤੁਸੀਂ
ਜਾਣਦੇ ਹੋ ਇਸ ਅਨਾਦਿ ਡਰਾਮਾ ਹੈ। ਇਸ ਵਿੱਚ ਹਾਰ ਜਿੱਤ ਦਾ ਖੇਲ ਚਲਦਾ ਹੈ। ਜੋ ਹੁੰਦਾ ਹੈ ਉਹ ਠੀਕ
ਹੈ। ਕ੍ਰੀਏਟਰ ਨੂੰ ਡਰਾਮਾ ਜਰੂਰ ਪਸੰਦ ਹੋਵੇਗਾ। ਇਸ ਡਰਾਮੇ ਵਿਚ ਬਾਪ ਇੱਕ ਹੀ ਵਾਰ ਬੱਚਿਆਂ ਦੇ
ਕੋਲ ਬੱਚਿਆਂ ਦੀ ਦਿਲ ਅਤੇ ਜਾਣ, ਸਿਕ ਅਤੇ ਪ੍ਰੇਮ ਨਾਲ ਸੇਵਾ ਕਰਨ ਆਉਂਦੇ ਹਨ। ਬਾਪ ਨੂੰ ਤੇ ਸਾਰੇ
ਬੱਚੇ ਪਿਆਰੇ ਹਨ। ਤੁਸੀਂ ਜਾਣਦੇ ਹੋ ਸਤਿਯੁਗ ਵਿੱਚ ਵੀ ਸਭ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਨ।
ਜਾਨਵਰਾਂ ਵਿੱਚ ਵੀ ਪਿਆਰ ਰਹਿੰਦਾ ਹੈ। ਅਜਿਹੇ ਕੋਈ ਜਾਨਵਰ ਨਹੀਂ ਹੁੰਦੇ ਜੋ ਪਿਆਰ ਨਾਲ ਨਹੀਂ
ਰਹਿੰਦੇ। ਤਾਂ ਤੁਸੀ ਬੱਚਿਆਂ ਨੂੰ ਇੱਥੇ ਮਾਸਟਰ ਪਿਆਰ ਦਾ ਸਾਗਰ ਬਣਨਾ ਹੈ। ਇਥੇ ਬਣੋਗੇ ਤਾਂ ਉਹ
ਸੰਸਕਾਰ ਅਵਿਨਾਸ਼ੀ ਬਣ ਜਾਣਗੇ। ਬਾਪ ਕਹਿੰਦੇ ਹਨ ਕਲਪ ਪਹਿਲੇ ਮਿਸਲ ਹੂਬਹੂ ਫਿਰ ਤੋਂ ਪਿਆਰਾ ਬਨਾਉਣ
ਆਇਆ ਹਾਂ। ਕਦੇ ਕਿਸੇ ਬੱਚੇ ਦਾ ਗੁੱਸੇ ਦਾ ਆਵਾਜ ਸੁਣਦੇ ਹਨ ਤਾਂ ਬਾਪ ਸਿੱਖਿਆ ਦਿੰਦੇ ਹਨ, ਗੁੱਸਾ
ਕਰਨਾ ਠੀਕ ਨਹੀਂ ਹੈ। ਇਸ ਨਾਲ ਤੁਸੀ ਵੀ ਦੁਖੀ ਹੋਵੋਂਗੇ ਦੂਜਿਆਂ ਨੂੰ ਵੀ ਦੁਖੀ ਕਰੋਗੇ। ਬਾਪ
ਸਦਾਕਾਲ ਦਾ ਸੁਖ ਦੇਣ ਵਾਲਾ ਹੈ ਤਾਂ ਬੱਚਿਆਂ ਨੂੰ ਵੀ ਬਾਪ ਸਮਾਨ ਬਣਨਾ ਹੈ। ਇੱਕ ਦੋ ਨੂੰ ਕਦੇ
ਦੁੱਖ ਨਹੀਂ ਦੇਣਾ ਹੈ।
ਤੁਸੀ ਬੱਚੇ ਜਾਣਦੇ ਹੋ
ਸ਼ਿਵਬਾਬਾ ਹੈ ਸਵੇਰ ਦਾ ਸਾਈਂ… ਰਾਤ ਨੂੰ ਦਿਨ ਅਤੇ ਸਵੇਰਾ ਬਨਾਉਣ ਵਾਲਾ ਹੈ। ਸਾਈਂ ਕਿਹਾ ਜਾਂਦਾ
ਹੈ ਬੇਹੱਦ ਦੇ ਬਾਪ ਨੂੰ। ਉਹ ਇੱਕ ਹੀ ਸਾਈਂ ਬਾਬਾ, ਭੋਲਾਨਾਥ ਸ਼ਿਵਬਾਬਾ ਹੈ। ਨਾਮ ਹੀ ਹੈ ਭੋਲਾਨਾਥ।
ਭੋਲੀ - ਭੋਲੀ ਕੰਨਿਆਵਾਂ, ਮਾਤਾਵਾਂ ਤੇ ਗਿਆਨ ਦਾ ਕਲਸ਼ ਰੱਖਦੇ ਹਨ। ਉਨ੍ਹਾਂ ਨੂੰ ਹੀ ਵਿਸ਼ਵ ਦਾ
ਮਾਲਿਕ ਬਣਾਉਂਦੇ ਹਨ। ਕਿੰਨਾਂ ਸਹਿਜ ਉਪਾਅ ਦੱਸਦੇ ਹਨ। ਕਿੰਨੇ ਪਿਆਰ ਨਾਲ ਤੁਹਾਡੀ ਗਿਆਨ ਦੀ ਪਾਲਣਾ
ਕਰਦੇ ਹਨ। ਆਤਮਾ ਨੂੰ ਪਾਵਨ ਬਨਾਉਣ ਦੇ ਲਈ ਯਾਦ ਦੀ ਯਾਤਰਾ ਵਿਚ ਰਹੋ। ਯੋਗ ਦਾ ਸਨਾਣ ਕਰਨਾ ਹੈ।
ਗਿਆਨ ਹੈ ਪੜਾਈ। ਯੋਗ ਸਨਾਣ ਨਾਲ ਪਾਪ ਭਸਮ ਹੁੰਦੇ ਹਨ। ਆਪਣੇ ਨੂੰ ਆਤਮਾ ਸਮਝਨ ਦਾ ਅਭਿਆਸ ਕਰਦੇ ਰਹੋ,
ਤਾਂ ਇਹ ਦੇਹ ਦਾ ਹੰਕਾਰ ਬਿਲਕੁਲ ਟੁੱਟ ਜਾਵੇ। ਯੋਗ ਨਾਲ ਹੀ ਪਵਿੱਤਰ ਸਤੋਪ੍ਰਧਾਨ ਬਣ ਬਾਬਾ ਦੇ ਕੋਲ
ਜਾਣਾ ਹੈ। ਕਈ ਬੱਚੇ ਇਨ੍ਹਾਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਨਹੀਂ ਹਨ। ਸੱਚਾ - ਸੱਚਾ ਆਪਣਾ
ਚਾਰਟ ਦੱਸਦੇ ਨਹੀਂ ਹਨ। ਅੱਧਾ ਕਲਪ ਝੂਠੀ ਦੁਨੀਆ ਵਿਚ ਰਹੇ ਹਨ ਤਾਂ ਝੂਠ ਜਿਵੇਂ ਅੰਦਰ ਜੰਮ ਗਿਆ
ਹੈ। ਸੱਚਾਈ ਨਾਲ ਆਪਣਾ ਚਾਰਟ ਬਾਪ ਨੂੰ ਦੱਸਣਾ ਚਾਹੀਦਾ ਹੈ। ਚੈਕ ਕਰਨਾ ਹੈ -, ਅਸੀਂ ਪੋਊਣਾ ਘੰਟਾ
ਬੈਠੇ, ਇਸ ਵਿੱਚ ਕਿੰਨਾਂ ਸਮਾਂ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕੀਤਾ!, ਕਈਆਂ ਨੂੰ ਸੱਚ ਦੱਸਣ
ਵਿਚ ਸ਼ਰਮ ਆਉਂਦੀ ਹੈ। ਇਹ ਤਾਂ ਝੱਟ ਸੁਨਾਉਣਗੇ ਕਿ ਇਤਨੀ ਸਰਵਿਸ ਕੀਤੀ, ਇੰਨਿਆਂ ਨੂੰ ਸਮਝਾਇਆ
ਪ੍ਰੰਤੂ ਯਾਦ ਦਾ ਚਾਰਟ ਕਿੰਨਾਂ ਰਿਹਾ, ਉਹ ਸੱਚ ਨਹੀਂ ਦੱਸਦੇ ਹਨ। ਯਾਦ ਵਿੱਚ ਨਾ ਰਹਿਣ ਦੇ ਕਾਰਣ
ਹੀ ਤੁਹਾਡਾ ਕਿਸੇ ਨੂੰ ਤੀਰ ਨਹੀਂ ਲਗਦਾ ਹੈ। ਗਿਆਨ ਤਲਵਾਰ ਵਿਚ ਜੌਹਰ ਨਹੀਂ ਭਰਦਾ ਹੈ। ਕਈ ਕਹਿੰਦੇ
ਹਨ ਅਸੀਂ ਤਾਂ ਨਿਰੰਤਰ ਯਾਦ ਵਿੱਚ ਰਹਿੰਦੇ ਹਾਂ, ਬਾਬਾ ਕਹਿੰਦੇ ਹਨ ਉਹ ਅਵਸਥਾ ਹੈ ਨਹੀਂ। ਨਿਰੰਤਰ
ਯਾਦ ਰਹੇ ਤਾਂ ਕਰਮਾਤੀਤ ਅਵਸਥਾ ਹੋ ਜਾਵੇ। ਗਿਆਨ ਦੀ ਪ੍ਰਕਾਸ਼ਠਾ ਵਿਖਾਈ ਦੇਵੇ, ਇਸ ਵਿੱਚ ਬਹੁਤ
ਮੇਹਨਤ ਹੈ। ਵਿਸ਼ਵ ਦੇ ਮਾਲਿਕ ਇਵੇਂ ਹੀ ਥੋੜੀ ਨਾ ਬਣ ਜਾਵੋਗੇ। ਇੱਕ ਬਾਪ ਦੇ ਸਿਵਾਏ ਹੋਰ ਕਿਸੇ ਦੀ
ਯਾਦ ਨਾ ਰਹੇ। ਇਹ ਦੇਹ ਵੀ ਯਾਦ ਨਾ ਆਵੇ। ਇਹ ਅਵਸਥਾ ਤੁਹਾਡੀ ਪਿਛਾੜੀ ਵਿਚ ਹੋਵੇਗੀ। ਯਾਦ ਦੀ ਯਾਤਰਾ
ਨਾਲ ਹੀ ਤੁਹਾਡੀ ਕਮਾਈ ਹੁੰਦੀ ਰਹੇਗੀ। ਜੇਕਰ ਸ਼ਰੀਰ ਛੁੱਟ ਗਿਆ ਫਿਰ ਤੇ ਕਮਾਈ ਕਰ ਨਹੀਂ ਸਕੋਗੇ।
ਭਾਵੇਂ ਆਤਮਾ ਸੰਸਕਾਰ ਲੈਅ ਜਾਵੇਗੀ ਪ੍ਰੰਤੂ ਟੀਚਰ ਤੇ ਚਾਹੀਦਾ ਨਾ ਜੋ ਫਿਰ ਸਮ੍ਰਿਤੀ ਦਵਾਏ। ਬਾਪ
ਘੜੀ - ਘੜੀ ਸਮ੍ਰਿਤੀ ਦਵਾਉਂਦੇ ਰਹਿੰਦੇ ਹਨ। ਅਜਿਹੇ ਬਹੁਤ ਬੱਚੇ ਹਨ ਜੋ ਗ੍ਰਹਿਸਥ ਵਿਵਹਾਰ ਵਿਚ
ਰਹਿੰਦੇ, ਨੌਕਰੀ ਆਦਿ ਵੀ ਕਰਦੇ ਅਤੇ ਉੱਚ ਪਦਵੀ ਪਾਉਣ ਦੇ ਲਈ ਸ਼੍ਰੀਮਤ ਤੇ ਚਲ ਆਪਣਾ ਭਵਿੱਖ ਵੀ ਜਮਾ
ਕਰਦੇ ਰਹਿੰਦੇ ਹਨ। ਬਾਬਾ ਤੋਂ ਰਾਏ ਲੈਂਦੇ ਰਹਿੰਦੇ ਹਨ। ਪੈਸਾ ਹੈ ਤਾਂ ਉਸ ਨੂੰ ਸਫਲ ਕਿਵੇਂ ਕਰੀਏ।
ਬਾਬਾ ਕਹਿੰਦੇ ਸੈਂਟਰ ਖੋਲੋ, ਜਿਸ ਨਾਲ ਬਹੁਤਿਆਂ ਦਾ ਕਲਿਆਣ ਹੋਵੇ। ਮਨੁੱਖ ਦਾਨ ਪੁੰਨ ਆਦਿ ਕਰਦੇ
ਰਹਿੰਦੇ ਹਨ, ਦੂਜੇ ਜਨਮ ਵਿਚ ਉਸ ਦਾ ਫਲ ਮਿਲਦਾ ਹੈ। ਤੁਹਾਨੂੰ ਵੀ ਭਵਿੱਖ 21 ਜਨਮਾਂ ਦੇ ਲਈ ਰਾਜ
ਭਾਗ ਮਿਲਦਾ ਹੈ। ਤੁਹਾਡੀ ਇਹ ਨੰਬਰਵਨ ਬੈਂਕ ਹੈ। ਇਸ ਵਿੱਚ ਚਾਰ ਆਂਨਾ ਪਾਵੋ ਤਾਂ ਭਵਿੱਖ ਵਿਚ ਹਜਾਰ
ਬਣ ਜਾਣਗੇ। ਪੱਥਰ ਤੋਂ ਸੋਨਾ ਬਣ ਜਾਵੇਗਾ। ਤੁਹਾਡੀ ਹਰ ਚੀਜ ਪਾਰਸ ਬਣ ਜਾਵੇਗੀ। ਬਾਬਾ ਕਹਿੰਦੇ
ਮਿੱਠੇ ਬੱਚੇ, ਉੱਚ ਪਦਵੀ ਪਾਉਣੀ ਹੈ ਤਾਂ ਮਾਤ - ਪਿਤਾ ਨੂੰ ਪੂਰਾ ਫਾਲੋ ਕਰੋ ਅਤੇ ਆਪਣੀਆਂ
ਕਰਮੀਦ੍ਰਿਆਂ ਤੇ ਕੰਟ੍ਰੋਲ ਰੱਖੋ। ਜੇਕਰ ਕਰਮਿੰਦਰਿਆਂ ਵਸ਼ ਨਹੀਂ, ਚਲਣ ਠੀਕ ਨਹੀਂ ਤਾਂ ਉੱਚ ਪਦਵੀ
ਤੋਂ ਵੰਚਿਤ ਹੋ ਜਾਵੋਗੇ। ਆਪਣੀ ਚਲਣ ਨੂੰ ਸੁਧਾਰਨਾ ਹੈ। ਜਾਸਤੀ ਤਮਨਾਵਾਂ ਨਹੀਂ ਰੱਖਣੀਆਂ ਹਨ।
ਬਾਬਾ ਤੁਸੀਂ ਬੱਚਿਆਂ
ਨੂੰ ਕਿੰਨਾਂ ਗਿਆਨ ਸ਼ਿੰਗਾਰ ਕਰਵਾਕੇ ਸਤਿਯੁਗ ਦੇ ਮਹਾਰਾਜਾ ਮਹਾਰਾਣੀ ਬਨਾਉਂਦੇ ਹਨ, ਇਸ ਵਿੱਚ
ਸਹਿਣਸ਼ੀਲਤਾ ਦਾ ਗੁਣ ਬਹੁਤ ਚੰਗਾ ਚਾਹੀਦਾ ਹੈ। ਦੇਹ ਦੇ ਉੱਪਰ ਟੂਮਚ ਮੋਹ ਨਹੀਂ ਹੋਣਾ ਚਾਹੀਦਾ।
ਯੋਗਬਲ ਨਾਲ ਵੀ ਕੰਮ ਲੈਣਾ ਹੈ। ਬਾਬਾ ਨੂੰ ਕਿੰਨੀ ਵੀ ਖਾਂਸੀ ਆਦਿ ਹੁੰਦੀ ਫਿਰ ਵੀ ਸਦਾ ਸਰਵਿਸ ਤੇ
ਤਿਆਰ ਰਹਿੰਦੇ ਸਨ। ਗਿਆਨ ਯੋਗ ਨਾਲ ਸ਼ਿੰਗਾਰ ਕਰ ਬੱਚਿਆਂ ਨੂੰ ਲਾਈਕ ਬਣਾਉਂਦੇ ਹਨ। ਤੁਸੀ ਹੁਣ
ਈਸ਼ਵਰੀ ਗੋਦ ਵਿਚ, ਮਾਤਾ ਪਿਤਾ ਦੀ ਗੋਦ ਵਿਚ ਬੈਠੇ ਹੋ। ਬਾਪ ਬ੍ਰਹਮਾ ਮੁੱਖ ਨਾਲ ਤੁਸੀ ਬੱਚਿਆਂ
ਨੂੰ ਜਨਮ ਦਿੰਦੇ ਹਨ ਤਾਂ ਇਹ ਮਾਂ ਹੋ ਗਈ। ਲੇਕਿਨ ਤੁਹਾਡੀ ਬੁੱਧੀ ਫਿਰ ਵੀ ਸ਼ਿਵਬਾਬਾ ਦੇ ਵੱਲ
ਜਾਂਦੀ ਹੈ। ਤੁਸੀਂ ਮਾਤ ਪਿਤਾ ਅਸੀਂ ਬਾਲਿਕ ਤੇਰੇ…। ਤੁਹਾਨੂੰ ਸਰਵਗੁਣ ਸੰਪੰਨ ਇੱਥੇ ਬਣਨਾ ਹੈ। ਘੜੀ
- ਘੜੀ ਮਾਇਆ ਤੋਂ ਹਾਰ ਨਹੀਂ ਖਾਣੀ ਹੈ। ਬਾਪ ਸਮਝਾਉਂਦੇ ਹਨ ਮਿੱਠੇ ਬੱਚੇ ਆਪਣੇ ਨੂੰ ਆਤਮਾ ਸਮਝੋ।
ਅਜਿਹਾ ਆਪਣੇ ਨੂੰ ਸਮਝਣਾ ਕਿੰਨਾਂ ਮਿੱਠਾ ਲਗਦਾ ਹੈ। ਅਸੀ ਕੀ ਸੀ, ਹੁਣ ਕੀ ਬਣ ਰਹੇ ਹਾਂ
ਇਹ ਡਰਾਮਾ ਕਿਵੇਂ
ਵੰਡਰਫੁਲ ਬਣਿਆ ਹੋਇਆ ਹੈ ਇਹ ਵੀ ਤੁਸੀ ਹੁਣ ਸਮਝਦੇ ਹੋ। ਇਹ ਪੁਰਸ਼ੋਤਮ ਸੰਗਮਯੁੱਗ ਹੈ ਇਤਨਾ ਸਿਰਫ
ਯਾਦ ਰਹੇ ਤਾਂ ਵੀ ਨਿਸ਼ਚੇ ਹੋ ਜਾਂਦਾ ਹੈ ਕਿ ਅਸੀਂ ਸਤਿਯੁਗ ਵਿੱਚ ਜਾਣ ਵਾਲੇ ਹਾਂ, ਹਾਲੇ ਸੰਗਮ ਤੇ
ਹਾਂ। ਫਿਰ ਜਾਣਾ ਹੈ ਆਪਣੇ ਘਰ ਇਸਲਈ ਪਾਵਨ ਤੇ ਜਰੂਰ ਬਣਨਾ ਹੈ। ਅੰਦਰ ਵਿਚ ਬਹੁਤ ਖੁਸ਼ੀ ਹੋਣੀ
ਚਾਹੀਦੀ ਹੈ। ਓਹੋ! ਬੇਹੱਦ ਦਾ ਬਾਪ ਕਹਿੰਦੇ ਹਨ ਮਿੱਠੇ - ਮਿੱਠੇ ਬੱਚਿਓ ਮੈਨੂੰ ਯਾਦ ਕਰੋ ਤਾਂ ਤੁਸੀ
ਸਤੋਪ੍ਰਧਾਨ ਬਣ ਜਾਵੋਗੇ। ਵਿਸ਼ਵ ਦਾ ਮਾਲਿਕ ਬਣੋਗੇ। ਬਾਪ ਕਿੰਨਾਂ ਬੱਚਿਆਂ ਨੂੰ ਪਿਆਰ ਕਰਦੇ ਹਨ।
ਇਵੇਂ ਨਹੀਂ ਕਿ ਸਿਰਫ ਟੀਚਰ ਦੇ ਰੂਪ ਵਿਚ ਪੜਾਕੇ ਅਤੇ ਘਰ ਚਲੇ ਜਾਂਦੇ ਹਨ। ਇਹ ਤੇ ਬਾਪ ਵੀ ਹੈ
ਟੀਚਰ ਵੀ ਹੈ। ਤੁਹਾਨੂੰ ਪੜਾਉਂਦੇ ਵੀ ਹਨ। ਯਾਦ ਦੀ ਯਾਤਰਾ ਸਿਖਾਉਂਦੇ ਹਨ।
ਅਜਿਹਾ ਵਿਸ਼ਵ ਦਾ ਮਾਲਿਕ
ਬਨਾਉਣ ਵਾਲੇ, ਪਤਿਤ ਤੋਂ ਪਾਵਨ ਬਨਾਉਣ ਵਾਲੇ ਬਾਪ ਦੇ ਨਾਲ ਬਹੁਤ ਲਵ ਹੋਣਾ ਚਾਹੀਦਾ ਹੈ। ਸਵੇਰੇ -
ਸਵੇਰੇ ਉੱਠਣ ਨਾਲ ਹੀ ਪਹਿਲੇ - ਪਹਿਲੇ ਸ਼ਿਵਬਾਬਾ ਨੂੰ ਗੁੱਡਮੋਰਨਿੰਗ ਕਰਨੀ ਚਾਹੀਦੀ ਹੈ।
ਗੁੱਡਮੋਰਨਿੰਗ ਮਤਲਬ ਯਾਦ ਕਰੋਗੇ ਤਾਂ ਬਹੁਤ ਖੁਸ਼ੀ ਵਿੱਚ ਰਹੋਗੇ। ਬੱਚਿਆਂ ਨੂੰ ਆਪਣੇ ਦਿਲ ਤੋਂ
ਪੁੱਛਣਾ ਹੈ ਅਸੀਂ ਸਵੇਰੇ ਉੱਠ ਕੇ ਕਿੰਨਾਂ ਬੇਹੱਦ ਦੇ ਬਾਪ ਨੂੰ ਯਾਦ ਕਰਦੇ ਹਾਂ। ਮਨੁੱਖ ਭਗਤੀ ਵੀ
ਸਵੇਰੇ ਕਰਦੇ ਹਨ ਨਾ। ਭਗਤੀ ਕਿੰਨਾਂ ਪਿਆਰ ਨਾਲ ਕਰਦੇ ਹਨ। ਪ੍ਰੰਤੂ ਬਾਬਾ ਜਾਣਦੇ ਹਨ ਕਈ ਬੱਚੇ ਦਿਲ
ਵਾ ਜਾਣ, ਸਿਕ ਵਾ ਪ੍ਰੇਮ ਨਾਲ ਯਾਦ ਨਹੀਂ ਕਰਦੇ। ਸਵੇਰੇ ਉੱਠ ਬਾਬਾ ਨਾਲ ਗੁੱਡਮੋਰਨਿੰਗ ਕਰੋ, ਗਿਆਨ
ਦੇ ਚਿੰਤਨ ਵਿਚ ਰਹੋ ਤਾਂ ਖੁਸ਼ੀ ਦਾ ਪਾਰਾ ਚੜੇ। ਬਾਪ ਨਾਲ ਗੁੱਡਮੋਰਨਿੰਗ ਨਹੀਂ ਕਰੋਂਗੇ ਤਾਂ ਪਾਪਾਂ
ਦਾ ਬੋਝ ਕਿਵੇਂ ਉਤਰੇਗਾ। ਮੁੱਖ ਹੈ ਹੀ ਯਾਦ, ਇਸ ਨਾਲ ਤੁਹਾਡੀ ਭਵਿੱਖ ਦੇ ਲਈ ਬਹੁਤ ਭਾਰੀ ਕਮਾਈ
ਹੁੰਦੀ ਹੈ। ਕਲਪ - ਕਲਪਾਂਤਰ ਇਹ ਕਮਾਈ ਕੰਮ ਆਵੇਗੀ। ਬੜਾ ਧੀਰਜ, ਗੰਭੀਰਤਾ। ਸਮਝ ਨਾਲ ਯਾਦ ਕਰਨ
ਹੁੰਦਾ ਹੈ। ਮੋਟੇ ਹਿਸਾਬ ਨਾ ਤੇ ਭਾਵੇਂ ਕਰਕੇ ਇਹ ਕਹਿ ਦਿੰਦੇ ਹਨ ਕਿ ਅਸੀਂ ਬਾਬਾ ਨੂੰ ਬਹੁਤ ਯਾਦ
ਕਰਦੇ ਹਨ ਪ੍ਰੰਤੂ ਐਕੁਰੇਟ ਯਾਦ ਕਰਨ ਵਿਚ ਬਹੁਤ ਮੇਹਨਤ ਹੈ। ਜੋ ਬਾਪ ਨੂੰ ਜਿਆਦਾ ਯਾਦ ਕਰਦੇ ਹਨ
ਉਨ੍ਹਾਂ ਨੂੰ ਜਿਆਦਾ ਕਰੰਟ ਮਿਲਦੀ ਹੈ। ਕਿਉਂਕਿ ਯਾਦ ਨਾਲ ਯਾਦ ਮਿਲਦੀ ਹੈ। ਯੋਗ ਅਤੇ ਗਿਆਨ ਦੋ ਚੀਜ਼ਾਂ
ਹਨ। ਯੋਗ ਦੀ ਸਬਜੈਕਟ ਵੱਖ ਹੈ। ਬਹੁਤ ਭਾਰੀ ਸਬਜੈਕਟ ਹੈ। ਯੋਗ ਨਾਲ ਆਤਮਾ ਸਤੋਪ੍ਰਧਾਨ ਬਣਦੀ ਹੈ।
ਯਾਦ ਬਿਨਾਂ ਸਤੋਪ੍ਰਧਾਨ ਹੋਣਾ, ਅਸੰਭਵ ਹੈ। ਚੰਗੀ ਤਰ੍ਹਾਂ ਪਿਆਰ ਨਾਲ ਬਾਬਾ ਨੂੰ ਯਾਦ ਕਰਨਗੇ ਤਾਂ
ਆਟੋਮੈਟਿਕਲੀ ਕਰੰਟ ਮਿਲੇਗੀ, ਹੈਲਦੀ ਬਣ ਜਾਵੋਗੇ। ਕਰੰਟ ਨਾਲ ਉਮਰ ਵੀ ਵਧਦੀ ਹੈ। ਬੱਚੇ ਯਾਦ ਕਰਦੇ
ਹਨ ਤਾਂ ਬਾਬਾ ਵੀ ਸਰਚਲਾਈਟ ਦਿੰਦੇ ਹਨ। ਬਾਪ ਕਿੰਨਾਂ ਵੱਡਾ ਭਾਰੀ ਖਜਾਨਾ ਤੁਸੀ ਬੱਚਿਆਂ ਨੂੰ ਦਿੰਦੇ
ਹਨ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਨੈਣਾਂ ਦੇ ਨੂਰ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਦਿਲ ਵਾ ਜਾਨ, ਸਿਕ ਵਾ ਪ੍ਰੇਮ ਨਾਲ ਯਾਦ
ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਬਾਪ ਨੂੰ
ਬਹੁਤ ਧੀਰਜ, ਗੰਭੀਰਤਾ ਅਤੇ ਸਮਝ ਨਾਲ ਯਾਦ ਕਰਨਾ ਹੈ। ਯਾਦ ਏਕੁਰੇਟ ਹੋਵੇ ਤਾਂ ਬਾਪ ਦੀ ਕਰੰਟ
ਮਿਲੇਗੀ, ਆਯੂ ਵਧੇਗੀ, ਹੇਲਦੀ ਬਣ ਜਾਵੋਗੇ।
2. ਉੱਚ ਪਦਵੀ ਪਾਉਣੀ ਹੈ
ਤਾਂ ਆਪਣੀ ਚਲਣ ਨੂੰ ਸੁਧਾਰਨਾ ਹੈ, ਜਿਆਦਾ ਤਮਣਾਵਾਂ ਨਹੀਂ ਰੱਖਣੀ ਹੈ। ਕਰਮਿੰਦ੍ਰਿਯ ਤੇ ਪੂਰਾ
ਕੰਟ੍ਰੋਲ ਰੱਖਣਾ ਹੈ, ਮਾਤਾ - ਪਿਤਾ ਨੂੰ ਪੂਰਾ - ਪੂਰਾ ਫਾਲੋ ਕਰਨਾ ਹੈ।
ਵਰਦਾਨ:-
ਫਾਲੋ ਫਾਦਰ ਅਤੇ ਸੀ ਫਾਦਰ ਦੇ ਮਹਾਮੰਤ੍ਰ ਦਵਾਰਾ ਇੱਕਰਸ ਸਥਿਤੀ ਬਨਾਉਣ ਵਾਲੇ ਸ੍ਰੇਸ਼ਠ ਪੁਰਸ਼ਾਰਥੀ
ਭਵ।
ਸੀ ਫਾਦਰ - ਫਾਲੋ ਫਾਦਰ”
ਇਸ ਮੰਤ੍ਰ ਨੂੰ ਸਦਾ ਸਾਮ੍ਹਣੇ ਰੱਖਦੇ ਹੋਏ ਚੜਦੀ ਕਲਾ ਵਿਚ ਚਲਦੇ ਚੱਲੋ, ਉੱਡਦੇ ਚੱਲੋ। ਕਦੇ ਵੀ
ਆਤਮਾਵਾਂ ਨੂੰ ਨਹੀਂ ਵੇਖਣਾ ਕਿਉਂਕਿ ਆਤਮਾਵਾਂ ਸਭ ਪੁਰਸ਼ਾਰਥੀ ਹਨ, ਪੁਰਸ਼ਾਰਥੀ ਵਿਚ ਅੱਛਾਈ ਵੀ
ਹੁੰਦੀ ਅਤੇ ਕੁਝ ਕਮੀ ਵੀ ਹੁੰਦੀ ਹੈ, ਸੰਪੰਨ ਨਹੀਂ, ਇਸਲਈ ਫਾਲੋ ਫਾਦਰ ਨਾ ਕਿ ਬ੍ਰਦਰ ਸਿਸਟਰ। ਤਾਂ
ਜਿਵੇਂ ਫਾਦਰ ਇਕਰਸ ਹਨ ਇਵੇਂ ਫਾਲੋ ਕਰਨ ਵਾਲੇ ਇੱਕਰਸ ਖੁਦ ਹੀ ਹੋ ਜਾਣਗੇ
ਸਲੋਗਨ:-
ਪਰਚਿੰਤਨ ਦੇ
ਪ੍ਰਭਾਵ ਵਿਚ ਨਾ ਆਕੇ ਸ਼ੁਭਚਿੰਤਨ ਕਰਨ ਵਾਲੀ ਸ਼ੁਭ ਚਿੰਤਕ ਮਨੀ ਬਣੋ।
ਅਵਿੱਅਕਤ ਇਸ਼ਾਰੇ - ਇਸ
ਅਵਿੱਅਕਤ ਮਹੀਨੇ ਵਿੱਚ ਬੰਧਨਮੁਕਤ ਰਹਿ ਜੀਵਨਮੁਕਤ ਸਥਿਤੀ ਦਾ ਅਨੁਭਵ ਕਰੋ।
ਜਿਵੇਂ ਸਥੂਲ ਚੀਜਾਂ ਨੂੰ
ਜਦੋਂ ਚਾਹੋ ਉਦੋਂ ਲਵੋ ਅਤੇ ਜਦੋਂ ਚਾਹੋ ਉਦੋਂ ਛੱਡ ਦਵੋ। ਉਵੇਂ ਹੀ ਦੇਹ ਦੇ ਭਾਨ ਨੂੰ ਜਦੋਂ ਚਾਹੋ
ਉਦੋਂ ਛੱਡ ਕੇ ਦੇਹੀ - ਅਭਿਮਾਨੀ ਬਣ ਜਾਵੋ - ਇਹ ਪ੍ਰੇਕਟਿਸ ਇਤਨੀ ਸਰਲ ਹੋਵੇ, ਜਿਵੇਂ ਕਿਸੇ ਸਥੂਲ
ਚੀਜ ਦੀ ਸਹਿਜ ਹੁੰਦੀ ਹੈ। ਰਚਿੱਤਾ ਜਦੋਂ ਚਾਹੋ ਰਚਨਾ ਦੇ ਆਧਾਰ ਲਵੇ, ਜਦੋਂ ਚਾਹੋ ਉਦੋਂ ਰਚਨਾ ਦੇ
ਆਧਾਰ ਨੂੰ ਛੱਡ ਦੇਵੇ, ਜਦ ਚਾਹੇ ਉਦੋਂ ਨਿਆਰੇ, ਜਦ ਚਾਹੇ ਉਦੋਂ ਪਿਆਰੇ ਬਣ ਜਾਵੇਂ - ਇਤਨਾ
ਬੰਧਨਮੁਕਤ ਬਣੋ।