21.04.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਗਿਆਨ
ਸਾਗਰ ਬਾਪ ਆਏ ਹਨ - ਤੁਹਾਡੇ ਬੱਚਿਆਂ ਦੇ ਸਮੁੱਖ ਗਿਆਨ ਡਾਂਸ ਕਰਨ , ਤੁਸੀਂ ਹੁਸ਼ਿਆਰ ਸਰਵਿਸਏਬਲ ਬਣੋ
ਤਾਂ ਗਿਆਨ ਦੀ ਡਾਂਸ ਵੀ ਚੰਗੀ ਹੋਵੇ ”
ਪ੍ਰਸ਼ਨ:-
ਸੰਗਮ ਯੁਗ ਵਿੱਚ
ਤੁਸੀਂ ਬੱਚੇ ਆਪਣੇ ਵਿੱਚ ਕਿਹੜੀ ਹਾਬੀ (ਆਦਤ ) ਪਾਉਂਦੇ ਹੋ?
ਉੱਤਰ:-
ਯਾਦ ਵਿੱਚ ਰਹਿਣ
ਦੀ। ਇਹ ਹੈ ਰੂਹਾਨੀ ਹਾਬੀ। ਇਸ ਹਾਬੀ ਦੇ ਨਾਲ - ਨਾਲ ਤੁਹਾਨੂੰ ਦਿਵਯ ਅਤੇ ਅਲੌਕਿਕ ਕਰਮ ਵੀ ਕਰਨੇ
ਹਨ। ਤੁਸੀਂ ਹੋ ਬ੍ਰਾਹਮਣ, ਤੁਸੀਂ ਸੱਚੀ - ਸੱਚੀ ਕਥਾ ਜਰੂਰ ਸੁਣਨੀ ਹੈ। ਸਰਵਿਸ ਦੀ ਵੀ ਤੁਹਾਡੇ
ਬੱਚਿਆਂ ਵਿੱਚ ਹਾਬੀ ਹੋਣੀ ਚਾਹੀਦੀ ਹੈ।
ਗੀਤ:-
ਧੀਰਜ ਧਰ ਮਨੁਵਾ
..
ਓਮ ਸ਼ਾਂਤੀ
ਜਿਸ ਤਰ੍ਹਾਂ ਕੋਈ ਹਸਪਤਾਲ ਵਿੱਚ ਬੀਮਾਰ ਹੁੰਦੇ ਹਨ ਤਾਂ ਪੇਸ਼ੇਂਟ ਦੁੱਖ ਤੋਂ ਛੁੱਟਣ ਦੀ ਆਸ਼ ਰੱਖਦੇ
ਹਨ। ਡਾਕਟਰ ਕੋਲੋਂ ਪੁੱਛਦੇ ਹਨ ਕੀ ਹਾਲ ਹੈ, ਕਦੋਂ ਇਹ ਬਿਮਾਰੀ ਛੁੱਟੇਗੀ? ਇਹ ਤਾਂ ਸਭ ਹਨ ਹੱਦ
ਦੀਆਂ ਗੱਲਾਂ। ਇਹ ਹੈ ਬੇਹੱਦ ਦੀਆਂ ਗੱਲਾਂ। ਬਾਪ ਆਕੇ ਬੱਚਿਆਂ ਨੂੰ ਰਾਏ ਦਿੰਦੇ ਹਨ। ਇਹ ਤਾਂ ਬੱਚੇ
ਜਾਣ ਚੁੱਕੇ ਹਨ ਕਿ ਬਰੋਬਰ ਸੁਖ ਅਤੇ ਦੁੱਖ ਦਾ ਖੇਡ ਹੈ। ਉਵੇਂ ਤਾਂ ਤੁਹਾਨੂੰ ਬੱਚਿਆਂ ਨੂੰ ਸਤਿਯੁਗ
ਵਿੱਚ ਜਾਣ ਨਾਲੋ ਜਿਆਦਾ ਫਾਇਦਾ ਇੱਥੇ ਹੈ ਕਿਉਂਕਿ ਤੁਸੀਂ ਜਾਣਦੇ ਹੋ ਕਿ ਇਸ ਸਮੇਂ ਅਸੀਂ ਈਸ਼ਵਰੀਏ
ਗੋਦ ਵਿੱਚ ਹਾਂ, ਇਸ਼ਵਰੀਏ ਔਲਾਦ ਹਾਂ। ਇਸ ਸਮੇਂ ਸਾਡੀ ਬਹੁਤ ਉੱਚ ਤੋਂ ਉੱਚ ਗੁਪਤ ਮਹਿਮਾ ਹੈ।
ਮੱਨੁਖ ਮਾਤਰ ਬਾਪ ਨੂੰ ਸ਼ਿਵ, ਈਸਵਰ , ਭਗਵਾਨ ਵੀ ਕਹਿੰਦੇ ਹਨ, ਪਰ ਜਾਣਦੇ ਨਹੀਂ ਹਨ। ਬੁਲਾਉਂਦੇ
ਰਹਿਂਦੇ ਹਨ। ਡਰਾਮੇ ਦੇ ਅਨੁਸਾਰ ਹੀ ਅਜਿਹਾ ਹੋਇਆ ਹੈ। ਗਿਆਨ ਅਤੇ ਅਗਿਆਨ, ਦਿਨ ਅਤੇ ਰਾਤ। ਗਾਉਂਦੇ
ਵੀ ਆਉਂਦੇ ਹਨ ਪਰ ਤਮੋਪ੍ਰਧਾਨ ਬੁੱਧੀ ਅਜਿਹੇ ਬਣ ਗਏ ਹਨ ਜੋ ਆਪਣੇ ਨੂੰ ਤਮੋਪ੍ਰਧਾਨ ਸਮਝਦੇ ਹੀ ਨਹੀਂ
ਹਨ। ਜਿਸਦੀ ਤਕਦੀਰ ਵਿੱਚ ਬਾਪ ਦਾ ਵਰਸਾ ਹੋਵੇ ਤਾਂ ਹੀ ਬੁੱਧੀ ਵਿੱਚ ਬੈਠ ਸਕੇ। ਬੱਚੇ ਜਾਣਦੇ ਹਨ
ਕਿ ਅਸੀਂ ਬਿਲਕੁਲ ਹੀ ਹਨੇਰੇ ਵਿੱਚ ਸੀ। ਹੁਣ ਬਾਪ ਆਇਆ ਹੈ ਤਾਂ ਕਿੰਨਾਂ ਸੋਝਰਾ ਮਿਲਿਆ ਹੈ। ਬਾਪ
ਜੋ ਨਾਲੇਜ ਸਮਝਾਉਂਦੇ ਹਨ ਉਹ ਕੋਈ ਵੀ ਵੇਦ, ਸਾਸ਼ਤਰ, ਗ੍ਰੰਥ ਆਦਿ ਵਿੱਚ ਨਹੀਂ ਹੈ। ਇਹ ਵੀ ਬਾਪ
ਸਿੱਧ ਕਰਕੇ ਦਸਦੇ ਹਨ। ਤੁਹਾਨੂੰ ਬੱਚਿਆਂ ਨੂੰ ਰਚਤਾ ਅਤੇ ਰਚਨਾ ਦੇ ਆਦਿ - ਮੱਧ - ਅੰਤ ਦੀ ਰੋਸ਼ਨੀ
ਦਿੰਦਾ ਹਾਂ, ਉਹ ਫਿਰ ਪ੍ਰਾਯ ਲੋਪ ਹੋ ਜਾਂਦੀ ਹੈ। ਮੇਰੇ ਤੋਂ ਬਿਗਰ ਫਿਰ ਕਿਸੇ ਤੋਂ ਗਿਆਨ ਮਿਲ ਨਾ
ਸਕੇ, ਫਿਰ ਇਹ ਗਿਆਨ ਪ੍ਰਯ: ਲੋਪ ਹੋ ਜਾਂਦਾ ਹੈ। ਸਮਝ ਵਿੱਚ ਆਉਦਾ ਹੈ ਕਿ ਕਲਯੁੱਗ ਪਾਸਟ ਹੋਇਆ ਫਿਰ
5 ਹਜ਼ਾਰ ਵਰ੍ਹੇ ਬਾਅਦ ਰਿਪੀਟ ਹੋਵੇਗਾ। ਇਹ ਹੈ ਨਵੀਂ ਗੱਲ। ਇਹ ਤਾਂ ਸ਼ਾਸ਼ਤਰਾਂ ਵਿੱਚ ਹੈ ਨਹੀਂ।
ਬਾਪ ਤਾਂ ਇਹ ਨਾਲੇਜ
ਸਾਰਿਆਂ ਨੂੰ ਇਕੋ ਜਿਹੀ ਪੜਾਉਂਦੇ ਹਨ, ਪਰ ਧਾਰਨਾ ਵਿੱਚ ਨੰਬਰਵਾਰ ਹਨ। ਕੋਈ ਚੰਗੇ ਸਰਵਿਸਏਬਲ ਬੱਚੇ
ਆਉਦੇ ਹਨ ਤਾਂ ਬਾਬਾ ਦਾ ਡਾਂਸ ਵੀ ਇਵੇ ਹੀ ਚੱਲਦਾ ਹੈ। ਡਾਂਸਿੰਗ ਗਰਲ ਦੇ ਅੱਗੇ ਵੇਖਣ ਵਾਲੇ ਵੀ
ਬਹੁਤ ਸ਼ੋਕੀਨ ਹੁੰਦੇ ਹਨ ਤਾਂ ਉਹ ਵੀ ਖੁਸ਼ੀ ਨਾਲ ਬਹੁਤ ਚੰਗਾ ਡਾਂਸ ਕਰਦੀ ਹੈ। ਥੋੜੇ ਬੈਠੇ ਹੋਣਗੇ
ਤਾਂ ਸਧਾਰਨ ਤਰੀਕੇ ਨਾਲ ਥੋੜਾ ਡਾਂਸ ਕਰੇਗੀ। ਵਾਹ ਵਾਹ ਕਰਨ ਵਾਲੇ ਬਹੁਤ ਹੋਣਗੇ ਤਾਂ ਉਨ੍ਹਾਂ ਦਾ
ਵੀ ਉਲਾਸ ਵਧੇਗਾ। ਤਾਂ ਇੱਥੇ ਵੀ ਇਵੇਂ ਹੈ। ਮੁਰਲੀ ਸਾਰੇ ਬੱਚੇ ਸੁਣਦੇ ਹਨ, ਲੇਕਿਨ ਸਮੁੱਖ ਸੁਣਨ
ਦੀ ਗੱਲ ਹੋਰ ਹੈ ਨਾ। ਇਹ ਵੀ ਵਿਖਾਉਦੇ ਹਨ ਕਿ ਕ੍ਰਿਸ਼ਨ ਵੀ ਡਾਂਸ ਕਰਦਾ ਸੀ। ਡਾਂਸ ਕੋਈ ਉਹ ਨਹੀਂ।
ਅਸਲ ਵਿੱਚ ਹੈ ਗਿਆਨ ਦੀ ਡਾਂਸ। ਸ਼ਿਵਬਾਬਾ ਖੁਦ ਦੱਸਦੇ ਹਨ ਕਿ ਮੈਂ ਗਿਆਨ ਦੀ ਡਾਂਸ ਕਰਨ ਆਉਂਦਾ
ਹਾਂ, ਮੈਂ ਗਿਆਨ ਦਾ ਸਾਗਰ ਹਾਂ। ਤਾਂ ਚੰਗੇ - ਚੰਗੇ ਪੁਆਇੰਟਸ ਨਿਕਲਦੇ ਹਨ। ਇਹ ਹੈ ਗਿਆਨ ਦੀ ਮੁਰਲੀ।
ਕਾਠ ਦੀ ਮੁਰਲੀ ਨਹੀਂ ਹੈ। ਪਤਿਤ- ਪਾਵਨ ਬਾਪ ਆਕੇ ਸਹਿਜ ਰਾਜ ਯੋਗ ਸਿਖਾਉਣਗੇ ਜਾਂ ਲਕੜੀ ਦੀ ਮੁਰਲੀ
ਵਜਾਉਂਣਗੇ? ਇਹ ਕਿਸੇ ਦੇ ਵੀ ਖਿਆਲ ਵਿੱਚ ਨਹੀਂ ਹੋਵੇਗਾ ਕਿ ਬਾਪ ਆਕੇ ਅਜਿਹਾ ਰਾਜ ਯੋਗ ਸਿਖਾਉਂਦੇ
ਹਨ। ਹੁਣ ਤੁਸੀਂ ਜਾਣਦੇ ਹੋ ਬਾਕੀ ਕੋਈ ਵੀ ਮਨੁੱਖ ਮਾਤਰ ਨੂੰ ਇਹ ਬੁੱਧੀ ਵਿੱਚ ਆ ਨਹੀਂ ਸਕਦਾ। ਆਉਣ
ਵਾਲਿਆਂ ਵਿੱਚ ਵੀ ਨੰਬਰਵਾਰ ਪਦਵੀ ਪਾਉਂਦੇ ਹਨ। ਜਿਵੇਂ ਕਲਪ ਪਹਿਲੇ ਕੀਤਾ ਹੈ ਉਵੇਂ ਹੀ ਪੁਰਸ਼ਾਰਥ
ਕਰਦੇ ਰਹਿੰਦੇ ਹਨ। ਤੁਸੀਂ ਜਾਣਦੇ ਹੋ ਕਿ ਕਲਪ ਪਹਿਲੇ ਮੁਆਫਿਕ ਬਾਪ ਆਉਂਦੇ ਹਨ, ਆਕੇ ਬੱਚਿਆਂ ਨੂੰ
ਸਭ ਰਾਜ਼ ਖੋਲ ਕੇ ਦੱਸਦੇ ਹਨ। ਕਹਿੰਦੇ ਹਨ ਕਿ ਮੈਂ ਵੀ ਬੰਧਨ ਵਿੱਚ ਬੰਨਿਆਂ ਹੋਇਆ ਹਾਂ। ਹਰ ਇੱਕ
ਡਰਾਮੇ ਦੇ ਬੰਧਨ ਵਿੱਚ ਬੰਨਿਆਂ ਹੋਇਆ ਹੈ। ਜੋ ਕੁਝ ਸਤਿਯੁਗ ਵਿੱਚ ਹੋਇਆ ਸੀ, ਉਹ ਫਿਰ ਹੋਵੇਗਾ।
ਕਿੰਨੇ ਤਰ੍ਹਾਂ ਦੀਆਂ ਜੂਨਾਂ ਹਨ। ਸਤਿਯੁਗ ਵਿੱਚ ਇੰਨੇ ਤਰ੍ਹਾਂ ਦੀਆ ਜੂਨਾਂ ਥੋੜੀ ਨਾ ਹੋਣਗੀਆਂ।
ਉੱਥੇ ਤਾਂ ਥੋੜੀ ਵਰੇਇਟੀ ਹੁੰਦੀ ਹੈ ਫਿਰ ਵਾਧੇ ਨੂੰ ਪਾਉਂਦੇ ਰਹਿੰਦੇ ਹਨ। ਜਿਵੇਂ ਧਰਮ ਵੀ ਵਧਦੇ
ਜਾਂਦੇ ਹਨ ਨਾ। ਸਤਿਯੁਗ ਵਿੱਚ ਤੇ ਨਹੀਂ ਸੀ। ਜਿਹੜੇ ਸਤਿਯੁਗ ਵਿੱਚ ਸਨ ਉਹ ਫਿਰ ਤੋਂ ਸਤਿਯੁਗ ਵਿੱਚ
ਹੀ ਵੇਖਾਂਗੇ। ਸਤਿਯੁਗ ਵਿੱਚ ਕੋਈ ਵੀ ਛੀ -ਛੀ ਗੰਦ ਕਰਨ ਵਾਲੀ ਚੀਜ਼ ਹੋ ਨਹੀਂ ਸਕਦੀ। ਉਨ੍ਹਾਂ ਦੇਵੀ
ਦੇਵਤਾਵਾਂ ਨੂੰ ਕਹਿੰਦੇ ਹੀ ਹਨ ਭਗਵਾਨ - ਭਗਵਤੀ। ਹੋਰ ਕਿਸੇ ਖੰਡ ਵਿੱਚ ਕਦੇ ਵੀ ਕਿਸੇ ਨੂੰ ਗੌਡ
ਗੌਡਜ਼ ਕਹਿ ਨਹੀਂ ਸਕਦੇ। ਉਹ ਦੇਵਤੇ ਜਰੂਰ ਹੇਵਿਨ ਵਿੱਚ ਰਾਜ ਕਰਦੇ ਸਨ। ਉਨ੍ਹਾਂ ਦਾ ਵੇਖੋ ਗਾਇਨ
ਕਿੰਨਾ ਹੈ।
ਤੁਹਾਨੂੰ ਬੱਚਿਆਂ ਨੂੰ
ਹੁਣ ਧੀਰਜ ਆ ਗਿਆ ਹੈ। ਤੁਸੀਂ ਜਾਣਦੇ ਹੋ ਸਾਡਾ ਮਰਤਬਾ ਕਿੰਨਾ ਉੱਚ ਹੈ ਜਾਂ ਘੱਟ ਹੈ। ਅਸੀਂ ਕਿੰਨੇ
ਨੰਬਰਾ ਨਾਲ ਪਾਸ ਹੋਵਾਂਗੇ। ਹਰ ਇੱਕ ਆਪਣੇ ਨੂੰ ਸਮਝ ਤਾਂ ਸਕਦੇ ਹਨ ਨਾ ਕਿ ਫਲਾਣਾ ਚੰਗੀ ਸਰਵਿਸ ਕਰ
ਰਿਹਾ ਹੈ। ਹਾਂ, ਚੱਲਦੇ -ਚੱਲਦੇ ਤੂਫ਼ਾਨ ਵੀ ਆ ਜਾਂਦੇ ਹਨ। ਬਾਪ ਤਾਂ ਕਹਿੰਦੇ ਹਨ ਬੱਚਿਆਂ ਨੂੰ ਕੋਈ
ਵੀ ਗ੍ਰਹਿਚਾਰੀ, ਤੂਫ਼ਾਨ ਆਦਿ ਨਾ ਆਉਣ। ਮਾਇਆ ਚੰਗੇ - ਚੰਗੇ ਬੱਚਿਆਂ ਨੂੰ ਵੀ ਸੁੱਟ ਦਿੰਦੀ ਹੈ,
ਤਾਂ ਬਾਪ ਹੌਂਸਲਾ ਦਿੰਦੇ ਰਹਿੰਦੇ ਹੈ ਬਾਕੀ ਥੋੜਾ ਸਮਾਂ ਹੈ। ਤੁਹਾਨੂੰ ਸਰਵਿਸ ਵੀ ਕਰਨੀ ਹੈ।
ਸਥਾਪਨਾ ਹੋ ਗਈ ਫਿਰ ਤਾਂ ਜਾਣਾ ਹੀ ਹੈ। ਇਸ ਵਿੱਚ ਇੱਕ ਸੈਕਿੰਡ ਵੀ ਅੱਗੇ ਪਿੱਛੇ ਨਹੀਂ ਹੋ ਸਕਦੇ।
ਇਹ ਰਾਜ਼ ਬੱਚੇ ਹੀ ਸਮਝ ਸਕਦੇ ਹਨ। ਅਸੀਂ ਡਰਾਮਾ ਦੇ ਐਕਟਰਸ ਹਾਂ, ਇਸ ਵਿੱਚ ਸਾਡਾ ਮੁੱਖ ਪਾਰ੍ਟ ਹੈ।
ਭਾਰਤ ਤੇ ਹੀ ਹਾਰ ਅਤੇ ਜਿੱਤ ਦਾ ਖੇਡ ਬਣਿਆ ਹੋਇਆ ਹੈ। ਭਾਰਤ ਹੀ ਪਾਵਨ ਸੀ। ਕਿੰਨੀ ਪੀਸ, ਪਿਓਰਿਟੀ
ਸੀ। ਇਹ ਕਲ ਦੀ ਹੀ ਗੱਲ ਹੈ। ਕਲ ਅਸੀਂ ਹੀ ਪਾਰ੍ਟ ਵਜਾਇਆ ਸੀ। 5 ਹਜ਼ਾਰ ਵਰ੍ਹੇ ਦਾ ਪਾਰ੍ਟ ਸਾਰਾ
ਨੂੰਧਿਆ ਹੋਇਆ ਹੈ। ਅਸੀਂ ਚੱਕਰ ਲਗਾਕੇ ਆਏ ਹਾਂ। ਹੁਣ ਫਿਰ ਬਾਬਾ ਨਾਲ ਯੋਗ ਲਗਾਉਂਦੇ ਹਾਂ, ਇਸ ਨਾਲ
ਹੀ ਖਾਦ ਨਿਕਲਦੀ ਹੈ। ਬਾਪ ਯਾਦ ਆਵੇਗਾ ਤਾਂ ਵਰਸਾ ਵੀ ਜਰੂਰ ਯਾਦ ਆਵੇਗਾ। ਪਹਿਲੇ - ਪਹਿਲੇ ਅਲਫ਼
ਨੂੰ ਜਾਨਣਾ ਹੈ। ਬਾਪ ਕਹਿੰਦੇ ਹਨ, ਤੁਸੀਂ ਮੈਨੂੰ ਜਾਨਣ ਨਾਲ ਮੇਰੇ ਦਵਾਰਾ ਸਭ ਕੁਝ ਜਾਣ ਜਾਵੋਗੇ।
ਗਿਆਨ ਤਾਂ ਬਹੁਤ ਸਹਿਜ ਹੈ, ਇੱਕ ਸੈਕਿੰਡ ਦਾ। ਫਿਰ ਵੀ ਸਮਝਾਉਂਦੇ ਰਹਿੰਦੇ ਹਨ। ਪੁਆਇੰਟਸ ਦਿੰਦੇ
ਰਹਿੰਦੇ ਹਨ। ਮੁੱਖ ਪੁਆਇੰਟ ਹਨ ਮਨਮਨਾਭਵ, ਇਸ ਵਿੱਚ ਹੀ ਵਿਘਨ ਪੈਂਦੇ ਹਨ। ਦੇਹ - ਅਭਿਮਾਨ ਆ ਜਾਣ
ਨਾਲ ਫਿਰ ਕਈ ਤਰ੍ਹਾਂ ਦੇ ਘੁਟਕੇ ਆ ਜਾਂਦੇ ਹਨ, ਫਿਰ ਯੋਗ ਵਿੱਚ ਰਹਿਣ ਨਹੀਂ ਦਿੰਦੇ ਹਨ। ਜਿਵੇਂ
ਭਗਤੀ ਮਾਰਗ ਵਿੱਚ ਕ੍ਰਿਸ਼ਨ ਦੀ ਯਾਦ ਵਿੱਚ ਬੈਠਦੇ ਹਨ ਤਾਂ ਬੁੱਧੀ ਕਿੱਥੇ - ਕਿੱਥੇ ਭੱਜ ਜਾਂਦੀ ਹੈ।
ਭਗਤੀ ਦਾ ਅਨੁਭਵ ਤਾਂ ਸਭ ਨੂੰ ਹੈ। ਇਸ ਜਨਮ ਦੀ ਗੱਲ ਹੈ। ਇਸ ਜਨਮ ਨੂੰ ਜਾਨਣ ਨਾਲ ਕੁਝ ਨਾ ਕੁਝ
ਪਾਸਟ ਜਨਮ ਨੂੰ ਵੀ ਸਮਝ ਸਕਦੇ ਹਨ। ਬੱਚਿਆਂ ਨੂੰ ਹਾਬੀ ਹੋ ਗਈ ਹੈ - ਬਾਪ ਨੂੰ ਯਾਦ ਕਰਨ ਦੀ। ਜਿੰਨਾ
ਯਾਦ ਕਰਦੇ ਹੋ ਉੰਨਾ ਖੁਸ਼ੀ ਵੱਧਦੀ ਹੈ। ਨਾਲ - ਨਾਲ ਦਿਵਯ ਅਲੌਕਿਕ ਕਰਮ ਵੀ ਕਰਨਾ ਹੈ। ਤੁਸੀਂ ਹੋ
ਬ੍ਰਾਹਮਣ। ਤੁਸੀਂ ਸੱਤ ਨਾਰਾਇਣ ਦੀ ਕਥਾ ਅਮਰਕਥਾ ਸੁਣਾਉਂਦੇ ਹੋ। ਮੂਲ ਗੱਲ ਇੱਕ ਹੈ - ਜਿਸ ਵਿੱਚ
ਸਭ ਕੁਝ ਆ ਜਾਂਦਾ ਹੈ। ਯਾਦ ਨਾਲ ਹੀ ਵਿਕਰਮ ਵਿਨਾਸ਼ ਹੁੰਦੇ ਹਨ। ਇਹ ਇੱਕ ਹੀ ਹਾਬੀ, ਰੂਹਾਨੀ ਹੈ।
ਬਾਪ ਸਮਝਾਉਂਦੇ ਹਨ ਕਿ ਨਾਲੇਜ ਤਾਂ ਬੜੀ ਸਹਿਜ ਹੈ। ਕੰਨਿਆਵਾਂ ਦਾ ਨਾਮ ਵੀ ਗਾਇਆ ਹੋਇਆ ਹੈ।
ਅਧਰਕੁਮਾਰੀ, ਕੁੰਵਾਰੀ ਕੰਨਿਆ, ਕੁੰਵਾਰੀ ਦਾ ਨਾਮ ਸਭ ਤੋਂ ਜਿਆਦਾ ਬਾਲਾ ਹੈ। ਉਨ੍ਹਾਂ ਨੂੰ ਕੋਈ
ਬੰਧਨ ਨਹੀਂ ਹੈ। ਉਹ ਪਤੀ ਤਾਂ ਵਿਕਾਰੀ ਬਣਾ ਦਿੰਦੇ। ਇਹ ਬਾਪ ਤਾਂ ਸ੍ਵਰਗ ਵਿੱਚ ਲੈ ਜਾਣ ਦੇ ਲਈ
ਸ਼ਿੰਗਾਰਦੇ ਹਨ। ਸਵੀਟ ਸਾਗਰ ਵਿੱਚ ਲੈ ਜਾਂਦੇ ਹਨ। ਬਾਪ ਕਹਿੰਦੇ ਹਨ ਇਸ ਪੁਰਾਣੀ ਦੁਨੀਆਂ ਨੂੰ,
ਪੁਰਾਣੀ ਦੇਹ ਸਾਹਿਤ ਬਿਲਕੁਲ ਭੁੱਲ ਜਾਵੋ। ਆਤਮਾ ਕਹਿੰਦੀ ਹੈ ਕਿ ਅਸੀਂ ਤਾਂ 84 ਜਨਮ ਪੂਰੇ ਕੀਤੇ
ਹਨ। ਹੁਣ ਫਿਰ ਅਸੀਂ ਬਾਪ ਤੋਂ ਪੂਰਾ ਵਰਸਾ ਲਵਾਂਗੇ। ਹਿੰਮਤ ਰੱਖਦੇ ਹਨ, ਫਿਰ ਵੀ ਮਾਇਆ ਨਾਲ ਲੜਾਈ
ਤਾਂ ਹੈ । ਅੱਗੇ ਤਾਂ ਇਹ ਬਾਬਾ ਹੈ। ਮਾਇਆ ਦੇ ਤੂਫ਼ਾਨ ਜ਼ਿਆਦਾ ਇਨ੍ਹਾਂ ਦੇ ਕੋਲ ਆਉਂਦੇ ਹਨ। ਬਹੁਤ
ਆਕੇ ਪੁੱਛਦੇ ਹਨ ਕਿ ਬਾਬਾ ਸਾਨੂੰ ਇਹ ਹੁੰਦਾ ਹੈ। ਬਾਬਾ ਦੱਸਦੇ ਹਨ ਕਿ ਬੱਚੇ - ਹਾਂ, ਇਹ ਤੂਫ਼ਾਨ
ਤਾਂ ਜਰੂਰ ਆਉਣਗੇ। ਪਹਿਲੇ ਤਾਂ ਮੇਰੇ ਕੋਲ ਆਉਂਦੇ ਹਨ। ਅੰਤ ਵਿੱਚ ਸਭ ਕਰਮਾਤੀਤ ਅਵਸਥਾ ਨੂੰ ਪਾ
ਲੈਣਗੇ। ਇਹ ਕੋਈ ਨਵੀਂ ਗੱਲ ਨਹੀਂ ਹੈ। ਕਲਪ ਪਹਿਲੇ ਵੀ ਹੋਇਆ ਸੀ। ਡਰਾਮਾ ਵਿੱਚ ਪਾਰ੍ਟ ਵਜਾਇਆ,
ਹੁਣ ਫਿਰ ਵਾਪਿਸ ਘਰ ਜਾਂਦੇ ਹਨ। ਬੱਚੇ ਜਾਣਦੇ ਹਨ - ਇਹ ਪੁਰਾਣੀ ਦੁਨੀਆਂ ਨਰਕ ਹੈ। ਕਹਿੰਦੇ ਵੀ ਹਨ
ਕਿ ਇਹ ਲਕਸ਼ਮੀ - ਨਾਰਾਇਣ ਸ਼ੀਰਸਾਗਰ ਵਿੱਚ ਰਹਿੰਦੇ ਸੀ, ਇਨ੍ਹਾਂ ਦੇ ਮੰਦਿਰ ਕਿੰਨੇ ਚੰਗੇ - ਚੰਗੇ
ਬਣਾਉਂਦੇ ਹਨ। ਪਹਿਲੇ - ਪਹਿਲੇ ਮੰਦਿਰ ਬਣਾਇਆ ਹੋਵੇਗਾ ਤਾਂ ਸ਼ੀਰ (ਦੁੱਧ) ਦਾ ਹੀ ਤਲਾਬ ਬਣਾ ਕੇ
ਵਿਸ਼ਨੂੰ ਦੀ ਮੂਰਤੀ ਨੂੰ ਬਿਠਾਇਆ ਹੋਵੇਗਾ। ਬਹੁਤ ਚੰਗੇ - ਚੰਗੇ ਚਿੱਤਰ ਬਣਾਕੇ ਪੂਜਾ ਕਰਦੇ ਸੀ। ਉਸ
ਸਮੇਂ ਤਾਂ ਬਹੁਤ ਹੀ ਸਸਤਾਈ ਸੀ। ਬਾਬਾ ਦਾ ਸਭ ਵੇਖਿਆ ਹੋਇਆ ਹੈ। ਬਰੋਬਰ ਇਹ ਭਾਰਤ ਕਿੰਨਾ ਪਵਿੱਤਰ,
ਸ਼ੀਰ ਦਾ ਸਾਗਰ ਸੀ। ਦੁੱਧ ਘਿਓ ਦੀ ਜਿਵੇਂ ਨਦੀਆਂ ਸੀ। ਇਹ ਤਾਂ ਮਹਿਮਾ ਦੇ ਦਿੱਤੀ ਹੈ। ਸ੍ਵਰਗ ਦਾ
ਨਾਮ ਲੈਂਦੇ ਹੀ ਮੁੱਖ ਪਾਣੀ ਹੁੰਦਾ ਹੈ। ਤੁਸੀਂ ਬੱਚਿਆਂ ਨੂੰ ਹੁਣ ਗਿਆਨ ਦਾ ਤੀਜਾ ਨੇਤਰ ਮਿਲਿਆ
ਹੈ। ਤਾਂ ਬੁੱਧੀ ਵਿੱਚ ਸਮਝ ਆਈ ਹੈ। ਬੁੱਧੀ ਚਲੀ ਜਾਂਦੀ ਹੈ ਆਪਣੇ ਘਰ, ਫਿਰ ਸ੍ਵਰਗ ਵਿੱਚ ਆਉਣਗੇ।
ਉੱਥੇ ਸਭ ਕੁਝ ਨਵਾਂ ਹੀ ਨਵਾਂ ਹੋਵੇਗਾ। ਬਾਬਾ, ਸ਼੍ਰੀ ਨਾਰਾਇਣ ਦੀ ਮੂਰਤੀ ਵੇਖ ਬਹੁਤ ਖੁਸ਼ ਹੁੰਦਾ
ਸੀ, ਬਹੁਤ ਪਿਆਰ ਨਾਲ ਰੱਖਦਾ ਸੀ। ਇਹ ਨਹੀਂ ਸਮਝਦਾ ਸੀ ਕਿ ਮੈਂ ਹੀ ਇਹ ਬਣੂੰਗਾ। ਇਹ ਗਿਆਨ ਤਾਂ
ਹੁਣ ਬਾਬਾ ਤੋਂ ਮਿਲਿਆ ਹੈ। ਤੁਹਾਨੂੰ ਬ੍ਰਹਮਾਂਡ ਅਤੇ ਸ੍ਰਿਸ਼ਟੀ ਚੱਕਰ ਦੇ ਆਦਿ - ਮੱਧ - ਅੰਤ ਦਾ
ਗਿਆਨ ਹੈ। ਜਾਣਦੇ ਹੋ ਕਿ ਅਸੀਂ ਕਿਵੇਂ ਚੱਕਰ ਲਗਾਵਾਂਗੇ। ਬਾਬਾ ਸਾਨੂੰ ਰਾਜਯੋਗ ਸਿਖਾ ਰਹੇ ਹਨ।
ਤੁਸੀਂ ਬੱਚਿਆਂ ਨੂੰ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ। ਬਾਕੀ ਥੋੜਾ ਸਮੇਂ ਹੈ। ਸ਼ਰੀਰ ਨੂੰ ਕੁਝ ਨਾ
ਕੁਝ ਤਾਂ ਹੁੰਦਾ ਰਹਿੰਦਾ ਹੈ। ਹੁਣ ਇਹ ਤੁਹਾਡਾ ਅੰਤਿਮ ਜਨਮ ਹੈ। ਹੁਣ ਤੁਹਾਡੇ ਸੁੱਖ ਦੇ ਦਿਨ ਆਉਂਦੇ
ਹਨ, ਡਰਾਮਾ ਪਲਾਨ ਅਨੁਸਾਰ। ਵੇਖਦੇ ਹੋ ਕਿ ਵਿਨਾਸ਼ ਸਾਹਮਣੇ ਖੜ੍ਹਾ ਹੈ। ਤੁਹਾਨੂੰ ਤੀਜਾ ਨੇਤਰ
ਮਿਲਿਆ ਹੈ। ਮੂਲਵਤਨ, ਸੂਕ੍ਸ਼੍ਮਵਤਨ, ਸਥੂਲਵਤਨ ਨੂੰ ਚੰਗੀ ਤਰ੍ਹਾਂ ਜਾਣਦੇ ਹੋ। ਇਹ ਸਵਦਰਸ਼ਨ ਚੱਕਰ
ਤੁਹਾਡੀ ਬੁੱਧੀ ਵਿੱਚ ਫਿਰਦਾ ਰਹਿੰਦਾ ਹੈ। ਖੁਸ਼ੀ ਹੁੰਦੀ ਹੈ। ਇਸ ਸਮੇਂ ਸਾਨੂੰ ਬੇਹੱਦ ਦਾ ਬਾਪ,
ਟੀਚਰ ਬਣ ਪੜ੍ਹਾਉਂਦੇ ਹਨ। ਪਰ ਨਵੀਂ ਗੱਲ ਹੋਣ ਦੇ ਕਾਰਨ ਘੜੀ - ਘੜੀ ਭੁੱਲ ਜਾਂਦੇ ਹਨ। ਨਹੀਂ ਤਾਂ
ਬਾਬਾ ਕਹਿਣ ਨਾਲ ਹੀ ਖੁਸ਼ੀ ਦਾ ਪਾਰਾ ਚੜ੍ਹ ਜਾਣਾ ਚਾਹੀਦਾ ਹੈ। ਰਾਮਤੀਰਥ, ਸ਼੍ਰੀਕ੍ਰਿਸ਼ਨ ਦਾ ਭਗਤ
ਸੀ। ਤਾਂ ਕ੍ਰਿਸ਼ਨ ਦੇ ਦਰਸ਼ਨ ਦੇ ਲਈ ਕਿੰਨਾ ਕਰਦੇ ਸੀ। ਉਸ ਨੂੰ ਸਾਕਸ਼ਾਤਕਰ ਹੋਇਆ ਅਤੇ ਖੁਸ਼ੀ ਹੋ ਗਈ।
ਪਰ ਉਸ ਨਾਲ ਕੀ ਹੋਇਆ? ਮਿਲਿਆ ਤਾਂ ਕੁਝ ਵੀ ਨਹੀਂ। ਇੱਥੇ ਤਾਂ ਤੁਸੀਂ ਬੱਚਿਆਂ ਨੂੰ ਖੁਸ਼ੀ ਵੀ ਹੈ
ਕਿਓਂਕਿ ਜਾਣਦੇ ਹੋ ਕਿ 21 ਜਨਮ ਦੇ ਲਈ ਅਸੀਂ ਇੰਨਾ ਉੱਚ ਪਦਵੀ ਪਾਉਂਦੇ ਹਾਂ। 3 ਹਿੱਸਾ ਤਾਂ ਤੁਸੀਂ
ਸੁਖੀ ਰਹਿੰਦੇ ਹੋ। ਜੇਕਰ ਅੱਧਾ - ਅੱਧਾ ਹੋਵੇ ਫਿਰ ਤਾਂ ਫਾਇਦਾ ਹੋਇਆ ਨਹੀਂ। ਤੁਸੀਂ 3 ਹਿੱਸਾ
ਸੁੱਖ ਵਿੱਚ ਰਹਿੰਦੇ ਹੋ। ਤੁਹਾਡੇ ਵਰਗਾ ਸੁੱਖ ਕੋਈ ਵੇਖ ਨਾ ਸਕੇ। ਤੁਹਾਡੇ ਲਈ ਤਾਂ ਸੁੱਖ ਅਪਾਰ
ਹੈ। ਮਹਾਨ ਸੁੱਖ ਵਿੱਚ ਤਾਂ ਦੁੱਖ ਦਾ ਪਤਾ ਨਹੀਂ ਚਲਦਾ ਹੈ। ਸੰਗਮ ਤੇ ਤੁਸੀਂ ਦੋਨੋਂ ਨੂੰ ਜਾਣ ਸਕਦੇ
ਹੋ ਕਿ ਹੁਣ ਅਸੀਂ ਦੁੱਖ ਤੋਂ ਸੁੱਖ ਵਿੱਚ ਜਾ ਰਹੇ ਹਾਂ। ਮੂੰਹ ਹੈ ਦਿਨ ਵਲ ਅਤੇ ਲੱਤ ਹੈ ਰਾਤ ਵੱਲ।
ਇਸ ਦੁਨੀਆਂ ਨੂੰ ਲੱਤ ਮਾਰਨੀ ਹੈ ਮਤਲਬ ਬੁੱਧੀ ਤੋਂ ਭੁੱਲਣਾ ਹੈ। ਆਤਮਾ ਜਾਣਦੀ ਹੈਕਿ ਹੁਣ ਵਾਪਿਸ
ਘਰ ਜਾਣਾ ਹੈ, ਬਹੁਤ ਪਾਰ੍ਟ ਵਜਾਇਆ ਹੈ। ਇਵੇਂ - ਇਵੇਂ ਆਪਣੇ ਨਾਲ ਗੱਲਾਂ ਕਰਨੀਆਂ ਹੁੰਦੀਆਂ ਹਨ।
ਹੁਣ ਜਿੰਨਾ ਬਾਪ ਨੂੰ ਯਾਦ ਕਰੋਂਗੇ ਉੰਨਾ ਹੀ ਕੱਟ ਨਿਕਲੇਗੀ। ਜਿਤਨਾ ਬਾਪ ਦੀ ਸਰਵਿਸ ਤੇ ਰਹਿ ਸਮਾਨ
ਬਣਾਵੋਗੇ, ਉੰਨਾ ਹੀ ਬਾਪ ਦਾ ਸ਼ੋ ਕਰੋਗੇ। ਬੁੱਧੀ ਵਿੱਚ ਹੈ ਕਿ ਹੁਣ ਘਰ ਜਾਣਾ ਹੈ। ਤਾਂ ਘਰ ਨੂੰ ਹੀ
ਯਾਦ ਕਰਨਾ ਚਾਹੀਦਾ ਹੈ। ਪੁਰਾਣਾ ਮਕਾਨ ਡਿੱਗਦਾ ਰਹਿੰਦਾ ਹੈ। ਹੁਣ ਕਿੱਥੇ ਨਵਾਂ ਮਕਾਨ, ਕਿੱਥੇ
ਪੁਰਾਣਾ ਮਕਾਨ। ਰਾਤ - ਦਿਨ ਦਾ ਫਰਕ ਹੈ। ਇਹ ਤਾਂ ਹੂਬਹੂ ਵਿਸ਼ੇ - ਵੈਤਰਨੀ ਨਦੀ ਹੈ। ਇੱਕ ਦੋ ਨੂੰ
ਮਾਰਦੇ, ਝਗੜਦੇ ਰਹਿੰਦੇ ਹਨ। ਬਾਕੀ ਵੀ ਬਾਬਾ ਆਇਆ ਹੈ ਤਾਂ ਬਹੁਤ ਲੜਾਈ ਸ਼ੁਰੂ ਹੋ ਗਈ ਹੈ। ਜੇਕਰ
ਇਸਤਰੀ ਵਿਕਾਰ ਨਹੀਂ ਦਿੰਦੀ ਤਾਂ ਕਿੰਨਾ ਤੰਗ ਕਰਦੇ ਹਨ। ਕਿੰਨਾ ਮੱਥਾ ਮਾਰਦੇ ਹਨ। ਕਲਪ ਪਹਿਲੇ ਵੀ
ਅੱਤਿਆਚਾਰ ਹੋਇਆ ਸੀ। ਇਹ ਹੁਣ ਦੀ ਗੱਲ ਗਾਈ ਜਾਂਦੀ ਹੈ। ਵੇਖਦੇ ਹੋ ਕਿ ਕਿੰਨਾ ਪੁਕਾਰਦੀ ਹੈ। ਉਹ
ਹੀ ਡਰਾਮਾ ਦਾ ਪਾਰ੍ਟ ਵਜ ਰਿਹਾ ਹੈ। ਇਹ ਬਾਪ ਜਾਨਣ ਅਤੇ ਬੱਚੇ ਜਾਨਣ ਹੋਰ ਨਾ ਜਾਣੇ ਕੋਈ। ਅੱਗੇ ਚਲ
ਸਭ ਨੂੰ ਸਮਝਣ ਦਾ ਹੈ। ਗਾਉਂਦੇ ਵੀ ਹਨ - ਪਤਿਤ - ਪਾਵਨ, ਸਰਵ ਦਾ ਸਦਗਤੀ ਦਾਤਾ ਬਾਪ ਹੈ। ਤੁਸੀਂ
ਕਿਸੇ ਨੂੰ ਵੀ ਸਮਝਾ ਸਕਦੇ ਹੋ ਕਿ ਭਾਰਤ ਸ੍ਵਰਗ ਅਤੇ ਨਰਕ ਕਿਵੇਂ ਬਣਦਾ ਹੈ ਆਓ ਤਾਂ ਅਸੀਂ ਤੁਹਾਨੂੰ
ਸਾਰੇ ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ ਸਮਝਾਈਏ। ਇਹ ਬੇਹੱਦ ਦੀ ਹਿਸਟ੍ਰੀ - ਜੋਗ੍ਰਾਫੀ ਈਸ਼ਵਰ ਹੀ
ਜਾਣੇ ਅਤੇ ਈਸ਼ਵਰ ਦੇ ਤੁਸੀਂ ਬੱਚੇ ਜਾਣੋ। ਪਵਿੱਤਰਤਾ, ਸੁੱਖ - ਸ਼ਾਂਤੀ ਦੀ ਕਿਵੇਂ ਸਥਾਪਨਾ ਹੁੰਦੀ
ਹੈ, ਇਸ ਹਿਸਟ੍ਰੀ - ਜੋਗ੍ਰਾਫੀ ਨੂੰ ਜਾਨਣ ਨਾਲ ਤੁਸੀਂ ਸਭ ਕੁਝ ਜਾਣ ਜਾਵੋਗੇ। ਬੇਹੱਦ ਦੇ ਬਾਪ ਤੋਂ
ਤੁਸੀਂ ਜਰੂਰ ਬੇਹੱਦ ਦਾ ਹੀ ਵਰਸਾ ਲੈਵੋਗੇ। ਇਹ ਆਕੇ ਸਮਝੋ। ਟੋਪੀਕ ਬਹੁਤ ਹਨ। ਤੁਸੀਂ ਬੱਚਿਆਂ ਦਾ
ਤੇ ਦਿਮਾਗ ਹੀ ਪੁਰ ( ਭਰਪੂਰ ) ਹੋ ਗਿਆ ਹੈ। ਖੁਸ਼ੀ ਦਾ ਕਿੰਨਾ ਪਾਰਾ ਚੜ੍ਹਦਾ ਹੈ। ਸਾਰੀ ਨਾਲੇਜ
ਤੁਸੀਂ ਬੱਚਿਆਂ ਦੇ ਕੋਲ ਹੈ। ਨਾਲੇਜਫੁਲ ਬਾਪ ਕੋਲੋਂ ਨਾਲੇਜ ਮਿਲ ਰਹੀ ਹੈ। ਫਿਰ ਤੋਂ ਅਸੀਂ ਹੀ ਜਾਕੇ
ਲਕਸ਼ਮੀ- ਨਾਰਾਇਣ ਬਣਾਂਗੇ। ਉੱਥੇ ਫਿਰ ਇਹ ਨਾਲੇਜ ਨਹੀਂ ਹੋਵੇਗੀ। ਕਿੰਨੀਆਂ ਗੁਪਤ ਗੱਲਾਂ ਸਮਝਣ ਦੀਆਂ
ਹਨ। ਬੱਚੇ ਸੀੜੀ ਨੂੰ ਚੰਗੀ ਤਰ੍ਹਾਂ ਸਮਝ ਗਏ ਹਨ। ਤਾਂ ਇਹ ਚੱਕਰ 84 ਦਾ ਹੈ। ਹੁਣ ਮਨੁੱਖਾਂ ਨੂੰ
ਵੀ ਕਲੀਅਰ ਕਰਕੇ ਸਮਝਾਉਣਾ ਹੈ। ਇਸਨੂੰ ਹੁਣ ਸਵਰਗ ਜਾਂ ਪਾਵਨ ਦੁਨੀਆਂ ਥੋੜੀ ਹੀ ਕਹਾਂਗੇ। ਸਤਿਯੁਗ
ਵੱਖਰਾ ਹੈ, ਕਲਿਯੁਗ ਵੱਖਰੀ ਚੀਜ ਹੈ। ਇਹ ਚੱਕਰ ਕਿਵੇਂ ਫਿਰਦਾ ਹੈ, ਇਹ ਸਮਝਾਉਣ ਵਿੱਚ ਸਹਿਜ ਹੈ।
ਸਮਝਾਓਣੀ ਚੰਗੀ ਲਗਦੀ ਹੈ। ਪਰ ਪੁਰਸ਼ਾਰਥ ਕਰ ਯਾਦ ਦੀ ਯਾਤਰਾ ਵਿੱਚ ਰਹੋ। ਇਹ ਬਹੁਤਿਆਂ ਕੋਲੋਂ ਹੋ
ਨਹੀਂ ਸਕਦਾ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਇਸ ਪੁਰਾਣੀ
ਦੇਹ ਅਤੇ ਦੁਨੀਆਂ ਨੂੰ ਬੁੱਧੀ ਤੋਂ ਭੁੱਲ ਬਾਪ ਅਤੇ ਵਰਸੇ ਨੂੰ ਯਾਦ ਕਰਨਾ ਹੈ। ਸਦਾ ਇਸੇ ਖੁਸ਼ੀ
ਵਿੱਚ ਰਹਿਣਾ ਹੈ ਕਿ ਹੁਣ ਸਾਡੇ ਸੁਖ ਦੇ ਦਿਨ ਆਏ ਕਿ ਆਏ।
2. ਨਾਲੇਜਫੁਲ ਬਾਪ ਕੋਲੋਂ
ਜੋ ਨਾਲੇਜ ਮਿਲੀ ਹੈ ਉਸਦਾ ਸਿਮਰਨ ਕਰਕੇ ਦਿਮਾਗ ਨੂੰ ਪੁਰ ( ਭਰਪੂਰ ) ਰੱਖਣਾ ਹੈ। ਦੇਹ - ਅਭਿਮਾਨ
ਵਿੱਚ ਆਕੇ ਕਦੀ ਵੀ ਕਿਸੇ ਤਰ੍ਹਾਂ ਦਾ ਘੁਟਕਾ ਨਹੀਂ ਖਾਣਾ ਹੈ।
ਵਰਦਾਨ:-
ਸਦਾ ਇਕਰਸ ਸਥਿਤੀ ਦੇ ਤਖ਼ਤ ਤੇ ਬਿਰਾਜਮਾਨ ਰਹਿਣ ਵਾਲੇ ਬਾਪਦਾਦਾ ਦੇ ਦਿਲਤਖਤ ਨਸ਼ੀਨ ਭਵ।
ਸਭ ਤੋਂ ਸ੍ਰੇਸ਼ਠ ਤਖ਼ਤ
ਬਾਪਦਾਦਾ ਦੇ ਦਿਲਤਖ਼ਤ ਨਹੀਂ ਬਣਨਾ ਹੈ। ਲੇਕਿਨ ਇਸ ਤਖਤ ਤੇ ਬੈਠਣ ਦੇ ਲਈ ਅਚਲ, ਅਡੋਲ, ਇਕਰਸ ਸਥਿਤੀ
ਦਾ ਤਖ਼ਤ ਚਾਹੀਦਾ ਹੈ। ਜੇਕਰ ਇਸ ਸਥਿਤੀ ਦੇ ਤਖ਼ਤ ਤੇ ਸਥਿਤ ਨਹੀਂ ਹੋ ਪਾਉਂਦੇ ਤਾਂ ਬਾਪਦਾਦਾ ਦੇ
ਦਿਲ ਰੂਪੀ ਤਖ਼ਤ ਤੇ ਸਥਿਤ ਨਹੀਂ ਹੋ ਸਕਦੇ। ਇਸਦੇ ਲਈ ਆਪਣੇ ਭ੍ਰਕੁਟੀ ਦੇ ਤਖ਼ਤ ਤੇ ਅਕਾਲਮੂਰਤ ਬਣ
ਸਥਿਤ ਹੋ ਜਾਵੋ, ਇਸ ਤਖਤ ਤੇ ਬਾਰ - ਬਾਰ ਡਗਮਗ ਨਾ ਹੋ ਤਾਂ ਬਾਪਦਾਦਾ ਦੇ ਦਿਲ ਤਖ਼ਤ ਤੇ ਵਿਰਾਜਮਾਨ
ਹੋ ਸਕੋਗੇ।
ਸਲੋਗਨ:-
ਸ਼ੁਭਚਿੰਤਨ
ਦਵਾਰਾ ਨਗੇਟਿਵ ਨੂੰ ਪੋਜ਼ੀਟਿਵ ਵਿਚ ਪਰਿਵਰਤਨ ਕਰੋ।
ਇਹ ਅਵਿਅਕਤ ਇਸ਼ਾਰੇ :-
ਮਹਾਨ ਬਣਨ ਦੇ ਲਈ ਮਧੁਰਤਾ ਅਤੇ ਨਿਮਰਤਾ ਦਾ ਗੁਣ ਧਾਰਨ ਕਰੋ।
ਬ੍ਰਹਮਾ ਬਾਪ ਆਪਣੇ ਹਰ
ਬੱਚੇ ਦੇ ਚੇਹਰੇ ਤੇ, ਇੱਕ ਤੇ ਸਦਾ ਰੂਹਾਨੀਅਤ ਵੇਖਣਾ ਚਾਹੁੰਦੇ ਹਨ ਅਤੇ ਦੂਸਰਾ - ਮੁੱਖ ਤੋਂ ਸਦਾ
ਮਧੁਰ ਬੋਲ ਸੁਣਨਾ ਚਾਹੁੰਦੇ ਹਨ। ਇੱਕ ਸ਼ਬਦ ਵੀ ਮਧੁਰਤਾ ਦੇ ਬਿਨਾਂ ਨਹੀਂ ਹੋਵੇ। ਚੇਹਰੇ ਤੇ
ਰੂਹਾਨੀਯਤ ਹੋਵੇ, ਮੁੱਖ ਵਿਚ ਮਧੁਰਤਾ ਹੋਵੇ ਅਤੇ ਮਨ - ਬੁੱਧੀ ਵਿਚ ਸਦਾ ਸ਼ੁਭ ਭਾਵਨਾ, ਰਹਿਮ ਦਿਲ
ਦੀ ਭਾਵਨਾ, ਦਾਤਾਪਨ ਦੀ ਭਾਵਨਾ ਹੋਵੇ। ਹਰ ਕਦਮ ਵਿਚ ਫਾਲੋ ਫਾਦਰ ਹੋਵੇ, ਇਹ ਹੀ ਪਾਲਣਾ ਦਾ ਰਿਟਰਨ
ਦਵੋ।