21.05.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਸੀਂ ਆਤਮਾਵਾਂ ਦਾ ਪਿਆਰ ਇੱਕ ਬਾਪ ਨਾਲ ਹੈ, ਬਾਪ ਨੇ ਤੁਹਾਨੂੰ ਆਤਮਾ ਨਾਲ ਪਿਆਰ ਕਰਨਾ ਸਿਖਾਇਆ ਹੈ, ਸ਼ਰੀਰ ਨਾਲ ਨਹੀਂ"

ਪ੍ਰਸ਼ਨ:-
ਕਿਸ ਪੁਰਸ਼ਾਰਥ ਵਿੱਚ ਹੀ ਮਾਇਆ ਵਿਘਣ ਪਾਉਂਦੀ ਹੈ? ਮਾਇਆਜੀਤ ਬਣਨ ਦੀ ਯੁਕਤੀ ਕੀ ਹੈ?

ਉੱਤਰ:-
ਤੁਸੀਂ ਪੁਰਸ਼ਾਰਥ ਕਰਦੇ ਹੋ ਕਿ ਅਸੀਂ ਬਾਪ ਨੂੰ ਯਾਦ ਕਰਕੇ ਆਪਣੇ ਪਾਪਾਂ ਨੂੰ ਭਸਮ ਕਰੀਏ। ਤਾਂ ਇਸ ਯਾਦ ਵਿੱਚ ਹੀ ਮਾਇਆ ਦਾ ਵਿਘਨ ਪੈਂਦਾ ਹੈ। ਬਾਪ ਉਸਤਾਦ ਤੁਹਾਨੂੰ ਮਾਇਆਜੀਤ ਬਣਨ ਦੀ ਯੁਕਤੀ ਦੱਸਦੇ ਹਨ। ਤੁਸੀਂ ਉਸਤਾਦ ਨੂੰ ਪਹਿਚਾਣ ਕੇ ਯਾਦ ਕਰੋ ਤਾਂ ਖੁਸ਼ੀ ਵੀ ਰਹੇਗੀ, ਪੁਰਸ਼ਾਰਥ ਵੀ ਕਰਦੇ ਰਹੋਗੇ ਅਤੇ ਸਰਵਿਸ ਵੀ ਖੂਬ ਕਰੋਗੇ। ਮਾਇਆਜੀਤ ਵੀ ਬਣ ਜਾਵੋਗੇ।

ਗੀਤ:-
ਇਸ ਪਾਪ ਦੀ ਦੁਨੀਆਂ ਤੋਂ...

ਓਮ ਸ਼ਾਂਤੀ
ਰੂਹਾਨੀ ਬੱਚਿਆਂ ਨੇ ਗੀਤ ਸੁਣਿਆ, ਅਰਥ ਸਮਝਿਆ। ਦੁਨੀਆਂ ਵਿੱਚ ਕੋਈ ਵੀ ਅਰਥ ਨਹੀਂ ਸਮਝਦੇ। ਬੱਚੇ ਸਮਝਦੇ ਹਨ ਸਾਡੀ ਆਤਮਾ ਦਾ ਲਵ ਪਰਮਪਿਤਾ ਪਰਮਾਤਮਾ ਦੇ ਨਾਲ ਹੈ। ਆਤਮਾ ਆਪਣੇ ਬਾਪ ਪਰਮਪਿਤਾ ਪਰਮ ਆਤਮਾ ਨੂੰ ਪੁਕਾਰਦੀ ਹੈ। ਪਿਆਰ ਆਤਮਾ ਵਿੱਚ ਹੈ ਜਾਂ ਸ਼ਰੀਰ ਵਿੱਚ? ਹੁਣ ਬਾਪ ਸਮਝਾਉਂਦੇ ਹਨ ਪਿਆਰ ਆਤਮਾ ਵਿੱਚ ਹੋਣਾ ਚਾਹੀਦਾ ਹੈ। ਸ਼ਰੀਰਾਂ ਵਿੱਚ ਨਹੀਂ। ਆਤਮਾ ਹੀ ਆਪਣੇ ਬਾਪ ਨੂੰ ਪੁਕਾਰਦੀ ਹੈ ਕਿ ਪੁੰਨ ਆਤਮਾਵਾਂ ਦੀ ਦੁਨੀਆਂ ਵਿੱਚ ਲੈ ਚਲੋ। ਤੁਸੀਂ ਸਮਝਦੇ ਹੋ - ਅਸੀਂ ਪਾਪ ਆਤਮਾ ਸੀ, ਹੁਣ ਫਿਰ ਪੁੰਨ ਆਤਮਾ ਬਣ ਰਹੇ ਹਾਂ। ਬਾਬਾ ਤੁਹਾਨੂੰ ਯੁਕਤੀ ਨਾਲ ਪੁੰਨ ਆਤਮਾ ਬਣਾ ਰਹੇ ਹਨ। ਬਾਪ ਦੱਸੇ ਤਾਂ ਤੇ ਬੱਚਿਆਂ ਨੂੰ ਅਨੁਭਵ ਹੋਵੇ ਅਤੇ ਸਮਝਣ ਕਿ ਅਸੀਂ ਬਾਪ ਦਵਾਰਾ ਬਾਪ ਦੀ ਯਾਦ ਨਾਲ ਪਵਿੱਤਰ ਪੁੰਨ ਤੋਂ ਪੁੰਨ ਆਤਮਾ ਬਣ ਰਹੇ ਹਾਂ। ਯੋਗਬਲ ਨਾਲ ਸਾਡੇ ਪਾਪ ਭਸਮ ਹੋ ਰਹੇ ਹਨ। ਬਾਕੀ ਗੰਗਾ ਆਦਿ ਵਿੱਚ ਕੋਈ ਪਾਪ ਧੋਏ ਨਹੀਂ ਜਾਂਦੇ। ਮਨੁੱਖ ਗੰਗਾ ਸ਼ਨਾਨ ਕਰਦੇ ਹਨ, ਸ਼ਰੀਰ ਨੂੰ ਮਿੱਟੀ ਮਲਦੇ ਹਨ ਪਰ ਉਸ ਨਾਲ ਕੋਈ ਪਾਪ ਧੂਲਦੇ ਨਹੀਂ ਜਾਂਦੇ ਹਨ। ਆਤਮਾ ਦੇ ਪਾਪ ਯੋਗਬਲ ਨਾਲ ਹੀ ਨਿਕਲਦੇ ਹਨ। ਖਾਦ ਨਿਕਲਦੀ ਹੈ, ਇਹ ਤਾਂ ਬੱਚਿਆਂ ਨੂੰ ਹੀ ਪਤਾ ਹੈ ਅਤੇ ਨਿਸ਼ਚਾ ਹੈ ਅਸੀਂ ਬਾਬਾ ਨੂੰ ਯਾਦ ਕਰਾਂਗੇ ਤਾਂ ਸਾਡੇ ਪਾਪ ਭਸਮ ਹੋਣਗੇ। ਨਿਸ਼ਚਾ ਹੈ ਤਾਂ ਫਿਰ ਪੁਰਸ਼ਾਰਥ ਕਰਨਾ ਚਾਹੀਦਾ ਹੈ ਨਾ। ਇਸ ਪੁਰਸ਼ਾਰਥ ਵਿੱਚ ਹੀ ਮਾਇਆ ਵਿਘਨ ਪਾਉਂਦੀ ਹੈ। ਰੁਸਤਮ ਨਾਲ ਮਾਇਆ ਵੀ ਚੰਗੀ ਰੀਤੀ ਰੁਸਤਮ ਹੋਕੇ ਲੜਦੀ ਹੈ। ਕੱਚੇ ਨਾਲ ਕੀ ਲੜੇਗੀ! ਬੱਚਿਆਂ ਨੂੰ ਹਮੇਸ਼ਾ ਇਹ ਖਿਆਲ ਰੱਖਣਾ ਹੈ, ਸਾਨੂੰ ਮਾਇਆਜੀਤ ਜਗਤਜੀਤ ਬਣਨਾ ਹੈ। ਮਾਇਆ ਜੀਤੇ ਜਗਤ ਜੀਤ ਦਾ ਅਰਥ ਵੀ ਕੋਈ ਸਮਝਦੇ ਨਹੀਂ। ਹੁਣ ਤੁਸੀਂ ਬੱਚਿਆਂ ਨੂੰ ਸਮਝਾਇਆ ਜਾਂਦਾ ਹੈ - ਤੁਸੀਂ ਕਿਵੇਂ ਮਾਇਆ ਤੇ ਜਿੱਤ ਪਾ ਸਕਦੇ ਹੋ। ਮਾਇਆ ਵੀ ਸਮਰਥ ਹੈ ਨਾ। ਤੁਸੀਂ ਬੱਚਿਆਂ ਨੂੰ ਉਸਤਾਦ ਮਿਲਿਆ ਹੋਇਆ ਹੈ। ਉਸ ਉਸਤਾਦ ਨੂੰ ਵੀ ਨੰਬਰਵਾਰ ਕੋਈ ਵਿਰਲਾ ਜਾਣਦਾ ਹੈ। ਜੋ ਜਾਣਦਾ ਹੈ ਉਨ੍ਹਾਂ ਨੂੰ ਖੁਸ਼ੀ ਵੀ ਰਹਿੰਦੀ ਹੈ। ਪੁਰਸ਼ਾਰਥ ਵੀ ਆਪ ਕਰਦੇ ਹਨ। ਸਰਵਿਸ ਵੀ ਖੂਬ ਕਰਦੇ ਹਨ। ਅਮਰਨਾਥ ਤੇ ਬਹੁਤ ਲੋਕ ਜਾਂਦੇ ਹਨ।

ਹੁਣ ਸਾਰੇ ਮਨੁੱਖ ਕਹਿੰਦੇ ਹਨ ਵਿਸ਼ਵ ਵਿੱਚ ਸ਼ਾਂਤੀ ਕਿਵੇਂ ਹੋਵੇ? ਹੁਣ ਤੁਸੀਂ ਸਾਰਿਆਂ ਨੂੰ ਸਿੱਧ ਕਰ ਦੱਸਦੇ ਹੋ ਕਿ ਸਤਯੁਗ ਵਿੱਚ ਕਿਵੇਂ ਸੁੱਖ - ਸ਼ਾਂਤੀ ਸੀ। ਸਾਰੇ ਵਿਸ਼ਵ ਤੇ ਸ਼ਾਂਤੀ ਸੀ। ਇਨ੍ਹਾਂ ਲਕਸ਼ਮੀ - ਨਾਰਾਇਣ ਦਾ ਰਾਜ ਸੀ, ਕੋਈ ਹੋਰ ਧਰਮ ਨਹੀ ਸੀ। ਅੱਜ ਤੋਂ 5 ਹਜ਼ਾਰ ਵਰ੍ਹੇ ਹੋਏ ਜੱਦ ਕਿ ਸਤਯੁਗ ਸੀ ਫਿਰ ਸ੍ਰਿਸ਼ਟੀ ਦਾ ਚੱਕਰ ਤਾਂ ਜਰੂਰ ਲਗਾਉਣਾ ਹੈ। ਚਿੱਤਰਾਂ ਵਿੱਚ ਤੁਸੀਂ ਬਿਲਕੁਲ ਕਲੀਅਰ ਦੱਸਦੇ ਹੋ, ਕਲਪ ਪਹਿਲੇ ਵੀ ਇਵੇਂ ਚਿੱਤਰ ਬਣਾਏ ਸੀ। ਦਿਨ - ਪ੍ਰਤੀਦਿਨ ਇੰਪ੍ਰੂਵਮੇੰਟ ਹੁੰਦੀ ਜਾਂਦੀ ਹੈ। ਕਿਤੇ ਬੱਚੇ ਚਿੱਤਰਾਂ ਵਿੱਚ ਤਿਥੀ - ਤਾਰੀਖ ਲਿੱਖਣਾ ਭੁੱਲ ਜਾਂਦੇ ਹਨ। ਲਕਸ਼ਮੀ - ਨਾਰਾਇਣ ਦੇ ਚਿੱਤਰ ਵਿੱਚ ਤਿਥੀ - ਤਾਰੀਖ ਜਰੂਰ ਹੋਣੀ ਚਾਹੀਦੀ ਹੈ। ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਬੈਠਿਆ ਹੋਇਆ ਹੈ ਨਾ ਕਿ ਅਸੀ ਸ੍ਵਰਗਵਾਸੀ ਸੀ, ਹੁਣ ਫਿਰ ਬਣਨਾ ਹੈ। ਜਿੰਨਾ ਜੋ ਪੁਰਸ਼ਾਰਥ ਕਰਦੇ ਹਨ ਉਨ੍ਹਾਂ ਪਦ ਪਾਉਂਦੇ ਹਨ। ਹੁਣ ਬਾਪ ਦੁਆਰਾ ਤੁਸੀਂ ਗਿਆਨ ਦੀ ਅਥਾਰਿਟੀ ਬਣੇ ਹੋ। ਭਗਤੀ ਹੁਣ ਖਤਮ ਹੋ ਜਾਣੀ ਹੈ। ਸਤਯੁਗ - ਤ੍ਰੇਤਾ ਵਿਚ ਭਗਤੀ ਥੋੜੀ ਹੋਵੇਗੀ। ਬਾਦ ਵਿੱਚ ਅੱਧਾਕਲਪ ਭਗਤੀ ਚਲਦੀ ਹੈ। ਇਹ ਵੀ ਹੁਣ ਤੁਸੀਂ ਬੱਚਿਆਂ ਨੂੰ ਸਮਝ ਵਿੱਚ ਆਉਂਦਾ ਹੈ। ਅੱਧਾਕਲਪ ਦੇ ਬਾਦ ਰਾਵਣ ਰਾਜ ਸ਼ੁਰੂ ਹੁੰਦਾ ਹੈ। ਸਾਰਾ ਖੇਡ ਤੁਸੀਂ ਭਾਰਤਵਾਸੀਆਂ ਤੇ ਹੀ ਹੈ। 84 ਦਾ ਚੱਕਰ ਭਾਰਤ ਤੇ ਹੀ ਹੈ। ਭਾਰਤ ਹੀ ਅਵਿਨਾਸ਼ੀ ਖੰਡ ਹੈ, ਇਹ ਵੀ ਅੱਗੇ ਥੋੜੀ ਪਤਾ ਸੀ। ਲਕਸ਼ਮੀ - ਨਾਰਾਇਣ ਨੂੰ ਗਾਡ - ਗਾਡੇਜ਼ ਕਹਿੰਦੇ ਹਨ ਨਾ। ਕਿੰਨਾ ਉੱਚ ਪਦ ਹੈ ਅਤੇ ਪੜ੍ਹਾਈ ਕਿੰਨੀ ਸਹਿਜ ਹੈ। ਇਹ 84 ਦਾ ਚੱਕਰ ਪੂਰਾ ਕਰ ਫਿਰ ਅਸੀਂ ਵਾਪਿਸ ਜਾਂਦੇ ਹਾਂ। 84 ਦਾ ਚੱਕਰ ਕਹਿਣ ਨਾਲ ਬੁੱਧੀ ਉੱਪਰ ਚਲੀ ਜਾਂਦੀ ਹੈ। ਹੁਣ ਤੁਹਾਨੂੰ ਮੂਲਵਤਨ, ਸੂਕਸ਼ਮਵਤਨ, ਸਥੂਲਵਤਨ ਸਭ ਯਾਦ ਹੈ। ਅੱਗੇ ਥੋੜੀ ਜਾਣਦੇ ਸੀ - ਸੂਕਸ਼ਮਵਤਨ ਕੀ ਹੁੰਦਾ ਹੈ। ਹੁਣ ਤੁਸੀਂ ਸਮਝਦੇ ਹੋ ਉੱਥੇ ਕਿਵੇਂ ਮੂਵੀ ਵਿੱਚ ਗੱਲਬਾਤ ਕਰਦੇ ਹਨ। ਮੂਵੀ ਬਾਈਸਕੋਪ ਵੀ ਨਿਕਲਿਆ ਸੀ। ਤੁਹਾਨੂੰ ਸਮਝਾਉਣ ਵਿੱਚ ਸਹਿਜ ਹੁੰਦਾ ਹੈ। ਸਾਈਲੈਂਸ, ਮੂਵੀ, ਟਾਕੀ। ਤੁਸੀਂ ਸਭ ਜਾਣਦੇ ਹੋ ਲਕਸ਼ਮੀ - ਨਾਰਾਇਣ ਦੇ ਰਾਜ ਤੋਂ ਲੈਕੇ ਹੁਣ ਤੱਕ ਸਾਰਾ ਚੱਕਰ ਬੁੱਧੀ ਵਿੱਚ ਹੈ।

ਤੁਹਾਨੂੰ ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਇਹੀ ਓਨਾ ਲੱਗਾ ਰਹੇ ਕਿ ਸਾਨੂੰ ਪਾਵਨ ਬਣਨਾ ਹੈ। ਬਾਪ ਸਮਝਾਉਂਦੇ ਹਨ ਗ੍ਰਹਿਸਤ ਵਿੱਚ ਰਹਿੰਦੇ ਵੀ ਇਸ ਪੁਰਾਣੀ ਦੁਨੀਆਂ ਤੋਂ ਮਮਤਵ ਮਿਟਾ ਦਿਉ। ਬੱਚਿਆਂ ਆਦਿ ਨੂੰ ਭਾਵੇਂ ਸੰਭਾਲੋ। ਪਰ ਬੁੱਧੀ ਬਾਪ ਦੇ ਵੱਲ ਹੋਵੇ। ਕਹਿੰਦੇ ਹਨ ਨਾ - ਹੱਥਾਂ ਨਾਲ ਕੰਮ ਕਰਦੇ ਬੁੱਧੀ ਬਾਪ ਵੱਲ ਰਹੇ। ਬੱਚਿਆਂ ਨੂੰ ਖਡਾਓ, ਪਿਲਾਓ, ਸ਼ਨਾਨ ਕਰਾਓ, ਬੁੱਧੀ ਵਿੱਚ ਬਾਪ ਦੀ ਯਾਦ ਹੋਏ ਕਿਓਂਕਿ ਜਾਣਦੇ ਹੋ ਸ਼ਰੀਰ ਤੇ ਪਾਪਾਂ ਦਾ ਬੋਝ ਬਹੁਤ ਹੈ ਇਸਲਈ ਬੁੱਧੀ ਬਾਪ ਵਲ ਲੱਗੀ ਰਹੇ। ਉਸ ਮਾਸ਼ੂਕ ਨੂੰ ਬਹੁਤ - ਬਹੁਤ ਯਾਦ ਕਰਨਾ ਹੈ। ਮਾਸ਼ੂਕ ਬਾਪ ਤੁਸੀਂ ਸਭ ਆਤਮਾਵਾਂ ਨੂੰ ਕਹਿੰਦੇ ਹਨ ਮੈਨੂੰ ਯਾਦ ਕਰੋ, ਇਹ ਪਾਰ੍ਟ ਵੀ ਹੁਣ ਚਲ ਰਿਹਾ ਹੈ ਫਿਰ 5 ਹਜ਼ਾਰ ਵਰ੍ਹੇ ਬਾਦ ਚੱਲੇਗਾ। ਬਾਪ ਕਿੰਨੀ ਸਹਿਜ ਯੁਕਤੀ ਦੱਸਦੇ ਹਨ। ਕੋਈ ਤਕਲੀਫ ਨਹੀਂ। ਕੋਈ ਕਹੇ ਅਸੀਂ ਤਾਂ ਇਹ ਕਰ ਨਹੀਂ ਸਕਦੇ, ਸਾਨੂੰ ਬਹੁਤ ਤਕਲੀਫ ਭਾਸਦੀ ਹੈ, ਯਾਦ ਦੀ ਯਾਤਰਾ ਬਹੁਤ ਮੁਸ਼ਕਿਲ ਹੈ। ਅਰੇ, ਤੁਸੀਂ ਬਾਬਾ ਨੂੰ ਯਾਦ ਨਹੀਂ ਕਰ ਸਕਦੇ ਹੋ! ਬਾਪ ਨੂੰ ਥੋੜੀ ਭੁੱਲਣਾ ਚਾਹੀਦਾ ਹੈ। ਬਾਪ ਨੂੰ ਤਾਂ ਚੰਗੀ ਰੀਤੀ ਯਾਦ ਕਰਨਾ ਹੈ ਤੱਦ ਵਿਕਰਮ ਵਿਨਾਸ਼ ਹੋਣਗੇ ਅਤੇ ਤੁਸੀਂ ਐਵਰ ਹੈਲਦੀ ਬਣੋਗੇ। ਨਹੀਂ ਤਾਂ ਬਣੋਗੇ ਨਹੀਂ। ਤੁਹਾਨੂੰ ਰਾਏ ਬਹੁਤ ਚੰਗੀ ਇੱਕ ਟਿਕ ਮਿਲਦੀ ਹੈ। ਇੱਕ ਟਿਕ ਦਵਾਈ ਹੁੰਦੀ ਹੈ ਨਾ। ਅਸੀਂ ਗਾਰੰਟੀ ਕਰਦੇ ਹਾਂ ਇਸ ਯੋਗਬਲ ਨਾਲ ਤੁਸੀਂ 21 ਜਨਮਾਂ ਦੇ ਲਈ ਵੀ ਰੋਗੀ ਨਹੀਂ ਬਣੋਗੇ। ਸਿਰਫ ਬਾਪ ਨੂੰ ਯਾਦ ਕਰੋ - ਕਿੰਨੀ ਸਹਿਜ ਯੁਕਤੀ ਹੈ। ਭਗਤੀਮਾਰਗ ਵਿੱਚ ਯਾਦ ਕਰਦੇ ਸੀ ਅਣਜਾਣੇ ਕਾਰਣ। ਹੁਣ ਬਾਪ ਬੈਠ ਸਮਝਾਉਂਦੇ ਹਨ, ਤੁਸੀਂ ਸਮਝਦੇ ਹੋ ਅਸੀਂ ਕਲਪ ਪਹਿਲੇ ਵੀ ਬਾਬਾ ਤੁਹਾਡੇ ਕੋਲ ਆਏ ਸੀ, ਪੁਰਸ਼ਾਰਥ ਕਰਦੇ ਸੀ। ਪੱਕਾ ਨਿਸ਼ਚਾ ਹੋ ਗਿਆ ਹੈ। ਅਸੀਂ ਹੀ ਰਾਜ ਕਰਦੇ ਸੀ ਫਿਰ ਅਸੀਂ ਗੁਆਇਆ ਹੁਣ ਫਿਰ ਬਾਬਾ ਆਇਆ ਹੋਇਆ ਹੈ , ਉਨ੍ਹਾਂ ਤੋਂ ਰਾਜ - ਭਾਗ ਲੈਣਾ ਹੈ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਅਤੇ ਰਜਾਈ ਨੂੰ ਯਾਦ ਕਰੋ। ਮਨਮਨਾਭਵ। ਅੰਤ ਮਤੀ ਸੋ ਗਤੀ ਹੋ ਜਾਵੇਗੀ। ਹੁਣ ਨਾਟਕ ਪੂਰਾ ਹੁੰਦਾ ਹੈ, ਵਾਪਿਸ ਜਾਵੋਗੇ। ਬਾਬਾ ਆਏ ਹਨ ਸਭ ਨੂੰ ਲੈ ਜਾਣ ਦੇ ਲਈ। ਜਿਵੇਂ ਵਰ, ਵਧੂ ਨੂੰ ਲੈਣ ਲਈ ਆਉਂਦੇ ਹਨ। ਬ੍ਰਾਈਡਸ ਨੂੰ ਬਹੁਤ ਖੁਸ਼ੀ ਹੁੰਦੀ ਹੈ, ਅਸੀਂ ਆਪਣੇ ਸਸੁਰਾਲ ਜਾਂਦੇ ਹਾਂ। ਤੁਸੀਂ ਸਭ ਸੀਤਾਵਾਂ ਹੋ ਇੱਕ ਰਾਮ ਦੀ। ਰਾਮ ਹੀ ਤੁਹਾਨੂੰ ਰਾਵਣ ਦੀ ਜੇਲ ਤੋਂ ਛੁਡਾਕੇ ਲੈ ਜਾਂਦੇ ਹਨ। ਲਿਬ੍ਰੇਟਰ ਇੱਕ ਹੀ ਹੈ, ਰਾਵਨਰਾਜ ਤੋਂ ਲਿਬ੍ਰੇਟ ਕਰਦੇ ਹਨ। ਕਹਿੰਦੇ ਵੀ ਹਨ - ਇਹ ਰਾਵਨਰਾਜ ਹੈ, ਪਰ ਯਥਾਰਥ ਰੀਤੀ ਸਮਝਦੇ ਨਹੀਂ ਹਨ। ਹੁਣ ਬੱਚਿਆਂ ਨੂੰ ਸਮਝਾਇਆ ਜਾਂਦਾ ਹੈ, ਹੋਰਾਂ ਨੂੰ ਸਮਝਾਉਣ ਦੇ ਲਈ ਬਹੁਤ ਚੰਗਾ - ਚੰਗਾ ਪੁਆਇੰਟਸ ਦਿਤੀ ਜਾਂਦੀ ਹੈ। ਬਾਬਾ ਨੇ ਸਮਝਾਇਆ - ਇਹ ਲਿੱਖ ਦੋ ਕੀ ਵਿਸ਼ਵ ਵਿੱਚ ਸ਼ਾਂਤੀ ਕਲਪ ਪਹਿਲੇ ਮੁਅਫਿਕ ਬਾਪ ਸਥਾਪਨ ਕਰ ਰਹੇ ਹਨ। ਬ੍ਰਹਮਾ ਦੁਆਰਾ ਸਥਾਪਨਾ ਹੋ ਰਹੀ ਹੈ। ਵਿਸ਼ਨੂੰ ਦਾ ਰਾਜ ਸੀ ਤਾਂ ਵਿਸ਼ਵ ਵਿੱਚ ਸ਼ਾਂਤੀ ਸੀ ਨਾ। ਵਿਸ਼ਨੂੰ ਸੋ ਲਕਸ਼ਮੀ - ਨਾਰਾਇਣ ਸੀ, ਇਹ ਵੀ ਕੋਈ ਸਮਝਦੇ ਥੋੜੀ ਹਨ। ਵਿਸ਼ਨੂੰ ਅਤੇ ਲਕਸ਼ਮੀ - ਨਾਰਾਇਣ ਅਤੇ ਰਾਧੇ - ਕ੍ਰਿਸ਼ਨ ਵਿੱਚ ਸ਼ਾਂਤੀ ਸੀ ਨਾ। ਵਿਸ਼ਨੂੰ ਸੋ ਲਕਸ਼ਮੀ - ਨਾਰਾਇਣ ਨੂੰ ਵੱਖ - ਵੱਖ ਸਮਝਦੇ ਹਨ। ਹੁਣ ਤੁਸੀਂ ਸਮਝਿਆ ਹੈ, ਸਵਦਰਸ਼ਨ ਚੱਕਰਧਾਰੀ ਵੀ ਤੁਸੀਂ ਹੋ। ਸ਼ਿਵਬਾਬਾ ਆਕੇ ਸ੍ਰਿਸ਼ਟੀ ਚੱਕਰ ਦਾ ਗਿਆਨ ਦਿੰਦੇ ਹਨ। ਉਨ੍ਹਾਂ ਦੁਆਰਾ ਹੁਣ ਅਸੀਂ ਵੀ ਮਾਸਟਰ ਗਿਆਨ ਸਾਗਰ ਬਣੇ ਹਾਂ। ਤੁਸੀਂ ਗਿਆਨ ਨਦੀਆਂ ਹੋ ਨਾ। ਇਹ ਤਾਂ ਬੱਚਿਆਂ ਦੇ ਹੀ ਨਾਮ ਹਨ।

ਭਗਤੀਮਾਰਗ ਵਿੱਚ ਮਨੁੱਖ ਕਿੰਨੇ ਸ਼ਨਾਨ ਕਰਦੇ ਹਨ, ਕਿੰਨਾ ਭਟਕਦੇ ਹਨ। ਬਹੁਤ ਦਾਨ - ਪੁੰਨ ਆਦਿ ਕਰਦੇ ਹਨ, ਸਾਹੂਕਾਰ ਲੋਕ ਤਾਂ ਬਹੁਤ ਦਾਨ ਕਰਦੇ ਹਨ। ਸੋਨਾ ਵੀ ਦਾਨ ਕਰਦੇ ਹਨ। ਤੁਸੀਂ ਵੀ ਹੁਣ ਸਮਝਦੇ ਹੋ - ਅਸੀਂ ਕਿੰਨਾ ਭਟਕਦੇ ਸੀ। ਹੁਣ ਅਸੀਂ ਕੋਈ ਹਠਯੋਗੀ ਤਾਂ ਹੈ ਨਹੀਂ। ਅਸੀਂ ਤਾਂ ਹਾਂ ਰਾਜਯੋਗੀ। ਪਵਿੱਤਰ ਗ੍ਰਹਿਸਥ ਆਸ਼ਰਮ ਦੇ ਸੀ, ਫਿਰ ਰਾਵਣਰਾਜ ਵਿੱਚ ਅਪਵਿੱਤਰ ਬਣੇ ਹਾਂ। ਡਰਾਮਾ ਅਨੁਸਾਰ ਬਾਪ ਫਿਰ ਗ੍ਰਹਿਸਤ ਧਰਮ ਬਣਾ ਰਹੇ ਹਨ ਅਤੇ ਕੋਈ ਬਣਾ ਨਾ ਸਕੇ। ਮਨੁੱਖ ਤੁਹਾਨੂੰ ਕਹਿੰਦੇ ਹਨ ਕਿ ਤੁਸੀਂ ਸਭ ਪਵਿੱਤਰ ਬਣੋਗੇ ਤਾਂ ਦੁਨੀਆਂ ਕਿਵੇਂ ਚੱਲੇਗੀ? ਬੋਲੋ, ਇੰਨੇ ਸਭ ਸੰਨਿਆਸੀ ਪਵਿੱਤਰ ਰਹਿੰਦੇ ਹਨ ਫਿਰ ਦੁਨੀਆਂ ਕੋਈ ਬੰਦ ਹੋ ਗਈ ਹੈ ਕੀ? ਅਰੇ ਸ੍ਰਿਸ਼ਟੀ ਇੰਨੀ ਵੱਧ ਗਈ ਹੈ, ਖਾਣ ਦੇ ਲਈ ਅਨਾਜ ਵੀ ਨਹੀਂ ਅਤੇ ਸ੍ਰਿਸ਼ਟੀ ਫਿਰ ਕੀ ਵਧਾਉਣਗੇ। ਹੁਣ ਤੁਸੀਂ ਬੱਚੇ ਸਮਝਦੇ ਹੋ, ਬਾਬਾ ਸਾਡੇ ਸਮੁੱਖ ਹਾਜ਼ਿਰ - ਨਾਜ਼ਿਰ ਹੈ, ਪਰ ਉਨ੍ਹਾਂ ਨੂੰ ਇਨ੍ਹਾਂ ਅੱਖਾਂ ਨਾਲ ਦੇਖ ਨਹੀਂ ਸਕਦੇ। ਬੁੱਧੀ ਤੋਂ ਜਾਣਦੇ ਹਨ, ਬਾਬਾ ਸਾਨੂੰ ਆਤਮਾਵਾਂ ਨੂੰ ਪੜ੍ਹਾਉਂਦੇ ਹਨ, ਹਾਜ਼ਿਰ - ਨਾਜ਼ਿਰ ਹਨ।

ਜੋ ਵਿਸ਼ਵ ਸ਼ਾਂਤੀ ਦੀਆਂ ਗੱਲਾਂ ਕਰਦੇ ਹਨ, ਉਨ੍ਹਾਂ ਨੂੰ ਤੁਸੀਂ ਦੱਸੋ ਕਿ ਵਿਸ਼ਵ ਸ਼ਾਂਤੀ ਤਾਂ ਬਾਪ ਕਰ ਰਹੇ ਹਨ। ਉਸਦੇ ਲਈ ਹੀ ਪੁਰਾਣੀ ਦੁਨੀਆਂ ਦਾ ਵਿਨਾਸ਼ ਸਾਹਮਣੇ ਖੜਾ ਹੈ, 5 ਹਜ਼ਾਰ ਵਰ੍ਹੇ ਪਹਿਲੇ ਵੀ ਵਿਨਾਸ਼ ਹੋਇਆ ਸੀ। ਹੁਣ ਵੀ ਇਹ ਵਿਨਾਸ਼ ਸਾਹਮਣੇ ਖੜਿਆ ਹੈ ਫਿਰ ਵਿਸ਼ਵ ਤੇ ਸ਼ਾਂਤੀ ਹੋ ਜਾਵੇਗੀ। ਹੁਣ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ ਹੀ ਇਹ ਗੱਲਾਂ। ਦੁਨੀਆਂ ਵਿੱਚ ਕੋਈ ਨਹੀਂ ਜਾਣਦੇ। ਕੋਈ ਨਹੀਂ ਜਿਨ੍ਹਾਂ ਦੀ ਬੁੱਧੀ ਵਿੱਚ ਇਹ ਗੱਲਾਂ ਹੋਣ। ਤੁਸੀਂ ਜਾਣਦੇ ਹੋ ਸਤਯੁਗ ਵਿੱਚ ਸਾਰੇ ਵਿਸ਼ਵ ਵਿੱਚ ਸ਼ਾਂਤੀ ਸੀ। ਇੱਕ ਭਾਰਤ ਖੰਡ ਦੇ ਸਿਵਾਏ ਦੂਜਾ ਕੋਈ ਖੰਡ ਨਹੀਂ ਸੀ। ਪਿਛੇ ਹੋਰ ਖੰਡ ਹੋਏ ਹਨ। ਹੁਣ ਕਿੰਨੇ ਖੰਡ ਹਨ। ਹੁਣ ਇਸ ਖੇਡ ਦਾ ਵੀ ਅੰਤ ਹੈ। ਕਹਿੰਦੇ ਵੀ ਹਨ ਰੱਬ ਜਰੂਰ ਹੋਵੇਗਾ, ਪਰ ਰੱਬ ਕੌਣ ਅਤੇ ਕਿਸ ਰੂਪ ਵਿੱਚ ਆਉਂਦੇ ਹਨ। ਇਹ ਨਹੀਂ ਜਾਣਦੇ। ਕ੍ਰਿਸ਼ਨ ਤਾਂ ਹੋ ਨਾ ਸਕੇ। ਨਾ ਕੋਈ ਪ੍ਰੇਰਨਾ ਨਾਲ ਜਾਂ ਸ਼ਕਤੀ ਨਾਲ ਕੰਮ ਕਰਾ ਸਕਦੇ ਹਨ। ਬਾਪ ਤਾਂ ਮੋਸ੍ਟ ਬਿਲਵਰਡ ਹੈ, ਉਨ੍ਹਾਂ ਤੋਂ ਵਰਸਾ ਮਿਲਦਾ ਹੈ। ਬਾਪ ਹੀ ਸ੍ਵਰਗ ਦੀ ਸਥਾਪਨਾ ਕਰਦੇ ਹਨ ਤਾਂ ਫਿਰ ਜਰੂਰ ਪੁਰਾਣੀ ਦੁਨੀਆਂ ਦਾ ਵਿਨਾਸ਼ ਵੀ ਉਹ ਕਰਾਉਣਗੇ। ਤੁਸੀਂ ਜਾਣਦੇ ਹੋ ਸਤਯੁਗ ਵਿੱਚ ਇਹ ਲਕਸ਼ਮੀ - ਨਾਰਾਇਣ ਸਨ। ਹੁਣ ਫਿਰ ਆਪ ਪੁਰਸ਼ਾਰਥ ਨਾਲ ਇਹ ਬਣ ਰਹੇ ਹਨ। ਨਸ਼ਾ ਰਹਿਣਾ ਚਾਹੀਦਾ ਹੈ ਨਾ। ਭਾਰਤ ਵਿੱਚ ਰਾਜ ਕਰਦੇ ਸੀ। ਸ਼ਿਵਬਾਬਾ ਰਾਜ ਦੇਕੇ ਗਿਆ ਸੀ, ਇਵੇਂ ਨਹੀਂ ਕਹਾਂਗੇ ਸ਼ਿਵਬਾਬਾ ਰਾਜ ਕਰਕੇ ਗਿਆ ਸੀ। ਨਹੀਂ। ਭਾਰਤ ਨੂੰ ਰਾਜ ਦੇਕੇ ਗਿਆ ਸੀ। ਲਕਸ਼ਮੀ - ਨਾਰਾਇਣ ਰਾਜ ਕਰਦੇ ਸੀ ਨਾ। ਫਿਰ ਬਾਬਾ ਰਾਜ ਦੇਣ ਆਏ ਹਨ। ਕਹਿੰਦੇ ਹਨ - ਮਿੱਠੇ - ਮਿੱਠੇ ਬੱਚੇ, ਤੁਸੀਂ ਮੈਨੂੰ ਯਾਦ ਕਰੋ ਅਤੇ ਚੱਕਰ ਨੂੰ ਯਾਦ ਕਰੋ। ਤੁਸੀਂ ਹੀ 84 ਜਨਮ ਲੀਤੇ ਹਨ। ਘੱਟ ਪੁਰਸ਼ਾਰਥ ਕਰਦੇ ਹਨ ਤਾਂ ਸਮਝੋ ਇਸ ਨੇ ਘੱਟ ਭਗਤੀ ਕੀਤੀ ਹੈ। ਜਾਸਤੀ ਭਗਤੀ ਕਰਨ ਵਾਲੇ ਪੁਰਸ਼ਾਰਥ ਵੀ ਜਾਸਤੀ ਕਰਨਗੇ। ਕਿੰਨਾ ਕਲੀਯਰ ਕਰ ਸਮਝਾਉਂਦੇ ਹਨ ਪਰ ਜਦੋਂ ਬੁੱਧੀ ਵਿੱਚ ਬੈਠੇ। ਤੁਹਾਡਾ ਕੰਮ ਹੈ ਪੁਰਸ਼ਾਰਥ ਕਰਾਉਣਾ। ਘੱਟ ਭਗਤੀ ਕੀਤੀ ਹੋਵੇਗੀ ਤਾਂ ਯੋਗ ਲੱਗੇਗਾ ਨਹੀਂ। ਸ਼ਿਵਬਾਬਾ ਦੀ ਯਾਦ ਬੁੱਧੀ ਵਿੱਚ ਠਹਰੇਗੀ ਨਹੀਂ। ਕਦੀ ਵੀ ਪੁਰਸ਼ਾਰਥ ਵਿੱਚ ਠੰਡਾ ਨਹੀਂ ਹੋਣਾ ਚਾਹੀਦਾ। ਮਾਇਆ ਨੂੰ ਪਹਿਲਵਾਨ ਵੇਖ ਹਾਰਟ ਫੇਲ ਨਹੀਂ ਹੋਣਾ ਚਾਹੀਦਾ। ਮਾਇਆ ਦੇ ਤੂਫ਼ਾਨ ਤਾਂ ਬਹੁਤ ਆਉਣਗੇ। ਇਹ ਵੀ ਬੱਚਿਆਂ ਨੂੰ ਸਮਝਾਇਆ ਹੈ, ਆਤਮਾ ਹੀ ਸਭ ਕੁਝ ਕਰਦੀ ਹੈ। ਸ਼ਰੀਰ ਤਾਂ ਖਤਮ ਹੋ ਜਾਏਗਾ। ਆਤਮਾ ਨਿਕਲ ਗਈ, ਸ਼ਰੀਰ ਮਿੱਟੀ ਹੋ ਗਿਆ। ਉਹ ਫਿਰ ਮਿਲਣ ਦਾ ਤਾਂ ਹੈ ਨਹੀਂ। ਫਿਰ ਉਨ੍ਹਾਂ ਨੂੰ ਯਾਦ ਕਰ ਰੋਣਾ ਆਦਿ ਨਾਲ ਫਾਇਦਾ ਹੀ ਕੀ। ਉਹ ਹੀ ਚੀਜ਼ ਫਿਰ ਮਿਲੇਗੀ ਕੀ। ਆਤਮਾ ਨੇ ਤਾਂ ਜਾਕੇ ਦੂਜਾ ਸ਼ਰੀਰ ਲੀਤਾ। ਹੁਣ ਤੁਸੀਂ ਕਿੰਨੀ ਉੱਚੀ ਕਮਾਈ ਕਰਦੇ ਹੋ। ਤੁਹਾਡਾ ਹੀ ਜਮ੍ਹਾਂ ਹੁੰਦਾ ਹੈ, ਬਾਕੀ ਸਭ ਦਾ ਨਾ ਹੋ ਜਾਏਗਾ।

ਬਾਬਾ ਭੋਲਾ ਵਪਾਰੀ ਹੈ ਤੱਦ ਤਾਂ ਤੁਹਾਨੂੰ ਮੁੱਠੀ ਦੇ ਚਾਵਲ ਦੇ ਬਦਲੇ 21 ਜਨਮਾਂ ਦੇ ਲਈ ਮਹਿਲ ਦੇ ਦਿੰਦਾ ਹੈ, ਕਿੰਨਾ ਵਿਆਜ਼ ਦਿੰਦਾ ਹੈ। ਤੁਹਾਨੂੰ ਜਿੰਨਾ ਚਾਹੀਦਾ ਭਵਿੱਖ ਦੇ ਲਈ ਜਮ੍ਹਾਂ ਕਰੋ। ਪਰ ਇਵੇਂ ਨਹੀਂ, ਅੰਤ ਵਿੱਚ ਆਕੇ ਕਹਿਣਗੇ ਜਮ੍ਹਾਂ ਕਰੋ, ਤਾਂ ਉਸ ਸਮੇਂ ਲੈਕੇ ਕੀ ਕਰਨਗੇ। ਅਨਾੜੀ ਵਪਾਰੀ ਥੋੜੀ ਹੈ। ਕੰਮ ਵਿੱਚ ਆਵੇ ਨਹੀਂ ਅਤੇ ਵਿਆਜ਼ ਭਰ ਕੇ ਦੇਣਾ ਪਵੇ। ਅਜਿਹੇ ਦਾ ਲੈਣਗੇ ਥੋੜੀ। ਤੁਹਾਨੂੰ ਮੁੱਠੀ ਚਾਵਲ ਦੇ ਬਦਲੇ 21 ਜਨਮਾਂ ਦੇ ਲਈ ਮਹਿਲ ਮਿਲ ਜਾਂਦੇ ਹਨ। ਕਿੰਨਾ ਵਿਆਜ਼ ਮਿਲਦਾ ਹੈ। ਬਾਬਾ ਕਹਿੰਦੇ ਹਨ ਨੰਬਰਵਨ ਭੋਲਾ ਤਾਂ ਮੈ ਹਾਂ। ਵੇਖੋ ਤੁਹਾਨੂੰ ਵਿਸ਼ਵ ਦੀ ਬਾਦਸ਼ਾਹੀ ਦਿੰਦਾ ਹਾਂ, ਸਿਰਫ ਤੁਸੀਂ ਸਾਡੇ ਬਣ ਕੇ ਸਰਵਿਸ ਕਰੋ। ਭੋਲੇਨਾਥ ਹੈ ਤਦ ਤਾਂ ਉਨ੍ਹਾਂ ਨੂੰ ਸਭ ਯਾਦ ਕਰਦੇ ਹਨ। ਹੁਣ ਤੁਸੀਂ ਹੋ ਗਿਆਨ ਮਾਰਗ ਵਿੱਚ। ਹੁਣ ਬਾਪ ਦੀ ਸ਼੍ਰੀਮਤ ਤੇ ਚਲੋ ਅਤੇ ਬਾਦਸ਼ਾਹੀ ਲੳ। ਕਹਿੰਦੇ ਵੀ ਹਨ ਬਾਬਾ ਅਸੀਂ ਆਏ ਹਾਂ ਰਜਾਈ ਲੈਣ। ਸੋ ਵੀ ਸੂਰਜਵੰਸ਼ੀ ਵਿੱਚ। ਅੱਛਾ, ਤੁਹਾਡਾ ਮੁੱਖ ਮਿੱਠਾ ਹੋਏ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸ਼੍ਰੀਮਤ ਤੇ ਚਲ ਬਾਦਸ਼ਾਹੀ ਲੈਣੀ ਹੈ। ਚਾਵਲ ਮੁੱਠੀ ਦੇਕੇ 21 ਜਨਮਾਂ ਦੇ ਲਈ ਮਹਿਲ ਲੈਣੇ ਹਨ। ਭਵਿੱਖ ਦੇ ਲਈ ਕਮਾਈ ਜਮ੍ਹਾਂ ਕਰਨੀ ਹੈ।

2. ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਇਸ ਪੁਰਾਣੀ ਦੁਨੀਆਂ ਤੋਂ ਮਮਤਵ ਮਿਟਾਕੇ ਪੂਰਾ ਪਾਵਨ ਬਣਨਾ ਹੈ। ਸਭ ਕੁਝ ਕਰਦੇ ਬੁੱਧੀ ਬਾਪ ਦੀ ਤਰਫ ਲੱਗੀ ਰਹੇ।

ਵਰਦਾਨ:-
ਮਨਸਾ ਸ਼ੁਭ ਭਾਵਨਾ ਦ੍ਵਾਰਾ ਇੱਕ ਦੂਜੇ ਨੂੰ ਅੱਗੇ ਵਧਾਉਣ ਵਾਲੇ ਵਿਸ਼ਵ ਕਲਿਆਣਕਾਰੀ ਭਵ।

ਜੇਕਰ ਕੋਈ ਕੁਝ ਗਲਤ ਕਰ ਰਿਹਾ ਹੈ ਤਾਂ ਉਸਨੂੰ ਪਰਵਸ਼ ਸਮਝਕੇ ਰਹਿਮ ਦੀ ਦ੍ਰਿਸ਼ਟੀ ਨਾਲ ਪਰਿਵਰਤਨ ਕਰੋ।, ਡਿਸਕਸ ਨਹੀਂ ਕਰੋ। ਜੇਕਰ ਕੋਈ ਪੱਥਰ ਨਾਲ ਰੁਕ ਜਾਂਦਾ ਹੈ ਤਾਂ ਤੁਹਾਡਾ ਕੰਮ ਹੈ ਉਸ ਨੂੰ ਪਾਰ ਕਰ ਅੱਗੇ ਵੱਧ ਜਾਣਾ ਜਾਂ ਉਸਨੂੰ ਵੀ ਸਾਥੀ ਬਣਕੇ ਪਾਰ ਲੈਅ ਜਾਣਾ। ਇਸ ਦੇ ਲਈ ਹਰ ਇੱਕ ਦੀ ਵਿਸ਼ੇਸ਼ਤਾ ਨੂੰ ਵੇਖੋ ਕਮੀਆਂ ਨੂੰ ਛੱਡਦੇ ਜਾਵੋ। ਹੁਣ ਕਿਸੇ ਨੂੰ ਵੀ ਵਾਣੀ ਨਾਲ ਸਾਵਧਾਨ ਕਰਨ ਦਾ ਵਕਤ ਨਹੀਂ ਲੇਕਿਨ ਮਨਸਾ ਸ਼ੁਭ ਭਾਵਨਾ ਦ੍ਵਾਰਾ ਇੱਕ ਦੂਜੇ ਡੇ ਸਹਿਯੋਗੀ ਬਣਕੇ ਅੱਗੇ ਵਧੋ ਅਤੇ ਵਧਾਓ ਤਾਂ ਕਹਾਂਗੇ ਵਿਸ਼ਵ ਕਲਿਆਣਕਾਰੀ।

ਸਲੋਗਨ:-
ਦ੍ਰਿੜ ਸੰਕਲਪ ਦੀ ਬੈਲਟ ਬੰਨ ਲਵੋ ਤਾਂ ਸੀਟ ਤੋਂ ਅਪਸੈਟ ਨਹੀਂ ਹੋਵੋਗੇ।

ਅਵਿਅਕਤ ਇਸ਼ਾਰੇ - ਰਾਅਲਟੀ ਅਤੇ ਪਿਉਰਿਟੀ ਦੀ ਪਰਸਨੈਲਿਟੀ ਧਾਰਨ ਕਰੋ।

ਪ੍ਰਤਖਤਾ ਦਾ ਸੂਰਜ ਉਦੋਂ ਉੱਗੇ ਗਾ ਜਦੋਂ ਪਵਿੱਤਰਤਾ ਦੀ ਸ਼ਮਾ ਚਾਰੋਂ ਪਾਸੇ ਜਲਾਓਗੇ । ਜਿਵੇਂ ਉਹ ਸ਼ਮਾ ਲੈਕੇ ਚੱਕਰ ਲਗਾਉਂਦੇ ਹਨ ਇਵੇਂ ਪਵਿੱਤਰਤਾ ਦੀ ਸ਼ਮਾ ਚਾਰੋਂ ਪਾਸੇ ਜਗਮਗਾ ਦਵੋ ਉਦੋਂ ਸਾਰੇ ਬਾਪ ਨੂੰ ਵੇਖ ਸਕਣਗੇ, ਪਹਿਚਾਣ ਸਕਣਗੇ। ਜਿੰਨੀ ਅਚਲ ਪਵਿੱਤਰਤਾ ਦੀ ਸ਼ਮਾ ਹੋਵੇਗੀ ਉਤਨਾ ਸਹਿਜ ਸਾਰੇ ਬਾਪ ਨੂੰ ਪਹਿਚਾਣ ਸਕਣਗੇ ਅਤੇ ਪਵਿੱਤਰਤਾ ਦੀ ਜੈ - ਜੈਕਾਰ ਹੋਵੇਗੀ।