21.06.26 Avyakt Bapdada Punjabi Murli
15.11.2010 Om Shanti Madhuban
“ਸਵ ਪਰਿਵਰਤਨ ਦੀ ਗਤੀ
ਨੂੰ ਤੀਵ੍ਰ ਕਰ ਸੰਸਕਾਰ -, ਸੁਭਾਅ ਦੇ ਸਮਾਪਤੀ ਦਾ ਸਮਾਰੋਹ ਮਨਾਓ , ਹਰ ਸੰਕਲਪ , ਬੋਲ ਅਤੇ ਕਰਮ
ਵਿਚ ਬ੍ਰਹਮਾ ਬਾਪ ਨੂੰ ਕਾਪੀ ਕਰੋ”
ਅੱਜ ਬਾਪਦਾਦਾ ਸਾਰਿਆਂ
ਦੇ ਮਸਤੱਕ ਤੇ ਤਿੰਨ ਭਾਗ ਚਮਕਦੀ ਹੋਈਆਂ ਨਿਸ਼ਾਨੀਆਂ ਵੇਖ ਰਹੇ ਹਨ। ਇੱਕ ਹੈ ਬਾਪ ਦ੍ਵਾਰਾ ਪਾਲਣਾ
ਦਾ ਭਾਗ, ਦੂਸਰਾ ਹੈ ਸਿੱਖਿਅਕ ਰੂਪ ਵਿਚ ਸਿੱਖਿਆ ਦਾ ਭਾਗ, ਤੀਸਰਾ ਹੈ ਸਤਿਗੁਰੁ ਦ੍ਵਾਰਾ ਵਰਦਾਣਾਂ
ਦਾ ਭਾਗ। ਤਿੰਨੋ ਭਾਗ ਚਮਕਦਾ ਹੋਇਆ ਵੇਖ ਰਹੇ ਹਨ। ਹਰ ਇੱਕ ਦਾ ਮਸਤਕ ਤਿੰਨੋ ਭਾਗ ਨਾਲ ਚਮਕ ਰਿਹਾ
ਹੈ। ਅਜਿਹਾ ਭਾਗ ਹੋਰ ਕਿਸੇ ਦੇ ਮਸਤੱਕ ਵਿਚ ਚਮਕਦਾ ਹੋਇਆ ਵਿਖਾਈ ਨਹੀਂ ਦਿੰਦਾ ਹੈ। ਲੇਕਿਨ ਤੁਸੀ
ਸਭ ਦਾ ਮਸਤੱਕ ਭਾਗ ਨਾਲ ਚਮਕ ਰਿਹਾ ਹੈ। ਤੁਸੀਂ ਸਭ ਵੀ ਆਪਣੇ ਭਾਗ ਨੂੰ ਵੇਖ ਰਹੇ ਹੋ ਨਾ! ਬਾਪਦਾਦਾ
ਨੇ ਵੇਖਿਆ ਭਾਗ ਤਾਂ ਸਭ ਨੂੰ ਮਿਲਿਆ ਹੈ ਲੇਕਿਨ ਭਾਗ ਦੀ ਚਮਕ ਸਭ ਦੀ ਇਕ ਜਿਹੀ ਨਹੀਂ ਹੈ। ਕੋਈ ਦੀ
ਚਮਕ ਬਹੁਤ ਤੇਜ ਹੈ, ਕੋਈ ਦੀ ਚਮਕ ਥੋੜ੍ਹੀ ਘਟ ਵਿਖਾਈ ਦਿੰਦੀ ਹੈ। ਵੈਸੇ ਬਾਪਦਾਦਾ ਨੇ ਸਭ ਨੂੰ ਇੱਕ
ਨਾਲ ਇੱਕ ਜਿਹਾ ਜੀ ਭਾਗ ਦਿੱਤਾ ਹੈ। ਪੜਾਈ ਇੱਕ ਹੀ ਪੜਾਉਂਦੇ ਹਨ। ਪਾਲਣਾ ਇੱਕ ਜਿਹੀ ਦਿੱਤੀ ਹੈ ਅਤੇ
ਵਰਦਾਨ ਵੀ ਇੱਕ ਜਿਹੇ ਦਿੱਤੇ ਹਨ। ਆਦਿ ਰਤਨ ਅਤੇ ਪਿੱਛੇ ਆਉਣ ਵਾਲੇ ਸਭ ਨੂੰ ਇੱਕ ਹੀ ਮੁਰਲੀ ਦ੍ਵਾਰਾ
ਪਾਲਣਾ ਮਿਲਦੀ ਹੈ, ਪੜਾਈ ਮਿਲਦੀ ਹੈ। ਵਰਦਾਨ ਵੀ ਇੱਕ ਹੀ ਸਭ ਨੂੰ ਮਿਲਦੇ ਹਨ। ਆਦਿ ਰਤਨ ਦੀ ਮੁਰਲੀ
ਵੱਖ ਨਹੀਂ ਹੁੰਦੀ, ਇੱਕ ਹੀ ਹੁੰਦੀ ਹੈ। ਲੇਕਿਨ ਨੰਬਰਵਾਰ ਚਮਕਦਾ ਹੋਇਆ ਭਾਗ ਵਿਖਾਈ ਦੇ ਰਿਹਾ ਹੈ।
ਬਾਪ ਦੇ ਪਿਆਰ ਦੀ ਪਾਲਣਾ ਸਭ ਨੂੰ ਇੱਕ ਜਿਹੀ ਮਿਲ ਰਹੀ ਹੈ। ਹਰ ਇੱਕ ਦੇ ਮੂੰਹ ਤੋਂ ਇਹ ਹੀ ਨਿਕਲਦਾ
ਹੈ “ ਮੇਰਾ ਬਾਬਾ”, ਭਾਵੇਂ ਅੱਗੇ ਆਉਣ ਵਾਲੇ, ਭਾਵੇਂ ਪਿੱਛੇ ਆਉਣ ਵਾਲੇ ਲੇਕਿਨ ਹਰ ਇੱਕ ਆਪਣੇ
ਅਧਿਕਾਰ ਨਾਲ ਕਹਿੰਦੇ “ ਮੇਰਾ ਬਾਬਾ”। ਕਿਸੇ ਤੋਂ ਵੀ ਪੁੱਛੋ ਬਾਪ ਤੋਂ ਪਿਆਰ ਮਿਲਿਆ ਹੈ? ਤਾਂ
ਫ਼ਲਕ ਨਾਲ ਕਹਿੰਦੇ ਮੈਨੂੰ ਬਾਪ ਦਾ ਪਿਆਰ ਸਭ ਤੋਂ ਜਿਆਦਾ ਮਿਲਦਾ ਹੈ। ਇਹ ਮੇਰਾ ਬਾਬਾ ਦਿਲ ਤੋਂ
ਕਹਿਣ ਵਾਲੇ ਕੀ ਫ਼ਲਕ ਨਾਲ ਕਹਿੰਦੇ ਹਨ? ਕੀ ਮੇਰਾ ਪਿਆਰ ਸਭ ਤੋਂ ਜਿਆਦਾ ਹੈ। ਬਾਬਾ ਦਾ ਪਿਆਰ ਪਹਿਲੇ
ਮੇਰੇ ਨਾਲ ਹੈ ਕਿਉਂਕਿ ਪਿਆਰ ਹੀ ਬਾਪ ਦੀ ਪਾਲਣਾ ਹੈ। ਇਸ ਮੇਰਾ ਬਾਬਾ ਮੰਨਨ ਨਾਲ ਤੁਸੀ ਬਾਬਾ ਦੇ
ਬਣ ਗਏ ਅਤੇ ਬਾਪ ਤੁਹਾਡਾ ਬਣ ਗਿਆ।
ਅੱਜ ਤੁਸੀ ਸਭ ਆਏ ਹੋ
ਤਾਂ ਪਿਆਰ ਦੇ ਪਲੇਂਨ ਵਿਚ ਆਏ ਹੋ ਨਾ। ਪਿਆਰ ਨੇ ਖਿੱਚ ਕੇ ਸਭ ਨੂੰ ਇੱਥੇ ਲਿਆਉਂਦਾ ਹੈ। ਸਭ ਪਿਆਰ
ਨਾਲ ਆਰਾਮ ਨਾਲ ਪਹੁੰਚ ਗਏ। ਇਹ ਪਰਮਾਤਮ ਪਿਆਰ ਸਿਰਫ ਹੁਣ ਸੰਗਮ ਤੇ ਪ੍ਰਾਪਤ ਹੁੰਦਾ ਹੈ। ਭਵਿਖ ਵਿਚ
ਦੇਵ ਆਤਮਾਵਾਂ ਦਾ ਪਿਆਰ ਪ੍ਰਾਪਤ ਹੁੰਦਾ ਹੈ ਲੇਕਿਨ ਪਰਮਾਤਮ ਪਿਆਰ ਇਸ ਇੱਕ ਜਨਮ ਵਿਚ ਹੀ ਪ੍ਰਾਪਤ
ਹੁੰਦਾ ਹੈ। ਤਾਂ ਬਾਪਦਾਦਾ ਵੀ ਅਜਿਹੀਆਂ ਪਾਤਰ ਆਤਮਾਵਾਂ ਨੂੰ ਵੇਖ ਕੇ ਕਹਿੰਦੇ ਹਨ? ਵਾਹ ਬੱਚੇ ਵਾਹ!
ਤੁਸੀਂ ਹੀ ਕੋਟਾਂ ਵਿੱਚੋਂ ਕੋਈ ਪਾਤਰ ਬਣੇ ਹੋ ਅਤੇ ਹਰ ਕਲਪ ਤੁਸੀਂ ਹੀ ਪਾਤਰ ਬਣੋਗੇ। ਅਜਿਹਾ ਨਸ਼ਾ
ਤੁਰਦੇ - ਫਿਰਦੇ ਰਹਿੰਦਾ ਹੈ ਨਾ! ਤੁਹਾਡੀ ਦਿਲ ਵੀ ਇਹ ਗੀਤ ਗਾਉਂਦੀ ਹੈ ਵਾਹ ਮੇਰਾ ਭਾਗ! ਇਹ ਗੀਤ
ਗਾਉਂਦੇ ਰਹਿੰਦੇ ਹੋ ਨਾ! ਬਾਪ ਨੂੰ ਵੀ ਖੁਸ਼ੀ ਹੁੰਦੀ ਹੈ ਕਿ ਇਹ ਸਭ ਬੱਚੇ ਅਧਿਕਾਰੀ ਹਨ। ਆਪਣੇ
ਨੂੰ ਕੋਈ ਵੀ ਪਰਮਾਤਮ ਪਿਆਰ ਵਿਚ ਘਟ ਨਹੀ ਸਮਝਦੇ। ਪਿਆਰ ਵਿਚ ਸਭ ਪਾਸ ਹਨ। ਬਾਪਦਾਦਾ ਪੁੱਛਦੇ ਹਨ
ਕਿ ਸਭ ਤੋਂ ਜਿਆਦਾ ਪਿਆਰ ਕਿਸ ਦਾ ਹੈ? ਤਾਂ ਕੌਣ ਕਹਿਣਗੇ? ਸਭ ਜਾਣਦੇ ਹਨ ਕਿ ਸਾਡਾ ਪਿਆਰ ਘਟ ਨਹੀ
ਹੈ, ਬਾਪ ਵੀ ਕਹਿੰਦੇ ਹਨ ਕਿ ਪਿਆਰ ਦੀ ਸਬਜੈਕਟ ਵਿਚ ਸਭ ਪਾਸ ਹਨ ਤਾਂ ਮੇਰਾ ਬਾਬਾ ਕਹਿੰਦੇ ਹਨ।
ਕਿੰਨਾਂ ਪਿਆਰ ਹੈ, ਉਹ ਹਰ ਇੱਕ ਜਾਣਦਾ ਹੈ। ਤਾਂ ਬਾਪਦਾਦਾ ਨੇ ਵੇਖਿਆ ਕਿ ਪਿਆਰ ਵਿਚ ਤੇ ਸਭ ਪਾਸ
ਹਨ ਲੇਕਿਨ ਹੁਣ ਸਮੇਂ ਦੇ ਅਨੁਸਾਰ ਸਵ ਪਰਿਵਰਤਨ, ਉਸ ਦੀ ਲੋੜ ਹੈ। ਸਿਰਫ ਸਵ ਪਰਿਵਰਤਨ, ਵਿਸ਼ੇਸ਼
ਸੁਣਾਇਆ ਵੀ ਸੀ ਕਿ ਇਸ ਸਮੇਂ ਸਵ ਪਰਿਵਰਤਨ ਵਿਚ ਵਿਸ਼ੇਸ਼ ਸੰਸਕਾਰ ਪਰਿਵਰਤਨ, ਸੁਭਾਅ ਪਰਿਵਰਤਨ, ਉਸ
ਦੀ ਜਰੂਰਤ ਹੈ।
ਹੁਣ ਸਵ ਪਰਿਵਰਤਨ ਦੀ ਗਤੀ
ਫਾਸਟ ਚਾਹੀਦੀ। ਕਰਦੇ ਵੀ ਹੋ, ਅਟੈਂਸ਼ਨ ਵੀ ਹੈ ਲੇਕਿਨ ਗਤੀ ਹੁਣ ਫਾਸਟ ਚਾਹੀਦੀ ਹੈ। ਬਾਪਦਾਦਾ ਨੂੰ
ਯਾਦ ਹੈ ਪਹਿਲੇ ਵੀ ਬਾਪ ਨਾਲ ਵਾਇਦਾ ਕੀਤਾ ਕਿ ਨਵੇਂ ਵਰ੍ਹੇ ਵਿਚ ਸਵ ਪਰਿਵਰਤਨ, ਸੰਸਕਾਰ ਪਰਿਵਰਤਨ
ਕਰਨਾ ਹੀ ਹੈ ਲੇਕਿਨ ਬਾਪਦਾਦਾ ਨੇ ਵੇਖਿਆ ਕਿ ਸੰਸਕਾਰ ਪਰਿਵਰਤਨ ਵਿਚ ਜਿਨਾਂ ਫਾਸਟ ਪੁਰਸ਼ਾਰਥ
ਚਾਹੀਦਾ ਹੈ, ਉਸ ਦੀ ਗਤੀ ਹੋਰ ਫਾਸਟ ਚਾਹੀਦੀ ਹੈ। ਤੁਸੀਂ ਸਭ ਕੀ ਸਮਝਦੇ ਹੋ ਕਿ ਸਮੇਂ ਅਨੁਸਾਰ
ਜਿੰਨੀ ਫਾਸਟ ਗਤੀ ਚਾਹੀਦੀ ਹੈ ਉਸ ਅਨੁਸਾਰ ਹਰ ਇੱਕ ਦਾ ਤੀਵ੍ਰ ਪੁਰਸ਼ਾਰਥ ਹੈ ਜਾਂ ਹੋਰ ਹੋਣਾ
ਚਾਹੀਦਾ ਹੈ? ਕਿਉਂਕਿ ਸਮੇਂ ਅਨੁਸਾਰ, ਸਮੇਂ ਵਿੱਚ ਪਰਿਵਰਤਨ ਫਾਸਟ ਹੋ ਰਿਹਾ ਹੈ ਤਾਂ ਤੁਹਾਡਾ ਵੀ
ਤੀਵ੍ਰ ਪਰਿਵਰਤਨ ਤਾਂ ਹੋਵੇਗਾ ਜੋ ਸੰਕਲਪ ਕੀਤਾ ਅਤੇ ਹੋਇਆ, ਗਲਤ ਸੰਕਲਪ ਇਵੇਂ ਸਮਾਪਤ ਹੋਣਾ ਚਾਹੀਦਾ
ਹੈ ਜਿਵੇਂ ਕਿਸੇ ਕਾਗਜ ਤੇ ਬਿੰਦੀ ਲਗਾਓ, ਕਿੰਨੇ ਵਿਚ ਲੱਗੇ? ਗਲਤ ਮਤਲਬ ਫਾਲਤੂ ਸੰਕਲਪ, ਇਤਨਾ
ਫਾਸਟ ਪਰਿਵਰਤਨ ਹੋਣ ਚਾਹੀਦਾ ਹੈ। ਕੀ ਅਜਿਹੀ ਗਤੀ ਜੋ ਬਾਪਦਾਦਾ ਚਾਹੁੰਦੇ ਹਨ ਉਹ ਕੇ ਸਕਦੇ ਹੋ? ਹੈ
ਹਿੰਮਤ? ਜੋ ਸਮਝਦੇ ਹਨ ਕਿ ਹੁਣ ਤੋਂ ਇਤਨੀ ਰਫਤਾਰ ਨਾਲ ਬਿੰਦੀ ਖਾ ਸਕਦੇ ਹਨ, ਹਿੰਮਤੇ ਬੱਚੇ ਮਦਦੇ
ਬਾਪ, ਉਹ ਹੱਥ ਉਠਾਓ। ਬਾਪਦਾਦਾ ਬੱਚਿਆਂ ਦਾ ਦ੍ਰਿੜ ਸੰਕਲਪ ਵੇਖ ਮੁਬਾਰਕ ਦਿੰਦੇ ਹਨ। ਬਾਪਦਾਦਾ ਨੇ
ਪਹਿਲੇ ਵੀ ਸੁਣਾਇਆ ਹੈ ਕਿ ਦ੍ਰਿੜ ਸੰਕਲਪ ਦੇ ਸੰਕਲਪ ਹਨ - ਕਰਨਾ ਹੀ ਹੈ। ਤਾਂ ਅੱਜ ਦੀ ਸਭ ਵਿਚ ਸਭ
ਨੇ ਇਹ ਦ੍ਰਿੜ ਸੰਕਲਪ ਕੀਤਾ ਹੈ ਨਾ! ਤੁਸੀਂ ਵੇਖਿਆ। ਦਾਦੀਆਂ ਨੇ ਵੇਖਿਆ, ਸਭ ਨੇ, ਮਿਜੋਰਟੀ ਨੇ
ਹੱਥ ਉਠਾਇਆ। ਵੇਖਿਆ! ਤਾਂ ਕਲ ਤੋਂ ਸੁਭਾਅ ਸੰਸਕਾਰ ਸਮਾਪਤੀ ਦੀ ਸਰੇਮਨੀ ਮਨਾਉਣੀ ਚਾਹੀਦੀ। ਮਨਾਈਏ?
ਜਿਨ੍ਹਾਂ ਨੇ ਹੱਥ ਉਠਾਇਆ ਉਹ ਹੱਥ ਉਠਾਓ, ਸੈਰੇਮਨੀ ਮਨਾਈਏ? ਇਸ ਦੀ ਸੇਰੀਮਨੀ ਤਾਂ ਬੜੀ ਧੂਮਧਾਮ
ਨਾਲ ਮਨਾਉਣਾ। ਜਿਵੇਂ ਲਕਸ਼ ਹਿੰਮਤ ਦਾ ਰੱਖਿਆ ਹੈ ਉਵੇਂ ਲਕਸ਼ਨ ਵੀ ਹਿੰਮਤ ਦਾ ਰੱਖੋਗੇ ਤਾਂ ਕੋਈ
ਵੱਡੀ ਗੱਲ ਨਹੀਂ ਹੈ। ਜਦ ਲਕਸ਼ ਹੀ ਹੈ ਬਾਪ ਸਮਾਨ ਬਣਨ ਦਾ ਤਾਂ ਹੁਣ ਲਕਸ਼ ਅਤੇ ਲਕਸ਼ਨ ਇੱਕ ਕਰਨਾ
ਹੈ। ਫਾਲੋ ਬ੍ਰਹਮਾ ਬਾਪ। ਜੋ ਵੀ ਸੰਕਲਪ, ਬੋਲ, ਕਦਮ, ਕਰੋ ਪਹਿਲੇ ਬ੍ਰਹਮਾ ਬਾਪ ਨਾਲ ਮਿਲਾਓ। ਕਾਪੀ
ਕਰੋ। ਦੁਨੀਆ ਵਿਚ ਕਾਫੀ ਕਰਨਾ ਮਨ੍ਹਾ ਹੈ, ਲੇਕਿਨ ਬਾਪਦਾਦਾ ਕਹਿੰਦੇ ਹਨ ਬ੍ਰਹਮਾ ਬਾਪ ਨੂੰ ਕਾਪੀ
ਕਰੋ। ਨਿਰਾਕਾਰ ਬਾਪ ਦੇ ਲਈ ਤਾਂ ਕਹਿਣਗੇ ਉਸ ਨੂੰ ਦੇਹ ਨਹੀਂ, ਦੇਹਭਾਨ ਕੀ ਹੈ! ਲੇਕਿਨ ਬ੍ਰਹਮਾ
ਬਾਪ ਦੇਹਧਾਰੀ ਰਹੇ ਹਨ। ਅਸਲ ਵਿੱਚ ਵੇਖੋ ਤੁਸੀਂ ਜੋ ਸਰੰਡਰ ਹੋਏ, ਸਰੰਡਰ ਹਨ ਵਾਲੇ ਹੱਥ ਉਠਾਓ, ਜੋ
ਸਰੰਡਰ ਹਨ ਉਹ ਹੱਥ ਉਠਾਓ। ਜਦੋਂ ਸਰੰਡਰ ਕੀਤਾ ਤਾਂ ਕੀ ਸੰਕਲਪ ਕੀਤਾ? ਬਾਬਾ ਇਹ ਤਨ, ਮਨ, ਧਨ ਸਭ
ਤੁਹਾਡਾ। ਇਵੇਂ ਕੀਤਾ ਨਾ! ਕੀਤਾ? ਕੀਤਾ ਸੀ? ਇਸ ਵਿੱਚ ਹੱਥ ਉਠਾਓ। ਤਾਂ ਹੁਣ ਸਰੰਡਰ ਕੀਤਾ ਮੇਰਾ
ਮਨ ਨਹੀਂ, ਤਨ ਵੀ ਮੇਰਾ ਨਹੀਂ, ਧਨ ਵੀ ਮੇਰਾ ਨਹੀਂ, ਜਿਵੇਂ ਬ੍ਰਹਮਾ ਬਾਪ ਨੇ ਬਾਪ ਨੀ ਸੇਵਾਰਥ
ਸ਼ਰੀਰ ਦੇ ਦਿੱਤਾ, ਤਾਂ ਬ੍ਰਹਮਾ ਬਾਪ ਜਾਣਦੇ ਸਨ ਕਿ ਇਹ ਮੇਰਾ ਸ਼ਰੀਰ ਨਹੀਂ, ਸੇਵਾ ਅਰਥ ਹੈ। ਤਾਂ
ਜਦ ਤੁਸੀਂ ਤਨ ਮਨ ਧਨ ਤਿੰਨੋ ਅਰਪਨ ਕੀਤਾ ਤਾਂ ਤੁਹਾਡਾ ਸਰੀਰ ਬਾਪ ਦੇ ਸੇਵਾ ਅਰਥ ਨਿਮਿਤ ਹੈ। ਜਿਵੇਂ
ਬ੍ਰਹਮਾ ਬਾਪ ਦਾ ਸ਼ਰੀਰ ਸੇਵਾ ਅਰਥ ਰਿਹਾ। ਤਾਂ5 ਤੁਹਾਡਾ ਤੁਹਾਡਾ ਸਰੀਰ ਤੁਹਾਡਾ ਨਹੀਂ ਹੈ, ਸੇਵਾ
ਅਰਥ ਹੈ। ਤਾਂ ਇਹ ਜੋ ਸੰਸਕਾਰ ਹਨ ਦੇਹ ਅਭਿਮਾਨ ਦਾ ਅਤੇ ਦੇਹਭਾਨ ਦਾ, ਇਹ ਹੋਣਾ ਚਾਹੀਦਾ ਹੈ? ਜੇਕਰ
ਇਹ ਸਮ੍ਰਿਤੀ ਵਿਚ ਰੱਖੋ ਕਿ ਇਹ ਤਨ ਵਿਸ਼ਵ ਸੇਵਾ ਅਰਥ ਹੈ, ਮੇਰਾ ਨਹੀਂ ਹੈ, ਬਾਪ ਨੇ ਤੁਹਾਨੂੰ ਸੇਵਾ
ਅਰਥ ਦਿੱਤਾ ਹੈ। ਤਾਂ ਦੇਹਭਾਨ ਜਾਂ ਦੇਹ ਅਭਿਮਾਨ, ਦੇਹ ਅਭਿਮਾਨ ਜਿਆਦਾ ਨੁਕਸਾਨ ਕਰਦਾ ਹੈ। ਦੇਹ
ਭਾਨ ਉਸ ਤੋਂ ਹਲਕਾ ਹਰ, ਲੇਕਿਨ ਦੋਵੇਂ ਜਦ ਦੇ ਦਿੱਤੇ, ਫਾਰਮ ਭਰਦੇ ਹੋ ਤਾਂ ਕੀ ਲਿਖਦੇ ਹੋ? ਟੀਚਰਜ਼
ਫਾਰਮ ਭਰਾਉਂਦੀ ਹੋ ਨਾ, ਤਾਂ ਕੀ ਭਰਾਉਂਦੀ ਹੋ? ਕੀ ਇਹ ਮੇਰਾ ਜੀਵਨ ਹੁਣ ਸੇਵਾ ਪ੍ਰਤੀ ਹੈ। ਜੋ ਵੀ
ਬ੍ਰਾਹਮਣ ਬਣੇ ਹਨ ਉਨ੍ਹਾਂ ਸਭ ਦਾ ਬਾਪ ਨਾਲ ਵਾਇਦਾ ਹੈ - ਤਨ ਮਨ ਧਨ ਬਾਪ ਦਾ, ਮੇਰਾ ਨਹੀਂ। ਤਾਂ
ਇਹ ਸੰਸਕਾਰ ਜੋ ਪੈਦਾ ਹੁੰਦੇ ਹਨ ਉਹ ਦੇਹ ਭਾਨ ਜਾਂ ਦੇਹ ਅਭਿਮਾਨ ਵਿਚ ਹੁੰਦੇ ਹਨ ਇਸਲਈ ਜੋ ਅੱਜ ਵੀ
ਵਾਇਦਾ ਕੀਤਾ ਹੈ, ਸੰਸਕਾਰ ਸਮਾਪਤੀ ਦਾ, ਕਿਉਂਕਿ ਜੋ ਵਿਘਣ ਪਾਉਂਦੇ ਹਨ ਬਾਪ ਨੂੰ ਪ੍ਰਤੱਖ ਕਰਨ ਵਿਚ,
ਸਭ ਨੂੰ ਉਮੰਗ ਇਹ ਹੈ, ਬਾਪਦਾਦਾ ਸੁਣਦੇ ਰਹਿੰਦੇ ਹਨ, ਕਹਿੰਦੇ ਵੀ ਰਹਿੰਦੇ ਹੋ ਕਿ ਬਾਪ ਨੂੰ
ਪ੍ਰਤੱਖ ਕਰਨਾ ਹੈ। ਹੁਣ ਤੱਕ ਬ੍ਰਹਮਾਕੁਮਾਰੀਆਂ, ਬ੍ਰਹਮਾਕੁਮਾਰ ਪ੍ਰਤੱਖ ਹੋਏ ਹਨ, ਭਗਵਾਨ ਬਾਪ ਆ
ਗਿਆ, ਇਹ ਬਾਪ ਦੀ ਪ੍ਰਤਾਖਤਾ ਗੁਪਤ ਹੈ। ਪੁਰਸ਼ਾਰਥ ਕਰ ਰਹੇ ਹਨ ਲੇਕਿਨ ਇਹ ਪ੍ਰਤੱਖ ਹੋਏ ਹਨ,
ਭਗਵਾਨ ਬਾਪ ਆ ਗਿਆ, ਇਹ ਬਾਪ ਦੀ ਪਰਤਖਤਾ ਗੁਪਤ ਹੈ। ਪੁਰਸ਼ਾਰਥ ਕਰ ਰਹੇ ਹਨ ਲੇਕਿਨ ਇਹ ਪ੍ਰਤੱਖ
ਆਵਾਜ ਫੈਲੇ, ਸਾਡਾ ਬਾਪ ਆ ਗਿਆ, ਭਗਵਾਨੁਵਾਚ ਹੈ, ਨਾ ਕਿ ਬ੍ਰਹਮਕੁਮਾਰੀਆਂ ਦੇ ਵਾਚ ਹਨ। ਹੁਣ ਇਹ
ਪ੍ਰਤੱਖਤਾ ਹੋਣੀ ਹੀ ਹੈ, ਇਹ ਸੁਭਾਅ ਸੰਸਕਾਰ ਪਰਿਵਰਤਨ ਹੋਣ ਨ ਤੁਹਾਡੇ ਇੱਕ - ਇੱਕ ਦੇ ਚੇਹਰੇ ਅਤੇ
ਚਲਣ ਤੋਂ ਪ੍ਰਤੱਖ ਹੋਵੇਗਾ। ਬਾਪ ਨੂੰ ਪ੍ਰਤੱਖ ਕਰ ਅ ਹੈ, ਕਰ ਰਹੇ ਹੋ ਲੇਕਿਨ ਸਭ ਦੇ ਕੰਨਾਂ। ਵਿਚ
ਇਹ ਆਵਾਜ ਗੂੰਜੇ ਭਗਵਾਨ ਆ ਗਿਆ, ਬਾਪ ਆ ਗਿਆ, ਹੋਣਾ ਹੈ ਨਾ! ਹੱਥ ਉਠਾਓ ਹੋਣਾ ਹੈ, ਹੋਣਾ ਹੈ? ਹੱਥ
ਤੇ ਬਹੁਤ ਚੰਗਾ ਉਠਾਇਆ। ਬਾਪਦਾਦਾ ਖੁਸ਼ ਹਨ ਕਿ ਸਭ ਦੇ ਮਨ ਵਿਚ ਲੱਗਣ ਹੈ ਅਤੇ ਹੋਣਾ ਹੀ ਹੈ। ਇਸ
ਦੇ ਲਈ ਜਿਵੇਂ ਕੱਲ ਤੋਂਸੰਸਕਾਰ ਸੁਭਾ6 ਨੂੰ ਪਰਿਵਰਤਨ ਕਰੋਗੇ ਉਵੇਂ ਹੀ ਉਸ ਦਾ ਸਾਧਨ ਹੈ ਕਿ ਹਰ
ਇੱਕ ਜੋ ਵੀ ਬ੍ਰਾਹਮਣ ਹਰ, ਹਰ ਬ੍ਰਾਹਮਣ ਨੂੰ ਆਪਣੇ ਚਾਰਟ ਵਿਚ ਸ਼ੁਭ ਭਾਵਨਾ, ਸ਼ੁਭ ਕਾਮਨਾ ਦਾ
ਵਿਸ਼ੇਸ਼ ਅਟੈਂਸ਼ਨ ਰੱਖਣਾ ਹੋਵੇਗਾ। ਜਿਵੇਂ ਦੁਨੀਆਂ ਵਾਲਿਆਂ ਨੂੰ ਕੰਮ ਦਿੱਤਾ ਕਿ ਕਿੰਨਾਂ ਸਮਾਂ
ਸ਼ੁਭ ਭਾਵਨਾ, ਕਾਮਨਾ ਰੱਖ ਸਕਦੇ ਹਨ, ਉਨ੍ਹਾਂ ਨੂੰ ਕਿੱਥੇ ਰੱਖ ਸਕਦੇ ਹੋ ਅਤੇ ਤੁਸੀ ਤੇ ਰਖ ਹੀ
ਸਕਦੇ ਹੋ। ਕਿਸੇ ਵੀ ਵੇਲੇ ਕਿਸੇ ਦਾ ਵੀ ਸੁਭਾਅ ਸੰਸਕਾਰ ਸਭ ਸਾਮਨਾ ਕਰਦਾ ਹੈ ਜਦ ਸ਼ੁਭ ਭਾਵਨਾ,
ਸ਼ੁਭ ਕਾਮਨਾ, ਉਸ ਆਤਮਾ ਪ੍ਰਤੀ ਉਸ ਸਮੇਂ ਨਹੀਂ ਹੈ। ਤਾਂ ਤੁਸੀਂ ਵੀ ਜੇਕਰ ਅੰਮ੍ਰਿਤਵੇਲੇ ਤੋਂ। ਇਹ
ਸੰਕਲਪ ਕਰੋ ਕਿ ਮੈਨੂੰ ਹਰ ਆਤਮਾ ਪ੍ਰਤੀ ਸ਼ੁਭ ਭਾਵਨਾ, ਸ਼ੁਭ ਕਾਮਨਾ ਰੱਖਣੀ ਹੀ ਹੈ ਤਾਂ ਜੋ ਸੰਕਲਪ
ਕੀਤਾ, ਪਰਿਵਰਤਨ ਕਰਨ ਹੀ ਹੈ, ਉਹ ਪੂਰਾ ਕਰ ਸਕੋਗੇ। ਗੱਲਾਂ ਆਉਣਗੀਆਂ, ਗੱਲਾਂ ਦਾ ਕੰਮ ਹੈ ਆਉਣਾ,
ਮਾਇਆ ਹੈ ਨਾ! ਅਤੇ ਤੁਹਾਡਾ ਕੰਮ ਹੈ ਵਿਜੇ ਪ੍ਰਾਪਤ ਕਰਨਾ। ਤਾਂ ਕਲ ਆਪਸ ਵਿੱਚ ਗਰੁੱਪ ਬਣਕੇ ਜੋ
ਨਿਮਿਤ ਹਨ ਉਨ੍ਹਾਂ ਨੂੰ ਆਪਸ ਵਿੱਚ ਰੂਹਰਿਹਾਨ ਕਰ ਜੋ ਸੰਕਲਪ ਕੀਤਾ ਹੈ, ਉਸ ਨੂੰ ਅੱਗੇ ਪ੍ਰੈਕਟਿਕਲ
ਵਿਚ ਕਿਵੇਂ ਲਿਆਇਏ, ਉਸ ਤੇ ਰੂਹਰਿਹਾਨ ਕਰਨਾ। ਫਿਨਿਸ਼, ਬਿੰਦੀ ਲਗਾ ਦੇਣਾ। ਹੱਥ ਤੇ ਉਠਾਇਆ ਹੈ
ਨਾ! ਅੱਗੇ ਵਾਲਿਆਂ ਨੇ ਹੱਥ ਉਠਾਇਆ। ਤਾਂ ਤੁਹਾਨੂੰ ਨਿਮਿਤ ਬਣਨਾ ਪਵੇਗਾ। ਜਿਵੇਂ ਬ੍ਰਹਮਾ ਬਾਪ ਦੇ
ਅੱਗੇ ਕਿੰਨੇ ਸੰਸਕਾਰ ਵਾਲੇ ਪਹਿਲੇ - ਪਹਿਲੇ ਆਏ, ਆਦਿ ਵਿਚ ਬ੍ਰਹਮਾ ਬਾਪ ਨੇ ਕਿੰਨੇ ਸੰਸਕਾਰਾਂ ਦਾ
ਖੇਲ ਵੇਖਿਆ। ਲੇਕਿਨ ਬਾਪ ਦੇ ਸਹਿਯੋਗ ਨਾਲ ਅੱਗੇ ਵਧਦੇ ਹੋਰਾਂ ਨੂੰ ਵੀ ਵਧਾਉਂਦੇ ਰਹੇ, ਜਿਸ ਦੀ
ਰਿਜਲਟ ਅੱਜ ਕਿੰਨੀ ਸੰਖਿਆ ਹੋ ਗਈ ਹੈ। ਹਿਲਾਉਣ ਵਾਲੀਆਂ ਗੱਲਾਂ ਆਉਂਦੇ ਵੀ ਅਚਲ ਰਹੇ। ਉਸ ਦਾ
ਪਰਿਣਾਮ ਕਿੰਨੇ ਸੈਂਟਰ ਖੁੱਲ੍ਹੇ, ਕਿੰਨੇ ਪ੍ਰੋਗਰਮ ਹੋ ਰਹੇ ਹਨ।
ਅੱਜਕਲ ਕਿੰਨੇ ਪ੍ਰੋਗਰਾਮ
ਹੋ ਰਹੇ ਹਨ? ਹੋਏ ਹਨ ਨਾ! ਇਹ ਸਾਰੀ ਰਿਜਲਟ ਬ੍ਰਹਮਾ ਬਾਪ ਦੀ ਹਿੰਮਤ, ਪਹਿਲੇ ਸਿਰਫ ਬ੍ਰਹਮਾ ਬਾਪ
ਸੀ, ਤੁਸੀ ਪਿੱਛੋਂ ਆਏ ਹੋ ਲੇਕਿਨ ਇਕੱਲਾ ਹਿੰਮਤ ਰੱਖ ਅੱਗੇ ਵਧਿਆ। ਰਿਜਲਟ ਵਿਚ ਪ੍ਰੈਕਟਿਕਲ
ਪ੍ਰਮਾਣ ਤੁਸੀਂ ਸਭ ਸਾਥੀ ਹੀ। ਤਾਂ ਹੈ ਨਾ ਹਿੰਮਤ! ਬ੍ਰਹਮਾ ਬਾਪ ਨੇ ਇਕੱਲੇ ਹਿੰਮਤ ਰੱਖੀ, ਤੁਸੀਂ
ਤਾਂ ਬਹੁਤ ਸਾਥੀ ਹੋ। ਤਾਂ ਫਾਲੋ ਫਾਦਰ। ਸਭ ਆਪਣੇ ਨੂੰ ਬ੍ਰਹਮਾ ਬਾਪ ਦੇ ਬੱਚੇ, ਸਾਥੀ ਬੱਚੇ ਸਮਝਦੇ
ਹੋ ਨਾ, ਸਾਥ ਹਾਂ, ਸਾਥ ਚੱਲਾਂਗੇ ਅਤੇ ਬ੍ਰਹਮਾ ਬਾਪ ਦੇ ਨਾਲ ਰਾਜ ਵਿਚ ਆਵਾਂਗੇ। ਤਾਂ ਹੁਣ ਸਮੇਂ
ਹੈ, ਜਿਵੇਂ। ਬ੍ਰਹਮਾ ਬਾਪ ਨੇ ਹਿੰਮਤ ਰੱਖੀ, ਰਿਜਲਟ ਵੇਖ ਰਹੇ ਹੋ ਤਾਂ ਇਤਨੇ ਸੰਗਠਨ ਵਿਚ ਹਿੰਮਤ
ਦਾ ਪੈਰ ਰੱਖੋ ਤਾਂ ਕਿ7 ਨਹੀਂ ਹੋ ਸਕਦਾ ਹੈ! ਕਲਪ ਕਲਪ ਹੋਇਆ ਹੈ। ਹੋਣ ਹੀ ਹੈ।
ਤਾਂ ਹੁਣ ਬਾਪ ਕੀ
ਚਾਹੁੰਦਾ ਹੈ, ਉਹ ਸੁਣਾਇਆ। ਸਿਰਫ ਤੁਸੀਂ ਸਭ ਇੱਕ ਗੱਲ ਕਰੋ, ਉਹ ਇੱਕ ਗੱਲ ਹੈ ਸਧਾਰਣ ਪੁਰਸ਼ਾਰਥ
ਨੂੰ ਤੀਵ੍ਰ ਪੁਰਸ਼ਾਰਥ ਵਿਚ ਪਰਿਵਰਤਨ ਕਰੋ। ਬਾਪਦਾਦਾ ਨੇ ਵੇਖਿਆ ਕਿ ਕਿਤੇ ਕਿਤੇ ਅਲਬੇਲਾਪਨ ਆਉਂਦਾ
ਹੈ, ਹੋ ਹੀ ਜਾਣਾ ਹੈ, ਵਿਜੇ ਤੇ ਸਾਡਾ ਜਨਮ ਸਿੱਧ ਅਧਿਕਾਰ ਹੈ, ਇਵੇਂ ਗਿਆਨ ਦੇ ਹਿਸਾਬ ਨਾਲ
ਨਿਸ਼ਚਿਤ ਹੈ ਲੇਕਿਨ ਅਲਬੇਲੇਪਨ ਵਿਚ ਵੀ ਇਹ ਹੀ ਸ਼ਬਦ ਆਉਂਦੇ ਹਨ ਸਾਡੀ ਵਿਜੇ ਤੇ ਹੈ ਹੀ, ਹੋਈ ਪਈ
ਹੈ। ਕੋਈ ਕੰਮ ਰੁੱਕਿਆ ਨਹੀਂ ਹੈ, ਹੋਣਾ ਹੀ ਹੈ, ਇੱਕ ਹੈ ਪੁਰਸ਼ਾਰਥ ਦੇ ਇਹ ਸ਼ਬਦ, ਦੂਸਰੇ
ਅਲਬੇਲੇਪਨ ਦੇ ਵੀ ਇਹ ਹੀ ਸ਼ਬਦ ਹਨ। ਕੋਈ ਕੰਮ ਰੁਕਣਾ ਨਹੀਂ ਹਰ, ਹੋਣਾ ਹੀ ਹੈ… ਤਾਂ ਇਹ ਅਲਬੇਲਾਪਨ
ਹੈ, ਇਹ ਵੀ ਸੰਸਕਾਰ ਚੈਕ ਕਰਨਾ। ਅਲਬੇਲੇਪਨ ਦੀ ਨਿਸ਼ਾਨੀ ਹੈ ਕਿ ਉਨ੍ਹਾਂ ਦੇ ਜੀਵਨ ਵਿਚ ਛੋਟੀਆਂ -
ਛੋਟੀਆਂ ਗੱਲਾਂ ਵਿਚ ਥਕਾਵਟ ਵਿਖਾਈ ਦੇਵੇਗੀ। ਸ਼ਕਲ ਵਿਚ ਉਹ ਖ਼ੁਸ਼ੀ ਦੀ ਝਲਕ ਨਹੀਂ ਵਿਖਾਈ ਦਵੇਗੀ,
ਸੇਵਾ। ਨਾਲ ਪੁੰਨ ਬਣ ਰਿਹਾ ਹੈ, ਤਾਂ ਚੇਹਰੇ ਤੇ ਖੁਸ਼ੀ ਹੋਣੀ ਚਾਹੀਦੀ ਹੈ। ਕਿਸੇ ਨਾ ਕਿਸੇ ਤਰ੍ਹਾਂ
ਦੀ ਥਕਾਵਟ ਦਾ ਕਾਰਨ ਕੋਈ ਨਾ ਕੋਈ ਗੱਲ ਦਾ ਅਲਬੇਲਾਪਨ ਹੈ। ਜਦ ਕਰਨਾ ਹੀ ਹੈ ਤਾਂ ਖੁਸ਼ੀ ਨਾਲ ਕਰੋ।
ਚੇਹਰਾ ਤੁਹਾਡੀ ਸੇਵਾ ਕਰੇ, ਚਲਣ ਤੁਹਾਡੀ ਸੇਵਾ ਕਰੇ। ਤਾਂ ਅੱਜ ਮਿਨੋਰਟੀ ਦਾ ਸੰਸਕਾਰ ਸਮਾਪਤੀ ਦਾ
ਹੱਥ ਵੇਖ ਬਾਪਦਾਦਾ ਬਾਰ - ਬਾਰ ਮੁਬਾਰਕ ਦੇ ਰਿਹਾ ਹੈ।
ਚੰਗਾ, ਇਸ ਗਰੁੱਪ ਵਿਚ
ਜੋ ਪਹਿਲੇ ਵਾਰੀ ਆਏ ਹਨ ਉਹ ਉੱਠੋ। ਵੇਖਿਆ ਕਿੰਨੇ ਹਨ? ਬਹੁਤ ਹਨ। ਹੱਥ ਹਿਲਾਓ। ਜੋ ਪਹਿਲੇ ਵਾਰੀ
ਆਏ ਹਨ, ਉਨ੍ਹਾਂ ਨੂੰ ਆਪਣੇ ਬਾਪ ਨਾਲ ਮਿਲਣ ਦੀ ਮੁਬਾਰਕ ਹੋਵੇ। ਤਾਂ ਵਿਸ਼ੇਸ਼ ਸਮੇਂ ਪ੍ਰਮਾਣ ਹੁਣ
ਤੁਹਾਨੂੰ ਤੀਵ੍ਰ ਪੁਰਸ਼ਾਰਥ ਕਰਨਾ ਪਵੇਗਾ ਅਤੇ ਬਾਪਦਾਦਾ ਦਾ ਇਹ ਕਹਿਣਾ ਹੈ ਕਿ ਜੋ ਤੀਵ੍ਰ
ਪੁਰਸ਼ਾਰਥ ਕਰੇਗਾ, ਢਿੱਲਾ, ਢਾਲਾ ਨਹੀਂ, ਉਹ ਲਾਸ੍ਟ ਸੋ ਫਾਸਟ ਅਤੇ ਫਾਸਟ ਸੋ ਫਸਟ ਹੋ ਜਾਵੇਗਾ।
ਅਜਿਹੀ ਕਮਾਲ ਕਰਨਾ।ਚਾਂਸ ਹੈ। ਇਵੇਂ ਨਹੀਂ ਸਮਝੀ ਅਸੀਂ ਤੇ ਆਏ ਲਾਸ੍ਟ ਤੇ ਹਾਂ, ਨਹੀਂ, ਫਾਸਟ ਜਾ
ਸਕਦੇ ਹੋ। ਲੇਕਿਨ ਹਰਸਮੇਂ ਤੀਵ੍ਰ ਪੁਰਸ਼ਾਰਥ ਕਰਨ ਹੀ ਹੈ। ਬਦਲਣਾ ਹੀ ਹੈ। ਗੇ - ਗੇ ਨਹੀਂ ਕਰਨਾ,
ਵੇਖਾਂ ਗੇ, ਸੋਚਾਂਗੇ, … ਗੇ - ਗੇ ਨਹੀਂ ਕਰਨਾ। ਚੰਗਾ ਹੈ ਆਪਣਾ ਘਰ। ਦਾਤਾ ਦਾ ਘਟ ਚੰਗਾ ਲੱਗਿਆ
ਨਾ! ਤਾਂ ਸਾਰੇ ਭਾਈ ਭੈਣਾਂ ਵੀ ਤੁਹਾਡਾ ਸਵਾਗਤ ਕਰਦੇ ਹਨ। ਅੱਛਾ।
ਹੁਣ ਚਾਰੋਂ ਪਾਸੇ ਦੇ
ਬ੍ਰਾਹਮਣ ਬੱਚਿਆਂ ਨੂੰ ਬਾਪਦਾਦਾ ਦਾ ਸਨੇਹ ਭਰਿਆ ਯਾਦਪਿਆਰ ਹੋ, ਬਾਪ ਦਾਦਾ ਜਾਣ ਦੇ ਹਨ ਦੂਰ ਬੈਠੇ
ਵੀ ਕਈ ਬ ਹੈ ਵੇਖ ਵੀ ਰਹੇ ਹਨ, ਮਿਲਣ ਵੀ ਮਨਾ ਰਹੇ ਹਨ, ਉਨ੍ਹਾਂ ਚਾਰੋਂ ਪਾਸੇ ਦੇ ਬੱਚਿਆਂ ਨੂੰ
ਬਾਪਦਾਦਾ ਇਹ ਹੀ ਕਹਿੰਦੇ ਹਨ ਜਿਵੇਂ ਹੁਣੇ ਸਭ ਮਿਜੌਰਟੀ ਨੇ ਹੱਥ ਉਠਾਇਆ, ਸੰਸਕਾਰ ਸਮਾਪਤ, ਹਨ ਤੁਸੀਂ
ਸਭ ਵੀ ਮਿਲਕੇ ਇੱਕ ਹੀ ਸੰਕਲਪ ਰੂਪੀ ਹੱਥ ਉਠਾ ਹੀ ਰਹੇ ਹੋ ਨੂੰ ਅਸੀਂ ਸਭ ਮਿਲਕੇ ਸਮਾਪਤੀ ਦੇ ਸਮੇਂ
ਨੂੰ ਨੇੜੇ ਲਿਆਉਣ ਦੇ ਲਈ ਇਹ ਸੰਕਲਪ ਕਰ ਰਹੇ ਹਾਂ ਅਤੇ ਚਾਰੋਂ ਪਾਸੇ ਸੰਪੂਰਨ ਸਮੇਂ ਹੋਣ ਤੇ ਬ੍ਰਹਮਾ
ਬਾਪ ਸ਼ਿਵ ਬਾਪ ਦੋਵਾਂ ਨੂੰ ਪ੍ਰਤੱਖ ਕਰਾਂਗੇ ਕਿ ਸਾਡਾ ਬਾਪ ਆ ਗਿਆ। ਸਭ ਦੇ ਮੂੰਹ ਤੇ ਬਾਪ ਦੀ
ਪ੍ਰਤੱਖਤਾ ਹੋ ਜਾਵੇ, ਹਨ ਇਸ ਵਰ੍ਹੇ ਇਹ ਹੀ ਦ੍ਰਿੜ ਸੰਕਲਪ ਰੱਖੋ ਕਿ ਬਾਪ ਨੂੰ ਪ੍ਰਤੱਖ ਕਰਨਾ ਹੀ
ਹੈ। ਅਧਾ ਕੰਮ ਤੇ ਕੀਤਾ ਹੈ, ਬੱਚਿਆਂ ਨੂੰ ਬਾਪ ਨੇ ਵਿਸ਼ਵ ਦੇ ਅੱਗੇ ਪ੍ਰਤੱਖ ਕੀਤਾ ਹੈ, ਹੁਣ
ਬੱਚਿਆਂ ਦਾ ਕੰਮ ਹੈ ਭਗਵਾਨ ਆ ਗਿਆ , ਇਹ ਆਵਾਜ ਵਿਸ਼ਵ ਦੇ ਇੱਕ ਇੱਕ ਬੱਚੇ ਤੱਕ ਪਹੁੰਚੇ। ਤਾਂ ਸਭ
ਨੂੰ ਬਾਪਦਾਦਾ ਵੇਖ ਹਰ ਇੱਕ ਨੂੰ ਦਿਲ ਦੇ ਸਨੇਹ, ਦਿਲ ਦਾ ਪਿਆਰ, ਦਿਲ ਦੇ ਉਮੰਗ ਉਤਸ਼ ਸਹਿਤ
ਯਾਦਪਿਆਰ ਦੇ ਰਹੇ ਹਨ। ਅੱਛਾ।
ਸੇਵਾ ਦਾ ਟਰਨ ਕਰਨਾਟਕ
ਜੌਨ ਦਾ ਹੈ :-
ਸੇਵਾ ਦਾ ਚਾਂਸ ਲੈਣਾ ਮਤਲਬ ਬਾਪ ਦੇ ਨੇੜੇ ਆਉਣ ਦਾ ਚਾਂਸ ਮਿਲਣਾ। ਵੇਖੋ, ਸੇਵਾ ਦੇ ਕਾਰਨ ਕਿੰਨੇ
ਲੋਕਾਂ ਨੂੰ ਆਉਣ ਦਾ ਚਾਂਸ ਮਿਲਣਾ ਹੈ। ਸਭ ਦੀਆਂ ਦੁਆਵਾਂ ਤੁਸੀ ਨਿਮਿਤ ਟੀਚਰਜ਼ ਨੂੰ ਮਿਲਦੀਆਂ ਹਨ
ਕਿਉਂਕਿ ਸੇਵਾ ਦੀ ਹੀ ਮਤ ਰਾਖੀ ਅਤੇ ਚਾਂਸ ਇਤਨਿਆਂ ਨੂੰ ਮਿਲਿਆ। ਬਾਪਦਾਦਾ ਨੇ ਵੇਖਿਆ ਕਿ ਨਵੇਂ -
ਨਵੇਂ ਵੀ ਪਹਿਲੇ ਵਾਰੀ ਬਹੁਤ ਆਏ ਹੈ, ਜੋ ਪਹਿਲੇ ਵਾਰੀ ਆਏ ਹਨ ਕਰਨਾਟਕ ਵਾਲੇ, ਉਹ ਲੰਬਾ ਹੱਥ ਉਠਾਓ।
ਪਹਿਲੀ ਵਾਰੀ ਵੀ ਬਹੁਤ ਆਏ ਹਨ। ਚੰਗਾ ਹੈ। ਕਰਨਾਟਕ ਦੀ ਵ੍ਰਿਧੀ ਚੰਗੀ ਹੈ, ਹੁਣ ਜਿਵੇਂ ਵ੍ਰਿਧੀ
ਹੋਈ ਹੈ ਉਵੇਂ ਤੀਵ੍ਰ ਪੁਰਸ਼ਾਰਥ ਦੀ ਵਿਧੀ ਉਸ ਦੀ ਵੀ ਚਾਰੋਂ ਪਾਸੇ ਲਹਿਰ ਫੈਲਾਓ। ਨੰਬਰ ਲੈ ਲਓ।
ਸੰਸਕਾਰ ਸਮਾਪਤੀ ਦਾ ਨੰਬਰ ਲੈ ਲਓ। ਲੈ ਸਕਦੇ ਹੋ? ਜੋ ਸਮਝਦੇ ਹਨ ਅਸੀਂ ਪਹਿਲਾ ਨੰਬਰ ਲੈ ਸਕਦੇ
ਹਾਂ, ਉਹ ਹੱਥ ਉਠਾਓ। ਅੱਛਾ ਹੈ। ਜਿਹਾ ਆਪਸ ਵਿੱਚ ਸੰਗਠਨ ਕਰਕੇ ਪ੍ਰੋਗਰਾਮ ਬਣਾਓ, ਸਭ ਇੱਕ ਹਨ।
ਵੱਖ - ਵੱਖ ਸਥਾਨ ਹਨ ਲੇਕਿਨ ਹਨ ਇੱਕ। ਇਹ ਕਮਾਲ ਕਰਕੇ ਵਿਖਾਓ। ਹੈ ਨਾ ਹਿੰਮਤ? ਹਿੰਮਤ ਹੈ? ਤਾਂ
ਬਾਪਦਾਦਾ ਦੇ ਕੋਲ ਸਮਾਚਾਰ ਤਾਂ ਆਉਂਦਾ ਰਹਿੰਦਾ ਹੈ। ਤਾਂ ਮਧੂਬਨ ਵਿਚ ਹਰ ਮਹੀਨੇ ਆਪਣੇ ਪਰਿਵਰਤਨ
ਦਾ ਸਮਾਚਾਰ ਲਿਖਣਾ। ਲਿਖੋਂਗੇ ਨਾ! ਹਰ ਮਹੀਨੇ ਦਾ। ਬੀਤੀ ਸੋ ਬੀਤੀ। ਹੁਣ ਨੰਬਰਵਨ ਬਣੋ। ਰੈੱਡੀ।
ਰੈੱਡੀ ਹੋ? ਹੱਥ ਉਠਾਓ। ਤੁਸੀਂ ਵੇਖਣਾ, ਇੱਕ ਮਹੀਨੇ ਵਿੱਚ ਰਿਜਲਟ ਆਵੇਗੀ। ਅੱਛਾ, ਬਹੁਤ - ਬਹੁਤ
ਵਿਸ਼ੇਸ਼ ਯਾਦਪਿਆਰ।
ਵਰਦਾਨ:-
ਸੰਪੂਰਨ ਸਮਰਪਣ
ਦੀ ਵਿਧੀ ਦ੍ਵਾਰਾ ਆਪਣੇਪਨ ਦਾ ਅਧਿਕਾਰ ਸਮਾਪਤ ਕਰਨ ਵਾਲੇ ਸਮਾਨ ਸਾਥੀ ਭਵ।
ਜੋ ਵਾਇਦਾ ਹੈ ਕਿ ਨਾਲ
ਰਹਾਂਗੇ, ਨਾਲ ਚੱਲਾਂਗੇ ਅਤੇ ਨਾਲ ਹੀ ਰਾਜ ਕਰਾਂਗੇ - ਇਸ ਵਾਇਦੇ ਨੂੰ ਤਾਂ ਹੀ ਨਿਭਾ ਸਕੋਗੇ ਜਦੋਂ
ਸਾਥੀ ਦੇ ਸਮਾਨ ਬਣੋਗੇ। ਸਮਾਨਤਾ ਆਵੇਗੀ ਸਮਰਪਣਤਾ ਨਾਲ। ਜਦੋਂ ਸਭ ਕੁਝ ਸਮਰਪਣ ਕਰ ਦਿੱਤਾ ਤਾਂ ਆਪਣਾ
ਜਾਂ ਦੂਜੇ ਦਾ ਅਧਿਕਾਰ ਸਮਾਪਤ ਹੋ ਜਾਂਦਾ ਹੈ। ਜਦੋਂ ਤੱਕ ਕਿਸੇ ਦਾ ਵੀ ਅਧਿਕਾਰ ਹੈ ਤਾਂ ਸਰਵ
ਸਮਰਪਣ ਵਿਚ ਕਮੀ ਹੈ ਇਸਲਈ ਸਮਾਨ ਨਹੀਂ ਬਣ ਸਕਦੇ। ਤਾਂ ਨਾਲ ਰਹਿਣ, ਨਾਲ ਉੱਡਣ ਦੇ ਲਈ ਜਲਦੀ - ਜਲਦੀ
ਸਮਾਨ ਬਣੋ।
ਸਲੋਗਨ:-
ਆਪਣੇ ਸਮੇਂ,
ਸਵਾਸ ਅਤੇ ਸੰਕਲਪ ਨੂੰ ਸਫਲ ਕਰਨਾ ਹੀ ਸਫਲਤਾ ਦਾ ਆਧਾਰ ਹੈ।
ਇਹ ਅਵਿਅਕਤ ਇਸ਼ਾਰੇ :-
ਸਦਾ ਹਰਸ਼ਿਤ ਰਹਿਣ ਦੇ ਲਈ ਆਪਣੀ ਨੇਚਰ ਨੂੰ ਸਰਲ ਬਣਾਓ, ਸਹਿਣਸ਼ੀਲ ਬਣੋ। ਜੋ ਸਰਲ ਸੁਭਾਅ ਵਲੇ
ਹੋਣਗੇ ਉਨ੍ਹਾਂ ਵਿਚ ਸਮੇਟਣ ਦੀ ਸ਼ਕਤੀ ਖੁਦ ਹੋਵੇਗੀ। ਸਰਲ ਸੁਭਾਅ ਵਲੇ ਸਭ ਦਾ ਸਹਿਯੋਗੀ ਅਤੇ ਸਨੇਹੀ
ਵੀ ਹੋਵੇਗਾ ਅਤੇ ਜਿਨਾਂ ਸਰਲ ਸੁਭਾਅ ਵਾਲਾ ਹੋਵੇਗਾ ਉਤਨਾ ਮਾਇਆ ਘਟ ਸਾਮਨਾ ਕਰੇਗੀ। ਸਰਲ ਸੁਭਾਅ
ਵਾਲੇ ਦਾ ਵਿਅਰਥ ਸੰਕਲਪ ਨਹੀਂ ਚਲਦਾ। ਉਸਦਾ ਸਮੇਂ ਵੀ ਵਿਅਰਥ ਨਹੀਂ ਜਾਂਦਾ। ਉਨ੍ਹਾਂ ਦੀ ਬੁੱਧੀ
ਵਿਸ਼ਾਲ ਅਤੇ ਦੂਰਾਂਦੇਸ਼ੀ ਰਹਿੰਦੀ ਹੈ, ਇਸਲਈ ਉਨ੍ਹਾਂ ਦੇ ਅੱਗੇ ਕੋਈ ਵੀ ਸਮੱਸਿਆ ਸਾਮਨਾ ਨਹੀਂ ਕਰ
ਸਕਦੀ। ਵਿਸ਼ੇਸ਼ ਸੂਚਨਾ - ਮਹੀਨੇ ਦੇ ਤੀਜੇ ਇਤਵਾਰ ਦਾ ਯੋਗ ਅਭਿਆਸ। ਅੱਜ ਮਹੀਨੇ ਦਾ ਤੀਜਾ ਇਤਵਾਰ
ਹੈ, ਸਾਰੇ ਭੈਣ - ਭਰਾ ਸੰਗਠਿਤ ਰੂਪ ਵਿਚ ਇਕੱਠੇ ਹਿਕੇ ਸ਼ਾਮ 6. 30 ਤੋਂ 7. 30 ਵਜੇ ਤੱਕ ਆਪਣੇ
ਫਰਿਸ਼ਤੇ ਸਵਰੂਪ ਦਵਰਾ ਭਤਕਦੀ ਹੋਈ ਦੁਖੀ ਅਸ਼ਾਂਤ ਆਤਮਾਵਾਂ ਨੂੰ ਸੁਖ ਸ਼ਾਂਤੀ ਦੀ ਪਵਿੱਤਰ ਕਿਰਨਾਂ
ਦੇਕੇ ਉਨ੍ਹਾਂ ਨੂੰ ਸਹਾਰਾ ਦਾਤਾ ਪਰਮਾਤਮਾ ਬਾਪ ਦੀ ਸਮ੍ਰਿਤੀ ਦਵਾਉਣ ਦੀ ਸੇਵਾ ਕਰਨ।