21.08.25        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਤੁਸੀਂ ਅਸੁਰੀ ਮਤ ਤੇ ਚੱਲਣ ਨਾਲ ਦਰਬਦਰ ਹੋ ਗਏ ਹੋ , ਹੁਣ ਈਸ਼ਵਰੀਏ ਮਤ ਤੇ ਚੱਲੋ ਤਾਂ ਸੁਖਧਾਮ ਚਲੇ ਜਾਵੋਗੇ।

ਪ੍ਰਸ਼ਨ:-
ਬੱਚਿਆਂ ਨੂੰ ਬਾਪ ਕੋਲ਼ੋਂ ਕਿਹੜੀ ਉਮੀਦ ਰੱਖਣੀ ਹੈ, ਕਿਹੜੀ ਨਹੀਂ?

ਉੱਤਰ:-
ਬਾਪ ਤੋਂ ਇਹ ਹੀ ਉਮੀਦ ਰੱਖਣੀ ਹੈ ਕਿ ਅਸੀਂ ਬਾਪ ਦਵਾਰਾ ਪਵਿੱਤਰ ਬਣ ਆਪਣੇ ਘਰ ਅਤੇ ਘਾਟ ( ਰਾਜਧਾਨੀ ) ਵਿੱਚ ਜਾਈਏ। ਬਾਬਾ ਕਹਿੰਦੇ ਹਨ - ਬੱਚੇ, ਮੇਰੇ ਤੇ ਇਹ ਉਮੀਦ ਨਹੀਂ ਰੱਖੋ ਕਿ ਫਲਾਣਾ ਬਿਮਾਰ ਹੈ, ਅਸ਼ੀਰਵਾਦ ਮਿਲੇ। ਇਥੇ ਕ੍ਰਿਪਾ ਜਾਂ ਅਸ਼ੀਰਵਾਦ ਦੀ ਗੱਲ ਹੀ ਨਹੀਂ ਹੈ। ਮੈਂ ਤੇ ਆਇਆ ਹਾਂ ਤੁਹਾਨੂੰ ਬੱਚਿਆਂ ਨੂੰ ਪਤਿਤ ਤੋਂ ਪਾਵਨ ਬਣਾਉਣ। ਹੁਣ ਮੈਂ ਤੁਹਾਨੂੰ ਅਜਿਹੇ ਕਰਮ ਸਿਖਾਉਂਦਾ ਹਾਂ ਜੋ ਵਿਕਰਮ ਨਾ ਬਣਨ।

ਗੀਤ:-
ਅੱਜ ਨਹੀਂ ਤਾਂ ਕੱਲ ਬਿਖਰਣਗੇ ਇਹ ਬੱਦਲ…

ਓਮ ਸ਼ਾਂਤੀ
ਰੂਹਾਨੀ ਬੱਚਿਆਂ ਨੇ ਗੀਤ ਸੁਣਿਆ। ਬੱਚੇ ਜਾਣਦੇ ਹਨ ਹੁਣ ਘਰ ਚਲਣਾ ਹੈ। ਬਾਪ ਆਏ ਹਨ ਲੈਣ ਦੇ ਲਈ। ਇਹ ਯਾਦ ਵੀ ਉਦੋਂ ਰਹੇਗੀ ਜਦੋਂ ਆਤਮ - ਅਭਿਮਾਨੀ ਹੋਵੋਂਗੇ। ਦੇਹ - ਅਭਿਮਾਨ ਵਿੱਚ ਹੋਣਗੇ ਤਾਂ ਯਾਦ ਵੀ ਨਹੀਂ ਰਹੇਗੀ। ਬੱਚੇ ਜਾਣਦੇ ਹਨ ਬਾਬਾ ਮੁਸਾਫ਼ਿਰ ਹੋਕੇ ਆਇਆ ਹੈ। ਤੁਸੀਂ ਵੀ ਮੁਸਾਫ਼ਿਰ ਹੋਕੇ ਆਏ ਸੀ। ਹੁਣ ਆਪਣੇ ਘਰ ਨੂੰ ਭੁੱਲ ਗਏ ਹੋ। ਫਿਰ ਬਾਪ ਨੇ ਘਰ ਯਾਦ ਕਰਵਾਇਆ ਹੈ ਅਤੇ ਰੋਜ਼ - ਰੋਜ਼ ਸਮਝਾਉਂਦੇ ਹਨ। ਜਦ ਤੱਕ ਸਤੋਪ੍ਰਧਾਨ ਨਹੀਂ ਬਣੇ ਹੋ ਤਾਂ ਚੱਲ ਨਹੀਂ ਸਕੋਗੇ। ਬੱਚੇ ਸੱਮਝਦੇ ਹਨ ਬਾਬਾ ਤੇ ਠੀਕ ਕਹਿੰਦੇ ਹਨ। ਬਾਪ ਵੀ ਬੱਚਿਆਂ ਨੂੰ ਜੋ ਸ਼੍ਰੀਮਤ ਦਿੰਦੇ ਹਨ ਤਾਂ ਸਪੂਤ ਬੱਚੇ ਉਸ ਤੇ ਚੱਲ ਪੈਂਦੇ ਹਨ। ਇਸ ਵਕਤ ਹੋਰ ਤੇ ਕੋਈ ਅਜਿਹਾ ਬਾਪ ਨਹੀਂ ਜੋ ਚੰਗੀ ਮੱਤ ਦੇਵੇ ਇਸਲਈ ਦਰਬਦਰ ਹੋਏ ਪਏ ਹਨ। ਸ਼੍ਰੀਮਤ ਦੇਣ ਵਾਲਾ ਇੱਕ ਹੀ ਬਾਪ ਹੈ। ਉਸ ਮੱਤ ਤੇ ਵੀ ਕਈ ਬੱਚੇ ਨਹੀਂ ਚੱਲਦੇ। ਵੰਡਰ ਹੈ ਨਾ। ਲੋਕੀਕ ਬਾਪ ਦੀ ਮਤ ਤੇ ਚੱਲ ਪੈਂਦੇ ਹਨ। ਉਹ ਹੈ ਅਸੁਰੀ ਮਤ। ਇਹ ਵੀ ਹੈ ਤਾਂ ਡਰਾਮਾ। ਪਰੰਤੂ ਬੱਚਿਆਂ ਨੂੰ ਸਮਝਾਉਂਦੇ ਹਨ ਤੁਸੀਂ ਅਸੁਰੀ ਮਤ ਤੇ ਚਲ ਇਸ ਗਤੀ ਨੂੰ ਪਾ ਲਿਆ ਹੈ। ਹੁਣ ਈਸ਼ਵਰੀਏ ਮਤ ਤੇ ਚੱਲਣ ਨਾਲ ਤੁਸੀਂ ਸੁਖਧਾਮ ਵਿੱਚ ਚਲੇ ਜਾਵੋਗੇ। ਉਹ ਹੈ ਬੇਹੱਦ ਦਾ ਵਰਸਾ। ਰੋਜ਼ ਸਮਝਾਉਂਦੇ ਹਨ। ਤਾਂ ਬੱਚਿਆਂ ਨੂੰ ਕਿੰਨਾ ਖੁਸ਼ ਰਹਿਣਾ ਚਾਹੀਦਾ ਹੈ। ਸਭਨੂੰ ਇਥੇ ਤਾਂ ਨਹੀਂ ਬਿਠਾ ਸਕਦੇ। ਘਰ ਵਿੱਚ ਰਹਿਕੇ ਵੀ ਯਾਦ ਕਰਨਾ ਹੈ। ਹੁਣ ਪਾਰ੍ਟ ਪੂਰਾ ਹੋਣ ਵਾਲਾ ਹੈ, ਹੁਣ ਵਾਪਿਸ ਘਰ ਚਲਣਾ ਹੈ। ਮਨੁੱਖ ਕਿੰਨਾਂ ਭੁੱਲੇ ਹੋਏ ਹਨ। ਕਿਹਾ ਜਾਂਦਾ ਹੈ ਨਾ - ਇਹ ਤਾਂ ਆਪਣਾ ਘਰ - ਘਾਟ ਹੀ ਭੁੱਲ ਗਏ ਹਨ। ਹੁਣ ਬਾਪ ਕਹਿੰਦੇ ਹਨ ਘਰ ਨੂੰ ਵੀ ਯਾਦ ਕਰੋ। ਆਪਣੀ ਰਾਜਧਾਨੀ ਵੀ ਯਾਦ ਕਰੋ। ਹੁਣ ਪਾਰਟ ਪੂਰਾ ਹੋਣ ਵਾਲਾ ਹੈ, ਹੁਣ ਵਾਪਿਸ ਘਰ ਚਲਣਾ ਹੈ। ਕੀ ਤੁਸੀਂ ਭੁੱਲ ਗਏ ਹੋ?

ਤੁਸੀਂ ਬੱਚੇ ਕਹਿ ਸਕਦੇ ਹੋ - ਬਾਬਾ ਡਰਾਮਾ ਅਨੁਸਾਰ ਸਾਡਾ ਪਾਰ੍ਟ ਹੀ ਅਜਿਹਾ ਹੈ, ਜੋ ਅਸੀਂ ਘਰਬਾਰ ਨੂੰ ਭੁੱਲ ਇੱਕਦਮ ਭਟਕ ਰਹੇ ਹਾਂ। ਭਾਰਤਵਾਸੀ ਹੀ ਆਪਣੇ ਸ੍ਰੇਸ਼ਠ ਧਰਮ, ਕਰਮ ਨੂੰ ਭੁੱਲ ਕੇ ਦੈਵੀ ਧਰਮ ਭ੍ਰਿਸ਼ਟ, ਦੈਵੀ ਕਰਮ ਭ੍ਰਿਸ਼ਟ ਹੋ ਗਏ ਹਨ। ਹੁਣ ਬਾਪ ਨੇ ਸਾਵਧਾਨੀ ਦਿੱਤੀ ਹੈ, ਤੁਹਾਡਾ ਧਰਮ ਕਰਮ ਤੇ ਇਹ ਸੀ। ਉੱਥੇ ਤੁਸੀਂ ਜੋ ਕਰਦੇ ਸੀ ਉਹ ਅਕਰਮ ਹੁੰਦਾ ਸੀ। ਕਰਮ, ਅਕਰਮ, ਵਿਕਰਮ ਦੀ ਗਤੀ ਬਾਪ ਨੇ ਹੀ ਤੁਹਾਨੂੰ ਸਮਝਾਈ ਹੈ। ਸਤਿਯੁਗ ਵਿੱਚ ਕਰਮ, ਅਕਰਮ ਹੋ ਜਾਂਦੇ ਹਨ। ਰਾਵਣ ਰਾਜ ਵਿੱਚ ਕਰਮ ਵਿਕਰਮ ਹੁੰਦੇ ਹਨ। ਹੁਣ ਬਾਪ ਆਇਆ ਹੋਇਆ ਹੈ, ਧਰਮ ਸ਼੍ਰੇਸ਼ਠ ਕਰਮ ਸ੍ਰੇਸ਼ਠ ਬਨਾਉਣ। ਤਾਂ ਹੁਣ ਸ਼੍ਰੀਮਤ ਤੇ ਕਰਮ ਸ੍ਰੇਸ਼ਠ ਕਰਨੇ ਚਾਹੀਦੇ। ਕੋਈ ਭ੍ਰਿਸ਼ਟ ਕਰਮ ਕਰਕੇ ਕਿਸੇਨੂੰ ਦੁਖ ਨਹੀਂ ਦੇਣਾ ਚਾਹੀਦਾ। ਈਸ਼ਵਰੀਏ ਬੱਚਿਆਂ ਦਾ ਇਹ ਕੰਮ ਨਹੀਂ ਹੈ। ਜੋ ਡਾਇਰੈਸ਼ਨ ਮਿਲਦੇ ਹਨ ਉਨਾਂ ਤੇ ਚਲਣਾ ਹੈ, ਦੈਵੀਗੁਣ ਧਾਰਨ ਕਰਨੇ ਹਨ। ਭੋਜਨ ਵੀ ਸ਼ੁੱਧ ਲੈਣਾ ਹੈ, ਜੇਕਰ ਲਾਚਾਰੀ ਨਹੀਂ ਮਿਲਦਾ ਤਾਂ ਰਾਏ ਪੁੱਛੋ। ਬਾਬਾ ਸਮਝਦੇ ਹਨ ਨੌਕਰੀ ਆਦਿ ਵਿੱਚ ਕਿਤੇ ਥੋੜ੍ਹਾ ਖਾਣਾ ਵੀ ਪੈਂਦਾ ਹੈ। ਜਦਕਿ ਯੋਗਬਲ ਨਾਲ ਤੁਸੀਂ ਰਾਜਾਈ ਸਥਾਪਨ ਕਰਦੇ ਹੋ, ਪਤਿਤ ਦੁਨੀਆਂ ਨੂੰ ਪਾਵਨ ਬਣਾਉਂਦੇ ਹੋ ਤਾਂ ਭੋਜਨ ਨੂੰ ਸ਼ੁੱਧ ਬਣਾਉਣਾ ਕਿ ਵੱਡੀ ਗੱਲ ਹੈ। ਨੌਕਰੀ ਤਾਂ ਕਰਨੀ ਹੀ ਹੈ। ਇਵੇਂ ਤਾਂ ਨਹੀਂ ਬਾਪ ਦਾ ਬਣੇ ਤਾਂ ਸਭ ਕੁਝ ਛੱਡ ਇਥੇ ਆਕੇ ਬੈਠ ਜਾਣਾ ਹੈ। ਕਿੰਨੇ ਢੇਰ ਬੱਚੇ ਹਨ, ਇੰਨੇ ਸਭ ਤਾਂ ਰਹਿ ਨਹੀਂ ਸਕਦੇ। ਰਹਿਣਾ ਸਭਨੂੰ ਗ੍ਰਹਿਸਤ ਵਿਵਹਾਰ ਵਿੱਚ ਹੈ। ਇਹ ਸਮਝਣਾ ਹੈ - ਮੈਂ ਆਤਮਾ ਹਾਂ, ਬਾਬਾ ਆਇਆ ਹੋਇਆ ਹੈ, ਸਾਨੂੰ ਪਵਿੱਤਰ ਬਣਾਕੇ ਆਪਣੇ ਘਰ ਲੈ ਜਾਂਦੇ ਹਨ ਫਿਰ ਰਾਜਧਾਨੀ ਵਿੱਚ ਆ ਜਾਣਗੇ। ਇਹ ਤਾਂ ਪਰਾਇਆ ਰਾਵਣ ਦਾ ਛੀ - ਛੀ ਘਾਟ ਹੈ। ਤੁਸੀਂ ਬਿਲਕੁਲ ਹੀ ਪਤਿਤ ਬਣ ਗਏ ਹੋ, ਡਰਾਮਾ ਪਲਾਨ ਅਨੁਸਾਰ। ਬਾਪ ਕਹਿੰਦੇ ਹਨ ਹੁਣ ਮੈਂ ਤੁਹਾਨੂੰ ਸੁਜਾਗ ਕਰਨ ਆਇਆ ਹਾਂ ਤਾਂ ਸ਼੍ਰੀਮਤ ਤੇ ਚੱਲੋ। ਜਿਨ੍ਹਾਂ ਚਲੋਗੇ ਉਨਾਂ ਸ੍ਰੇਸ਼ਠ ਬਣੋਗੇ।

ਹੁਣ ਤੁਸੀਂ ਸਮਝਦੇ ਹੋ ਅਸੀਂ ਬਾਪ ਨੂੰ ਜੋ ਬਾਪ ਸਵਰਗ ਦਾ ਮਾਲਿਕ ਬਣਾਉਂਦੇ ਹਨ, ਉਨ੍ਹਾਂਨੂੰ ਭੁੱਲ ਗਏ। ਹੁਣ ਬਾਬਾ ਸੁਧਾਰਨ ਲਈ ਆਏ ਹਨ ਤਾਂ ਚੰਗੀ ਤਰ੍ਹਾਂ ਸੁਧਰਨਾ ਚਾਹੀਦਾ ਹੈ ਨਾ। ਖੁਸ਼ੀ ਵਿੱਚ ਆਉਣ ਚਾਹੀਦਾ ਹੈ। ਬੇਹੱਦ ਦਾ ਬਾਪ ਮਿਲਿਆ ਹੈ, ਬੱਚਿਆਂ ਨਾਲ ਗੱਲ ਇਵੇਂ ਕਰਦੇ ਹਨ ਜਿਵੇਂ ਤੁਸੀਂ ਆਤਮਾਵਾਂ ਆਪਸ ਵਿੱਚ ਕਰਦੀਆਂ ਹੋ। ਹੈ ਤੇ ਉਹ ਵੀ ਆਤਮਾ। ਪਰਮ ਆਤਮਾ ਹੈ, ਉਨ੍ਹਾਂ ਦਾ ਵੀ ਪਾਰ੍ਟ ਹੈ। ਤੁਸੀਂ ਆਤਮਾਵਾਂ ਪਾਰਟਧਾਰੀ ਹੋ। ਉੱਚ ਤੋਂ ਉੱਚ ਤੋਂ ਲੈਕੇ ਨੀਚ ਤੋਂ ਨੀਚ ਦਾ ਪਾਰ੍ਟ ਹੈ। ਭਗਤੀਮਾਰਗ ਵਿੱਚ ਮਨੁੱਖ ਗਾਉਂਦੇ ਹਨ ਈਸ਼ਵਰ ਹੀ ਸਭ ਕੁਝ ਕਰਦੇ ਹਨ। ਬਾਪ ਕਹਿੰਦੇ ਹਨ ਮੇਰਾ ਅਜਿਹਾ ਪਾਰ੍ਟ ਥੋੜ੍ਹੀ ਨਾ ਹੈ ਜੋ ਬਿਮਾਰ ਨੂੰ ਚੰਗਾ ਕਰ ਦੇਵਾਂ। ਮੇਰਾ ਕੰਮ ਹੈ ਰਾBਹ ਦੱਸਣਾ ਕਿ ਤੁਸੀਂ ਪਵਿੱਤਰ ਕਿਵੇਂ ਬਣੋਗੇ? ਪਵਿੱਤਰ ਬਨਣ ਨਾਲ ਹੀ ਤੁਸੀਂ ਘਰ ਵਿੱਚ ਜਾ ਸਕੋਗੇ। ਰਾਜਧਾਨੀ ਵਿੱਚ ਵੀ ਜਾ ਸਕੋਗੇ। ਹੋਰ ਕੋਈ ਉਮੀਦ ਨਾ ਰੱਖੋ। ਫਲਾਣਾ ਬਿਮਾਰ ਹੈ, ਅਸ਼ੀਰਵਾਦ ਮਿਲੇ। ਨਹੀਂ ਅਸ਼ੀਰਵਾਦ ਕ੍ਰਿਪਾ ਆਦਿ ਦੀ ਗੱਲ ਮੇਰੇ ਕੋਲ ਕੁਝ ਵੀ ਨਹੀਂ। ਉਸਦੇ ਲਈ ਸਾਧੂ ਸੰਤਾਂ ਆਦਿ ਦੇ ਕੋਲ ਜਾਵੋ। ਤੁਸੀਂ ਮੈਨੂੰ ਬੁਲਾਉਂਦੇ ਹੀ ਹੋ ਕਿ ਹੇ ਪਤਿਤ ਪਾਵਨ ਆਓ, ਆਕੇ ਸਾਨੂੰ ਪਾਵਨ ਬਣਾਓ। ਪਾਵਨ ਦੁਨੀਆਂ ਵਿੱਚ ਲੈ ਚੱਲੋ। ਤਾਂ ਬਾਪ ਪੁੱਛਦੇ ਹਨ ਮੈਂ ਤੁਹਾਨੂੰ ਵਿਸ਼ੇ ਸਾਗਰ ਵਿਚੋਂ ਕੱਢਕੇ ਬਾਹਰ ਲੈ ਜਾਂਦਾ ਹਾਂ, ਫਿਰ ਤੁਸੀਂ ਵਿਸ਼ੇ ਸਾਗਰ ਵਿੱਚ ਕਿਓਂ ਫੰਸ ਜਾਂਦੇ ਹੋ? ਭਗਤੀ ਮਾਰਗ ਵਿੱਚ ਤੁਹਾਡਾ ਇਹ ਹਾਲ ਹੋਇਆ ਹੈ। ਗਿਆਨ, ਭਗਤੀ ਤੁਹਾਡੇ ਲਈ ਹੈ। ਸੰਨਿਆਸੀ ਲੋਕ ਵੀ ਕਹਿੰਦੇ ਹਨ ਗਿਆਨ, ਭਗਤੀ ਅਤੇ ਵੈਰਾਗ। ਪਰੰਤੂ ਉਸ ਦਾ ਅਰਥ ਉਹ ਨਹੀਂ ਸਮਝਦੇ। ਹੁਣ ਤੁਹਾਡੀ ਬੁੱਧੀ ਵਿੱਚ ਹੈ ਗਿਆਨ, ਭਗਤੀ ਬਾਦ ਵਿੱਚ ਵੈਰਾਗ। ਤਾਂ ਬੇਹੱਦ ਦਾ ਵੈਰਾਗ ਸਿਖਾਉਣ ਵਾਲਾ ਚਾਹੀਦਾ ਹੈ। ਬਾਪ ਨੇ ਸਮਝਾਇਆ ਸੀ ਇਹ ਕਬਰਿਸਤਾਨ ਹੈ, ਇਸਦੇ ਬਾਦ ਪਰੀਸਥਾਨ ਬਣਨਾ ਹੈ। ਉਥੇ ਹਰ ਕਰਮ ਅਕਰਮ ਹੁੰਦਾ ਹੈ। ਹੁਣ ਬਾਬਾ ਤੁਹਾਨੂੰ ਅਜਿਹੇ ਕਰਮ ਸਿਖਾਉਂਦੇ ਹਨ ਜੋ ਕੋਈ ਵੀ ਵਿਕਰਮ ਨਾ ਬਣੇ। ਕਿਸੇ ਨੂੰ ਵੀ ਦੁਖ ਨਾ ਦੇਵੋ। ਪਤਿਤ ਦਾ ਅੰਨ ਨਾ ਖਾਵੋ। ਵਿਕਾਰ ਵਿੱਚ ਤਾਂ ਵੇਖਦੇ ਰਹਿੰਦੇ ਹੋ -ਮਾਇਆ ਦੇ ਵਿਘਨ ਕਿਵੇਂ ਪੈਂਦੇ ਹਨ। ਇਹ ਹੈ ਸਭ ਗੁਪਤ। ਕਹਿੰਦੇ ਹਨ ਦੇਵਤਿਆਂ ਅਤੇ ਅਸੁਰਾਂ ਦੀ ਲੜ੍ਹਾਈ ਲੱਗੀ। ਫਿਰ ਕਹਿੰਦੇ ਹਨ - ਪਾਂਡਵਾਂ ਅਤੇ ਕੌਰਵਾਂ ਦੀ ਯੁੱਧ ਲੱਗੀ। ਹੁਣ ਲੜ੍ਹਾਈ ਤਾਂ ਇੱਕ ਹੀ ਹੈ। ਬਾਪ ਸਮਝਾਉਂਦੇ ਹਨ ਮੈਂ ਤੁਹਾਨੂੰ ਰਾਜਯੋਗ ਸਿਖਲਾ ਰਿਹਾ ਹਾਂ ਭਵਿੱਖ 21 ਜਨਮਾਂ ਦੇ ਲਈ। ਇਹ ਮ੍ਰਿਤੁਲੋਕ ਹੈਂ। ਮਨੁੱਖ ਸਤ ਨਾਰਾਇਣ ਦੀ ਕਥਾ ਸੁਣਦੇ ਆਏ ਹਨ, ਫਾਇਦਾ ਕੁਝ ਨਹੀਂ। ਹੁਣ ਤੁਸੀਂ ਸੱਚੀ ਗੀਤਾ ਸੁਣਾਉਂਦੇ ਹੋ। ਰਾਮਾਇਣ ਵੀ ਤੁਸੀਂ ਸੱਚੀ ਸੁਣਾਉਂਦੇ ਹੋ। ਇੱਕ ਰਾਮ - ਸੀਤਾ ਦੀ ਗੱਲ ਨਹੀਂ ਸੀ। ਇਸ ਵਕਤ ਤੇ ਸਾਰੀ ਦੁਨੀਆਂ ਲੰਕਾ ਹੈ। ਚਾਰੋਂ ਪਾਸੇ ਪਾਣੀ ਹੈ ਨਾ। ਇਹ ਹੈ ਬੇਹੱਦ ਦੀ ਲੰਕਾ, ਜਿਸ ਵਿੱਚ ਰਾਵਣ ਦਾ ਰਾਜ ਹੈ। ਇੱਕ ਬਾਪ ਹੈ ਬ੍ਰਾਇਡਗਰੂਮ। ਬਾਕੀ ਸਭ ਹਨ ਬ੍ਰਾਇਡਸ। ਤੁਹਾਨੂੰ ਹੁਣ ਰਾਵਣ ਰਾਜ ਤੋਂ ਬਾਪ ਛੁਡਾਉਂਦੇ ਹਨ। ਇਹ ਹੈ ਸ਼ੋਕ ਵਾਟਿਕ। ਸਤਿਯੁਗ ਨੂੰ ਕਿਹਾ ਜਾਂਦਾ ਹੈ ਅਸ਼ੋਕ ਵਾਟਿਕਾ। ਉਥੇ ਕੋਈ ਸ਼ੋਕ ਹੁੰਦਾ ਨਹੀਂ। ਇਸ ਵਕਤ ਤੇ ਸ਼ੋਕ ਹੀ ਸ਼ੋਕ ਹੈ। ਅਸ਼ੋਕ ਇੱਕ ਵੀ ਨਹੀਂ ਰਹਿੰਦਾ। ਨਾਮ ਤੇ ਰੱਖ ਦਿੰਦੇ ਹਨ ਅਸ਼ੋਕਾ ਹੋਟਲ। ਬਾਪ ਕਹਿੰਦੇ ਹਨ ਸਾਰੀ ਦੁਨੀਆਂ ਇਸ ਸਮੇਂ ਬੇਹੱਦ ਦੀ ਹੋਟਲ ਹੀ ਸਮਝੋ। ਸ਼ੋਕ ਦੀ ਹੋਟਲ ਹੈ। ਖਾਣ - ਪੀਣ ਮਨੁੱਖਾਂ ਦਾ ਜਾਂਨਵਰਾਂ ਮਿਸਲ ਹੈ। ਤੁਹਾਨੂੰ ਵੇਖੋ ਬਾਪ ਕਿਥੇ ਲੈ ਜਾਂਦੇ ਹਨ। ਸੱਚੀ - ਸੱਚੀ ਅਸ਼ੋਕ ਵਾਟਿਕਾ ਹੈ ਸਤਿਯੁਗ ਵਿੱਚ। ਹੱਦ ਅਤੇ ਬੇਹੱਦ ਦਾ ਕੰਟਰਾਸਟ ਬਾਪ ਹੀ ਦੱਸਦੇ ਹਨ। ਤੁਹਾਨੂੰ ਬੱਚਿਆਂ ਨੂੰ ਬਹੁਤ ਖੁਸ਼ੀ ਰਹਿਣੀ ਚਾਹੀਦੀ ਹੈ। ਜਾਣਦੇ ਹੋ ਬਾਬਾ ਸਾਨੂੰ ਪੜ੍ਹਾਉਂਦੇ ਹਨ। ਸਾਡਾ ਵੀ ਉਹੀ ਧੰਧਾ ਹੈ - ਸਭਨੂੰ ਰਸਤਾJ ਦੱਸਣਾ, ਅੰਨਿਆਂ ਦੀ ਲਾਠੀ ਬਣਨਾ। ਚਿੱਤ੍ਰ ਵੀ ਤੁਹਾਡੇ ਕੋਲ ਹਨ। ਜਿਵੇਂ ਸਕੂਲ ਵਿੱਚ ਚਿੱਤਰਾਂ ਤੇ ਸਮਝਾਉਂਦੇ ਹਨ, ਇਹ ਫਲਾਣਾ ਦੇਸ਼ ਹੈ। ਤੁਸੀਂ ਤੇ ਫਿਰ ਸਮਝਾਉਂਦੇ ਹੋ ਤੁਸੀਂ ਆਤਮਾ ਹੋ, ਸ਼ਰੀਰ ਨਹੀਂ ਹੋ। ਆਤਮਾਵਾਂ ਭਰਾ - ਭਰਾ ਹਨ। ਕਿੰਨੀ ਸਹਿਜ ਗੱਲ ਸੁਣਾਉਂਦੇ ਹੋ। ਕਹਿੰਦੇ ਵੀ ਹਨ ਅਸੀਂ ਸਾਰੇ ਭਾਈ - ਭਾਈ ਹਾਂ। ਬਾਪ ਕਹਿੰਦੇ ਹਨ ਤੁਸੀਂ ਸਾਰੀਆਂ ਆਤਮਾਵਾਂ ਭਰਾ - ਭਰਾ ਹੋ ਨਾ। ਗਾਡ ਫਾਦਰ ਕਹਿੰਦੇ ਹੋ ਨਾ। ਤਾਂ ਕਦੇ ਆਪਸ ਵਿੱਚ ਲੜਨਾ - ਝਗੜ੍ਹਨਾ ਨਹੀਂ ਚਾਹੀਦਾ। ਸ਼ਰੀਰਧਾਰੀ ਬਣਦੇ ਹਨ ਤਾਂ ਫਿਰ ਭਾਈ - ਭੈਣ ਹੋ ਜਾਂਦੇ। ਅਸੀਂ ਸ਼ਿਵਬਾਬਾ ਦੇ ਬੱਚੇ ਸਭ ਭਾਈ - ਭਾਈ ਹਾਂ। ਪ੍ਰਜਾਪਿਤਾ ਬ੍ਰਹਮਾ ਦੇ ਬੱਚੇ ਭਾਈ - ਭੈਣ ਹਾਂ, ਸਾਨੂੰ ਵਰਸਾ ਦਾਦੇ ਤੋਂ ਲੈਣਾ ਹੈ ਇਸਲਈ ਦਾਦੇ ਨੂੰ ਹੀ ਯਾਦ ਕਰਦੇ ਹਾਂ। ਇਸ ਬੱਚੇ ( ਬ੍ਰਹਮਾ ) ਨੂੰ ਵੀ ਮੈਂ ਆਪਣਾ ਬਣਾਇਆ ਹੈ ਅਤੇ ਇਸ ਵਿੱਚ ਪ੍ਰਵੇਸ਼ ਕੀਤਾ ਹੈ। ਇਨ੍ਹਾਂ ਸਭਨਾਂ ਗੱਲਾਂ ਨੂੰ ਤੁਸੀਂ ਹੁਣ ਹੀ ਸਮਝਦੇ ਹੋ। ਬਾਪ ਕਹਿੰਦੇ ਹਨ - ਬੱਚੇ, ਹੁਣ ਨਵਾਂ ਦੈਵੀ ਪ੍ਰਵ੍ਰਿਤੀ ਮਾਰਗ ਸਥਾਪਨ ਹੋ ਰਿਹਾ ਹੈ। ਤੁਸੀਂ ਸਾਰੇ ਬੀ. ਕੇ. ਸ਼ਿਵਬਾਬਾ ਦੀ ਮਤ ਤੇ ਚੱਲਦੇ ਹੋ। ਬ੍ਰਹਮਾ ਵੀ ਉਨ੍ਹਾਂ ਦੀ ਮਤ ਤੇ ਚੱਲਦੇ ਹਨ। ਬਾਪ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ ਅਤੇ ਸਾਰੇ ਸੰਬੰਧਾਂ ਨੂੰ ਹਲਕਾ ਕਰਦੇ ਹਾਂ, ਇਹ ਨਹੀਂ ਭੁੱਲੋ। ਇਵੇਂ ਵੀ ਨਹੀਂ ਇਥੇ ਆਕੇ ਹੋਸਟਲ ਵਿੱਚ ਰਹਿਣਾ ਹੈ। ਨਹੀਂ, ਗ੍ਰਹਿਸਤ ਵਿਵਹਾਰ ਵਿੱਚ ਨਾਲ - ਬੱਚਿਆਂ ਦੇ ਨਾਲ ਰਹਿਣਾ ਹੈ। ਬਾਬਾ ਕੋਲ ਆਉਂਦੇ ਹੀ ਹੋ ਰੀਫਰੈਸ਼ ਹੋਣ। ਮਥੁਰਾ, ਵ੍ਰਿੰਦਾਵਣ ਵਿੱਚ ਜਾਂਦੇ ਹਨ ਮਧੁਬਣ ਦਾ ਦੀਦਾਰ ਕਰਨ। ਛੋਟਾ ਮਾਡਲ ਰੂਪ ਵਿੱਚ ਬਣਾ ਰੱਖਿਆ ਹੈ। ਹੁਣ ਤੇ ਇਹ ਬੇਹੱਦ ਦੀ ਗੱਲ ਸਮਝਣ ਦੀ ਹੈ। ਸ਼ਿਵਬਾਬਾ ਬ੍ਰਹਮਾ ਦਵਾਰਾ ਨਵੀਂ ਸ੍ਰਿਸ਼ਟੀ ਰਚ ਰਹੇ ਹਨ। ਅਸੀਂ ਪ੍ਰਜਾਪਿਤਾ ਬ੍ਰਹਮਾ ਦੀ ਸੰਤਾਨ ਬੀ. ਕੇ. ਹਾਂ। ਵਿਕਾਰ ਦੀ ਗੱਲ ਹੋ ਨਹੀ ਸਕਦੀ। ਸੰਨਿਆਸੀਆਂ ਦੇ ਚੇਲੇ ਬਣਦੇ ਹਨ, ਜੇਕਰ ਉਹ ਸੰਨਿਆਸੀ ਵਾਲਾ ਕਪੜਾ ਪਾ ਲੈਣ ਤਾਂ ਨਾਮ ਬਦਲੀ ਹੋ ਜਾਂਦਾ ਹੈ। ਇਥੇ ਵੀ ਤੁਸੀਂ ਬਾਬਾ ਦੇ ਬਣ ਗਏ ਤਾਂ ਨਾਮ ਰੱਖੇ ਨਾ ਬਾਬਾ ਨੇ। ਕਿੰਨੇ ਭੱਠੀ ਵਿੱਚ ਰਹੇ ਸਨ। ਇਸ ਭੱਟੀ ਦਾ ਕਿਸੇ ਨੂੰ ਪਤਾ ਨਹੀਂ। ਸ਼ਾਸਤਰਾਂ ਵਿੱਚ ਤੇ ਕੀ - ਕੀ ਗੱਲਾਂ ਲਿਖੀਆਂ ਹਨ, ਫਿਰ ਵੀ ਅਜਿਹਾ ਹੋਵੇਗਾ। ਹੁਣ ਤੁਹਾਡੀ ਬੁੱਧੀ ਵਿੱਚ ਸ੍ਰਿਸ਼ਟੀ ਦਾ ਚੱਕਰ ਫਿਰਦਾ ਹੈ। ਬਾਪ ਵੀ ਸਵਦਰਸ਼ਨ ਚਕਰਧਾਰੀ ਹਨ ਨਾ। ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਨੂੰ ਜਾਣਦਾ ਹੈ। ਬਾਬਾ ਨੂੰ ਤੇ ਸ਼ਰੀਰ ਵੀ ਨਹੀਂ। ਤੁਹਾਨੂੰ ਤੇ ਸਥੂਲ ਸ਼ਰੀਰ ਹੈ। ਉਹ ਹੈ ਪਰਮ ਆਤਮਾ। ਆਤਮਾ ਹੀ ਸਵਦਰਸ਼ਨ ਚਕ੍ਰਧਾਰੀ ਹੈ ਨਾ। ਹੁਣ ਆਤਮਾ ਨੂੰ ਅਲੰਕਾਰ ਕਿਵੇਂ ਦਿੱਤੇ ਜਾਣ? ਸਮਝ ਦੀ ਗੱਲ ਹੈ ਨਾ। ਇਹ ਕਿੰਨੀਆਂ ਮਹੀਨ ਗੱਲਾਂ ਹਨ। ਬਾਪ ਕਹਿੰਦੇ ਹਨ ਅਸਲ ਵਿੱਚ ਮੈ ਹਾਂ ਸਵਦਰਸ਼ਨ ਚਕ੍ਰਧਾਰੀ। ਤੁਸੀਂ ਜਾਣਦੇ ਹੋ - ਆਤਮਾ ਵਿੱਚ ਸਾਰੇ ਸ੍ਰਿਸ਼ਟੀ ਚੱਕਰ ਦਾ ਗਿਆਨ ਆ ਜਾਂਦਾ ਹੈ। ਬਾਬਾ ਵੀ ਪਰਮਧਾਮ ਵਿੱਚ ਰਹਿਣ ਵਾਲਾ ਹੈ, ਅਸੀਂ ਵੀ ਉੱਥੇ ਦੇ ਰਹਿਣ ਵਾਲੇ ਹਾਂ। ਬਾਪ ਆਕੇ ਆਪਣਾ ਪਰਿਚੈ ਦਿੰਦੇ ਹਨ - ਬੱਚੇ ਮੈਂ ਵੀ ਸਵਦਰਸ਼ਨ ਚਕ੍ਰਧਾਰੀ ਹਾਂ। ਮੈਂ ਪਤਿਤ - ਪਾਵਨ ਆਇਆ ਹਾਂ ਤੁਹਾਡੇ ਕੋਲ। ਮੈਨੂੰ ਬੁਲਾਇਆ ਹੀ ਹੈ ਕਿ ਆਕੇ ਪਤਿਤ ਤੋਂ ਪਾਵਨ Jਜਯੰਤੀ ਅਤੇ ਸ਼ਿਵ ਰਾਤ੍ਰੀ ਮਨਾਉਂਦੇ ਹਨ। ਬਾਪ ਕਹਿੰਦੇ ਹਨ ਮੈਂ ਆਉਂਦਾ ਹੀ ਹਾਂ ਜਦੋਂ ਰਾਤ ਪੂਰੀ ਹੁੰਦੀ ਹੈ, ਤਾਂ ਦਿਨ ਬਣਾਉਣ ਆਉਂਦਾ ਹਾਂ। ਦਿਨ ਵਿੱਚ 21 ਜਨਮ ਫਿਰ ਰਾਤ ਵਿੱਚ 63 ਜਨਮ, ਆਤਮਾ ਹੀ ਵੱਖ - ਵੱਖ ਜਨਮ ਲੈਂਦੀ ਹੈ। ਹੁਣ ਦਿਨ ਤੋਂ ਰਾਤ ਆਈ ਹੈ ਫਿਰ ਦਿਨ ਵਿਚ ਜਾਣਾ ਹੈ। ਸਵਦਰਸ਼ਨ ਚਕ੍ਰਧਾਰੀ ਵੀ ਤੁਹਾਨੂੰ ਬਣਾਇਆ ਹੈ। ਇਸ ਵਕਤ ਮੇਰਾ ਪਾਰਟ ਹੈ। ਤੁਹਾਨੂੰ ਵੀ ਸਵਦਰਸ਼ਨ ਚਕ੍ਰਧਾਰੀ ਬਣਾਉਂਦਾ ਹਾਂ। ਤੁਸੀਂ ਫਿਰ ਦੂਜਿਆਂ ਨੂੰ ਬਣਾਓ। 84 ਜਨਮ ਕਿਵੇਂ ਲਏ ਹਨ, ਉਹ 84 ਜਨਮਾਂ ਦਾ ਚੱਕਰ ਤੇ ਸਮਝਾ ਲਿਆ ਹੈ। ਪਹਿਲੋਂ ਤੁਹਾਨੂੰ ਇਹ ਗਿਆਨ ਸੀ ਕੀ? ਬਿਲਕੁਲ ਨਹੀ। ਅਗਿਆਨੀ ਸੀ। ਬਾਬਾ ਮੂਲ ਗੱਲ ਸਮਝਾਉਂਦੇ ਹਨ ਕਿ ਬਾਬਾ ਹੈ ਸਵਦਰਸ਼ਨ ਚਕਰਧਾਰੀ, ਉਨ੍ਹਾਂਨੂੰ ਗਿਆਨ ਦਾ ਸਾਗਰ ਕਿਹਾ ਜਾਂਦਾ ਹੈ। ਉਹ ਸੱਚ ਹਨ, ਚੇਤੰਨ ਹਨ। ਤੁਸੀਂ ਬੱਚਿਆਂ। ਨੂੰ ਵਰਸਾ ਦੇ ਰਹੇ ਹਨ। ਬਾਬਾ ਬੱਚਿਆਂ ਨੂੰ ਸਮਝਾਉਂਦੇ ਹਨ, ਆਪਸ ਵਿੱਚ ਲੜੋ- ਝਗੜੋ ਨਹੀਂ। ਲੂਣਪਾਣੀ ਨਾ ਬਣੋ। ਸਦਾ ਖੁਸ਼ ਰਹਿਣਾ ਹੈ ਅਤੇ ਸਭ ਨੂੰ ਬਾਪ ਦੀ ਪਹਿਚਾਣ ਦੇਣੀ ਹੈ। ਬਾਪ ਨੂੰ ਹੀ ਸਭ ਭੁੱਲ ਗਏ ਹਨ। ਹੁਣ ਬਾਪ ਕਹਿੰਦੇ ਹਨ ਮਾਮੇਕਮ ਬਣਦੇ ਹੋ। ਸਾਕਾਰ ਬਿਨਾਂ ਤਾਂ ਆਤਮਾ ਕੁਝ ਕਰ ਨਹੀਂ ਸਕਦੀ। ਆਤਮਾ ਸ਼ਰੀਰ ਵਿਚੋਂ ਨਿਕਲ ਜਾਂਦੀ ਤਾਂ ਚੁਰਪੁਰ ਕੁਝ ਵੀ ਹੋ ਨਹੀ ਸਕਦੀ। ਆਤਮਾ ਫੋਰਨ ਜਾਕੇ ਦੂਜੇ ਸ਼ਰੀਰ ਵਿੱਚ ਪਾਰ੍ਟ ਵਜਾਉਂਦੀ ਹੈ। ਇਨ੍ਹਾਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝੋ, ਅੰਦਰ ਘੋਟਦੇ ਰਹੋ। ਅਸੀਂ ਆਤਮਾ ਬਾਬਾ ਤੋਂ ਵਰਸਾ ਲੈਂਦੇ ਹਾਂ। ਵਰਸਾ ਮਿਲਦਾ ਹੈ ਸਤਿਯੁਗ ਦਾ। ਜਰੂਰ ਬਾਪ ਨੇ ਹੀ ਭਾਰਤ ਨੂੰ ਵਰਸਾ ਦਿੱਤਾ ਹੋਵੇਗਾ। ਕਦੋਂ ਵਰਸਾ ਦਿੱਤਾ ਫਿਰ ਕੀ ਹੋਇਆ? ਇਹ ਮਨੁੱਖਾਂ ਨੂੰ ਕੁਝ ਪਤਾ ਨਹੀਂ ਹੈ। ਹੁਣ ਬਾਪ ਸਭ ਦੱਸਦੇ ਹਨ। ਤੁਸੀਂ ਬੱਚਿਆਂ ਨੂੰ ਹੀ ਸਵਦਰਸ਼ਨ ਚਕਰਧਾਰੀ ਬਣਾਇਆ ਹੈ, ਫਿਰ ਤੁਸੀਂ 84 ਜਨਮ ਭੋਗੇ। ਹੁਣ ਫਿਰ ਮੈਂ ਆਇਆ ਹਾਂ, ਕਿੰਨਾ ਸਹਿਜ ਸਮਝਾਉਂਦੇ ਹਨ। ਬਾਪ ਨੂੰ ਯਾਦ ਕਰੋ ਅਤੇ ਮਿੱਠੇ ਬਣੋ। ਏਮ ਅਬਜੈਕਟ ਸਾਮਣੇ ਖੜ੍ਹੀ ਹੈ। ਬਾਪ ਵਕੀਲਾਂ ਦਾ ਵਕੀਲ ਹੈ, ਸਭ ਝਗੜਿਆਂ ਤੋਂ ਛੁੱਡਾ ਦਿੰਦੇ ਹਨ। ਤੁਸੀਂ ਬੱਚਿਆਂ ਨੂੰ ਅੰਤਰਿਕ ਖੁਸ਼ੀ ਬਹੁਤ ਹੋਣੀ ਚਾਹੀਦੀ ਹੈ। ਅਸੀਂ ਬਾਬਾ ਦੇ ਬੱਚੇ ਬਣੇ ਹਾਂ। ਬਾਪ ਨੇ ਸਾਨੂੰ ਅਡੋਪਟ ਕੀਤਾ ਹੈ ਵਰਸਾ ਦੇਣ ਦੇ ਲਈ। ਇਥੇ ਤੁਸੀਂ ਆਉਂਦੇ ਹੀ ਹੋ ਵਰਸਾ ਲੈਣੇ। ਬਾਪ ਕਹਿੰਦੇ ਹਨ ਬਾਲ - ਬੱਚੇ ਆਦਿ ਵੇਖਦੇ ਹੋਏ ਬੁੱਧੀ ਬਾਪ ਅਤੇ ਰਾਜਧਾਨੀ ਦੇ ਵੱਲ ਰਹੇ। ਪੜ੍ਹਾਈ ਕਿੰਨੀ ਸਹਿਜ ਹੈ। ਬਾਪ ਜੋ ਤੁਹਾਨੂੰ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ, ਉਨ੍ਹਾਂਨੂੰ ਤੁਸੀਂ ਭੁੱਲ ਜਾਂਦੇ ਹੋ। ਪਹਿਲਾਂ ਆਪਣੇ ਨੂੰ ਆਤਮਾ ਜਰੂਰ ਸਮਝੋ। ਇਹ ਗਿਆਨ ਬਾਪ ਸੰਗਮ ਤੇ ਹੀ ਦਿੰਦੇ ਹਨ ਕਿਓਕਿ ਸੰਗਮ ਤੇ ਹੀ ਤੁਹਾਨੂੰ ਪਤਿਤ ਤੋਂ ਪਾਵਨ ਹੋਣਾ ਹੈ। ਅੱਛਾ!

ਮਿੱਠੇ- ਮਿੱਠੇ ਰੂਹਾਨੀ ਬ੍ਰਹਮਾ ਮੁਖਵੰਸ਼ਾਵਲੀ ਬ੍ਰਾਹਮਣ ਕੁਲਭੂਸ਼ਨ, ਇਹ ਦੇਵਤਾਵਾਂ ਤੋਂ ਵੀ ਉੱਚ ਕੁੱਲ ਹੈ। ਤੁਸੀਂ ਭਾਰਤ ਦੀ ਬਹੁਤ ਉੱਚ ਸੇਵਾ ਕਰਦੇ ਹੋ। ਹੁਣ ਤੁਸੀਂ ਫਿਰ ਪੂਜੀਏ ਬਣ ਜਾਵੋਗੇ। ਹੁਣ ਪੁਜਾਰੀ ਨੂੰ ਪੂਜੀਏ, ਕੌਡੀ ਤੋਂ ਹੀਰੇ ਵਰਗਾ ਬਣਾਉਂਦੇ ਹਨ। ਅਜਿਹੇ ਰੂਹਾਨੀ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸ਼੍ਰੀਮਤ ਤੇ ਹੁਣ ਹਰ ਕਰਮ ਸ੍ਰੇਸ਼ਠ ਕਰਨਾ ਹੈ, ਕਿਸੇ ਨੂੰ ਵੀ ਦੁਖ ਨਹੀਂ ਦੇਣਾ ਹੈ, ਦੈਵੀਗੁਣ ਧਾਰਨ ਕਰਨੇ ਹਨ। ਬਾਪ ਦੇ ਡਾਇਰੈਕਸ਼ਨ ਤੇ ਹੀ ਚੱਲਣਾ ਹੈ।

2. ਸਦਾ ਖੁਸ਼ ਰਹਿਣ ਦੇ ਲਈ ਸਵਦਰਸ਼ਨ ਚਕਰਧਾਰੀ ਬਣਨਾ ਹੈ, ਕਦੇ ਲੂਣਪਾਣੀ ਨਹੀਂ ਹੋਣਾ ਹੈ। ਸਭਨੂੰ ਬਾਪ ਦੀ ਪਹਿਚਾਣ ਦੇਣੀ ਹੈ ਸਦਾ ਸੁੱਖਾਂ ਦੇ ਸਾਗਰ ਵਿੱਚ ਲਵਲੀਨ ਰਹਿਣ ਵਾਲੇ ਅੰਤਰਮੁਖੀ ਬਹੁਤ- ਬਹੁਤ ਮਿੱਠਾ ਬਣਨਾ ਹੈ।

ਵਰਦਾਨ:-
ਮਾਨ ਮੰਗਣ ਦੀ ਬਜਾਏ ਸਭਨੂੰ ਮਾਨ ਦੇਣ ਵਾਲੇ , ਸਦਾ ਨਿਸ਼ਕਾਮੀ ਯੋਗੀ ਭਵ

ਤੁਹਾਨੂੰ ਕੋਈ ਮਾਨ ਦਵੇ, ਮੰਨੇਂ ਜਾਂ ਨਾ ਮੰਨੇ ਪਰ ਤੁਸੀਂ ਉਸਨੂੰ ਮਿੱਠਾ ਭਰਾ, ਮਿੱਠੀ ਭੈਣ ਮੰਨਦੇ ਹੋਏ ਸਦਾ ਸਵਮਾਨ ਵਿੱਚ ਰਹਿ, ਸਨੇਹੀ ਦ੍ਰਿਸ਼ਟੀ ਨਾਲ, ਸਨੇਹ ਦੀ ਵ੍ਰਿਤੀ ਨਾਲ ਆਤਮਿਕ ਮਾਨ ਦਿੰਦੇ ਚਲੋ। ਇਹ ਮਾਨ ਦੇਵੇ ਤਾਂ ਮੈਂ ਮਾਨ ਦਵੇ -ਇਹ ਵੀ ਰਾਇਲ ਬਿਖਾਰੀਪਨ ਹੈ, ਇਸਵਿੱਚ ਨਿਸ਼ਕਾਮ ਯੋਗੀ ਬਣੋ। ਰੂਹਾਨੀ ਸਨੇਹ ਦੀ ਵਰਖਾ ਨਾਲ ਦੁਸ਼ਮਣ ਨੂੰ ਵੀ ਦੋਸਤ ਬਣਾ ਦਵੋ। ਤੁਹਾਡੇ ਸਾਹਮਣੇ ਕੋਈ ਪੱਥਰ ਵੀ ਮਾਰੇ ਤਾਂ ਵੀ ਉਸਨੂੰ ਰਤਨ ਦਵੋ ਕਿਉਕਿ ਤੁਸੀਂ ਰਤਨਾਗਰ ਬਾਪ ਦੇ ਬੱਚੇ ਹੋ।

ਸਲੋਗਨ:-
ਵਿਸ਼ਵ ਦਾ ਨਵ -ਨਿਰਮਾਣ ਕਰਨ ਦੇ ਲਈ ਦੋ ਸ਼ਬਦ ਯਾਦ ਰੱਖੋ - ਨਿਮਿਤ ਅਤੇ ਨਿਰਮਾਣ।

ਅਵਿਅਕਤ ਇਸ਼ਾਰੇ :- ਸਹਿਜਯੋਗੀ ਬਣਨਾ ਹੈ ਪਰਮਾਤਮ ਪਿਆਰ ਦੇ ਅਨੁਭਵੀ ਬਣੋ

ਸੇਵਾ ਵਿੱਚ ਸਫ਼ਲਤਾ ਦਾ ਮੁਖ ਸਾਧਨ ਹੈ - ਤਿਆਗ ਅਤੇ ਤਪੱਸਿਆ। ਅਜਿਹੇ ਤਿਆਗੀ ਅਤੇ ਤੱਪਸਵੀ ਮਤਲਬ ਸਦਾ ਬਾਪ ਦੀ ਲਗਨ ਵਿੱਚ ਲਵਲੀਨ, ਪ੍ਰੇਮ ਦੇ ਸਾਗਰ ਵਿੱਚ ਸਮਾਏ ਹੋਏ ਗਿਆਨ ਦੇ ਸਾਗਰ ਵਿੱਚ ਸਮਾਏ ਹੋਏ, ਗਿਆਨ, ਆਨੰਦ, ਸੁਖ ਸ਼ਾਂਤੀ ਦੇ ਸਾਗਰ ਵਿੱਚ ਸਮਾਏ ਹੋਏ ਨੂੰ ਹੀ ਕਹਾਂਗੇ - ਤੱਪਸਵੀ। ਅਜਿਹੇ ਤਿਆਗ ਤਪੱਸਿਆ ਵਾਲੇ ਹੀ ਸੱਚੇ ਸੇਵਾਧਾਰੀ ਹਨ।