21.12.25     Avyakt Bapdada     Punjabi Murli     05.03.2008    Om Shanti     Madhuban


ਸੰਗਮ ਦੀ ਬੈਂਕ ਵਿਚ ਸਾਈਲੈਂਸ ਦੀ ਸ਼ਕਤੀ ਅਤੇ ਸ੍ਰੇਸ਼ਠ ਕਰਮ ਜਮਾ ਕਰੋ , ਸ਼ਿਵ ਮੰਤ੍ਰ ਨਾਲ ਮੈਂ - ਪਨ ਦਾ ਪਰਿਵਰਤਨ ਕਰੋ।


ਅੱਜ ਬਾਪਦਾਦਾ ਚਾਰੋਂ ਪਾਸੇ ਦੇ ਬੱਚਿਆਂ ਦੇ ਸਨੇਹ ਨੂੰ ਵੇਖ ਰਹੇ ਹਨ। ਤੁਸੀਂ ਸਭ ਵੀ ਸਨੇਹ ਦੇ ਵਿਮਾਨ ਵਿਚ ਉਥੇ ਪਹੁੰਚ ਗਏ ਹੀ। ਇਹ ਸਨੇਹ ਦਾ ਵਿਮਾਨ ਬਹੁਤ ਸਹਿਜ ਸਨੇਹੀ ਦੇ ਕੋਲ ਪਹੁੰਚਾ ਦਿੰਦਾ ਹੈ। ਬਾਪਦਾਦਾ ਵੇਖ ਰਹੇ ਹਨ ਕਿ ਅੱਜ ਵਿਸ਼ੇਸ਼ ਸਾਰੇ ਲਵਲੀਨ ਆਤਮਾਵਾਂ ਪਰਮਾਤਮਾ ਪਿਆਰ ਦੇ ਝੂਲੇ ਵਿਚ ਝੂਲ ਰਹੀਆਂ ਹਨ। ਬਾਪਦਾਦਾ ਵੀ ਚਾਰੋਂ ਪਾਸੇ ਦੇ ਬੱਚਿਆਂ ਦੇ ਸਨੇਹ ਵਿਚ ਸਮਾਏ ਹੋਏ ਹਨ। ਇਹ ਪਰਮਾਤਮ ਸਨੇਹ ਬਾਪ ਸਮਾਨ ਅਸ਼ਰੀਰੀ ਸਹਿਜ ਬਣਾ ਦਿੰਦਾ ਹੈ। ਵਿਅਕਤ ਭਾਵ ਤੋਂ ਪਰੇ ਅਵਿਅਕਤ ਸਥਿਤੀ ਵਿਚ ਅਵਿਅਕਤ ਸਵਰੂਪ ਵਿਚ ਸਥਿਤ ਕੇ ਦਿੰਦਾ ਹੈ। ਬਾਪਦਾਦਾ ਵੀ ਹੈ ਬੱਚੇ ਨੂੰ ਸਮਾਨ ਸਥਿਤੀ ਵਿਚ ਵੇਖ ਹਰਸ਼ਿਤ ਹੋ ਰਹੇ ਹਨ।

ਅੱਜ ਦੇ ਦਿਨ ਸਭ ਬੱਚੇ ਸ਼ਿਵਰਾਤਰੀ, ਸ਼ਿਵ ਜਯੰਤੀ ਬਾਪ ਅਤੇ ਆਪਣਾ ਜਨਮਦਿਨ ਮਨਾਉਣ ਆਏ ਹਨ। ਬਾਪ ਅਤੇ ਦਾਦਾ ਦੋਵੇਂ ਆਪਣੇ - ਆਪਣੇ ਵਤਨ ਤੋਂ ਤੁਸੀਂ ਸਭ ਬੱਚਿਆਂ ਦਾ ਜਨਮ ਦਿਨ ਮਨਾਉਣ ਪਹੁੰਚ ਗਏ ਹਨ। ਸਾਰੇ ਕਲਪ ਵਿਚ ਇਹ ਜਨਮਦਿਨ ਬਾਪ ਦਾ ਅਤੇ ਤੁਹਾਡਾ ਨਿਆਰਾ ਅਤੇ ਅਤਿ ਪਿਆਰਾ ਹੈ। ਭਗਤ ਲੋਕੀ ਵੀ ਇਸ ਉਤਸਵ ਨੂੰ ਬੜੀ ਭਾਵਨਾ ਨਾਲ ਅਤੇ ਪਿਆਰ ਨਾਲ ਮਨਾਉਂਦੇ ਹਨ। ਤੁਸੀ ਜੋ ਇਸ ਦਿਵਿਆ ਜਨਮ ਵਿਚ ਸ੍ਰੇਸ਼ਠ ਅਲੌਕਿਕ ਕਰਮ ਕੀਤਾ ਹੈ, ਹੁਣ ਵੀ ਕਰ ਰਹੇ ਹੋ। ਉਹ ਯਾਦਗਰ ਰੂਪ ਵਿਚ ਭਾਵੇਂ ਅਲਪਕਾਲ ਦੇ ਲਈ ਅਲਪ ਸਮੇਂ ਦੇ ਲਈ ਮਨਾਉਂਦੇ ਹਨ ਲੇਕਿਨ ਭਗਤਾਂ ਦੀ ਵੀ ਕਮਾਲ ਹੈ। ਯਾਦਗਰ ਮਨਾਉਣ ਵਾਲੇ, ਯਾਦਗਰ ਬਣਾਉਣ ਵਾਲਿਆਂ ਦੀ ਵੀ ਵੇਖੋ ਕਿੰਨੀ ਕਮਾਲ ਹੈ। ਜੋ ਕਾਪੀ ਕਰਨ ਵਿਚ ਹੁਸ਼ਿਆਰ ਤੇ ਨਿਕਲੇ ਹਨ ਕਿਉਂਕਿ ਤੁਹਾਡੇ ਜੀ ਭਗਤ ਹਨ ਨਾ । ਤਾਂ ਤੁਹਾਡੀ ਸ੍ਰੇਸ਼ਠਤਾ ਦਾ ਫਲ ਉਨ੍ਹਾਂ ਯਾਦਗਰ ਬਨਾਉਣ ਵਾਲ਼ਿਆਂ ਨੂੰ ਵਰਦਾਨ ਰੂਪ ਵਿਚ ਮਿਲ ਰਿਹਾ ਹੈ। ਤੁਸੀਂ ਇੱਕ ਜਨਮ ਦੇ ਲਈ ਇੱਕ ਵਾਰ ਵਰਤ ਲੈਂਦੇ ਹੋ, ਸੰਪੂਰਨ ਪਵਿੱਤਰਤਾ ਦਾ। ਕਾਪੀ ਤਾਂ ਕੀਤੀ ਹੈ ਇੱਕ ਦਿਨ ਦੇ ਲਈ ਪਵਿੱਤਰਤਾ ਦਾ ਵਰਤ ਵੀ ਰੱਖਦੇ ਹਨ। ਤੁਹਾਡਾ ਪੂਰਾ ਜਨਮ ਪਵਿੱਤਰ ਅੰਨ ਦਾ ਵਰਤ ਹੈ ਅਤੇ ਉਹ ਇਕ ਦਿਨ ਰੱਖਦੇ ਹਨ। ਤਾਂ ਬਾਪਦਾਦਾ ਅੱਜ ਅੰਮ੍ਰਿਤਵੇਲੇ ਵੇਖ ਰਹੇ ਸਨ ਕਿ ਤੁਸੀਂ ਸਭ ਦੇ ਭਗਤ ਵੀ ਘਟ ਨਹੀ ਹਨ। ਉਨ੍ਹਾਂ ਦੀ ਵੀ ਵਿਸ਼ੇਸ਼ਤਾ ਚੰਗੀ ਰਹੀ ਹੈ। ਤਾਂ ਸਭ ਨੇ ਪੂਰੇ ਜਨਮ ਦੇ ਪੱਕਾ ਵਰਤ ਭਾਵੇਂ ਖਾਣ - ਪਾਨ ਦਾ, ਭਾਵੇਂ ਮਨ ਦੇ ਸੰਕਲਪ ਦੀ ਪਵਿੱਤਰਤਾ ਦਾ, ਵਚਨ ਦਾ, ਕਰਮ ਦਾ, ਸੰਬੰਧ - ਸੰਪਰਕ ਵਿਚ ਆਉਂਦੇ ਹੋਏ ਕਰਮਣਾ ਪੂਰੇ ਜਨਮ ਦੇ ਲਈ ਪੱਕਾ ਵਰਤ ਲਿਆ ਹੈ? ਲਿਆ ਹੈ ਜਾਂ ਥੋੜ੍ਹਾ - ਥੋੜ੍ਹਾ ਲਿਆ ਹੈ? ਪਵਿੱਤਰਤਾ ਬ੍ਰਾਹਮਣ ਜੀਵਨ ਦਾ ਆਧਾਰ ਹੈ। ਪੂਜੀਏ ਬਣਨ ਦਾ ਆਧਾਰ ਹੈ। ਸ੍ਰੇਸ਼ਠ ਪ੍ਰਾਪਤੀ ਦਾ ਆਧਾਰ ਹੈ। ਤਾਂ ਜੋ ਵੀ ਭਾਗਵਾਨ ਆਤਮਾਵਾਂ ਇਥੇ ਪਹੁੰਚ ਗਏ ਹੋ ਉਹ ਚੈਕ ਕਰੋ ਕਿ ਇਹ ਜਨਮ ਦਾ ਉਤਸਵ ਪਵਿੱਤਰ ਬਣਨ ਦਾ ਚਾਰੋਂ ਤਰ੍ਹਾਂ ਨਾਲ, ਸਿਰਫ ਬ੍ਰਹਮਚਰਿਆ ਦੀ ਪਵਿੱਤਰਤਾ ਨਹੀਂ, ਲੇਕਿਨ ਮਨ - ਵਚਨ - ਕਰਮ, ਸੰਬੰਧ - ਸੰਪਰਕ ਵਿਚ ਵੀ ਪਵਿੱਤਰਤਾ। ਇਹ ਪੱਕਾ ਵਰਤ ਲਿਆ ਹੈ? ਲਿਆ ਹੈ? ਜਿਨ੍ਹਾਂ ਨੇ ਲਿਆ ਹੈ ਪੱਕਾ, ਥੋੜ੍ਹਾ - ਥੋੜ੍ਹਾ ਕੱਚਾ ਨਹੀਂ, ਉਹ ਹੱਥ ਉਠਾਓ। ਪੱਕਾ, ਪੱਕਾ? ਪੱਕਾ? ਕਿੰਨਾਂ ਪੱਕਾ? ਕੋਈ ਹਿਲਾਵੇ ਤਾਂ ਹੀਲੋਗੇ? ਨਹੀਂ ਹਿਲੋਗੇ ਹੈ? ਕਦੇ - ਕਦੇ ਤੇ ਮਾਇਆ ਆ ਜਾਂਦੀ ਹੈ ਨਾ, ਕਿ ਨਹੀਂ, ਮਾਇਆ ਨੂੰ ਵਿਦਾਈ ਦੇ ਦਿੱਤੀ ਹੈ? ਜਾਂ ਕਦੇ - ਕਦੇ ਛੁੱਟੀ ਦੇ ਦਿੰਦੇ ਹੋ, ਆ ਜਾਂਦੀ ਹੈ! ਚੈਕ ਕਰੋ - ਤਾਂ ਪੱਕਾ ਵਰਤ ਲਿਆ ਹੈ? ਸਦਾ ਦਾ ਵਰਤ ਲਿਆ ਹੈ? ਜਾਂ ਕਦੇ - ਕਦੇ ਦਾ? ਕਦੇ ਥੌੜਾ, ਕਦੇ ਬਹੁਤ, ਕਦੇ ਪੱਕਾ, ਕਦੇ ਕੱਚਾ - ਇਵੇਂ ਤਾਂ ਨਹੀਂ ਹੋ ਨਾ! ਕਿਉਂਕਿ ਬਾਪਦਾਦਾ ਨਾਲ ਪਿਆਰ ਵਿਚ ਸਾਰੇ 100 ਪਰਸੈਂਟ ਤੋਂ ਵੀ ਜਿਆਦਾ ਮੰਨਦੇ ਹਨ। ਜੇਕਰ ਬਾਪਦਾਦਾ ਪੁੱਛਦੇ ਹਨ ਕਿ ਬਾਪ ਨਾਲ ਪਿਆਰ ਕਿੰਨਾਂ ਹੈ? ਤਾਂ ਸਾਰੇ ਬਹੁਤ ਉਮੰਗ - ਉਤਸਾਹ ਨਾਲ ਹੱਥ ਉਠਾਉਂਦੇ ਹਨ। ਪਿਆਰ ਵਿਚ ਪਰਸੈਂਟੇਜ ਘਟ ਦੀ ਹੀ ਹੁੰਦੀ ਹੈ, ਮਿਜੋਰਟੀ ਦਾ ਪਿਆਰ ਹੈ। ਤਾਂ ਜਿਵੇਂ।ਪਿਆਰ ਵਿਚ ਪਾਸ ਹੋ, ਬਾਪਦਾਦਾ ਵੀ ਮੰਨਦੇ ਹਨ ਕਿ ਮਿਜੋਰਟੀ ਪਿਆਰ ਵਿਚ ਪਾਸ ਹਨ, ਲੇਕਿਨ ਪਵਿਤਰਤਾ ਦੇ ਵਰਤ ਵਿਚ ਚਰੋਂ ਰੂਪ ਨਾਲ ਮਨਸਾ, ਵਾਚਾ, ਕਰਮਣਾ, ਸੰਬੰਧ - ਸੰਪਰਕ ਚਾਰੋਂ ਹੀ ਰੂਪ ਵਿਚ ਸੰਪੂਰਨ ਪਵਿੱਤਰਤਾ ਦਾ ਵਰਤ ਨਿਭਾਉਣ ਵਿਚ ਪ੍ਰਸੇਂਟੇਜ ਆ ਜਾਂਦੀ ਹੈ। ਹੁਣ ਬਾਪਦਾਦਾ ਕੀ ਚਾਹੁੰਦੇ ਹਨ? ਬਾਪਦਾਦਾ ਇਹ ਹੀ ਚਾਹੁੰਦੇ ਕਿ ਜੋ ਪ੍ਰਤਿਗਿਆ ਕੀਤੀ ਹੈ, ਸਮਾਨ ਬਣਨ ਦੀ, ਤਾਂ ਹਰ ਇੱਕ ਬੱਚੇ ਦੀ ਸੂਰਤ ਵਿਚ ਬਾਪ ਦੀ ਮੂਰਤ ਵਿਖਾਈ ਦੇਵੇ। ਹਰ ਇੱਕ ਬੋਲ ਵਿਚ ਬਾਪ ਸਮਾਨ ਬੋਲ ਹੋਣ, ਬਾਪਦਾਦਾ ਦੇ ਬੋਲ ਵਰਦਾਨ ਰੂਪ ਵਿਚ ਬਣ ਜਾਂਦੇ ਹਨ। ਤਾਂ ਤੁਸੀਂ ਸਭ ਇਹ ਚੈਕ ਕਰੋ, ਸਾਡੀ ਸੂਰਤ ਵਿਚ ਬਾਪ ਦੀ ਸੂਰਤ ਵਿਖਾਈ ਦਿੰਦੀ ਹੈ? ਬਾਪ ਦੀ ਮੂਰਤ ਕੀ ਹੈ? ਸੰਪੰਨ, ਸਭ ਗੱਲ ਵਿਚ ਸੰਪੰਨ। ਇਵੇਂ ਹਰ ਇੱਕ ਬੱਚੇ ਦੇ ਨੈਣ, ਹਰ ਇੱਕ ਬਚੇ ਦਾ ਮੁਖੜਾ ਬਾਪ ਸਮਾਨ ਹੈ? ਸਦਾ ਮੁਸਕਰਾਉਂਦਾ ਹੋਇਆ ਚਿਹਰਾ ਹੈ? ਕਿ ਕਦੇ ਸੋਚ ਵਾਲਾ, ਕਦੇ ਵਿਅਰਥ ਸੰਕਲਪਾਂ ਦੀ ਛਾਂ ਵਾਲਾ, ਕਦੇ ਉਦਾਸ, ਕਦੇ ਬਹੁਤ ਮੇਹਨਤ ਵਾਲਾ, ਅਜਿਹਾ ਚਿਹਰਾ ਤੇ ਨਹੀਂ ਹੈ? ਸਦਾ ਗੁਲਾਬ, ਕਦੇ ਗੁਲਾਬ ਜਿਹਾ ਖਿੜਿਆ ਹੋਇਆ ਚਿਹਰਾ, ਕਦੇ ਹੋਰ ਨਹੀਂ ਬਣ ਜਾਵੋ ਕਿਉਂਕਿ ਬਾਪਦਾਦਾ ਨੇ ਇਹ ਜੰਮਦੇ ਹੀ ਦੱਸ ਦਿੱਤਾ ਹੈ ਕਿ ਮਾਇਆ ਤੁਹਾਡੇ ਸ੍ਰੇਸ਼ਠ ਜੀਵਨ ਦਾ ਸਾਮਣਾ ਕਰੇਗੀ। ਲੇਕਿਨ ਮਾਇਆ ਦਾ ਕੰਮ ਹੈ ਆਉਣਾ, ਤੁਸੀ ਸਦਾ ਪਵਿੱਤਰਤਾ ਦਾ ਵਰਤ ਲੈਣ ਵਾਲਿਆਂ ਆਤਮਾਵਾਂ ਦਾ ਕੰਮ ਹੈ ਦੂਰ ਤੋਂ ਹੀ ਮਾਇਆ ਭਜਾਉਣਾ।

ਬਾਪਦਾਦਾ ਨੇ ਵੇਖਿਆ ਹੈ ਕਿ ਕਈ ਬੱਚੇ ਮਾਇਆ ਤੋਂ ਦੂਰ ਤੋਂ ਹੀ ਭਜਾਉਦੇ ਨਹੀਂ, ਮਾਇਆ ਆ ਜਾਂਦੀ ਹੈ, ਆ ਜਾਣ ਦੇ ਦਿੰਦੇ ਹਨ ਮਤਲਬ ਮਾਇਆ ਦੇ ਪ੍ਰਭਾਵ ਵਿਚ ਆ ਜਾਂਦੇ ਹਨ। ਜੇਕਰ ਦੂਰ ਤੋਂ ਨਹੀਂ ਭਜਦੇ ਤਾਂ ਮਾਇਆ ਦੀ ਵੀ ਆਦਤ ਪੈ ਜਾਂਦੀ ਹੈ ਕਿਉਂਕਿ ਉਹ ਜਾਣ ਜਾਂਦੀ ਹੈ ਕਿ ਉਥੇ ਮੈਨੂੰ ਬੈਠਣ ਦੇਣਗੇ, ਬੈਠਣ ਦੇਣ ਦੀ ਨਿਸ਼ਾਨੀ ਹੈ ਮਾਇਆ ਔਦੀ ਹੈ, ਸੋਚੇਦੇ ਹਨ ਕਿ ਮਾਇਆ ਹੈ, ਲੇਕਿਨ ਫਿਰ ਵੀ ਕੀ ਸੋਚਦੇ? ਹਾਲੇ ਸੰਪੂਰਨ ਥੋੜ੍ਹੀ ਨਾ ਬਣੇ ਹਨ, ਕੋਈ ਨਹੀਂ ਸੰਪੂਰਨ ਬਣਿਆ ਹੈ। ਹਾਲੇ ਤੇ ਬਣ ਰਹੇ ਹਨ, ਬਣ ਜਾਣਗੇ, ਗੇਂ ਗੇ ਕਰਨ ਲੱਗ ਜਾਂਦੇ ਹਨ ਤਾਂ ਮਾਇਆ ਨੂੰ ਬੈਠਣ ਦੀ ਆਦਤ ਪੈ ਜਾਂਦੀ ਹੈ। ਤਾਂ ਅੱਜ ਜਨਮ ਦਿਨ ਤੇ ਮਨਾ ਰਹੇ ਹੋ, ਬਾਪ ਵੀ ਦੁਆਵਾਂ, ਮੁਬਾਰਕ ਤੇ ਦੇ ਰਹੇ ਹਨ ਲੇਕਿਨ ਬਾਪ ਹਰ ਇੱਕ ਬੱਚੇ ਨੂੰ, ਲਾਸ੍ਟ ਨੰਬਰ ਵਾਲੇ ਬੱਚੇ ਨੂੰ ਵੀ ਕਿਸ ਰੂਪ ਵਿਚ ਵੇਖਣਾ ਚਾਹੁੰਦੇ ਹਨ? ਲਾਸ੍ਟ ਨੰਬਰ ਵਿਬਾਪ ਦਾ ਪਿਆਰਾ ਤੇ ਹੈ ਨਾ! ਤਾਂ ਬਾਪ ਲਾਸ੍ਟ ਨੰਬਰ ਵਾਲੇ ਬਚਿਆ ਨੂੰ ਵੀ ਗੁਲਾਬ ਵੇਖਣਾ ਚਾਹੁੰਦੇ ਹਨ, ਖਿੜਿਆ ਹੋਇਆ। ਮੁਰਝਾਇਆ ਹੋਇਆ ਨਹੀਂ। ਮੁਰਝਾਉਣ ਦਾ ਕਾਰਣ ਹੈ ਥੋੜ੍ਹਾ ਜਿਹਾ ਅਲਬੇਲਾਪਨ। ਹੋ ਜਾਵੇਗਾ, ਵੇਖ ਲਵਾਂਗੇ, ਕਰ ਹੀ ਲਵਾਂਗੇ, ਪਹੁੰਚ ਹੀ ਜਾਵਣਗੇ… ਤਾਂ ਇਹ ਗੇ - ਗੇ ਦੀ ਭਾਸ਼ਾ ਹੇਠਾਂ ਸੁਟ ਦਿੰਦੀ ਹੈ। ਤਾਂ ਚੈਕ ਕਰੋ - ਕਿੰਨਾਂ ਵਕਤ ਬੀਤ ਗਿਆ, ਹੁਣ ਸਮੇਂ ਦੀ ਸਮੀਪਤਾਂ ਦਾ ਅਤੇ ਅਚਾਨਕ ਹੋਣ ਦਾ ਇਸ਼ਾਰਾ ਤਾਂ ਬਾਪਦਾਦਾ ਨੇ ਦੇ ਹੀ ਦਿੱਤਾ ਹੈ, ਦੇ ਰਿਹਾ ਹੈ ਨਹੀਂ, ਦੇ ਹੀ ਦਿੱਤਾ ਹੈ। ਅਜਿਹੇ ਸਮੇਂ ਦੇ ਲਈ ਐਵਰੇਡੀ, ਅਲਰਟ ਜਰੂਰੀ ਹੈ। ਅਲਰਟ ਰਹਿਣ ਦੇ ਲਈ ਚੈੱਕ ਕਰੋ - ਸਾਡਾ ਮਨ ਅਤੇ ਬੁੱਧੀ ਸਦਾ ਕਲੀਨ ਅਤੇ ਕਲੀਅਰ ਹੈ? ਕਲੀਨ ਵੀ ਚਾਹੀਦੀ ਹੈ, ਕਲੀਅਰ ਵੀ ਚਾਹੀਦੀ। ਇਸ ਦੇ ਲਈ ਸਮੇਂ ਤੇ ਵਿਜੇ ਪ੍ਰਾਪਤ ਕਰਨ ਦੇ ਲਈ ਮਨ ਵਿਚ, ਬੁੱਧੀ ਵਿਚ ਕੈਚਿੰਗ ਪਾਵਰ ਅਤੇ ਟਚਿੰਗ ਪਾਵਰ ਦੋਵੇਂ ਬਹੁਤ ਜਰੂਰੀ ਹਨ। ਅਜਿਹੇ ਸਰਕਮਸਟਾਂਸਿਜ ਆਉਣੇ ਹਨ ਜੋ ਕਿਧਰੇ ਦੂਰ ਵੀ ਬੈਠਿਆ ਹੀ ਲੇਕਿਨ ਕਲੀਨ ਅਤੇ ਕਲੀਅਰ ਮਨ ਅਤੇ ਬੁੱਧੀ ਹੋਵੇਗਾ ਤਾਂ ਬਾਪ ਦਾ ਇਸ਼ਾਰਾ, ਡਾਇਰੈਕਸ਼ਨ, ਸ਼੍ਰੀਮਤ ਜੋ ਮਿਲਣੀ ਹੈ, ਉਹ ਕੈਚ ਕਰ ਸਕੋਗੇ। ਟਚ ਹੋਵੇਗਾ ਇਹ ਕਰਨਾ ਹੈ, ਇਹ ਨਹੀਂ ਕਰਨਾ ਹੈ ਇਸਲਈ ਬਾਪਦਾਦਾ ਨੇ ਪਹਿਲੇ ਵੀ ਸੁਣਾਇਆ ਹੈ ਤਾਂ ਵਰਤਮਾਨ ਸਮੇਂ ਸਾਈਲੈਂਸ ਦੀ ਸ਼ਕਤੀ ਆਪਣੇ ਕੋਲ ਜਿੰਨੀ ਹੋ ਸਕੇ ਜਮਾ ਕਰੈ। ਜਦੋਂ ਚਾਹੋ, ਜਿਵੇਂ ਚਾਹੋ, ਉਵੇਂ ਮਨ ਅਤੇ ਬੁੱਧੀ ਨੂੰ ਕੰਟ੍ਰੋਲ ਕਰ ਸਕੋ। ਵਿਅਰਥ ਸੰਕਲਪ ਸੁਪਨੇ ਵਿਚ ਟੱਚ ਨਹੀਂ ਕਰੇ, ਅਜਿਹਾ ਮਾਨਿੰਡ ਕੰਟ੍ਰੋਲ ਚਾਹੀਦਾ ਹੈ ਇਸਲਈ ਕਹਾਵਤ ਹੈ ਮਨਜਿੱਤੇ ਜਗਤ ਜਿੱਤ। ਜਿਵੇਂ ਸਥੂਲ ਕਰਮਿੰਦ੍ਰਰੀਆਂ ਹੱਥ ਹਨ, ਜਿੱਥੇ ਚਾਹੋ, ਜਦੋਂ ਤੱਕ ਚਾਹੋ ਉਦੋਂ ਤੱਕ ਆਰਡਰ ਨਾਲ ਚਲਾ ਸਕਦੇ ਹੋ। ਇਵੇਂ ਮਨ ਅਤੇ ਬੁੱਧੀ ਦੀ ਕੰਟਰੋਲਿੰਗ ਪਾਵਰ ਆਤਮਾ ਵਿਚ ਹਰ ਵੇਲੇ ਇਮਰਜ਼ ਹੋਵੇ। ਇਵੇਂ ਨਹੀਂ ਯੋਗ ਦੇ ਵੇਲੇ ਅਨੁਭਵ ਹੁੰਦਾ ਹੈ ਲੇਕਿਨ ਕਰਮ ਦੇ ਸਮੇਂ, ਵਿਵਹਾਰ ਦੇ ਸਮੇਂ, ਸੰਬੰਧ ਦੇ ਸਮੇਂ ਨੂੰ ਅਨੁਭਵ ਘੱਟ ਹੋਵੇ। ਅਚਾਨਕ ਪੇਪਰ ਆਉਣੇ ਹਨ ਕਿਉਂਕਿ ਫਾਈਨਲ ਰਿਜਲਟ ਦੇ ਪਹਿਲੇ ਵੀ ਵਿਚ - ਵਿਚ ਦੀ ਪੇਪਰ ਲੀਤੇ ਜਾਂਦੇ ਹਨ।

ਤਾਂ ਉਸ ਬਰਥ - ਡੇ ਤੇ ਵਿਸ਼ੇਸ਼ਤਾ ਕੀ ਕਰੋਗੇ? ਸਾਈਲੈਂਸ ਦੀ ਸ਼ਕਤੀ ਜਿੰਨੀ ਜਮਾ ਕਰ ਸਕੋ, ਇੱਕ ਸੈਕਿੰਡ ਵਿਚ ਸਵੀਟ ਸਾਇਲੈਂਸ ਦੀ ਅਨੁਭੂਤੀ ਵਿਚ ਖੋ ਜਾਵੋ ਕਿਉਂਕਿ ਸਾਇੰਸ ਅਤੇ ਸਾਈਲੈਂਸ, ਸਾਇੰਸ ਵੀ ਅਤੀ ਵਿਚ ਜਾ ਰਹੀ ਹੈ। ਤਾਂ ਸਾਇੰਸ ਤੇ ਸਾਈਲੈਂਸ ਦੇ ਸ਼ਕਤੀ ਦੀ ਵਿਜੇ ਪਰਿਵਰਤਨ ਕਰੇਗੀ। ਸਾਈਲੈਂਸ ਦੀ ਸ਼ਕਤੀ ਨਾਲ ਦੂਰ ਬੈਠ ਕੇ ਕਿਸੇ ਆਤਮਾ ਨੂੰ ਸਹਿਯੋਗ ਵੀ ਦੇ ਸਕਦੇ ਹੋ, ਸਾਕਸ਼ ਦੇ ਸਕਦੇ ਹੋ। ਭਟਕਦਾ ਹੋਇਆ ਮਨ ਸ਼ਾਤ ਕਰ ਸਕਦੇ ਹੋ। ਬ੍ਰਹਮਾ ਬਾਬਾ ਨੂੰ ਦੇਖਿਆ ਜਦੋਂ ਵੀ ਕੋਈ ਹੋਰ ਬੱਚਾ ਹਲਚਲ ਵਿੱਚ ਜਾਂ ਸ਼ਰੀਰਿਕ ਹਿਸਾਬ - ਕਿਤਾਬ ਵਿੱਚ ਰਿਹਾ ਤਾਂ ਸਵੇਰੇ - ਸਵੇਰੇ ਉੱਠਕੇ ਬੱਚੇ ਨੂੰ ਸਾਈਲੈਂਸ ਦੇ ਸ਼ਕਤੀ ਦੀ ਸਾਕਸ਼ ਦਿੱਤਾ ਅਤੇ ਉਹ ਅਨੁਭਵ ਕਰਦੇ ਸੀ। ਤਾਂ ਅੰਤ ਵਿੱਚ ਇਸ ਸਾਈਲੈਂਸ ਦੀ ਸੇਵਾ ਦਾ ਸਹਿਯੋਗ ਦੇਣਾ ਪਵੇਗਾ। ਸਰਕਮਸਟਾਂਸ਼ ਅਨੁਸਾਰ ਇਹ ਬਹੁਤ ਧਿਆਨ ਵਿੱਚ ਰੱਖੋ। ਸਾਈਲੈਂਸ ਦੀ ਸ਼ਕਤੀ ਜਾਂ ਆਪਣੇ ਸ਼੍ਰੇਸ਼ਠ ਕਰਮਾਂ ਦੀ ਸ਼ਕਤੀ ਜਮਾਂ ਕਰਨ ਦੀ ਬੈਂਕ ਸਿਰਫ਼ ਹੁਣ ਖੁਲ੍ਹਦੀ ਹੈ ਤੇ ਹੋਰ ਕਿਸੇ ਵੀ ਜਨਮ ਵਿੱਚ ਜਮਾਂ ਕਰਨ ਦੀ ਬੈਂਕ ਨਹੀਂ ਹੈ। ਹੁਣ ਜੇਕਰ ਜਮਾਂ ਨਹੀਂ ਕੀਤਾ ਫਿਰ ਬੈਂਕ ਹੀ ਨਹੀਂ ਹੋਵੇਗੀ ਤਾਂ ਕਿਸਵਿੱਚ ਜਮਾਂ ਕਰਨਗੇ! ਇਸਲਈ ਜਮਾਂ ਦੀ ਸ਼ਕਤੀ ਨੂੰ ਜਿਨ੍ਹਾਂ ਇਕੱਠਾ ਕਰਨਾ ਚਾਹੋ ਓਨਾ ਕਰ ਸਕਦੇ ਹੋ। ਉਵੇਂ ਲੋਕ ਵੀ ਕਹਿੰਦੇ ਹਨ ਉਹ ਹੁਣ ਕਰ ਲਵੋ। ਜੋ ਸੋਚਣਾ ਹੈ ਹੁਣ ਸੋਚ ਲਵੋ। ਹੁਣ ਜੋ ਵੀ ਸੋਚੋਂਗੇ, ਉਹ ਸੋਚ, ਸੋਚ ਰਹੇਗਾ ਅਤੇ ਕੁਝ ਸਮੇਂ ਦੇ ਬਾਦ ਜਦੋਂ ਸਮੇਂ ਦੀ ਸੀਮਾਂ ਨਜ਼ਦੀਕ ਆਏਗੀ ਤਾਂ ਸੋਚ ਪਸ਼ਚਾਤਾਪ ਦੇ ਰੂਪ ਵਿੱਚ ਬਦਲ ਜਾਏਗਾ। ਇਹ ਕਰਦੇ ਸੀ, ਇਹ ਕਰਨਾ ਸੀ … ਤਾਂ ਸੋਚ ਨਹੀਂ ਰਹੇਗਾ ਪਸ਼ਚਾਤਾਪ ਵਿੱਚ ਬਦਲ ਜਾਏਗਾ ਇਸਲਈ ਬਾਪਦਾਦਾ ਪਹਿਲੇ ਤੋਂ ਹੀ ਇਸ਼ਾਰਾ ਦੇ ਰਿਹਾ ਹੈ। ਸਾਈਲੈਂਸ ਦੀ ਸ਼ਕਤੀ, ਇੱਕ ਸੈਕਿੰਡ ਵਿੱਚ ਕੁਝ ਵੀ ਹੋਵੇ, ਸਾਈਲੈਂਸ ਵਿੱਚ ਖੋ ਜਾਓ। ਇਹ ਨਹੀਂ ਕੀ ਪੁਰਸ਼ਾਰਥ ਕਰ ਰਹੇ ਹਾਂ! ਜਮਾਂ ਦਾ ਪੁਰਸ਼ਾਰਥ ਹੁਣ ਕਰ ਸਕਦੇ ਹੋ।

ਤਾਂ ਬਾਪਦਾਦਾ ਦਾ ਬੱਚਿਆਂ ਨਾਲ ਸਨੇਹ ਹੈ, ਬਾਪ ਇੱਕ -ਇੱਕ ਬੱਚੇ ਨੂੰ ਨਾਲ ਲੈ ਜਾਣਾ ਚਾਹੁੰਦੇ ਹਨ। ਜੋ ਵਾਇਦਾ ਹੈ ਨਾਲ ਰਹਾਂਗੇ, ਨਾਲ ਚਲਾਂਗੇ…ਉਹ ਵਾਇਦਾ ਨਿਭਾਉਣ ਦੇ ਲਈ ਸਮਾਨ ਨਾਲ ਚਲੇਗਾ। ਸੁਣਾਇਆ ਸੀ ਨਾ - ਡਬਲ ਫਾਰੇਨਰਸ ਨੂੰ ਹੱਥ ਵਿੱਚ ਹੱਥ ਦੇਕੇ ਚੁਲਾਉਣਾ ਚੰਗਾ ਲੱਗਦਾ ਹੈ, ਤਾਂ ਸ਼੍ਰੀਮਤ ਦਾ ਹੱਥ ਵਿੱਚ ਹੱਥ ਹੋਵੇ, ਬਾਪ ਦੀ ਸ਼੍ਰੀਮਤ ਉਹ ਤੁਹਾਡੀ ਮਤ ਇਸਨੂੰ ਕਹਿੰਦੇ ਹਨ ਹੱਥ ਵਿੱਚ ਹੱਥ। ਤਾਂ ਠੀਕ ਹੈ - ਅੱਜ ਬਰਥ ਦੇ ਉਤਸਵ ਮਨਾਉਣ ਆਏ ਹੋ ਨਾ! ਬਾਪਦਾਦਾ ਨੂੰ ਵੀ ਖੁਸ਼ੀ ਹੈ ਕਿ ਮੇਰੇ ਬੱਚੇ, ਫਖੂਰ ਹੈ ਬਾਪ ਨੂੰ ਕਿ ਮੇਰੇ ਬੱਚੇ ਸਦਾ ਉਤਸ਼ਾਹ ਵਿੱਚ ਰਹਿੰਦੇ ਉਤਸਵ ਮਨਾਉਂਦੇ ਰਹਿਦੇ ਹਨ। ਹਰ ਰੋਜ਼ ਉਤਸਵ ਮਨਾਉਂਦੇ ਹੋ ਜਾਂ ਵਿਸ਼ੇਸ਼ ਦਿਨ ਤੇ? ਸੰਗਮਯੁਗ ਹੀ ਉਤਸਵ ਹੈ। ਯੁਗ ਹੀ ਉਤਸਵ ਦਾ ਹੈ। ਹੋਰ ਕੋਈ ਯੁਗ ਸੰਗਮਯੁਗ ਵਰਗਾ ਨਹੀਂ ਹੈ। ਤਾਂ ਸਭਨੂੰ ਉਮੰਗ -ਉਤਸ਼ਾਹ ਹੈ ਨਾ ਕਿ ਸਾਨੂੰ ਸਮਾਨ ਬਣਨਾ ਹੀ ਹੈ। ਹੈ? ਜਾਂ ਦੇਖੇਂਗੇ, ਬਣਾਂਗੇ, ਕਰਾਂਗੇ, ਗੇ ਗੇ ਤਾਂ ਨਹੀਂ ਹੈ? ਜੋ ਸਮਝਦੇ ਹਨ ਬਣਨਾ ਹੀ ਹੈ, ਉਹ ਹੱਥ ਉਠਾਓ। ਬਣਨਾ ਹੀ ਹੈ, ਤਿਆਗ ਕਰਨਾ ਪਵੇਗਾ, ਤਪੱਸਿਆ ਕਰਨੀ ਪਵੇਗੀ। ਤਿਆਰ ਹਨ ਕੁਝ ਵੀ ਤਿਆਰ ਕਰਨਾ ਪਵੇ। ਸਭਤੋਂ ਵੱਡਾ ਤਿਆਗ ਕੀ ਹੈ? ਤਿਆਗ ਕਰਨ ਵਿੱਚ ਸਭਤੋਂ ਵੱਡੇ ਤੋਂ ਵੱਡਾ ਇੱਕ ਸ਼ਬਦ ਵਿਗਣ ਪਾਉਂਦਾ ਹੈ। ਤਿਆਗ, ਤੱਪਸਿਆ, ਵੈਰਾਗ, ਬੇਹੱਦ ਦਾ ਵੈਰਾਗ, ਇਸਵਿੱਚ ਇੱਕ ਹੀ ਸ਼ਬਦ ਵਿਗਣ ਪਾਉਦਾ ਹੈ। ਜਾਣਦੇ ਤਾਂ ਹੋ। ਕਿਹੜਾ ਇੱਕ ਸ਼ਬਦ ਹੈ? ‘ਮੈਂ” ਬਾਡੀ ਕਾੰਨਸੇਸ ਦੀ ਮੈਂ। ਇਸਲਈ ਬਾਪਦਾਦਾ ਨੇ ਕਿਹਾ ਜਿਵੇਂ ਹੁਣ ਜਦੋਂ ਵੀ ਮੇਰਾ ਕਹਿੰਦੇ ਹੋ ਤਾਂ ਪਹਿਲੇ ਯਾਦ ਆਉਂਦਾ? ਮੇਰਾ ਬਾਬਾ। ਮੇਰਾ ਬਾਬਾ ਆਉਂਦਾ ਹੈ ਨਾ! ਭਾਵੇਂ ਮੇਰਾ ਹੋਰ ਕੁਝ ਵੀ ਕਰੋ ਪਰ ਮੇਰਾ ਕਹਿਣ ਦੀ ਆਦਤ ਪੈ ਗਈ ਹੈ ਪਹਿਲੇ ਬਾਬਾ ਆਉਂਦਾ ਹੈ। ਇਵੇਂ ਹੀ ਜਦੋਂ ਮੈਂ ਕਹਿੰਦੇ ਹੋ, ਤਾਂ ਜਿਵੇਂ ਮੇਰਾ ਬਾਬਾ ਭੁੱਲਦਾ ਨਹੀਂ ਹੈ, ਕਦੀ ਕਿਸਨੂੰ ਮੇਰਾ ਕਹੋ ਨਾ ਤਾਂ ਬਾਬਾ ਸ਼ਬਦ ਆਉਂਦਾ ਹੀ ਹੈ, ਇਵੇਂ ਹੀ ਜਦੋਂ ਮੈਂ ਕਹੋ ਤਾਂ ਪਹਿਲੇ ਆਤਮਾ ਯਾਦ ਆਵੇ। ਮੈਂ ਕੌਣ? ਆਤਮਾ। ਮੈਂ ਆਤਮਾ ਇਹ ਕਹਿ ਰਹੀ ਹਾਂ। ਮੈਂ ਅਤੇ ਮੇਰਾ, ਹੱਦ ਦਾ ਬਦਲ ਬੇਹੱਦ ਦਾ ਹੋ ਜਾਏ। ਹੋ ਸਕਦਾ ਹੈ? ਹੋ ਸਕਦਾ ਹੈ? ਕਾਂਧ ਤਾਂ ਹਿਲਾਓ। ਆਦਤ ਪਾਓ, ਮੈਂ -ਪਨ ਨਹੀਂ ਆਏਗਾ। ਮੇਰਾ ਵਿਚਾਰ, ਮੇਰੀ ਡਿਊਟੀ, ਡਾਊਟੀ ਦਾ ਵੀ ਬਹੁਤ ਨਸ਼ਾ ਹੁੰਦਾ ਹੈ। ਮੇਰੀ ਡੀਊਟੀ … ਪਰ ਦੇਣ ਵਾਲਾ ਦਾਤਾ ਕੌਣ! ਇਹ ਡਿਊਟੀਸ ਪ੍ਰਭੂ ਦੀ ਦੇਣ ਹੈ। ਪ੍ਰਭੂ ਦੀ ਦੇਣ ਨੂੰ ਮੈਂ ਮੰਨਣਾ, ਸੋਚੋ ਚੰਗਾ ਹੈ?

ਬਾਪਦਾਦਾ ਹਰ ਇੱਕ ਸਥਾਨ ਵਿੱਚ ਹੁਣ ਰਿਜ਼ਲਟ ਚਾਹੁੰਦੇ ਹਨ। ਇਹ ਇੱਕ ਮਹੀਨਾ ਅਜਿਹਾ ਨੇਚਰੁਲ ਨੇਚਰ ਬਣਾਓ ਕਿਉਂਕਿ ਨੇਚਰੁਲ ਨੇਚਰ ਜਲਦੀ ਵਿੱਚ ਬਦਲਦੀ ਨਹੀਂ ਹੈ। ਤਾਂ ਨੇਚਰੁਲ ਨੇਚਰ ਬਣਾਓ ਦੱਸਿਆ ਨਾ - ਸਦਾ ਆਪਣੇ ਚੇਹਰੇ ਤੋਂ ਬਾਪ ਦੇ ਗੁਣ ਦਿਖਾਈ ਦੇਣ, ਚੱਲਣ ਤੋਂ ਬਾਪ ਦੀ ਸ੍ਰੀਮਤ ਦਿਖਾਈ ਦਵੇ। ਸਦਾ ਮੁਸ੍ਕੁਰਾਉਦਾ ਹੋਇਆ ਚੇਹਰਾ ਹੋਵੇ। ਸਦਾ ਸੰਤੁਸ਼ਟ ਰਹਿਣ ਅਤੇ ਸੰਤੁਸ਼ਟ ਕਰਨ ਦੀ ਚਾਲ ਹੋਵੇ। ਹਰ ਕਰਮ ਵਿੱਚ, ਕਰਮ ਅਤੇ ਯੋਗ ਦਾ ਬੈਲੇਂਸ ਹੋਵੇ। ਕਈ ਬੱਚੇ ਬਾਪਦਾਦਾ ਨੂੰ ਬਹੁਤੁ ਵਧੀਆ -ਵਧੀਆ ਗੱਲਾਂ ਸੁਣਾਉਦੇ ਹਨ, ਦਸੀਏ ਕੀ ਕਹਿੰਦੇ ਹਨ? ਕਹਿੰਦੇ ਹਨ ਬਾਬਾ ਤੁਸੀਂ ਸਮਝ ਲਵੋ ਨਾ ਮੇਰੀ ਇਹ ਨੇਚਰ ਹੈ, ਹੋਰ ਕੁਝ ਨਹੀਂ ਹੈ, ਮੇਰੀ ਨੇਚਰ ਹੀ ਇਹ ਹੈ। ਹੁਣ ਬਾਪਦਾਦਾ ਕੀ ਕਹੇ? ਮੇਰੀ ਨੇਚਰ ਹੈ? ਮੇਰਾ ਬੋਲ ਅਜਿਹਾ ਹੈ, ਕਈ ਇਵੇਂ ਕਹਿੰਦੇ ਹਨ, ਕ੍ਰੋਧ ਥੋੜੀ ਹੀ ਕੀਤਾ, ਮੇਰਾ ਬੋਲ ਥੋੜਾ ਵੱਡਾ ਹੈ, ਥੋੜਾ ਤੇਜ ਬੋਲਿਆ, ਕ੍ਰੋਧ ਥੋੜੀ ਹੀ ਕੀਤਾ ਸਿਰਫ਼ ਤੇਜ ਬੋਲਿਆ। ਦੇਖੋ, ਕਿੰਨੀਆਂ ਮਿੱਠੀਆਂ -ਮਿੱਠੀਆਂ ਗੱਲਾਂ ਹਨ। ਬਾਪਦਾਦਾ ਕਹਿੰਦੇ ਹਨ ਜਿਸਨੂੰ ਤੁਸੀਂ ਮੇਰੀ ਨੇਚਰ ਕਹਿੰਦੇ ਹੋ, ਇਹ ਮੇਰਾ ਕਹਿਣਾ ਹੀ ਰੋਂਗ ਹੈ। ਮੇਰੀ ਨੇਚਰ ਇਹ ਰਾਵਣ ਦੀ ਨੇਚਰ ਹੈ। ਰਾਵਣ ਦੀ ਚੀਜ਼ ਨੂੰ ਮੇਰਾ -ਮੇਰਾ ਕਹਿੰਦੇ ਹੋ ਨਾ ਇਸਲਈ ਜਾਂਦੀ ਨਹੀਂ ਹੈ। ਪਰਾਈ ਚੀਜ਼ ਨੂੰ ਆਪਣਾ ਬਣਾ ਕੇ ਰੱਖਿਆ ਹੈ ਨਾ, ਕੋਈ ਪਰਾਈ ਚੀਜ਼ ਨੂੰ ਆਪਣੇ ਕੋਲ ਸੰਭਾਲਕੇ ਰਖੀਏ, ਛਿਪਾਕੇ ਰੱਖਿਆ, ਚੰਗਾ ਮੰਨਿਆ ਜਾਂਦਾ ਹੈ? ਤਾਂ ਰਾਵਣ ਦੀ ਨੇਚਰ, ਪਰਾਈ ਨੇਚਰ ਉਸਨੂੰ ਮੇਰਾ ਕਿਉਂ ਕਹਿੰਦੇ ਹੋ? ਬੜੇ ਫਖੁਰ ਨਾਲ ਕਹਿੰਦੇ ਹਨ ਮੇਰਾ ਦੋਸ਼ ਨਹੀਂ ਹੈ, ਮੇਰੀ ਨੇਚਰ ਹੈ। ਬਾਪਦਾਦ ਨੂੰ ਵੀ ਰਿਜਾਉਂਨ ਦੀ ਕੋਸ਼ਿਸ਼ ਕਰਦੇ ਹਨ। ਹੁਣ ਇਹ ਸਮਾਪਤੀ ਸਮਾਰੋਹ ਕਰੇਂਗੇ? ਕਰੋਂਗੇ? ਦੇਖੋ, ਦਿਲ ਨਾਲ ਕਹੋ, ਮਨ ਨਾਲ ਕਹੋ, ਜਿੱਥੇ ਮਨ ਹੋਵੇਗਾ ਨਾ, ਉੱਥੇ ਸਭ ਕੁਝ ਹੋ ਜਾਏਗਾ। ਮਨ ਤੋਂ ਮਨੋ ਕਿ ਇਹ ਮੇਰੀ ਨੇਚਰ ਨਹੀਂ ਹੈ। ਇਹ ਦੂਸਰੀ ਚੀਜ਼ ਤਾਂ ਹੈ, ਉਹ ਨਹੀਂ ਰੱਖਣੀ ਹੈ। ਤੁਸੀਂ ਤਾਂ ਮਰਜੀਵਾ ਬਣ ਗਏ ਨਾ। ਤੁਹਾਡੀ ਬ੍ਰਾਹਮਣ ਨੇਚਰ ਹੈ ਜਾਂ ਪੁਰਾਣੀ ਨੇਚਰ ਹੈ? ਤਾਂ ਸਮਝਿਆ ਬਾਪਦਾਦਾ ਕੀ ਚਾਹੁੰਦੇ ਹਨ? ਭਾਵੇਂ ਮਨੋਰਜ਼ਨ ਮਨਾਓ, ਡਾਂਸ ਕਰੋ, ਖੇਲ ਕਰੋ ਪਰ … ਪਰ ਹੈ। ਸਭ ਕੁਝ ਕਰਦੇ ਵੀ ਸਮਾਨ ਬਣਨਾ ਹੀ ਹੈ। ਸਮਾਨ ਬਣਨ ਤੋਂ ਬਿਨਾਂ ਨਾਲ ਚਲਣਗੇ ਕਿਵੇਂ! ਕਸਟਮ ਵਿੱਚ, ਧਰਮਰਾਜਪੁਰੀ ਵਿੱਚ ਠਹਿਰਨਾ ਪਵੇਗਾ, ਨਾਲ ਨਹੀਂ ਚਲੋਗੇ। ਤਾਂ ਕੀ, ਦਸੋ ਦਾਦੀਆਂ, ਇੱਕ ਮਹੀਨਾ ਰਿਜ਼ਲਟ ਦੇਖੇ! ਇੱਕ ਮਹੀਨਾ ਅਟੇੰਸ਼ਨ ਰੱਖਣਗੇ? ਇੱਕ ਮਹੀਨੇ ਜੇਕਰ ਅਟੇੰਸ਼ਨ ਰੱਖਿਆ ਤਾਂ ਨੇਚਰੁਲ ਹੋ ਜਾਏਗਾ। ਮਹੀਨੇ ਦਾ ਇੱਕ ਦਿਨ ਵੀ ਛੱਡਣਾ ਨਹੀਂ। ਅੱਛਾ ਜਿੰਮੇਵਾਰੀ ਉਠਾਉਦਿਆਂ ਨੇ ਦਾਦੀਆਂ। ਸਭ ਇਕੱਠੇ ਹੋਕੇ ਇੱਕ ਦੋ ਦੇ ਪ੍ਰਤੀ ਸ਼ੁਭ ਭਾਵਨਾ ਸ਼ੁਭ ਕਾਮਨਾ ਦਾ ਹੱਥ ਫੈਲਾਓ। ਜਿਵੇਂ ਕੋਈ ਡਿੱਗਦਾ ਹੈ ਨਾ ਤਾਂ ਉਸਨੂੰ ਹੱਥ ਨਾਲ ਪਿਆਰ ਨਾਲ ਉਠਾਉਂਦੇ ਹਨ ਤਾਂ ਸ਼ੁਭ ਭਾਵਨਾ ਅਤੇ ਸ਼ੁਭ ਕਾਮਨਾ ਦਾ ਹੱਥ, ਇੱਕ ਦੋ ਦਾ ਸਹਿਯੋਗ ਦੇ ਕੇ ਅੱਗੇ ਵਧਾਉਦੇ ਚਲੋ। ਠੀਕ ਹੈ? ਸਿਰਫ਼ ਤੁਸੀਂ ਚੈਕ ਘੱਟ ਕਰਦੇ ਹੋ, ਕਰਕੇ ਪਿੱਛੇ ਚੈਕ ਕਰਦੇ ਹੋ, ਹੋ ਗਿਆ ਨਾ! ਪਹਿਲੇ ਸੋਚੋ, ਪਿੱਛੇ ਕਰੋ। ਪਹਿਲੇ ਕਰੋ ਪਿੱਛੇ ਸੋਚੋ ਨਹੀਂ। ਕਰਨਾ ਹੀ ਹੈ।

ਅੱਛਾ। ਹੁਣ ਬਾਪਦਾਦਾ ਕਿਹੜੀ ਡ੍ਰਿਲ ਕਰਾਉਣਾ ਚਾਹੁੰਦੇ ਹਨ? ਇੱਕ ਸੈਕਿੰਡ ਵਿੱਚ ਸ਼ਾਂਤੀ ਦੀ ਸ਼ਕਤੀ ਸਵਰੂਪ ਬਣ ਜਾਓ। ਇਕਾਗਰ ਬੁੱਧੀ, ਇਕਾਗਰ ਮਨ। ਸਾਰੇ ਦਿਨ ਵਿੱਚ ਇੱਕ ਸੈਕਿੰਡ ਵਿੱਚ -ਵਿੱਚ ਕੱਢ ਕੇ ਅਭਿਆਸ ਕਰੋ। ਸਾਈਲੈਂਸ ਦਾ ਸੰਕਲਪ ਕੀਤਾ ਅਤੇ ਸਵਰੂਪ ਹੋਇਆ। ਇਸਦੇ ਲਈ ਸਮੇਂ ਦੀ ਜ਼ਰੂਰਤ ਨਹੀਂ। ਇੱਕ ਸੈਕਿੰਡ ਦਾ ਅਭਿਆਸ ਕਰੋ, ਸਾਈਲੈਂਸ। ਅੱਛਾ।

ਚਾਰੋਂ ਪਾਸੇ ਦੇ ਜਨਮ ਉਤਸਵ ਮਨਾਉਣ ਵਾਲੇ ਭਾਗਵਾਨ ਆਤਮਾਵਾਂ ਨੂੰ ਸਦਾ ਉਤਸ਼ਾਹ ਵਿੱਚ ਰਹਿਣ ਵਾਲੇ ਸੰਗਮਯੁਗ ਦੇ ਉਤਸਵ ਨੂੰ ਮਨਾਉਣ ਵਾਲੇ, ਅਜਿਹੇ ਸਰਵ ਉਮੰਗ ਉਤਸ਼ਾਹ ਦੇ ਪੱਖਾਂ ਨਾਲ ਉੱਡਣ ਵਾਲੇ ਬੱਚਿਆਂ ਨੂੰ, ਸਦਾ ਮਨ ਅਤੇ ਬੁੱਧੀ ਨੂੰ ਇਕਾਗਰਤਾ ਦੇ ਅਨੁਭਵੀ ਬਣਾਉਣ ਵਾਲੇ ਮਹਾਵੀਰ ਬੱਚਿਆਂ ਨੂੰ, ਸਦਾ ਸਮਾਨ ਬਣਾਉਣ ਦੇ ਉਮੰਗ ਨੂੰ ਸਾਕਾਰ ਰੂਪ ਵਿੱਚ ਲਿਆਉਣ ਵਾਲੇ ਫਾਲੋ ਫ਼ਾਦਰ ਕਰਨ ਵਾਲੇ ਬੱਚਿਆਂ ਨੂੰ, ਸਦਾ ਇੱਕ ਦੋ ਦੇ ਸਨੇਹੀ ਸਹਿਯੋਗੀ ਹਿੰਮਤ ਦਵਾਉਣ ਵਾਲੇ ਬਾਪ ਕੋਲੋਂ ਮਦਦ ਦਾ ਵਰਦਾਨ ਦਵਾਉਣ ਵਾਲੇ ਵਰਦਾਨੀ ਬੱਚਿਆਂ ਨੂੰ, ਮਹਾਦਾਨੀ ਬੱਚਿਆਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਪਦਮ ਪਦਮ ਪਦਮਗੁਣਾਂ ਮੁਬਾਰਕ ਹੋਵੇ, ਮੁਬਾਰਕ ਹੋਵੇ, ਮੁਬਾਰਕ ਹੋਵੇ।

ਵਰਦਾਨ:-
ਸਦਾ ਏਕਾਂਤ ਅਤੇ ਸਿਮਰਨ ਵਿੱਚ ਵਿਅਸਤ ਰਹਿਣ ਵਾਲੇ ਬੇਹੱਦ ਦੇ ਵਾਂਨਪ੍ਰਸਤੀ ਭਵ

ਵਰਤਮਾਨ ਸਮੇਂ ਦੇ ਪ੍ਰਮਾਣ ਤੁਸੀਂ ਸਭ ਵਾਂਨਪ੍ਰਸਤ ਅਵਸਥਾ ਦੇ ਸਮੀਪ ਹੋ। ਵਾਂਨਪ੍ਰਸਤੀ ਕਦੀ ਗੁਡੀਆਂ ਦਾ ਖੇਲ ਨਹੀਂ ਕਰਦੇ ਹਨ। ਉਹ ਸਦਾ ਏਕਾਂਤ ਅਤੇ ਸਿਮਰਨ ਵਿੱਚ ਰਹਿੰਦੇ ਹਨ। ਤੁਸੀਂ ਸਭ ਬੇਹੱਦ ਦੇ ਵਾਂਨਪ੍ਰਸਤੀ ਸਦਾ ਇੱਕ ਦੇ ਅੰਤ ਵਿੱਚ ਮਤਲਬ ਨਿਰੰਤਰ ਇਕਾਂਤ ਵਿੱਚ ਰਹੋ ਨਾਲ -ਨਾਲ ਇੱਕ ਦਾ ਸਿਮਰਨ ਕਰਦੇਹੋਏ ਸਮ੍ਰਿਤੀ ਸਵਰੂਪ ਬਣੋ। ਸਭ ਬੱਚਿਆਂ ਪ੍ਰਤੀ ਬਾਪਦਾਦਾ ਦੀ ਇਹ ਹੀ ਸ਼ੁਭ ਆਸ਼ ਹੈ ਕਿ ਹੁਣ ਬਾਪ ਅਤੇ ਬੱਚੇ ਸਮਾਨ ਹੋ ਜਾਣ। ਸਦਾ ਯਾਦ ਵਿੱਚ ਸਮਾਏ ਰਹਿਣ। ਸਮਾਨ ਬਣਨਾ ਹੀ ਸਮਾਉਣਾ ਹੈ - ਇਹ ਹੀ ਵਾਂਨਪ੍ਰਸ਼ਤ ਸਥਿਤੀ ਦੀ ਨਿਸ਼ਾਨੀ ਹੈ।

ਸਲੋਗਨ:-
ਤੁਸੀਂ ਹਿੰਮਤ ਦਾ ਇੱਕ ਕਦਮ ਵਧਾਓ ਤਾਂ ਬਾਪ ਮਦਦ ਦੇ ਹਜ਼ਾਰ ਕਦਮ ਵਧਾਉਣਗੇ।

ਅਵਿਅਕਤ ਇਸ਼ਾਰੇ :- ਹੁਣ ਸੰਪੰਨ ਅਤੇ ਕਰਮਾਤੀਤ ਬਣਨ ਦੀ ਧੁਨ ਲਗਾਓ ਜਿਵੇਂ ਬਾਪ ਦੇ ਲਈ ਸਭਦੇ ਮੁਖ ਤੋਂ ਇੱਕ ਹੀ ਆਵਾਜ਼ ਨਿਕਲਦੀ ਹੈ -”ਮੇਰਾ ਬਾਬਾ”। ਇਵੇਂ ਤੁਸੀਂ ਹਰ ਸ਼੍ਰੇਸ਼ਠ ਆਤਮਾ ਦੇ ਪ੍ਰਤੀ ਇਹ ਭਾਵਨਾ ਹੋ, ਮਹਿਸੂਸਤਾ ਹੋਵੇ। ਹਰੇਕ ਨਾਲ ਮੇਰੇ -ਪਨ ਦੀ ਭਾਸਨਾ ਆਏ। ਹਰੇਕ ਸਮਝੇ ਇਹ ਮੇਰੇ ਸ਼ੁਭਚਿੰਤਕ ਸਹਿਯੋਗੀ ਸੇਵਾ ਦੇ ਸਾਥੀ ਹਨ, ਇਸਨੂੰ ਕਿਹਾ ਜਾਂਦਾ ਹੈ -ਬਾਪ ਸਮਾਨ, ਕਰਮਾਤੀਤ ਸਟੇਜ ਦੇ ਤਖ਼ਤਨਸ਼ੀਨ। ਸੂਚਨਾ :- ਅੱਜ ਮਹੀਨੇ ਦਾ ਤੀਸਰਾ ਰਵਿਵਾਰ ਹੈ, ਸਭ ਰਾਜਯੋਗੀ ਤੱਪਸਵੀ ਭਰਾ ਭੈਣਾਂ ਸ਼ਾਮ 6.30 ਤੋਂ 7.30 ਵੱਜੇ ਤੱਕ, ਵਿਸ਼ੇਸ਼ ਯੋਗ ਅਭਿਆਸ ਦੇ ਸਮੇਂ ਆਪਣੇ ਲਾਇਟ ਮਾਈਟ ਸਵਰੂਪ ਵਿੱਚ ਸਥਿਤ ਹੋ, ਭ੍ਰਿਕੁਟੀ ਦੇ ਮੱਧ ਬਾਪਦਾਦਾ ਦਾ ਆਹਵਾਂਨ ਕਰਦੇ ਹੋਏ, ਕੰਮਬਾਇੰਡ ਸਵਰੂਪ ਦਾ ਅਨੁਭਵ ਕਰਨ ਅਤੇ ਚਾਰੋਂ ਪਾਸੇ ਲਾਇਟ ਮਾਈਟ ਦੀਆਂ ਫੈਲਾਉਣ ਦੀ ਸੇਵਾ ਕਰੋ।