22.05.25 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਤੁਸੀਂ
ਇਨ੍ਹਾਂ ਅੱਖਾਂ ਨਾਲ ਜੋ ਕੁਝ ਵੇਖਦੇ ਹੋ ਇਹ ਸਭ ਪੁਰਾਣੀ ਦੁਨੀਆਂ ਦੀ ਸਮਗ੍ਰੀ ਹੈ, ਇਹ ਖ਼ਤਮ ਹੋਣੀ
ਹੈ, ਇਸਲਈ ਇਸ ਦੁੱਖਧਾਮ ਨੂੰ ਬੁੱਧੀ ਤੋਂ ਭੁੱਲ ਜਾਓ"
ਪ੍ਰਸ਼ਨ:-
ਮਨੁੱਖਾਂ ਨੇ
ਬਾਪ ਤੇ ਕਿਹੜਾ ਦੋਸ਼ ਲਾਇਆ ਹੈ ਪਰ ਉਹ ਦੋਸ਼ ਕਿਸੇ ਦਾ ਵੀ ਨਹੀਂ ਹੈ?
ਉੱਤਰ:-
ਇੰਨਾ ਵੱਡਾ ਜੋ
ਵਿਨਾਸ਼ ਹੁੰਦਾ ਹੈ, ਮਨੁੱਖ ਸਮਝਦੇ ਹਨ ਰੱਬ ਹੀ ਕਰਾਉਂਦਾ ਹੈ, ਦੁੱਖ ਵੀ ਉਹ ਦਿੰਦਾ, ਸੁੱਖ ਵੀ ਉਹ
ਹੀ ਦਿੰਦਾ। ਇਹ ਬਹੁਤ ਵੱਡਾ ਦੋਸ਼ ਲਗਾ ਦਿੱਤਾ ਹੈ। ਬਾਪ ਕਹਿੰਦੇ ਹਨ - ਬੱਚੇ, ਮੈ ਹਮੇਸ਼ਾ ਸੁੱਖ ਦਾਤਾ
ਹਾਂ, ਮੈ ਕਿਸੇ ਨੂੰ ਦੁੱਖ ਨਹੀਂ ਦੇ ਸਕਦਾ। ਜੇਕਰ ਮੈਂ ਵਿਨਾਸ਼ ਕਰਾਵਾਂ ਤਾਂ ਸਾਰਾ ਪਾਪ ਮੇਰੇ ਤੇ ਆ
ਜਾਵੇ। ਉਹ ਤਾਂ ਸਭ ਡਰਾਮਾ ਅਨੁਸਾਰ ਹੁੰਦਾ ਹੈ, ਮੈ ਨਹੀਂ ਕਰਾਉਂਦਾ ਹਾਂ।
ਗੀਤ:-
ਰਾਤ ਦੇ ਰਾਹੀ...
ਓਮ ਸ਼ਾਂਤੀ
ਬੱਚਿਆਂ ਨੂੰ ਸਿਖਾਉਣ ਦੇ ਲਈ ਕਈ ਗੀਤ ਬੜੇ ਚੰਗੇ ਹਨ। ਗੀਤ ਦਾ ਅਰਥ ਕਰਨ ਨਾਲ ਵਾਣੀ ਖੁਲ ਜਾਵੇਗੀ।
ਬੱਚਿਆਂ ਦੀ ਬੁੱਧੀ ਵਿਚ ਤਾਂ ਹੈ ਕਿ ਅਸੀਂ ਤਾ ਸਾਰੇ ਦਿਨ ਦੀ ਯਾਤਰਾ ਤੇ ਹਾਂ। ਰਾਤ ਦੀ ਯਾਤਰਾ ਪੂਰੀ
ਹੁੰਦੀ ਹੈ। ਭਗਤੀ ਮਾਰਗ ਹੈ ਹੀ ਰਾਤ ਦੀ ਯਾਤਰਾ। ਹਨ੍ਹੇਰੇ ਵਿਚ ਧੱਕਾ ਖਾਣਾ ਹੁੰਦਾ ਹੈ। ਅੱਧਾ ਕਲਪ
ਰਾਤ ਦੀ ਯਾਤਰਾ ਕਰ ਉਤਰਦੇ ਆਏ ਹੋ। ਹੁਣ ਆਏ ਹੋ ਦਿਨ ਦੀ ਯਾਤਰਾ ਤੇ। ਇਹ ਯਾਤਰਾ ਇੱਕ ਹੀ ਵਾਰੀ ਕਰਦੇ
ਹੋ। ਤੁਸੀਂ ਜਾਣਦੇ ਹੋ ਯਾਦ ਦੀ ਯਾਤਰਾ ਨਾਲ ਅਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਫਿਰ
ਸਤੋਪ੍ਰਧਾਨ ਸਤਯੁਗ ਦੇ ਮਾਲਿਕ ਬਣਦੇ ਹਾਂ। ਸਤੋਪ੍ਰਧਾਨ ਬਣਨ ਨਾਲ ਸਤਯੁਗ ਦੇ ਮਾਲਿਕ, ਤਮੋਪ੍ਰਧਾਨ
ਬਣਨ ਨਾਲ ਕਲਯੁਗ ਦੇ ਮਾਲਿਕ ਬਣਦੇ ਹੋ। ਉਸ ਨੂੰ ਕਿਹਾ ਜਾਂਦਾ ਹੈ ਸ੍ਵਰਗ, ਇਸ ਨੂੰ ਕਿਹਾ ਜਾਂਦਾ ਹੈ
ਨਰਕ। ਹੁਣ ਤੁਸੀਂ ਬੱਚੇ ਬਾਪ ਨੂੰ ਯਾਦ ਕਰਦੇ ਹੋ। ਬਾਪ ਤੋਂ ਸੁੱਖ ਹੀ ਮਿਲਦਾ ਹੈ। ਜੋ ਹੋਰ ਕੁਝ
ਬੋਲ ਨਹੀਂ ਸਕਦੇ ਹਨ ਉਹ ਸਿਰਫ ਇਹ ਯਾਦ ਰੱਖਣ - ਸ਼ਾਂਤੀਧਾਮ ਹੈ ਅਸੀਂ ਆਤਮਾਵਾਂ ਦਾ ਘਰ, ਸੁਖਧਾਮ ਹੈ
ਸ੍ਵਰਗ ਦੀ ਬਾਦਸ਼ਾਹੀ ਅਤੇ ਹੁਣ ਇਹ ਹੈ ਦੁੱਖਧਾਮ, ਰਾਵਣਰਾਜ। ਹੁਣ ਬਾਪ ਕਹਿੰਦੇ ਹਨ ਇਸ ਦੁੱਖਧਾਮ
ਨੂੰ ਭੁੱਲ ਜਾਓ। ਭਾਵੇਂ ਇੱਥੇ ਰਹਿੰਦੇ ਹੋ ਪਰ ਬੁੱਧੀ ਵਿੱਚ ਇਹ ਰਹੇ ਕਿ ਇਨ੍ਹਾਂ ਅੱਖਾਂ ਨਾਲ ਜੋ
ਕੁਝ ਵੇਖਦੇ ਹਾਂ ਉਹ ਸਭ ਰਾਵਣਰਾਜ ਹੈ। ਇਨ੍ਹਾਂ ਸ਼ਰੀਰਾਂ ਨੂੰ ਵੇਖਦੇ ਹੋ, ਇਹ ਵੀ ਸਾਰੀ ਪੁਰਾਣੀ
ਦੁਨੀਆਂ ਦੀ ਸਮਗ੍ਰੀ ਹੈ। ਇਹ ਸਾਰੀ ਸਮਗ੍ਰੀ ਇਸ ਯੱਗ ਵਿੱਚ ਸਵਾਹਾ ਹੋਣੀ ਹੈ। ਉਹ ਪਤਿਤ ਬ੍ਰਾਹਮਣ
ਲੋਕੀ ਯੱਗ ਰਚਦੇ ਹਨ ਤਾਂ ਉਸ ਵਿੱਚ ਜੌਂ - ਤਿਲ ਆਦਿ ਸਮਗ੍ਰੀ ਸਵਾਹਾ ਕਰਦੇ ਹਨ। ਇੱਥੇ ਤਾਂ ਵਿਨਾਸ਼
ਹੋਣਾ ਹੈ। ਉੱਚ ਤੇ ਉੱਚ ਹੈ ਬਾਪ, ਪਿੱਛੇ ਹੈ ਬ੍ਰਹਮਾ ਅਤੇ ਵਿਸ਼ਨੂੰ। ਸ਼ੰਕਰ ਦਾ ਇੰਨਾ ਕੋਈ ਪਾਰ੍ਟ
ਹੈ ਨਹੀਂ। ਵਿਨਾਸ਼ ਤਾਂ ਹੋਣਾ ਹੀ ਹੈ। ਬਾਪ ਤਾਂ ਵਿਨਾਸ਼ ਉਨ੍ਹਾਂ ਤੋਂ ਕਰਾਉਂਦੇ ਹਨ ਜਿਸ ਤੇ ਕੋਈ
ਪਾਪ ਨਾ ਲੱਗੇ। ਜੇ ਕਹਿਣ ਰੱਬ ਵਿਨਾਸ਼ ਕਰਾਉਂਦਾ ਹਾਂ ਤਾਂ ਉਸ ਤੇ ਦੋਸ਼ ਆ ਜਾਏਗਾ ਇਸਲਈ ਇਹ ਸਭ ਡਰਾਮਾ
ਵਿੱਚ ਨੂੰਧ ਹੈ। ਇਹ ਬੇਹੱਦ ਦਾ ਡਰਾਮਾ ਹੈ, ਜਿਸ ਨੂੰ ਕੋਈ ਜਾਣਦੇ ਨਹੀਂ ਹਨ। ਰਚਤਾ ਅਤੇ ਰਚਨਾ ਨੂੰ
ਕੋਈ ਨਹੀਂ ਜਾਣਦੇ। ਨਾ ਜਾਨਣ ਕਾਰਨ ਨਿਧਨਦੇ ਬਣ ਪਏ ਹਨ। ਕੋਈ ਧਨੀ ਹੈ ਨਹੀਂ। ਕੋਈ ਘਰ ਵਿੱਚ ਬਾਪ
ਨਹੀਂ ਹੁੰਦਾ ਹੈ ਅਤੇ ਆਪਸ ਵਿੱਚ ਲੜਦੇ ਹਨ ਤਾਂ ਕਹਿੰਦੇ ਹਨ ਤੁਹਾਡਾ ਕੋਈ ਧਨੀ ਨਹੀਂ ਹੈ ਕੀ! ਹੁਣ
ਤਾਂ ਕਰੋੜਾਂ ਮਨੁੱਖ ਹਨ, ਇਨ੍ਹਾਂ ਦਾ ਕੋਈ ਧਨੀਧੋਨੀ ਨਹੀਂ ਹੈ। ਨੇਸ਼ਨ - ਨੇਸ਼ਨ ਵਿੱਚ ਲੜਦੇ ਰਹਿੰਦੇ
ਹਨ। ਇੱਕ ਹੀ ਘਰ ਵਿੱਚ ਬੱਚੇ ਬਾਪ ਦੇ ਨਾਲ, ਪੁਰਸ਼ ਇਸਤ੍ਰੀ ਦੇ ਨਾਲ ਲੜਦੇ ਰਹਿੰਦੇ ਹਨ। ਦੁੱਖਧਾਮ
ਵਿੱਚ ਹੈ ਹੀ ਅਸ਼ਾਂਤੀ। ਇਵੇਂ ਨਹੀਂ ਕਹਾਂਗੇ ਰੱਬ ਬਾਪ ਕੋਈ ਦੁੱਖ ਰਚਦੇ ਹਨ। ਮਨੁੱਖ ਸਮਝਦੇ ਹਨ
ਦੁੱਖ - ਸੁੱਖ ਬਾਪ ਹੀ ਦਿੰਦੇ ਹਨ ਪਰ ਬਾਪ ਦੁੱਖ ਦੇ ਨਾ ਸਕੇ। ਉਨ੍ਹਾਂ ਨੂੰ ਕਿਹਾ ਹੀ ਜਾਂਦਾ ਹੈ
ਸੁੱਖ - ਦਾਤਾ ਤਾਂ ਫਿਰ ਦੁੱਖ ਕਿਵੇਂ ਦੇਣਗੇ। ਬਾਪ ਤਾਂ ਕਹਿੰਦੇ ਹਨ ਮੈਂ ਤੁਹਾਨੂੰ ਬਹੁਤ ਸੁਖੀ
ਬਣਾਉਂਦਾ ਹਾਂ। ਇੱਕ ਤਾਂ ਆਪਣੇ ਨੂੰ ਆਤਮਾ ਸਮਝੋ। ਆਤਮਾ ਹੈ ਅਵਿਨਾਸ਼ੀ, ਸ਼ਰੀਰ ਹੈ ਵਿਨਾਸ਼ੀ। ਅਸੀਂ
ਆਤਮਾਵਾਂ ਦੇ ਰਹਿਣ ਦਾ ਸਥਾਨ ਤੇ ਪਰਮਧਾਮ ਹੈ, ਜਿਸ ਨੂੰ ਸ਼ਾਂਤੀਧਾਮ ਵੀ ਕਿਹਾ ਜਾਂਦਾ ਹੈ। ਇਹ ਅੱਖਰ
ਠੀਕ ਹੈ। ਸ੍ਵਰਗ ਨੂੰ ਪਰਮਧਾਮ ਨਹੀਂ ਕਹਾਂਗੇ। ਪਰਮ ਮਤਲਬ ਪਰੇ ਤੋਂ ਪਰੇ। ਸ੍ਵਰਗ ਤਾਂ ਇੱਥੇ ਹੀ
ਹੁੰਦਾ ਹੈ। ਮੂਲਵਤਨ ਹੈ ਪਰੇ ਤੋਂ ਪਰੇ, ਜਿਥੇ ਅਸੀਂ ਆਤਮਾਵਾਂ ਰਹਿੰਦੀਆਂ ਹਾਂ। ਸੁੱਖ - ਦੁੱਖ ਦਾ
ਪਾਰ੍ਟ ਤੁਸੀਂ ਇੱਥੇ ਵਜਾਉਂਦੇ ਹੋ। ਇਹ ਜੋ ਕਹਿੰਦੇ ਹਨ ਫਲਾਣਾ ਸ੍ਵਰਗ ਪਧਾਰਿਆ। ਇਹ ਹੈ ਬਿਲਕੁਲ
ਰਾਂਗ। ਸ੍ਵਰਗ ਤਾਂ ਇੱਥੇ ਹੈ ਨਹੀਂ। ਹੁਣ ਤਾਂ ਹੈ ਕਲਯੁਗ। ਇਸ ਸਮੇਂ ਤੁਸੀਂ ਹੋ ਸੰਗਮਯੁਗੀ, ਬਾਕੀ
ਸਭ ਹੈ ਕਲਯੁਗੀ। ਇੱਕ ਹੀ ਘਰ ਵਿੱਚ ਬਾਪ ਕਲਯੁਗੀ ਤਾਂ ਬੱਚਾ ਸੰਗਮਯੁਗੀ। ਇਸਤ੍ਰੀ ਸੰਗਮਯੁਗੀ, ਪੁਰਸ਼
ਕਲਯੁਗੀ………..ਕਿੰਨਾ ਫਰਕ ਹੋ ਜਾਂਦਾ ਹੈ। ਇਸਤ੍ਰੀ ਗਿਆਨ ਲੈਂਦੀ, ਪੁਰਸ਼ ਗਿਆਨ ਨਹੀਂ ਲੈਂਦੇ ਤਾਂ
ਇੱਕ - ਦੋ ਦਾ ਸਾਥ ਨਹੀਂ ਦਿੰਦੇ। ਘਰ ਵਿੱਚ ਖਿਟ - ਖਿਟ ਹੋ ਜਾਂਦੀ ਹੈ। ਇਸਤ੍ਰੀ ਫੁੱਲ ਬਣ ਜਾਂਦੀ
ਹੈ, ਉਹ ਕੰਡੇ ਦਾ ਕੰਡਾ ਰਹਿ ਜਾਂਦਾ ਹੈ। ਇੱਕ ਹੀ ਘਰ ਵਿੱਚ ਬੱਚਾ ਜਾਣਦਾ ਹੈ ਕਿ ਅਸੀਂ ਸੰਗਮਯੁਗੀ
ਪੁਰਸ਼ੋਤਮ ਪਵਿੱਤਰ ਦੇਵਤਾ ਬਣ ਰਹੇ ਹਾਂ, ਪਰ ਬਾਪ ਕਹਿੰਦੇ ਹਨ ਸ਼ਾਦੀ ਬਰਬਾਦੀ ਕਰ ਨਰਕਵਾਸੀ ਬਣੋ।
ਹੁਣ ਰੂਹਾਨੀ ਬਾਪ ਕਹਿੰਦੇ ਹਨ - ਬੱਚੇ, ਪਵਿੱਤਰ ਬਣੋ। ਹੁਣ ਦੀ ਪਵਿੱਤਰਤਾ 21 ਜਨਮ ਚੱਲੇਗੀ। ਇਹ
ਰਾਵਣਰਾਜ ਹੀ ਖਤਮ ਹੋ ਜਾਣਾ ਹੈ। ਜਿਸ ਨਾਲ ਦੁਸ਼ਮਣੀ ਹੁੰਦੀ ਹੈ ਤਾਂ ਉਨ੍ਹਾਂ ਦੀ ਐਫਜ਼ੀ ਜਲਾਉਂਦੇ ਹਨ
ਨਾ। ਜਿਵੇਂ ਰਾਵਣ ਨੂੰ ਜਲਾਉਂਦੇ ਹਨ। ਤਾਂ ਦੁਸ਼ਮਣ ਤੋਂ ਕਿੰਨੀ ਘ੍ਰਿਣਾ ਹੋਣੀ ਚਾਹੀਦੀ ਹੈ। ਪਰ ਇਹ
ਕਿਸੇ ਨੂੰ ਪਤਾ ਨਹੀਂ ਕਿ ਰਾਵਣ ਕੌਣ ਹੈ? ਬਹੁਤ ਹੀ ਖਰਚਾ ਕਰਦੇ ਹਨ। ਮਨੁੱਖ ਨੂੰ ਜਲਾਉਣ ਦੇ ਲਈ
ਇੰਨਾ ਖਰਚਾ ਨਹੀਂ ਕਰਦੇ। ਸ੍ਵਰਗ ਵਿੱਚ ਤਾਂ ਇਵੇਂ ਕੋਈ ਗੱਲ ਬਾਤ ਹੁੰਦੀ ਨਹੀਂ। ਉੱਥੇ ਤਾਂ ਬਿਜਲੀ
ਵਿੱਚ ਰੱਖਿਆ ਅਤੇ ਖਤਮ। ਉੱਥੇ ਇਹ ਖਿਆਲ ਨਹੀਂ ਰਹਿੰਦਾ ਕਿ ਉਨ੍ਹਾਂ ਦੀ ਮਿੱਟੀ ਕੰਮ ਵਿੱਚ ਆਏ। ਉੱਥੇ
ਦੀ ਤਾਂ ਰਸਮ - ਰਿਵਾਜ ਅਜਿਹੀ ਹੈ ਜੋ ਕੋਈ ਤਕਲੀਫ ਜਾਂ ਥਕਾਵਟ ਦੀ ਗੱਲ ਨਹੀਂ ਰਹਿੰਦੀ। ਤਾਂ ਹੁਣ
ਬਾਪ ਸਮਝਾਉਂਦੇ ਹਨ - ਮਾਮੇਕਮ ਯਾਦ ਕਰਨ ਦਾ ਪੁਰਸ਼ਾਰਥ ਕਰੋ। ਇਹ ਯਾਦ ਕਰਨ ਦੀ ਹੀ ਯੁੱਧ ਹੈ। ਬਾਪ
ਬੱਚਿਆਂ ਨੂੰ ਸਮਝਾਉਂਦੇ ਰਹਿੰਦੇ ਹਨ - ਮਿੱਠੇ ਬੱਚੇ, ਆਪਣੇ ਉੱਪਰ ਅਟੈਂਸ਼ਨ ਦਾ ਪਹਿਰਾ ਦਿੰਦੇ ਰਹੋ।
ਮਾਇਆ ਕਿਤੇ ਨੱਕ - ਕੰਨ ਕੱਟ ਨਾ ਜਾਵੇ ਕਿਓਂਕਿ ਦੁਸ਼ਮਣ ਹੈ ਨਾ। ਤੁਸੀਂ ਬਾਪ ਨੂੰ ਯਾਦ ਕਰਦੇ ਹੋ ਅਤੇ
ਮਾਇਆ ਤੂਫ਼ਾਨ ਵਿੱਚ ਉਡਾ ਦਿੰਦੀ ਹੈ ਇਸਲਈ ਬਾਬਾ ਕਹਿੰਦੇ ਹਨ ਹਰ ਇੱਕ ਨੂੰ ਸਾਰੇ ਦਿਨ ਦਾ ਚਾਰਟ
ਲਿਖਣਾ ਚਾਹੀਦਾ ਕਿ ਕਿੰਨਾ ਬਾਪ ਨੂੰ ਯਾਦ ਕੀਤਾ? ਕਿੱਥੇ ਮਨ ਭੱਜਿਆ? ਡਾਇਰੀ ਵਿੱਚ ਨੋਟ ਕਰੋ, ਕਿੰਨਾ
ਸਮੇਂ ਬਾਪ ਨੂੰ ਯਾਦ ਕੀਤਾ? ਆਪਣੀ ਜਾਂਚ ਕਰਨੀ ਚਾਹੀਦੀ ਤਾਂ ਮਾਇਆ ਵੀ ਵੇਖੇਗੀ ਇਹ ਤਾਂ ਚੰਗਾ
ਬਹਾਦੁਰ ਹੈ, ਆਪਣੇ ਤੇ ਚੰਗਾ ਅਟੈਂਸ਼ਨ ਰੱਖਦੇ ਹਨ। ਪੂਰਾ ਪਹਿਰਾ ਰੱਖਣਾ ਹੈ। ਹੁਣ ਤੁਸੀਂ ਬੱਚਿਆਂ
ਨੂੰ ਬਾਪ ਆਕੇ ਪਰਿਚੈ ਦਿੰਦੇ ਹਨ। ਕਹਿੰਦੇ ਹਨ ਭਾਵੇਂ ਘਰਬਾਰ ਸਾਂਭੋ ਸਿਰਫ ਬਾਪ ਨੂੰ ਯਾਦ ਕਰੋ। ਇਹ
ਕੋਈ ਉਨ੍ਹਾਂ ਸੰਨਿਆਸੀਆਂ ਮੁਆਫਿਕ ਨਹੀਂ ਹੈ। ਉਹ ਭੀਖ ਤੇ ਚਲਦੇ ਹਨ ਫਿਰ ਵੀ ਕਰਮ ਤਾਂ ਕਰਨਾ ਪੈਂਦਾ
ਹੈ ਨਾ। ਤੁਸੀਂ ਉਨ੍ਹਾਂ ਨੂੰ ਵੀ ਕਹਿ ਸਕਦੇ ਹੋ ਕਿ ਤੁਸੀਂ ਹਠਯੋਗੀ ਹੋ, ਰਾਜਯੋਗ ਸਿਖਾਉਣ ਵਾਲਾ
ਇੱਕ ਹੀ ਰੱਬ ਹੈ। ਹੁਣ ਤੁਸੀਂ ਬੱਚੇ ਸੰਗਮ ਤੇ ਹੋ। ਇਸ ਸੰਗਮਯੁਗ ਨੂੰ ਹੀ ਯਾਦ ਕਰਨਾ ਪਵੇ। ਅਸੀਂ
ਹੁਣ ਸੰਗਮਯੁਗ ਤੇ ਸਰਵੋਤਮ ਦੇਵਤਾ ਬਣਦੇ ਹਾਂ। ਅਸੀਂ ਉੱਤਮ ਪਰੁਸ਼ ਅਰਥਾਤ ਪੂਜਯ ਦੇਵਤਾ ਸੀ, ਹੁਣ
ਕਨਿਸ਼ਟ ਬਣ ਪਏ ਹਨ। ਕਿਸੇ ਕੰਮ ਦੇ ਨਹੀਂ ਰਹੇ ਹੋ। ਹੁਣ ਅਸੀਂ ਕੀ ਬਣਦੇ ਹਾਂ, ਮਨੁੱਖ ਜਿਸ ਸਮੇਂ
ਬੈਰਿਸਟਰੀ ਆਦਿ ਪੜ੍ਹਦੇ ਹਨ, ਉਸ ਸਮੇਂ ਮਰਤਬਾ ਨਹੀਂ ਮਿਲਦਾ। ਇਮਤਿਹਾਨ ਪਾਸ ਕੀਤਾ, ਮਰਤਬੇ ਦੀ ਟੋਪੀ
ਮਿਲੀ। ਜਾਕੇ ਗੌਰਮਿੰਟ ਦੀ ਸਰਵਿਸ ਵਿੱਚ ਲਗਣਗੇ। ਹੁਣ ਤੁਸੀਂ ਜਾਣਦੇ ਹੋ ਸਾਨੂੰ ਉੱਚ ਤੇ ਉੱਚ ਰੱਬ
ਪੜ੍ਹਾਉਂਦੇ ਹਨ ਤਾਂ ਜਰੂਰ ਉੱਚ ਤੇ ਉੱਚ ਪਦ ਵੀ ਦੇਣਗੇ। ਇਹ ਏਮ ਆਬਜੈਕਟ ਹੈ। ਹੁਣ ਬਾਪ ਕਹਿੰਦੇ ਹਨ
ਮਾਮੇਕਮ ਯਾਦ ਕਰੋ, ਮੈ ਜੋ ਹਾਂ, ਜਿਵੇਂ ਦਾ ਹਾਂ, ਸੋ ਸਮਝਾ ਦਿੱਤਾ ਹੈ। ਆਤਮਾਵਾਂ ਦਾ ਬਾਪ ਮੈਂ
ਬਿੰਦੀ ਹਾਂ, ਮੇਰੇ ਵਿੱਚ ਸਾਰਾ ਗਿਆਨ ਹੈ, ਤੁਹਾਨੂੰ ਵੀ ਪਹਿਲੇ ਇਹ ਗਿਆਨ ਥੋੜੀ ਸੀ ਕਿ ਆਤਮਾ ਬਿੰਦੀ
ਹੈ। ਉਸ ਵਿੱਚ ਸਾਰਾ 84 ਜਨਮਾਂ ਦਾ ਪਾਰ੍ਟ ਅਵਿਨਾਸ਼ੀ ਨੂੰਧਿਆ ਹੋਇਆ ਹੈ। ਕ੍ਰਾਈਸਟ ਪਾਰ੍ਟ ਵਜਾ ਕੇ
ਗਏ ਹਨ, ਫਿਰ ਜ਼ਰੂਰ ਆਉਣਗੇ ਤਾਂ ਸਹੀ ਨਾ। ਕ੍ਰਾਈਸਟ ਦੇ ਹੁਣ ਸਾਰੇ ਜਾਣਗੇ। ਕ੍ਰਾਈਸਟ ਦੀ ਆਤਮਾ ਵੀ
ਹੁਣ ਤਮੋਪ੍ਰਧਾਨ ਹੋਵੇਗੀ। ਜੋ ਵੀ ਉੱਚ ਤੇ ਉੱਚ ਧਰਮ ਸਥਾਪਕ ਹਨ, ਉਹ ਹੁਣ ਤਮੋਪ੍ਰਧਾਨ ਹਨ। ਇਹ ਵੀ
ਕਹਿੰਦੇ ਹਨ ਮੈਂ ਬਹੁਤ ਜਨਮਾਂ ਦੇ ਅੰਤ ਵਿੱਚ ਤਮੋਪ੍ਰਧਾਨ ਬਣਿਆ, ਹੁਣ ਫਿਰ ਸਤੋਪ੍ਰਧਾਨ ਬਣਦੇ ਹਨ।
ਤੱਤ ਤਵਮ।
ਤੁਸੀਂ ਜਾਣਦੇ ਹੋ - ਅਸੀਂ
ਹੁਣ ਬ੍ਰਾਹਮਣ ਬਣੇ ਹਾਂ ਦੇਵਤਾ ਬਣਨ ਦੇ ਲਈ। ਵਿਰਾਟ ਰੂਪ ਦੇ ਚਿੱਤਰ ਦਾ ਅਰਥ ਕੋਈ ਨਹੀਂ ਜਾਣਦੇ।
ਹੁਣ ਤੁਸੀਂ ਬੱਚੇ ਜਾਣਦੇ ਹੋ ਆਤਮਾ ਸਵੀਟ ਹੋਮ ਵਿੱਚ ਰਹਿੰਦੀ ਹੈ ਤਾਂ ਪਵਿੱਤਰ ਹੈ। ਇੱਥੇ ਆਉਣ ਨਾਲ
ਪਤਿਤ ਬਣੀ ਹੈ। ਤੱਦ ਕਹਿੰਦੇ ਹਨ - ਹੇ ਪਤਿਤ - ਪਾਵਨ ਆਕੇ ਸਾਨੂੰ ਪਵਿੱਤਰ ਬਣਾਓ ਤਾਂ ਅਸੀਂ ਆਪਣੇ
ਘਰ ਮੁਕਤੀਧਾਮ ਵਿੱਚ ਜਾਈਏ। ਇਹ ਵੀ ਪੁਆਇੰਟ ਧਾਰਨ ਕਰਨ ਦੇ ਲਈ ਹੈ। ਮਨੁੱਖ ਨਹੀਂ ਜਾਣਦੇ ਮੁਕਤੀ -
ਜੀਵਨਮੁਕਤੀਧਾਮ ਕਿਸ ਨੂੰ ਕਿਹਾ ਜਾਂਦਾ ਹੈ। ਮੁਕਤੀਧਾਮ ਨੂੰ ਸ਼ਾਂਤੀਧਾਮ ਕਿਹਾ ਜਾਂਦਾ ਹੈ।
ਜੀਵਨਮੁਕਤੀਧਾਮ ਨੂੰ ਸੁਖਧਾਮ ਕਿਹਾ ਜਾਂਦਾ ਹੈ। ਇੱਥੇ ਹੈ ਦੁੱਖ ਦਾ ਬੰਧਨ। ਜੀਵਨਮੁਕਤੀ ਨੂੰ ਸੁੱਖ
ਦਾ ਸੰਬੰਧ ਕਹਾਂਗੇ। ਹੁਣ ਦੁੱਖ ਦਾ ਬੰਧਨ ਦੂਰ ਹੋ ਜਾਏਗਾ। ਅਸੀਂ ਪੁਰਸ਼ਾਰਥ ਕਰਦੇ ਹਾਂ ਉੱਚ ਪਦ
ਪਾਉਣ ਦੇ ਲਈ। ਤਾਂ ਇਹ ਨਸ਼ਾ ਹੋਣਾ ਚਾਹੀਦਾ ਹੈ। ਅਸੀਂ ਹੁਣ ਸ਼੍ਰੀਮਤ ਤੇ ਆਪਣਾ ਰਾਜ - ਭਾਗ ਸਥਾਪਨ
ਕਰ ਰਹੇ ਹਾਂ। ਜਗਤ ਅੰਬਾ ਨੰਬਰਵਨ ਵਿੱਚ ਜਾਂਦੀ ਹੈ। ਅਸੀਂ ਵੀ ਉਨ੍ਹਾਂ ਨੂੰ ਫਾਲੋ ਕਰਾਂਗੇ। ਜੋ
ਬੱਚੇ ਹੁਣ ਮਾਤਾ - ਪਿਤਾ ਦੇ ਦਿਲ ਤੇ ਚੜ੍ਹਦੇ ਹਨ ਉਹ ਹੀ ਭਵਿੱਖ ਵਿੱਚ ਤਖਤਨਸ਼ੀਨ ਬਣਨਗੇ। ਦਿਲ ਤੇ
ਉਹ ਚੜ੍ਹਦੇ ਜੋ ਦਿਨ - ਰਾਤ ਸਰਵਿਸ ਵਿੱਚ ਬਿਜ਼ੀ ਰਹਿੰਦੇ ਹਨ। ਸਭ ਨੂੰ ਪੈਗਾਮ ਦੇਣਾ ਹੈ ਕਿ ਬਾਪ
ਨੂੰ ਯਾਦ ਕਰੋ। ਪੈਸਾ - ਕੌਡੀ ਕੁਝ ਵੀ ਲੈਣ ਦਾ ਨਹੀਂ ਹੈ। ਉਹ ਸਮਝਦੇ ਹਨ ਇਹ ਰੱਖੜੀ ਬੰਨ੍ਹਣ
ਆਉਂਦੀਆਂ ਹਨ, ਕੁਝ ਦੇਣਾ ਪਵੇਗਾ। ਬੋਲੋ ਸਾਨੂੰ ਹੋਰ ਕੁਝ ਚਾਹੀਦਾ ਨਹੀਂ ਸਿਰਫ 5 ਵਿਕਾਰਾਂ ਦਾ ਦਾਨ
ਦੇਵੋ। ਇਹ ਦਾਨ ਲੈਣ ਦੇ ਲਈ ਅਸੀਂ ਆਏ ਹਾਂ ਇਸਲਈ ਪਵਿੱਤਰਤਾ ਦੀ ਰਾਖੀ ਬੰਨਦੇ ਹਨ। ਬਾਪ ਨੂੰ ਯਾਦ
ਕਰੋ, ਪਵਿੱਤਰ ਬਣੋ ਤਾਂ ਇਹ (ਦੇਵਤਾ) ਬਣੋਗੇ। ਬਾਕੀ ਅਸੀਂ ਪੈਸਾ ਕੁਝ ਵੀ ਨਹੀਂ ਲੈ ਸਕਦੇ ਹਾਂ। ਅਸੀਂ
ਉਹ ਬ੍ਰਾਹਮਣ ਨਹੀਂ ਹਾਂ। ਸਿਰਫ 5 ਵਿਕਾਰਾਂ ਦਾ ਦਾਨ ਦੇਵੋ ਤਾਂ ਗ੍ਰਹਿਣ ਛੁਟੇ। ਹੁਣ ਕੋਈ ਕਲਾ ਨਹੀਂ
ਰਹੀ। ਸਭ ਤੇ ਗ੍ਰਹਿਣ ਲੱਗਿਆ ਹੋਇਆ ਹੈ। ਤੁਸੀਂ ਬ੍ਰਾਹਮਣ ਹੋ ਨਾ। ਜਿੱਥੇ ਵੀ ਜਾਓ - ਬੋਲੋ, ਦੇ
ਦਾਨ ਤਾਂ ਛੁਟੇ ਗ੍ਰਹਿਣ। ਪਵਿੱਤਰ ਬਣੋ। ਵਿਕਾਰ ਵਿੱਚ ਕਦੀ ਨਹੀਂ ਜਾਣਾ। ਬਾਪ ਨੂੰ ਯਾਦ ਕਰੋਗੇ ਤਾਂ
ਵਿਕਰਮ ਵਿਨਾਸ਼ ਹੋਣਗੇ ਅਤੇ ਤੁਸੀਂ ਫੁਲ ਬਣ ਜਾਓਗੇ। ਤੁਸੀਂ ਹੀ ਫੁੱਲ ਸੀ ਫਿਰ ਕੰਡੇ ਬਣੇ ਹੋ। 84
ਜਨਮ ਲੈਂਦੇ - ਲੈਂਦੇ ਡਿੱਗਦੇ ਆਏ ਹੋ। ਹੁਣ ਵਾਪਿਸ ਜਾਣਾ ਹੈ। ਬਾਬਾ ਨੇ ਡਾਇਰੈਕਸ਼ਨ ਦਿੱਤੀ ਹੈ
ਇਨ੍ਹਾਂ ਦੁਆਰਾ। ਉਹ ਹੈ ਉੱਚ ਤੇ ਉੱਚ ਰੱਬ। ਉਨ੍ਹਾਂ ਨੂੰ ਸ਼ਰੀਰ ਨਹੀਂ ਹੈ। ਅੱਛਾ, ਬ੍ਰਹਮਾ - ਵਿਸ਼ਨੂੰ
- ਸ਼ੰਕਰ ਨੂੰ ਸ਼ਰੀਰ ਹੈ? ਤੁਸੀਂ ਕਹੋਗੇ - ਹਾਂ, ਸੂਖਸ਼ਮ ਸ਼ਰੀਰ ਹੈ। ਪਰ ਉਹ ਮਨੁਖਾਂ ਦੀ ਸ੍ਰਿਸ਼ਟੀ
ਤਾਂ ਨਹੀਂ ਹੈ। ਖੇਡ ਸਾਰਾ ਇੱਥੇ ਹੈ। ਸੂਖਸ਼ਮਵਤਨ ਵਿੱਚ ਨਾਟਕ ਕਿਵੇਂ ਚੱਲੇਗਾ? ਉਵੇਂ ਮੂਲਵਤਨ ਵਿੱਚ
ਵੀ ਸੂਰਜ - ਚੰਦ ਹੀ ਨਹੀਂ ਤਾਂ ਨਾਟਕ ਵੀ ਕਿਸ ਦਾ ਹੋਵੇਗਾ! ਇਹ ਬਹੁਤ ਵੱਡਾ ਮਾਂਡਵਾ ਹੈ। ਪੁਨਰਜਨਮ
ਵੀ ਇੱਥੇ ਹੁੰਦਾ ਹੈ। ਸੂਖਸ਼ਮਵਤਨ ਵਿੱਚ ਨਹੀਂ ਹੁੰਦਾ। ਹੁਣ ਤੁਹਾਡੀ ਬੁੱਧੀ ਵਿੱਚ ਸਾਰਾ ਬੇਹੱਦ ਦਾ
ਖੇਡ ਹੈ। ਹੁਣ ਪਤਾ ਚੱਲਿਆ ਹੈ - ਅਸੀਂ ਜੋ ਦੇਵੀ - ਦੇਵਤਾ ਸੀ ਸੋ ਫਿਰ ਕਿਵੇਂ ਵਾਮ ਮਾਰਗ ਵਿੱਚ
ਆਉਂਦੇ ਹਨ। ਵਾਮ ਮਾਰਗ ਵਿਕਾਰੀ ਮਾਰਗ ਨੂੰ ਕਿਹਾ ਜਾਂਦਾ ਹੈ। ਅੱਧਾਕਲਪ ਅਸੀਂ ਪਵਿੱਤਰ ਸੀ, ਸਾਡਾ
ਹੀ ਹਾਰ ਅਤੇ ਜਿੱਤ ਦਾ ਖੇਡ ਹੈ। ਭਾਰਤ ਅਵਿਨਾਸ਼ੀ ਖੰਡ ਹੈ। ਇਹ ਕਦੀ ਵਿਨਾਸ਼ ਨਹੀਂ ਹੁੰਦਾ ਹੈ। ਆਦਿ
ਸਨਾਤਨ ਦੇਵੀ - ਦੇਵਤਾ ਧਰਮ ਸੀ ਤਾਂ ਹੋਰ ਕੋਈ ਧਰਮ ਨਹੀਂ ਸੀ। ਤੁਹਾਡੀਆਂ ਇਨ੍ਹਾਂ ਗੱਲਾਂ ਨੂੰ
ਮੰਨਣਗੇ ਉਹ ਜਿਨ੍ਹਾਂਨੇ ਕਲਪ ਪਹਿਲੇ ਮੰਨਿਆ ਹੋਵੇਗਾ। 5 ਹਜ਼ਾਰ ਵਰ੍ਹੇ ਤੋਂ ਪੁਰਾਣੀ ਚੀਜ਼ ਕੋਈ ਹੁੰਦੀ
ਨਹੀਂ। ਸਤਯੁਗ ਵਿੱਚ ਫਿਰ ਤੁਸੀਂ ਪਹਿਲੇ ਜਾਕੇ ਆਪਣੇ ਮਹਿਲ ਬਣਾਓਗੇ। ਇਵੇਂ ਨਹੀਂ ਕਿ ਸੋਨੇ ਦੀ
ਦਵਾਰਕਾ ਕੋਈ ਸਮੁੰਦਰ ਦੇ ਥੱਲੇ ਹੈ ਉਹ ਨਿਕਲ ਆਏਗੀ। ਵਿਖਾਉਂਦੇ ਹਨ ਸਾਗਰ ਦੇਵਤਾਵਾਂ ਨੂੰ ਰਤਨਾਂ
ਦੀਆਂ ਥਾਲੀਆਂ ਭਰ ਕੇ ਦਿੰਦੇ ਸੀ। ਅਸੁਲ ਵਿੱਚ ਗਿਆਨ ਸਾਗਰ ਬਾਪ ਹੈ ਜੋ ਤੁਹਾਨੂੰ ਬੱਚਿਆਂ ਨੂੰ
ਗਿਆਨ ਰਤਨਾਂ ਦੀ ਥਾਲੀਆਂ ਭਰ ਕੇ ਦੇ ਰਹੇ ਹਨ। ਵਿਖਾਉਂਦੇ ਹਨ ਸ਼ੰਕਰ ਨੇ ਪਾਰਵਤੀ ਨੂੰ ਕਥਾ ਸੁਣਾਈ।
ਗਿਆਨ ਰਤਨਾਂ ਨਾਲ ਝੋਲੀ ਭਰੀ। ਸ਼ੰਕਰ ਦੇ ਲਈ ਕਹਿੰਦੇ ਹਨ - ਭੰਗ - ਧਤੂਰਾ ਪੀਂਦਾ ਸੀ, ਫਿਰ ਉਨ੍ਹਾਂ
ਦੇ ਅੱਗੇ ਜਾਕੇ ਕਹਿੰਦੇ ਹਨ ਝੋਲੀ ਭਰ ਦੋ, ਸਾਨੂੰ ਧਨ ਦੋ। ਤਾਂ ਵੇਖੋ ਸ਼ੰਕਰ ਦੀ ਵੀ ਗਲਾਨੀ ਕਰ
ਦਿੱਤੀ ਹੈ। ਸਭ ਤੋਂ ਜਾਸਤੀ ਗਲਾਣੀ ਕਰਦੇ ਹਨ ਸਾਡੀ। ਇਹ ਵੀ ਖੇਡ ਹੈ ਜੋ ਫਿਰ ਵੀ ਹੋਵੇਗਾ। ਇਸ
ਨਾਟਕ ਨੂੰ ਕੋਈ ਜਾਣਦੇ ਨਹੀਂ। ਮੈਂ ਆਕੇ ਆਦਿ ਦੇ ਅੰਤ ਤੱਕ ਸਾਰਾ ਰਾਜ ਸਮਝਾਉਂਦਾ ਹਾਂ। ਇਹ ਵੀ
ਜਾਣਦੇ ਹਨ ਉੱਚ ਤੇ ਉੱਚ ਬਾਪ ਹੈ। ਵਿਸ਼ਨੂੰ ਤੋਂ ਬ੍ਰਹਮਾ, ਬ੍ਰਹਮਾ ਤੋਂ ਵਿਸ਼ਨੂੰ ਕਿਵੇਂ ਬਣਦੇ ਹਨ -
ਇਹ ਕੋਈ ਸਮਝ ਨਾ ਸਕੇ।
ਹੁਣ ਤੁਸੀਂ ਬੱਚੇ
ਪੁਰਸ਼ਾਰਥ ਕਰਦੇ ਹੋ ਕਿ ਅਸੀਂ ਵਿਸ਼ਨੂੰ ਕੁਲ ਦਾ ਬਣੀਏ। ਵਿਸ਼ਨੂੰਪੁਰੀ ਦਾ ਮਾਲਿਕ ਬਣਨ ਦੇ ਲਈ ਤੁਸੀਂ
ਬ੍ਰਾਹਮਣ ਬਣੇ ਹੋ। ਤੁਹਾਡੀ ਦਿਲ ਵਿੱਚ ਹੈ - ਅਸੀਂ ਬ੍ਰਾਹਮਣ ਆਪਣੇ ਲਈ ਸੂਰਜਵੰਸ਼ੀ - ਚੰਦ੍ਰਵੰਸ਼ੀ
ਰਾਜਧਾਨੀ ਸਥਾਪਨ ਕਰ ਰਹੇ ਹਾਂ ਸ਼੍ਰੀਮਤ ਤੇ। ਇਸ ਵਿੱਚ ਲੜਾਈ ਆਦਿ ਦੀ ਕੋਈ ਗੱਲ ਨਹੀਂ। ਦੇਵਤਾਵਾਂ
ਅਤੇ ਅਸੁਰਾਂ ਦੀ ਲੜਾਈ ਕਦੀ ਹੁੰਦੀ ਨਹੀਂ। ਦੇਵਤੇ ਹਨ ਸਤਯੁਗ ਵਿੱਚ। ਉੱਥੇ ਲੜਾਈ ਕਿਵੇਂ ਹੋਵੇਗੀ।
ਹੁਣ ਤੁਸੀਂ ਬ੍ਰਾਹਮਣ ਯੋਗਬਲ ਨਾਲ ਵਿਸ਼ਵ ਦੇ ਮਾਲਿਕ ਬਣਦੇ ਹੋ। ਬਾਹੂਬਲ ਵਾਲੇ ਵਿਨਾਸ਼ ਨੂੰ ਪ੍ਰਾਪਤ
ਹੋ ਜਾਣਗੇ। ਤੁਸੀਂ ਸਾਈਲੈਂਸ ਬਲ ਨਾਲ ਸਾਇੰਸ ਤੇ ਵਿਜੈ ਪਾਉਂਦੇ ਹੋ। ਹੁਣ ਤੁਹਾਨੂੰ ਆਤਮ - ਅਭਿਮਾਨੀ
ਬਣਨਾ ਹੈ। ਅਸੀਂ ਆਤਮਾ ਹਾਂ, ਸਾਨੂੰ ਜਾਣਾ ਹੈ ਆਪਣੇ ਘਰ। ਆਤਮਾਵਾਂ ਤਿੱਖੀਆਂ ਹਨ। ਹੁਣ ਐਰੋਪਲੇਨ
ਇਵੇਂ ਕੱਢਿਆ ਹੈ ਜੋ ਇੱਕ ਘੰਟੇ ਵਿੱਚ ਕਿੱਥੇ ਤੋਂ ਕਿੱਥੇ ਚਲਾ ਜਾਂਦਾ ਹੈ। ਹੁਣ ਆਤਮਾ ਤਾਂ ਉਨ੍ਹਾਂ
ਤੋਂ ਵੀ ਤਿੱਖੀ ਹੈ। ਚਪਟੀ ਵਿੱਚ ਆਤਮਾ ਕਿੱਥੇ ਤੋਂ ਕਿੱਥੇ ਜਾਕੇ ਜਨਮ ਲੈਂਦੀ ਹੈ। ਕੋਈ ਵਿਲਾਇਤ
ਵਿੱਚ ਵੀ ਜਾਕੇ ਜਨਮ ਲੈਂਦੇ ਹਨ। ਆਤਮਾ ਸਭ ਤੋਂ ਤਿੱਖਾ ਰਾਕੇਟ ਹੈ। ਇਸ ਵਿੱਚ ਮਸ਼ੀਨਰੀ ਆਦਿ ਦੀ ਕੋਈ
ਗੱਲ ਨਹੀਂ ਹੈ। ਸ਼ਰੀਰ ਛੱਡਿਆ ਅਤੇ ਇਹ ਭੱਜਿਆ। ਹੁਣ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ ਸਾਨੂੰ ਘਰ
ਜਾਣਾ ਹੈ, ਪਤਿਤ ਆਤਮਾ ਤਾਂ ਜਾ ਨਾ ਸਕੇ। ਤੁਸੀਂ ਪਾਵਨ ਬਣ ਕੇ ਹੀ ਜਾਓਗੇ ਬਾਕੀ ਤਾਂ ਸਭ ਸਜ਼ਾਵਾਂ
ਖਾਕੇ ਜਾਣਗੇ। ਸਜਾਵਾਂ ਤਾਂ ਬਹੁਤ ਮਿਲਦੀਆਂ ਹਨ। ਉੱਥੇ ਤਾਂ ਗਰਭ ਮਹਿਲ ਵਿੱਚ ਅਰਾਮ ਨਾਲ ਰਹਿੰਦੇ
ਹਨ। ਬੱਚਿਆਂ ਨੇ ਸਾਕਸ਼ਾਤਕਾਰ ਕੀਤਾ ਹੈ। ਕ੍ਰਿਸ਼ਨ ਦਾ ਜਨਮ ਕਿਵੇਂ ਹੁੰਦਾ ਹੈ, ਕੋਈ ਗੰਦ ਦੀ ਗੱਲ ਨਹੀਂ।
ਇਕਦਮ ਜਿਵੇਂ ਰੋਸ਼ਨੀ ਹੋ ਜਾਂਦੀ ਹੈ। ਹੁਣ ਤੁਸੀਂ ਬੈਕੁੰਠ ਦੇ ਮਾਲਿਕ ਬਣਦੇ ਹੋ ਤਾਂ ਇਵੇਂ ਪੁਰਸ਼ਾਰਥ
ਕਰਨਾ ਚਾਹੀਦਾ ਹੈ। ਸ਼ੁੱਧ ਪਵਿੱਤਰ ਖਾਨ - ਪਾਨ ਹੋਣਾ ਚਾਹੀਦਾ ਹੈ। ਦਾਲ ਭਾਤ ਸਭ ਤੋਂ ਚੰਗਾ ਹੈ।
ਰਿਸ਼ੀਕੇਸ਼ ਵਿੱਚ ਸੰਨਿਆਸੀ ਇੱਕ ਖਿੜਕੀ ਤੋਂ ਲੈਕੇ ਚਲੇ ਜਾਂਦੇ ਹਨ, ਹਾਂ ਕੋਈ ਕਿਵੇਂ, ਕੋਈ ਕਿਵੇਂ
ਹੁੰਦਾ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਆਪਣੇ ਉੱਪਰ
ਅਟੈਂਸ਼ਨ ਦਾ ਪੂਰਾ - ਪੂਰਾ ਪਹਿਰਾ ਦੇਣਾ ਹੈ। ਮਾਇਆ ਤੋਂ ਆਪਣੀ ਸੰਭਾਲ ਕਰਨੀ ਹੈ। ਯਾਦ ਦਾ ਸੱਚਾ -
ਸੱਚਾ ਚਾਰਟ ਰੱਖਣਾ ਹੈ।
2. ਮਾਤਾ - ਪਿਤਾ ਨੂੰ
ਫਾਲੋ ਕਰ ਦਿਲਤਖਤਨਸ਼ੀਨ ਬਣਨਾ ਹੈ। ਦਿਨ - ਰਾਤ ਸਰਵਿਸ ਤੇ ਤਤਪਰ ਰਹਿਣਾ ਹੈ। ਸਭ ਨੂੰ ਪੈਗਾਮ ਦੇਣਾ
ਹੈ ਕਿ ਬਾਪ ਨੂੰ ਯਾਦ ਕਰੋ। 5 ਵਿਕਾਰਾਂ ਦਾ ਦਾਨ ਦਿਉ ਤਾਂ ਗ੍ਰਹਿਣ ਛੁਟੇ।
ਵਰਦਾਨ:-
ਸੇਨਸ ਅਤੇ ਇੰਨਸੇਸ ਦੇ ਬੈਲੇਂਸ ਦਵਾਰਾ ਅਪਣੇਪਨ ਨੂੰ ਸਵਾਹਾ ਕਰਨ ਵਾਲੇ ਵਿਸ਼ਵ ਪਰਿਵਰਤਕ ਭਵ
ਸੇੰਸ ਮਤਲਬ ਗਿਆਨ ਦੀ
ਪੁਆਇੰਟਸ, ਸਮਝ ਅਤੇ ਇੰਨਸੇਸ ਮਤਲਬ ਸਰਵ ਸ਼ਕਤੀਆਂ ਸਵਰੂਪ ਸਮ੍ਰਿਤੀ ਅਤੇ ਸਮਰਥ ਸਵਰੂਪ। ਇਹਨਾਂ ਦੋਵਾ
ਦਾ ਬੈਲੇਂਸ ਹੋਵੇ ਤਾਂ ਆਪਣੇਪਨ ਅਤੇ ਪੁਰਾਣਾਪਨ ਸਵਾਹਾ ਹੋ ਜਾਏਗਾ। ਹਰ ਸੈਕਿੰਡ,ਹਰ ਸੰਕਲਪ ਹਰ ਬੋਲ
ਅਤੇ ਹਰ ਕਰਮ ਵਿਸ਼ਵ ਪਰਿਵਰਤਨ ਦੀ ਸੇਵਾ ਪ੍ਰਤੀ ਸਵਾਹਾ ਹੋਣ ਨਾਲ ਵਿਸ਼ਵ ਪਰਿਵਰਤਕ ਖੁਦ ਬਣ ਜਾਏਗੇ।
ਜੋ ਆਪਣੀ ਦੇਹ ਦੀ ਸਮ੍ਰਿਤੀ ਸਹਿਤ ਸਵਾਹਾ ਹੋ ਜਾਂਦੇ ਹਨ ਉਹਨਾਂ ਦੇ ਸ਼੍ਰੇਸ਼ਠ ਵਾਈਬ੍ਰੇਸ਼ਨ ਦਵਾਰਾ
ਵਾਯੂਮੰਡਲ ਦਾ ਪਰਿਵਰਤਨ ਸਹਿਜ ਹੁੰਦਾ ਹੈ।
ਸਲੋਗਨ:-
ਪ੍ਰਾਪਤੀਆਂ ਨੂੰ
ਯਾਦ ਕਰੋ ਤਾਂ ਦੁੱਖ ਅਤੇ ਪ੍ਰੇਸ਼ਾਨੀ ਦੀਆਂ ਗੱਲਾਂ ਭੁੱਲ ਜਾਣਗੀਆਂ।
ਅਵਿਅਕਤ ਇਸ਼ਾਰੇ - ਰੂਹਾਨੀ
ਰੌਇਲਟੀ ਅਤੇ ਪਿਉਰਿਟੀ ਦੀ ਪਰਸਨੈਲਿਟੀ ਧਾਰਨ ਕਰੋ
ਸ਼੍ਰੇਸ਼ਠ ਕਰਮਾਂ ਦਾ
ਫਾਊਡੇਸ਼ਨ ਹੈ "ਪਵਿੱਤਰਤਾ"। ਪਰ ਪਵਿੱਤਰਤਾ ਸਿਰਫ਼ ਬ੍ਰਹਮਚਾਰਯ ਨਹੀਂ। ਇਹ ਵੀ ਸ਼੍ਰੇਸ਼ਠ ਹੈ ਪਰ ਮਨਸਾ
ਸੰਕਲਪ ਵਿੱਚ ਵੀ ਜੇਕਰ ਕੋਈ ਆਤਮਾ ਦੇ ਪ੍ਰਤੀ ਵਿਸ਼ੇਸ਼ ਲਗਾਵ ਅਤੇ ਝੁਕਾਵ ਹੋ ਗਿਆ, ਕਿਸੇ ਆਤਮਾ ਦੀ
ਵਿਸ਼ੇਸ਼ਤਾ ਤੋਂ ਪ੍ਰਭਾਵਿਤ ਹੋ ਗਏ ਜਾਂ ਉਸਦੇ ਪ੍ਰਤੀ ਨਿਗਟਿਵ ਸੰਕਲਪ ਚਲੇ, ਅਜਿਹੇ ਬੋਲ ਅਤੇ ਸ਼ਬਦ
ਨਿਕਲਣ ਜੋ ਮਰਿਆਦਾਪੂਰਵਕ ਨਹੀਂ ਹਨ ਤਾਂ ਉਸਨੂੰ ਵੀ ਪਵਿੱਤਰਤਾ ਨਹੀਂ ਕਹਾਂਗੇ।