22.05.26        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਚੈਰਿਟੀ ਬਿਗੰਜ਼ ਐਟ ਹੋਮ ਮਤਲਬ ਜੋ ਦੇਵੀ ਦੇਵਤਾ ਧਰਮ ਦੇ ਹਨ , ਸ਼ਿਵ ਦੇ ਜਾਂ ਦੇਵਤਾਵਾਂ ਦੇ ਪੁਜਾਰੀ ਹਨ , ਉਨ੍ਹਾਂ ਨੂੰ ਪਹਿਲੇ - ਪਹਿਲੇ ਗਿਆਨ ਦਵੋ ”

ਪ੍ਰਸ਼ਨ:-
ਬਾਪ ਦਾ ਕਿਹੜਾ ਕਰ੍ਤਵ੍ ਕੋਈ ਵੀ ਮਨੁੱਖ ਨਹੀਂ ਕਰ ਸਕਦੇ ਹਨ ਅਤੇ ਕਿਓਂ?

ਉੱਤਰ:-
ਸਾਰੇ ਵਿਸ਼ਵ ਵਿੱਚ ਸ਼ਾਂਤੀ ਸਥਾਪਨ ਕਰਨ ਦਾ ਕਰ੍ਤਵ੍ ਇੱਕ ਬਾਪ ਦਾ ਹੈ। ਮਨੁੱਖ, ਵਿਸ਼ਵ ਵਿੱਚ ਸ਼ਾਂਤੀ ਸਥਾਪਨ ਨਹੀਂ ਕਰ ਸਕਦੇ ਕਿਓਂਕਿ ਸਭ ਵਿਕਾਰੀ ਹਨ। ਸ਼ਾਂਤੀ ਦੀ ਸਥਾਪਨਾ ਉਦੋਂ ਹੋਵੇ ਜਦੋੰ ਬਾਪ ਨੂੰ ਜਾਨਣ ਅਤੇ ਪਵਿੱਤਰ ਬਣਨ। ਬਾਪ ਨੂੰ ਨਾ ਜਾਨਣ ਦੇ ਕਾਰਨ ਨਿਧਨਕੇ ਬਣ ਗਏ ਹਨ।

ਗੀਤ:-
ਮਰਨਾ ਤੇਰੀ ਗਲੀ ਮੇਂ...

ਓਮ ਸ਼ਾਂਤੀ
ਓਮ ਸ਼ਾਂਤੀ ਦਾ ਅਰਥ ਵੀ ਘੜੀ - ਘੜੀ ਦੱਸਣਾ ਪਵੇ ਕਿਓਂਕਿ ਓਮ ਸ਼ਾਂਤੀ ਦਾ ਅਰਥ ਕੋਈ ਵੀ ਨਹੀਂ ਜਾਣਦੇ। ਜਿਵੇਂ ਘੜੀ - ਘੜੀ ਬੋਲਣਾ ਪੈਂਦਾ ਹੈ - ਮਨਮਨਾਭਵ ਮਤਲਬ ਬੇਹੱਦ ਦੇ ਬਾਪ ਨੂੰ ਯਾਦ ਕਰੋ। ਓਮ ਦਾ ਅਰਥ ਕਹਿ ਦਿੰਦੇ ਹਨ ਓਮ ਮਾਨਾ ਭਗਵਾਨ। ਬਾਪ ਕਹਿੰਦੇ ਹਨ - ਓਮ ਮਤਲਬ ਮੈਂਂ ਆਤਮਾ, ਇਹ ਮੇਰਾ ਸ਼ਰੀਰ। ਪਰਮਪਿਤਾ ਪਰਮਾਤਮਾ ਵੀ ਕਹਿੰਦੇ ਹਨ ਓਮ। ਮੈਂ ਵੀ ਆਤਮਾ ਹਾਂ ਜਰੂਰ, ਤੁਸੀਂ ਬੱਚਿਆਂ ਨੂੰ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਸਾਰ ਸਮਝਾਉਣ। ਕੋਈ ਹੋਰ ਇਹ ਸਮਝਾ ਨਾ ਸਕੇ। ਜੇ ਨਿਸ਼ਚੇ ਨਹੀਂ ਤਾਂ ਸਾਰੀ ਦੁਨੀਆਂ ਵਿੱਚ ਭਟਕਣਾ ਚਾਹੀਦਾ ਹੈ, ਲੱਭਣਾ ਚਾਹੀਦਾ ਹੈ ਹੋਰ ਕੋਈ ਹੈ ਜੋ ਆਪਣਾ ਅਤੇ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਨਾਲੇਜ ਦਿੰਦੇ ਹਨ। ਪਰਮਪਿਤਾ ਪਰਮਾਤਮਾ ਦੇ ਬਗੈਰ ਸ੍ਰਿਸ਼ਟੀ ਚੱਕਰ ਦੇ ਆਦਿ - ਮੱਧ - ਅੰਤ ਦਾ ਰਾਜ਼ ਕੋਈ ਦੱਸ ਨਾ ਸਕੇ, ਕੋਈ ਰਾਜਯੋਗ ਸਿਖਾ ਨਾ ਸਕੇ। ਪਤਿਤਾਂ ਨੂੰ ਪਾਵਨ ਬਣਾ ਨਹੀਂ ਸਕਦੇ। ਪਹਿਲੇ - ਪਹਿਲੇ ਜੋ ਵੀ ਦੇਵੀ - ਦੇਵਤਾਵਾਂ ਦੇ ਪੁਜਾਰੀ ਹਨ, ਉਨ੍ਹਾਂ ਨੂੰ ਪੁਰਸ਼ਾਰਥ ਕਰੋ ਸਮਝਾਉਣ ਦਾ। ਆਦਿ ਸਨਾਤਨ ਦੇਵੀ ਦੇਵਤਾ ਧਰਮ ਵਾਲਿਆਂ ਨੇ ਹੀ ਪੂਰੇ 84 ਜਨਮ ਲਿੱਤੇ ਹਨ, ਉਹ ਹੀ ਚੰਗੀ ਤਰ੍ਹਾਂ ਸਮਝ ਸਕਣਗੇ। ਬਾਦ ਵਿੱਚ ਆਉਣ ਵਾਲੇ 84 ਜਨਮ ਲੈ ਨਾ ਸਕਣ। ਇਹ ਸੁਣਨਗੇ ਵੀ ਉਹ ਜੋ ਦੇਵਤਾਵਾਂ ਦੇ ਪੁਜਾਰੀ ਹੋਣਗੇ ਅਤੇ ਜੋ ਗੀਤਾ ਪੜ੍ਹਨ ਵਾਲੇ ਹੋਣਗੇ। ਗੀਤਾ ਵਿੱਚ ਸਿਰਫ ਇਹ ਭੁੱਲ ਕੀਤੀ ਹੈ ਕਿ ਭਗਵਾਨ ਦੇ ਬਦਲੇ ਕ੍ਰਿਸ਼ਨ ਦਾ ਨਾਮ ਪਾ ਦਿੱਤਾ ਹੈ। ਤਾਂ ਗੀਤਾ ਪੜ੍ਹਨ ਵਾਲਿਆਂ ਨੂੰ ਸਮਝਾਉਣਾ ਚਾਹੀਦਾ ਹੈ। ਪੁੱਛਣਾ ਚਾਹੀਦਾ ਹੈ - ਪਰਮਪਿਤਾ ਪਰਮਾਤਮਾ ਸ਼ਿਵ ਨਾਲ ਤੁਹਾਡਾ ਕੀ ਸੰਬੰਧ ਹੈ? ਉਨ੍ਹਾਂ ਨੂੰ ਭਗਵਾਨ ਕਹਿਣਗੇ। ਸ਼੍ਰੀਕ੍ਰਿਸ਼ਨ ਤਾਂ ਦੈਵੀ ਗੁਣ ਵਾਲੇ ਹਨ, ਉਨ੍ਹਾਂ ਦੀ ਦੈਵੀ ਰਾਜਧਾਨੀ ਸੀ ਉਸ ਵਿੱਚ ਸਭ ਦੈਵੀਗੁਣ ਵਾਲੇ ਸੀ। ਹੁਣ ਉਹ ਹੀ ਪੂਜਯ ਤੋਂ ਪੁਜਾਰੀ ਬਣ ਗਏ ਹਨ। ਤਾਂ ਕੋਸ਼ਿਸ਼ ਕਰ ਪਹਿਲੇ - ਪਹਿਲੇ ਆਦਿ ਸਨਾਤਨ ਦੇਵੀ ਦੇਵਤਾ ਧਰਮ ਵਾਲਿਆਂ ਨੂੰ ਉਠਾਉਣਾ ਚਾਹੀਦਾ ਹੈ। ਚੈਰਿਟੀ ਬਿਗੰਜ਼ ਐਟ ਹੋਮ। ਜੋ ਸ਼ਿਵ ਦੇ ਪੁਜਾਰੀ ਹੋਣ ਉਨ੍ਹਾਂ ਨੂੰ ਵੀ ਸਮਝਾਉਣਾ ਪਵੇ। ਸ਼ਿਵ ਆਉਂਦਾ ਜਰੂਰ ਹੈ ਤਾਂ ਹੀ ਤੇ ਉਨ੍ਹਾਂ ਦੀ ਜਯੰਤੀ ਮਨਾਉਂਦੇ ਹਨ, ਉਹ ਪਰਮਪਿਤਾ ਪਰਮਾਤਮਾ ਹੈ। ਜਰੂਰ ਆਕੇ ਰਾਜਯੋਗ ਸਿਖਾਉਂਦੇ ਹੋਣਗੇ ਹੋਰ ਕੋਈ ਮਨੁੱਖਮਾਤਰ ਸਿਖਾ ਨਾ ਸਕੇ। ਕ੍ਰਿਸ਼ਨ ਨੂੰ ਜਾਂ ਬ੍ਰਹਮਾ ਨੂੰ ਭਗਵਾਨ ਨਹੀਂ ਕਿਹਾ ਜਾ ਸਕਦਾ ਹੈ। ਜਦੋਂ ਕਿ ਸਰਵ ਦਾ ਸਦਗਤੀ ਦਾਤਾ ਇੱਕ ਬਾਪ ਹੀ ਹੈ, ਉਹ ਗਿਆਨ ਦਾ ਸਾਗਰ ਹੋਣ ਦੇ ਕਾਰਨ ਸਭ ਦਾ ਸਿੱਖਿਅਕ ਵੀ ਹੈ। ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦੀ ਹਿਸਟ੍ਰੀ - ਜੋਗ੍ਰਾਫੀ ਦੂਜਾ ਕੋਈ ਜਾਣਦੇ ਨਹੀਂ। ਬਾਪ ਕਹਿੰਦੇ ਹਨ ਮੈਂਨੂੰ ਗਿਆਨ ਦਾ ਸਾਗਰ, ਚੇਤੰਨ ਬੀਜਰੂਪ ਵੀ ਕਹਿੰਦੇ ਹਨ। ਇਹ ਜੋ ਉਲਟਾ ਝਾੜ ਹੈ, ਉਨ੍ਹਾਂ ਦੇ ਆਦਿ - ਮੱਧ - ਅੰਤ ਦਾ ਗਿਆਨ ਉਸ ਬੀਜ ਦੇ ਕੋਲ ਹੀ ਹੋਵੇਗਾ ਇਸਲਈ ਮੈਂਨੂੰ ਗਿਆਨ ਦਾ ਸਾਗਰ, ਆਲਮਾਇਟੀ ਅਥਾਰਿਟੀ ਕਹਿੰਦੇ ਹਨ। ਅਥਾਰਿਟੀ ਕੀ ਹੈ? ਸਾਰੇ ਵੇਦਾਂ, ਸ਼ਾਸਤਰਾਂ, ਗ੍ਰੰਥਾਂ ਆਦਿ ਸਭ ਨੂੰ ਜਾਣਦੇ ਹਨ। ਤੁਸੀਂ ਬੱਚਿਆਂ ਨੂੰ ਸਮਝਾ ਰਹੇ ਹਨ। ਉਹ ਸ਼ਾਸਤਰ ਸੁਣਾਉਣ ਵਾਲੇ ਕਹਿੰਦੇ ਹਨ ਕਲਪ ਦੀ ਉਮਰ ਲੱਖਾਂ ਵਰ੍ਹੇ ਹੈ। ਪਰ ਉਹ ਤਾਂ ਹੋ ਨਹੀਂ ਸਕਦਾ। ਇਹ ਵੈਰਾਇਟੀ ਧਰਮਾਂ ਦਾ ਮਨੁੱਖ ਸ੍ਰਿਸ਼ਟੀ ਰੂਪੀ ਝਾੜ ਹੈ, ਉਨ੍ਹਾਂ ਦੀ ਉਮਰ ਭਾਗਵਤ ਵਿੱਚ ਲੰਬੀ ਚੋੜੀ ਲਿੱਖ ਦਿੱਤੀ ਹੈ। ਹੁਣ ਭਾਗਵਤ ਕੋਈ ਧਰਮ ਸ਼ਾਸਤਰ ਤਾਂ ਨਹੀਂ ਹੈ। ਗੀਤਾ ਧਰਮ ਸ਼ਾਸਤਰ ਹੈ, ਉਨ੍ਹਾਂ ਤੋਂ ਦੇਵੀ ਦੇਵਤਾ ਧਰਮ ਸਥਾਪਨ ਹੋਇਆ। ਬਾਕੀ ਭਾਗਵਤ, ਮਹਾਭਾਰਤ ਆਦਿ ਉਨ੍ਹਾਂ ਤੋਂ ਕੋਈ ਧਰਮ ਨਹੀਂ ਸਥਾਪਨ ਹੁੰਦਾ ਹੈ। ਉਹ ਤਾਂ ਸ਼੍ਰੀਕ੍ਰਿਸ਼ਨ ਦੀ ਹਿਸਟ੍ਰੀ ਲਿਖੀ ਹੈ। ਬਾਪ ਸਮਝਾਉਂਦੇ ਹਨ - ਬੱਚੇ, ਤੁਸੀਂ ਦੇਵੀ ਦੇਵਤਾ ਧਰਮ ਵਾਲਿਆਂ ਨੂੰ ਸਮਝਾਓ ਕਿ ਤੁਸੀਂ 84 ਜਨਮ ਲਿਤੇ ਹਨ। ਸਤਿਯੁਗ ਵਿੱਚ ਸਿਰਫ ਭਾਰਤ ਹੀ ਸੀ ਹੋਰ ਕੋਈ ਧਰਮ ਨਹੀਂ ਸੀ। ਭਾਰਤ ਹੀ ਸ੍ਵਰਗ ਸੀ। ਭਾਰਤ ਹੀ ਉੱਚ ਤੇ ਉੱਚ ਗਾਇਆ ਜਾਂਦਾ ਹੈ ਅਤੇ ਫਿਰ ਪਰਮਪਿਤਾ ਪਰਮਾਤਮਾ ਸ਼ਿਵ ਦਾ ਬਰਥ ਪਲੇਸ ਹੈ ਜੋ ਆਕੇ ਪਤਿਤਾਂ ਨੂੰ ਪਾਵਨ ਬਣਾਉਂਦੇ ਹਨ। ਸ਼ਿਵ ਦੀ ਪੂਜਾ ਵੀ ਇੱਥੇ ਹੁੰਦੀ ਹੈ, ਜਯੰਤੀ ਵੀ ਇੱਥੇ ਮਨਾਈ ਜਾਂਦੀ ਹੈ। ਜਰੂਰ ਪਤਿਤ ਦੁਨੀਆਂ ਵਿੱਚ ਹੀ ਆਇਆ ਹੋਵੇਗਾ। ਪੁਕਾਰਦੇ ਵੀ ਸਭ ਹਨ - ਪਤਿਤ - ਪਾਵਨ ਆਓ। ਭਾਰਤ ਪਾਵਨ ਸੀ ਫਿਰ 84 ਜਨਮਾਂ ਦਾ ਚੱਕਰ ਲਗਾਇਆ ਹੈ। ਜੋ ਪਾਵਨ ਸ੍ਵਰਗਵਾਸੀ ਸਨ, ਹੁਣ ਉਹ ਨਰਕਵਾਸੀ ਪਤਿਤ ਬਣੇ ਹਨ। ਪਾਵਨ ਬਣਾਇਆ ਸ਼ਿਵਬਾਬਾ ਨੇ, ਪਤਿਤ ਬਣਾਇਆ ਰਾਵਣ ਨੇ। ਇਸ ਸਮੇਂ ਹੈ ਹੀ ਰਾਵਣ ਦਾ ਰਾਜ। ਹਰ ਨਰ - ਨਾਰੀ ਵਿੱਚ 5 ਵਿਕਾਰ ਹਨ। ਸਤਿਯੁਗ ਵਿੱਚ ਵਿਕਾਰ ਸੀ ਹੀ ਨਹੀਂ। ਨਿਰਵਿਕਾਰੀ ਸਨ। ਹੁਣ ਪਤਿਤ ਹਨ ਤਾਂ ਹੀ ਤੇ ਬੁਲਾਉਂਦੇ ਹਨ - ਆਓ ਆਕੇ ਸਾਨੂੰ ਫਿਰ ਤੋਂ ਪਾਵਨ ਬਣਾਓ। ਸਤਿਯੁਗ ਵਿੱਚ ਅਸੀਂ ਸੋ ਪਾਵਨ ਸੀ, 21 ਜਨਮ ਰਾਮਰਾਜ ਵਿੱਚ ਸੀ। ਹੁਣ ਤਾਂ ਹੈ ਰਾਵਨਰਾਜ, ਸਭ ਵਿਕਾਰੀ ਹਨ। ਬਾਪ ਕਹਿੰਦੇ ਹਨ - ਕਾਮ ਮਹਾਸ਼ਤਰੂ ਹੈ। ਇਹ ਆਦਿ - ਮੱਧ - ਅੰਤ ਦੁੱਖ ਦਿੰਦੇ ਹਨ। ਹੁਣ ਇਨ੍ਹਾਂ ਤੇ ਜਿੱਤ ਪਾਕੇ ਪਾਵਨ ਬਣੋ। ਤੁਸੀਂ ਜਨਮ - ਜਨਮਾਂਤਰ ਪਾਪ ਕੀਤੇ ਹਨ। ਸਭ ਤੋਂ ਤਮੋਪ੍ਰਧਾਨ ਬਣੇ ਹੋ, ਆਤਮਾ ਵਿਚ ਖਾਦ ਪੈਂਦੀ ਗਈ। ਪਹਿਲੇ ਤਾਂ ਗੋਲਡਨ ਏਜ਼ਡ ਸਨ ਫਿਰ ਸਿਲਵਰ ਏਜ਼ਡ ਫਿਰ ਕਾਪਰ… ਖਾਦ ਪੈਂਦੇ - ਪੈਂਦੇ ਸੀੜੀ ਉਤਰਦੇ ਆਏ। ਭਾਰਤ ਦੀ ਹੀ ਗੱਲ ਹੈ। ਸਤਿਯੁਗ ਵਿੱਚ 8 ਜਨਮ, ਫਿਰ ਤ੍ਰੇਤਾ ਵਿੱਚ 12 ਜਨਮ ਫਿਰ ਉਹ ਹੀ ਭਾਰਤਵਾਸੀ ਚੰਦ੍ਰਵੰਸ਼ੀ, ਵੈਸ਼ ਵੰਸ਼ੀ...ਬਣਦੇ ਹਨ। ਆਤਮਾ ਇਮਪਿਓਰ ਬਣਦੀ ਹੈ। ਬਾਪ ਕਹਿੰਦੇ ਹਨ ਮੈਂ ਆਕੇ ਕਲਪ - ਕਲਪ ਭਾਰਤ ਨੂੰ ਸ੍ਵਰਗ ਬਣਾਉਂਦਾ ਹਾਂ, ਫਿਰ ਰਾਵਣ ਨਰਕ ਬਣਾਉਂਦੇ ਹਨ, ਇਹ ਡਰਾਮਾ ਬਣਿਆ ਹੋਇਆ ਹੈ। ਹੁਣ ਬਾਪ ਸਮਝਾਉਂਦੇ ਹਨ ਗਿਆਨ ਸਾਗਰ ਤਾਂ ਸ਼ਿਵਬਾਬਾ ਹੈ ਨਾ। ਉੱਚ ਤੇ ਉੱਚ ਸ਼ਿਵ ਹੈ ਸਭ ਦਾ ਪੂਜਯ। ਪਹਿਲੇ - ਪਹਿਲੇ ਉਨ੍ਹਾਂ ਦੀ ਪੂਜਾ ਹੁੰਦੀ ਹੈ। ਉਹ ਹੈ ਬੇਹੱਦ ਦਾ ਬਾਪ। ਜਰੂਰ ਉਨ੍ਹਾਂ ਤੋਂ ਬੇਹੱਦ ਦਾ ਵਰਸਾ ਮਿਲਦਾ ਹੈ। ਭਾਰਤਵਾਸੀ ਭੁੱਲ ਗਏ ਹਨ, ਭਗਵਾਨ ਇੱਕ ਨਿਰਾਕਾਰ ਨੂੰ ਹੀ ਕਿਹਾ ਜਾਂਦਾ ਹੈ। ਉਨ੍ਹਾਂ ਨੂੰ ਮਨੁੱਖ ਯਾਦ ਵੀ ਕਰਦੇ ਹਨ। ਇਵੇਂ ਨਹੀਂ ਕਿ ਸਭ ਭਗਵਾਨ ਹੀ ਭਗਵਾਨ ਹਨ। ਇੱਕ ਪਾਸੇ ਭਗਵਾਨ ਨੂੰ ਯਾਦ ਵੀ ਕਰਦੇ ਹਨ ਫਿਰ ਗਲਾਣੀ ਵੀ ਕਰਦੇ ਹਨ। ਇੱਕ ਪਾਸੇ ਕਹਿੰਦੇ ਹਨ, ਸਰਵਵਿਆਪੀ ਹੈ ਅਤੇ ਫਿਰ ਕਹਿੰਦੇ ਹਨ ਪਤਿਤ - ਪਾਵਨ ਆਓ। ਬਾਪ ਆਕੇ ਬ੍ਰਹਮਾ ਤਨ ਤੋਂ ਬ੍ਰਹਮਾ ਮੁੱਖ ਵੰਸ਼ਾਵਲੀ ਬ੍ਰਾਹਮਣਾਂ ਨੂੰ ਹੀ ਸਮਝਾਉਂਦੇ ਹਨ। ਹੁਣ ਤੁਸੀਂ ਬ੍ਰਾਹਮਣ ਚੋਟੀ ਹੋ। ਬ੍ਰਾਹਮਣਾਂ ਦੇ ਉੱਪਰ ਠਹਿਰਿਆ ਸ਼ਿਵ। ਵਿਰਾਟ ਰੂਪ ਵਿੱਚ ਦੇਵਤਾ, ਸ਼ਤ੍ਰੀਯ, ਵੈਸ਼, ਸ਼ੂਦ੍ਰ ਵਿਖਾਉਂਦੇ ਹਨ। ਬ੍ਰਾਹਮਣਾਂ ਦਾ ਨਾਮ ਹੀ ਨਹੀਂ ਕਿਓਂਕਿ ਵੇਖਦੇ ਹਨ ਬ੍ਰਾਹਮਣ ਤਾਂ ਹਨ ਵਿਕਾਰੀ। ਫਿਰ ਦੇਵਤਾਵਾਂ ਤੋਂ ਉੱਤਮ ਕਿਵੇਂ ਕਹੀਏ। ਬਾਪ ਸਮਝਾਉਂਦੇ ਹਨ ਉਹ ਵੀ ਗਾਉਂਦੇ ਹਨ ਬ੍ਰਾਹਮਣ ਦੇਵੀ ਦੇਵਤੇ ਨਮਾ। ਐਕੁਰੇਟ ਕੋਈ ਜਾਣਦਾ ਹੀ ਨਹੀਂ ਹੈ ਕਿ ਇਨ੍ਹਾਂ ਦਾ ਰਾਜ ਕਦੋਂ ਸੀ? ਸ੍ਵਰਗ ਕਿੱਥੋਂ ਆਇਆ? ਹੁਣ ਤੁਸੀਂ ਸਮਝਦੇ ਹੋ ਬਾਬਾ ਆਕੇ ਬ੍ਰਹਮਾ ਦਵਾਰਾ ਸ੍ਵਰਗ ਦੀ ਸਥਾਪਨਾ ਕਰਦੇ ਹਨ, ਸ਼ੰਕਰ ਦਵਾਰਾ ਨਰਕ ਦਾ ਵਿਨਾਸ਼ ਕਰਾਉਂਦੇ ਹਨ। ਮਹਾਭਾਰਤ ਦੀ ਲੜਾਈ ਵੀ ਲੱਗੀ ਸੀ ਨਾ, ਜਿਸ ਨਾਲ ਸ੍ਵਰਗ ਦੇ ਗੇਟਸ ਖੁੱਲੇ ਸਨ। ਗਾਉਂਦੇ ਹਨ ਪਰ ਕੁਝ ਵੀ ਸਮਝਦੇ ਨਹੀਂ। ਇਹ ਵੀ ਵਿਖਾਉਂਦੇ ਹਨ ਕਿ ਇਸ ਰੁਦ੍ਰ ਗਿਆਨ ਯਗ ਤੋਂ ਵਿਨਾਸ਼ ਜਵਾਲਾ ਪ੍ਰਜਵਲਿਤ ਹੋਈ। ਬਰੋਬਰ ਹੁਣ ਉਹ ਹੀ ਪਾਰ੍ਟ ਚਲ ਰਿਹਾ ਹੈ। 5 ਹਜਾਰ ਵਰ੍ਹੇ ਪਹਿਲੇ ਵੀ ਲੜਾਈ ਲੱਗੀ ਸੀ ਉਦੋਂ ਪਤਿਤ ਦੁਨੀਆਂ ਵਿਨਾਸ਼ ਹੋਈ ਸੀ। ਗੀਤਾ ਦਾ ਗਿਆਨ ਜਦੋਂ ਸੁਣਾਉਂਦੇ ਹਨ ਤਾਂ ਕਹਿੰਦੇ ਹਨ 3 ਸੈਨਾਵਾਂ ਸਨ - ਯੂਰੋਪਵਾਸੀ ਯਾਦਵ ਸੈਨਾ ਜ੍ਹਿਨਾਨੇ ਸਾਇੰਸ ਨਾਲ ਮੂਸਲ ਇਨਵੇਂਟ ਕੀਤੇ। ਗੀਤਾ ਦੇ ਪੂਰੇ 5 ਹਜਾਰ ਵਰ੍ਹੇ ਹੋਏ। ਬਾਪ ਸਮਝਾਉਂਦੇ ਹਨ ਇਹ ਸੈਨਾਵਾਂ ਹੁਣ ਵੀ ਹਨ। ਗਾਇਆ ਹੋਇਆ ਹੈ - ਵਿਨਾਸ਼ ਕਾਲੇ ਵਿਪਰੀਤ ਬੁੱਧੀ ਮਤਲਬ ਪਰਮਪਿਤਾ ਪਰਮਾਤਮਾ ਤੋਂ ਵਿਪਰੀਤ ਬੁੱਧੀ ਹੈ। ਜਾਣਦੇ ਨਹੀਂ ਹਨ, ਸਿਵਾਏ ਤੁਹਾਡੇ ਕੋਈ ਦੀ ਪ੍ਰੀਤ ਨਹੀਂ ਹੈ। ਸਭ ਦੀ ਵਿਨਾਸ਼ ਕਾਲੇ ਵਿਪਰੀਤ ਬੁੱਧੀ ਹੈ। ਬਾਕੀ ਤੁਸੀਂ ਪਾਂਡਵਾਂ ਦੀ ਹੈ ਪ੍ਰੀਤ ਬੁੱਧੀ। ਤੁਸੀਂ ਸ਼ਿਵਬਾਬਾ ਨੂੰ ਹੀ ਯਾਦ ਕਰਦੇ ਹੋ। ਜਾਣਦੇ ਹੋ ਸ਼ਿਵਬਾਬਾ ਸਾਨੂੰ 21 ਜਨਮਾਂ ਦਾ ਵਰਸਾ ਦੇਣ ਆਏ ਹਨ। ਤੁਹਾਡੀ ਪ੍ਰਤੀ ਬੁੱਧੀ ਹੈ ਸ਼ਿਵਬਾਬਾ ਦੇ ਨਾਲ। ਬਾਕੀ ਤਾਂ ਕੋਈ ਬਾਪ ਨੂੰ ਜਾਣਦੇ ਹੀ ਨਹੀਂ ਤਾਂ 3 ਸੈਨਾਵਾਂ ਹੋਈਆਂ ਨਾ। ਤੁਸੀਂ ਹੋ ਪਾਂਡਵ ਸੈਨਾ। ਵਿਨਾਸ਼ ਕਾਲ ਤਾਂ ਹੈ ਹੀ। ਤੁਸੀਂ ਜਾਣਦੇ ਹੋ ਮੌਤ ਸਾਹਮਣੇ ਖੜ੍ਹਾ ਹੈ। ਸ਼ਿਵਬਾਬਾ ਕਹਿੰਦੇ ਹਨ ਤੁਸੀਂ ਪਵਿੱਤਰ ਬਣੋਗੇ ਤਾਂ ਨਵੀਂ ਦੁਨੀਆਂ ਦਾ ਮਾਲਿਕ ਬਣੋਂਗੇ। ਸਤਿਯੁਗ ਵਿਚ ਇੱਕ ਹੀ ਦੇਵੀ ਦੇਵਤਾ ਧਰਮ ਸੀ ਹੋਰ ਕੋਈ ਧਰਮ ਨਹੀਂ ਸੀ। ਹੁਣ ਹੋਰ ਸਭ ਧਰਮ ਹਨ ਬਾਕੀ ਆਦਿ ਸਨਾਤਨ ਦੇਵੀ ਦੇਵਤਾ ਧਰਮ ਹੈ ਨਹੀਂ। ਆਪਣੇ ਨੂੰ ਦੇਵੀ - ਦੇਵਤਾ ਸਮਝਦੇ ਹੀ ਨਹੀਂ ਹਨ। ਕਹਿੰਦੇ ਹਨ ਅਸੀਂ ਤਾਂ ਪਤਿਤ ਹਾਂ। ਦੇਵਤਾਵਾਂ ਦੇ ਅੱਗੇ ਮਹਿਮਾ ਗਾਉਂਦੇ ਹਨ - ਤੁਸੀਂ ਸਰਵਗੁਣ ਸੰਪੰਨ, 16 ਕਲਾ ਸੰਪੂਰਨ ਹੋ। ਆਪਣੇ ਨੂੰ ਕਹਿੰਦੇ ਹਨ ਅਸੀਂ ਵਿਕਾਰੀ ਹਾਂ। ਮੈਂ ਨਿਰਗੁਣ ਹਾਰੇ ਵਿੱਚ ਕੋਈ ਗੁਣ ਨਹੀਂ। ਬਾਪ ਨੂੰ ਯਾਦ ਕਰਦੇ ਹਨ। ਤੁਹਾਨੂੰ ਵੀ ਇੱਕ ਬਾਪ ਨੂੰ ਯਾਦ ਕਰਨਾ ਹੈ। ਬਾਪ ਨੂੰ ਯਾਦ ਕਰਨ ਬਗੈਰ ਪਾਵਨ ਨਹੀਂ ਬਣੋਗੇ ਤਾਂ ਉੱਚ ਪਦਵੀ ਨਹੀਂ ਪਾਓਗੇ। ਅਪਵਿੱਤਰ ਦੁਨੀਆਂ ਦਾ ਜਦੋਂ ਵਿਨਾਸ਼ ਹੋਵੇ ਤਾਂ ਹੀ ਦੁਨੀਆਂ ਵਿੱਚ ਸ਼ਾਂਤੀ ਹੋਵੇ। ਮਨੁੱਖ ਕੋਸ਼ਿਸ਼ ਕਰਦੇ ਹਨ, ਭਾਰਤ ਵਿੱਚ ਅਤੇ ਦੁਨੀਆਂ ਵਿੱਚ ਸ਼ਾਂਤੀ ਹੋਵੇ। ਪਰ ਉਹ ਤਾਂ ਇੱਕ ਬਾਪ ਦਾ ਹੀ ਕੰਮ ਹੈ। ਮਨੁੱਖ ਤਾਂ ਹੈ ਹੀ ਵਿਕਾਰੀ। ਉਹ ਸ਼ਾਂਤੀ ਕਿਵੇਂ ਸਥਾਪਨ ਕਰ ਸਕਦੇ ਹਨ। ਘਰ - ਘਰ ਵਿੱਚ ਹੀ ਝਗੜਾ ਹੈ। ਬਾਪ ਨੂੰ ਨਾ ਜਾਨਣ ਦੇ ਕਾਰਨ ਬਿਲਕੁਲ ਹੀ ਨਿਧਨਕੇ ਬਣ ਪਏ ਹਨ। ਸਤਿਯੁਗ ਵਿੱਚ ਬਿਲਕੁਲ ਹੀ ਪਵਿੱਤਰਤਾ, ਸੁੱਖ, ਸ਼ਾਂਤੀ ਸੀ। ਹੁਣ ਫਿਰ ਬਾਪ ਉਹ ਪਵਿੱਤਰਤਾ, ਸੁੱਖ - ਸ਼ਾਂਤੀ ਸਥਾਪਨ ਕਰ ਰਹੇ ਹਨ, ਹੋਰ ਕੋਈ ਕਰ ਨਾ ਸਕੇ। ਭਾਰਤਵਾਸੀ ਹੁਣ ਨਰਕਵਾਸੀ ਹਨ। ਸ੍ਵਰਗ ਵਿੱਚ ਜਦੋਂ ਸਨ ਤਾਂ ਪੁਨਰਜਨਮ ਵੀ ਸ੍ਵਰਗ ਵਿੱਚ ਲੈਂਦੇ ਸੀ। ਹੁਣ ਪਤਿਤ ਹਨ, ਇਸਲਈ ਪਤਿਤ - ਪਾਵਨ ਬਾਪ ਨੂੰ ਯਾਦ ਕਰਦੇ ਹਨ। ਹੁਣ ਤਾਂ ਬੱਚੇ ਜਾਣਦੇ ਹਨ - ਪਾਰਲੌਕਿਕ ਬਾਪ ਨੂੰ ਯਾਦ ਕਰਨ ਨਾਲ ਹੀ ਵਿਕਰਮ ਵਿਨਾਸ਼ ਹੋਣਗੇ। ਲੌਕਿਕ ਬਾਪ ਤੋਂ ਤਾਂ ਹੱਦ ਦਾ ਵਰਸਾ ਮਿਲਦਾ ਹੈ। ਪਾਰਲੌਕਿਕ ਬੇਹੱਦ ਦੇ ਬਾਪ ਤੋਂ ਬੇਹੱਦ ਦਾ ਵਰਸਾ ਲੈ ਰਹੇ ਹੋ। ਇਹ ਸਮਝਣ ਦੀਆਂ ਗੱਲਾਂ ਹਨ। ਇਹ ਕੋਈ ਸਤਿਸੰਗ ਨਹੀਂ ਹੈ। ਉਹ ਹੈ ਭਗਤੀ ਮਾਰਗ, ਇਹ ਹੈ ਗਿਆਨ ਮਾਰਗ।

ਤੁਹਾਨੂੰ ਖੁਸ਼ੀ ਹੁੰਦੀ ਹੈ ਬਾਬਾ ਸਾਨੂੰ ਸਵਰਗਵਾਸੀ ਬਣਾਉਂਦੇ ਹਨ। ਜੋ ਕਲਪ ਪਹਿਲੇ ਸ੍ਵਰਗਵਾਸੀ ਬਣੇ ਹਨ, ਉਹ ਹੀ ਹੁਣ ਬਣਨਗੇ। ਬ੍ਰਾਹਮਣ ਬਣਨ ਬਗੈਰ ਦੇਵਤਾ ਕਦੀ ਬਣ ਨਹੀਂ ਸਕਣਗੇ। ਇਹ ਸਮਝਣ ਦੀਆਂ ਗੱਲਾਂ ਹਨ ਨਾ। ਹੁਣ ਤਾਂ ਭਾਰਤ ਵਿੱਚ ਕੋਈ ਕਲਾ ਨਹੀਂ ਰਹੀ ਹੈ। ਕਿਸੇ ਨੂੰ ਵੀ ਪਤਾ ਨਹੀਂ ਪੈਂਦਾ ਹੈ। ਕੁੰਭਕਰਨ ਦੀ ਨੀਂਦ ਵਿੱਚ ਸੋਏ ਪਏ ਹਨ, ਤੁਹਾਨੂੰ ਬਾਪ ਨੇ ਹੁਣੇ ਜਗਾਇਆ ਹੈ। ਤੁਸੀਂ ਇੱਥੇ ਆਏ ਹੋ ਸ੍ਵਰਗਵਾਸੀ ਬਣਨ। ਸਿਵਾਏ ਬਾਪ ਦੇ ਹੋਰ ਕੋਈ ਬਣਾ ਨਹੀਂ ਸਕਦੇ। ਸ੍ਵਰਗ ਕਿਹਾ ਜਾਂਦਾ ਹੈ, ਸਤਿਯੁਗ ਨੂੰ। ਨਰਕ ਕਿਹਾ ਜਾਂਦਾ ਹੈ ਕਲਯੁਗ ਨੂੰ। ਜਿਵੇੰ ਰਾਜਾ ਰਾਣੀ ਉਵੇਂ ਪ੍ਰਜਾ। ਹੁਣ ਸਭ ਵਿਕਾਰ ਤੋਂ ਪੈਦਾ ਹੁੰਦੇ ਹਨ, ਦੇਵਤਾ ਕਦੀ ਵਿਕਾਰ ਤੋਂ ਪੁਨਰਜਨਮ ਨਹੀਂ ਲੈਂਦੇ ਹਨ। ਬੱਚੇ ਹੁਣ ਬਾਪ ਨਾਲ ਪਵਿੱਤਰ ਰਹਿਣ ਦੀ ਪ੍ਰਤਿਗਿਆ ਕਰਦੇ ਹਨ ਪਰ ਚਲਦੇ - ਚਲਦੇ ਹਾਰ ਖਾ ਲੈਂਦੇ ਹਨ ਫਿਰ ਕੀਤੀ ਕਮਾਈ ਚੱਟ ਹੋ ਜਾਂਦੀ ਹੈ। ਬੜੇ ਜ਼ੋਰ ਨਾਲ ਚੋਟ ਲੱਗਦੀ ਹੈ। ਅਸ਼ਚਰਯਵਤ ਸੁੰਨਤੀ, ਕਥੰਤੀ ਫਿਰ ਭਾਗੰਤੀ ਹੋ ਜਾਂਦੇ ਹਨ। ਭਾਵੇਂ ਸਾਕਸ਼ਾਤਕਰ ਵੀ ਕਰਦੇ ਹਨ ਪਰ ਸਾਕਸ਼ਾਤਕਰ ਵਿੱਚ ਮਾਇਆ ਦਾ ਪ੍ਰਵੇਸ਼ ਬਹੁਤ ਹੁੰਦਾ ਹੈ। ਜਿਵੇਂ ਰੇਡੀਓ ਵਿੱਚ ਇੱਕ ਦੋ ਦੀ ਗੱਲ ਸੁਣ ਨਹੀਂ ਸਕੇ ਇਸਲਈ ਵਿੱਚਕਾਰ ਵਿਚ ਗੜਬੜ ਕਰ ਦਿੰਦੇ ਹਨ। ਇਹ ਵੀ ਇਵੇਂ ਹੈ। ਯੋਗ ਵਿੱਚ ਮਾਇਆ ਵਿਘਨ ਪਾਉਂਦੀ ਹੈ। ਮਿਹਨਤ ਸਾਰੀ ਯੋਗ ਵਿੱਚ ਹੀ ਹੈ। ਭਾਰਤ ਦਾ ਪ੍ਰਾਚੀਨ ਯੋਗ ਗਾਇਆ ਹੋਇਆ ਹੈ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇੱਕ ਬਾਪ ਨਾਲ ਸੱਚੀ ਪ੍ਰੀਤ ਰੱਖ ਸੱਚਾ ਸੱਚਾ ਪਾਂਡਵ ਬਣਨਾ ਹੈ। ਮੌਤ ਸਾਹਮਣੇ ਖੜ੍ਹੀ ਹੈ ਇਸਲਈ ਪਵਿੱਤਰ ਬਣ ਪਵਿੱਤਰ ਦੁਨੀਆਂ ਦਾ ਮਾਲਿਕ ਬਣਨਾ ਹੈ।

2. ਕਾਮ ਮਹਾਸ਼ਤ੍ਰੁ ਜੋ ਆਦਿ - ਮੱਧ - ਅੰਤ ਦੁੱਖ ਦਿੰਦਾ ਹੈ, ਉਸ ਤੇ ਜਿੱਤ ਪ੍ਰਾਪਤ ਕਰ ਪਾਵਨ ਬਣਨਾ ਹੈ, ਯਾਦ ਨਾਲ ਵਿਕਾਰਾਂ ਦੀ ਖਾਦ ਕੱਢ ਆਤਮਾ ਨੂੰ ਗੋਲਡਨ ਏਜ਼ਡ ਬਣਾਉਣਾ ਹੈ।

ਵਰਦਾਨ:-
ਮਰਜੀਵਾ ਜਨਮ ਦੀ ਸਮ੍ਰਿਤੀ ਦ੍ਵਾਰਾ ਕਰਮਬੰਧਨ ਨੂੰ ਸੰਬੰਧ ਵਿਚ ਪਰਿਵਰਤਨ ਕਰਨ ਵਾਲੇ ਪਰੋਪਕਾਰੀ ਭਵ।

ਲੌਕਿਕ ਕਰਮਬੰਧਨ ਦਾ ਸੰਬੰਧ ਹੁਣ ਮਰਜੀਵੇ ਜਨਮ ਦੇ ਕਾਰਣ ਸ਼੍ਰੀਮਤ ਦੇ ਆਧਾਰ ਤੇ ਸੇਵਾ ਦੇ ਸੰਬੰਧ ਦਾ ਆਧਾਰ ਹੈ। ਕਰਮ ਬੰਧਨ ਨਹੀਂ ਸੇਵਾ ਦਾ ਸੰਬੰਧ ਹੈ। ਸੇਵਾ ਦੇ ਸੰਬੰਧ ਵਿੱਚ ਵੈਰਾਇਟੀ ਪ੍ਰਕਾਰ ਦੀਆਂ ਆਤਮਾਵਾਂ ਦਾ ਗਿਆਨ ਧਾਰਨ ਕਰ ਚੱਲੋਗੇ ਤਾਂ ਬੰਧਨ ਵਿਚ ਤੰਗ ਨਹੀਂ ਹੋਵੋਂਗੇ। ਲੇਕਿਨ ਅਤੀ ਪਾਪ ਆਤਮਾ, ਅਪਕਾਰੀ ਆਤਮਾ ਨਾਲ ਵੀ ਨਫਰਤ ਜਾਂ ਘ੍ਰਿਣਾ ਦੇ ਬਜਾਏ, ਰਹਿਮਦਿਲ ਬਣ ਤਰਸ ਦੀ ਭਾਵਨਾ ਰੱਖਦੇ ਹੋਏ, ਸੇਵਾ ਦਾ ਸੰਬੰਧ ਸਮਝਕੇ ਸੇਵਾ ਕਰੋਗੇ ਤਾਂ ਨਾਮੀਗ੍ਰਾਮੀ ਵਿਸ਼ਵ ਕਲਿਯਨੀ ਅਤੇ ਪਰੋਪਕਾਰੀ ਗਾਏ ਜਾਵੋਗੇ।

ਸਲੋਗਨ:-
ਸਮੇਂ ਜਾਂ ਪ੍ਰਸਥਿਤੀ ਪ੍ਰਮਾਣ ਵੈਰਾਗ ਆਇਆ ਤਾਂ ਇਹ ਵੀ ਅਲਪਕਾਲ ਦਾ ਵੈਰਾਗ ਹੈ, ਸਦਾਕਾਲ ਦੇ ਵੈਰਾਗੀ ਬਣੋ।

ਇਹ ਅਵਿਅਕਤ ਇਸ਼ਾਰੇ :- ਸਦਾ ਅਚਲ, ਅਡੋਲ, ਇਕ੍ਰਸ ਸਥਿਤੀ ਦਾ ਅਨੁਭਵ ਕਰੋ।

ਕਿਸੇ ਵੀ ਤਰ੍ਹਾਂ ਦਾ ਵਿਘਣ ਜਾਂ ਸਮੱਸਿਆ ਜਾਂ ਮਾਇਆ ਦਾ ਵਾਰ, ਵਾਰ ਨਹੀਂ ਹੈ ਲੇਕਿਨ ਖੇਲ ਦੇ ਸਮਾਨ ਅਨੁਭਵ ਹੋਵੇ ਤਾਂ ਖੇਲ ਸਮਝਣ ਨਾਲ ਖੁਸ਼ੀ - ਖੁਸ਼ੀ ਪਾਰ ਕਰ ਲਵੋਗੇ ਅਤੇ ਅਵਸਥਾ ਇੱਕਰਸ ਹੋਵੇਗੀ। ਲੇਕਿਨ ਜੇਕਰ ਇਸ ਨੂੰ ਵਾਰ ਸਮਝੋਂਗੇ ਤਾਂ ਘਬਰਾਓਗੇ ਵੀ ਅਤੇ ਹਲਚਲ ਵਿਚ ਵੀ ਆ ਜਾਵੋਗੇ। ਮਾਇਆ ਦਾ ਕੰਮ ਹੈ ਆਉਣਾ ਅਤੇ ਤੁਹਾਡਾ ਕੰਮ ਹੈ ਵਿਜੇਈ ਬਣਨਾ।