22.06.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਬਾਪ ਆਏ
ਹਨ ਤੁਸੀਂ ਬੱਚਿਆਂ ਦੀ ਖਿਦਮਤ ( ਸੇਵਾ ) ਕਰਨ , ਤੁਸੀਂ ਵੀ ਬਾਪ ਸਮਾਨ ਬਣ ਸਭ ਦੀ ਖਿਦਮਤ ( ਸੇਵਾ
) ਕਰੋ”
ਪ੍ਰਸ਼ਨ:-
ਬ੍ਰਹਮਾ ਬਾਪ ਦਾ
ਕਿਹੜਾ ਇੱਕ ਵਿਚਾਰ ਚਲਦਾ ਹੈ, ਜਿਸ ਤੇ ਸ਼ਿਵਬਾਬਾ ਕਹਿੰਦੇ ਹਨ ਵੇਟ ਐਂਡ ਸੀ, ਫਿਕਰ ਨਾ ਕਰੋ?
ਉੱਤਰ:-
ਬਾਬਾ ਦਾ ਵਿਚਾਰ
ਚਲਦਾ ਹੈ, ਸਮੇਂ ਬੜਾ ਨਾਜ਼ੁਕ ਹੁੰਦਾ ਜਾਂਦਾ ਹੈ, ਬੱਚਿਆਂ ਨੂੰ ਅਵਿਨਾਸ਼ੀ ਗਿਆਨ ਰਤਨ ਲੈਣ ਲਈ ਬਾਪ
ਦੇ ਕੋਲ ਆਉਣਾ ਹੀ ਹੈ, ਇੰਨੇ ਢੇਰ ਬੱਚੇ ਕਿੱਥੇ ਆਕੇ ਰਹਿਣਗੇ ਕਿੰਨੇ ਮਕਾਨ ਬਣਾਉਣੇ ਪੈਣਗੇ।
ਸ਼ਿਵਬਾਬਾ ਕਹਿੰਦੇ ਹਨ ਵੇਟ ਐਂਡ ਸੀ। ਕਲਪ ਪਹਿਲੇ ਜਿਵੇਂ ਆਕੇ ਰਹੇ ਸੀ ਉਵੇਂ ਹੀ ਰਹਿਣਗੇ। ਤੁਸੀਂ
ਫਿਕਰ ਨਾ ਕਰੋ, ਤੁਸੀਂ ਸਿਰਫ ਪੜ੍ਹਦੇ ਰਹੋ, ਮਨਮਨਾਭਵ। ਤੁਹਾਨੂੰ ਕਰਮਾਤੀਤ ਬਣਨ ਦਾ ਪੁਰਸ਼ਾਰਥ ਕਰਨਾ
ਹੈ।
ਗੀਤ:-
ਤੁਮੇ ਪਾਕੇ ਹਮਨੇ...
ਓਮ ਸ਼ਾਂਤੀ
ਬਾਪ ਵੀ ਕਹਿੰਦੇ ਹਨ ਬੱਚੇ ਓਮ ਸ਼ਾਂਤੀ। ਹੋਰ ਕੀ ਕਹਿਣਗੇ! ਬੱਚਿਆਂ ਨੂੰ ਕਹਿੰਦੇ ਹਨ - ਬੱਚੇ ਓਮ
ਸ਼ਾਂਤੀ, ਤੱਤਵਮ। ਹੇ ਬੱਚਿਓ ਤੁਸੀਂ ਵੀ ਸ਼ਾਂਤ ਸਵਰੂਪ ਹੋ। ਤੁਸੀਂ ਵੀ ਮਾਸਟਰ ਪਤਿਤ - ਪਾਵਨ ਹੋ। ਇਵੇਂ
ਹੋਰ ਕੋਈ ਕਹਿ ਨਹੀਂ ਸਕਣਗੇ। ਕਿਹਾ ਜਾਂਦਾ ਹੈ - ਜਿਵੇਂ ਕਾਗ ਉਵੇਂ ਬੱਚੇ। ਤੁਸੀਂ ਬੱਚੇ ਵੀ ਜਾਣਦੇ
ਹੋ ਜਿਵੇਂ ਬਾਬਾ ਉਵੇਂ ਅਸੀਂ। ਬਾਪ ਕਹਿੰਦੇ ਹਨ ਮੈਂ ਗਿਆਨ ਦਾ ਸਾਗਰ ਹਾਂ। ਤੁਸੀਂ ਬੱਚੇ ਵੀ ਸਮਝੋਗੇ
ਅਸੀਂ ਮਾਸਟਰ ਗਿਆਨ ਸਾਗਰ ਹਾਂ, ਗੋਇਆ ਨਦੀਆਂ ਠਹਿਰੇ। ਸਾਗਰ ਦੇ ਬਾਲ - ਬੱਚੇ ਵੀ ਹੋਣਗੇ ਨਾ।
ਵੱਡੀਆਂ - ਵੱਡੀਆਂ ਨਦੀਆਂ ਵੀ ਹਨ। ਵੱਡੇ - ਵੱਡੇ ਤਲਾਬ, ਵੱਡੇ - ਵੱਡੇ ਸਰੋਵਰ ਵੀ ਹਨ। ਉਹ ਹੈ ਜੜ,
ਤੁਸੀਂ ਹੋ ਚੇਤੰਨ। ਸਾਗਰ ਤੋਂ ਹੀ ਨਿਕਲੇ ਹੋਏ ਹਨ। ਕਈ ਬੱਚੇ ਵੀ ਇਨ੍ਹਾਂ ਗੱਲਾਂ ਨੂੰ ਸਮਝਦੇ ਨਹੀਂ
ਹਨ ਕਿਓਂਕਿ ਪੜ੍ਹੀਆਂ ਲਿਖੀਆਂ ਤਾਂ ਬੱਚੀਆਂ ਹੈ ਨਹੀਂ। ਬਾਬਾ ਨੇ ਇੱਕ ਵਾਰ ਪੁੱਛਿਆ ਸੀ - ਚੀਨੀ
ਕਿਵੇਂ ਬਣਦੀ ਹੈ? ਗੁੜ ਕਿਸ ਤੋਂ ਬਣਦਾ ਹੈ? ਤਾਂ ਬੋਲਿਆ ਲਾਲ ਗੰਨੇ ਤੋਂ ਗੁੜ ਬਣਦਾ ਹੈ, ਸਫੇਦ ਗੰਨੇ
ਤੋਂ ਚੀਨੀ ਬਣਦੀ ਹੈ। ਵਿਚਾਰੀ ਪੜ੍ਹੀ ਹੋਈ ਤਾਂ ਹੈ ਨਹੀਂ। ਹੁਣ ਤੁਹਾਨੂੰ ਕਿੰਨੀਆਂ ਵੱਡੀਆਂ ਗੱਲਾਂ
ਸਮਝਾਉਂਦੇ ਹਨ। ਪਾਣੀ ਦੇ ਸਾਗਰ ਤੋਂ ਪਾਣੀ ਦੀਆਂ ਹੀ ਨਦੀਆਂ ਨਿਕਲਦੀਆਂ ਹਨ। ਮਨੁੱਖ ਬਹੁਤ ਵੱਧਦੇ
ਜਾਂਦੇ ਹਨ ਤਾਂ ਪਾਣੀ ਵੀ ਬਹੁਤ ਚਾਹੀਦਾ ਹੈ ਨਾ। ਕਿੰਨੇ ਕੈਨਾਲਸ ਆਦਿ ਬਣਾਉਂਦੇ ਰਹਿੰਦੇ ਹਨ। ਤਾਂ
ਤੁਸੀਂ ਬੱਚਿਆਂ ਨੂੰ ਉਠਦੇ - ਬੈਠਦੇ, ਚਲਦੇ - ਫਿਰਦੇ ਇਹ ਹੀ ਖਿਆਲ ਰੱਖਣਾ ਹੈ ਕਿ ਅਸੀਂ ਇਸ ਪਤਿਤ
ਦੁਨੀਆਂ ਨੂੰ ਪਾਵਨ ਬਣਾਉਂਦੇ ਹਾਂ। ਗੀਤ ਵਿੱਚ ਵੀ ਕਹਿੰਦੇ ਹਨ ਬਾਬਾ ਅਸੀਂ ਤੁਹਾਡੇ ਤੋਂ ਵਿਸ਼ਵ ਦੀ
ਬਾਦਸ਼ਾਹੀ ਦਾ ਵਰਸਾ ਲੈਂਦੇ ਹਾਂ। ਇਹ ਸਾਡੇ ਤੋਂ ਕੋਈ ਖੋਹ ਨਹੀਂ ਸਕੇਗਾ। 21 ਜਨਮ ਇਹ ਰਜਾਈ ਕਾਇਮ
ਰਹੇਗੀ। ਬੇਹੱਦ ਦਾ ਬਾਪ ਆਕੇ ਬੇਹੱਦ ਦਾ ਰਾਜ ਭਾਗ ਦਿੰਦੇ ਹਨ। ਰਾਜ ਭਾਗ ਚਲਾਉਣ ਦੇ ਲਾਇਕ ਬਣਾਉਂਦੇ
ਹਨ ਪਵਿੱਤਰ ਬਣਾਉਂਦੇ ਹਨ। ਬੁਲਾਉਂਦੇ ਵੀ ਹਨ, ਹੇ ਪਤਿਤ - ਪਾਵਨ ਆਓ। ਇਹ ਕੋਈ ਕ੍ਰਿਸ਼ਨ ਨੂੰ ਨਹੀਂ
ਬੁਲਾਉਂਦੇ ਹਨ। ਨਿਰਾਕਾਰ ਭਗਵਾਨ ਨੂੰ ਬੁਲਾਉਂਦੇ ਹਨ। ਜੱਦ ਕਹਿੰਦੇ ਹਨ, ਹੇ ਪਤਿਤ - ਪਾਵਨ, ਤਾਂ
ਕ੍ਰਿਸ਼ਨ ਬੁੱਧੀ ਵਿੱਚ ਯਾਦ ਨਹੀਂ ਆਉਂਦਾ ਹੈ, ਪਰਮਾਤਮਾ ਯਾਦ ਆਉਂਦਾ ਹੈ। ਬਾਪ ਆਕੇ ਹਰ ਇੱਕ ਗੱਲ
ਸਮਝਾਉਂਦੇ ਹਨ। ਹੁਣ ਤੁਸੀਂ ਬੱਚੇ ਸਮੁੱਖ ਬੈਠੇ ਹੋ। ਇਹ ਕੋਈ ਸਾਧੂ - ਸੰਤ ਨਹੀਂ ਹੈ। ਤੁਸੀਂ ਜਾਣਦੇ
ਹੋ ਨਿਰਾਕਾਰ ਸ਼ਿਵਬਾਬਾ ਇਸ ਬ੍ਰਹਮਾ ਤਨ ਵਿੱਚ ਪ੍ਰਵੇਸ਼ ਕਰ ਸਾਨੂੰ ਪੜ੍ਹਾਉਂਦੇ ਹਨ। ਗਾਇਨ ਵੀ ਹੈ -
ਪਰਮਪਿਤਾ ਪਰਮਾਤਮਾ, ਬ੍ਰਹਮਾ ਤਨ ਦਵਾਰਾ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੀ ਸਥਾਪਨਾ ਕਰਦੇ ਹਨ।
ਵਿਨਾਸ਼, ਸਥਾਪਨਾ ਦੇ ਬਾਦ ਹੀ ਹੋਇਆ ਹੈ। ਇਸ ਤੋਂ ਸਿੱਧ ਹੈ ਕਿ ਪੁਰਾਣੀ ਦੁਨੀਆਂ ਵਿਚ ਆਉਂਦੇ ਹਨ।
ਬ੍ਰਹਮਾ ਦਵਾਰਾ ਸਥਾਪਨਾ ਨਵੀਂ ਦੁਨੀਆਂ ਦੀ, ਸ਼ੰਕਰ ਦਵਾਰਾ ਕਈ ਧਰਮਾਂ ਦਾ ਵਿਨਾਸ਼ ਕਰਾਉਂਦੇ ਹਨ।
ਸਤਿਯੁਗ ਵਿੱਚ ਇੱਕ ਧਰਮ ਸੀ, ਹੁਣ ਤਾਂ ਕਈ ਧਰਮ ਹਨ। ਇੱਕ ਧਰਮ ਵਾਲੇ ਦੇਵੀ - ਦੇਵਤਾਵਾਂ ਦੀ ਨਿਸ਼ਾਨੀ
ਚੱਕਰ ਆਦਿ ਹੈ। ਇਨ੍ਹਾਂ ਲਕਸ਼ਮੀ - ਨਾਰਾਇਣ ਨੂੰ ਕਹਿੰਦੇ ਹੀ ਹਨ ਵਿਸ਼ਵ ਦਾ ਮਾਲਿਕ। ਸ੍ਵਰਗ ਦਾ
ਮਾਲਿਕ ਸੋ ਵਿਸ਼ਵ ਦਾ ਮਾਲਿਕ ਹੋ ਗਿਆ। ਇਹ ਗੱਲਾਂ ਹੁਣ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਬੈਠੀਆਂ ਹਨ।
ਬਾਪ ਕਹਿੰਦੇ ਹਨ - ਬੱਚੇ, ਮਨਮਨਾਭਵ। ਇਹ ਬੱਚਿਆਂ ਨੂੰ ਘੜੀ - ਘੜੀ ਸਾਵਧਾਨੀ ਮਿਲਦੀ ਹੈ। ਬਾਪ ਨੂੰ
ਅਤੇ ਵਰਸੇ ਨੂੰ ਯਾਦ ਕਰੋ। ਇਹ ਭੁੱਲੋ ਨਾ ਹੋਰ ਪੁਆਇੰਟਸ ਭੁੱਲ ਜਾਂਦੀ ਹੈ, ਇਹ ਤਾਂ ਮੁੱਖ ਹੈ ਨਾ।
ਬਾਪ ਹੀ ਪਤਿਤ ਪਾਵਨ ਹੈ। ਇਹ ਯੁਕਤੀ ਦੱਸਦੇ ਹਨ ਪਾਵਨ ਹੋਣ ਦੀ। ਬਾਪ ਕਹਿੰਦੇ ਹਨ, ਤੁਸੀਂ
ਸਤੋਪ੍ਰਧਾਨ ਸੀ। ਹੁਣ ਤਮੋਪ੍ਰਧਾਨ ਪਤਿਤ ਬਣ ਗਏ ਹੋ। 84 ਜਨਮ ਪੂਰੇ ਲਏ ਹਨ। ਹੁਣ ਤੁਹਾਨੂੰ ਫਿਰ
ਸਤੋਪ੍ਰਧਾਨ ਬਣਨਾ ਹੈ। ਸਤੋਪ੍ਰਧਾਨ ਬਣੋ ਤੱਦ ਹੀ ਤੁਸੀਂ ਚਲ ਸਕੋਗੇ ਪਵਿੱਤਰ ਦੁਨੀਆਂ ਵਿੱਚ।
ਨਿਰਾਕਾਰੀ ਦੁਨੀਆਂ ਵੀ ਪਵਿੱਤਰ ਹੈ, ਸਾਕਾਰੀ ਦੁਨੀਆਂ ਵੀ ਪਵਿੱਤਰ ਹੈ। ਅਪਵਿੱਤਰ ਪਤਿਤ ਦੁਨੀਆਂ ਇਹ
ਹੈ। ਆਤਮਾ ਵੀ ਤਮੋਪ੍ਰਧਾਨ ਤਾਂ ਸ਼ਰੀਰ ਵੀ ਤਮੋਪ੍ਰਧਾਨ ਹੈ। ਇਹ ਤਾਂ ਸ੍ਰਿਸ਼ਟੀ ਦਾ ਨਾਟਕ ਹੈ, ਇਸ
ਵਿੱਚ ਬ੍ਰਹਮਾਂਡ ਅਤੇ ਸੁਕਸ਼ਮਵਤਨ ਵੀ ਆ ਜਾਂਦਾ ਹੈ। ਸ੍ਰਿਸ਼ਟੀ ਦਾ ਚੱਕਰ ਇੱਥੇ ਫਿਰਦਾ ਹੈ। ਸਤਿਯੁਗ
ਤ੍ਰੇਤਾ ਇਥੇ ਹਨ। ਇਹ ਕੋਈ ਸੁਕਸ਼ਮਵਤਨ ਅਤੇ ਮੂਲਵਤਨ ਵਿਚ ਨਹੀਂ ਹੁੰਦੇ। ਇਹ ਇੱਥੇ ਹੀ ਹਨ। ਇਨ੍ਹਾਂ
ਨੂੰ ਮਨੁੱਖ ਸ੍ਰਿਸ਼ਟੀ ਕਿਹਾ ਜਾਂਦਾ ਹੈ। ਉਹ ਹੈ ਆਤਮਾਵਾਂ ਦੀ ਨਿਰਾਕਾਰੀ ਦੁਨੀਆਂ। ਉਹ ਹੈ ਬ੍ਰਹਮਾ,
ਵਿਸ਼ਨੂੰ, ਸ਼ੰਕਰ ਦੀ ਆਕਾਰੀ ਦੁਨੀਆਂ। ਇਹ ਸਾਕਾਰੀ ਸ੍ਰਿਸ਼ਟੀ ਕਿੰਨੀ ਵੱਡੀ ਹੈ। ਸਤਿਯੁਗ ਵਿੱਚ ਕਿੰਨੀ
ਛੋਟੀ ਸ੍ਰਿਸ਼ਟੀ ਹੁੰਦੀ ਹੈ। ਉੱਥੇ ਹੈ ਹੀ ਇੱਕ ਧਰਮ। ਬਾਕੀ ਮਨੁੱਖ ਜੋ ਕਹਿੰਦੇ ਹਨ ਕਿ ਉੱਥੇ ਵੀ
ਦੈਤਯ ਆਦਿ ਸੀ, ਇਹ ਸਭ ਹੈ ਝੂਠ।
ਤੁਸੀਂ ਸਮਝਦੇ ਹੋ ਕਿ ਨਵੀਂ
ਦੁਨੀਆਂ ਦੀ ਸਥਾਪਨਾ, ਪੁਰਾਣੀ ਦੁਨੀਆਂ ਦਾ ਵਿਨਾਸ਼ ਗਾਇਆ ਹੋਇਆ ਹੈ। ਸਭ ਦਾ ਵਿਨਾਸ਼ ਹੋਵੇਗਾ ਅਤੇ
ਸਤਿਯੁਗ ਹੈਵਿਨ ਦੀ ਸਥਾਪਨਾ ਹੋਵੇਗੀ। ਤੁਸੀਂ ਵੀ ਬਾਪ ਦੇ ਨਾਲ ਖਿਦਮਤ ਕਰ ਰਹੇ ਹੋ। ਬਾਪ ਵੀ ਆਉਂਦੇ
ਹੀ ਹਨ ਬੱਚਿਆਂ ਦੀ ਖਿਦਮਤ ਕਰਨ। ਇਹ ਹੈ ਬੇਹੱਦ ਦਾ ਬਾਪ। ਵੇਖਦੇ ਹਨ ਸਾਡੇ ਬੱਚੇ ਬਹੁਤ ਦੁਖੀ ਹਨ
ਤਾਂ ਜਰੂਰ ਤਰਸ ਪਵੇਗਾ ਨਾ। ਉਹ ਹੈ ਹੀ ਰਹਿਮਦਿਲ ਬਾਪ। ਹੁਣ ਤਾਂ ਸਾਰੀ ਦੁਨੀਆਂ ਵਿੱਚ ਅਸ਼ਾਂਤੀ ਹੈ।
ਇੱਕ ਬਾਪ ਦੇ ਸਿਵਾਏ ਹੋਰ ਕੋਈ ਸ਼ਾਂਤੀ ਦੇ ਨਾ ਸਕੇ। ਹਠਯੋਗੀ ਵੀ ਅਥਾਹ ਹਨ। ਆਤਮਾ ਦੇ ਲਈ ਕਹਿ ਦਿੰਦੇ
ਹਨ ਉਹ ਨਿਰਲੇਪ ਹੈ। ਮਨੁੱਖਾਂ ਨੂੰ ਉਲਟੀਆਂ ਗੱਲਾਂ ਸੁਣਾ ਦਿੰਦੇ ਹਨ। ਅਸਲ ਵਿੱਚ ਆਤਮਾ ਦੀ ਸਫਾਈ
ਚਾਹੀਦੀ ਹੈ। ਆਤਮਾ ਵਿੱਚ ਹੀ ਖਾਦ ਪਈ ਹੈ ਹੋਰ ਕਿਸੇ ਨੂੰ ਪਤਾ ਨਹੀਂ ਹੈ। ਕਹਿੰਦੇ ਵੀ ਹਨ ਇਹ ਪਾਪ
ਆਤਮਾ ਹੈ। ਬਹੁਤ ਪਾਪ ਕਰਦੇ ਹਨ। ਇਹ ਮਹਾਤਮਾ ਹੈ, ਪੁੰਨਾਤਮ ਹੈ। ਇਵੇਂ ਨਹੀਂ ਕਹਾਂਗੇ ਮਹਾਨ
ਪਰਮਾਤਮਾ ਹੈ। ਸੰਨਿਆਸੀਆਂ ਦੇ ਲਈ ਕਹਿਣਗੇ ਪਵਿੱਤਰ ਆਤਮਾ ਹੈ ਕਿਓਂਕਿ ਸੰਨਿਆਸ ਕੀਤਾ ਹੋਇਆ ਹੈ।
ਹੁਣ ਬਾਪ ਸਮਝਾਉਂਦੇ ਹਨ - ਆਤਮਾ ਨੂੰ ਪਵਿੱਤਰ ਬਣਾਉਣ ਵਾਲਾ ਸਿਵਾਏ ਇੱਕ ਪਰਮਾਤਮਾ ਬਾਪ ਦੇ ਹੋਰ
ਕੋਈ ਹੋ ਨਹੀਂ ਸਕਦਾ। ਪਤਿਤ ਦੁਨੀਆਂ ਵਿੱਚ ਪਾਵਨ ਆਤਮਾ ਕੋਈ ਹੋ ਨਾ ਸਕੇ। ਹੁਣ ਸੈਪਲਿੰਗ ਲੱਗਦਾ
ਹੈ। ਹੋਲੀ - ਹੋਲੀ ਵ੍ਰਿਧੀ ਹੁੰਦੀ ਜਾਵੇਗੀ। ਇਹ ਤਾਂ ਛੋਟੇ - ਛੋਟੇ ਮੱਠ, ਪੰਥ ਆਦਿ ਟਾਲ ਟਾਲਿਆਂ
ਹਨ। ਉਨ੍ਹਾਂ ਵਿੱਚ ਕੋਈ ਮਿਹਨਤ ਥੋੜੀ ਲਗਦੀ ਹੈ। ਕਈ ਪ੍ਰਕਾਰ ਦੇ ਮੰਤਰ ਦਿੰਦੇ ਹਨ। ਕਿਸਮ - ਕਿਸਮ
ਦੇ ਮੰਤਰ ਦਿੰਦੇ ਹਨ। ਇਹ ਵੀ ਵਸ਼ੀਕਰਨ ਮੰਤਰ ਹੈ, ਜਿਸ ਤੋਂ ਤੁਸੀਂ 5 ਵਿਕਾਰਾਂ ਤੇ ਜਿੱਤ ਪਾਉਂਦੇ
ਹੋ। ਰਾਮ - ਰਾਮ ਦਾ ਮੰਤਰ ਜੱਪਦੇ ਹਨ, ਇਸ ਨਾਲ ਫਾਇਦਾ ਤਾਂ ਕੁਝ ਵੀ ਨਹੀਂ ਹੈ। ਇੱਥੇ ਤਾਂ ਬਾਪ
ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਤੁਹਾਡੇ ਪਾਪ ਨਾਸ਼ ਹੋ ਜਾਣਗੇ। ਤੁਸੀਂ ਪਵਿੱਤਰ ਆਤਮਾ ਬਣ ਜਾਵੋਗੇ।
ਯਾਦ ਨੂੰ ਹੀ ਯੋਗ ਕਹਿੰਦੇ ਹਨ। ਭਾਰਤ ਦਾ ਪ੍ਰਾਚੀਨ ਯੋਗ ਬਹੁਤ ਮਸ਼ਹੂਰ ਹੈ। ਇਸ ਯੋਗ ਨਾਲ ਹੀ ਤੁਸੀਂ
ਵਿਸ਼ਵ ਤੇ ਜਿੱਤ ਪਾਉਂਦੇ ਹੋ। ਭਾਰਤ ਦਾ ਰਾਜਯੋਗ ਬਹੁਤ ਨਾਮੀਗ੍ਰਾਮੀ ਹੈ। ਇਹ ਬਾਪ ਦੇ ਸਿਵਾਏ ਹੋਰ
ਕੋਈ ਸਿਖਾ ਨਹੀਂ ਸਕਦੇ। ਤੁਸੀਂ ਹੋ ਬ੍ਰਹਮਾਕੁਮਾਰ, ਕੁਮਾਰੀਆਂ। ਬੀ. ਕੇ. ਤਾਂ ਇੱਥੇ ਹੀ ਹੋਣਗੇ
ਨਾ। ਪ੍ਰਜਾਪਿਤਾ ਬ੍ਰਹਮਾ ਦੇ ਬੱਚੇ ਤਾਂ ਜਰੂਰ ਬ੍ਰਹਮਾ ਦੇ ਨਾਲ ਹੀ ਹੋਣਗੇ। ਬ੍ਰਾਹਮਣ ਕੁਲ ਵੀ
ਜਰੂਰ ਚਾਹੀਦਾ ਹੈ। ਇਸਨੂੰ ਕਿਹਾ ਜਾਂਦਾ ਹੈ - ਸਰਵੋਤਮ ਉੱਚ ਤੋੰ ਉੱਚ ਬ੍ਰਾਹਮਣ ਕੁਲ। ਹੁਣ ਤੁਸੀਂ
ਬ੍ਰਾਹਮਣ ਹੋ ਫਿਰ ਉਥਲ ਖਾਵੋਗੇ। ਬਾਜੋਲੀ ਖੇਲਦੇ ਹਨ ਨਾ। ਸ਼ੂਦ੍ਰ ਤੋਂ ਬ੍ਰਾਹਮਣ ਬਣੇ ਫਿਰ ਦੇਵਤਾ,
ਸ਼ਤਰੀ … ਤਾਂ ਹੁਣ ਬਾਪ ਸਮਝਾਉਂਦੇ ਹਨ ਮਿੱਠੇ - ਮਿੱਠੇ ਬੱਚਿਓ - ਬਹੁਤ ਥੋੜ੍ਹੀ ਗੱਲ ਹੈ, ਬਾਪ ਦੀ
ਯਾਦ ਵਿੱਚ ਰਹੋ। ਇਹ ਵੀ ਤੇ ਬੁੱਧੀ ਵਿੱਚ ਹੈ - ਬਾਬਾ ਸਾਨੂੰ 84 ਜਨਮਾਂ ਦਾ ਰਾਜ਼ ਦੱਸ ਰਹੇ ਹਨ। 84
ਲੱਖ ਅਤੇ 84 ਜਨਮਾਂ ਦਾ ਹਿਸਾਬ ਤਾਂ ਚਾਹੀਦਾ ਹੈ ਨਾ। ਕਿਸੇ ਨੂੰ ਪਤਾ ਨਹੀਂ। 84 ਲੱਖ ਦਾ ਤਾਂ
ਹਿਸਾਬ ਕੋਈ ਦੱਸ ਨਹੀਂ ਸਕਦਾ। ਮਨੁੱਖ 84 ਜਨਮਾਂ ਦਾ ਚਕ੍ਰ ਲਗਾਉਂਦੇ ਹਨ। ਆਤਮਾਵਾਂ ਉੱਪਰ ਤੋਂ
ਆਉਂਦੀਆਂ ਹਨ ਪਾਰਟ ਵਜਾਉਣ ਦੇ ਲਈ। ਸਤਿਯੁਗ ਤੋਂ ਲੈਕੇ ਕਲਯੁਗ ਅੰਤ ਤੱਕ ਆਉਂਦੀਆਂ ਹੀ ਰਹਿੰਦੀਆਂ
ਹਨ। ਹਰ ਇੱਕ ਆਪਣਾ - ਆਪਣਾ ਪਾਰਟ ਵਜਾਉਂਦੇ ਰਹਿੰਦੇ ਹਨ। ਇਨ੍ਹਾਂ ਗੱਲਾਂ ਨੂੰ ਮਨੁੱਖ ਮਾਤਰ ਨਹੀਂ
ਜਾਣਦੇ। ਇੱਕ ਬਾਪ ਹੀ ਜਾਣ ਸਕਦੇ ਹਨ। ਮਨੁੱਖ ਨੂੰ ਵੀ ਕਦੇ ਪਰਮਪਿਤਾ, ਗੌਡ ਫਾਦਰ ਨਹੀਂ ਕਿਹਾ ਜਾਂਦਾ।
ਗੌਡ ਫਾਦਰ ਕਹਿਣ ਨਾਲ ਫਿਰ ਨਿਰਾਕਾਰ ਸ਼ਿਵ ਤਰਫ ਬੁੱਧੀ ਜਾਂਦੀ ਹੈ। ਜੀਵ ਆਤਮਾਵਾਂ ਦਾ ਬਾਪ ਤਾਂ
ਹੋਵੇਗਾ ਨਾ। ਆਤਮਾ ਇੱਕ ਸ਼ਰੀਰ ਛੱਡ ਦੂਜਾ ਲੈਂਦੀ ਹੈ। ਨਿਰਾਕਾਰ ਬਾਪ ਦਾ ਨਾਮ ਸ਼ਿਵ ਹੈ। ਤੁਹਾਡਾ ਵੀ
ਇੱਕ ਹੀ ਨਾਮ ਹੈ, ਆਤਮਾ। ਫਿਰ ਸ਼ਰੀਰ ਦੇ ਵੱਖ - ਵੱਖ ਨਾਮ ਪੈਂਦੇ ਹਨ। ਪਰਮਪਿਤਾ ਪਰਮਾਤਮਾ ਵੀ ਸ਼ਰੀਰ
ਵਿੱਚ ਆਕੇ ਗਿਆਨ ਸੁਣਾਉਂਦੇ ਹਨ। ਸ਼ਰੀਰ ਬਿਗਰ ਥੋੜ੍ਹੀ ਨਾ ਸੁਣਾਉਣਗੇ। ਤਾਂ ਬਾਪ ਸਮਝਾਉਂਦੇ ਹਨ ਕਿ
ਇਨ੍ਹਾਂ ਦਾ ਤੇ ਆਪਣਾ ਨਾਮ ਹੈ, ਮੇਰਾ ਸ਼ਰੀਰ ਦਾ ਕੋਈ ਨਾਮ ਨਹੀਂ ਹੈ, ਨਾ ਮੈਂ ਪੁਨਰਜਨਮ ਵਿੱਚ ਆਉਂਦਾ
ਹਾਂ। ਮੈਂ ਇਨ੍ਹਾਂ ਵਿੱਚ ਪ੍ਰਵੇਸ਼ ਕਰਦਾ ਹਾਂ, ਇਨ੍ਹਾਂਨੂੰ ਵੀ ਪਤਾ ਨਹੀਂ ਪੈਂਦਾ ਹੈ। ਕੋਈ ਤਿਥੀ
ਤਾਰੀਖ ਨਹੀਂ। ਹਾਂ ਮੈਂ ਕਲਪ ਦੇ ਅੰਤ ਮਤਲਬ ਰਾਤ ਵਿੱਚ ਆਉਂਦਾ ਹਾਂ। ਹੁਣ ਰਾਤ ਹੈ ਨਾ। ਇਹ ਹੈ ਹੀ
ਪਤਿਤਾਂ ਦੀ ਦੁਨੀਆਂ। ਮੈਂ ਆਉਂਦਾ ਹਾਂ ਪਾਵਨ ਦੁਨੀਆਂ ਮਤਲਬ ਦਿਨ ਬਨਾਉਣ। ਇਹ ਵੀ ਨਹੀਂ ਜਾਣਦੇ ਕਿ
ਬਾਬਨੇ ਕਦੋਂ ਪ੍ਰਵੇਸ਼ ਕੀਤਾ। ਹਾਂ ਵਿਨਾਸ਼ ਦਾ ਸਾਖਸ਼ਤਕਾਰ ਕੀਤਾ। ਬਹੁਤ ਧਿਆਨ ਵਿੱਚ ਜਾਂਦੇ ਸਨ, ਉਹ
ਕੋਈ ਤਿਥੀ ਤਾਰੀਖ ਵੇਲਾ ਨਹੀਂ ਕੱਡ ਸਕਦੇ। ਕ੍ਰਿਸ਼ਨ ਨੂੰ ਵੀ ਪੂਜਦੇ ਹਨ, ਉਨ੍ਹਾਂ ਦਾ ਰਾਤ ਵਿੱਚ
ਜਨਮ ਵਿਖਾਉਂਦੇ ਹਨ। ਕਿਸ ਵਕਤ, ਕਿੰਨੇ ਮਿੰਟ ਆਦਿ ਸਾਰਾ ਕੱਡਦੇ ਹਨ। ਬਾਪ ਕਹਿੰਦੇ ਹਨ - ਮੈਂ ਤੇ
ਹਾਂ ਹੀ ਨਿਰਾਕਾਰ। ਜਿਵੇੰ ਹੋਰ ਮਨੁੱਖ ਜਨਮ ਲੈਂਦੇ ਹਨ ਉਵੇਂ ਮੇਰਾ ਜਨਮ ਥੋੜ੍ਹੀ ਨਾ ਹੁੰਦਾ ਹੈ।
ਮੇਰਾ ਤੇ ਦਿਵਿਯ ਅਲੌਕਿਕ ਜਨਮ ਹੈ। ਮੈਂ ਇਨ੍ਹਾਂ ਵਿੱਚ ਪ੍ਰਵੇਸ਼ ਕਰਦਾ ਹਾਂ ਫਿਰ ਚਲਾ ਜਾਂਦਾ ਹਾਂ।
ਬੈਲ ਤੇ ਸਾਰਾ ਦਿਨ ਸਵਾਰੀ ਥੋੜ੍ਹੀ ਨਾ ਕਰਦੇ ਹਨ। ਮੈਨੂੰ ਜਿਸ ਸਮੇਂ ਬੱਚੇ ਯਾਦ ਕਰਦੇ ਹਨ, ਮੈਂ
ਹਾਜ਼ਿਰ ਹਾਂ। ਬਾਪ ਆਕੇ ਬੱਚਿਆਂ ਨੂੰ ਮਿਲਦੇ ਹਨ, ਗੁੱਡ ਮੋਰਨਿੰਗ ਕਰਦੇ ਹਨ। ਜਿਵੇੰ ਮਨੁੱਖ ਇੱਕ
ਦੂਜੇ ਨੂੰ ਮਿਲਦੇ ਹਨ, ਰਾਮ - ਰਾਮ ਜਾਂ ਨਮਸਤੇ ਕਹਿੰਦੇ ਹਨ। ਇਹ ਤਾਂ ਰੂਹਾਨੀ ਬੇਹੱਦ ਦਾ ਬਾਪ
ਸਮਝਾਉਂਦੇ ਹਨ। ਮੈਂ ਤੁਸੀਂ ਸਾਰਿਆਂ ਬੱਚਿਆਂ ਦਾ ਬਾਪ ਹਾਂ। ਤਾਂ ਸ਼ਿਵਬਾਬਾ ਦੀ ਸੰਤਾਨ ਤੁਸੀਂ ਸਭ
ਆਤਮਾਵਾਂ ਭਰਾ - ਭਰਾ ਹੋ। ਇਹ ਖੁਸ਼ੀ ਦਾ ਪਾਰਾ ਚੜ੍ਹਨਾ ਚਾਹੀਦਾ ਹੈ। ਬੇਹੱਦ ਦਾ ਬਾਪ ਆਇਆ ਹੋਇਆ
ਹੈ, ਸਾਨੂੰ ਬੇਹੱਦ ਦਾ ਵਰਸਾ ਦੇ ਰਿਹਾ ਹੈ। ਬੱਚਿਆਂ ਨੂੰ ਵੇਖ ਬਾਪ ਨੂੰ ਵੀ ਖੁਸ਼ੀ ਹੁੰਦੀ ਹੈ, ਢੇਰ
ਬੱਚੇ ਹਨ। ਬੱਚੇ ਜਾਣਦੇ ਹਨ ਸਾਨੂੰ ਬਾਬਾ ਸਵਰਗ ਦਾ ਮਾਲਿਕ ਬਣਾ ਰਹੇ ਹਨ, ਰਾਜਾਈ ਦਿੰਦੇ ਹਨ। ਪ੍ਰਜਾ
ਵੀ ਤਾਂ ਕਹੇਗੀ - ਸਾਡਾ ਰਾਜ ਹੈ। ਜਿਵੇੰ ਭਾਰਤਵਾਸੀ ਕਹਿੰਦੇ ਹਨ ਇਹ ਸਾਡਾ ਭਾਰਤ ਦੇਸ਼ ਹੈ। ਰਾਜਾ
ਪ੍ਰਜਾ ਦੋਵੇਂ ਕਹਿੰਦੇ ਹਨ ਸਾਡਾ ਦੇਸ਼ ਹੈ। ਤੁਸੀਂ ਬੱਚੇ ਨਰਕਵਾਸੀ ਹੋ ਫਿਰ ਸਵਰਗਵਾਸੀ ਬਣੋਗੇ। ਬਾਪ
ਨੂੰ ਅਤੇ ਵਰਸੇ ਨੂੰ ਯਾਦ ਕਰਨਾ ਹੈ ਹੋਰ ਕੋਈ ਤਕਲੀਫ ਬਾਬਾ ਨਹੀਂ ਦਿੰਦੇ ਹਨ। ਰਹਿਣਾ ਵੀ ਹੈ
ਗ੍ਰਹਿਸਤ ਵਿਵਹਾਰ ਵਿੱਚ। ਇੱਥੇ ਆਕੇ ਥੋੜ੍ਹੀ ਨਾ ਰਹਿਣਾ ਹੈ। ਸਭ ਇੱਥੇ ਭੱਜ ਕੇ ਆਉਣ ਤਾਂ ਇਨ੍ਹੇ
ਸਭਨੂੰ ਬਾਬਾ ਕਿੱਥੇ ਰੱਖ ਸਕਦੇ ਹਨ। ਇਨ੍ਹੇ ਸਭ ਢੇਰ ਬੱਚੇ ਇੱਕ ਹੀ ਵਾਰ ਕਿਵੇਂ ਇਕੱਠੇ ਹੋ ਸਕਦੇ
ਹਨ। ਸਾਰੇ ਸੇਂਟਰਾਂ ਦੇ ਬੱਚੇ ਇੱਕ ਹੀ ਵਾਰ ਮਿਲ ਕਿਵੇਂ ਸਕਦੇ ਹਨ। ਕਿੱਥੇ ਠਹਿਰ ਸਕਣਗੇ। ਮੁਸ਼ਕਿਲ
ਹੈ ਨਾ। ਦਿਨ - ਪ੍ਰਤੀ ਬੱਚੇ ਵ੍ਰਿਧੀ ਨੂੰ ਪਾਉਂਦੇ ਰਹਿੰਦੇ ਹਨ, ਇਸ ਦੀ ਵੀ ਕੁਝ ਯੂਕਤੀ ਰਚਨੀ ਪਵੇ।
ਇਹ ਸਭ ਆਸ - ਪਾਸ ਵਾਲੇ ਮਕਾਨ ਲੈਣੇ ਪੈਣਗੇ। ਮਕਾਨ ਵਾਲਿਆਂ ਨੂੰ ਪੁੱਛੋਗੇ, ਕਿੰਨਾ ਮੰਗਦੇ ਹਨ। ਸਮੇਂ
ਤੇ ਤਾਂ ਲੈਣਾ ਪਵੇਗਾ ਨਾ। ਪੈਸੇ ਦੀ ਤਾਂ ਕੋਈ ਗੱਲ ਨਹੀਂ। ਸਮੇਂ ਬਹੁਤ ਨਜੂਕ ਹੁੰਦਾ ਜਾਂਦਾ ਹੈ।
ਬਾਪ ਅਤੇ ਬੱਚੇ ਦੋਵੇਂ ਅਵਿਨਾਸ਼ੀ ਹਨ। ਅਵਿਨਾਸ਼ੀ ਖਜਾਨਾਂ ਬੱਚਿਆਂ ਨੂੰ ਦਿੰਦੇ ਹਨ। ਬਹੁਤ ਢੇਰ
ਬੱਚਿਆਂ ਨੂੰ ਆਉਣਾ ਹੋਵੇਗਾ। ਬਾਬਾ ਵਿਚਾਰ ਕਰਦੇ ਹਨ ਇਤਨੇ ਢੇਰ ਕਿੱਥੇ ਆਕੇ ਰਹਿਣਗੇ। ਬਾਬਾ ਕਹਿੰਦੇ
ਹਨ ਤੁਸੀਂ ਫਿਕਰ ਕਿਉਂ ਕਰਦੇ ਹੋ - "ਵੇਟ ਐਂਡ ਸੀ"। ਤੁਸੀਂ ਪੜ੍ਹਦੇ ਰਹੋ, ਮਨਮਨਾਭਵ।
ਤੁਸੀਂ ਬੱਚਿਆਂ ਨੂੰ ਇਹ
ਖਿਆਲ ਵਿੱਚ ਰੱਖਣਾ ਹੈ ਕਿ ਹਾਲੇ ਅਸੀਂ ਕਰਮਾਤੀਤ ਅਵਸਥਾ ਵਿੱਚ ਜਾਣਾ ਹੈ, ਸਤੋਪ੍ਰਧਾਨ ਬਣਨਾ ਹੈ।
ਯਾਦ ਨਾਲ ਹੀ ਪਾਵਨ ਬਣੋਗੇ। ਬਾਬਾ ਗੱਲ ਤਾਂ ਬਹੁਤ ਸਹਿਜ ਦੱਸਦੇ ਹਨ। ਅਤਿ ਸਹਿਜ ਹੈ ਸਿਰ੍ਫ ਬਾਬਾ
ਨੂੰ ਯਾਦ ਕਰਨਾ ਹੈ। ਵੇਖੋ ਗਾਂ ਦੇ ਬੱਚੇ ਨੂੰ ਜਦੋੰ ਮਾਂ ਦੀ ਯਾਦ ਆਉਂਦੀ ਹੈ ਤਾਂ ਚਿਲਾਉਂਦਾ ਹੈ
ਨਾ। ਉਹ ਤਾਂ ਜਾਨਵਰ ਹੈ। ਤੁਸੀਂ ਬੱਚਿਆਂ ਨੇ ਵੀ ਰੜੀਆਂ ਮਾਰੀਆਂ ਨਾ। ਅੱਗੇ ਚਲ ਤੁਸੀਂ ਬਹੁਤ
ਚਿਲਾਓਗੇ ਬਹੁਤ ਯਾਦ ਕਰੋਗੇ। ਤੁਸੀਂ ਬੱਚੇ ਤਾਂ ਹੁਣ ਜਾਣਦੇ ਹੋਕਿ ਬਾਬਾ ਆਇਆ ਹੋਇਆ ਹੈ, ਵਿਨਾਸ਼ ਤੇ
ਹੋਣਾ ਹੀ ਹੈ। ਨੈਚੁਰਲ ਕਲੈਮਟੀਜ਼ ਆਉਣੀਆਂ ਹਨ। ਸਾਰੇ ਆਪਸ ਵਿੱਚ ਲੜਦੇ - ਝਗੜਦੇ ਰਹਿੰਦੇ ਹਨ। ਕਿੰਨਾ
ਖਰਚਾ ਕਰ ਬੋਮਬਜ਼ ਬਨਾਉਂਦੇ ਹਨ, ਬਹੁਤ ਪੈਸਾ ਜਾਂਦਾ ਹੈ। ਖਰਚਾ ਤੇ ਹੁੰਦਾ ਹੈ ਨਾ। ਇਨਾਂ ਖਰਚਾ ਕਿਥੋਂ
ਲਿਆਉਣ। ਡਰਦੇ ਵੀ ਹਨ - ਮੌਤ ਤੋਂ। ਫਿਰ ਵੀ ਬੋਮਬਜ਼ ਬਨਾਉਣਾ ਤਾਂ ਬੰਦ ਨਹੀਂ ਕਰਦੇ। ਬੋਮਬਜ਼ ਦੀ
ਲੜਾਈ ਚੱਲੇਗੀ। ਹੁਣ ਬਨਾਉਂਦੇ ਹੀ ਇਵੇਂ ਹਨ - ਜੋ ਬੋਮਬ ਡਿੱਗੇ ਅਤੇ ਦੁਨੀਆਂ ਮਰ ਜਾਵੇ। ਚੀਜ਼
ਬਨਾਉਣ ਵਿੱਚ ਪਹਿਲੋਂ ਟਾਈਮ ਲਗਦਾ ਹੈ ਫਿਰ ਤਾਂ ਮਿੰਟਮੋਟਰ। ਜਲਦੀ - ਜਲਦੀ ਬਨਾਉਂਦੇ ਜਾਂਦੇ ਹਨ।
ਬੋਮਬਜ਼ ਵੀ ਕੋਈ ਥੋੜ੍ਹੇ ਬਣਨਗੇ ਕੀ? ਤੁਸੀਂ ਬੱਚੇ ਜਾਣਦੇ ਹੋ ਇਸ ਪੁਰਾਣੀ ਸ੍ਰਿਸ਼ਟੀ ਦਾ ਵਿਨਾਸ਼ ਹੋਣਾ
ਹੈ। ਹੁਣ ਬੇਹੱਦ ਦੇ ਬਾਪ ਤੋਂ ਵਰਸਾ ਲੈਣਾ ਹੈ।
ਗੀਤਾ ਹੈ ਤੁਸੀਂ
ਭਾਰਤਵਾਸੀਆਂ ਦਾ, ਦੇਵੀ - ਦੇਵਤਾ ਧਰਮ ਦਾ ਸ਼ਾਸਤਰ। ਬਾਕੀ ਤਾਂ ਛੋਟੇ - ਛੋਟੇ ਹਨ, ਉਨ੍ਹਾਂ ਦਾ ਕੋਈ
ਗਾਈਨ ਨਹੀਂ। ਬ੍ਰਾਹਮਣ ਧਰਮ ਹੈ ਸਭ ਤੋਂ ਉੱਚ। ਬ੍ਰਾਹਮਣਾਂ ਦਾ ਕੰਮ ਹੈ ਕਥਾ ਸੁਨਾਉਣਾ। ਤੁਸੀਂ ਕਹਿ
ਸਕਦੇ ਹੋ ਅਸੀਂ ਬ੍ਰਹਮਾਕੁਮਾਰ ਕੁਮਾਰੀਆਂ ਹਾਂ ਬ੍ਰਹਮਾ ਦੇ ਬੱਚੇ, ਸਾਨੂੰ ਦਾਦੇ ਦਾ ਵਰਸਾ ਮਿਲ ਰਿਹਾ
ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਡਰਾਮੇ ਦੇ
ਹਰ ਰਾਜ਼ ਨੂੰ ਜਾਣਦੇ ਹੋਏ ਕਿਸੇ ਵੀ ਗੱਲ ਦੀ ਫਿਕਰ ਨਹੀਂ ਕਰਨੀ ਹੈ। ਪੜ੍ਹਾਈ ਪੜ੍ਹਦੇ ਰਹਿਣਾ ਹਹੈ।
ਮਨਮਨਾਭਵ ਹੋਕੇ ਕਰਮਾਤੀਤ ਬਣਨ ਦਾ ਖਿਆਲ ਰੱਖਣਾ ਹੈ। ਖੁਦ ਨੂੰ ਸਤੋਪ੍ਰਧਾਨ ਬਨਾਉਣਾ ਹੈ।
2. ਅਸੀਂ ਆਤਮਾਵਾਂ
ਸ਼ਿਵਬਾਬਾ ਦੀ ਸੰਤਾਨ ਆਪਸ ਵੀ ਭਾਈ - ਭਾਈ ਹਾਂ। ਸ਼ਿਵਬਾਬਾ ਤੋਂ ਵਰਸਾ ਲੈ ਰਹੇ ਹਾਂ। ਇਸ ਖੁਸ਼ੀ ਵਿੱਚ
ਰਹਿਣਾ ਹੈ।
ਵਰਦਾਨ:-
ਅੰਤਰ ਸਵਰੂਪ ਵਿਚ ਸਥਿਤ ਰਹਿ ਆਪਣੇ ਅਤੇ ਬਾਪ ਦੇ ਗੁਪਤ ਰੂਪ ਨੂੰ ਪ੍ਰਤੱਖ ਕਰਨ ਵਾਲੇ ਸੱਚੇ ਸਨੇਹੀ
ਭਵ।
ਜੋ ਬੱਚੇ ਸਦਾ ਅੰਤਰ ਦੀ
ਸਥਿਤੀ ਵਿਚ ਅਤੇ ਅੰਤਰ ਸਵਰੂਪ ਵਿਚ ਸਥਿਤ ਰਹਿ ਅੰਤਰਮੁਖੀ ਰਹਿੰਦੇ ਹਨ, ਉਹ ਕਦੇ ਕਿਸੇ ਗੱਲ ਵਿਚ
ਲਿਪਤ ਨਹੀਂ ਹੋ ਸਕਦੇ। ਪੁਰਾਣੀ ਦੁਨੀਆ, ਸੰਬੰਧ,ਸੰਪਤੀ, ਪਦਾਰਥ ਜੋ ਅਲਪਕਾਲ ਅਤੇ ਦਿਖਾਵਾ ਮਾਤ੍ਰ
ਹਨ ਉਨ੍ਹਾਂ ਤੋਂ ਧੋਖਾ ਨਹੀਂ ਖਾ ਸਕਦੇ। ਅੰਤਰ ਸਵਰੂਪ ਦੀ ਸਥਿਤੀ ਵਿਚ ਰਹਿਣ ਨਾਲ ਖੁਦ ਦਾ ਸ਼ਕਤੀ
ਸਵਰੂਪ ਜੋ ਗੁਪਤ ਹੈ ਉਹ ਪ੍ਰਤੱਖ ਹੋ ਜਾਂਦਾ ਹੈ ਅਤੇ ਇਸੇ ਸਵਰੂਪ ਨਾਲ ਬਾਪ ਦੀ ਪ੍ਰਤਖਤਾ ਹੁੰਦੀ
ਹੈ। ਤਾਂ ਅਜਿਹੇ ਸ੍ਰੇਸ਼ਠ ਕਰਤਵਿਆ ਕਰਨ ਵਾਲੇ ਹੀ ਸੱਚੇ ਸਨੇਹੀ ਹਨ।
ਸਲੋਗਨ:-
ਨਿਸ਼ਚੇ ਅਤੇ
ਜਨਮ ਸਿੱਧ ਅਧਿਕਾਰੀ ਦੀ ਸ਼ਾਨ ਵਿੱਚ ਰਹੋ ਤਾਂ ਪ੍ਰੇਸ਼ਾਨ ਨਹੀਂ ਹੋਵੋਗੇ।
ਇਹ ਅਵਿਅਕਤ ਇਸ਼ਾਰੇ :-
ਸਦਾ ਹਰਸ਼ਿਤ ਰਹਿਣ ਦੇ ਲਈ ਆਪਣੀ ਨੇਚਰ ਨੂੰ ਸਰਲ ਬਣਾਓ, ਸਹਿਣਸ਼ੀਲ ਬਣੋ।
ਸਵੱਛਤਾ ਵੀ ਸਰਲਤਾ ਦੀ
ਨਿਸ਼ਾਨੀ ਹੈ। ਜਿੰਨੀ ਸਰਲਤਾ ਉੱਤਨੀ ਸਵੱਛਤਾ ਹੋਵੇਗੀ ਇਸਲਈ ਸਾਰਿਆਂ ਨੂੰ ਆਪਣੇ ਵੱਲ ਅਕ੍ਰਸ਼ਿਤ
ਕਰਨਗੇ। ਸਚਾਈ ਅਤੇ ਸਫਾਈ ਵੀ ਤਾਂ ਹੋਵੇਗੀ ਜਦ ਆਪਣੇ ਸੁਭਾਅ ਨੂੰ ਸਰਲ ਬਣਾਓਗੇ। ਸਰਲ ਸੁਭਾਅ ਵਾਲਾ
ਬਹੁਰੂਪੀ ਵੀ ਬਣ ਸਕਦਾ ਹੈ। ਅਜਿਹੇ ਸਰਲ ਸਵਭਾਵ ਵਾਲੇ ਸਦਾ ਹਰਸ਼ਿਤ ਰਹਿੰਦੇ ਤੇ ਸਰਵ ਨੂੰ ਆਕਰਸ਼ਿਤ
ਕਰਦੇ ਹਨ।