22.07.25        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਤੁਹਾਡੀ ਪੜ੍ਹਾਈ ਦਾ ਫਾਊਂਡੇਸ਼ਨ ਹੈ ਪਿਓਰਿਟੀ, ਪਿਓਰਿਟੀ ਹੈ ਤਾਂ ਯੋਗ ਦਾ ਜੌਹਰ ਭਰ ਸਕੇਗਾ, ਯੋਗ ਦਾ ਜੌਹਰ ਹੈ ਤਾਂ ਵਾਣੀ ਵਿਚ ਸ਼ਕਤੀ ਹੋਵੇਗੀ”

ਪ੍ਰਸ਼ਨ:-
ਤੁਸੀਂ ਬੱਚਿਆਂ ਨੂੰ ਹੁਣ ਕਿਹੜਾ ਪ੍ਰਯਤਨ ਪੂਰਾ - ਪੂਰਾ ਕਰਨਾ ਹੈ?

ਉੱਤਰ:-
ਸਿਰ ਤੇ ਜੋ ਵਿਕ੍ਰਮਾਂ ਦਾ ਬੋਝ ਹੈ ਉਸ ਨੂੰ ਉਤਾਰਨ ਦਾ ਪੂਰਾ - ਪੂਰਾ ਪ੍ਰਯਤਨ ਕਰਨਾ ਹੈ। ਬਾਪ ਦਾ ਬਣ ਕੇ ਕੋਈ ਵਿਕਰਮ ਕੀਤਾ ਤਾਂ ਬਹੁਤ ਜ਼ੋਰ ਨਾਲ ਡਿੱਗ ਪਵੋਗੇ। ਬੀ.ਕੇ. ਦੀ ਜੇ ਨਿੰਦਾ ਕਰਾਈ, ਕੋਈ ਤਕਲੀਫ ਦਿੱਤੀ ਤਾਂ ਬਹੁਤ ਪਾਪ ਹੋ ਜਾਏਗਾ। ਫਿਰ ਗਿਆਨ ਸੁਣਨ - ਸੁਣਾਉਂਣ ਦਾ ਕੋਈ ਫ਼ਾਇਦਾ ਨਹੀਂ।

ਓਮ ਸ਼ਾਂਤੀ
ਰੂਹਾਨੀ ਬਾਪ ਬੱਚਿਆਂ ਨੂੰ ਸਮਝਾ ਰਹੇ ਹਨ ਕਿ ਤੁਸੀਂ ਪਤਿਤ ਤੋਂ ਪਾਵਨ ਬਣ ਪਾਵਨ ਦੁਨੀਆਂ ਦਾ ਮਾਲਿਕ ਕਿਵੇਂ ਬਣ ਸਕਦੇ ਹੋ! ਪਾਵਨ ਦੁਨੀਆਂ ਨੂੰ ਸ੍ਵਰਗ ਅਥਵਾ ਵਿਸ਼ਨੂੰਪੁਰੀ, ਲਕਸ਼ਮੀ - ਨਾਰਾਇਣ ਦਾ ਰਾਜ ਕਿਹਾ ਜਾਂਦਾ ਹੈ। ਵਿਸ਼ਨੂੰ ਮਤਲਬ ਲਕਸ਼ਮੀ - ਨਾਰਾਇਣ ਦਾ ਕੰਮਬਾਈਂਡ ਚਿੱਤਰ ਇਵੇਂ ਬਣਾਇਆ ਹੈ। ਇਸਲਈ ਸਮਝਾਇਆ ਜਾਂਦਾ ਹੈ। ਬਾਕੀ ਵਿਸ਼ਨੂੰ ਦੀ ਜੱਦ ਪੂਜਾ ਕਰਦੇ ਹਨ ਤਾਂ ਸਮਝ ਨਹੀਂ ਸਕਦੇ ਕਿ ਇਹ ਕੌਣ ਹੈ? ਮਹਾਲਕਸ਼ਮੀ ਦੀ ਪੂਜਾ ਕਰਦੇ ਹਨ ਪਰ ਸਮਝਦੇ ਨਹੀਂ ਕਿ ਇਹ ਕੌਣ ਹੈ? ਬਾਬਾ ਹੁਣ ਤੁਸੀਂ ਬੱਚਿਆਂ ਨੂੰ ਵੱਖ - ਵੱਖ ਤਰੀਕੇ ਨਾਲ ਸਮਝਾਉਂਦੇ ਹਨ। ਚੰਗੀ ਰੀਤੀ ਧਾਰਨ ਕਰੋ। ਕੋਈ - ਕੋਈ ਦੀ ਬੁੱਧੀ ਵਿੱਚ ਰਹਿੰਦਾ ਹੈ ਕਿ ਪਰਮਾਤਮਾ ਤਾਂ ਸਭ ਕੁਝ ਜਾਣਦੇ ਹਨ। ਅਸੀਂ ਜੋ ਕੁਝ ਚੰਗਾ ਜਾਂ ਬੁਰਾ ਕਰਦੇ ਹਾਂ ਉਹ ਸਭ ਜਾਣਦੇ ਹਨ। ਹੁਣ ਇਸ ਨੂੰ ਅੰਧਸ਼ਰਧਾ ਦਾ ਭਾਵ ਕਿਹਾ ਜਾਂਦਾ ਹੈ। ਭਗਵਾਨ ਇਨ੍ਹਾਂ ਗੱਲਾਂ ਨੂੰ ਜਾਣਦੇ ਹੀ ਨਹੀਂ। ਤੁਸੀਂ ਬੱਚੇ ਜਾਣਦੇ ਹੋ ਭਗਵਾਨ ਤਾਂ ਹੈ ਪਤਿਤਾਂ ਨੂੰ ਪਾਵਨ ਬਣਾਉਣ ਵਾਲਾ। ਪਾਵਨ ਬਣਾ ਕੇ ਸ੍ਵਰਗ ਦਾ ਮਾਲਿਕ ਬਣਾਉਂਦੇ ਹਨ ਫਿਰ ਜੋ ਚੰਗੀ ਤਰ੍ਹਾਂ ਪੜ੍ਹਣਗੇ ਉਹ ਉੱਚ ਪਦ ਪਾਉਣਗੇ। ਬਾਕੀ ਇਵੇਂ ਨਹੀਂ ਸਮਝਣਾ ਹੈ ਕਿ ਬਾਪ ਸਭ ਦੇ ਦਿਲਾਂ ਨੂੰ ਜਾਣਦੇ ਹਨ। ਇਹ ਫਿਰ ਬੇਸਮਝੀ ਕਹੀ ਜਾਵੇਗੀ। ਮਨੁੱਖ ਜੋ ਕਰਮ ਕਰਦੇ ਹਨ ਉਨ੍ਹਾਂ ਦਾ ਫਿਰ ਚੰਗਾ ਜਾਂ ਬੁਰਾ ਡਰਾਮਾ ਅਨੁਸਾਰ ਉਨ੍ਹਾਂ ਨੂੰ ਮਿਲਦਾ ਹੀ ਹੈ। ਇਸ ਵਿੱਚ ਬਾਪ ਦਾ ਕੋਈ ਕਨੈਕਸ਼ਨ ਹੀ ਨਹੀਂ। ਇਹ ਖਿਆਲ ਵੀ ਨਹੀਂ ਕਰਨਾ ਕਿ ਬਾਬਾ ਤਾਂ ਸਭ ਕੁਝ ਜਾਣਦੇ ਹੀ ਹਨ। ਬਹੁਤ ਹਨ ਕੋ ਵਿਕਾਰ ਵਿੱਚ ਜਾਂਦੇ, ਪਾਪ ਕਰਦੇ ਰਹਿੰਦੇ ਹਨ ਅਤੇ ਫਿਰ ਇੱਥੇ ਸੈਂਟਰ ਤੇ ਆ ਜਾਂਦੇ ਹਨ। ਸਮਝਦੇ ਹਨ ਬਾਬਾ ਤੇ ਜਾਣਦੇ ਹਨ। ਪਰ ਬਾਬਾ ਕਹਿੰਦੇ ਹਨ ਅਸੀਂ ਇਹ ਧੰਧਾ ਹੀ ਨਹੀਂ ਕਰਦੇ। ਜਾਨੀ ਜਾਨਨਹਾਰ ਅੱਖਰ ਵੀ ਰਾਂਗ ਹੈ। ਤੁਸੀਂ ਬਾਪ ਨੂੰ ਬੁਲਾਉਂਦੇ ਹੋ ਕਿ ਆਕੇ ਪਤਿਤ ਤੋਂ ਪਾਵਨ ਬਣਾਓ, ਸ੍ਵਰਗ ਦਾ ਮਾਲਿਕ ਬਣਾਓ ਕਿਓਂਕਿ ਜਨਮ - ਜਨਮਾਂਤ੍ ਦੇ ਪਾਪ ਸਿਰ ਤੇ ਬਹੁਤ ਹਨ। ਇਸ ਜਨਮ ਦੇ ਵੀ ਹਨ। ਇਸ ਜਨਮ ਦੇ ਪਾਪ ਦੱਸਦੇ ਵੀ ਹਨ। ਬਹੁਤਿਆਂ ਨੇ ਇਵੇਂ ਦੇ ਪਾਪ ਕੀਤੇ ਹਨ ਜੋ ਪਾਵਨ ਬਣਨਾ ਬੜਾ ਮੁਸ਼ਕਿਲ ਲੱਗਦਾ ਹੈ। ਮੁੱਖ ਗੱਲ ਹੈ ਹੀ ਪਾਵਨ ਬਣਨ ਦੀ। ਪੜ੍ਹਾਈ ਤਾਂ ਬਹੁਤ ਸਹਿਜ ਹੈ, ਪਰ ਵਿਕਰਮਾ ਦਾ ਬੋਝਾ ਕਿਵੇਂ ਉਤੱਰੇ ਉਸਦਾ ਪ੍ਰਯਤਨ ਕਰਨਾ ਚਾਹੀਦਾ ਹੈ। ਅਜਿਹੇ ਬਹੁਤ ਹਨ ਜੋ ਅਥਾਹ ਪਾਪ ਕਰਦੇ ਹਨ, ਬਹੁਤ ਡਿਸ - ਸਰਵਿਸ ਕਰਦੇ ਹਨ। ਬੀ.ਕੇ. ਆਸ਼ਰਮ ਨੂੰ ਤਕਲੀਫ ਦੇਣ ਦੀ ਕੋਸ਼ਿਸ਼ ਕਰਦੇ ਹਨ। ਇਸਦਾ ਬਹੁਤ ਪਾਪ ਚੜ੍ਹਦਾ ਹੈ। ਉਹ ਪਾਪ ਆਦਿ ਕੋਈ ਗਿਆਨ ਦੇਣ ਨਾਲ ਨਹੀਂ ਮਿੱਟ ਸਕਣਗੇ। ਪਾਪ ਮਿਟਣਗੇ ਫਿਰ ਵੀ ਯੋਗ ਨਾਲ। ਪਹਿਲੇ ਤਾਂ ਯੋਗ ਦਾ ਪੂਰਾ ਪੁਰਸ਼ਾਰਥ ਕਰਨਾ ਚਾਹੀਦਾ ਹੈ, ਤੱਦ ਕਿਸੇ ਨੂੰ ਤੀਰ ਵੀ ਲੱਗ ਸਕੇਗਾ। ਪਹਿਲੇ ਪਵਿੱਤਰ ਬਣ, ਯੋਗ ਹੋਵੇ ਤਾਂ ਵਾਣੀ ਵਿੱਚ ਵੀ ਜੌਹਰ ਭਰੇਗਾ। ਨਹੀਂ ਤਾਂ ਭਾਵੇਂ ਕਿਸੇ ਨੂੰ ਕਿੰਨਾ ਵੀ ਸਮਝਾਉਣਗੇ, ਕਿਸੇ ਨੂੰ ਬੁੱਧੀ ਵਿੱਚ ਜਚੇਗਾ ਨਹੀਂ, ਤੀਰ ਲੱਗੇਗਾ ਨਹੀਂ। ਜਨਮ - ਜਨਮਾਂਤ੍ਰ ਦੇ ਪਾਪ ਹਨ ਨਾ। ਹੁਣ ਜੋ ਪਾਪ ਕਰਦੇ ਹਨ, ਉਹ ਤਾਂ ਜਨਮ - ਜਨਮਾਂਤ੍ਰ ਤੋਂ ਵੀ ਬਹੁਤ ਹੋ ਜਾਂਦੇ ਹਨ ਇਸਲਈ ਗਾਇਆ ਜਾਂਦਾ ਹੈ ਸਤਿਗੁਰੂ ਦੇ ਨਿੰਦਕ…ਇਹ ਸੱਤ ਬਾਬਾ, ਸੱਤ ਟੀਚਰ, ਸਤਿਗੁਰੂ ਹੈ। ਬਾਪ ਕਹਿੰਦੇ ਹਨ ਬੀ..ਕੇ. ਦੀ ਨਿੰਦਾ ਕਰਾਉਣ ਵਾਲੇ ਦਾ ਵੀ ਬਹੁਤ ਭਾਰੀ ਪਾਪ ਹੈ। ਪਹਿਲੇ ਖੁਦ ਨੂੰ ਪਾਵਨ ਬਣਾਓ। ਕਿਸੇ ਨੂੰ ਸਮਝਾਉਣ ਦਾ ਬਹੁਤ ਸ਼ੌਂਕ ਰੱਖਦੇ ਹਨ। ਯੋਗ ਪਾਈ ਦਾ ਵੀ ਨਹੀਂ, ਇਸ ਨਾਲ ਫਾਇਦਾ ਕੀ? ਬਾਪ ਕਹਿੰਦੇ ਹਨ ਮੁੱਖ ਗੱਲ ਹੈ ਹੀ ਯਾਦ ਤੋਂ ਪਾਵਨ ਬਣਨ ਦੀ। ਪੁਕਾਰਦੇ ਵੀ ਪਾਵਨ ਬਣਨ ਦੇ ਲਈ ਹਨ। ਭਗਤੀ ਮਾਰਗ ਵਿਚ ਇੱਕ ਆਦਤ ਪੈ ਗਈ ਹੈ, ਧੱਕੇ ਖਾਣ ਦੀ, ਫਾਲਤੂ ਆਵਾਜ਼ ਕਰਣ ਦੀ। ਪ੍ਰਾਥਨਾ ਕਰਦੇ ਹਨ ਪਰ ਭਗਵਾਨ ਨੂੰ ਕੰਨ ਕਿੱਥੇ ਹਨ, ਬਗੈਰ ਕੰਨਾਂ, ਬਗੈਰ ਮੁੱਖ, ਸੁਣਨਗੇ, ਬੋਲਣਗੇ ਕਿਵੇਂ? ਉਹ ਤਾਂ ਅਵਿਅਕਤ ਹਨ। ਇਹ ਸਭ ਹੈ ਅੰਧਸ਼ਰਧਾ।

ਤੁਸੀਂ ਬਾਪ ਨੂੰ ਜਿੰਨਾ ਯਾਦ ਕਰੋਗੇ ਉਨ੍ਹਾਂ ਪਾਪ ਨਾਸ਼ ਹੋਣਗੇ। ਇਵੇਂ ਨਹੀਂ ਕਿ ਬਾਪ ਜਾਣਦੇ ਹਨ - ਇਹ ਬਹੁਤ ਯਾਦ ਕਰਦਾ ਹੈ, ਇਹ ਘੱਟ ਯਾਦ ਕਰਦਾ ਹੈ, ਇਹ ਤਾਂ ਆਪਣਾ ਚਾਰਟ ਆਪੇ ਹੀ ਦੇਖਣਾ ਹੈ। ਬਾਪ ਨੇ ਕਿਹਾ ਹੈ ਯਾਦ ਨਾਲ ਹੀ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਬਾਬਾ ਵੀ ਤੁਹਾਡੇ ਤੋਂ ਪੁੱਛਦੇ ਹਨ ਕਿ ਕਿੰਨਾ ਯਾਦ ਕਰਦੇ ਹੋ? ਚਲਨ ਤੋਂ ਵੀ ਪਤਾ ਪੈਂਦਾ ਹੈ। ਸਿਵਾਏ ਯਾਦ ਦੇ ਪਾਪ ਕੱਟ ਨਹੀਂ ਸਕਦੇ। ਇਵੇਂ ਨਹੀਂ, ਕਿਸੇ ਨੂੰ ਗਿਆਨ ਸੁਣਾਉਂਦੇ ਹੋ ਤਾਂ ਤੁਹਾਡੇ ਜਾਂ ਉਨ੍ਹਾਂ ਦੇ ਪਾਪ ਕੱਟ ਜਾਣਗੇ। ਨਹੀਂ, ਜੱਦ ਖੁਦ ਯਾਦ ਕਰਨ ਤੱਦ ਪਾਪ ਕੱਟਣ। ਮੂਲ ਗੱਲ ਹੈ ਪਾਵਨ ਬਣਨ ਦੀ। ਬਾਪ ਕਹਿੰਦੇ ਹਨ ਮੇਰੇ ਬਣੇ ਹੋ ਤਾਂ ਕੋਈ ਪਾਪ ਨਹੀਂ ਕਰੋ। ਨਹੀਂ ਤਾਂ ਬਹੁਤ ਜ਼ੋਰ ਨਾਲ ਡਿੱਗ ਪਵੋਗੇ। ਉਮੀਦ ਵੀ ਨਹੀਂ ਰੱਖਣੀ ਹੈ ਕਿ ਅਸੀਂ ਚੰਗਾ ਪਦ ਪਾ ਸਕਾਂਗੇ। ਪ੍ਰਦਰਸ਼ਨੀ ਵਿੱਚ ਬਹੁਤਿਆਂ ਨੂੰ ਸਮਝਾਉਂਦੇ ਹਨ ਤਾਂ ਬੱਸ ਖੁਸ਼ ਹੋ ਜਾਂਦੇ ਹਨ, ਅਸੀਂ ਬਹੁਤ ਸਰਵਿਸ ਕੀਤੀ। ਪਰ ਬਾਪ ਕਹਿੰਦੇ ਹਨ ਪਹਿਲੇ ਤੁਸੀਂ ਤਾਂ ਪਾਵਨ ਬਣੋ। ਬਾਪ ਨੂੰ ਯਾਦ ਕਰੋ। ਯਾਦ ਵਿੱਚ ਬਹੁਤ ਫੇਲ ਹੁੰਦੇ ਹਨ। ਗਿਆਨ ਤਾਂ ਬਹੁਤ ਸਹਿਜ ਹੈ, ਸਿਰਫ 84 ਦੇ ਚੱਕਰ ਨੂੰ ਜਾਨਣਾ ਹੈ, ਉਸ ਪੜ੍ਹਾਈ ਵਿੱਚ ਕਿੰਨੇ ਹਿਸਾਬ - ਕਿਤਾਬ ਪੜ੍ਹਦੇ ਹਨ, ਮਿਹਨਤ ਕਰਦੇ ਹਨ। ਕਮਾਉਣਗੇ ਕੀ? ਪੜ੍ਹਦੇ - ਪੜ੍ਹਦੇ ਮਰ ਜਾਣ ਤਾਂ ਪੜ੍ਹਾਈ ਖਤਮ। ਤੁਸੀਂ ਬੱਚੇ ਤਾਂ ਜਿੰਨਾ ਯਾਦ ਵਿੱਚ ਰਹੋਗੇ ਉਨ੍ਹਾਂ ਧਾਰਨਾ ਹੋਵੇਗੀ। ਪਵਿੱਤਰ ਨਹੀਂ ਬਣਨਗੇ, ਪਾਪ ਨਹੀਂ ਮਿਟਾਉਣਗੇ ਤਾਂ ਬਹੁਤ ਸਜ਼ਾ ਖਾਣੀ ਪਵੇਗੀ। ਇਵੇਂ ਨਹੀਂ, ਸਾਡੀ ਯਾਦ ਤਾਂ ਬਾਬਾ ਨੂੰ ਪਹੁੰਚਦੀ ਹੀ ਹੈ। ਬਾਬਾ ਕੀ ਕਰਣਗੇ! ਤੁਸੀਂ ਯਾਦ ਕਰੋਗੇ ਤਾਂ ਤੁਸੀਂ ਪਾਵਨ ਬਣੋਗੇ, ਬਾਬਾ ਉਸ ਵਿੱਚ ਕੀ ਕਰਣਗੇ, ਕੀ ਸ਼ਬਾਸ਼ ਦੇਣਗੇ। ਬਹੁਤ ਬੱਚੇ ਹਨ ਜੋ ਕਹਿੰਦੇ ਹਨ ਅਸੀਂ ਤਾਂ ਹਮੇਸ਼ਾ ਬਾਪ ਨੂੰ ਯਾਦ ਕਰਦੇ ਹੀ ਰਹਿੰਦੇ ਹਾਂ, ਉਨ੍ਹਾਂ ਦੇ ਬਗੈਰ ਸਾਡਾ ਹੈ ਹੀ ਕੌਣ? ਇਹ ਵੀ ਗਪੋੜਾ ਮਾਰਦੇ ਰਹਿੰਦੇ ਹਨ। ਯਾਦ ਵਿੱਚ ਤਾਂ ਬੜੀ ਮਿਹਨਤ ਹੈ। ਅਸੀਂ ਯਾਦ ਕਰਦੇ ਹਾਂ ਜਾਂ ਨਹੀਂ, ਇਹ ਵੀ ਸਮਝ ਨਹੀਂ ਸਕਦੇ। ਅਣਜਾਣੇ ਵਿੱਚ ਕਹਿ ਦਿੰਦੇ ਅਸੀਂ ਤਾਂ ਯਾਦ ਕਰਦੇ ਹੀ ਹਾਂ। ਮਿਹਨਤ ਬਗੈਰ ਕੋਈ ਵਿਸ਼ਵ ਦਾ ਮਾਲਿਕ ਥੋੜੀ ਬਣ ਸਕਦੇ ਹਨ। ਉੱਚ ਪਦ ਪਾ ਨਾ ਸਕਣ। ਯਾਦ ਦਾ ਜੌਹਰ ਜੱਦ ਭਰੇ ਤੱਦ ਸਰਵਿਸ ਕਰ ਸਕਣ। ਫਿਰ ਵੇਖਿਆ ਜਾਵੇ ਕਿੰਨੀ ਸਰਵਿਸ ਕਰ ਪ੍ਰਜਾ ਬਣਾਈ। ਹਿਸਾਬ ਚਾਹੀਦਾ ਹੈ ਨਾ। ਅਸੀਂ ਕਿਨਿਆਂ ਨੂੰ ਆਪ ਸਮਾਨ ਬਣਾਉਂਦੇ ਹਾਂ। ਪ੍ਰਜਾ ਬਣਾਉਣੀ ਪਵੇ ਨਾ, ਤਾਂ ਹੀ ਰਜਾਈ ਪਦ ਪਾ ਸਕਦੇ ਹਨ। ਉਹ ਤਾਂ ਹੁਣ ਕੁਝ ਹੈ ਨਹੀਂ। ਯੋਗ ਵਿੱਚ ਰਹਿਣ, ਜੌਹਰ ਭਰੇ ਤਾਂ ਹੀ ਕਿਸੇ ਨੂੰ ਪੂਰਾ ਤੀਰ ਲੱਗੇ। ਸ਼ਾਸਤਰਾਂ ਵਿੱਚ ਵੀ ਹੈ ਨਾ - ਪਿਛਾੜੀ ਵਿੱਚ ਭੀਸ਼ਮਪਿਤਾਮਹਾ, ਦ੍ਰੋਣਾਚਾਰਿਆ ਆਦਿ ਨੂੰ ਗਿਆਨ ਦਿੱਤਾ। ਜੱਦ ਤੁਹਾਡਾ ਪਤਿਤਪੁਣਾ ਨਿਕਲੇ ਸਤੋਪ੍ਰਧਾਨ ਤੱਕ ਆਤਮਾ ਆ ਜਾਂਦੀ ਹੈ ਤੱਦ ਜੌਹਰ ਭਰਦਾ ਹੈ ਤਾਂ ਝੱਟ ਤੀਰ ਲੱਗ ਜਾਂਦਾ ਹੈ। ਇਹ ਕਦੀ ਖਿਆਲ ਨਹੀ ਕਰੋ ਕਿ ਬਾਬਾ ਤਾਂ ਸਭ ਕੁਝ ਜਾਣਦੇ ਹਨ। ਬਾਬਾ ਨੂੰ ਜਾਨਣ ਦੀ ਕੀ ਲੋੜ ਹੈ, ਜੋ ਕਰਣਗੇ ਸੋ ਪਾਉਣਗੇ। ਬਾਬਾ ਸਾਕਸ਼ੀ ਹੋ ਵੇਖਦੇ ਰਹਿੰਦੇ ਹਨ। ਬਾਬਾ ਨੂੰ ਲਿਖਦੇ ਹਨ ਅਸੀਂ ਫਲਾਣੀ ਜਗ੍ਹਾ ਜਾਕੇ ਸਰਵਿਸ ਕੀਤੀ, ਬਾਬਾ ਪੁੱਛਣਗੇ ਪਹਿਲੇ ਤੁਸੀਂ ਯਾਦ ਦੀ ਯਾਤਰਾ ਤੇ ਤਤਪਰ ਹੋ? ਪਹਿਲੀ ਗੱਲ ਹੀ ਇਹ ਹੈ - ਹੋਰ ਸੰਗ ਤੋੜ ਇੱਕ ਬਾਪ ਸੰਗ ਜੋੜੋ। ਦੇਹੀ - ਅਭਿਮਾਨੀ ਬਣਨਾ ਪਵੇ। ਘਰ ਵਿੱਚ ਰਹਿੰਦੇ ਵੀ ਸਮਝਣਾ ਹੈ ਇਹ ਤਾਂ ਪੁਰਾਣੀ ਦੁਨੀਆਂ, ਪੁਰਾਣੀ ਦੇਹ ਹੈ। ਇਹ ਸਭ ਖਲਾਸ ਹੋਣਾ ਹੈ। ਸਾਡਾ ਕੰਮ ਹੈ ਬਾਪ ਅਤੇ ਵਰਸੇ ਤੋਂ। ਬਾਬਾ ਇਵੇਂ ਨਹੀਂ ਕਹਿੰਦੇ ਕਿ ਗ੍ਰਹਿਸਥ ਵਿਵਹਾਰ ਵਿੱਚ ਨਹੀਂ ਰਹੋ, ਕਿਸੇ ਨਾਲ ਗੱਲ ਨਾ ਕਰੋ। ਬਾਬਾ ਤੋਂ ਪੁੱਛਦੇ ਹਨ ਵਿਆਹ ਤੇ ਜਾਈਏ? ਬਾਬਾ ਕਹਿਣਗੇ ਭਾਵੇਂ ਜਾਓ। ਉੱਥੇ ਵੀ ਜਾਕੇ ਸਰਵਿਸ ਕਰੋ। ਬੁੱਧੀ ਦਾ ਯੋਗ ਸ਼ਿਵਬਾਬਾ ਨਾਲ ਹੋਵੇ। ਜਨਮ - ਜਨਮਾਂਤ੍ਰ ਦੇ ਵਿਕਰਮ ਯਾਦ ਬਲ ਨਾਲ ਹੀ ਭਸਮ ਹੋਣਗੇ। ਇੱਥੇ ਵੀ ਜੇ ਵਿਕਰਮ ਕਰਦੇ ਹਨ ਤਾਂ ਬਹੁਤ ਸਜ਼ਾਵਾਂ ਭੋਗਣੀਆਂ ਪੈਂਦੀਆਂ ਹਨ। ਪਾਵਨ ਬਣਦੇ - ਬਣਦੇ ਵਿਕਾਰ ਵਿੱਚ ਡਿੱਗਿਆ ਤਾਂ ਮਰਿਆ। ਇਕਦਮ ਪੁਰਜਾ - ਪੁਰਜਾ ਹੋ ਜਾਂਦੇ ਹਨ। ਸ਼੍ਰੀਮਤ ਤੇ ਨਾ ਚਲ ਬਹੁਤ ਨੁਕਸਾਨ ਕਰਦੇ ਹਨ। ਕਦਮ - ਕਦਮ ਤੇ ਸ਼੍ਰੀਮਤ ਚਾਹੀਦੀ ਹੈ। ਇਵੇਂ - ਇਵੇਂ ਦੇ ਪਾਪ ਕਰਦੇ ਹਨ ਜੋ ਯੋਗ ਲੱਗ ਨਾ ਸਕੇ। ਯਾਦ ਕਰ ਨਾ ਸਕਣ। ਕਿਸੇ ਨੂੰ ਜਾਕੇ ਕਹਿਣਗੇ - ਭਗਵਾਨ ਆਇਆ ਹੈ, ਉਨ੍ਹਾਂ ਤੋਂ ਵਰਸਾ ਲੳ, ਤਾਂ ਉਹ ਮੰਨਣਗੇ ਨਹੀਂ। ਤੀਰ ਲੱਗੇਗਾ ਨਹੀਂ। ਬਾਬਾ ਨੇ ਕਿਹਾ ਹੈ ਭਗਤਾਂ ਨੂੰ ਗਿਆਨ ਸੁਣਾਓ, ਵਿਅਰਥ ਕਿਸੇ ਨੂੰ ਨਾ ਦੇਵੋ, ਨਹੀਂ ਤਾਂ ਹੋਰ ਹੀ ਨਿੰਦਾ ਕਰਾਉਣਗੇ।

ਕਈ ਬੱਚੇ ਬਾਬਾ ਤੋਂ ਪੁੱਛਦੇ ਹਨ - ਬਾਬਾ ਸਾਨੂੰ ਦਾਨ ਕਰਨ ਦੀ ਆਦਤ ਹੈ, ਹੁਣ ਤਾਂ ਗਿਆਨ ਵਿੱਚ ਆ ਗਏ ਹਾਂ, ਹੁਣ ਕੀ ਕਰੀਏ? ਬਾਬਾ ਰਾਏ ਦਿੰਦੇ ਹਨ - ਬੱਚੇ, ਗਰੀਬਾਂ ਨੂੰ ਦਾਨ ਦੇਣ ਵਾਲੇ ਤਾਂ ਬਹੁਤ ਹਨ। ਗਰੀਬ ਕੋਈ ਭੁੱਖੇ ਨਹੀਂ ਮਰਦੇ ਹਨ, ਫਕੀਰਾਂ ਦੇ ਕੋਲ ਬਹੁਤ ਪੈਸੇ ਪਏ ਰਹਿੰਦੇ ਹਨ ਇਸਲਈ ਇਨ੍ਹਾਂ ਸਭ ਗੱਲਾਂ ਤੋਂ ਤੁਹਾਡੀ ਬੁੱਧੀ ਹੱਟ ਜਾਣੀ ਚਾਹੀਦੀ ਹੈ। ਦਾਨ ਆਦਿ ਵਿੱਚ ਵੀ ਬਹੁਤ ਖਬਰਦਾਰੀ ਚਾਹੀਦੀ ਹੈ। ਬਹੁਤ ਇਵੇਂ - ਇਵੇਂ ਦੇ ਕੰਮ ਕਰਦੇ ਹਨ, ਗੱਲ ਨਾ ਪੁੱਛੋਂ ਅਤੇ ਫਿਰ ਆਪ ਸਮਝਦੇ ਨਹੀਂ ਕਿ ਸਾਡੇ ਸਿਰ ਤੇ ਬੋਝ ਬਹੁਤ ਭਾਰੀ ਹੁੰਦਾ ਜਾਂਦਾ ਹੈ। ਗਿਆਨ ਮਾਰਗ ਕੋਈ ਹੰਸੀਕੁੜੀ ਦਾ ਮਾਰਗ ਨਹੀਂ ਹੈ। ਬਾਪ ਦੇ ਨਾਲ ਤਾਂ ਫਿਰ ਧਰਮਾਰਾਜ ਵੀ ਹੈ। ਧਰਮਰਾਜ ਦੇ ਵੱਡੇ - ਵੱਡੇ ਡੰਡੇ ਖਾਣੇ ਪੈਂਦੇ ਹਨ। ਕਹਿੰਦੇ ਹੈ ਨਾ ਜੱਦ ਪਿੱਛਾੜੀ ਵਿੱਚ ਧਰਮਰਾਜ ਲੇਖਾ ਲੈਣਗੇ ਤੱਦ ਪਤਾ ਪਵੇਗਾ। ਜਨਮ - ਜਨਮਾਂਤ੍ਰ ਦੀਆਂ ਸਜ਼ਾਵਾਂ ਖਾਣ ਵਿੱਚ ਕੋਈ ਟਾਈਮ ਨਹੀਂ ਲੱਗਦਾ ਹੈ। ਬਾਬਾ ਨੇ ਕਾਸ਼ੀ ਕਲਵਟ ਦਾ ਮਿਸਾਲ ਸਮਝਾਇਆ ਹੈ। ਉਹ ਹੈ ਭਗਤੀ ਮਾਰਗ, ਇਹ ਹੈ ਗਿਆਨ ਮਾਰਗ। ਮਨੁੱਖਾਂ ਦੀ ਵੀ ਬਲੀ ਚੜ੍ਹਾਉਂਦੇ ਹਨ, ਇਹ ਵੀ ਡਰਾਮਾ ਵਿੱਚ ਨੂੰਧ ਹੈ। ਇਨ੍ਹਾਂ ਸਭ ਗੱਲਾਂ ਨੂੰ ਸਮਝਣਾ ਹੈ, ਇਵੇਂ ਨਹੀਂ ਕਿ ਇਹ ਡਰਾਮਾ ਬਣਾਇਆ ਹੀ ਕਿਉਂ? ਚੱਕਰ ਵਿੱਚ ਲਾਇਆ ਹੀ ਕਿਓਂ? ਚੱਕਰ ਵਿਚ ਤਾਂ ਆਉਂਦੇ ਹੀ ਰਹਿਣਗੇ। ਇਹ ਤਾਂ ਅਨਾਦਿ ਡਰਾਮਾ ਹੈ ਨਾ। ਚੱਕਰ ਵਿੱਚ ਨਾ ਆਓ ਤਾਂ ਫਿਰ ਦੁਨੀਆਂ ਹੀ ਨਾ ਰਹੇ। ਮੋਕਸ਼ ਤਾਂ ਹੁੰਦਾ ਨਹੀਂ। ਮੁੱਖ ਦਾ ਵੀ ਮੋਕਸ਼ ਨਹੀਂ ਹੋ ਸਕਦਾ। 5 ਹਜ਼ਾਰ ਵਰ੍ਹੇ ਦੇ ਬਾਦ ਬਾਪ ਫਿਰ ਇਵੇਂ ਹੀ ਚੱਕਰ ਲਗਾਉਣਗੇ। ਇਹ ਤਾਂ ਡਰਾਮਾ ਹੈ ਨਾ। ਸਿਰਫ ਕੋਈ ਨੂੰ ਸਮਝਾਉਣ, ਵਾਣੀ ਚਲਾਉਣ ਨਾਲ ਪਦ ਨਹੀਂ ਮਿਲ ਜਾਏਗਾ, ਪਹਿਲੇ ਤਾਂ ਪਤਿਤ ਤੋਂ ਪਾਵਨ ਬਣਨਾ ਹੈ। ਇਵੇਂ ਨਹੀਂ ਬਾਬਾ ਤਾਂ ਸਭ ਜਾਣਦੇ ਹਨ। ਬਾਬਾ ਜਾਣ ਕਰਕੇ ਵੀ ਕੀ ਕਰਣਗੇ, ਪਹਿਲੇ ਤਾਂ ਤੁਹਾਡੀ ਆਤਮਾ ਜਾਣਦੀ ਹੈ ਸ਼੍ਰੀਮਤ ਤੇ ਅਸੀਂ ਕੀ ਕਰਦੇ ਹਾਂ, ਕਿੱਥੇ ਤੱਕ ਬਾਬਾ ਨੂੰ ਯਾਦ ਕਰਦੇ ਹਾਂ ਬਾਕੀ ਬਾਬਾ ਇਹ ਬੈਠਕੇ ਜਾਣਨ, ਇਸ ਨਾਲ ਫਾਇਦਾ ਹੀ ਕੀ? ਜੋ ਕੁਝ ਤੁਸੀਂ ਕਰਦੇ ਹੋ ਸੋ ਤੁਸੀਂ ਪਾਓਗੇ। ਬਾਬਾ ਤੁਹਾਡੀ ਐਕਟ ਅਤੇ ਸਰਵਿਸ ਤੋਂ ਜਾਣਦੇ ਹਨ - ਇਹ ਬੱਚੇ ਚੰਗੀ ਸਰਵਿਸ ਕਰਦੇ ਹਨ। ਫਲਾਣੇ ਨੇ ਬਾਬਾ ਦਾ ਬਣਕੇ ਬਹੁਤ ਵਿਕਰਮ ਕੀਤੇ ਹਨ ਤਾ ਉਸ ਦੀ ਮੁਰਲੀ ਵਿੱਚ ਜੌਹਰ ਭਰ ਨਾ ਸਕੇ। ਇਹ ਗਿਆਨ ਤਲਵਾਰ ਹੈ। ਉਸ ਵਿੱਚ ਯਾਦ ਬਲ ਦਾ ਜੌਹਰ ਚਾਹੀਦਾ ਹੈ। ਯੋਗਬਲ ਨਾਲ ਤੁਸੀਂ ਵਿਸ਼ਵ ਤੇ ਵਿਜੇ ਪਾਪਤ ਕਰਦੇ ਹੋ, ਬਾਕੀ ਗਿਆਨ ਨਾਲ ਨਵੀਂ ਦੁਨੀਆਂ ਵਿੱਚ ਉੱਚ ਪਦ ਪਾਉਣਗੇ। ਪਹਿਲੇ ਤਾਂ ਪਵਿੱਤਰ ਬਣਨਾ ਹੈ, ਪਵਿੱਤਰ ਬਣਨ ਬਗੈਰ ਉੱਚ ਪਦ ਮਿਲ ਨਾ ਸਕੇ। ਇੱਥੇ ਆਉਂਦੇ ਹਨ ਨਰ ਤੋਂ ਨਾਰਾਇਣ ਬਣਨ ਦੇ ਲਈ। ਪਤਿਤ ਥੋੜੀ ਨਰ ਤੋਂ ਨਾਰਾਇਣ ਬਣਨਗੇ। ਪਾਵਨ ਬਣਨ ਦੀ ਪੂਰੀ ਯੁਕਤੀ ਚਾਹੀਦੀ ਹੈ। ਅਨਿਨਯ ਬੱਚੇ ਜੋ ਸੈਂਟਰਜ਼ ਸੰਭਾਲਦੇ ਹਨ ਉਨ੍ਹਾਂ ਨੂੰ ਵੀ ਬੜੀ ਮਿਹਨਤ ਕਰਨੀ ਪਵੇ, ਇੰਨੀ ਮਿਹਨਤ ਨਹੀਂ ਕਰਦੇ ਹਨ ਇਸਲਈ ਉਹ ਜੌਹਰ ਨਹੀਂ ਭਰਦਾ, ਤੀਰ ਨਹੀਂ ਲੱਗਦਾ, ਯਾਦ ਦੀ ਯਾਤਰਾ ਕਿੱਥੇ! ਸਿਰਫ ਪ੍ਰਦਰਸ਼ਨੀ ਵਿੱਚ ਬਹੁਤਿਆਂ ਨੂੰ ਸਮਝਾਉਂਦੇ ਹਨ, ਪਹਿਲੇ ਯਾਦ ਤੋਂ ਪਵਿੱਤਰ ਬਣਨਾ ਹੈ ਫਿਰ ਹੈ ਗਿਆਨ। ਪਾਵਨ ਹੋਣਗੇ ਤਾਂ ਗਿਆਨ ਦੀ ਧਾਰਨਾ ਹੋਵੇਗੀ। ਪਤਿਤ ਨੂੰ ਧਾਰਨਾ ਹੋਵੇਗੀ ਨਹੀਂ। ਮੁੱਖ ਸਬਜੈਕਟ ਹੈ ਯਾਦ ਦੀ। ਉਸ ਪੜ੍ਹਾਈ ਵਿੱਚ ਵੀ ਸਬਜੈਕਟ ਹੁੰਦੀ ਹੈ ਨਾ। ਤੁਹਾਡੇ ਕੋਲ ਵੀ ਭਾਵੇਂ ਬੀ.ਕੇ. ਬਣਦੇ ਹਨ ਪਰ ਬ੍ਰਹਮਾਕੁਮਾਰ - ਕੁਮਾਰੀ, ਭਾਈ - ਭੈਣ ਬਣਨਾ ਮਾਸੀ ਦਾ ਘਰ ਨਹੀਂ ਹੈ। ਸਿਰਫ ਕਹਿਣ ਮਾਤਰ ਨਹੀਂ ਬਣਨਾ ਹੈ। ਦੇਵਤਾ ਬਣਨ ਦੇ ਲਈ ਪਹਿਲੇ ਪਵਿੱਤਰ ਜਰੂਰ ਬਣਨਾ ਹੈ। ਫਿਰ ਹੈ ਪੜ੍ਹਾਈ। ਸਿਰਫ ਪੜ੍ਹਾਈ ਹੋਵੇਗੀ ਪਵਿੱਤਰ ਨਹੀਂ ਹੋਣਗੇ ਤਾਂ ਉੱਚ ਪਦ ਨਹੀਂ ਪਾ ਸਕਣਗੇ। ਆਤਮਾ ਪਵਿੱਤਰ ਚਾਹੀਦੀ ਹੈ। ਪਵਿੱਤਰ ਹੋਣ ਤਾਂ ਪਵਿੱਤਰ ਦੁਨੀਆਂ ਵਿੱਚ ਉੱਚ ਪਦ ਪਾ ਸਕਣ। ਪਵਿੱਤਰਤਾ ਤੇ ਹੀ ਬਾਬਾ ਜ਼ੋਰ ਦਿੰਦੇ ਹਨ। ਬਗੈਰ ਪਵਿੱਤਰਤਾ ਕਿਸੇ ਨੂੰ ਗਿਆਨ ਦੇ ਨਾ ਸਕਣ। ਬਾਕੀ ਬਾਬਾ ਵੇਖਦੇ ਕੁਝ ਵੀ ਨਹੀਂ ਹਨ। ਆਪ ਬੈਠੇ ਹਨ ਨਾ, ਸਭ ਗੱਲਾਂ ਸਮਝਾਉਂਦੇ ਹਨ। ਭਗਤੀ ਮਾਰਗ ਵਿੱਚ ਭਾਵਨਾ ਦਾ ਭਾੜਾ ਮਿਲ ਜਾਂਦਾ ਹੈ। ਉਹ ਵੀ ਡਰਾਮਾ ਵਿੱਚ ਨੂੰਧ ਹੈ, ਸ਼ਰੀਰ ਬਗੈਰ ਬਾਪ ਗੱਲ ਕਿਵੇਂ ਕਰਣਗੇ? ਸੁਣਨਗੇ ਕਿਵੇਂ? ਆਤਮਾ ਨੂੰ ਸ਼ਰੀਰ ਹੈ ਤੱਦ ਸੁਣਦੀ ਬੋਲਦੀ ਹੈ। ਬਾਬਾ ਕਹਿੰਦੇ ਹਨ ਮੈਨੂੰ ਆਰਗਨਸ ਹੀ ਨਹੀਂ ਤਾਂ ਸੁਣਾਂ, ਜਾਣਾਂ ਕਿਵੇਂ? ਸਮਝਦੇ ਹਨ ਬਾਬਾ ਤਾਂ ਜਾਣਦੇ ਹਨ ਅਸੀਂ ਵਿਕਾਰ ਵਿੱਚ ਜਾਂਦੇ ਹਾਂ। ਅਗਰ ਨਹੀਂ ਜਾਣਦੇ ਹਨ ਤਾਂ ਭਗਵਾਨ ਹੀ ਨਹੀਂ ਮੰਨਣਗੇ। ਇਵੇਂ ਵੀ ਬਹੁਤ ਹੁੰਦੇ ਹਨ। ਬਾਪ ਕਹਿੰਦੇ ਹਨ ਮੈਂ ਆਇਆ ਹਾਂ ਤੁਹਾਨੂੰ ਪਾਵਨ ਬਣਾਉਣ ਦਾ ਰਸਤਾ ਦੱਸਦੇ ਹਨ। ਸਾਕਸ਼ੀ ਹੋ ਵੇਖਦਾ ਹਾਂ। ਬੱਚਿਆਂ ਦੀ ਚਲਣ ਤੋਂ ਮਾਲੂਮ ਪੈ ਜਾਂਦਾ ਹੈ - ਇਹ ਕਪੂਤ ਹੈ ਜਾਂ ਸਪੂਤ ਹੈ? ਸਰਵਿਸ ਦਾ ਵੀ ਸਬੂਤ ਚਾਹੀਦਾ ਹੈ ਨਾ। ਇਹ ਵੀ ਜਾਣਦੇ ਹਨ ਜੋ ਕਰਦਾ ਹੈ ਸੋ ਪਾਉਂਦਾ ਹੈ। ਸ਼੍ਰੀਮਤ ਤੇ ਚੱਲੇਗਾ ਤਾਂ ਸ਼੍ਰੇਸ਼ਠ ਬਣੇਗਾ। ਨਹੀਂ ਚੱਲੇਗਾ ਤਾਂ ਆਪ ਹੀ ਗੰਦਾ ਬਣਕੇ ਡਿੱਗਦਾ ਹੈ। ਕੋਈ ਵੀ ਗੱਲ ਹੈ ਤਾਂ ਕਲੀਅਰ ਪੁੱਛੋ। ਅੰਧਸ਼ਰਧਾ ਦੀ ਗੱਲ ਨਹੀਂ। ਬਾਬਾ ਸਿਰਫ ਕਹਿੰਦੇ ਹਨ ਯਾਦ ਦਾ ਜੌਹਰ ਨਹੀਂ ਹੋਵੇਗਾ ਤਾਂ ਪਾਵਨ ਕਿਵੇਂ ਬਣੋਂਗੇ? ਇਸ ਜਨਮ ਵਿੱਚ ਵੀ ਪਾਪ ਇਵੇਂ - ਇਵੇਂ ਦੇ ਕਰਦੇ ਹਨ ਗੱਲ ਨਾ ਪੁੱਛੋ। ਇਹ ਹੈ ਪਾਪ ਆਤਮਾਵਾਂ ਦੀ ਦੁਨੀਆਂ, ਸਤਿਯੁਗ ਹੈ ਪੁੰਨਯ ਆਤਮਾਵਾਂ ਦੀ ਦੁਨੀਆਂ। ਇਹ ਹੈ ਸੰਗਮ। ਕੋਈ ਡਲਹੇਡ ਹੈ ਤਾਂ ਧਾਰਨਾ ਨਹੀਂ ਕਰ ਸਕਦੇ। ਬਾਬਾ ਨੂੰ ਯਾਦ ਨਹੀਂ ਕਰ ਸਕਦੇ। ਫਿਰ ਟੂਲੇਟ ਹੋ ਜਾਣਗੇ, ਭੰਭੋਰ ਨੂੰ ਅੱਗ ਲੱਗ ਜਾਵੇਗੀ ਫਿਰ ਯੋਗ ਵਿੱਚ ਵੀ ਰਹਿ ਨਹੀਂ ਸਕੋਗੇ। ਉਸ ਸਮੇਂ ਤਾਂ ਹਾਹਾਕਾਰ ਮੱਚ ਜਾਂਦੀ ਹੈ। ਬਹੁਤ ਦੁੱਖ ਦੇ ਪਹਾੜ ਡਿੱਗਣ ਵਾਲੇ ਹਨ। ਇਹ ਹੀ ਫੁਰਨਾ ਰਹਿਣਾ ਚਾਹੀਦਾ ਹੈ ਕਿ ਅਸੀਂ ਆਪਣਾ ਰਾਜ - ਭਾਗ ਤਾਂ ਬਾਪ ਤੋਂ ਲੈ ਲਈਏ। ਦੇਹ - ਅਭਿਮਾਨ ਛੱਡ ਸਰਵਿਸ ਵਿਚ ਲੱਗ ਜਾਣਾ ਚਾਹੀਦਾ ਹੈ। ਕਲਿਆਣਕਾਰੀ ਬਣਨਾ ਹੈ। ਧਨ ਵਿਅਰਥ ਨਹੀਂ ਗਵਾਉਣਾ ਹੈ। ਜੋ ਲਾਇਕ ਹੀ ਨਹੀਂ ਅਜਿਹੇ ਪਤਿਤ ਨੂੰ ਕਦੀ ਦਾਨ ਨਹੀਂ ਦੇਣਾ ਚਾਹੀਦਾ ਹੈ, ਨਹੀਂ ਤਾਂ ਦਾਨ ਦੇਣ ਵਾਲੇ ਤੇ ਵੀ ਆ ਜਾਂਦਾ ਹੈ। ਇਵੇਂ ਨਹੀਂ ਕਿ ਢਿੰਡੋਰਾ ਪਿੱਟਣਾ ਹੈ ਕਿ ਭਗਵਾਨ ਆਇਆ ਹੈ। ਇਵੇਂ ਭਗਵਾਨ ਕਹਿਲਾਉਣ ਵਾਲੇ ਭਾਰਤ ਵਿੱਚ ਬਹੁਤ ਹਨ। ਕੋਈ ਮਨਣਗੇ ਨਹੀਂ। ਇਹ ਤੁਸੀਂ ਜਾਣਦੇ ਹੋ ਤੁਹਾਨੂੰ ਰੋਸ਼ਨੀ ਮਿਲੀ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ- ਪਿਤਾ ਬਾਪਦਾਦਾ ਦਾ ਯਾਦਪਿਆਰ ਅਤੇ ਗੁੱਡ ਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਪੜ੍ਹਾਈ ਦੇ ਨਾਲ - ਨਾਲ ਪਵਿੱਤਰ ਜਰੂਰ ਬਣਨਾ ਹੈ। ਇਵੇਂ ਲਾਇਕ ਜਾਂ ਸਪੂਤ ਬੱਚਾ ਬਣ ਸਰਵਿਸ ਦਾ ਸਬੂਤ ਦੇਣਾ ਹੈ। ਸ਼੍ਰੀਮਤ ਤੇ ਆਪ ਨੂੰ ਸ਼੍ਰੇਸ਼ਠ ਬਣਾਉਣਾ ਹੈ।

2. ਸਥੂਲ ਧਨ ਵੀ ਵਿਅਰਥ ਨਹੀਂ ਗਵਾਉਣਾ ਹੈ। ਪਤਿਤਾਂ ਨੂੰ ਦਾਨ ਨਹੀਂ ਕਰਨਾ ਹੈ। ਗਿਆਨ ਧਨ ਵੀ ਪਾਤਰ ਨੂੰ ਵੇਖਕੇ ਦੇਣਾ ਹੈ।

ਵਰਦਾਨ:-
ਪੁਰਾਣੇ ਸੰਸਕਾਰਾਂ ਦਾ ਅਗਨੀ ਸੰਸਕਾਰ ਕਰਨ ਵਾਲੇ ਸੱਚੇ ਮਰਜੀਵਾ ਭਵ।

ਜਿਵੇਂ ਮਰਨ ਦੇ ਬਾਅਦ ਸ਼ਰੀਰ ਦਾ ਸੰਸਕਾਰ ਕਰਦੇ ਹਨ ਤਾਂ ਨਾਮ ਰੂਪ ਖਤਮ ਹੋ ਜਾਂਦਾ ਹੈ ਇਵੇਂ ਤੁਸੀਂ ਬੱਚੇ ਜਦੋਂ ਮਰਜੀਵਾ ਬਣਦੇ ਹੋ ਤਾਂ ਸ਼ਰੀਰ ਭਾਵੇਂ ਉਹ ਹੀ ਹੈ ਪਰ ਪੁਰਾਣੇ ਸੰਸਕਾਰਾਂ, ਸਮ੍ਰਿਤੀਆਂ ਅਤੇ ਸੁਭਾਅ ਦਾ ਸੰਸਕਾਰ ਕਰ ਦਿੰਦੇ ਹੋ। ਸੰਸਕਾਰ ਕੀਤਾ ਹੋਇਆ ਮਨੁੱਖ ਫਿਰ ਤੋਂ ਸਾਮ੍ਹਣੇ ਆਵੇ ਤਾਂ ਉਸਨੂੰ ਭੂਤ ਕਿਹਾ ਜਾਂਦਾ ਹੈ। ਇਵੇਂ ਇਥੇ ਵੀ ਜੇਕਰ ਕੋਈ ਸੰਸਕਾਰ ਕੀਤੇ ਹੋਏ ਸੰਸਕਾਰ ਜਾਗ੍ਰਤ ਹੋ ਜਾਂਦੇ ਹਨ ਤਾ ਇਹ ਵੀ ਮਾਇਆ ਦੇ ਭੂਤ ਹਨ। ਇਨ੍ਹਾਂ ਭੂਤਾਂ ਨੂੰ ਭਜਾਓ, ਇਨ੍ਹਾਂ ਦਾ ਵਰਨਣ ਵੀ ਨਹੀਂ ਕਰੋ।

ਸਲੋਗਨ:-
ਕਰਮਭੋਗ ਦਾ ਵਰਣਨ ਕਰਨ ਦੀ ਬਜਾਏ, ਕਰਮਯੋਗ ਦੀ ਸਥਿਤੀ ਦਾ ਵਰਨਣ ਕਰਦੇ ਰਹੋ।

ਅਵਿਅਕਤ ਇਸ਼ਾਰੇ :- ਸੰਕਲਪਾਂ ਦੀ ਸ਼ਕਤੀ ਜਮਾ ਕਰ ਸ੍ਰੇਸ਼ਠ ਸੇਵਾ ਦੇ ਨਿਮਿਤ ਬਣੋ।

ਜਿਵੇਂ ਰਾਜਾ ਖੁਦ ਕੋਈ ਕੰਮ ਨਹੀਂ ਕਰਦਾ, ਕਰਾਉਂਦਾ ਹੈ। ਕਰਨ ਵਾਲੇ ਰਾਜ ਕਾਰੋਬਾਰੀ ਵੱਖ ਹੁੰਦੇ ਹਨ। ਜੇਕਰ ਰਾਜ ਕਾਰੋਬਾਰੀ ਠੀਕ ਨਹੀਂ ਹੁੰਦੇ ਤਾਂ ਰਾਜ ਡਗਮਗ ਹੋ ਜਾਂਦਾ ਹੈ। ਇਵੇਂ ਆਤਮਾ ਵੀ ਕਰਾਵਨਹਾਰ ਹੈ, ਕਰਨਹਾਰ ਇਹ ਵਿਸ਼ੇਸ਼ ਤ੍ਰਿਮੂਰਤੀ ਸ਼ਕਤੀਆਂ। ( ਮਨ - ਬੁੱਧੀ ਅਤੇ ਸੰਸਕਾਰ ) ਹਨ। ਪਹਿਲੇ ਇਨ੍ਹਾਂ ਦੇ ਉੱਪਰ ਰੂਲਿੰਗ ਪਾਵਰ ਹੋਵੇ ਤਾਂ ਇਹ ਸਾਕਾਰ ਕਰਮਿੰਦਰੀਆਂ ਆਪੇ ਹੀ ਸਹੀ ਰਸਤੇ ਤੇ ਚੱਲਣਗੀਆਂ।