22.08.25 Punjabi Morning Murli Om Shanti BapDada Madhuban
ਮਿੱਠੇ ਬੱਚੇ:- ਤੁਹਾਨੂੰ
ਕੌਣ ਪੜ੍ਹਾਉਣ ਆਇਆ ਹੈ , ਵਿਚਾਰ ਕਰੋ ਤਾਂ ਖੁਸ਼ੀ ਵਿੱਚ ਰੋਮਾਂਚ ਖੜ੍ਹੇ ਹੋ ਜਾਣਗੇ , ਉਚੇ ਤੋਂ ਉੱਚਾ
ਬਾਪ ਪੜ੍ਹਾਉਂਦੇ ਹਨ , ਅਜਿਹੀ ਪੜ੍ਹਾਈ ਕਦੇ ਛੱਡਣੀ ਨਹੀਂ ਹੈ "
ਪ੍ਰਸ਼ਨ:-
ਹੁਣ ਤੁਸੀਂ
ਬੱਚਿਆਂ ਨੂੰ ਕਿਹੜਾ ਨਿਸ਼ਚੇ ਹੋਇਆ ਹੈ? ਨਿਸ਼ਚੇਬੁਧੀ ਦੀ ਨਿਸ਼ਾਨੀ ਕੀ ਹੋਵੇਗੀ?
ਉੱਤਰ:-
ਤੁਹਾਨੂੰ ਨਿਸ਼ਚੇ
ਹੋਇਆ ਅਸੀਂ ਹੁਣ ਅਜਿਹੀ ਪੜ੍ਹਾਈ ਪੜ੍ਹ ਰਹੇ ਹਾਂ, ਜਿਸ ਨਾਲ ਡਬਲ ਸਿਰਤਾਜ ਰਾਜਿਆਂ ਦਾ ਰਾਜਾ ਬਣਾਂਗੇ।
ਖੁਦ ਭਗਵਾਨ ਪੜ੍ਹਾਕੇ ਸਾਨੂੰ ਵਿਸ਼ਵ ਦਾ ਮਾਲਿਕ ਬਣਾ ਰਹੇ ਹਨ। ਹੁਣ ਅਸੀਂ ਉਨ੍ਹਾਂ ਦੇ ਬੱਚੇ ਬਣੇ
ਹਾਂ ਤਾਂ ਫਿਰ ਇਸ ਪੜ੍ਹਾਈ ਵਿੱਚ ਲੱਗ ਜਾਣਾ ਹੈ। ਜਿਵੇਂ ਛੋਟੇ ਬੱਚੇ ਆਪਣੇ ਮਾਂ- ਬਾਪ ਦੇ ਸਿਵਾਏ
ਕਿਸੇ ਦੇ ਕੋਲ ਵੀ ਨਹੀ ਜਾਂਦੇ। ਅਜਿਹਾ ਬੇਹੱਦ ਦਾ ਬਾਪ ਮਿਲਿਆ ਹੈ ਤਾਂ ਹੋਰ ਕੋਈ ਵੀ ਪਸੰਦ ਨਾ ਆਵੇ।
ਇੱਕ ਦੀ ਹੀ ਯਾਦ ਰਹੇ।
ਗੀਤ:-
ਕੌਣ ਆਇਆ ਅੱਜ
ਸਵੇਰੇ - ਸਵੇਰੇ...
ਓਮ ਸ਼ਾਂਤੀ
ਮਿੱਠੇ - ਮਿੱਠੇ ਬੱਚਿਆਂ ਨੇ ਗੀਤ ਸੁਣਿਆ - ਕੌਣ ਆਇਆ ਹੈ ਅਤੇ ਕੌਣ ਪੜ੍ਹਾਉਂਦਾ ਹੈ? ਕਈ ਬਹੁਤ
ਅਕਲਮੰਦ ਹੁੰਦੇ ਹਨ, ਕਈ ਘੱਟ ਅਕਲਮੰਦ ਹੁੰਦੇ ਹਨ। ਜੋ ਬਹੁਤ ਪੜ੍ਹਿਆ ਲਿਖਿਆ ਹੁੰਦਾ ਹੈ, ਉਸਨੂੰ
ਬਹੁਤ ਅਕਲਮੰਦ ਕਹਿਣਗੇ। ਸ਼ਾਸਤਰ ਆਦਿ ਜੋ ਵੀ ਪੜ੍ਹੇ ਲਿਖੇ ਹੁੰਦੇ ਹਨ, ਉਨ੍ਹਾਂ ਦਾ ਮਾਨ ਹੁੰਦਾ ਹੈ।
ਘੱਟ ਪੜ੍ਹੇ ਲਿਖੇ ਨੂੰ ਘੱਟ ਮਾਨ ਮਿਲਦਾ ਹੈ। ਹੁਣ ਗੀਤ ਦਾ ਅੱਖਰ ਸੁਣਿਆ - ਕੌਣ ਆਇਆ ਪੜ੍ਹਾਉਣ!
ਟੀਚਰ ਪੜ੍ਹਾਉਂਦੇ ਹਨ ਨਾ। ਸਕੂਲ ਵਿੱਚ ਪੜ੍ਹਨ ਵਾਲੇ ਜਾਣਦੇ ਹਨ ਟੀਚਰ ਆਇਆ। ਇਥੇ ਕੌਣ ਆਇਆ ਹੈ?
ਇਕਦਮ ਰੋਮਾਂਚ ਖੜ੍ਹੇ ਹੋ ਜਾਣੇ ਚਾਹੀਦੇ ਹਨ। ਉੱਚ ਤੋਂ ਉੱਚ ਬਾਪ ਫਿਰ ਤੋਂ ਪੜ੍ਹਾਉਣ ਆਏ ਹਨ। ਸਮਝਣ
ਦੀ ਗੱਲ ਹੈ ਨਾ! ਤਕਦੀਰ ਦੀ ਵੀ ਗੱਲ ਹੈ। ਪੜ੍ਹਾਉਣ ਵਾਲਾ ਕੌਣ ਹੈ? ਭਗਵਾਨ। ਉਹ ਆਕੇ ਪੜ੍ਹਾਉਂਦੇ
ਹਨ। ਵਿਵੇਕ ਕਹਿੰਦਾ ਹੈ - ਭਾਵੇਂ ਕੋਈ ਕਿੰਨੀ ਵੀ ਵੱਡੀ ਤੋਂ ਵੱਡੀ ਪੜ੍ਹਾਈ ਪੜ੍ਹਦਾ ਹੋਵੇ, ਫੱਟ
ਨਾਲ ਉਹ ਪੜ੍ਹਾਈ ਛੱਡਕੇ ਆਵੇ ਭਗਵਾਨ ਤੋਂ ਪੜ੍ਹੇ। ਇੱਕ ਸੈਕਿੰਡ ਵਿੱਚ ਸਭ ਕੁਝ ਛੱਡ ਬਾਪ ਦੇ ਕੋਲ
ਪੜ੍ਹਨ ਆਵੇ।
ਬਾਬਾ ਨੇ ਸਮਝਾਇਆ ਹੈ -
ਹੁਣ ਤੁਸੀਂ ਪੁਰਸ਼ੋਤਮ ਸੰਗਮਯੁਗੀ ਬਣੇ ਹੋ। ਉੱਤਮ ਤੋਂ ਉੱਤਮ ਪੁਰਸ਼ ਹਨ ਇਹ ਲਕਸ਼ਮੀ - ਨਾਰਾਇਣ।
ਦੁਨੀਆਂ ਵਿੱਚ ਕਿਸੇ ਨੂੰ ਵੀ ਪਤਾ ਨਹੀਂ ਹੈ ਕਿ ਕਿਸ ਐਜੂਕੇਸ਼ਨ ਨਾਲ ਇਨ੍ਹਾਂ ਨੇ ਇਹ ਪਦਵੀ ਪਾਈ ਹੈ।
ਤੁਸੀਂ ਪੜ੍ਹਦੇ ਹੋ - ਇਹ ਪਦਵੀ ਪਾਉਣ ਦੇ ਲਈ। ਕੌਣ ਪੜ੍ਹਾਉਂਦੇ ਹਨ? ਭਗਵਾਨ। ਤਾਂ ਹੋਰ ਸਭ
ਪੜ੍ਹਾਈਆਂ ਛੱਡ ਇਸ ਪੜ੍ਹਾਈ ਵਿੱਚ ਲੱਗ ਜਾਣਾ ਚਾਹੀਦਾ ਹੈ। ਕਿਉਂਕਿ ਬਾਪ ਆਉਂਦੇ ਹੀ ਹਨ ਕਲਪ ਦੇ
ਬਾਦ। ਬਾਪ ਕਹਿੰਦੇ ਹਨ - ਮੈਂ ਹਰ 5 ਹਜ਼ਾਰ ਵਰ੍ਹੇ ਦੇ ਬਾਦ ਆਉਂਦਾ ਹਾਂ ਸਨਮੁੱਖ ਪੜ੍ਹਾਉਣ। ਵੰਡਰ
ਹੈ ਨਾ। ਕਹਿੰਦੇ ਵੀ ਹਨ ਭਗਵਾਨ ਸਾਨੂੰ ਪੜ੍ਹਾਉਂਦੇ ਹਨ, ਇਹ ਪਦਵੀ ਪ੍ਰਾਪਤ ਕਰਵਾਉਣ ਲਈ। ਫਿਰ ਵੀ
ਪੜ੍ਹਦੇ ਨਹੀਂ। ਤਾਂ ਬਾਪ ਕਹਿਣਗੇ ਨਾ ਇਹ ਸਿਆਣਾ ਨਹੀਂ ਹੈ। ਬਾਪ ਦੀ ਪੜ੍ਹਾਈ ਤੇ ਪੂਰਾ ਧਿਆਨ ਨਹੀਂ
ਦਿੰਦੇ ਹਨ। ਬਾਪ ਨੂੰ ਭੁੱਲ ਜਾਂਦੇ ਹਨ। ਤੁਸੀਂ ਕਹਿੰਦੇ ਹੋ ਕਿ ਬਾਬਾ ਅਸੀਂ ਭੁੱਲ ਜਾਂਦੇ ਹਾਂ।
ਟੀਚਰ ਨੂੰ ਵੀ ਭੁੱਲ ਜਾਂਦੇ ਹਨ। ਇਹ ਹੈ ਮਾਇਆ ਦੇ ਤੂਫਾਨ। ਪਰ ਪੜ੍ਹਾਈ ਤੇ ਪੜ੍ਹਨੀ ਚਾਹੀਦੀ ਹੈ
ਨਾ। ਵਿਵੇਕ ਕਹਿੰਦਾ ਹੈ ਭਗਵਾਨ ਪੜ੍ਹਾਉਂਦੇ ਹਨ ਤਾਂ ਉਸ ਪੜ੍ਹਾਈ ਵਿੱਚ ਇੱਕਦਮ ਲੱਗ ਜਾਣਾ ਚਾਹੀਦਾ
ਹੈ। ਛੋਟੇ ਬੱਚਿਆਂ ਨੂੰ ਹੀ ਪੜ੍ਹਨਾ ਹੁੰਦਾ ਹੈ। ਆਤਮਾ ਤੇ ਸਾਰਿਆਂ ਦੀ ਹੈ। ਬਾਕੀ ਸ਼ਰੀਰ ਛੋਟਾ -
ਵੱਡਾ ਹੁੰਦਾ ਹੈ। ਆਤਮਾ ਕਹਿੰਦੀ ਹੈ ਮੈਂ ਤੁਹਾਡਾ ਛੋਟਾ ਬੱਚਾ ਬਣਿਆ ਹਾਂ। ਅੱਛਾ ਮੇਰੇ ਬਣੇ ਹੋ
ਤਾਂ ਹੁਣ ਪੜ੍ਹੋ। ਦੁੱਧ -ਪਾਕ ਤੇ ਨਹੀਂ ਹੋ। ਪੜ੍ਹਾਈ ਫ਼ਸਟ। ਇਸ ਵਿੱਚ ਬਹੁਤ ਅਟੈਂਸ਼ਨ ਦੇਣਾ ਹੈ।
ਸਟੂਡੈਂਟ ਫਿਰ ਆਉਂਦੇ ਹਨ ਇਥੇ ਸੁਪ੍ਰੀਮ ਟੀਚਰ ਦੇ ਕੋਲ। ਉਹ ਪੜ੍ਹਾਉਣ ਵਾਲੇ ਟੀਚਰ ਵੀ ਮੁਕਰਰ ਹਨ।
ਤਾਂ ਵੀ ਸੁਪ੍ਰੀਮ ਟੀਚਰ ਤੇ ਹੈ ਨਾ। 7 ਰੋਜ਼ ਭੱਠੀ ਵੀ ਗਾਈ ਹੋਈ ਹੈ। ਬਾਪ ਕਹਿੰਦੇ ਹਨ ਪਵਿੱਤਰ ਰਹੋ
ਅਤੇ ਮੈਨੂੰ ਯਾਦ ਕਰੋ। ਦੈਵੀਗੁਣ ਧਾਰਨ ਕੀਤੇ ਤਾਂ ਤੁਸੀਂ ਇਹ ਬਣ ਜਾਵੋਗੇ। ਬੇਹੱਦ ਦੇ ਬਾਪ ਨੂੰ
ਯਾਦ ਕਰਨਾ ਪਵੇ। ਛੋਟੇ ਬੱਚੇ ਨੂੰ ਮਾਂ - ਬਾਪ ਦੇ ਇਲਾਵਾ ਦੂਜਾ ਕੋਈ ਚੁੱਕੇ ਤਾਂ ਉਸਦੇ ਕੋਲ ਜਾਂਦੇ
ਨਹੀਂ। ਤੁਸੀਂ ਵੀ ਬੇਹੱਦ ਦੇ ਬਾਪ ਦੇ ਬਣੇ ਹੋ ਤਾਂ ਹੋਰ ਕਿਸੇ ਨੂੰ ਵੇਖਣਾ ਪਸੰਦ ਵੀ ਨਹੀਂ ਆਵੇਗਾ,
ਫਿਰ ਕੋਈ ਵੀ ਹੋਵੇ। ਤੁਸੀਂ ਜਾਣਦੇ ਹੋ ਅਸੀਂ ਉੱਚ ਤੋਂ ਉੱਚ ਬਾਪ ਦੇ ਹਾਂ। ਉਹ ਸਾਨੂੰ ਡਬਲ ਸਿਰਤਾਜ
ਰਾਜਿਆਂ ਦਾ ਰਾਜਾ ਬਣਾਉਂਦਾ ਹੈ। ਲਾਈਟ ਦਾ ਤਾਜ ਮਨਮਨਾਭਵ ਅਤੇ ਰਤਨ ਜੜ੍ਹਤ ਤਾਜ ਮੱਧਿਆ ਜੀ ਭਵ।
ਨਿਸ਼ਚੇ ਹੋ ਜਾਂਦਾ ਹੈ ਅਸੀਂ ਇਸ ਪੜ੍ਹਾਈ ਨਾਲ ਵਿਸ਼ਵ ਦਾ ਮਾਲਿਕ ਬਣਦੇ ਹਾਂ, 5 ਹਜ਼ਾਰ ਵਰ੍ਹੇ ਬਾਦ
ਹਿਸਟਰੀ ਰਪੀਟ ਹੁੰਦੀ ਹੈ ਨਾ। ਤੁਹਾਨੂੰ ਰਾਜਾਈ ਮਿਲਦੀ ਹੈ। ਬਾਕੀ ਸਭ ਆਤਮਾਵਾਂ ਸ਼ਾਂਤੀਧਾਮ ਆਪਣੇ
ਘਰ ਚਲੀਆਂ ਜਾਂਦੀਆਂ ਹੋ। ਹੁਣ ਤੁਹਾਨੂੰ ਬੱਚਿਆਂ ਨੂੰ ਪਤਾ ਪਿਆ ਹੈ - ਅਸਲ ਵਿੱਚ ਅਸੀਂ ਆਤਮਾਵਾਂ
ਬਾਪ ਦੇ ਨਾਲ ਆਪਣੇ ਘਰ ਵਿੱਚ ਰਹਿੰਦੀਆਂ ਹਾਂ। ਬਾਪ ਦਾ ਬਣਨ ਨਾਲ ਹੁਣ ਤੁਸੀਂ ਸਵਰਗ ਦੇ ਮਾਲਿਕ ਬਣਦੇ
ਹੋ ਫਿਰ ਬਾਪ ਨੂੰ ਭੁੱਲ ਆਰਫ਼ਨ ਬਣ ਪੈਂਦੇ ਹੋ। ਭਾਰਤ ਇਸ ਵੇਲੇ ਆਰਫ਼ਨ ਹੈ। ਆਰਫ਼ਨ ਉਨ੍ਹਾਂ ਨੂੰ ਕਿਹਾ
ਜਾਂਦਾ ਹੈ ਜਿਨ੍ਹਾਂ ਦੇ ਮਾਂ - ਬਾਪ ਨਹੀਂ ਹੁੰਦੇ। ਧੱਕੇ ਖਾਂਦੇ ਰਹਿੰਦੇ ਹਨ। ਤੁਹਾਨੂੰ ਤੇ ਹੁਣ
ਬਾਪ ਮਿਲਿਆ ਹੈ, ਤੁਸੀਂ ਸਾਰੇ ਸ੍ਰਿਸ਼ਟੀ ਚੱਕਰ ਨੂੰ ਜਾਣਦੇ ਹੋ ਤਾਂ ਖੁਸ਼ੀ ਵਿੱਚ ਗਦਗਦ ਹੋਣਾ ਚਾਹੀਦਾ
ਹੈ। ਅਸੀਂ ਬੇਹੱਦ ਦੇ ਬਾਪ ਦੇ ਬੱਚੇ ਹਾਂ। ਪਰਮਪਿਤਾ ਪ੍ਰਮਾਤਮਾ ਪ੍ਰਜਾਪਿਤਾ ਬ੍ਰਹਮਾ ਦਵਾਰਾ ਨਵੀਂ
ਸ੍ਰਿਸ਼ਟੀ ਬ੍ਰਾਹਮਣਾਂ ਦੀ ਰਚਦੇ ਹਨ। ਇਹ ਤਾਂ ਬਹੁਤ ਸਹਿਜ ਸਮਝਣ ਦੀ ਗੱਲ ਹੈ। ਤੁਹਾਡੇ ਚਿੱਤਰ ਵੀ
ਹਨ, ਵਿਰਾਟ ਰੂਪ ਦਾ ਵੀ ਚਿੱਤਰ ਬਣਾਇਆ ਹੈ। 84 ਜਨਮਾਂ ਦੀ ਕਹਾਣੀ ਵਿਖਾਈ ਹੈ। ਅਸੀਂ ਸੋ ਦੇਵਤਾ
ਫਿਰ ਸ਼ਤਰੀਏ, ਵੈਸ਼, ਸ਼ੂਦ੍ਰ ਬਣਦੇ ਹਾਂ। ਇਹ ਕੋਈ ਵੀ ਮਨੁੱਖ ਨਹੀਂ ਜਾਣਦੇ ਕਿਉਂਕਿ ਬ੍ਰਾਹਮਣ ਅਤੇ
ਬ੍ਰਾਹਮਣਾਂ ਨੂੰ ਪੜ੍ਹਾਉਣ ਵਾਲੇ ਬਾਪ ਦਾ, ਦੋਵਾਂ ਦਾ ਨਾਮ - ਨਿਸ਼ਾਨ ਗੁੰਮ ਕਰ ਦਿੱਤਾ ਹੈ। ਇੰਗਲਿਸ਼
ਵਿੱਚ ਵੀ ਤੁਸੀਂ ਲੋਕ ਚੰਗੀ ਤਰ੍ਹਾਂ ਸਮਝਾ ਸਕਦੇ ਹੋ। ਜੋ ਇੰਗਲਿਸ਼ ਜਾਣਦੇ ਹਨ ਤਾਂ ਟ੍ਰਾੰਸਲੇਸ਼ਨ ਕਰ
ਫਿਰ ਸਮਝਾਉਣਾ ਚਾਹੀਦਾ। ਫਾਦਰ ਨਾਲੇਜ਼ਫੁਲ ਹੈ, ਉਨ੍ਹਾਂ ਨੂੰ ਇਹ ਨਾਲੇਜ਼ ਹੈ ਕਿ ਸ੍ਰਿਸ਼ਟੀ ਦਾ ਚੱਕਰ
ਕਿਵੇਂ ਫਿਰਦਾ ਹੈ। ਇਹ ਹੈ ਪੜ੍ਹਾਈ। ਯੋਗ ਨੂੰ ਵੀ ਬਾਪ ਦੀ ਯਾਦ ਕਿਹਾ ਜਾਂਦਾ ਹੈ। ਜਿਸਨੂੰ ਅੰਗਰੇਜ਼ੀ
ਵਿੱਚ ਕਮਿਊਨਿਅਮ ਕਿਹਾ ਜਾਂਦਾ ਹੈ। ਬਾਪ ਨਾਲ ਕਮਿਊਨਿਅਮ, ਟੀਚਰ ਨਾਲ ਕਮਿਊਨਿਅਮ, ਗੁਰੂ ਨਾਲ
ਕਮਿਊਨਿਅਮ। ਇਹ ਹੈ ਗੌਡ ਫਾਦਰ ਨਾਲ। ਕਮਿਊਨਿਅਮ। ਖੁਦ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਹੋਰ ਕਿਸੇ
ਵੀ ਦੇਹਧਾਰੀ ਨੂੰ ਯਾਦ ਨਹੀਂ ਕਰੋ। ਮਨੁੱਖ ਗੁਰੂ ਆਦਿ ਕਰਦੇ ਹਨ, ਸ਼ਾਸਤਰ ਪੜ੍ਹਦੇ ਹਨ। ਏਮ ਅਬਜੈਕਟ
ਕੁਝ ਵੀ ਨਹੀਂ। ਸਦਗਤੀ ਤੇ ਹੁੰਦੀ ਨਹੀਂ। ਬਾਪ ਤਾਂ ਕਹਿੰਦੇ ਹਨ ਮੈਂ ਆਇਆ ਹਾਂ ਸਭ ਨੂੰ ਵਾਪਿਸ ਲੈ
ਜਾਣ। ਹੁਣ ਤੁਹਾਨੂੰ ਬਾਪ ਦੇ ਨਾਲ ਬੁੱਧੀ ਦਾ ਯੋਗ ਰੱਖਣਾ ਹੈ, ਤਾਂ ਤੁਸੀਂ ਉਥੇ ਜਾ ਪਹੁੰਚੋਗੇ।
ਚੰਗੀ ਤਰ੍ਹਾਂ ਯਾਦ ਕਰਨ ਨਾਲ ਵਿਸ਼ਵ ਦੇ ਮਾਲਿਕ ਬਣੋਗੇ। ਇਹ ਲਕਸ਼ਮੀ - ਨਾਰਾਇਣ ਪੈਰਾਡਾਇਜ ਦੇ ਮਾਲਿਕ
ਸਨ ਨਾ। ਇਹ ਕੌਣ ਸਮਝਾਉਣ ਵਾਲਾ ਹੈ। ਬਾਪ ਨੂੰ ਕਿਹਾ ਜਾਂਦਾ ਹੈ ਨਾਲੇਜਫੁਲ। ਮਨੁੱਖ ਫਿਰ ਕਹਿ ਦਿੰਦੇ
ਅੰਤਰਯਾਮੀ। ਅਸਲ ਵਿੱਚ ਅੰਤਰਯਾਮੀ ਅੱਖਰ ਹੈ ਨਹੀਂ। ਅੰਦਰ ਰਹਿਣ ਵਾਲੀ, ਨਿਵਾਸ ਕਰਨ ਵਾਲੀ ਤਾਂ ਆਤਮਾ
ਹੈ। ਆਤਮਾ ਜੋ ਕੰਮ ਕਰਦੀ ਹੈ, ਉਹ ਤੇ ਸਾਰੇ ਜਾਣਦੇ ਹਨ। ਸਭ ਮਨੁੱਖ ਅੰਤਰਯਾਮੀ ਹਨ। ਆਤਮਾ ਹੀ
ਸਿੱਖਦੀ ਹੈ। ਬਾਪ ਤੁਹਾਨੂੰ ਬੱਚਿਆਂ ਨੂੰ ਆਤਮ - ਅਭਿਮਾਨੀ ਬਣਾਉਂਦੇ ਹਨ। ਤੁਸੀਂ ਆਤਮਾ ਹੋ ਮੂਲਵਤਨ
ਦੀਆਂ ਰਹਿਣ ਵਾਲੀਆਂ। ਤੁਸੀਂ ਆਤਮਾ ਕਿੰਨੀ ਛੋਟੀ ਹੋ। ਅਨੇਕ ਵਾਰੀ ਤੁਸੀਂ ਆਏ ਹੋ ਪਾਰ੍ਟ ਵਜਾਉਣ।
ਬਾਪ ਕਹਿੰਦੇ ਹਨ ਮੈਂ ਬਿੰਦੀ ਹਾਂ। ਮੇਰੀ ਪੂਜਾ ਤੇ ਕਰ ਨਹੀਂ ਸਕਦੇ। ਕਿਉਂ ਕਰਨਗੇ, ਲੋੜ ਹੀ ਨਹੀਂ।
ਮੈਂ ਤੁਹਾਨੂੰ ਆਤਮਾਵਾਂ ਨੂੰ ਪੜ੍ਹਾਉਣ ਆਉਂਦਾ ਹਾਂ। ਤੁਹਾਨੂੰ ਹੀ ਰਾਜਾਈ ਦਿੰਦਾ ਹਾਂ ਫਿਰ ਰਾਵਣ
ਰਾਜ ਵਿੱਚ ਚਲੇ ਜਾਂਦੇ ਹੋ ਤਾਂ ਮੈਨੂੰ ਹੀ ਭੁੱਲ ਜਾਂਦੇ ਹੋ। ਪਹਿਲਾਂ -ਪਹਿਲਾਂ ਆਤਮਾ ਆਉਂਦੀ ਹੈ
ਪਾਰ੍ਟ ਵਜਾਉਣ। ਮਨੁੱਖ ਕਹਿੰਦੇ ਹਨ 84 ਲੱਖ ਜਨਮ ਲੈਂਦੇ ਹਾਂ। ਪਰ ਬਾਪ ਕਹਿੰਦੇ ਹਨ ਮੈਕਸੀਮਮ ਹਨ
ਹੀ 84 ਜਨਮ। ਫੌਰਨ ਵਿੱਚ ਜਾਕੇ ਇਹ ਗੱਲਾਂ ਸੁਣਾਉਣਗੇ ਤਾਂ ਉਨ੍ਹਾਂ ਨੂੰ ਕਹਿਣਗੇ ਇਹ ਨਾਲੇਜ ਸਾਨੂੰ
ਇਥੇ ਬੈਠ ਪੜ੍ਹਾਓ। ਤੁਹਾਨੂੰ ਉਥੇ 1000 ਰੁਪਏ ਮਿਲਦੇ ਹਨ, ਅਸੀਂ ਤੁਹਾਨੂੰ 10- 20 ਹਜ਼ਾਰ ਰੁਪਈਏ
ਦੇਵਾਂਗੇ। ਸਾਨੂੰ ਵੀ ਨਾਲੇਜ ਸੁਣਾਓ। ਗੌਡ ਫਾਦਰ ਸਾਨੂੰ ਆਤਮਾਵਾਂ ਨੂੰ ਪੜ੍ਹਾਉਂਦੇ ਹਨ। ਆਤਮਾ ਹੀ
ਜੱਜ ਆਦਿ ਬਣਦੀ ਹੈ। ਬਾਕੀ ਮਨੁੱਖ ਤੇ ਸਭ ਹਨ ਦੇਹ - ਅਭਿਮਾਨੀ। ਕਿਸੇ ਨੂੰ ਵੀ ਗਿਆਨ ਨਹੀਂ ਹੈ।
ਭਾਵੇਂ ਵੱਡੇ - ਵੱਡੇ ਫ਼ਿਲਾਸਫ਼ਰ ਆਦਿ ਬਹੁਤ ਹਨ, ਪ੍ਰੰਤੂ ਇਹ ਨਾਲੇਜ ਕਿਸੇ ਨੂੰ ਵੀ ਨਹੀਂ ਹੈ। ਗੌਡ
ਫਾਦਰ ਨਿਰਾਕਾਰ ਪੜ੍ਹਾਉਣ ਆਉਂਦੇ ਹਨ। ਅਸੀਂ ਉਨ੍ਹਾਂ ਤੋਂ ਪੜ੍ਹਦੇ ਹਾਂ, ਇਹ ਗੱਲਾਂ ਸੁਣਕੇ ਹੈਰਾਨ
ਹੋ ਜਾਣਗੇ। ਇਹ ਗੱਲਾਂ ਤੇ ਕਦੇ ਸੁਣੀਆਂ ਪੜ੍ਹੀਆਂ ਨਹੀਂ। ਇਕ ਬਾਪ ਨੂੰ ਹੀ ਕਹਿੰਦੇ ਹੋ ਲਿਬਰੇਟਰ,
ਗਾਈਡ ਜਦਕਿ ਉਹ ਹੀ ਲਿਬਰੇਟਰ ਹੈ ਤਾਂ ਫਿਰ ਕ੍ਰਾਇਸਟ ਨੂੰ ਕਿਉਂ ਯਾਦ ਕਰਦੇ ਹੋ? ਇਹ ਗੱਲਾਂ ਚੰਗੀ
ਤਰ੍ਹਾਂ ਸਮਝਾਓ ਤਾਂ ਉਹ ਹੈਰਾਨ ਹੋ ਜਾਣਗੇ। ਕਹਿਣਗੇ ਇਹ ਅਸੀਂ ਸੁਣੀਏ ਤੇ ਸਹੀ। ਪੈਰਾਡਾਇਜ਼ ਦੀ
ਸਥਾਪਨਾ ਹੋ ਰਹੀ ਹੈ, ਉਸਦੇ ਲਈ ਇਹ ਮਹਾਭਾਰਤ ਲੜ੍ਹਾਈ ਵੀ ਹੈ। ਬਾਪ ਕਹਿੰਦੇ ਹਨ ਮੈਂ ਤੁਹਾਨੂੰ
ਰਾਜਿਆਂ ਦਾ ਰਾਜਾ ਡਬਲ ਸਿਰਤਾਜ ਬਣਾਉਂਦਾ ਹਾਂ। ਪਿਓਰਟੀ, ਪੀਸ, ਪ੍ਰਾਸਪੈਰਿਟੀ ਸਭ ਸੀ। ਵਿਚਾਰ ਕਰੋ,
ਕਿਨ੍ਹੇ ਵਰ੍ਹੇ ਹੋਏ? ਕ੍ਰਾਇਸਟ ਤੋਂ 3 ਹਜ਼ਾਰ ਵਰ੍ਹੇ ਪਹਿਲਾਂ ਇਨ੍ਹਾਂ ਦਾ ਰਾਜ ਸੀ ਨਾ। ਕਹਿਣਗੇ ਇਹ
ਤਾਂ ਸਪ੍ਰਿਚੁਅਲ ਨਾਲੇਜ ਹੈ। ਇਹ ਤਾਂ ਡਾਇਰੈਕਟ ਉਸ ਸੁਪ੍ਰੀਮ ਫਾਦਰ ਦਾ ਬੱਚਾ ਹੈ। ਉਨ੍ਹਾਂ ਤੋਂ
ਰਾਜਯੋਗ ਸਿੱਖ ਰਿਹਾ ਹੈ। ਵਰਲਡ ਦੀ ਹਿਸਟਰੀ - ਜੋਗ੍ਰਾਫੀ ਕਿਵੇਂ ਰਪੀਟ ਹੁੰਦੀ ਹੈ, ਇਹ ਸਾਰੀ
ਨਾਲੇਜ ਹੈ। ਸਾਡੀ ਆਤਮਾ ਵਿੱਚ 84 ਜਨਮਾਂ ਦਾ ਪਾਰ੍ਟ ਭਰਿਆ ਹੋਇਆ ਹੈ। ਇਸ ਯੋਗ ਦੀ ਤਾਕਤ ਨਾਲ ਆਤਮਾ
ਸਤੋਪ੍ਰਧਾਨ ਬਣ ਗੋਲਡਨ ਏਜ਼ ਵਿੱਚ ਚਲੀ ਜਾਵੇਗੀ, ਫਿਰ ਉਨ੍ਹਾਂ ਦੇ ਲਈ ਰਾਜ ਚਾਹੀਦਾ ਹੈ। ਪੁਰਾਣੀ
ਦੁਨੀਆਂ ਦਾ ਵਿਨਾਸ਼ ਵੀ ਚਾਹੀਦਾ ਹੈ। ਸੋ ਸਾਹਮਣੇ ਖੜ੍ਹਾ ਹੈ ਫਿਰ ਇੱਕ ਧਰਮ ਦਾ ਰਾਜ ਹੋਵੇਗਾ। ਇਹ
ਪਾਪ ਆਤਮਾਵਾਂ ਦੀ ਦੁਨੀਆਂ ਹੈ ਨਾ। ਹੁਣ ਤੁਸੀਂ ਪਾਵਨ ਬਣ ਰਹੇ ਹੋ, ਬੋਲੋ ਇਸ ਯਾਦ ਦੇ ਬਲ ਨਾਲ ਅਸੀਂ
ਪਵਿੱਤਰ ਬਣਦੇ ਹਾਂ ਹੋਰ ਸਭ ਦਾ ਵਿਨਾਸ਼ ਹੋ ਜਾਵੇਗਾ। ਨੈਚੁਰਲ ਕਲੈਮਿਟੀਜ਼ ਵੀ ਆਉਣ ਵਾਲੀਆਂ ਹਨ। ਸਾਡਾ
ਰਿਅਲਾਇਜ ਕੀਤਾ ਹੋਇਆ ਹੈ ਅਤੇ ਦਿਵਿਯ ਦ੍ਰਿਸ਼ਟੀ ਨਾਲ ਵੇਖਿਆ ਹੋਇਆ ਹੈ। ਇਹ ਸਭ ਖ਼ਤਮ ਹੋਣਾ ਹੈ। ਬਾਪ
ਆਏ ਹਨ ਡੀ. ਟੀ. ਵਰਲਡ ਸਥਾਪਨ ਕਰਨ। ਸੁਣਕੇ ਕਹਿਣਗੇ ਔਹੋ! ਇਹ ਤਾਂ ਗੌਡ ਫਾਦਰ ਦੇ ਬੱਚੇ ਹਨ। ਤੁਸੀਂ
ਜਾਣਦੇ ਹੋ ਇਹ ਲੜਾਈ ਲੱਗੇਗੀ, ਨੈਚੁਰਲ ਕਲੈਮਿਟੀਜ਼ ਹੋਵੇਗੀ। ਕੀ ਹਾਲ ਹੋਵੇਗਾ? ਇਹ ਵੱਡੇ -ਵੱਡੇ
ਮਕਾਨ ਆਦਿ ਸਭ ਡਿੱਗਣ ਲੱਗ ਜਾਣਗੇ। ਤੁਸੀਂ ਜਾਣਦੇ ਹੋ ਇਹ ਬਾਂਮਬਜ਼ ਆਦਿ 5 ਹਜ਼ਾਰ ਵਰ੍ਹੇ ਪਹਿਲਾਂ ਵੀ
ਬਣਾਏ ਸਨ ਆਪਣੇ ਹੀ ਵਿਨਾਸ਼ ਦੇ ਲਈ। ਹੁਣ ਵੀ ਬਾਂਮਬਜ਼ ਤਿਆਰ ਹਨ। ਯੋਗਬਲ ਕੀ ਚੀਜ਼ ਹੈ, ਜਿਸ ਨਾਲ ਤੁਸੀਂ
ਵਿਸ਼ਵ ਤੇ ਜਿੱਤ ਪਾਉਂਦੇ ਹੋ ਹੋਰ ਕੋਈ ਥੋੜ੍ਹੀ ਨਾ ਜਾਣਦੇ ਹਨ। ਬੋਲੋ, ਸਾਂਇੰਸ ਤੁਹਾਡਾ ਹੀ ਵਿਨਾਸ਼
ਕਰਦੀ ਹੈ। ਸਾਡਾ ਬਾਪ ਦੇ ਨਾਲ ਯੋਗ ਹੈ ਤਾਂ ਉਸ ਸਾਈਲੈਂਸ ਦੇ ਬਲ ਨਾਲ ਅਸੀਂ ਵਿਸ਼ਵ ਤੇ ਜਿੱਤ ਪਾਕੇ
ਸਤੋਪ੍ਰਧਾਨ ਬਣ ਜਾਂਦੇ ਹਾਂ। ਬਾਪ ਹੀ ਪਤਿਤ - ਪਾਵਨ ਹੈ। ਪਾਵਨ ਦੁਨੀਆਂ ਜਰੂਰ ਸਥਾਪਨ ਕਰਕੇ ਹੀ
ਛੱਡਣਗੇ। ਡਰਾਮਾ ਅਨੁਸਾਰ ਨੂੰਧ ਹੈ। ਬਾਂਮਬਜ਼ ਬਣਾਏ ਹਨ ਤਾਂ ਰੱਖ ਦੇਣਗੇ ਕੀ! ਇਵੇਂ - ਇਵੇਂ
ਸਮਝਾਓਗੇ ਤਾਂ ਸਮਝਣਗੇ ਇਹ ਤਾਂ ਕੋਈ ਅਥਾਰਿਟੀ ਹੈ, ਇਨ੍ਹਾਂ ਵਿੱਚ ਗੌਡ ਨੇ ਆਕੇ ਪ੍ਰਵੇਸ਼ ਕੀਤਾ ਹੈ।
ਇਹ ਵੀ ਡਰਾਮੇ ਵਿੱਚ ਨੂੰਧ ਹੈ। ਅਜਿਹੀਆਂ ਗੱਲਾਂ ਦੱਸਦੇ ਰਹੋਗੇ ਤਾਂ ਉਹ ਖੁਸ਼ ਹੋਣਗੇ। ਆਤਮਾ ਵਿੱਚ
ਕਿਵ਼ੇਂ ਪਾਰ੍ਟ ਹੈ, ਇਹ ਵੀ ਅਨਾਦਿ ਬਣਾ - ਬਣਾਇਆ ਡਰਾਮਾ ਹੈ। ਫਿਰ ਆਪਣੇ ਸਮੇਂ ਤੇ ਕ੍ਰਾਇਸਟ ਆਕੇ
ਤੁਹਾਡਾ ਧਰਮ ਸਥਾਪਨ ਕਰਨਗੇ। ਅਜਿਹੀ ਅਥਾਰਿਟੀ ਨਾਲ ਬੋਲੋਗੇ ਤਾਂ ਉਹ ਸਮਝਣਗੇ ਬਾਪ ਸਭ ਬੱਚਿਆਂ ਨੂੰ
ਬੈਠ ਸਮਝਾਉਂਦੇ ਹਨ। ਤਾਂ ਇਸ ਪੜ੍ਹਾਈ ਵਿੱਚ ਬੱਚਿਆਂ ਨੂੰ ਲੱਗ ਜਾਣਾ ਚਾਹੀਦਾ ਹੈ। ਬਾਪ, ਟੀਚਰ,
ਗੁਰੂ ਤਿੰਨੇ ਇੱਕ ਹੀ ਹਨ। ਉਹ ਕਿਵੇਂ ਨਾਲੇਜ਼ ਦਿੰਦੇ ਹਨ, ਇਹ ਵੀ ਤੁਸੀਂ ਸਮਝਦੇ ਹੋ। ਸਭਨੂੰ
ਪਵਿੱਤਰ ਬਣਾਕੇ ਲੈ ਜਾਂਦੇ ਹਨ। ਡੀ. ਟੀ. ਡਾਇਨੈਸਟੀ ਸੀ ਤਾਂ ਪਵਿੱਤਰ ਸਨ। ਗੌਡ -ਗੌਡੇਜ਼ ਸਨ। ਗੱਲ
ਕਰਨ ਵਿੱਚ ਬਹੁਤ ਹੁਸ਼ਿਆਰ ਹੋਵੇ, ਸਪੀਡ ਵੀ ਚੰਗੀ ਹੋਵੇ। ਬੋਲੋ ਬਾਕੀ ਸਭ ਆਤਮਾਵਾਂ ਸਵੀਟ ਹੋਮ ਵਿੱਚ
ਰਹਿੰਦੀਆਂ ਹਨ। ਬਾਪ ਹੀ ਲੈ ਜਾਂਦੇ ਹਨ, ਸ੍ਰਵ ਦਾ ਸਦਗਤੀ ਦਾਤਾ ਉਹ ਬਾਪ ਹੈ। ਉਨ੍ਹਾਂ ਦਾ ਬਰਥ
ਪਲੇਸ ਹੈ ਭਾਰਤ। ਇਹ ਕਿੰਨਾ ਵੱਡਾ ਤੀਰਥ ਹੋ ਗਿਆ।
ਤੁਸੀਂ ਜਾਣਦੇ ਹੋ ਸਭਨੂੰ
ਸਤੋਪ੍ਰਧਾਨ ਬਣਨਾ ਹੀ ਹੈ। ਪੁਨਰਜਨਮ ਸਭ ਨੇ ਲੈਣਾ ਹੈ, ਵਾਪਿਸ ਕੋਈ ਵੀ ਜਾ ਨਹੀਂ ਸਕਦੇ। ਅਜਿਹੀਆਂ
ਗੱਲਾਂ ਸਮਝਾਉਣ ਨਾਲ ਬਹੁਤ ਵੰਡਰ ਖਾਣਗੇ। ਬਾਬਾ ਤੇ ਕਹਿੰਦੇ ਹਨ ਜੋੜੀ ਹੋਵੇ ਤਾਂ ਬਹੁਤ ਵਧੀਆ ਸਮਝਾ
ਸਕਦੇ ਹੋ। ਭਾਰਤ ਵਿੱਚ ਪਹਿਲਾਂ ਪਵਿੱਤਰਤਾ ਸੀ। ਫਿਰ ਅਪਵਿੱਤਰ ਕਿਵੇਂ ਹੁੰਦੇ ਹਨ। ਇਹ ਵੀ ਦਸ ਸਕਦੇ
ਹੋ। ਪੁਜਯ ਹੀ ਪੁਜਾਰੀ ਬਣ ਜਾਂਦੇ ਹਨ। ਇਮਪਿਓਰ ਬਣਨ ਨਾਲ ਫਿਰ ਆਪਣੀ ਹੀ ਪੂਜਾ ਕਰਨ ਲੱਗ ਜਾਂਦੇ ਹਨ।
ਰਾਜਿਆਂ ਦੇ ਘਰ ਵਿੱਚ ਵੀ ਇਨ੍ਹਾਂ ਦੇਵਤਿਆਂ ਦੇ ਚਿੱਤਰ ਰਹਿੰਦੇ ਹਨ, ਜੋ ਪਵਿੱਤਰ ਡਬਲ ਸਿਰਤਾਜ ਸਨ
ਉਨ੍ਹਾਂ ਨੂੰ ਬਿਗਰ ਤਾਜ ਵਾਲੇ ਅਪਵਿੱਤਰ ਪੂਜਦੇ ਹਨ। ਉਹ ਹੋ ਗਏ ਪੁਜਾਰੀ ਰਾਜੇ। ਉਨ੍ਹਾਂ ਨੂੰ ਤੇ
ਗਾਡ - ਗਾਡੇਜ ਨਹੀਂ ਕਹਾਂਗੇ ਕਿਉਂਕਿ ਇਨ੍ਹਾਂ ਦੇਵਤਿਆਂ ਦੀ ਪੂਜਾ ਕਰਦੇ ਹਨ। ਆਪੇ ਹੀ ਪੁਜਯ, ਆਪੇ
ਹੀ ਪੂਜਾਰੀ, ਪਤਿਤ ਬਣ ਜਾਂਦੇ ਹਨ ਤਾਂ ਰਾਵਣ ਰਾਜ ਸ਼ੁਰੂ ਹੋ ਜਾਂਦਾ ਹੈ। ਇਸ ਵਕਤ ਰਾਵਣ ਰਾਜ ਹੈ।
ਇਵੇਂ - ਇਵੇਂ ਬੈਠ ਸਮਝਾਵੋ ਤਾਂ ਕਿੰਨਾ ਮਜ਼ਾ ਕਰ ਵਿਖਾਓ। ਗੱਡੀ ਦੇ ਦੋ ਪਹੀਏ ਯੁਗਲ ਹੋਣ ਤਾਂ ਬਹੁਤ
ਵੰਡਰ ਕਰ ਵਿਖਾਉਣ। ਅਸੀਂ ਯੁਗਲ ਹੀ ਫਿਰ ਸੋ ਪੁਜੀਏ ਬਣਾਂਗੇ। ਅਸੀਂ ਪਿਓਰਟੀ, ਪੀਸ, ਪ੍ਰੋਸਪੈਰਿਟੀ
ਦਾ ਵਰਸਾ ਲੈ ਰਹੇ ਹਾਂ। ਤੁਹਾਡੇ ਚਿੱਤਰ ਵੀ ਨਿਕਲਦੇ ਰਹਿੰਦੇ ਹਨ। ਇਹ ਹੈ ਈਸ਼ਵਰੀਏ ਪਰਿਵਾਰ। ਬਾਪ
ਦੇ ਬੱਚੇ ਹਨ, ਪੋਤਰੇ ਅਤੇ ਪੋਤਰੀਆਂ ਹਨ, ਬਸ ਹੋਰ ਕੋਈ ਸੰਬੰਧ ਨਹੀਂ। ਨਵੀਂ ਸ੍ਰਿਸ਼ਟੀ ਇਸਨੂੰ ਕਿਹਾ
ਜਾਂਦਾ ਹੈ ਫਿਰ ਦੇਵੀ - ਦੇਵਤਾ ਤਾਂ ਥੋੜ੍ਹੇ ਬਣਨਗੇ। ਫਿਰ ਹੋਲੀ - ਹੋਲੀ ਵਾਧਾ ਹੁੰਦਾ ਹੈ। ਇਹ
ਨਾਲੇਜ ਕਿੰਨੀ ਸਮਝਣ ਵਾਲੀ ਹੈ। ਇਹ ਬਾਬਾ ਵੀ ਧੰਧੇ ਵਿੱਚ ਜਿਵੇਂ ਨਵਾਬ ਸੀ। ਕਿਸੇ ਗੱਲ ਦੀ ਪਰਵਾਹ
ਨਹੀਂ ਰਹਿੰਦੀ ਸੀ। ਜਦੋਂ ਦੇਖਿਆ ਇਹ ਤੇ ਬਾਪ ਪੜ੍ਹਾਉਂਦੇ ਹਨ, ਵਿਨਾਸ਼ ਸਾਹਮਣੇ ਖੜ੍ਹਾ ਹੈ ਤਾਂ ਫੱਟ
ਤੋਂ ਛੱਡ ਦਿੱਤਾ। ਇਹ ਜਰੂਰ ਸਮਝਿਆ ਸਾਨੂੰ ਬਾਦਸ਼ਾਹੀ ਮਿਲਦੀ ਹੈ ਤਾਂ ਫਿਰ ਗਦਾਈ ਕੀ ਕਰਾਂਗੇ। ਤਾਂ
ਤੁਸੀਂ ਵੀ ਸਮਝਦੇ ਹੋ ਭਗਵਾਨ ਪੜ੍ਹਾਉਂਦੇ ਹਨ, ਇਹ ਤਾਂ ਪੂਰੀ ਤਰ੍ਹਾਂ ਪੜ੍ਹਨਾ ਚਾਹੀਦਾ ਹੈ ਨਾ।
ਉਨ੍ਹਾਂ ਦੀ ਮਤ ਤੇ ਚੱਲਣਾ ਚਾਹੀਦਾ ਹੈ। ਬਾਪ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ।
ਬਾਪ ਨੂੰ ਤੁਸੀਂ ਭੁੱਲ ਜਾਂਦੇ ਹੋ, ਲੱਜਾ ਨਹੀਂ ਆਉਂਦੀ ਹੈ, ਉਹ ਨਸ਼ਾ ਨਹੀਂ ਚੜ੍ਹਦਾ ਹੈ। ਇਥੇ ਤਾਂ
ਬਹੁਤ ਚੰਗਾ ਰਿਫਰੇਸ਼ ਹੋ ਜਾਂਦੇ ਹਨ ਫਿਰ ਉਥੇ ਸੋਡਾਵਾਟਰ ਹੋ ਜਾਂਦੇ ਹਨ। ਹੁਣ ਤੁਸੀਂ ਬੱਚੇ
ਪੁਰਸ਼ਾਰਥ ਕਰਦੇ ਹੋ - ਪਿੰਡ- ਪਿੰਡ ਵਿੱਚ ਸਰਵਿਸ ਕਰਨ ਦਾ। ਬਾਬਾ ਕਹਿੰਦੇ ਹਨ ਪਹਿਲਾਂ - ਪਹਿਲਾਂ
ਤਾਂ ਇਹ ਦੱਸੋ ਕਿ ਆਤਮਾਵਾਂ ਦਾ ਬਾਪ ਕੌਣ ਹੈ। ਭਗਵਾਨ ਤੇ ਨਿਰਾਕਾਰ ਹੀ ਹੈ। ਉਹ ਹੀ ਇਸ ਪਤਿਤ
ਦੁਨੀਆਂ ਨੂੰ ਪਾਵਨ ਬਣਾਉਣਗੇ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ । ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ
ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਆਪ ਭਗਵਾਨ
ਸੁਪ੍ਰੀਮ ਟੀਚਰ ਬਣਕੇ ਪੜ੍ਹਾ ਰਹੇ ਹਨ ਇਸਲਈ ਚੰਗੀ ਤਰ੍ਹਾਂ ਪੜ੍ਹਨਾ ਹੈ, ਉਨ੍ਹਾਂ ਦੀ ਮਤ ਤੇ ਚੱਲਣਾ
ਹੈ।
2. ਬਾਪ ਦੇ ਨਾਲ ਅਜਿਹਾ
ਯੋਗ ਰੱਖਣਾ ਹੈ ਜਿਸ ਨਾਲ ਸਾਈਲੈਂਸ ਦਾ ਬਲ ਜਮਾਂ ਹੋਵੇ। ਸਾਈਲੈਂਸ ਬਲ ਨਾਲ ਵਿਸ਼ਵ ਤੇ ਜਿੱਤ ਪਾਉਣੀ
ਹੈ, ਪਤਿਤ ਤੋਂ ਪਾਵਨ ਬਣਨਾ ਹੈ।
ਵਰਦਾਨ:-
ਸਮੇਂ ਅਤੇ ਸੰਕਲਪਾਂ ਨੂੰ ਸੇਵਾ ਵਿੱਚ ਅਰਪਣ ਕਰਨ ਵਾਲੇ ਵਿਧਾਤਾ , ਵਰਦਾਤਾ ਭਵ
ਹਾਲੇ ਖੁਦ ਦੀ ਛੋਟੀ -ਛੋਟੀ
ਗੱਲਾਂ ਦੇ ਪਿੱਛੇ, ਤਨ ਦੇ ਪਿੱਛੇ, ਮਨ ਦੇ ਪਿੱਛੇ, ਸਾਧਨਾਂ ਦੇ ਪਿੱਛੇ, ਸੰਬੰਧ ਨਿਭਾਉਣ ਦੇ ਪਿੱਛੇ
ਸਮੇਂ ਅਤੇ ਸੰਕਲਪ ਲਗਾਉਣ ਦੀ ਬਜਾਏ ਇਸ ਨੂੰ ਸੇਵਾ ਵਿੱਚ ਅਰਪਣ ਕਰੋ, ਇਹ ਸਮਰਪਣ ਸਮਾਰੋਹ ਮਨਾਓ।
ਸਵਾਸੋਂ ਸ਼ਵਾਸ ਸੇਵਾ ਦੀ ਲਗਨ ਹੋ, ਸੇਵਾ ਵਿੱਚ ਮਗਨ ਰਹੋ। ਜੋ ਸੇਵਾ ਵਿੱਚ ਲਗਾਉਣ ਨਾਲ ਸਵਉੱਨਤੀ ਦੀ
ਗਿਫ਼੍ਟ ਖੁਦ ਪ੍ਰਾਪਤ ਹੋ ਜਾਏਗੀ। ਵਿਸ਼ਵ ਕਲਿਆਣ ਵਿੱਚ ਸਵ ਕਲਿਆਣ ਸਮਾਇਆ ਹੋਇਆ ਹੈ ਇਸਲਈ ਨਿਰੰਤਰ
ਮਹਾਦਾਨੀ, ਵਿਧਾਤਾ ਅਤੇ ਵਰਦਾਤਾ ਬਣੋ।
ਸਲੋਗਨ:-
ਆਪਣੀ ਇਛਾਵਾਂ
ਨੂੰ ਘੱਟ ਕਰ ਦਵੋ ਤਾਂ ਸਮਸਿਆਵਾਂ ਘੱਟ ਹੋ ਜਾਣਗੀਆਂ।
ਅਵਿਅਕਤ ਇਸ਼ਾਰੇ :-
ਸਹਿਜਯੋਗੀ ਬਣਨਾ ਹੈ ਤਾਂ ਪਰਮਾਤਮ ਪਿਆਰ ਦੇ ਅਨੁਭਵੀ ਬਣੋ
ਜਿਵੇਂ ਲੋਕੀਂ ਤਰ੍ਹਾਂ
ਨਾਲ ਕੋਈ ਕਿਸੇਦੇ ਸਨੇਹ ਵਿੱਚ ਲਵਲੀਨ ਹੁੰਦਾ ਹੈ ਤਾਂ ਚੇਹਰੇ ਤੋਂ, ਨੈਣਾਂ ਤੋਂ, ਵਾਣੀ ਤੋਂ ਅਨੁਭਵ
ਹੁੰਦਾ ਹੈ ਕਿ ਇਹ ਲਵਲੀਨ ਹੈ, ਆਸ਼ਿਕ ਹੈ, ਇਵੇਂ ਜਿਸ ਸਮੇਂ ਸਟੇਜ ਤੇ ਆਉਂਦੇ ਹੋ ਤਾਂ ਜਿਨਾਂ ਆਪਣੇ
ਅੰਦਰ ਬਾਪ ਦਾ ਸਨੇਹ ਇਮਰਜ਼ ਹੋਵੇਗਾ ਓਨਾ ਸਨੇਹ ਦਾ ਵਾਣ ਹੋਰਾਂ ਨੂੰ ਵੀ ਸਨੇਹ ਵਿੱਚ ਘਾਇਲ ਕਰ ਦਵੇਗਾ।