22.12.25 Punjabi Morning Murli Om Shanti BapDada Madhuban
ਮਿੱਠੇ ਬੱਚੇ:- ਬਾਪ ਜੋ
ਹੈ , ਜਿਵੇਂ ਦਾ ਹੈ , ਉਸ ਨੂੰ ਪੂਰੀ ਤਰ੍ਹਾਂ ਪਹਿਚਾਣ ਕੇ ਯਾਦ ਕਰੋ , ਇਸ ਦੇ ਲਈ ਆਪਣੀ ਬੁੱਧੀ
ਨੂੰ ਵਿਸ਼ਾਲ ਬਣਾਓ "
ਪ੍ਰਸ਼ਨ:-
ਬਾਪ ਨੂੰ ਗਰੀਬ
- ਨਿਵਾਜ਼ ਕਿਓਂ ਕਿਹਾ ਗਿਆ ਹੈ?
ਉੱਤਰ:-
ਕਿਓਂਕਿ ਇਸ ਸਮੇਂ
ਜੱਦ ਸਾਰੀ ਦੁਨੀਆਂ ਗਰੀਬ ਮਤਲਬ ਦੁਖੀ ਬਣ ਗਈ ਹੈ ਤੱਦ ਬਾਪ ਆਏ ਹਨ ਸਭ ਨੂੰ ਦੁੱਖ ਤੋਂ ਛੁਡਾਉਣ।
ਬਾਕੀ ਕਿਸੇ ਤੇ ਤਰਸ ਖਾਕੇ ਕਪੜੇ ਦੇ ਦੇਣਾ, ਪੈਸੇ ਦੇ ਦੇਣਾ ਉਹ ਕੋਈ ਕਮਾਲ ਦੀ ਗੱਲ ਨਹੀਂ। ਇਸ ਨਾਲ
ਉਹ ਕੋਈ ਸਾਹੂਕਾਰ ਨਹੀਂ ਬਣ ਜਾਂਦੇ। ਇਵੇਂ ਨਹੀਂ ਮੈਂ ਕੋਈ ਇਨ੍ਹਾਂ ਭੀਲਾਂ ਨੂੰ ਪੈਸੇ ਦੇਕੇ ਗਰੀਬ
- ਨਿਵਾਜ਼ ਕਹਿਲਾਵਾਂਗਾ। ਮੈਂ ਤਾਂ ਗਰੀਬ ਮਤਲਬ ਪਤਿਤਾਂ ਨੂੰ, ਜਿਨ੍ਹਾਂ ਵਿੱਚ ਗਿਆਨ ਨਹੀਂ ਹੈ,
ਉਨ੍ਹਾਂ ਨੂੰ ਗਿਆਨ ਦੇਕੇ ਪਾਵਨ ਬਣਾਉਂਦਾ ਹਾਂ।
ਗੀਤ:-
ਇਹ ਹੀ ਬਹਾਰ ਹੈ
ਦੁਨੀਆਂ ਨੂੰ ਭੁੱਲ ਜਾਣ ਦੀ...
ਓਮ ਸ਼ਾਂਤੀ
ਮਿੱਠੇ - ਮਿੱਠੇ ਬੱਚਿਆਂ ਨੇ ਗੀਤ ਸੁਣਿਆ। ਬੱਚੇ ਜਾਣਦੇ ਹਨ ਗੀਤ ਤਾਂ ਦੁਨਿਆਵੀ ਮਨੁੱਖਾਂ ਨੇ ਗਾਇਆ
ਹੈ। ਅੱਖਰ ਬਹੁਤ ਚੰਗੇ ਹਨ, ਇਸ ਪੁਰਾਣੀ ਦੁਨੀਆਂ ਨੂੰ ਭੁਲਾਉਣਾ ਹੈ। ਪਹਿਲੋਂ ਇਵੇਂ ਨਹੀਂ ਸਮਝਦੇ
ਸੀ। ਕਲਯੁਗੀ ਮਨੁੱਖਾਂ ਨੂੰ ਵੀ ਸਮਝ ਵਿੱਚ ਨਹੀਂ ਆਉਂਦਾ ਹੈ ਕਿ ਨਵੀਂ ਦੁਨੀਆਂ ਵਿੱਚ ਜਾਣਾ ਹੋਵੇਗਾ
ਤਾਂ ਜਰੂਰ ਪੁਰਾਣੀ ਦੁਨੀਆਂ ਨੂੰ ਭੁੱਲਣਾ ਹੋਵੇਗਾ। ਭਾਵੇਂ ਇੰਨਾ ਸਮਝਦੇ ਹਨ ਪੁਰਾਣੀ ਦੁਨੀਆਂ ਨੂੰ
ਛੱਡਣਾ ਹੈ ਪਰ ਉਹ ਸਮਝਦੇ ਹਨ ਅਜੁਨ ਬਹੁਤ ਸਮੇਂ ਪਿਆ ਹੈ। ਨਵੀਂ ਸੋ ਪੁਰਾਣੀ ਹੋਵੇਗੀ, ਇਹ ਤਾਂ
ਸਮਝਦੇ ਹਨ ਪਰ ਲੰਬਾ ਟਾਈਮ ਪਾਉਣ ਨਾਲ ਭੁੱਲ ਜਾਣ ਤਾਂ ਕੀ ਹੋਵੇਗਾ? ਅਸੀਂ ਇਹ ਸ਼ਰੀਰ ਛੱਡ ਨਵੀਂ
ਦੁਨੀਆਂ ਵਿੱਚ ਜਾਵਾਂਗੇ। ਪਰ ਅਗਿਆਨ ਕਾਲ ਵਿੱਚ ਇਵੇਂ - ਇਵੇਂ ਗੱਲਾਂ ਦੇ ਅਰਥ ਤੇ ਕਿਸੇ ਦਾ ਧਿਆਨ
ਨਹੀਂ ਜਾਂਦਾ ਸੀ। ਜਿਸ ਤਰ੍ਹਾਂ ਬਾਪ ਸਮਝਾਉਂਦੇ ਹਨ, ਇਵੇਂ ਕੋਈ ਵੀ ਸਮਝਾਉਣ ਵਾਲਾ ਨਹੀਂ ਹੈ। ਤੁਸੀਂ
ਇਨ੍ਹਾਂ ਦੇ ਅਰਥ ਨੂੰ ਸਮਝ ਸਕਦੇ ਹੋ। ਇਹ ਵੀ ਬੱਚੇ ਜਾਣਦੇ ਹਨ - ਬਾਪ ਹੈ ਬਹੁਤ ਸਾਧਾਰਨ। ਅਨੰਯ,
ਚੰਗੇ - ਚੰਗੇ ਬੱਚੇ ਵੀ ਪੂਰਾ ਸਮਝਦੇ ਨਹੀਂ ਹਨ। ਭੁੱਲ ਜਾਂਦੇ ਹਨ ਕਿ ਇਨ੍ਹਾਂ ਵਿੱਚ ਸ਼ਿਵਬਾਬਾ
ਆਉਂਦੇ ਹਨ। ਕੋਈ ਵੀ ਡਾਇਰੈਕਸ਼ਨ ਦਿੰਦੇ ਹਨ ਤਾਂ ਸਮਝਦੇ ਨਹੀਂ ਕਿ ਇਹ ਸ਼ਿਵਬਾਬਾ ਦਾ ਡਾਇਰੈਕਸ਼ਨ ਹੈ।
ਸ਼ਿਵਬਾਬਾ ਨੂੰ ਸਾਰਾ ਦਿਨ ਜਿਵੇਂ ਭੁੱਲੇ ਹੋਏ ਹਨ। ਪੂਰਾ ਨਾ ਸਮਝਣ ਕਾਰਨ ਉਹ ਕੰਮ ਨਹੀਂ ਕਰਦੇ।
ਮਾਇਆ ਯਾਦ ਕਰਨ ਨਹੀਂ ਦਿੰਦੀ। ਸਥਾਈ ਉਹ ਯਾਦ ਠਹਿਰਦੀ ਨਹੀਂ। ਮਿਹਨਤ ਕਰਦੇ - ਕਰਦੇ ਪਿਛਾੜੀ ਵਿੱਚ
ਆਖ਼ਿਰ ਉਹ ਅਵਸਥਾ ਹੋਣੀ ਜਰੂਰ ਹੈ। ਇਵੇਂ ਕੋਈ ਵੀ ਨਹੀਂ ਜੋ ਇਸ ਸਮੇਂ ਕਰਮਾਤੀਤ ਅਵਸਥਾ ਨੂੰ ਪਾ ਲਵੇ।
ਬਾਪ ਜੋ ਹੈ, ਜਿਵੇਂ ਹੈ ਉਨ੍ਹਾਂ ਨੂੰ ਜਾਨਣ ਵਿੱਚ ਬਹੁਤ ਬੁੱਧੀ ਚਾਹੀਦੀ ਹੈ।
ਤੁਹਾਡੇ ਤੋਂ ਪੁੱਛਣਗੇ
ਬਾਪਦਾਦਾ ਗਰਮ ਕਪੜੇ ਪਾਉਂਦੇ ਹਨ? ਕਹਿਣਗੇ ਦੋਵਾਂ ਨੂੰ ਪਏ ਹੋਏ ਹਨ। ਸ਼ਿਵਬਾਬਾ ਕਹਿਣਗੇ ਮੈਂ ਥੋੜੀ
ਗਰਮ ਕਪੜੇ ਪਾਊਂਗਾ। ਮੈਂਨੂੰ ਠੰਡੀ ਨਹੀਂ ਲੱਗਦੀ। ਹਾਂ, ਜਿਸ ਵਿੱਚ ਪ੍ਰਵੇਸ਼ ਕੀਤਾ ਹੈ ਉਨ੍ਹਾਂ ਨੂੰ
ਠੰਡੀ ਲੱਗੇਗੀ। ਮੈਨੂੰ ਤਾਂ ਨਾ ਭੁੱਖ, ਨਾ ਪਿਆਸ ਕੁਝ ਨਹੀਂ ਲੱਗਦਾ। ਮੈਂਂ ਤਾਂ ਨਿਰਲੇਪ ਹਾਂ।
ਸਰਵਿਸ ਕਰਦੇ ਹੋਏ ਵੀ ਇਨ੍ਹਾਂ ਸਭ ਗੱਲਾਂ ਤੋਂ ਨਿਆਰਾ ਹਾਂ। ਮੈਂਂ ਖਾਂਦਾ, ਪੀਂਦਾ ਨਹੀਂ ਹਾਂ। ਜਿਵੇਂ
ਇੱਕ ਸਾਧੂ ਵੀ ਕਹਿੰਦਾ ਸੀ ਨਾ, ਮੈਂਂ ਨਾ ਖਾਂਦਾ ਹਾਂ, ਨਾ ਪੀਂਦਾ ਹਾਂ…. ਉਨ੍ਹਾਂ ਨੇ ਫਿਰ
ਅਰਟੀਫਿਸ਼ਲ ਵੇਸ਼ ਧਾਰਨ ਕਰ ਲੀਤਾ ਹੈ। ਦੇਵਤਾਵਾਂ ਦੇ ਨਾਮ ਵੀ ਤਾਂ ਬਹੁਤਿਆਂ ਨੇ ਰੱਖੇ ਹਨ। ਹੋਰ ਕੋਈ
ਧਰਮ ਵਿੱਚ ਦੇਵੀ - ਦੇਵਤਾ ਬਣਦੇ ਨਹੀਂ ਹਨ। ਉੱਥੇ ਕਿੰਨੇ ਮੰਦਿਰ ਹਨ। ਬਾਹਰ ਵਿੱਚ ਤਾਂ ਇੱਕ
ਸ਼ਿਵਬਾਬਾ ਨੂੰ ਹੀ ਮੰਨਦੇ ਹਨ। ਬੁੱਧੀ ਵੀ ਕਹਿੰਦੀ ਹੈ ਫਾਦਰ ਤਾਂ ਇੱਕ ਹੁੰਦਾ ਹੈ। ਫਾਦਰ ਤੋਂ ਹੀ
ਵਰਸਾ ਮਿਲਦਾ ਹੈ। ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ - ਕਲਪ ਦੇ ਇਸ ਪੁਰਸ਼ੋਤਮ ਸੰਗਮਯੁਗ ਤੇ ਹੀ
ਬਾਬਾ ਤੋਂ ਵਰਸਾ ਮਿਲਦਾ ਹੈ। ਜੱਦ ਅਸੀਂ ਸੁਖਧਾਮ ਵਿੱਚ ਜਾਂਦੇ ਹਾਂ ਤਾਂ ਬਾਕੀ ਸਭ ਸ਼ਾਂਤੀਧਾਮ ਵਿੱਚ
ਰਹਿੰਦੇ ਹਨ। ਤੁਹਾਡੇ ਵਿੱਚ ਵੀ ਇਹ ਸਮਝ ਨੰਬਰਵਾਰ ਹੈ। ਜੇਕਰ ਗਿਆਨ ਦੇ ਵਿੱਚਾਰਾਂ ਵਿੱਚ ਰਹਿੰਦੇ
ਹਨ ਤਾਂ ਉਨ੍ਹਾਂ ਦੇ ਬੋਲ ਹੀ ਉਹ ਨਿਕਲਣਗੇ। ਤੁਸੀਂ ਰੂਪ - ਬਸੰਤ ਬਣ ਰਹੇ ਹੋ - ਬਾਬਾ ਦਵਾਰਾ। ਤੁਸੀਂ
ਰੂਪ ਵੀ ਹੋ ਅਤੇ ਬਸੰਤ ਵੀ ਹੋ। ਦੁਨੀਆਂ ਵਿੱਚ ਹੋਰ ਕੋਈ ਕਹਿ ਨਹੀਂ ਸਕਦਾ ਕਿ ਅਸੀਂ ਰੂਪ ਬਸੰਤ
ਹਾਂ। ਤੁਸੀਂ ਹੁਣ ਪੜ੍ਹ ਰਹੇ ਹੋ, ਪਿਛਾੜੀ ਤੱਕ ਨੰਬਰਵਾਰ ਪੁਰਸ਼ਾਰਥ ਅਨੁਸਾਰ ਪੜ੍ਹ ਲੈਣਗੇ। ਸ਼ਿਵਬਾਬਾ
ਅਸੀਂ ਆਤਮਾਵਾਂ ਦਾ ਬਾਪ ਹੈ ਨਾ। ਇਹ ਵੀ ਦਿਲ ਤੋਂ ਲੱਗਦਾ ਤਾਂ ਹੈ ਨਾ। ਭਗਤੀ ਮਾਰਗ ਵਿੱਚ ਥੋੜੀ ਨਾ
ਦਿਲ ਤੋਂ ਲੱਗਦਾ ਹੈ। ਇੱਥੇ ਤੁਸੀਂ ਸਾਮ੍ਹਣੇ ਬੈਠੇ ਹੋ। ਸਮਝਦੇ ਹੋ ਬਾਪ ਫਿਰ ਇਸ ਸਮੇਂ ਹੀ ਆਉਣਗੇ
ਫਿਰ ਕਿਸੇ ਹੋਰ ਸਮੇਂ ਬਾਪ ਨੂੰ ਆਉਣ ਦੀ ਲੋੜ ਹੀ ਨਹੀਂ। ਸਤਯੁਗ ਤੋਂ ਤ੍ਰੇਤਾ ਤੱਕ ਆਉਣਾ ਨਹੀਂ ਹੈ।
ਦੁਆਪਰ ਤੋਂ ਕਲਯੁਗ ਤੱਕ ਵੀ ਆਉਣ ਦਾ ਨਹੀਂ ਹੈ। ਉਹ ਆਉਂਦੇ ਹੀ ਹਨ ਕਲਪ ਦੇ ਸੰਗਮਯੁਗ ਤੇ। ਬਾਪ ਹੈ
ਵੀ ਗਰੀਬ ਨਿਵਾਜ਼ ਅਰਥਾਤ ਸਾਰੀ ਦੁਨੀਆਂ ਜੋ ਦੁਖੀ ਗਰੀਬ ਹੋ ਜਾਂਦੀ ਹੈ ਉਨ੍ਹਾਂ ਦਾ ਬਾਪ ਹੈ। ਇਨ੍ਹਾਂ
ਦੀ ਦਿਲ ਵਿੱਚ ਕੀ ਹੋਵੇਗਾ? ਅਸੀਂ ਗਰੀਬ ਨਿਵਾਜ਼ ਹਾਂ। ਸਭ ਦਾ ਦੁੱਖ ਅਥਵਾ ਗਰੀਬੀ ਮਿਟ ਜਾਵੇ। ਉਹ
ਤਾਂ ਸਿਵਾਏ ਗਿਆਨ ਦੇ ਘੱਟ ਹੋ ਨਾ ਸਕੇ। ਬਾਕੀ ਕਪੜਾ ਆਦਿ ਦੇਣ ਨਾਲ ਕੋਈ ਸ਼ਾਹੂਕਾਰ ਤਾਂ ਨਹੀਂ ਬਣ
ਜਾਣਗੇ ਨਾ। ਕਰਕੇ ਗਰੀਬ ਨੂੰ ਵੇਖਣ ਨਾਲ ਦਿਲ ਹੋਵੇਗੀ ਇਨ੍ਹਾਂ ਨੂੰ ਕਪੜਾ ਦੇ ਦਈਏ, ਕਿਉਂਕਿ ਯਾਦ
ਪੈਂਦਾ ਹੈ ਨਾ - ਮੈਂਂ ਗਰੀਬ ਨਿਵਾਜ਼ ਹਾਂ। ਨਾਲ - ਨਾਲ ਇਹ ਵੀ ਸਮਝਦਾ ਹਾਂ - ਮੈਂਂ ਗਰੀਬ ਨਿਵਾਜ਼
ਕੋਈ ਇਨ੍ਹਾਂ ਭੀਲਾਂ ਦੇ ਲਈ ਹੀ ਨਹੀਂ ਹਾਂ। ਮੈਂ ਗਰੀਬ ਨਿਵਾਜ਼ ਹਾਂ ਜੋ ਬਿਲਕੁਲ ਹੀ ਪਤਿਤ ਹਨ ਉਨ੍ਹਾਂ
ਨੂੰ ਪਾਵਨ ਬਣਾਉਂਦਾ ਹਾਂ। ਮੈਂ ਹਾਂ ਹੀ ਪਤਿਤ - ਪਾਵਨ। ਤਾਂ ਵਿੱਚਾਰ ਚਲਦਾ ਹੈ, ਮੈਂ ਗਰੀਬ ਨਿਵਾਜ਼
ਹਾਂ ਪਰ ਪੈਸੇ ਆਦਿ ਕਿਵੇਂ ਦਵਾਂ। ਪੈਸੇ ਆਦਿ ਦੇਣ ਵਾਲੇ ਤਾਂ ਦੁਨੀਆਂ ਵਿੱਚ ਬਹੁਤ ਹਨ। ਬਹੁਤ ਫ਼ੰਡਸ
ਨਿਕਲਵਾਉਂਦੇ ਹਨ, ਜੋ ਫਿਰ ਅਨਾਥ ਆਸ਼ਰਮ ਵਿੱਚ ਭੇਜ ਦਿੰਦੇ ਹਨ। ਜਾਣਦੇ ਹਨ ਅਨਾਥ ਰਹਿੰਦੇ ਹਨ ਮਤਲਬ
ਜਿਸ ਦਾ ਨਾਥ ਨਹੀਂ। ਅਨਾਥ ਮਾਨਾ ਗਰੀਬ। ਤੁਹਾਡਾ ਵੀ ਨਾਥ ਨਹੀਂ ਸੀ ਮਤਲਬ ਬਾਪ ਨਹੀਂ ਸੀ। ਤੁਸੀਂ
ਗਰੀਬ ਸੀ, ਗਿਆਨ ਨਹੀਂ ਸੀ। ਜੋ ਰੂਪ - ਬਸੰਤ ਨਹੀਂ, ਉਹ ਗਰੀਬ ਅਨਾਥ ਹਨ। ਜੋ ਰੂਪ ਬਸੰਤ ਹਨ ਉਨ੍ਹਾਂ
ਨੂੰ ਸਨਾਥ ਕਿਹਾ ਜਾਂਦਾ ਹੈ। ਸਨਾਥ ਸਾਹੂਕਾਰ ਨੂੰ, ਅਨਾਥ ਗਰੀਬ ਨੂੰ ਕਿਹਾ ਜਾਂਦਾ ਹੈ। ਤੁਹਾਡੀ
ਬੁੱਧੀ ਵਿੱਚ ਹੈ ਸਭ ਗਰੀਬ ਹਨ, ਕੁਝ ਉਨ੍ਹਾਂ ਨੂੰ ਦੇ ਦਈਏ। ਬਾਪ ਗਰੀਬ - ਨਿਵਾਜ਼ ਹੈ ਤਾਂ ਕਹਿਣਗੇ
ਅਜਿਹੀਆਂ ਚੀਜ਼ਾਂ ਦੇਵੋ ਜਿਸ ਨਾਲ ਹਮੇਸ਼ਾ ਦੇ ਲਈ ਸਾਹੂਕਾਰ ਬਣ ਜਾਣ। ਬਾਕੀ ਇਹ ਕਪੜਾ ਆਦਿ ਦੇਣਾ ਤਾਂ
ਕਾਮਨ ਗੱਲ ਹੈ। ਉਸ ਵਿੱਚ ਅਸੀਂ ਕਿਓਂ ਪਈਏ। ਅਸੀਂ ਤਾਂ ਉਨ੍ਹਾਂ ਨੂੰ ਅਨਾਥ ਤੋਂ ਸਨਾਥ ਬਣਾ ਦਈਏ।
ਭਾਵੇਂ ਕਿੰਨਾ ਵੀ ਕੋਈ ਪਦਮਾਪਤੀ ਹਨ, ਪਰ ਉਹ ਵੀ ਸਭ ਅਲਪਕਾਲ ਦੇ ਲਈ ਹੈ। ਇਹ ਹੈ ਹੀ ਅਨਾਥਾਂ ਦੀ
ਦੁਨੀਆਂ। ਭਾਵੇਂ ਪੈਸੇ ਵਾਲੇ ਹਨ, ਉਹ ਵੀ ਅਲਪਕਾਲ ਦੇ ਲਈ। ਉੱਥੇ ਹਨ ਹਮੇਸ਼ਾ ਸਨਾਥ। ਉੱਥੇ ਅਜਿਹੇ
ਕਰਮ ਨਹੀਂ ਕੁੱਟਦੇ। ਇੱਥੇ ਕਿੰਨੇ ਗਰੀਬ ਹਨ। ਜਿਨ੍ਹਾਂ ਨੂੰ ਧਨ ਹੈ, ਉਨ੍ਹਾਂ ਨੂੰ ਤਾਂ ਆਪਣਾ ਨਸ਼ਾ
ਚੜ੍ਹਿਆ ਰਹਿੰਦਾ ਹੈ - ਅਸੀਂ ਸ੍ਵਰਗ ਵਿੱਚ ਹਾਂ। ਪਰ ਹਨ ਨਹੀਂ, ਇਹ ਤੁਸੀਂ ਜਾਣਦੇ ਹੋ। ਇਸ ਸਮੇਂ
ਕੋਈ ਵੀ ਮਨੁੱਖ ਸਨਾਥ ਨਹੀਂ ਹੈ, ਸਭ ਅਨਾਥ ਹਨ। ਇਹ ਪੈਸੇ ਆਦਿ ਤਾਂ ਸਭ ਮਿੱਟੀ ਵਿੱਚ ਮਿਲ ਜਾਣੇ
ਵਾਲੇ ਹਨ। ਮਨੁੱਖ ਸਮਝਦੇ ਹਨ ਸਾਡੇ ਕੋਲ ਇੰਨਾ ਧਨ ਹੈ ਜੋ ਪੁੱਤਰ - ਪੋਤਰੇ ਖਾਂਦੇ ਰਹਿਣਗੇ। ਪਰੰਪਰਾ
ਚਲਦਾ ਰਹੇਗਾ । ਪਰ ਇਵੇਂ ਚਲਣਾ ਨਹੀਂ ਹੈ। ਇਹ ਤਾਂ ਸਭ ਵਿਨਾਸ਼ ਹੋ ਜਾਵੇਗਾ ਇਸਲਈ ਤੁਹਾਨੂੰ ਇਸ ਸਾਰੀ
ਪੁਰਾਣੀ ਦੁਨੀਆਂ ਨਾਲ ਵੈਰਾਗ ਹੈ।
ਤੁਸੀਂ ਜਾਣਦੇ ਹੋ ਨਵੀਂ
ਦੁਨੀਆਂ ਨੂੰ ਸਵਰਗ, ਪੁਰਾਣੀ ਦੁਨੀਆਂ ਨੂੰ ਨਰਕ ਕਿਹਾ ਜਾਂਦਾ ਹੈ। ਸਾਨੂੰ ਬਾਬਾ ਨਵੀਂ ਦੁਨੀਆਂ ਦੇ
ਲਈ ਸਾਹੂਕਾਰ ਬਣਾ ਰਹੇ ਹਨ। ਇਹ ਪੁਰਾਣੀ ਦੁਨੀਆਂ ਤਾਂ ਖਤਮ ਹੋ ਜਾਣੀ ਹੈ। ਬਾਪ ਕਿੰਨਾ ਸਾਹੂਕਾਰ
ਬਣਾਉਂਦੇ ਹਨ। ਇਹ ਲਕਸ਼ਮੀ - ਨਾਰਾਇਣ ਸਾਹੂਕਾਰ ਕਿਵੇਂ ਬਣੇ? ਕੀ ਕਿਸੇ ਸਾਹੂਕਾਰ ਤੋਂ ਵਰਸਾ ਮਿਲਿਆ
ਜਾਂ ਲੜਾਈ ਕੀਤੀ? ਜਿਵੇਂ ਦੂਜੇ ਰਾਜਗੱਦੀ ਪਾਉਂਦੇ ਹਨ, ਕੀ ਇਵੇਂ ਰਾਜਗੱਦੀ ਪਾਈ? ਜਾਂ ਕਰਮਾਂ
ਅਨੁਸਾਰ ਇਹ ਧਨ ਮਿਲਿਆ? ਬਾਪ ਦਾ ਕਰਮ ਸਿਖਲਾਣਾ ਤਾਂ ਬਿਲਕੁਲ ਹੀ ਨਿਆਰਾ ਹੈ। ਕਰਮ - ਅਕਰਮ -
ਵਿਕਰਮ ਅੱਖਰ ਵੀ ਕਲੀਅਰ ਹੈ ਨਾ। ਸ਼ਾਸਤਰਾਂ ਵਿੱਚ ਕੁਝ ਅੱਖਰ ਹਨ, ਆਟੇ ਵਿੱਚ ਨਮਕ ਜਿੰਨੇ ਰਹਿ ਜਾਂਦੇ
ਹਨ। ਕਿੱਥੇ ਇੰਨੇ ਕਰੋੜ ਮਨੁੱਖ, ਬਾਕੀ 9 ਲੱਖ ਰਹਿੰਦੇ ਹਨ। ਕਵਾਟਰ ਪਰਸੈਂਟ ਵੀ ਨਹੀਂ ਹੋਇਆ। ਤਾਂ
ਇਸ ਨੂੰ ਕਿਹਾ ਜਾਂਦਾ ਹੈ ਆਟੇ ਵਿੱਚ ਨਮਕ। ਦੁਨੀਆਂ ਸਾਰੀ ਵਿਨਾਸ਼ ਹੋ ਜਾਂਦੀ ਹੈ। ਬਹੁਤ ਥੋੜੇ
ਸੰਗਮਯੁਗ ਵਿੱਚ ਰਹਿੰਦੇ ਹਨ। ਕੋਈ ਪਹਿਲੇ ਤੋਂ ਸ਼ਰੀਰ ਛੱਡ ਜਾਂਦੇ ਹਨ। ਉਹ ਫਿਰ ਰਿਸੀਵ ਕਰਣਗੇ। ਜਿਵੇਂ
ਮੁਗਲੀ ਬੱਚੀ ਸੀ, ਚੰਗੀ ਸੀ ਤਾਂ ਜਨਮ ਬਿਲਕੁਲ ਚੰਗੇ ਘਰ ਵਿੱਚ ਲਿੱਤਾ ਹੋਵੇਗਾ। ਨੰਬਰਵਾਰ ਸੁਖ
ਵਿੱਚ ਹੀ ਜਨਮ ਲੈਂਦੇ ਹਨ। ਸੁਖ ਤਾਂ ਉਨ੍ਹਾਂ ਨੂੰ ਵੇਖਣਾ ਹੈ, ਥੋੜਾ ਦੁੱਖ ਵੀ ਵੇਖਣਾ ਹੈ।
ਕਰਮਾਤੀਤ ਅਵਸਥਾ ਤਾਂ ਕਿਸੇ ਦੀ ਹੋਈ ਨਹੀਂ ਹੈ। ਜਨਮ ਬਹੁਤ ਸੁਖੀ ਘਰ ਵਿੱਚ ਜਾਕੇ ਲੈਣਗੇ। ਇਵੇਂ ਨਾ
ਸਮਝੋ ਇੱਥੇ ਕੋਈ ਸੁਖੀ ਘਰ ਹੈ ਨਹੀਂ। ਬਹੁਤ ਪਰਿਵਾਰ ਅਜਿਹੇ ਚੰਗੇ ਹੁੰਦੇ ਹਨ, ਗੱਲ ਨਾ ਪੁੱਛੋ।
ਬਾਬਾ ਦਾ ਵੇਖਿਆ ਹੋਇਆ ਹੈ। ਬਹੂਆਂ ਇੱਕ ਹੀ ਘਰ ਵਿੱਚ ਇਵੇਂ ਸ਼ਾਂਤ ਮਿਲਾਪ ਵਿੱਚ ਰਹਿੰਦੀਆਂ ਹਨ ਜੋ
ਬਸ, ਸਾਰੇ ਇੱਕਠੇ ਭਗਤੀ ਕਰਦੀਆਂ ਹਨ, ਗੀਤਾ ਪੜ੍ਹਦੀਆਂ ਹਨ….। ਬਾਬਾ ਨੇ ਪੁੱਛਿਆ ਇੰਨੀ ਸਾਰੀਆਂ
ਇਕੱਠੀਆਂ ਰਹਿੰਦੀ ਹੋ, ਝਗੜਾ ਆਦਿ ਨਹੀਂ ਹੁੰਦਾ! ਬੋਲੀਆਂ ਸਾਡੇ ਕੋਲ ਤਾਂ ਸ੍ਵਰਗ ਹੈ, ਅਸੀਂ ਸਭ
ਇਕੱਠੇ ਰਹਿੰਦੇ ਹਾਂ। ਕਦੀ ਲੜਦੇ - ਝਗੜਦੇ ਨਹੀਂ ਹਾਂ। ਸ਼ਾਂਤ ਵਿੱਚ ਰਹਿੰਦੇ ਹਾਂ। ਕਹਿੰਦੇ ਹਨ ਇੱਥੇ
ਤਾਂ ਜਿਵੇਂ ਸ੍ਵਰਗ ਹੈ ਤਾਂ ਜਰੂਰ ਸ੍ਵਰਗ ਪਾਸਟ ਹੋ ਗਿਆ ਹੈ ਤੱਦ ਕਹਿਣ ਵਿੱਚ ਆਉਂਦਾ ਹੈ ਨਾ ਕਿ
ਇੱਥੇ ਤਾਂ ਜਿਵੇਂ ਸ੍ਵਰਗ ਲੱਗਿਆ ਪਿਆ ਹੈ। ਪਰ ਇੱਥੇ ਤਾਂ ਬਹੁਤਿਆਂ ਦਾ ਸੁਭਾਅ ਸਵਰਗਵਾਸੀ ਬਣਨ ਦਾ
ਵਿਖਾਈ ਨਹੀਂ ਦਿੰਦਾ। ਦਾਸ - ਦਾਸੀਆਂ ਵੀ ਤਾਂ ਬਣਨੇ ਹਨ ਨਾ। ਇਹ ਰਾਜਧਾਨੀ ਸਥਾਪਨ ਹੁੰਦੀ ਹੈ। ਬਾਕੀ
ਜੋ ਬ੍ਰਾਹਮਣ ਬਣਦੇ ਹਨ ਉਹ ਦੈਵੀ ਘਰਾਣੇ ਵਿੱਚ ਆਉਣ ਵਾਲੇ ਹਨ। ਪਰ ਨੰਬਰਵਾਰ ਹੈ। ਕਈ ਤਾਂ ਬਹੁਤ
ਮਿੱਠੇ ਹੁੰਦੇ ਹਨ, ਸਭ ਨੂੰ ਪਿਆਰ ਕਰਦੇ ਰਹਿੰਣਗੇ। ਕਦੀ ਕਿਸੇ ਨੂੰ ਗੁੱਸਾ ਨਹੀਂ ਕਰਣਗੇ। ਗੁੱਸਾ
ਕਰਨ ਨਾਲ ਦੁਖ ਹੁੰਦਾ ਹੈ। ਜੋ ਮਨਸਾ - ਵਾਚਾ ਕਰਮਣਾ ਕਿਸ ਨੂੰ ਦੁਖ ਹੀ ਦਿੰਦੇ ਰਹਿੰਦੇ ਹਨ - ਉਨ੍ਹਾਂ
ਨੂੰ ਕਿਹਾ ਜਾਂਦਾ ਹੈ ਦੁੱਖੀ ਆਤਮਾ। ਜਿਵੇਂ ਪੁੰਨਯ ਆਤਮਾ, ਪਾਪ ਆਤਮਾ ਕਹਿੰਦੇ ਹਨ ਨਾ। ਸ਼ਰੀਰ ਦਾ
ਨਾਮ ਲੈਂਦੇ ਹਨ ਕੀ? ਅਸਲ ਵਿੱਚ ਆਤਮਾ ਹੀ ਬਣਦੀ ਹੈ, ਸਭ ਪਾਪ ਆਤਮਾਵਾਂ ਵੀ ਇੱਕ ਵਰਗੀ ਨਹੀਂ
ਹੁੰਦੀਆਂ ਹਨ। ਪੁੰਨਯ ਆਤਮਾ ਵੀ ਸਭ ਇੱਕ ਵਰਗੀ ਨਹੀਂ ਹੁੰਦੀ। ਨੰਬਰਵਾਰ ਪੁਰਸ਼ਾਰਥ ਅਨੁਸਾਰ ਹੁੰਦੇ
ਹਨ। ਸਟੂਡੈਂਟ ਆਪ ਸਮਝਦੇ ਹੋਣਗੇ ਨਾ ਕਿ ਸਾਡੇ ਕਰੈਕ੍ਟਰ੍ਸ ਅਵਸਥਾ ਕਿਵੇਂ ਹੈ? ਅਸੀਂ ਕਿਵੇਂ ਚਲਦੇ
ਹਾਂ? ਸਭ ਨੂੰ ਮਿੱਠਾ ਬੋਲਦੇ ਹਨ? ਕੋਈ ਕੁਝ ਕਹੇ ਅਸੀਂ ਉਲਟਾ ਸੁਲਟਾ ਜਵਾਬ ਤਾਂ ਨਹੀਂ ਦਿੰਦੇ ਹਾਂ?
ਬਾਬਾ ਨੂੰ ਕਈ ਬੱਚੇ ਕਹਿੰਦੇ ਹਨ - ਬੱਚਿਆਂ ਤੇ ਗੁੱਸਾ ਆ ਜਾਂਦਾ ਹੈ। ਬਾਬਾ ਕਹਿੰਦੇ ਹਨ ਜਿੰਨਾ ਹੋ
ਸਕੇ ਪਿਆਰ ਨਾਲ ਕੰਮ ਲਵੋ। ਨਿਰਮੋਹੀ ਵੀ ਬਣਨਾ ਹੈ।
ਇਹ ਤਾਂ ਤੁਸੀਂ ਬੱਚੇ
ਸਮਝਦੇ ਹੋ - ਸਾਨੂੰ ਇਹ ਲਕਸ਼ਮੀ - ਨਾਰਾਇਣ ਬਣਨਾ ਹੈ। ਏਮ ਆਬਜੈਕਟ ਸਾਹਮਣੇ ਖੜੀ ਹੈ। ਕਿੰਨੀ ਉੱਚ
ਐਮ ਆਬਜੈਕਟ ਹੈ। ਪੜ੍ਹਾਉਣ ਵਾਲੇ ਵੀ ਹਾਈਐਸਟ ਹਨ ਨਾ। ਸ਼੍ਰੀਕ੍ਰਿਸ਼ਨ ਦੀ ਮਹਿਮਾ ਕਿੰਨੀ ਗਾਉਂਦੇ ਹਨ
- ਸਰਵਗੁਣ ਸੰਪੰਨ, 16 ਕਲਾ ਸੰਪੰਨ।… ਹੁਣ ਤੁਸੀਂ ਬੱਚੇ ਜਾਣਦੇ ਹੋ ਅਸੀਂ ਉਹ ਬਣ ਰਹੇ ਹਾਂ। ਤੁਸੀਂ
ਇੱਥੇ ਆਏ ਹੀ ਹੋ ਇਹ ਬਣਨ ਦੇ ਲਈ। ਤੁਹਾਡੀ ਇਹ ਸੱਚੀ ਸੱਤ ਨਰਾਇਣ ਦੀ ਕਥਾ ਹੈ ਹੀ ਨਰ ਤੋਂ ਨਾਰਾਇਣ
ਬਣਨ ਦੀ। ਅਮਰਕਥਾ ਹੈ ਅਮਰਪੁਰੀ ਜਾਣ ਦੀ। ਕੋਈ ਸੰਨਿਆਸੀ ਆਦਿ ਇਨ੍ਹਾਂ ਗੱਲਾਂ ਨੂੰ ਨਹੀਂ ਜਾਣਦੇ।
ਕੋਈ ਵੀ ਮਨੁੱਖ ਮਾਤਰ ਨੂੰ ਗਿਆਨ ਦਾ ਸਾਗਰ ਜਾਂ ਪਤਿਤ - ਪਾਵਨ ਨਹੀਂ ਕਹਾਂਗੇ। ਜਦਕਿ ਸਾਰੀ ਸ੍ਰਿਸ਼ਟੀ
ਹੀ ਪਤਿਤ ਹੈ ਤਾਂ ਅਸੀਂ ਪਤਿਤ ਪਾਵਨ ਕਿਸ ਨੂੰ ਕਹੀਏ? ਇੱਥੇ ਕੋਈ ਪੁੰਨਯ ਆਤਮਾ ਹੋ ਨਾ ਸਕੇ। ਬਾਪ
ਸਮਝਾਉਂਦੇ ਹਨ - ਇਹ ਦੁਨੀਆਂ ਪਤਿਤ ਹੈ। ਸ੍ਰੀਕ੍ਰਿਸ਼ਨ ਹੈ ਅਵਲ ਨੰਬਰ। ਉਨ੍ਹਾਂ ਨੂੰ ਵੀ ਭਗਵਾਨ ਨਹੀਂ
ਕਹਿ ਸਕਦੇ। ਜਨਮ - ਮਰਨ ਰਹਿਤ ਇੱਕ ਹੀ ਨਿਰਾਕਾਰ ਬਾਪ ਹੈ। ਗਾਇਆ ਜਾਂਦਾ ਹੈ ਸ਼ਿਵ ਪ੍ਰਮਾਤਮਾਏ ਨਮ:
ਬ੍ਰਹਮਾ - ਵਿਸ਼ਨੂੰ - ਸ਼ੰਕਰ ਨੂੰ ਦੇਵਤਾ ਕਹਿ ਫਿਰ ਸ਼ਿਵ ਨੂੰ ਪਰਮਾਤਮਾ ਕਹਿੰਦੇ ਹਨ। ਤਾਂ ਸ਼ਿਵ ਸਭ
ਤੋਂ ਉੱਪਰ ਹੋਇਆ ਨਾ। ਉਹ ਹੈ ਸਭ ਦਾ ਬਾਪ। ਵਰਸਾ ਵੀ ਬਾਪ ਤੋਂ ਮਿਲਣਾ ਹੈ ਸ੍ਰਵਵਿਆਪੀ ਕਹਿਣ ਨਾਲ
ਵਰਸਾ ਨਹੀਂ ਮਿਲਦਾ ਹੈ। ਬਾਪ ਸ੍ਵਰਗ ਦੀ ਸਥਾਪਨਾ ਕਰਨ ਵਾਲਾ ਹੈ ਤਾਂ ਜਰੂਰ ਸ੍ਵਰਗ ਦਾ ਹੀ ਵਰਸਾ
ਦੇਣਗੇ। ਇਹ ਲਕਸ਼ਮੀ - ਨਾਰਾਇਣ ਹੈ ਨੰਬਰਵਨ। ਪੜ੍ਹਾਈ ਨਾਲ ਇਹ ਪਦ ਪਾਇਆ। ਭਾਰਤ ਦਾ ਪ੍ਰਾਚੀਨ ਯੋਗ
ਕਿਉਂ ਨਹੀਂ ਮਸ਼ਹੂਰ ਹੋਵੇਗਾ। ਜਿਸ ਨਾਲ ਮਨੁੱਖ ਵਿਸ਼ਵ ਦਾ ਮਾਲਿਕ ਬਣਦੇ ਹਨ ਉਸ ਨੂੰ ਕਹਿੰਦੇ ਹਨ
ਸਹਿਜ ਯੋਗ, ਸਹਿਜ ਗਿਆਨ। ਹੈ ਵੀ ਬਹੁਤ ਸਹਿਜ, ਇਕ ਹੀ ਜਨਮ ਦੇ ਪੁਰਸ਼ਾਰਥ ਨਾਲ ਕਿੰਨੀ ਪ੍ਰਾਪਤੀ ਹੋ
ਜਾਂਦੀ ਹੈ। ਭਗਤੀ ਮਾਰਗ ਵਿੱਚ ਤਾਂ ਜਨਮ ਦਰ ਜਨਮ ਠੋਕਰਾਂ ਖਾਂਦੇ ਆਏ, ਮਿਲਦਾ ਤਾਂ ਕੁਝ ਵੀ ਨਹੀਂ।
ਇਹ ਤਾਂ ਇੱਕ ਹੀ ਜਨਮ ਵਿੱਚ ਮਿਲਦਾ ਹੈ ਇਸਲਈ ਸਹਿਜ ਕਿਹਾ ਜਾਂਦਾ ਹੈ। ਸੈਕਿੰਡ ਵਿੱਚ ਜੀਵਨਮੁਕਤੀ
ਕਿਹਾ ਜਾਂਦਾ ਹੈ। ਅੱਜਕਲ ਤਾਂ ਵੇਖੋ ਕਿਵੇਂ - ਕਿਵੇਂ ਇਨਵੈਂਸ਼ਨ ਨਿਕਾਲਦੇ ਰਹਿੰਦੇ ਹਨ। ਸਾਇੰਸ ਦਾ
ਵੀ ਵੰਡਰ ਹੈ। ਸਾਈਲੈਂਸ ਦਾ ਵੀ ਵੰਡਰ ਵੇਖੋ ਕਿਵੇਂ ਦਾ ਹੈ? ਉਹ ਸਭ ਕਿੰਨਾ ਵੇਖਣ ਵਿੱਚ ਆਉਂਦਾ ਹੈ।
ਇੱਥੇ ਕੁਝ ਨਹੀਂ ਹੈ ਤੁਸੀਂ ਸ਼ਾਂਤੀ ਵਿੱਚ ਬੈਠੇ ਹੋ, ਨੌਕਰੀ ਆਦਿ ਵੀ ਕਰਦੇ ਹੋ, ਹੱਥ ਕਾਰ ਡੇ… ਅਤੇ
ਆਤਮਾ ਦੀ ਦਿਲ ਯਾਰ ਵੱਲ, ਆਸ਼ਿਕ ਮਸ਼ੂਕ ਵੀ ਗਾਏ ਹੋਏ ਹਨ ਨਾ। ਉਹ ਇੱਕ ਦੋ ਦੀ ਸ਼ਕਲ ਤੇ ਆਸ਼ਿਕ ਹੁੰਦੇ
ਹਨ, ਵਿਕਾਰ ਦੀ ਗੱਲ ਨਹੀਂ ਰਹਿੰਦੀ। ਕਿਧਰੇ ਵੀ ਬੈਠ ਯਾਦ ਆ ਜਾਣਗੇ। ਰੋਟੀ ਖਾਂਦੇ ਰਹਿਣਗੇ ਬਸ
ਸਾਹਮਣੇ ਉਨ੍ਹਾਂ ਨੂੰ ਵੇਖਦੇ ਰਹਿਣਗੇ। ਅੰਤ ਵਿੱਚ ਤੁਹਾਡੀ ਇਹ ਅਵਸਥਾ ਹੋ ਜਾਏਗੀ। ਬਸ ਬਾਪ ਨੂੰ ਹੀ
ਯਾਦ ਕਰਦੇ ਰਹੋਗੇ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਰੂਪ - ਬਸੰਤ
ਬਣ ਮੂੰਹ ਤੋਂ ਹਮੇਸ਼ਾ ਸੁਖਦਾਈ ਬੋਲ ਬੋਲਣੇ ਹਨ, ਦੁਖਦਾਈ ਨਹੀਂ ਬਣਨਾ ਹੈ। ਗਿਆਨ ਦੇ ਵਿੱਚਾਰਾਂ
ਵਿੱਚ ਰਹਿਣਾ ਹੈ, ਮੂੰਹ ਤੋਂ ਗਿਆਨ ਰਤਨ ਹੀ ਨਿਕਾਲਣੇ ਹਨ।
2. ਨਿਰਮੋਹੀ ਬਣਨਾ ਹੈ,
ਹਰ ਇੱਕ ਤੋਂ ਪਿਆਰ ਨਾਲ ਕੰਮ ਲੈਣਾ ਹੈ, ਗੁੱਸਾ ਨਹੀਂ ਕਰਨਾ ਹੈ। ਅਨਾਥ ਨੂੰ ਸਨਾਥ ਬਣਾਉਨ ਦੀ ਸੇਵਾ
ਕਰਨੀ ਹੈ।
ਵਰਦਾਨ:-
ਆਪਣੇ ਫਰਿਸ਼ਤੇ ਰੂਪ ਦਵਾਰਾ ਗਤੀ - ਸਦਗਤੀ ਦਾ ਪ੍ਰਸ਼ਾਦ ਵੰਡਣ ਵਾਲੇ ਗਤੀ - ਸਦਗਤੀ ਦਾਤਾ ਭਵ
ਵਰਤਮਾਨ ਸਮੇਂ ਵਿਸ਼ਵ ਦੀ
ਅਨੇਕ ਆਤਮਾਵਾਂ ਪਰਿਸਥਿਤੀਆਂ ਦੇ ਵਸ਼ ਚਿੱਲਾ ਰਹੀਆਂ ਹਨ।, ਕੋਈ ਮਹਿੰਗਾਈ ਨਾਲ, ਕੋਈ ਭੁੱਖ ਨਾਲ,
ਕੋਈ ਤਨ ਦੇ ਰੋਗ ਨਾਲ, ਕੋਈ ਮਨ ਦੀ ਅਸ਼ਾਂਤੀ ਨਾਲ …ਸਭਦੀ ਨਜ਼ਰ ਟਾਵਰ ਆਫ਼ ਪੀਸ ਦੇ ਵਲ ਜਾ ਰਹੀ ਹੈ।
ਸਭ ਦੇਖ ਰਹੇ ਹਨ ਹਾ - ਹਾਕਾਰ ਦੇ ਬਾਦ ਜੈ ਜੈਕਾਰ ਕਦੋ ਹੁੰਦੀ ਹੈ। ਤਾਂ ਹੁਣ ਆਪਣੇ ਸਾਕਾਰੀ ਫਰਿਸ਼ਤੇ
ਰੂਪ ਦਵਾਰਾ ਵਿਸ਼ਵ ਦੇ ਦੁੱਖ ਦੂਰ ਕਰੋ, ਮਾਸਟਰ ਗਤੀ ਸਦਗਤੀ ਦਾਤਾ ਬਣ ਭਗਤਾਂ ਨੂੰ ਗਤੀ ਅਤੇ ਸਦਗਤੀ
ਦਾ ਪ੍ਰਸਾਦ ਵੰਡੋ।
ਸਲੋਗਨ:-
ਮਨ ਨੂੰ ਐਨਾ
ਸ਼ਕਤੀਸ਼ਾਲੀ ਬਣਾ ਲਵੋ ਜੋ ਕੋਈ ਵੀ ਪਰਿਸਥਿਤੀ ਮਨ ਨੂੰ ਹਲਚਲ ਵਿੱਚ ਨਾ ਲਿਆ ਸਕੇ।
ਅਵਿੱਅਕਤ ਇਸ਼ਾਰੇ - ਹੁਣ
ਸੰਪੰਨ ਅਤੇ ਕਰਮਾਤੀਤ ਬਣਨ ਦੀ ਧੁਨ ਲਗਾਓ।
ਹੁਣ ਸੇਵਾ ਦੇ ਕਰਮ ਦੇ
ਵੀ ਬੰਧਨ ਵਿੱਚ ਨਾ ਆਓ। ਸਾਡਾ ਸਥਾਨ, ਸਾਡੀ ਸੇਵਾ, ਸਾਡੇ ਸਟੂਡੈਂਟ, ਸਾਡੀ ਸਹਿਯੋਗੀ ਆਤਮਾਵਾਂ, ਇਹ
ਵੀ ਸੇਵਾ ਦੇ ਕਰਮ ਦਾ ਬੰਧਨ ਹੈ, ਇਸ ਕਰਮਬੰਧਨ ਨਾਲ ਕਰਮਾਤੀਤ। ਤਾਂ ਕਰਮਾਤੀਤ ਬਣਨ ਆਹ ਅਤੇ “ਇਹ ਉਹੀ
ਹੈ, ਇਹ ਉਹੀ ਹੈ, ਇਹ ਸਭ ਕੁਝ ਹੈ “ ਇਹ ਮਹਿਸੂਸ਼ਤਾ ਦਵਾ ਕੇ ਆਤਮਾਵਾਂ ਨੂੰ ਸਮੀਪ ਠਿਕਾਣੇ ਤੇ
ਲਿਆਉਣਾ ਹੈ।