23.05.26        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਰਾਵਣ ਨੇ ਤੁਹਾਨੂੰ ਬਹੁਤ ਪੀੜਿਤ ਕੀਤਾ ਹੈ , ਹੁਣ ਤੁਸੀਂ ਭਗਤਾਂ ਦਾ ਰਖਵਾਲਾ ਭਗਵਾਨ ਆਇਆ ਹੈ ਤੁਹਾਡੀ ਪੀੜਾ ਨੂੰ ਦੂਰ ਕਰਨ ”

ਪ੍ਰਸ਼ਨ:-
ਸਪੂਤ ਬੱਚਿਆਂ ਦੀਆਂ ਮੁੱਖ ਦੋ ਨਿਸ਼ਾਨੀਆਂ ਸੁਣਾਓ?

ਉੱਤਰ:-
ਸਪੂਤ ਬੱਚੇ ਹਮੇਸ਼ਾ ਮਾਤਾ - ਪਿਤਾ ਨੂੰ ਫਾਲੋ ਕਰ ਤਖਤਨਸ਼ੀਨ ਬਣਨਗੇ। ਖੂਬ ਪੁਰਸ਼ਾਰਥ ਵਿੱਚ ਲੱਗੇ ਰਹਿਣਗੇ। 2- ਉਨ੍ਹਾਂ ਦੀ ਬਾਪ ਨਾਲ ਦਿਲ ਬਹੁਤ ਸੱਚੀ ਹੋਵੇਗੀ। ਸੱਚੀ ਦਿਲ ਵਾਲੇ ਹਮੇਸ਼ਾ ਸ਼੍ਰੀਮਤ ਤੇ ਚੱਲਣਗੇ। ਜੇਕਰ ਅੰਦਰ ਵਿੱਚ ਸੱਚਾਈ ਨਹੀਂ ਤਾਂ ਯਾਦ ਵਿੱਚ ਰਹਿ ਨਹੀਂ ਸਕਦੇ।

ਗੀਤ:-
ਭੋਲੇਨਾਥ ਤੋਂ ਨਿਰਾਲਾ….

ਓਮ ਸ਼ਾਂਤੀ
ਮਿੱਠੇ - ਮਿੱਠੇ ਬੱਚਿਆਂ ਨੇ ਇਹ ਭਗਤੀ ਮਾਰਗ ਦਾ ਗੀਤ ਸੁਣਿਆ। ਭਗਤ ਇਸ ਗੀਤ ਦੇ ਅਰਥ ਨੂੰ ਨਹੀਂ ਜਾਣਦੇ। ਤੁਸੀਂ ਭਗਵਾਨ ਦੇ ਬੱਚੇ ਬਣੇ ਹੋ। ਭਗਵਾਨ ਰਖਵਾਲਾ ਹੈ, ਭਗਤਾਂ ਦਾ। ਤੁਸੀਂ ਵੀ ਰਖਵਾਲੇ ਹੋ ਭਗਤਾਂ ਦੇ। ਭਗਤਾਂ ਦੀ ਰੱਖਿਆ ਕਰਦੇ ਹੋ। ਕਿਹੜੀ ਆਫ਼ਤ ਹੈ ਜੋ ਭਗਤ ਰੱਖਿਆ ਕਰਨ ਦੇ ਲਈ ਭਗਵਾਨ ਨੂੰ ਬੁਲਾਉਂਦੇ ਹਨ? ਭਗਤਾਂ ਨੂੰ ਰਾਵਣ ਦਾ ਬਹੁਤ ਦੁੱਖ ਹੈ। ਰਾਵਨ ਸੰਪਰਦਾਈ ਪੀੜਿਤ ਹੈ - ਦੁੱਖਾਂ ਨਾਲ। ਤਾਂ ਭੋਲੇਨਾਥ ਨੂੰ ਯਾਦ ਕਰਦੇ ਹਨ। ਉਹ ਹੈ ਰਾਵਣ ਸੰਪਰਦਾਏ, ਇਹ ਹੈ ਰਾਮ ਸੰਪਰਦਾਏ। ਭਗਤਾਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਸਾਡਾ ਰਖਵਾਲਾ ਕੌਣ ਹੈ? ਭਾਵੇਂ ਗਾਉਂਦੇ ਹਨ, ਭੋਲੇਨਾਥ ਰਖਵਾਲਾ ਹੈ। ਪਰ ਕੀ ਰੱਖਿਆ ਕਰਦੇ ਹਨ, ਇਹ ਨਹੀਂ ਜਾਣਦੇ। ਤੁਸੀਂ ਬੱਚੇ ਹੁਣ ਸਮਝਦੇ ਹੋ ਕਿ ਭੋਲੇਨਾਥ ਸ਼ਿਵਬਾਬਾ ਹੀ ਬਿਗੜੀ ਨੂੰ ਬਣਾਉਣ ਵਾਲਾ ਹੈ। ਦੁਨੀਆਂ ਨੂੰ ਤਾਂ ਪਤਾ ਨਹੀਂ ਹੈ ਕਿ ਭਗਵਾਨ ਕਿਸ ਨੂੰ ਕਿਹਾ ਜਾਂਦਾ ਹੈ। ਭਗਵਾਨ ਦਾ ਪਤਾ ਹੋਵੇ ਤਾਂ ਫਿਰ ਭਗਵਾਨ ਦੀ ਰਚਨਾ ਦੇ ਆਦਿ - ਮੱਧ - ਅੰਤ ਦਾ ਵੀ ਪਤਾ ਹੋਵੇ। ਨਾ ਭਗਵਾਨ ਨੂੰ ਜਾਣਦੇ ਹਨ, ਨਾ ਰਚਨਾ ਦਾ ਪਤਾ ਹੈ ਇਸਲਈ ਇਵੇਂ ਮਨੁੱਖ ਸਮਪਰਦਾਈ ਨੂੰ ਬਲਾਇੰਡ ਵੀ ਕਿਹਾ ਜਾਂਦਾ ਹੈ। ਦੂਜੇ ਪਾਸੇ ਤੁਸੀਂ ਹੋ, ਜਿਨ੍ਹਾਂ ਨੂੰ ਦਿਵਯ ਦ੍ਰਿਸ਼ਟੀ ਮਿਲੀ ਹੈ। ਹੁਣ ਤੁਹਾਡਾ ਨਾਮ ਹੀ ਬ੍ਰਹਮਾਕੁਮਾਰ - ਕੁਮਾਰੀਆਂ ਹੈ। ਬੋਰਡ ਤੇ ਵੀ ਨਾਮ ਲਿਖਿਆ ਹੋਇਆ ਹੈ - ਬ੍ਰਹਮਾਕੁਮਾਰੀ ਈਸ਼ਵਰੀ ਵਿਸ਼ਵ ਵਿਦਿਆਲਿਆ। ਸਿਰਫ ਬ੍ਰਹਮਾਕੁਮਾਰੀਆ ਹੋ ਨਹੀਂ ਸਕਦੀ। ਪ੍ਰਜਾਪਿਤਾ ਬ੍ਰਹਮਾ ਹੈ ਨਾ। ਪਿਤਾ ਦੇ ਕੋਲ ਬੱਚੇ ਅਤੇ ਬੱਚੀਆਂ ਦੋਨੋਂ ਹੁੰਦੇ ਹਨ। ਪ੍ਰਜਾਪਿਤਾ ਬ੍ਰਹਮਾ ਨੂੰ ਹੀ ਇੰਨੇ ਢੇਰ ਬੱਚੇ ਹੋ ਸਕਦੇ ਹਨ। ਤਾਂ ਸਮਝਣਾ ਚਾਹੀਦਾ ਇਹ ਬੇਹੱਦ ਦਾ ਪਿਤਾ ਹੈ। ਇਹ ਵੀ ਜਾਣਦੇ ਹਨ ਬ੍ਰਹਮਾ - ਵਿਸ਼ਨੂੰ - ਸ਼ੰਕਰ ਨੂੰ ਰਚਣ ਵਾਲਾ ਬਾਪ ਹੀ ਹੈ, ਜਿਸ ਨੂੰ ਨਿਰਾਕਾਰ ਕਿਹਾ ਜਾਂਦਾ ਹੈ। ਇਹ ਹੋ ਗਿਆ ਬੇਹੱਦ ਦਾ ਬਾਪ। ਇਹ ਵੀ ਜਾਣਦੇ ਹੋ ਪਰਮਪਿਤਾ ਪਰਮਾਤਮਾ ਬ੍ਰਹਮਾ ਦਵਾਰਾ ਰਚਨਾ ਰਚਦੇ ਹਨ। ਇਨ੍ਹਾਂ ਦੀ ਸਾਰੀ ਰਚਨਾ ਹੈ - ਸਭ ਮਨੁੱਖ ਮਾਤਰ ਅਸਲ ਵਿੱਚ ਸ਼ਿਵਵੰਸ਼ੀ ਹਨ। ਹੁਣ ਤੁਸੀਂ ਆਕੇ ਪ੍ਰਜਾਪਿਤਾ ਬ੍ਰਹਮਾ ਦੀ ਸੰਤਾਨ ਬਣੇ ਹੋ। ਇਹ ਹੈ ਨਵੀਂ ਰਚਨਾ। ਪਰਮਪਿਤਾ ਪਰਮਾਤਮਾ ਬ੍ਰਹਮਾ ਦਵਾਰਾ ਰਚਨਾ ਰਚਦੇ ਹਨ ਤਾਂ ਤੁਹਾਨੂੰ ਬ੍ਰਹਮਾਕੁਮਾਰ - ਕੁਮਾਰੀਆਂ ਕਿਹਾ ਜਾਂਦਾ ਹੈ। ਇੰਨੇ ਬੇਹੱਦ ਦੇ ਬੱਚੇ ਹਨ ਜਰੂਰ ਬੇਹੱਦ ਦਾ ਵਰਸਾ ਲੈਂਦੇ ਹੋਣਗੇ। ਬੱਚੇ ਜਾਣਦੇ ਹਨ, ਅਸੀਂ ਬ੍ਰਹਮਕੁਮਾਰ - ਕੁਮਾਰੀਆਂ ਨੂੰ ਸ਼ਿਵਬਾਬਾ ਨੇ ਏਡਾਪਟ ਕੀਤਾ ਹੈ। ਸ਼ਿਵਬਾਬਾ ਕਹਿੰਦੇ ਹਨ - ਤੁਸੀਂ ਸਾਡੇ ਬੱਚੇ ਹੋ। ਤੁਸੀਂ ਆਤਮਾਵਾਂ ਵੀ ਨਿਰਾਕਾਰ ਸੀ। ਪਰ ਗਿਆਨ ਤਾਂ ਸਾਕਾਰ ਵਿੱਚ ਚਾਹੀਦਾ ਹੈ। ਤੁਸੀਂ ਜਾਣਦੇ ਹੋ ਅਸੀਂ ਆਦਿ ਸਨਾਤਨ ਦੇਵੀ ਦੇਵਤਾ ਧਰਮ ਦੇ ਸੀ, ਬ੍ਰਹਮਾ ਦਵਾਰਾ ਰਚਨਾ ਇੱਥੇ ਹੁੰਦੀ ਹੈ। ਸ਼ਿਵ ਜਯੰਤੀ ਵੀ ਇੱਥੇ ਮਨਾਈ ਜਾਂਦੀ ਹੈ। ਇੱਥੇ ਮਗਧ ਦੇਸ਼ ਵਿੱਚ ਹੀ ਜਨਮ ਲਿੱਤਾ ਹੈ। ਬਾਪ ਕਹਿੰਦੇ ਹਨ ਇਹ ਦੇਸ਼ ਬਹੁਤ ਪਵਿੱਤਰ ਸ੍ਵਰਗ ਸੀ। ਹੁਣ ਇਨ੍ਹਾਂ ਨੂੰ ਨਰਕ, ਮਗਧ ਦੇਸ਼ ਕਿਹਾ ਜਾਂਦਾ ਹੈ। ਫਿਰ ਸ੍ਵਰਗ ਬਣਨਾ ਹੈ। ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ ਸ਼ਿਵਬਾਬਾ ਸਾਨੂੰ ਫਿਰ ਤੋਂ ਰਾਜਯੋਗ ਸਿਖਾਏ ਪਵਿੱਤਰ ਬਣਾਉਂਦੇ ਹਨ। ਗਾਉਂਦੇ ਵੀ ਹਨ ਪਤਿਤ - ਪਾਵਨ ਭਗਤਾਂ ਦੇ ਰਖਵਾਲੇ ਭਗਵਾਨ। ਭਗਤ ਹੀ ਪੁਕਾਰਦੇ ਹਨ। ਪਤਿਤ ਹੁੰਦੇ ਹੋਏ ਵੀ ਆਪਣੇ ਨੂੰ ਪਤਿਤ ਨਹੀਂ ਸਮਝਦੇ ਹਨ। ਬਾਪ ਸਮਝਾਉਂਦੇ ਹਨ - ਤੁਸੀਂ ਸਾਰੇ ਪਤਿਤ ਹੋ। ਪਾਵਨ ਦੁਨੀਆਂ ਸਤਿਯੁਗ ਨੂੰ, ਪਤਿਤ ਦੁਨੀਆਂ ਕਲਯੁਗ ਨੂੰ ਕਿਹਾ ਜਾਂਦਾ ਹੈ। ਬਾਪ ਤੁਹਾਨੂੰ ਸਭ ਤਰੀਕੇ ਦੱਸਦੇ ਹਨ। ਲੱਖਾਂ ਵਰ੍ਹੇ ਦੀ ਤਾਂ ਕੋਈ ਚੀਜ਼ ਹੁੰਦੀ ਨਹੀਂ। ਮਨੁੱਖ ਘੋਰ ਹਨ੍ਹੇਰੇ ਵਿੱਚ ਹਨ, ਸਮਝਦੇ ਹਨ - ਕਲਯੁਗ ਤਾਂ ਅਜੇ ਛੋਟਾ ਬੱਚਾ ਹੈ। ਅਤੇ ਤੁਸੀਂ ਜਾਣਦੇ ਹੋ ਮੌਤ ਸਾਹਮਣੇ ਖੜ੍ਹਾ ਹੈ। ਹਨ੍ਹੇਰੇ ਅਤੇ ਰੋਸ਼ਨੀ ਦਾ ਵਰਨਣ ਸੰਗਮ ਤੇ ਹੀ ਕੀਤਾ ਜਾਂਦਾ ਹੈ। ਹੁਣ ਤੁਸੀਂ ਘੋਰ ਰੋਸ਼ਨੀ ਵਿੱਚ ਆਏ ਹੋ। ਸਤਿਯੁਗ ਵਿੱਚ ਤੁਸੀਂ ਇਹ ਵਰਨਣ ਨਹੀਂ ਕਰ ਸਕੋਗੇ। ਉੱਥੇ ਇਹ ਨਾਲੇਜ ਹੀ ਨਹੀਂ ਰਹਿੰਦੀ। ਇਸ ਸਮੇਂ ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ, ਤੁਸੀਂ ਸਤਿਯੁਗ ਵਿੱਚ ਸੂਰਜ਼ਵੰਸ਼ੀ ਘਰਾਣੇ ਦੇ ਸੀ ਫਿਰ ਅੰਤ ਵਿੱਚ ਆਕੇ ਸ਼ੂਦ੍ਰਵੰਸ਼ੀ ਘਰਾਣੇ ਦੇ ਬਣੇ ਹੋ। ਹੁਣ ਫਿਰ ਬ੍ਰਾਹਮਣਵੰਸ਼ੀ ਬਣੇ ਹੋ। ਹੁਣ ਤੁਸੀਂ ਹੋ ਸ੍ਰਵੋਤਮ ਬ੍ਰਾਹਮਣ ਕੁਲ ਦੇ, ਤੁਸੀਂ ਹੋ ਉੱਚ ਤੇ ਉੱਚ। ਇਹ ਈਸ਼ਵਰੀ ਕੁਲ ਹੈ ਨਾ। ਬਾਪ ਦੇ ਕੋਲ ਆਉਂਦੇ ਹਨ ਤਾਂ ਬਾਬਾ ਪੁੱਛਦੇ ਹਨ - ਕਿਸ ਦੇ ਕੋਲ ਆਏ ਹੋ? ਤਾਂ ਕਹਿੰਦੇ ਹਨ ਬਾਪ ਦੇ ਕੋਲ। ਬਾਪ ਦੋ ਹਨ - ਇੱਕ ਹੈ ਲੌਕਿਕ, ਦੂਜਾ ਪਾਰਲੌਕਿਕ। ਸਾਰੇ ਸਾਲੀਗ੍ਰਾਮਾਂ ਦਾ ਬਾਪ ਇੱਕ ਹੀ ਸ਼ਿਵ ਹੈ। ਤੁਹਾਡੀ ਬੁੱਧੀ ਵਿੱਚ ਇਹ ਟਪਕਦਾ ਹੈ। ਅਸੀਂ ਇੱਕ ਬਾਪ ਦੇ ਬੱਚੇ ਹਾਂ, ਜਿਸ ਤੋਂ ਵਰਸਾ ਲੈਂਦੇ ਹਾਂ। ਨਿਰਾਕਾਰ ਵਰਸਾ ਤਾਂ ਸਾਕਾਰ ਦਵਾਰਾ ਹੀ ਦੇਣਗੇ ਨਾ। ਬਾਪ ਆਪ ਕਹਿੰਦੇ ਹਨ - ਮੈਂ ਸਾਧਾਰਨ ਤਨ ਵਿੱਚ ਆਕੇ ਪ੍ਰਵੇਸ਼ ਕਰਦਾ ਹਾਂ। ਹੁਣ ਬਾਪ ਬੱਚਿਆਂ ਨੂੰ ਕਹਿੰਦੇ ਹਨ ਬੱਚੇ, ਦੇਹੀ - ਅਭਿਮਾਨੀ ਭਵ। ਖ਼ੁਦ ਨੂੰ ਆਤਮਾ ਸਮਝੋ। ਇਹ ਦੇਹ ਵਿਨਾਸ਼ੀ ਹੈ, ਆਤਮਾ ਅਵਿਨਾਸ਼ੀ ਹੈ। ਆਤਮਾ ਨੂੰ ਹੀ 84 ਜਨਮ ਲੈਣੇ ਪੈਂਦੇ ਹਨ, ਨਾ ਕਿ ਦੇਹ ਨੂੰ। ਦੇਹ ਤਾਂ ਬਦਲਦੀ ਰਹਿੰਦੀ ਹੈ, ਫਿਰ ਦੂਜੇ ਮਿੱਤਰ - ਸਬੰਧੀ ਮਿਲਦੇ ਹਨ। ਹੁਣ ਆਤਮਾ ਨੂੰ ਬੇਹੱਦ ਦੇ ਬਾਪ ਤੋਂ ਵਰਸਾ ਲੈਣਾ ਹੈ - ਪਰਮਪਿਤਾ ਪਰਮਾਤਮਾ ਦਵਾਰਾ। ਅਸੀਂ ਹੀ ਸੁਣਕੇ ਫਿਰ ਧਾਰਨ ਕਰਦੇ ਹਾਂ। ਸੰਸਕਾਰ ਤੁਹਾਡੀ ਆਤਮਾ ਵਿੱਚ ਹੈ। ਆਤਮਾ ਵਿੱਚ ਹੀ ਸੰਸਕਾਰ ਰਹਿੰਦੇ ਹਨ। ਇਵੇਂ ਨਹੀਂ ਕਿ ਸ਼ਰੀਰ ਦੇ ਸੰਸਕਾਰ ਕਹਾਂਗੇ। ਨਹੀਂ ਤੁਹਾਡੀ ਆਤਮਾ ਦੇ ਸੰਸਕਾਰ ਤਮੋਪ੍ਰਧਾਨ ਹਨ। ਉਨ੍ਹਾਂ ਨੂੰ ਹੁਣ ਚੇਂਜ ਕਰਨਾ ਹੈ। ਕਾਇਆ ਕਲਪਤਰੁ ਕਿਹਾ ਜਾਂਦਾ ਹੈ। ਕਾਇਆ ਕਲਪ ਵਰੀਕ੍ਸ਼ ਸਮਾਨ ਬਣਦੀ ਹੈ। ਉਮਰ ਵੀ ਵੱਡੀ ਰਹਿੰਦੀ ਹੈ। ਤੁਸੀਂ ਜਾਣਦੇ ਹੋ - ਇੱਥੇ ਤਾਂ ਉਮਰ ਬਹੁਤ ਛੋਟੀ ਰਹਿੰਦੀ ਹੈ। ਛੋਟੀ ਉਮਰ ਵਿੱਚ ਹੀ ਬੈਠੇ - ਬੈਠੇ ਅਕਾਲੇ ਮ੍ਰਿਤੂ ਹੋ ਜਾਂਦੀ ਹੈ। ਹੁਣ ਤੁਸੀਂ ਕਾਲ ਤੇ ਵਿਜੇ ਪਾਉਂਦੇ ਹੋ। ਉੱਥੇ ਕਾਲ ਕਦੀ ਖਾਂਦਾ ਨਹੀਂ। ਅਕਾਲੇ ਕਦੇ ਸ਼ਰੀਰ ਨਹੀਂ ਛੁੱਟਦਾ। ਤੁਸੀਂ ਜਾਣਦੇ ਹੋ - ਹੁਣ ਇਹ ਸ਼ਰੀਰ ਬੁੱਢਾ ਹੋਇਆ ਹੈ, ਇਨ੍ਹਾਂ ਨੂੰ ਛੱਡ ਕੇ ਨਵਾਂ ਲੈਣਾ ਹੈ। ਸ਼ਰੀਰ ਛੱਡਣ ਸਮੇਂ ਵੀ ਵਾਜੇ ਵਜਦੇ ਹਨ, ਜਨਮ ਲੈਣ ਸਮੇਂ ਵੀ ਵਜਦੇ ਹਨ। ਉੱਥੇ ਰੋਣ ਦੀ ਗੱਲ ਹੀ ਨਹੀਂ ਹੁੰਦੀ। ਤੁਹਾਨੂੰ ਭ੍ਰਮਰੀ ਦਾ ਮਿਸਾਲ ਵੀ ਸਮਝਾਇਆ ਹੈ। ਤੁਸੀਂ ਹੋ ਬ੍ਰਾਹਮਣ - ਬ੍ਰਾਹਮਣੀਆਂ। ਬ੍ਰਾਹਮਣੀ ਅਤੇ ਭ੍ਰਮਰੀ ਰਾਸ਼ੀ ਮਿਲਦੀ ਹੈ। ਜੋ ਕੰਮ ਭ੍ਰਮਰੀ ਕਰਦੀ ਹੈ, ਉਹ ਹੀ ਤੁਸੀਂ ਵੀ ਕਰਦੇ ਹੋ। ਵੰਡਰ ਹੈ ਨਾ। ਭ੍ਰਮਰੀ ਦਾ ਦ੍ਰਿਸ਼ਟਾਂਤ, ਕੱਛੂਏ ਦਾ, ਸੱਪ ਦਾ ਇਹ ਸਭ ਸ਼ਾਸਤਰਾਂ ਵਿੱਚ ਹੈ। ਸੰਨਿਆਸੀ ਆਦਿ ਵੀ ਇਹ ਮਿਸਾਲ ਦਿੰਦੇ ਹਨ। ਹੁਣ ਤੁਸੀਂ ਬੱਚੇ ਬਾਪ ਦਵਾਰਾ ਇਹ ਸਭ ਸਮਝ ਰਹੇ ਹੋ। ਉਹ ਤਾਂ ਹੋਇਆ ਭਗਤੀਮਾਰਗ। ਪਾਸਟ ਦਾ ਗਾਇਨ ਕਰਨਾ ਹੈ, ਇਸ ਦਾ ਫਿਰ ਬਾਦ ਵਿੱਚ ਗਾਇਨ ਹੋਵੇਗਾ। ਇਸ ਸਮੇਂ ਹੀ ਬਾਪ ਇਸ ਤਨ ਵਿੱਚ ਆਉਂਦੇ ਹਨ, ਇਨ੍ਹਾਂ ਨੂੰ ਭਗਵਾਨ ਨਹੀਂ ਕਿਹਾ ਜਾਂਦਾ ਹੈ। ਉਹ ਤਾਂ ਫਿਰ ਅੰਧਸ਼ਰਧਾ ਹੋ ਜਾਂਦੀ ਹੈ। ਇਵੇਂ ਵੀ ਮਨੁੱਖ ਹਨ ਜੋ ਰਾਮ ਨੂੰ, ਕ੍ਰਿਸ਼ਨ ਨੂੰ ਭਗਵਾਨ ਸਮਝਦੇ ਹਨ। ਕ੍ਰਿਸ਼ਨ ਦੇ ਲਈ, ਰਾਮ ਦੇ ਲਈ ਵੀ ਕਹਿ ਦਿੰਦੇ ਹਨ ਉਹ ਤਾਂ ਸਰਵਵਿਆਪੀ ਹੈ। ਕੋਈ ਕ੍ਰਿਸ਼ਨਪੰਥੀ, ਕੋਈ ਰਾਧੇ ਪੰਥੀ ਹੁੰਦੇ ਹਨ। ਰਾਧੇ ਪੰਥੀ ਵਾਲੇ ਕਹਿਣਗੇ, ਸਭ ਪਾਸੇ ਰਾਧੇ ਹੀ ਰਾਧੇ ਹੈ। ਕ੍ਰਿਸ਼ਨ ਪੰਥੀ ਕਹਿਣਗੇ, ਜਿਸ ਪਾਸੇ ਵੇਖੋ ਕ੍ਰਿਸ਼ਨ ਹੀ ਕ੍ਰਿਸ਼ਨ ਹੈ। ਰਾਮ ਪੰਥੀ ਰਾਮ ਹੀ ਰਾਮ ਕਹਿਣਗੇ। ਸਮਝਦੇ ਹਨ ਰਾਮ, ਕ੍ਰਿਸ਼ਨ ਤੋਂ ਵੱਡਾ ਹੈ ਕਿਓਂਕਿ ਰਾਮ ਨੂੰ ਤ੍ਰੇਤਾ ਵਿੱਚ ਅਤੇ ਕ੍ਰਿਸ਼ਨ ਨੂੰ ਦਵਾਪਰ ਵਿੱਚ ਲੈ ਗਏ ਹਨ। ਕਿੰਨਾ ਅਗਿਆਨ ਹੈ। ਹੁਣ ਬਾਪ ਤੁਸੀਂ ਬੱਚਿਆਂ ਨੂੰ ਸਮਝਾ ਰਹੇ ਹਨ, ਕਿੰਨੇ ਢੇਰ ਬ੍ਰਹਮਾਕੁਮਾਰ - ਕੁਮਾਰੀਆਂ ਹਨ, ਜਰੂਰ ਬੇਹੱਦ ਦਾ ਬਾਪ ਹੋਵੇਗਾ। ਤੁਸੀਂ ਕਿਸੇ ਤੋਂ ਵੀ ਪੁੱਛ ਸਕਦੇ ਹੋ, ਕਦੀ ਨਾਮ ਸੁਣਿਆ ਪ੍ਰਜਾਪਿਤਾ ਬ੍ਰਹਮਾ ਦਾ? ਬਾਪ ਨੇ ਸਵਰਗ ਦੀ ਨਵੀਂ ਰਚਨਾ ਰਚੀ ਹੈ। ਗਾਇਆ ਵੀ ਜਾਂਦਾ ਹੈ ਬ੍ਰਹਮਾ ਦਵਾਰਾ ਬ੍ਰਾਹਮਣ। ਜਦੋਂ ਤੱਕ ਤੁਸੀਂ ਸਾਰੇ ਬ੍ਰਾਹਮਣ ਬ੍ਰਹਮਾ ਦੀ ਮੁੱਖਵੰਸ਼ਾਵਲੀ ਨਹੀਂ ਬਣੇ ਹੋ ਉਦੋਂ ਤੱਕ ਦਾਦੇ ਤੋਂ ਵਰਸਾ ਲੈ ਨਹੀਂ ਸਕਦੇ। ਬੇਹੱਦ ਦੇ ਬੱਚੇ ਬੇਹੱਦ ਦਾ ਵਰਸਾ ਬਾਪ ਤੋਂ ਹੀ ਲੈਂਦੇ ਹਨ। ਲਿੱਤਾ ਸੀ ਬਰੋਬਰ। ਬਰੋਬਰ ਸ੍ਵਰਗਵਾਸੀ ਸਨ ਹੁਣ ਨਰਕਵਾਸੀ ਬਣ ਗਏ ਹਨ, ਹੁਣ ਫਿਰ ਤੋਂ ਪ੍ਰਜਾਪਿਤਾ ਬ੍ਰਹਮਾ ਦੁਆਰਾ ਪਰਮਪਿਤਾ ਪਰਮਾਤਮਾ ਵਿਸ਼ਨੂੰਪੁਰੀ ਸਵਰਗ ਰਚ ਰਹੇ ਹਨ। ਕਿੰਨਾ ਸਹਿਜ਼ ਹੈ। ਸ਼ਿਵਬਾਬਾ ਪੁੱਛਦੇ ਹਨ- ਪਹਿਲਾਂ ਤੁਹਾਨੂੰ ਇਹ ਗਿਆਨ ਸੀ? ਇਨ੍ਹਾਂ ਦੀ ਆਤਮਾ ਕਹਿੰਦੀ ਹੈ - ਮੇਰੇ ਵਿੱਚ ਇਹ ਗਿਆਨ ਨਹੀਂ ਸੀ। ਮੈਂ ਵੀ ਵਿਸ਼ਨੂੰ ਦਾ ਪੁਜਾਰੀ ਸੀ, ਜੋ ਅਸੀਂ ਪੂਜਯ ਸੀ ਹੁਣ ਆਕੇ ਪੁਜਾਰੀ ਬਣੇ ਹਾਂ। ਹੁਣ ਫਿਰ ਤੋਂ ਬਾਬਾ ਆਕੇ ਪੁਜਾਰੀ ਤੋਂ ਪੂਜਯ ਦੇਵਤਾ ਬਣਾ ਰਹੇ ਹਾਂ। ਤੁਹਾਨੂੰ ਬੱਚਿਆਂ ਨੂੰ ਅੰਦਰ ਖੁਸ਼ੀ ਰਹਿਣੀ ਚਾਹੀਦੀ ਹੈ। ਪਰਮਪਿਤਾ ਪਰਮਾਤਮਾ ਨੇ ਆਕੇ ਸਾਨੂੰ ਅਡੋਪਟ ਕੀਤਾ ਹੈ। ਮਨੁੱਖ, ਮਨੁੱਖ ਨੂੰ ਅਡੋਪਟ ਕਰਦੇ ਹਨ। ਬਹੁਤ ਮਨੁੱਖ ਹੁੰਦੇ ਹਨ, ਜਿੰਨ੍ਹਾਂ ਨੂੰ ਆਪਣੇ ਬੱਚੇ ਹੀ ਨਹੀਂ ਹੁੰਦੇ ਹਨ ਤਾਂ ਅਡੋਪਟ ਕਰਦੇ ਹਨ। ਹੁਣ ਬਾਪ ਜਾਣਦੇ ਹਨ - ਮੇਰੇ ਬੱਚੇ ਰਾਵਣ ਦੇ ਬਣ ਗਏ ਹਨ, ਇਸਲਈ ਮੈਨੂੰ ਆਕੇ ਫਿਰ ਤੋਂ ਅਡੋਪਟ ਕਰਨਾ ਪਵੇ। ਬ੍ਰਹਮਾ ਦੁਆਰਾ ਆਪਣੇ ਬੱਚਿਆਂ ਨੂੰ ਅਡੋਪਟ ਕਰਦੇ ਹਨ। ਇਹ ਅਡੋਪਸ਼ਨ ਕਿੰਨੀ ਵੰਡਰਫੁੱਲ ਹੈ। ਤੁਸੀਂ ਹੀ ਜਾਣਦੇ ਹੋ ਸ਼ਿਵਬਾਬਾ ਨੇ ਸਾਨੂੰ ਬ੍ਰਹਮਾ ਦੁਆਰਾ ਅਡੋਪਟ ਕੀਤਾ ਹੈ। ਸ਼ਿਵਬਾਬਾ ਕਹਿੰਦੇ ਹਨ- ਮੈਂ ਤੁਹਾਨੂੰ ਬੱਚਿਆਂ ਨੂੰ ਅਡੋਪਟ ਕੀਤਾ ਹੈ, ਤੁਹਾਨੂੰ ਬੇਹੱਦ ਸੁਖ ਦਾ ਵਰਸਾ ਦੇਣ। ਇਹ ਬ੍ਰਹਮਾ ਤਾਂ ਦੇ ਨਹੀਂ ਸਕਦੇ। ਇਹ ਵੀ ਮਨੁੱਖ ਹੈ ਨਾ ਪ੍ਰਜਾਪਿਤਾ ਬ੍ਰਹਮਾ। ਮਨੁੱਖ ਇਹ ਗਿਆਨ ਨਹੀਂ ਦਿੰਦੇ ਹਨ। ਗਿਆਨ ਦਾ ਸਾਗਰ ਨਿਰਾਕਾਰ ਪਰਮਪਿਤਾ ਪਰਮਾਤਮਾ ਹੀ ਬੈਠ ਇਹ ਗਿਆਨ ਦਿੰਦੇ ਹਨ। ਬ੍ਰਹਮਾ ਨੂੰ ਜਾਂ ਵਿਸ਼ਨੂੰ ਨੂੰ ਗਿਆਨ ਦਾ ਸਾਗਰ ਨਹੀਂ ਕਿਹਾ ਜਾਂਦਾ। ਇਨ੍ਹਾਂ ਤਿੰਨਾਂ ਦੀ ਮਹਿਮਾ ਵੱਖ ਹੈ। ਗਿਆਨ ਸਾਗਰ, ਪਤਿਤ - ਪਾਵਨ ਇੱਕ ਬਾਪ ਹੀ ਹੈ। ਸਾਰੀ ਦੁਨੀਆਂ ਦੇ ਮਨੁੱਖ ਮਾਤਰ ਉਨ੍ਹਾਂ ਨੂੰ ਬੁਲਾਉਂਦੇ ਹਨ। ਅੰਗਰੇਜ਼ੀ ਵਿੱਚ ਵੀ ਕਹਿੰਦੇ ਹਨ - ਉਹ ਲਿਬ੍ਰੇਟਰ ਹਨ। ਜਿਨ੍ਹਾਂ ਤੋਂ ਦੁੱਖ ਮਿਲਦਾ ਹੈ, ਉਨ੍ਹਾਂ ਤੋਂ ਲਿਬ੍ਰੇਟਰ ਕੀਤਾ ਜਾਂਦਾ ਹੈ। ਬਾਪ ਵੀ ਆਕੇ ਰਾਵਣ ਤੋਂ ਲੀਬ੍ਰੇਟ ਕਰਦੇ ਹਨ। ਰਾਵਣ ਰਾਜ ਵੀ ਇੱਥੇ ਹੈ। ਇੱਥੇ ਹੀ ਰਾਵਣ ਨੂੰ ਸਾੜ੍ਹਦੇ ਹਨ। ਸਾੜ੍ਹ ਕੇ ਫਿਰ ਕਹਿੰਦੇ ਹਨ, ਸੋਨੇ ਦੀ ਲੰਕਾ ਲੁੱਟਣ ਜਾਂਦੇ ਹਾਂ। ਉਨ੍ਹਾਂ ਨੂੰ ਤਾਂ ਕੁਝ ਪਤਾ ਨਹੀਂ ਹੈ। ਰਾਵਣ ਕੀ ਚੀਜ਼ ਹੈ, ਕਦੋਂ ਦਾ ਇਹ ਦੁਸ਼ਮਣ ਹੈ। ਸਮਝਦੇ ਹਨ ਰਾਮ ਦੀ ਸੀਤਾ ਚੁਰਾਈ ਗਈ। ਇਹ ਨਹੀਂ ਸਮਝਦੇ ਕਿ ਅਸੀਂ ਸਭ ਸਿਤਾਵਾਂ ਹਾਂ। ਅਸੀਂ ਰਾਵਣ ਦੀ ਜੇਲ ਵਿੱਚ ਫਸੀਆਂ ਹੋਈਆਂ ਹਾਂ। ਇਹ ਗਿਆਨ ਕਿਸੇ ਵਿੱਚ ਵੀ ਨਹੀਂ ਹੈ, ਕਥਾਵਾਂ ਬੈਠ ਸੁਣਾਉਂਦੇ ਹਨ। ਸ਼ਿਵਬਾਬਾ ਕਹਿੰਦੇ ਹਨ - ਮੈਂ ਦੁਰਦੇਸ਼ ਦਾ ਰਹਿਣ ਵਾਲਾ ਆਇਆ ਹਾਂ ਇਸ ਦੇਸ਼ ਪਰਾਏ। ਇਹ ਪਤਿਤ ਦੁਨੀਆਂ ਪੁਰਾਣੀ ਹੈ ਨਾ, ਇਹ ਹੈ ਰਾਵਣ ਦੀ ਦੁਨੀਆਂ। ਬੁਲਾਉਂਦੇ ਵੀ ਹਨ ਹੇ ਬਾਬਾ ਆਓ ਅਸੀਂ ਪਤਿਤ ਬਣ ਗਏ ਹਾਂ। ਬਾਪ ਕਹਿੰਦੇ ਹਨ ਸਾਨੂੰ ਪਾਵਨ ਬਣਾਉਣ ਇਸ ਪਤਿਤ ਦੁਨੀਆਂ ਵਿੱਚ ਆਉਣਾ ਪੈਂਦਾ ਹੈ। ਅਤੇ ਮੈਨੂੰ ਆਉਣਾ ਵੀ ਉਸ ਤਨ ਵਿੱਚ ਹੈ ਜੋ ਪਹਿਲੇ ਨੰਬਰ ਤੇ ਪਾਵਨ ਸੀ, ਜੋ ਸੁੰਦਰ ਸੀ ਉਹ ਹੀ ਹੁਣ ਸ਼ਾਮ ਬਣਿਆ ਹੈ। ਕਿੰਨੀਆਂ ਵੰਡਰਫੁੱਲ ਗੱਲਾਂ ਹਨ। ਕ੍ਰਿਸ਼ਨ ਨੂੰ ਸ਼ਾਮ - ਸੁੰਦਰ ਕਿਓਂ ਕਹਿੰਦੇ ਹਨ, ਇਹ ਕਿਸੇ ਨੂੰ ਪਤਾ ਨਹੀਂ ਹੈ। ਕੀ ਇੱਕ ਕ੍ਰਿਸ਼ਨ ਨੂੰ ਹੀ ਸੱਪ ਨੇ ਡੰਗਿਆ? ਸਤਿਯੁਗ ਵਿੱਚ ਥੋੜੀ ਸੱਪ ਆਦਿ ਹੁੰਦੇ ਹਨ। ਬਾਪ ਕਹਿੰਦੇ ਹਨ - ਇਹ ਅੰਤਿਮ ਜਨਮ ਮੇਰੇ ਕਾਰਨ ਪਵਿੱਤਰ ਬਣੋ ਤਾਂ ਪਵਿੱਤਰ ਦੁਨੀਆਂ ਦੇ ਮਾਲਿਕ ਬਣੋਗੇ। ਸਿਰਫ ਮੈਨੂੰ ਯਾਦ ਕਰੋ ਅਤੇ ਪਾਵਨ ਬਣੋ। ਅਲਫ਼ ਨੂੰ ਯਾਦ ਕਰੋ - ਤਾਂ ਬੇ ਬਾਦਸ਼ਾਹੀ ਤੁਹਾਡੀ ਹੈ। ਇਹ ਹੈ ਸਹਿਜ ਰਾਜਯੋਗ, ਸਹਿਜ ਰਜਾਈ। ਬੱਚਾ ਪੈਦਾ ਹੋਇਆ ਅਤੇ ਵਰਸੇ ਦਾ ਹੱਕਦਾਰ ਬਣਿਆ। ਇੱਥੇ ਵੀ ਬੱਚੇ ਜਾਣਦੇ ਹਨ ਕਿ ਅਸੀਂ ਬਾਪ ਦੇ ਬਣੇ ਹਾਂ ਤਾਂ ਸ੍ਵਰਗ ਦੀ ਰਜਾਈ ਦੇ ਅਸੀਂ ਹੱਕਦਾਰ ਹਾਂ। ਹੁਣ ਬਾਪ ਕਹਿੰਦੇ ਹਨ - ਸਤੋਪ੍ਰਧਾਨ ਤੋਂ ਤੁਸੀਂ ਤਮੋਪ੍ਰਧਾਨ ਬਣੇ ਗਏ ਹੋ। ਫਿਰ ਸਤੋਪ੍ਰਧਾਨ ਬਣਨਾ ਹੈ। ਯੋਗ ਅਤੇ ਗਿਆਨ ਸਿਖਾਉਣ ਵਿੱਚ ਇੱਕ ਸੈਕਿੰਡ ਲੱਗਦਾ ਹੈ। ਬੱਚਾ ਪੈਦਾ ਹੋਇਆ ਅਤੇ ਵਾਰਿਸ ਨਿਸ਼ਚਾ ਕੀਤਾ। ਤੁਸੀਂ ਬਾਪ ਦੇ ਬਣੇ ਹੋ ਤਾਂ ਰਾਜਧਾਨੀ ਦਾ ਵਰਸਾ ਤੁਹਾਡਾ ਹੈ। ਪਰ ਰਾਜਾ - ਰਾਣੀ ਸਭ ਤਾਂ ਨਹੀਂ ਬਣਨਗੇ। ਇਹ ਹੈ ਰਾਜਯੋਗ। ਰਾਜਾ - ਰਾਣੀ, ਪ੍ਰਜਾ, ਸਾਹੂਕਾਰ, ਗਰੀਬ ਸਭ ਚਾਹੀਦਾ ਇਸਲਈ ਰੁਦ੍ਰ ਮਾਲਾ ਵੀ ਬਣੀ ਹੋਈ ਹੈ, ਜੋ ਭਗਤੀ ਮਾਰਗ ਵਿੱਚ ਜਪਦੇ ਹਨ। ਤੁਸੀਂ ਜਾਣਦੇ ਹੋ ਅਸੀਂ ਰਾਜਯੋਗ ਸਿੱਖਣ ਆਏ ਹਾਂ। ਮਾਤਾ - ਪਿਤਾ ਨੂੰ ਫਾਲੋ ਕਰ ਪਹਿਲੇ - ਪਹਿਲੇ ਸੂਰਜ਼ਵੰਸ਼ੀ, ਚੰਦਰਵੰਸ਼ੀ ਬਣਾਂਗੇ। ਸਪੂਤ ਬੱਚੇ ਉਹ ਜੋ ਮਾਤਾ - ਪਿਤਾ ਨੂੰ ਫਾਲੋ ਕਰ ਤਖਤਨਸ਼ੀਨ ਬਣਦੇ ਹਨ। ਪੁਰਸ਼ਾਰਥ ਖੂਬ ਕਰਨਾ ਚਾਹੀਦਾ ਹੈ। ਬਾਪ ਕਹਿੰਦੇ ਹਨ - ਮੈਨੂੰ ਯਾਦ ਕਰੋ ਤਾਂ ਕਰਦੇ ਨਹੀਂ, ਸ਼੍ਰੀਮਤ ਤੇ ਚਲਦੇ ਨਹੀਂ ਹਨ। ਅੰਦਰ ਸੱਚਾਈ ਨਹੀਂ ਹੈ। ਦਿਲ ਸੱਚੀ ਹੋਵੇ ਤਾਂ ਸ਼੍ਰੀਮਤ ਤੇ ਚੱਲਦੇ, ਬਾਪ ਨੂੰ ਯਾਦ ਕਰਦੇ ਰਹਿਣ। ਸ਼੍ਰੀਮਤ ਤੇ ਹੀ ਤੁਹਾਨੂੰ ਦਾਦੇ ਤੋਂ ਵਰਸਾ ਮਿਲਦਾ ਹੈ। ਬ੍ਰਹਮਾ ਸ੍ਵਰਗ ਦਾ ਵਰਸਾ ਦੇ ਨਹੀਂ ਸਕਦੇ। ਦਾਦੇ ਦੀ ਕਮਾਈ ਤੇ ਪੋਤਰੇ ਦਾ ਹੱਕ ਰਹਿੰਦਾ ਹੈ। ਬਾਪ ਦੀ ਕਮਾਈ ਦੇ ਬੱਚੇ ਭਾਗੀਦਾਰ ਬਣਦੇ ਹਨ ਤਾਂ ਹੱਕਦਾਰ ਹਨ। ਇੱਥੇ ਤੁਹਾਨੂੰ ਸ਼ਿਵਬਾਬਾ ਤੋਂ ਵਰਸਾ ਮਿਲਦਾ ਹੈ। ਗਿਆਨ ਰਤਨ ਬਾਪ ਤੋਂ ਹੀ ਮਿਲਦੇ ਹਨ।

ਤੁਸੀਂ ਜਾਣਦੇ ਹੋ - ਅਸੀਂ ਬ੍ਰਾਹਮਣ ਹੀ ਸੋ ਫਿਰ ਦੇਵੀ - ਦੇਵਤਾ ਬਣਾਂਗੇ। ਜਗਤ ਅੰਬਾ ਕੌਣ ਹੈ? ਬਾਪ ਸਮਝਾਉਂਦੇ ਹਨ - ਇਹ ਬ੍ਰਾਹਮਣੀ ਸੀ, ਗਿਆਨ - ਗਿਆਨੇਸ਼੍ਵਰੀ ਸੀ ਫਿਰ ਰਾਜ - ਰਾਜੇਸ਼੍ਵਰੀ ਬਣਦੀ ਹੈ। ਤੁਸੀਂ ਵੀ ਇਵੇਂ ਬਣਦੇ ਹੋ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਆਤਮਾ ਵਿੱਚ ਜੋ ਤਮੋਪ੍ਰਧਾਨਤਾ ਦੇ ਸੰਸਕਾਰ ਹਨ, ਉਨ੍ਹਾਂ ਨੂੰ ਯਾਦ ਦੇ ਬਲ ਨਾਲ ਚੇਂਜ ਕਰਨਾ ਹੈ। ਸਤੋਪ੍ਰਧਾਨ ਬਣਨਾ ਹੈ।

2. ਬਾਪ ਤੋਂ ਰਜਾਈ ਦਾ ਵਰਸਾ ਲੈਣ ਦੇ ਲਈ ਹਮੇਸ਼ਾ ਸਪੂਤ ਬੱਚਾ ਬਣ ਸ਼੍ਰੀਮਤ ਤੇ ਚਲਣਾ ਹੈ। ਸੱਚੇ ਬਾਪ ਤੋਂ ਸੱਚਾ ਰਹਿਣਾ ਹੈ। ਮਾਤਾ - ਪਿਤਾ ਨੂੰ ਪੂਰਾ ਫਾਲੋ ਕਰਨਾ ਹੈ। ਗਿਆਨ ਰਤਨਾਂ ਦਾ ਦਾਨ ਕਰਦੇ ਰਹਿਣਾ ਹੈ।

ਵਰਦਾਨ:-
ਆਪਣੇ ਪਰਿਵਰਤਨ ਦ੍ਵਾਰਾ ਨਿਰੰਤਰ ਵਿਜੇ ਦੀ ਅਨੁਭੂਤੀ ਕਰਨ ਵਾਲੇ ਸੱਚੇ ਸੇਵਾਧਾਰੀ ਭਵ।

ਜਿਵੇਂ ਨਿਰੰਤਰ ਯੋਗੀ ਬਣੇ ਹੋ ਇਵੇਂ ਨਿਰੰਤਰ ਵਿਜੇਈ ਬਣੋ ਤਾਂ ਸੱਚੇ ਸੇਵਾਦਾਰੀ ਬਣ ਜਾਵੋਗੇ ਕਿਉ ਕਿ ਵਿਜੇਈ ਆਤਮਾ, ਜਦੋਂ ਹਰ ਸੰਕਲਪ, ਹਰ ਕਦਮ ਵਿਚ ਵਿਜੇ ਦਾ ਅਨੁਭਵ ਕਰਦੀ ਹੈ ਤਾਂ ਉਨ੍ਹਾਂ ਦਾ ਇਹ ਪਰਿਵਰਤਨ ਵੇਖ ਅਨੇਕ ਆਤਮਾਵਾਂ ਦੀ ਸੇਵਾ ਖੁਦ ਹੁੰਦੀ ਹੈ। ਉਨ੍ਹਾਂ ਦੇ ਨੈਣ ਰੂਹਾਨੀਅਤ ਦਾ ਅਨੁਭਵ ਕਰਾਉਂਦੇ ਹਨ, ਚਲਣ ਬਾਪ ਦੇ ਚਰਿਤ੍ਰਾਂ ਦਾ ਸਾਕਸ਼ਾਤਕਾਰ ਕਰਾਉਂਦੀ ਹੈ, ਮਸਤੱਕ ਤੋਂ ਮਸਤੱਕਮਨੀ ਦਾ ਸਾਕਸ਼ਾਤਕਾਰ ਹੁੰਦਾ ਹੈ। ਇਵੇਂ ਆਪਣੀ ਅਵਿਅਕਤ ਸੂਰਤ ਤੋਂ ਸੇਵਾ ਕਰਨ ਵਾਲੀ ਵਿਸ਼ੇਸ਼ ਆਤਮਾ ਨੂੰ ਹੀ ਸੱਚਾ ਸੇਵਾਦਾਰੀ ਕਿਹਾ ਜਾਂਦਾ ਹੈ।

ਸਲੋਗਨ:-
ਵਿਸ਼ੇਸ਼ਤਾਵਾਂ ਅਤੇ ਗੁਣ ਦਾਤਾ ਦੀ ਦੇਣ ਹੈ, ਦਾਤਾ ਨੂੰ ਵੇਖੋ ਵਿਅਕਤੀ ਨੂੰ ਨਹੀਂ।

ਇਹ ਅਵਿਅਕਤ ਇਸ਼ਾਰੇ :- ਸਦਾ ਅਚਲ , ਅਡੋਲ , ਇਕ੍ਰਸ ਸਥਿਤੀ ਦਾ ਅਨੁਭਵ ਕਰੋ।

ਆਤਮਿਕ ਸਥਿਤੀ ਦੇ ਅਭਿਆਸ ਨਾਲ ਵਾਯੁਮੰਡਲ ਨੂੰ ਰੂਹਾਨੀ ਬਣਾਓ ਤਾਂ ਸਭ ਗੱਲਾਂ ਆਪੇ ਠੀਕ ਹੋ ਜਾਣਗੀਆਂ, ਸਭ ਇੱਕਮਤ ਅਤੇ ਇੱਕਰਸ ਹੋ ਜਾਣਗੇ ਫਿਰ ਮਾਇਆ ਵੀ ਨਹੀਂ ਆਵੇਗੀ ਕਿਉਂਕਿ ਵਾਯੂਮੰਡਲ ਸ਼ਕਤੀਸ਼ਾਲੀ ਹੋਵੇਗਾ। ਵਾਯੂਮੰਡਲ ਨੂੰ ਸ਼ਕਤੀਸ਼ਾਲੀ ਬਨਾਉਣ ਦੇ ਲਈ ਯਾਦ ਦੇ ਪ੍ਰੋਗਰਾਮ ਰਖੋ ਅਤੇ ਆਪਸ ਵਿੱਚ ਉੱਨਤੀ ਦੇ ਲਈ ਰੂਹ - ਰਿਹਾਣ ਦੀਆਂ। ਕਲਾਸਿਜ ਕਰੋ, ਸਨੇਹ ਮਿਲਣ ਕਰੋ। ਧਾਰਨਾ ਦੀਆਂ ਕਲਾਸਿਜ ਰੱਖੋ ਤਾਂ ਸਫਲਤਾ ਮਿਲ ਜਾਵੇਗੀ।