23.07.25 Punjabi Morning Murli Om Shanti BapDada Madhuban
ਮਿੱਠੇ ਬੱਚੇ:- ਜਦੋਂ ਸਮੇਂ
ਮਿਲੇ ਤਾਂ ਇਕਾਂਤ ਵਿੱਚ ਬੈਠ ਵਿਚਾਰ ਸਾਗਰ ਮੰਥਨ ਕਰੋ, ਜੋ ਪੁਆਇੰਟਸ ਸੁਣਦੇ ਹੋ ਉਸਨੂੰ ਰਿਵਾਇਜ਼ ਕਰੋ"
ਪ੍ਰਸ਼ਨ:-
ਤੁਹਾਡੀ ਯਾਦ ਦੀ
ਯਾਤਰਾ ਪੂਰੀ ਕਦੋਂ ਹੋਵੇਗੀ?
ਉੱਤਰ:-
ਜਦੋਂ ਤੁਹਾਡੀ
ਕੋਈ ਵੀ ਕਰਮਿੰਦਰੀਆਂ ਧੋਖਾ ਨਾ ਦੇਣ, ਕਰਮਾਤੀਤ ਅਵਸਥਾ ਹੋ ਜਾਵੇ ਉਦੋਂ ਯਾਦ ਦੀ ਯਾਤਰਾ ਪੂਰੀ
ਹੋਵੇਗੀ। ਹੁਣ ਤੁਹਾਨੂੰ ਪੁਰਸ਼ਾਰਥ ਕਰਨਾ ਹੈ, ਨਾਉਮੀਦ ਨਹੀਂ ਬਣਨਾ ਹੈ। ਸਰਵਿਸ ਤੇ ਤੱਤਪਰ ਰਹਿਣਾ
ਹੈ।
ਓਮ ਸ਼ਾਂਤੀ
ਮਿੱਠੇ - ਮਿੱਠੇ ਬੱਚੇ ਆਤਮਾ - ਅਭਿਮਾਨੀ ਹੋਕੇ ਬੈਠੋ ਹੋ? ਬੱਚੇ ਸਮਝਦੇ ਹਨ ਅੱਧਾਕਲਪ ਅਸੀਂ ਦੇਹ -
ਅਭਿਮਾਨੀ ਹੋਕੇ ਰਹੇ ਹਾਂ। ਹੁਣ ਦੇਹੀ - ਅਭਿਮਾਨੀ ਹੋਕੇ ਰਹਿਣ ਦੇ ਲਈ ਮਿਹਨਤ ਕਰਨੀ ਪੈਂਦੀ ਹੈ।
ਬਾਪ ਆਕੇ ਸਮਝਾਉਂਦੇ ਹਨ ਆਪਣੇ ਨੂੰ ਆਤਮਾ ਸਮਝਕੇ ਬੈਠੋ ਉਦੋਂ ਹੀ ਬਾਪ ਯਾਦ ਆਵੇਗਾ। ਨਹੀਂ ਤਾਂ
ਭੁੱਲ ਜਾਵੋਗੇ। ਯਾਦ ਨਹੀਂ ਕਰੋਗੇ ਤਾਂ ਯਾਤ੍ਰਾ ਕਿਵ਼ੇਂ ਕਰ ਸਕੋਗੇ! ਪਾਪ ਕਿਵ਼ੇਂ ਕੱਟਣਗੇ! ਘਾਟਾ
ਪੈ ਜਾਵੇਗਾ। ਇਹ ਤਾਂ ਘੜੀ - ਘੜੀ ਯਾਦ ਕਰੋ। ਇਹ ਹੈ ਮੁੱਖ ਗੱਲ। ਬਾਕੀ ਤਾਂ ਬਾਪ ਕਈ ਤਰ੍ਹਾਂ ਦੀਆਂ
ਯੁਕਤੀਆਂ ਦਸੱਦੇ ਹਨ। ਰਾਂਗ ਕੀ ਹੈ, ਰਾਈਟ ਕੀ ਹੈ - ਉਹ ਵੀ ਸਮਝਾਇਆ ਹੈ। ਬਾਪ ਤਾਂ ਗਿਆਨ ਦਾ ਸਾਗਰ
ਹੈ। ਭਗਤੀ ਨੂੰ ਵੀ ਜਾਣਦੇ ਹਨ। ਬੱਚਿਆਂ ਨੂੰ ਭਗਤੀ ਵਿੱਚ ਕੀ - ਕੀ ਕਰਨਾ ਪੈਂਦਾ ਹੈ। ਸਮਝਾਉਂਦੇ
ਹਨ ਇਹ ਯੱਗ ਤਪ ਆਦਿ ਕਰਨਾ, ਇਹ ਸਭ ਹਨ ਭਗਤੀ ਮਾਰਗ। ਭਾਵੇਂ ਬਾਪ ਦੀ ਮਹਿਮਾ ਕਰਦੇ ਹਨ, ਪਰੰਤੂ ਉਲਟੀ।
ਅਸਲ ਵਿੱਚ ਸ਼੍ਰੀਕ੍ਰਿਸ਼ਨ ਦੀ ਮਹਿਮਾ ਵੀ ਪੂਰੀ ਨਹੀਂ ਜਾਣਦੇ। ਹਰ ਇੱਕ ਗੱਲ ਨੂੰ ਸਮਝਣਾ ਚਾਹੀਦਾ ਹੈ
ਨਾ। ਜਿਵੇਂ ਸ਼੍ਰੀਕ੍ਰਿਸ਼ਨ ਨੂੰ ਬੈਕੁੰਠ ਨਾਥ ਕਿਹਾ ਜਾਂਦਾ ਹੈ। ਅੱਛਾ, ਬਾਬਾ ਪੁੱਛਦੇ ਹਨ,
ਸ਼੍ਰੀਕ੍ਰਿਸ਼ਨ ਨੂੰ ਤ੍ਰਿਲੋਕੀ ਨਾਥ ਕਿਹਾ ਜਾ ਸਕਦਾ ਹੈ? ਗਾਇਆ ਜਾਂਦਾ ਹੈ ਨਾ - ਤ੍ਰਿਲੋਕੀ ਨਾਥ।
ਹੁਣ ਤ੍ਰਿਲੋਕੀ ਨਾਥ ਮਤਲਬ ਤਿੰਨ ਲੋਕ ਮੂਲਵਤਨ, ਸੂਖਸ਼ਮਵਤਨ, ਸਥੂਲਵਤਨ। ਤੁਸੀੰ ਬੱਚਿਆਂ ਨੂੰ
ਸਮਝਾਇਆ ਜਾਂਦਾ ਹੈ ਤੁਸੀਂ ਬ੍ਰਾਹਮੰਡ ਦੇ ਵੀ ਮਾਲਿਕ ਹੋ। ਸ਼੍ਰੀਕ੍ਰਿਸ਼ਨ ਇੰਵੇਂ ਸਮਝਦੇ ਹੋਣਗੇ ਕਿ
ਅਸੀਂ ਬ੍ਰਾਹਮੰਡ ਦੇ ਮਾਲਿਕ ਹਾਂ? ਨਹੀਂ। ਉਹ ਤਾਂ ਬੈਕੁੰਠ ਵਿੱਚ ਸਨ। ਬੈਕੁੰਠ ਕਿਹਾ ਜਾਂਦਾ ਹੈ
ਸ੍ਵਰਗ ਨਵੀਂ ਦੁਨੀਆਂ ਨੂੰ। ਤਾਂ ਅਸਲ ਵਿੱਚ ਤ੍ਰਿਲੋਕੀ ਨਾਥ ਕੋਈ ਵੀ ਹੈ ਨਹੀਂ। ਬਾਪ ਰਾਈਟ ਗੱਲ
ਸਮਝਾਉਂਦੇ ਹਨ। ਤਿੰਨ ਲੋਕ ਤਾਂ ਹਨ। ਬ੍ਰਾਹਮੰਡ ਦਾ ਮਾਲਿਕ ਸ਼ਿਵਬਾਬਾ ਵੀ ਹੈ, ਤੁਸੀਂ ਵੀ ਹੋ।
ਸੂਖਸ਼ਮ ਵਤਨ ਦੀ ਤਾਂ ਗੱਲ ਹੀ ਨਹੀਂ। ਸਥੂਲ ਵਤਨ ਵਿੱਚ ਵੀ ਉਹ ਮਾਲਿਕ ਨਹੀਂ ਹੈ। ਨਾ ਸ੍ਵਰਗ ਦਾ, ਨਾ
ਨਰਕ ਦਾ ਮਾਲਿਕ ਹੈ। ਕ੍ਰਿਸ਼ਨ ਹੈ ਸ੍ਵਰਗ ਦਾ ਮਾਲਿਕ। ਨਰਕ ਦਾ ਮਾਲਿਕ ਹੈ ਰਾਵਣ। ਇਸਨੂੰ ਰਾਵਣ ਰਾਜ
ਆਸੁਰੀ ਰਾਜ ਕਿਹਾ ਜਾਂਦਾ ਹੈ। ਮਨੁੱਖ ਕਹਿੰਦੇ ਵੀ ਹਨ ਪਰ ਸਮਝਦੇ ਨਹੀਂ ਹਨ। ਤੁਸੀੰ ਬੱਚਿਆਂ ਨੂੰ
ਬਾਪ ਬੈਠ ਸਮਝਾਉਂਦੇ ਹਨ। ਰਾਵਣ ਨੂੰ 10 ਸਿਰ ਦਿੰਦੇ ਹਨ। 5 ਵਿਕਾਰ ਇਸਤ੍ਰੀ ਦੇ, 5 ਵਿਕਾਰ ਪੁਰਸ਼
ਦੇ। ਹੁਣ 5 ਵਿਕਾਰ ਤਾਂ ਸਭ ਦੇ ਲਈ ਹਨ। ਸਭ ਹਨ ਹੀ ਰਾਵਣ ਰਾਜ ਵਿੱਚ। ਹੁਣ ਤੁਸੀਂ ਸ੍ਰੇਸ਼ਠਾਚਾਰੀ
ਬਣ ਰਹੇ ਹੋ। ਬਾਪ ਆਕੇ ਸ੍ਰੇਸ਼ਠਾਚਾਰੀ ਦੁਨੀਆਂ ਬਨਾਉਂਦੇ ਹਨ। ਇਕਾਂਤ ਵਿੱਚ ਬੈਠਣ ਨਾਲ ਇੰਵੇਂ -
ਇੰਵੇਂ ਵਿਚਾਰ ਸਾਗਰ ਮੰਥਨ ਚੱਲੇਗਾ। ਉਸ ਪੜ੍ਹਾਈ ਦੇ ਲਈ ਵੀ ਸਟੂਡੈਂਟਸ ਇਕਾਂਤ ਵਿੱਚ ਕਿਤਾਬ ਲੈ
ਜਾਕੇ ਪੜ੍ਹਦੇ ਹਨ। ਤੁਹਾਨੂੰ ਕਿਤਾਬ ਤਾਂ ਪੜ੍ਹਨ ਦੀ ਲੋੜ ਨਹੀਂ। ਹਾਂ, ਤੁਸੀੰ ਪੁਆਇੰਟਸ ਨੋਟ ਕਰਦੇ
ਹੋ। ਇਸਨੂੰ ਫਿਰ ਰੀਵਾਇਜ਼ ਕਰਨਾ ਚਾਹੀਦਾ ਹੈ। ਇਹ ਬੜੀਆਂ ਗੂੜ੍ਹ ਗੱਲਾਂ ਹਨ ਸਮਝਣ ਦੀਆਂ। ਬਾਪ
ਕਹਿੰਦੇ ਹਨ ਨਾ - ਅੱਜ ਤੁਹਾਨੂੰ ਗੂੜ੍ਹ ਤੋਂ ਗੂੜ੍ਹ ਨਵੀਆਂ - ਨਵੀਆਂ ਪੁਆਇੰਟਸ ਸਮਝਾਉਂਦਾ ਹਾਂ।
ਪਾਰਸਪੁਰੀ ਦੇ ਮਾਲਿਕ ਤਾਂ ਲਕਸ਼ਮੀ - ਨਾਰਾਇਣ ਹਨ। ਇੰਵੇਂ ਵੀ ਨਹੀਂ ਕਹਾਂਗੇ ਕਿ ਵਿਸ਼ਨੂੰ ਹਨ। ਵਿਸ਼ਨੂੰ
ਨੂੰ ਵੀ ਸਮਝਦੇ ਨਹੀਂ ਹਨ ਕਿ ਇਹ ਲਕਸ਼ਮੀ - ਨਾਰਾਇਣ ਹਨ। ਹੁਣ ਤੁਸੀੰ ਸ਼ਾਰਟ ਵਿੱਚ ਏਮ ਅਬਜੈਕਟ
ਸਮਝਾਉੰਦੇ ਹਨ। ਬ੍ਰਹਮਾ - ਸਰਸਵਤੀ ਕੀ ਆਪਸ ਵਿੱਚ ਮੇਲ -ਫੀਮੇਲ ਨਹੀਂ ਹਨ। ਇਹ ਤਾਂ ਪ੍ਰਜਾਪਿਤਾ
ਬ੍ਰਹਮਾ ਹਨ ਨਾ। ਪ੍ਰਜਾਪਿਤਾ ਬ੍ਰਹਮਾ ਨੂੰ ਗ੍ਰੇਟ -ਗ੍ਰੇਟ ਗ੍ਰੈਂਡ ਫਾਦਰ ਕਹਿ ਸਕਦੇ ਹਾਂ, ਸ਼ਿਵਬਾਬਾ
ਨੂੰ ਸਿਰ੍ਫ ਬਾਬਾ ਹੀ ਕਹੋਗੇ। ਬਾਕੀ ਸਭ ਹਨ ਬ੍ਰਦਰਜ਼। ਇਨ੍ਹੇ ਸਭ ਬ੍ਰਹਮਾ ਦੇ ਬੱਚੇ ਹਾਂ। ਸਭ ਨੂੰ
ਪਤਾ ਹੈ - ਅਸੀਂ ਭਗਵਾਨ ਦੇ ਬੱਚੇ ਬ੍ਰਦਰਜ਼ ਹੋ ਗਏ। ਪਰੰਤੂ ਉਹ ਹੈ ਨਿਰਾਕਾਰੀ ਦੁਨੀਆਂ ਵਿੱਚ। ਹੁਣ
ਤੁਸੀਂ ਬ੍ਰਾਹਮਣ ਬਣੇ ਹੋ। ਨਵੀਂ ਦੁਨੀਆਂ ਸਤਿਯੁਗ ਨੂੰ ਕਿਹਾ ਜਾਂਦਾ ਹੈ। ਇਸਦਾ ਨਾਮ ਫਿਰ ਪੁਰਸ਼ੋਤਮ
ਸੰਗਮਯੁਗ ਰੱਖਿਆ ਹੈ। ਸਤਿਯੁਗ ਵਿੱਚ ਹੁੰਦੇ ਹੀ ਹਨ ਪੁਰਸ਼ੋਤਮ। ਇਹ ਬੜੀਆਂ ਵੰਡਰਫੁਲ ਗੱਲਾਂ ਹਨ।
ਤੁਸੀਂ ਨਵੀਂ ਦੁਨੀਆਂ ਦੇ ਲਈ ਤਿਆਰ ਹੋ ਰਹੇ ਹੋ। ਇਸ ਸੰਗਮਯੁਗ ਤੇ ਹੀ ਤੁਸੀਂ ਪੁਰਸ਼ੋਤਮ ਬਣਦੇ ਹੋ।
ਕਹਿੰਦੇ ਵੀ ਹਨ ਅਸੀਂ ਲਕਸ਼ਮੀ - ਨਾਰਾਇਣ ਬਣਾਂਗੇ। ਇਹ ਹੈ ਸਭ ਤੋਂ ਉੱਤਮ ਪੁਰਸ਼। ਉਨ੍ਹਾਂ ਨੂੰ ਫਿਰ
ਦੇਵਤਾ ਕਿਹਾ ਜਾਂਦਾ ਹੈ। ਉਤਮ ਤੋਂ ਉੱਤਮ ਨੰਬਰਵਨ ਹਨ ਲਕਸ਼ਮੀ - ਨਾਰਾਇਣ ਫਿਰ ਨੰਬਰਵਾਰ ਤੁਸੀਂ ਬੱਚੇ
ਬਣੋਗੇ। ਸੂਰਜਵੰਸ਼ੀ ਘਰਾਣੇ ਨੂੰ ਉੱਤਮ ਕਹਾਂਗੇ। ਨੰਬਰਵਨ ਤਾਂ ਹਨ ਨਾ। ਹੋਲੀ - ਹੋਲੀ ਕਲਾ ਘੱਟ
ਹੁੰਦੀ ਹੈ।
ਹੁਣ ਤੁਸੀਂ ਬੱਚੇ ਨਵੀਂ
ਦੁਨੀਆਂ ਦਾ ਮੂਹਰਤ ਕਰਦੇ ਹੋ। ਜਿਵੇਂ ਨਵਾਂ ਘਰ ਤਿਆਰ ਹੁੰਦਾ ਹੈ ਤਾਂ ਬੱਚੇ ਖੁਸ਼ ਹੁੰਦੇ ਹਨ।
ਮਹੂਰਤ ਕਰਦੇ ਹਨ। ਤੁਸੀਂ ਬੱਚੇ ਵੀ ਨਵੀਂ ਦੁਨੀਆਂ ਨੂੰ ਵੇਖ ਖੁਸ਼ ਹੁੰਦੇ ਹੋ। ਮਹੂਰਤ ਕਰਦੇ ਹੋ।
ਲਿਖਿਆ ਵੀ ਹੋਇਆ ਹੈ ਸੋਨੇ ਦੇ ਫੁੱਲਾਂ ਦੀ ਬਾਰਿਸ਼ ਹੁੰਦੀ ਹੈ। ਤੁਸੀਂ ਬੱਚਿਆਂ ਨੂੰ ਕਿੰਨਾ ਖੁਸ਼ੀ
ਦਾ ਪਾਰਾ ਚੜ੍ਹਨਾ ਚਾਹੀਦਾ ਹੈ। ਤੁਹਾਨੂੰ ਸੁੱਖ ਅਤੇ ਸ਼ਾਂਤੀ ਦੋਵੇਂ ਮਿਲਦੇ ਹਨ। ਦੂਜਾ ਕੋਈ ਨਹੀਂ
ਜਿਸਨੂੰ ਇਨ੍ਹਾਂ ਸੁੱਖ ਅਤੇ ਸ਼ਾਂਤੀ ਮਿਲੇ। ਦੂਜੇ ਧਰਮ ਆਉਂਦੇ ਹਨ ਤਾਂ ਦ੍ਵੈਤ ਹੋ ਜਾਂਦਾ ਹੈ। ਤੁਸੀਂ
ਬੱਚਿਆਂ ਨੂੰ ਅਪਾਰ ਖੁਸ਼ੀ ਹੈ - ਅਸੀਂ ਪੁਰਸ਼ਾਰਥ ਕਰ ਉੱਚ ਪ੍ਦਵੀ ਪਾਈਏ। ਇੰਵੇਂ ਨਹੀਂ ਕਿ ਜੋ ਤਕਦੀਰ
ਵਿੱਚ ਹੋਵੇਗਾ ਉਹ ਮਿਲੇਗਾ, ਪਾਸ ਹੋਣੇ ਹੋਣਗੇ ਤਾਂ ਹੋਣਗੇ। ਨਹੀਂ ਹਰ ਗੱਲ ਵਿੱਚ ਪੁਰਸ਼ਾਰਥ ਜ਼ਰੂਰ
ਕਰਨਾ ਹੈ। ਪੁਰਸ਼ਾਰਥ ਨਹੀਂ ਪਹੁੰਚਦਾ ਹੈ ਤਾਂ ਕਹਿ ਦਿੰਦੇ ਜੋ ਤਕਦੀਰ ਵਿੱਚ ਹੋਵੇਗਾ। ਫਿਰ ਪੁਰਸ਼ਾਰਥ
ਕਰਨਾ ਹੀ ਬੰਦ ਹੋ ਜਾਂਦਾ ਹੈ। ਬਾਪ ਕਹਿੰਦੇ ਹਨ ਤੁਸੀਂ ਮਾਤਾਵਾਂ ਨੂੰ ਕਿੰਨਾ ਉੱਚ ਬਣਾਉਂਦਾ ਹਾਂ।
ਫੀਮੇਲ ਦਾ ਮਾਨ ਸਭ ਜਗ੍ਹਾ ਹੈ। ਵਿਲਾਅਤ ਵਿੱਚ ਵੀ ਮਾਨ ਹੈ। ਇੱਥੇ ਕੁੜੀ ਪੈਦਾ ਹੁੰਦੀ ਤਾਂ ਉਲਟੀ
ਚਾਰਪਾਈ ਕਰ ਦਿੰਦੇ। ਦੁਨੀਆਂ ਬਿਲਕੁਲ ਹੀ ਡਰਟੀ ਹੈ। ਇਸ ਸਮੇਂ ਤੁਸੀੰ ਬੱਚੇ ਜਾਣਦੇ ਹੋ ਭਾਰਤ ਕੀ
ਸੀ, ਹੁਣ ਕੀ ਹੈ। ਮਨੁੱਖ ਭੁੱਲ ਗਏ ਹਨ ਸਿਰ੍ਫ ਸ਼ਾਂਤੀ - ਸ਼ਾਂਤੀ ਮੰਗਦੇ ਰਹਿੰਦੇ ਹਨ। ਵਿਸ਼ਵ ਵਿੱਚ
ਸ਼ਾਂਤੀ ਚਾਉਂਦੇ ਹਨ। ਤੁਸੀਂ ਇਹ ਲਕਸ਼ਮੀ - ਨਾਰਾਇਣ ਦਾ ਚਿੱਤਰ ਵਿਖਾਓ। ਇਨ੍ਹਾਂ ਦਾ ਰਾਜ ਸੀ ਤਾਂ
ਪਵਿੱਤਰਤਾ - ਸੁੱਖ - ਸ਼ਾਂਤੀ ਵੀ ਸੀ। ਤੁਹਾਨੂੰ ਅਜਿਹਾ ਰਾਜ ਚਾਹੀਦਾ ਹੈ ਨਾ। ਮੂਲਵਤਨ ਵਿੱਚ ਤਾਂ
ਵਿਸ਼ਵ ਦੀ ਸ਼ਾਂਤੀ ਨਹੀਂ ਕਹਾਂਗੇ। ਵਿਸ਼ਵ ਵਿੱਚ ਸ਼ਾਂਤੀ ਤੇ ਇੱਥੇ ਹੋਵੇਗੀ ਨਾ। ਦੇਵਤਿਆਂ ਦਾ ਰਾਜ ਸਾਰੇ
ਵਿਸ਼ਵ ਵਿੱਚ ਸੀ। ਮੂਲਵਤਨ ਤਾਂ ਹੈ ਆਤਮਾਵਾਂ ਦੀ ਦੁਨੀਆਂ। ਮਨੁੱਖ ਤਾਂ ਇਹ ਵੀ ਨਹੀਂ ਜਾਣਦੇ ਕਿ
ਆਤਮਾਵਾਂ ਦੀ ਦੁਨੀਆਂ ਹੁੰਦੀ ਹੈ। ਬਾਪ ਕਹਿੰਦੇ ਹਨ ਮੈਂ ਤੁਹਾਨੂੰ ਕਿੰਨਾ ਉੱਚਾ ਪੁਰਸ਼ੋਤਮ ਬਣਾਉਂਦਾ
ਹਾਂ। ਇਹ ਸਮਝਾਉਣ ਵਾਲੀ ਗੱਲ ਹੈ। ਇੰਵੇਂ ਹੀ ਨਹੀਂ ਰੜੀਆਂ ਮਾਰੋਗੇ - ਭਗਵਾਨ ਆਇਆ ਹੈ, ਤਾਂ ਕੋਈ
ਮੰਨੇਗਾ ਨਹੀਂ। ਹੋਰ ਵੀ ਗਾਲੀ ਖਾਓਗੇ ਅਤੇ ਖਵਾਓਗੇ। ਕਹਿਣਗੇ ਬੀ . ਕੇ . ਆਪਣੇ ਬਾਬਾ ਨੂੰ ਭਗਵਾਨ
ਕਹਿੰਦੇ ਹਨ। ਇੰਵੇਂ ਸਰਵਿਸ ਨਹੀਂ ਹੁੰਦੀ ਹੈ। ਬਾਬਾ ਯੁਕਤੀ ਦਸੱਦੇ ਰਹਿੰਦੇ ਹਨ। ਕਮਰੇ ਵਿੱਚ 8 -
10 ਚਿੱਤਰ ਦੀਵਾਰ ਤੇ ਚੰਗੀ ਤਰ੍ਹਾਂ ਲਗਾ ਦੇਵੋ ਅਤੇ ਬਾਹਰ ਵਿੱਚ ਲਿਖ ਦੋ - ਬੇਹੱਦ ਦੇ ਬਾਪ ਤੋਂ
ਬੇਹੱਦ ਸੁੱਖ ਦਾ ਵਰਸਾ ਲੈਣਾ ਹੈ ਮਤਲਬ ਮਨੁੱਖ ਤੋਂ ਦੇਵਤਾ ਬਣਨਾ ਹੈ, ਤਾਂ ਆਓਂ ਅਸੀਂ ਤੁਹਾਨੂੰ
ਸਮਝਾਈਏ। ਇੰਵੇਂ ਬਹੁਤ ਆਉਣ ਲੱਗ ਜਾਣਗੇ। ਆਪੇ ਹੀ ਆਉਂਦੇ ਰਹਿਣਗੇ। ਵਿਸ਼ਵ ਵਿੱਚ ਸ਼ਾਂਤੀ ਤਾਂ ਸੀ
ਨਾ। ਹੁਣ ਇੰਨੇ ਢੇਰ ਧਰਮ ਹਨ। ਤਮੋਪ੍ਰਧਾਨ ਦੁਨੀਆਂ ਵਿੱਚ ਸ਼ਾਂਤੀ ਕਿਵ਼ੇਂ ਹੋ ਸਕਦੀ ਹੈ। ਵਿਸ਼ਵ
ਵਿੱਚ ਸ਼ਾਂਤੀ ਉਹ ਤਾਂ ਭਗਵਾਨ ਹੀ ਕਰ ਸਕਦਾ ਹੈ। ਸ਼ਿਵਬਾਬਾ ਆਉਂਦੇ ਹਨ ਜਰੂਰ ਕੁਝ ਸੌਗਾਤ ਲਿਆਉਂਦੇ
ਹੋਣਗੇ। ਇੱਕ ਹੀ ਬਾਪ ਹੈ ਜੋ ਇਨ੍ਹਾਂ ਦੂਰ ਤੋਂ ਆਉੰਦੇ ਹਨ ਅਤੇ ਇਹ ਬਾਬਾ ਇੱਕ ਹੀ ਵਾਰ ਆਉੰਦੇ ਹਨ।
ਇਨ੍ਹਾਂ ਵੱਡਾ ਬਾਬਾ 5 ਹਜ਼ਾਰ ਸਾਲ ਦੇ ਬਾਦ ਆਉੰਦੇ ਹਨ। ਮੁਸਾਫ਼ਰੀ ਤੋਂ ਮੁੜਦੇ ਹਨ ਤਾਂ ਬੱਚਿਆਂ ਦੇ
ਲਈ ਸੌਗਾਤ ਲੈ ਆਉੰਦੇ ਹਨ ਨਾ। ਇਸਤ੍ਰੀ ਦਾ ਪਤੀ ਵੀ, ਬੱਚਿਆਂ ਦਾ ਬਾਪ ਤਾਂ ਬਣਦੇ ਹਨ ਨਾ। ਫਿਰ ਦਾਦਾ,
ਪੜਦਾਦਾ, ਤਰਦਾਦਾ ਬਣਦੇ ਹਨ। ਇਨ੍ਹਾਂਨੂੰ ਤੁਸੀੰ ਬਾਬਾ ਕਹਿੰਦੇ ਹੋ ਫਿਰ ਗ੍ਰੈਂਡ ਫਾਦਰ ਵੀ ਹੋਵੇਗਾ।
ਗ੍ਰੇਟ ਗ੍ਰੈਂਡ ਫਾਦਰ ਵੀ ਹੋਵੇਗਾ। ਬਰਾਦਰੀਆਂ ਹਨ ਨਾ। ਐਡਮ, ਆਦਿ ਦੇਵ ਨਾਮ ਹੈ ਪਰੰਤੂ ਮਨੁੱਖ
ਸਮਝਦੇ ਨਹੀਂ ਹਨ। ਤੁਸੀਂ ਬੱਚਿਆਂ ਨੂੰ ਬਾਪ ਬੈਠ ਸਮਝਾਉਂਦੇ ਹਨ। ਬਾਪ ਦਵਾਰਾ ਸ੍ਰਿਸ਼ਟੀ ਚੱਕਰ ਦੀ
ਹਿਸਟਰੀ - ਜੋਗ੍ਰਾਫੀ ਨੂੰ ਤੁਸੀੰ ਜਾਣਕੇ ਚੱਕਰਵਰਤੀ ਰਾਜਾ ਬਣ ਰਹੇ ਹੋ। ਬਾਬਾ ਕਿੰਨਾ ਪਿਆਰ ਅਤੇ
ਰੂਚੀ ਨਾਲ ਪੜ੍ਹਾਉਂਦੇ ਹਨ ਤਾਂ ਇਨਾਂ ਪੜ੍ਹਨਾ ਚਾਹੀਦਾ ਹੈ ਨਾ। ਸਵੇਰੇ ਦਾ ਟਾਈਮ ਸਭ ਫ੍ਰੀ ਹੁੰਦੇ
ਹਨ। ਸਵੇਰ ਦਾ ਕਲਾਸ ਹੁੰਦਾ ਹੈ - ਅੱਧਾ ਪੌਣਾ ਘੰਟਾ, ਮੁਰਲੀ ਸੁਣਕੇ ਫਿਰ ਚਲੇ ਜਾਵੋ। ਯਾਦ ਤਾਂ
ਕਿੱਥੇ ਵੀ ਰਹਿੰਦੇ ਕਰ ਸਕਦੇ ਹੋ। ਇਤਵਾਰ ਦਾ ਦਿਨ ਤਾਂ ਛੁੱਟੀ ਹੈ। ਸਵੇਰੇ 2 -3 ਘੰਟੇ ਬੈਠ ਜਾਵੋ।
ਦਿਨ ਦੀ ਕਮਾਈ ਨੂੰ ਮੇਕਪ ਕਰ ਲੋ। ਪੂਰੀ ਝੋਲੀ ਭਰ ਦੇਵੋ। ਟਾਈਮ ਤਾਂ ਮਿਲਦਾ ਹੈ ਨਾ। ਮਾਇਆ ਦਾ
ਤੂਫ਼ਾਨ ਆਉਣ ਨਾਲ ਯਾਦ ਨਹੀਂ ਕਰ ਸਕਦੇ ਹਨ। ਬਾਬਾ ਬਿਲਕੁਲ ਸਹਿਜ ਸਮਝਾਉਂਦੇ ਹਨ। ਭਗਤੀਮਾਰਗ ਵਿੱਚ
ਕਿੰਨੇ ਸਤਿਸੰਗਾਂ ਵਿੱਚ ਜਾਂਦੇ ਹਨ। ਸ਼੍ਰੀਕ੍ਰਿਸ਼ਨ ਦੇ ਮੰਦਿਰ ਵਿੱਚ, ਫਿਰ ਸ਼੍ਰੀਨਾਥ ਦੇ ਮੰਦਿਰ
ਵਿੱਚ, ਫਿਰ ਹੋਰ ਕਿਸੇ ਦੇ ਮੰਦਿਰ ਵਿੱਚ ਜਾਣਗੇ। ਯਾਤ੍ਰਾ ਵਿੱਚ ਵੀ ਕਿੰਨੇ ਵਿਭਚਾਰੀ ਬਣਦੇ ਹਨ।
ਇੰਨੀ ਤਕਲੀਫ਼ ਵੀ ਲੈਂਦੇ, ਫਾਇਦਾ ਕੁਝ ਨਹੀਂ। ਡਰਾਮੇ ਵਿੱਚ ਇਹ ਵੀ ਨੂੰਧ ਹੈ ਫਿਰ ਵੀ ਹੋਵੇਗਾ।
ਤੁਹਾਡੀ ਆਤਮਾ ਵਿੱਚ ਪਾਰਟ ਭਰਿਆ ਹੋਇਆ ਹੈ। ਸਤਿਯੁਗ ਤ੍ਰੇਤਾ ਵਿੱਚ ਜੋ ਪਾਰਟ ਕਲਪ੍ ਪਹਿਲਾਂ ਵਜਾਇਆ
ਹੈ ਉਹ ਹੀ ਵਜਾਉਣਗੇ। ਮੋਟੀ ਬੁੱਧੀ ਇਹ ਵੀ ਨਹੀਂ ਸਮਝਦੇ ਹਨ। ਜੋ ਮਹੀਨ ਬੁੱਧੀ ਹਨ ਉਹ ਹੀ ਚੰਗੀ
ਰੀਤੀ ਸਮਝ ਕੇ ਸਮਝਾ ਸਕਦੇ ਹਨ। ਉਨ੍ਹਾਂ ਦੇ ਅੰਦਰ ਭਾਸਨਾ ਆਉਂਦੀ ਹੈ ਕਿ ਇਹ ਅਨਾਦਿ ਨਾਟਕ ਬਣਿਆ
ਹੋਇਆ ਹੈ। ਦੁਨੀਆਂ ਵਿੱਚ ਕੋਈ ਨਹੀਂ ਸਮਝਦੇ ਇਹ ਬੇਹੱਦ ਦਾ ਨਾਟਕ ਹੈ। ਇਸਨੂੰ ਸਮਝਣ ਵਿੱਚ ਵੀ ਸਮਾਂ
ਲਗਦਾ ਹੈ। ਹਰ ਇੱਕ ਗੱਲ ਡੀਟੇਲ ਵਿੱਚ ਸਮਝਾਕੇ ਫਿਰ ਕਿਹਾ ਜਾਂਦਾ ਹੈ - ਮੁੱਖ ਹੈ ਯਾਦ ਦੀ ਯਾਤਰਾ।
ਸੈਕਿੰਡ ਵਿੱਚ ਜੀਵਨਮੁਕਤੀ ਵੀ ਗਾਇਆ ਹੋਇਆ ਹੈ। ਅਤੇ ਫਿਰ ਇਹ ਵੀ ਗਾਇਨ ਹੈ ਕਿ ਗਿਆਨ ਦਾ ਸਾਗਰ ਹੈ।
ਸਾਰਾ ਸਾਗਰ ਸਿਆਹੀ ਬਣਾਓ, ਜੰਗਲ ਨੂੰ ਕਲਪ ਬਣਾਓ, ਧਰਤੀ ਨੂੰ ਕਾਗਜ਼ ਬਣਾਓ … ਤਾਂ ਵੀ ਅੰਤ ਨਹੀਂ ਆ
ਸਕਦੀ। ਸ਼ੁਰੂ ਤੋਂ ਲੈਕੇ ਤੁਸੀਂ ਕਿੰਨਾ ਲਿਖਦੇ ਆਏ ਹੋ। ਢੇਰ ਕਾਗਜ਼ ਹੋ ਜਾਣ। ਤੁਸੀੰ ਕੋਈ ਧੱਕੇ ਨਹੀਂ
ਖਾਣੇ ਹਨ। ਮੁੱਖ ਹੈ ਹੀ ਅਲਫ਼। ਬਾਪ ਨੂੰ ਯਾਦ ਕਰਨਾ ਹੈ। ਇੱਥੇ ਵੀ ਤੁਸੀਂ ਆਉੰਦੇ ਹੋ ਸ਼ਿਵਬਾਬਾ ਦੇ
ਕੋਲ। ਸ਼ਿਵਬਾਬਾ ਇਨ੍ਹਾਂ ਵਿੱਚ ਪ੍ਰਵੇਸ਼ ਕਰ ਤੁਹਾਨੂੰ ਕਿੰਨਾ ਪਿਆਰ ਨਾਲ ਪੜ੍ਹਾਉਂਦੇ ਹਨ। ਕੋਈ ਵੀ
ਵਡਿਆਈ ਨਹੀਂ ਹੈ। ਬਾਪ ਕਹਿੰਦੇ ਹਨ ਮੈਂ ਆਉਂਦਾ ਹਾਂ ਪੁਰਾਣੇ ਸ਼ਰੀਰ ਵਿੱਚ। ਕਿਵੇਂ ਸਧਾਰਨ ਤਰੀਕੇ
ਸ਼ਿਵਬਾਬਾ ਆਕੇ ਪੜ੍ਹਾਉਂਦੇ ਹਨ। ਕੋਈ ਹੰਕਾਰ ਨਹੀਂ। ਬਾਪ ਕਹਿੰਦੇ ਹਨ ਤੁਸੀਂ ਮੈਨੂੰ ਕਹਿੰਦੇ ਹੀ ਹੋ
ਬਾਬਾ ਪਤਿਤ ਦੁਨੀਆਂ, ਪਤਿਤ ਸ਼ਰੀਰ ਵਿੱਚ ਆਓ, ਆਕੇ ਸਾਨੂੰ ਸਿੱਖਿਆ ਦੇਵੋ। ਸਤਿਯੁਗ ਵਿੱਚ ਨਹੀਂ
ਬੁਲਾਉਂਦੇ ਹੋ ਕਿ ਆਕੇ ਹੀਰੇ - ਜਵਾਹਰਤਾਂ ਦੇ ਮਹਿਲ ਵਿੱਚ ਬੈਠੋ, ਭੋਜਨ ਆਦਿ ਪਾਓ… ਸ਼ਿਵਬਾਬਾ ਭੋਜਨ
ਪਾਉਂਦੇ ਹੀ ਨਹੀਂ। ਪਹਿਲੋਂ ਬੁਲਾਉਂਦੇ ਸੀ ਕਿ ਆਕੇ ਭੋਜਨ ਖਾਓ। 36 ਤਰ੍ਹਾਂ ਦਾ ਭੋਜਨ ਖਵਾਉਂਦੇ ਸਨ,
ਇਹ ਫਿਰ ਵੀ ਹੋਵੇਗਾ। ਇਹ ਵੀ ਚਰਿਤ੍ਰ ਹੀ ਕਹੀਏ। ਸ਼੍ਰੀਕ੍ਰਿਸ਼ਨ ਦੇ ਚਰਿਤ੍ਰ ਕੀ ਹਨ? ਉਹ ਤਾਂ
ਸਤਿਯੁਗ ਦਾ ਪ੍ਰਿੰਸ ਹੈ। ਉਨ੍ਹਾਂ ਨੂੰ ਪਤਿਤ - ਪਾਵਨ ਨਹੀਂ ਕਿਹਾ ਜਾਂਦਾ। ਸਤਿਯੁਗ ਵਿੱਚ ਇਹ ਵਿਸ਼ਵ
ਦੇ ਮਾਲਿਕ ਕਿਵ਼ੇਂ ਬਣੇ ਹਨ - ਇਹ ਵੀ ਤੁਸੀਂ ਹੁਣ ਜਾਣਦੇ ਹੋ। ਮਨੁੱਖ ਤਾਂ ਬਿਲਕੁਲ ਘੋਰ ਹਨ੍ਹੇਰੇ
ਵਿੱਚ ਹਨ। ਹੁਣ ਤੁਸੀਂ ਘੋਰ ਰੋਸ਼ਨੀ ਵਿੱਚ ਹੋ। ਬਾਪ ਆਕੇ ਰਾਤ ਨੂੰ ਦਿਨ ਬਣਾ ਦਿੰਦੇ ਹਨ। ਅੱਧਾਕਲਪ
ਤੁਸੀੰ ਰਾਜ ਕਰਦੇ ਹੋ ਤਾਂ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ।
ਤੁਹਾਡੀ ਯਾਦ ਦੀ ਯਾਤਰਾ
ਪੂਰੀ ਉਦੋਂ ਹੋਵੇਗੀ ਜਦੋਂ ਤੁਹਾਡੀ ਕੋਈ ਵੀ ਕਰਮਿੰਦਰੀ ਧੋਖਾ ਨਾ ਦਵੇ। ਕਰਮਾਤੀਤ ਅਵਸਥਾ ਹੋ ਜਾਵੇ
ਉਦੋਂ ਯਾਦ ਦੀ ਯਾਤਰਾ ਪੂਰੀ ਹੋਵੇਗੀ। ਹਾਲੇ ਪੂਰੀ ਨਹੀਂ ਹੋਈ ਹੈ। ਹੁਣ ਤੁਹਾਨੂੰ ਪੂਰਾ ਪੁਰਸ਼ਾਰਥ
ਕਰਨਾ ਹੈ। ਨਾਉਮੀਦ ਨਹੀਂ ਬਣਨਾ ਹੈ। ਸਰਵਿਸ ਅਤੇ ਸਰਵਿਸ। ਬਾਪ ਵੀ ਆਕੇ ਬੁੱਢੇ ਤਨ ਨਾਲ ਸਰਵਿਸ ਕਰ
ਰਹੇ ਹਨ। ਬਾਪ ਕਰਨ ਕਰਾਵਨਹਾਰ ਹੈ। ਬੱਚਿਆਂ ਦੇ ਲਈ ਕਿੰਨਾ ਫਿਕਰ ਰਹਿੰਦਾ ਹੈ - ਇਹ ਬਨਾਉਣਾ ਹੈ,
ਮਕਾਨ ਬਣਾਉਣਾ ਹੈ। ਜਿਵੇਂ ਲੌਕਿਕ ਬਾਪ ਨੂੰ ਹੱਦ ਦੇ ਖਿਆਲਾਤ ਰਹਿੰਦੇ ਹਨ, ਉਵੇਂ ਪਾਰਲੌਕਿਕ ਬਾਪ
ਨੂੰ ਬੇਹੱਦ ਦਾ ਖ਼ਿਆਲ ਰਹਿੰਦਾ ਹੈ। ਤੁਸੀਂ ਬੱਚਿਆਂ ਨੇ ਹੀ ਸਰਵਿਸ ਕਰਨੀ ਹੈ। ਦਿਨ ਪ੍ਰਤੀਦਿਨ ਬਹੁਤ
ਸਹਿਜ ਹੁੰਦਾ ਜਾਂਦਾ ਹੈ। ਜਿਨ੍ਹਾਂ ਵਿਨਾਸ਼ ਦੇ ਨਜ਼ਦੀਕ ਆਉਂਦੇ ਜਾਵੋਗੇ ਉਨੀਂ ਤਾਕਤ ਆਉਂਦੀ ਜਾਵੇਗੀ।
ਗਾਇਆ ਹੋਇਆ ਵੀ ਹੈ ਭੀਸ਼ਮਪਿਤਾਮਹਾ ਆਦਿ ਨੂੰ ਪਿਛਾੜੀ ਵਿੱਚ ਤੀਰ ਲੱਗੇ। ਹੁਣ ਤੀਰ ਲੱਗ ਜਾਣ ਤਾਂ
ਬਹੁਤ ਹੰਗਾਮਾ ਹੋ ਜਾਵੇ ਜੋ ਗੱਲ ਨਾ ਪੁੱਛੋ। ਕਹਿੰਦੇ ਹਨ ਨਾ - ਮੱਥਾ ਖੁਰਕਣ ਦੀ ਫੁਰਸਤ ਨਹੀਂ।
ਅਜਿਹੇ ਕੋਈ ਹੈ ਨਹੀਂ। ਪਰੰਤੂ ਭੀੜ ਹੋ ਜਾਂਦੀ ਹੈ ਤਾਂ ਫਿਰ ਇੰਵੇਂ ਕਿਹਾ ਜਾਂਦਾ ਹੈ। ਜਦੋਂ ਇਨ੍ਹਾਂ
ਨੂੰ ਤੀਰ ਲੱਗ ਜਾਵੇ ਤਾਂ ਫਿਰ ਤੁਹਾਡਾ ਪ੍ਰਭਾਵ ਨਿਕਲੇਗਾ। ਸਭ ਬੱਚਿਆਂ ਨੂੰ ਬਾਪ ਦਾ ਪਰਿਚੈ ਮਿਲਣਾ
ਤਾਂ ਹੈ।
ਤੁਸੀੰ 3 ਪੈਰ ਪ੍ਰਿਥਵੀ
ਵਿੱਚ ਵੀ ਅਵਿਨਾਸ਼ੀ ਹਸਪਤਾਲ ਅਤੇ ਗੌਡਲੀ ਯੂਨੀਵਰਸਿਟੀ ਖੋਲ੍ਹ ਸਕਦੇ ਹੋ। ਪੈਸਾ ਨਹੀਂ ਹੈ ਤਾਂ ਵੀ
ਹਰਜਾ ਨਹੀਂ ਹੈ। ਚਿੱਤਰ ਤੁਹਾਨੂੰ ਮਿਲ ਜਾਣਗਾ। ਸਰਵਿਸ ਵਿੱਚ ਮਾਨ - ਅਪਮਾਨ, ਦੁਖ਼ - ਸੁੱਖ, ਠੰਡੀ
- ਗਰਮੀ, ਸਭ ਸਹਿਣ ਕਰਨੀ ਹੈ। ਕਿਸੇ ਨੂੰ ਹੀਰੇ ਜਿਹਾ ਬਣਾਉਣ ਘੱਟ ਗੱਲ ਹੈ ਕੀ! ਬਾਪ ਕਦੇ ਥੱਕਦਾ
ਹੈ ਕੀ? ਤੁਸੀੰ ਕਿਓੰ ਥੱਕਦੇ ਹੋ ? ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ- ਪਿਤਾ ਬਾਪਦਾਦਾ ਦਾ ਯਾਦਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਸਵੇਰ ਦੇ
ਵਕ਼ਤ ਅੱਧਾ ਪੌਣਾ ਘੰਟਾ ਬਹੁਤ ਪਿਆਰ ਅਤੇ ਰੂਚੀ ਨਾਲ ਪੜ੍ਹਾਈ ਪੜ੍ਹਨੀ ਹੈ। ਬਾਪ ਦੀ ਯਾਦ ਵਿੱਚ
ਰਹਿਣਾ ਹੈ। ਯਾਦ ਦਾ ਅਜਿਹਾ ਪੁਰਸ਼ਾਰਥ ਹੋਵੇ ਜੋ ਸਭ ਕਰਮਿੰਦਰੀਆਂ ਵਸ ਵਿੱਚ ਹੋ ਜਾਣ
2. ਸਰਵਿਸ ਵਿੱਚ ਦੁਖ਼ -
ਸੁੱਖ, ਮਾਨ - ਅਪਮਾਨ, ਗਰਮੀ - ਠੰਡੀ ਸਭ ਕੁਝ ਸਹਿਣ ਕਰਨਾ ਹੈ। ਕਦੇ ਵੀ ਸਰਵਿਸ ਵਿੱਚ ਥਕਨਾ ਨਹੀਂ
ਹੈ। 3 ਪੈਰ ਧਰਤੀ ਵਿੱਚ ਵੀ ਹਾਸਪੀਟਲ ਕੰਮ ਯੂਨੀਵਰਸਿਟੀ ਖੋਲ੍ਹ ਹੀਰੇ ਵਰਗਾ ਬਣਾਉਣ ਦੀ ਸੇਵਾ ਕਰਨੀ
ਹੈ।
ਵਰਦਾਨ:-
ਸੱਚੇ ਆਤਮਿਕ ਸਨੇਹ ਦੀ ਅਨੁਭੂਤੀ ਕਰਾਉਣ ਵਾਲੇ ਮਾਸਟਰ ਸਨੇਹ ਦੇ ਸਾਗਰ ਭਵ।
ਜਿਵੇਂ ਸਾਗਰ ਦੇ ਕਿਨਾਰੇ
ਜਾਂਦੇ ਹਨ ਤਾਂ ਸ਼ੀਤਲਤਾ ਦਾ ਅਨੁਭਵ ਹੁੰਦਾ ਹੈ ਇਵੇਂ ਤੁਸੀ ਬੱਚੇ ਮਾਸਟਰ ਸਨੇਹ ਦੇ ਸਾਗਰ ਦੀਆਂ
ਲਹਿਰਾਂ ਸਨੇਹ ਦੀ ਅਨੁਭੂਤੀ ਕਰਵਾ ਰਹੀਆਂ ਹੋ ਕਿਉਂਕਿ ਅੱਜ ਦੀ ਦੁਨੀਆਂ ਸੱਚੇ ਆਤਮਿਕ ਸਨੇਹ ਦੀ
ਭੁੱਖੀ ਹੈ। ਸਵਾਰਥੀ ਸਨੇਹ ਦੇਖ - ਦੇਖ ਉਸ ਸਨੇਹ ਤੋਂ ਦਿਲ ਉਪਰਾਮ ਹੋ ਗਈ ਹੈ ਇਸਲਈ ਆਤਮਿਕ ਸਨੇਹ
ਦੀ ਥੋੜ੍ਹੀ ਜਿਹੀ ਘੜੀਆਂ ਦੀ ਅਨੁਭੂਤੀ ਨੂੰ ਵੀ ਜੀਵਨ ਦਾ ਸਹਾਰਾ ਸਮਝਣਗੇ।
ਸਲੋਗਨ:-
ਗਿਆਨ ਧਨ ਨਾਲ
ਭਰਪੂਰ ਰਹੋ ਤਾਂ ਸਥੂਲ ਧਨ ਦੀ ਪ੍ਰਾਪਤੀ ਖੁਦ ਹੀ ਹੁੰਦੀ ਰਹੇਗੀ।
ਅਵਿਅਕਤ ਇਸ਼ਾਰੇ :-
ਸੰਕਲਪਾਂ ਦੀ ਸ਼ਕਤੀ ਜਮਾ ਕਰ ਸ੍ਰੇਸ਼ਠ ਸੇਵਾ ਦੇ ਨਿਮਿਤ ਬਣੋ।
ਜਿਵੇਂ ਸਤਿਯੁਗੀ
ਸ੍ਰਿਸ਼ਟੀ ਦੇ ਲਈ ਕਹਿੰਦੇ ਹਨ ਇੱਕ ਰਾਜ ਇੱਕ ਧਰਮ ਹੈ। ਇਵੇਂ ਹੀ ਹੁਣ ਸਵਰਾਜ ਵਿਚ ਵੀ ਇੱਕ ਰਾਜ
ਮਤਲਬ ਸਵ ਦੇ ਇਸ਼ਾਰੇ ਤੇ ਸਾਰੇ ਚੱਲਣ ਵਾਲੇ ਹੋਣ। ਮਨ ਆਪਣੀ ਮਨਮਤ ਨਾ ਚਲਾਵੇ, ਬੁੱਧੀ ਆਪਣੀ ਨਿਰਣੈ
ਸ਼ਕਤੀ ਦੀ ਹਲਚਲ ਨਾ ਕਰੇ। ਸੰਸਕਾਰ ਆਤਮਾ ਨੂੰ ਨਾਚ ਨਚਾਉਣ ਵਾਲੇ ਨਾ ਹੋਣ ਤਾਂ ਕਹਾਂਗੇ ਇੱਕ ਧਰਮ,
ਇੱਕ ਰਾਜ। ਤਾਂ ਅਜਿਹੀ ਕੰਟਰੋਲਿੰਗ ਪਾਵਰ ਧਾਰਨ ਕਰ ਲਵੋ, ਇਹ ਹੀ ਬੇਹੱਦ ਦੀ ਸੇਵਾ ਦਾ ਸਾਧਨ ਹੈ।