23.08.25        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਬਾਪ ਆਏ ਹਨ ਤੁਹਾਡਾ ਗਿਆਨ ਰਤਨਾਂ ਨਾਲ ਸ਼ਿੰਗਾਰ ਕਰ ਵਾਪਿਸ ਘਰ ਲੈ ਜਾਣ , ਫਿਰ ਰਾਜਾਈ ਵਿੱਚ ਭੇਜ ਦੇਣਗੇ ਤਾਂ ਅਪਾਰ ਖੁਸ਼ੀ ਵਿੱਚ ਰਹੋ , ਇੱਕ ਬਾਪ ਨਾਲ ਹੀ ਪਿਆਰ ਕਰੋ "

ਪ੍ਰਸ਼ਨ:-
ਆਪਣੀ ਧਾਰਨਾ ਨੂੰ ਮਜਬੂਤ ਪੱਕਾ ਬਣਾਉਣ ਦਾ ਆਧਾਰ ਕੀ ਹੈ?

ਉੱਤਰ:-
ਆਪਣੀ ਧਾਰਨਾ ਨੂੰ ਮਜਬੂਤ ਬਣਾਉਣ ਦੇ ਲਈ ਸਦਾ ਇਹ ਪੱਕਾ ਕਰੋ ਕਿ ਅੱਜ ਦੇ ਦਿਨ ਜੋ ਪਾਸ ਹੋਇਆ ਚੰਗਾ ਹੋਇਆ ਫਿਰ ਕਲਪ ਦੇ ਬਾਦ ਹੋਵੇਗਾ। ਜੋ ਕੁਝ ਹੋਇਆ ਕਲਪ ਪਹਿਲਾਂ ਵੀ ਇਵੇਂ ਹੋਇਆ ਸੀ, ਨਥਿੰਗ ਨਿਊ। ਇਹ ਲੜਾਈ 5 ਹਜ਼ਾਰ ਵਰ੍ਹੇ ਪਹਿਲਾਂ ਲੱਗੀ ਸੀ, ਫਿਰ ਲਗੇਗੀ ਜਰੂਰ। ਇਸ ਭੰਭੋਰ ਦਾ ਵਿਨਾਸ਼ ਹੋਣਾ ਹੀ ਹੈ… ਇਵੇਂ ਹਰ ਪਲ ਡਰਾਮਾ ਦੀ ਸਮ੍ਰਿਤੀ ਵਿੱਚ ਰਹੋ ਤਾਂ ਧਾਰਨਾ ਮਜ਼ਬੂਤ ਹੁੰਦੀ ਜਾਵੇਗੀ।

ਗੀਤ:-
ਦੂਰ ਦੇਸ਼ ਦਾ ਰਹਿਣ ਵਾਲਾ...

ਓਮ ਸ਼ਾਂਤੀ
ਬੱਚੇ ਪਹਿਲਾਂ ਵੀ ਦੂਰਦੇਸ਼ ਤੋਂ ਪਰਾਏ ਦੇਸ਼ ਵਿੱਚ ਆਏ ਹਨ। ਹੁਣ ਇਸ ਪਰਾਏ ਦੇਸ਼ ਵਿੱਚ ਦੁਖੀ ਹਨ ਇਸਲਈ ਪੁਕਾਰਦੇ ਹਨ ਆਪਣੇ ਦੇਸ਼ ਘਰ ਲੈ ਚੱਲੋ। ਤੁਹਾਡੀ ਪੁਕਾਰ ਹੈ ਨਾ। ਬਹੁਤ ਸਮੇਂ ਤੋਂ ਯਾਦ ਕਰਦੇ ਆਏ ਹੋ ਤਾਂ ਬਾਪ ਵੀ ਖੁਸ਼ੀ ਨਾਲ ਆਉਂਦਾ ਹੈ। ਜਾਣਦੇ ਹਨ ਮੈਂ ਜਾਂਦਾ ਹਾਂ ਬੱਚਿਆਂ ਦੇ ਕੋਲ। ਜੋ ਬੱਚੇ ਕਾਮ ਚਿਤਾ ਤੇ ਬੈਠ ਜਲ ਗਏ ਹਨ ਉਨ੍ਹਾਂ ਨੂੰ ਆਪਣੇ ਘਰ ਵੀ ਲੈ ਆਵਾਂ ਅਤੇ ਫਿਰ ਰਾਜਾਈ ਵਿੱਚ ਭੇਜ ਦੇਵਾਂ। ਉਸਦੇ ਲਈ ਗਿਆਨ ਨਾਲ ਸ਼ਿੰਗਾਰ ਵੀ ਕਰਾਂ। ਬੱਚੇ ਵੀ ਬਾਪ ਤੋਂ ਜ਼ਿਆਦਾ ਖੁਸ਼ ਹੋਣੇ ਚਾਹੀਦੇ। ਬਾਪ ਜਦਕਿ ਆਏ ਹਨ ਤਾਂ ਉਨ੍ਹਾਂ ਦਾ ਬਣ ਜਾਣਾ ਚਾਹੀਦਾ। ਉਨ੍ਹਾਂ ਨੂੰ ਬਹੁਤ ਲਵ ਕਰਨਾ ਚਾਹੀਦਾ। ਬਾਬਾ ਰੋਜ਼ ਸਮਝਾਉਂਦੇ ਹਨ, ਆਤਮਾ ਗੱਲ ਕਰਦੀ ਹੈ ਨਾ। ਬਾਬਾ 5 ਹਜਾਰ ਵਰ੍ਹੇ ਬਾਦ ਡਰਾਮਾ ਅਨੁਸਾਰ ਤੁਸੀਂ ਆਏ ਹੋ। ਸਾਨੂੰ ਬਹੁਤ ਖੁਸ਼ੀ ਦਾ ਖਜ਼ਾਨਾ ਮਿਲ ਰਿਹਾ ਹੈ। ਬਾਬਾ ਤੁਸੀਂ ਸਾਡੀ ਝੋਲੀ ਭਰ ਰਹੇ ਹੋ, ਸਾਨੂੰ ਆਪਣੇ ਘਰ ਸ਼ਾਂਤੀਧਾਮ ਵਿੱਚ ਲੈ ਜਾਂਦੇ ਹਨ ਫਿਰ ਰਾਜਧਾਨੀ ਵਿੱਚ ਭੇਜ ਦੇਣਗੇ। ਕਿੰਨੀ ਅਪਾਰ ਖੁਸ਼ੀ ਹੋਣੀ ਚਾਹੀਦੀ ਹੈ। ਬਾਪ ਕਹਿੰਦੇ ਹਨ ਮੈਨੂੰ ਇਸ ਪਰਾਈ ਰਾਜਧਾਨੀ ਵਿੱਚ ਹੀ ਆਉਣਾ ਹੈ। ਬਾਪ ਦਾ ਬੜਾ ਮਿੱਠਾ ਅਤੇ ਵੰਡਰਫੁਲ ਪਾਰ੍ਟ ਹੈ। ਖ਼ਾਸ ਉਦੋਂ ਜਦਕਿ ਇਸ ਪਰਾਏ ਦੇਸ਼ ਵਿੱਚ ਆਏ ਹਨ। ਇਹ ਗੱਲਾਂ ਤੁਸੀਂ ਹੁਣ ਹੀ ਸਮਝਦੇ ਹੋ ਫਿਰ ਇਹ ਗਿਆਨ ਪਰਾਏ ਲੋਪ ਹੋ ਜਾਂਦਾ ਹੈ। ਉਥੇ ਲੋੜ ਹੀ ਨਹੀਂ ਰਹਿੰਦੀ। ਬਾਬਾ ਕਹਿੰਦੇ ਹਨ ਤੁਸੀਂ ਕਿੰਨੇ ਬੇਸਮਝ ਬਣ ਗਏ ਹੋ। ਡਰਾਮੇ ਦਾ ਐਕਟਰ ਹੁੰਦੇ ਹੋਏ ਵੀ ਬਾਪ ਨੂੰ ਨਹੀਂ ਜਾਣਦੇ! ਜੋ ਬਾਪ ਹੀ ਕਰਨਕਰਾਵਣਹਾਰ ਹੈ, ਕੀ ਕਰਦੇ ਕੀ ਕਰਵਾਉਂਦੇ - ਇਹ ਭੁੱਲ ਗਏ ਹੋ। ਸਾਰੀ ਪੁਰਾਣੀ ਦੁਨੀਆਂ ਨੂੰ ਹੈਵਿਨ ਬਣਾਉਣ ਆਉਂਦੇ ਹਨ ਅਤੇ ਗਿਆਨ ਦਿੰਦੇ ਹਨ। ਉਹ ਗਿਆਨ ਦਾ ਸਾਗਰ ਹੈ ਤਾਂ ਜਰੂਰ ਗਿਆਨ ਦੇਣ ਦਾ ਕਰਤਵ ਕਰਨਗੇ ਨਾ। ਫਿਰ ਤੁਹਾਡੇ ਤੋਂ ਕਰਵਾਉਂਦੇ ਵੀ ਹਨ ਕਿ ਦੂਸਰਿਆਂ ਨੂੰ ਵੀ ਮੈਸੇਜ ਦੇਵੋ ਕਿ ਬਾਪ ਸਭ ਦੇ ਲਈ ਕਹਿੰਦੇ ਹਨ ਕਿ ਹੁਣ ਦੇਹ ਦਾ ਭਾਣ ਛੱਡ ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। ਮੈਂ ਸ਼੍ਰੀਮਤ ਦਿੰਦਾ ਹਾਂ। ਪਾਪ ਆਤਮਾਵਾਂ ਤੇ ਸਭ ਹਨ। ਇਸ ਵਕਤ ਸਾਰਾ ਝਾੜ ਤਮੋਪ੍ਰਧਾਨ, ਜੜ੍ਹਜੜ੍ਹੀਭੂਤ ਅਵਸਥਾ ਨੂੰ ਪਾਇਆ ਹੋਇਆ ਹੈ। ਜਿਵੇਂ ਬਾਂਸ ਦੇ ਜੰਗਲ ਨੂੰ ਅੱਗ ਲੱਗ ਜਾਂਦੀ ਹੈ ਤਾਂ ਇਕਦਮ ਸਾਰਾ ਹੀ ਸੜਕੇ ਖ਼ਤਮ ਹੋ ਜਾਂਦਾ ਹੈ। ਜੰਗਲ ਵਿੱਚ ਪਾਣੀ ਕਿਥੋਂ ਆਵੇਗਾ ਜੋ ਅੱਗ ਨੂੰ ਬੁਝਾਉਣ। ਇਹ ਜੋ ਪੁਰਾਣੀ ਦੁਨੀਆਂ ਹੈ ਇਸਨੂੰ ਅੱਗ ਲੱਗ ਜਾਵੇਗੀ। ਬਾਪ ਕਹਿੰਦੇ ਹਨ ਨਥਿੰਗ ਨਿਊ। ਬਾਪ ਚੰਗੇ - ਚੰਗੇ ਪੁਆਇੰਟਸ ਦਿੰਦੇ ਰਹਿੰਦੇ ਹਨ ਜੋ ਨੋਟ ਕਰਨੇ ਚਾਹੀਦੇ ਹਨ। ਬਾਪ ਨੇ ਸਮਝਾਇਆ ਹੈ ਹੋਰ ਧਰਮ ਸਥਾਪਕ ਸਿਰ੍ਫ ਆਪਣਾ ਧਰਮ ਸਥਾਪਨ ਕਰਨ ਆਉਂਦੇ ਹਨ, ਉਨ੍ਹਾਂ ਨੂੰ ਪੈਗੰਬਰ ਜਾਂ ਮੈਨਜਰ ਆਦਿ ਕੁਝ ਵੀ ਨਹੀਂ ਕਹਿ ਸਕਦੇ। ਇਹ ਵੀ ਬਹੁਤ ਯੁਕਤੀ ਨਾਲ ਲਿਖਣਾ ਹੈ। ਸ਼ਿਵਬਾਬਾ ਬੱਚਿਆਂ ਨੂੰ ਸਜ਼ਾ ਰਹੇ ਹਨ - ਬੱਚੇ ਤਾਂ ਸਭ ਹਨ ਆਲ ਬ੍ਰਦਰਜ਼। ਤਾਂ ਹਰ ਇੱਕ ਚਿੱਤਰ ਵਿੱਚ, ਹਰ ਇੱਕ ਲਿਖਤ ਵਿੱਚ ਇਹ ਜਰੂਰ ਲਿਖਣਾ ਹੈ। ਸ਼ਿਵਬਾਬਾ ਇਵੇਂ ਸਮਝਾਉਂਦੇ ਹਨ। ਬਾਪ ਕਹਿੰਦੇ ਹਨ - ਬੱਚੇ, ਮੈਂ ਆਕੇ ਸਤਯੁਗੀ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੀ ਸਥਾਪਨਾ ਕਰਦਾ ਹਾਂ, ਜਿਸ ਵਿੱਚ 100 ਪ੍ਰਤੀਸ਼ਤ ਸੁਖ - ਸ਼ਾਂਤੀ - ਪਵਿਤ੍ਰਤਾ ਸਭ ਹਨ ਇਸਲਈ ਉਸਨੂੰ ਹੈਵਿਨ ਕਿਹਾ ਜਾਂਦਾ ਹੈ। ਉਥੇ ਦੁਖ ਦਾ ਨਾਮ ਨਹੀਂ ਹੈ। ਬਾਕੀ ਜੋ ਵੀ ਸਭ ਧਰਮ ਹਨ ਉਨ੍ਹਾਂ ਸਭਨਾਂ ਦਾ ਵਿਨਾਸ਼ ਕਰਵਾਉਣ ਦੇ ਨਿਮਿਤ ਬਣਾਉਂਦਾ ਹਾਂ। ਸਤਿਯੁਗ ਵਿੱਚ ਹੁੰਦਾ ਹੀ ਇੱਕ ਧਰਮ ਹੈ। ਉਹ ਹੈ ਨਵੀਂ ਦੁਨੀਆਂ। ਪੁਰਾਣੀ ਦੁਨੀਆਂ ਨੂੰ ਖ਼ਤਮ ਕਰਵਾਉਂਦਾ ਹਾਂ। ਅਜਿਹਾ ਧੰਧਾ ਤੇ ਹੋਰ ਕੋਈ ਨਹੀਂ ਕਰਦੇ ਹਨ। ਕਿਹਾ ਜਾਂਦਾ ਹੈ ਸ਼ੰਕਰ ਦਵਾਰਾ ਵਿਨਾਸ਼। ਵਿਸ਼ਨੂੰ ਵੀ ਲਕਸ਼ਮੀ - ਨਰਾਇਣ ਹੀ ਹਨ। ਪ੍ਰਜਾਪਿਤਾ ਬ੍ਰਹਮਾ ਵੀ ਤੇ ਇਥੇ ਹੈ। ਇਹ ਹੀ ਪਤਿਤ ਪਾਵਨ ਫਰਿਸ਼ਤਾ ਬਣਦੇ ਹਨ। ਇਸ ਲਈ ਫਿਰ ਬ੍ਰਹਮਾ ਦੇਵਤਾ ਕਿਹਾ ਜਾਂਦਾ ਹੈ। ਜਿਸ ਨਾਲ ਦੇਵਤਾ ਧਰਮ ਸਥਾਪਨ ਹੁੰਦਾ ਹੈ। ਇਹ ਬਾਬਾ ਵੀ ਦੇਵੀ - ਦੇਵਤਾ ਧਰਮ ਦਾ ਪਹਿਲਾ ਪ੍ਰਿੰਸ ਬਣਦਾ ਹੈ। ਤਾਂ ਬ੍ਰਹਮਾ ਦਵਾਰਾ ਸਥਾਪਨਾ, ਸ਼ੰਕਰ ਦਵਾਰਾ ਵਿਨਾਸ਼। ਚਿੱਤਰ ਤਾਂ ਦੇਣੇ ਪੈਣ ਨਾ। ਸਮਝਾਉਣ ਦੇ ਲਈ ਇਹ ਚਿੱਤਰ ਬਣਾਏ ਹਨ। ਇਨ੍ਹਾਂ ਦਾ ਅਰਥ ਕਿਸੇ ਨੂੰ ਵੀ ਪਤਾ ਨਹੀਂ ਹੈ। ਸਵਦਰਸ਼ਨ ਚਕ੍ਰ ਆਦਿ ਦਾ ਵੀ ਸਮਝਾਇਆ - ਪਰਮਪਿਤਾ ਪਰਮਾਤਮਾ ਸ੍ਰਿਸ਼ਟੀ ਦੇ ਆਦਿ -ਮੱਧ - ਅੰਤ ਨੂੰ ਜਾਣਦੇ ਹਨ। ਉਨ੍ਹਾਂ ਵਿੱਚ ਸਾਰਾ ਗਿਆਨ ਹੈ ਤਾਂ ਸਵਦਰਸ਼ਨ ਚਕਰਧਾਰੀ ਠਹਿਰੇ ਨਾ। ਜਾਣਦੇ ਹਨ ਅਸੀਂ ਹੀ ਇਹ ਗਿਆਨ ਸੁਣਾਉਂਦੇ ਹਾਂ। ਬਾਬਾ ਤਾਂ ਇਵੇਂ ਨਹੀਂ ਕਹਿਣਗੇ ਕਿ ਮੈਨੂੰ ਕਮਲਫੁਲ ਵਾਂਗੂੰ ਬਣਨਾ ਹੈ। ਸਤਿਯੁਗ ਵਿੱਚ ਤੁਸੀਂ ਕਮਲਫੁਲ ਵਾਂਗੂੰ ਹੀ ਰਹਿੰਦੇ ਹੋ। ਸੰਨਿਆਸੀਆਂ ਦੇ ਲਈ ਇਹ ਨਹੀਂ ਕਹਾਂਗੇ। ਉਹ ਤਾਂ ਜੰਗਲ ਵਿੱਚ ਚਲੇ ਜਾਂਦੇ ਹਨ। ਬਾਪ ਵੀ ਕਹਿੰਦੇ ਹਨ। ਪਹਿਲਾਂ ਉਹ ਪਵਿੱਤਰ ਸਤੋਪ੍ਰਧਾਨ ਹੁੰਦੇ ਹਨ। ਭਾਰਤ ਨੂੰ ਥਮਾਉਂਦੇ ਹਨ, ਪਵਿਤ੍ਰਤਾ ਦੇ ਬਲ ਨਾਲ। ਭਾਰਤ ਵਰਗਾ ਪਵਿੱਤਰ ਦੇਸ਼ ਕੋਈ ਹੁੰਦਾ ਹੀ ਨਹੀਂ। ਜਿਵੇਂ ਬਾਪ ਦੀ ਮਹਿਮਾ ਹੈ ਉਵੇਂ ਭਾਰਤ ਦੀ ਵੀ ਮਹਿਮਾ ਹੈ। ਭਾਰਤ ਹੈਵਿਨ ਸੀ, ਇਹ ਲਕਸ਼ਮੀ - ਨਾਰਾਇਣ ਰਾਜ ਕਰਦੇ ਸਨ ਫਿਰ ਕਿੱਥੇ ਗਏ। ਇਹ ਹੁਣ ਤੁਸੀਂ ਜਾਣਦੇ ਹੋ ਹੋਰ ਕਿਸੇ ਦੀ ਬੁੱਧੀ ਵਿੱਚ ਥੋੜ੍ਹੀ ਨਾ ਹੋਵੇਗਾ ਕਿ ਇਹ ਦੇਵਤੇ ਹੀ 84 ਜਨਮ ਦੇ ਲਈ ਪੁਜਾਰੀ ਬਣਦੇ ਹਨ। ਹੁਣ ਤੁਹਾਨੂੰ ਸਾਰਾ ਗਿਆਨ ਹੈ, ਅਸੀਂ ਹੁਣ ਪੁਜੀਏ ਦੇਵੀ - ਦੇਵਤਾ ਬਣਦੇ ਹਾਂ ਫਿਰ ਪੁਜਾਰੀ ਮਨੁੱਖ ਬਣਾਂਗੇ। ਮਨੁੱਖ ਤੇ ਮਨੁੱਖ ਹੀ ਹੁੰਦਾ ਹੈ। ਇਹ ਜੋ ਚਿੱਤਰ ਕਿਸਮ - ਕਿਸਮ ਦੇ ਬਣਾਉਂਦੇ ਹਨ, ਅਜਿਹੇ ਕੋਈ ਮਨੁੱਖ ਹੁੰਦੇ ਨਹੀਂ। ਇਹ ਸਭ ਭਗਤੀ ਮਾਰਗ ਦੇ ਢੇਰ ਚਿੱਤਰ ਹਨ। ਤੁਹਾਡਾ ਗਿਆਨ ਤਾਂ ਹੈ ਗੁਪਤ। ਇਹ ਗਿਆਨ ਸਾਰੇ ਨਹੀਂ ਲੈਣਗੇ। ਜੋ ਇਸ ਦੇਵੀ - ਦੇਵਤਾ ਧਰਮ ਦੇ ਪੱਤੇ ਹੋਣਗੇ ਉਹ ਹੀ ਲੈਣਗੇ। ਬਾਕੀ ਜੋ ਹੋਰਾਂ ਨੂੰ ਮੰਨਣ ਵਾਲੇ ਹਨ ਉਹ ਸੁਣਨਗੇ ਨਹੀਂ। ਜੋ ਸ਼ਿਵ ਅਤੇ ਦੇਵਤਿਆਂ ਦੀ ਭਗਤੀ ਕਰਦੇ ਹਨ ਉਹ ਹੁਣ ਆਉਣਗੇ। ਪਹਿਲਾਂ - ਪਹਿਲਾਂ ਮੇਰੀ ਵੀ ਪੂਜਾ ਕਰਦੇ ਹਨ ਫਿਰ ਪੂਜਾਰੀ ਬਣ ਆਪਣੀ ਵੀ ਪੂਜਾ ਕਰਦੇ ਹਨ। ਤਾਂ ਹੁਣ ਖੁਸ਼ੀ ਹੁੰਦੀ ਹੈ ਕਿ ਅਸੀਂ ਪੁਜੀਏ ਤੋਂ ਪੁਜਾਰੀ ਬਣੇ, ਹੁਣ ਫਿਰ ਪੁਜੀਏ ਬਣਦੇ ਹਾਂ। ਕਿੰਨੀਆਂ ਖੁਸ਼ੀਆਂ ਮਨਾਉਂਦੇ ਹਨ। ਇੱਥੇ ਤਾਂ ਅਲਪਕਾਲ ਦੇ ਲਈ ਖੁਸ਼ੀ ਮਨਾਉਂਦੇ ਹਨ। ਉਥੇ ਤਾਂ ਤੁਹਾਨੂੰ ਸਦਾ ਖੁਸ਼ੀ ਰਹਿੰਦੀ ਹੈ। ਦੀਪਮਾਲਾ ਆਦਿ ਲਕਸ਼ਮੀ ਨੂੰ ਬੁਲਾਉਣ ਦੇ ਲਈ ਨਹੀਂ ਹੁੰਦੀ ਹੈ। ਦੀਪਮਾਲਾ ਹੁੰਦੀ ਹੈ ਕਾਰਨੇਸ਼ਨ ਤੇ। ਬਾਕੀ ਹੁਣ ਇਸ ਸਮੇਂ ਜੋ ਉਤਸਵ ਮਨਾਏ ਜਾਂਦੇ ਹਨ ਉਹ ਉਥੇ ਹੁੰਦੇ ਨਹੀਂ। ਉਥੇ ਤਾਂ ਸੁਖ ਹੀ ਸੁਖ ਹੈ। ਇਹ ਇੱਕ ਹੀ ਸਮਾਂ ਹੈ ਜਦੋਂ ਕਿ ਤੁਸੀਂ ਆਦਿ - ਮੱਧ - ਅੰਤ ਨੂੰ ਜਾਣਦੇ ਹੋ। ਇਹ ਸਭ ਪੁਆਇੰਟਸ ਲਿਖੋ। ਸੰਨਿਆਸੀਆਂ ਦਾ ਹੈ ਹਠਯੋਗ। ਇਹ ਹੈ ਰਾਜਯੋਗ। ਬਾਬਾ ਕਹਿੰਦੇ ਹਨ ਇੱਕ - ਇੱਕ ਪੇਜ਼ ਤੇ ਇਥੇ - ਉਥੇ ਸ਼ਿਵਬਾਬਾ ਦਾ ਨਾਮ ਜਰੂਰ ਹੋਵੇ। ਸ਼ਿਵਬਾਬਾ ਸਾਨੂੰ ਬੱਚਿਆਂ ਨੂੰ ਸਮਝਾਉਂਦੇ ਹਨ। ਨਿਰਾਕਾਰ ਆਤਮਾਵਾਂ ਹੁਣ ਸਾਕਾਰ ਵਿੱਚ ਬੈਠੀਆਂ ਹਨ। ਤਾਂ ਬਾਪ ਵੀ ਸਾਕਾਰ ਵਿੱਚ ਸਮਝਾਉਣਗੇ ਨਾ। ਉਹ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝ ਮੈਨੂੰ ਯਾਦ ਕਰੋ। ਸ਼ਿਵ ਭਗਵਾਨੁਵਾਚ ਬੱਚਿਆਂ ਪ੍ਰਤੀ। ਖ਼ੁਦ ਇੱਥੇ ਪ੍ਰੇਜੇਂਟ ਹਨ ਨਾ। ਮੁੱਖ - ਮੁੱਖ ਪੁਆਇੰਟਸ ਕਿਤਾਬ ਵਿੱਚ ਇਵੇਂ ਲਿਖੀ ਹੋਈ ਹੋਵੇ ਜੋ ਪੜ੍ਹਨ ਨਾਲ ਆਪੇ ਹੀ ਗਿਆਨ ਆ ਜਾਵੇ। ਸ਼ਿਵ ਭਗਵਾਨੁਵਾਚ ਹੋਣ ਨਾਲ ਪੜ੍ਹਨ ਵਿੱਚ ਮਜ਼ਾ ਆ ਜਾਵੇਗਾ। ਇਹ ਬੁੱਧੀ ਦਾ ਕੰਮ ਹੈ ਨਾ। ਬਾਬਾ ਵੀ ਸ਼ਰੀਰ ਦਾ ਲੋਣ ਲੈਕੇ ਫਿਰ ਸੁਣਾਉਂਦੇ ਹਨ ਨਾ, ਇਨ੍ਹਾਂ ਦੀ ਆਤਮਾ ਵੀ ਸੁਣਦੀ ਹੈ। ਬੱਚਿਆਂ ਨੂੰ ਨਸ਼ਾ ਬਹੁਤ ਰਹਿਣਾ ਚਾਹੀਦਾ। ਬਾਪ ਨਾਲ ਬਹੁਤ ਲਵ ਹੋਣਾ ਚਾਹੀਦਾ। ਇਹ ਤੇ ਉਨ੍ਹਾਂ ਦਾ ਰਥ ਹੈ, ਇਹ ਬਹੁਤ ਜਨਮਾਂ ਦੇ ਅੰਤ ਦਾ ਜਨਮ ਹੈ। ਇਨ੍ਹਾਂ ਵਿੱਚ ਪ੍ਰਵੇਸ਼ ਕੀਤਾ ਹੈ। ਬ੍ਰਹਮਾ ਦਵਾਰਾ ਇਹ ਬ੍ਰਾਹਮਣ ਬਣਦੇ ਹਨ ਫਿਰ ਮਨੁੱਖ ਤੋਂ ਦੇਵਤਾ ਬਣਦੇ ਹਨ। ਚਿੱਤਰ ਕਿੰਨਾ ਕਲੀਅਰ ਹੈ। ਭਾਵੇਂ ਆਪਣਾ ਵੀ ਚਿੱਤਰ ਦੇਵੋ ਉਪਰ ਵਿੱਚ ਜਾਂ ਬਾਜ਼ੂ ਵਿੱਚ ਡਬਲ ਸਿਰਤਾਜ ਵਾਲਾ। ਯੋਗਬਲ ਨਾਲ ਅਸੀਂ ਅਜਿਹੇ ਬਣਦੇ ਹਾਂ। ਉਪਰ ਵਿੱਚ ਸ਼ਿਵਬਾਬਾ ਨੂੰ। ਉਨ੍ਹਾਂ ਨੂੰ ਯਾਦ ਕਰਦੇ - ਕਰਦੇ ਮਨੁੱਖ ਤੋਂ ਦੇਵਤਾ ਬਣ ਜਾਂਦੇ ਹਨ। ਬਿਲਕੁਲ ਕਲੀਅਰ ਹੈ। ਰੰਗੀਨ ਚਿੱਤਰ ਦੀ ਕਿਤਾਬ ਇਵੇਂ ਹੋਵੇ ਜੋ ਮਨੁੱਖ ਵੇਖਕੇ ਖੁਸ਼ ਜੋ ਜਾਣ। ਉਨਾਂ ਤੋਂ ਫਿਰ ਕੁਝ ਹਲਕੇ ਵੀ ਛਪਾ ਸਕਦੇ ਹੋ ਗਰੀਬਾਂ ਦੇ ਲਈ। ਵੱਡੇ ਤੋਂ ਛੋਟਾ, ਛੋਟੇ ਤੋਂ ਛੋਟਾ ਕਰ ਸਕਦੇ ਹੋ, ਭੇਦ ਉਸ ਵਿੱਚ ਆ ਜਾਵੇ। ਗੀਤਾ ਦੇ ਭਗਵਾਨ ਵਾਲਾ ਚਿੱਤਰ ਹੈ ਮੁੱਖ। ਉਸ ਗੀਤਾ ਤੇ ਕ੍ਰਿਸ਼ਨ ਦਾ ਚਿੱਤਰ, ਉਸ ਗੀਤਾ ਤੇ ਤ੍ਰਿਮੂਰਤੀ ਦਾ ਚਿੱਤਰ ਹੋਣ ਨਾਲ ਮਨੁੱਖਾਂ ਨੂੰ ਸਮਝਾਉਣ ਲਈ ਸਹਿਜ ਹੁੰਦਾ ਹੈ। ਪ੍ਰਜਾਪਿਤਾ ਬ੍ਰਹਮਾ ਦੇ ਬੱਚੇ ਬ੍ਰਾਹਮਣ ਇਥੇ ਹਨ। ਪ੍ਰਜਾਪਿਤਾ ਬ੍ਰਹਮਾ ਸੁਖਸ਼ਮਵਤਨ ਵਿੱਚ ਤੇ ਹੋ ਨਹੀਂ ਸਕਦਾ। ਕਹਿੰਦੇ ਹਨ ਬ੍ਰਹਮਾ ਦੇਵਤਾਏ ਨਮਾ, ਵਿਸ਼ਨੂੰ ਦੇਵਤਾਏ ਨਮਾ ਹੁਣ ਦੇਵਤੇ ਕੌਣ ਠਹਿਰੇ! ਦੇਵਤੇ ਤਾਂ ਇਥੇ ਰਾਜ ਕਰਦੇ ਸਨ। ਡਿਟੀਜਮ ਤਾਂ ਹੈ ਨਾ। ਤਾਂ ਇਹ ਸਭ ਚੰਗੀ ਤਰ੍ਹਾਂ ਸਮਝਾਉਣਾ ਪੈਂਦਾ ਹੈ। ਬ੍ਰਹਮਾ ਸੋ ਵਿਸ਼ਨੂੰ, ਵਿਸ਼ਨੂੰ ਸੋ ਬ੍ਰਹਮਾ ਦੋਵੇਂ ਇਥੇ ਹਨ। ਚਿੱਤਰ ਹੈ ਤਾਂ ਸਮਝਾਇਆ ਜਾ ਸਕਦਾ ਹੈ। ਪਹਿਲਾਂ - ਪਹਿਲਾਂ ਅਲਫ਼ ਨੂੰ ਸਿੱਧ ਕਰੋ ਤਾਂ ਸਭ ਗੱਲਾਂ ਸਿੱਧ ਹੋ ਜਾਣਗੀਆਂ। ਪੁਆਇੰਟਸ ਤਾਂ ਬਹੁਤ ਹਨ ਹੋਰ ਸਭ ਧਰਮ ਸਥਾਪਨ ਕਰਨ ਆਉਂਦੇ ਹਨ। ਬਾਪ ਤੇ ਸਥਾਪਨਾ ਅਤੇ ਵਿਨਾਸ਼ ਦੋਵੇਂ ਕਰਵਾਉਂਦੇ ਹਨ। ਹੁੰਦਾ ਹੈ ਸਭ ਡਰਾਮਾ ਅਨੁਸਾਰ ਹੀ। ਬ੍ਰਹਮਾ ਬੋਲ ਸਕਦੇ ਹਨ, ਵਿਸ਼ਨੂੰ ਬੋਲ ਸਕਦੇ ਹਨ? ਸੂਖਸ਼ਮ ਵਤਮ ਵਿੱਚ ਕੀ ਬੋਲਣਗੇ। ਇਹ ਸਭ ਸਮਝਣ ਦੀਆਂ ਗੱਲਾਂ ਹਨ। ਇਥੇ ਤੁਸੀਂ ਸਮਝ ਕੇ ਫਿਰ ਟਰਾਂਸਫਰ ਹੁੰਦੇ ਹੋ, ਉਪਰ ਕਲਾਸ ਵਿੱਚ। ਕਮਰਾ ਵੀ ਦੂਸਰਾ ਮਿਲਦਾ ਹੈ। ਮੂਲਵਤਨ ਵਿੱਚ ਕੋਈ ਬੈਠ ਤੇ ਨਹੀਂ ਜਾਣਾ ਹਰ। ਫਿਰ ਉਥੋਂ ਦੀ ਨੰਬਰਵਾਰ ਆਉਣਾ ਹੁੰਦਾ ਹੈ। ਪਹਿਲਾਂ - ਪਹਿਲਾਂ ਮੂਲ ਗੱਲ ਇੱਕ ਹੀ ਹੈ ਉਸਤੇ ਜ਼ੋਰ ਦੇਣਾ ਚਾਹੀਦਾ ਹੈ। ਕਲਪ ਪਹਿਲੋਂ ਵੀ ਇਵੇਂ ਹੋਇਆ ਸੀ। ਇਹ ਸੈਮੀਨਾਰ ਆਦਿ ਵੀ ਇਵੇਂ ਹੀ ਕਲਪ ਪਹਿਲੋਂ ਹੋਏ ਸਨ। ਅਜਿਹੀਆਂ ਪੁਆਇੰਟਸ ਨਿਕਲੀਆਂ ਸਨ। ਅੱਜ ਦਾ ਦਿਨ ਜੋ ਬੀਤਿਆ ਚੰਗਾ ਬੀਤਿਆ ਫਿਰ ਕਲਪ ਬਾਦ ਇਵੇਂ ਹੀ ਹੋਵੇਗਾ। ਇਵੇਂ - ਇਵੇਂ ਆਪਣੀ ਧਾਰਨਾ ਕਰਦੇ ਪੱਕੇ ਹੁੰਦੇ ਜਾਵੋ। ਬਾਬਾ ਨੇ ਕਿਹਾ ਸੀ ਮੈਗਜ਼ੀਨ ਵਿੱਚ ਵੀ ਪਾਓ - ਇਹ ਲੜਾਈ ਲੱਗੀ, ਨਥਿੰਗ ਨਿਊ। 5 ਹਜਾਰ ਵਰ੍ਹੇ ਪਹਿਲਾਂ ਵੀ ਇਵੇਂ ਹੀ ਹੋਇਆ ਸੀ। ਇਹ ਗੱਲਾਂ ਤੁਸੀਂ ਸਮਝਦੇ ਹੋ ਬਾਹਰ ਵਾਲੇ ਸਮਝ ਨਾ ਸਕਣ। ਸਿਰ੍ਫ ਕਹਿਣਗੇ ਗੱਲਾਂ ਤੇ ਵੰਡਰਫੁਲ ਹਨ। ਅੱਛਾ, ਕਦੇ ਜਾਕੇ ਸਮਝ ਲਵਾਂਗੇ। ਸ਼ਿਵ ਭਗਵਾਨੁਵਾਚ ਬੱਚਿਆਂ ਪ੍ਰਤੀ। ਅਜਿਹੇ ਅੱਖਰ ਹੋਣਗੇ ਤਾਂ ਆਕੇ ਸਮਝਣਗੇ ਵੀ। ਨਾਮ ਲਿਖਿਆ ਹੋਇਆ ਹੈ ਬ੍ਰਹਮਾਕੁਮਾਰ- ਕੁਮਾਰੀਆਂ। ਪ੍ਰਜਾਪਿਤਾ ਬ੍ਰਹਮਾ ਤੋਂ ਹੀ ਬ੍ਰਾਹਮਣ ਰਚਦੇ ਹਨ। ਬ੍ਰਾਹਮਣ ਦੇਵੀ - ਦੇਵਤਾਏ ਨਮਾ ਕਹਿੰਦੇ ਹਨ ਨਾ। ਕਿਹੜੇ ਬ੍ਰਾਹਮਣ? ਤੁਸੀਂ ਬ੍ਰਾਹਮਣਾਂ ਨੂੰ ਵੀ ਸਮਝਾ ਸਕਦੇ ਹੋ ਬ੍ਰਹਮਾ ਦੀ ਔਲਾਦ ਕੌਣ ਹੈ? ਪ੍ਰਜਾਪਿਤਾ ਬ੍ਰਹਮਾ ਦੇ ਇੰਨੇ ਬੱਚੇ ਹਨ, ਤਾਂ ਜਰੂਰ ਇਥੇ ਅਡੋਪਟ ਹੁੰਦੇ ਹੋਣਗੇ। ਜੋ ਆਪਣੇ ਕੁਲ ਦੇ ਹੋਣਗੇ ਉਹ ਚੰਗੀ ਤਰ੍ਹਾਂ ਸਮਝਣਗੇ। ਤੁਸੀਂ ਤਾਂ ਬਾਪ ਦੇ ਬੱਚੇ ਹੋ ਗਏ। ਬਾਪ ਬ੍ਰਹਮਾ ਨੂੰ ਵੀ ਅਡੋਪਟ ਕਰਦੇ ਹਨ। ਨਹੀਂ ਤਾਂ ਸ਼ਰੀਰ ਵਾਲੀ ਚੀਜ਼ ਆਈ ਕਿਥੋਂ। ਬ੍ਰਾਹਮਣ ਇਨ੍ਹਾਂ ਗੱਲਾਂ ਨੂੰ ਸਮਝਣਗੇ, ਸੰਨਿਆਨਸੀ ਨਹੀਂ ਸਮਝਣਗੇ। ਅਜਮੇਰ ਵਿੱਚ ਬ੍ਰਾਹਮਣ ਹੁੰਦੇ ਹਨ ਅਤੇ ਹਰਿਦਵਾਰ ਵਿੱਚ ਸੰਨਿਆਸੀ ਹੀ ਸੰਨਿਆਸੀ ਹਨ। ਪਾਂਡੇ ਬ੍ਰਾਹਮਣ ਹੁੰਦੇ ਹਨ। ਪ੍ਰੰਤੂ ਉਹ ਤਾਂ ਭੁੱਖੇ ਹੁੰਦੇ ਹਨ। ਬੋਲੋ ਤੁਸੀਂ ਹਾਲੇ ਜਿਸਮਾਨੀ ਪਾਂਡੇ ਹੋ। ਹੁਣ ਰੂਹਾਨੀ ਪੰਡੇ ਬਣੋ। ਤੁਹਾਡਾ ਵੀ ਨਾਮ ਪੰਡਾ ਹੈ। ਪਾਂਡਵ ਸੈਨਾ ਨੂੰ ਵੀ ਸਮਝਦੇ ਨਹੀਂ ਹਨ। ਬਾਬਾ ਹੈ ਪਾਂਡਵਾਂ ਦਾ ਸਿਰਮੋਰ। ਕਹਿੰਦੇ ਹਨ ਹੇ ਬੱਚੇ ਮਾਮੇਕਮ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ ਅਤੇ ਚਲੇ ਜਾਵੋਗੇ ਆਪਣੇ ਘਰ। ਫਿਰ ਵੱਡੀ ਯਾਤ੍ਰਾ ਹੋਵੇਗੀ ਅਮਰਪੁਰੀ ਦੀ। ਮੂਲਵਤਨ ਦੀ ਕਿੰਨੀ ਵੱਡੀ ਯਾਤ੍ਰਾ ਹੋਵੇਗੀ। ਸਾਰੀਆਂ ਦੀਆਂ ਸਾਰੀਆਂ ਆਤਮਾਵਾਂ ਜਾਣਗੀਆਂ। ਜਿਵੇਂ ਮਕੜ੍ਹਿਆਂ ਦਾ ਝੁੰਡ ਜਾਂਦਾ ਹੈ ਨਾ। ਮੱਖੀਆਂ ਦੀ ਵੀ ਰਾਗੀ ਭੱਜਦੀ ਹੈ ਤਾਂ ਉਸਦੇ ਪਿਛਾੜੀ ਸਭ ਭੱਜਦੇ ਹਨ। ਵੰਡਰ ਹੈ ਨਾ। ਸਭ ਆਤਮਾਵਾਂ ਮੱਛਰਾਂ ਮਿਸਲ ਜਾਣਗੀਆਂ। ਸ਼ਿਵ ਦੀ ਬਾਰਾਤ ਹੈ ਨਾ ਤਾਂ ਤੁਸੀਂ ਸਭ ਹੋ ਬ੍ਰਾਇਡਜ਼। ਮੈਂ ਬ੍ਰਾਇਡਗਰੂਮ ਆਇਆ ਹਾਂ ਸਭ ਨੂੰ ਲੈ ਜਾਣ ਦੇ ਲਈ। ਤੁਸੀਂ ਛੀ - ਛੀ ਹੋ ਗਏ ਹੋ ਇਸਲਈ ਸ਼ਿੰਗਾਰ ਕਰ ਨਾਲ ਲੈ ਜਾਵਾਂਗਾ। ਜੋ ਸ਼ਿੰਗਾਰ ਨਹੀਂ ਕਰਨਗੇ ਤਾਂ ਸਜ਼ਾ ਖਾਣਗੇ। ਜਾਣਾ ਤੇ ਹੈ ਹੀ। ਕਾਸ਼ੀ ਕਲਵਟ ਵਿੱਚ ਵੀ ਮਨੁੱਖ ਮਰਦੇ ਹਨ ਤਾਂ ਸੈਕਿੰਡ ਵਿੱਚ ਕਿੰਨੀਆਂ ਸਜਾਵਾਂ ਭੋਗ ਲੈਂਦੇ ਹਨ। ਮਨੁੱਖ ਚੀਖ਼ਦੇ ਰਹਿੰਦੇ ਹਨ। ਇਹ ਵੀ ਇਵੇਂ ਹੈ, ਸਮਝਦੇ ਹਨ ਅਸੀਂ ਜਿਵੇਂ ਕਿ ਜਨਮ - ਜਨਮਾਂਤ੍ਰ ਦਾ ਦੁੱਖ ਭੋਗ ਰਹੇ ਹਾਂ। ਉਹ ਦੁਖ ਦੀ ਫੀਲਿੰਗ ਅਜਿਹੀ ਹੁੰਦੀ ਹੈ। ਜਨਮ - ਜਨਮਾਂਤ੍ਰ ਦੇ ਪਾਪਾਂ ਦੀ ਸਜ਼ਾ ਮਿਲਦੀ ਹੈ। ਜਿੰਨੀਆਂ ਸਜਾਵਾਂ ਖਾਣਗੇ ਉਨਾਂ ਪਦਵੀ ਘੱਟ ਹੋ ਜਾਵੇਗੀ ਇਸਲਈ ਬਾਬਾ ਕਹਿੰਦੇ ਹਨ ਯੋਗਬਲ ਨਾਲ ਹਿਸਾਬ - ਕਿਤਾਬ ਚੁਕਤੁ ਕਰੋ। ਯਾਦ ਨਾਲ ਜਮਾਂ ਕਰਦੇ ਜਾਵੋ। ਨਾਲੇਜ ਤੇ ਬਹੁਤ ਸਹਿਜ ਹੈ। ਹੁਣ ਹਰ ਕਰਮ ਗਿਆਨਯੁਕਤ ਕਰਨਾ ਹੈ। ਦਾਨ ਵੀ ਪਾਤਰ ਨੂੰ ਦੇਣਾ ਹੈ। ਪਾਪ ਆਤਮਾਵਾਂ ਨੂੰ ਦੇਣ ਨਾਲ ਫਿਰ ਦੇਣ ਵਾਲੇ ਨੂੰ ਵੀ ਉਸ ਦਾ ਅਸਰ ਪੈ ਜਾਂਦਾ ਹੈ। ਉਹ ਵੀ ਪਾਪ ਆਤਮਾਵਾਂ ਬਣ ਜਾਂਦੇ ਹਨ। ਅਜਿਹੇ ਨੂੰ ਕਦੇ ਨਹੀਂ ਦੇਣਾ ਚਾਹੀਦਾ, ਜੋ ਉਸ ਪੈਸੇ ਨਾਲ ਜਾਕੇ ਫਿਰ ਕੋਈ ਪਾਪ ਆਦਿ ਕਰਨ। ਪਾਪ ਆਤਮਾਵਾਂ ਨੂੰ ਦੇਣ ਵਾਲੇ ਤਾਂ ਦੁਨੀਆਂ ਵਿੱਚ ਬਹੁਤ ਬੈਠੇ ਹਨ। ਹੁਣ ਤੁਹਾਨੂੰ ਇਵੇਂ ਨਹੀਂ ਕਰਨਾ ਹੈ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਹੁਣ ਹਰ ਕਰਮ ਗਿਆਨਯੁਕਤ ਕਰਨਾ ਹੈ, ਪਾਤਰ ਨੂੰ ਹੀ ਦਾਨ ਦੇਣਾ ਹੈ। ਪਾਪ ਆਤਮਾਵਾਂ ਨਾਲ ਹੁਣ ਕੋਈ ਪੈਸੇ ਆਦਿ ਦੀ ਲੈਣ - ਦੇਣ ਨਹੀਂ ਕਰਨੀ ਹੈ। ਯੋਗਬਲ ਨਾਲ ਸਭ ਪੁਰਾਣੇ ਹਿਸਾਬ - ਕਿਤਾਬ ਚੁਕਤੁ ਕਰਨੇ ਹਨ।

2. ਅਪਾਰ ਖੁਸ਼ੀ ਵਿੱਚ ਰਹਿਣ ਦੇ ਲਈ ਆਪਣੇ ਆਪ ਨਾਲ ਗੱਲ ਕਰਨੀ ਹੈ - ਬਾਬਾ, ਤੁਸੀਂ ਆਏ ਹੋ ਸਾਨੂੰ ਅਪਾਰ ਖੁਸ਼ੀ ਦਾ ਖਜ਼ਾਨਾ ਦੇਣ, ਤੁਸੀਂ ਸਾਡੀ ਝੋਲੀ ਭਰ ਰਹੇ ਹੋ, ਤੁਹਾਡੇ ਨਾਲ ਪਹਿਲਾਂ ਅਸੀਂ ਸ਼ਾਂਤੀਧਾਮ ਜਾਵਾਂਗੇ ਫਿਰ ਆਪਣੀ ਰਾਜਧਾਨੀ ਵਿੱਚ ਆਵਾਂਗੇ…।

ਵਰਦਾਨ:-
ਸਮੱਸਿਆਵਾਂ ਨੂੰ ਸਮਾਧਾਨ ਰੂਪ ਵਿੱਚ ਪਰਿਵਰਤਿਤ ਕਰਨ ਵਾਲੇ ਵਿਸ਼ਵ ਕਲਿਆਣਕਾਰੀ ਭਵ

ਮੈਂ ਵਿਸ਼ਵ ਕਲਿਆਣਕਾਰੀ ਹਾਂ - ਹੁਣ ਇਸ ਸ਼੍ਰੇਸ਼ਠ ਭਾਵਨਾ, ਸ਼੍ਰੇਸ਼ਠ ਕਾਮਨਾ ਦੇ ਸੰਸਕਾਰ ਇਮਰਜ਼ ਕਰੋ। ਇਸ ਸ਼੍ਰੇਸ਼ਠ ਸੰਸਕਾਰ ਦੇ ਅੱਗੇ ਹੱਦ ਦੇ ਸੰਸਕਾਰ ਖੁਦ ਸਮਾਪਤ ਹੋ ਜਾਣਗੇ। ਸਮੱਸਿਆਵਾਂ ਸਮਾਧਾਨ ਦੇ ਰੂਪ ਵਿੱਚ ਪਰਿਵਰਤਿਤ ਹੋ ਜਾਏਗੀ। ਹੁਣ ਯੁੱਧ ਵਿੱਚ ਸਮੇਂ ਨਹੀਂ ਗਵਾਓ। ਪਰ ਵਿਜੇਈਪਨ ਦੇ ਸੰਸਕਾਰ ਇਮਰਜ਼ ਕਰੋ। ਹੁਣ ਸਭ ਕੁਝ ਸੇਵਾ ਵਿੱਚ ਲਗਾ ਦਵੋ ਤਾਂ ਮਿਹਨਤ ਤੋਂ ਛੁੱਟ ਜਾਣਗੇ। ਸਮੱਸਿਆਵਾਂ ਵਿੱਚ ਜਾਣ ਦੀ ਬਜਾਏ ਦਾਨ ਦਵੋ, ਵਰਦਾਨ ਦਵੋ ਤਾਂ ਖੁਦ ਦਾ ਗ੍ਰਿਹਣ ਖੁਦ ਗਾਇਬ ਹੋ ਜਾਏਗਾ।

ਸਲੋਗਨ:-
ਕਿਸੇ ਦੀ ਕਮੀ ਕਮਜ਼ੋਰੀ ਦਾ ਵਰਨਣ ਕਰਨ ਦੀ ਬਜਾਏ ਗੁਣ ਸਵਰੂਪ ਬਣੋ, ਗੁਣਾਂ ਦਾ ਹੀ ਵਰਨਣ ਕਰੋ।

ਅਵਿਅਕਤ ਇਸ਼ਾਰੇ :- ਸਹਿਜਯੋਗੀ ਬਣਨਾ ਹੈ ਤਾਂ ਪ੍ਰਮਾਤਮ ਪਿਆਰ ਦੇ ਅਨੁਭਵੀ ਬਣੋ

ਬਾਪ ਦਾ ਬੱਚਿਆਂ ਨਾਲ ਐਨਾ ਪਿਆਰ ਹੈ ਜੋ ਅੰਮ੍ਰਿਤਵੇਲੇ ਤੋਂ ਹੀ ਬੱਚਿਆਂ ਦੀ ਪਾਲਣਾ ਕਰਦੇ ਹਨ। ਦਿਨ ਦਾ ਆਰੰਭ ਹੀ ਕਿੰਨਾ ਸ਼੍ਰੇਸ਼ਠ ਹੁੰਦਾ ਹੈ! ਖੁਦ ਭਗਵਾਨ ਮਿਲਣ ਮਨਾਉਣ ਦੇ ਲਈ ਬੁਲਾਉਦੇ ਹਨ, ਰੂਹਰਿਹਾਂਨ ਕਰਦੇ ਹਨ, ਸ਼ਕਤੀਆਂ ਭਰਦੇ ਹਨ! ਬਾਪ ਦੀ ਮੁਹੱਬਤ ਦੇ ਗੀਤ ਤੁਹਾਨੂੰ ਉਠਾਉਂਦੇ ਹਨ। ਕਿੰਨਾ ਸਨੇਹ ਨਾਲ ਬੁਲਾਉਦੇ ਹਨ, ਉਠਾਉਂਦੇ ਹਨ - ਮਿੱਠੇ ਬੱਚੇ, ਪਿਆਰੇ ਬੱਚੇ, ਆਓ…। ਤਾਂ ਇਸ ਪਿਆਰ ਦੀ ਪਾਲਣਾ ਦਾ ਪ੍ਰੈਕਟੀਕਲ ਸਵਰੂਪ ਹੈ “ਸਹਿਜਯੋਗੀ ਜੀਵਨ’।