23.08.26 Avyakt Bapdada Punjabi Murli
31.03.2011 Om Shanti Madhuban
“ਦ੍ਰਿੜ ਸੰਕਲਪ ਦ੍ਵਾਰਾ
“ ਟੈਂਸ਼ਨ ਫ਼੍ਰੀ” ਦਾ ਇਗਜੈਂਪਲ ਬਣ ਸਭ ਦੇ ਆਧਾਰ ਮੂਰਤ ਬਣੋ , ਮਨਸਾ ਸ਼ਕਤੀ ਦ੍ਵਾਰਾ ਦੁਖੀ ਆਤਮਾਵਾਂ
ਨੂੰ ਖੁਸ਼ੀ ਦਾ ਵਰਦਾਨ ਦਵੋ”
ਅੱਜ ਗ੍ਰੇਟ ਗ੍ਰੇਟ
ਗ੍ਰੈਂਡ ਫਾਦਰ ਆਪਣੇ ਕੋਟਾਂ ਵਿਚ ਕੋਈ, ਕੋਈ ਵਿਚ ਵੀ ਕੋਈ ਬੱਚਿਆਂ ਦੇ ਭਾਗ ਦੀਆਂ ਰੇਖਾਵਾਂ ਵੇਖ ਰਹੇ
ਹਨ। ਹਰ ਇੱਕ ਦੇ ਮੱਥੇ ਤੇ ਚਮਕਦੀ ਹੋਈ, ਦਿਵਿਆ ਚਮਕਦੇ ਹੋਏ ਸਿਤਾਰੇ ਦੀ ਚਮਕ ਵੇਖ ਰਹੇ ਹਨ। ਨੈਣਾਂ
ਤੋਂ ਸਨੇਹ ਦੀ ਰੇਖਾ ਵੇਖ ਰਹੇ ਹਨ। ਮੁੱਖ ਤੋਂ ਗਿਆਨ ਦੀ ਰੇਖਾ ਵੇਖ ਰਹੇ ਹਨ। ਦਿਲ ਵਿਚ ਦਿਲਾਰਾਮ
ਦੇ ਲਵਲੀਨ ਦੀ ਰੇਖਾ ਵੇਖ ਰਹੇ ਹਨ। ਹੱਥਾਂ ਵਿਚ ਗਿਆਨ ਦੇ ਖਜਾਨੇ ਦੀ ਰੇਖਾ ਵੇਖ ਰਹੇ ਹਨ। ਪੈਰਾਂ
ਵਿਚ ਕਦਮ ਵਿਚ ਪਦਮ ਦੀ ਰੇਖਾ ਵੇਖ ਰਹੇ ਹਨ। ਹਰ ਇੱਕ ਬੱਚਾ ਇਨ੍ਹਾਂ ਰੇਖਾਵਾਂ ਵਿਚ ਨੰਬਰਵਾਰ ਸੰਪੰਨ
ਹੈ। ਅਜਿਹਾ ਭਾਗ ਤੁਹਾਡੇ ਬਿਨਾਂ ਹੋਰ ਕਿਸੇ ਦਾ ਵੀ ਨਹੀਂ ਹੈ। ਤੁਹਾਡਾ ਇਤਨਾ ਸ੍ਰੇਸ਼ਠ ਭਾਗ ਹਰ
ਬੱਚੇ ਤੋਂ ਚਮਕਦਾ ਵਿਖਾਈ ਦੇ ਰਿਹਾ ਹੈ। ਅਤੇ ਇਹ ਭਾਗ ਅਵਿਨਾਸ਼ੀ ਬਣ ਜਾਂਦਾ ਹੈ ਕਿਉਂ? ਕਿਉਂਕਿ
ਦੇਣ ਵਾਲਾ ਅਵਿਨਾਸ਼ੀ ਬਾਪ ਹੈ। ਇਸ ਸੰਗਮਯੁੱਗ ਤੇ ਹੀ ਅਜਿਹਾ ਸ੍ਰੇਸ਼ਠ ਭਾਗ ਹਰ ਬੱਚੇ ਤੋਂ ਚਮਕਦਾ
ਵਿਖਾਈ ਦੇ ਰਿਹਾ ਹੈ। ਅਤੇ ਇਹ ਭਾਗ ਅਵਿਨਾਸ਼ੀ ਬਣ ਜਾਂਦਾ ਹੈ ਅਤੇ ਕਿਉਂ? ਕਿਉਂਕਿ ਦੇਣ ਵਾਲਾ
ਅਵਿਨਾਸ਼ੀ ਬਾਪ ਹੈ। ਇਸ ਸੰਗਮਯੁੱਗ ਤੇ ਹੀ ਅਜਿਹਾ ਸ੍ਰੇਸ਼ਠ ਭਾਗ ਪ੍ਰਾਪਤ ਹੁੰਦਾ ਹੈ, ਜੋ ਭਵਿੱਖ
ਵਿਚ ਵੀ ਚਲਦਾ ਰਹਿੰਦਾ ਹੈ। ਇਹ ਸੰਗਮਯੁੱਗ ਸਰਵ ਪ੍ਰਾਪਤੀਆਂ ਦਾ ਯੁੱਗ ਹੈ, ਜੋ ਜਿੰਨਾ ਆਪਣਾ ਭਾਗ
ਜਮਾ ਕਰਦਾ ਹੈ ਉਤਨਾ ਅਨੇਕ ਜਨਮ ਭਾਗ ਦਾ ਫਲ ਪ੍ਰਾਪਤ ਹੁੰਦਾ ਰਹਿੰਦਾ ਹੈ। ਇਸ ਸੰਗਮਯੁੱਗ ਦੀ ਮਹਿਮਾ
ਤੁਸੀਂ ਬੱਚੇ ਹੀ ਜਾਣਦੇ ਹੋ। ਸੰਗਮਯੁੱਗ ਦੀਆਂ ਪ੍ਰਾਪਤੀਆਂ ਸਾਰੇ ਕਲਪ ਵਿਚ ਸ੍ਰੇਸ਼ਠ ਤੇ ਸ੍ਰੇਸ਼ਠ
ਹਨ।
ਬਾਪਦਾਦਾ ਵੇਖ ਰਹੇ ਹਨ
ਕਿ ਹਰ ਇੱਕ ਬੱਚਾ ਇਸ ਸੰਗਮਯੁੱਗ ਦੀਆਂ ਪ੍ਰਾਪਤੀਆਂ ਨਾਲ ਕਿੰਨਾਂ ਸੰਪੰਨ ਹੈ। ਤੁਸੀਂ ਸਭ ਵੀ ਸਰਬ
ਪ੍ਰਾਪਤੀਆਂ ਦੇ ਅਨੁਭਵ ਵਿਚ ਸਦਾ ਰਹਿੰਦੇ ਹੋ ਜਾਂ ਕਦੇ - ਕਦੇ ? ਅਵਿਨਾਸ਼ੀ ਬਾਪ ਹੈ ਤਾਂ
ਪ੍ਰਾਪਤੀਆਂ ਵੀ ਅਵਿਨਾਸ਼ੀ ਹਨ, ਬਾਪਦਾਦਾ ਹਰ ਬੱਚੇ ਨੂੰ ਕਿਸ ਰੂਪ ਵਿਚ ਵੇਖਣਾ ਚਾਹੁੰਦੇ ਹਨ, ਜਾਣਦੇ
ਹੋ ਨਾ! ਬਾਪਦਾਦਾ ਇਹ ਹੀ ਚਾਹੁੰਦੇ ਹਨ ਕਿ ਹਰ ਬੱਚਾ ਸਵਰਾਜ ਅਧਿਕਾਰੀ ਰਾਜਾ ਬਣੇ। ਸਬ ਦੇ ਉੱਪਰ
ਮਤਲਬ ਕਰਮਿੰਦ੍ਰਿਆ ਦੇ ਉੱਪਰ, ਮਨ - ਬੁੱਧੀ - ਸੰਸਕਾਰ ਦੇ ਉੱਪਰ ਰਾਜਾ ਬਣ ਰਾਜ ਕਰੇ। ਭਵਿੱਖ ਵਿਚ
ਤੇ ਰਾਜ ਅਧਿਕਾਰੀ ਬਣੋਗੇ ਲੇਕਿਨ ਹੁਣ ਸਵਰਾਜ ਅਧਿਕਾਰੀ ਰਾਜਾ ਬਣਨਾ ਹੈ। ਕੋਈ ਵੀ ਕਰਮਇੰਦ੍ਰੀ ਆਪਣੇ
ਕੰਟ੍ਰੋਲ ਵਿਚ ਹੋਵੇ ਕਿਉਂਕਿ ਬਾਪ ਦ੍ਵਾਰਾ ਸਰਵ ਸ਼ਕਤੀਆਂ ਦਾ ਖਜਾਨਾ ਪ੍ਰਾਪਤ ਹੋਇਆ ਹੈ। ਤਾਂ
ਬਾਪਦਾਦਾ ਹਰ ਇੱਕ ਬੱਚੇ ਨੂੰ ਸਵਰਾਜ ਅਧਿਕਾਰੀ ਰਾਜਾ ਰੂਪ ਵਿਚ ਵੇਖਣਾ ਚਾਹੁੰਦੇ ਹਨ। ਤਾਂ ਤੁਸੀਂ
ਸਭ ਸਵਰਾਜ ਅਧਿਕਾਰੀ ਬਣੇ ਹੋ? ਮਨ ਬੁੱਧੀ ਦੇ ਉੱਪਰ ਰੂਲਿੰਗ ਪਾਵਰ, ਕੰਟਰੋਲਿੰਗ ਪਾਵਰ ਆ ਗਈ ਹੈ?
ਅਧੀਨਤਾ ਤੇ ਨਹੀਂ ਹੈ? ਅਧਿਕਾਰੀ ਹੋ! ਜਦੋਂ ਬਾਪਦਾਦਾ ਨੂੰ ਨਾਲ ਵਿਚ ਰੱਖਦੇ ਹੋ, ਇਕੱਲੇ ਨਹੀਂ ਬਣਦੇ
ਹੋ। ਬਾਪ ਨੂੰ ਸਦਾ ਸਾਥੀ ਬਣਾਕੇ ਰੱਖਦੇ ਹੋ ਤਾਂ ਸਦਾ ਮਨ ਬੁੱਧੀ ਸੰਸਕਾਰ ਕਿਸੇ ਦੀ ਵੀ ਤਾਕਤ ਨਹੀਂ
ਜੋ ਕੰਟਰੋਲ ਦੇ ਵਿਚ ਨਹੀਂ ਰਹਿਣ, ਇਸਲਈ ਬਾਪਦਾਦਾ ਸ਼ਕਤੀਆਂ ਨੂੰ ਸਦਾ ਕਹਿੰਦੇ ਹਨ ਕਿ ਆਪਣੇ ਕਿਹੜੇ
ਸਵਰੂਪ ਨੂੰ ਯਾਦ ਰੱਖੋ ਜੋ ਕਦੇ ਵੀ ਬਾਪ ਦਾ ਸਾਥ ਭੁੱਲ ਨਹੀਂ ਜਾਵੇ? ਉਹ ਹੈ ਅਸੀਂ ਸ਼ਿਵਸ਼ਕਤੀ
ਹਾਂ। ਸ਼ਿਵ ਅਤੇ ਸ਼ਕਤੀ ਨਾਲ ਹਨ। ਇਹ ਸਮ੍ਰਿਤੀ ਮਾਇਆ ਜਿੱਤ, ਪ੍ਰਾਕ੍ਰਿਤੀ ਜਿੱਤ ਆਪੇ ਹੀ ਬਣਾ
ਦਿੰਦੀ ਹੈ ਕਿਉਂਕਿ ਬਾਪਦਾਦਾ ਨੇ ਸੁਨੇਹਾ ਦਿੱਤਾ ਹੈ ਕਿ ਵਰਤਮਾਨ ਸਮੇਂ ਪ੍ਰਾਕ੍ਰਿਤੀ ਆਪਣਾ ਕੰਮ
ਕਰਦੀ ਰਹਿੰਦੀ ਹੈ ਕਿਉਂਕਿ ਪ੍ਰਾਕ੍ਰਿਤੀ ਨੂੰ ਵੀ ਮਨੁੱਖ ਆਤਮਾਵਾਂ ਤੰਗ ਕਰਦੀਆਂ ਹਨ ਤਾਂ
ਪ੍ਰਾਕ੍ਰਿਤੀ ਵੀ ਤੰਗ ਕਰਦੀ ਹੈ। ਅੱਜਕਲ ਵੇਖਦੇ ਹੋ ਕਿ ਪ੍ਰਾਕ੍ਰਿਤੀ ਕਿਤੇ ਨਾ ਕਿਤੇ ਆਪਣਾ ਕੰਮ
ਕਰਦੀ ਰਹਿੰਦੀ ਹੈ ਲੇਕਿਨ ਤੁਸੀਂ ਪ੍ਰਾਕ੍ਰਿਤੀ ਜਿੱਤ ਬਣ ਪ੍ਰਾਕ੍ਰਿਤੀ ਨੂੰ ਵੀ ਸਤੋਪ੍ਰਧਾਨ ਬਣਾ ਰਹੇ
ਹੋ। ਲੋਕੀ ਤੇ ਪ੍ਰਾਕ੍ਰਿਤੀ ਦੀ ਹਲਚਲ ਵੇਖ ਡਰਦੇ ਹਨ ਕਿ ਕੱਲ ਕੀ ਹੋਵੇਗਾ! ਲੇਕਿਨ ਤੁਸੀਂ ਜਾਣਦੇ
ਹੋ ਕਿ ਅੱਛੇ ਤੋਂ ਅੱਛਾ ਹੋਵੇਗਾ ਕਿਉਂਕਿ ਹੁਣ ਇਹ ਸੰਗਮਯੁੱਗ ਸ੍ਰਿਸ਼ਟੀ ਚਕ੍ਰ ਦਾ ਅੰਮ੍ਰਿਤਵੇਲਾ
ਚੱਲ ਰਿਹਾ ਹੈ। ਤਾਂ ਅੰਮ੍ਰਿਤਵੇਲੇ ਦੇ ਬਾਅਦ ਕੀ ਹੁੰਦਾ ਹੈ? ਸਵੇਰਾ। ਹਨੇਰਾ ਖਤਮ ਹੋਕੇ ਰੌਸ਼ਨੀ ਆ
ਜਾਂਦੀ ਹੈ, ਤਾਂ ਤੁਹਾਨੂੰ ਖੁਸ਼ੀ ਹੈ ਕਿ ਹੁਣ ਸਾਡਾ ਰਾਜ ਸੁਖਮਯ ਸੰਸਾਰ, ਜਿੱਥੇ ਪ੍ਰਾਕ੍ਰਿਤੀ ਵੀ
ਸੁੱਖਮਈ ਹੈ, ਉਹ ਰਾਜ ਆਇਆ ਕਿ ਆਇਆ। ਖੁਸ਼ੀ ਹੈ ਨਾ! ਜਿਸ ਤਨ ਵਿਚ ਦੁੱਖ ਅਸ਼ਾਂਤੀ ਦਾ ਨਾਮਨਿਸ਼ਾਨ
ਨਹੀਂ ਹੋਵੇਗਾ ਕਿਉਂਕਿ ਹੁਣ ਸੰਗਮ ਤੇ ਤੁਸੀਂ ਪ੍ਰਾਕ੍ਰਿਤੀਜਿੱਤ ਬਣ ਰਹੇ ਹੋ। ਤਾਂ ਸਭ ਨੂੰ ਖੁਸ਼ੀ
ਹੈ ਨਾ ਕਿਸ ਦੀ? ਬੋਲੋ, ਸਾਡਾ ਰਾਜ ਆਉਣ ਵਾਲਾ ਹੈ। ਇਹ ਖੁਸ਼ੀ ਹੈ? ਜੋ ਇਸ ਖੁਸ਼ੀ ਵਿੱਚ ਰਹਿੰਦੇ
ਹਨ ਉਹ ਹੱਥ ਉਠਾਓ। ਬਹੁਤ ਚੰਗਾ। ਤੁਸੀਂ ਤਾਂ ਖੁਸ਼ ਰਹਿੰਦੇ ਹੋ ਇਸ ਦੀ ਮੁਬਾਰਕ ਹੋਵੇ ਲੇਕਿਨ ਅਜਿਹੀ
ਖੁਸ਼ੀ, ਆਪਣੀ ਖੁਸ਼ੀ ਤੁਹਾਡੇ ਭਾਈ ਭੈਣ ਜੋ ਦੁਖੀ ਅਸ਼ਾਂਤ ਹਨ ਉਸ ਨੂੰ ਆਪਣੇ ਬਾਪ ਦ੍ਵਾਰਾ ਲਈਆ
ਹੋਈਆਂ ਕਿਰਨਾਂ ਦ੍ਵਾਰਾ ਖੁਸ਼ੀ ਦੀਆਂ ਕਿਰਨਾਂ ਪਹੁੰਚਾਉਂਦੇ ਹੋ? ਬਾਪਦਾਦਾ ਨੇ ਕਿਹਾ ਸੀ ਕਿ ਅਜਿਹੀ
ਮਨਸਾ ਸੇਵਾ ਕਰਨ ਦਾ ਟਾਇਮ ਹਰ ਇੱਕ ਨੂੰ ਆਪਣੀ ਦਿਨਚਰਿਆ ਵਿਚ ਫਿਕਸ ਕਰਨਾ ਹੈ ਜਿਵੇਂ ਹੋਰ ਕੰਮ ਦਾ
ਵੀ ਟਾਇਮ ਫਿਕਸ ਕੀਤਾ ਹੋਇਆ ਹੈ ਇਵੇਂ ਆਪਣੀ ਖੁਸ਼ੀ ਦੀ ਖੁਰਾਕ ਦ੍ਵਾਰਾ ਦੁੱਖੀ ਆਤਮਾ ਨੂੰ ਮੰਨਸਾ
ਸ਼ਕਤੀ ਦ੍ਵਾਰਾ ਥੋੜ੍ਹਾ ਬਹੁਤ ਵਰਦਾਨ ਦੇਕੇ ਉਨ੍ਹਾਂ ਨੂੰ ਵੀ ਖੁਸ਼ ਕਰੋ, ਤਾਂ ਜਿਨ੍ਹਾਂ ਨੇ ਆਪਣਾ
ਟਾਇਮ ਮਨਸਾ ਸੇਵਾ ਦੇ ਲਈ ਫਿਕਸ ਕੀਤਾ ਹੈ, ਉਹ ਹੱਥ ਉਠਾਓ। ਅੱਛਾ ਜਿਨ੍ਹਾਂ ਨੇ ਵੀ ਨਹੀਂ ਕੀਤਾ ਹੈ,
ਹਨ ਥੋੜੇ ਲੇਕਿਨ ਹਰ ਇੱਕ ਨੂੰ ਇਸ ਦਾ ਟਾਇਮ ਫਿਕਸ ਕਰਨਾ ਹੈ ਕਿਉਂਕਿ ਆਪਣੇ ਹੀ ਭਾਈ - ਭੈਣ ਹਨ ਨਾ।
ਤਾਂ ਤਰਸ ਪੈਂਦਾ ਹੈ ਨਾ? ਕਿ ਤਰਸ ਨਹੀਂ ਪੈਂਦਾ ਹੈ? ਪੈਂਦਾ ਹੈ ਨਾ! ਅਤੇ ਬਾਪਦਾਦਾ ਸਭ ਨੂੰ ਵੇਖਣਾ
ਚਾਹੁੰਦੇ ਹਨ ਕਿ ਸੰਗਮ ਦੀਆਂ ਜੋ ਵਿਸ਼ੇਸ਼ ਗੱਲਾਂ ਹਨ ਜੋ ਅਮੁੱਲ ਹਨ ਇੱਕ ਸੰਕਲਪ ਸ਼ਕਤੀ ਤੇ ਦੂਸਰਾ
ਸੰਗਮ ਦਾ ਸਮੇਂ ਕਿਉਂਕਿ ਸੰਗਮ ਦੇ ਸਮੇਂ ਵਿਚ ਇੱਕ ਜਨਮ ਵਿਚ ਅਨੇਕ ਜਨਮ ਦੀ ਪ੍ਰਾਲਬਧ ਬਨਾਉਣੀ ਹੈ।
ਤਾਂ ਅੱਜਕਲ੍ਹ ਬਾਪਦਾਦਾ ਨੇ ਵੇਖਿਆ ਹੈ ਕਿ ਬਹੁਤਿਆਂ ਦੇ ਅਸ਼ੁੱਧ ਸੰਕਲਪ ਘਟ ਚਲਦੇ ਹਨ ਲੇਕਿਨ
ਵਿਅਰਥ ਸੰਕਲਪ ਆਉਂਦੇ ਜਾਂਦੇ ਹਨ। ਤਾਂ ਇਸ ਇੱਕ ਜਨਮ ਦੇ ਮੁੱਲ ਦੇ ਅਨੁਸਾਰ ਵਿਅਰਥ ਸੰਕਲਪ ਹੁਣ
ਫ਼ਿਨਿਸ਼ ਹੋਣੇ ਚਾਹੀਦੇ ਹਨ ਕਿਉਂਕਿ ਸੰਗਮਯੁੱਗ ਦੇ ਮਹੱਤਵ ਦੇ ਹਿਸਾਬ ਨਾਲ ਇੱਕ ਸੈਕਿੰਡ ਕਈ ਕੀਮਤੀ
ਸਮੇਂ ਦਾ ਅਧਿਕਾਰ ਦਵਾਉਂਦਾ ਹੈ ਇਸਲਈ ਹਰ ਇੱਕ ਇਨ੍ਹਾਂ ਦੀਆਂ ਗੱਲਾਂ ਦੇ , ਸਮੇਂ ਅਤੇ ਸੰਕਲਪ ਦੋਵਾਂ
ਦੇ ਮੁੱਲ ਨੂੰ ਜਾਨ ਸਮੇਂ ਨੂੰ ਅਤੇ ਸੰਕਲਪ ਨੂੰ ਸਫਲ ਕਰੋ। ਜਿਵੇਂ ਸਥੂਲ ਖਜਾਨੇ ਨੂੰ ਸਫਲ ਕਰਦੇ
ਹੋ, ਜਾਣਦੇ ਹੋ ਕਿ ਇੱਕ ਜਨਮ ਸਫਲ ਕਰਨ ਨਾਲ ਅਨੇਕ ਜਨਮ ਉਨ੍ਹਾਂ ਦੀ ਪ੍ਰਾਪਤੀ ਹੁੰਦੀ ਹੈ। ਇਵੇਂ
ਇਨ੍ਹਾਂ ਦੋਵਾਂ ਗੱਲਾਂ ਨੂੰ ਅਟੈਂਸ਼ਨ ਦੇ ਸਫਲ ਕਰ ਸਫਲਤਾ ਮੂਰਤ ਬਣੋ।
ਬਾਪਦਾਦਾ ਹਰ ਬੱਚੇ ਨੂੰ
ਅੱਜ ਇੱਕ ਵਿਸ਼ੇਸ਼ ਵਰਦਾਨ ਦੇ ਰਹੇ ਹਨ, ਹਰ ਇੱਕ ਬੱਚਾ ਅੱਜ ਤੋਂ ਆਪਣੇ ਨੂੰ ਟੈਨਸ਼ਨ ਫ੍ਰੀ ਬਣਾ ਸਕਦੇ
ਹੋ? ਦ੍ਰਿੜ੍ਹ ਸੰਕਲਪ ਕਰੋ ਕਿ ਅੱਜ ਤੋਂ ਅਟੇੰਸ਼ਨ, ਨੋ ਟੈਨਸ਼ਨ । ਬਾਪਦਾਦਾ ਜਦੋਂ ਆਪਣੇ ਬੱਚਿਆਂ ਨੂੰ
ਟੈਂਸ਼ਨ ਵਿੱਚ ਦੇਖਦੇ ਹਨ ਨਾ ਤਾਂ ਸੋਚਦੇ ਹਨ ਹੁਣੇ -ਹੁਣੇ ਇਸ ਬੱਚੇ ਦਾ ਫੋਟੋ ਨਿਕਾਲ ਕੇ ਭੇਜੋ।
ਤਾਂ ਖੁਦ ਹੀ ਸਮਝ ਜਾਏਗਾ ਕਿ ਮੈਂ ਕੀ ਬਣ ਗਿਆ! ਬਾਪਦਾਦਾ ਮਨਜੀਤ, ਜਗਤਜੀਤ ਬਣਨਾ ਚਾਹੁੰਦੇ ਹਨ।
ਟੈਂਸ਼ਨ ਕਿਸ ਵਿੱਚ, ਮਨ ਵਿੱਚ ਹੀ ਆਉਂਦਾ ਹੈ ਨਾ! ਤਾਂ ਤੁਸੀਂ ਤਾਂ ਰਾਜਾ ਹੋ ਨਾ, ਸਵਰਾਜ ਅਧਿਕਾਰੀ
ਹੋ ਨਾ! ਕੀ ਮਨ ਤੁਹਾਡਾ ਹੈ ਜਾਂ ਮਨ ਮਾਲਿਕ ਹੈ? ਤੁਸੀਂ ਕੀ ਕਹਿੰਦੇ ਹੋ? ਸਾਰਾ ਦਿਨ ਮੇਰਾ ਮਨ
ਕਹਿੰਦੇ ਹੋ ਨਾ! ਮਾਲਿਕ ਤੇ ਨਹੀਂ ਹੋ ਨਾ! ਕੌਣ ਹਿੰਮਤ ਰੱਖਦਾ ਹੈ, ਬਾਪ ਦਾ ਵਰਦਾਨ ਸਹਿਜ ਮਿਲੇਗਾ
ਪਰ ਸਿਰਫ਼ ਥੋੜਾ ਅਟੇੰਸ਼ਨ ਰੱਖਣਾ ਹੈ, ਬਾਪ ਦੇ ਵਰਦਾਨ ਦੀ ਮਦਦ ਦਾ ਅਨੁਭਵ ਕਰਕੇ ਦੇਖਣਾ ਸਭ ਦਾ ਚੇਹਰਾ
ਜਦੋਂ ਵੀ ਵੇਖੋ ਤਾਂ ਕਿਵੇਂ ਦਾ ਦਿਖਾਈ ਦਵੇ? ਟੈਂਸ਼ਨ ਫ੍ਰੀ, ਕਮਲ ਪੁਸ਼ਪ ਸਮਾਨ ਜਾਂ ਖਿੜਿਆ ਹੋਇਆ
ਗੁਲਾਬ ਦੇ ਪੁਸ਼ਪ ਮਿਸਲ।
ਬਾਪਦਾਦਾ ਨੇ ਦੇਖਿਆ ਕਿ
ਜੋ ਪਹਿਲੇ ਕੰਮ ਦਿੱਤਾ ਸੀ, ਪਰਸੈਂਟਜ ਲਿਖਣ ਦਾ। ਸਾਰਿਆਂ ਸਥਾਨਾਂ ਤੋਂ ਕੁਝ ਕੁਝ ਸਮਾਚਾਰ ਆਇਆ ਹੈ।
ਇੱਥੇ ਵੀ ਰਿਜ਼ਲਟ ਨਿਕਾਲੀ ਹੈ। ਅਟੇੰਸ਼ਨ ਦਿੱਤਾ ਉਸਦੀ ਮੁਬਾਰਕ ਬਾਪਦਾਦਾ ਦੇ ਰਹੇ ਹਨ ਪਰ ਹੁਣ
ਬਾਪਦਾਦਾ ਇਹ ਹੀ ਚਾਹੁੰਦੇ ਹਨ ਕਿ ਸਮੇਂ ਪ੍ਰਮਾਣ ਹੁਣ ਵਾਣੀ ਦਵਾਰਾ ਸੁਣਨ ਦਾ ਸਮੇਂ ਵੀ ਘੱਟ ਮਿਲੇਗਾ
ਇਸਲਈ ਮਨਸਾ ਦਵਾਰਾ ਅਤੇ ਆਪਣੇ ਚੇਹਰੇ ਅਤੇ ਚੱਲਣ ਦਵਾਰਾ ਸਰਵਿਸ ਕਰੋ। ਹੁਣ ਦਾ ਅਭਿਆਸ ਅੱਗੇ ਆਉਣ
ਵਾਲੇ ਸਮੇਂ ਵਿੱਚ ਕੰਮ ਆਏਗਾ। ਤਾਂ ਅੱਜ ਤੋਂ ਟੈਂਸ਼ਨ ਫ੍ਰੀ ਦਾ ਸੰਕਲਪ ਕਰ ਸਕਦੇ ਹੋ? ਕਰ ਸਕਦੇ ਹੋ.
ਹੱਥ ਉਠਾਓ। ਟੈਂਸ਼ਨ ਫ੍ਰੀ। ਅੱਛਾ, ਸਭ ਦਾ ਫੋਟੋ ਨਿਕਾਲੋ। ਬਹੁਤ ਵਧੀਆ। ਤਾਂ ਜੋ ਆਤਮਾਵਾਂ
ਸਰਕਮਸਟਾਨਸ਼ ਦੇ ਪ੍ਰਮਾਣ ਬਹੁਤ ਟੈਂਸ਼ਨ ਵਿੱਚ ਰਹਿੰਦੀਆਂ ਹਨ, ਅੱਜਕਲ ਦੁਨੀਆਂ ਵਿੱਚ ਟੈਂਸ਼ਨ ਬਹੁਤ
ਵੱਧ ਰਿਹਾ ਹੈ, ਤਾਂ ਤੁਹਨੂੰ ਟੈਂਸ਼ਨ ਫ੍ਰੀ ਦਾ ਅਉਭਵ ਅਤੇ ਟੈਂਸ਼ਨ ਫ੍ਰੀ ਦੀ ਚਲਣ ਅਤੇ ਚੇਹਰਾ ਉਹਨਾਂ
ਦੇ ਅੱਗੇ ਇੱਕ ਅਧਾਰਮੂਰਤ ਬਣੇਗਾ। ਜੇਕਰ ਦੁਨੀਆਂ ਵਿੱਚ ਚੱਕਰ ਲਗਾਓ ਜਾਂ ਸਮਾਚਾਰ ਸੁਣੋ ਤਾਂ ਕੀ
ਦਿਖਾਈ ਦਿੰਦਾ ਹੈ? ਟੈਮਪਰੇਰੀ ਆਪਣੇ ਨੂੰ ਖੁਸ਼ ਕਰਨ ਦਾ ਸਾਧਨ ਬਣਾਉਦੇ ਰਹਿੰਦੇ ਹਨ। ਤਾਂ ਟੈਂਸ਼ਨ
ਵਾਲਿਆਂ ਨੂੰ ਟੈਂਸ਼ਨ ਫ੍ਰੀ ਦਾ ਇਗਜੈਮਪਲ ਦਿਖਾਓ ਤਾਂ ਉਹਨਾਂ ਨੂੰ ਵੀ ਸਹਾਰਾ ਦਿਖਾਈ ਦਵੇ। ਤਾਂ
ਸੰਕਲਪ ਕੀਤਾ, ਆਪਣੇ ਮਨ ਵਿੱਚ ਸੰਕਲਪ ਕੀਤਾ ਕਿ ਟੈਂਸ਼ਨ ਫ੍ਰੀ ਰਹਾਂਗੇ? ਕੀਤਾ? ਦ੍ਰਿੜ੍ਹ ਕੀਤਾ ਜਾਂ
ਸਾਧਾਰਨ ਕੀਤਾ? ਜਿੱਥੇ ਦ੍ਰਿੜ੍ਹਤਾ ਹੁੰਦੀ ਹੈ ਉੱਥੇ ਸਫ਼ਲਤਾ ਹੋਈ ਪਈ ਹੈ। ਕਰਾਂਗੇ ਨਹੀਂ, ਕਰਨਾ ਹੀ
ਹੈ, ਕਰਨਾ ਹੀ ਹੈ। ਪਸੰਦ ਹੈ? ਇਸ ਵਿੱਚ ਹੱਥ ਉਠਾਓ।
ਬਾਪਦਾਦਾ ਨੇ ਇੱਕ ਗੱਲ
ਦੇਖੀ ਹੈ ਕਿ ਹੱਥ ਉਠਾ ਕੇ ਬਹੁਤ ਖੁਸ਼ ਕਰ ਦਿੰਦੇ ਹਨ। ਹੱਥ ਉਠਾ ਕੇ ਖੁਸ਼ ਤਾਂ ਕੀਤਾ ਪਰ ਹੁਣ ਕੀ
ਕਰਨਗੇ? ਦ੍ਰਿੜ੍ਹ ਸੰਕਲਪ, ਸਾਧਾਰਨ ਸੰਕਲਪ ਉਸ ਵਿੱਚ ਰਾਤ ਦਿਨ ਦਾ ਫ਼ਰਕ ਹੈ। ਕਰਾਂਗੇ ਅਤੇ ਕਰਨਾ ਹੀ
ਹੈ। ਤਾਂ ਇਸ ਵਰ੍ਹੇ ਦੀ ਇਸ ਸੀਜਨ ਦਾ ਅੱਜ ਲਾਸ੍ਟ ਡੇ ਹੈ ਪਰ ਅਗਲੀ ਸੀਜਨ ਵਿੱਚ ਬਾਪਦਾਦਾ ਹਰ ਇੱਕ
ਛੋਟਾ ਵੱਡਾ ਸੈਂਟਰ, ਕਾਫੀ ਟਾਇਮ ਹੈ ਵਿੱਚ, ਅਗਲੇ ਵਰ੍ਹੇ ਦੀ ਸੀਜਨ ਵਿੱਚ ਕਾਰਨ ਨਹੀਂ ਪਰ ਨਿਵਾਰਨ
ਸਵਰੂਪ ਦੇਖਣਾ ਚਾਹੁੰਦੇ ਹਨ। ਤਾਂ ਕਿੰਨਾ ਹਿੰਮਤ ਅਤੇ ਉਮੰਗ ਹੈ ਕਿ ਬ੍ਰਾਹਮਣ ਪਰਿਵਾਰ ਵਿੱਚ ਟੈਨਸ਼ਨ
ਦਾ ਨਾਮਨਿਸ਼ਾਨ ਨਹੀਂ ਹੋਵੇ। ਹੋ ਸਕਦਾ ਹੈ? ਹਰ ਇੱਕ ਆਪਣੇ ਤੋਂ ਪੁੱਛੇ, ਹੋ ਸਕਦਾ ਹੈ? ਇਹ ਖੁਸ਼ਖਬਰੀ
ਬਾਪਦਾਦਾ ਸੁਣਨਾ ਚਾਹੁੰਦੇ ਹਨ।
ਬਾਪਦਾਦਾ ਨੇ ਦੇਖਿਆ ਕਿ
ਚਾਹੁਣਾ ਸਭ ਰੱਖਦੇ ਹਨ, ਕਰਾਂਗੇ ਪਰ ਜਦੋਂ ਸਮੱਸਿਆ ਆਉਂਦੀ ਹੈ ਤਾਂ ਸਮੱਸਿਆ ਆਪਣਾ ਬਣਾ ਦਿੰਦੀ ਹੈ।
ਫਿਰ ਬਹੁਤ ਮਿੱਠੀਆਂ ਗੱਲਾਂ ਕਰਦੇ ਹਨ, ਇਹ ਹੋ ਜਾਂਦਾ ਹੈ ਨਾ, ਇਹ ਤਾਂ ਹੋਵੇਗਾ ਨਾ! ਇਹ
ਤਾਂ ਚੱਲਣਾ ਹੈ ਨਾ!
ਬਾਪਦਾਦਾ ਨੂੰ ਬਹੁਤ ਮਿੱਠੀਆਂ - ਮਿੱਠੀਆਂ ਗੱਲਾਂ ਸੁਣਾਉਂਦੇ ਹਨ। ਸਭਦਾ ਕਾਰਨ ਰਾਜਾ ਬਣ ਜਾਓ, ਬਸ।
ਸਵਰਾਜ ਅਧਿਕਾਰੀ ਬਣ ਜਾਓ। ਤਾਂ ਅੱਜ ਬਾਪਦਾਦਾ ਸਭ ਬੱਚਿਆਂ ਨੂੰ ਭਾਵੇਂ ਸਾਹਮਣੇ ਬੈਠੇ ਹਨ, ਭਾਵੇਂ
ਦੂਰ ਦਿਲ ਵਿੱਚ ਬੈਠੇ ਹਨ। ਤੁਸੀਂ ਤਾਂ ਅੱਖਾਂ ਦੇ ਸਾਹਮਣੇ ਹੋ, ਪਰ ਬਾਪਦਾਦਾ ਜੋ ਦੂਰ ਬੈਠੇ ਹਨ
ਉਹਨਾਂ ਨੂੰ ਦਿਲ ਵਿੱਚ ਦੇਖ ਰਹੇ ਹਨ।
ਬਾਪਦਾਦਾ ਨੂੰ ਪਤਾ ਹੈ
ਕਿ ਅੱਜ ਦੇ ਦਿਨ ਮਧੂਬਨ ਵਿੱਚ ਵੀ ਛੋਟੀ ਛੋਟੀ ਗੀਤਾ ਪਾਠਸ਼ਾਲਾਵਾਂ ਬਣ ਗਈਆਂ ਹਨ। ਬੱਚੇ ਆਏ ਹਨ,
ਬਾਪਦਾਦਾ ਬਹੁਤ ਬਹੁਤ ਥੱਲੇ ਬੈਠਣ ਵਾਲਿਆਂ ਨੂੰ, ਕਿੱਥੇ -ਕਿੱਥੇ ਬੈਠਣ ਵਾਲਿਆਂ ਨੂੰ ਸਭਤੋਂ ਪਹਿਲੇ
ਦਿਲ ਦਾ ਦੁਲਾਰ ਅਤੇ ਯਾਦਪਿਆਰ ਦੇ ਰਹੇ ਹਨ। (ਅੱਜ ਸ਼ਾਂਤੀਵਨ ਵਿੱਚ 28 ਹਜ਼ਾਰ ਤੋਂ ਵੀ ਵੱਧ ਭਰਾ ਭੈਣਾਂ
ਪਹੁੰਚੇ ਹੋਏ ਹਨ) ਬਾਪਦਾਦਾ ਨੇ ਦੇਖਿਆ ਕਿ ਬੱਚਿਆਂ ਨੂੰ ਥੋੜੀ ਤਕਲੀਫ਼ ਤੇ ਦੇਖਣੀ ਪਈ ਹੈ ਪਰ ਇਹ
ਤਕਲੀਫ਼ ਖੁਸ਼ੀ ਵਿੱਚ ਅਨੁਭਵ ਨਹੀਂ ਕਰਦੇ ਹਨ। ਫਿਰ ਵੀ ਆਰਾਮ ਨਾਲ ਸੋਨ ਦੇ ਲਈ ਤਿੰਨ ਪੈਰ ਧਰਤੀ ਤੇ
ਮਿਲੀ ਹੈ ਨਾ। ਜੋ ਪਟਰਾਨੀ ਬਣੇ ਹਨ ਉਹਨਾਂ ਬੱਚਿਆਂ ਨੂੰ ਬਾਪਦਾਦਾ ਵਿਸ਼ੇਸ਼ ਯਾਦਪਿਆਰ ਦੇ ਰਹੇ ਹਨ।
ਅੱਛਾ, ਜੋ ਅੱਜ ਪਹਿਲੀ ਵਾਰੀ ਮਧੂਬਨ ਆਏ ਹਨ, ਜਾਂ ਬਾਪਦਾਦਾ ਨਾਲ ਮਿਲਣ ਆਏ ਹਨ, ਉਹ ਉੱਠੋ। ਅੱਜ
ਪਹਿਲੀ ਵਾਰੀ ਆਉਣ ਵਾਲੇ ਬੱਚਿਆਂ ਨੂੰ ਬਾਪਦਾਦਾ ਨਵੇਂ ਬ੍ਰਾਹਮਣ ਪਰਿਵਾਰ ਵਿੱਚ ਆਪਣੇ ਵਲੋਂ ਅਤੇ
ਬ੍ਰਾਹਮਣ ਪਰਿਵਾਰ ਦੇ ਵਲੋਂ ਬਹੁਤ -ਬਹੁਤ ਵਧਾਈ ਦੇ ਰਹੇ ਹਨ ਕਿਉਂਕਿ ਫਿਰ ਵੀ ਟੁਲੇਟ ਆਏ ਹੋ ਪਰ ਆ
ਤਾਂ ਗਏ। ਬਾਪਦਾਦਾ ਅਤੇ ਪਰਿਵਾਰ ਨੂੰ ਦੇਖ ਤੇ ਲਿਆ। ਬਾਪਦਾਦਾ ਸਮਝਦੇ ਹਨ ਕੀ ਤੁਸੀਂ ਭਾਵੇਂ ਤਾਂ
ਅੱਜ ਆਉਣ ਵਾਲਿਆਂ ਨੂੰ ਵਿਸ਼ੇਸ਼ ਵਰਦਾਨ ਹੈ ਕਿ ਜੇਕਰ ਦਿਲ ਤੋਂ ਚਾਹੋਂ ਤਾਂ ਲਾਸ੍ਟ ਸੋ ਫਾਸਟ, ਫਾਸਟ
ਸੋ ਅੱਗੇ ਆ ਸਕਦੇ ਹੋ। ਬਾਪਦਾਦਾ ਅਤੇ ਪਰਿਵਾਰ ਦਾ ਤੁਸੀਂ ਸਭ ਆਤਮਾਵਾਂ ਨਾਲ ਪਿਆਰ ਹੈ, ਸਹਿਯੋਗੀ
ਬਣਨਗੇ, ਸਨੇਹ ਦੇਣਗੇ ਅਤੇ ਤੁਹਾਨੂੰ ਅੱਗੇ ਵਧਾਉਣਗੇ। ਚਾਂਸ ਦੇਣਗੇ, ਇਸਲਈ ਅੱਜ ਆਉਣ ਵਾਲਿਆਂ ਨੂੰ
ਅੱਗੇ ਵਧਣ ਦਾ ਬਹੁਤ ਚੰਗਾ ਚਾਂਸ ਡਰਾਮੇ ਵਿੱਚ ਮਿਲ ਸਕਦਾ ਹੈ। ਸਾਰਾ ਪਰਿਵਾਰ ਜਿਥੋਂ ਤੋਂ ਵੀ ਆਏ
ਹੋ ਤਾਂ ਉਹ ਪਰਿਵਾਰ ਤੁਹਾਡਾ ਸਹਿਯੋਗੀ ਬਣੇਗਾ, ਤੁਸੀਂ ਸਹਿਜ ਯੋਗੀ ਬਣਨਾ। ਅੱਛਾ।
ਸੇਵਾ ਦਾ ਟਰਨ ਰਾਜਸਥਾਨ
ਅਤੇ ਭੋਪਾਲ ਜੇਨ ਦਾ ਹੈ :-
ਰਾਜਸਥਾਨ ਦੀ ਧਰਤੀ
ਬ੍ਰਹਮਾ ਬਾਪ ਨੂੰ ਬਹੁਤ ਪਸੰਦ ਆਈ, ਜੋ ਰਾਜਸਥਾਨ ਵਿੱਚ ਹੀ ਮਧੂਬਨ ਬਣਾਇਆ ਹੈ। ਰਾਜਸਥਾਨ ਦੀ ਸੇਵਾ
ਬਾਪਦਾਦਾ ਨੇ ਦੇਖਿਆ ਕਿ ਹਰ ਸਥਾਨ ਵਿੱਚ ਹੁਣ ਵ੍ਰਿਧੀ ਚੰਗੀ ਹੋ ਰਹੀ ਹੈ। ਨਵੀਆਂ ਨਵੀਆਂ ਆਤਮਾਵਾਂ
ਨੂੰ ਬਾਪ ਦਾ ਸੰਦੇਸ਼ ਦੇਣ ਦੇ ਪ੍ਰੋਗ੍ਰਾਮ ਵੀ ਚੰਗੇ ਹੋ ਰਹੇ ਹਨ। ਪਰ ਬਾਪਦਾਦਾ ਸਭ ਨੂੰ ਇਹ ਹੀ
ਕਹਿੰਦੇ ਹਨ ਹਰ ਇਕ ਸੇਵਾਕੇਂਦਰ ਯੱਗ ਸਨੇਹੀ ਵਾਰਿਸ, ਅਜਿਹਾ ਗਰੁੱਪ ਬਣਾਵੇ ਜੋ ਖੁਦ ਵੀ ਅੱਗੇ ਵੱਧ
ਜਾਵੇ, ਹੋਰਾਂ ਨੂੰ ਵੀ ਯੱਗ ਸਨੇਹੀ ਬਣਾਏ। ਅਗਲੀ ਵਾਰੀ ਵੀ ਬਾਪਦਾਦਾ ਨੇ ਇਹ ਕਿਹਾ ਯੱਗ ਸਨੇਹੀ,
ਸੇਵਾ ਸਨੇਹੀ ਅਤੇ ਸਫਲ ਕਰਨ ਵਿੱਚ ਸਦਾ ਅੱਗੇ ਤੋਂ ਅੱਗੇ ਵਧਣ ਵਾਲੇ, ਵ੍ਰਿਧੀ ਹੋ ਰਹੀ ਹੈ, ਚੰਗਾ
ਹੈ, ਸੰਦੇਸ਼ ਦੇਣ ਦੇ ਕੰਮ ਵਿੱਚ ਹਰ ਇੱਕ ਉਮੰਗ -ਉਤਸ਼ਾਹ ਵਿੱਚ ਹਨ। ਹੁਣ ਬਾਪਦਾਦਾ ਇਹ ਹੀ ਦੇਖਣਾ
ਚਾਹੁੰਦੇ ਹਨ ਕਿ ਖੁਦ ਅਤੇ ਸੇਵਾ ਦੋਵਾਂ ਦਾ ਬੈਲੇਂਸ ਕਰਨ ਵਾਲੇ, ਹਰ ਇੱਕ ਸੈਂਟਰ ਤੋਂ ਜ਼ਿਆਦਾ ਤੋਂ
ਜ਼ਿਆਦਾ ਅੱਗੇ ਆਉਣੇ ਚਾਹੀਦੇ ਹਨ। ਸਿਰਫ਼ ਸੇਵਾ ਨਹੀਂ, ਸਵ ਅਤੇ ਸੇਵਾ ਕਿਉਂਕਿ ਖੁਦ ਪਰਿਵਰਤਨ ਦਾ ਸਮੇਂ
ਐਨਾ ਜ਼ਿਆਦਾ ਨਹੀਂ ਹੈ, ਇਸਲਈ ਪਹਿਲੇ ਸਵ ਸਾਥ ਵਿੱਚ ਸੇਵਾ। ਹਰ ਇੱਕ ਸੇਵਾਕੇਂਦਰ ਨਿਰਵਿਗਣ, ਸਭ ਸਾਥੀ
ਨਿਰਵਿਗਣ, ਸਿਰਫ਼ ਟੀਚਰ ਨਹੀਂ ਪਰ ਸਾਰਾ ਕਲਾਸ ਨਿਰਵਿਗਣ ਅਤੇ ਖੁਦ ਪ੍ਰੀਵਰਤਨ ਦਾ ਅਟੇੰਸ਼ਨ ਰੱਖਣ ਵਾਲੇ
ਹੋ। ਤਾਂ ਇਹ ਵ੍ਰਿਧੀ ਕਰੋ। ਇਕ ਇਕ ਦੀ ਗੱਲਾਂ ਨੂੰ ਸੁਣੋ ਅਤੇ ਉਹਨਾਂ ਨੂੰ ਉਮੰਗ -ਉਤਸ਼ਾਹ ਦੇ ਪੰਖ
ਲਗਾਓ, ਜੋ ਬਾਪਦਾਦਾ ਨੂੰ ਨਿਰਵਿਗਣ ਸੈਂਟਰ ਦਾ ਸਮਾਚਾਰ ਦੇ ਸਕੋ। ਬਾਕੀ ਬਾਪਦਾਦਾ ਨੇ ਦੇਖਿਆ
ਰਾਜਸਥਾਨ ਵੀ ਅੱਗੇ ਵੱਧ ਰਿਹਾ ਹੈ, ਵੱਧਦਾ ਰਹੇਗਾ। ਬਾਪਦਾਦਾ ਹਰ ਇੱਕ ਬੱਚੇ ਨੂੰ ਅੱਗੇ ਵੱਧਣ ਦੀ
ਮੁਬਾਰਕ ਦੇ ਰਹੇ ਹਨ। ਅੱਛਾ।
ਭੋਪਾਲ ਜ਼ੋਨ :-
ਅੱਛਾ। ਇਹ ਜ਼ੋਨ ਵੀ ਆਪਣੇ
ਪਰਿਵਰਤਨ ਅਤੇ ਸੇਵਾ ਦੀ ਵ੍ਰਿਧੀ ਵਿੱਚ ਚੰਗਾ ਅੱਗੇ ਵੱਧ ਰਿਹਾ ਹੈ। ਬਾਪਦਾਦਾ ਨੂੰ ਖੁਸ਼ੀ ਹੈ ਕਿ ਹਰ
ਇੱਕ ਬੱਚਾ ਖੁਦ ਦੇ ਪ੍ਰਤੀ ਵੀ ਪਲਾਨ ਬਣਾ ਰਹੇ ਹਨ ਅਤੇ ਪ੍ਰੈਕਟੀਕਲ ਵਿੱਚ ਵੀ ਲਿਆ ਰਹੇ ਹਨ। ਅਤੇ
ਬਾਬਾ ਦੀ ਸ਼ੁਭ ਆਸ਼ ਹੈ ਕਿ ਸਦਾ ਅੱਗੇ ਵੱਧਦੇ ਰਹਿਣਗੇ। ਹਰ ਇੱਕ ਜ਼ੋਨ ਵਿੱਚ ਦੇਖਿਆ ਜਾਂਦਾ ਹੈ ਕਿ
ਹਾਲੇ ਉਮੰਗ -ਉਤਸ਼ਾਹ ਹੈ ਇਸਲਈ ਸੇਵਾ ਵਿੱਚ ਆਪਣੇ ਸਥਾਨ ਵਿੱਚ ਵ੍ਰਿਧੀ ਕਰ ਰਹੇ ਹਨ। ਬਾਪਦਾਦਾ ਅੱਗੇ
ਦੇ ਲਈ ਵੀ ਮੁਬਾਰਕ ਦੇ ਰਹੇ ਹਨ, ਵੱਧਦੇ ਚੱਲੋ, ਉੱਡਦੇ ਚੱਲੋ, ਉਡਾਉਂਦੇ ਚੱਲੋ। ਅੱਛਾ।
ਡਬਲ ਵਿਦੇਸ਼ੀ ਭਰਾ ਭੈਣਾਂ
ਨਾਲ:- ਫਾਰੇਂਨ
ਵਾਲਿਆਂ ਦੇ ਕੋਲ ਪੇਪਰਸ ਤਾਂ ਆਉਂਦੇ ਹਨ ਪਰ ਇੱਕ ਵਿਸ਼ੇਸ਼ਤਾ ਹੈ ਕਿ ਉਹ ਸੱਚੀ ਦਿਲ ਨਾਲ ਬੋਲ ਦਿੰਦੇ
ਮੁਬਾਰਕ ਹੈ। ਅੰਦਰ ਨਹੀਂ ਰੱਖਦੇ ਹਨ ਉਸਦਾ ਸਮਾਧਾਨ ਸੱਚੀ ਦਿਲ ਨਾਲ ਕਰਦੇ ਰਹਿੰਦੇ ਹਨ। ਇਹ ਬਾਪਦਾਦਾ
ਨੂੰ ਖੁਸ਼ੀ ਹੈ ਕਿ ਸਾਫ਼ ਦਿਲ ਤਾਂ ਹਜ਼ੂਰ ਹਾਜ਼ਿਰ ਹੋ ਜਾਂਦਾ ਹੈ। ਚੰਗੀ ਰਿਜ਼ਲਟ ਦੇਖ ਬਾਪਦਾਦਾ ਮੁਬਾਰਕ
ਵੀ ਦੇ ਰਹੇ ਹਨ ਅਤੇ ਵਰਦਾਨ ਵੀ ਦੇ ਰਹੇ ਹਨ ਕਿ ਸਦਾ ਵੱਧਦੇ ਰਹਿਣਗੇ। ਟੀਚਰਸ ਵੀ ਚੰਗੀ ਮਿਹਨਤ ਕਰ
ਰਹੀਆਂ ਹਨ। ਬਾਪਦਾਦਾ ਨੂੰ ਖੁਸ਼ੀ ਹੁੰਦੀ ਹੈ ਕਿ ਸਭਤੋਂ ਜ਼ਿਆਦਾ ਮਧੂਬਨ ਦਾ ਫਾਇਦਾ ਫ਼ਾਰੇੰਨ ਵਾਲੇ ਵੀ
ਉਠਾ ਰਹੇ ਹਨ। ਤਾਂ ਇਸ ਗੱਲ ਨੂੰ ਬਾਪਦਾਦਾ ਦੇਖਦੇ ਹਨ ਕਿ ਫ਼ਾਰੇਨ ਦੇ ਛੋਟੇ ਛੋਟੇ ਸਥਾਨਾਂ ਤੇ ਵੀ
ਆਵਾਜ਼ ਬੁਲੰਦ ਕਰਨ ਦੀ ਸੇਵਾ ਕਰਨਾ ਸ਼ੁਰੂ ਕਰ ਦਿੱਤਾ ਹੈ। ਤਾਂ ਸੇਵਾ ਦੀ ਮੁਬਾਰਕ ਹੋਵੇ, ਖੁਦ
ਪਰਿਵਰਤਨ ਦੀ ਮੁਬਾਰਕ ਹੋਵੇ। ਉੱਡਦੇ ਚੱਲੋ ਅਤੇ ਉਡਾਉਂਦੇ ਚੱਲੋ। ਅੱਛਾ।
ਚਾਰੋਂ ਪਾਸੇ ਦੇ ਦੇਸ਼ ਅਤੇ
ਵਿਦੇਸ਼ ਦੇ ਬੱਚਿਆਂ ਨੂੰ ਬਾਪਦਾਦਾ ਪੁਰਸ਼ਾਰਥ ਵਿੱਚ ਸਹਿਜ ਅੱਗੇ ਵੱਧਣ ਅਤੇ ਵਧਾਉਣ ਦੀ ਖਾਸ ਮੁਬਾਰਕ
ਦੇ ਰਹੇ ਹਨ। ਹੁਣ ਜੋ ਵੀ ਸਮੇਂ ਆਉਣ ਵਾਲਾ ਹੈ, ਉਸਦਾ ਲਈ ਬਾਪਦਾਦਾ ਨੇ ਡਾਇਰੈਕਸ਼ਨ ਦੇ ਦਿੱਤੇ ਹਨ
ਕਿ ਤੀਵ੍ਰ ਪੁਰਸ਼ਾਰਥੀ ਬਣ ਸੈਕਿੰਡ ਵਿੱਚ ਬਿੰਦੂ ਲਗਾਉਣ, ਫੁਲਸਟਾਪ ਲਗਾਉਣ ਦਾ ਅਭਿਆਸ ਅਤਿ ਜ਼ਰੂਰੀ
ਹੈ। ਇਸ ਗੱਲ ਨੂੰ ਹਲਕਾ ਨਹੀਂ ਕਰੋ। ਅਚਾਨਕ ਕੁਝ ਨਾ ਕੁਝ ਹੋਣਾ ਹੀ ਹੈ ਇਸਲਈ ਬਾਪ ਦੀ ਸ਼ੁਭ ਆਸ਼ ਹੈ
ਕਿ ਹਰ ਇੱਕ ਬੱਚਾ ਸਾਥ ਹੈ, ਸਾਥ ਚੱਲਾਂਗੇ, ਨਾਲ ਰਾਜ ਕਰਨਗੇ ਬ੍ਰਹਮਾ ਬਾਬਾ ਦੇ ਨਾਲ, ਸਿਵਬਾਬਾ
ਸਾਕਸ਼ੀ ਹੋ ਜਾਏਗਾ। ਸਾਥੀ ਬਣਨ ਵਾਲੇ ਹੋ ਤਾਂ ਬਾਪਦਾਦਾ ਸਮਾਨ ਬਣਨਾ ਹੀ ਹੈ। ਅੱਛਾ - ਹਰ ਇੱਕ ਬੱਚੇ
ਨੂੰ ਬਾਪਦਾਦਾ ਦੇ ਵਲੋਂ ਇਸ ਵਰ੍ਹੇ ਦੀ ਮੁਬਾਰਕ ਹੈ ਅਤੇ ਅੱਗੇ ਵਰ੍ਹੇ ਦੀ ਵੀ ਮੁਬਾਰਕ ਹੈ ਕਿ ਸਦਾ
ਬਾਪ ਸਮਾਨ ਬਣਨਾ ਹੀ ਹੈ। ਅੱਛਾ।
ਵਰਦਾਨ:-
ਮਨਨ ਸ਼ਕਤੀ
ਦ੍ਵਾਰਾ ਸ਼ਕਤੀਸ਼ਾਲੀ ਬਣ ਵਿਘਨਾਂ ਦੇ ਫੋਰਸ ਨੂੰ ਸਮਾਪਤ ਕਰਨ ਵਾਲੇ ਸਰਵ ਆਕਰਸ਼ਣ ਮੁਕਤ ਭਵ।
ਵਰਤਮਾਨ ਸਮੇਂ ਮਨਨ ਸ਼ਕਤੀ
ਦ੍ਵਾਰਾ ਆਤਮਾ ਵਿਚ ਸਰਵ ਸ਼ਕਤੀਆਂ ਭਰਨ ਦੀ ਜਰੂਰਤ ਹੈ। ਇਸ ਦੇ ਲਈ ਅੰਤਰਮੁਖੀ ਬਣ ਹਰ ਪੁਆਇੰਟ ਤੇ
ਮਨਨ ਕਰੋ ਤਾਂ ਮੱਖਣ ਨਿਕਲੇਗਾ ਅਤੇ ਸ਼ਕਤੀਸ਼ਾਲੀ ਬਣ ਜਾਵੋਗੇ। ਅਜਿਹੀਆਂ ਸ਼ਕਤੀਸ਼ਾਲੀ ਆਤਮਾਵਾਂ
ਅਤੀਂਇੰਦਰੀਆਂ ਸੁਖ ਦੀ ਪ੍ਰਾਪਤੀ ਦਾ ਅਨੁਭਵ ਕਰਦੀਆਂ ਹਨ, ਉਨ੍ਹਾਂ ਨੂੰ ਅਲਪਕਾਲ ਦੀ ਕੋਈ ਵੀ ਚੀਜ਼
ਆਕਰਸ਼ਿਤ ਨਹੀਂ ਕਰ ਸਕਦੀ। ਉਨ੍ਹਾਂ ਦੀ ਮਗਨ ਅਵਸਥਾ ਦ੍ਵਾਰਾ ਜੋ ਰੂਹਾਨੀਅਤ ਦੀ ਸ਼ਕਤੀਸ਼ਾਲੀ ਸਥਿਤੀ
ਬਣਦੀ ਹੈ ਉਸ ਨਾਲ ਵਿਘਨਾਂ ਦਾ ਫੋਰਸ ਸਮਾਪਤ ਹੋ ਜਾਂਦਾ ਹੈ।
ਸਲੋਗਨ:-
ਬ੍ਰਾਹਮਣ ਸੰਸਾਰ
ਵਿਚ ਸਰਬ ਦਾ ਸਮਾਂਨ ਪ੍ਰਾਪਤ ਕਰਨ ਵਾਲੇ ਹੀ ਤਖ਼ਤਨਸ਼ੀਨ ਬਣਦੇ ਹਨ।
ਇਹ ਅਵਿਅਕਤ ਇਸ਼ਾਰੇ -
ਅਪਵਿੱਤਰਤਾ ਦੇ ਬੀਜ ਨੂੰ ਵੀ ਸਮਾਪਤ ਕਰ ਸੰਪੂਰਨ ਸਵੱਛ ( ਪਵਿੱਤਰ) ਬਣੋ। ਬ੍ਰਹਮਾ ਬਾਪ ਅਤੇ ਸ਼ਿਵ
ਬਾਪ ਦੀ ਵਿਸ਼ੇਸ਼ ਪਸੰਦਗੀ ਹੈ ਹੀ ਪਵਿੱਤਰਤਾ। ਲੇਕਿਨ ਪਵਿੱਤਰਤਾ ਦੀ ਪਰਿਭਾਸ਼ਾ ਬਹੁਤ ਸ੍ਰੇਸ਼ਠ ਅਤੇ
ਗੂਹੀਏ ਹੈ। ਪਵਿੱਤਰਤਾ ਜਿੱਥੇ ਹੋਵੇਗੀ ਉਥੇ ਨਿਸ਼ਚੇ, ਸੱਚਾਈ - ਸਫ਼ਾਈ, ਇਹ ਸਭ ਆ ਜਾਂਦਾ ਹੈ।
ਸੰਪੂਰਨ ਪਵਿੱਤਰਤਾ ਦਾ ਅਰਥ ਹੀ ਹੈ - ਸਵਪਨ ਮਾਤ੍ਰ ਵੀ ਅਪਵਿੱਤ੍ਰਤਾ ਮਨ ਅਤੇ ਬੁੱਧੀ ਨੂੰ ਟਚ ਨਹੀਂ
ਕਰੇ, ਇਸੇ ਨੂੰ ਕਿਹਾ ਜਾਂਦਾ ਹੈ ਸੱਚੇ ਵੈਸ਼ਨਵ।