23.10.25 Punjabi Morning Murli Om Shanti BapDada Madhuban
ਮਿੱਠੇ ਬੱਚੇ:- ਬਾਪ ਆਏ
ਹਨ ਤੁਸੀਂ ਬੱਚਿਆਂ ਨੂੰ ਤੈਰਨਾ ਸਿਖਾਉਣ , ਜਿਸ ਨਾਲ ਤੁਸੀਂ ਇਸ ਦੁਨੀਆਂ ਤੋਂ ਪਾਰ ਹੋ ਜਾਂਦੇ ਹੋ ,
ਤੁਹਾਡੇ ਲਈ ਦੁਨੀਆਂ ਹੀ ਬਦਲ ਜਾਂਦੀ ਹੈ "
ਪ੍ਰਸ਼ਨ:-
ਜੋ ਬਾਪ ਦੇ
ਮਦਦਗਾਰ ਬਣਦੇ ਹਨ, ਉਨ੍ਹਾਂ ਨੂੰ ਮਦਦ ਦੇ ਰਿਟਰਨ ਵਿੱਚ ਕੀ ਪ੍ਰਾਪਤ ਹੁੰਦਾ ਹੈ?
ਉੱਤਰ:-
ਜੋ ਬੱਚੇ ਹੁਣ
ਬਾਪ ਦੇ ਮਦਦਗਾਰ ਬਣਦੇ ਹਨ, ਉਨ੍ਹਾਂ ਨੂੰ ਬਾਪ ਇਵੇਂ ਬਣਾ ਦਿੰਦੇ ਹਨ ਜੋ ਅੱਧਾਕਲਪ ਕਿਸੇ ਦੀ ਮਦਦ
ਲੈਣ ਤੇ ਰਾਏ ਲੈਣ ਦੀ ਲੋੜ ਹੀ ਨਹੀਂ ਰਹਿੰਦੀ ਹੈ। ਕਿੰਨਾ ਵੱਡਾ ਬਾਪ ਹੈ, ਕਹਿੰਦੇ ਹਨ ਬੱਚੇ ਤੁਸੀਂ
ਮੇਰੇ ਮਦਦਗਾਰ ਨਹੀਂ ਹੁੰਦੇ ਤਾਂ ਅਸੀਂ ਸ੍ਵਰਗ ਦੀ ਸਥਾਪਨਾ ਕਿਵੇਂ ਕਰਦੇ।
ਓਮ ਸ਼ਾਂਤੀ
ਮਿੱਠੇ - ਮਿੱਠੇ ਨੰਬਰਵਾਰ ਅਤੀ ਮਿੱਠੇ ਰੂਹਾਨੀ ਬੱਚਿਆਂ ਪ੍ਰਤੀ ਰੂਹਾਨੀ ਬਾਪ ਸਮਝਾਉਂਦੇ ਹਨ ਕਿਓਂਕਿ
ਬਹੁਤ ਬੱਚੇ ਬੇਸਮਝ ਬਣ ਗਏ ਹਨ। ਰਾਵਣ ਨੇ ਬਹੁਤ ਬੇਸਮਝ ਬਣਾ ਦਿਤਾ ਹੈ। ਹੁਣ ਸਾਨੂੰ ਕਿੰਨਾ ਸਮਝਦਾਰ
ਬਣਾਉਂਦੇ ਹਨ। ਕੋਈ ਆਈ. ਸੀ. ਐਸ ਦਾ ਇਮਤਿਹਾਨ ਪਾਸ ਕਰਦੇ ਹਨ ਤਾਂ ਸਮਝਦੇ ਹਨ ਬਹੁਤ ਵੱਡਾ ਇਮਤਿਹਾਨ
ਪਾਸ ਕੀਤਾ ਹੈ। ਹੁਣ ਤੁਸੀਂ ਤਾਂ ਵੇਖੋ ਕਿੰਨਾ ਵੱਡਾ ਇਮਤਿਹਾਨ ਪਾਸ ਕਰਦੇ ਹੋ। ਜ਼ਰਾ ਸੋਚੋ ਤਾਂ ਸਹੀ
ਪੜ੍ਹਾਉਣ ਵਾਲਾ ਕੌਣ ਹੈ! ਪੜ੍ਹਨ ਵਾਲੇ ਕੌਣ ਹਨ! ਇਹ ਵੀ ਨਿਸ਼ਚਾ ਹੈ - ਅਸੀਂ ਕਲਪ - ਕਲਪ ਹਰ 5
ਹਜ਼ਾਰ ਵਰ੍ਹੇ ਬਾਦ ਬਾਪ, ਟੀਚਰ, ਸਤਿਗੁਰੂ ਤੋਂ ਫਿਰ ਮਿਲਦੇ ਹੀ ਰਹਿੰਦੇ ਹਾਂ। ਸਿਰਫ ਤੁਸੀਂ ਬੱਚੇ
ਹੀ ਜਾਣਦੇ ਹੋ - ਅਸੀਂ ਕਿੰਨਾ ਉੱਚ ਤੇ ਉੱਚ ਬਾਪ ਦੁਆਰਾ ਉੱਚ ਵਰਸਾ ਪਾਉਂਦੇ ਹਾਂ। ਟੀਚਰ ਵੀ ਵਰਸਾ
ਦਿੰਦੇ ਹਨ ਨਾ, ਪੜ੍ਹਾ ਕਰਕੇ। ਤੁਹਾਨੂੰ ਵੀ ਪੜ੍ਹਾ ਕੇ ਤੁਹਾਡੇ ਲਈ ਦੁਨੀਆਂ ਨੂੰ ਹੀ ਬਦਲ ਦਿੰਦੇ
ਹਨ, ਨਵੀਂ ਦੁਨੀਆਂ ਵਿੱਚ ਰਾਜ ਕਰਨ ਦੇ ਲਈ। ਭਗਤੀ ਮਾਰਗ ਵਿੱਚ ਕਿੰਨੀ ਮਹਿਮਾ ਗਾਉਂਦੇ ਹਨ। ਤੁਸੀਂ
ਉਨ੍ਹਾਂ ਦੁਆਰਾ ਆਪਣਾ ਵਰਸਾ ਪਾ ਰਹੇ ਹੋ। ਇਹ ਵੀ ਤੁਸੀਂ ਬੱਚੇ ਜਾਣਦੇ ਹੋ ਕਿ ਪੁਰਾਣੀ ਦੁਨੀਆਂ ਬਦਲ
ਰਹੀ ਹੈ। ਤੁਸੀਂ ਕਹਿੰਦੇ ਹੋ ਅਸੀਂ ਸਭ ਸ਼ਿਵਬਾਬਾ ਦੇ ਬੱਚੇ ਹਾਂ। ਬਾਪ ਨੂੰ ਵੀ ਆਉਣਾ ਪੈਂਦਾ ਹੈ -
ਪੁਰਾਣੀ ਦੁਨੀਆਂ ਨੂੰ ਨਵੀਂ ਬਣਾਉਣ। ਤ੍ਰਿਮੂਰਤੀ ਦੇ ਚਿੱਤਰ ਵਿੱਚ ਵੀ ਵਿਖਾਉਂਦੇ ਹਨ ਕਿ ਬ੍ਰਹਮਾ
ਦੁਆਰਾ ਨਵੀਂ ਦੁਨੀਆਂ ਦੀ ਸਥਾਪਨਾ। ਤਾਂ ਜਰੂਰ ਬ੍ਰਹਮਾ ਮੁਖ ਵੰਸ਼ਾਵਲੀ ਬ੍ਰਾਹਮਣ - ਬ੍ਰਾਹਮਣੀਆਂ
ਚਾਹੀਦੇ ਹਨ। ਬ੍ਰਹਮਾ ਤਾਂ ਨਵੀਂ ਦੁਨੀਆਂ ਸਥਾਪਨ ਨਹੀਂ ਕਰਦੇ। ਰਚਤਾ ਹੈ ਹੀ ਬਾਪ। ਕਹਿੰਦੇ ਹਨ ਮੈਂ
ਆਕੇ ਯੁਕਤੀ ਨਾਲ ਪੂਰੀ ਦੁਨੀਆ ਦਾ ਵਿਨਾਸ਼ ਕਰਾਕੇ ਨਵੀਂ ਦੁਨੀਆਂ ਬਣਾਉਂਦਾ ਹਾਂ। ਨਵੀਂ ਦੁਨੀਆਂ ਦੇ
ਰਹਿਵਾਸੀ ਬਹੁਤ ਥੋੜੇ ਹੁੰਦੇ ਹਨ। ਗੌਰਮਿੰਟ ਕੋਸ਼ਿਸ਼ ਕਰਦੀ ਰਹਿੰਦੀ ਹੈ ਕਿ ਜਨਸੰਖਿਆ ਘੱਟ ਹੋਏ। ਹੁਣ
ਘੱਟ ਤਾਂ ਨਹੀਂ ਹੋਵੇਗੀ। ਲੜਾਈ ਵਿੱਚ ਕਰੋੜਾਂ ਮਨੁੱਖ ਮਰਦੇ ਹਨ ਫਿਰ ਮਨੁੱਖ ਘੱਟ ਥੋੜੀ ਹੁੰਦੇ ਹਨ,
ਜਨਮਸੰਖਿਆ ਤਾਂ ਫਿਰ ਵੀ ਵੱਧਦੀ ਜਾਂਦੀ ਹੈ। ਇਹ ਵੀ ਤੁਸੀਂ ਜਾਣਦੇ ਹੋ। ਤੁਹਾਡੀ ਬੁੱਧੀ ਵਿੱਚ ਵਿਸ਼ਵ
ਦੇ ਆਦਿ - ਮੱਧ - ਅੰਤ ਦਾ ਗਿਆਨ ਹੈ। ਤੁਸੀਂ ਆਪਣੇ ਨੂੰ ਸਟੂਡੈਂਟ ਵੀ ਸਮਝਦੇ ਹੋ। ਤੈਰਨਾ ਵੀ
ਸਿੱਖਦੇ ਹੋ। ਕਹਿੰਦੇ ਹੋ ਨਾ ਮੇਰੀ ਨਈਆ ਪਾਰ ਕਰੋ। ਬਹੁਤ ਨਾਮੀਗ੍ਰਾਮੀ ਹੁੰਦੇ ਹਨ ਜੋ ਤੈਰਨਾ
ਸਿੱਖਦੇ ਹਨ। ਹੁਣ ਤੁਹਾਡਾ ਤੈਰਨਾ ਵੇਖੋ ਕਿਹੋ ਜਿਹਾ ਹੈ, ਇੱਕਦਮ ਉੱਪਰ ਵਿੱਚ ਚਲੇ ਜਾਂਦੇ ਹੋ ਫਿਰ
ਇੱਥੇ ਆਉਂਦੇ ਹੋ। ਉਹ ਤਾਂ ਵਿਖਾਉਂਦੇ ਹਨ ਇੰਨੇ ਮਾਇਲਸ ਉੱਪਰ ਵਿੱਚ ਗਏ। ਤੁਸੀਂ ਆਤਮਾਵਾਂ ਕਿੰਨਾ
ਮਾਇਲਸ ਉੱਪਰ ਵਿੱਚ ਜਾਂਦੇ ਹੋ। ਉਹ ਤਾਂ ਸਥੂਲ ਵਸਤੂ ਹੈ, ਜਿਸ ਦੀ ਗਿਣਦੀ ਕਰਦੇ ਹਨ। ਤੁਹਾਡਾ ਤਾਂ
ਅਣਗਿਣਤ ਹੈ। ਤੁਸੀਂ ਜਾਣਦੇ ਹੋ ਅਸੀਂ ਆਤਮਾਵਾਂ ਆਪਣੇ ਘਰ ਚਲੀਆਂ ਜਾਵਾਂਗੀਆਂ, ਜਿੱਥੇ ਸੂਰਜ - ਚੰਦ
ਆਦਿ ਨਹੀਂ ਹੁੰਦੇ। ਤੁਹਾਨੂੰ ਖੁਸ਼ੀ ਹੈ - ਉਹ ਸਾਡਾ ਘਰ ਹੈ। ਅਸੀਂ ਉੱਥੇ ਦੇ ਰਹਿਣ ਵਾਲੇ ਹਾਂ।
ਮਨੁੱਖ ਭਗਤੀ ਕਰਦੇ ਹਨ, ਪੁਰਸ਼ਾਰਥ ਕਰਦੇ ਹਨ - ਮੁਕਤੀਧਾਮ ਵਿੱਚ ਜਾਣ ਦੇ ਲਈ। ਪਰ ਕੋਈ ਜਾ ਨਹੀਂ
ਸਕਦੇ। ਮੁਕਤੀਧਾਮ ਵਿੱਚ ਭਗਵਾਨ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਹਨ। ਕਈ ਪ੍ਰਕਾਰ ਦੇ ਯਤਨ ਕਰਦੇ ਹਨ।
ਕੋਈ ਕਹਿੰਦੇ ਹਨ ਅਸੀਂ ਜੋਤੀ - ਜੋਤ ਵਿੱਚ ਸਮਾ ਜਾਈਏ। ਕੋਈ ਕਹਿੰਦੇ ਹਨ ਮੁਕਤੀਧਾਮ ਵਿੱਚ ਜਾਈਏ।
ਮੁਕਤੀਧਾਮ ਦਾ ਕਿਸੇ ਨੂੰ ਪਤਾ ਨਹੀਂ ਹੈ। ਤੁਸੀਂ ਬੱਚੇ ਜਾਣਦੇ ਹੋ ਬਾਬਾ ਆਇਆ ਹੋਇਆ ਹੈ ਆਪਣੇ ਘਰ
ਲੈ ਜਾਣਗੇ। ਮਿੱਠਾ - ਮਿੱਠਾ ਬਾਬਾ ਆਇਆ ਹੋਇਆ ਹੈ, ਸਾਨੂੰ ਘਰ ਲੈ ਜਾਣ ਲਾਇਕ ਬਣਾਉਂਦੇ ਹਨ। ਜਿਸ
ਦੇ ਲਈ ਅੱਧਾਕਲਪ ਪੁਰਸ਼ਾਰਥ ਕਰਕੇ ਵੀ ਬਣ ਨਹੀਂ ਸਕੇ ਹਨ। ਨਾ ਕੋਈ ਜੋਤੀ ਵਿੱਚ ਸਮਾ ਸਕੇ, ਨਾ
ਮੁਕਤੀਧਾਮ ਵਿੱਚ ਜਾ ਸਕੇ, ਨਾ ਮੋਖ਼ਸ਼ ਨੂੰ ਪਾ ਸਕੇ। ਜੋ ਕੁਝ ਪੁਰਸ਼ਾਰਥ ਕੀਤਾ ਉਹ ਵਿਅਰਥ। ਹੁਣ ਤੁਸੀਂ
ਬ੍ਰਾਹਮਣ ਕੁਲਭੂਸ਼ਨਾਂ ਦਾ ਪੁਰਸ਼ਾਰਥ ਸੱਤ ਸਿੱਧ ਹੁੰਦਾ ਹੈ। ਇਹ ਖੇਡ ਕਿਵੇਂ ਬਣਿਆ ਹੋਇਆ ਹੈ। ਤੁਹਾਨੂੰ
ਹੁਣ ਆਸਤਿਕ ਕਿਹਾ ਜਾਂਦਾ ਹੈ। ਬਾਪ ਨੂੰ ਚੰਗੀ ਤਰ੍ਹਾਂ ਤੁਸੀਂ ਜਾਣਦੇ ਹੋ ਅਤੇ ਬਾਪ ਦੁਆਰਾ ਸ੍ਰਿਸ਼ਟੀ
ਚੱਕਰ ਨੂੰ ਵੀ ਜਾਣਿਆ ਹੈ। ਬਾਪ ਕਹਿੰਦੇ ਹਨ ਮੁਕਤੀ - ਜੀਵਨਮੁਕਤੀ ਦਾ ਗਿਆਨ ਕੋਈ ਵਿੱਚ ਵੀ ਨਹੀਂ
ਹੈ। ਦੇਵਤਾਵਾਂ ਵਿੱਚ ਵੀ ਨਹੀਂ ਹੈ। ਬਾਪ ਨੂੰ ਕੋਈ ਨਹੀਂ ਜਾਣਦੇ ਤਾਂ ਕਿਸੇ ਨੂੰ ਲੈ ਕਿਵੇਂ ਜਾਣਗੇ।
ਕਿੰਨੇ ਢੇਰ ਗੁਰੂ ਲੋਕ ਹਨ, ਕਿੰਨੇ ਉਨ੍ਹਾਂ ਦੇ ਫਾਲੋਅਰਸ ਬਣਦੇ ਹਨ। ਸੱਚਾ - ਸੱਚਾ ਸਤਿਗੁਰੂ ਹੈ
ਸ਼ਿਵਬਾਬਾ। ਉਸ ਨੂੰ ਤਾਂ ਚਰਨ ਹੈ ਨਹੀਂ। ਉਹ ਕਹਿੰਦੇ ਹਨ ਸਾਨੂੰ ਤਾਂ ਚਰਨ ਹੈ ਨਹੀਂ। ਮੈ ਕਿਵੇਂ
ਆਪਣੇ ਨੂੰ ਪੁਜਵਾਵਾਂ। ਬੱਚੇ ਵਿਸ਼ਵ ਦੇ ਮਾਲਿਕ ਬਣਦੇ ਹਨ, ਉਨ੍ਹਾਂ ਤੋਂ ਥੋੜ੍ਹੀ ਨਾ ਪੁਜਵਾਵਾਂਗਾ।
ਭਗਤੀ ਮਾਰਗ ਵਿੱਚ ਬੱਚੇ ਬਾਪ ਦੇ ਪੈਰ ਪੈਂਦੇ ਹਨ। ਅਸਲ ਵਿੱਚ ਤਾਂ ਬਾਪ ਦੀ ਪ੍ਰਾਪਟੀ ਦੇ ਮਾਲਿਕ
ਬੱਚੇ ਹਨ। ਪਰ ਨਿਮਰਤਾ ਵਿਖਾਉਂਦੇ ਹਨ। ਛੋਟੇ ਬੱਚੇ ਆਦਿ ਸਭ ਜਾਕੇ ਪੈਰ ਪੈਂਦੇ ਹਨ। ਇੱਥੇ ਬਾਪ
ਕਹਿੰਦੇ ਹਨ ਤੁਹਾਨੂੰ ਪੈਰੀ ਪੈਣ ਤੋਂ ਵੀ ਛੁੱਡਾ ਦਿੰਦਾ ਹਾਂ। ਕਿੰਨਾ ਵੱਡਾ ਬਾਪ ਹੈ। ਕਹਿੰਦੇ ਹਨ
ਤੁਸੀਂ ਬੱਚੇ ਮੇਰੇ ਮਦਦਗਾਰ ਹੋ। ਤੁਸੀਂ ਮਦਦਗਾਰ ਨਹੀਂ ਹੁੰਦੇ ਤਾਂ ਅਸੀਂ ਸ੍ਵਰਗ ਦੀ ਸਥਾਪਨਾ ਕਿਵੇਂ
ਕਰਦੇ। ਬਾਪ ਸਮਝਾਉਂਦੇ ਹਨ - ਬੱਚੇ, ਹੁਣ ਤੁਸੀਂ ਮਦਦਗਾਰ ਬਣੋ ਫਿਰ ਅਸੀਂ ਤੁਹਾਨੂੰ ਇਵੇਂ ਬਣਾਉਂਦੇ
ਹਾਂ ਜੋ ਕੋਈ ਦੀ ਮਦਦ ਲੈਣ ਦੀ ਲੋੜ ਹੀ ਨਹੀਂ ਰਹੇਗੀ। ਤੁਹਾਨੂੰ ਕਿਸੇ ਦੀ ਰਾਏ ਦੀ ਵੀ ਲੋੜ ਨਹੀਂ
ਰਹੇਗੀ। ਇੱਥੇ ਬਾਪ ਬੱਚਿਆਂ ਦੀ ਮਦਦ ਲੈ ਰਹੇ ਹਨ। ਕਹਿੰਦੇ ਹਨ - ਬੱਚੇ, ਹੁਣ ਛੀ - ਛੀ ਮਤ ਬਣੋ।
ਮਾਇਆ ਤੋਂ ਹਾਰ ਨਹੀਂ ਖਾਓ। ਨਹੀਂ ਤਾਂ ਨਾਮ ਬਦਨਾਮ ਕਰ ਦਿੰਦੇ ਹਨ। ਬਾਕਸਿੰਗ ਹੁੰਦੀ ਹੈ ਤਾਂ ਉਸ
ਵਿੱਚ ਜਦ ਕੋਈ ਜਿੱਤਦੇ ਹਨ ਤਾਂ ਵਾਹ - ਵਾਹ ਹੋ ਜਾਂਦੀ ਹੈ। ਹਾਰ ਖਾਣ ਵਾਲੇ ਦਾ ਮੂੰਹ ਪੀਲਾ ਹੋ
ਜਾਂਦਾ ਹੈ। ਇੱਥੇ ਵੀ ਹਾਰ ਖਾਂਦੇ ਹਨ। ਇੱਥੇ ਹਾਰ ਖਾਣ ਵਾਲੇ ਨੂੰ ਕਿਹਾ ਜਾਂਦਾ ਹੈ - ਕਾਲਾ ਮੂੰਹ
ਕਰ ਦਿੱਤਾ। ਆਏ ਹਨ ਗੋਰਾ ਬਣਨ ਦੇ ਲਈ ਫਿਰ ਕੀ ਕਰ ਦਿੰਦੇ ਹਨ। ਕੀਤੀ ਕਮਾਈ ਸਾਰੀ ਚਟ ਹੋ ਜਾਂਦੀ
ਹੈ, ਫਿਰ ਨਵੇਂ ਸਿਰੇ ਸ਼ੁਰੂ ਕਰਨਾ ਪਵੇ। ਬਾਪ ਦੇ ਮਦਦਗਾਰ ਬਣ ਫਿਰ ਹਾਰ ਖਾਣ ਨਾਮ ਬਦਨਾਮ ਕਰ ਦਿੰਦੇ
ਹਨ। ਦੋ ਪਾਰਟੀਆਂ ਹਨ। ਇੱਕ ਹਨ ਮਾਇਆ ਦੇ ਮੁਰੀਦ, ਇੱਕ ਹਨ ਈਸ਼ਵਰ ਦੇ। ਤੁਸੀਂ ਬਾਪ ਨੂੰ ਪਿਆਰ ਕਰਦੇ
ਹੋ। ਗਾਇਨ ਵੀ ਹੈ ਵਿਨਾਸ਼ ਕਾਲੇ ਵਿਪਰੀਤ ਬੁੱਧੀ। ਤੁਹਾਡੀ ਹੈ ਪ੍ਰੀਤ ਬੁੱਧੀ। ਤਾਂ ਤੁਹਾਨੂੰ ਨਾਮ
ਬਦਨਾਮ ਥੋੜੀ ਕਰਨਾ ਹੈ। ਤੁਸੀਂ ਪ੍ਰੀਤ ਬੁੱਧੀ ਫਿਰ ਮਾਇਆ ਤੋਂ ਹਾਰ ਕਿਓਂ ਖਾਂਦੇ ਹੋ। ਹਾਰਨ ਵਾਲੇ
ਨੂੰ ਦੁੱਖ ਹੁੰਦਾ ਹੈ। ਜਿੱਤਣ ਵਾਲੇ ਤੇ ਤਾਲੀ ਵਜਾਉਂਦੇ ਵਾਹ - ਵਾਹ ਕਰਦੇ ਹਨ। ਤੁਸੀਂ ਬੱਚੇ ਸਮਝਦੇ
ਹੋ ਅਸੀਂ ਤਾਂ ਪਹਿਲਵਾਨ ਹਾਂ। ਹੁਣ ਮਾਇਆ ਨੂੰ ਜਿੱਤਣਾ ਜਰੂਰ ਹੈ। ਬਾਪ ਕਹਿੰਦੇ ਹਨ ਦੇਹ ਸਹਿਤ ਜੋ
ਕੁਝ ਵੇਖਦੇ ਹੋ, ਉਨ੍ਹਾਂ ਸਭ ਨੂੰ ਭੁੱਲ ਜਾਓ। ਮਾਮੇਕਮ ਯਾਦ ਕਰੋ। ਮਾਇਆ ਨੇ ਤੁਹਾਨੂੰ ਸਤੋਪ੍ਰਧਾਨ
ਤੋਂ ਤਮੋਪ੍ਰਧਾਨ ਬਣਾ ਦਿੱਤਾ ਹੈ। ਹੁਣ ਫਿਰ ਸਤੋਪ੍ਰਧਾਨ ਬਣਨਾ ਹੈ। ਮਾਇਆ ਜੀਤੇ ਜਗਤਜੀਤ ਬਣਨਾ ਹੈ।
ਇਹ ਹੈ ਹੀ ਹਾਰ ਅਤੇ ਜਿੱਤ, ਸੁਖ ਦੁੱਖ ਦਾ ਖੇਡ। ਰਾਵਣ ਰਾਜ ਵਿੱਚ ਹਾਰ ਖਾਂਦੇ ਹਨ। ਹੁਣ ਬਾਪ ਫਿਰ
ਵਰਥ ਪਾਉਂਡ ਬਣਾਉਂਦੇ ਹਨ। ਬਾਬਾ ਨੇ ਸਮਝਾਇਆ ਹੈ - ਇੱਕ ਸ਼ਿਵਬਾਬਾ ਦੀ ਜਯੰਤੀ ਹੀ ਵਰਥ ਪਾਉਂਡ ਹੈ।
ਹੁਣ ਤੁਸੀਂ ਬੱਚਿਆਂ ਨੂੰ ਇਵੇਂ ਲਕਸ਼ਮੀ - ਨਾਰਾਇਣ ਬਣਨਾ ਹੈ। ਉੱਥੇ ਤੇ ਘਰ - ਘਰ ਵਿੱਚ ਦੀਪਮਾਲਾ
ਰਹਿੰਦੀ ਹੈ, ਸਭ ਦੀ ਜੋਤੀ ਜਗ ਜਾਂਦੀ ਹੈ। ਮੇਨ ਪਾਵਰ ਤੋਂ ਜੋਤੀ ਜਗਦੀ ਹੈ। ਬਾਬਾ ਕਿੰਨਾ ਸਹਿਜ
ਰੀਤੀ ਬੈਠ ਸਮਝਾਉਂਦੇ ਹਨ। ਬਾਪ ਦੇ ਸਿਵਾਏ ਮਿੱਠੇ - ਮਿੱਠੇ ਲਾਡਲੇ ਸਿੱਕੀਲਧੇ ਬੱਚੇ ਕੌਣ ਕਹੇਗਾ।
ਰੂਹਾਨੀ ਬਾਪ ਹੀ ਕਹਿੰਦੇ ਹਨ - ਹੇ ਮੇਰੇ ਮਿੱਠੇ ਲਾਡਲੇ ਬੱਚਿਓ, ਤੁਸੀਂ ਅੱਧਾਕਲਪ ਤੋਂ ਭਗਤੀ ਕਰਦੇ
ਆਏ ਹੋ। ਵਾਪਿਸ ਇੱਕ ਵੀ ਜਾ ਨਹੀਂ ਸਕਦੇ। ਬਾਪ ਹੀ ਆਕੇ ਸਭ ਨੂੰ ਲੈ ਜਾਂਦੇ ਹਨ।
ਤੁਸੀਂ ਸੰਗਮਯੁਗ ਤੇ ਚੰਗੀ
ਰੀਤੀ ਸਮਝ ਸਕਦੇ ਹੋ। ਬਾਪ ਕਿਵੇਂ ਆਕੇ ਸਭ ਆਤਮਾਵਾਂ ਨੂੰ ਲੈ ਜਾਂਦੇ ਹਨ। ਦੁਨੀਆਂ ਵਿੱਚ ਇਸ ਬੇਹੱਦ
ਦੇ ਨਾਟਕ ਦਾ ਕਿਸੇ ਨੂੰ ਪਤਾ ਨਹੀਂ ਹੈ, ਇਹ ਬੇਹੱਦ ਦਾ ਡਰਾਮਾ ਹੈ। ਇਹ ਵੀ ਤੁਸੀਂ ਸਮਝਦੇ ਹੋ, ਹੋਰ
ਕੋਈ ਕਹਿ ਨਾ ਸਕੇ। ਜੇਕਰ ਬੋਲੀਏ ਬੇਹੱਦ ਦਾ ਡਰਾਮਾ ਹੈ ਤਾਂ ਫਿਰ ਡਰਾਮਾ ਦਾ ਵਰਨਣ ਕਿਵੇਂ ਕਰਨਗੇ।
ਇੱਥੇ ਤੁਸੀਂ 84 ਦੇ ਚੱਕਰ ਨੂੰ ਜਾਣਦੇ ਹੋ। ਤੁਸੀਂ ਬੱਚਿਆਂ ਨੇ ਜਾਣਿਆ ਹੈ, ਤੁਹਾਨੂੰ ਹੀ ਯਾਦ ਕਰਨਾ
ਹੈ। ਬਾਪ ਕਿੰਨਾ ਸਹਿਜ ਦੱਸਦੇ ਹਨ। ਭਗਤੀ ਮਾਰਗ ਵਿੱਚ ਤੁਸੀਂ ਕਿੰਨੇ ਧੱਕੇ ਖਾਂਦੇ ਹੋ। ਤੁਸੀਂ
ਕਿੰਨਾ ਦੂਰ ਸ਼ਨਾਨ ਕਰਨ ਜਾਂਦੇ ਹੋ। ਇਕ ਲੇਕ ਹੈ ਕਹਿੰਦੇ ਹਨ ਉਸ ਵਿੱਚ ਡੁਬਕੀ ਲਗਾਉਣ ਨਾਲ ਪਰੀਆਂ
ਬਣ ਜਾਂਦੇ ਹਨ। ਹੁਣ ਤੁਸੀਂ ਗਿਆਨ ਸਾਗਰ ਵਿੱਚ ਡੁਬਕੀ ਮਾਰ ਪਰੀਜਾਦਾ ਬਣ ਜਾਂਦੇ ਹੋ। ਕੋਈ ਚੰਗਾ
ਫੈਸ਼ਨ ਕਰਦੇ ਹਨ ਤਾਂ ਕਹਿੰਦੇ ਇਹ ਤਾਂ ਜਿਵੇਂ ਪਰੀ ਬਣ ਗਈ ਹੈ। ਹੁਣ ਤੁਸੀਂ ਵੀ ਰਤਨ ਬਣਦੇ ਹੋ। ਬਾਕੀ
ਮਨੁੱਖ ਨੂੰ ਉਡਾਉਣ ਦੇ ਪੰਖ ਆਦਿ ਹੋ ਨਹੀਂ ਸਕਦੇ। ਇਵੇਂ ਉੱਡ ਨਹੀਂ ਸਕਦੇ। ਉੱਡਣ ਵਾਲੀ ਹੈ ਹੀ ਆਤਮਾ।
ਆਤਮਾ ਜਿਸ ਨੂੰ ਰਾਕੇਟ ਵੀ ਕਹਿੰਦੇ ਹਨ, ਆਤਮਾ ਕਿੰਨੀ ਛੋਟੀ ਹੈ। ਜਦੋਂ ਸਭ ਆਤਮਾਵਾਂ ਜਾਣਗੀਆਂ ਤਾਂ
ਹੋ ਸਕਦਾ ਹੈ ਤੁਸੀਂ ਬੱਚਿਆਂ ਨੂੰ ਸਾਖ਼ਸ਼ਾਤਕਾਰ ਵੀ ਹੋਵੇ। ਬੁੱਧੀ ਤੋਂ ਸਮਝ ਸਕਦੇ ਹੋ - ਇੱਥੇ ਤੁਸੀਂ
ਵਰਨਣ ਕਰ ਸਕਦੇ ਹੋ, ਹੋ ਸਕਦਾ ਹੈ ਜਿਵੇਂ ਵਿਨਾਸ਼ ਵੇਖਿਆ ਜਾਂਦਾ ਹੈ ਉਵੇਂ ਆਤਮਾਵਾਂ ਦਾ ਝੁੰਡ ਵੀ
ਵੇਖ ਸਕਦੇ ਹਨ ਕਿ ਕਿਵੇਂ ਜਾਂਦੇ ਹਨ। ਹਨੁਮਾਨ, ਗਣੇਸ਼ ਆਦਿ ਤਾਂ ਹੈ ਨਹੀਂ। ਪਰ ਉਨ੍ਹਾਂ ਦਾ ਭਾਵਨਾ
ਅਨੁਸਾਰ ਸਾਖ਼ਸ਼ਾਤਕਾਰ ਹੋ ਜਾਂਦਾ ਹੈ। ਬਾਬਾ ਤਾਂ ਹੈ ਹੀ ਬਿੰਦੀ, ਉਨ੍ਹਾਂ ਦਾ ਕੀ ਵਰਨਣ ਕਰਾਂਗੇ।
ਕਹਿੰਦੇ ਵੀ ਹਨ ਛੋਟਾ ਜਿਹਾ ਸਟਾਰ ਹੈ ਜਿਸ ਨੂੰ ਇਨ੍ਹਾਂ ਅੱਖਾਂ ਤੋਂ ਵੇਖ ਨਹੀਂ ਸਕਦੇ। ਸ਼ਰੀਰ ਕਿੰਨਾ
ਵੱਡਾ ਹੈ, ਜਿਸ ਨਾਲ ਕਰਮ ਕਰਨਾ ਹੈ। ਆਤਮਾ ਕਿੰਨੀ ਛੋਟੀ ਹੈ ਉਸ ਵਿੱਚ 84 ਦਾ ਚੱਕਰ ਨੂੰਧਿਆ ਹੋਇਆ
ਹੈ। ਇੱਕ ਵੀ ਮਨੁੱਖ ਨਹੀਂ ਹੋਵੇਗਾ ਜਿਸ ਨੂੰ ਇਹ ਬੁੱਧੀ ਵਿੱਚ ਹੋਏ ਕਿ ਅਸੀਂ 84 ਜਨਮ ਕਿਵੇਂ ਲੈਂਦੇ
ਹਾਂ। ਆਤਮਾ ਵਿੱਚ ਕਿਵੇਂ ਪਾਰ੍ਟ ਭਰਿਆ ਹੋਇਆ ਹੈ। ਵੰਡਰ ਹੈ। ਆਤਮਾ ਹੀ ਸ਼ਰੀਰ ਲੈਕੇ ਪਾਰ੍ਟ ਵਜਾਉਂਦੀ
ਹੈ। ਉਹ ਹੁੰਦਾ ਹੈ ਹੱਦ ਦਾ ਨਾਟਕ, ਇਹ ਹੈ ਬੇਹੱਦ ਦਾ। ਬੇਹੱਦ ਦਾ ਬਾਪ ਆਪ ਆਕੇ ਆਪਣਾ ਪਰਿਚੈ ਦਿੰਦੇ
ਹਨ। ਜੋ ਚੰਗੇ ਸਰਵਿਸੇਬੁਲ ਬੱਚੇ ਹਨ, ਉਹ ਵਿੱਚਾਰ ਸਾਗਰ ਮੰਥਨ ਕਰਦੇ ਰਹਿੰਦੇ ਹਨ। ਕਿਸੇ ਨੂੰ ਕਿਵੇਂ
ਸਮਝਾਈਏ। ਕਿੰਨਾ ਤੁਸੀਂ ਇੱਕ - ਇੱਕ ਨਾਲ ਮੱਥਾ ਮਾਰਦੇ ਹੋ। ਫਿਰ ਵੀ ਕਹਿੰਦੇ ਹਨ ਬਾਬਾ ਅਸੀਂ ਸਮਝਦੇ
ਹੀ ਨਹੀਂ। ਕੋਈ ਨਹੀਂ ਪੜ੍ਹਦੇ ਹਨ ਤਾਂ ਕਿਹਾ ਜਾਂਦਾ ਹੈ ਇਹ ਤਾਂ ਪੱਥਰ ਬੁੱਧੀ ਹੈ। ਤੁਸੀਂ ਵੇਖਦੇ
ਹੋ ਇੱਥੇ ਵੀ ਕੋਈ 7 ਰੋਜ਼ ਵਿੱਚ ਹੀ ਬਹੁਤ ਖੁਸ਼ੀ ਵਿੱਚ ਆਕੇ ਕਹਿੰਦੇ ਹਨ - ਬਾਬਾ ਕੋਲ ਚਲੀਏ। ਕਈ
ਤਾਂ ਕੁਝ ਵੀ ਨਹੀਂ ਸਮਝਦੇ। ਮਨੁੱਖ ਤਾਂ ਸਿਰਫ ਕਹਿ ਦਿੰਦੇ ਹਨ ਪੱਥਰਬੁੱਧੀ, ਪਾਰਸਬੁੱਧੀ, ਪਰ ਅਰਥ
ਨਹੀਂ ਜਾਣਦੇ। ਆਤਮਾ ਪਵਿੱਤਰ ਬਣਦੀ ਹੈ ਤਾਂ ਪਾਰਸਨਾਥ ਬਣ ਜਾਂਦੀ ਹੈ। ਪਾਰਸਨਾਥ ਦਾ ਮੰਦਿਰ ਵੀ ਹੈ।
ਸਾਰਾ ਸੋਨੇ ਦਾ ਮੰਦਿਰ ਨਹੀਂ ਹੁੰਦਾ ਹੈ। ਉੱਪਰ ਵਿੱਚ ਥੋੜਾ ਸੋਨਾ ਲੱਗਾ ਦਿੰਦੇ ਹਨ। ਤੁਸੀਂ ਬੱਚੇ
ਜਾਣਦੇ ਹੋ ਸਾਨੂੰ ਬਾਗਵਾਨ ਮਿਲਿਆ ਹੈ, ਕੰਡੇ ਤੋਂ ਫੁਲ ਬਣਨ ਦੀ ਯੁਕਤੀ ਦੱਸਦੇ ਹਨ। ਗਾਇਨ ਵੀ ਹੈ
ਨਾ ਗਾਰਡਨ ਆਫ ਅਲਾਹ। ਤੁਹਾਡੇ ਕੋਲ ਸ਼ੁਰੂ ਵਿੱਚ ਇੱਕ ਮੁਸਲਮਾਨ ਧਿਆਨ ਵਿੱਚ ਜਾਂਦਾ ਸੀ - ਕਹਿੰਦਾ
ਸੀ ਖੁਦਾ ਨੇ ਸਾਨੂੰ ਫੁੱਲ ਦਿੱਤਾ। ਖੜੇ - ਖੜੇ ਡਿੱਗ ਪੈਂਦਾ ਸੀ, ਖੁਦਾ ਦਾ ਬਗੀਚਾ ਵੇਖਦਾ ਸੀ।
ਹੁਣ ਖੁਦਾ ਦਾ ਬਗੀਚਾ ਵਿਖਾਉਣ ਵਾਲਾ ਤਾਂ ਆਪ ਹੀ ਖੁਦਾ ਹੋਵੇਗਾ। ਹੋਰ ਕੋਈ ਕਿਵੇਂ ਵਿਖਾਵੇਗਾ।
ਤੁਹਾਨੂੰ ਬੈਕੁੰਠ ਦਾ ਸਾਖ਼ਸ਼ਤਕਾਰ ਕਰਾਉਂਦੇ ਹਨ। ਖੁਦਾ ਹੀ ਲੈ ਜਾਂਦੇ ਹਨ। ਆਪ ਤਾਂ ਉੱਥੇ ਰਹਿੰਦੇ
ਨਹੀਂ। ਆਪ ਤਾਂ ਸ਼ਾਂਤੀਧਾਮ ਵਿੱਚ ਰਹਿੰਦੇ ਹਨ। ਤੁਹਾਨੂੰ ਬੈਕੁੰਠ ਦਾ ਮਾਲਿਕ ਬਣਾਉਂਦੇ ਹਨ। ਕਿੰਨੀਆਂ
ਚੰਗੀਆਂ - ਚੰਗੀਆਂ ਗੱਲਾਂ ਤੁਸੀਂ ਸਮਝਦੇ ਹੋ। ਖੁਸ਼ੀ ਹੁੰਦੀ ਹੈ। ਅੰਦਰ ਵਿੱਚ ਬਹੁਤ ਖੁਸ਼ੀ ਹੋਣੀ
ਚਾਹੀਦੀ ਹੈ - ਹੁਣ ਅਸੀਂ ਸੁਖਧਾਮ ਵਿੱਚ ਜਾਂਦੇ ਹਾਂ। ਉੱਥੇ ਦੁੱਖ ਦੀ ਗੱਲ ਨਹੀਂ ਹੁੰਦੀ। ਬਾਪ
ਕਹਿੰਦੇ ਹਨ ਸੁਖਧਾਮ, ਸ਼ਾਂਤੀਧਾਮ ਨੂੰ ਯਾਦ ਕਰੋ। ਘਰ ਨੂੰ ਕਿਓਂ ਨਹੀਂ ਯਾਦ ਕਰਨਗੇ। ਆਤਮਾ ਘਰ ਜਾਣ
ਦੇ ਲਈ ਕਿੰਨਾ ਮੱਥਾ ਮਾਰ੍ਦੀ ਹੈ। ਜਪ ਤਪ ਆਦਿ ਬਹੁਤ ਮਿਹਨਤ ਕਰਦੀ ਹੈ ਪਰ ਜਾ ਕੋਈ ਵੀ ਨਹੀਂ ਸਕਦੇ।
ਝਾੜ ਤੋਂ ਨੰਬਰਵਾਰ, ਆਤਮਾਵਾਂ ਆਉਂਦੀਆਂ ਰਹਿੰਦੀਆਂ ਹਨ ਫਿਰ ਵਿੱਚਕਾਰ ਜਾ ਕਿਵੇਂ ਸਕਦੀਆਂ ਹਨ। ਜੱਦ
ਕਿ ਬਾਪ ਹੀ ਇੱਥੇ ਹਨ। ਤੁਸੀਂ ਬੱਚਿਆਂ ਨੂੰ ਰੋਜ਼ ਸਮਝਾਉਂਦੇ ਰਹਿੰਦੇ ਹਨ - ਸ਼ਾਂਤੀਧਾਮ ਅਤੇ ਸੁਖਧਾਮ
ਨੂੰ ਯਾਦ ਕਰੋ। ਬਾਪ ਨੂੰ ਭੁੱਲਣ ਦੇ ਕਾਰਨ ਹੀ ਫਿਰ ਦੁਖੀ ਹੁੰਦੇ ਹਨ। ਮਾਇਆ ਦਾ ਮੋਚਰਾ ਲੱਗ ਜਾਂਦਾ
ਹੈ। ਹੁਣ ਤਾਂ ਜ਼ਰਾ ਵੀ ਮੋਚਰਾ ਨਹੀਂ ਖਾਣਾ ਹੈ। ਮੂਲ ਹੈ ਦੇਹ - ਅਭਿਮਾਨ।
ਤੁਸੀਂ ਹੁਣ ਤੱਕ ਜਿਸ
ਬਾਪ ਨੂੰ ਯਾਦ ਕਰਦੇ ਰਹਿੰਦੇ ਸੀ - ਹੇ ਪਤਿਤ ਪਾਵਨ ਆਓ, ਉਸ ਬਾਪ ਤੋਂ ਤੁਸੀਂ ਪੜ੍ਹ ਰਹੇ ਹੋ।
ਓਬੀਡਿਐਂਟ ਸਰਵੈਂਟ ਟੀਚਰ ਵੀ ਹੈ। ਓਬੀਡਿਐਂਟ ਸਰਵੈਂਟ ਬਾਪ ਵੀ ਹੈ। ਵੱਡੇ ਆਦਮੀ ਥਲੇ ਹਮੇਸ਼ਾ ਲਿਖਦੇ
ਹਨ ਓਬੀਡਿਐਂਟ ਸਰਵੈਂਟ। ਬਾਪ ਕਹਿੰਦੇ ਹਨ ਮੈਂ ਤੁਸੀਂ ਬੱਚਿਆਂ ਨੂੰ ਵੇਖੋ ਕਿਵੇਂ ਬੈਠ ਸਮਝਾਉਂਦਾ
ਹਾਂ। ਸਪੂਤ ਬੱਚਿਆਂ ਤੇ ਹੀ ਬਾਪ ਦਾ ਪਿਆਰ ਹੁੰਦਾ ਹੈ, ਜੋ ਕਪੂਤ ਹੁੰਦੇ ਹਨ ਮਤਲਬ ਬਾਪ ਦਾ ਬਣਕੇ
ਫਿਰ ਟ੍ਰੇਟਰ ਬਣ ਜਾਂਦੇ ਹਨ, ਵਿਕਾਰ ਵਿੱਚ ਚਲੇ ਜਾਂਦੇ ਹਨ ਤਾਂ ਬਾਪ ਕਹਿਣਗੇ ਅਜਿਹਾ ਬੱਚਾ ਤਾਂ ਨਹੀਂ
ਜੰਮਦਾ ਤਾਂ ਚੰਗਾ ਸੀ। ਇੱਕ ਦੇ ਕਾਰਨ ਕਿੰਨਾ ਨਾਮ ਬਦਨਾਮ ਹੋ ਜਾਂਦਾ ਹੈ। ਕਿੰਨਿਆ ਨੂੰ ਤਕਲੀਫ
ਹੁੰਦੀ ਹੈ। ਇੱਥੇ ਤੁਸੀਂ ਕਿੰਨਾ ਉੱਚ ਕੰਮ ਕਰ ਰਹੇ ਹੋ। ਵਿਸ਼ਵ ਦਾ ਉਧਾਰ ਕਰ ਰਹੇ ਹੋ ਅਤੇ ਤੁਹਾਨੂੰ
3 ਪੈਰ ਪ੍ਰਿਥਵੀ ਦੇ ਵੀ ਨਹੀਂ ਮਿਲਦੇ ਹਨ। ਤੁਸੀਂ ਬੱਚੇ ਕਿਸੇ ਦਾ ਘਰਬਾਰ ਤਾਂ ਛੁਡਾਉਂਦੇ ਨਹੀਂ
ਹੋ। ਤੁਸੀਂ ਤਾਂ ਰਾਜਾਵਾਂ ਨੂੰ ਵੀ ਕਹਿੰਦੇ ਹੋ - ਤੁਸੀਂ ਪੂਜਿਆ ਡਬਲ ਸਿਰਤਾਜ ਸੀ ਹੁਣ ਪੁਜਾਰੀ ਬਣ
ਪਏ ਹੋ। ਹੁਣ ਬਾਪ ਫਿਰ ਤੋਂ ਪੂਜਿਆ ਬਣਾਉਂਦੇ ਹਨ ਤਾਂ ਬਣਨਾ ਚਾਹੀਦਾ ਹੈ ਨਾ । ਥੋੜੀ ਦੇਰੀ ਹੈ। ਅਸੀਂ
ਇੱਥੇ ਕਿਸੇ ਦੇ ਲੱਖ ਲੈਕੇ ਕੀ ਕਰਾਂਗੇ। ਗਰੀਬਾਂ ਨੂੰ ਰਾਜਾਈ ਮਿਲਣੀ ਹੈ। ਬਾਪ ਗਰੀਬ ਨਿਵਾਜ਼ ਹੈ
ਨਾ। ਤੁਸੀਂ ਅਰਥ ਸਹਿਤ ਸਮਝਦੇ ਹੋ ਕਿ ਬਾਪ ਨੂੰ ਗਰੀਬ ਨਿਵਾਜ਼ ਕਿਓਂ ਕਹਿੰਦੇ ਹਨ! ਭਾਰਤ ਵੀ ਕਿੰਨਾ
ਗਰੀਬ ਹੈ, ਉਨ੍ਹਾਂ ਵਿੱਚ ਵੀ ਤੁਸੀਂ ਗਰੀਬ ਮਾਤਾਵਾਂ ਹੋ। ਜੋ ਸਾਹੂਕਾਰ ਹੈ ਉਹ ਇਸ ਗਿਆਨ ਨੂੰ ਉਠਾ
ਨਾ ਸਕਣ। ਗਰੀਬ ਅਬਲਾਵਾਂ ਕਿੰਨੀਆਂ ਆਉਂਦੀਆਂ ਹਨ, ਉਹਨਾਂ ਤੇ ਅਤਿਆਚਾਰ ਹੁੰਦੇ ਹਨ। ਬਾਪ ਕਹਿੰਦੇ
ਹਨ ਮਾਤਾਵਾਂ ਨੂੰ ਅੱਗੇ ਵਧਾਉਣਾ ਹੈ। ਪ੍ਰਭਾਤਫੇਰੀ ਵਿੱਚ ਵੀ ਪਹਿਲੇ - ਪਹਿਲੇ ਮਾਤਾਵਾਂ ਹਨ। ਬੈਜ
ਵੀ ਤੁਹਾਡੇ ਫਸਟਕਲਾਸ ਹਨ। ਇਹ ਟ੍ਰਾੰਸਲਾਈਟ ਦਾ ਚਿੱਤਰ ਤੁਹਾਡੇ ਅੱਗੇ ਹੋਏ। ਸਭ ਨੂੰ ਸੁਣਾਓ ਦੁਨੀਆਂ
ਬਦਲ ਰਹੀ ਹੈ। ਬਾਪ ਤੋਂ ਵਰਸਾ ਮਿਲ ਰਿਹਾ ਹੈ ਕਲਪ ਪਹਿਲੇ ਮੁਅਫਿਕ। ਬੱਚਿਆਂ ਨੂੰ ਵਿੱਚਾਰ ਸਾਗਰ
ਮੰਥਨ ਕਰਨਾ ਹੈ - ਕਿਵੇਂ ਵੀ ਸਰਵਿਸ ਨੂੰ ਅਮਲ ਵਿੱਚ ਲਿਆਓ। ਟਾਈਮ ਤਾਂ ਲੱਗਦਾ ਹੈ ਨਾ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਬਾਪ ਨਾਲ
ਪੂਰੀ - ਪੂਰੀ ਪ੍ਰੀਤ ਰੱਖ ਮਦਦਗਾਰ ਬਣਨਾ ਹੈ। ਮਾਇਆ ਤੋਂ ਹਾਰ ਖਾਕੇ ਕਦੀ ਨਾਮ ਬਦਨਾਮ ਨਹੀਂ ਕਰਨਾ
ਹੈ। ਪੁਰਸ਼ਾਰਥ ਕਰ ਦੇਹ ਸਹਿਤ ਜੋ ਕੁਝ ਵਿਖਾਈ ਦਿੰਦਾ ਹੈ ਉਸ ਨੂੰ ਭੁੱਲ ਜਾਣਾ ਹੈ।
2. ਅੰਦਰ ਵਿੱਚ ਖੁਸ਼ੀ ਰਹੇ
ਕਿ ਅਸੀਂ ਹੁਣ ਸ਼ਾਂਤੀਧਾਮ, ਸੁਖਧਾਮ ਜਾਂਦੇ ਹਾਂ। ਬਾਬਾ ਓਬੀਡਿਐਂਟ ਟੀਚਰ ਬਣ ਸਾਨੂੰ ਘਰ ਲੈ ਜਾਣ ਦੇ
ਲਾਇਕ ਬਣਾਉਂਦੇ ਹਨ। ਲਾਇਕ, ਸਪੂਤ ਬਨਣਾ ਹੈ , ਕਪੂਤ ਨਹੀਂ।
ਵਰਦਾਨ:-
ਹਰ ਸੰਕਲਪ , ਸਮੇਂ , ਵ੍ਰਿਤੀ ਅਤੇ ਕਰਮ ਦ੍ਵਾਰਾ ਸੇਵਾ ਕਰਨ ਵਾਲੇ ਨਿਰੰਤਰ ਸੇਵਾਦਾਰੀ ਭਵ।
ਜਿਵੇਂ ਬਾਪ ਅਤੀ ਪਿਆਰਾ
ਲਗਦਾ ਹੈ ਬਾਪ ਦੇ ਬਿਨਾ ਜੀਵਨ ਨਹੀਂ, ਇਵੇਂ ਹੀ ਸੇਵਾ ਦੇ ਬਿਨਾ ਜੀਵਨ ਨਹੀਂ। ਨਿਰੰਤਰ ਯੋਗੀ ਦੇ
ਨਾਲ - ਨਾਲ ਨਿਰੰਤਰ ਸੇਵਾਦਾਰੀ ਬਣੋ। ਸੌਂਦੇ ਹੋਏ ਵੀ ਸੇਵਾ ਹੋਵੇ। ਸੋਂਦੇ ਵਕਤ ਜੇਕਰ ਕੋਈ ਤੁਹਾਨੂੰ
ਵੇਖੇ ਤਾਂ ਤੁਹਾਡੇ ਚਿਹਰੇ ਤੇ ਸ਼ਾਂਤੀ, ਆਨੰਦ ਦੇ ਵਾਇਬ੍ਰੇਸ਼ਨ ਅਨੁਭਵ ਕਰੋ। ਹਰ ਕਰਮਿੰਦਰੀ ਦ੍ਵਾਰਾ
ਬਾਪ ਦੇ ਯਾਦ ਦੀ ਸਮ੍ਰਿਤੀ ਦਵਾਉਣ ਦੀ ਸੇਵਾ ਕਰਦੇ ਰਹੋ। ਆਪਣੀ ਪਾਵਰਫੁੱਲ ਵ੍ਰਿਤੀ ਦ੍ਵਾਰਾ
ਵਾਇਬ੍ਰੇਸ਼ਨ ਫੈਲਾਉਂਦੇ ਰਹੋ, ਕਰਮ ਦ੍ਵਾਰਾ ਕਰਮਯੋਗੀ ਭਵ ਦਾ ਵਰਦਾਨ ਦਿੰਦੇ ਰਹੋ, ਹਰ ਕਦਮ ਵਿਚ
ਪਦਮਾ ਦੀ ਕਮਾਈ ਜਮਾ ਕਰਦੇ ਰਹੋ ਤਾਂ ਕਹਾਂਗੇ ਨਿਰੰਤਰ ਸੇਵਾਦਾਰੀ ਮਤਲਬ ਸਰਵਿਸੇਬਲ।
ਸਲੋਗਨ:-
ਆਪਣੀ ਰੂਹਾਨੀ
ਪ੍ਰਸਨੇਲਟੀ ਨੂੰ ਸਮ੍ਰਿਤੀ ਵਿਚ ਰੱਖੋ ਤਾਂ ਮਾਇਆ ਜਿੱਤ ਬਣ ਜਾਵੋਗੇ।
ਅਵਿਅਕਤ ਇਸ਼ਾਰੇ :- ਖੁਦ
ਅਤੇ ਸਰਵ ਦੇ ਪ੍ਰਤੀ ਮਨਸਾ ਦ੍ਵਾਰਾ ਯੋਗ ਦੀਆਂ ਸ਼ਕਤੀਆਂ ਦਾ ਪ੍ਰਯੋਗ ਕਰੋ।
ਜਿਵੇਂ ਵਾਣੀ ਦੀ ਪ੍ਰੇਕਟਿਸ ਕਰਦੇ - ਕਰਦੇ ਵਾਣੀ ਦੇ ਸ਼ਕਤੀਸ਼ਾਲੀ ਹੋ ਗਏ ਹੋ, ਇਵੇਂ ਸ਼ਾਂਤੀ ਦੀ
ਸ਼ਕਤੀ ਦੇ ਵੀ ਅਭਿਆਸੀ ਬਣਦੇ ਜਾਵੋ। ਅੱਗੇ ਚੱਲ ਵਾਣੀ ਜਾਂ ਸਥੂਲ ਸਾਧਨਾਂ ਦੇ ਦ੍ਵਾਰਾ ਸੇਵਾ ਦਾ ਸਮੇਂ
ਨਹੀਂ ਮਿਲੇਗਾ। ਇਵੇਂ ਸਮੇਂ ਤੇ ਸ਼ਾਂਤੀ ਦੀ ਸ਼ਕਤੀ ਦੇ ਸਾਧਨ ਜਰੂਰੀ ਹੋਣਗੇ ਕਿਉਂਕਿ ਜਿਨਾਂ ਜੋ
ਮਹਾਨ ਸ਼ਕਤੀਸ਼ਾਲੀ ਹੁੰਦਾ ਹੈ ਅਤਿ ਸੂਖਸ਼ਮ ਹੁੰਦਾ ਹੈ। ਤਾਂ ਵਾਣੀ ਤੋਂ ਸ਼ੁੱਧ ਸੰਕਲਪ ਸੂਖਸ਼ਮ ਹਨ
ਇਸਲਈ ਸੂਖਸ਼ਮ ਦਾ ਪ੍ਰਭਾਵ ਸ਼ਕਤੀਸ਼ਾਲੀ ਹੋਵੇਗਾ।