24.05.26 Avyakt Bapdada Punjabi Murli
28.02.2010 Om Shanti Madhuban
“ ਦੇਹਭਾਨ ਦੇ ਮੈਂ -
ਮੈਂ ਦੀ ਹੋਲੀ ਜਲਾਕੇ ਪਰਮਾਤਮ ਸੰਗ ਦੇ ਰੰਗ ਦੀ ਹੌਲੀ ਮਨਾਓ। ”
ਅੱਜ ਹੌਲੀਏਸਟ ਬਾਪ ਆਪਣੇ
ਹੌਲੀ ਬੱਚਿਆਂ ਨਾਲ ਹੌਲੀ ਮਨਾਓ ਆਏ ਹਨ। ਚਾਰੋਂ ਪਾਸੇ ਦੇ ਬੱਚੇ ਦੂਰ - ਦੂਰ ਤੋਂ ਸਨੇਹ ਵਿਚ ਦਿਲ
ਵਿਚ ਸਮਾ ਰਹੇ ਹਨ। ਬਾਪਦਾਦਾ ਚਾਰੋਂ ਪਾਸੇ ਦੇ ਬੱਚਿਆਂ ਦੇ ਮਸਤੱਕ ਵਿਚ ਭਾਗ ਦਾ ਸਿਤਾਰਾ ਚਮਕਦਾ
ਹੋਇਆ ਵੇਖ ਰਹੇ ਹਨ। ਇਨਾ ਵੱਡਾ ਭਾਗ ਸਾਰੇ ਕਲਪ ਵਿਚ ਹੋਰ ਕਿਸੇ ਦਾ ਵੀ ਨਹੀਂ ਹੁੰਦਾ। ਇਸ ਸੰਗਮਯੁਗ
ਦੀ ਪ੍ਰਾਪਤੀ ਦੇ ਆਧਾਰ ਨਾਲ ਤੁਸੀਂ ਬੱਚੇ ਹੀ ਇੰਨੇ ਸ੍ਰੇਸ਼ਠ ਪਵਿੱਤਰ ਬਣਦੇ ਹੋ ਜੋ ਭਵਿੱਖ਼ ਵਿਚ
ਤੁਸੀ ਡਬਲ ਪਵਿੱਤਰ ਬਣਦੇ ਹੋ। ਆਤਮਾ ਵੀ ਪਵਿੱਤਰ ਅਤੇ ਸ਼ਰੀਰ ਵੀ ਪਵਿੱਤਰ। ਸਾਰੇ ਕਲਪ ਵਿਚ ਚਕ੍ਰ
ਲਗਾ ਕੇ ਵੇਖੋ ਕੋਈ ਧਰਮਾਤਮਾ ਵੀ ਡਬਲ ਪਵਿੱਤਰ ਨਹੀਂ ਬਣਿਆ ਹੈ। ਤੁਸੀਂ ਬੱਚੇ ਡਬਲ ਪਵਿੱਤਰ ਵੀ ਬਣਦੇ
ਹੋ ਅਤੇ ਡਬਲ ਪਵਿੱਤਰਤਾ ਦੀ ਨਿਸ਼ਾਨੀ ਡਬਲ ਤਾਜਧਾਰੀ ਬਣਦੇ ਹੋ।
ਅੱਜ ਹੌਲੀ ਸਭ ਮਨਾਉਂਦੇ
ਹਨ ਲੇਕਿਨ ਤੁਸੀ ਇਸ ਸਮੇਂ ਜੋ ਡਬਲ ਹੌਲੀ ਮਤਲਬ ਪਵਿੱਤਰ ਬਣਦੇ ਹੋ ਉਸ ਦਾ ਯਾਦਗਰ ਉਤਸਵ ਦੇ ਰੂਪ
ਵਿਚ ਹੌਲੀ ਮਨਾਉਂਦੇ ਹਨ। ਤੁਹਾਡੇ ਹੀ ਹਰ ਕਦਮ - ਕਦਮ ਦਾ, ਜੀਵਨ ਦਾ ਮਹੱਤਵ ਉਤਸਵ ਦੇ ਰੂਪ ਵਿਚ
ਮਨਾਉਂਦੇ ਹਨ। ਤੁਸੀਂ ਇਸ ਸੰਗਮ ਤੇ ਹਰ ਦਿਨ, ਹਰ ਕਦਮ ਉਮੰਗ ਅਤੇ ਉਤਸਾਹ ਵਿਚ ਰਹਿੰਦੇ ਹੋ ਤਾਂ
ਤੁਹਾਡੇ ਉਮੰਗ - ਉਤਸਾਹ ਦਾ ਯਾਦਗਰ ਇਹ ਉਤਸਵ ਦੇ ਰੂਪ ਵਿਚ ਮਨਾਉਂਦੇ ਹਨ। ਕਿਉਂ ਉਮੰਗ - ਉਤਸਾਹ
ਰਹਿੰਦਾ? ਕਿਉਂਕਿ ਤੁਸੀਂ ਪਰਮਾਤਮਾ ਦੇ ਸੰਗ ਦੇ ਰੰਗ ਦੀ ਹੌਲੀ ਮਨਾਉਂਦੇ ਹੋ। ਤਾਂ ਤੁਹਾਡਾ ਹਰ ਕਦਮ
ਉਤਸਵ ਦੇ ਰੂਪ ਵਿਚ ਮਨਾਉਂਦੇ ਹਨ। ਹੁਣ ਹੌਲੀ ਵਿਚ ਪਹਿਲੇ ਜਲਾਉਂਦੇ ਹਨ ਫਿਰ ਮਨਾਉਂਦੇ ਹਨ। ਤੁਸੀਂ
ਵੀ ਸੰਗਮ ਤੇ ਹੁਣ ਆਪਣੇ ਪੁਰਾਣੇ ਸੁਭਾਅ ਸੰਸਕਾਰ ਨੂੰ ਯੋਗ ਅਗਨੀ ਵਿਚ ਜਲਾਉਂਦੇ ਹੋ ਕਿਉ ਕਿ ਆਪਣੇ
ਪੁਰਾਣੇ ਸੰਸਕਾਰ ਨੂੰ ਸਾੜਨ ਤੋਂ ਬਿਨਾਂ ਪਰਮਾਤਮਾ ਸੰਗ ਦਾ ਰੰਗ ਲੱਗ ਨਹੀਂ ਸਕਦਾ, ਪਰਮਾਤਮ ਮਿਲਣ
ਹੋ ਨਹੀਂ ਸਕਦਾ। ਤਾਂ ਤੁਸੀਂ ਯੋਗ ਅਗਨੀ ਵਿਚ ਸੰਸਕਾਰਾਂ ਨੂੰ ਸਾੜਿਆ ਫਿਰ ਪਰਮਾਤਮ ਸੰਗ ਦੇ ਰੰਗ
ਵਿਚ ਰੰਗੇ। ਤਾਂ ਅੱਜਕਲ੍ਹ ਸਾੜਦੇ ਵੀ ਹਨ ਅਤੇ ਰੰਗ ਵੀ ਲਗਾਉਂਦੇ ਹਨ ਲੇਕਿਨ ਤੁਹਾਡੇ ਅਧਿਆਤਮਿਕ
ਰੂਪ ਨੂੰ ਸਥੂਲ ਰੂਪ ਦੇ ਦਿੱਤਾ ਹੈ। ਉਹ ਸਥੂਲ ਅੱਗ ਜਲਾਉਂਦੇ ਹਨ, ਸਥੂਲ ਰੰਗ ਲਗਾਉਂਦੇ ਹਨ ਕਿਉਂਕਿ
ਹਾਲੇ ਬਾਡੀਕਾਂਸ਼ੀਆਸ ਵ੍ਰਿਤੀ ਹੈ। ਤੁਸੀਂ ਹੌਲੀ ਬਣਦੇ ਹੋ ਉਹ ਹੌਲੀ ਮਨਾਉਂਦੇ ਹਨ। ਸਾਰੇ ਕਲਪ ਵਿਚ
ਕੋਈ ਵੀ ਅਧਿਆਤਮਿਕ ਹੌਲੀ ਮਨਾਕੇ ਡਬਲ ਹੌਲੀ ਨਹੀਂ ਬਣੇ। ਤਾਂ ਤੁਸੀਂ ਸਾਰੇ ਜੋ ਵੀ ਜਿੱਥੇ ਤੋਂ ਆਏ
ਹੋ ਤਾਂ ਪਰਮਾਤਮ ਸੰਗ ਦੀ ਹੌਲੀ ਵਿਚ ਆਏ ਹੋ। ਪਰਮਾਤਮ ਸੰਗ ਦੀ ਹੌਲੀ ਮਨਾਉਣ ਆਏ ਹੋ। ਤੁਸੀਂ ਹੌਲੀ
ਦੇ ਲਈ ਕਹਿੰਦੇ ਹੋ ਕਿ ਹੌਲੀ ਮਤਲਬ ਜੋ ਗੱਲ ਹੋ ਚੁੱਕੀ ਉਹ ਹੋ ਲੀ। ਤਾਂ ਡਰਾਮਾ ਅਨੁਸਾਰ ਜੋ ਬੀਤ
ਚੁੱਕਾ ਉਸ ਨੂੰ ਕਹਿੰਦੇ ਹਨ ਹੋ ਲੀ, ਬੀਤੀ ਸੋ ਬੀਤੀ। ਕੋਈ ਵੀ ਵਿਅਰਥ ਗੱਲ ਚਿੱਤ ਤੇ ਨਹੀਂ ਲਿਆਉਂਦੇ
ਹਨ, ਹੋ ਚੁੱਕੀ, ਅਜਿਹੀ ਹੌਲੀ ਮਨਾਉਂਦੇ ਰਹਿੰਦੇ ਹੋ ਨਾ। ਤੁਸੀਂ ਸਭ ਨੇ ਹੌਲੀ ਮਤਲਬ ਪਵਿੱਤਰ ਬਣਨ
ਦਾ ਪੂਰਨ ਪੁਰਸ਼ਾਰਥ ਕਰ ਪਵਿੱਤਰਤਾ ਨੂੰ ਧਾਰਨ ਕੀਤਾ ਹੈ ਤਾਂ ਭਵਿੱਖ ਵਿਚ ਤੁਹਾਨੂੰ ਡਬਲ ਪਵਿੱਤਰਤਾ
ਦੀ ਨਿਸ਼ਾਨੀ ਡਬਲ ਤਾਂ ਵਿਖਾਉਂਦੇ ਹਨ।
ਅੱਜ ਦੇ ਦਿਨ ਤੁਸੀ ਹਰ
ਇੱਕ ਬੱਚਾ ਕੀ ਸਾੜਕੇ ਜਾਵੋਂਗੇ? ਬਾਪ ਦਾਦਾ ਨੇ ਵੇਖਿਆ ਕਿ ਜਨਮਦਿਨ ਤੇ ਜੋ ਬਾਪ ਨੇ ਹੋਮਵਰਕ ਦਿੱਤਾ
ਸੀ - ਕ੍ਰੋਧ ਨੂੰ ਜਨਮਦਿਨ ਤੇ ਜਨਮਦਿਨ ਦੀ ਗਿਫ਼ਟ ਦੇ ਦੇਵੋ। ਤਾਂ ਉਸਦੀ ਰਿਜਲਟ ਬਾਪਦਾਦਾ ਦੇ ਕੋਲ
ਕੁਝ ਬੱਚਿਆਂ ਦੀ ਅੱਜ ਪਹੁੰਚੀ ਹੈ। ਬਾਪਦਾਦਾ ਨੇ ਦੇਖਿਆ ਕਿ ਕਿੱਥੇ - ਕਿੱਥੇ ਬੱਚਿਆਂ ਨੇ ਅਟੈਂਸ਼ਨ
ਦਿੱਤਾ ਹੈ। ਤੁਸੀਂ ਸਭ ਨੇ ਵੀ ਆਪਣੀ ਰਿਜਲਟ ਨਿਕਾਲੀ ਹੋਵੇਗੀ ਤਾਂ ਜ਼ੋ ਵੀ ਅੱਜ ਬੈਠੇ ਹਨ, ਉਨ੍ਹਾਂ
ਨੇ ਆਪਣੀ ਰਿਜਲਟ ਨਿਕਾਲੀ, ਜਿਨ੍ਹਾਂ ਨੇ ਆਪਣੀ ਰਿਜਲਟ ਵਿਚ ਕੰਟਰੋਲ ਕੀਤਾ ਅਤੇ ਸਫਲਤਾ ਦਾ ਅਨੁਭਵ
ਕੀਤਾ ਉਹ ਹੱਥ ਉਠਾਓ। ਸਫਲਤਾ ਨੂੰ ਪ੍ਰਾਪਤ ਕੀਤਾ! ਵੱਡਾ ਹੱਥ ਉਠਾਓ। ਟੀਚਰਜ਼ ਹੱਥ ਉਠਾਓ, ਫੋਰਨਰਜ਼
ਹੱਥ ਉਠਾਓ। ( ਸਭ ਨੇ ਹੱਥ ਉਠਾਓ) ,ਅੱਛਾ। ਮੁਬਾਰਕ ਹੋਵੇ। ਇਸ ਨਾਲ ਤੁਸੀ ਸਭ ਨੇ ਆਪਣੇ ਵਿਚ ਹਿੰਮਤ
ਰਾਖੀ ਅਤੇ ਹਿੰਮਤ ਦਾ ਫਲ ਪ੍ਰਾਪਤ ਹੋ ਸਕਦਾ ਹੈ, ਇਹ ਅਨੁਭਵ ਕੀਤਾ। ਤਾਂ ਕੀ ਜੇਕਰ ਇਸ ਅਨੁਭਵ ਨੂੰ
ਅੱਗੇ ਵੀ ਲਕਸ਼ ਰੱਖਕੇ ਬਾਰ - ਬਾਰ ਚੈਕਿੰਗ ਕਰਦੇ ਅਤੇ ਅੱਗੇ ਵਧਾਉਣ ਚਾਹੋ ਤਾਂ ਸਮਝਦੇ ਹੋ ਕਿ
ਸੰਭਵ ਹੈ? ਸੰਭਵ ਹੈ? ਅੱਗੇ ਹੋ ਸਕਦਾ ਹੈ? ਉਹ ਹੱਥ ਉਠਾਓ। ਅੱਛਾ। ਹੋ ਸਕਦਾ ਹੈ? ਟੀਚਰਜ਼ ਹੋ ਸਕਦਾ
ਹੈ? ਪਾਂਡਵ ਹੋ ਸਕਦਾ ਹੈ? ਅੱਛਾ। ਸੰਭਵ ਹੋ ਸਕਦਾ ਹੈ, ਨਹੀਂ, ਹੋਣਾ ਹੀ ਹੈ ਇਸ ਦੀ ਤਾਲੀ ਵਜਾਓ।
ਅੱਛਾ। ਹੁਣ ਤਾਂ ਜਿਆਦਾ ਦਿਨ ਨਹੀਂ ਹੋਏ ਹਨ ਲੇਕਿਨ ਹੁਣ ਹਰ ਤਿੰਨ ਮਹੀਨੇ ਦੇ ਬਾਅਦ ਅੱਜ ਤੋਂ ਤਿੰਨ
ਮਹੀਨੇ ਅਟੈਂਸ਼ਨ ਰੱਖ ਕ੍ਰੋਧ ਦਾ ਟੈਂਸ਼ਨ ਖਤਮ ਕਰ ਸਕਦੇ ਹੋ? ਕਰ ਸਕਦੇ ਹੋ? ਉਹ ਹੱਥ ਉਠਾਓ। ਅੱਛਾ।
ਇਹ ਤਾਂ ਖੁਸ਼ਖ਼ਬਰੀ ਬਹੁਤ ਅੱਛੀ ਹੈ, ਕਿਉਂ? ਕ੍ਰੋਧ ਦਾ ਕਾਰਨ ਕੀ ਹੁੰਦਾ ਹੈ? ਕ੍ਰੋਧ ਦਾ ਬੀਜ ਕੀ
ਹੁੰਦਾ ਹੈ? ਤੁਸੀਂ ਸਦਾ ਆਪਣਾ ਭਵਿੱਖ ਸਵਰੂਪ ਸਾਮ੍ਹਣੇ ਰੱਖੋ, ਤੁਹਾਡਾ ਭਵਿੱਖ ਸਵਰੂਪ ਕਿੰਨਾਂ
ਸਜਿਆ ਸਜਾਇਆ ਹਰਸ਼ਿਤ ਚਿਹਰਾ ਹੈ ਅਤੇ ਬਾਪਦਾਦਾ ਨੂੰ ਵੇਖੋ ਉਸ ਵਿੱਚ ਵੀ ਬ੍ਰਹਮਾ ਬਾਪ ਨੂੰ ਸਾਮ੍ਹਣੇ
ਲਿਆਓ, ਕਿਉਂ? ਸ਼ਿਵ ਬਾਪ ਤੇ ਹੈ ਹੀ ਨਿਰਾਕਾਰ ਲੇਕਿਨ ਬ੍ਰਹਮਾ ਬਾਪ ਤੁਹਾਡੇ ਸਾਮ੍ਹਣੇ ਸਾਕਾਰ
ਰੂਪਧਾਰੀ, ਤੁਹਾਡੇ ਸਾਮ੍ਹਣੇ ਜਿੰਮੇਵਾਰੀ ਦਾ ਤਾਜਧਾਰੀ ਫਿਰ ਵੀ ਸਦਾ ਮੁਸਕਰਾਉਂਦਾ ਹੋਇਆ, ਖੁਸ਼ਨੁਮਾ
ਚਿਹਰਾ ਕਿਉਂਕਿ ਇਨ੍ਹਾਂ ਵਿਕਾਰਾਂ ਤੇ ਵਿਜੇ ਪ੍ਰਾਪਤ ਕਰ, ਸ਼ਰੀਰ ਹੁੰਦੇ ਹੋਏ ਕੰਮ ਕਰਦੇ ਤੁਹਾਡੇ
ਅੱਗੇ ਇਗਜੈਮਪਲ ਰਿਹਾ। ਬ੍ਰਹਮਾ ਬਾਪ ਤੋਂ ਜਿਆਦਾ ਤੁਹਾਡੀ ਜਿੰਮੇਵਾਰੀ ਹੈ? ਬ੍ਰਹਮਾ ਬਾਪ ਦੀ
ਜਿੰਮੇਵਾਰੀ ਦੇ ਅੱਗੇ ਤੁਹਾਡੀ ਜਿੰਮੇਵਾਰੀ ਤੇ ਕੁਝ ਵੀ ਨਹੀਂ ਹੈ। ਅਤੇ ਲਾਸ੍ਟ ਤੱਕ ਵੇਖਿਆ
ਕਰਮਾਤੀਤ ਵਾਇਬ੍ਰੇਸ਼ਨ ਵਿਚ ਅਵਿਅਕਤ ਫਰਿਸ਼ਤੇ ਬਣ ਗਏ। ਤਾਂ ਹੁਣ ਬਾਪਦਾਦਾ ਨੂੰ ਦਿੱਤੀ ਹੋਈ
ਸੌਗ਼ਾਤ ਵਾਪਿਸ ਤੇ ਨਹੀਂ ਲਵੋਗੇ ਨਾ! ਬਾਪਦਾਦਾ ਸਮਝਦੇ ਹਨ ਕਿ ਕਾਰੋਬਾਰ ਵਿਚ ਆਉਂਦੇ ਹਨ ਤਾਂ ਕਿਤੇ
- ਕਿਤੇ ਅਜਿਹੇ ਸਰਕਸਸਟਾਂਸਿਜ ਬਣਦੇ ਹਨ, ਕਈਆਂ ਨੇ ਰਿਜਲਟ ਵਿਚ ਵੀ ਲਿਖਿਆ ਕਿ ਤੇਜ ਆਵਾਜ ਹੋ ਜਾਂਦਾ
ਹੈ। ਮੂਡ ਵਿਚ ਥੋੜ੍ਹੀ ਤੇਜੀ ਆ ਜਾਂਦੀ ਹੈ। ਲੇਕਿਨ ਜਦੋਂ ਅਜਿਹੀਆਂ ਗੱਲਾਂ ਸਾਮ੍ਹਣੇ ਆ ਜਾਂਦੀਆਂ
ਹਨ ਤਾਂ ਹੀ ਵਿਜੇਈ ਬਣਨ ਦਾ ਚਾਂਸ ਹੈ। ਗੱਲਾਂ ਦਾ ਕੰਮ ਹੈ ਆਉਣਾ ਲੇਕਿਨ ਤੁਹਾਡਾ ਨਾਲੇਜ ਹੈ ਗੱਲਾਂ
ਤੋਂ ਪਾਰ ਹੋ ਵਿਜੈਈ ਬਣਨਾ। ਤਾਂ ਪਸੰਦ ਹੈ? ਕ੍ਰੋਧ ਨੂੰ ਵਿਦਾਈ ਦੇਵੋਗੇ, ਸਦਾ ਦੇ ਲਈ ਜਾਂ ਤਿੰਨ
ਮਹੀਨੇ ਦੇ ਲਈ? ਕਿੰਨੇ ਸਮੇਂ ਦੀ ਹਿੰਮਤ ਹੈ? ਜੋ ਸਮਝਦੇ ਹਨ ਸਦਾ ਦੇ ਲਈ ਕ੍ਰੋਧ ਜਿੱਤ ਬਣਨਾ
ਮੁਸ਼ਕਿਲ ਨਹੀਂ ਹੈ, ਹੋਣਾ ਹੀ ਹੈ ਉਹ ਹੱਥ ਉਠਾਓ। ਹੋਣਾ ਹੀ ਹੈ। ਅੱਛਾ। ਬਾਪਦਾਦਾ ਖੁਸ਼ ਹਨ ਕਿਉਂ?
ਤੁਹਾਡੇ ਲਾਸ੍ਟ ਜਨਮ ਵਿਚ ਵੀ ਤੁਹਾਡੀ ਮਹਿਮਾ ਕੀ ਗਾਉਂਦੇ ਹਨ? ਤੁਹਾਡੇ ਦੇਵਤਾ ਰੂਪ ਦੇ ਅੱਗੇ
ਤੁਹਾਡੀ ਮਹਿਮਾ ਸਰਵਗੁਣ ਸੰਪੰਨ, ਸੰਪੂਰਨ ਨਿਰਵਿਕਾਰੀ ਇਹ ਗਾਉਂਦੇ ਹਨ। ਤਾਂ ਤੁਹਾਡਾ ਇਹ ਬਣਨ ਦਾ
ਪਾਰਟ ਹੁਣ ਸੰਗਮਯੁੱਗ ਦਾ ਹੀ ਗਾਇਨ ਹੈ।
ਬਾਪਦਾਦਾ ਦੇ ਦਿਲ ਦੀ
ਵਿਸ਼ੇਸ਼ ਆਸ਼ਾ ਹੈ ਦਸੀਏ? ਕਾਂਧ ਹਿਲਾਓ ਦੱਸੀਏ? ਬਾਪਦਾਦਾ ਹੁਣ ਤੋਂ, ਹੁਣ ਤੋਂ ਹਰ ਇੱਕ ਬੱਚੇ ਨੂੰ
ਸਦਾ ਖਿੜਿਆ ਹੋਇਆ ਗੁਲਾਬ ਦਾ ਪੁਸ਼ਪ ਵੇਖਣਾ ਚਾਹੁੰਦੇ ਹਨ। ਖੁਸ਼ ਨਸੀਬ, ਖੁਸ਼ਨੁਮਾ। ਗੱਲਾਂ ਦਾ
ਕੰਮ ਹੈ ਆਉਣਾ, ਇਹ ਵੀ ਸਮਝ ਲਵੋ। ਗੱਲਾਂ ਆਉਣਗੀਆਂ ਲੇਕਿਨ ਆਪਣਾ ਲਕਸ਼ ਲਕਸ਼ਨ ਵਿਚ ਲਿਆਉਣਾ ਹੈ।
ਘਬਰਾਉਣਾ ਨਹੀਂ। ਤਾਂ ਜਿਵੇਂ ਹੁਣ ਕਹਿੰਦੇ ਹਨ ਕਿ ਬ੍ਰਹਮਾਕੁਮਾਰੀਆਂ ਪਵਿੱਤਰਤਾ ਦਾ ਬਹੁਤ ਪਾਠ
ਪੜਾਉਂਦੀਆਂ ਹਨ, ਇਵੇਂ ਪ੍ਰਸਿੱਧ ਹੋਵੇ ਕਿ ਬ੍ਰਹਮਾ ਕੁਮਾਰੀਆਂ ਕ੍ਰੋਧਮੁਕਤ ਬਣਾਉਂਦੀਆਂ ਹਨ ਕਿਉਂਕਿ
ਕ੍ਰੋਧ ਤੋਂ ਮੁਕਤ ਹੋਣਾ ਸਭ ਚਾਹੁੰਦੇ ਹਨ। ਤਨਾਵ ਹੁੰਦਾ ਹੈ ਨਾ! ਤਾਂ ਤਨਾਵ ਪੈਦਾ ਹੁੰਦਾ ਹੈ ਇਸਲਈ
ਸਭ ਚਾਹੁੰਦੇ ਹਨ ਲੇਕਿਨ ਉਨ੍ਹਾਂ ਨੂੰ ਵਿਧੀ ਨਹੀਂ ਆਉਂਦੀ ਹੈ। ਜਿਵੇਂ ਪਵਿੱਤਰ ਬਣਨਾ ਅਸੰਭਵ ਸਮਝਦੇ
ਸਨ ਲੇਕਿਨ ਹੁਣ ਤੁਸੀਂ ਸਭ ਦੇ ਅਨੁਭਵ ਦੇ ਆਧਾਰ ਤੇ ਸਮਝਦੇ ਹਨ ਕਿ ਹੋ ਸਕਦਾ ਹੈ। ਇਵੇਂ ਇਸ ਵਰ੍ਹੇ
ਇਹ ਲਹਿਰ ਫੈਲਾਓ ਕਿ ਕ੍ਰੋਧ ਜਿੱਤ ਬਣਨਾ ਹੋ ਸਕਦਾ ਹੈ। ਕੋਈ ਮੁਸ਼ਕਿਲ ਨਹੀਂ ਹੈ। ਅਜਿਹੇ ਇਗਜੈਂਪਲ
ਦੇ ਅਨੁਭਵ ਪ੍ਰੈਕਟਿਕਲ ਵਿਚ ਸਟੇਜ ਤੇ ਲਿਆਓ। ਬਾਪਦਾਦਾ ਨੇ ਵੇਖਿਆ ਹੈ ਕਿ ਬਹੁਤ ਬੱਚੇ ਕੰਮ ਕਰਦੇ
ਵੀ ਕ੍ਰੋਧ ਜਿੱਤ ਬਣੇ ਹਨ। ਅਜਿਹੇ ਦ੍ਰਿਸਟਾਂਤ ਤੁਹਾਡੇ ਪਰਿਵਾਰ ਵਿਚ, ਬ੍ਰਾਹਮਣ ਪਰਿਵਾਰ ਵਿਚ ਬਣੇ
ਹਨ। ਤਾਂ ਇਸ ਵਰ੍ਹੇ ਕੀ ਕਰੋਂਗੇ? ਹੌਲੀ ਮਨਾਉਣ ਆਏ ਹੋ ਨਾ! ਤਾਂ ਹੌਲੀ ਵਿਚ ਕੀ ਕਰਦੇ ਹੋ? ਕੁਝ
ਸਾੜਦੇ ਹੋ ਨਾ! ਤਾਂ ਅੱਜ ਦੀ ਹੌਲੀ ਵਿਚ ਤੁਸੀ ਕੀ ਸਾੜੋਗੇ? ਕ੍ਰੋਧ ਦਾ ਤੇ ਕਰ ਲਿਆ, ਇਸ ਨੂੰ ਪੱਕਾ
ਕਰੋਗੇ! ਲੇਕਿਨ ਬਾਪਦਾਦਾ ਨੇ ਵੇਖਿਆ ਕਿ ਤਨਾਵ ਵਿਚ ਆਉਣ ਦਾ ਕਾਰਨ ਦੇਹ ਅਭਿਮਾਨ ਦਾ “ ਮੈਂ ” ਸ਼ਬਦ
ਹੈ। ਦੇਹਭਾਨ ਦਾ ਮੈਂ, ਇੱਕ ਹੈ ਮੈਂ ਆਤਮਾ ਹਾਂ - ਇਹ “ ਮੈਂ ” ਹੈ, ਲੇਕਿਨ ਦੇਹਭਾਨ ਦਾ ਮੈਂ ਸ਼ਬਦ
ਅਭਿਮਾਨ ਦਾ ਵੀ ਹੁੰਦਾ, ਅਪਮਾਨ ਦਾ ਵੀ ਹੁੰਦਾ ਅਤੇ ਦਿਲਸ਼ਿਕਸ਼ਤ ਦਾ ਵੀ ਮੈਂ - ਮੈਂ ਹੇਠਾਂ
ਡਿਗਾਉਂਦਾ ਹੈ। ਤਾਂ ਅੱਜ ਕ੍ਰੋਧ ਜਿੱਤ ਵਿਚ ਅੱਗੇ ਵਧਨ ਲਈ ਬਾਡੀ - ਕੰਸ਼ੀਆਸ ਦਾ ਮੈਂ ਇਸ ਨੂੰ ਯੋਗ
ਅਗਨੀ ਵਿਚ ਜਲਾਓ। ਅਨੇਕ ਮੈਂ - ਮੈਂ ਨੂੰ ਜਲਾਓ ਅਤੇ ਇਕ ਮੈਂ ਆਤਮਾ ਹਾਂ, ਇਸ “ਮੈਂ” ਸ਼ਬਦ ਨੂੰ
ਪੱਕਾ ਕਰੋ ਅਤੇ ਬਾਕੀ ‘ ਮੈਂ ’ ਅੱਜ ਯੋਗ ਅਗਨੀ ਵਿਚ ਜਲਾਕੇ ਜਾਵੋ। ਅਨੇਕ ਮੈਂ ਹਨ ਨਾ। ਤਾਂ ਅੱਜ
ਜਲਾਉਣ ਦੀ ਹੌਲੀ ਮਨਵੋਗੇ! ਕਿਉਂਕਿ ਕ੍ਰੋਧ ਦਾ ਕਾਰਨ ਤਨਾਵ ਬਹੁਤ ਹੁੰਦਾ ਹੈ। ਤਾਂ ਇਸ “ ਮੈਂ ”
ਨੂੰ ਸਮਾਪਤ ਕਰਨ ਦੇ ਲਈ ਅੱਜ ਆਪਣੇ ਅੰਦਰ ਸੰਕਲਪ ਲਵੋ। ਜਲਾਉਣਾ ਹੈ ਕਿਉਂਕਿ ਇਹ ਵੀ ਤੇ ਬੋਝ ਹੈ
ਨਾ। ਤਾਂ ਟ੍ਰੇਨ ਵਿਚ ਜਾਵੋ, ਪਲੇਨ ਵਿਚ ਜਾਵੋ ਤਾਂ ਇਹ ਬੋਝ ਇੱਥੇ ਜਲਾਕੇ ਜਾਵੋ। ਜਲਾ ਸਕਦੇ ਹੋ?
ਜੋ ਸਮਝਦੇ ਹਨ ਹਿੰਮਤੇ ਬੱਚੇ ਮਦੱਦੇ ਬਾਪ ਨਾਲ ਹੈ ਹੀ, ਤਾਂ ਵਿਜੇ ਵੀ ਨਾਲ ਹੈ, ਜੋ ਇਹ ਸੋਚਦੇ ਹਨ
ਕਿ ਮੈਨੂੰ ਵਿਜੇਈ ਬਣਨਾ ਹੀ ਹੈ, ਉਹ ਹੱਥ ਉਠਾਓ। ਬਣਨਾ ਹੀ ਹੈ ਅੱਛਾ। ਜੋ ਅੱਜ ਵੀ . ਆਈ. ਪੀ. ਆਏ
ਹਨ, ਉਹ ਹੱਥ ਉਠਾ ਰਹੇ ਹਨ। ਜੋ ਅੱਜ ਵੀ . ਆਈ. ਪੀ. ਆਏ ਹਨ ਉੱਠ ਜਾਵੋ, ਖੜੇ ਹੋ ਜਾਵੋ। ਹੱਥ ਉਠਾ
ਰਹੇ ਹਨ। ਤਾਲੀ ਤੇ ਵਜਾਓ । ਵਿਜੇਈ ਬਣੋਗੇ? ਵੇਖੋ। ਜੋ ਵੀ ਵਿਜੇਈ ਬਣਨਗੇ, ਉਸ ਇੱਕ - ਇੱਕ ਨੂੰ
ਮਾਲਾ ਪਹਿਨਾ ਰਹੇ ਹਨ। ਮੁਬਾਰਕ ਹੋਵੇ, ਮੁਬਾਰਕ ਹੋਵੇ। ਅੱਛਾ। ਹੁਣ ਜੋ ਵੀ ਵੀ. ਆਈ. ਪੀ. ਆਏ ਹਨ,
ਸਭ ਹਿੰਮਤ ਵਾਲੇ ਹਨ ਇਸਲਈ ਬਾਪਦਾਦਾ ਵਰਦਾਨ ਦੇ ਰਹੇ ਹਨ। ਇਸ ਵੇਲੇ ਤੁਸੀ ਜੋ ਵੀ ਇੱਕ ਜਨਮ ਦੇ ਲਈ
ਕਿਸੇ ਵੀ ਕੰਮ ਵਿਚ ਵੀ. ਆਈ. ਪੀ ਬਣੇ ਹੋ ਲੇਕਿਨ ਬਾਪਦਾਦਾ ਤੁਸੀ ਹਿੰਮਤ ਵਾਲੇ ਬੱਚਿਆਂ ਨੂੰ, ਹੁਣ
ਵੀ. ਆਈ. ਪੀ ਨਹੀਂ ਕਹਿਣਗੇ, ਬੱਚੇ ਕਹਿਣਗੇ। ਬਾਪਦਾਦਾ ਇਹ ਵਰਦਾਨ ਦਿੰਦੇ ਹਨ, ਗਰੰਟੀ ਦਿੰਦੇ ਹਨ
ਕਿ ਤੁਸੀ ਸਭ 21 ਜਨਮ ਵੀ . ਆਈ. ਪੀ ਬਣੋਗੇ। ਇਹ ਇਲੈਕਸ਼ਨ, ਸੇਲਵੇਸ਼ਨ ਨਹੀਂ ਚੱਲੇਗੀ। ਤਾਂ ਸਾਰੇ
ਸਿਰਫ ਇੱਕ ਗੱਲ ਛੱਡਣਾ ਨਹੀਂ, ਜਿਵੇਂ ਹੁਣ ਸੰਬੰਧ - ਸੰਪਰਕ ਵਿਚ ਆਏ ਹੀ ਇਵੇਂ ਇਸ ਬ੍ਰਾਹਮਣ
ਪਰਿਵਾਰ ਦੇ ਕੁਨੈਕਸ਼ਨ ਨੂੰ ਛੱਡਣਾ ਨਹੀਂ। ਜਿਨਾਂ ਕੁਨੈਕਸ਼ਨ ਰੱਖੋਗੇ ਉਤਨਾ ਰਿਲੇਸ਼ਨ ਪੱਕਾ ਹੋਵੇਗਾ
ਅਤੇ ਬਾਪ ਦਾ ਵਰਦਾਨ ਪ੍ਰਾਪਤ ਕਰ ਹੀ ਲਵੋਗੇ। ਤਾਂ ਮੰਜੂਰ ਹੈ? ਕੁਨੈਕਸ਼ਨ ਰੱਖਣਾ ਮੰਜੂਰ ਹੈ? ਹੱਥ
ਉਠਾਓ। ਚੰਗਾ। ( ਬਾਪਦਾਦਾ ਨੇ ਫੁੱਲਾਂ ਦੀ ਮਾਲਾ ਉੱਠਾ ਕੇ ਅੱਗੇ ਵਧਾਈ ) ਇਹ ਮਾਲਾ ਤੁਸੀਂ ਸਭ
ਪਹਿਨਣਾ।
ਤੁਸੀਂ ਸਾਰੇ ਨਵੇਂ ਬੱਚੇ
ਰੀਅਲ ਗੋਲਡ ਬੱਚੇ ਸਦਾ ਬਾਪ ਦੇ ਆਗਿਆਕਾਰੀ ਹੋ ਨਾ! ਤਾਂ ਅੱਜ ਇਸ ਮੈਂ ਨੂੰ ਜਲਾਕੇ ਹੀ ਜਾਣਾ। ਜੋ
ਪਹਿਲੀ ਵਾਰੀ ਆਏ ਹਨ ਉਹ ਉੱਠੋ। ਅੱਛਾ। ਬਾਪਦਾਦਾ ਪਹਿਲੀ ਵਾਰੀ ਆਉਣ ਵਾਲੇ ਬੱਚਿਆਂ ਨੂੰ ਪਹਿਲੀ ਵਾਰੀ
ਆਉਣ ਦੀ ਪਦਮਗੁਣਾਂ ਮੁਬਾਰਕ ਦੇ ਰਹੇ ਹਨ। ਲੇਕਿਨ ਜਿਵੇਂ ਹੁਣ ਪਹਿਲੀ ਵਾਰੀ ਆਏ ਹੋ ਇਵੇਂ ਹੀ ਪਹਿਲਾ
ਨੰਬਰ, ਫਸਟ ਡਵੀਜ਼ਨ ਵਿੱਚ ਆਉਣਾ, ਪਹਿਲੇ ਨੰਬਰ ਵਿਚ ਤਾਂ ਫਿਕਸ ਹਨ ਲੇਕਿਨ ਫਸਟ ਡਵੀਜ਼ਨ ਵਿਚ ਆਵੋਗੇ,
ਇਹ ਹਿੰਮਤ ਹੈ? ਹੱਥ ਉਠਾਓ ਜਿਸ ਵਿਚ ਹਿੰਮਤ ਹੈ। ਵੇਖੋ, ਸੋਚ ਕੇ ਉਠਾਉਣਾ। ਅੱਛਾ। ਤਾਂ ਲਕਸ਼ ਰੱਖੋ
ਕਿ ਅਸੀਂ ਲਾਸ੍ਟ ਆਏ ਹਾਂ ਲੇਕਿਨ ਫਸਟ ਜਾਵੋਗੇ ਕਿਉਂਕਿ ਸਮੇਂ ਦਾ ਕੋਈ ਭਰੋਸਾ ਨਹੀਂ। ਹੁਣ ਜੋ ਕਰਨਾ
ਹੈ ਉਹ ਤੀਵ੍ਰ ਪੁਰਸ਼ਾਰਥੀ ਬਣਕੇ ਕਰ ਲਵੋ ਕਿਉਂਕਿ ਬਹੁਤ ਸਮੇਂ ਦਾ ਪੁਰਸ਼ਾਰਥ ਤੁਸੀ ਸਭ ਨੂੰ ਥੋੜੇ
ਸਮੇਂ ਵਿਚ ਪੂਰਾ ਕਰਨਾ ਪਵੇਗਾ। ਤਾਂ ਹਿੰਮਤ ਹੈ? ਹੈ ਹਿੰਮਤ? ਹੱਥ ਉਠਾਓ। ਦੇਖੋ ਤੁਹਾਡਾ ਫੋਟੋ
ਨਿਕਲ ਰਿਹਾ ਹੈ। ਬਾਪਦਾਦਾ ਅਜਿਹੇ ਹਿੰਮਤ ਵਾਲਿਆਂ ਨੂੰ ਮੁਬਾਰਕ ਦਿੰਦੇ ਹਨ ਕਿ ਹਿੰਮਤ ਤੁਹਾਡੀ ਮਦਦ
ਬਾਪ ਦੀ। ਲੇਕਿਨ ਹਿੰਮਤ ਨਹੀਂ ਹਾਰਨਾ। ਆਪਣੇ ਭਾਗ ਦਾ ਸਿਤਾਰਾ ਸਦਾ ਚਮਕਾਉਂਦੇ ਰਹਿਣਾ ਕਿਉਂਕਿ ਇਸ
ਜਨਮ ਦਾ ਤੀਵ੍ਰ ਪੁਰਸ਼ਾਰਥ, ਪੁਰਸ਼ਾਰਥ ਨਹੀਂ ਤੀਵ੍ਰ ਪੁਰਸ਼ਾਰਥ ਅਨੇਕ ਜਨਮ ਦਾ ਭਾਗ ਬਨਾਉਣ ਵਾਲਾ
ਹੈ ਇਸਲਈ ਹਿੰਮਤ ਕਦੇ ਨਹੀਂ ਹਾਰਨਾ। ਗੱਲਾਂ ਆਉਣਗੀਆਂ ਲੇਕਿਨ ਗੱਲ ਮਹਾਂਵੀਰ ਨਹੀਂ ਹਨ, ਤੁਸੀ
ਸਰਵਸ਼ਕਤੀਮਾਨ ਦੇ ਬੱਚੇ ਹੋ, ਤੁਹਾਡੇ ਅੱਗੇ ਗੱਲ ਕੀ ਹੈ! ਗੱਲ ਆਉਂਦੀ ਹੈ ਅਤੇ ਚਲੀ ਜਾਂਦੀ ਹੈ। ਜੋ
ਚਲੀ ਜਾਣ ਵਾਲੀ ਹੈ ਉਸ ਦੇ ਪਿੱਛੇ ਤਕਦੀਰ ਨਹੀਂ ਗਵਾਉਣਾ। ਅੱਛਾ ਬੈਠੋ। ਤਾਂ ਸਭ ਨੂੰ ਬਾਪਦਾਦਾ
ਸਨੇਹ ਨਾਲ ਮੁਬਾਰਕ ਦੇ ਰਹੇ ਹਨ, ਕਿਸ ਗੱਲ ਦੀ? ਹਿੰਮਤ ਰੱਖੀ ਹੈ ਅਤੇ ਬਾਪਦਾਦਾ ਹਰ ਇੱਕ ਬੱਚੇ ਦੇ
ਹਿੰਮਤ ਦੇ ਸੰਕਲਪ ਤੇ ਖੁਸ਼ ਹਨ। ਤਾਂ ਹੌਲੀ ਮਨਾਈ? ਜਲਾਉਣਾ ਦੀ ਹੌਲੀ ਤੇ ਮਨਾਈ ਅਤੇ ਪਰਮਾਤਮ ਸੰਗ
ਦੇ ਰੰਗ ਦੀ ਹੌਲੀ ਵੀ ਮਨਾਈ। ਜਲਾਈ ਵੀ ਅਤੇ ਮਨਾਈ ਵੀ।
ਹੁਣ ਬਾਪਦਾਦਾ ਸਭ ਬੱਚਿਆਂ
ਨੂੰ ਇੱਕ ਡਰਿੱਲ ਕਰਾਉਣਾ ਚਾਹੁੰਦੇ ਹਨ ਕਿਉਂਕਿ ਚਾਰੋਂ ਪਾਸੇ ਦੀਆਂ ਪ੍ਰਸਥਿਤੀਆਂ ਹਨ, ਕਿੱਥੇ ਕੋਈ
ਪ੍ਰਸਥਿਤੀ ਹੈ, ਕਿੱਥੇ ਕੋਈ ਪ੍ਰਸਥਿਤੀ ਹੈ, ਇਵੇਂ ਚਾਰੋਂ ਪਾਸੇ ਦੀਆਂ ਪ੍ਰਸਥਿਤੀਆਂ ਦੇ ਵਿਚ ਤੁਸੀ
ਇੱਕ ਸੈਕਿੰਡ ਵਿਚ ਇਕਾਗ੍ਰ ਹੋ ਸਕਦੇ ਹੋ? ਅਜਿਹੀ ਪ੍ਰੇਕਟਿਸ ਖੁਦ ਵਿੱਚ ਅਨੁਭਵ ਕਰਦੇ ਹੋ? ਜਾਂ ਸਮਝੋ
ਜਿਸ ਵੇਲੇ ਤੁਹਾਨੂੰ ਕਾਰਨੇ ਅਕਾਰਨੇ ਕਿਸੇ ਗੱਲ ਦੇ ਪ੍ਰਤੀ ਵਿਅਰਥ ਸੰਕਲਪ ਦਾ ਤੂਫ਼ਾਨ ਆ ਗਿਆ ਹੈ,
ਅਜਿਹੇ ਸਮੇਂ ਤੇ ਤੁਸੀ ਆਪਣੇ ਮਨ ਬੁੱਧੀ ਨੂੰ ਇਕਾਗਰ ਕਰ ਸਕਦੇ ਹੋ? ਇਹ ਇਕਾਗ੍ਰਤਾ ਦੀ ਸ਼ਕਤੀ ਦੀ
ਡਰਿੱਲ ਸਮੇਂ ਤੇ ਕਰਕੇ ਵੇਖੀ ਹੈ? ਜੇਕਰ ਅਜਿਹੇ ਸਮੇਂ ਤੇ ਇੱਕ ਸੇਕਿੰਡ ਵਿਚ ਇਕਾਗਰਤਾ ਦੀ ਸ਼ਕਤੀ
ਕੰਮ ਵਿਚ ਨਹੀਂ ਆਉਂਦੀ ਤਾਂ ਅੱਗੇ ਚੱਲਕੇ ਪ੍ਰਸਥਿਤੀ ਬਾਰ - ਬਾਰ ਆਵੇਗੀ। ਤਾਂ ਅੱਜ ਬਾਪਦਾਦਾ
ਸੈਕਿੰਡ ਵਿਚ ਫੁੱਲ ਸਟਾਪ ਮਤਲਬ ਇਕਾਗ੍ਰ ਸਥਿਤੀ ਦੇ ਅਭਿਆਸ ਤੇ ਅਟੈਂਸ਼ਨ ਖਿਚਵਾਉਣਾ ਚਾਹੁੰਦੇ ਹਨ
ਕਿਉਂਕਿ ਪ੍ਰਾਕ੍ਰਿਤੀ ਨੇ ਆਪਣੇ ਵੱਖ - ਵੱਖ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ। ਚਾਰੋਂ ਪਾਸੇ ਕੀ
- ਕੀ ਹੋ ਰਿਹਾ ਹੈ, ਉਹ ਤੁਸੀ ਸਾਰੇ ਜਿਆਦਾ ਜਾਣਦੇ ਹੋ। ਤਾਂ ਇਵੇਂ ਮਨ ਬੁੱਧੀ ਨੂੰ ਭਟਕਾਉਣ ਵਾਲੀਆਂ
ਗੱਲਾਂ ਆਉਣੀਆਂ ਹੀ ਹਨ, ਤਾਂ ਹੁਣ ਇਹ ਪ੍ਰੇਕਟਿਸ ਕਰੋ ਕਿ ਮਨ ਨੂੰ ਬੁੱਧੀ ਨੂੰ ਤੁਸੀ ਇੱਕ ਸੈਕਿੰਡ
ਵਿਚ ਪਰਮਧਾਮ ਵਿਚ ਟਿਕਾ ਸਕਦੇ ਹੋ! ਹੁਣ ਆਪਣੇ ਨੂੰ ਫਰਿਸ਼ਤੇ ਰੂਪ ਵਿਚ ਟਿਕਾਓ। ਹੁਣ ਆਪਣੇ ਨੂੰ
ਮੈਂ ਬ੍ਰਾਹਮਣ ਮਾਸਟਰ ਸਰਵਸ਼ਕਤੀਮਾਨ ਸਥਿਤੀ ਵਿਚ ਹਾਂ, ਇਸ ਮਾਸਟਰ ਸਰਵਸ਼ਕਤੀਮਾਨ ਸਥਿਤੀ ਵਿਚ ਸਥਿਤ
ਹੋ ਜਾਵੋ। ( ਬਾਪਦਾਦਾ ਨੇ ਡਰਿੱਲ ਕਰਵਾਈ) ਅਜਿਹੀ ਪ੍ਰੇਕਟਿਸ ਸਾਰੇ ਦਿਨ ਵਿਚ ਜਦੋਂ ਵੀ ਸਮੇਂ ਮਿਲੇ,
ਬਾਰ - ਬਾਰ ਮਨ ਨੂੰ ਇਕਾਗ੍ਰ ਕਰਕੇ ਵੇਖੋ। ਜੋ ਚਾਹੋ, ਜਿੱਥੇ ਚਾਹੋ ਉੱਥੇ ਮਨ ਇਕਾਗ੍ਰ ਹੋਵੇ।
ਪੁਰਸ਼ਾਰਥ ਇੱਕ ਮਿੰਟ ਲੱਗੇ, ਇੱਕ ਸੈਕਿੰਡ ਵਿਚ ਫੁੱਲ ਸਟਾਪ ਕਿਉਂਕਿ ਅਜਿਹਾ ਸਮੇਂ ਹਲਚਲ ਦਾ ਹੁਣ
ਤਿਆਰੀ ਕਰ ਰਿਹਾ ਹੈ ਇਸਲਈ ਮਾਇੰਡ ਕੰਟਰੋਲ - ਮਨ ਮੇਰਾ ਹੈ, ਮੈਂ ਮਨ ਨਹੀਂ, ਮੇਰਾ ਮਨ ਹੈ ਤਾਂ ਮੇਰੇ
ਦੇ ਉੱਪਰ ਮੈਂ ਦਾ ਕੰਟਰੋਲ ਹੈ? ਇਹ ਡਰਿੱਲ ਬਹੁਤ ਜਰੂਰੀ ਹੈ।
ਸਾਰੇ ਜੋ ਵੀ ਆਏ ਹਨ,
ਬਾਪਦਾਦਾ ਨੂੰ ਇੱਕ - ਇੱਕ ਬੱਚਾ ਪਿਆਰਾ ਹੈ। ਕਿਉਂ? ਕਿਵੇਂ ਦਾ ਵੀ ਹੈ ਲੇਕਿਨ ਬਾਪਦਾਦਾ ਹਰ ਬੱਚੇ
ਨੂੰ ਕੋਟਾਂ ਵਿੱਚੋਂ ਕੋਈ ਆਤਮਾ ਵੇਖਦੇ ਹਨ। ਭਾਵੇਂ ਪੁਰਸ਼ਾਰਥ ਵਿਚ ਕਮਜ਼ੋਰ ਹਨ ਲੇਕਿਨ ਬਾਪ ਦਾ
ਪਿਆਰਾ ਬਣਿਆ ਹੈ। ਦਿਲ ਨਾਲ ਕਹਿੰਦੇ ਹਨ ਮੇਰਾ ਬਾਬਾ ਇਸਲਈ ਬਾਪ ਦਾ ਵੀ ਅਤੀ ਪਿਆਰਾ ਹੈ। ਸਿਰਫ
ਬਾਪਦਾਦਾ ਇੱਕ ਗੱਲ ਫਿਰ ਤੋਂ ਯਾਦ ਦਿਲਾ ਰਿਹਾ ਹੈ ਕਿ ਆਪਣਾ ਚਿਹਰਾ ਸਦਾ ਖੁਸ਼ਨੁਮਾ, ਖੁਸ਼ੀ ਵਿਚ
ਚਮਕਦਾ ਰਹੇ। ਗੱਲਾਂ ਚਲੀਆਂ ਜਾਣ ਪਰ ਖੁਸ਼ੀ ਨਾ ਜਾਵੇ। ਸੰਗਮਯੁੱਗ ਦੀ ਖੁਸ਼ੀ ਪਰਮਾਤਮ ਗਿਫ਼ਟ ਹੈ।
ਤਾਂ ਹੌਲੀ ਮਤਲਬ ਕੋਈ ਅਜਿਹੀਆਂ ਗੱਲਾਂ ਆਉਣ ਤਾਂ ਯਾਦ ਕਰਨਾ ਕਿ ਹੌਲੀ ਮਨਾ ਕੇ ਆਏ ਹਾਂ, ਜੋ ਗੱਲ
ਹੋ ਗਈ, ਖੁਸ਼ੀ ਨਹੀਂ ਜਾਏ। ਪਰਮਾਤਮ ਸੌਗ਼ਾਤ, ਖਜਾਨਾ ਖੁਸ਼ੀ ਹੈ।
ਬਾਪਦਾਦਾ ਸਦਾ ਕਹਿੰਦੇ
ਹਨ ਇਹ ਸਲੋਗਨ ਸਦਾ ਯਾਦ ਰਹੇ - ਖੁਸ਼ ਰਹਿਣਾ ਹੈ ਅਤੇ ਖੁਸ਼ੀ ਵੰਡਣੀ ਹੈ। ਜਿਨਾਂ ਵੰਡੋਗੇ ਉਤਨੀ
ਵਧੇਗੀ ਅਤੇ ਖੁਸ਼ੀਨੁਮਾ ਚੇਹਰਾ ਚਲਦੇ ਫਿਰਦੇ ਆਟੋਮੈਟ੍ਕ ਸੇਵਾ ਕਰਦਾ ਰਹੇਗਾ। ਜੋ ਵੀ ਵੇਖੇਗਾ ਉਹ
ਇਹ ਹੀ ਸੋਚੇਗਾ ਕੀ ਮਿਲਿਆ ਹੈ। ਤਾਂ ਅੱਜ ਹੌਲੀ ਦੀ ਦਿਲਖੁਸ਼ ਮਿਠਾਈ ਹੈ ਖੁਸ਼ੀ। ਸਭ ਨੇ ਖਾਈ? ਸਦਾ
ਖਾਂਦੇ ਰਹਿਣਾ। ਇਸ ਨਾਲ ਕੋਈ ਬਿਮਾਰੀ ਨਹੀਂ ਹੋਵੇਗੀ। ਚੰਗਾ।
ਬਾਪਦਾਦਾ ਫਿਰ ਤੋਂ
ਇਸ਼ਾਰਾ ਦੇ ਰਹੇ ਹਨ ਕਿ ਸਵ ਪੁਰਸ਼ਾਰਥ, ਸਵ ਪੁਰਸ਼ਾਰਥ ਨਾਲ ਸਵ ਉਨਤੀ ਅਤੇ ਸੇਵਾ ਦੀ ਉੱਨਤੀ ਦੋਵਾਂ
ਪਾਸੇ ਅਟੈਂਸ਼ਨ ਦਿੰਦੇ ਰਹੋ, ਅੱਗੇ ਵਧਦੇ ਰਹੋ, ਅਤੇ ਸਦਾ ਉੱਡਦੇ ਰਹੋ, ਉਡਾਉਂਦੇ ਰਹੋ। ਅੱਛਾ।
ਚਾਰੋਂ ਪਾਸੇ ਦੇ ਬਾਪਦਾਦਾ
ਦੇ ਸਨੇਹ ਵਿਚ ਸਮਾਇਆ ਹੋਏ ਯਾਦ ਅਤੇ ਸੇਵਾ ਵਿਚ ਅੱਗੇ ਤੋਂ ਅੱਗੇ ਵਧਨ ਅਤੇ ਵਧਾਉਣ ਵਾਲੇ,
ਅੰਮ੍ਰਿਤਵੇਲਾ ਸਭ ਤੋਂ ਚੰਗਾ ਪਾਵਰ ਫੁੱਲ ਬਣਾਉਣ ਵਾਲੇ ਅਤੇ ਮਨਸਾ ਸੇਵਾ ਦ੍ਵਾਰਾ ਰਹਿਮ ਦਿਲ, ਦਿਆਲੂ,
ਕਿਰਪਾਲੂ ਬਣ ਆਤਮਾਵਾਂ ਨੂੰ ਕੁਝ ਨਾ ਕੁਝ ਅੰਚਲੀ ਦੇਣ ਵਾਲੇ, ਆਪਣੇ ਇਸ ਵਿਧੀ ਨੂੰ ਅੱਗੇ ਵਧਾਉਂਦੇ
ਚੱਲੋ। ਬਾਪਦਾਦਾ ਵੇਖਦੇ ਹਨ ਕਿ ਹਰ ਇੱਕ ਬੱਚਾ ਉਮੰਗ - ਉਤਸਾਹ ਵਿਚ ਰਹਿੰਦਾ ਹੈ ਲੇਕਿਨ ਹੁਣ
ਐਡੀਸ਼ਨ ਕੀ ਕਰੋ? ਸਦਾ ਸ਼ਬਦ ਐਡੀਸ਼ਨ ਕਰੋ। ਕਦੇ - ਕਦੇ ਸ਼ਬਦ ਡੀਕਸ਼ਨਰੀ ਵਿੱਚੋ ਕੱਢ ਦਵੋ। ਤਾਂ
ਚਾਰੋਂ ਪਾਸੇ ਦੇ ਬੱਚਿਆਂ ਨੇ ਹੌਲੀ ਵੀ ਮਨਾਈ, ਜਲਾਈ ਵੀ ਅਤੇ ਸੰਗ ਦਾ ਰੰਗ ਵੀ ਲਗਾਇਆ, ਬੀਤੀ ਸੋ
ਬੀਤੀ ਦੀ ਹੌਲੀ ਵੀ ਮਨਾਈ, ਇਸਲਈ ਬਾਪਦਾਦਾ ਚਾਰੋਂ ਪਾਸੇ ਦੇ ਬੱਚਿਆਂ ਨੂੰ ਸਨਮੁੱਖ ਦਿਲ ਵਿਚ ਵੇਖ
ਰਹੇ ਹਨ। ਬਾਪਦਾਦਾ ਦੀ ਪਦਮ ਪਦਮ ਗੁਣਾਂ ਯਾਦ ਪਿਆਰ ਅਤੇ ਨਮਸਤੇ।
ਵਰਦਾਨ:-
ਸਦਾ ਫ਼ਰਮਾਨ ਦੇ
ਤਿਲਕ ਨੂੰ ਧਾਰਨ ਕਰ ਫਸਟ ਪ੍ਰਾਇਜ਼ ਲੈਣ ਵਾਲੇ ਫਰਮਾਂਨਬਰਦਾਰ ਭਵ।
ਜਿਨ੍ਹਾਂ ਬੱਚਿਆਂ ਦੇ
ਮੱਥੇ ਤੇ ਫਰਮਾਨਬਰਦਾਰੀ ਦੀ ਸਮ੍ਰਿਤੀ ਦਾ ਤਿਲਕ ਲੱਗਿਆ ਹੋਇਆ ਹੈ, ਇੱਕ ਸੰਕਲਪ ਵੀ ਫ਼ਰਮਾਨ ਦੇ ਬਿਨਾਂ
ਨਹੀਂ ਕਰਦੇ ਉਨ੍ਹਾਂ ਨੂੰ ਫਸਟ ਪ੍ਰਾਈਜ਼ ਪ੍ਰਾਪਤ ਹੁੰਦੀ ਹੈ। ਜਿਵੇਂ ਸੀਤਾ ਨੂੰ ਲਕੀਰ ਦੇ ਅੰਦਰ
ਬੈਠਣ ਦਾ ਫ਼ਰਮਾਨ ਸੀ, ਇਵੇਂ ਹਰ ਕਦਮ ਉਠਾਉਂਦੇ ਹੋਏ, ਹਰ ਸੰਕਲਪ ਕਰਦੇ ਹੋਏ ਬਾਪ ਦੇ ਫਰਮਾਨ ਦੀ
ਲਕੀਰ ਦੇ ਅੰਦਰ ਰਹੋ ਤਾਂ ਸਦਾ ਸੇਫ ਰਹੋਗੇ। ਕਿਸੇ ਤਰ੍ਹਾਂ ਦੇ ਰਾਵਣ ਦੇ ਸੰਸਕਾਰ ਵਾਰ ਨਹੀਂ ਕਰਨਗੇ
ਅਤੇ ਸਮੇਂ ਵੀ ਵਿਅਰਥ ਨਹੀਂ ਜਾਵੇਗਾ।
ਸਲੋਗਨ:-
ਕਿਸੇ ਨਾਲ ਵੀ
ਲਗਾਵ ਹੈ ਤਾਂ ਉਹ ਲਗਾਵ ਪੁਰਸ਼ਾਰਥ ਵਿਚ ਅਲਬੇਲਾ ਜਰੂਰ ਬਣਾਏਗਾ।
ਇਹ ਅਵਿਅਕਤ ਇਸ਼ਾਰੇ :-
ਸਦਾ ਅਚਲ, ਅਡੋਲ, ਇਕਰਸ ਸਥਿਤੀ ਦਾ ਅਨੁਭਵ ਕਰੋ। ਸਦਾ ਇੱਕ ਦੀ ਯਾਦ ਵਿੱਚ ਰਹਿਕੇ ਇਕਰਸ ਅਵਸਥਾ
ਬਣਾਓ ਤਾਂ ਵਨ - ਵਨ ਅਤੇ ਵਨ ਵਿਚ ਆ ਜਾਵੋਗੇ। ਬਾਹਰ ਰਹਿੰਦੇ ਹੋਏ ਵੀ ਇਹ ਹੀ ਪਾਠ ਪੱਕਾ ਕਰੋ -
“ਸੀ ਫਾਦਰ, ਫਾਲੋ ਫਾਦਰ”, ਤਾਂ ਕਦੇ ਕਿਸੇ ਪ੍ਰਸਥਿਤੀ ਵਿਚ ਡਗਮਗ ਨਹੀਂ ਹੋਵੋਗੇ, ਬ੍ਰਹਮਾ ਬਾਪ ਦੇ
ਸਾਮ੍ਹਣੇ ਕਿੰਨੀਆਂ ਵੀ ਗੱਲਾਂ ਆਈਆਂ ਲੇਕਿਨ ਗੱਲਾਂ ਨੂੰ ਨਾ ਵੇਖ ਇੱਕ ਬਾਪ ਨੂੰ ਹੀ ਵੇਖਿਆ ਇਸਲਈ
ਨੰਬਰਵਨ ਬਣਿਆ। ਤਾਂ ਫਾਲੋ ਫਾਦਰ।