24.06.26     Avyakt Bapdada     Punjabi Murli      Om Shanti     Madhuban


“ਇਸ ਕਰਮਖੇਤਰ ਤੇ ਕਰਮ ਅਨਾਦਿ ਚੀਜ ਹਨ, ਤੁਹਾਨੂੰ ਕਰਮ ਛੱਡਣਾ ਨਹੀਂ ਹੈ ਲੇਕਿਨ ਕਰਮਯੋਗੀ ਬਣਨਾ ਹੈ।”
( ਜਗਦੰਬਾ ਮਾਂ ਦੇ ਸਮ੍ਰਿਤੀ ਦਿਵਸ ਤੇ ਸੁਨਾਉਣ ਦੇ ਲਈ, ਉਨ੍ਹਾਂ ਦੇ ਦ੍ਵਾਰਾ ਉਚਾਰੇ ਹੋਏ ਮਧੁਰ ਮਹਾਵਾਕ)


ਇਹ ਸ੍ਰਿਸ਼ਟੀ ਕਰਮ ਦਾ ਖੇਤਰ ਹੈ, ਜਿੱਥੇ ਹਰ ਇੱਕ ਮਨੁੱਖ ਆਤਮਾ ਆਪਣਾ - ਆਪਣਾ ਪਾਰਟ ਪਲੇ ਕਰ ਰਹੀ ਹੈ, ਉਸ ਵਿੱਚ ਪਰਮਾਤਮਾ ਦਾ ਵੀ ਪਾਰਟ ਹੈ ਲੇਕਿਨ ਉਹ ਆਤਮਵਾਂ ਦੀ ਤਰ੍ਹਾਂ ਜਨਮ - ਮਰਨ ਵਿਚ ਨਹੀਂ ਆਉਂਦੇ ਹਨ। ਆਤਮਾਵਾਂ ਦੇ ਸਦ੍ਰਿਸ਼ ਉਨ੍ਹਾਂ ਦੇ ਕਰਮ ਦ ਖਾਤਾ ਨਹੀਂ ਬਣਦਾ ਹੈ। ਉਹ ਕਹਿੰਦੇ ਹਨ ਮੈਂ ਤਾਂ ਸਿਰਫ ਤੁਹਾਨੂੰ ਆਤਮਾਵਾਂ ਨੂੰ ਲਿਬਰੇਟ ਕਰਨ ਆਉਂਦਾ ਹਾਂ ਇਸਲਈ ਮੈਨੂੰ ਲਿਬ੍ਰੇਟਰ, ਬੰਧਨ ਤੋਂ ਛੁਡਾਉਣ ਵਾਲਾ ਗਤੀ ਸਦਗਤੀ ਦਾਤਾ ਕਹਿੰਦੇ ਹਨ।

ਆਤਮਾ ਤੇ ਮਾਇਆ ਦਾ ਜੋ ਬੰਧਨ ਚੜਿਆ ਹੈ, ਉਸ ਨੂੰ ਉਤਾਰ ਕੇ ਪਿਓਰ ਬਣਾਉਂਦੇ ਹਨ ਅਤੇ ਕਹਿੰਦੇ ਹਨ ਕਿ ਮੇਰਾ ਕੰਮ ਹੈ ਆਤਮਾਵਾਂ ਨੂੰ ਸਰਵ ਬੰਧਨਾਂ ਤੋਂ ਛੁਡਾ ਕੇ ਵਾਪਿਸ ਲੈ ਜਾਣਾ, ਤਾਂ ਸ੍ਰਿਸ਼ਟੀ ਦੇ ਜੋ ਆਦਿ ਨਿਯਮ ਅਤੇ ਕਾਇਦੇ ਹਨ ਉਨ੍ਹਾਂ ਨੂੰ ਵੀ ਸਮਝਣਾ ਹੈ, ਫਿਰ ਇਸ ਮਨੁੱਖ ਸ੍ਰਿਸ਼ਟੀ ਦੀ ਬ੍ਰਿਧੀ ਕਿਸ ਤਰ੍ਹਾਂ ਨਾਲ ਹੁੰਦੀ ਹੈ, ਫਿਰ ਉਹ ਟਾਇਮ ਵੀ ਆਉਂਦਾ ਹੈ ਜਦੋਂ ਇਹ ਘਟ ਹੁੰਦੀ ਹੈ। ਇਵੇਂ ਨਹੀਂ ਕਿ ਵਧਦੀ ਹੈ ਤਾਂ ਵਧਦੀ ਹੀ ਜਾਂਦੀ ਹੈ, ਨਹੀਂ। ਘਟ ਵੀ ਹੁੰਦੀ ਹੈ। ਤਾਂ ਸ੍ਰਿਸ਼ਟੀ ਵਿਚ ਹਰ ਚੀਜ ਦਾ ਨਿਯਮ ਹੈ। ਆਪਣੇ ਸ਼ਰੀਰ ਦਾ ਵੀ ਨਿਯਮ ਹੈ, ਪਹਿਲੇ ਬਚਪਨ, ਫਿਰ ਕਿਸ਼ੋਰ, ਫਿਰ ਜਵਾਨ, ਫਿਰ ਬੁੱਢਾ। ਤਾਂ ਬ੍ਰਿਧ ਵੀ ਜਲਦੀ ਨਹੀਂ, ਬ੍ਰਿਧ ਹੁੰਦੇ - ਹੁੰਦੇ ਜੜਜੜੀਭੂਤ ਹੋ ਜਾਂਦੇ ਹਨ, ਤਾਂ ਹਰ ਗੱਲ ਦਾ ਵਧਣਾ ਅਤੇ ਉਸ ਦਾ ਅੰਤ ਹੋਣਾ, ਇਹ ਵੀ ਨਿਯਮ ਹੈ। ਇਸੇ ਤਰ੍ਹਾਂ ਨਾਲ ਸ੍ਰਿਸ਼ਟੀ ਦੀ ਜਨਰੇਸ਼ਨ ਦਾ ਵੀ ਨਿਯਮ ਹੈ। ਇੱਕ ਜੀਵਨ ਦੀ ਵੀ ਸਟੇਜਿਸ ਹਨ ਤਾਂ ਫਿਰ ਜਨਮਾਂ ਦੀਆਂ ਵੀ ਸਟੇਜਿਸ ਹਨ, ਫਿਰ ਜਨਰੇਸ਼ਨਜ ਵੀ ਜੋ ਚੱਲੀ ਉਸ ਦੀ ਵੀ ਸਟੇਜਿਸ ਹਨ, ਇਸੇ ਤਰ੍ਹਾਂ ਸਾਰੇ ਧਰਮਾਂ ਦੀ ਵੀ ਸਟੇਜਿਸ ਹਨ। ਪਹਿਲਾ ਜੋ ਧਰਮ ਹੈ ਉਹ ਸਭ ਤੋਂ ਤਾਕਤ ਵਾਲਾ ਹੈ, ਪਿੱਛੇ ਹੌਲੀ - ਹੌਲੀ ਜੋ ਆਉਂਦੇ ਹਨ, ਉਨ੍ਹਾਂ ਦੀ ਤਾਕਤ ਘਟ ਹੁੰਦੀ ਜਾਂਦੀ ਹੈ, ਤਾਂ ਧਰਮਾਂ ਦਾ ਬਟਵਾਰਾ, ਧਰਮਾਂ ਦਾ ਚਲਣਾ, ਹਰੇਕ ਗੱਲ ਨਿਯਮਾਂ ਨਾਲ ਚਲਦੀ ਹੈ, ਇਨ੍ਹਾਂ ਸਭ ਗੱਲਾਂ ਨੂੰ ਵੀ ਸਮਝਣਾ ਹੈ।

ਇਸੇ ਹਿਸਾਬ ਨਾਲ ਬਾਪ ਵੀ ਕਹਿੰਦੇ ਹਨ ਮੇਰਾ ਵੀ ਇਸ ਵਿੱਚ ਪਾਰਟ ਹੈ। ਮੈਂ ਵੀ ਇਕ ਸੋਲ਼ ਹਾਂ, ਮੈਂ ਗੋਡ ਕੋਈ ਦੂਜੀ ਚੀਜ ਨਹੀਂ ਹਾਂ। ਮੈਂ ਵੀ ਸੋਲ ਹੀ ਹਾਂ ਪ੍ਰੰਤੂ ਮੇਰਾ ਕੰਮ ਬਹੁਤ ਵੱਡਾ ਅਤੇ ਉੱਚਾ ਹੈ ਇਸਲਈ ਮੈਨੂੰ ਗੋਡ ਕਹਿੰਦੇ ਹਨ। ਜਿਵੇਂ ਤੁਸੀਂ ਆਤਮਾ ਹੋ ਮੈਂ ਵੀ ਉਵੇਂ ਦਾ ਹੀ ਹਾਂ। ਜਿਵੇਂ ਤੁਹਾਡਾ ਬੱਚਾ ਹੈ ਉਹ ਵੀ ਤੇ ਮਨੁੱਖ ਹੈ, ਤੁਸੀਂ ਵੀ ਤੇ ਮਨੁੱਖ ਹੋ, ਉਸ ਵਿੱਚ ਤੇ ਕੋਈ ਫਰਕ ਨਹੀਂ ਹੈ ਨਾ। ਤਾਂ ਮੈਂ ਵੀ ਆਤਮਾ ਹੀ ਹਾਂ, ਆਤਮਾ, ਆਤਮਾ ਵਿਚ ਕੋਈ ਫ਼ਰਕ ਨਹੀਂ ਹੈ ਲੇਕਿਨ ਕਰਤਵਿਆ ਵਿਚ ਬਹੁਤ ਭਾਰੀ ਫਰਕ ਹੈ ਇਸਲਈ ਕਹਿੰਦੇ ਹਨ ਮੇਰਾ ਜੋ ਕਰਤਵਿਆ ਹੈ ਉਹ ਸਭ ਤੋਂ ਵੱਖ ਹੈ। ਮੈਂ ਕੋਈ ਹਦ ਦੇ ਇੱਕ ਧਰਮ ਦਾ ਸਥਾਪਕ ਨਹੀਂ ਹਾਂ, ਮੈਂ ਤਾਂ ਦੁਨੀਆਂ ਦਾ ਕ੍ਰੀਏਟਰ ਹਾਂ, ਉਹ ਹੋ ਗਏ ਧਰਮ ਦੇ ਕ੍ਰੀਏਟਰ। ਜਿਵੇਂ ਉਹ ਆਤਮਾਵਾਂ ਆਪਣਾ ਕੰਮ ਆਪਣੇ ਸਮੇਂ ਤੇ ਕਰਦੀਆਂ ਹਨ, ਉਵੇਂ ਮੈਂ ਵੀ ਆਪਣੇ ਸਮੇਂ ਤੇ ਆਉਂਦਾ ਹਾਂ। ਮੇਰਾ ਕਰਤਵਿਆ ਵਿਸ਼ਾਲ ਹੈ, ਮੇਰਾ ਕਰਤਵਿਆ ਮਹਾਨ ਹੈ ਅਤੇ ਸਭ ਤੋਂ ਨਿਰਾਲਾ ਹੈ ਇਸਲਈ ਕਹਿੰਦੇ ਹਨ ਤੇਰੇ ਕੰਮ ਨਿਰਾਲੇ। ਉਨ੍ਹਾਂ ਨੂੰ ਸਰਵਸ਼ਕਤੀਮਾਨ ਵੀ ਕਹਿੰਦੇ ਹਨ, ਸਭ ਤੋਂ ਸ਼ਕਤੀਸ਼ਾਲੀ ਕੰਮ ਹੈ ਆਤਮਾਵਾਂ ਨੂੰ ਮਾਇਆ ਦੇ ਬੰਧਨਾਂ ਤੋਂ ਛੁਡਾਉਣਾ ਅਤੇ ਨਵੀਂ ਦੁਨੀਆ ਦਾ ਸੇਪਲਿੰਗ ਲਗਾਉਣਾ ਇਸਲਈ ਉਨ੍ਹਾਂ ਨੂੰ ਅੰਗਰੇਜ਼ੀ ਵਿਚ ਕਹਿੰਦੇ ਹਨ ਹੇਵਨਲੀ ਗਾਡ ਫਾਦਰ। ਜਿਵੇਂ ਕਰਾਈਸਟ ਨੂੰ ਕਹਿਣਗੇ ਕ੍ਰਿਸ਼ਚਨਟੀ ਦਾ ਫਾਦਰ, ਉਨ੍ਹਾਂਨੂੰ ਹੇਵਨਲੀ ਗਾਡ ਫਾਦਰ ਨਹੀਂ ਕਹਾਂਗੇ। ਹੇਵਿਨ ਦਾ ਸਥਾਪਕ ਪਰਮਾਤਮਾ ਹੈ। ਤਾਂ ਹੇਵਿਨ ਵਰਲਡ ਹੋ ਗਈ ਨਾ, ਹੇਵਿਨ ਕੋਈ ਇੱਕ ਧਰਮ ਨਹੀਂ ਹੈ। ਤਾਂ ਉਹ ਵਰਲਡ ਦਾ ਸਥਾਪਕ ਹੋ ਗਿਆ ਅਤੇ ਉਸ ਵਰਲਡ ਵਿਚ ਇੱਕ ਧਰਮ, ਇੱਕ ਰਾਜ ਹੋਵੇਗਾ, ਤੱਤ੍ਵ ਆਦਿ ਸਭ ਚੇਂਜ ਹੋ ਜਾਣਗੇ ਇਸਲਈ ਉਨ੍ਹਾਂ ਨੂੰ ਕਹਿੰਦੇ ਹਨ ਹੇਵਨਲੀ ਗਾਡ ਫਾਦਰ।

ਦੂਸਰਾ ਗਾਡ ਇਸ ਟਰੂਥ ਕਹਿੰਦੇ ਹਨ, ਟਰੂਥ ਕੀ ਚੀਜ ਹੈ, ਕਿਸ ਵਿਚ ਟਰੂਥ? ਇਹ ਵੀ ਸਮਝਣ ਦੀ ਗੱਲ ਹੈ। ਕਈ ਸਮਝਦੇ ਹਨ ਕਿ ਜੋ ਸੱਚ ਬੋਲਦਾ ਹੈ ਉਹ ਹੀ ਗਾਡ ਹੈ। ਗਾਡ ਕੋਈ ਹੋਰ ਚੀਜ਼ ਨਹੀਂ ਹੈ, ਬਸ ਸੱਚ ਬੋਲਣਾ ਚਾਹੀਦਾ। ਪ੍ਰੰਤੂ ਨਹੀਂ, ਗੌਡ ਇਜ੍ ਟਰੂਥ ਦਾ ਮਤਲਬ ਹੀ ਹੈ ਕਿ ਗੌਡ ਨੇ ਹੀ ਆ ਕਰਕੇ ਸਾਰੀਆਂ ਗੱਲਾਂ ਦੀ ਸੱਚਾਈ ਦੱਸੀ ਹੈ। ਗੌਡ ਇਜ੍ ਟਰੂਥ ਮਾਨਾ ਗੌਡ ਹੀ ਟਰੂਥ ਦਸਦਾ ਹੈ, ਉਸ ਵਿੱਚ ਹੀ ਸੱਚਾਈ ਹੈ। ਤਾਂ ਤੇ ਉਸਨੂੰ ਨਾਲ਼ੇਜਫੁੱਲ ਕਹਿੰਦੇ ਹਨ। ਔਸ਼ਨ ਆਫ ਨਾਲੇਜ, ਔਸ਼ਨ ਆਫ ਬਲਿਸ, ਗੌਡ ਨੋਜ ( ਈਸ਼ਵਰ ਜਾਣਦਾ ਹੈ) … ਤਾਂ ਜਰੂਰ ਵਿਸ਼ੇਸ਼ ਕੁਝ ਜਾਨਣ ਦੀ ਗੱਲ ਹੈ ਨਾ! ਤਾਂ ਉਹ ਕਿਹੜੀ ਜਾਣਕਾਰੀ ਹੈ? ਇਹ ਨਹੀਂ ਕਿ ਇਸ ਨੇ ਚੋਰੀ ਕੀਤੀ, ਗੌਡ ਨੌਜ਼। ਭਾਵੇਂ ਉਹ ਜਾਣਦਾ ਸਭ ਕੁਝ ਹੈ ਪ੍ਰੰਤੂ ਉਸ ਦੀ ਮਹਿਮਾ ਜੋ ਹੈ ਨਾ, ਉਹ ਇਸੇ ਤੇ ਹੈ ਕਿ ਸਾਡੀ ਦੁਨੀਆ ਜੋ ਹੇਠਾਂ ਡਿੱਗ ਗਈ ਹੈ ਊਹ ਉੱਚੇ ਕਿਵੇਂ ਚੜੇ, ਇਸ ਚਕ੍ਰ ਦੀਆਂ ਗੱਲਾਂ ਨੂੰ ਉਹ ਜਾਣਦਾ ਹੈ ਇਸਲਈ ਕਹਿੰਦੇ ਹਨ ਗੌਡ ਨੌਜ਼। ਤਾਂ ਪਰਮਾਤਮਾ ਦੀ ਮਹਿਮਾ ਓਸ ਤਰੀਕੇ ਨਾਲ ਆਉਂਦੀ ਹੈ ਜੋ ਮਨੁੱਖ ਤੋਂ ਵੱਖ ਹੈ ਕਿਉਂਕਿ ਉਨ੍ਹਾਂ ਦਾ ਜਾਨਣਾ ਸਭ ਤੋਂ ਵੱਖ ਹੈ। ਮਨੁੱਖ ਦਾ ਜਾਨਣਾ ਹੱਦ ਹੈ ਕਹਿੰਦੇ ਵੀ ਹਨ ਮਨੁੱਖ ਅਲਪਗਿਆ ਹੈ ਅਤੇ ਪ੍ਰਮਾਤਮਾ ਦੇ ਲਈ ਕਹਿੰਦੇ ਹਨ ਉਹ ਸ੍ਰਵਗਿਆ ਹੈ, ਜਿਸ ਨੂੰ ਅੰਗਰੇਜ਼ੀ ਵਿਚ ਨਾਲੇਜਫੁੱਲ ਕਹਿੰਦੇ ਹਨ ਮਤਲਬ ਸ੍ਰਵ ਦਾ ਗਿਆਤਾ ਅਤੇ ਜਾਨਣ ਵਾਲਾ ਹੈ। ਤਾਂ ਜੋ ਸ੍ਰਵਗਿਆ ਹੈ ਉਹ ਹੀ ਟਰੂਥ ਨੂੰ ਜਾਣ ਸਕਦਾ ਹੈ। ਅਸਲ ਗੱਲਾਂ ਦੀ ਨਾਲੇਜ ਜਿਸ ਦੇ ਕੋਲ ਹੋਵੇਗੀ, ਜਰੂਰ ਉਹ ਸਭ ਨੂੰ ਦੇਵੇਗਾ ਨਾ। ਜੇਕਰ ਖੁਦ ਜਾਣੇ ਦੂਜਿਆਂ ਨੂੰ ਨਾ ਦੇਵੇ ਤਾਂ ਉਸ ਵਿੱਚ ਸਾਨੂੰ ਕੀ ਫਾਇਦਾ! ਜਾਨਣ ਦਵੋ। ਪ੍ਰੰਤੂ ਨਹੀਂ, ਉਸ ਦੀ ਜਾਣਕਾਰੀ ਨਾਲ ਸਾਨੂੰ ਕੋਈ ਫਾਇਦਾ ਮਿਲਿਆ ਹੈ, ਤਾਂ ਤੇ ਅਸੀ ਉਸ ਦੀ ਕੁਵਾਲੀਫਿਕੇਸ਼ਨ ਗਾਉਂਦੇ ਹਾਂ। ਉਸ ਦੇ ਪਿੱਛੇ ਪੈਂਦੇ ਹਾਂ। ਕਦੇ ਕੁਝ ਵੀ ਹੁੰਦਾ ਹੈ ਤਾਂ ਕਹਿੰਦੇ ਹਨ ਹੇ ਭਗਵਾਨ! ਹੁਣ ਤੂ ਇਹ ਕਰ! ਖੈਰ ਕਰ, ਰਹਿਮ ਕਰ, ਮੇਰਾ ਦੁੱਖ ਦੂਰ ਕਰ, ਤਾਂ ਅਸੀਂ ਉਸ ਤੋਂ ਮੰਗਦੇ ਹਾਂ ਨਾ। ਉਸ ਨਾਲ ਕੁਝ ਸੰਬੰਧ ਹੈ ਨਾ ਇਸਲਈ ਉਸ ਤਰੀਕੇ ਨਾਲ ਯਾਦ ਕਰਦੇ ਹਾਂ, ਜਿਵੇਂ ਉਸ ਨੇ ਸਾਡੇ ਤੇ ਕੋਈ ਅਹਿਸਾਨ ਕੀਤਾ ਹੈ। ਜੇਕਰ ਕਦੇ ਕੀਤਾ ਹੀ ਨਹੀਂ ਹੁੰਦਾ ਤਾਂ ਅਸੀਂ ਕਿਉਂ ਉਸ ਦੇ ਲਈ ਮੱਥਾਕੁੱਟੀ ਕਰਦੇ। ਜਦ ਕੋਈ ਮੁਸੀਬਤ ਦੇ ਵੇਲੇ ਮਦਦ ਕਰਦਾ ਹੈ ਤਾਂ ਦਿਲ ਵਿਚ ਆਉਂਦਾ ਹੈ ਕਿ ਇਸਨੇ ਬੜੀ ਮੁਸੀਬਤ ਦੇ ਸਮੇਂ ਮੈਨੂੰ ਹੈਲਪ ਕੀਤੀ ਸੀ। ਸਮੇਂ ਤੇ ਮੇਰੀ ਰੱਖਿਆ ਕੀਤੀ ਦੀ, ਤਾਂ ਉਸਦੇ ਪ੍ਰਤੀ ਦਿਲ ਵਿਚ ਪ੍ਰੇਮ ਰਹਿੰਦਾ ਹੈ। ਤਾਂ ਪਰਮਾਤਮਾ ਦੇ ਪ੍ਰਤੀ ਵੀ ਅਜਿਹਾ ਹੀ ਪ੍ਰੇਮ ਆਉਂਦਾ ਹੈ ਕਿ ਉਸਨੇ ਸਾਡੀ ਸਮੇਂ ਤੇ ਮਦਦ ਕੀਤੀ ਹੈ। ਪ੍ਰੰਤੂ ਇਵੇਂ ਨਹੀਂ ਕਿ ਕਦੇ ਕੋਈ ਮਨੁੱਖ ਦਾ ਚੰਗਾ ਹੋ ਗਿਆ ਤਾਂ ਕਹਿਣ ਇਹ ਭਗਵਾਨ ਨੇ ਕੀਤਾ.. ਬਸ ਭਗਵਾਗ ਅਜਿਹਾ ਹੀ ਕਰਦਾ ਹੈ। ਲੇਕਿਨ ਉਸ ਦਾ ਵੱਡਾ ਕੰਮ ਹੈ, ਵਰਲਡ ਦਾ ਕੰਮ ਹੈ, ਦੁਨੀਆ ਦੇ ਸੰਬੰਧ ਦੀ ਗੱਲ ਹੈ। ਬਾਕੀ ਇਵੇਂ ਨਹੀਂ ਕਿ ਕਿਸੇ ਨੂੰ ਥੋੜ੍ਹਾ ਪੈਸਾ ਮਿਲ ਗਿਆ ਹੈ, ਇਹ ਭਵਾਂ ਨੇ ਕੀਤਾ ਹੈ, ਇਹ ਤਾਂ ਅਸੀਂ ਵੀ ਚੰਗੇ ਕਰਮ ਕਰਦੇ ਹਾਂ, ਤਾਂ ਉਸ ਕਰਮ ਦਾ ਫਲ ਮਿਲਦਾ ਹੈ। ਚੰਗੇ, ਬੁਰੇ ਕਰਮਾਂ ਦਾ ਹਿਸਾਬ ਚਲਦਾ ਹੈ, ਉਸ ਦਾ ਵੀ ਅਸੀਂ ਪਾਉਂਦੇ ਰਹਿੰਦੇ ਹਾਂ ਲੇਕਿਨ ਪਰਮਾਤਮਾ ਨੇ ਆ ਕਰਕੇ ਜੋ ਕਰਮ ਸਿਖਾਇਆ ਉਸ ਦਾ ਜੋ ਫਲ ਹੈ, ਉਹ ਵੱਖ ਹੈ। ਅਲਪਕਾਲ ਦਾ ਸੁਖ ਤਾਂ ਬੁੱਧੀ ਦੇ ਆਧਾਰ ਤੇ ਵੀ ਮਿਲਦਾ ਹੈ। ਪ੍ਰੰਤੂ ਉਸਨੇ ਜੋ ਨਾਲ਼ੇਜ਼ ਦਿੱਤੀ ਉਸ ਨਾਲ ਅਸੀਂ ਸਦਾ ਸੁਖ ਪਾਉਂਦੇ ਹਾਂ। ਤਾਂ ਪਰਮਾਤਮਾ ਦਾ ਕੰਮ ਵੱਖ ਹੋ ਗਿਆ ਨਾ, ਇਸਲਈ ਕਹਿੰਦੇ ਹਨ ਕਿ ਮੈਂ ਹੀ ਆਕੇ ਕਰਮ ਦੀ ਜੋ ਅਸਲ ਨਾਲ਼ੇਜ਼ ਹੈ ਉਹ ਸਿਖਾਉਂਦਾ ਹਾਂ, ਜਿਸ ਨੂੰ ਕਿਹਾ ਹੈ ਕਰਮਯੋਗ ਸ੍ਰੇਸ਼ਠ ਹੈ। ਇਸ ਵਿੱਚ ਕਰਮ ਨੂੰ ਘਰ ਗ੍ਰਹਿਸਤ ਛੱਡਣ ਦੀ ਗੱਲ ਨਹੀਂ ਹੈ। ਸਿਰਫ ਤੁਸੀਂ ਆਪਣੇ ਕਰਮਾਂ ਨੂੰ ਪਵਿੱਤਰ ਕਿਵੇਂ ਬਣਾਓ, ਉਸ ਦੀ ਨਾਲੇਜ ਮੈਂ ਦੱਸਦਾ ਹਾਂ, ਤਾਂ ਕਰਮਾਂ ਨੂੰ ਪਵਿਤਰ ਬਣਾਉਣਾ ਹੈ। ਕਰਮ ਛੱਡਣਾ ਨਹੀਂ ਹੈ। ਕਰਮ ਤੇ ਅਨਾਦਿ ਚੀਜ ਹੈ। ਇਹ ਕਰਮ ਖੇਤਰ ਵੀ ਅਨਾਦਿ ਹੈ। ਮਨੁੱਖ ਹੈ ਤਾਂ ਕਰਮ ਵੀ ਹਨ, ਪ੍ਰੰਤੂ ਉਸ ਕਰਮ ਨੂੰ ਤੁਸੀ ਸ੍ਰੇਸ਼ਠ ਕਿਵੇਂ ਬਣਾਓ ਉਹ ਆ ਕਰਕੇ ਸਿਖਾਉਂਦਾ ਹਾਂ ਜਿਸ ਨਾਲ ਫਿਰ ਤੁਹਾਡੇ ਕਰਮ ਦਾ ਖਾਤਾ ਅਕਰਮ ਰਹਿੰਦਾ ਹੈ। ਅਕਰਮ ਦਾ ਮਤਲਬ ਹੈ ਕੋਈ ਬੁਰਾ ਖਾਤਾ ਨਹੀਂ ਬਣਦਾ ਹੈ।

ਬਾਪ ਕਹਿੰਦੇ ਹਨ ਮੈਂ ਇਸ ਛੋਟੇ ਜਿਹੇ ਸੰਗਮਯੁੱਗ ਵਿਚ ਤੁਹਾਡੇ ਦੇਸ਼, ਇਸ ਕਾਰਪੋਰੀਆਲ ਦੁਨੀਆ ਵਿਚ ਤੁਹਾਡੇ ਲਈ ਹੀ ਆਇਆ ਹਾਂ, ਤਾਂ ਘਟ ਤੋਂ ਘਟ ਜਿਨਾਂ ਟਾਇਮ ਹੈ ਉਤਨਾ ਸਮੇਂ ਤਾਂ ਮੇਰਾ ਕੁਝ ਖਿਆਲ ਕਰੋ। ਬਾਬਾ ਦੇ ਬਣੇ ਹੋ ਤਾਂ ਘਟ ਤੋਂ ਘਟ ਇਤਨਾ ਟਾਇਮ ਤਾਂ ਸ਼ੁੱਧ ਰਹੋ। ਫਿਰ ਤੇ ਤੁਹਾਡੀ ਅਜਿਹੀ ਪ੍ਰਲਬਧ ਬਣ ਜਾਵੇਗੀ ਜੋ ਤੁਹਾਨੂੰ ਉਸ ਦੁਨੀਆ ਵਿਚ ਮੇਹਨਤ ਨਹੀਂ ਕਰਨੀ ਪਵੇਗੀ। ਹੁਣ ਥੋੜ੍ਹੀ ਮੇਹਨਤ ਦੀ ਗੱਲ ਹੈ, ਹੁਣ ਤੁਸੀਂ ਕਿਵੇਂ ਵੀ ਕਰਕੇ, ਮਰ ਮਿਟ ਕਰਕੇ ਵੀ ਪਵਿੱਤਰ ਰਹਿਣ ਦੀ ਪ੍ਰਤਿਗਿਆ ਕਰੋ। ਆਪਣੀ ਦ੍ਰਿੜਤਾ ਰੱਖੋ, ਆਪਣੀ ਧਾਰਨਾਵਾਂ ਵਿਚ ਰਹਿਣ ਦਾ ਪੂਰਾ ਪ੍ਰਯਤਨ ਕਰੋ। ਬਾਪ ਤੁਹਾਨੂੰ ਸਾਫ - ਸਾਫ ਦਸਦੇ ਹਨ ਤੁਸੀਂ ਸਿਰਫ ਇਤਨੇ ਥੋੜੇ ਟਾਇਮ ਦੇ ਲਈ ਮੇਹਨਤ ਕਰੋ। ਮੈਂ ਤੁਹਾਨੂੰ ਹੋਰ ਕੋਈ ਮੇਹਨਤ ਨਹੀਂ ਕਰਾਉਂਦਾ ਹਾਂ, ਤੁਹਾਨੂੰ ਜਿਨਾਂ ਮਿਲਦਾ ਹੈ ਉਸ ਦੀ ਭੇਂਟ ਵਿਚ ਕੋਈ ਮੇਹਨਤ ਹੀ ਨਹੀਂ ਹੈ।

ਉਵੇਂ ਨਹੀਂ ਸਿਰਫ ਕਹਿੰਦੇ ਰਹੋ ਕਿ ਇਹ ਕਰਾਂਗਾ, ਉਹ ਕਰਾਂਗਾ… ਦੁਨੀਆ ਕੀ ਕਹੇਗੀ, ਉਹ ਕੀ ਕਹਿਣਗੇ… ਅਰੇ ਦੁਨੀਆ ਕੀ ਕਹੇਗੀ … ਛੱਡ ਦੋ ਇਸਨੂੰ। ਹੁਣ ਇਹ ਦੁਨੀਆ ਹੀ ਜਾਣ ਵਾਲੀ ਹੈ। ਹੁਣ ਤੇ ਮੌਤ ਸਾਮ੍ਹਣੇ ਖੜਾ ਹੈ। ਤੁਸੀਂ ਇਤਨਾ ਲੰਬਾ - ਚੌੜਾ ਜੋ ਬਣਾ ਕੇ ਬੈਠੇ ਹੋ ਇਹ ਸਭ ਵੇਸਟੇਜ ਕਰ ਰਹੇ ਹੋ। ਹੁਣ ਬਾਪ ਕਹਿੰਦੇ ਹਨ ਉਸ ਵੇਸਟੀਜ ਨੂੰ ਬਚਾਓ। ਇਸ ਸ਼ਰੀਰ ਨਿਰਵਾਹ ਦੇ ਲਈ ਜਿਨਾਂ ਚਾਹੀਦਾ ਹੈ ਉਤਨਾ ਭਾਵੇਂ ਕਰੋ, ਜਿਨਾਂ ਤੁਹਾਡਾ ਕਰੀਏਸ਼ਨ ਦੇ ਨਾਲ ਹਿਸਾਬ - ਕਿਤਾਬ ਹੈ, ਉਤਨਾ ਕਰੋ, ਮੈਂ ਕਿਥੇ ਸੰਭਾਲਾਂਗਾ। ਇਸਨੂੰ ਤੁਹਾਨੂੰ ਹੀ ਸੰਭਾਲਣਾ ਹੈ। ਜੋ ਜਰੂਰੀ ਹੈ ਉਹ ਤੇ ਤੁਹਾਨੂੰ ਫ੍ਰੀ ਕਰਦਾ ਹਾਂ। ਲੇਕਿਨ ਹੁਣ ਇਹ ਜੋ ਐਕਸਟ੍ਰਾ ਰੱਚ ਰਹੇ ਹੋ ਉਸ ਦੇ ਲਈ ਮਨਾ ਕਰਦਾ ਹਾਂ ਕਿਉਂਕਿ ਹੁਣ ਉਹ ਤੇ ਡਿੱਗਣਾ ਹੀ ਹੈ ਕਿਉਂ ਆਪਣਾ ਫਾਲਤੂ ਸਮੇਂ ਗੰਵਾ ਰਹੇ ਹੋ। ਇਨ੍ਹਾਂ ਫਾਲਤੂ ਦੇ ਝੰਜਟਾਂ ਨਾਲ ਤੁਸੀ ਦੁਖੀ ਹੋਏ ਹੋ ਉਨ੍ਹਾਂ ਝੰਜਟਾਂ ਤੋਂ ਤੁਸੀ ਕਿਵੇਂ ਛੂਟੋ, ਉਹ ਹੀ ਤੇ ਤੁਹਾਨੂੰ ਦੱਸਦਾ ਹਾਂ। ਫਿਰ ਵੀ ਬੈਠ ਕਰਕੇ ਅਨੇਕ ਬਹਾਣੇ ਲਗਾਉਣਾ, ਇਹ ਕਿੱਥੇ ਦੀ ਢੰਗ ਹੈ? ਫਿਰ ਵੀ ਬਾਪ ਕਹਿੰਦੇ ਹਨ ਕਿ ਵੇਖ ਲੈਣਾ, ਹੁਣ ਜੇਕਰ ਮੈਨੂੰ ਸਿੱਧੀ ਉਂਗਲੀ ਨਹੀਂ ਦਿੰਦੇ ਹੋ, ਹੱਥ ਨਹੀਂ ਦਿੰਦੇ ਹੋ, ਤਾਂ ਫਿਰ ਮੈਂ ਇਵੇਂ ਨੱਕ ਫੜ ਕੇ ਲੈ ਚਲਾਂਗਾ। ਨੱਕ ਫੜੇਗਾ ਤਾਂ ਫਿਰ ਦਮ ਘੁੱਟੇਗਾ, ਫਿਰ ਦੁੱਖ ਹੋਵੇਗਾ, ਸਜਾਵਾਂ ਖਾਣੀਆਂ ਪੈਣਗੀਆਂ ਨਾ! ਇਸਲਈ ਕਹਿੰਦੇ ਹਨ ਹੁਣ ਹੱਥ ਵਿਚ ਹੱਥ ਦੇਕੇ ਸਿੱਧਾ ਚੱਲਣ ਦਾ ਟਾਇਮ ਆ ਗਿਆ ਹੈ। ਜੇਕਰ ਸਿੱਧੀ ਤਰ੍ਹਾਂ ਨਾਲ ਨਹੀਂ ਚੱਲੋਗੇ ਤਾਂ ਫਿਰ ਮੇਰੇ ਹੱਥ ਵਿੱਚ ਤੁਹਾਡਾ ਨੱਕ ਵੀ ਤੇ ਆਵੇਗਾ, ਫਿਰ ਵੇਖ ਲੈਣਾ। ਫਿਰ ਉਸ ਵੇਲੇ ਕੁਝ ਨਹੀਂ ਹੋ ਸਕੇਗਾ, ਨਾ ਕੁਝ ਕਰ ਸਕੋਗੇ ਇਸਲਈ ਬਾਪ ਕਹਿੰਦੇ ਹਨ ਬੱਚੇ, ਹੁਣ ਤੁਸੀਂ ਮੇਰੇ ਹੋਕੇ, ਮੇਰੇ ਪਾਸ ਆ ਕੇ, ਮੇਰੀਆਂ ਗੱਲਾਂ ਨੂੰ ਸੁਣ ਕਰਕੇ, ਜੇਕਰ ਫਿਰ ਵੀ ਕੁਝ ਨਹੀਂ ਕੀਤਾ ਤਾਂ ਉਨ੍ਹਾਂ ਦੇ ਲਈ ਬਹੁਤ ਕੜੀ ਸਜਾਵਾਂ ਹਨ, ਇਸਲਈ ਜਿਨਾਂ ਵਿਚਾਰਿਆਂ ਨੂੰ ਪਤਾ ਨਹੀਂ ਉਸ ਦੀ ਤਾਂ ਗੱਲ ਵੱਖ ਹੈ। ਬਾਕੀ ਜਿਨ੍ਹਾਂ ਨੂੰ ਪਤਾ ਹੈ, ਜੋ ਬੈਠਕੇ ਸੁਣਕੇ ਫਿਰ ਇਨ੍ਹਾਂ ਗੱਲਾਂ ਵਿਚ ਗਫ਼ਲਤ ਕੀਤੀ ਤਾਂ ਉਨ੍ਹਾਂ ਦੀ ਤੇ ਖ਼ੈਰ ਨਹੀਂ। ਜਿਵੇਂ 10 ਗੁਣਾਂ ਫਾਇਦਾ, ਉਵੇਂ 10 ਗੁਣਾਂ ਨੁਕਸਾਨ ਹੋਵੇਗਾ। ਤਾਂ ਕਹਿੰਦੇ ਹਨ ਆਪਣੇ ਨੁਕਸਾਨ ਨੂੰ ਘਾਟੇ ਨੂੰ, … ਚੰਗੀ ਤਰ੍ਹਾਂ ਨਾਲ ਸਮਝੋ। ਚੰਗੀ ਤਰ੍ਹਾਂ ਨਾਲ ਕੁਝ ਤੇ ਆਪਣੀ ਬੁੱਧੀ ਖੋਲੋ। ਹੁਣ ਬਾਪ ਨਾਲ ਬੁੱਧੀ ਯੋਗ ਲਗਾਵੋ ਗੇ ਤਾਂ ਤਾਕਤ ਮਿਲੇਗੀ। ਤਾਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਸਮਝੋ, ਭੁੱਲੋ ਨਹੀਂ।

ਹੁਣ ਇਹ ਜੋ ਸਮੇਂ ਚੱਲ ਰਿਹਾ ਹੈ, ਇਸ ਨੂੰ ਪਹਿਚਾਣੋ, ਜਰਾ ਅੱਖਾਂ ਖੋਲੋ, ਬੁੱਧੀ ਖੋਲੋ ਅਤੇ ਸਮੇਂ ਦਾ ਪੂਰਾ ਫਾਇਦਾ ਲਵੋ। ਆਪਣੀ ਪੂਰੀ ਤਕਦੀਰ ਜਗਾਓ। ਕਹਿੰਦੇ ਵੀ ਹਨ ਜਿਵੇਂ ਦਾ ਸੰਗ ਉਵੇਂ ਦਾ ਰੰਗ ਹੁੰਦਾ ਹੈ, ਇਸਲਈ ਜਿਸ ਵਿਚ ਹੁਣ ਇਹ ਧਾਰਨਾ ਪੂਰੀ ਨਹੀਂ ਹੋਵੇਗੀ ਤਾਂ ਮਾਇਆ ਦੇ ਸੰਗ ਦਾ ਰੰਗ ਲੱਗ ਜਾਵੇਗਾ, ਤਾਂ ਤੇ ਕਹਿੰਦੇ ਹਨ ਹਿਅਰ ਨੋ ਇਵਲ, ਸੀ ਨੋ ਇਵਲ, ਟਾਕ ਨੋ ਇਵਲ .. ਕਈ ਅਜਿਹੇ ਈਵਲਸ ਹਨ ਜੋ ਇੱਥੇ ਵੀ ਕਿਸੇ ਨੂੰ ਛੱਡਦੇ ਨਹੀਂ ਹਨ, ਫਿਰ ਇੱਕ ਦੂਜੇ ਦੇ ਸੰਗ ਦੋਸ਼ ਵਿਚ ਆ ਜਾਂਦੇ ਹਨ। ਤਾਂ ਕਹਿੰਦੇ ਹਨ ਅਜਿਹੇ ਸੰਗ ਦੋਸ਼ ਤੋਂ ਬਚੇ ਰਹੋ। ਇਵੇਂ ਨਾ ਸਮਝੋ ਕਿ ਸੰਗ ਦੋਸ਼ ਬਾਹਰ ਹੈ, ਇੱਥੇ ਨਹੀਂ ਹੈ। ਨਹੀਂ। ਇਥੇ ਵੀ ਉਹ ਘੁਮਂਦੇ ਰਹਿੰਦੇ ਹਨ। ਕਿਉਂਕਿ ਉਨ੍ਹਾਂ ਦਾ ਰਾਜ ਹੈ ਨਾ, ਇਸਲਈ ਬਾਪ ਕਹਿੰਦੇ ਹਨ। ਚੰਗੀ ਤਰ੍ਹਾਂ ਨਾਲ ਕਵਚ ਪਹਿਨ ਕੇ ਰੱਖੋ। ਕਵਚ ਹੋਵੇਗਾ ਤਾਂ ਉਸਦੀ ਗੋਲੀ ਲੱਗੇਗੀ ਨਹੀਂ। ਯੋਗ ਦਾ ਹੀ ਕਵਚ ਹੈ, ਗਿਆਨ ਦੀ ਤਲਵਾਰ ਹੈ। ਇਨ੍ਹਾਂ ਸਾਰਿਆਂ ਅਸਤਰਾਂ - ਸਸਤਰਾਂ ਨੂੰ ਆਪਣੇ ਕੋਲ ਚੰਗੀ ਤਰ੍ਹਾਂ ਨਾਲ ਸੰਭਾਲ ਕੇ ਰੱਖੋ।

ਕਹਿੰਦੇ ਵੀ ਹਨ ਜੋ ਕਰਦਾ ਹੈ ਸੋ ਪਾਉਂਦਾ ਹੈ, ਇਹ ਤੇ ਭਵਿੱਖ ਪ੍ਰਾਲਬਧ ਬਣਾਉਣ ਦੀਆਂ ਗੱਲਾਂ ਹਨ। ਇੱਥੇ ਤੇ ਪ੍ਰਾਲਬਧ ਨਹੀਂ ਭੋਗਣੀ ਹੈ ਨਾ, ਇੱਥੇ ਤਾਂ ਕੋਈ ਗੁਰੂ ਬਣਕੇ ਨਹੀਂ ਬੈਠਣਾ ਹੈ। ਇਸ ਵਿੱਚ ਕੋਈ ਮਿਸਅੰਡਰਸਟੈਂਡਿੰਗ ਨਾ ਕਰੇ, ਇਸਲਈ ਇਹ ਸਭ ਸਮਝਾਇਆ ਜਾਂਦਾ ਹੈ। ਤਾਂ ਇਹ ਸਭ ਗੱਲਾਂ ਧਿਆਨ ਵਿੱਚ ਰੱਖਕੇ ਆਪਣੇ ਨੂੰ ਸੇਫ਼ ਰੱਖਣਾ ਹੈ। ਇਥੇ ਕੋਈ ਖਰਚੇ ਆਦਿ ਦੀ ਗੱਲ ਨਹੀਂ ਹੋਣੀ ਚਾਹੀਦੀ। ਹੁਣ ਇਹ ਸਭ ਖਰਚਾ ਦੂਜਿਆਂ ਦੇ ਕਲਿਆਣ ਅਰਥ ਹੀ ਯੂਜ ਕਰਨਾ ਹੈ। ਇੱਕ - ਇੱਕ ਪਾਈ ਵੀ ਸਭ ਇਸੇ ਕੰਮ ਵਿਚ ਲਗਾਉਣਾ ਹੈ। ਅੱਛਾ।

ਅਜਿਹੇ ਬਾਪਦਾਦਾ ਅਤੇ ਮਾਂ ਦੇ ਮਿੱਠੇ - ਮਿੱਠੇ ਬਹੁਤ ਚੰਗੇ, ਖ਼ਬਰਦਾਰ ਰਹਿਣ ਵਾਲਿਆਂ ਬੱਚਿਆਂ ਪ੍ਰਤੀ ਯਾਦਪਿਆਰ ਅਤੇ ਗੁੱਡਮੋਰਨਿੰਗ। ਅੱਛਾ।

ਪ੍ਰਸ਼ਨ :- ਮੰਮਾ ਅਸੀਂ ਚਲਦੇ - ਫਿਰਦੇ ਯੋਗ ਦੀ ਉੱਚੀ ਅਵਸਥਾ ਵਿਚ ਜਿਵੇਂ ਸਥਿਤ ਹੋ ਸਕਦੇ ਹਾਂ?

ਉੱਤਰ:- ਅਸਲ ਵਿਚ ਆਪਣੀ ਇਹ ਲਾਈਫ ਨੈਚੁਰਲ ਯੋਗ ਦੀ ਹੋ ਜਾਣੀ ਚਾਹੀਦੀ ਹੈ ਕਿਉਂਕਿ ਯੋਗ ਹੈ ਨਿਸ਼ਚੇ। ਤਾਂ ਹਰਦਮ ਨਿਸ਼ਚੇ ਨੂੰ ਕਾਇਮ ਰੱਖ ਪ੍ਰੈਕਟਿਕਲ ਉਹ ਸਵਰੂਪ ਬਣ ਜਾਣਾ ਹੈ। ਨਿਸ਼ਚੇ ਰੂਪ ਬਣ ਕਰਮਿੰਦ੍ਰਿਆਂ ਤੋਂ ਕਰਮ ਕਰੋ, ਭਾਵੇਂ ਸਥੂਲ ਕਰਮਇੰਦਰੀਆਂ ਕੋਈ ਵੀ ਕੰਮ ਕਰਦੀਆਂ ਰਹਿਣ ਲੇਕਿਨ ਖੁਦ ਨੂੰ ਉਸ ਹੀ ਸੁਖ ਸਵਰੂਪ ਅਵਸਥਾ ਵਿਚ ਲਵਲੀਨ ਰਹਿਣਾ ਹੈ। ਤੁਹਾਡਾ ਚੇਹਰਾ ਸਦਾ ਸੁਖ ਸਵਰੂਪ ਰਮਣੀਕ ਵਿਖਾਈ ਦੇਵੇ। ਕੋਈ ਵੀ ਅਸ਼ੁੱਧ ਸੰਕਲਪ ਵਿਕਲਪ ਨਾ ਰਹਿਣ। ਈਸ਼ਵਰੀ ਆਨੰਦ ਵਿਚ ਆਂਤਰਿਕ ਮਗਨ ਅਵਸਥਾ ਵਿਚ ਰਹੋ ਤਾਂ ਫਿਰ ਕੋਈ ਵੀ ਅਸ਼ੁੱਧ ਸੰਕਲਪ - ਵਿਕਲਪ ਦੀ ਉਤਪਤੀ ਨਹੀਂ ਹੋਵੇਗੀ। ਸ਼ੁੱਧ ਪਿਓਰ ਧਰਨੀ ਵਿਚ ਜੋ ਵੀ ਸੰਕਲਪ ਉਤਪਨ ਹੋਵੇਗਾ ਉਹ ਲੋਕ ਸੰਗ੍ਰਹ ਪ੍ਰਤੀ ਅਤੇ ਆਪਣੀ ਉੱਨਤੀ ਪ੍ਰਤੀ ਹੋਵੇਗਾ ਇਹ ਅਤੀ ਮਿੱਠੀ ਸੁੰਦਰ ਅਵਸ਼ਥਾ ਹੈ ਜੋ ਸਮੇਂ ਤੇ ਮਦਦ ਕਰਦੀ ਹੈ। ਅਜਿਹੀ ਈਸ਼ਵਰੀ ਅਲੌਕਿਕ ਮਿੱਠੀ ਪਿਓਰ ਲਾਈਫ ਬਣਾਉਣ ਦਾ ਹੁਣ ਹੀ ਗੋਲਡਨ ਚਾਂਸ ਤੁਹਾਨੂੰ ਮਿਲਿਆ ਹੋਇਆ ਹੈ। ਤਾਂ ਅਜਿਹੀ ਅਵਸਥਾ ਬਨਾਉਣ ਦੇ ਲਈ ਥੋੜ੍ਹੀ ਮੇਹਨਤ ਕਰੋ।

ਜਦੋਂ ਅਸੀਂ ਯੋਗ ਵਿਚ ਬੈਠਦੇ ਹਾਂ ਤਾਂ ਅੰਦਰ ਇਹ ਮੰਤ੍ਰ ਪੂਜਾ ਜਪ ਆਦਿ ਕੁਝ ਵੀ ਨਹੀਂ ਕਰਦੇ ਹਾਂ, ਜਿਵੇਂ ਭਗਤੀ ਵਿਚ ਕੋਈ ਨਾ ਕੋਈ ਅੰਦਰ ਹੀ ਅੰਦਰ ਪ੍ਰਾਰਥਨਾ ਕਰਦੇ ਹਨ, ਮਾਲਾ ਜਪਦੇ ਹਨ, ਮੂਰਤੀ ਦੇ ਸਾਮ੍ਹਣੇ ਫੁੱਲ ਰੱਖਕੇ ਚੜਾਉਂਦੇ ਹਨ, ਉਹ ਸਭ ਕੁਝ ਅੰਦਰ ਹੀ ਅੰਦਰ ਕਰਦੇ ਹਨ ਜਿਸ ਨੂੰ ਮਨਸਾ ਪੂਜਾ ਕਹਾਂਗੇ। ਲੇਕਿਨ ਸਾਡੇ ਯੋਗ ਵਿਚ ਅਸੀਂ ਸਿਰਫ ਆਪਣੇ ਸਵ ਸਵਰੂਪ ਵਿਚ ਸਥਿਤ ਹੋ ਸੁਖ ਸਵਰੂਪ ਬਣ ਜਾਂਦੇ ਹਨ। ਆਪਣੇ ਮਨ ਸਹਿਤ ਸਭ ਕਰਮਿੰਦਰੀਆਂ ਨੂੰ ਕੰਟਰੋਲ ਕਰ ਇਕਾਗਰਚਿੱਤ ਬਣ ਈਸ਼ਵਰੀ ਸੁਖ ਸਵਰੂਪ ਹੋ ਜਾਂਦੇ ਹਾਂ ਇਸ ਦੇ ਲਈ ਯੋਗ ਦਾ ਟਾਇਮ ਪਰਸਨਲ ਮੁਕਰਰ ਹੈ। ਜਿੱਥੇ ਇੱਕ ਟਾਇਮ ਤੇ ਬੈਠਕੇ ਅਭਿਆਸ ਕਰਦੇ ਹਾਂ। ਸਿਰਫ ਵਿਅਕਤ ਗੱਲਾਂ ਤੋਂ ਨਾਤਾ ਤੋੜਕੇ ਅਵਿਅਕਤ ਸੰਬੰਧ ਨਾਲ ਨਾਤਾ ਜੋੜਕੇ ਰੱਖਣਾ ਹੈ ਤਾਂ ਯਾਦ ਸਹਿਜ ਹੋ ਜਾਵੇਗੀ। ਅੱਛਾ। ਓਮ ਸ਼ਾਂਤੀ।

ਵਰਦਾਨ:-
ਬਾਪਦਾਦਾ ਦੇ ਸਾਥ ਦਵਾਰਾ ਮਾਇਆ ਨੂੰ ਦੂਰ ਤੋਂ ਹੀ ਮੂਰਛਿਤ ਕਰਨ ਵਾਲੇ ਮਾਇਆ ਜਿੱਤ, ਜਗਤਜਿੱਤ ਭਵ।

ਜਿਵੇਂ ਬਾਪ ਦੇ ਸਨੇਹੀ ਬਣੇ ਹੋ ਅਜਿਹੇ ਬਾਪ ਨੂੰ ਸਾਥੀ ਬਣਾਓ ਤਾਂ ਮਾਇਆ ਦੂਰ ਤੋਂ ਹੀ ਮੁਰਛਿਤ ਹੋ ਜਾਵੇਗੀ। ਸ਼ੁਰੂ - ਸ਼ੁਰੂ ਦਾ ਜੋ ਵਾਇਦਾ ਹੈ ਤੁਮ੍ਹੀਂ ਨਾਲ ਖਾਵਾਂ, ਤੁਮ੍ਹੀਂ ਨਾਲ ਬੈਠਾ, ਤੁਮ੍ਹੀਂ ਨਾਲ ਰੂਹ ਨੂੰ ਰਿਝਾਵਾਂ .. ਇਸੇ ਵਾਇਦੇ ਅਨੁਸਾਰ ਸਾਰੀ ਦਿਨਚਰਿਆ ਵਿਚ ਹਰ ਕੰਮ ਬਾਪ ਦੇ ਨਾਲ ਕਰੋ ਤਾਂ ਮਾਇਆ ਡਿਸਟਰਬ ਕਰ ਨਹੀਂ ਸਕਦੀ, ਉਸ ਦਾ ਡਿਸਟ੍ਰਕਸ਼ਨ ਹੋ ਜਾਵੇਗਾ। ਤਾਂ ਸਾਥੀ ਨੂੰ ਸਦਾ ਨਾਲ ਰੱਖੋ, ਨਾਲ ਦੀ ਸ਼ਕਤੀ ਨਾਲ ਅਤੇ ਮਿਲਣ ਵਿਚ ਮਗਨ ਰਹਿਣ ਨਾਲ ਮਾਇਆ ਜਿੱਤ, ਜਗਤਜਿੱਤ ਬਣ ਜਾਵੋਗੇ।

ਸਲੋਗਨ:-
ਆਪਣੀ ਉੱਚੀ ਵ੍ਰਿਤੀ ਨਾਲ ਪ੍ਰਵ੍ਰਤੀ ਦੀ ਪ੍ਰਸਥਿਤੀਆਂ ਨੂੰ ਚੇਂਜ ਕਰੋ।

ਇਹ ਅਵਿਅਕਤ ਇਸ਼ਾਰੇ :- ਸਦਾ ਹਰਸ਼ਿਤ ਰਹਿਣ ਦੇ ਲਈ ਆਪਣੀ ਨੇਚਰ ਨੂੰ ਸਰਲ ਬਣਾਓ, ਸਹਿਣਸ਼ੀਲ ਬਣੋ। ਅਵਿਅਕਤ ਸਥਿਤੀ ਰੂਪੀ ਦਰਪਣ ਨੂੰ ਸਾਫ ਅਤੇ ਸਪੱਸ਼ਟ ਕਰਨ ਦੇ ਲਈ ਸਰਲਤਾ, ਸ੍ਰੇਸ਼ਠਤਾ ਅਤੇ ਸਹਿਣਸ਼ੀਲਤਾ ਇਨ੍ਹਾਂ ਤਿੰਨਾਂ ਗੱਲਾਂ ਤੇ ਧਿਆਨ ਦਵੋ। ਜੇਕਰ ਤਿੰਨਾਂ ਵਿੱਚੋ ਇੱਕ ਵੀ ਗੱਲ ਦੀ ਕਮੀ ਹੈ ਤਾਂ ਦਰਪਣ ਤੇ ਵੀ ਕਮੀ ਦਾ ਦਾਗ ਵਿਖਾਈ ਦਵੇਗੀ ਇਸਲਈ ਜੋ ਵੀ ਕੰਮ ਕਰਦੇ ਹੋ, ਉਸ ਵਿੱਚ ਸਧਾਰਨਤਾ ਵਿਖਾਈ ਨਾ ਦਵੋ। ਸਧਾਰਨਪਨ ਨੂੰ ਸ੍ਰੇਸ਼ਠਤਾ ਵਿਚ ਬਦਲੀ ਕਰੋ, ਹਰ ਕੰਮ ਵਿਚ ਸਹਿਣਸ਼ੀਲਤਾ ਅਤੇ ਵਾਣੀ ਵਿਚ ਸਰਲਤਾ ਨੂੰ ਧਾਰਨ ਕਰੋ ਤਾਂ ਸਰਵਿਸ ਵਿੱਚ ਸਫਲਤਾ ਵਿਖਾਈ ਦਵੇਗੀ।