24.08.25 Avyakt Bapdada Punjabi Murli
30.11.2006 Om Shanti Madhuban
“ ਜ਼ਵਾਲਾਮੁੱਖੀ ਤਪੱਸਿਆ
ਦਵਾਰਾ ਮੈਂ - ਪਨ ਦੀ ਪੂੰਛ ਨੂੰ ਜਲਾਕੇ ਬਾਪਦਾਦਾ ਸਮਾਨ ਬਣੋ ਉਦੋਂ ਸਮਾਪਤੀ ਸਮੀਪ ਆਏਗੀ ”
ਅੱਜ ਅਖੁੱਟ ਅਵਿਨਾਸ਼ੀ
ਖਜ਼ਾਨਿਆਂ ਦੇ ਮਾਲਿਕ ਬਾਪਦਾਦਾ ਆਪਣੇ ਚਾਰੋਂ ਪਾਸੇ ਦੇ ਸੰਪੰਨ ਬੱਚਿਆਂ ਦੇ ਜਮਾਂ ਦਾ ਖਾਤਾ ਦੇਖ ਰਹੇ
ਹਨ। ਤਿੰਨ ਤਰਾਂ ਦੇ ਖ਼ਾਤੇ ਦੇਖ ਰਹੇ ਹਨ - ਇੱਕ ਹੈ ਆਪਣੇ ਪੁਰਸ਼ਾਰਥ ਦਵਾਰਾ ਸ਼੍ਰੇਸ਼ਠ ਪ੍ਰਾਲਬੱਧ ਜਮਾਂ
ਦਾ ਖਾਤਾ। ਦੂਸਰਾ ਹੈ ਸਦਾ ਸੰਤੁਸ਼ਟ ਰਹਿਣਾ ਅਤੇ ਸੰਤੁਸ਼ਟ ਕਰਨਾ, ਇਹ ਸੰਤੁਸ਼ਟਤਾ ਦਵਾਰਾ ਦੁਆਵਾਂ ਦਾ
ਖਾਤਾ। ਤਿਸਰਾ ਹੈ ਮਨਸਾ-ਵਾਚਾ -ਕਰਮਣਾ, ਸੰਬੰਧ -ਸੰਪਰਕ ਦਵਾਰਾ ਬੇਹੱਦ ਦੇ ਨਿ: ਸਵਾਰਥ ਸੇਵਾ ਦਵਾਰਾ
ਪੁੰਨ ਦਾ ਖਾਤਾ। ਤੁਸੀਂ ਸਭ ਵੀ ਆਪਣੇ ਇਹਨਾਂ ਤਿੰਨ ਖਾਤੀਆ ਨੂੰ ਚੈਕ ਕਰਦੇ ਹੀ ਹੋ। ਇਹ ਤਿੰਨੋ ਖ਼ਾਤੇ
ਜਮਾਂ ਕਿੰਨੇ ਹਨ, ਹਨ ਜਾਂ ਨਹੀਂ ਹਨ ਉਸਦੀ ਨਿਸ਼ਾਨੀ ਹੈ - ਸਦਾ ਸਰਵ ਪ੍ਰਤੀ, ਖੁਦ ਪ੍ਰਤੀ ਸੰਤੁਸ਼ਟਤਾ
ਸਵਰੂਪ, ਸਰਵ ਪ੍ਰਤੀ ਸ਼ੁਭ ਭਾਵਨਾ, ਸ਼ੁੱਭ ਕਾਮਨਾ ਅਤੇ ਸਦਾ ਆਪਣੇ ਨੂੰ ਖੁਸ਼ਨੁਮ: ਖੁਸ਼ਨਸੀਬ ਸਥਿਤੀ
ਵਿੱਚ ਅਨੁਭਵ ਕਰਨਾ। ਤਾਂ ਚੈਕ ਕਰੋ ਦੋਵੇਂ ਖ਼ਾਤੇ ਦੀ ਨਿਸ਼ਾਨੀਆਂ ਖੁਦ ਵਿੱਚ ਅਨੁਭਵ ਹੁੰਦੀ ਹੈ? ਇਹਨਾ
ਸਰਵ ਖਜ਼ਾਨਿਆਂ ਨੂੰ ਜਮਾਂ ਕਰਨ ਦੀ ਚਾਬੀ ਹੈ -ਨਿਮਿਤ ਭਾਵ, ਨਿਰਮਾਣ ਭਾਵ, ਨਿ: ਸਵਾਰਥ ਭਾਵ। ਚੈਕ
ਕਰਦੇ ਜਾਓ ਅਤੇ ਚਾਬੀ ਦਾ ਨੰਬਰ ਪਤਾ ਹੈ! ਚਾਬੀ ਦਾ ਨੰਬਰ ਹੈ - ਤਿੰਨ ਬਿੰਦੀ। ਥਰੀ ਡਾੱਟ। ਇੱਕ -
ਆਤਮਾ ਬਿੰਦੀ, ਦੂਸਰਾ ਬਾਪ ਬਿੰਦੀ, ਤੀਸਰਾ - ਡਰਾਮਾ ਦਾ ਫੁੱਲ ਸਟਾਪ ਬਿੰਦੀ। ਤੁਸੀਂ ਸਭ ਦੇ ਕੋਲ
ਚਾਬੀ ਤਾਂ ਹੈ ਨਾ! ਖਜ਼ਾਨਿਆਂ ਨੂੰ ਖੋਲਕੇ ਦੇਖਦੇ ਰਹਿੰਦੇ ਹੋ ਨਾ! ਇਹਨਾਂ ਸਭ ਖਜ਼ਾਨਿਆਂ ਦੀ ਵ੍ਰਿਧੀ
ਦੀ ਵਿਧੀ ਹੈ - ਦ੍ਰਿੜ੍ਹਤਾ। ਦ੍ਰਿੜ੍ਹਤਾ ਹੋਵੇਗੀ ਤਾਂ ਕਿਸੇ ਵੀ ਕੰਮ ਵਿੱਚ ਇਹ ਸੰਕਲਪ ਨਹੀਂ ਚਲੇਗਾ
ਕਿ ਹੋਵੇਗਾ ਜਾਂ ਨਹੀਂ ਹੋਵੇਗਾ। ਦ੍ਰਿੜ੍ਹਤਾ ਦੀ ਸਥਿਤੀ ਹੈ - ਹੋਇਆ ਹੀ ਪਿਆ ਹੈ, ਬਣਿਆ ਹੀ ਪਿਆ
ਹੈ । ਬਣੇਗਾ, ਜਮਾਂ ਹੋਵੇਗਾ, ਨਹੀਂ ਹੋਵੇਗਾ, ਨਹੀਂ। ਕਰਦੇ ਤਾਂ ਹਨ, ਹੋਣਾ ਤਾਂ ਚਾਹੀਦਾ,....ਤੋਂ
ਤੋ ਵੀ ਨਹੀਂ। ਦ੍ਰਿੜ੍ਹਤਾ ਵਾਲਾ ਨਿਸ਼ਚੇਬੁੱਧੀ, ਨਿਸ਼ਚਿੰਤ ਅਤੇ ਨਿਸ਼ਚਿਤ ਅਨੁਭਵ ਕਰੇਗਾ।
ਬਾਪਦਾਦਾ ਨੇ ਪਹਿਲੇ ਵੀ
ਸੁਣਾਇਆ ਹੈ - ਜੇਕਰ ਜ਼ਿਆਦਾ ਤੋਂ ਜ਼ਿਆਦਾ ਸਰਵ ਖਜ਼ਾਨਿਆਂ ਦਾ ਖਾਤਾ ਜਮਾਂ ਕਰਨਾ ਹੈ ਤਾਂ ਮਨਮਨਾਭਵ ਦੇ
ਮੰਤਰ ਨੂੰ ਯੰਤਰ ਬਣਾ ਦਵੋ। ਜਿਸਨਾਲ ਸਦਾ ਬਾਪ ਦੇ ਸਾਥ ਅਤੇ ਕੋਲ ਰਹਿਣ ਦਾ ਖੁਦ ਅਨੁਭਵ ਹੋਵੇਗਾ।
ਪਾਸ ਹੋਣਾ ਹੀ ਹੈ, ਤਿੰਨ ਰੂਪ ਦੇ ਪਾਸ ਹਨ - ਇੱਕ ਹੈ ਪਾਸ ਰਹਿਣਾ, ਦੂਸਰਾ ਹੈ ਜੋ ਬੀਤਿਆ ਸੋ ਪਾਸ
ਹੋਇਆ ਅਤੇ ਤੀਸਰਾ ਹੈ ਪਾਸ ਵਿਦ ਆਨਰ ਹੋਣਾ। ਜੇਕਰ ਤਿੰਨੋ ਪਾਸ ਹਨ, ਤਾਂ ਤੁਸੀਂ ਸਭਨੂੰ ਰਾਜ
ਅਧਿਕਾਰੀ ਬਣਨ ਦੀ ਫੁੱਲ ਪਾਸ ਹੈ। ਤਾਂ ਫੁੱਲ ਪਾਸ ਲੈ ਲਈ ਹੈ ਜਾਂ ਲੈਣੀ ਹੈ? ਜਿਨਾਂ ਨੇ ਫੁੱਲ ਪਾਸ
ਲਈ ਹੈ ਉਹ ਹੱਥ ਉਠਾਓ। ਲੈਣੀ ਨਹੀਂ ਹੈ, ਲੈ ਲਈ ਹੈ? ਪਹਿਲੀ ਲਾਇਨ ਵਾਲੇ ਨਹੀਂ ਉਠਾਉਦੇ, ਲੈਣੀ ਹੈ
ਤੁਹਾਨੂੰ? ਸੋਚਦੇ ਹਨ ਹਾਲੇ ਸੰਪੂਰਨ ਨਹੀਂ ਬਣੇ ਹਾਂ, ਇਸਲਈ। ਪਰ ਨਿਸ਼ਚੇਬੁੱਧੀ ਵਿਜੇਈ ਹਨ ਹੀ, ਜਾਂ
ਹੋਣਾ ਹੈ?
ਹਾਲੇ ਤੇ ਸਮੇਂ ਦੀ
ਪੁਕਾਰ, ਭਗਤਾਂ ਦੀ ਪੁਕਾਰ, ਤੁਹਾਡੇ ਮਨ ਦੀ ਆਵਾਜ਼ ਕੀ ਆ ਰਹੀ ਹੈ? ਹਾਲੇ -ਹਾਲੇ ਸੰਪੰਨ ਅਤੇ ਸਮਾਨ
ਬਣਨਾ ਹੀ ਹੈ ਜਾਂ ਇਹ ਸੋਚਦੇ ਹਨ ਬਣਾਂਗੇ, ਸੋਚੇਂਗੇ, ਕਰੇਗੇ …! ਹੁਣ ਸਮੇਂ ਦੇ ਅਨੁਸਾਰ ਹਰ ਸਮੇਂ
ਏਵਰਰੇਡੀ ਦਾ ਪਾਠ ਪੱਕਾ ਰਹਿਣਾ ਹੀ ਹੈ। ਜਦੋਂ ਮੇਰਾ ਬਾਬਾ ਕਿਹਾ, ਪਿਆਰਾ ਬਾਬਾ, ਮਿੱਠਾ ਬਾਬਾ
ਮੰਨਦੇ ਹੀ ਹਨ। ਤਾਂ ਜੋ ਪਿਆਰਾ ਹੁੰਦਾ ਹੈ ਉਸਦੇ ਸਮਾਨ ਬਣਨਾ ਮੁਸ਼ਕਿਲ ਨਹੀਂ ਹੁੰਦਾ।
ਬਾਪਦਾਦਾ ਨੇ ਦੇਖਿਆ ਹੈ
ਕਿ ਸਮੇਂ ਪ੍ਰਤੀ ਸਮੇਂ ਸਮਾਨ ਬਣਨ ਵਿੱਚ ਜੋ ਵਿਗਣ ਪੈਂਦਾ ਹੈ ਉਹ ਸਭਦੇ ਕੋਲ ਪ੍ਰਸਿੱਧ ਸ਼ਬਦ ਹਨ, ਸਭ
ਜਾਣਦੇ ਹਨ, ਅਨੁਭਵੀ ਹਨ। ਉਹ ਹਨ “ਮੈਂ”,ਮੈਂ -ਪਨ, ਇਸਲਈ ਬਾਪਦਾਦਾ ਨੇ ਪਹਿਲੇ ਵੀ ਕਿਹਾ ਹੈ ਜਦੋਂ
ਵੀ ਮੈਂ ਸ਼ਬਦ ਬੋਲਦੇ ਹੋ ਤਾਂ ਸਿਰਫ਼ ਮੈਂ ਨਹੀਂ ਬੋਲੋ, ਮੈਂ ਆਤਮਾ। ਜੁੜਵਾ ਸ਼ਬਦ ਬੋਲੋ। ਤਾਂ ਮੈਂ ਕਦੀ
ਅਭਿਮਾਨ ਲੈ ਆਉਦਾ, ਬਾਡੀ ਕਾਨਸੇਸ ਵਾਲਾ ਮੈਂ, ਆਤਮਾ ਵਾਲਾ ਨਹੀਂ। ਕਦੀ ਅਭਿਮਾਨ ਵੀ ਲਿਆਉਂਦਾ, ਕਦੀ
ਅਪਮਾਨ ਵੀ ਲਿਆਉਦਾ ਹੈ। ਕਦੀ ਦਿਲਸ਼ਿਕਸ਼ਤ ਵੀ ਬਣਾਉਂਦਾ ਇਸਲਈ ਬਾਡੀ ਕਾਂਨਸੇਸ ਦੇ ਮੈਂ -ਪਨ ਨੂੰ
ਸੁਪਨੇ ਵਿੱਚ ਵੀ ਨਹੀਂ ਆਉਣ ਦਵੋ।
ਬਾਪਦਾਦਾ ਨੇ ਦੇਖਿਆ ਹੈ
ਸਨੇਹ ਦੀ ਸਬਜੈਕਟ ਵਿੱਚ ਮੈਜ਼ੋਰਿਟੀ ਪਾਸ ਹਨ। ਤੁਸੀਂ ਸਭ ਨੂੰ ਕੌਣ ਇੱਥੇ ਲਿਆਇਆ? ਸਭ ਭਾਵੇਂ ਪਲੇਨ
ਵਿੱਚ ਆਏ ਹੋ, ਭਾਵੇਂ ਟਰੇਨ ਵਿੱਚ ਆਏ ਹੋ, ਪਰ ਅਸਲ ਵਿੱਚ ਬਾਪਦਾਦਾ ਦੇ ਸਨੇਹ ਦੇ ਵਿਮਾਨ ਵਿੱਚ ਇੱਥੇ
ਪਹੁੰਚੇ ਹਨ। ਤਾਂ ਜਿਵੇਂ ਸਨੇਹ ਦੀ ਸਬਜੈਕਟ ਵਿੱਚ ਪਾਸ ਹਨ, ਹੁਣ ਇਹ ਕਮਾਲ ਕਰੋ -ਸਮਾਨ ਬਣਨ ਦੀ
ਸਬਜੈਕਟ ਵਿੱਚ ਵੀ ਪਾਸ ਵਿਦ ਆਨਰ ਬਣਕੇ ਦਿਖਾਓ।ਪਸੰਦ ਹੈ? ਸਮਾਨ ਬਣਨਾ ਪਸੰਦ ਹੈ? ਪਸੰਦ ਹੈ ਪਰ ਬਣਨ
ਵਿੱਚ ਥੋੜ੍ਹਾ ਮੁਸ਼ਕਿਲ ਹੈ! ਸਮਾਨ ਬਣ ਜਾਓ ਤਾਂ ਸਮਾਪਤੀ ਸਾਹਮਣੇ ਆਏਗੀ। ਪਰ ਕਦੀ - ਕਦੀ ਜੋ ਦਿਲ
ਵਿੱਚ ਪ੍ਰਤਿਗਿਆ ਕਰਦੇ ਹੋ, ਬਣਨਾ ਹੀ ਹੈ। ਤਾਂ ਪ੍ਰਤਿਗਿਆ ਕਮਜ਼ੋਰ ਹੋ ਜਾਂਦੀ ਅਤੇ ਪਰਿਕ੍ਸ਼ਾ ਮਜਬੂਤ
ਹੋ ਜਾਂਦੀ ਹੈ। ਚਾਹੁੰਦੇ ਸਭ ਹਨ ਪਰ ਚਾਹਨਾ ਇੱਕ ਹੁੰਦੀ ਹੈ ਪ੍ਰੈਕਟੀਕਲ ਦੂਸਰਾ ਹੋ ਜਾਂਦਾ ਹੈ
ਕਿਉਂਕਿ ਕਰਦੇ ਹੋ ਪਰ ਦ੍ਰਿੜ੍ਹਤਾ ਦੀ ਕਮੀ ਪੈ ਜਾਂਦੀ ਹੈ। ਸਮਾਨਤਾ ਦੂਰ ਹੋ ਜਾਂਦੀ ਹੈ, ਸਮੱਸਿਆ
ਪ੍ਰਬਲ ਹੋ ਜਾਂਦੀ ਹੈ। ਤਾਂ ਹੁਣ ਕੀ ਕਰਨਗੇ?
ਬਾਪਦਾਦਾ ਨੂੰ ਇੱਕ ਗੱਲ
ਤੇ ਬਹੁਤ ਹੱਸੀ ਆ ਰਹੀ ਹੈ। ਕਿਹੜੀ ਗੱਲ? ਹਨ ਮਹਾਵੀਰ ਪਰ ਜਿਵੇਂ ਸ਼ਾਸ਼ਤਰਾਂ ਵਿੱਚ ਹਨੁਮਾਨ ਨੂੰ
ਮਹਾਵੀਰ ਵੀ ਕਿਹਾ ਹੈ ਪਰ ਪੂੰਛ ਵੀ ਦਿਖਾਇਆ ਹੈ। ਇਹ ਪੂੰਛ ਦਿਖਾਇਆ ਹੈ ਮੈਂ -ਪਨ ਦਾ। ਜਦੋਂ ਤੱਕ
ਮਹਾਂਵੀਰ ਇਸ ਪੂੰਛ ਨੂੰ ਨਹੀਂ ਜਲਾਉਣਗੇ ਤਾਂ ਲੰਕਾ ਮਤਲਬ ਪੁਰਾਣੀ ਦੁਨੀਆਂ ਵੀ ਖ਼ਤਮ ਨਹੀਂ ਹੋਵੇਗੀ।
ਤਾਂ ਹੁਣ ਇਸ ਮੈਂ, ਮੈਂ ਦੀ ਪੂੰਛ ਨੂੰ ਜਲਾਓ ਉਦੋਂ ਸਮਾਪਤੀ ਸਮੀਪ ਆਏਗੀ। ਜਲਾਉਣ ਲਈ ਜਵਾਲਾਮੁੱਖੀ
ਤੱਪਸਿਆ, ਸਾਧਾਰਨ ਯਾਦ ਨਹੀਂ। ਜਵਾਲਾਮੁੱਖੀ ਯਾਦ ਦੀ ਜ਼ਰੂਰਤ ਹੈ। ਇਸਲਈ ਜਵਾਲਾ ਦੇਵੀ ਦੀ ਵੀ
ਯਾਦਗਾਰ ਹੈ। ਸ਼ਕਤੀਸ਼ਾਲੀ ਯਾਦ। ਤਾਂ ਸੁਣਿਆ ਕੀ ਕਰਨਾ ਹੈ? ਹੁਣ ਇਹ ਮਨ ਵਿੱਚ ਧੁਨ ਲਗੀ ਹੋਵੇ -
ਸਮਾਨ ਬਣਨਾ ਹੀ ਹੈ, ਸਮਾਪਤੀ ਨੂੰ ਸਮੀਪ ਲਿਆਉਣਾ ਹੀ ਹੈ। ਤੁਸੀਂ ਕਹੋਗੇ ਸੰਗਮਯੁਗ ਤਾਂ ਬਹੁਤ ਵਧੀਆ
ਹੈ ਨਾ ਤਾਂ ਸਮਾਪਤੀ ਕਿਉਂ ਹੋਵੇ? ਪਰ ਤੁਸੀਂ ਬਾਪ ਸਮਾਨ ਦਿਆਲੂ, ਕਿਰਪਾਲੁ, ਰਹਿਮਦਿਲ ਆਤਮਾਵਾਂ
ਹੋ, ਤਾਂ ਅੱਜ ਦੀ ਦੁੱਖੀ ਆਤਮਾਵਾਂ ਅਤੇ ਭਗਤ ਆਤਮਾਵਾਂ ਦੇ ਉਪਰ ਹੇ ਰਹਿਮਦਿਲ ਆਤਮਾਵਾਂ ਰਹਿਮ ਕਰੋ।
ਮਰਸੀਫੁੱਲ ਬਣੋ। ਦੁੱਖ ਵੱਧਦਾ ਜਾ ਰਿਹਾ ਹੈ, ਦੁਖਿਆ ਤੇ ਰਹਿਮ ਕਰ ਉਹਨਾਂ ਨੂੰ ਮੁਕਤੀਧਾਮ ਵਿੱਚ
ਤਾਂ ਭੇਜੋ। ਸਿਰਫ਼ ਵਾਣੀ ਵਾਣੀ ਦੀ ਸੇਵਾ ਨਹੀਂ ਪਰ ਹਾਲੇ ਜ਼ਰੂਰਤ ਹੈ ਮਨਸਾ ਅਤੇ ਵਾਣੀ ਦੀ ਸੇਵਾ ਨਾਲ
- ਨਾਲ ਹੋਵੇ। ਇੱਕ ਹੀ ਸਮੇਂ ਤੇ ਦੋਵੇਂ ਸੇਵਾ ਨਾਲ ਹੋਵੇ। ਸਿਰਫ਼ ਚਾਂਸ ਮਿਲੇ ਸੇਵਾ ਦਾ, ਇਹ ਨਹੀਂ
ਸੋਚੋ, ਚੱਲਦੇ ਫਿਰਦੇ ਆਪਣੇ ਚੇਹਰੇ ਅਤੇ ਚੱਲਣ ਦਵਾਰਾ ਬਾਪ ਦਾ ਪਰਿਚੇ ਦਿੰਦੇ ਹੋਏ ਚਲੋ। ਤੁਹਾਡਾ
ਚੇਹਰਾ ਬਾਪ ਦਾ ਪਰਿਚੇ ਦਵੇ। ਤੁਹਾਡੀ ਚੱਲਣ ਬਾਪ ਨੂੰ ਪ੍ਰਤੱਖ ਕਰਦੀ ਚਲੇ। ਤਾਂ ਇਵੇਂ ਸਦਾ
ਸੇਵਾਧਾਰੀ ਭਵ! ਅੱਛਾ।
ਬਾਪਦਾਦਾ ਦੇ ਸਾਹਮਣੇ
ਸਥੂਲ ਵਿੱਚ ਤਾਂ ਤੁਸੀਂ ਸਭ ਬੈਠੇ ਹੋ ਪਰ ਸੂਕ੍ਸ਼੍ਮ ਵਿੱਚ ਚਾਰੋਂ ਪਾਸੇ ਦੇ ਬੱਚੇ ਦਿਲ ਵਿੱਚ ਹਨ।
ਦੇਖ ਵੀ ਰਹੇ ਹਨ, ਸੁਣ ਵੀ ਰਹੇ ਹਨ। ਦੇਸ਼ ਵਿਦੇਸ਼ ਦੇ ਅਨੇਕ ਬੱਚਿਆਂ ਨੇ ਇਮੇਲ ਦਵਾਰਾ, ਪੱਤਰਾਂ
ਦਵਾਰਾ, ਸੰਦੇਸ਼ਾ ਦਵਾਰਾ ਯਾਦਪਿਆਰ ਭੇਜੀ ਹੈ। ਸਭ ਦੀ ਨਾਮ ਸਹਿਤ ਬਾਪਦਾਦਾ ਨੂੰ ਯਾਦ ਮਿਲੀ ਹੈ ਅਤੇ
ਬਾਪਦਾਦਾ ਦਿਲ ਹੀ ਦਿਲ ਵਿੱਚ ਸਭ ਬੱਚਿਆਂ ਨੂੰ ਸਾਹਮਣੇ ਦੇਖ ਗੀਤ ਗਾ ਰਹੇ ਹਨ - ਵਾਹ! ਹਰ ਇੱਕ ਨੂੰ
ਇਸ ਸਮੇਂ ਇਮਰਜ਼ ਰੂਪ ਵਿੱਚ ਯਾਦ ਰਹਿੰਦੀ ਹੈ। ਸਭ ਸੰਦੇਸ਼ੀ ਨੂੰ ਵੱਖ -ਵੱਖ ਕਹਿੰਦੇ ਹਨ ਫਲਾਣੇ ਨੇ
ਯਾਦ ਭੇਜੀ ਹੈ, ਫਲਾਣੇ ਨੇ ਯਾਦ ਭੇਜੀ ਹੈ। ਬਾਪ ਕਹਿੰਦੇ ਹਨ, ਬਾਪ ਦੇ ਕੋਲ ਤਾਂ ਜਦੋਂ ਸੰਕਲਪ ਕਰਦੇ
ਹੋ, ਸਾਧਨ ਦਵਾਰਾ ਪਿੱਛੇ ਮਿਲਦੀ ਹੈ ਪਰ ਸਨੇਹ ਦਾ ਸੰਕਲਪ ਸਾਧਨ ਤੋਂ ਪਹਿਲੇ ਪਹੁੰਚ ਜਾਂਦਾ ਹੈ।
ਠੀਕ ਹੈ ਨਾ! ਕਈਆਂ ਨੂੰ ਯਾਦ ਮਿਲੀ ਹੈ ਨਾ! ਅੱਛਾ।
ਅੱਛਾ - ਪਹਿਲੇ ਹੱਥ
ਉਠਾਓ ਜੋ ਪਹਿਲੀ ਵਾਰੀ ਆਏ ਹਨ। ਇਹ ਸੇਵਾ ਵਿੱਚ ਵੀ ਪਹਿਲੀ ਵਾਰੀ ਆਏ ਹਨ। ਅੱਛਾ ਬਾਪਦਾਦਾ ਕਹਿੰਦੇ
ਹਨ, ਭਲੇ ਪਧਾਰੇ, ਤੁਹਾਡੇ ਆਉਣ ਦੀ ਮੋਸਮ ਹੈ। ਅੱਛਾ।
ਇੰਦੌਰ ਜ਼ੋਨ :-
(ਸਭਦੇ ਹੱਥ ਵਿੱਚ “ਮੇਰਾ ਬਾਬਾ” ਦਾ ਦਿਲ ਦੇ ਸੇਪ ਵਿੱਚ ਸਿੰਬਲ ਹੈ) ਹੱਥ ਤਾਂ ਬਹੁਤ ਵਧੀਆ ਹਿਲਾ
ਰਹੇ ਹਨ, ਪਰ ਦਿਲ ਨੂੰ ਵੀ ਹਿਲਾਉਣਾ। ਸਿਰਫ਼ ਸਦਾ ਯਾਦ ਰੱਖਣਾ, ਭੁਲਣਾ ਨਹੀਂ ਮੇਰਾ। ਅੱਛਾ ਚਾਂਸ
ਲਿਆ ਹੈ, ਬਾਪਦਾਦਾ ਸਦਾ ਕਹਿੰਦੇ ਹਨ, ਹਿੰਮਤ ਰੱਖਣ ਵਾਲਿਆਂ ਨੂੰ ਬਾਪਦਾਦਾ ਪਦਮਗੁਣਾਂ ਮਦਦ ਦਿੰਦਾਹੈ।
ਤਾਂ ਹਿੰਮਤ ਰੱਖੀ ਹੈ ਨਾ! ਚੰਗਾ ਕੀਤਾ ਹੈ। ਇੰਦੌਰ ਜ਼ੋਨ ਹੈ। ਚੰਗਾ ਹੈ ਇੰਦੌਰ ਜ਼ੋਨ ਸਾਕਾਰ ਬਾਬਾ
ਦਾ ਲਾਸ੍ਟ ਸਮ੍ਰਿਤੀ ਦਾ ਸਥਾਨ ਹੈ। ਅੱਛਾ ਹੈ। ਸਭ ਬਹੁਤ ਖੁਸ਼ ਹੋ ਰਹੇ ਹੋ ਨਾ! ਗੋਲਡਨ ਲਾਟਰੀ ਮਿਲੀ
ਹੈ। ਜ਼ੋਨ ਦੀ ਸੇਵਾ ਮਿਲਣ ਵਿੱਚ ਸਭ ਸੇਵਾਧਾਰੀਆ ਨੂੰ ਛੁੱਟੀ ਮਿਲ ਜਾਂਦੀ ਹੈ ਅਤੇ ਉਵੇਂ ਸੰਖਿਆਂ
ਵਿੱਚ ਮਿਲਦੀ ਹੈ ਇਤਨੇ ਲਾਓ ਅਤੇ ਹਾਲੇ ਦੇਖੋ ਕਿੰਨੇ ਹਨ! ਇਹ ਵੀ ਜੋਂਨ ਜੋਂਨ ਨੂੰ ਚੰਗਾ ਚਾਂਸ ਹੈ
ਨਾ, ਜਿੰਨੇ ਲਿਆਣੇ ਹੋਣ ਲਿਆਓ। ਤਾਂ ਤੁਸੀਂ ਸਭ ਦਾ ਥੋੜੇ ਸਮੇਂ ਵਿੱਚ ਪੁੰਨ ਦਾ ਖਾਤਾ ਕਿੰਨਾ ਵੱਡਾ
ਇਕੱਠਾ ਹੋ ਗਿਆ। ਯੱਗ ਸੇਵਾ ਦਿਲ ਨਾਲ ਕਰਨਾ ਮਤਲਬ ਆਪਣੇ ਪੁੰਨ ਦਾ ਖਾਤਾ ਤੀਵਰਗਤੀ ਨਾਲ ਵਧਾਉਣਾ
ਕਿਉਂਕਿ ਸੰਕਲਪ, ਸਮੇਂ ਅਤੇ ਸ਼ਫਲ ਰੀਰ ਤਿੰਨੋ ਸਫ਼ਲ ਕੀਤਾ। ਸੰਕਲਪ ਵੀ ਚਲੇਗਾ ਤਾਂ ਯੱਗ ਸੇਵਾ ਦਾ,
ਸਮੇਂ ਵੀ ਯੱਗ ਸੇਵਾ ਵਿੱਚ ਬਿਤਾਇਆ ਅਤੇ ਸ਼ਰੀਰ ਵੀ ਯੱਗ ਸੇਵਾ ਵਿੱਚ ਅਰਪਣ ਕੀਤਾ। ਤਾਂ ਸੇਵਾ ਹੈ
ਜਾਂ ਮੇਵਾ ਹੈ? ਪ੍ਰਤੱਖ ਫ਼ਲ ਯੱਗ ਸੇਵਾ ਕਰਦੇ ਕਿਸੇ ਦੇ ਕੋਈ ਕੋਈ ਵਿਅਰਥ ਸੰਕਲਪ ਆਇਆ? ਆਇਆ ਕਿਸੇਦੇ
ਕੋਲ? ਖੁਸ਼ ਰਹੇ ਅਤੇ ਖੁਸ਼ੀ ਵੰਡੀ। ਤਾਂ ਇਹ ਜੋ ਇੱਥੇ ਗੋਲਡਨ ਅਨੁਭਵ ਕੀਤਾ, ਇਸ ਅਨੁਭਵ ਨੂੰ ਉਥੇ ਵੀ
ਇਮਰਜ਼ ਕਰ ਵਧਾਉਂਦੇ ਰਹਿਣਾ। ਕਦੀ ਵੀ ਕੋਈ ਮਾਇਆ ਦਾ ਸੰਕਲਪ ਵੀ ਆਵੇ ਤਾਂ ਮਨ ਦੇ ਵਿਮਾਨ ਨਾਲ
ਸ਼ਾਂਤੀਧਾਮ ਵਿੱਚ ਪਹੁੰਚ ਜਾਣਾ। ਮਨ ਦਾ ਵਿਮਾਨ ਤਾਂ ਹੈ ਨਾ! ਸਭ ਦੇ ਕੋਲ ਮਨ ਦਾ ਵਿਮਾਨ ਹੈ।
ਬਾਪਦਾਦਾ ਨੇ ਹਰ ਬ੍ਰਾਹਮਣ ਨੂੰ ਜਨਮ ਦੀ ਸੌਗਾਤ ਸ਼੍ਰੇਸ਼ਠ ਮਨ ਦਾ ਵਿਮਾਨ ਦੇ ਦਿੱਤਾ ਹੈ। ਇਸ ਵਿਮਾਨ
ਵਿੱਚ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ। ਸਟਾਰਟ ਕਰਨਾ ਹੈ ਤਾਂ ਮੇਰਾ ਬਾਬਾ, ਬਸ। ਚਲਾਉਣਾ ਔਂਦਾ
ਹੈ ਨਾ ਵਿਮਾਨ! ਤਾਂ ਜਦੋਂ ਕੁਝ ਹੋਵੇ ਤਾਂ ਮਧੂਬਨ ਪਹੁੰਚ ਜਾਓ। ਭਗਤੀ ਮਾਰਗ ਵਿੱਚ ਚਾਰ ਧਾਮ ਕਰਨ
ਵਾਲੇ ਆਪਣੇ ਨੂੰ ਬਹੁਤ ਭਾਗਸ਼ਾਲੀ ਸਮਝਦੇ ਹਨ ਅਤੇ ਮਧੂਬਨ ਵਿੱਚ ਵੀ ਚਾਰ ਧਾਮ ਹਨ, ਤਾਂ ਚਾਰ ਧਾਮ
ਕੀਤੇ? ਪਾਂਡਵ ਭਵਨ ਵਿੱਚ ਦੇਖੋ, ਚਾਰ ਧਾਮ ਹਨ। ਜੋ ਵੀ ਆਉਦੇ ਹੋ ਪਾਂਡਵ ਭਵਨ ਤਾਂ ਜਾਂਦੇ ਹੋ ਨਾ,
ਇੱਕ ਸ਼ਾਂਤੀ ਸਤੰਬ ਮਹਾਧਾਮ। ਦੂਸਰਾ ਬਾਪਦਾਦਾ ਦਾ ਕਮਰਾ, ਇਹ ਸਨੇਹ ਦਾ ਧਾਮ। ਅਤੇ ਤੀਸਰਾ ਝੋਪੜੀ,
ਇਹ ਸਨੇਹਮਿਲਣ ਦਾ ਧਾਮ ਅਤੇ ਚੌਥਾ -ਹਿਸਟਰੀ ਹਾਲ, ਤਾਂ ਤੁਸੀਂ ਸਭ ਨੇ ਚਾਰ ਧਾਮ ਕੀਤੇ? ਤਾਂ ਮਹਾਨ
ਭਾਗਵਾਨ ਤਾਂ ਹੋ ਹੀ ਗਏ। ਹੁਣ ਕਿਸੇ ਵੀ ਧਾਮ ਨੂੰ ਯਾਦ ਕਰ ਲੈਣਾ, ਕਦੀ ਉਦਾਸ ਹੋ ਜਾਓ ਤਾਂ ਝੋਪੜੀ
ਵਿੱਚ ਰੂਹਰਿਹਾਂਨ ਕਰਨੇ ਆ ਜਾਣਾ। ਸ਼ਕਤੀਸ਼ਾਲੀ ਬਣਨ ਦੀ ਜ਼ਰੂਰਤ ਹੋ ਤਾਂ ਸ਼ਾਂਤੀ ਸਤੰਬ ਵਿੱਚ ਪਹੁੰਚ
ਜਾਣਾ ਅਤੇ ਵੇਸਟ ਥਾਟਸ ਬਹੁਤ ਤੇਜ਼ ਹੋਣ, ਬਹੁਤ ਫਾਸਟ ਹੋ ਤਾਂ ਹਿਸਟਰੀ ਹਾਲ ਵਿੱਚ ਪਹੁੰਚ ਜਾਣਾ।
ਸਮਾਨ ਬਣਨ ਦਾ ਦ੍ਰਿੜ੍ਹ ਸੰਕਲਪ ਪੈਦਾ ਹੋਵੇ ਤਾਂ ਬਾਪਦਾਦਾ ਦੇ ਕਮਰੇ ਵਿੱਚ ਆ ਜਾਣਾ। ਚੰਗਾ ਹੈ,
ਗੋਲਡਨ ਚਾਂਸ ਲਿਆ ਹੈ ਪਰ ਉੱਥੇ ਰਹਿੰਦੇ ਵੀ ਸਦਾ ਗੋਲਡਨ ਚਾਂਸ ਲੈਂਦੇ ਰਹਿਣਾ। ਅੱਛਾ। ਹਿੰਮਤਵਾਂਨ
ਚੰਗੇ ਹਨ।
ਕੈਂਡ ਗਰੁੱਪ ( ਦਿਲ ਵਾਲੇ
ਬੈਠੇ ਹਨ , ਬਹੁਤ ਵਧੀਆ ਕਾਂਨਫ੍ਰੇੰਸ ਸਭਨੇ ਮਿਲਕੇ ਕੀਤੀ ) :-
ਚੰਗਾ ਕੀਤਾ ਹੈ, ਆਪਸ ਵਿੱਚ ਮੀਟਿੰਗ ਵੀ ਕੀਤੀ ਹੈ ਅਤੇ ਪ੍ਰੈਜ਼ੀਡੈਂਟ ਜੋ ਹਨ ਉਸਦੀ ਵੀ ਇੱਛਾ ਹੈ ਇਹ
ਕੰਮ ਹੋਣਾ ਚਾਹੀਦਾ ਹੈ ਤਾਂ ਜਿਵੇਂ ਉਸਦੀ ਵੀ ਇੱਛਾ ਹੈ, ਉਸਨੂੰ ਵੀ ਸਾਥ ਮਿਲਦੇ ਹੋਏ ਅੱਗੇ ਵਧਦੇ
ਰਹੋ ਅਤੇ ਨਾਲ -ਨਾਲ ਜੋ ਬ੍ਰਾਹਮਣਾਂ ਦੀ ਮੀਟਿੰਗ ਹੈ, ਉਸਵਿੱਚ ਵੀ ਆਪਣੇ ਪ੍ਰੋਗ੍ਰਾਮ ਦਾ ਸਮਾਚਾਰ
ਸੁਣਾ ਕਰਕੇ ਰਾਏ ਲੈ ਲੈਣਾ ਤਾਂ ਸਰਵ ਬ੍ਰਾਹਮਣਾਂ ਦੀ ਰਾਏ ਨਾਲ ਸ਼ਕਤੀ ਭਰ ਜਾਂਦੀ ਹੈ ਬਾਕੀ ਕੰਮ ਚੰਗਾ
ਹੈ, ਕਰਦੇ ਚਲੋ, ਫੈਲਾਉਦੇ ਚਲੋਂ ਅਤੇ ਭਾਰਤ ਦੀ ਵਿਸ਼ੇਸ਼ਤਾ ਪ੍ਰਗਟ ਕਰਦੇ ਚਲੋ ਮਿਹਨਤ ਚੰਗੀ ਕਰ ਰਹੇ
ਹੋ। ਪ੍ਰੋਗ੍ਰਾਮ ਵੀ ਚੰਗਾ ਕੀਤਾ ਹੈ, ਅਤੇ ਦਿਲ ਵਾਲਿਆਂ ਨੇ ਆਪਣੀ ਵੱਡੀ ਦਿਲ ਦਿਖਾਈ, ਉਸਦੀ
ਮੁਬਾਰਕ ਹੈ। ਅੱਛਾ।
ਡਬਲ ਵਿਦੇਸ਼ੀ ਭਰਾ ਭੈਣਾਂ
:- ਅੱਛਾ ਹੈ ਹਰ
ਟਰਨ ਵਿੱਚ ਡਬਲ ਵਿਦੇਸ਼ੀਆਂ ਦਾ ਆਉਣਾ ਇਸ ਸੰਗਠਨ ਨੂੰ ਚਾਰ ਚੰਦ ਲੱਗਾ ਦਿੰਦਾ ਹੈ। ਡਬਲ ਵਿਦੇਸ਼ੀਆਂ
ਨੂੰ ਦੇਖਕੇ ਸਭ ਨੂੰ ਉਮੰਗ ਵੀ ਆਉਂਦਾ ਹੈ, ਸਭ ਡਬਲ ਵਿਦੇਸ਼ੀ ਡਬਲ ਉਮੰਗ ਉਠਸ਼ਾਹ ਨਾਲ ਅੱਗੇ ਉੱਡ ਰਹੇ
ਹਨ, ਚਲ ਨਹੀਂ ਰਹੇ ਹਨ, ਉੱਡ ਰਹੇ ਹਨ, ਇਵੇਂ ਹਨ! ਉੱਡਣ ਵਾਲੇ ਹੋ ਜਾਂ ਚੱਲਣ ਵਾਲੇ ਹੋ? ਜੋ ਸਦਾ
ਉੱਡਦਾ ਰਹਿੰਦਾ ਹੈ, ਚੱਲਦਾ ਨਹੀਂ ਉਹ ਹੱਥ ਉਠਾਓ। ਅੱਛਾ। ਉਵੇਂ ਵੀ ਦੇਖੋ ਵਿਮਾਨ ਵਿੱਚ ਉਡਦੇ ਹੀ
ਆਉਣਾ ਪੈਂਦਾ ਹੈ। ਤਾਂ ਉੱਡਣ ਦਾ ਤਾਂ ਤੁਹਨੂੰ ਅਭਿਆਸ ਹੈ ਹੀ। ਉਹ ਸ਼ਰੀਰ ਨਾਲ ਉੱਡਣ ਦਾ, ਇਹ ਮਨ
ਨਾਲ ਉੱਡਣ ਦਾ, ਹਿੰਮਤ ਵੀ ਚੰਗੀ ਰੱਖੀ ਹੈ। ਬਾਪਦਾਦਾ ਨੇ ਦੇਖਿਆ ਕਿੱਥੇ ਕੋਨੇ -ਕੋਨੇ ਤੋਂ ਆਪਣੇ
ਬੱਚਿਆਂ ਨੂੰ ਲੱਭ ਲਿਆ ਨਾ! ਬਹੁਤ ਚੰਗਾ ਹੈ, ਕਹਾਉਣ ਵਿੱਚ ਡਬਲ ਵਿਦੇਸ਼ੀ ਹਨ, ਉਵੇ ਤਾਂ ਓਰਿਜਨਲ
ਭਾਰਤ ਦੇ ਹਨ। ਅਤੇ ਰਾਜ ਵੀ ਕਿਥੇ ਕਰਨਾ ਹੈ? ਭਾਰਤ ਵਿੱਚ ਕਰਨਾ ਹੈ ਨਾ! ਪਰ ਸੇਵਾ ਅਰਥ ਪੰਜ ਹੀ
ਖੰਡੋ ਵਿੱਚ ਪਹੁੰਚ ਗਏ ਹੋ। ਅਤੇ ਪੰਜ ਹੀ ਖੰਡਾ ਵਿੱਚ ਭਿੰਨ -ਭਿੰਨ ਸਥਾਨ ਵਿੱਚ ਸੇਵਾ ਵੀ ਚੰਗੀ
ਉਮੰਗ -ਉਤਸਾਹ ਨਾਲ ਕਰ ਰਹੇ ਹਨ। ਵਿਗਣ ਵਿਨਾਸ਼ਕ ਹੋ ਨਾ! ਕੋਈ ਵੀ ਵਿਗਣ ਆਵੇ ਘਬਰਾਉਣ ਵਾਲੇ ਤਾਂ ਨਹੀਂ
ਹੋ ਨਾ, ਇਹ ਕਿਉਂ ਹੋ ਰਿਹਾ ਹੈ, ਇਹ ਕੀ ਹੋ ਰਿਹਾ ਹੈ, ਨਹੀਂ। ਜੋ ਹੁੰਦਾ ਹੈ ਉਸਵਿੱਚ ਸਾਡੀ ਹੋਰ
ਹਿੰਮਤ ਵਧਾਉਣ ਦਾ ਸਾਧਨ ਹੈ। ਘਬਰਾਉਣ ਦਾ ਨਹੀਂ, ਉਮੰਗ -ਉਤਸ਼ਾਹ ਵਧਾਉਣ ਦਾ ਸਾਧਨ ਹੈ। ਇਵੇਂ ਪੱਕੇ
ਹੋ ਨਾ! ਜਾਂ ਥੋੜ੍ਹਾ -ਥੋੜ੍ਹਾ ਕੱਚੇ? ਨਹੀਂ, ਕੱਚਾ ਸ਼ਬਦ ਚੰਗਾ ਨਹੀਂ ਲੱਗਦਾ। ਪੱਕੇ ਹਨ , ਪੱਕੇ
ਰਹਿਣਗੇ, ਪੱਕੇ ਹੋਕੇ ਨਾਲ ਚੱਲਣਗੇ। ਅੱਛਾ।
ਦਾਦੀ ਜਾਨਕੀ ਆਸਟ੍ਰੇਲੀਆ
ਦਾ ਚੱਕਰ ਲਗਾਕੇ ਆਈ ਹੈ , ਉਹਨਾਂ ਨੇ ਬਹੁਤ ਯਾਦ ਦਿੱਤੀ ਹੈ :- ਬਾਪਦਾਦਾ ਦੇ ਕੋਲ ਇਮੇਲ ਵਿੱਚ ਵੀ
ਬਹੁਤ ਸੰਦੇਸ਼ ਆਏ ਹਨ ਅਤੇ ਬਾਪਦਾਦਾ ਦੇਖਦੇ ਹਨ ਕਿ ਅੱਜਕਲ ਵੱਡੇ ਪ੍ਰੋਗ੍ਰਾਮ ਵੀ ਇਵੇਂ ਹੋ ਗਏ ਹਨ
ਜਿਵੇਂ ਹੋਏ ਹੀ ਪਏ ਹਨ। ਸਭ ਸਿਖ ਗਏ ਹਨ। ਸੇਵਾ ਦੇ ਸਾਧਨਾਂ ਨੂੰ ਕੰਮ ਵਿੱਚ ਲਗਾਉਣ ਦਾ ਚੰਗਾ
ਅਭਿਆਸ ਹੋ ਗਿਆ ਹੈ। ਬਾਪਦਾਦਾ ਨੂੰ ਆਸਟ੍ਰੇਲੀਆ ਨੰਬਰਵਨ ਦਿਖਾਈ ਦਿੰਦਾ ਹੈ ਪਰ ਹਾਲੇ ਯੁ. ਕੇ. ਥੋੜਾ
ਨੰਬਰ ਅੱਗੇ ਜਾ ਰਿਹਾ ਹੈ। ਆਸਟ੍ਰੇਲੀਆ ਨੇ ਪਹਿਲੇ - ਪਹਿਲੇ ਨਬਰਵਨ ਲਿਆ ਹੈ, ਹਾਲੇ ਫਿਰ
ਆਸਟ੍ਰੇਲੀਆ ਨੂੰ ਨੰਬਰਵਨ ਹੋਣਾ ਹੀ ਹੈ। ਯੁ. ਕੇ. ਨੰਬਰ ਦੋ ਨਹੀਂ ਹੋਵੇਗਾ, ਉਹ ਵੀ ਨੰਬਰਵਨ ਹੀ
ਹੋਵੇਗਾ। ਪੁਰਾਣੇ -ਪੁਰਾਣੇ ਆਸਟ੍ਰੇਲੀਆ ਦੇ ਬੱਚੇ ਬਪਦਾਦਾ ਨੂੰ ਯਾਦ ਹਨ। ਅਤੇ ਬਾਪਦਾਦਾ ਦੀ ਲਾਡਲੀ
ਨਿਰਮਲ ਆਸ਼ਰਮ, ਤੁਸੀਂ ਲੋਗ ਤਾਂ ਕਹਿੰਦੇ ਹੋ ਨਿਰਮਲਾ ਦੇਵੀ, ਦੀਦੀ ਕਹਿੰਦੇ ਹੋ ਨਾ, ਪਰ ਬਾਪਦਾਦਾ
ਨੇ ਸ਼ੁਰੂ ਤੋਂ ਹੀ ਉਹਨਾਂ ਨੂੰ ਟਾਈਟਲ ਦਿੱਤਾ ਹੈ ਨਿਰਮਲ ਆਸ਼ਰਮ, ਜਿਸ ਆਸ਼ਰਮ ਵਿੱਚ ਅਨੇਕ ਆਤਮਾਵਾਂ
ਨੇ ਸਹਾਰਾ ਲਿਆ ਅਤੇ ਬਾਪ ਦੇ ਬਣੇ ਹਨ ਅਤੇ ਬਣ ਰਹੇ ਹਨ, ਬਣਦੇ ਜਾਣਗੇ। ਤਾਂ ਇੱਕ -ਇੱਕ ਆਸਟ੍ਰੇਲੀਆ
ਨਿਵਾਸੀ ਬੱਚਿਆਂ ਨੂੰ ਵਿਸ਼ੇਸ਼ ਯਾਦ, ਇਹ ਸਾਹਮਣੇ ਬੈਠੇ ਹਨ, ਆਂਸਟ੍ਰਲਿਆ ਦੇ ਹਨ ਨਾ! ਆਸਟ੍ਰੇਲੀਆ
ਵਾਲੇ ਉਠੋ। ਬਹੁਤ ਵਧੀਆ। ਇਹਨਾਂ ਨੂੰ ਕਿੰਨਾ ਚੰਗਾ ਉਮੰਗ ਆ ਰਿਹਾ ਹੈ, ਵਿਸ਼ਵ ਦੀ ਸੇਵਾ ਦੇ ਲਈ ਖੂਬ
ਤਿਆਰੀਆਂ ਕਰ ਰਹੇ ਹਨ। ਬਾਪਦਾਦਾ ਦੀ ਮਦਦ ਹੈ ਅਤੇ ਸਫ਼ਲਤਾ ਵੀ ਹੈ ਹੀ। ਅੱਛਾ ਹੁਣ ਕੀ ਦ੍ਰਿੜ੍ਹ
ਸੰਕਲਪ ਕਰ ਰਹੇ ਹੋ? ਹਾਲੇ ਇਸੀ ਸੰਕਲਪ ਵਿੱਚ ਬੈਠੋ ਕਿ ਸਫ਼ਲਤਾ ਸਾਡਾ ਜਨਮ ਸਿੱਧ ਅਧਿਕਾਰ ਹੈ। ਵਿਜੇ
ਸਾਡੇ ਗਲੇ ਦੀ ਮਾਲਾ ਹੈ। ਇਸ ਵਿਸ਼ਵ ਅਤੇ ਰੂਹਾਨੀ ਨਸ਼ੇ ਵਿੱਚ ਅਨੁਭਵੀ ਸਵਰੂਪ ਹੋਕੇ ਬੈਠੋ। ਅੱਛਾ।
ਚਾਰੋਂ ਪਾਸੇ ਦੇ ਫ਼ਿਕਰ
ਤੋਂ ਫ਼ਾਰਿਗ਼ ਬੇਫ਼ਿਕਰ ਬਾਦਸ਼ਾਹਾਂ ਨੂੰ, ਸਦਾ ਬੇਗਮਪੁਰ ਦੇ ਬਾਦਸ਼ਾਹ ਸਵਰੂਪ ਵਿੱਚ ਸਥਿਤ ਰਹਿਣ ਵਾਲੇ
ਬੱਚਿਆਂ ਨੂੰ, ਸਰਵ ਖਜ਼ਾਨਿਆਂ ਨਾਲ ਸੰਪੰਨ ਰਿਚੇਸ੍ਟ ਦੀ ਵਲਡ ਸਰਵ ਬੱਚਿਆਂ ਨੂੰ, ਸਦਾ ਉਮੰਗ -ਉਤਸ਼ਾਹ
ਦੇ ਪੰਖਾ ਨਾਲ ਉੱਡਦੀ ਕਲਾ ਵਾਲੇ ਬੱਚਿਆਂ ਨੂੰ, ਸਦਾ ਸਮਾਪਤੀ ਨੂੰ ਸਮੀਪ ਲਿਆਉਣ ਵਾਲੇ ਬਾਪਦਾਦਾ
ਸਮਾਨ ਬੱਚਿਆਂ ਨੂੰ ਬਾਪਦਾਦਾ ਦਾ ਯਾਦਪਿਆਰ, ਦਿਲ ਦੀਆਂ ਦੁਆਵਾਂ, ਵਾਰਦਾਤਾ ਦੇ ਵਰਦਾਨ ਅਤੇ ਨਮਸਤੇ।
ਵਰਦਾਨ:-
ਖੁਦ ਦੀ ਸਰਵ
ਕਮਜ਼ੋਰੀਆਂ ਨੂੰ ਦਾਨ ਦੀ ਵਿਧੀ ਨਾਲ ਸਮਾਪਤ ਕਰਨ ਵਾਲੇ ਦਾਤਾ , ਵਿਧਾਤਾ ਭਵ
ਭਗਤੀ ਵਿੱਚ ਇਹ ਨਿਯਮ
ਹੁੰਦਾ ਹੈ ਕਿ ਜਦੋਂ ਕੋਈ ਵਸਤੂ ਦੀ ਕਮੀ ਹੁੰਦੀ ਹੈ ਤਾਂ ਕਹਿੰਦੇ ਹਨ ਦਾਨ ਕਰੋ ਦਾਨ ਕਰਨ ਨਾਲ ਦੇਣਾ
-ਲੈਣਾ ਹੋ ਜਾਂਦਾ ਹੈ। ਤਾਂ ਕਿਸੇ ਵੀ ਕਮਜ਼ੋਰੀ ਨੂੰ ਖ਼ਤਮ ਕਰਨ ਦੇ ਲਈ ਦਾਤਾ ਅਤੇ ਵਿਧਾਤਾ ਬਣੋ।
ਜੇਕਰ ਤੁਸੀਂ ਹੋਰਾਂ ਨੂੰ ਬਾਪ ਦਾ ਖ਼ਜ਼ਾਨਾ ਦੇਣ ਦੇ ਨਿਮਿਤ ਸਹਾਰਾ ਬਣੋਗੇ ਤਾਂ ਕਮਜ਼ੋਰੀਆਂ ਦਾ ਕਿਨਾਰਾ
ਖੁਦ ਹੋ ਜਾਏਗਾ। ਆਪਣੇ ਦਾਤਾ - ਵਿਧਾਤਾਪਨ ਦੇ ਸ਼ਕਤੀਸ਼ਾਲੀ ਸੰਸਕਾਰ ਨੂੰ ਇਮਰਜ਼ ਕਰੋ ਤਾਂ ਕਮਜ਼ੋਰ
ਸੰਸਕਾਰ ਖੁਦ ਖ਼ਤਮ ਹੋ ਜਾਣਗੇ।
ਸਲੋਗਨ:-
ਆਪਣੇ ਸ਼੍ਰੇਸ਼ਠ
ਭਾਗ ਦੇ ਗੁਣ ਗਾਉਂਦੇ ਰਹੋ - ਕਮਜ਼ੋਰੀਆਂ ਦੇ ਨਹੀਂ।
ਅਵਿੱਅਕਤ ਇਸ਼ਾਰੇ:-
ਸਹਿਜਯੋਗੀ ਬਣਨਾ ਹੈ ਤਾਂ ਪਰਮਾਤਮ ਪਿਆਰ ਦੇ ਅਨੁਭਵੀ ਬਣੋ ਜਿਸਨਾਲ ਪਿਆਰ ਹੁੰਦਾ ਹੈ, ਉਸਨੂੰ ਜੋ
ਚੰਗਾ ਲੱਗਦਾ ਹੈ ਉਹ ਹੀ ਕੀਤਾ ਜਾਂਦਾ ਹੈ। ਤਾਂ ਬਾਪ ਨੂੰ ਬੱਚਿਆਂ ਦਾ ਅਪਸੈੱਟ ਹੋਣਾ ਚੰਗਾ ਨਹੀਂ
ਲੱਗਦਾ, ਇਸਲਈ ਕਦੀ ਵੀ ਇਹ ਨਹੀਂ ਕਹੋ ਕਿ ਕੀ ਕਰੀਏ, ਗੱਲ ਹੀ ਇਵੇਂ ਦੀ ਸੀ ਇਸਲਈ ਅਪਸੈੱਟ ਹੋ ਗਏ …ਜੇਰਕ
ਗੱਲ ਅਪਸੈੱਟ ਦੀ ਆਉਂਦੀ ਵੀ ਹੈ ਤਾਂ ਤੁਸੀਂ ਅਪਸੈੱਟ ਸਥਿਤੀ ਵਿੱਚ ਨਹੀਂ ਆਓ। ਦਿਲ ਤੋਂ ਬਾਬਾ ਕਹੋ
ਅਤੇ ਉਸੀ ਪਿਆਰ ਵਿੱਚ ਸਮਾ ਜਾਓ।