24.10.25 Punjabi Morning Murli Om Shanti BapDada Madhuban
ਮਿੱਠੇ ਬੱਚੇ:- " ਮਿੱਠੇ
ਬੱਚੇ :- ਬਾਬਾ ਆਏ ਹਨ ਤੁਹਾਨੂੰ ਘਰ ਦੀ ਰਾਹ ਦੱਸਣ , ਤੁਸੀਂ ਆਤਮ - ਅਭਿਮਾਨੀ ਹੋਕੇ ਰਹੋ ਤਾਂ ਇਹ
ਰਾਹ ਸਹਿਜ ਵੇਖਣ ਵਿੱਚ ਆਏਗੀ "
ਪ੍ਰਸ਼ਨ:-
ਸੰਗਮ ਤੇ ਕਿਹੜੀ
ਅਜਿਹੀ ਨਾਲੇਜ ਮਿਲੀ ਹੈ ਜਿਸ ਨਾਲ ਸਤਯੁਗੀ ਦੇਵਤਾ ਮੋਹਜੀਤ ਕਹਾਉਣ?
ਉੱਤਰ:-
ਸੰਗਮ ਤੇ ਤੁਹਾਨੂੰ
ਬਾਪ ਨੇ ਅਮਰਕਥਾ ਸੁਣਾਕੇ ਅਮਰ ਆਤਮਾ ਦੀ ਨਾਲੇਜ ਦਿੱਤੀ। ਗਿਆਨ ਮਿਲਿਆ - ਇਹ ਅਵਿਨਾਸ਼ੀ ਬਣਿਆ -
ਬਣਾਇਆ ਡਰਾਮਾ ਹੈ, ਹਰ ਇੱਕ ਆਤਮਾ ਆਪਣਾ - ਆਪਣਾ ਪਾਰ੍ਟ ਵਜਾਉਂਦੀ ਹੈ। ਉਹ ਇੱਕ ਸ਼ਰੀਰ ਛੱਡ ਦੂਜਾ
ਲੈਂਦੀ ਹੈ, ਇਸ ਵਿੱਚ ਰੋਣ ਦੀ ਗੱਲ ਨਹੀਂ। ਇਸੇ ਨਾਲੇਜ ਕਾਰਨ ਸਤਯੁਗੀ ਦੇਵਤਾਵਾਂ ਨੂੰ ਮੋਹਜੀਤ ਕਿਹਾ
ਜਾਂਦਾ ਹੈ। ਉੱਥੇ ਮੌਤ ਦਾ ਨਾਮ ਨਹੀਂ। ਖੁਸ਼ੀ ਵਿੱਚ ਪੁਰਾਣਾ ਸ਼ਰੀਰ ਛੱਡ ਨਵਾਂ ਲੈਂਦੇ ਹਨ।
ਗੀਤ:-
ਨੈਣ ਹੀਣ ਨੂੰ
ਰਾਹ ਵਿਖਾਓ।
ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਪ੍ਰਤੀ ਰੂਹਾਨੀ ਬਾਪ ਕਹਿੰਦੇ ਕਿ ਰਾਹ ਤਾਂ ਵਿਖਾਉਂਦਾ ਹਾਂ ਪਰ
ਪਹਿਲੇ ਆਪਣੇ ਨੂੰ ਆਤਮਾ ਨਿਸ਼ਚਾ ਕਰ ਬੈਠੋ। ਦੇਹੀ - ਅਭਿਮਾਨੀ ਹੋਕੇ ਬੈਠੋ ਤਾਂ ਰਾਹ ਬਹੁਤ ਸਹਿਜ
ਵੇਖਣ ਵਿੱਚ ਆਏਗੀ। ਭਗਤੀ ਮਾਰਗ ਵਿੱਚ ਅੱਧਾਕਲਪ ਠੋਕਰਾਂ ਖਾਧੀਆਂ ਹਨ। ਭਗਤੀ ਮਾਰਗ ਦੀ ਅਥਾਹ ਸਮਗਰੀ
ਹੈ। ਹੁਣ ਬਾਪ ਨੇ ਸਮਝਾਇਆ ਹੈ ਬੇਹੱਦ ਦਾ ਬਾਪ ਇੱਕ ਹੀ ਹੈ। ਬਾਪ ਕਹਿੰਦੇ ਹਨ ਤੁਹਾਨੂੰ ਰਸਤਾ ਦੱਸ
ਰਿਹਾ ਹਾਂ। ਦੁਨੀਆਂ ਨੂੰ ਇਹ ਵੀ ਪਤਾ ਨਹੀਂ ਕਿਹੜਾ ਰਸਤਾ ਦੱਸਦੇ ਹਨ! ਮੁਕਤੀ - ਜੀਵਨਮੁਕਤੀ, ਗਤੀ
- ਸਦਗਤੀ ਦਾ। ਮੁਕਤੀ ਕਿਹਾ ਜਾਂਦਾ ਹੈ ਸ਼ਾਂਤੀਧਾਮ ਨੂੰ। ਆਤਮਾ ਸ਼ਰੀਰ ਬਗੈਰ ਕੁਝ ਵੀ ਬੋਲ ਨਹੀਂ ਸਕਦੀ।
ਕਰਮਇੰਦਰੀਆਂ ਦੁਆਰਾ ਹੀ ਆਵਾਜ਼ ਹੁੰਦਾ ਹੈ, ਮੁਖ ਤੋਂ ਆਵਾਜ਼ ਹੁੰਦਾ ਹੈ। ਮੁਖ ਨਾ ਹੋਏ ਤਾਂ ਆਵਾਜ਼
ਕਿਥੋਂ ਆਏਗਾ। ਆਤਮਾ ਨੂੰ ਇਹ ਕਰਮਇੰਦਰੀਆਂ ਮਿਲੀਆਂ ਹਨ ਕਰਮ ਕਰਨ ਦੇ ਲਈ। ਰਾਵਣ ਰਾਜ ਵਿੱਚ ਤੁਸੀਂ
ਵਿਕਰਮ ਕਰਦੇ ਹੋ। ਇਹ ਵਿਕਰਮ ਛੀ - ਛੀ ਕਰਮ ਹੋ ਜਾਂਦੇ ਹਨ। ਸਤਯੁਗ ਵਿੱਚ ਰਾਵਣ ਹੀ ਨਹੀਂ ਤਾਂ ਕਰਮ
ਅਕਰਮ ਹੋ ਜਾਂਦੇ ਹਨ। ਉੱਥੇ 5 ਵਿਕਾਰ ਹੁੰਦੇ ਨਹੀਂ। ਉਸ ਨੂੰ ਕਿਹਾ ਜਾਂਦਾ ਹੈ - ਸ੍ਵਰਗ। ਭਾਰਤਵਾਸੀ
ਸਵਰਗਵਾਸੀ ਸਨ, ਹੁਣ ਫਿਰ ਕਹਾਂਗੇ ਨਰਕਵਾਸੀ। ਵਿਸ਼ੇ ਵੈਤਰਨੀ ਨਦੀ ਵਿੱਚ ਗੋਤਾ ਖਾਂਦੇ ਰਹਿੰਦੇ ਹਨ।
ਸਭ ਇੱਕ - ਦੋ ਨੂੰ ਦੁੱਖ ਦਿੰਦੇ ਰਹਿੰਦੇ ਹਨ। ਹੁਣ ਕਹਿੰਦੇ ਹਨ ਬਾਬਾ ਇਵੇਂ ਦੀ ਜਗ੍ਹਾ ਲੈ ਚਲੋ
ਜਿੱਥੇ ਦੁੱਖ ਦਾ ਨਾਮ ਨਾ ਹੋਵੇ। ਉਹ ਤਾਂ ਭਾਰਤ ਜਦ ਸ੍ਵਰਗ ਸੀ ਉਦੋਂ ਦੁੱਖ ਦਾ ਨਾਮ ਨਹੀਂ ਸੀ।
ਸ੍ਵਰਗ ਤੋਂ ਨਰਕ ਵਿੱਚ ਆਏ ਹਨ, ਹੁਣ ਫਿਰ ਸ੍ਵਰਗ ਵਿੱਚ ਜਾਣਾ ਹੈ। ਇਹ ਖੇਡ ਹੈ। ਬਾਪ ਹੀ ਬੱਚਿਆਂ
ਨੂੰ ਬੈਠ ਸਮਝਾਉਂਦੇ ਹਨ। ਸੱਚਾ - ਸੱਚਾ ਸਤਸੰਗ ਇਹ ਹੈ। ਤੁਸੀਂ ਇੱਥੇ ਸੱਤ ਬਾਪ ਨੂੰ ਯਾਦ ਕਰਦੇ ਹੋ
ਉਹ ਹੀ ਉੱਚ ਤੇ ਉੱਚ ਭਗਵਾਨ ਹੈ। ਉਹ ਹੈ ਰਚਤਾ, ਉਨ੍ਹਾਂ ਤੋਂ ਵਰਸਾ ਮਿਲਦਾ ਹੈ। ਬਾਪ ਹੀ ਬੱਚਿਆਂ
ਨੂੰ ਵਰਸਾ ਦੇਣਗੇ । ਹੱਦ ਦਾ ਬਾਪ ਹੁੰਦੇ ਹੋਏ ਵੀ ਫਿਰ ਯਾਦ ਕਰਦੇ ਹਨ - ਹੇ ਭਗਵਾਨ, ਹੇ ਪਰਮਪਿਤਾ
ਪਰਮਾਤਮਾ ਰਹਿਮ ਕਰੋ। ਭਗਤੀ ਮਾਰਗ ਵਿੱਚ ਧੱਕੇ ਖਾਂਦੇ - ਖਾਂਦੇ ਹੈਰਾਨ ਹੋ ਗਏ ਹਨ। ਕਹਿੰਦੇ ਹਨ -
ਹੇ ਬਾਬਾ, ਸਾਨੂੰ ਸੁਖ - ਸ਼ਾਂਤੀ ਦਾ ਵਰਸਾ ਦੋ। ਇਹ ਤਾਂ ਬਾਪ ਹੀ ਦੇ ਸਕਦੇ ਹਨ ਸੋ ਵੀ 21 ਜਨਮਾਂ
ਦੇ ਲਈ। ਹਿਸਾਬ ਕਰਨਾ ਚਾਹੀਦਾ। ਸਤਯੁਗ ਵਿੱਚ ਜੱਦ ਇਨ੍ਹਾਂ ਦਾ ਰਾਜ ਸੀ ਤਾਂ ਜਰੂਰ ਥੋੜੇ ਮਨੁੱਖ
ਹੋਣਗੇ। ਇੱਕ ਧਰਮ ਸੀ, ਇੱਕ ਹੀ ਰਾਜਾਈ ਸੀ। ਉਨ੍ਹਾਂ ਨੂੰ ਕਿਹਾ ਜਾਂਦਾ ਹੈ ਸ੍ਵਰਗ, ਸੁਖਧਾਮ। ਨਵੀਂ
ਦੁਨੀਆਂ ਨੂੰ ਕਿਹਾ ਜਾਂਦਾ ਹੈ ਸਤੋਪ੍ਰਧਾਨ, ਪੁਰਾਣੀ ਨੂੰ ਤਮੋਪ੍ਰਧਾਨ ਕਹਾਂਗੇ। ਹਰ ਇੱਕ ਚੀਜ਼ ਪਹਿਲੇ
ਸਤੋਪ੍ਰਧਾਨ ਫਿਰ ਸਤੋ - ਰਜੋ - ਤਮੋ ਵਿੱਚ ਆਉਂਦੀ ਹੈ। ਛੋਟੇ ਬੱਚੇ ਨੂੰ ਸਤੋਪ੍ਰਧਾਨ ਕਹਾਂਗੇ। ਛੋਟੇ
ਬੱਚੇ ਨੂੰ ਮਹਾਤਮਾ ਤੋਂ ਵੀ ਉੱਚ ਕਿਹਾ ਜਾਂਦਾ ਹੈ। ਮਹਾਤਮਾ ਤੇ ਜਨਮ ਲੈਂਦੇ ਫੇਰ ਵੱਡੇ ਹੋਕੇ
ਵਿਕਾਰਾਂ ਦਾ ਅਨੁਭਵ ਕਰਕੇ ਘਰ ਬਾਰ ਛੱਡ ਭੱਜਦੇ ਹਨ। ਛੋਟੇ ਬੱਚੇ ਨੂੰ ਤੇ ਵਿਕਾਰਾਂ ਦਾ ਪਤਾ ਨਹੀਂ
ਹੈ। ਬਿਲਕੁਲ ਇਨੋਸੇੰਟ ਹੈ ਇਸਲਈ ਮਹਾਤਮਾ ਤੋਂ ਵੀ ਉੱਚ ਕਿਹਾ ਜਾਂਦਾ ਹੈ। ਦੇਵਤਾਵਾਂ ਦੀ ਮਹਿਮਾ
ਗਾਉਂਦੇ ਹਨ - ਸਰਵ ਗੁਣ ਸੰਪੰਨ … ਸਾਧੂਆਂ ਦੀ ਇਹ ਮਹਿਮਾ ਕਦੀ ਨਹੀਂ ਕਰਾਂਗੇ। ਬਾਪ ਨੇ ਹਿੰਸਾ ਤੇ
ਅਹਿੰਸਾ ਦਾ ਅਰਥ ਸਮਝਾਇਆ ਹੈ। ਕਿਸੇ ਨੂੰ ਮਾਰਨਾ ਇਸ ਨੂੰ ਹਿੰਸਾ ਕਿਹਾ ਜਾਂਦਾ ਹੈ। ਸਭ ਤੋਂ ਵੱਡੀ
ਹਿੰਸਾ ਹੈ ਕਾਮ ਕਟਾਰੀ ਚਲਾਉਣਾ। ਦੇਵਤੇ ਹਿੰਸਕ ਨਹੀਂ ਹੁੰਦੇ। ਕਾਮ ਕਟਾਰੀ ਨਹੀਂ ਚਲਾਉਂਦੇ। ਬਾਪ
ਕਹਿੰਦੇ ਹਨ ਹੁਣ ਮੈਂ ਆਇਆ ਹਾਂ ਤੁਹਾਨੂੰ ਮਨੁੱਖ ਤੋਂ ਦੇਵਤਾ ਬਣਾਉਣ। ਦੇਵਤੇ ਹੁੰਦੇ ਹਨ ਸਤਯੁਗ
ਵਿੱਚ। ਇੱਥੇ ਕੋਈ ਵੀ ਆਪਣੇ ਆਪ ਨੂੰ ਦੇਵਤਾ ਕਹਿ ਨਹੀਂ ਸਕਦੇ। ਸਮਝਦੇ ਹਨ ਅਸੀਂ ਨੀਚ ਪਾਪੀ ਵਿਕਾਰੀ
ਹਾਂ। ਫਿਰ ਆਪਣੇ ਆਪ ਨੂੰ ਦੇਵਤਾ ਕਿਵੇਂ ਕਹਿਣਗੇ ਇਸਲਈ ਹਿੰਦੂ ਧਰਮ ਕਹਿ ਦਿੱਤਾ ਹੈ। ਅਸਲ ਵਿੱਚ ਆਦਿ
- ਸਨਾਤਨ ਦੇਵੀ - ਦੇਵਤਾ ਧਰਮ ਸੀ। ਹਿੰਦੂ ਤਾਂ ਹਿੰਦੁਸਤਾਨ ਵਿੱਚੋਂ ਕੱਢਿਆ ਹੈ। ਉਨ੍ਹਾਂ ਨੇ ਫਿਰ
ਹਿੰਦੂ ਧਰਮ ਕਹਿ ਦਿਤਾ ਹੈ। ਤੁਸੀਂ ਕਹੋਗੇ - ਅਸੀਂ ਦੇਵਤਾ ਧਰਮ ਦੇ ਹਾਂ ਤਾਂ ਵੀ ਹਿੰਦੂ ਵਿੱਚ ਲਗਾ
ਦੇਣਗੇ। ਕਹਿਣਗੇ ਸਾਡੇ ਕੋਲ ਕਾਲਮ ਹੀ ਹਿੰਦੂ ਧਰਮ ਦਾ ਹੈ। ਪਤਿਤ ਹੋਣ ਦੇ ਕਾਰਣ ਆਪਣੇ ਨੂੰ ਦੇਵਤਾ
ਕਹਿ ਨਹੀਂ ਸਕਦੇ ਹਨ।
ਹੁਣ ਤੁਸੀਂ ਜਾਣਦੇ ਹੋ -
ਅਸੀਂ ਪੂਜਯ ਦੇਵਤਾ ਸੀ, ਹੁਣ ਪੁਜਾਰੀ ਬਣੇ ਹਾਂ। ਪੂਜਾ ਵੀ ਪਹਿਲਾ ਸ਼ਿਵ ਦੀ ਹੀ ਕਰਦੇ ਹਨ ਫਿਰ
ਵਿਭਚਾਰੀ ਪੁਜਾਰੀ ਬਣੇ। ਬਾਪ ਇੱਕ ਹੈ ਉਨ੍ਹਾਂ ਤੋਂ ਵਰਸਾ ਮਿਲਦਾ ਹੈ। ਬਾਕੀ ਤੇ ਅਨੇਕ ਤਰ੍ਹਾਂ ਦੀ
ਦੇਵੀਆਂ ਆਦਿ ਹਨ। ਉਨ੍ਹਾਂ ਤੋਂ ਕੋਈ ਵਰਸਾ ਆਦਿ ਨਹੀਂ ਮਿਲਦਾ ਹੈ। ਇਸ ਬ੍ਰਹਮਾ ਤੋਂ ਵੀ ਤੁਹਾਨੂੰ
ਵਰਸਾ ਨਹੀਂ ਮਿਲਦਾ ਹੈ। ਇਕ ਹੈ ਨਿਰਾਕਾਰੀ ਬਾਪ, ਦੂਸਰਾ ਹੈ ਸਕਾਰੀ ਬਾਪ। ਸਾਕਾਰੀ ਹੁੰਦੇ ਹੋਏ ਵੀ
ਭਗਵਾਨ, ਹੇ ਪਰਮਪਿਤਾ ਕਹਿੰਦੇ ਰਹਿੰਦੇ ਹਨ। ਲੌਕਿਕ ਬਾਪ ਨੂੰ ਇਸ ਤਰ੍ਹਾਂ ਨਹੀਂ ਕਹਾਂਗੇ। ਤਾਂ ਵਰਸਾ
ਬਾਪ ਤੋਂ ਮਿਲਦਾ ਹੈ। ਪਤੀ ਅਤੇ ਪਤਨੀ ਹਾਫ਼ ਪਾਟਨਰ ਹੁੰਦੇ ਹਨ ਤਾਂ ਉਨ੍ਹਾਂ ਨੂੰ ਅੱਧਾ ਹਿੱਸਾ ਮਿਲਣਾ
ਚਾਹੀਦਾ ਹੈ। ਪਹਿਲੇ ਅੱਧਾ ਉਨ੍ਹਾਂ ਦਾ ਕੱਢ ਬਾਕੀ ਅੱਧਾ ਬੱਚਿਆਂ ਨੂੰ ਦੇਣਾ ਚਾਹੀਦਾ ਹੈ। ਪ੍ਰੰਤੂ
ਅੱਜ ਕਲ ਤੇ ਬੱਚਿਆਂ ਨੂੰ ਹੀ ਸਾਰਾ ਧਨ ਦੇ ਦਿੰਦੇ ਹਨ। ਕਿਸੇ - ਕਿਸੇ ਦਾ ਮੋਹ ਬਹੁਤ ਹੁੰਦਾ ਹੈ,
ਸਮਝਦੇ ਹਨ ਸਾਡੇ ਮਰਨ ਤੋਂ ਬਾਦ ਬੱਚਾ ਹੀ ਹੱਕਦਾਰ ਰਹੇਗਾ। ਅੱਜਕਲ ਦੇ ਬੱਚੇ ਬਾਪ ਦੇ ਚਲੇ ਜਾਣ ਤੋਂ
ਬਾਦ ਮਾਂ ਨੂੰ ਪੁੱਛਦੇ ਹੀ ਨਹੀਂ। ਕੋਈ - ਕੋਈ ਤੇ ਮਾਤਰ ਸਨੇਹੀ ਹੁੰਦੇ ਹਨ। ਕੋਈ ਫਿਰ ਮਾਤਰ ਧ੍ਰੋਹੀ
ਹੁੰਦੇ ਹਨ। ਅੱਜਕਲ ਬਹੁਤ ਕਰਕੇ ਮਾਤਰ ਧ੍ਰੋਹੀ ਹੁੰਦੇ ਹਨ। ਸਭ ਪੈਸੇ ਉਡਾ ਦਿੰਦੇ ਹਨ। ਧਰਮ ਦੇ ਬੱਚੇ
ਵੀ ਕੋਈ - ਕੋਈ ਇਸ ਤਰ੍ਹਾਂ ਦੇ ਨਿਕਲ ਪੈਂਦੇ ਹਨ ਜੋ ਬਹੁਤ ਤੰਗ ਕਰਦੇ ਹਨ। ਹੁਣ ਬੱਚਿਆਂ ਨੇ ਗੀਤ
ਸੁਣਿਆ, ਕਹਿੰਦੇ ਹਨ ਬਾਬਾ ਸਾਨੂੰ ਸੁੱਖ ਦਾ ਰਸਤਾ ਦੱਸੋ - ਜਿੱਥੇ ਚੈਨ ਹੋਵੇ। ਰਾਵਣ ਰਾਜ ਵਿੱਚ ਤਾ
ਸੁੱਖ ਹੋ ਨਾ ਸਕੇ। ਭਗਤੀ ਮਾਰਗ ਵਿੱਚ ਤਾਂ ਇਨ੍ਹਾਂ ਵੀ ਨਹੀਂ ਸਮਝਦੇ ਕਿ ਸ਼ਿਵ ਵੱਖ ਹੈ ਸ਼ੰਕਰ ਵੱਖ
ਹੈ। ਬਸ ਮੱਥਾ ਟੇਕਦੇ ਰਹੋ, ਸ਼ਾਸਤਰ ਪੜ੍ਹਦੇ ਰਹੋ। ਅੱਛਾ- ਇਸ ਤੋਂ ਕੀ ਮਿਲੇਗਾ, ਕੁਝ ਵੀ ਪਤਾ ਨਹੀਂ।
ਸ੍ਰਵ ਦੀ ਸ਼ਾਂਤੀ ਦਾ, ਸੁੱਖ ਦਾ ਦਾਤਾ ਤਾਂ ਇੱਕ ਹੀ ਬਾਪ ਹੈ। ਸਤਯੁਗ ਵਿੱਚ ਸੁੱਖ ਵੀ ਹੈ ਸ਼ਾਂਤੀ ਵੀ
ਹੈ। ਭਾਰਤ ਵਿੱਚ ਸੁੱਖ ਸ਼ਾਂਤੀ ਸੀ, ਹੁਣ ਨਹੀਂ ਹੈ ਇਸਲਈ ਦਰ - ਦਰ ਧੱਕੇ ਖਾਂਦੇ ਰਹਿੰਦੇ ਹਨ। ਹੁਣ
ਤੁਸੀਂ ਜਾਣਦੇ ਹੋ ਸ਼ਾਂਤੀਧਾਮ, ਸੁਖਧਾਮ ਵਿੱਚ ਲੈ ਜਾਣ ਵਾਲਾ ਇੱਕ ਬਾਪ ਹੀ ਹੈ। ਬਾਬਾ ਅਸੀਂ ਸਿਰਫ਼
ਤੁਹਾਨੂੰ ਹੀ ਯਾਦ ਕਰਾਂਗੇ, ਤੁਹਾਡੇ ਕੋਲੋਂ ਹੀ ਵਰਸਾ ਲਵਾਂਗੇ। ਬਾਪ ਕਹਿੰਦੇ ਹਨ ਦੇਹ ਸਹਿਤ ਦੇਹ
ਦੇ ਸ੍ਰਵ ਸੰਬੰਧਾਂ ਨੂੰ ਭੁੱਲ ਜਾਣਾ ਹੈ। ਇੱਕ ਬਾਪ ਨੂੰ ਯਾਦ ਕਰਨਾ ਹੈ। ਆਤਮਾ ਨੂੰ ਇੱਥੇ ਹੀ
ਪਵਿੱਤਰ ਬਣਨਾ ਹੈ। ਯਾਦ ਨਹੀਂ ਕਰੋਗੇ ਤਾਂ ਫਿਰ ਸਜਾਵਾਂ ਖਾਣੀਆਂ ਪੈਣੀਗੀਆਂ। ਪਦ ਵੀ ਭ੍ਰਸ਼ਟ ਹੋ
ਜਾਵੇਗਾ ਇਸਲਈ ਬਾਪ ਕਹਿੰਦੇ ਹਨ ਯਾਦ ਦੀ ਮਿਹਨਤ ਕਰੋ। ਆਤਮਾਵਾਂ ਨੂੰ ਸਮਝਾਉਦੇ ਹਨ। ਹੋਰ ਕੋਈ ਵੀ
ਸਤਸੰਗ ਆਦਿ ਅਜਿਹਾ ਨਹੀਂ ਹੋਵੇਗਾ ਜਿੱਥੇ ਅਜਿਹਾ ਕਹਿਣ - ਹੇ ਰੂਹਾਨੀ ਬੱਚਿਓ। ਇਹ ਹੈ ਰੂਹਾਨੀ
ਗਿਆਨ, ਜੋ ਰੂਹਾਨੀ ਬਾਪ ਤੋਂ ਹੀ ਬੱਚਿਆਂ ਨੂੰ ਮਿਲਦਾ ਹੈ। ਰੂਹ ਮਤਲਬ ਨਿਰਾਕਾਰ। ਸ਼ਿਵ ਵੀ ਨਿਰਾਕਾਰ
ਹੈ ਨਾ। ਤੁਹਾਡੀ ਆਤਮਾ ਵੀ ਬਿੰਦੀ ਹੈ, ਬਹੁਤ ਛੋਟੀ। ਉਸ ਨੂੰ ਕੋਈ ਵੇਖ ਨਾ ਸਕੇ, ਸਿਵਾਏ ਦਿਵਯ
ਦ੍ਰਿਸ਼ਟੀ ਦੇ। ਦਿਵਯ ਦ੍ਰਿਸ਼ਟੀ ਬਾਪ ਹੀ ਦਿੰਦੇ ਹਨ। ਭਗਤ ਬੈਠ ਹਨੂੰਮਾਨ, ਗਣੇਸ਼ ਆਦਿ ਦੀ ਪੂਜਾ ਕਰਦੇ
ਹਨ। ਹੁਣ ਉਨ੍ਹਾਂ ਦਾ ਸਾਖ਼ਸ਼ਤਕਾਰ ਕਿਵੇਂ ਹੋਵੇ। ਬਾਪ ਕਹਿੰਦੇ ਹਨ ਦਿਵਯ ਦ੍ਰਿਸਟੀ ਵਿਧਾਤਾ ਤਾਂ
ਮੈਂ ਹੀ ਹਾਂ। ਜੋ ਬਹੁਤ ਭਗਤੀ ਕਰਦੇ ਹਨ ਫਿਰ ਮੈਂ ਉਨ੍ਹਾਂ ਨੂੰ ਸਾਖ਼ਸ਼ਤਕਾਰ ਕਰਾਉਦਾ ਹਾਂ। ਪ੍ਰੰਤੂ
ਇਸ ਦੇ ਨਾਲ ਫਾਇਦਾ ਕੁਝ ਵੀ ਨਹੀਂ। ਸਿਰ੍ਫ ਖੁਸ਼ ਹੋ ਜਾਂਦੇ ਹਨ। ਪਾਪ ਤਾਂ ਫਿਰ ਵੀ ਕਰਦੇ ਹਨ, ਮਿਲਦਾ
ਕੁਝ ਵੀ ਨਹੀਂ। ਪੜ੍ਹਾਈ ਬਿਗਰ ਕੁਝ ਬਣ ਥੋੜੀ ਹੀ ਸਕੋਗੇ। ਦੇਵਤੇ ਸ੍ਰਵ ਗੁਣ ਸੰਪੰਨ ਹਨ। ਤੁਸੀਂ ਵੀ
ਅਜਿਹੇ ਬਣੋ ਨਾ। ਬਾਕੀ ਤੇ ਹੈ ਸਭ ਭਗਤੀ ਮਾਰਗ ਦਾ ਸ਼ਾਖ਼ਸ਼ਤਕਾਰ। ਸੱਚਮੁਚ ਕ੍ਰਿਸ਼ਨ ਨਾਲ ਝੂਲੋ, ਸਵਰਗ
ਵਿੱਚ ਉਨ੍ਹਾਂ ਦੇ ਨਾਲ ਰਹੋ। ਉਹ ਤੇ ਪੜ੍ਹਾਈ ਤੇ ਹੈ। ਜਿੰਨਾ ਸ਼੍ਰੀਮਤ ਤੇ ਚਲੋਗੇ ਉਨ੍ਹਾਂ ਉੱਚ ਪਦ
ਪਾਓਗੇ। ਸ਼੍ਰੀਮਤ ਭਗਵਾਨ ਦੀ ਗਾਈ ਹੋਈ ਹੈ। ਕ੍ਰਿਸ਼ਨ ਦੀ ਸ਼੍ਰੀਮਤ ਨਹੀਂ ਕਹਾਂਗੇ। ਪਰਮਪਿਤਾ ਪਰਮਾਤਮਾ
ਦੀ ਸ਼੍ਰੀਮਤ ਨਾਲ ਹੀ ਕ੍ਰਿਸ਼ਨ ਨੇ ਇਹ ਪਦ ਪਾਇਆ ਹੈ। ਤੁਹਾਡੀ ਆਤਮਾ ਵੀ ਦੇਵਤਾ ਧਰਮ ਦੀ ਸੀ ਮਤਲਬ
ਕ੍ਰਿਸ਼ਨ ਦੇ ਘਰਾਣੇ ਦੀ ਸੀ। ਭਾਰਤਵਾਸੀਆਂ ਨੂੰ ਇਹ ਪਤਾ ਨਹੀਂ ਕਿ ਰਾਧੇ - ਕ੍ਰਿਸ਼ਨ ਆਪਸ ਵਿੱਚ ਕੀ
ਲਗਦੇ ਸਨ। ਦੋਵੇਂ ਹੀ ਵੱਖਰੀ - ਵੱਖਰੀ ਰਾਜਾਈ ਦੇ ਸਨ। ਫਿਰ ਸ੍ਵਯੰਬਰ ਤੋਂ ਬਾਅਦ ਲਕਸ਼ਮੀ - ਨਾਰਾਇਣ
ਬਣਦੇ ਹਨ। ਇਹ ਸਭ ਗੱਲਾਂ ਬਾਪ ਹੀ ਆ ਕੇ ਸਮਝਾਉਦੇ ਹਨ। ਹੁਣ ਤੁਸੀਂ ਪੜ੍ਹਦੇ ਹੋ ਸਵਰਗ ਦਾ ਪ੍ਰਿੰਸ
- ਪ੍ਰਿੰਸੇਸ ਬਣਨ ਦੇ ਲਈ। ਪ੍ਰਿੰਸ - ਪ੍ਰਿੰਸੇਸ ਦਾ ਸ੍ਵਯੰਬਰ ਹੁੰਦਾ ਹੈ ਤਾਂ ਫਿਰ ਨਾਮ ਬਦਲਦਾ
ਹੈ। ਤਾਂ ਬਾਪ ਤੁਹਾਨੂੰ ਬੱਚਿਆਂ ਨੂੰ ਅਜਿਹਾ ਦੇਵਤਾ ਬਣਾਉਦੇ ਹਨ। ਜੇਕਰ ਬਾਪ ਦੀ ਸ਼੍ਰੀਮਤ ਤੇ
ਚੱਲੋਗੇ ਤਾਂ। ਤੁਸੀਂ ਹੋ ਮੁੱਖ ਵੰਸ਼ਾਵਲੀ, ਉਹ ਹਨ ਕੁੱਖ ਵੰਸ਼ਾਵਲੀ। ਉਹ ਬ੍ਰਾਹਮਣ ਲੋਕ ਹਥਿਆਲਾ ਬਣਦੇ
ਹਨ ਕਾਮ ਚਿਤਾ ਤੇ ਬੈਠਣ ਦਾ। ਹੁਣ ਤੁਸੀਂ ਸੱਚੀ - ਸੱਚੀ ਬ੍ਰਾਹਮਣੀਆਂ ਕਾਮ ਚਿਤਾ ਤੋਂ ਉਤਾਰ ਗਿਆਨ
ਚਿਤਾ ਤੇ ਬੈਠਾਉਣ ਦਾ ਹਥਿਆਲਾ ਬਣਦੇ ਹੋ। ਤਾਂ ਉਹ ਛੱਡਣਾ ਪਵੇ। ਇੱਥੇ ਦੇ ਬੱਚੇ ਲੜਦੇ - ਝਗੜਦੇ
ਪੈਸਾ ਵੀ ਸਾਰਾ ਬਰਬਾਦ ਕਰ ਦਿੰਦੇ ਹਨ। ਅੱਜ - ਕਲ ਦੁਨੀਆਂ ਵਿੱਚ ਬਹੁਤ ਗੰਦ ਹੈ। ਸੱਭ ਤੋਂ ਗੰਦੀ
ਬਿਮਾਰੀ ਹੈ ਬਾਈਸਕੋਪ। ਚੰਗੇ ਬੱਚੇ ਵੀ ਬਾਈਸਕੋਪ ਵਿੱਚ ਜਾਣ ਨਾਲ ਖਰਾਬ ਹੋ ਜਾਂਦੇ ਹਨ ਇਸਲਈ ਬੀ.ਕੇ
ਨੂੰ ਬਾਈਸਕੋਪ ਵਿੱਚ ਜਾਣਾ ਮਨਾ ਹੈ। ਹਾਂ, ਜੋ ਮਜਬੂਤ ਹਨ, ਉਨ੍ਹਾਂ ਨੂੰ ਬਾਬਾ ਕਹਿੰਦੇ ਹਨ ਤੁਸੀਂ
ਉੱਥੇ ਸਰਵਿਸ ਕਰੋ। ਉਨ੍ਹਾਂ ਨੂੰ ਸਮਝਾਓ ਇਹ ਹੈ ਹੱਦ ਦਾ ਬਾਈਸਕੋਪ। ਇੱਕ ਬੇਹੱਦ ਦਾ ਬਾਈਸਕੋਪ ਵੀ
ਹੈ। ਬੇਹੱਦ ਦੇ ਬਾਈਸਕੋਪ ਤੋਂ ਹੀ ਫਿਰ ਹੱਦ ਦੇ ਝੂਠੇ ਬਾਈਸਕੋਪ ਨਿਕਲੇ ਹਨ।
ਹੁਣ ਤੁਹਾਨੂੰ ਬੱਚਿਆਂ
ਨੂੰ ਬਾਪ ਨੇ ਸਮਝਾਇਆ ਹੈ - ਮੂਲਵਤਨ ਜਿੱਥੇ ਸਭ ਆਤਮਾਵਾਂ ਰਹਿੰਦੀਆਂ ਹਨ ਫਿਰ ਵਿਚਕਾਰ ਹੈ ਸੂਖਸ਼ਮ
ਵਤਨ। ਇਹ ਹੈ - ਸਾਕਾਰ ਵਤਨ। ਖ਼ੇਡ ਸਾਰਾ ਇੱਥੇ ਚੱਲਦਾ ਹੈ। ਇਹ ਚੱਕਰ ਫਿਰਦਾ ਹੀ ਰਹਿੰਦਾ ਹੈ। ਤੁਸੀਂ
ਬ੍ਰਾਹਮਣ ਬੱਚਿਆਂ ਨੂੰ ਹੀ ਸ੍ਵਦਰਸ਼ਨ ਚੱਕਰਧਾਰੀ ਬਣਨਾ ਹੈ। ਦੇਵਤਾਵਾਂ ਨੂੰ ਨਹੀਂ। ਪ੍ਰੰਤੂ
ਬ੍ਰਾਹਮਣਾ ਨੂੰ ਇਹ ਅਲੰਕਾਰ ਨਹੀਂ ਦਿੱਤੇ ਹਨ ਕਿਉਂਕਿ ਪੁਰਸ਼ਾਰਥੀ ਹਨ। ਅੱਜ ਚੰਗੇ ਚਲ ਰਹੇ ਹਨ, ਕਲ
ਡਿੱਗ ਪੈਦੇ ਹਨ ਇਸਲਈ ਦੇਵਤਾਵਾਂ ਨੂੰ ਦੇ ਦਿੰਦੇ ਹਨ। ਕ੍ਰਿਸ਼ਨ ਲਈ ਵਿਖਾਉਂਦੇ ਹਨ ਸਵਦਰਸ਼ਨ ਚਕ੍ਰ
ਨਾਲ ਅਕਾਸੁਰ - ਬਕਾਸੁਰ ਆਦਿ ਨੂੰ ਮਾਰਿਆ। ਹੁਣ ਉਨ੍ਹਾਂ ਨੂੰ ਤਾਂ ਅਹਿੰਸਾ ਪਰਮੋ ਧਰਮ ਕਿਹਾ ਜਾਂਦਾ
ਹੈ। ਫਿਰ ਹਿੰਸਾ ਕਿਵੇਂ ਕਰਨਗੇ! ਇਹ ਸਭ ਹੈ ਭਗਤੀ ਮਾਰਗ ਦੀ ਸਮਗ੍ਰੀ। ਜਿੱਥੇ ਜਾਓ ਸ਼ਿਵ ਦਾ ਲਿੰਗ
ਹੀ ਹੋਵੇਗਾ। ਸਿਰਫ਼ ਨਾਮ ਕਿੰਨੇ ਵੱਖਰੇ - ਵੱਖਰੇ ਰੱਖ ਦਿੱਤੇ ਹਨ। ਮਿੱਟੀ ਦੀਆਂ ਦੇਵੀਆਂ ਕਿੰਨੀਆਂ
ਬਣਾਉਦੇ ਹਨ। ਸ਼ਿਗਾਰ ਕਰਦੇ ਹਨ, ਹਜਾਰਾਂ ਰੁਪਏ ਖ਼ਰਚ ਕਰਦੇ ਹਨ। ਉਤਪਤੀ ਕੀਤੀ ਫਿਰ ਪੂਜਾ ਕਰਣਗੇ,
ਪਾਲਣਾ ਕਰ ਫਿਰ ਜਾਕੇ ਡੁਬਾਉਂਦੇ ਹਨ। ਕਿੰਨਾ ਖ਼ਰਚ ਕਰਦੇ ਹਨ ਗੁੱਡੀਆਂ ਦੀ ਪੂਜਾ ਵਿੱਚ। ਮਿਲਿਆ ਤੇ
ਕੁਝ ਵੀ ਨਹੀ। ਇਹ ਸਭ ਪੈਸੇ ਬਰਬਾਦ ਕਰਨ ਦੀ ਭਗਤੀ ਹੈ, ਪੌੜੀ ਉਤਰਦੇ ਹੀ ਆਏ ਹਨ। ਬਾਪ ਆਉਂਦੇ ਹਨ
ਤਾਂ ਸਭ ਦੀ ਚੜ੍ਹਦੀ ਕਲਾ ਹੁੰਦੀ ਹੈ। ਸਭ ਨੂੰ ਸ਼ਾਂਤੀਧਾਮ - ਸੁਖਧਾਮ ਵਿੱਚ ਲੈ ਜਾਂਦੇ ਜਾਂਦੇ ਹਨ।
ਪੈਸੇ ਬਰਬਾਦ ਕਰਨ ਦੀ ਗੱਲ ਨਹੀਂ। ਫਿਰ ਭਗਤੀ ਮਾਰਗ ਵਿੱਚ ਪੈਸੇ ਬਰਬਾਦ ਕਰਦੇ - ਕਰਦੇ ਤੁਸੀਂ
ਇੰਸਾਲਵੈਂਟ ਬਣ ਗਏ ਹੋ। ਸਾਲਵੈਂਟ, ਇਨਸਾਲਵੈਂਟ ਬਣਨ ਦੀ ਕਥਾ ਬਾਪ ਬੈਠ ਸਮਝਾਉਦੇ ਹਨ। ਤੁਸੀਂ ਇਨ੍ਹਾਂ
ਲਕਸ਼ਮੀ - ਨਾਰਾਇਣ ਦੀ ਡਾਇਨੇਸਟੀ ਦੇ ਸੀ ਨਾ। ਹੁਣ ਤੁਹਾਨੂੰ ਲਕਸ਼ਮੀ - ਨਾਰਾਇਣ ਬਣਨ ਦੀ ਸਿੱਖਿਆ
ਬਾਪ ਦਿੰਦੇ ਹਨ। ਉਹ ਲੋਕ ਤੀਜਰੀ ਦੀ ਕਥਾ, ਅਮਰਕਥਾ ਸੁਣਾਉਂਦੇ ਹਨ। ਹੈ ਸਭ ਝੂਠ। ਤੀਜਰੀ ਦੀ ਕਥਾ
ਤੇ ਇਹ ਹੈ, ਜਿਸ ਦੇ ਨਾਲ ਆਤਮਾ ਦੇ ਗਿਆਨ ਦਾ ਤੀਸਰਾ ਨੇਤਰ ਖੁਲਦਾ ਹੈ। ਸਾਰਾ ਚੱਕਰ ਬੁੱਧੀ ਵਿੱਚ ਆ
ਜਾਂਦਾ ਹੈ। ਤੁਹਾਨੂੰ ਗਿਆਨ ਦਾ ਤੀਸਰਾ ਨੇਤਰ ਮਿਲ ਰਿਹਾ ਹੈ, ਅਮਰਕਥਾ ਵੀ ਸੁਣ ਰਹੇ ਹੋ। ਅਮਰ ਬਾਬਾ
ਤੁਹਾਨੂੰ ਕਥਾ ਸੁਣਾ ਰਹੇ ਹਨ - ਅਮਰਪੁਰੀ ਦਾ ਮਾਲਿਕ ਬਣਾਉਂਦੇ ਹਨ। ਉੱਥੇ ਤੁਸੀਂ ਕਦੇ ਮ੍ਰਿਤੁ ਨੂੰ
ਨਹੀਂ ਪਾਉਂਦੇ। ਇੱਥੇ ਤਾਂ ਕਾਲ ਦਾ ਮਨੁੱਖਾਂ ਨੂੰ ਕਿੰਨਾ ਡਰ ਰਹਿੰਦਾ ਹੈ। ਉੱਥੇ ਡਰਨ ਦੀ ਰੋਣ ਦੀ
ਗੱਲ ਨਹੀਂ। ਖੁਸ਼ੀ ਨਾਲ ਪੁਰਾਣਾ ਸ਼ਰੀਰ ਛੱਡ ਨਵਾਂ ਲੈ ਲੈਂਦੇ ਹਨ। ਇੱਥੇ ਕਿੰਨਾ ਮਨੁੱਖ ਰੋਂਦੇ ਹਨ।
ਇਹ ਹੈ ਹੀ ਰੋਣ ਦੀ ਦੁਨੀਆਂ। ਬਾਪ ਕਹਿੰਦੇ ਹਨ ਇਹ ਤਾਂ ਬਣਿਆ - ਬਣਾਇਆ ਡਰਾਮਾ ਹੈ। ਹਰ ਇੱਕ ਆਪਣਾ
- ਆਪਣਾ ਪਾਰ੍ਟ ਵਜਾਉਂਦੇ ਰਹਿੰਦੇ ਹਨ। ਇਹ ਦੇਵਤੇ ਮੋਹਜੀਤ ਹਨ ਨਾ। ਇੱਥੇ ਤਾਂ ਦੁਨੀਆਂ ਵਿੱਚ ਕਈ
ਗੁਰੂ ਹਨ ਜਿਨ੍ਹਾਂ ਦੀਆਂ ਕਈ ਮਤਾਂ ਮਿਲਦੀਆਂ ਹਨ। ਹਰ ਇੱਕ ਦੀ ਮਤ ਆਪਣੀ। ਇੱਕ ਸੰਤੋਸ਼ੀ ਦੇਵੀ ਵੀ
ਹੈ ਜਿਸਦੀ ਪੂਜਾ ਹੁੰਦੀ ਹੈ। ਹੁਣ ਸੰਤੋਸ਼ੀ ਦੇਵੀਆਂ ਤਾਂ ਸਤਯੁਗ ਵਿੱਚ ਹੋ ਸਕਦੀਆਂ ਹਨ, ਇੱਥੇ ਕਿਵੇਂ
ਹੋ ਸਕਦੀਆਂ ਹਨ। ਸਤਯੁਗ ਵਿੱਚ ਦੇਵਤੇ ਸਦਾ ਸੰਤੁਸ਼ਟ ਹੁੰਦੇ ਹਨ। ਇੱਥੇ ਤਾਂ ਕੁਝ ਨਾ ਕੁਝ ਆਸ ਰਹਿੰਦੀ
ਹੈ। ਬਾਪ ਸਭਨੂੰ ਸੰਤੁਸ਼ਟ ਕਰ ਦਿੰਦੇ ਹਨ। ਤੁਸੀਂ ਪਦਮਪਤੀ ਬਣ ਜਾਂਦੇ ਹੋ। ਕੋਈ ਅਪ੍ਰਾਪਤ ਚੀਜ ਨਹੀਂ
ਰਹਿੰਦੀ ਜਿਸਦੀ ਪ੍ਰਾਪਤੀ ਦੀ ਚਿੰਤਾ ਹੋਵੇ। ਉੱਥੇ ਚਿੰਤਾ ਹੁੰਦੀ ਹੀ ਨਹੀਂ। ਬਾਪ ਕਹਿੰਦੇ ਹਨ ਸ੍ਰਵ
ਦਾ ਸਦਗਤੀ ਦਾਤਾ ਤਾਂ ਮੈਂ ਹੀ ਹਾਂ। ਤੁਸੀਂ ਬੱਚਿਆਂ ਨੂੰ 21 ਜਨਮ ਦੇ ਲਈ ਖੁਸ਼ੀ ਹੀ ਖੁਸ਼ੀ ਦਿੰਦੇ
ਹਨ। ਅਜਿਹੇ ਬਾਪ ਨੂੰ ਯਾਦ ਵੀ ਕਰਨਾ ਚਾਹੀਦਾ ਹੈ। ਯਾਦ ਨਾਲ ਤੁਹਾਡੇ ਪਾਪ ਭਸਮ ਹੋਣਗੇ ਅਤੇ ਤੁਸੀਂ
ਸਤੋਪ੍ਰਧਾਨ ਬਣ ਜਾਵੋਗੇ। ਇਹ ਸਮਝਣ ਦੀਆਂ ਗੱਲਾਂ ਹਨ। ਜਿਨ੍ਹਾਂ ਦੂਸਰਿਆਂ ਨੂੰ ਜ਼ਿਆਦਾ ਸਮਝਾਵੋਗੇ
ਉਨ੍ਹੀ ਪ੍ਰਜਾ ਬਣਦੀ ਜਾਵੇਗੀ ਅਤੇ ਉੱਚ ਪਦਵੀ ਪਾਵੋਗੇ। ਇਹ ਕੋਈ ਸਾਧੂ ਆਦਿ ਦੀ ਕਥਾ ਨਹੀਂ ਹੈ।
ਭਗਵਾਨ ਬੈਠ ਇਨ੍ਹਾਂ ਦੇ ਮੂੰਹ ਦਵਾਰਾ ਸਮਝਾਉਂਦੇ ਹਨ। ਹੁਣ ਤੁਸੀਂ ਦੇਵੀ - ਦੇਵਤਾ ਬਣ ਰਹੇ ਹੋ ਹੁਣ
ਤੁਹਾਨੂੰ ਵਰਤ ਵੀ ਰੱਖਣਾ ਚਾਹੀਦਾ ਹੈ - ਸਦਾ ਪਵਿੱਤਰ ਰਹਿਣ ਦਾ ਕਿਉਂਕਿ ਪਾਵਨ ਦੁਨੀਆਂ ਵਿੱਚ ਜਾਣਾ
ਹੈ ਤਾਂ ਪਤਿਤ ਨਹੀਂ ਬਣਨਾ ਹੈ। ਬਾਪ ਨੇ ਇਹ ਵਰਤ ਸਿਖਾਇਆ ਹੈ। ਮਨੁੱਖਾਂ ਨੇ ਫੇਰ ਕਈ ਤਰ੍ਹਾਂ ਦੇ
ਵਰਤ ਬਣਾਏ ਹਨ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਇੱਕ ਬਾਪ ਦੀ
ਮਤ ਤੇ ਚਲ ਸਦਾ ਸੰਤੁਸ਼ਟ ਰਹਿ ਸੰਤੋਸ਼ੀ ਦੇਵੀ ਬਣਨਾ ਹੈ। ਇੱਥੇ ਕੋਈ ਵੀ ਆਸ ਨਹੀਂ ਰੱਖਣੀ ਹੈ। ਬਾਪ
ਤੋਂ ਸ੍ਰਵ ਪ੍ਰਾਪਤੀਆਂ ਕਰ ਪਦਮਪਤੀ ਬਣਨਾ ਹੈ।
2. ਸਭ ਨਾਲੋਂ ਗੰਦਾ
ਬਣਾਉਣ ਵਾਲਾ ਬਾਈਸਕੋਪ ( ਸਿਨੇਮਾ ) ਹੈ। ਤਹਾਨੂੰ ਬਾਈਸਕੋਪ ਵੇਖਣ ਦੀ ਮਨਾ ਹੈ। ਤੁਸੀਂ ਬਹਾਦਰ ਹੋ
ਤਾਂ। ਹੱਦ ਅਤੇ ਬੇਹੱਦ ਦਾ ਰਾਜ਼ ਸਮਝ ਦੂਸਰਿਆਂ ਨੂੰ ਸਮਝਾਵੋ। ਸਰਵਿਸ ਕਰੋ।
ਵਰਦਾਨ:-
ਪੁਰਸ਼ਾਰਥ ਅਤੇ ਸੇਵਾ ਵਿਚ ਵਿਧੀਪੂਰਵਕ ਵ੍ਰਿਧੀ ਨੂੰ ਪ੍ਰਾਪਤ ਕਰਨ ਵਾਲੇ ਤੀਵ੍ਰ ਪੁਰਸ਼ਾਰਥੀ ਭਵ।
ਬ੍ਰਾਹਮਣ ਮਤਲਬ
ਵਿਧੀਪੂਰਵਕ ਜੀਵਨ। ਕੋਈ ਵੀ ਕੰਮ ਸਫਲ ਤਾਂ ਹੁੰਦਾ ਹੈ ਜਦੋਂ ਵਿਧੀ ਨਾਲ ਕੀਤਾ ਜਾਂਦਾ ਹੈ। ਜੇਕਰ
ਕਿਸੇ ਵੀ ਗੱਲ ਵਿਚ ਖੁਦ ਦਾ ਪੁਰਸ਼ਾਰਥ ਜਾਂ ਸੇਵਾ ਵਿਚ ਵ੍ਰਿਧੀ ਨਹੀਂ ਹੁੰਦੀ ਹੈ ਤਾਂ ਜਰੂਰੀ ਕੋਈ
ਵਿਧੀ ਦੀ ਕਮੀ ਹੈ ਇਸਲਈ ਚੈਕ ਕਰੋ ਕਿ ਅੰਮ੍ਰਿਤਵੇਲੇ ਤੋਂ ਰਾਤ ਤੱਕ ਮਨਸਾ - ਵਾਚਾ - ਕਰਮਣਾ ਜਾਂ
ਸੰਪਰਕ ਵਿਧੀਪੂਰਵਕ ਰਿਹਾ ਮਤਲਬ ਵ੍ਰਿਧੀ ਹੋਈ? ਜੇਕਰ ਨਹੀਂ ਤਾਂ ਕਾਰਣ ਨੂੰ ਸੋਚ ਕੇ ਨਿਵਾਰਨ ਕਰੋ
ਫਿਰ ਦਿਲਸ਼ਿਕਸਤ ਨਹੀਂ ਹੋਵੋਗੇ। ਜੇਕਰ ਵਿਧੀ ਪੂਰਵਕ ਜੀਵਨ ਹੈ ਤਾਂ ਵ੍ਰਿਧੀ ਜਰੂਰ ਹੋਵੇਗੀ ਅਤੇ
ਤੀਵ੍ਰ ਪੁਰਸ਼ਾਰਥੀ ਬਣ ਜਾਵੋਗੇ।
ਸਲੋਗਨ:-
ਸਵੱਛਤਾ ਅਤੇ
ਸਤਿਯਤਾ ਵਿਚ ਸੰਪੰਨ ਬਣਨਾ ਹੀ ਸੱਚੀ ਪਵਿੱਤਰਤਾ ਹੈ।
ਅਵਿਅਕਤ ਇਸ਼ਾਰੇ :- ਖੁਦ
ਅਤੇ ਸਰਵ ਦੇ ਪ੍ਰਤੀ ਮਨਸਾ ਦ੍ਵਾਰਾ ਯੋਗ ਦੀਆਂ ਸ਼ਕਤੀਆਂ ਦਾ ਪ੍ਰਯੋਗ ਕਰੋ।
ਜਿੱਥੇ ਵਾਣੀ ਦ੍ਵਾਰਾ
ਕੋਈ ਕੰਮ ਸਿੱਧ ਨਹੀਂ ਹੁੰਦਾ ਹੈ ਤਾਂ ਕਹਿੰਦੇ ਹੋ - ਇਹ ਵਾਣੀ ਨਾਲਨਹੀਂ ਸਮਝਣਗੇ ਸ਼ੁਭ ਭਾਵਨਾ ਨਾਲ
ਪ੍ਰਵਰਤਿਤ ਹੋਣਗੇ। ਜਿੱਥੇ ਵਾਣੀ ਕੰਮ ਨੂੰ ਸਫਲ ਨਹੀਂ ਕਰ ਸਕਦੀ, ਉਥੇ ਸਾਇਲੈਂਸ ਦੀ ਸ਼ਕਤੀ ਦਾ
ਸਾਧਨ ਸ਼ੁਭ ਸੰਕਲਪ - ਸ਼ੁਭ ਭਾਵਨਾ, ਨੈਣਾਂ ਦੀ ਭਾਸ਼ਾ ਦ੍ਵਾਰਾ ਰਹਿਮ ਅਤੇ ਸਨੇਹ ਦੀ ਅਨੁਭੂਤੀ ਕੰਮ
ਸਿੱਧ ਕਰ ਸਕਦੀ ਹੈ।