25.01.26 Avyakt Bapdada Punjabi Murli
02.04.2008 Om Shanti Madhuban
ਇਸ ਵਰ੍ਹੇ ਚਾਰੋਂ
ਸਬਜੈਕਟ ਵਿਚ ਅਨੁਭਵ ਦੀ ਅਥਾਰਟੀ ਬਣੋ , ਲਕਸ਼ ਅਤੇ ਲਕਸ਼ਣ ਨੂੰ ਸਮਾਨ ਬਣਾਓ
ਅੱਜ ਬਾਪਦਾਦਾ ਆਪਣੇ ਚਾਰੋਂ
ਪਾਸੇ ਦੇ ਸੰਤੁਸ਼ਟ ਰਹਿਣ ਵਾਲੇ ਸੰਤੁਸ਼ਟ ਮਨੀਆਂ ਨੂੰ ਵੇਖ ਰਹੇ ਹਨ। ਹਰ ਇੱਕ ਦੇ ਚੇਹਰੇ ਤੇ
ਸੰਤੁਸ਼ਟਤਾ ਦੀ ਕਮਕ ਵਿਖਾਈ ਦੇ ਰਹੀ ਹੈ। ਸੰਤੁਸ਼ਟ ਮਨੀਆਂ ਖੁਦ ਨੂੰ ਵੀ ਪ੍ਰਿਅ ਹਨ, ਬਾਪ ਨੂੰ ਵੀ
ਪ੍ਰਿਅ ਹਨ ਅਤੇ ਪਰਿਵਾਰ ਨੂੰ ਵੀ ਪ੍ਰਿਅ ਹਨ ਕਿਉਂਕਿ ਸੰਤੁਸ਼ਟਤਾ ਮਹਾਨ ਸ਼ਕਤੀ ਹੈ। ਸੰਤੁਸ਼ਟਤਾ
ਤਾਂ ਧਾਰਨ ਹੁੰਦੀ ਹੈ ਜਦ ਸ੍ਰ। ਪ੍ਰਾਪਤੀਆਂ ਪ੍ਰਾਪਤ ਹੁੰਦੀਆਂ ਹਨ। ਜੇਕਰ ਪ੍ਰਾਪਤੀਆਂ ਘਟ ਤਾਂ
ਸੰਤੁਸ਼ਟਤਾ ਵੀ ਘਟ ਘਟ ਹੁੰਦੀ ਹੈ। ਸੰਤੁਸ਼ਟਤਾ ਹੋਰ ਸ਼ਕਤੀਆਂ ਨੂੰ ਵੀ ਆਹਵਾਨ ਕਰਦੀ ਹੈ।
ਸੰਤੁਸ਼ਟਾ ਦਾ ਵਾਯੂਮੰਡਲ
ਹੋਰਾਂ ਨੂੰ ਵੀ ਯਥਾ ਸ਼ਕਤੀ ਸੰਤੁਸ਼ਟਤਾ ਦਾ ਵਾਇਬ੍ਰੇਸ਼ਨ ਦਿੰਦਾ ਹੈ। ਜੋ ਸੰਤੁਸ਼ਟ ਰਹਿੰਦਾ ਹੈ ਉਸ
ਦੀ ਨਿਸ਼ਾਨੀ ਸਦਾ ਪ੍ਰਸਨਚਿੱਤ ਵਿਖਾਈ ਦਿੰਦੀ ਹੈ। ਸਦਾ ਚੇਹਰਾ ਹਰਸ਼ਿਤ ਮੁੱਖ ਖੁਦ ਹੀ ਰਹਿੰਦਾ ਹੈ।
ਸੰਤੁਸ਼ਟ ਆਤਮਾ ਦੇ ਸਾਮ੍ਹਣੇ ਕੋਈ ਵੀ ਪ੍ਰਸਥਿਤੀ ਸਵ ਸਥਿਤੀ ਨੂੰ ਹਿਲਾ ਨਹੀਂ ਸਕਦੀ। ਕਿੰਨੀ ਵੀ
ਵੱਡੀ ਪ੍ਰਸਥਿਤੀ ਹੋਵੇ ਲੇਕਿਨ ਸੰਤੁਸ਼ਟ ਆਤਮਾ ਦੇ ਲਈ ਕਾਰਟੂਨ ਸ਼ੋਅ ਦਾ ਮਨੋਰੰਜਨ ਵਿਖਾਈ ਦਿੰਦਾ
ਹੈ, ਇਸਲਈ ਉਹ ਪ੍ਰਸਥਿਤੀ ਵਿਚ ਪ੍ਰੇਸ਼ਾਨ ਨਹੀਂ ਹੁੰਦਾ ਅਤੇ ਪ੍ਰਸਥਿਤੀ ਉਸ ਦੇ ਉੱਪਰ ਵਾਰ ਨਹੀਂ ਕਰ
ਸਕਦੀ, ਹਾਰ ਜਾਂਦੀ ਹੈ ਇਸਲਈ ਅਤੀਇੰਦ੍ਰਿਯ ਸੁਖਮਯ ਮਨੋਰੰਜਨ ਦੀ ਜੀਵਨ ਅਨੁਭਵ ਕਰਦਾ ਹੈ। ਮੇਹਨਤ ਨਹੀਂ
ਕਰਨੀ ਪੈਂਦੀ, ਮਨੋਰੰਜਨ ਅਨੁਭਵ ਹੁੰਦਾ ਹੈ। ਤਾਂ ਹਰ ਇੱਕ ਆਪਣੇ ਨੂੰ ਚੇਕ ਕਰੇ। ਚੈਕ ਕਰਨਾ ਤੇ
ਆਉਂਦਾ ਹੈ ਨਾ! ਆਉਂਦਾ ਹੈ? ਜਿਸ ਨੂੰ ਆਪਣੇ ਨੂੰ ਚੈੱਕ ਕਰਨਾ ਆਉਂਦਾ ਹੈ, ਦੂਜੇ ਨੂੰ ਨਹੀਂ ਆਪਣੇ
ਨੂੰ ਚੈਕ ਕਰਨਾ ਆਉਂਦਾ ਹੈ, ਉਹ ਹੱਥ ਉਠਾਓ। ਚੈਕ ਕਰਨਾ ਆਉਂਦਾ ਹੈ? ਅੱਛਾ। ਮੁਬਾਰਕ ਹੋਵੇ।
ਬਾਪਦਾਦਾ ਦਾ ਵਰਦਾਨ ਵੀ
ਹਰ ਬੱਚੇ ਨੂੰ ਰੋਜ਼ ਅੰਮ੍ਰਿਤਵੇਲੇ ਵੱਖ - ਵੱਖ ਰੂਪਾਂ ਤੋਂ ਇਹ ਹੀ ਨੂੰ ਮਿਲਦਾ ਹੈ, ਖੁਸ਼ ਰਹੋ
ਆਬਾਦ ਰਹੋ। ਰੋਜ ਦਾ ਵਰਦਾਨ ਮਿਲਦਾ ਸਭ ਨੂੰ ਹੈ, ਬਾਪਦਾਦਾ ਸਭ ਨੂੰ ਇੱਕ ਹੀ ਜਿਹਾ ਇੱਕ ਹੀ ਸਾਥ
ਵਰਦਾਨ ਦਿੰਦਾ ਹੈ। ਲੇਕਿਨ ਫਰਕ ਕੀ ਹੋ ਜਾਂਦਾ ਹੈ? ਨੰਬਰਵਾਰ ਕਿਉਂ ਬਣ ਜਾਂਦੇ ਹਨ? ਦਾਤਾ ਇੱਕ ਹੈ।
ਅਤੇ ਦਿੰਦੇ ਵੀ ਇੱਕ ਜਿਹਾ ਹੈ, ਕਿਸ ਨੂੰ ਥੋੜ੍ਹਾ ਕਿਸੇ ਨੂੰ ਬਹੁਤ ਨਹੀਂ ਦਿੰਦੇ ਹਨ, ਫਰਾਕਦਿਲੀ
ਨਾਲ ਦਿੰਦੇ ਹਨ ਲੇਕਿਨ ਫਰਕ ਕੀ ਪੈ ਜਾਂਦਾ ਹੈ। ਇਸ ਦਾ ਅਨੁਭਵ ਵੀ ਸਭ ਨੂੰ ਹੈ ਕਿਉਂਕਿ ਹੁਣ ਤੱਕ
ਬਾਪਦਾਦਾ ਦੇ ਕੋਲ ਇਹ ਆਵਾਜ ਪਹੁੰਚਦਾ ਹੈ। ਕਿਹੜਾ ਆਵਾਜ, ਜਾਣਦੇ ਹੋ ਨਾ? “ ਕਦੇ - ਕਦੇ” “ ਥੋੜ੍ਹਾ
- ਥੋੜ੍ਹਾ”, ਇਹ ਆਵਾਜ ਹੁਣ ਤੱਕ ਵੀ ਆਉਂਦਾ ਹੈ। ਬਾਪਦਾਦਾ ਨੇ ਕਿਹਾ ਹੈ ਕਿ ਬ੍ਰਾਹਮਣ ਆਤਮਾਵਾਂ ਦੇ
ਜੀਵਨ ਰੂਪੀ ਡੀਕਸ਼ਨਰੀ ਵਿਚੋਂ ਇਹ ਦੋਵੇਂ ਸ਼ਬਦ ਨਿੱਕਲ ਜਾਣੇ ਚਾਹੀਦੇ ਹਨ। ਅਵਿਨਾਸ਼ੀ ਬਾਪ ਹੈ,
ਅਵਿਨਾਸ਼ੀ ਖਜਾਨੇ ਹਨ, ਤੁਸੀ ਸਭ ਵੀ ਅਵਿਨਾਸ਼ੀ ਸ੍ਰੇਸ਼ਠ ਆਤਮਾਵਾਂ ਹੋ। ਤਾਂ ਕਿਹੜਾ ਸ਼ਬਦ ਹੋਣਾ
ਚਾਹੀਦਾ ਹੈ? ਕਦੇ - ਕਦੇ ਕਿ ਸਦਾ? ਹਰ ਖਜਾਨੇ ਦੇ ਅੱਗੇ ਚੈਕ ਕਰੋ - ਸਰਵ ਸ਼ਕਤੀਆਂ ਸਦਾ ਹਨ? ਸਰਵ
ਗੁਣ ਸਦਾ ਹਨ? ਤੁਸੀ ਸਭ ਦੇ ਭਗਤ ਜਦੋਂ ਤੁਹਾਡੇ ਗੁਣ ਗਾਉਂਦੇ ਤਾਂ ਕੀ ਕਹਿੰਦੇ ਹਨ? ਕਦੇ - ਕਦੇ
ਗੁਣ ਦਾਤਾ, ਇਵੇਂ ਕਹਿੰਦੇ ਹਨ? ਬਾਪਦਾਦਾ ਨੇ ਹਰ ਵਰਦਾਨ ਵਿਚ ਸਦਾ ਸ਼ਬਦ ਕਿਹਾ ਹੈ। ਸਦਾ
ਸਰਵਸ਼ਕਤੀਮਾਨ। ਕਦੇ ਸ਼ਕਤੀਵਾਨ, ਕਦੇ ਸਰਵਸ਼ਕਤੀਮਾਨ ਨਹੀਂ ਕਿਹਾ ਹੈ। ਹਰ ਵੇਲੇ ਦੀ ਸ਼ਬਦ ਤੁਸੀਂ
ਵੀ ਕਹਿੰਦੇ ਹੋ, ਬਾਪ ਵੀ ਕਹਿੰਦੇ ਹਨ। ਸਮਾਨ ਬਣੋ। ਇਹ ਨਹੀਂ ਕਹਿੰਦੇ ਥੋੜ੍ਹਾ - ਥੋੜ੍ਹਾ ਸਮਾਨ ਬਣੋ।
ਸੰਪੰਨ ਅਤੇ ਸੰਪੂਰਨ, ਤਾਂ ਬੱਚੇ ਕਦੇ - ਕਦੇ ਕੀ ਕਰਦੇ ਹਨ? ਬਾਪਦਾਦਾ ਵੀ ਖੇਲ ਤਾਂ ਵੇਖਦੇ ਹਨ ਨਾ!
ਬੱਚਿਆਂ ਦਾ ਖੇਲ ਤੇ ਵੇਖਦੇ ਹੀ ਰਹਿੰਦੇ ਹਨ। ਬੱਚੇ ਕੀ ਕਰਦੇ, ਕੋਈ - ਕੋਈ ਸਭ ਨਹੀਂ। ਜੋ ਵਰਦਾਨ
ਮਿਲਿਆ ਉਸ ਵਰਦਾਨ ਨੂੰ ਸੋਚ ਕੇ, ਵਰਣਨ ਕਰ ਕਾਪੀ ਵਿਚ ਨੋਟ ਕਰਦੇ, ਯਾਦ ਵੀ ਕਰਦੇ ਲੇਕਿਨ ਵਰਦਾਨ
ਰੂਪੀ ਬੀਜ ਨੂੰ ਫਲੀਭੂਤ ਨਹੀਂ ਕਰਦੇ। ਬੀਜ ਤੋਂ ਫਲ ਨਹੀਂ ਨਿਕਾਲ ਸਕਦੇ।
ਸਿਰਫ ਵਰਨਣ ਕਰਦੇ
ਖੁਸ਼ਹੁੰਦੇ ਬਹੁਤ ਚੰਗਾ ਵਰਦਾਨ ਹੈ। ਵਰਦਾਨ ਹੈ ਬੀਜ ਲੇਕਿਨ ਬੀਜ ਨੂੰ ਜਿਨਾਂ ਫਲੀਭੂਤ ਕਰਦੇ ਹਨ
ਉਤਨਾ ਹੀ ਉਹ ਵ੍ਰਿਧੀ ਨੂੰ ਪਾਉਂਦਾ ਹੈ। ਫਲੀਭੂਤ ਕਰਨ ਦਾ ਰਹੱਸ ਕੀ ਹੈ? ਸਮੇਂ ਤੇ ਕੰਮ ਵਿਚ ਲਗਾਉਣਾ।
ਕੰਮ ਵਿਚ ਲਗਾਉਣਾ ਭੁੱਲ ਜਾਂਦੇ, ਸਿਰਫ ਕਾਪੀ ਵਿਚ ਦੇਖ, ਵਰਨਣ ਕਰਦੇ ਬਹੁਤ ਚੰਗਾ, ਬਹੁਤ ਚੰਗਾ।
ਬਾਬਾ ਨੇ ਵਰਦਾਨ ਬਹੁਤ ਚੰਗਾ ਦਿੱਤਾ ਹੈ। ਲੇਕਿਨ ਕਿਸਲਈ ਦਿੱਤਾ ਹੈ? ਉਸਨੂੰ ਫਲੀਭੂਤ ਕਰਨ ਦੇ ਲਈ
ਦਿੱਤਾ ਹੈ। ਬੀਜ ਤੋਂ ਫਲ ਦਾ ਵਿਸਤਾਰ ਹੁੰਦਾਹੈ। ਵਰਦਾਨ ਨੂੰ ਸਿਮਰਨ ਕਰਦੇ ਹਨ, ਲੇਕਿਨ ਵਰਦਾਨ
ਸਵਰੂਪ ਬਣਨ ਵਿਚ ਨੰਬਰਵਾਰ ਬਣ ਜਾਂਦੇ ਹਨ। ਅਤੇ ਬਾਪਦਾਦਾ ਹਰ ਇੱਕ ਦੇ ਭਾਗ ਨੂੰ ਵੇਖ ਹਰਸ਼ਿਤ ਹੁੰਦੇ
ਰਹਿੰਦੇ ਹਨ ਲੇਕਿਨ ਬਾਪਦਾਦਾ ਦੀ ਦਿਲ ਦੀ ਆਸ ਪਹਿਲੇ ਵੀ ਸੁਣਾਇਆ ਹੈ। ਸਭ ਨੇ ਹੱਥ ਉਠਾਇਆ ਸੀ, ਯਾਦ
ਹੈ ਕਿ ਅਸੀਂ ਕਾਰਣ ਨੂੰ ਸਮਾਪਤ ਕਰ ਸਮਾਧਾਨ ਸਵਰੂਪ ਬਣਾਂਗੇ। ਯਾਦ ਹੈ ਹੋਮਵਰਕ? ਕਈ ਬੱਚਿਆਂ ਨੇ
ਰੂਹ ਰੁਹਾਣ ਵਿਚ ਜਾਂ ਚਿੱਠੀਆਂ ਦਵਾਰਾ, ਈ - ਮੇਲ ਦਵਾਰਾ ਰਿਜਲਟ ਲਿਖੀ ਵੀ ਹੈ। ਅੱਛਾ ਹੈ,
ਅਟੈਂਸ਼ਨ ਗਿਆ ਹੈ ਲੇਕਿਨ ਜੋ ਬਾਪਦਾਦਾ ਨੂੰ ਸ਼ਬਦ ਚੰਗਾ ਲਗਦਾ ਹੈ - ਸਦਾ। ਉਹ ਹੈ? ਤੁਸੀ ਸਭ ਜੋ
ਵੀ ਆਏ ਹੋ, ਭਾਵੇਂ ਸੁਣਿਆ ਹੈ, ਭਾਵੇਂ ਪੜਿਆ ਹੈ ਲੇਕਿਨ ਇਕ ਮਹੀਨੇ ਦੇ ਹੋਮਵਰਕ ਵਿਚ, ਇੱਕ ਮਹੀਨਾ
ਹੋਇਆ ਹੈ ਬਸ, ਜਿਆਦਾ ਨਹੀਂ ਹੋਇਆ ਹੈ ਤਾਂ ਇੱਕ ਮਹਿਨੇ ਵਿਚ ਲਕਸ਼ ਤਾਂ ਰੱਖਿਆ ਹੈ। ਇਕ ਦੋ ਵਿਚ
ਵਰਨਣ ਵੀ ਕੀਤਾ ਹੈ ਲੇਕਿਨ ਜੋ ਇੱਕ ਮਹੀਨੇ ਵਿੱਚ ਹੋਮਵਰਕ ਵਿਚ ਚੰਗੀ ਮਾਰਕਸ ਲੈਣ ਵਾਲੇ ਬਣੇ ਹਨ ਉਹ
ਹੱਥ ਉਠਾਓ। ਜੋ ਪਾਸ ਹੋਏ ਹਨ, ਪਾਸ ਹੋਏ ਹਨ। ਪਾਸ ਵਿਧ ਆਨਰ? ਪਾਸ ਵਿਧ ਆਨਰ, ਉਠੋ। ਪਾਸ ਵਿਧ ਆਨਰ
ਦਾ ਦਰਸ਼ਨ ਕਰਨਾ ਚਾਹੀਦਾ ਹੈ ਨਾ। ਮਾਤਾਵਾਂ ਨਹੀਂ ਹਨ। ਭੈਣਾਂ ਵਿੱਚੋ, ਟੀਚਰਜ਼ ਨੇ ਹੱਥ ਨਹੀਂ
ਉਠਾਇਆ? ਕੋਈ ਨਹੀਂ। ਮਧੂਬਨ ਵਾਲੇ। ਇਹ ਤੇ ਬਹੁਤ ਘੱਟ ਰਿਜਲਟ ਹੈ। ( ਬਹੁਤ ਥੋੜੇ ਉਠੇ ਹਨ) ਚੰਗਾ
ਸੈਂਟਰ ਵਿਚ ਵੀ ਹੋਣਗੇ। ਮੁਬਾਰਕ ਹੋਵੇ। ਤਾਲੀ ਤਾਂ ਵਜਾਵੋ। ਬਾਪਦਾਦਾ ਮੁਸਕਰਾਉਂਦਾ ਹੈ ਕਿ ਜਦ
ਬਾਪਦਾਦਾ ਪੁੱਛਦੇ ਹਨ ਕਿ ਬਾਪਦਾਦਾ ਨਾਲ ਪਿਆਰ ਕਿਸ ਦਾ ਹੈ ਅਤੇ ਕਿੰਨਾਂ ਹੈ? ਤਾਂ ਕੀ ਜਾਵਬ ਦਿੰਦੇ
ਹੋ? ਬਾਬਾ, ਇਤਨਾ ਹੈ ਜੋ ਕਹਿ ਨਹੀਂ ਸਕਦੇ। ਜਵਾਬ ਬਹੁਤ ਵਧੀਆ ਦਿੰਦੇ ਹੋ। ਬਾਪਦਾਦਾ ਵੀ ਖੁਸ਼ ਹੋ
ਜਾਂਦੇ ਹਨ। ਲੇਕਿਨ ਪਿਆਰ ਦਾ ਸਬੂਤ ਕੀ? ਅੱਜਕਲ ਦੀ ਦੁਨੀਆ ਵਿਚ ਬਾਡੀ - ਕਣਸ਼ੀਅਸ਼ ਦੇ ਪਿਆਰ ਵਾਲੇ
ਤਾਂ ਜਾਣ ਵੀ ਕੁਰਬਾਨ ਕਰ ਦਿੰਦੇ ਹਨ। ਪਰਮਾਤਮ ਪਿਆਰ ਦੇ ਪਿੱਛੇ ਮੁਸ਼ਕਿਲ ਦਾ ਅਨੁਭਵ ਕਿਉਂ? ਬਾਪ
ਨੇ ਕਿਹਾ ਅਤੇ ਬੱਚਿਆਂ ਨੇ ਕੀਤਾ। ਗੀਤ ਤਾਂ ਬਹੁਤ ਚੰਗੇ - ਚੰਗੇ ਗਾਉਂਦੇ ਹੋ, ਬਾਬਾ ਅਸੀਂ ਸਭ ਕੁਝ
ਨੋਛਾਵਰ ਕਰਨ ਵਾਲੇ ਪਰਵਾਨੇ ਹਾਂ, ਸ਼ਮਾ ਤੇ ਫ਼ਿਦਾ ਹੋਣ ਵਾਲੇ ਹਾਂ..। ਤਾਂ ਉਸ ਕਾਰਣ ਸ਼ਬਦ ਨੂੰ
ਸਵਾਹਾ ਨਹੀਂ ਕਰ ਸਕਦੇ?
ਹੁਣ ਤਾਂ ਇਸ ਵਰ੍ਹੇ ਦਾ
ਲਾਸ੍ਟ ਟਰਨ ਆ ਗਿਆ ਹੈ। ਦੂਜੇ ਵਰ੍ਹੇ ਕੀ ਹੁੰਦਾ ਹੈ ਉਹ ਤੇ ਤੁਸੀਂ ਅਤੇ ਬਾਪ ਵੇਖ ਰਹੇ ਹੋ, ਵੇਖੋਗੇ
ਲੇਕਿਨ ਕੀ ਇਹ ਇਕ ਸ਼ਬਦ ਸਮੇਂ ਨੂੰ ਵੇਖ, ਤੁਸੀ ਲੋਕ ਕਹਿੰਦੇ ਹੋ ਨਾ, ਸਮੇਂ ਦੀ ਪੁਕਾਰ ਹੈ। ਭਗਤਾਂ
ਦੀ ਪੁਕਾਰ, ਸਮੇਂ ਦੀ ਪੁਕਾਰ, ਦੁਖੀ ਆਤਮਾਵਾਂ ਦੀ ਪੁਕਾਰ, ਤੁਹਾਡੇ ਸਨੇਹੀ, ਸਹਿਯੋਗੀ ਆਤਮਾਵਾਂ ਦੀ
ਪੁਕਾਰ ਤੁਸੀ ਹੀ ਪੂਰਨ ਕਰੋਗੇ ਨਾ! ਤੁਹਾਡਾ ਟਾਈਟਲ ਕੀ ਹੈ? ਤੁਹਾਡਾ ਕਰਤਵਿਆ ਕੀ ਹੈ? ਕਿਸ ਕਰਤੱਵ
ਦੇ ਲਈ ਬ੍ਰਾਹਮਣ ਬਣੇ? ਵਿਸ਼ਵ ਪਰਿਵਰਤਕ ਤੁਹਾਡਾ ਟਾਈਟਲ ਹੈ। ਵਿਸ਼ਵ ਪਰਿਵਰਤਨ ਤੁਹਾਡਾ ਕੰਮ ਹੈ ਅਤੇ
ਸਾਥੀ ਕੌਣ ਹੈ? ਬਾਪਦਾਦਾ ਦੇ ਨਾਲ - ਨਾਲ ਇਸ ਕੰਮ ਵਿਚ ਨਿਮਿਤ ਬਣੇ ਹੋ। ਤਾਂ ਕੀ ਕਰਨਾ ਹੈ? ਹੁਣ
ਵੀ ਹੱਥ ਉਠਵਾਵਾਂਗੇ, ਕਰੇਂਗੇ ਤਾਂ ਹੱਥ ਤੇ ਸਭ ਉੱਠਾ ਦਿੰਦੇ ਹਨ। ਲਕਸ਼ ਰੱਖਿਆ ਹੈ, ਬਾਪਦਾਦਾ ਨੇ
ਵੇਖਿਆ, ਟੋਟਲ ਇਸ ਵਰ੍ਹੇ ਇਸ ਸੀਜ਼ਨ ਵਿਚ ਸਭ ਨੇ ਸੰਕਲਪ ਕੀਤਾ ਲੇਕਿਨ ਸਫਲਤਾ ਦੀ ਚਾਬੀ ਦ੍ਰਿੜਤਾ -
ਕਰਨਾ ਹੀ ਹੈ, ਉਸ ਦੀ ਬਜਾਏ ਕਦੇ - ਕਦੇ ਕਰ ਰਹੇ ਹਾਂ, ਚਲ ਰਹੇ ਹਾਂ, ਕਰ ਹੀ ਲਵਾਂਗੇ। ਇਹ ਸੰਕਲਪ
ਦ੍ਰਿੜਤਾ ਨੂੰ ਸਧਾਰਨ ਬਣਾ ਦਿੰਦਾ ਹੈ। ਦ੍ਰਿੜਤਾ ਵਿਚ ਕਾਰਣ ਸ਼ਬਦ ਆਉਂਦਾ ਹੀ ਨਹੀਂ ਹੈ। ਨਿਵਾਰਨ
ਹੋ ਜਾਂਦਾ ਹੈ। ਕਾਰਣ ਆਉਂਦੇ ਵੀ ਹਨ ਲੇਕਿਨ ਚੈਕਿੰਗ ਹੋਣ ਦੇ ਕਾਰਣ, ਕਾਰਣ ਨਿਵਾਰਣ ਵਿਚ ਬਦਲ ਜਾਂਦਾ
ਹਰ।
ਬਾਪਦਾਦਾ ਨੇ ਰਿਜਲਟ ਵਿਚ
ਚੈਕ ਕੀਤਾ ਤਾਂ ਕੀ ਵੇਖਿਆ? ਗਿਆਨੀ, ਯੋਗੀ, ਧਾਰਨਾ ਸਵਰੂਪ, ਸੇਵਾਦਾਰੀ, ਚਾਰ ਹੀ ਸਬਜੈਕਟ ਵਿਚ ਹਰ
ਇੱਕ ਯਥਾ ਸ਼ਕਤੀ ਗਿਆਨੀ ਵੀ ਹਨ, ਯੋਗੀ ਵੀ ਹਨ, ਧਾਰਨਾ ਵੀ ਕਰ ਰਿਹਾ ਹੈ, ਸੇਵਾ ਵੀ ਕਰ ਰਿਹਾ ਹੈ।
ਲੇਕਿਨ ਚਾਰ ਹੀ ਸਬਜੈਕਟ ਵਿਚ ਅਨੁਭਵ ਸਵਰੂਪ, ਅਨੁਭਵ ਦੇ ਅਥਾਰਟੀ - ਉਸ ਦੀ ਕਮੀ ਵਿਖਾਈ ਦਿੱਤੀ।
ਅਨੁਭਵ ਸਵਰੂਪ। ਗਿਆਨ ਸਵਰੂਪ ਵਿਚ ਵੀ ਅਨੁਭਵੀ ਸਵਰੂਪ ਮਤਲਬ ਗਿਆਨ ਨੂੰ ਨਾਲੇਜ ਕਿਹਾ ਜਾਂਦਾ ਹੈ
ਤਾਂ ਅਨੁਭਵੀ ਮੂਰਤ ਆਤਮਾ ਵਿਚ ਨਾਲੇਜ ਮਤਲਬ ਸਮਝ ਹੈ ਕਿ ਕੀ ਕਰਨਾ ਹੈ, ਕੀ ਨਹੀਂ ਕਰਨਾ ਹੈ। ਨਾਲੇਜ
ਦੀ ਲਾਈਟ ਅਤੇ ਮਾਇਟ, ਤਾਂ ਅਨੁਭਵੀ ਸਵਰੂਪ ਦਾ ਅਰਥ ਹੀ ਹੈ ਗਿਆਨੀ ਤੂੰ ਆਤਮਾ ਦੇ ਹਰ ਕਰਮ ਵਿਚ
ਲਾਈਟ ਅਤੇ ਮਾਇਟ ਨੈਚੁਰਲ ਹੋਣਾ ਚਾਹੀਦਾ ਹੈ। ਗਿਆਨੀ ਮਾਨਾ, ਨਾਲ਼ੇਜ ਨੂੰ ਜਾਨਣਾ, ਵਰਣਨ ਕਰਨਾ, ਉਸ
ਦੇ ਨਾਲ - ਨਾਲ ਹਰ ਕਰਮ ਵਿਚ ਲਾਈਟ ਮਾਇਟ ਹੋਵੇ। ਅਨੁਭਵੀ ਸਵਰੂਪ ਨਾਲ ਹਰ ਕਰਮ ਨੈਚੁਰਲ ਸ੍ਰੇਸ਼ਠ
ਅਤੇ ਸਫ਼ਲ ਹੋਵੇਗਾ। ਮੇਹਨਤ ਨਹੀਂ ਕਰਨੀ ਪਵੇਗੀ ਕਿਉਂਕਿ ਗਿਆਨ ਦੇ ਅਨੁਭਵੀ ਮੂਰਤ ਹਨ। ਅਨੁਭਵ ਦੀ
ਅਥਾਰਟੀ ਸਭ ਅਥਾਰਟੀ ਤੋਂ ਸ੍ਰੇਸ਼ਠ ਹੈ। ਗਿਆਨ ਨੂੰ ਜਾਨਣਾ ਅਤੇ ਗਿਆ ਦੇ ਅਨੁਭਵੀ ਸਵਰੂਪ ਦੇ ਅਥਾਰਟੀ
ਵਿਚ ਹਰ ਕਰਮ ਕਰਨਾ, ਉਸ ਵਿੱਚ ਅੰਤਰ ਹੈ। ਤਾਂ ਅਨੁਭਵੀ ਸਵਰੂਪ ਹੋ? ਚੈਕ ਕਰੋ। ਚਾਰ ਹੀ ਸਬਜੈਕਟ
ਵਿਚ, ਆਤਮਾ ਹਾਂ ਲੇਕਿਨ ਅਨੁਭਵੀ ਸਵਰੂਪ ਹੋਕੇ ਹਰ ਕਰਮ ਕਰਦੇ ਹਾਂ? ਅਨੁਭਵ ਦੀ ਅਥਾਰਟੀ ਦੀ ਸੀਟ ਤੇ
ਸੈੱਟ ਹੋ ਤਾਂ ਸ੍ਰੇਸ਼ਠ ਕਰਮ, ਸਫਲਤਾ ਸਵਰੂਪ ਕਰਮ ਅਥਾਰਟੀ ਦੇ ਸਾਮ੍ਹਣੇ ਨੈਚੁਰਲ ਨੈਕ੍ਰ ਵਿਖਾਈ
ਦੇਵੇਗਾ। ਸੋਚਦੇ ਹਨ ਲੇਕਿਨ ਅਨੁਭਵੀ ਸਵਰੂਪ ਬਣਨਾ, ਯੋਗਯੁਕਤ ਰਾਜ਼ਯੁਕਤ ਨੇਚਰ ਹੋ ਜਾਵੇ, ਨੈਚੁਰਲ
ਹੋ ਜਾਵੇ। ਧਾਰਨਾ ਵਿਚ ਵੀ ਸਰਵ ਗੁਣ ਆਪੇ ਹੀ ਹਰ ਕਰਮ ਵਿਚ ਵਿਖਾਈ ਦੇਣ। ਅਜਿਹੇ ਅਨੁਭਵੀ ਸਵਰੂਪ
ਵਿਚ ਸਦਾ ਰਹਿਣਾ, ਅਨੁਭਵ ਦੀ ਸੀਟ ਤੇ ਸੈੱਟ ਹੋਣਾ ਇਸ ਦੀ ਜਰੂਰਤ ਦਾ ਅਟੈਂਸ਼ਨ ਰੱਖਣਾ, ਇਹ ਜਰੂਰੀ
ਹੈ। ਅਨੁਭਵ ਦੇ ਅਥਾਰਟੀ ਦੀ ਸੀਟ ਬਹੁਤ ਮਹਾਨ ਹੈ। ਅਨੁਭਵੀ ਨੂੰ ਮਾਇਆ ਵੀ ਮਿਟਾ ਨਹੀਂ ਸਕਦੀ ਕਿਉਂਕਿ
ਮਾਇਆ ਦੀ ਅਥਾਰਟੀ ਨਾਲੋਂ ਅਨੁਭਵ ਦੀ ਅਥਾਰਟੀ ਪਦਮਗੁਣਾਂ ਉੱਚੀ ਹੈ। ਸੋਚਣਾ ਵੱਖ ਹੈ। ਮੰਨਨ ਕਰਨਾ
ਵੱਖ ਹੈ, ਅਨੁਭਵੀ ਸਵਰੂਪ ਬਣਕੇ ਚਲਣਾ, ਹੁਣ ਇਸ ਦੀ ਲੋੜ ਹੈ।
ਤਾਂ ਹੁਣ ਇਸ ਵਰ੍ਹੇ ਵਿਚ
ਕੀ ਕਰੋਂਗੇ? ਬਾਪਦਾਦਾ ਨੇ ਵੇਖਿਆ ਇੱਕ ਸਬਜੈਕਟ ਵਿਚ ਮਜਿਓਰਟੀ ਪਾਸ ਹਨ। ਕਿਹੜੀ ਸਬਜੈਕਟ? ਸੇਵਾ ਦੀ
ਸਬਜੈਕਟ। ਚਾਰੋਂ ਪਾਸੇ ਤੋਂ ਬਾਪਦਾਦਾ ਦੇ ਕੋਲ ਸੇਵਾ ਦੇ ਰਿਕਾਰਡ ਬਹੁਤ ਚੰਗੇ - ਚੰਗੇ ਆਏ ਹਨ। ਅਤੇ
ਸੇਵਾ ਦਾ ਉਮੰਗ - ਉਤਸਾਹ ਇਸ ਵਰ੍ਹੇ ਦੇ ਸੇਵਾ ਸਮਾਚਾਰਾਂ ਦੇ ਹਿਸਾਬ ਨਾਲ ਚੰਗਾ ਵਿਖਾਈ ਦਿੱਤਾ। ਹਰ
ਇੱਕ ਵਰਗ ਨੇ, ਹਰ ਇੱਕ ਜੋਨ ਨੇ ਵੱਖ - ਵੱਖ ਰੂਪ ਨਾਲ ਸੇਵਾ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਦੀ
ਬਾਪਦਾਦਾ ਹੈ ਇੱਕ ਜੋਨ, ਹਰ ਇੱਕ ਵਰਗ ਨੂੰ ਪਦਮ ਪਦਮਗੁਣਾਂ ਮੁਬਾਰਕ ਦੇ ਰਹੇ ਹਨ। ਮੁਬਾਰਕ ਹੋਵੇ।
ਪਲਾਨ ਵੀ ਚੰਗੇ - ਚੰਗੇ ਬਣਾਏ ਹਨ। ਲੇਕਿਨ ਹੁਣ ਸਮੇਂ ਦੇ ਅਨੁਸਾਰ ਅਚਾਨਕ ਦੀ ਸੀਜ਼ਨ ਹੈ। ਤੁਸੀਂ
ਵੇਖਿਆ ਸੁਣਿਆ ਹੋਵੇਗਾ ਕਿ ਇਸ ਵਰ੍ਹੇ ਵਿਚ ਕਿਨ੍ਹੇਂ ਬ੍ਰਾਹਮਣ ਅਚਾਨਕ ਗਏ ਹਨ। ਤਾਂ ਅਚਾਨਕ ਦੀ ਘੰਟੀ
ਹੁਣ ਤੇਜ ਹੋ ਰਹੀ ਹੈ। ਉਸ ਅਨੁਸਾਰ ਹੁਣ ਇਸ ਵਰ੍ਹੇ ਚਾਰ ਹੀ ਸਬਜੈਕਟ ਵਿਚ ਮੈਂ ਅਨੁਭਵੀ ਸਵਰੂਪ
ਕਿੱਥੇ ਤੱਕ ਬਣਿਆ ਹਾਂ, ਕਿਉਂਕਿ ਚਾਰ ਹੀ ਸਬਜੈਕਟ ਵਿਚ ਚੰਗੀ ਮਾਰਕਸ ਚਾਹੀਦੇ। ਜੇਕਰ ਇੱਕ ਵੀ
ਸਬਜੈਕਟ ਵਿਚ ਪਾਸ ਮਾਰਕਸ ਤੋਂ ਘਟ ਹੋਣਗੇ ਤਾਂ ਪਾਸ ਵਿਧ ਆਨਰ ਮਾਲਾ ਦਾ ਮਣਕਾ, ਬਾਪਦਾਦਾ ਦੇ ਗਲੇ
ਦਾ ਹਾਰ ਕਿਵੇਂ ਬਣੋਂਗੇ! ਕਿਸੇ ਵੀ ਰੂਪ ਵਿਚ ਹਾਰ ਖਾਣ ਵਾਲਾ ਬਾਪ ਦੇ ਗਲੇ ਦਾ ਹਾਰ ਨਹੀਂ ਬਣ ਸਕਦਾ।
ਅਤੇ ਇੱਥੇ ਹੱਥ ਉਠਵਾਉਂਦੇ ਹਨ ਤਾਂ ਸਾਰੇ ਕੀ ਕਹਿੰਦੇ ਹਨ? ਲਕਸ਼ਮੀ - ਨਰਾਇਣ ਬਣਾਂ ਗੇ। ਚੱਲੋ
ਲਕਸ਼ਮੀ - ਨਰਾਇਣ ਜਾਂ ਲਕਸ਼ਮੀ - ਨਰਾਇਣ ਦੇ ਪਰਿਵਾਰ ਵਿਚ ਸਾਥੀ, ਉਹ ਵੀ ਬਣਨਾ ਸ੍ਰੇਸ਼ਠ ਪਦਵੀ ਹੈ
ਇਸਲਈ ਬਾਪਦਾਦਾ ਸਿਰਫ ਇਕ ਸ਼ਬਦ ਕਹਿੰਦੇ ਹਨ, ਹੁਣ ਤੀਵ੍ਰ ਗਤੀ ਨਾਲ ਉੱਡਦੀ ਕਲਾ ਵਿਚ ਉੱਡੱਦੇ ਰਹੋ
ਅਤੇ ਆਪਣੇ ਉੱਡਦੀ ਕਲਾ ਦੇ ਵਾਇਬ੍ਰੇਸ਼ਨ ਨਾਲ ਵਾਯੂਮੰਡਲ ਵਿਚ ਸਹਿਯੋਗ ਦਾ ਵਾਯੂਮੰਡਲ ਫੈਲਾਓ। ਕੀ
ਜਦ ਪ੍ਰਾਕ੍ਰਿਤੀ ਦੇ ਲਈ ਤੁਸੀ ਸਭ ਨੇ ਚੈਲੇਂਜ ਕੀਤੀ ਹੈ, ਕਿ ਪ੍ਰਕ੍ਰਿਤੀ ਨੂੰ ਵੀ ਪਰਿਵਰਤਨ ਕਰਕੇ
ਛੱਡਾਂਗੇ। ਹੈ ਨਾ ਵਾਇਦਾ? ਵਾਇਦਾ ਕੀਤਾ ਹੈ? ਕੀਤਾ ਹੈ। ਕੰਧ ਹਿਲਾਓ, ਹੱਥ ਨਹੀਂ। ਤਾਂ ਕੀ ਆਪਣੇ
ਹੰਮਜਿਨਸ ਮਨੁੱਖ ਆਤਮਾਵਾਂ ਨੂੰ ਦੁੱਖ ਅਤੇ ਅਸ਼ਾਂਤੀ ਤੋਂ ਪਰਿਵਰਤਨ ਨਹੀਂ ਕਰ ਸਕਦੇ? ਇੱਕ ਤਾਂ ਤੁਸੀਂ
ਚੈਲੇਂਜ ਕੀਤਾ ਹੈ ਅਤੇ ਦੂਸਰਾ ਬਾਪਦਾਦਾ ਨੂੰ ਵੀ ਵਾਇਦਾ ਕੀਤਾ ਹੈ। ਅਸੀਂ ਸਾਰੇ ਹੁਣ ਵੀ ਤੁਹਾਡੇ
ਕੰਮ ਵਿਚ ਸਾਥੀ ਹਾਂ, ਪਰਮਧਾਮ ਵਿਚ ਵੀ ਸਾਥੀ ਹਾਂ ਅਤੇ ਰਾਜ ਵਿਚ ਵੀ ਬ੍ਰਹਮਾ ਬਾਪ ਦੇ ਸਾਥੀ ਰਹਾਂਗੇ।
ਇਹ ਵਾਇਦਾ ਕੀਤਾ ਹੈ ਨਾ! ਤਾਂ ਸਾਥ ਚੱਲਾਂਗੇ, ਸਾਥ ਰਹਾਂਗੇ, ਅਤੇ ਹੁਣ ਵੀ ਸਾਥ ਹਾਂ। ਤਾਂ ਬਾਪ ਦਾ
ਇਸ਼ਾਰਾ ਸਮੇਂ ਪ੍ਰਤੀ ਸਮੇਂ ਪ੍ਰੈਕਟਿਕਲ ਵੇਖ ਰਹੇ ਹੋ - ਅਚਾਨਕ ਐਵਰੇਡੀ। ਕੀ ਦਾਦੀ ਦੇ ਲਈ ਸੋਚਿਆ
ਸੀ ਕਿ ਜਾ ਸਕਦੀ ਹੈਂ? ਅਚਾਨਕ ਦਾ ਖੇਲ ਵੇਖਿਆ ਨਾ।
ਤਾਂ ਇਸ ਵਰ੍ਹੇ ਐਵਰੇਡੀ।
ਬਾਪ ਦੇ ਦਿਲ ਦੀ ਆਸ਼ਾਵਾਂ ਨੂੰ ਪੂਰਨ ਕਰਨ ਵਾਲੇ ਆਸ਼ਾਵਾਂ ਦੇ ਦੀਪਕ ਬਣਨਾ ਹੀ ਹੈ। ਬਾਪ ਦੀਆਂ
ਆਸ਼ਾਵਾਂ ਨੂੰ ਤੇ ਜਾਣਦੇ ਹੀ ਹੋ। ਬਣਨਾ ਹੈ ਜਾਂ ਬਣ ਜਾਵਾਂਗੇ, ਵੇਖ ਲਵਾਂਗੇ… ! ਜੋ ਸਮਝਦੇ ਹਨ
ਬਣਨਾ ਹੀ ਹੈ, ਉਹ ਹੱਥ ਉਠਾਓ। ਵੇਖੋ ਕੈਮਰੇ ਵਿਚ ਆ ਰਿਹਾ ਹੈ। ਬਾਪਦਾਦਾ ਨੂੰ ਖੁਸ਼ ਤਾਂ ਬਹੁਤ ਚੰਗਾ
ਕਰਦੇ ਹੋ। ਬਾਪਦਾਦਾ ਵੀ ਬੱਚਿਆਂ ਦੇ ਬਿਨਾਂ ਇਕੱਲਾ ਜਾ ਨਹੀਂ ਸਕਦਾ। ਵੇਖੋ, ਬ੍ਰਹਮਾ ਬਾਬਾ ਵੀ ਤੁਸੀਂ
ਬੱਚਿਆਂ ਦੇ ਲਈ ਮੁਕਤੀ ਦਾ ਗੇਟ ਖੋਲਣ ਦੇ ਲਈ ਇੰਤਜਾਰ ਕਰ ਰਹੇ ਹਨ। ਏਡਵਾਂਸ ਪਾਰਟੀ ਵੀ ਇੰਤਜਾਰ ਕਰ
ਰਹੀ ਹੈ। ਤੁਸੀ ਇੰਤਜਾਮ ਕਰਨ ਵਾਲੇ ਹੋ। ਤੁਸੀ ਇੰਤਜਾਰ ਕਰਨ ਵਾਲੇ ਨਹੀਂ, ਇੰਤਜਾਮ ਕਰਨ ਵਾਲੇ ਹੋ।
ਤਾਂ ਇਸ ਵਰ੍ਹੇ ਲਕਸ਼ ਰੱਖੋ ਲੇਕਿਨ ਲਕਸ਼ ਅਤੇ ਲਕਸ਼ ਨੂੰ ਸਮਾਨ ਰੱਖਣਾ।
ਇਵੇਂ ਨਹੀਂ ਹੋਵੇ ਲਕਸ਼
ਅਤੇ ਲਕਸ਼ ਵਿਚ ਕਮਜੋਰੀ, ਨਹੀਂ। ਲਕਸ਼ ਅਤੇ ਲਕਸ਼ਣ ਸਮਾਨ ਹੋਵੇ। ਜੋ ਤੁਹਾਡੇ ਦਿਲ ਦੀ ਆਸ ਹੈ ਸਮਾਨ
ਬਣਨ ਦੀ, ਉਹ ਤਾਂ ਪੂਰੀ ਹੋਵੇਗੀ ਜਦ ਲਕਸ਼ ਅਤੇ ਲਕਸ਼ ਇਕੋ ਜਿਹੇ ਹੋਣਗੇ। ਹਾਲੇ ਥੋੜ੍ਹਾ - ਥੋੜ੍ਹਾ
ਫਰਕ ਪੈ ਜਾਂਦਾ ਹੈ, ਲਕਸ਼ ਅਤੇ ਲਕਸ਼ਣ ਵਿਚ। ਪਲਾਨ ਬਹੁਤ ਵਧੀਆ ਬਣਾਉਂਦੇ ਹੀ, ਆਪਸ ਵਿੱਚ
ਰੂਹਰਿਹਾਨ ਵੀ ਬਹੁਤ ਚੰਗੀ - ਚੰਗੀ ਕਰਦੇ ਹੋ। ਇੱਕ ਦੂਜੇ ਨੂੰ ਅਟੈਂਸ਼ਨ ਵੀ ਦਵਾਉਂਦੇ ਹੋ। ਹੁਣ
ਦ੍ਰਿੜਤਾ ਸਾਡਾ ਜਨਮ ਸਿੱਧ ਅਧਿਕਾਰ ਹੈ। ਇਸ ਸੰਕਲਪ ਨੂੰ ਅਨੁਭਵ ਦੇ ਸਵਰੂਪ ਵਿਚ ਲਿਆਓ। ਚੈਕ ਕਰੋ -
ਜੋ ਕਹਿੰਦੇ ਹੋ ਉਸ ਦਾ ਅਨੁਭਵ ਵੀ ਕਰਦੇ ਹੋ? ਪਹਿਲਾ ਸ਼ਬਦ ਮੈਂ ਆਤਮਾ ਹਾਂ। ਇਸ ਨੂੰ ਹੀ ਚੈਕ ਕਰੋ।
ਇਸ ਆਤਮਾ ਸਵਰੂਪ ਦੇ ਅਨੁਭਵ ਦੀ ਅਥਾਰਟੀ ਹਾਂ? ਕਿਉਂਕਿ ਅਨੁਭਵ ਦੀ ਅਥਾਰਟੀ ਨੰਬਰਵਨ ਹੈ। ਅੱਛਾ।
ਕਿਸੇ ਵੀ ਪ੍ਰਸਥਿਤੀ ਵਿਚ ਸਵ - ਸਥਿਤੀ ਤੇ ਸਥਿਤ ਰਹਿ ਸਕਦੇ ਹੋ?
ਮਨ ਦੀ ਇਕਾਗਰਤਾ (
ਡਰਿੱਲ) ਅੱਛਾ। ਤਿੰਨ ਬਿੰਦੀਆਂ ਦ ਸਮ੍ਰਿਤੀ ਸਵਰੂਪ ਬਣ ਸਕਦੇ ਹੋ ਨਾ! ਬਸ ਫੁੱਲਸਟਾਪ। ਅੱਛਾ।
ਹੁਣ ਇੱਕ ਸੈਕਿੰਡ ਵਿਚ
ਆਪਣੇ ਸ੍ਰੇਸ਼ਠ ਸਵਮਾਂਨ ਬਾਪਦਾਦਾ ਦੇ ਦਿਲਤਖ਼ਤਨਸ਼ੀਨ ਹਾਂ, ਇਸ ਰੂਹਾਨੀ ਸਵਮਾਨ ਦੇ ਨਸ਼ੇ ਵਿਚ
ਸਥਿਤ ਹੋ ਜਾਵੋ। ਤਖ਼ਤਨਸ਼ੀਨ ਆਤਮਾ ਹਾਂ, ਇਸ ਅਨੁਭਵ ਵਿਚ ਲਵਲੀਨ ਹੋ ਜਾਵੋ ਅੱਛਾ।
ਚਾਰੋਂ ਪਾਸੇ ਦੇ ਅਤਿ
ਲਵਲੀ ਸਦਾ ਬਾਪ ਦੇ ਲਵ ਵਿਚ ਲੀਨ ਰਹਿਣ ਵਾਲੇ, ਸਦਾ ਸਵਮਾਨਧਾਰੀ, ਸਵਰਾਜਧਾਰੀ ਵਿਸ਼ੇਸ਼ ਆਤਮਾਵਾਂ
ਨੂੰ ਚਾਰੋਂ ਪਾਸੇ ਦੇ ਉਮੰਗ - ਉਤਸਾਹ ਵਿਚ ਉੱਡਣ ਵਾਲੇ ਅਤੇ ਆਪਣੇ ਮਨ ਦੇ ਵਾਇਬ੍ਰੇਸ਼ਨ ਨਾਲ
ਵਾਯੂਮੰਡਲ ਨੂੰ ਸ਼ਾਂਤ ਸ੍ਰੇਸ਼ਠ ਬਨਾਉਣ ਵਾਲੇ ਸਭ ਨੂੰ ਬਾਪ ਦਾ ਸੰਦੇਸ਼ ਦੇ ਸੁਖ ਤੋਂ ਛੱਡਾ ਕੇ
ਮੁਕਤੀ ਦਾ ਵਰਸਾ ਦਵਾਉਣ ਵਾਲੇ, ਸਦਾ ਦ੍ਰਿੜਤਾ ਦ੍ਵਾਰਾ ਸਫਲਤਾ ਪ੍ਰਾਪਤ ਕਰਨ ਵਾਲੇ ਅਜਿਹੇ ਚਾਰੋਂ
ਪਾਸੇ ਦੇ ਦਿਲ ਦੇ ਨੇੜੇ ਰਹਿਣ ਵਾਲੇ ਅਤੇ ਸਾਮ੍ਹਣੇ ਆਉਣ ਵਾਲੇ ਸਭ ਬੱਚਿਆਂ ਨੂੰ ਦਿਲ ਦਾ ਦੁਲਾਰ ਅਤੇ
ਦਿਲ ਦੀਆਂ ਦੁਆਵਾਂ, ਯਾਦਪਿਆਰ ਅਤੇ ਨਮਸਤੇ।
ਵਰਦਾਨ:-
ਧਰਮ ਅਤੇ ਕਰਮ
ਦੋਵਾਂ ਦਾ ਠੀਕ ਬੈਲੇਂਸ ਰੱਖਣ ਵਾਲੇ ਦੀਵਿਯ ਅਤੇ ਸ੍ਰੇਸ਼ਠ ਬੁੱਧੀਵਾਨ ਭਵ।
ਕਰਮ ਕਰਦੇ ਸਮੇਂ ਧਰਮ
ਮਤਲਬ ਧਾਰਨਾ ਵੀ ਸੰਪੂਰਨ ਹੋਵੇ ਤਾਂ ਧਰਮ ਅਤੇ ਕਰਮ ਦੋਵਾਂ ਦਾ ਬੈਲੈਂਸ ਠੀਕ ਹੋਣ ਨਾਲ ਪ੍ਰਭਾਵ
ਵਧੇਗਾ। ਇਵੇਂ ਨਹੀਂ ਜਦ ਕਰਮ ਸਮਾਪਤ ਹੋਵੇ ਤਾਂ ਧਾਰਨਾ ਸਮ੍ਰਿਤੀ ਵਿਚ ਆਵੇ। ਬੁੱਧੀ ਵਿਚ ਦੋਵੇਂ
ਗੱਲਾਂ ਦਾ ਬੈਲੈਂਸ ਠੀਕ ਹੋਵੇ ਤਾਂ ਕਹਾਂਗੇ ਸ੍ਰੇਸ਼ਠ ਅਤੇ ਦਿਵਿਯ ਬੁੱਧੀਮਾਨ। ਨਹੀਂ ਤਾਂ ਸਧਾਰਨ
ਬੁੱਧੀ, ਕਰਮ ਵੀ ਸਧਾਰਨ, ਧਾਰਨਾਵਾਂ ਵੀ ਸਧਾਰਨ ਹੁੰਦੀਆਂ ਹਨ। ਤਾਂ ਸਧਾਰਨਤਾ ਵਿਚ ਸਮਾਨਤਾ ਨਹੀਂ
ਲਿਆਉਣੀ ਹੈ ਲੇਕਿਨ ਸ੍ਰੇਸ਼ਠਤਾ ਵਿਚ ਸਮਾਨਤਾ ਹੋਵੇ। ਜਿਵੇਂ ਕਰਮ ਸ੍ਰੇਸ਼ਠ ਉਵੇਂ ਧਾਰਨਾ ਵੀ
ਸ੍ਰੇਸ਼ਠ ਹੋਵੇ।
ਸਲੋਗਨ:-
ਆਪਣੇ ਮਨ -
ਬੁੱਧੀ ਨੂੰ ਅਨੁਭਵ ਦੀ ਸੀਟ ਤੇ ਸੈੱਟ ਕਰ ਦਵੋ ਤਾਂ ਕਦੇ ਅਪਸੈੱਟ ਨਹੀਂ ਹੋਵੋਂਗੇ।
ਅਵਿੱਅਕਤ ਇਸ਼ਾਰੇ - ਇਸ
ਅਵਿੱਅਕਤ ਮਹੀਨੇ ਵਿੱਚ ਬੰਧਨਮੁਕਤ ਰਹਿ ਜੀਵਨਮੁਕਤ ਸਥਿਤੀ ਦਾ ਅਨੁਭਵ ਕਰੋ। ਗਿਆਨ - ਸਵਰੂਪ ਮਾਸਟਰ
ਨਾਲੇਜਫੁਲ, ਮਾਸਟਰ ਸਰਵਸ਼ਕਤੀਮਾਨ ਹੋਣ ਦੇ ਬਾਦ ਜੇਕਰ ਕੋਈ ਅਜਿਹਾ ਕਰਮ ਜੋ ਯੁਕਤੀਯੁਕਤ ਨਹੀਂ ਹੈ,
ਉਹ ਕਰ ਲੈਂਦੇ ਹੋ ਤਾਂ ਇਸ ਕਰਮ ਦਾ ਬੰਧਨ ਅਗਿਆਨ ਕਾਲ ਦੇ ਕਰਮਬੰਧਨ ਤੋਂ ਪਦਮਗੁਣਾਂ ਜਿਆਦਾ ਹੈ। ਇਸ
ਕਾਰਣ ਬੰਧਨਯੁਕਤ ਆਤਮਾ ਸਵਤੰਤਰ ਨਾ ਹੋਣ ਕਾਰਣ ਜੋ ਚਾਹੇ ਉਹ ਨਹੀਂ ਕਰ ਪਾਉਂਦੀ ਇਸਲਈ ਯੁਕਤੀਯੁਕਤ
ਕਰਮ ਦ੍ਵਾਰਾ ਮੁਕਤੀ ਨੂੰ ਪ੍ਰਾਪਤ ਕਰੋ।