25.05.26        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਆਪਣੇ ਆਪ ਤੋਂ ਪੁੱਛੋ ਕਿ ਮੈਂਂ ਕਰਮਿੰਦਰੀ - ਜਿੱਤ ਬਣਿਆ ਹਾਂ , ਕੋਈ ਵੀ ਕਰਮਿੰਦਰੀ ਮੈਂਂਨੂੰ ਧੋਖਾ ਤਾਂ ਨਹੀਂ ਦਿੰਦੀ ਹੈ ! ”

ਪ੍ਰਸ਼ਨ:-
ਕਰਮਾਤੀਤ ਬਣਨ ਦੇ ਲਈ ਤੁਸੀਂ ਬੱਚਿਆਂ ਨੂੰ ਆਪਣੇ ਆਪ ਨਾਲ ਕਿਹੜਾ ਵਾਦਾ ਕਰਨਾ ਹੈ?

ਉੱਤਰ:-
ਆਪਣੇ ਨਾਲ ਵਾਇਦਾ ਕਰੋ ਕਿ ਕੋਈ ਵੀ ਕਰਮਇੰਦ੍ਰੀ ਕਦੀ ਵੀ ਚਲਾਇਮਾਨ ਹੋ ਨਹੀਂ ਸਕਦੀ। ਮੈਂਂਨੂੰ ਆਪਣੀ ਕਰਮਇੰਦ੍ਰੀ ਵਸ਼ ਵਿੱਚ ਕਰਨੀ ਹੈ। ਬਾਬਾ ਨੇ ਜੋ ਵੀ ਡਾਇਰੈਕਸ਼ਨ ਦਿਤੇ ਹਨ, ਉਨ੍ਹਾਂ ਨੂੰ ਅਮਲ ਵਿੱਚ ਲਿਆਉਣਾ ਹੀ ਹੈ। ਬਾਬਾ ਕਹੇ - ਮਿੱਠੇ ਬੱਚੇ, ਕਰਮਾਤੀਤ ਬਣਨਾ ਹੈ ਤਾਂ ਕੋਈ ਵੀ ਕਰਮਇੰਦ੍ਰੀ ਨਾਲ ਵਿਕਰਮ ਨਾ ਕਰੋ। ਮਾਇਆ ਬੜੀ ਪ੍ਰਬਲ ਹੈ। ਅੱਖਾਂ ਧੋਖੇਬਾਜ ਹਨ ਇਸਲਈ ਆਪਣੀ ਸੰਭਾਲ ਕਰੋ।

ਓਮ ਸ਼ਾਂਤੀ
ਬੱਚੇ ਆਤਮ - ਅਭਿਮਾਨੀ ਹੋਕੇ ਬੈਠੇ ਹੋ? ਆਪਣੇ ਕੋਲੋਂ ਪੁੱਛੋ, ਹਰ ਇੱਕ ਗੱਲ ਆਪਣੇ ਕੋਲੋਂ ਪੁੱਛਣੀ ਪੈਂਦੀ ਹੈ। ਬਾਪ ਯੁਕਤੀ ਦਸਦੇ ਹਨ ਕਿ ਆਪਣੇ ਕੋਲੋਂ ਪੁੱਛੋ ਆਤਮ - ਅਭਿਮਾਨੀ ਹੋ ਬੈਠੋ ਹੋ? ਬਾਪ ਨੂੰ ਯਾਦ ਕਰਦੇ ਹੋ? ਕਿਉਂਕਿ ਇਹ ਹੈ ਤੁਹਾਡੀ ਰੂਹਾਨੀ ਸੈਨਾ। ਉਸ ਸੈਨਾ ਵਿੱਚ ਤਾਂ ਜਵਾਨ ਹੀ ਭਰਤੀ ਹੁੰਦੇ ਹਨ। ਇਸ ਸੈਨਾ ਵਿੱਚ ਜਵਾਨ 14 -15 ਵਰ੍ਹੇ ਦੇ ਵੀ ਹਨ ਤਾਂ 90 ਵਰ੍ਹੇ ਦੇ ਬੁਢੇ ਵੀ ਹਨ, ਤਾਂ ਛੋਟੇ ਬੱਚੇ ਵੀ ਹਨ। ਇਹ ਸੈਨਾ ਹੈ ਮਾਇਆ ਤੇ ਜਿੱਤ ਪਾਉਣ ਲਈ। ਹਰ ਇੱਕ ਨੂੰ ਮਾਇਆ ਤੇ ਜਿੱਤ ਪਾ ਬਾਪ ਕੋਲੋਂ ਬੇਹੱਦ ਦਾ ਵਰਸਾ ਲੈਣਾ ਹੈ ਕਿਉਂਕਿ ਮਾਇਆ ਬਹੁਤ ਦੁਸ਼ਤਰ ਹੈ। ਬੱਚੇ ਖ਼ੁਦ ਵੀ ਜਾਣਦੇ ਹਨ ਕਿ ਮਾਇਆ ਬੜੀ ਪ੍ਰਬਲ ਹੈ। ਹਰ ਇੱਕ ਕਰਮਇੰਦ੍ਰੀ ਧੋਖਾ ਬਹੁਤ ਦਿੰਦੀ ਹੈ। ਸਭ ਤੋ ਪਹਿਲਾਂ ਜ਼ਿਆਦਾ ਧੋਖਾ ਦੇਣ ਵਾਲੀ ਕਿਹੜੀ ਕਰਮਇੰਦ੍ਰੀ ਹੈ? ਅੱਖਾਂ ਹੀ ਸਭ ਤੋਂ ਜ਼ਿਆਦਾ ਧੋਖਾ ਦਿੰਦੀਆਂ ਹਨ। ਆਪਣੀ ਇਸਤਰੀ ਹੁੰਦੇ ਹੋਏ ਵੀ ਦੂਸਰੀ ਕੋਈ ਖ਼ੂਬਸੂਰਤ ਦੇਖਣਗੇ ਤਾਂ ਝੱਟ ਉਹ ਖਿੱਚੇਗੀ। ਅੱਖਾਂ ਬੜਾ ਧੋਖਾ ਦਿੰਦਿਆਂ ਹਨ। ਦਿਲ ਹੁੰਦੀ ਹੈ ਉਸ ਨੂੰ ਹੱਥ ਲਗਾਈਏ। ਬੱਚਿਆਂ ਨੂੰ ਸਮਝਾਇਆ ਜਾਂਦਾ ਹੈ - ਸਦੈਵ ਬੁੱਧੀ ਨਾਲ ਇਹ ਸਮਝੋ ਕਿ ਅਸੀਂ ਬ੍ਰਹਮਾਕੁਮਾਰ - ਕੁਮਾਰੀਆਂ ਭਰਾ - ਭੈਣ ਹਾਂ, ਇਸ ਵਿੱਚ ਮਾਇਆ ਬਹੁਤ ਗੁਪਤ ਧੋਖਾ ਦਿੰਦੀ ਹੈ ਇਸਲਈ ਇਹ ਚਾਰਟ ਵੀ ਲਿਖਣਾ ਚਾਹੀਦਾ ਹੈ ਕਿ ਅੱਜ ਸਾਰੇ ਦਿਨ ਵਿੱਚ ਕਿਹੜੀ - ਕਿਹੜੀ ਕਰਮਇੰਦ੍ਰੀ ਨੇ ਸਾਨੂੰ ਧੋਖਾ ਦਿੱਤਾ? ਸਭ ਤੋਂ ਜ਼ਿਆਦਾ ਦੁਸ਼ਮਣ ਹੈ ਇਹ ਅੱਖਾਂ। ਤਾਂ ਇਹ ਲਿਖਣਾ ਚਾਹੀਦਾ ਹੈ - ਫਲਾਣੀ ਨੂੰ ਦੇਖਿਆ, ਸਾਡੀ ਦ੍ਰਿਸ਼ਟੀ ਗਈ। ਸੂਰਦਾਸ ਦਾ ਵੀ ਮਿਸਾਲ ਹੈ ਨਾ। ਆਪਣੀਆਂ ਅੱਖਾਂ ਕੱਢ ਦਿੱਤੀਆਂ। ਆਪਣੀ ਜਾਂਚ ਕਰੋਗੇ ਤਾਂ ਅੱਖਾਂ ਜਾਸਤੀ ਧੋਖਾ ਦਿੰਦਿਆਂ ਹਨ। ਆਪਣੀ ਇਸਤਰੀ ਨੂੰ ਵੀ ਛੱਡ ਕੋਈ ਚੰਗੀ ਵੇਖੀ ਤਾਂ ਉਸ ਤੇ ਫ਼ਿਦਾ ਹੋ ਜਾਂਦੇ ਹਨ। ਕੋਈ ਗਾਇਨ ਵਿੱਚ ਹੁਸ਼ਿਆਰ ਹੋਵੇਗੀ, ਸ਼ਿਗਾਰ ਵੱਧੀਆ ਹੋਵੇਗਾ ਤਾਂ ਅੱਖਾਂ ਝੱਟ ਚਲਾਇਮਾਨ ਹੋ ਜਾਣਗੀਆਂ ਇਸਲਈ ਬਾਬਾ ਕਹਿੰਦੇ ਹਨ ਇਹ ਅੱਖਾਂ ਬਹੁਤ ਧੋਖਾ ਦਿੰਦਿਆਂ ਹਨ। ਭਾਵੇਂ ਸਰਵਿਸ ਕਰਦੇ ਰਹੋ ਪਰ ਅੱਖਾਂ ਬਹੁਤ ਧੋਖਾ ਦਿੰਦਿਆਂ ਹਨ। ਇਸ ਦੁਸ਼ਮਣ ਦੀ ਪੂਰੀ ਜਾਂਚ ਰੱਖਣੀ ਹੈ। ਨਹੀਂ ਤਾਂ ਸਮਝੋ ਅਸੀਂ ਆਪਣੀ ਪਦਵੀ ਨੂੰ ਭ੍ਰਸ਼ਟ ਕਰ ਲਵਾਂਗੇ। ਜੋ ਸਮਝਦਾਰ ਬੱਚੇ ਹਨ ਉਨ੍ਹਾਂ ਨੂੰ ਆਪਣੇ ਕੋਲ ਡਾਇਰੀ ਵਿੱਚ ਨੋਟ ਕਰਨਾ ਚਾਹੀਦਾ ਹੈ - ਫਲਾਣੀ ਨੂੰ ਦੇਖਿਆ ਤਾਂ ਸਾਡੀ ਦ੍ਰਿਸ਼ਟੀ ਗਈ ਫਿਰ ਆਪਣੇ ਨੂੰ ਆਪੇ ਹੀ ਸਜਾ ਦਵੋ। ਭਗਤੀ ਮਾਰਗ ਵਿੱਚ ਵੀ ਪੂਜਾ ਦੇ ਟਾਇਮ ਬੁੱਧੀ ਹੋਰ - ਹੋਰ ਪਾਸੇ ਭੱਜਦੀ ਹੈ, ਤਾਂ ਆਪਣੇ ਨੂੰ ਚੁਟੀ ( ਚੁਟਕੀ ) ਨਾਲ ਕਟਦੇ ਹਨ। ਤਾਂ ਜਦੋੰ ਕੋਈ ਇਸਤਰੀ ਆਦਿ ਸਾਹਮਣੇ ਆਉਂਦੀ ਹੈ ਤਾਂ ਕਿਨਾਰਾ ਕਰ ਲੈਣਾ ਚਾਹੀਦਾ ਹੈ। ਖੜੇ ਹੋਕੇ ਦੇਖਣਾ ਨਹੀਂ ਚਾਹੀਦਾ ਹੈ। ਅੱਖਾਂ ਬਹੁਤ ਧੋਖਾ ਦੇਣ ਵਾਲੀਆਂ ਹਨ ਇਸਲਈ ਸੰਨਿਆਸੀ ਲੋਕੀ ਅੱਖਾਂ ਬੰਦ ਕਰਕੇ ਬੈਠਦੇ ਹਨ। ਇਸਤਰੀ ਦੇ ਪਿਛਾੜੀ ਵਿੱਚ, ਪੁਰਸ਼ ਨੂੰ ਅੱਗੇ ਬਿਠਾਉਂਦੇ ਹਨ । ਕਈ ਅਜਿਹੇ ਵੀ ਹੁੰਦੇ ਹਨ ਜੋ ਇਸਤਰੀ ਨੂੰ ਬਿਲਕੁਲ ਦੇਖਦੇ ਵੀ ਨਹੀਂ ਹਨ। ਤੁਸੀਂ ਬੱਚਿਆਂ ਨੂੰ ਬਹੁਤ ਮਿਹਨਤ ਕਰਨੀ ਹੈ। ਵਿਸ਼ਵ ਦਾ ਰਾਜ ਭਾਗ ਲੈਣਾ ਕੋਈ ਘੱਟ ਗੱਲ ਨਹੀਂ ਹੈ। ਉਹ ਲੋਕ ਤਾਂ ਕਰਕੇ 10,12,20 ਹਜ਼ਾਰ, ਇੱਕ - ਦੋ, ਲੱਖ - ਕਰੋਡ਼ ਇੱਕਠਾ ਕਰਨਗੇ ਅਤੇ ਖਲਾਸ ਹੋ ਜਾਣਗੇ। ਤੁਹਾਨੂੰ ਬੱਚਿਆਂ ਨੂੰ ਤਾਂ ਅਵਿਨਾਸ਼ੀ ਵਰਸਾ ਮਿਲਦਾ ਹੈ। ਸਭ ਕੁਝ ਪ੍ਰਾਪਤੀ ਹੋ ਜਾਂਦੀ ਹੈ। ਇਵੇਂ ਦੀ ਕੋਈ ਚੀਜ਼ ਨਹੀਂ ਰਹਿੰਦੀ ਜਿਸਦੀ ਪ੍ਰਾਪਤੀ ਦੇ ਲਈ ਮੱਥਾ ਮਾਰਨਾ ਪਵੇ। ਕਲਿਯੁਗ ਅੰਤ ਅਤੇ ਸਤਿਯੁੱਗ ਆਦਿ ਵਿੱਚ ਰਾਤ - ਦਿਨ ਦਾ ਫ਼ਰਕ ਹੈ। ਇੱਥੇ ਤਾਂ ਕੁੱਝ ਵੀ ਨਹੀਂ ਹੈ।

ਹੁਣ ਤੁਹਾਡਾ ਇਹ ਹੈ ਪੁਰਸ਼ੋਤਮ ਸੰਗਮਯੁਗ। ਪੁਰਸ਼ੋਤਮ ਅੱਖਰ ਜ਼ਰੂਰ ਲਿਖਣਾ ਚਾਹੀਦਾ ਹੈ। ਮਨੁੱਖ ਤੋਂ ਦੇਵਤਾ ਕੀਤੇ … ਤੁਸੀਂ ਹੁਣ ਬ੍ਰਾਹਮਣ ਬਣੇ ਹੋ। ਮਨੁੱਖ ਤਾਂ ਘੋਰ ਹਨ੍ਹੇਰੇ ਵਿੱਚ ਹਨ। ਬਹੁਤ ਹਨ ਜੋ ਸਵਰਗ ਨੂੰ ਦੇਖ ਨਾ ਸਕਣ। ਬਾਪ ਕਹਿੰਦੇ ਹਨ - ਬੱਚੇ, ਤੁਹਾਡਾ ਧਰਮ ਬਹੁਤ ਸੁਖ ਦੇਣ ਵਾਲਾ ਹੈ। ਮਨੁੱਖਾਂ ਨੂੰ ਥੋੜੀ ਹੀ ਕੁੱਝ ਪਤਾ ਹੈ। ਭਾਰਤਵਾਸੀ ਵੀ ਭੁੱਲ ਗਏ ਹਨ ਕਿ ਹੇਵਿਨ ਕੀ ਚੀਜ਼ ਹੈ। ਕ੍ਰਿਸ਼ਚਨ ਲੋਕੀ ਵੀ ਖੁਦ ਕਹਿੰਦੇ ਹਨ ਹੇਵਿਨ ਸੀ। ਇਨ੍ਹਾਂ ਲਕਸ਼ਮੀ - ਨਾਰਾਇਣ ਨੂੰ ਗੌਡ- ਗੌਡੇਜ਼ ਕਹਿੰਦੇ ਹਨ ਨਾ। ਤਾਂ ਜ਼ਰੂਰ ਗੌਡ ਹੀ ਇਸ ਤਰ੍ਹਾਂ ਬਣਾਉਣਗੇ। ਤਾਂ ਬਾਪ ਸਮਝਾਉਦੇ ਹਨ - ਮਿਹਨਤ ਬਹੁਤ ਕਰਨੀ ਹੈ। ਰੋਜ ਆਪਣਾ ਪੋਤਾ ਮੇਲ ਦੇਖੋ। ਕਿਹੜੀ ਕ੍ਰਮਇੰਦਰੀ ਨੇ ਸਾਨੂੰ ਧੋਖਾ ਦਿੱਤਾ ਹੈ? ਮੂੰਹ ਵੀ ਬਹੁਤ ਧੋਖਾ ਦਿੰਦਾ ਹੈ। ਅੱਗੇ ਕਚਹਿਰੀ ਹੁੰਦੀ ਸੀ। ਸਭ ਆਪਣੀ ਭੁੱਲ ਦੱਸਦੇ ਸਨ। ਅਸੀਂ ਫਲਾਣੀ ਚੀਜ਼ ਛਿੱਪ ਕੇ ਖਾ ਲਈ। ਚੰਗੇ - ਚੰਗੇ ਵੱਡੇ ਘਰ ਦੀਆਂ ਬੱਚੀਆਂ ਦੱਸ ਦਿੰਦਿਆਂ ਸਨ, ਇਵੇਂ - ਇਵੇਂ ਮਾਇਆ ਵਾਰ ਕਰਦੀ ਹੈ। ਛਿਪ ਕੇ ਖਾਣਾ ਵੀ ਚੋਰੀ ਹੈ। ਉਹ ਵੀ ਸ਼ਿਵਬਾਬਾ ਦੇ ਯੱਗ ਦੀ ਚੋਰੀ - ਇਹ ਤਾਂ ਬਹੁਤ ਖ਼ਰਾਬ ਹੈ। ਕੱਖ ਦਾ ਚੋਰ ਸੋ ਲੱਖ ਦਾ ਚੋਰ। ਮਾਇਆ ਇੱਕਦਮ ਨੱਕ ਤੋੰ ਫੜਦੀ ਹੈ। ਇਹ ਆਦਤ ਬਹੁਤ ਬੁਰੀ ਹੈ। ਬੁਰੀ ਆਦਤ ਹੋਵੇਗੀ ਤਾਂ ਅਸੀਂ ਕਿ ਬਣਾਂਗੇ! ਸਵਰਗ ਵਿੱਚ ਜਾਣਾ ਕੋਈ ਵੱਡੀ ਗਲ਼ ਨਹੀਂ ਹੈ। ਪਰ ਉਸ ਵਿੱਚ ਫਿਰ ਮਰਤਬਾ ਵੀ ਤਾਂ ਹੈ ਨਾ। ਕਿੱਥੇ ਰਾਜਾ ਕਿੱਥੇ ਪ੍ਰਜਾ। ਕਿੰਨਾ ਫ਼ਰਕ ਹੈ। ਤਾਂ ਕ੍ਰਮਇੰਦਰੀਆਂ ਵੀ ਬਹੁਤ ਧੋਖਾ ਦੇਣ ਵਾਲੀਆਂ ਹਨ। ਉਨ੍ਹਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਉੱਚ ਪਦਵੀ ਪਾਉਣੀ ਹੈ ਤਾਂ ਬਾਪ ਦੇ ਡਾਇਰੈਕਸ਼ਨ ਤੇ ਪੂਰਾ ਚਲਣਾ ਚਾਹੀਦਾ ਹੈ। ਬਾਪ ਡਾਇਰੈਕਸ਼ਨ ਦੇਣਗੇ ਫਿਰ ਮਾਇਆ ਵਿਚ ਆ ਕੇ ਵਿਘਨ ਪਾਏਗੀ। ਬਾਪ ਕਹਿੰਦੇ ਹਨ - ਭੁੱਲੋ ਨਹੀਂ, ਨਹੀਂ ਤਾਂ ਅੰਤ ਬਹੁਤ ਪਛਤਾਓਗੇ। ਨਾਪਾਸ ਹੋਣ ਦਾ ਫਿਰ ਸਾਕ੍ਸ਼ਾਤਕਾਰ ਵੀ ਹੋਵੇਗਾ। ਹੁਣ ਤੁਸੀਂ ਕਹਿੰਦੇ ਹੋ ਅਸੀਂ ਨਰ ਤੋ ਨਾਰਾਇਣ ਬਣਾਂਗੇ। ਪਰ ਆਪਣੇ ਕੋਲੋਂ ਪੁੱਛੋ, ਆਪਣਾ ਪੋਤਾਮੇਲ ਕਡੋ। ਬਹੁਤ ਹਨ, ਜੋ ਮੁਸ਼ਕਿਲ ਸਮਝ ਕੇ ਅਮਲ ਵਿੱਚ ਲਿਆਉਂਦੇ ਹਨ। ਪਰ ਬਾਬਾ ਕਹਿੰਦੇ ਹਨ ਇਸ ਨਾਲ ਤੁਹਾਡੀ ਉੱਨਤੀ ਬਹੁਤ ਹੋਵੇਗੀ। ਸਾਰੇ ਦਿਨ ਦਾ ਪੋਤਾਮੇਲ ਕੱਢਣਾ ਚਾਹੀਦਾ ਹੈ। ਇਹ ਅੱਖਾਂ ਬਹੁਤ ਧੋਖਾ ਦਿੰਦਿਆਂ ਹਨ। ਕਿਸੇ ਨੂੰ ਵੇਖਣਗੇ ਤਾਂ ਖ਼ਿਆਲ ਆਏਗਾ, ਇਹ ਤਾਂ ਬਹੁਤ ਚੰਗੀ ਹੈ ਫਿਰ ਗੱਲ ਕਰਨਗੇ। ਦਿਲ ਹੋਵੇਗੀ - ਉਨ੍ਹਾਂ ਨੂੰ ਕੁੱਝ ਸੌਗਾਤ ਦੇਵੇਂ, ਇਹ ਖਵਾਵਾਂ, ਉਹ ਹੀ ਚਿੰਤਨ ਚਲਦਾ ਰਹੇਗਾ। ਬੱਚੇ ਸਮਝਦੇ ਹਨ ਇਸ ਵਿੱਚ ਬਹੁਤ ਮਿਹਨਤ ਹੈ। ਕ੍ਰਮਇੰਦਰੀਆਂ ਬਹੁਤ ਧੋਖਾ ਦਿੰਦਿਆਂ ਹਨ। ਰਾਵਣ ਰਾਜ ਹੈ ਨਾ। ਬਾਪ ਕਹਿੰਦੇ ਹਨ - ਉੱਥੇ ਚਿੰਤਾ ਦੀ ਕੋਈ ਗੱਲ ਨਹੀਂ ਹੁੰਦੀ ਹੈ ਕਿਉਂਕਿ ਰਾਵਣ ਰਾਜ ਨਹੀਂ ਹੈ। ਚਿੰਤਾ ਦੀ ਕੋਈ ਗੱਲ ਨਹੀਂ। ਉੱਥੇ ਵੀ ਚਿੰਤਾ ਹੋਵੇ ਤਾਂ ਫਿਰ ਨਰਕ ਅਤੇ ਸਵਰਗ ਵਿੱਚ ਕੀ ਫ਼ਰਕ ਰਹੇਗਾ? ਤੁਸੀਂ ਬੱਚੇ ਬਹੁਤ ਉੱਚ ਪਦਵੀ ਪਾਉਣ ਲਈ ਭਗਵਾਨ ਕੋਲੋਂ ਪੜ੍ਹਦੇ ਹੋ। ਬਾਪ ਸਮਝਾਉਂਦੇ ਹਨ - ਮਾਇਆ ਨਿੰਦਾ ਕਰਵਾਉਂਦੀ ਹੈ। ਤੁਸੀਂ ਅਪਕਾਰ ਕੀਤਾ ਮੈਂਂ ਉਪਕਾਰ ਕਰਦਾ ਹਾਂ। ਬੱਚੇ, ਤੁਸੀਂ ਜੇਕਰ ਕੁਦ੍ਰਿਸ਼ਟੀ ਰੱਖੋਗੇ ਤਾਂ ਆਪਣਾ ਹੀ ਨੁਕਸਾਨ ਕਰੋਗੇ। ਬਹੁਤ ਵੱਡੀ ਮੰਜ਼ਿਲ ਹੈ ਇਸਲਈ ਬਾਬਾ ਕਹਿੰਦੇ ਹਨ - ਆਪਣਾ ਪੋਤਾਮੇਲ ਦੇਖੋ। ਕੋਈ ਵਿਕਰਮ ਤਾਂ ਨਹੀਂ ਕੀਤਾ? ਕਿਸੇ ਨੂੰ ਧੋਖਾ ਤੇ ਨਹੀਂ ਦਿੱਤਾ? ਹੁਣ ਵਿਕ੍ਰਮਾਜੀਤ ਬਣਨਾ ਹੈ। ਵਿਕ੍ਰਮਾਜੀਤ ਦੇ ਸੰਵਤ ਦਾ ਕਿਸੇ ਨੂੰ ਪਤਾ ਨਹੀਂ ਹੈ ਸਿਵਾਏ ਤੁਸੀਂ ਬੱਚਿਆਂ ਦੇ। ਬਾਪ ਨੇ ਸਮਝਾਇਆ ਹੈ - ਵਿਕ੍ਰਮਾਜੀਤ ਨੂੰ 5 ਹਜ਼ਾਰ ਵਰ੍ਹੇ ਹੋਏ ਹਨ, ਫਿਰ ਵਿਕਰਮ ਕਰਦੇ ਹਨ ਤਾਂ ਵਾਮ ਮਾਰਗ ਵਿੱਚ ਜਾਂਦੇ ਹਨ। ਕਰਮ, ਅਕਰਮ, ਵਿਕਰਮ ਅੱਖਰ ਤਾਂ ਹੈ ਨਾ। ਮਾਇਆ ਦੇ ਰਾਜ ਵਿੱਚ ਮਨੁੱਖ ਜੋ ਕਰਮ ਕਰਦੇ ਹਨ, ਉਨ੍ਹਾਂ ਦਾ ਵਿਕਰਮ ਹੀ ਬਣਦਾ ਹੈ। ਸਤਿਯੁਗ ਵਿੱਚ ਵਿਕਾਰ ਹੁੰਦੇ ਨਹੀਂ ਹਨ। ਤਾਂ ਵਿਕਰਮ ਕੋਈ ਬਣਦਾ ਨਹੀਂ ਹੈ। ਇਹ ਵੀ ਤੁਸੀਂ ਜਾਣਦੇ ਹੋ - ਕਿਉਂਕਿ ਤੁਹਾਨੂੰ ਗਿਆਨ ਦਾ ਤੀਸਰਾ ਨੇਤਰ ਮਿਲਿਆ ਹੈ। ਤੁਸੀਂ ਤ੍ਰਿਨੇਤ੍ਰੀ ਬਣੇ ਹੋ। ਤਾਂ ਤ੍ਰਿਕਾਲਦਰਸ਼ੀ, ਤ੍ਰਿਨੇਤਰੀ ਬਣਾਉਣ ਵਾਲਾ ਹੈ ਬਾਪ। ਤੁਸੀਂ ਆਸਤਿਕ ਬਣੇ ਹੋ ਤਾਂ ਹੀ ਤ੍ਰਿਕਾਲਦਰਸ਼ੀ ਬਣੇ ਹੋ। ਸਾਰੇ ਡਰਾਮੇ ਦਾ ਰਾਜ਼ ਬੁੱਧੀ ਵਿੱਚ ਹੈ। ਮੂਲਵਤਨ, ਸੂਖਸ਼ਮਵਤਨ, ਸਥੂਲਵਤਨ, 84 ਦਾ ਚੱਕਰ ਫਿਰ ਹੋਰ ਧਰਮ ਵ੍ਰਿਧੀ ਨੂੰ ਪਾਉਂਦੇ ਹਨ। ਉਹ ਕੋਈ ਸਦਗਤੀ ਨਹੀਂ ਕਰ ਸਕਦੇ। ਉਨ੍ਹਾਂਨੂੰ ਗੁਰੂ ਵੀ ਨਹੀਂ ਕਹਿ ਸਕਦੇ ਹਾਂ। ਸਭ ਦਾ ਸਦਗਾਤੀ ਕਰਨ ਵਾਲਾ ਇੱਕ ਬਾਪ ਹੀ ਹੈ। ਹੁਣ ਸਭ ਦੀ ਸਦਗਾਤੀ ਹੋਣੀ ਹੈ। ਉਹ ਧਰਮ ਸਥਾਪਕ ਕਹੇ ਜਾਂਦੇ ਹਨ, ਗੁਰੂ ਨਹੀਂ। ਧਰਮ ਸਥਾਪਕ ਧਰਮ ਸਥਾਪਨ ਕਰਨ ਦੇ ਨਿਮਿਤ ਬਣੇ ਹਨ। ਬਾਕੀ ਸਦਗਾਤੀ ਥੋੜੀ ਹੀ ਕਰਦੇ ਹਨ। ਉਨ੍ਹਾਂ ਨੂੰ ਯਾਦ ਕਰਨ ਨਾਲ ਸਦਗਾਤੀ ਨਹੀਂ ਹੋ ਸਕਦੀ। ਵਿਕਰਮ ਵਿਨਾਸ਼ ਨਹੀਂ ਹੋ ਸਕਦੇ। ਉਹ ਸਭ ਹੈ ਭਗਤੀ। ਤਾਂ ਬਾਪ ਸਮਝਾਉਂਦੇ ਹਨ ਮਾਇਆ ਬੜੀ ਦੁਸ਼੍ਤਰ ਹੈ, ਇਸ ਤੇ ਹੀ ਲੜਾਈ ਹੁੰਦੀ ਹੈ। ਤੁਸੀਂ ਹੋ ਸ਼ਿਵ ਸ਼ਕਤੀ ਪਾਂਡਵ ਸੈਨਾ। ਤੁਸੀਂ ਸਭ ਪਂਡੇ ਹੋ। ਸ਼ਾਂਤੀਧਾਮ, ਸੁਖਧਾਮ ਦਾ ਰਸਤਾ ਦਸਦੇ ਹੋ। ਗਾਇਡਸ ਤੁਸੀਂ ਹੋ। ਕਹਿੰਦੇ ਹੋ - ਬਾਪ ਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ ਅਤੇ ਫਿਰ ਦੂਸਰੇ ਪਾਸੇ ਜੇਕਰ ਕੋਈ ਪਾਪ ਕਰਮ ਕਰੋਗੇ ਤਾਂ ਸੌ ਗੁਣਾਂ ਪਾਪ ਲੱਗ ਜਾਵੇਗਾ। ਜਿਤਨਾ ਹੋ ਸਕੇ ਵਿਕਰਮ ਨਹੀਂ ਕਰਨਾ ਚਾਹੀਦਾ ਹੈ। ਕ੍ਰਮਇੰਦਰੀਆਂ ਬਹੁਤ ਧੋਖਾਂ ਦਿੰਦਿਆਂ ਹਨ। ਬਾਪ ਹਰ ਇੱਕ ਦੀ ਚਲਣ ਤੋਂ ਸਮਝ ਜਾਂਦੇ ਹਨ। ਬੱਚਿਆਂ ਨੂੰ ਮਾਇਆ ਦੇ ਤੂਫ਼ਾਨ ਆਉਂਦੇ ਹਨ। ਇਸਤਰੀ ਪੁਰਸ਼ ਸਮਝਣ ਨਾਲ ਤੂਫ਼ਾਨ ਆਉਂਦੇ ਹਨ। ਤਾਂ ਇਨ੍ਹਾਂ ਅੱਖਾਂ ਤੇ ਕਿੰਨਾ ਕਬਜ਼ਾ (ਅਧਿਕਾਰ )ਰੱਖਣਾ ਚਾਹੀਦਾ ਹੈ। ਅਸੀਂ ਤਾਂ ਸ਼ਿਵਬਾਬਾ ਦੇ ਬੱਚੇ ਹਾਂ। ਬਾਪ ਨਾਲ ਵਾਧਾ ਕਰ ਰਾਖੀ ਵੀ ਬਣਦੇ ਫ਼ਿਰ ਮਾਇਆ ਧੋਖਾ ਦੇ ਦਿੰਦੀ ਹੈ, ਫਿਰ ਛੁੱਟ ਨਹੀਂ ਸਕਦੇ ਹਨ। ਕ੍ਰਮਇੰਦਰੀਆਂ ਜਦੋ ਵਸ਼ ਹੋਣ ਤਾਂ ਕਰਾਮਾਤੀਤ ਅਵਸਥਾ ਹੋ ਸਕੇ। ਕਹਿਣਾ ਤਾਂ ਸਹਿਜ ਹੈ ਕਿ ਅਸੀਂ ਲਕਸ਼ਮੀ - ਨਾਰਾਇਣ ਬਣਾਂਗੇ ਪਰ ਸਮਝ ਵੀ ਚਾਹੀਦੀ ਹੈ ਨਾ। ਬਾਪ ਕਹਿੰਦੇ ਹਨ ਡਾਇਰੈਕਸ਼ਨ ਤੇ ਅਮਲ ਕਰੋ। ਬਾਬਾ - ਬਾਬਾ ਕਰਦੇ ਰਹੋ। ਬਾਬਾ ਕੋਲੋਂ ਅਸੀਂ ਪੂਰਾ ਵਰਸਾ ਲਵਾਂਗੇ। ਅਜਿਹਾ ਟੀਚਰ ਕਦੀ ਵੀ ਕਿੱਥੇ ਵੀ ਨਹੀਂ ਮਿਲੇਗਾ। ਇਨ੍ਹਾਂ ਸਭ ਗੱਲਾਂ ਨੂੰ ਦੇਵਤਾ ਨਹੀਂ ਜਾਣਦੇ ਤਾਂ ਪਿਛਾੜੀ ਦੇ ਧਰਮ ਵਾਲੇ ਫਿਰ ਕਿਵੇਂ ਜਾਣ ਸਕਦੇ ਹਨ। ਬਾਬਾ ਕਹਿੰਦੇ ਹਨ ਮੈਂਂ ਕੁੱਝ ਕਿਹਾ ਤਾਂ ਵੀ ਸਮਝੋ - ਇਹ ਸ਼ਿਵਬਾਬਾ ਕਹਿੰਦੇ ਹਨ। ਇਵੇਂ ਨਹੀਂ ਸਮਝੋ ਇਹ ਦਾਦਾ ਕਹਿੰਦੇ ਹਨ। ਇਹ ਤਾਂ ਮੇਰਾ ਰੱਥ ਹੈ, ਇਹ ਕੀ ਕਰਦਾ, ਤੁਹਾਨੂੰ ਬੱਚਿਆਂ ਨੂੰ ਰਜਾਈ ਮੈਂਂ ਦਿੰਦਾ ਹਾਂ। ਇਹ ਰੱਥ ਥੋੜੀ ਦਿੰਦਾ ਹੈ। ਇਹ ਤਾਂ ਬਿਲਕੁਲ ਬੈਗਰ ਹਨ। ਇਹ ਵੀ ਬਾਬਾ ਕੋਲੋਂ ਵਰਸਾ ਲੈਂਦੇ ਹਨ। ਜਿਵੇਂ ਤੁਸੀਂ ਪੁਰਸ਼ਾਰਥ ਕਰਦੇ ਹੋ ਉਂਵੇ ਇਹ ਵੀ ਕਰਦਾ ਹੈ। ਇਹ ਵੀ ਸਟੂਡੈਂਟ ਲਾਇਫ ਵਿੱਚ ਹੈ। ਇਹ ਰੱਥ ਲੋਨ ਤੇ ਲੀਤਾ ਹੋਇਆ ਹੈ, ਤਮੋਪ੍ਰਧਾਨ ਹੈ। ਤੁਸੀਂ ਪੂਜਯ ਬਣਨ ਲਈ ਪੜ੍ਹਦੇ ਹੋ। ਮਨੁੱਖ ਤੋਂ ਦੇਵਤਾ ਬਣਨ ਲਈ ਪੜ੍ਹਦੇ ਹੋ। ਕਿਸੇ ਦੀ ਤਕਦੀਰ ਵਿੱਚ ਨਹੀਂ ਹੈ ਤਾਂ ਕਹਿੰਦੇ ਹਨ ਮੈਨੂੰ ਤਾਂ ਸੰਸ਼ੇ ਹੈ, ਸ਼ਿਵਬਾਬਾ ਕਿਵੇਂ ਆਕੇ ਪੜ੍ਹਾਉਂਦੇ ਹਨ। ਮੈਂਂਨੂੰ ਤਾਂ ਸਮਝ ਨਹੀਂ ਆਉਂਦਾ ਹੈ। ਬਾਪ ਦੀ ਯਾਦ ਬਿਗਰ ਵਿਕਰਮ ਵਿਨਾਸ਼ ਹੋ ਨਾ ਸਕਣ। ਪੂਰੀ ਸਜ਼ਾ ਖਾਣੀ ਪਵੇ। ਇਹ ਰਜਾਈ ਸਥਾਪਨ ਹੋ ਰਹੀ ਹੈ। ਰਾਜਾਵਾਂ ਦੀਆਂ ਕਿੰਨੀਆਂ ਦਾਸੀਆਂ ਹੁੰਦੀਆਂ ਹਨ। ਬਾਬਾ ਤਾਂ ਰਾਜਾਵਾਂ ਦੇ ਕਨੈਕਸ਼ਨ ਵਿੱਚ ਆਇਆ ਹੋਇਆ ਹੈ। ਦਾਸੀਆਂ ਦਹੇਜ਼ ਵਿੱਚ ਦਿੰਦੇ ਹਨ। ਇੱਥੇ ਹੀ ਇੰਨੀਆਂ ਦਾਸੀਆਂ ਹਨ ਤਾਂ ਸਤਿਯੁਗ ਵਿੱਚ ਕਿੰਨੀਆਂ ਹੋਣਗੀਆਂ। ਇਹ ਵੀ ਰਾਜਧਾਨੀ ਸਥਾਪਨ ਹੋ ਰਹੀ ਹੈ। ਬਾਬਾ ਜਾਣਦੇ ਹਨ ਕੀ - ਕੀ ਕਰ ਰਹੇ ਹਨ। ਹਰ ਇੱਕ ਦਾ ਪੋਤਾਮੇਲ ਬਾਬਾ ਦੱਸ ਸਕਦੇ ਹਨ। ਇਸ ਸਮੇਂ ਮਰ ਜਾਏ ਤਾਂ ਕੀ ਬਣਨਗੇ! ਕਰਮਾਤੀਤ ਅਵਸਥਾ ਪਿਛਾੜੀ ਵਿੱਚ ਸਾਰੇ ਨੰਬਰਵਾਰ ਪਾਉਂਦੇ ਹਨ। ਤਾਂ ਇਹ ਕਮਾਈ ਹੈ। ਕਮਾਈ ਵਿੱਚ ਮਨੁੱਖ ਕਿੰਨਾ ਬਿਜ਼ੀ ਰਹਿੰਦੇ ਹਨ। ਖਾਣਾ ਖਾਂਦੇ ਰਹਿਣਗੇ ਟੈਲੀਫੋਨ ਕੰਨ ਤੇ ਹੋਵੇਗਾ। ਇਵੇਂ ਦੇ ਆਦਮੀ ਤੇ ਗਿਆਨ ਉਠਾ ਨਾ ਸਕਣ। ਇੱਥੇ ਗ਼ਰੀਬ ਸਧਾਰਨ ਹੀ ਆਉਂਦੇ ਹਨ। ਸ਼ਾਹੂਕਾਰ ਲੋਕ ਵੀ ਕਹਿਣਗੇ, ਫ਼ੁਰਸਤ ਕਿੱਥੇ। ਅਰੇ, ਸਿਰਫ਼ ਬਾਪ ਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋ ਜਾਣਗੇ। ਤਾਂ ਬਾਬਾ ਮਿੱਠੇ - ਮਿੱਠੇ ਬੱਚਿਆਂ ਨੂੰ ਬਾਰ - ਬਾਰ ਸਮਝਾਉਂਦੇ ਹਨ। ਹਰ ਇੱਕ ਨੂੰ ਇਹ ਪੈਗ਼ਾਮ ਦੇਣਾ ਹੈ ਜੋ ਇਵੇਂ ਕੋਈ ਨਾ ਕਹਿ ਸਕੇ ਸਾਨੂੰ ਕੀ ਪਤਾ ਸ਼ਿਵਬਾਬਾ ਆਇਆ ਹੋਇਆ ਹੈ। ਬਸ ਸਾਰਾ ਦਿਨ ਬਾਬਾ - ਬਾਬਾ ਕਰਦੇ ਰਹੋ। ਕਈ ਬੱਚੀਆਂ ਬਹੁਤ ਯਾਦ ਕਰਦੀਆਂ ਹਨ। ਸ਼ਿਵਬਾਬਾ ਕਹਿਣ ਨਾਲ ਕਈ ਬੱਚੀਆਂ ਦੇ ਪ੍ਰੇਮ ਦੇ ਅਥਰੂ ਆ ਜਾਂਦੇ ਹਨ। ਕਦੋਂ ਜਾਕੇ ਮਿਲਾਂਗੇ! ਦੇਖਿਆ ਨਹੀਂ ਹੈ ਤਾਂ ਵੀ ਤੜਪਦੀ ਰਹਿੰਦੀਆਂ ਹਨ ਅਤੇ ਦੇਖੇ ਹੋਏ ਫਿਰ ਮੰਨਦੇ ਨਹੀਂ। ਉਹ ਦੂਰ ਬੈਠੀਆਂ ਰੋਂਦੀਆਂ ਰਹਿੰਦੀਆਂ ਹਨ। ਵੰਡਰ ਹੈ ਨਾ। ਬ੍ਰਹਮਾ ਦਾ ਵੀ ਬਹੁਤਿਆਂ ਨੂੰ ਸਾਕਸ਼ਾਤਕਾਰ ਹੁੰਦਾ ਹੈ। ਅੱਗੇ ਚੱਲਕੇ ਬਹੁਤਿਆਂ ਨੂੰ ਸਾਕਸ਼ਾਤਕਾਰ ਹੋਵੇਗਾ। ਮਨੁੱਖ ਨੂੰ ਮਰਨ ਦੇ ਸਮੇਂ ਸਾਰੇ ਆਕੇ ਕਹਿੰਦੇ ਹਨ ਭਗਵਾਨ ਨੂੰ ਯਾਦ ਕਰੋ। ਤੁਸੀਂ ਵੀ ਸ਼ਿਵਬਾਬਾ ਨੂੰ ਯਾਦ ਕਰੋ। ਬਾਪ ਕਹਿੰਦੇ ਹਨ - ਬੱਚੇ ਪੁਰਸ਼ਾਰਥ ਵਿੱਚ ਮੇਕਅਪ ਕਰਦੇ ਰਹੋ। ਮੌਕਾ ਮਿਲਦਾ ਹੈ ਤਾਂ ਮੇਕਅਪ ਕਰੋ। ਕਮਾਈ ਕਿੰਨੀ ਭਾਰੀ ਹੈ। ਕੋਈ - ਕੋਈ ਤਾਂ ਅਜਿਹੇ ਹਨ ਜੋ ਜਿਨਾਂ ਵੀ ਸਮਝਾਓ, ਤਾਂ ਵੀ ਬੁੱਧੀ ਵਿੱਚ ਨਹੀਂ ਬੈਠਦਾ। ਬਾਪ ਕਹਿੰਦੇ ਹਨ ਇਵੇਂ ਨਹੀਂ ਬਣਨਾ ਹੈ। ਆਪਣਾ ਕਲਿਆਣ ਕਰੋ। ਬਾਪ ਦੀ ਸ਼੍ਰੀਮਤ ਤੇ ਚੱਲੋ। ਤੁਹਾਨੂੰ ਬਾਪ ਪੁਰਸ਼ਾਂ ਵਿਚੋ ਉੱਤਮ ਬਣਾਉਂਦੇ ਹਨ। ਇਹ ਹੈ ਏਮ ਆਬਜੈਕਟ। ਬਾਬਾ ਸਰਵਿਸ ਦੇ ਲਈ ਕਿੰਨੀਆਂ ਯੁਕਤੀਆਂ ਦੱਸਦੇ ਰਹਿੰਦੇ ਹਨ। ਸੰਦੇਸ਼ ਤਾਂ ਸਾਰਿਆਂ ਨੂੰ ਦੇਣਾ ਹੈ। ਜੋ ਸਮਝਣ ਇਹ ਤਾਂ ਬਰੋਬਰ ਸੱਚ ਕਹਿੰਦੇ ਹਨ। ਇਸ ਲੜਾਈ ਨਾਲ ਹੀ ਖ਼ਾਸ ਭਾਰਤ ਵਿੱਚ, ਆਮ ਸਾਰੇ ਵਿਸ਼ਵ ਵਿੱਚ ਸੁਖ - ਸ਼ਾਂਤੀ ਹੁੰਦੀ ਹੈ। ਇਵੇ - ਇਵੇਂ ਪਰਚੇ ਸਾਰੀਆਂ ਭਾਸ਼ਵਾਂ ਵਿੱਚ ਛਾਪਣੇ ਪੈਣ। ਭਾਰਤ ਕਿੰਨਾ ਵੱਡਾ ਹੈ। ਹਰ ਇੱਕ ਨੂੰ ਪਤਾ ਹੋਣਾ ਚਾਹੀਦਾ ਹੈ - ਜੋ ਇਵੇ ਕੋਈ ਨਾ ਕਹੇ ਕਿ ਸਾਨੂੰ ਪਤਾ ਨਹੀਂ ਲੱਗਿਆ। ਤੁਸੀਂ ਕਹੋਗੇ ਅਰੇ, ਆਰੋਪਲੈਨ ਤੋ ਪਰਚੇ ਸੁੱਟੇ, ਅਖ਼ਬਾਰ ਵਿੱਚ ਪਾਇਆ, ਤੁਸੀਂ ਜਾਗੇ ਨਹੀਂ। ਇਹ ਵੀ ਦਿਖਾਇਆ ਹੋਇਆ ਹੈ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਖ਼ੁਦ ਵਿੱਚ ਜੋ ਬੁਰੀਆਂ ਆਦਤਾਂ ਹਨ - ਉਨ੍ਹਾਂ ਦੀ ਜਾਂਚ ਕਰ ਉਨ੍ਹਾਂ ਨੂੰ ਕੱਡਣ ਦੇ ਲਈ ਮਿਹਨਤ ਕਰਨੀ ਹੈ। ਆਪਣਾ ਸੱਚਾ - ਸੱਚਾ ਪੋਤਾਮੇਲ ਰੱਖਣਾ ਹੈ। ਬਾਪ ਦੇ ਡਾਇਰੈਕਸ਼ਨ ਤੇ ਚਲਣਾ ਹੈ।

2. ਅਜਿਹਾ ਕੋਈ ਕਰਮ ਨਹੀਂ ਕਰਨਾ ਹੈ, ਜਿਸ ਨਾਲ ਬਾਪ ਦਾ ਨਾਮ ਬਦਨਾਮ ਹੋਵੇ। ਆਪਣੀ ਉੱਨਤੀ ਦਾ ਖਿਆਲ ਰੱਖਣਾ ਹੈ। ਜਰਾ ਵੀ ਕੁਦ੍ਰਿਸ਼ਟੀ ਨਹੀਂ ਰੱਖਣੀ ਹੈ।

ਵਰਦਾਨ:-
ਸਥੂਲ ਅਤੇ ਸੂਕਸ਼ਮ ਹਰ ਫ਼ਰਮਾਨ ਨੂੰ ਪਾਲਣ ਕਰਨ ਵਾਲੇ ਸੰਪੂਰਨ ਫਰਮਨਬਰਦਾਰ ਭਵ।

ਸ੍ਥੂਲ ਫ਼ਰਮਾਨ ਪਾਲਣ ਕਰਨ ਦੀ ਸ਼ਕਤੀ ਉਨ੍ਹਾਂ ਹੀ ਬੱਚਿਆਂ ਵਿਚ ਆ ਸਕਦੀ ਹੈ ਜੋ ਸੂਕਸ਼ਮ ਫ਼ਰਮਾਨ ਪਾਲਣ ਕਰਦੇ ਹਨ। ਸੂਕਸ਼ਮ ਅਤੇ ਮੁੱਖ ਫ਼ਰਮਾਨ ਹੈ ਨਿਰੰਤਰ ਯਾਦ ਵਿੱਚ ਰਹੋ ਅਤੇ ਮਨ - ਵਚਨ - ਕਰਮ ਤੋਂ ਪਵਿੱਤਰ ਬਣੋ। ਸੰਕਲਪ ਵਿਚ ਵੀ ਅਪਵਿੱਤਰਤਾ ਅਤੇ ਅਸ਼ੁੱਧਤਾ ਨਾ ਹੋਵੇ। ਜੇਕਰ ਸੰਕਲਪ ਵਿਚ ਵੀ ਪੁਰਾਣੇ ਅਸ਼ੁੱਧ ਸੰਸਕਾਰ ਟੱਚ ਕਰਦੇ ਹਨ ਤਾਂ ਸੰਪੂਰਨ ਵੈਸ਼ਨਵ ਅਤੇ ਸੰਪੂਰਨ ਪਵਿੱਤਰ ਨਹੀਂ ਕਹਾਂਗੇ। ਇਸਲਈ ਕੋਈ ਇੱਕ ਸੰਕਲਪ ਵੀ ਫ਼ਰਮਾਨ ਦੇ ਸਿਵਾਏ ਨਾ ਚੱਲੇ ਤਾਂ ਕਹਾਂਗੇ ਸੰਪੂਰਨ ਫ਼ਰਮਾਨਬਰਦਾਰ।

ਸਲੋਗਨ:-
ਬਾਪ ਨੂੰ ਜਾਣਕੇ ਦਿਲ ਤੋਂ ਬਾਬਾ ਕਹਿਣਾ ਇਹ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ।

ਇਹ ਅਵਿਅਕਤ ਇਸ਼ਾਰੇ :- ਸਦਾ ਅਚਲ , ਅਡੋਲ , ਇਕ੍ਰਸ ਸਥਿਤੀ ਦਾ ਅਨੁਭਵ ਕਰੋ।

ਇੱਕਰਸ ਸਥਿਤੀ ਬਨਾਉਣ ਦੇ ਲਈ ਕਰਮਯੋਗੀ ਬਣੋ। ਕਰਮਯੋਗੀ ਦੇ ਅੱਗੇ ਕੋਈ ਕਿਵੇਂ ਦਾ ਵੀ ਆ ਜਾਵੇ ਉਹ ਖੁਦ ਸਦਾ ਨਿਆਰਾ ਅਤੇ ਪਿਆਰਾ ਰਹੇਗਾ। ਨਾਲੇਜ ਦਵਾਰਾ ਜਾਣੇਗਾ - ਇਸ ਦਾ ਇਹ ਪਾਰਟ ਚੱਲ ਰਿਹਾ ਹੈ। ਉਹ ਚੰਗੇ ਨੂੰ ਚੰਗਾ ਸਮਝਕੇ ਸਾਕਸ਼ੀ ਹੋਕੇ ਵੇਖੇਗਾ ਅਤੇ ਬੁਰੇ ਨੂੰ ਰਹਿਮ ਦਿਲ ਬਣ ਰਹਿਮ ਦੀ ਨਿਗਾਹ ਨਾਲ ਪਰਿਵਰਤਨ ਕਰਨ ਦੀ ਸ਼ੁਭ ਭਾਵਨਾ ਨਾਲ ਸਾਕਸ਼ੀ ਹੋਕੇ ਵੇਖੇਗਾ, ਇਹ ਹੀ ਇੱਕਰਸ ਸਥਿਤੀ ਬਨਾਉਣ ਦਾ ਸਾਧਨ ਹੈ।