25.07.25 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਸਦਾ
ਇੱਕ ਹੀ ਫ਼ਿਕਰ ਵਿੱਚ ਰਹਿ ਕੇ ਸਾਨੂੰ ਚੰਗੀ ਤਰ੍ਹਾ ਪੜ੍ਹਕੇ ਆਪਣੇ ਨੂੰ ਰਾਜਤਿਲਕ ਦੇਣਾ ਹੈ, ਪੜ੍ਹਾਈ
ਤੋਂ ਹੀ ਰਾਜਾਈ ਮਿਲਦੀ ਹੈ"
ਪ੍ਰਸ਼ਨ:-
ਬੱਚਿਆਂ ਨੇ ਕਿਸ
ਹੁਲਾਸ ਵਿੱਚ ਰਹਿਣਾ ਹੈ? ਦਿਲਸਿਕਸ਼ਤ ਨਹੀਂ ਹੋਣਾ ਹੈ ਕਿਓੰ?
ਉੱਤਰ:-
ਸਦਾ ਇਹ ਹੀ
ਹੁਲਾਸ ਰਹੇ ਕਿ ਸਾਨੂੰ ਇਨ੍ਹਾਂ ਲਕਸ਼ਮੀ ਨਾਰਾਇਣ ਵਰਗਾ ਬਣਨਾ ਹੈ, ਇਸ ਦਾ ਪੁਰਸ਼ਾਰਥ ਕਰਨਾ ਹੈ।
ਦਿਲਸਿਕਸ਼ਤ ਕਦੀ ਨਹੀਂ ਹੋਣਾ ਹੈ। ਕਿਉਂਕਿ ਇਹ ਪੜ੍ਹਾਈ ਬਹੁਤ ਸਹਿਜ ਹੈ, ਘਰ ਵਿੱਚ ਰਹਿੰਦੇ ਵੀ ਪੜ੍ਹ
ਸਕਦੇ ਹੋ, ਇਸਦੀ ਕੋਈ ਫੀਸ ਨਹੀਂ ਹੈ, ਲੇਕਿਨ ਹਿੰਮਤ ਜਰੂਰ ਚਾਹੀਦੀ ਹੈ।
ਗੀਤ:-
ਤੁਮਹੀ ਹੋ ਮਾਤਾ
- ਪਿਤਾ ਤੁਮਹੀ ਹੋ...
ਓਮ ਸ਼ਾਂਤੀ
ਬੱਚਿਆਂ ਨੇ ਆਪਣੇ ਬਾਪ ਦੀ ਮਹਿਮਾ ਸੁਣੀ। ਮਹਿਮਾ ਇੱਕ ਦੀ ਹੀ ਹੈ ਹੋਰ ਕੋਈ ਦੀ ਮਹਿਮਾ ਗਾਈ ਨਹੀਂ
ਜਾ ਸਕਦੀ। ਜਦਕਿ ਬ੍ਰਹਮਾ, ਵਿਸ਼ਨੂੰ, ਸ਼ੰਕਰ ਦੀ ਵੀ ਕੋਈ ਮਹਿਮਾ ਨਹੀਂ ਹੈ। ਬ੍ਰਹਮਾ ਦਵਾਰਾ ਸਥਾਪਨਾ
ਕਰਵਾਉਂਦੇ ਹਨ, ਸ਼ੰਕਰ ਦਵਾਰਾ ਵਿਨਾਸ਼ ਕਰਵਾਉਂਦੇ ਹਨ, ਵਿਸ਼ਨੂੰ ਦਵਾਰਾ ਪਾਲਣਾ ਕਰਵਾਉਂਦੇ ਹਨ। ਲਕਸ਼ਮੀ
- ਨਾਰਾਇਣ ਨੂੰ ਅਜਿਹਾ ਲਾਇਕ ਵੀ ਸ਼ਿਵਬਾਬਾ ਹੀ ਬਣਾਉਂਦੇ ਹਨ, ਉਨ੍ਹਾਂ ਦੀ ਹੀ ਮਹਿਮਾ ਹੈ, ਉਨ੍ਹਾਂ
ਤੋਂ ਇਲਾਵਾ ਫਿਰ ਕਿਸਦੀ ਮਹਿਮਾ ਗਾਈ ਜਾਵੇ। ਇਨ੍ਹਾਂ ਨੂੰ ਅਜਿਹਾ ਬਨਾਉਣ ਵਾਲਾ ਟੀਚਰ ਨਾ ਹੋਵੇ ਤਾਂ
ਇਹ ਵੀ ਅਜਿਹੇ ਨਾ ਬਨਣ। ਫਿਰ ਮਹਿਮਾ ਹੈ ਸੂਰਜਵੰਸ਼ੀ ਘਰਾਣੇ ਦੀ, ਜੋ ਰਾਜ ਕਰਦੇ ਹਨ। ਬਾਪ ਸੰਗਮ ਤੇ
ਨਾ ਆਉਣ ਤਾਂ ਇਨ੍ਹਾਂ ਨੂੰ ਰਾਜਾਈ ਵੀ ਮਿਲ ਨਾ ਸਕੇ। ਹੋਰ ਤਾਂ ਕਿਸੇ ਦੀ ਮਹਿਮਾ ਹੈ ਨਹੀਂ। ਫਾਰਨਰਜ਼
ਆਦਿ ਦੀ ਵੀ ਮਹਿਮਾ ਕਰਨ ਦੀ ਲੋੜ ਨਹੀਂ। ਮਹਿਮਾ ਹੈ ਸਿਰ੍ਫ ਇੱਕ ਦੀ, ਦੂਜਾ ਨਾ ਕੋਈ। ਉੱਚ ਤੋਂ ਉੱਚ
ਸ਼ਿਵ ਬਾਬਾ ਹੀ ਹਨ। ਉਨ੍ਹਾਂ ਤੋਂ ਹੀ ਉੱਚ ਪਦਵੀ ਮਿਲਦੀ ਹੈ ਤਾਂ ਉਨ੍ਹਾਂਨੂੰ ਚੰਗੀ ਤਰ੍ਹਾਂ ਯਾਦ
ਕਰਨਾ ਚਾਹੀਦਾ ਹੈ ਨਾ। ਆਪਣੇ ਨੂੰ ਰਾਜਾ ਬਨਾਉਣ ਦੇ ਲਈ ਆਪੇ ਹੀ ਪੜ੍ਹਨਾ ਹੈ। ਜਿਵੇਂ ਬੈਰਿਸਟਰ
ਪੜ੍ਹਦੇ ਹਨ ਤਾਂ ਆਪਣੇ ਨੂੰ ਪੜ੍ਹਾਈ ਨਾਲ ਬੈਰਿਸਟਰ ਬਣਾਉਂਦੇ ਹਨ ਨਾ। ਤੁਸੀਂ ਬੱਚੇ ਜਾਣਦੇ ਹੋ
ਸ਼ਿਵਬਾਬਾ ਸਾਨੂੰ ਪੜ੍ਹਾਉਂਦੇ ਹਨ। ਜੋ ਚੰਗੀ ਤਰ੍ਹਾਂ ਪੜ੍ਹੇਗੇ, ਉਹ ਹੀ ਉੱਚ ਪਦਵੀ ਪਾਵੇਗਾ। ਨਹੀਂ
ਪੜ੍ਹਨ ਵਾਲਾ ਪਦਵੀ ਪਾ ਨਾ ਸਕੇ। ਪੜ੍ਹਨ ਲਈ ਵੀ ਸ਼੍ਰੀਮਤ ਮਿਲਦੀ ਹੈ। ਮੂਲ ਗੱਲ ਹੈ ਪਾਵਨ ਬਣਨ ਦੀ,
ਜਿਸਦੇ ਲਈ ਇਹ ਪੜ੍ਹਾਈ ਹੈ। ਤੁਸੀਂ ਜਾਣਦੇ ਹੋ ਇਸ ਵਕ਼ਤ ਸਭ ਤਮੋਪ੍ਰਧਾਨ ਪਤਿਤ ਹਨ। ਚੰਗੇ ਜਾਂ ਬੁਰੇ
ਮਨੁੱਖ ਹੁੰਦੇ ਹੀ ਹਨ। ਪਵਿੱਤਰ ਰਹਿਣ ਵਾਲੇ ਨੂੰ ਚੰਗਾ ਕਿਹਾ ਜਾਂਦਾ ਹੈ। ਚੰਗਾ ਪੜ੍ਹਕੇ ਵੱਡਾ ਆਦਮੀ
ਬਣਦਾ ਹੈ ਤਾਂ ਮਹਿਮਾ ਹੁੰਦੀ ਹੈ ਪਰੰਤੂ ਹਨ ਤਾਂ ਸਾਰੇ ਪਤਿਤ। ਪਤਿਤ ਹੀ ਪਤਿਤ ਦੀ ਮਹਿਮਾ ਕਰਦੇ ਹਨ।
ਸਤਿਯੁਗ ਵਿੱਚ ਹਨ ਪਾਵਨ। ਉੱਥੇ ਕੋਈ ਕਿਸ ਦੀ ਮਹਿਮਾ ਨਹੀਂ ਕਰਦੇ। ਇੱਥੇ ਪਵਿੱਤਰ ਸੰਨਿਆਸੀ ਵੀ ਹਨ,
ਅਪਵਿੱਤਰ ਗ੍ਰਹਿਸਤੀ ਵੀ ਹਨ, ਤਾਂ ਪਵਿੱਤਰ ਦੀ ਮਹਿਮਾ ਗਾਈ ਜਾਂਦੀ ਹੈ। ਉੱਥੇ ਤਾਂ ਜਿਵੇਂ ਦੇ ਰਾਜਾ
- ਰਾਣੀ ਉਵੇਂ ਦੀ ਪ੍ਰਜਾ ਹੁੰਦੀ ਹੈ। ਹੋਰ ਕੋਈ ਧਰਮ ਨਹੀਂ ਜਿਸ ਦੇ ਲਈ ਪਵਿੱਤਰ, ਅਪਵਿੱਤਰ ਕਹੀਏ।
ਇੱਥੇ ਤਾਂ ਕਈ ਗ੍ਰਹਿਸਤੀਆਂ ਦੀ ਵੀ ਮਹਿਮਾ ਗਾਉਂਦੇ ਰਹਿੰਦੇ। ਉਨ੍ਹਾਂ ਦੇ ਲਈ ਜਿਵੇਂ ਉਹ ਹੀ ਖੁਦਾ,
ਅਲਾਹ ਹੈ। ਪਰੰਤੂ ਅਲਾਹ ਨੂੰ ਤਾਂ ਪਤਿਤ - ਪਾਵਨ, ਲਿਬਰੇਟਰ, ਗਾਈਡ ਕਿਹਾ ਜਾਂਦਾ ਹੈ। ਉਹ ਫਿਰ ਸਭ
ਕਿਵ਼ੇਂ ਹੋ ਸਕਦੇ! ਦੁਨੀਆਂ ਵਿੱਚ ਕਿੰਨਾ ਘੋਰ ਹਨ੍ਹੇਰਾ ਹੈ। ਹੁਣ ਤੁਸੀਂ ਬੱਚੇ ਸਮਝਦੇ ਹੋ ਤਾਂ
ਬੱਚਿਆਂ ਨੂੰ ਇਹ ੳਨਾ ਰਹਿਣਾ ਚਾਹੀਦਾ ਹੈ - ਸਾਨੂੰ ਪੜ੍ਹਕੇ ਖੁਦ ਨੂੰ ਰਾਜਾ ਬਣਾਉਣਾ ਹੈ। ਜੋ ਚੰਗੀ
ਤਰ੍ਹਾ ਪੁਰਸ਼ਾਰਥ ਕਰਣਗੇ ਉਹ ਹੀ ਰਾਜਤਿਲਕ ਪਾਉਣਗੇ। ਬੱਚਿਆਂ ਨੂੰ ਹੁਲਾਸ ਵਿੱਚ ਰਹਿਣਾ ਚਾਹੀਦਾ ਹੈ
- ਅਸੀਂ ਵੀ ਇਨ੍ਹਾਂ ਲਕਸ਼ਮੀ- ਨਾਰਾਇਣ ਵਰਗਾ ਬਣੀਏ। ਇਸ ਵਿੱਚ ਮੁੰਝਣ ਦੀ ਲੋੜ ਨਹੀਂ। ਪੁਰਸ਼ਾਰਥ ਕਰਨਾ
ਚਾਹੀਦਾ ਹੈ। ਦਿਲਸਿਕਸ਼ਤ ਨਹੀਂ ਹੋਣਾ ਚਾਹੀਦਾ। ਇਹ ਪੜ੍ਹਾਈ ਅਜਿਹੀ ਹੈ, ਖੱਟੀਆ ਤੇ ਸੁਤੇ ਹੋਏ ਵੀ
ਪੜ੍ਹ ਸਕਦੇ ਹੋ। ਵਿਲਾਇਤ ਵਿੱਚ ਰਹਿੰਦੇ ਵੀ ਪੜ੍ਹ ਸਕਦੇ ਹੋ। ਘਰ ਵਿੱਚ ਰਹਿੰਦੇ ਵੀ ਪੜ੍ਹ ਸਕਦੇ
ਹੋ। ਇੰਨੀ ਸਹਿਜ ਪੜ੍ਹਾਈ ਹੈ। ਮਿਹਨਤ ਕਰ ਆਪਣੇ ਪਾਪਾਂ ਨੂੰ ਕੱਟਣਾ ਹੈ ਅਤੇ ਦੂਸਰਿਆਂ ਨੂੰ ਵੀ
ਸਮਝਾਉਣਾ ਹੈ। ਦੂਜੇ ਧਰਮ ਵਾਲਿਆਂ ਨੂੰ ਵੀ ਤੁਸੀੰ ਸਮਝਾ ਸਕਦੇ ਹੋ। ਕਿਸੇ ਨੂੰ ਵੀ ਇਹ ਦੱਸਣਾ ਹੈ -
ਤੁਸੀੰ ਆਤਮਾ ਹੋ। ਆਤਮਾ ਦਾ ਸਵਧਰਮ ਇੱਕ ਹੀ ਹੈ, ਇਸ ਵਿੱਚ ਕਦੀ ਫ਼ਰਕ ਨਹੀਂ ਪੈ ਸਕਦਾ ਹੈ। ਸ਼ਰੀਰ ਦੇ
ਹੀ ਅਨੇਕ ਧਰਮ ਹੁੰਦੇ ਹਨ। ਆਤਮਾ ਤਾਂ ਇੱਕ ਹੀ ਹੈ। ਸਭ ਇੱਕ ਹੀ ਬਾਪ ਦੇ ਬੱਚੇ ਹਨ। ਆਤਮਾਵਾਂ ਨੂੰ
ਬਾਬਾ ਨੇ ਅਡੋਪਟ ਕੀਤਾ ਹੈ ਇਸਲਈ ਬ੍ਰਹਮਾ ਮੁਖਵੰਸ਼ਾਵਲੀ ਗਾਏ ਜਾਂਦੇ ਹਨ।
ਕਿਸੇ ਨੂੰ ਵੀ ਸਮਝਾ ਸਕਦੇ
ਹੋ - ਆਤਮਾ ਦਾ ਬਾਪ ਕੌਣ ਹੈ? ਫਾਰਮ ਜੋ ਤੁਸੀੰ ਭਰਾਉਂਦੇ ਹੋ ਉਸ ਦਾ ਬੜ੍ਹਾ ਅਰਥ ਹੈ। ਬਾਪ ਤਾਂ
ਜ਼ਰੂਰ ਹੈ ਨਾ, ਜਿਸਨੂੰ ਯਾਦ ਵੀ ਕਰਦੇ ਹਨ, ਆਤਮਾ ਆਪਣੇ ਬਾਪ ਨੂੰ ਯਾਦ ਕਰਦੀ ਹੈ। ਅੱਜਕਲ ਤਾਂ ਭਾਰਤ
ਵਿੱਚ ਕਿਸੇ ਨੂੰ ਵੀ ਫਾਦਰ ਕਹਿ ਦਿੰਦੇ ਹਨ। ਮੇਅਰ ਨੂੰ ਵੀ ਫਾਦਰ ਕਹਿਣਗੇ। ਪਰੰਤੂ ਆਤਮਾ ਦਾ ਬਾਪ
ਕੌਣ ਹੈ, ਉਸਨੂੰ ਜਾਣਦੇ ਨਹੀਂ ਹਨ। ਗਾਉਂਦੇ ਵੀ ਹਨ ਤੁਸੀੰ ਮਾਤ - ਪਿਤਾ… ਪਰੰਤੂ ਉਹ ਕੌਣ ਹੈ, ਕਿਵ਼ੇਂ
ਦਾ ਹੈ, ਕੁਝ ਵੀ ਪਤਾ ਨਹੀਂ। ਭਾਰਤ ਵਿੱਚ ਹੀ ਤੁਸੀਂ ਮਾਤ - ਪਿਤਾ ਕਹਿ ਬੁਲਾਉਂਦੇ ਹੋ। ਬਾਪ ਹੀ
ਇੱਥੇ ਆਕੇ ਮੁਖਵੰਸ਼ਾਵਲੀ ਰਚਦੇ ਹਨ। ਭਾਰਤ ਨੂੰ ਹੀ ਮਦਰ ਕੰਟਰੀ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਹੀ
ਸ਼ਿਵਬਾਬਾ ਮਾਤਾ - ਪਿਤਾ ਦੇ ਰੂਪ ਵਿੱਚ ਪਾਰਟ ਵਜਾਉਂਦੇ ਹਨ, ਇੱਥੇ ਹੀ ਭਗਵਾਨ ਨੂੰ ਮਾਤਾ - ਪਿਤਾ
ਦੇ ਰੂਪ ਵਿੱਚ ਯਾਦ ਕਰਦੇ ਹਨ। ਵਿਦੇਸ਼ਾਂ ਵਿੱਚ ਸਿਰ੍ਫ ਗੌਡ ਫਾਦਰ ਕਹਿ ਬੁਲਾਉਂਦੇ ਹਨ, ਪਰੰਤੂ ਮਾਤਾ
ਵੀ ਚਾਹੀਦੀ ਹੈ ਨਾ। ਜਿਸ ਤੋਂ ਬੱਚਿਆਂ ਨੂੰ ਅਡੋਪਟ ਕਰਨ। ਪੁਰਸ਼ ਵੀ ਇਸਤ੍ਰੀ ਨੂੰ ਅਡੋਪਟ ਕਰਦੇ ਹਨ
ਫਿਰ ਉਨ੍ਹਾਂ ਤੋਂ ਬੱਚੇ ਪੈਦਾ ਹੁੰਦੇ ਹਨ। ਰਚਨਾ ਰਚੀ ਜਾਂਦੀ ਹੈ। ਇੱਥੇ ਵੀ ਇਸ ਵਿੱਚ ਪਰਮਪਿਤਾ
ਪਰਮਾਤਮਾ ਬਾਪ ਪ੍ਰਵੇਸ਼ ਕਰ ਅਡੋਪਟ ਕਰਦੇ ਹਨ। ਬੱਚੇ ਪੈਦਾ ਹੁੰਦੇ ਹਨ ਇਸਲਈ ਇਨ੍ਹਾਂ ਨੂੰ ਮਾਤਾ -
ਪਿਤਾ ਕਿਹਾ ਜਾਂਦਾ ਹੈ। ਉਹ ਹੈ ਆਤਮਾਵਾਂ ਦਾ ਬਾਪ ਫਿਰ ਇੱਥੇ ਆਕੇ ਉਤਪਤੀ ਕਰਦੇ ਹਨ। ਇੱਥੇ ਤੁਸੀਂ
ਬੱਚੇ ਬਣਦੇ ਹੋ ਤਾਂ ਫਾਦਰ ਅਤੇ ਮਦਰ ਕਿਹਾ ਜਾਂਦਾ ਹੈ। ਉਹ ਤਾਂ ਹੈ ਸਵੀਟ ਹੋਮ, ਜਿੱਥੇ ਸਭ ਆਤਮਾਵਾਂ
ਰਹਿੰਦੀਆਂ ਹਨ। ਉੱਥੇ ਵੀ ਬਾਪ ਦੇ ਬਿਗਰ ਕੋਈ ਲੈ ਜਾ ਨਾ ਸਕੇ। ਕੋਈ ਵੀ ਮਿਲੇ ਤਾਂ ਬੋਲੋ ਤੁਸੀਂ
ਸਵੀਟ ਹੋਮ ਜਾਣਾ ਚਾਉਂਦੇ ਹੋ? ਫਿਰ ਪਾਵਨ ਜ਼ਰੂਰ ਬਣਨਾ ਪਵੇ। ਹਾਲੇ ਤੁਸੀਂ ਪਤਿਤ ਹੋ, ਇਹ ਹੈ ਹੀ
ਆਇਰਨ ਏਜ਼ਡ ਤਮੋਪ੍ਰਧਾਨ ਦੁਨੀਆ। ਹੁਣ ਤੁਹਾਨੂੰ ਜਾਣਾ ਹੈ ਵਾਪਿਸ ਘਰ। ਆਇਰਨ ਏਜ਼ਡ ਆਤਮਾਵਾਂ ਤੇ
ਵਾਪਿਸ ਘਰ ਜਾ ਨਹੀਂ ਸਕਣ। ਆਤਮਾਵਾਂ ਸਵੀਟ ਹੋਮ ਵਿੱਚ ਪਵਿੱਤਰ ਹੀ ਰਹਿੰਦੀਆਂ ਹਨ ਤਾਂ ਹੁਣ ਬਾਪ
ਸਮਝਾਉਂਦੇ ਹਨ, ਬਾਪ ਦੀ ਯਾਦ ਨਾਲ ਹੀ ਵਿਕਰਮ ਵਿਨਾਸ਼ ਹੋਣਗੇ। ਕੋਈ ਵੀ ਦੇਹਧਾਰੀ ਨੂੰ ਯਾਦ ਨਾ ਕਰੋ।
ਬਾਪ ਨੂੰ ਜਿਨ੍ਹਾਂ ਯਾਦ ਕਰੋਗੇ ਉਨ੍ਹਾਂ ਪਾਵਨ ਬਣੋਗੇ ਅਤੇ ਫਿਰ ਉੱਚ ਪਦਵੀ ਪਾਉਣਗੇ ਨੰਬਰਵਾਰ।
ਲਕਸ਼ਮੀ - ਨਾਰਾਇਣ ਦੇ ਚਿੱਤਰ ਤੇ ਕੋਈ ਨੂੰ ਵੀ ਸਮਝਾਉਣਾ ਸਹਿਜ ਹੈ। ਭਾਰਤ ਵਿੱਚ ਇਨ੍ਹਾਂ ਦਾ ਰਾਜ
ਸੀ। ਇਹ ਜਦੋਂ ਰਾਜ ਕਰਦੇ ਸਨ ਤਾਂ ਵਿਸ਼ਵ ਵਿਚ ਸ਼ਾਂਤੀ ਸੀ। ਵਿਸ਼ਵ ਵਿੱਚ ਸ਼ਾਂਤੀ ਬਾਪ ਹੀ ਕਰ ਸਕਦੇ ਹਨ
ਹੋਰ ਕਿਸੇ ਦੀ ਤਾਕਤ ਨਹੀਂ। ਹੁਣ ਬਾਪ ਸਾਨੂੰ ਰਾਜਯੋਗ ਸਿਖਾ ਰਹੇ ਹਨ, ਨਵੀਂ ਦੁਨੀਆਂ ਦੇ ਲਈ ਰਾਜਾਵਾਂ
ਦਾ ਰਾਜਾ ਕਿਵ਼ੇਂ ਬਣ ਸਕਦੇ ਹਨ ਉਹ ਦਸੱਦੇ ਹਨ। ਬਾਪ ਹੀ ਨਾਲੇਜਫੁਲ ਹੈ। ਪਰੰਤੂ ਉਨ੍ਹਾਂ ਵਿੱਚ
ਕਿਹੜੀ ਨਾਲੇਜ ਹੈ, ਇਹ ਕੋਈ ਨਹੀਂ ਜਾਣਦੇ ਹਨ। ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦੀ ਹਿਸਟਰੀ -
ਜੋਗ੍ਰਾਫੀ ਬੇਹੱਦ ਦਾ ਬਾਪ ਹੀ ਸੁਣਾਉਂਦੇ ਹਨ। ਮਨੁੱਖ ਤਾਂ ਕਦੇ ਕਹਿਣਗੇ ਸ੍ਰਵਵਿਆਪੀ ਹੈ ਜਾਂ
ਕਹਿੰਦੇ ਸਭਦੇ ਅੰਦਰ ਨੂੰ ਜਾਨਣ ਵਾਲਾ ਹੈ। ਫਿਰ ਆਪਣੇ ਨੂੰ ਤਾਂ ਕਹਿ ਨਾ ਸਕਣ। ਇਹ ਸਭ ਗੱਲਾਂ ਬਾਪ
ਬੈਠ ਸਮਝਾਉਂਦੇ ਹਨ। ਚੰਗੀ ਤਰ੍ਹਾਂ ਧਾਰਨ ਕਰ ਹਰਸ਼ਿਤ ਹੋਣਾ ਹੈ। ਇਨ੍ਹਾਂ ਲਕਸ਼ਮੀ - ਨਾਰਾਇਣ ਦਾ
ਚਿੱਤਰ ਸਦਾ ਹਰਸ਼ਿਤਮੁੱਖ ਵਾਲਾ ਹੀ ਬਣਾਉਂਦੇ ਹਨ। ਸਕੂਲ ਵਿੱਚ ਉੱਚ ਦਰਜਾ ਪੜ੍ਹਨ ਵਾਲੇ ਕਿੰਨਾ
ਹਰਸ਼ਿਤ ਹੁੰਦੇ ਹਨ। ਦੂਜੇ ਵੀ ਸਮਝਣਗੇ ਇਹ ਤਾਂ ਵੱਡਾ ਇਮਤਿਹਾਨ ਪਾਸ ਕਰਦੇ ਹਨ, ਇਹ ਤਾਂ ਬਹੁਤ ਉੱਚੀ
ਪੜ੍ਹਾਈ ਹੈ। ਫਰੀ ਆਦਿ ਦੀ ਕੋਈ ਗੱਲ ਨਹੀਂ, ਸਿਰ੍ਫ ਹਿਮੰਤ ਦੀ ਗੱਲ ਹੈ। ਆਪਣੇ ਨੂੰ ਆਤਮਾ ਸਮਝ
ਸਿਰ੍ਫ ਬਾਪ ਨੂੰ ਯਾਦ ਕਰਨਾ ਹੈ। ਜਿਸ ਵਿਚ ਹੀ ਮਾਇਆ ਵਿਘਨ ਪਾਉਂਦੀ ਹੈ। ਬਾਪ ਕਹਿੰਦੇ ਹਨ ਪਵਿੱਤਰ
ਬਣੋ। ਬਾਪ ਨਾਲ ਪ੍ਰਤਿਗਿਆ ਕਰ ਫਿਰ ਕਾਲਾ ਮੂੰਹ ਕਰ ਲੈਂਦੇ ਹਨ, ਬਹੁਤ ਜਬਰਦਸਤ ਮਾਇਆ ਹੈ, ਫੇਲ ਹੋ
ਜਾਂਦੇ ਹਨ ਤਾਂ ਫਿਰ ਉਨ੍ਹਾਂ ਦਾ ਨਾਮ ਨਹੀਂ ਗਾਇਆ ਜਾ ਸਕਦਾ ਹੈ। ਫਲਾਣੇ - ਫਲਾਣੇ ਸ਼ੁਰੂ ਤੋਂ ਲੈਕੇ
ਬਹੁਤ ਚੰਗੇ ਚੱਲ ਰਹੇ ਹਨ। ਮਹਿਮਾ ਗਾਈ ਜਾਂਦੀ ਹੈ। ਬਾਪ ਕਹਿੰਦੇ ਹਨ ਆਪਣੇ ਲਈ ਆਪੇ ਹੀ ਪੁਰਸ਼ਾਰਥ
ਕਰ ਰਾਜਧਾਨੀ ਪ੍ਰਾਪਤ ਕਰਨੀ ਹੈ। ਪੜ੍ਹਾਈ ਨਾਲ ਉੱਚ ਪਦ ਪਾਉਂਣਾ ਹੈ। ਇਹ ਹੈ ਹੀ ਰਾਜਯੋਗ।
ਪ੍ਰਜਾਯੋਗ ਨਹੀਂ ਹੈ। ਪਰੰਤੂ ਪ੍ਰਜਾ ਵੀ ਤਾਂ ਬਣਨਗੇ ਨਾ। ਸ਼ਕਲ ਅਤੇ ਸਰਵਿਸ ਨਾਲ ਪਤਾ ਚੱਲ ਜਾਂਦਾ
ਹੈ ਕਿ ਇਹ ਕੀ ਬਣਨ ਲਾਇਕ ਹੈ। ਘਰ ਵਿੱਚ ਸਟੂਡੈਂਟ ਦੀ ਚਾਲ - ਚਲਨ ਤੋਂ ਸਮਝ ਜਾਂਦੇ ਹਨ, ਇਹ ਫ਼ਸਟ
ਨੰਬਰ ਵਿੱਚ, ਇਹ ਥਰਡ ਨੰਬਰ ਵਿੱਚ ਆਉਣਗੇ। ਇੱਥੇ ਵੀ ਅਜਿਹੇ ਹਨ। ਜਦੋਂ ਪਿਛਾੜੀ ਵਿੱਚ ਇਮਤਿਹਾਨ
ਪੂਰਾ ਹੋਵੇਗਾ ਤਾਂ ਤੁਹਾਨੂੰ ਸਭ ਸਾਖਸ਼ਤਕਾਰ ਹੋਣਗੇ। ਸਾਖਸ਼ਤਕਾਰ ਹੋਣ ਵਿੱਚ ਕੋਈ ਦੇਰੀ ਨਹੀਂ ਲਗਦੀ
ਹੈ ਫਿਰ ਲੱਜਾ ਆਵੇਗੀ, ਅਸੀਂ ਨਾਪਾਸ ਹੋ ਗਏ। ਨਾਪਾਸ ਹੋਣ ਵਾਲੇ ਨੂੰ ਪਿਆਰ ਕੌਣ ਕਰੇਗਾ?
ਮਨੁੱਖ ਬਾਈਸਕੋਪ ਵੇਖਣ
ਵਿੱਚ ਖੁਸ਼ੀ ਦਾ ਅਨੁਭਵ ਕਰਦੇ ਹਨ ਲੇਕਿਨ ਬਾਪ ਕਹਿੰਦੇ ਹਨ ਨੰਬਰਵਨ ਗੰਦਾ ਬਨਾਉਣ ਵਾਲਾ ਹੈ ਬਾਈਸਕੋਪ।
ਉਸ ਵਿੱਚ ਜਾਣ ਵਾਲੇ ਬਹੁਤ ਕਰਕੇ ਫੇਲ ਹੋ ਡਿੱਗ ਪੈਂਦੇ ਹਨ। ਕੋਈ - ਕੋਈ ਫੀਮੇਲ ਵੀ ਅਜਿਹੀ ਹੈ ਜੋ
ਬਾਈਸਕੋਪ ਜਾਣ ਬਿਗਰ ਨੀਂਦ ਨਾ ਆਵੇ। ਬਾਈਸਕੋਪ ਵੇਖਣ ਵਾਲੇ ਅਪਵਿੱਤਰ ਬਣਨ ਦਾ ਪੁਰਸ਼ਾਰਥ ਜ਼ਰੂਰ ਕਰਣਗੇ।
ਇੱਥੇ ਜੋ ਕੁਝ ਹੋ ਰਿਹਾ ਹੈ, ਜਿਸ ਵਿਚ ਮਨੁੱਖ ਖੁਸ਼ੀ ਸਮਝਦੇ ਹਨ ਉਹ ਸਭ ਦੁੱਖ ਦੇ ਲਈ ਹਨ। ਇਹ ਹਨ
ਵਿਨਾਸ਼ੀ ਖੁਸ਼ੀਆਂ। ਅਵਿਨਾਸ਼ੀ ਖੁਸ਼ੀ, ਅਵਿਨਾਸ਼ੀ ਬਾਪ ਤੋਂ ਹੀ ਮਿਲਦੀ ਹੈ। ਤੁਸੀੰ ਸਮਝਦੇ ਹੋ ਬਾਬਾ
ਸਾਨੂੰ ਲਕਸ਼ਮੀ ਨਰਾਇਣ ਵਰਗਾ ਬਨਾਉਂਦੇ ਹਨ। ਉਵੇਂ ਪਹਿਲਾਂ ਤਾਂ 21 ਜਨਮ ਦੇ ਲਈ ਲਿਖਦੇ ਸਨ। ਹੁਣ
ਬਾਬਾ ਲਿਖਦੇ ਹਨ 50- 60 ਜਨਮ ਕਿਉਂਕਿ ਦਵਾਪਰ ਵਿੱਚ ਵੀ ਪਹਿਲਾਂ ਤਾਂ ਬਹੁਤ ਧਨਵਾਨ ਸੁੱਖੀ ਰਹਿੰਦੇ
ਹੋ ਨਾ। ਭਾਵੇਂ ਪਤਿਤ ਬਣਦੇ ਹੋ ਫਿਰ ਵੀ ਧਨ ਬਹੁਤ ਰਹਿੰਦਾ ਹੈ ਇਹ ਤਾਂ ਬਿਲਕੁਲ ਜਦੋਂ ਤਮੋਪ੍ਰਧਾਨ
ਬਣਦੇ ਹਨ ਉਦੋਂ ਦੁੱਖ ਸ਼ੁਰੂ ਹੁੰਦਾ ਹੈ। ਪਹਿਲਾਂ ਤਾਂ ਸੁੱਖੀ ਰਹਿੰਦੇ ਹੋ। ਜਦੋਂ ਬਹੁਤ ਦੁੱਖੀ
ਹੁੰਦੇ ਹੋ ਉਦੋਂ ਬਾਪ ਆਉਂਦੇ ਹਨ। ਮਹਾ ਅਜਾਮਿਲ ਪਾਪੀਆਂ ਦਾ ਵੀ ਉੱਧਾਰ ਕਰਦੇ ਹਨ। ਬਾਪ ਕਹਿੰਦੇ ਹਨ
ਮੈਂ ਸਭ ਨੂੰ ਲੈ ਜਾਵਾਂਗਾ ਮੁਕਤੀਧਾਮ। ਫ਼ਿਰ ਸਤਿਯੁਗ ਦੀ ਰਾਜਾਈ ਵੀ ਤੁਹਾਨੂੰ ਦਿੰਦਾ ਹਾਂ। ਸਭ ਦਾ
ਕਲਿਆਣ ਤਾਂ ਹੁੰਦਾ ਹੈ ਨਾ। ਸਭਨੂੰ ਆਪਣੇ ਠਿਕਾਣੇ ਪਹੁੰਚਾ ਦਿੰਦੇ ਹਨ। ਸ਼ਾਂਤੀ ਵਿੱਚ ਜਾਂ ਸੁੱਖ
ਵਿੱਚ। ਸਤਿਯੁਗ ਵਿੱਚ ਸਭਨੂੰ ਸੁੱਖ ਰਹਿੰਦਾ ਹੈ। ਸ਼ਾਂਤੀਧਾਮ ਵਿੱਚ ਵੀ ਸੁੱਖੀ ਰਹਿੰਦੇ ਹਨ। ਕਹਿੰਦੇ
ਹਨ ਵਿਸ਼ਵ ਵਿੱਚ ਸ਼ਾਂਤੀ ਹੋਵੇ। ਬੋਲੋ, ਇਨ੍ਹਾਂ ਲਕਸ਼ਮੀ - ਨਰਾਇਣ ਦਾ ਜਦੋਂ ਰਾਜ ਸੀ ਤਾਂ ਵਿਸ਼ਵ ਵਿੱਚ
ਸ਼ਾਂਤੀ ਸੀ ਨਾ। ਦੁੱਖ ਦੀ ਗੱਲ ਹੋ ਨਹੀਂ ਸਕਦੀ। ਨਾ ਦੁੱਖ, ਨਾ ਅਸ਼ਾਂਤੀ। ਇੱਥੇ ਤਾਂ ਘਰ - ਘਰ ਵਿੱਚ
ਅਸ਼ਾਂਤੀ ਹੈ। ਦੇਸ਼ - ਦੇਸ਼ ਵਿੱਚ ਅਸ਼ਾਂਤੀ ਹੈ। ਸਾਰੇ ਵਿਸ਼ਵ ਵਿੱਚ ਹੀ ਅਸ਼ਾਂਤੀ ਹੈ। ਕਿੰਨੇ ਟੁਕੜੇ -
ਟੁਕੜੇ ਹੋਏ ਪਏ ਹਨ। ਕਿੰਨੀ ਪ੍ਰਫੈਕਸ਼ਨ ਹੈ। 100 ਮਾਈਲ ਤੇ ਭਾਸ਼ਾ ਵੱਖ। ਹੁਣ ਕਹਿੰਦੇ ਹਨ ਭਾਰਤ ਦੀ
ਪ੍ਰਾਚੀਨ ਭਾਸ਼ਾ ਸੰਸਕ੍ਰਿਤ ਹੈ। ਹੁਣ ਆਦਿ ਸਨਾਤਨ ਧਰਮ ਦਾ ਹੀ ਕਿਸੇ ਨੂੰ ਪਤਾ ਨਹੀਂ ਹੈ ਤਾਂ ਕਿਵ਼ੇਂ
ਕਹਿੰਦੇ ਕਿ ਇਹ ਪ੍ਰਾਚੀਨ ਭਾਸ਼ਾ ਹੈ। ਤੁਸੀੰ ਦੱਸ ਸਕਦੇ ਹੋ ਆਦਿ ਸਨਾਤਨ ਦੇਵੀ - ਦੇਵਤਾ ਧਰਮ ਕਦੋਂ
ਸੀ? ਤੁਹਾਡੇ ਵਿੱਚ ਵੀ ਨੰਬਰਵਾਰ ਹਨ। ਕੋਈ ਤਾਂ ਡਲਹੈਡ ਵੀ ਹੁੰਦੇ ਹਨ। ਵੇਖਣ ਵਿੱਚ ਵੀ ਆਉਂਦਾ ਹੈ
ਇਹ ਪਥਰਬੁੱਧੀ ਹਨ। ਅਗਿਆਨ ਕਾਲ ਵਿੱਚ ਵੀ ਕਹਿੰਦੇ ਹਨ ਨਾ - ਹੇ ਭਗਵਾਨ ਇਨ੍ਹਾਂ ਦੀ ਬੁੱਧੀ ਦਾ ਤਾਲਾ
ਖੋਲੋ।
ਬਾਪ ਤੁਹਾਨੂੰ ਸਾਰੇ
ਬੱਚਿਆਂ ਨੂੰ ਗਿਆਨ ਦੀ ਰੋਸ਼ਨੀ ਦਿੰਦੇ ਹਨ ਉਸ ਨਾਲ ਤਾਲਾ ਖੁਲ੍ਹਦਾ ਜਾਂਦਾ ਹੈ। ਫਿਰ ਵੀ ਕੋਈ - ਕੋਈ
ਦੀ ਬੁੱਧੀ ਖੁਲ੍ਹਦੀ ਨਹੀਂ। ਕਹਿੰਦੇ ਹਨ ਬਾਬਾ ਤੁਸੀਂ ਬੁਧੀਵਾਨਾਂ ਦੀ ਬੁੱਧੀ ਹੋ। ਸਾਡੇ ਪਤੀ ਦੀ
ਬੁੱਧੀ ਦਾ ਤਾਲਾ ਖੋਲੋ। ਬਾਪ ਕਹਿੰਦੇ ਹਨ ਇਸਲਈ ਮੈਂ ਥੋੜ੍ਹੀ ਨਾ ਆਇਆ ਹਾਂ, ਜੋ ਇੱਕ - ਇੱਕ ਦੀ
ਬੁੱਧੀ ਦਾ ਤਾਲਾ ਬੈਠ ਖੋਲਾਂ। ਫਿਰ ਤਾਂ ਸਭ ਦੀ ਬੁੱਧੀ ਖੁਲ ਜਾਵੇ। ਸਭ ਮਹਾਰਾਜਾ - ਮਹਾਰਾਣੀ ਬਣ
ਜਾਣ। ਅਸੀਂ ਕਿਵੇਂ ਸਭ ਦਾ ਤਾਲਾ ਖੋਲਾਂਗੇ। ਉਨ੍ਹਾਂ ਨੇ ਸਤਿਯੁਗ ਵਿੱਚ ਅਉਣਾ ਹੀ ਨਹੀਂ ਹੋਵੇਗਾ
ਤਾਂ ਮੈਂ ਤਾਲਾ ਕਿਵ਼ੇਂ ਖੋਲਾਂਗਾ! ਡਰਾਮੇ ਅਨੁਸਾਰ ਸਮੇਂ ਤੇ ਹੀ ਉਨ੍ਹਾਂ ਦੀ ਬੁੱਧੀ ਖੁਲ੍ਹੇਗੀ।
ਮੈਂ ਕਿਵ਼ੇਂ ਖੋਲਾਂਗਾ! ਡਰਾਮਾ ਦੇ ਉਪਰ ਵੀ ਹੈ ਨਾ। ਸਭ ਫੁਲ ਪਾਸ ਥੋੜ੍ਹੀ ਹੁੰਦੇ ਹਨ। ਸਕੂਲ ਵਿੱਚ
ਵੀ ਨੰਬਰਵਾਰ ਹੁੰਦੇ ਹਨ। ਇਹ ਵੀ ਪੜ੍ਹਾਈ ਹੈ। ਪ੍ਰਜਾ ਵੀ ਬਣਨਾ ਹੈ। ਸਭਦਾ ਤਾਲਾ ਖੁਲ ਜਾਵੇ ਤਾਂ
ਪ੍ਰਜਾ ਕਿਥੋਂ ਆਵੇਗੀ। ਇਹ ਤਾਂ ਕਾਇਦਾ ਨਹੀਂ। ਤੁਸੀਂ ਬੱਚਿਆਂ ਨੇ ਪੁਰਸ਼ਾਰਥ ਕਰਨਾ ਹੈ। ਹਰ ਇੱਕ ਦੇ
ਪੁਰਸ਼ਾਰਥ ਤੋਂ ਜਾਣਿਆ ਜਾਂਦਾ ਹੈ, ਜੋ ਚੰਗੀ ਤਰ੍ਹਾਂ ਪੜ੍ਹਦੇ ਹਨ, ਉਨ੍ਹਾਂ ਨੂੰ ਇੱਥੇ - ਉੱਥੇ
ਬੁਲਾਇਆ ਜਾਂਦਾ ਹੈ। ਬਾਬਾ ਜਾਣਦੇ ਹਨ ਕੌਣ - ਕੌਣ ਚੰਗੀ ਤਰ੍ਹਾਂ ਸਰਵਿਸ ਕਰ ਰਹੇ ਹਨ। ਬੱਚਿਆਂ ਨੂੰ
ਚੰਗੀ ਤਰ੍ਹਾਂ ਪੜ੍ਹਨਾ ਹੈ। ਚੰਗੀ ਤਰ੍ਹਾਂ ਪੜ੍ਹੋਗੇ ਤਾਂ ਘਰ ਲੈ ਜਾਵਾਂਗਾ ਫਿਰ ਸ੍ਵਰਗ ਵਿੱਚ ਭੇਜ
ਦੇਵਾਂਗਾ। ਨਹੀਂ ਤਾਂ ਸਜ਼ਾਵਾਂ ਬਹੁਤ ਕਠਿਨ ਹਨ। ਪਦ ਵੀ ਭ੍ਰਸ਼ਟ ਹੋ ਜਾਵੇਗਾ। ਸਟੂਡੈਂਟਸ ਨੂੰ ਟੀਚਰ
ਦਾ ਸ਼ੋ ਨਿਕਾਲਣਾ ਚਾਹੀਦਾ ਹੈ। ਗੋਲਡਨ ਏਜ਼ ਵਿੱਚ ਪਾਰਸ ਬੁੱਧੀ ਸਨ, ਹੁਣ ਹੈ ਆਇਰਨ ਏਜ਼ ਤਾਂ ਇੱਥੇ
ਗੋਲਡਨ ਏਜ਼ ਬੁੱਧੀ ਹੋ ਕਿਵ਼ੇਂ ਸਕਦੀ। ਵਿਸ਼ਵ ਵਿੱਚ ਸ਼ਾਂਤੀ ਸੀ, ਜਦਕਿ ਇੱਕ ਰਾਜ ਇੱਕ ਹੀ ਧਰਮ ਸੀ।
ਅਖ਼ਬਾਰ ਵਿੱਚ ਵੀ ਤੁਸੀੰ ਪਾ ਸਕਦੇ ਹੋ ਜਦੋਂ ਭਾਰਤ ਵਿੱਚ ਇਨ੍ਹਾਂ ਦਾ ਰਾਜ ਸੀ ਤਾਂ ਵਿਸ਼ਵ ਵਿੱਚ
ਸ਼ਾਂਤੀ ਸੀ। ਅਖ਼ੀਰ ਸਮਝਣਗੇ ਜਰੂਰ। ਤੁਸੀਂ ਬੱਚਿਆਂ ਦਾ ਨਾਮ ਬਾਲਾ ਹੋਣਾ ਹੈ। ਉਸ ਪੜ੍ਹਾਈ ਵਿੱਚ
ਕਿੰਨੀਆਂ ਕਿਤਾਬਾਂ ਆਦਿ ਪੜ੍ਹਦੇ ਹਨ। ਇੱਥੇ ਤਾਂ ਕੁਝ ਵੀ ਨਹੀਂ। ਪੜ੍ਹਾਈ ਬਿਲਕੁਲ ਸਹਿਜ ਹੈ। ਬਾਕੀ
ਯਾਦ ਵਿੱਚ ਚੰਗੇ - ਚੰਗੇ ਮਹਾਂਰਥੀ ਵੀ ਫ਼ੇਲ੍ਹ ਹਨ। ਯਾਦ ਦਾ ਜੌਹਰ ਨਹੀਂ ਹੋਵੇਗਾ ਤਾਂ ਗਿਆਨ ਤਲਵਾਰ
ਚੱਲੇਗੀ ਨਹੀਂ। ਬਹੁਤ ਯਾਦ ਕਰਨ ਤਾਂ ਜੌਹਰ ਆਵੇ। ਭਾਵੇਂ ਬੰਧਨ ਵਿੱਚ ਵੀ ਹਨ ਫਿਰ ਵੀ ਯਾਦ ਕਰਦੇ
ਰਹਿੰਦੇ ਤਾਂ ਬਹੁਤ ਫਾਇਦਾ ਹੈ। ਕਦੇ ਬਾਬਾ ਨੂੰ ਵੇਖਿਆ ਵੀ ਨਹੀਂ ਹੈ, ਯਾਦ ਵਿੱਚ ਹੀ ਪ੍ਰਾਣ ਛੱਡ
ਦਿੰਦੇ ਹਨ ਤਾਂ ਵੀ ਬਹੁਤ ਚੰਗੀ ਪਦਵੀ ਪਾ ਸਕਦੇ ਹਨ, ਕਿਉਂਕਿ ਬਹੁਤ ਯਾਦ ਕਰਦੇ ਹਨ। ਬਾਪ ਦੀ ਯਾਦ
ਵਿੱਚ ਪਿਆਰ ਦੇ ਅੱਥਰੂ ਵਗਾਉਂਦੇ ਹਨ, ਉਹ ਅੱਥਰੂ ਮੋਤੀ ਬਣ ਜਾਂਦੇ ਹਨ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਆਪਣੇ ਲਈ
ਖੁਦ ਹੀ ਪੁਰਸ਼ਾਰਥ ਕਰ ਉੱਚ ਪਦਵੀ ਪਾਉਣੀ ਹੈ। ਪੜ੍ਹਾਈ ਨਾਲ ਖੁਦ ਨੂੰ ਰਾਜਤਿਲਕ ਦੇਣਾ ਹੈ। ਗਿਆਨ
ਨੂੰ ਚੰਗੀ ਤਰ੍ਹਾਂ ਧਾਰਨ ਕਰ ਸਦਾ ਹਰਸ਼ਿਤ ਰਹਿਣਾ ਹੈ।
2. ਗਿਆਨ ਤਲਵਾਰ ਵਿੱਚ
ਯਾਦ ਦਾ ਜੌਹਰ ਭਰਨਾ ਹੈ। ਯਾਦ ਨਾਲ ਹੀ ਬੰਧਨ ਕੱਟਣੇ ਹਨ। ਕਦੇ ਵੀ ਗੰਦੇ ਬਾਈਸਕੋਪ ਵੇਖ ਆਪਣੇ
ਸੰਕਲਪਾਂ ਨੂੰ ਅਪਵਿੱਤਰ ਨਹੀਂ ਬਣਾਉਣਾ ਹੈ।
ਵਰਦਾਨ:-
ਲੌਕਿਕ ਨੂੰ ਅਲੌਕਿਕ ਵਿਚ ਬਦਲ ਕੇ ਸਭ ਕਮਜੋਰੀਆਂ ਤੋਂ ਮੁਕਤ ਹੋਣ ਵਾਲੇ ਮਾਸਟਰ ਸਰਵਸ਼ਕਤੀਮਾਨ ਭਵ।
ਜੋ ਮਾਸਟਰ ਸਰਵਸ਼ਕਤੀਮਾਨ
ਨਾਲੇਜਫੁੱਲ ਆਤਮਾਵਾਂ ਹਨ ਉਹ ਕਦੇ ਕਿਸੇ ਵੀ ਕਮਜੋਰੀ ਸਮੱਸਿਆਵਾਂ ਦੇ ਵਸ਼ੀਭੂਤ ਨਹੀਂ ਹੁੰਦੀ ਕਿਉਂਕਿ
ਉਹ ਅੰਮ੍ਰਿਤਵੇਲੇ ਤੋਂ ਜੋ ਵੀ ਵੇਖਦੇ, ਸੁਣਦੇ, ਸੋਚਦੇ ਜਾਂ ਕਰਮ ਕਰਦੇ ਹਨ ਉਸਨੂੰ ਲੌਕਿਕ ਤੋਂ
ਅਲੌਕਿਕ ਵਿਚ ਬਦਲ ਦਿੰਦੇ ਹਨ। ਕੋਈ ਵੀ ਲੌਕਿਕ ਵਿਵਹਾਰ ਨਿਮਿਤ ਮਾਤ੍ਰ ਕਰਦੇ ਹੋਏ ਅਲੌਕਿਕ ਕੰਮ ਸਦਾ
ਸਮ੍ਰਿਤੀ ਵਿੱਚ ਰਹੇ ਤਾਂ ਕਿਸੇ ਵੀ ਤਰ੍ਹਾਂ ਦੇ ਮਾਯਵੀ ਵਿਕਾਰਾਂ ਦੇ ਵਸ਼ੀਭੂਤ ਵਿਅਕਤੀ ਦੇ ਸੰਪਰਕ
ਤੋਂ ਖੁਦ ਵਸ਼ੀਭੂਤ ਨਹੀਂ ਹੋਵੋਗੇ। ਤਮੋਗੁਣੀ ਵਾਇਬ੍ਰੇਸ਼ਨ ਵਿਚ ਵੀ ਸਦਾ ਕਮਲ ਸਮਾਨ ਰਹੋਗੇ। ਲੌਕਿਕ
ਕਿਚੜ ਵਿਚ ਰਹਿੰਦੇ ਹੋਏ ਵੀ ਉਸ ਤੋਂ ਨਿਆਰੇ ਰਹੋਗੇ।
ਸਲੋਗਨ:-
ਸਰਵ ਨੂੰ
ਸੰਤੁਸ਼ਟ ਕਰੋ ਤਾਂ ਪੁਰਸ਼ਾਰਥ ਵਿਚ ਖੁਦ ਹਾਈ ਜੰਮ ਲੱਗ ਜਾਵੇਗਾ।
ਅਵਿਅਕਤ ਇਸ਼ਾਰੇ :-
ਸੰਕਲਪਾਂ ਦੀ ਸ਼ਕਤੀ ਜਮਾ ਕਰ ਸ੍ਰੇਸ਼ਠ ਸੇਵਾ ਦੇ ਨਿਮਿਤ ਬਣੋ।
ਸੰਕਲਪ ਸ਼ਕਤੀ ਜਮਾ ਕਰਨੀ
ਹੈ ਤਾਂ ਕੋਈ ਵੀ ਗੱਲ ਵੇਖਦੇ, ਸੁਣਦੇ, ਸੈਕਿੰਡ ਵਿਚ ਫੁੱਲ ਸਟਾਪ ਲਗਾਉਣ ਦਾ ਅਭਿਆਸ ਕਰੋ। ਜੇਕਰ
ਸੰਕਲਪਾਂ ਵਿਚ ਕਿਉਂ, ਕੀ ਦੀ ਕਿਉ ਲਗਾ ਦਿੱਤੀ, ਵਿਅਰਥ ਦੀ ਰਚਨਾ ਰਚ ਲਈ ਤਾਂ ਉਸ ਦੀ ਪਾਲਣਾ ਕਰਨਾ
ਪਵੇਗੀ। ਸੰਕਲਪ, ਸਮੇਂ, ਐਨਰਜੀ ਉਸ ਵਿੱਚ ਖਰਚ ਹੁੰਦੀ ਰਹੇਗੀ। ਇਸਲਈ ਹੁਣ ਇਸ ਵਿਅਰਥ ਰਚਨਾ ਦਾ ਬਰਥ
ਕੰਟਰੋਲ ਕਰੋ ਤਾਂ ਬੇਹੱਦ ਦੀ ਸੇਵਾ ਦੇ ਨਿਮਿਤ ਬਣ ਸਕੋਗੇ।