25.08.25        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਕਦਮ - ਕਦਮ ਤੇ ਜੋ ਹੁਣ ਹੈ ਉਹ ਕਲਿਆਣਕਾਰੀ ਹੈ , ਇਸ ਡਰਾਮਾ ਵਿਚ ਸਬ ਤੋਂ ਵੱਧ ਕਲਿਆਣ ਉਨ੍ਹਾਂ ਦਾ ਹੁਦਾ ਹੈ ਜੋ ਬਾਪ ਦੀ ਯਾਦ ਵਿਚ ਰਹਿੰਦੇ ਹਨ “

ਪ੍ਰਸ਼ਨ:-
ਡਰਾਮਾ ਦੀ ਕਿਸ ਨੂੰਧ ਨੂੰ ਜਾਨਣ ਵਾਲੇ ਲਈ ਬੱਚੇ ਅਪਾਰ ਖੁਸ਼ੀ ਵਿਚ ਰਹਿ ਸਕਦੇ ਹਨ ?

ਉੱਤਰ:-
ਜੋ ਜਾਣਦੇ ਹਨ ਕਿ ਡਰਾਮਾ ਅਨੁਸਾਰ ਇਸ ਪੁਰਾਣੀ ਦੁਨੀਆਂ ਦਾ ਵਿਨਾਸ਼ ਹੋਵੇਗਾ, ਨੈਚੁਰਲ ਕੈਲੈਮਿਟੀਜ਼ ਵੀ ਹੋਣਗੀਆਂ। ਪਰ ਸਾਡੀ ਰਾਜਧਾਨੀ ਤਾਂ ਸਥਾਪਨ ਹੋਣੀ ਹੀ ਹੈ, ਇਸ ਵਿੱਚ ਕੋਈ ਕੁਝ ਕਰ ਨਹੀਂ ਸਕਦਾ। ਭਾਵੇਂ ਅਵਸਥਾਵਾਂ ਥੱਲੇ ਉੱਪਰ ਹੁੰਦੀਆਂ ਰਹਿਣਗੀਆਂ, ਕਦੀ ਬਹੁਤ ਉਮੰਗ ਕਦੇ ਠੰਡੇ ਠਾਰ ਹੋ ਜਾਣਗੇ, ਇਸ ਵਿੱਚ ਮੁੰਝਣਾ ਨਹੀਂ ਹੈ। ਸਾਰੀਆਂ ਆਤਮਾਵਾਂ ਦਾ ਬਾਪ ਭਗਵਾਨ ਸਾਨੂੰ ਪੜ੍ਹਾ ਰਹੇ ਹਨ, ਇਸ ਖੁਸ਼ੀ ਵਿੱਚ ਰਹਿਣਾ ਹੈ।

ਗੀਤ:-
ਮਹਫ਼ਿਲ ਵਿੱਚ ਜਲ ਉਠੀ ਸ਼ਮਾ...

ਓਮ ਸ਼ਾਂਤੀ
ਮਿੱਠੇ - ਮਿੱਠੇ ਨੰਬਰਵਾਰ ਪੁਰਸ਼ਾਰਥ ਅਨੁਸਾਰ ਚੇਤੰਨ ਪਰਵਾਨਿਆਂ ਨੂੰ ਬਾਬਾ ਯਾਦ ਪਿਆਰ ਦੇ ਰਹੇ ਹਨ। ਤੁਸੀਂ ਸਭ ਹੋ ਚੇਤੰਨ ਪਰਵਾਨੇ। ਬਾਪ ਨੂੰ ਸ਼ਮਾ ਵੀ ਕਹਿੰਦੇ ਹਨ, ਪਰ ਉਨ੍ਹਾਂ ਨੂੰ ਜਾਣਦੇ ਬਿਲਕੁਲ ਨਹੀਂ ਹਨ। ਸ਼ਮਾ ਕੋਈ ਵੱਡੀ ਨਹੀਂ, ਇੱਕ ਬਿੰਦੀ ਹੈ। ਕਿਸੇ ਦੀ ਬੁੱਧੀ ਵਿੱਚ ਨਹੀਂ ਹੋਵੇਗਾ ਕਿ ਅਸੀਂ ਆਤਮਾ ਬਿੰਦੀ ਹਾਂ। ਸਾਡੀ ਆਤਮਾ ਵਿੱਚ ਸਾਰਾ ਪਾਰ੍ਟ ਹੈ। ਆਤਮਾ ਤੇ ਪਰਮਾਤਮਾ ਦਾ ਨਾਲੇਜ ਹੋਰ ਕਿਸੇ ਦੀ ਬੁੱਧੀ ਵਿੱਚ ਨਹੀਂ ਹੈ। ਤੁਸੀਂ ਬੱਚਿਆਂ ਨੂੰ ਹੀ ਬਾਪ ਨੇ ਆਕੇ ਸਮਝਾਇਆ ਹੈ ਆਤਮਾ ਦਾ ਰਿਲਾਈਜ਼ੇਸ਼ਨ ਦਿੱਤਾ ਹੈ। ਪਹਿਲੋਂ ਇਹ ਪਤਾ ਨਹੀ ਸੀ ਕਿ ਆਤਮਾ ਕੀ ਹੈ, ਪ੍ਰਮਾਤਮਾ ਕੀ ਹੈ! ਇਸ ਲਈ ਦੇਹ -ਅਭਿਮਾਨ ਦੇ ਕਾਰਣ ਬੱਚਿਆਂ ਵਿਚ ਮੋਹ ਵੀ ਹੈ, ਵਿਕਾਰ ਵੀ ਬਹੁਤ ਹਨ। ਭਾਰਤ ਕਿੰਨਾ ਉੱਚਾ ਸੀ ਵਿਕਾਰ ਦਾ ਨਾਮ ਵੀ ਨਹੀਂ ਸੀ। ਉਹ ਸੀ ਵਾਈਸਲੈਸ ਭਾਰਤ, ਹੁਣ ਹੈ ਵਿਸ਼ਸ਼ ਭਾਰਤ। ਕੋਈ ਵੀ ਮਨੁੱਖ ਇਵੇਂ ਨਹੀਂ ਕਹਿਣਗੇ ਜਿਵੇਂ ਬਾਪ ਸਮਝਾਉਂਦੇ ਹਨ ਅੱਜ ਤੋਂ 5 ਹਜ਼ਾਰ ਵਰ੍ਹੇ ਪਹਿਲੇ ਅਸੀਂ ਇਸ ਨੂੰ ਸ਼ਿਵਾਲਾ ਬਣਾਇਆ ਸੀ। ਮੈਂ ਹੀ ਸ਼ਿਵਾਲਾ ਸਥਾਪਨ ਕੀਤਾ ਸੀ। ਕਿਵੇਂ? ਉਹ ਵੀ ਤੁਸੀਂ ਹੁਣ ਸਮਝ ਰਹੇ ਹੋ। ਤੁਸੀਂ ਜਾਣਦੇ ਹੋ ਕਦਮ ਕਦਮ ਤੇ ਜੋ ਹੁੰਦਾ ਹੈ ਉਹ ਕਲਿਆਣਕਾਰੀ ਹੀ ਹੈ ਇੱਕ -ਇੱਕ ਦਿਨ ਜਿਆਦਾ ਕਲਿਆਣਕਾਰੀ ਹੈ ਜੋ ਬਾਪ ਨੂੰ ਚੰਗੀ ਰੀਤੀ ਯਾਦ ਕਰ ਆਪਣਾ ਵੀ ਕਲਿਆਣ ਕਰਦੇ ਰਹਿੰਦੇ ਹਨ। ਇਹ ਹੈ ਹੀ ਕਲਿਆਣਕਾਰੀ ਪੁਰਸ਼ੋਤਮ ਬਣਨ ਦਾ ਯੁਗ। ਬਾਪ ਦੀ ਕਿੰਨੀ ਮਹਿਮਾ ਹੈ। ਤੁਸੀਂ ਜਾਣਦੇ ਹੋ ਹੁਣ ਸੱਚੀ - ਸੱਚੀ ਭਾਗਵਤ ਚੱਲ ਰਹੀ ਹੈ। ਦਵਾਪਰ ਵਿੱਚ ਜੱਦ ਭਗਤੀ ਮਾਰਗ ਸ਼ੁਰੂ ਹੁੰਦਾ ਹੈ ਤਾਂ ਪਹਿਲੇ ਪਹਿਲੇ ਤੁਸੀਂ ਵੀ ਹੀਰਿਆਂ ਦਾ ਲਿੰਗ ਬਣਾ ਕੇ ਪੂਜਾ ਕਰਦੇ ਹੋ। ਹੁਣ ਤੁਹਾਨੂੰ ਸਮ੍ਰਿਤੀ ਆਈ ਹੈ, ਅਸੀਂ ਜੱਦ ਪੁਜਾਰੀ ਬਣੇ ਸੀ ਤੱਦ ਮੰਦਿਰ ਬਣਾਏ ਸੀ। ਹੀਰੇ ਮਾਣਿਕ ਦਾ ਬਣਾਉਂਦੇ ਸੀ। ਉਹ ਚਿੱਤਰ ਤਾ ਹੁਣ ਮਿਲ ਨਹੀਂ ਸਕਦੇ। ਇੱਥੇ ਤਾਂ ਇਹ ਲੋਕ ਚਾਂਦੀ ਆਦਿ ਦਾ ਬਣਾ ਕੇ ਪੂਜਾ ਕਰਦੇ ਹਨ। ਇਹੋ ਜਿਹੇ ਪੁਜਾਰੀਆਂ ਦਾ ਮਾਨ ਵੀ ਵੇਖੋ ਕਿੰਨਾ ਹੈ। ਸ਼ਿਵ ਦੀ ਪੂਜਾ ਤਾਂ ਸਭ ਕਰਦੇ ਹਨ ਪਰ ਅਵਿੱਭਚਾਰੀ ਪੂਜਾ ਤਾਂ ਹੈ ਨਹੀਂ।

ਇਹ ਵੀ ਬੱਚੇ ਜਾਣਦੇ ਹਨ ਵਿਨਾਸ਼ ਵੀ ਹੋਣ ਵਾਲਾ ਹੈ ਜਰੂਰ, ਤਿਆਰੀਆਂ ਹੋ ਰਹੀਆਂ ਹਨ। ਨੈਚੁਰਲ ਕੈਲੈਮਿਟੀਜ਼ ਦੀ ਵੀ ਡਰਾਮਾ ਵਿੱਚ ਨੂੰਧ ਹੈ। ਕੋਈ ਕਿੰਨਾ ਵੀ ਮੱਥਾ ਮਾਰੇ ਤੁਹਾਡੀ ਰਾਜਧਾਨੀ ਤਾਂ ਸਥਾਪਨ ਹੋਣੀ ਹੈ। ਕਿਸੇ ਦੀ ਵੀ ਤਾਕਤ ਨਹੀਂ ਜੋ ਇਸ ਵਿੱਚ ਕੁਝ ਕਰ ਸਕੇ। ਬਾਕੀ ਅਵਸਥਾਵਾਂ ਤਾਂ ਉਪਰ ਥੱਲੇ ਹੋਣਗੀਆਂ ਹੀ। ਇਹ ਹੈ ਬਹੁਤ ਵੱਡੀ ਕਮਾਈ। ਕਦੇ ਤੁਸੀਂ ਬਹੁਤ ਖੁਸ਼ੀ ਵਿੱਚ ਚੰਗੇ ਖਿਆਲਾਤ ਵਿੱਚ ਰਹੋਗੇ, ਕਦੀ ਠੰਡੇ ਪੈ ਜਾਓਗੇ। ਯਾਤਰਾ ਵਿੱਚ ਵੀ ਥੱਲੇ ਉੱਪਰ ਹੁੰਦੇ ਹਨ, ਇਸ ਵਿੱਚ ਵੀ ਇਵੇਂ ਹੁੰਦਾ ਹੈ। ਕਦੇ ਤਾਂ ਸਵੇਰੇ ਉੱਠ ਬਾਪ ਨੂੰ ਯਾਦ ਕਰਨ ਨਾਲ ਬਹੁਤ ਖੁਸ਼ੀ ਹੁੰਦੀ ਹੈ! ਬਾਬਾ ਸਾਨੂੰ ਪੜ੍ਹਾ ਰਹੇ ਹਨ। ਵੰਡਰ ਹੈ ਸਾਰੀਆਂ ਆਤਮਾਂ ਦਾ ਬਾਪ ਭਗਵਾਨ ਸਾਨੂੰ ਪੜ੍ਹਾ ਰਹੇ ਹਨ। ਉਨ੍ਹਾਂ ਨੇ ਫਿਰ ਕ੍ਰਿਸ਼ਨ ਨੂੰ ਭਗਵਾਨ ਸਮਝ ਲਿਆ ਹੈ। ਸਾਰੀ ਦੁਨੀਆਂ ਵਿੱਚ ਗੀਤਾ ਦਾ ਬਹੁਤ ਮਾਨ ਹੈ ਕਿਓਂਕਿ ਭਗਵਾਨੁਵਾਚ ਹੈ ਨਾ ਪਰ ਇਹ ਕਿਸੇ ਨੂੰ ਪਤਾ ਨਹੀਂ ਕਿ ਭਗਵਾਨ ਕਿਸ ਨੂੰ ਕਿਹਾ ਜਾਂਦਾ ਹੈ। ਭਾਵੇਂ ਕਿੰਨੀ ਵੀ ਪੋਜ਼ੀਸ਼ਨ ਵਾਲੇ ਵੱਡੇ - ਵੱਡੇ ਵਿਦਵਾਨ, ਪੰਡਿਤ ਆਦਿ ਹਨ, ਕਹਿੰਦੇ ਹਨ ਗੌਡ ਫਾਦਰ ਨੂੰ ਯਾਦ ਕਰਦੇ ਹਾਂ ਪਰ ਉਹ ਕਦੋਂ ਆਇਆ ਕੀ ਆਕੇ ਕੀਤਾ ਇਹ ਸਭ ਭੁੱਲ ਗਏ ਹਨ। ਬਾਪ ਸਭ ਗੱਲਾਂ ਸਮਝਾਉਂਦੇ ਰਹਿੰਦੇ ਹਨ। ਡਰਾਮੇ ਵਿੱਚ ਇਹ ਸਭ ਨੂੰਧ ਹੈ। ਇਹ ਰਾਵਣ ਰਾਜ ਫਿਰ ਵੀ ਹੋਵੇਗਾ ਅਤੇ ਸਾਨੂੰ ਆਉਣਾ ਪਵੇਗਾ। ਰਾਵਣ ਹੀ ਤੁਹਾਨੂੰ ਅਗਿਆਨ ਦੇ ਘੋਰ ਹਨ੍ਹੇਰੇ ਵਿੱਚ ਸੁਲਾ ਦਿੰਦੇ ਹਨ। ਗਿਆਨ ਤਾਂ ਸਿਰਫ ਗਿਆਨ ਸਾਗਰ ਹੀ ਦੱਸਦੇ ਹਨ ਜਿਸ ਨਾਲ ਸਦਗਤੀ ਹੁੰਦੀ ਹੈ। ਸਿਵਾਏ ਬਾਪ ਦੇ ਹੋਰ ਕੋਈ ਸਦਗਤੀ ਕਰ ਨਾ ਸਕੇ। ਸਰਵ ਦਾ ਸਦਗਤੀ ਦਾਤਾ ਇੱਕ ਹੈ। ਗੀਤਾ ਦਾ ਗਿਆਨ ਜੋ ਬਾਪ ਨੇ ਸੁਣਾਇਆ ਸੀ ਉਹ ਫਿਰ ਪਰਾਏ ਲੋਪ ਹੋ ਗਿਆ। ਇਵੇਂ ਨਹੀਂ, ਕਿ ਇਹ ਗਿਆਨ ਕੋਈ ਪਰੰਪਰਾ ਤੋਂ ਚਲਿਆ ਆਉਂਦਾ ਹੈ, ਹੋਰਾਂ ਦੇ ਕੁਰਾਨ, ਬਾਈਬਲ ਆਦਿ ਚਲੇ ਆਉਂਦੇ ਹਨ, ਵਿਨਾਸ਼ ਨਹੀਂ ਹੁੰਦੇ ਹਨ। ਤੁਹਾਨੂੰ ਤਾਂ ਜੋ ਗਿਆਨ ਹੁਣ ਮੈਂ ਦਿੰਦਾ ਹਾਂ, ਇਨ੍ਹਾਂ ਦਾ ਕੋਈ ਸ਼ਾਸਤਰ ਨਹੀਂ ਬਣਦਾ ਹੈ। ਜੋ ਪਰੰਪਰਾ ਅਨਾਦਿ ਹੋ ਜਾਵੇ। ਇਹ ਤਾਂ ਤੁਸੀਂ ਲਿਖਦੇ ਹੋ ਫਿਰ ਖਤਮ ਕਰ ਦਿੰਦੇ ਹੋ। ਇਹ ਤਾਂ ਸਭ ਨੈਚੁਰਲ ਸੜ ਕੇ ਖਤਮ ਹੋ ਜਾਣਗੇ। ਬਾਪ ਨੇ ਕਲਪ ਪਹਿਲੇ ਵੀ ਕਿਹਾ ਸੀ, ਹੁਣ ਵੀ ਤੁਹਾਨੂੰ ਕਹਿ ਰਹੇ ਹਨ - ਇਹ ਗਿਆਨ ਤੁਹਾਨੂੰ ਮਿਲਦਾ ਹੈ ਫਿਰ ਜਾਕੇ ਪ੍ਰਾਲਬੱਧ ਪਾਉਂਦੇ ਹੋ ਫਿਰ ਇਸ ਗਿਆਨ ਦੀ ਲੋੜ ਨਹੀਂ ਰਹਿੰਦੀ। ਭਗਤੀ ਮਾਰਗ ਵਿੱਚ ਸਭ ਸ਼ਾਸਤਰ ਹਨ। ਬਾਬਾ ਤੁਹਾਨੂੰ ਕੋਈ ਗੀਤਾ ਪੜ੍ਹ ਕੇ ਨਹੀਂ ਸੁਣਾਉਂਦੇ ਹਨ। ਉਹ ਤਾਂ ਰਾਜਯੋਗ ਦੀ ਸਿਖਿਆ ਦਿੰਦੇ ਹਨ, ਜਿਸ ਦਾ ਫਿਰ ਭਗਤੀ ਮਾਰਗ ਵਿੱਚ ਸ਼ਾਸਤਰ ਬਣਾਉਂਦੇ ਹਨ ਤਾਂ ਅਗੜਮ ਬਗੜਮ ਕਰ ਦਿੰਦੇ ਹਨ। ਤਾਂ ਤੁਹਾਡੀ ਮੂਲ ਗੱਲ ਹੈ ਕਿ ਗੀਤਾ ਦਾ ਗਿਆਨ ਕਿਸ ਨੇ ਦਿੱਤਾ! ਉਨ੍ਹਾਂ ਦਾ ਨਾਮ ਬਦਲੀ ਕਰ ਦਿੱਤਾ ਹੈ, ਹੋਰ ਕਿਸੇ ਦੇ ਵੀ ਨਾਮ ਬਦਲੀ ਨਹੀਂ ਹੋਏ ਹਨ। ਸਭ ਦੇ ਮੁੱਖ ਧਰਮ ਸ਼ਾਸਤਰ ਹਨ ਨਾ। ਇਸ ਵਿੱਚ ਮੁੱਖ ਹੈ ਡਿਟੀਜ਼ਮ, ਇਸਲਾਮੀਜ਼ਮ, ਬੁੱਧੀਜ਼ਮ। ਭਾਵੇਂ ਕਰਕੇ ਕਈ ਕਹਿੰਦੇ ਹਨ ਪਹਿਲਾਂ ਬੁਧੀਜ਼ਮ ਹੈ ਪਿੱਛੇ ਇਸਲਾਮੀਜ਼ਮ। ਬੋਲੋ , ਇਹਨਾਂ ਗੱਲਾਂ ਨਾਲ ਗੀਤਾ ਦਾ ਕੋਈ ਤਾਲੁਕ ਨਹੀ ਹੈ। ਸਾਡਾ ਤਾ ਕੰਮ ਹੈ ਬਾਪ ਤੋਂ ਵਰਸਾ ਲੈਣ ਦਾ। ਬਾਪ ਕਿੰਨੀ ਚੰਗੀ ਤਰ੍ਹਾਂ ਸਮਝਾਉਂਦੇ ਹਨ - ਇਹ ਹੈ ਵੱਡਾ ਝਾੜ , ਚੰਗਾ ਹੈ ਜਿਵੇਂ ਫਲਾਵਰਵਾਜ਼ ਹੈ। ਤਿੰਨ ਟਿਊਬਾਂ ਨਿਕਲਦੀਆਂ ਹਨ। ਕਿੰਨਾ ਚੰਗੀ ਸਮਝ ਨਾਲ ਬਣਾਇਆ ਹੋਇਆ ਝਾੜ ਹੈ । ਕੋਈ ਵੀ ਝਟ ਸਮਝ ਜਾਣਗੇ ਕਿ ਅਸੀਂ ਕਿਸ ਧਰਮ ਦੇ ਹਾਂ । ਸਾਡਾ ਧਰਮ ਕਿਸ ਨੇ ਸਥਾਪਨ ਕੀਤਾ ? ਇਹ ਦਯਾਨੰਦ, ਅਰਵਿੰਦ ਘੋਸ ਆਦਿ ਤਾਂ ਹੁਣ ਹੋ ਕੇ ਗਏ ਹਨ । ਉਹ ਲੋਕੀ ਵੀ ਯੋਗ ਆਦਿ ਸਿਖਾਉਂਦੇ ਹਨ। ਹੈ ਸਭ ਭਗਤੀ। ਗਿਆਨ ਦਾ ਤਾ ਨਾਮ - ਨਿਸ਼ਾਨ ਨਹੀ । ਕਿੰਨੇ ਵੱਡੇ - ਵੱਡੇ ਟਾਇਟਲ ਮਿਲਦੇ ਹਨ। ਇਹ ਵੀ ਸਭ ਡਰਾਮੇ ਵਿੱਚ ਨੂੰਧ ਹਨ , ਫਿਰ ਵੀ ਹੋਵੇਗਾ - ਪੰਜ ਹਜਾਰ ਵਰ੍ਹੇ ਬਾਦ। ਸ਼ੁਰੂ ਤੋਂ ਲੈ ਕੇ ਇਹ ਚੱਕਰ ਕਿਵੇਂ ਚੱਲਿਆ ਹੈ , ਫਿਰ ਕਿਵੇਂ ਰਿਪੀਟ ਹੁੰਦਾ ਰਹਿੰਦਾ ਹੈ? ਤੁਸੀਂ ਜਾਣਦੇ ਹੋ ਹੁਣ ਦਾ ਪ੍ਰੇਜੇਂਟ ਫੇਰ ਪਾਸਟ ਹੋ ਫਿਊਚਰ ਹੋ ਜਾਵੇਗਾ। ਪਾਸਟ, ਪ੍ਰੇਜੇਂਟ, ਫਿਊਚਰ। ਜੋ ਪਾਸਟ ਹੋ ਜਾਂਦਾ ਹੈ ਉਹ ਫੇਰ ਫਿਊਚਰ ਹੋ ਜਾਂਦਾ ਹੈ । ਇਸ ਸਮੇਂ ਤੁਹਾਨੂੰ ਨਾਲੇਜ ਮਿਲਦੀ ਹੈ । ਫਿਰ ਤੁਸੀਂ ਰਜਾਈ ਲੈਂਦੇ ਹੋ ਇਨ੍ਹਾਂ ਦੇਵਤਾਵਾਂ ਦਾ ਰਾਜ ਸੀ ਨਾ । ਉਸ ਸਮੇਂ ਹੋਰ ਕੋਈ ਰਾਜ ਨਹੀ ਸੀ । ਇਹ ਵੀ ਇਕ ਕਹਾਣੀ ਦੀ ਤਰ੍ਹਾਂ ਦੱਸੋ। ਬੜੀ ਸੁੰਦਰ ਕਹਾਣੀ ਬਣ ਜਾਵੇਗੀ। ਲਾਂਗ - ਲਾਂਗ ਪੰਜ ਹਜ਼ਾਰ ਵਰ੍ਹੇ ਪਹਿਲਾ ਇਹ ਭਾਰਤ ਸਤਯੁਗ ਸੀ। ਕੋਈ ਧਰਮ ਨਹੀ ਸੀ, ਸਿਰਫ ਦੇਵੀ ਦੇਵਤਾਵਾਂ ਦਾ ਹੀ ਰਾਜ ਸੀ। ਉਹਨਾਂ ਨੂੰ ਸੂਰਜ ਵੰਸ਼ੀ ਰਾਜ ਕਿਹਾ ਜਾਂਦਾ ਸੀ। ਲਾਕਸ਼ਮੀ - ਨਾਰਾਇਣ ਦਾ ਰਾਜ ਚੱਲਿਆ 1250 ਵਰ੍ਹੇ, ਫਿਰ ਉਹਨਾਂ ਨੇ ਰਾਜ ਦਿੱਤਾ ਦੂਸਰੇ ਭਰਾਵਾਂ ਸ਼ਤ੍ਰੀਯਾਂ ਨੂੰ ਫਿਰ ਉਹਨਾਂ ਦਾ ਰਾਜ ਚੱਲਿਆ। ਤੁਸੀਂ ਸਮਝਾ ਸਕਦੇ ਹੋ ਕਿ ਬਾਪ ਨੇ ਆਕੇ ਪੜ੍ਹਾਇਆ ਸੀ। ਜੋ ਚੰਗੀ ਤਰ੍ਹਾਂ ਪੜ੍ਹੇ ਉਹ ਸੂਰਜਵੰਸ਼ੀ ਬਣੇ। ਜੋ ਫੇਲ੍ਹ ਹੋਏ ਉਨ੍ਹਾਂ ਦਾ ਨਾਮ ਸ਼ਤ੍ਰੀਯ ਪਿਆ । ਬਾਕੀ ਲੜ੍ਹਾਈ ਆਦਿ ਦੀ ਗੱਲ ਨਹੀਂ ਹੈ । ਬਾਬਾ ਕਹਿੰਦੇ ਹਨ ਬੱਚੇ ਤੁਸੀਂ ਮੈਨੂੰ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋ ਜਾਣਗੇ। ਤੁਸੀਂ ਵਿਕਾਰਾਂ ਤੇ ਜਿੱਤ ਪਾਉਣੀ ਹੈ। ਬਾਪ ਨੇ ਆਰਡੀਨੈਂਸ ਕੱਢਿਆ ਹੈ, ਜੋ ਕਾਮ ਤੇ ਜਿੱਤ ਪਾਉਣਗੇ ਉਹ ਹੀ ਜਗਤਜਿੱਤ ਬਣਨਗੇ। ਪਿੱਛੋਂ ਅੱਧਾਕਲਪ ਬਾਦ ਫਿਰ ਵਾਮ ਮਾਰਗ ਵਿੱਚ ਡਿੱਗਦੇ ਹਨ। ਉਨ੍ਹਾਂ ਦੇ ਵੀ ਚਿੱਤਰ ਹਨ। ਸ਼ਕਲ ਦੇਵਤਾਵਾਂ ਦੀ ਬਣੀ ਹੋਈ । ਰਾਮ ਰਾਜ ਅਤੇ ਰਾਵਣ ਰਾਜ ਅੱਧਾ - ਅੱਧਾ ਹੈ। ਉਨ੍ਹਾਂ ਦੀ ਕਹਾਣੀ ਬੈਠ ਬਣਾਉਣੀ ਚਾਹੀਦੀ ਹੈ। ਫਿਰ ਕੀ ਹੋਇਆ, ਫਿਰ ਕੀ ਹੋਇਆ। ਇਹ ਹੀ ਸਤ ਨਰਾਇਣ ਦੀ ਕਹਾਣੀ ਹੈ। ਸਤ ਤਾਂ ਇੱਕ ਹੀ ਬਾਪ ਹੈ, ਜੋ ਇਸ ਸਮੇਂ ਆਕੇ ਸਾਰੇ ਆਦਿ - ਮੱਧ - ਅੰਤ ਦੀ ਤੁਹਾਨੂੰ ਨਾਲੇਜ਼ ਦੇ ਰਹੇ ਹਨ , ਜੋ ਹੋਰ ਕੋਈ ਦੇ ਨਹੀਂ ਸਕਦਾ। ਮਨੁੱਖ ਤਾਂ ਬਾਪ ਨੂੰ ਹੀ ਨਹੀਂ ਜਾਣਦੇ। ਜਿਸ ਡਰਾਮੇ ਦੇ ਐਕਟਰ ਹਨ, ਉਸਦੇ ਕ੍ਰਿਏਟਰ - ਡਾਇਰੇਕਟਰ ਨੂੰ ਨਹੀਂ ਜਾਣਦੇ। ਤਾਂ ਬਾਕੀ ਕੌਣ ਜਾਨਣਗੇ! ਹੁਣ ਤੁਹਾਨੂੰ ਬਾਪ ਦੱਸਦੇ ਹਨ- ਡਰਾਮਾ ਅਨੁਸਾਰ ਇਹ ਫਿਰ ਵੀ ਅਜਿਹਾ ਹੋਵੇਗਾ। ਬਾਪ ਆਕੇ ਤੁਹਾਨੂੰ ਬੱਚਿਆਂ ਨੂੰ ਫਿਰ ਪੜ੍ਹਾਉਣਗੇ। ਇੱਥੇ ਦੂਜਾ ਕੋਈ ਆ ਨਹੀਂ ਸਕਦਾ। ਬਾਪ ਕਹਿੰਦੇ ਹਨ ਮੈਂ ਬੱਚਿਆਂ ਨੂੰ ਹੀ ਪੜ੍ਹਾਉਂਦਾ ਹਾ। ਕਿਸੇ ਨਵੇਂ ਨੂੰ ਇੱਥੇ ਬਿਠਾ ਨਹੀਂ ਸਕਦੇ। ਇੰਦ੍ਰਪ੍ਰਸਥ ਦੀ ਕਹਾਣੀ ਵੀ ਹੈ ਨਾ। ਨੀਲਮ ਪਰੀ, ਪੁਖਰਾਜ ਪਰੀ ਨਾਮ ਹੈ ਨਾ। ਤੁਹਾਡੇ ਵਿੱਚ ਵੀ ਕੋਈ ਹੀਰੇ ਵਰਗਾ ਰਤਨ ਹੈ। ਦੇਖੋ ਰਮੇਸ਼ ਨੇ ਅਜਿਹੀ ਗੱਲ ਕੱਡੀ ਪ੍ਰਦ੍ਰਸ਼ਨੀ ਦੀ ਜੋ ਸਭ ਦਾ ਵਿਚਾਰ ਸਾਗਰ ਮੰਥਨ ਹੋਇਆ। ਤਾਂ ਹੀਰੇ ਵਰਗਾ ਕੰਮ ਕੀਤਾ ਨਾ। ਕੋਈ ਪੁਖਰਾਜ ਹੈ, ਕੋਈ ਕੀ ਹੈ! ਕੋਈ ਤਾਂ ਬਿਲਕੁੱਲ ਕੁਝ ਨਹੀਂ ਜਾਣਦੇ। ਇਹ ਵੀ ਜਾਣਦੇ ਹੋ ਕਿ ਰਾਜਧਾਨੀ ਸਥਾਪਨ ਹੁੰਦੀ ਹੈ। ਉਸ ਵਿੱਚ ਰਾਜੇ - ਰਾਣੀਆਂ ਆਦਿ ਸਭ ਚਾਹੀਦੇ ਹਨ। ਤੁਸੀਂ ਸਮਝਦੇ ਹੋ ਅਸੀਂ ਬ੍ਰਾਹਮਣ ਸ਼੍ਰੀਮਤ ਤੇ ਪੜ੍ਹਕੇ ਵਿਸ਼ਵ ਦੇ ਮਾਲਿਕ ਬਣਦੇ ਹਾਂ। ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਇਹ ਮ੍ਰਿਤੁਲੋਕ ਖਤਮ ਹੋਣਾ ਹੈ। ਇਹ ਬਾਬਾ ਤੇ ਹੁਣੇ ਸਮਝਦੇ ਰਹਿੰਦੇ ਹਨ ਕਿ ਮੈਂ ਜਾ ਬੱਚਾ ਬਣਾਂਗਾ। ਬਚਪਨ ਦੀਆਂ ਉਹ ਗੱਲਾਂ ਹੁਣੇ ਹੀ ਸਾਮ੍ਹਣੇ ਆ ਰਹੀਆਂ ਹਨ। ਚਲਣ ਹੀ ਬਦਲ ਜਾਂਦੀ ਹੈ ਇਵੇਂ ਹੀ ਉਥੇ ਵੀ ਜਦੋਂ ਬੁੱਢੇ ਹੋਣਗੇ ਤਾਂ ਸਮਝਣਗੇ ਹੁਣ ਇਹ ਵਾਨਪ੍ਰਸਥ ਸ਼ਰੀਰ ਛੱਡ ਅਸੀਂ ਕਿਸ਼ੋਰ ਅਵਸਥਾ ਵਿੱਚ ਚਲੇ ਜਾਵਾਂਗੇ। ਬਚਪਨ ਹੈ ਸਤੋਪ੍ਰਧਾਨ ਅਵਸਥਾ ਲਕਸ਼ਮੀ - ਨਾਰਾਇਣ ਤਾਂ ਯੁਵਾ ਹਨ, ਸ਼ਾਦੀ ਕੀਤੇ ਹੋਏ ਨੂੰ ਕਿਸ਼ੋਰ ਅਵਸਥਾ ਥੋੜ੍ਹੀ ਨਾ ਕਹਾਂਗੇ। ਯੂਵਾ ਅਵਸਥਾ ਨੂੰ ਰਜੋ, ਵਰਿੱਧ ਨੂੰ ਤਮੋ ਕਹਿੰਦੇ ਹਨ ਇਸਲਈ ਕ੍ਰਿਸ਼ਨ ਤੇ ਲਵ ਜਿਆਦਾ ਰਹਿੰਦਾ ਹੈ। ਹਨ ਤਾਂ ਲਕਸ਼ਮੀ ਨਰਾਇਣ ਵੀ ਉਹ ਹੀ। ਪਰੰਤੂ ਮਨੁੱਖ ਇਹ ਗੱਲਾਂ ਨਹੀਂ ਜਾਣਦੇ ਹਨ। ਕ੍ਰਿਸ਼ਨ ਨੂੰ ਦਵਾਪਰ ਵਿਚ, ਲਕਸ਼ਮੀ - ਨਰਾਇਣ ਨੂੰ ਸਤਯੁਗ ਲੈ ਗਏ ਹਨ। ਹੁਣ ਤੁਸੀਂ ਦੇਵਤਾ ਬਣਨ ਦਾ ਪੁਰਸ਼ਾਰਥ ਕਰ ਰਹੇ ਹੋ।

ਬਾਪ ਕਹਿੰਦੇ ਹਨ ਕੁਮਾਰੀਆਂ ਨੂੰ ਤੇ ਬਹੁਤ ਖੜ੍ਹੇ ਹੋਣਾ ਚਾਹੀਦਾ ਹੈ। ਕੁਵਾਂਰੀ ਕੰਨਿਆਂ, ਅਧਰ ਕੁਵਾਂਰੀ, ਦੇਲਵੜਾ ਮੰਦਿਰ ਆਦਿ ਜੋ ਵੀ ਹਨ , ਇਹ ਤੁਹਾਡੇ ਹੀ ਐਕੁਰੇਟ ਯਾਦਗਾਰ ਹਨ। ਉਹ ਜੜ੍ਹ ਇਹ ਚੇਤੰਨ। ਤੁਸੀਂ ਇਥੇ ਚੇਤੰਨ ਵਿੱਚ ਬੈਠੇ ਹੋ, ਭਾਰਤ ਨੂੰ ਸਵਰਗ ਬਣਾ ਰਹੇ ਹੋ। ਸਵਰਗ ਤਾਂ ਇਥੇ ਹੀ ਹੋਵੇਗਾ। ਮੂਲਵਤਨ ਸੁਖਸ਼ਮਵਤਨ ਕਿਥੇ ਹਨ, ਤੁਸੀਂ ਬੱਚਿਆਂ ਨੂੰ ਸਭ ਪਤਾ ਹੈ। ਸਾਰੇ ਡਰਾਮੇ ਨੂੰ ਤੁਸੀਂ ਜਾਣਦੇ ਹੋ। ਜੋ ਪਾਸਟ ਹੋ ਗਿਆ ਹੈ ਉਹ ਫਿਰ ਫਿਊਚਰ ਹੋਵੇਗਾ ਫਿਰ ਪਾਸਟ ਹੋਵੇਗਾ। ਤੁਹਾਨੂੰ ਕੌਣ ਪੜ੍ਹਾਉਂਦੇ ਹਨ, ਇਹ ਸਮਝਾਉਣਾ ਹੈ। ਸਾਨੂੰ ਭਗਵਾਨ ਪੜ੍ਹਾਉਦੇ ਹਨ। ਬਸ ਖੁਸ਼ੀ ਵਿੱਚ ਠੰਡੇਠਾਰ ਹੋ ਜਾਣਾ ਚਾਹੀਦਾ ਹੈ। ਬਾਪ ਦੀ ਯਾਦ ਨਾਲ ਸਭ ਘੋਟਾਲੇ ਨਿਕਲ ਜਾਂਦੇ ਹਨ। ਬਾਬਾ ਸਾਡਾ ਬਾਪ ਵੀ ਹੈ, ਸਾਨੂੰ ਪੜ੍ਹਾਉਂਦੇ ਵੀ ਹਨ ਫਿਰ ਸਾਨੂੰ ਨਾਲ ਵੀ ਲੈਣ ਜਾਣਗੇ । ਆਪਣੇ ਨੂੰ ਆਤਮਾ ਸਮਝ ਪਰਮਾਤਮਾ ਬਾਪ ਨਾਲ ਅਜਿਹੀਆਂ ਗੱਲਾਂ ਕਰਨੀਆਂ ਹਨ। ਬਾਬਾ ਸਾਨੂੰ ਹੁਣੇ ਪਤਾ ਪਿਆ ਹੈ। ਬ੍ਰਹਮਾ ਅਤੇ ਵਿਸ਼ਨੂੰ ਦਾ ਵੀ ਪਤਾ ਪਿਆ ਹੈ। ਵਿਸ਼ਨੂੰ ਦੀ ਨਾਭੀ ਵਿੱਚੋ ਬ੍ਰਹਮਾ ਨਿਕਲਿਆ। ਹੁਣ ਵਿਸ਼ਨੂੰ ਵਿਖਾਉਂਦੇ ਹਨ ਸ਼ੀਰ ਸਾਗਰ ਵਿੱਚ। ਅਸਲ ਵਿੱਚ ਹਨ ਇਥੇ। ਵਿਸ਼ਨੂੰ ਤੇ ਹੋਇਆ ਰਾਜ ਕਰਨ ਵਾਲਾ। ਜੇਕਰ ਵਿਸ਼ਨੂੰ ਤੋਂ ਬ੍ਰਹਮਾ ਨਿਕਲਿਆ ਤਾਂ ਜਰੂਰ ਰਾਜ ਵੀ ਕਰੇਗਾ। ਵਿਸ਼ਨੂੰ ਦੀ ਨਾਭੀ ਵਿੱਚੋ ਨਿਕਲਿਆ ਤਾਂ ਜਿਵੇਂ ਕਿ ਬੱਚਾ ਹੋ ਗਿਆ। ਇਹ ਸਬ ਗੱਲਾਂ ਬਾਪ ਬੈਠ ਸਮਝਾਉਂਦੇ ਹਨ। ਬ੍ਰਹਮਾ ਹੀ 84 ਜਨਮ ਪੂਰੇ ਕਰ ਹੁਣ ਫਿਰ ਵਿਸ਼ਨੂਪੁਰੀ ਦੇ ਮਾਲਿਕ ਬਣਦੇ ਹਨ। ਇਹ ਗੱਲਾਂ ਵੀ ਕਈ ਪੂਰੀ ਤਰ੍ਹਾਂ ਸਮਝਦੇ ਨਹੀ ਹਨ, ਤਾਂ ਤੇ ਉਹ ਖੁਸ਼ੀ ਦਾ ਪਾਰਾ ਨਹੀ ਚੜ੍ਹਦਾ। ਗੋਪ - ਗੋਪੀਆਂ ਤਾ ਤੁਸੀਂ ਹੋ। ਸਤਯੁਗ ਵਿੱਚ ਥੋੜ੍ਹੀ ਨਾ ਹੋਣਗੇ। ਉੱਥੇ ਤਾਂ ਹੋਣਗੇ ਪ੍ਰਿੰਸ ਪ੍ਰਿੰਸੇਸ। ਗੋਪ-ਗੋਪਆਂ ਦਾ ਗੋਪੀ ਵਲੱਭ ਹੈ ਨਾ। ਪ੍ਰਜਾਪਿਤਾ ਬ੍ਰਹਮਾ ਹੈ ਸਭ ਦਾ ਬਾਪ ਉਹ ਫਿਰ ਸਬ ਅਤਮਾਵਾਂ ਦਾ ਬਾਪ ਹੈ ਨਿਰਾਕਾਰ ਸ਼ਿਵ। ਇਹ ਸਭ ਹਨ ਮੁੱਖ ਵੰਸ਼ਾਵਲੀ। ਤੁਸੀਂ ਸਭ ਬੀ.ਕੇ ਭੈਣ - ਭਰਾ ਹੋ ਗਏ। ਕ੍ਰਿਮੀਨਲ ਆਈ ਹੋ ਨਾ ਸਕੇ, ਇਸ ਵਿੱਚ ਹੀ ਮਾਇਆ ਹਾਰ ਖਵਾਉਂਦੀ ਹੈ। ਬਾਪ ਕਹਿੰਦੇ ਹਨ ਕਿ ਹੁਣ ਤੱਕ ਜੋ ਕੁੱਝ ਵੀ ਪੜ੍ਹਿਆ ਹੈ ਉਸ ਨੂੰ ਬੁੱਧੀ ਤੋਂ ਭੁੱਲ ਜਾਵੋ। ਮੈਂ ਜੋ ਸੁਣਾਉਂਦਾ ਹਾਂ ਉਹ ਪੜ੍ਹੋ। ਸੀੜੀ ਤਾਂ ਬੜੀ ਫ਼ਸਟ ਕਲਾਸ ਹੈ। ਸਾਰਾ ਮਦਾਰ ਹੈ ਇੱਕ ਗੱਲ ਤੇ। ਗੀਤਾ ਦਾ ਭਗਵਾਨ ਕੌਣ। ਕ੍ਰਿਸ਼ਨ ਨੂੰ ਭਗਵਾਨ ਕਹਿ ਨਹੀ ਸਕਦੇ। ਉਹ ਤਾ ਸ੍ਰਵਗੁਣ ਸੰਪੰਨ ਦੇਵਤਾ ਹੈ। ਉਨ੍ਹਾਂ ਦਾ ਨਾਂ ਗੀਤਾ ਵਿੱਚ ਦੇ ਦਿੱਤਾ ਹੈ। ਸਾਂਵਰਾਂ ਵੀ ਉਨ੍ਹਾਂ ਨੂੰ ਬਣਾਇਆ ਹੈ ਅਤੇ ਫਿਰ ਲੱਛਮੀ-ਨਾਰਾਇਣ ਨੂੰ ਵੀ ਸਾਂਵਰਾਂ ਕਰ ਦਿੰਦੇ ਹਨ। ਕੋਈ ਹਿਸਾਬ-ਕਿਤਾਬ ਹੈ ਨਹੀਂ। ਰਾਮਚੰਦਰ ਨੂੰ ਵੀ ਕਾਲਾ ਕਰ ਦਿੰਦੇ। ਬਾਪ ਕਹਿੰਦੇ ਹਨ ਕਾਮ ਚਿਤਾ ਤੇ ਬੈਠਨ ਨਾਲ ਕਾਲਾ ਹੋਇਆ ਹੈ। ਨਾਮ ਕਰਕੇ ਇਕ ਦਾ ਹੀ ਲਿਆ ਜਾਂਦਾ ਹੈ। ਤੁਸੀਂ ਸਭ ਬ੍ਰਾਹਮਣ ਹੋ। ਹੁਣ ਤੁਸੀਂ ਗਿਆਨ ਚਿਤਾ ਤੇ ਬੈਠਦੇ ਹੋ। ਸ਼ੂਦ੍ਰ ਕਾਮ ਚਿਤਾ ਤੇ ਬੈਠੇ ਹਨ। ਬਾਪ ਕਹਿੰਦੇ ਹਨ - ਵਿਚਾਰ ਸਾਗਰ ਮੰਥਨ ਕਰ ਯੁਕਤੀਆਂ ਕਡੋ ਕਿ ਕਿਵ਼ੇਂ ਜਗਾਈਏ? ਜਾਗਣਗੇ ਵੀ ਡਰਾਮਾ ਅਨੁਸਾਰ। ਡਰਾਮਾ ਬੜਾ ਹੋਲੀ-ਹੋਲੀ ਚੱਲਦਾ ਹੈ। ਅੱਛਾ !

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸਦਾ ਇਸੇ ਸਮ੍ਰਿਤੀ ਵਿੱਚ ਰਹਿਣਾ ਹੈ ਅਸੀਂ ਗੋਪੀ - ਵਲੱਭ ਦੀਆਂ ਗੋਪੀ-ਗੋਪੀਆਂ ਹਾਂ। ਇਸੇ ਸਮ੍ਰਿਤੀ ਵਿੱਚ ਹਮੇਸ਼ਾ ਖੁਸ਼ੀ ਦਾ ਪਾਰਾ ਚੜ੍ਹਿਆ ਰਹੇ।

2. ਹੁਣ ਤੱਕ ਜੋ ਕੁਝ ਪੜ੍ਹਿਆ ਹੈ, ਉਸਨੂੰ ਬੁੱਧੀ ਤੋਂ ਭੁੱਲ ਬਾਪ ਜੋ ਸੁਣਾਉਂਦੇ ਹਨ ਉਹ ਹੀ ਪੜ੍ਹਨਾ ਹੈ। ਅਸੀਂ ਭਰਾ - ਭੈਣ ਹਾਂ ਇਸ ਸਮ੍ਰਿਤੀ ਨਾਲ ਕ੍ਰਿਮੀਨਲ ਆਈ ਨੂੰ ਖਤਮ ਕਰਨਾ ਹੈ। ਮਾਇਆ ਤੋਂ ਹਾਰ ਨਹੀਂ ਖਾਣੀ ਹੈ।

ਵਰਦਾਨ:-
ਸੇਵਾ ਦਵਾਰਾ ਯੋਗਯੁਕਤ ਸਥਿਤੀ ਦਾ ਅਨੁਭਵ ਕਰਨ ਵਾਲੇ ਰੂਹਾਨੀ ਸੇਵਾਧਾਰੀ ਭਵ

ਬ੍ਰਾਹਮਣ ਜੀਵਨ ਸੇਵਾ ਦਾ ਜੀਵਨ ਹੈ। ਮਾਇਆ ਤੋਂ ਜਿੰਦਾ ਰਹਿਣ ਦਾ ਸ਼੍ਰੇਸ਼ਠ ਸਾਧਨ ਸੇਵਾ ਹੈ। ਸੇਵਾ ਯੋਗਯੁਕਤ ਬਣਾਉਦੀ ਹੈ ਪਰ ਸਿਰਫ਼ ਮੁਖ ਦੀ ਸੇਵਾ ਨਹੀਂ, ਸੁਣੇ ਹੋਏ ਮਧੁਰ ਬੋਲ ਦਾ ਸਵਰੂਪ ਬਣ ਸੇਵਾ ਕਰਨਾ, ਨਿ:ਸਵਾਰਥ ਸੇਵਾ ਕਰਨਾ, ਤਿਆਗ, ਤਪੱਸਿਆ, ਸਵਰੂਪ ਨਾਲ ਸੇਵਾ ਕਰਨਾ, ਹੱਦ ਦੀਆਂ ਕਾਮਨਾਵਾਂ ਤੋਂ ਪਰੇ ਨਿਸ਼ਕਾਮ ਸੇਵਾ ਕਰਨਾ - ਇਸਨੂੰ ਕਿਹਾ ਜਾਂਦਾ ਹੈ ਈਸ਼ਵਰੀ ਅਤੇ ਰੂਹਾਨੀ ਸੇਵਾ। ਮੁਖ ਦੇ ਨਾਲ ਮਨ ਦਵਾਰਾ ਸੇਵਾ ਕਰਨਾ ਮਤਲਬ ਮਨਮਨਾਭਵ ਸਥਿਤੀ ਵਿੱਚ ਸਥਿਤ ਹੋਣਾ।

ਸਲੋਗਨ:-
ਅਕ੍ਰਿਤੀ ਨੂੰ ਨਾ ਦੇਖਕੇ ਨਿਰਾਕਾਰ ਬਾਪ ਨੂੰ ਦੇਖਣਗੇ ਤਾਂ ਆਕਰਸ਼ਣ ਮੂਰਤ ਬਣ ਜਾਣਗੇ

ਅਵਿਅਕਤ ਇਸ਼ਾਰੇ :- ਸਹਿਜਯੋਗੀ ਬਣਨਾ ਹੈ ਤਾਂ ਪਰਮਾਤਮ ਪਿਆਰ ਦੇ ਅਨੁਭਵੀ ਬਣੋ।

ਬਾਪਦਾਦਾ ਦਾ ਬੱਚਿਆਂ ਨਾਲ ਐਨਾ ਪਿਆਰ ਹੈ ਜੋ ਹਰ ਇੱਕ ਬੱਚਾ ਮੇਰੇ ਤੋਂ ਵੀ ਅੱਗੇ ਹੋਵੇ। ਦੁਨੀਆਂ ਵਿੱਚ ਵੀ ਜਿਸ ਨਾਲ ਜ਼ਿਆਦਾ ਪਿਆਰ ਹੁੰਦਾ ਹੈ ਉਸਨੂੰ ਆਪਣੇ ਤੋਂ ਵੀ ਅੱਗੇ ਵਧਾਉਂਦੇ ਹਨ। ਇਹ ਹੀ ਪਿਆਰ ਦੀ ਨਿਸ਼ਾਨੀ ਹੈ। ਤਾਂ ਬਾਪਦਾਦਾ ਵੀ ਕਹਿੰਦੇ ਹਨ ਮੇਰੇ ਬੱਚਿਆਂ ਵਿੱਚ ਕੋਈ ਵੀ ਕਮੀ ਨਾ ਰਹੇ, ਸਭ ਸੰਪੂਰਨ ਅਤੇ ਸਮਾਨ ਬਣ ਜਾਣ। ਇਹ ਹੀ ਪਰਮਾਤਮ ਪਿਆਰ ਸਹਿਯੋਗੀ ਬਣਾ ਦਿੰਦਾ ਹੈ।