26.04.26     Avyakt Bapdada     Punjabi Murli     31.12.2009    Om Shanti     Madhuban


ਨਵੇਂ ਸਾਲ ਵਿਚ ਸਾਰੀਆਂ ਆਤਮਾਵਾਂ ਨੂੰ ਸੰਦੇਸ਼ ਦੇ ਕੇ ਗੋਲਡਨ ਵਰਲਡ ਦੀ ਗਿਫ਼ਟ ਦਵੋ , ਬਾਪ ਸਮਾਨ ਬਣਨ ਦੇ ਲਈ ਦੇਹੀ - ਅਭਿਮਾਨੀ ਰਹਿਣ ਦੀ ਨੇਚਰ ਨੈਚੁਰਲ ਬਣਾਓ”


ਅੱਜ ਬਾਪਦਾਦਾ ਹਰ ਇੱਕ ਬੱਚੇ ਨੂੰ ਸਨੇਹ ਅਤੇ ਬਾਪਦਾਦਾ ਦੇ ਲਵ ਵਿਚ ਲਵਲੀਨ ਸਵਰੂਪ ਵਿਚ ਵੇਖ ਰਹੇ ਹਨ। ਇੱਕ - ਇੱਕ ਬੱਚਾ ਪਰਮਾਤਮ ਪਿਆਰ ਵਿਚ ਚਮਕ ਰਿਹਾ ਹੈ। ਸਾਰੇ ਬੱਚੇ ਪਿਆਰ ਦੇ ਵਿਮਾਨ ਵਿਚ ਪਹੁੰਚ ਗਏ ਹਨ। ਉਵੇਂ ਤਾਂ ਨਵਾਂ ਸਾਲ ਮਨਾਉਣ ਦੇ ਲਈ ਆਏ ਹਨ ਲੇਕਿਨ ਸਭ ਦੇ ਨੈਣਾਂ ਵਿਚ ਕੀ ਵਿਖਾਈ ਦੇ ਰਿਹਾ ਹੈ? ਨਿਊ ਯੀਅਰ। ਨਵਾਂ ਸਾਲ ਤੇ ਨਿਮਿਤ ਮਾਤ੍ਰ ਹੈ ਲੇਕਿਨ ਤੁਹਾਡੇ ਸਭ ਦੇ ਨੈਣਾਂ ਵਿਚ ਕੀ ਉਮੰਗ ਹੈ? ਤਿੰਨ ਵਧਾਈਆਂ ਦੇ ਰਹੇ ਹਾਂ। ਇੱਕ ਆਪਣੇ ਨਵੇਂ ਜੀਵਨ ਦੀ ਵਧਾਈ ਅਤੇ ਦੂਜੀ ਯੁੱਗ ਦੀ ਵਧਾਈ ਅਤੇ ਤੀਜੀ ਬਾਪ ਅਤੇ ਪਰਿਵਾਰ ਦੇ ਮਿਲਣ ਦੀ ਵਧਾਈ। ਤੁਹਾਡੇ ਨੈਣਾਂ ਵਿਚ ਕੀ ਘੁੰਮ ਰਿਹਾ ਹੈ? ਆਪਣਾ ਨਵ ਯੁੱਗ ਸਾਮ੍ਹਣੇ ਆ ਰਿਹਾ ਹੈ ਨਾ! ਦਿਲ ਵਿਚ ਉਮੰਗ ਆ ਰਿਹਾ ਹੈ ਕਿ ਨਵਾਂ ਯੁਗ ਆਇਆ ਕਿ ਆਇਆ। ਨਵੇਂ ਯੁੱਗ ਦੀ ਚਮਕੀਲੀ ਡਰੈੱਸ ਇਤਨਾ ਸਾਮ੍ਹਣੇ ਸਪੱਸ਼ਟ ਹੈ ਕਿ ਅੱਜ ਸੰਗਮਯੁਗ ਤੇ ਹੈ ਅਤੇ ਜਲਦੀ ਨਾਲ ਇਹ ਚਮਕੀਲੀ ਡਰੈੱਸ ਪਾਉਣੀ ਹੈ। ਸਾਮ੍ਹਣੇ ਵੇਖ - ਵੇਖ ਖੁਸ਼ ਹੋ ਰਹੇ ਹਨ। ਵਿਦਾਈ ਵੀ ਦੇ ਰਹੇ ਹਨ ਅਤੇ ਵਧਾਈ ਵੀ ਲੈ ਰਹੇ ਹਨ। ਜਿਵੇਂ ਪੁਰਾਣੇ ਸਾਲ ਨੂੰ ਵਿਦਾਈ ਦਿੰਦੇ ਹਨ ਫਿਰ ਉਹ ਸਾਲ ਭੁੱਲ ਜਾਂਦਾ ਹੈ, ਨਵਾਂ ਸਾਲ ਹੀ ਸਾਮ੍ਹਣੇ ਆਉਂਦਾ ਹੈ। ਇਵੇਂ ਹੀ ਤੁਹਾਡੇ ਸਾਮ੍ਹਣੇ ਪੁਰਾਣੀ ਦੁਨੀਆ ਨੂੰ ਵਧਾਈ ਨਹੀਂ। ਲੇਕਿਨ ਨਵੀਂ ਦੁਨੀਆ ਨੂੰ ਵਧਾਈ ਦੇ ਰਹੇ ਹਨ। ਪੁਰਾਣੀ ਦੁਨੀਆ ਨੂੰ ਵਿਦਾਈ ਦੇ ਰਹੇ ਹਨ। ਤਾਂ ਅੱਜ ਸਭ ਨੂੰ ਉਮੰਗ - ਉਤਸਾਹ ਹੈ ਨਵੇਂ ਯੁੱਗ ਦਾ, ਲੋਕੀ ਵੀ ਨਵੇਂ ਵਰ੍ਹੇ ਦੀ ਵਧਾਈ ਦਿੰਦੇ ਹਨ ਅਤੇ ਨਾਲ - ਨਾਲ ਗਿਫ਼ਟ ਵੀ ਦਿੰਦੇ ਹਨ। ਤਾਂ ਬਾਪਦਾਦਾ ਵੀ ਤੁਸੀ ਬੱਚਿਆਂ ਨੂੰ ਪੁਰਾਣੇ ਸੁਭਾਅ ਸੰਸਕਾਰ ਨੂੰ ਵਿਦਾਈ ਦੇਕੇ ਨਵੀਂ ਦੁਨੀਆ ਵਿਚ ਜਾਣ ਦੀ ਗਿਫ਼ਟ ਦੇ ਰਹੇ ਹਨ, ਜਿਸ ਨਵੀਂ ਦੁਨੀਆ ਵਿਚ ਪ੍ਰਾਪਤੀ ਹੀ ਪ੍ਰਾਪਤੀ ਹੈ। ਸ਼ਾਰਟ ਵਿਚ ਇਹ ਹੀ ਕਹੀਏ ਕਿ ਅਪ੍ਰਾਪਤ ਨਹੀਂ ਕੋਈ ਵਸਤੂ ਨਵੀਂ ਦੁਨੀਆ ਵਿਚ। ਅਜਿਹੇ ਗੋਲਡਨ ਵਰਲਡ ਦੀ ਗਿਫ਼ਟ ਬਾਪਦਾਦਾ ਨੇ ਤੁਸੀ ਹਰ ਇੱਕ ਬੱਚੇ ਨੂੰ ਸੌਗ਼ਾਤ ਦੇ ਦਿੱਤੀ ਹੈ। ਤੁਹਾਨੂੰ ਵੀ ਨਸ਼ਾ ਹੈ ਨਾ ਕਿ ਅਸੀਂ ਗੋਲਡਨ ਵਰਲਡ ਦੇ ਅਧਿਕਾਰੀ ਬਣ ਰਹੇ ਹਾਂ। ਅਜਿਹੀ ਗਿਫ਼ਟ ਹੋਰ ਕੋਈ ਦੇ ਨਹੀਂ ਸਕਦੇ ਹਨ। ਬਾਪ ਨੇ ਹਰ ਇੱਕ ਬੱਚੇ ਨੂੰ ਇਹ ਡਾਇਰੈਕਸ਼ਨ ਦਿੱਤਾ ਹੈ ਕਿ ਸਾਰੀਆਂ ਆਤਮਾਵਾਂ ਨੂੰ ਇਹ ਬਾਪ ਦਾ ਵਰਸਾ ਗੋਲਡਨ ਵਰਲਡ ਦਾ ਸੰਦੇਸ਼ ਦੇਕੇ ਉਨ੍ਹਾਂ ਨੂੰ ਵੀ ਤੁਸੀ ਗਿਫ਼ਟ ਦਵੋ। ਤੁਹਾਡੇ ਕੋਲ ਕਿਹੜੀ ਗਿਫ਼ਟ ਹੈ? ਇੱਕ ਤੇ ਨਵੀਂ ਦੁਨੀਆ ਦੀ ਗਿਫ਼ਟ ਦਵੋ ਅਤੇ ਦੂਸਰਾ ਤੁਹਾਡੇ ਕੋਲ ਬਹੁਤ ਖਜਾਨੇ ਹਨ। ਗੁਣਾਂ ਦਾ ਖਜਾਨਾ, ਸ਼ਕਤੀਆਂ ਦਾ ਖਜਾਨਾ, ਸਵਮਾਨ ਦੇ ਖਜਾਨੇ, ਕਿੰਨੇ ਖਜਾਨੇ ਹਨ। ਤਾਂ ਸਭ ਨੂੰ ਕੋਈ ਨਾ ਕੋਈ ਗੁਣ। ਕੋਈ ਨਾ ਕੋਈ ਸ਼ਕਤੀ ਦੀ ਗਿਫ਼ਟ ਦਵੋ ਜਿਸ ਗਿਫ਼ਟ ਨਾਲ ਉਨ੍ਹਾਂ ਦੀ ਜੀਵਨ ਬਦਲ ਜਾਵੇ ਅਤੇ ਗੋਲਡਨ ਦੁਨੀਆ ਦੇ ਅਧਿਕਾਰੀ ਬਣ ਜਾਵੇ ਕਿਉਂਕਿ ਅੱਜਕਲ ਵੇਖ ਰਹੇ ਹੋ ਚਾਰੋਂ ਪਾਸੇ ਦੁੱਖ ਅਸ਼ਾਂਤੀ ਵਧ ਰਿਹਾ ਹੈ। ਚਾਰੋਂ ਪਾਸੇ ਹਰ ਇੱਕ ਵਿਚ ਡਰ ਅਤੇ ਚਿੰਤਾ ਹੈ। ਅਜਿਹੀਆਂ ਦੁਖੀ ਅਸ਼ਾਂਤ ਆਤਮਾਵਾਂ ਨੂੰ ਘਟ ਤੋਂ ਘਟ ਇਹ ਸੰਦੇਸ਼ ਜ਼ਰੂਰ ਦਵੋ ਕਿ ਹੁਣ ਬਾਪ ਆਏ ਹਨ ਹੁਣ ਤੋਂ ਅਵਿਨਾਸ਼ੀ ਵਰਸੇ ਦੇ ਅਧਿਕਾਰੀ ਬਣ ਜਾਵੋ। ਇਹ ਸੰਦੇਸ਼ ਹਰ ਆਤਮਾ ਨੂੰ ਦੇ ਵੀ ਰਹੇ ਹੋ ਲੇਕਿਨ ਹਾਲੇ ਵੀ ਕਈ ਬਾਪ ਦੇ ਬੱਚੇ ਸੰਦੇਸ਼ ਤੋਂ ਵੀ ਵੰਚਿਤ ਰਹੇ ਹੋਏ ਹਨ। ਫਿਰ ਵੀ ਇੱਕ ਬਾਪ ਦੇ ਬੱਚੇ ਹਨ ਨਾ ਤਾਂ ਆਪਣੇ ਭਾਈ ਭੈਣਾਂ ਨੂੰ ਇਹ ਸੰਦੇਸ਼ ਦੀ ਗਿਫ਼ਟ ਜਰੂਰ ਦਵੋ। ਕੋਈ ਵੀ ਰਹਿ ਨਹੀਂ ਜਾਏ। ਕਰ ਰਹੇ ਹਨ ਸੇਵਾ, ਬਾਪਦਾਦਾ ਬੱਚਿਆਂ ਦੀ ਸੇਵਾ ਦੇਖ ਖੁਸ਼ ਹਨ ਲੇਕਿਨ ਬਾਪ ਦੀ ਇਹ ਹੀ ਆਸ਼ਾ ਹੈ ਕਿ ਮੇਰਾ ਕੋਈ ਵੀ ਬੱਚਾ ਸੰਦੇਸ਼ ਤੋਂ ਰਹਿ ਨਹੀਂ ਜਾਵੇ। ਉਲਾਹਨਾਂ ਨਹੀਂ ਦੇਣ ਕਿ ਤੁਹਾਨੂੰ ਗੋਲਡਨ ਵਰਲਡ ਸੌਗ਼ਾਤ ਮਿਲੀ ਅਤੇ ਸਾਨੂੰ ਪਤਾ ਨਹੀਂ ਪਿਆ। ਸਾਡਾ ਬਾਪ ਆਇਆ ਲੇਕਿਨ ਸਾਨੂੰ ਸੰਦੇਸ਼ ਨਹੀਂ ਮਿਲਿਆ ਇਸਲਈ ਨਵੇਂ ਸਾਲ ਵਿਚ ਇਹ ਹੀ ਕੋਸ਼ਿਸ਼ ਕਰੋ, ਆਪਸ ਵਿੱਚ ਪਲਾਨ ਬਣਾਓ ਕਿ ਕੋਈ ਵੀ ਕੋਨਾ ਰਹਿ ਨਹੀਂ ਜਾਵੇ। ਉਲਾਹਨਾਂ ਨਹੀਂ ਮਿਲੇ ਲੇਕਿਨ ਖੁਸ਼ ਹੋ ਜਾਵੇ, ਪਤਾ ਤਾਂ ਪਵੇ ਸਾਡਾ ਬਾਪ ਆ ਗਿਆ। ਵੰਚਿਤ ਨਹੀਂ ਰਹਿ ਜਾਣ। ਤਾਂ ਇਸ ਨਵੇਂ ਸਾਲ ਵਿਚ ਕੀ ਕਰੋਂਗੇ? ਆਪਸ ਵਿੱਚ ਮਿਲਕੇ ਪਲਾਨ ਬਣਾਓ, ਬਾਪਦਾਦਾ ਨੂੰ ਹਰ ਇੱਕ ਬੱਚੇ ਦੇ ਉਪਰ ਰਹਿਮ ਆਉਂਦਾ ਹੈ। ਤਾਂ ਤੁਹਾਨੂੰ ਵੀ ਭਾਈ - ਭੈਣਾਂ ਦੇ ਉਪਰ ਹੁਣ ਵਿਸ਼ੇਸ਼ ਰਹਿਮਦਿਲ, ਕਲਿਆਣਕਾਰੀ ਸਵਰੂਪ ਧਾਰਨ ਕਰ ਸਭ ਨੂੰ ਸੰਦੇਸ਼ ਦੇਣਾ ਹੈ। ਘਟ ਤੋਂ ਘਟ ਅਜਿਹਾ ਤਾਂ ਉਲਾਹਣਾ ਨਹੀਂ ਦੇਵੇ।

ਅੱਜ ਸਾਰੇ ਬੱਚੇ ਨਵਾਂ ਸਾਲ ਮਨਾਉਣ ਦੇ ਉਮੰਗ - ਉਤਸਾਹ ਨਾਲ ਪਹੁੰਚ ਗਏ ਹਨ। ਬਾਪਦਾਦਾ ਇੱਕ - ਇੱਕ ਬੱਚੇ ਨੂੰ ਵੇਖ ਕੀ ਗੀਤ ਗਾਉਂਦੇ? ਜਾਣਦੇ ਹੋ ਨਾ! ਵਾਹ ਬੱਚੇ ਵਾਹ! ਜੋ ਪਹਿਲੀ ਵਾਰੀ ਵੀ ਆਏ ਹਨ ਉਨ੍ਹਾਂ ਨੂੰ ਵੀ ਬਾਪਦਾਦਾ ਕਹਿ ਰਹੇ ਹਨ ਕਿ ਲੱਕੀ ਹੋ ਜੋ ਸਮੇਂ ਸਮਾਪਤ ਹੋਣ ਤੋ ਪਹਿਲਾਂ ਬਾਪ ਦੇ ਬਣ ਗਏ। ਨਵੇਂ ਬੱਚਿਆਂ ਨੂੰ ਬਾਪਦਾਦਾ ਪਦਮ ਪਦਮਗੁਨਾਂ ਲੱਕੀ ਬਣਨ ਦੀ ਮੁਬਾਰਕ ਦੇ ਰਹੇ ਹਨ। ਅੱਜਕਲ ਬਾਪਦਾਦਾ ਇੱਕ ਗੱਲ ਸਾਰੇ ਬੱਚਿਆਂ ਨੂੰ ਵੇਖਣਾ ਚਾਹੁੰਦੇ ਹਨ ਜਾਣਦੇ ਹੋ ਕਿਹੜੀ? ਜਿਵੇਂ ਹਰ ਇੱਕ ਦੇ ਦਿਲ ਵਿਚ ਉਮੰਗ ਹੈ, ਲਕਸ਼ ਹੈ ਕਿ ਅਸੀਂ ਬਾਪ ਸਮਾਨ ਬਣਨ ਵਾਲੇ ਹੀ ਹਾਂ, ਬਣਨਗੇ ਨਹੀਂ, ਬਣਨ ਵਾਲੇ ਹੀ ਹਾਂ ਤਾਂ ਜਿਵੇਂ ਲਕਸ਼ ਹੈ, ਇਵੇਂ ਹੁਣ ਬਾਪਦਾਦਾ ਲਕਸ਼ ਦੇ ਨਾਲ ਲਕਸ਼ਨ ਵੀ ਵੇਖਣਾ ਚਾਹੁੰਦੇ ਹਨ। ਜਿਵੇਂ ਸਮਾਨ ਬਣਨ ਦਾ ਲਕਸ਼ ਹੈ ਇਵੇਂ ਹੀ ਸਮਾਨ ਬਣਨ ਦੇ ਲਕਸ਼ਨ ਵੀ ਹੋਣ। ਹੁਣ ਲਕਸ਼ ਬਹੁਤ ਉੱਚਾ ਹੈ ਲੇਕਿਨ ਲਕਸ਼ਨ ਤੇ ਵਿਸ਼ੇਸ਼ ਅਟੈਂਸ਼ਨ ਦੇਣਾ ਹੈ। ਸਮਾਨ, ਜਿਨਾਂ ਵੱਡਾ ਲਕਸ਼ ਉਨਾਂ ਹੀ ਵੱਡਾ ਲਕਸ਼ਨ ਹੋਵੇ। ਹੁਣ ਕੋਈ - ਕੋਈ ਬੱਚੇ ਲਕਸ਼ਨ ਧਾਰਨ ਕਰਨਾ ਚਾਹੁੰਦੇ ਹਨ ਲੇਕਿਨ ਵਿਚ - ਵਿਚ ਦੀ ਫਿਰ ਕਹਿ ਦਿੰਦੇ ਹਨ, ਚਾਹੁੰਦੇ ਬਹੁਤ ਹਨ ਪਰ.. ਤਾਂ ਇਹ ਲੇਕਿਨ ਨਿਕਲ ਜਾਵੇ। ਤੁਹਾਡੇ ਚਲਣ ਅਤੇ ਚੇਹਰਾ ਦੂਰ ਤੋਂ ਹੀ ਜਿਨਾਂ ਵੱਡਾ ਲਕਸ਼ ਹੈ, ਇਤਨੇ ਲਕਸ਼ਨ ਚੇਹਰੇ ਤੋਂ ਵਿਖਾਈ ਦੇਣ, ਚਲਣ ਤੋਂ ਵਿਖਾਈ ਦੇਣ। ਜਿਵੇਂ ਤੁਸੀਂ ਪਹਿਲੇ ਦੇਹ - ਅਭਿਮਾਨ ਵਿਚ ਸੀ ਲੇਕਿਨ ਜਦੋਂ ਦੇਹ - ਅਭਿਮਾਨ ਵਿਚ ਸੀ ਤਾਂ ਦੇਹ - ਅਭਿਮਾਨ ਦੀ ਨੇਚਰ ਨੈਚੁਰਲ ਸੀ, ਕਦੇ ਪੁਰਸ਼ਾਰਥ ਕੀਤਾ ਕੀ ਕਿ ਦੇਹ ਅਭਿਮਾਨ ਆਵੇ, ਨੇਚਰ ਨੈਚੁਰਲ ਦੇਹ - ਅਭਿਮਾਨ ਰਿਹਾ। ਅੱਧਾਕਲਪ ਪੁਰਸ਼ਾਰਥ ਨਹੀਂ ਕੀਤਾ ਇਵੇਂ ਹੀ ਹੁਣ ਵੀ ਦੇਹੀ - ਅਭਿਮਾਨੀ ਬਣਨ ਦੀ ਨੇਚਰ ਨੈਚੁਰਲ ਹੈ,! ਵਿਚ ਸਨ ਤਾਂ ਦੇਹ - ਅਭਿਮਾਨ ਦੀ ਨੇਚਰ ਨੈਚੁਰਲ ਸੀ, ਜਦ ਦੇਹ - ਅਭਿਮਾਨ ਦੀ ਨੇਚਰ ਨੈਚੁਰਲ ਰਹੀ, ਕਦੇ ਯਾਦ ਆਉਂਦਾ ਹੈ ਕਿ ਦੇਹ - ਅਭਿਮਾਨ ਵਿਚ ਆ ਜਾਵਾਂ, ਇਹ ਪੁਰਸ਼ਾਰਥ ਕੀਤਾ? ਹੁਣ ਵੀ ਦੇਹ - ਅਭਿਮਾਨ ਤੇ ਦੇਹੀ - ਅਭਿਮਾਨ, ਤਾਂ ਦੇਹੀ - ਅਭਿਮਾਨੀ ਬਣਨ ਵਿਚ ਵੀ ਮੇਹਨਤ ਕਿਉਂ! ਕਿਉਂਕਿ ਬਾਪ ਦਾਦਾ ਦੇ ਕੋਲ ਸਮਾਚਾਰ ਆਉਂਦੇ ਹਨ ਕਿ ਕਦੇ - ਕਦੇ ਦੇਹ - ਅਭਿਮਾਨ ਨੂੰ ਮਿਟਾਉਣ ਦੀ ਮੇਹਨਤ ਕਰਨੀ ਪੈਂਦੀ ਹੈ, ਜਦ ਦੇਹ ਅਭਿਮਾਨ ਨੈਚੁਰਲ ਰਿਹਾ ਤਾਂ ਦੇਹੀ - ਅਭਿਮਾਨੀ ਬਣਨ ਵਿਚ ਵੀ ਮੇਹਨਤ ਕਿਉਂ? ਤਾਂ ਬਾਪਦਾਦਾ ਨੂੰ ਬੱਚਿਆਂ ਦੀ ਮੇਹਨਤ ਚੰਗੀ ਨਹੀਂ ਲਗਦੀ। ਮੇਹਨਤ ਮੁਕਤ ਬਣ ਜਾਣ ਤੇ ਨੈਚੁਰਲ ਨੇਚਰ ਬਣ ਜਾਣ, ਇਸਨੂੰ ਕਿਹਾ ਜਾਂਦਾ ਹੈ ਲਕਸ਼ ਤੇ ਲਕਸ਼ਨ ਸਮਾਨ। ਫਿਰ ਤੁਸੀਂ ਵੇਖੋ ਬਾਪ ਸਮਾਨ ਬਣਨਾ ਬਹੁਤ ਸਹਿਜ ਅਤੇ ਨੈਚੁਰਲ ਲੱਗੇਗਾ। ਜਿਵੇਂ ਬ੍ਰਹਮਾ ਬਾਪ ਨੂੰ ਵੇਖਿਆ ਇੰਨੇ ਵੱਡੇ ਪਰਿਵਾਰ ਦੀ ਜਿੰਮੇਵਾਰੀ ਹੁੰਦੇ ਵੀ ਨੈਚੁਰਲ ਨੇਚਰ ਵਿਚ ਦੇਹੀ - ਅਭਿਮਾਨੀ ਦੀ ਰਹੀ। ਭਾਵੇਂ ਬੱਚਿਆਂ ਦੇ ਉਪਰ ਵੀ ਜਿੰਮੇਵਾਰੀ ਹੈ, ਲੇਕਿਨ ਉਹ ਜਿੰਮੇਵਾਰੀ ਬ੍ਰਹਮਾ ਬਾਬਾ ਦੇ ਅੱਗੇ ਕੀ ਲਗਦੀ ਹੈ!ਕੋਈ ਵੀ ਜਿੰਮੇਵਾਰੀ ਹੈ, ਮੰਨ ਲਵੋ ਪੂਰੇ ਜੋਨ ਦੀ ਜਿੰਮੇਵਾਰੀ ਹੈ, ਜਾਂ ਕੋਈ ਆਫੁਸ਼ੀਆਲ ਯਗ ਕਾਰੋਬਾਰ ਦੀ ਜਿੰਮੇਵਾਰੀ ਹੈ ਲੇਕਿਨ ਉਹ ਜਿੰਮੇਵਾਰੀ ਬ੍ਰਹਮਾ ਬਾਪ ਦੇ ਅੱਗੇ ਕੀ ਹੈ! ਬ੍ਰਹਮਾ ਬਾਪ ਨੇ ਸ਼ਿਵਬਾਬਾ ਦੀ ਮਦਦ ਨਾਲ ਪ੍ਰੈਕਟਿਕਲ ਵਿਚ ਵਿਖਾਇਆ ਕਿ ਕਰਾਵਨਹਾਰ ਕਰਾ ਰਹੇ ਹਨ, ਅਸੀਂ ਕਰਨਹਾਰ ਬਣ ਬਾਪ ਸਮਾਨ ਨਿਆਰੇ ਅਤੇ ਪਿਆਰੇ ਹਾਂ। ਤਾਂ ਜਦ ਬਾਪ ਸਮਾਨ ਬਣਨਾ ਚਾਹੁੰਦੇ ਤਾਂ ਇਹ ਚੈਕ ਕਰੋ ਕਿ ਕੁਝ ਵੀ ਭਾਵੇਂ ਮਨਸਾ, ਭਾਵੇਂ ਵਾਚਾ, ਚਾਹੇ ਕਰਮਣਾ ਡੀਊਟੀਜ ਹਨ ਲੇਕਿਨ ਮੈਂ ਕਰਨਹਾਰ ਹਾਂ, ਟਰੱਸਟੀ ਹਾਂ, ਕਰਾਵਨਹਾਰ ਮਾਲਿਕ ਸ਼ਿਵ ਬਾਬਾ ਹੈ, ਇਹ ਕਰਾਵਨਹਾਰ ਦਾ ਪਾਠ ਚਲਦੇ - ਚਲਦੇ ਭੁੱਲ ਜਾਂਦਾ ਹੈ। ਤਾਂ ਲਕਸ਼ ਅਤੇ ਲਕਸ਼ਨ ਦੋਵਾਂ ਨੂੰ ਸਮਾਨ ਬਨਾਉਣਾ ਹੈ। ਹੁਣ ਪੁਰਾਣੇ ਸਾਲ ਨੂੰ ਵਿਦਾਈ ਦੇਣ ਦੇ ਨਾਲ ਇਸ ਲਕਸ਼ ਨੂੰ ਲਕਸ਼ਨ ਵਿਚ ਲਿਆਉਣਾ ਹੈ। ਨਵਾਂ ਸਾਲ ਤਾਂ ਨਵੀਆਂ ਗੱਲਾਂ। ਕੀ ਕਰਾਂ, ਮਾਇਆ ਆ ਜਾਂਦੀ ਹੈ, ਚਾਹੁੰਦੇ ਨਹੀਂ ਹਾਂ ਲੇਕਿਨ ਆ ਜਾਂਦੀ ਹੈ… ਇਹ ਸ਼ਬਦ ਅਤੇ ਸੰਕਲਪ ਪੁਰਾਣੇ ਵਰ੍ਹੇ ਦੇ ਨਾਲ ਇਸ ਨੂੰ ਵਿਦਾਈ ਦਵੋ। ਸਿਰਫ ਸਾਲ ਨੂੰ ਵਿਦਾਈ ਨਹੀਂ ਦੇਣਾ। ਬਾਪਦਾਦਾ ਨੇ ਸੁਣਾਇਆ ਸੀ ਕਿ ਮਾਇਆ ਵੀ ਬਾਪਦਾਦਾ ਦੇ ਕੋਲ ਆਉਂਦੀ ਹੈ ਅਤੇ ਕੀ ਕਹਿੰਦੀ ਹੈ? ਮੈਂ ਤਾਂ ਸਮਝਦੀ ਹਾਂ ਮੇਰੇ ਜਾਣ ਦਾ ਸਮਾਂ ਹੈ ਲੇਕਿਨ ਕੋਈ ਕੋਈ ਬੱਚੇ ਮੇਰਾ ਆਵਾਹਨ ਕਰਦੇ ਹਨ ਤਾਂ ਮੈਂ ਕੀ ਕਰਾਂ। ਤਾਂ ਅੱਜ ਵਿਦਾਈ ਦੇ ਨਾਲ ਮਾਇਆ ਦੇ ਵੱਖ - ਵੱਖ ਰੂਪ ਨੂੰ ਵੀ ਵਿਦਾਈ ਦੇਣੀ ਹੈ। ਹੈ ਹਿੰਮਤ? ਹਿੰਮਤ ਹੈ? ਹੱਥ ਉਠਾਓ। ਵਿਦਾਈ ਦੇਣ ਦੀ ਹਿੰਮਤ ਹੈ? ਪਿਛਲੇ ਵਾਲਿਆਂ ਸ ਨੂੰ ਹਿੰਮਤ ਹੈ? ਜਿਸ ਵਿਚ ਹਿੰਮਤ ਹੋਵੇ, ਉਹ ਹੱਥ ਉਠਾਓ। ਤਾਂ ਬਾਪ ਇਸ ਹਿੰਮਤ ਨੂੰ ਬਹੁਤ ਪਦਮ - ਪਦਮ ਗੁਣਾਂ ਵਧਾਈ ਦਿੰਦੇ ਹਨ ਕਿਉਂ? ਕਿਉਂ ਬਾਪਦਾਦਾ ਇਸ ਤੇ ਜੋਰ ਦੇ ਰਹੇ ਹਨ? ਕਿਉਂਕਿ ਤੁਸੀਂ ਸਭ ਵੇਖ ਰਹੇ ਹੋ ਦੁਨੀਆ ਦੀ ਹਲਾਤਾਂ ਜੋਰ ਨਾਲ ਵਿਗੜਨਾ ਸ਼ੁਰੂ ਹੋ ਰਹੀ ਹੈ ਤੇ ਬਾਪਦਾਦਾ ਦਾ ਇਹ ਮਹਾਵਾਕ ਕੁਝ ਸਮੇਂ ਤੋਂ ਚਲ ਰਿਹਾ ਹੈ ਕਿ ਅਚਾਨਕ ਹੋਣਾ ਹੀ ਹੈ। ਤਾਂ ਅਚਾਨਕ ਹੋਣਾ ਹੈ ਅਤੇ ਜੇਕਰ ਬਹੁਤ ਸਮੇਂ ਦਾ ਅਭਿਆਸ ਨਹੀਂ ਹੋਵੇਗਾ ਤਾਂ ਦੱਸੋ ਅਚਾਨਕ ਦੇ ਸਮੇਂ ਅਭਿਆਸ ਦੀ ਕੀ ਜਰੂਰਤ ਹੈ ਨਾ! ਹੁਣੇ - ਹੁਣੇ ਵੇਖੋ ਬਾਪਦਾਦਾ ਨੇ ਹੋਮ ਵਰਕ ਦਿੱਤਾ, 10 ਮਿੰਟ 24 ਵਾਰੀ 10 - 10 ਮਿੰਟ ਦਾ ਹੋਮਵਰਕ ਦਿੱਤਾ, ਤਾਂ ਕਈ ਬੱਚਿਆਂ ਨੂੰ ਮੁਸ਼ਕਿਲ ਹੋ ਰਿਹਾ ਹੈ। ਤਾਂ ਸੋਚੋ, ਜੇਕਰ 10 ਮਿੰਟ ਅਭਿਆਸ ਦਾ ਨਹੀਂ ਹੋ ਸਕਦਾ ਤਾਂ ਅਚਾਨਕ ਵਿਚ ਉਸ ਸਮੇਂ ਕੀ ਕਰੋਗੇ? ਬਾਪਦਾਦਾ ਜਾਣਦੇ ਹਨ ਕਿ 24 ਵਾਰੀ ਵਿਚ ਕਈਆਂ ਨੂੰ ਸਮੇਂ ਥੋੜ੍ਹਾ ਘੱਟ ਮਿਲਦਾ ਹੈ। ਲੇਕਿਨ ਬਾਪਦਾਦਾ ਨੇ ਟਰਾਇਲ ਕੀਤੀ ਕਿ 10 ਮਿੰਟ ਇੱਕ ਦੀ ਸਮ੍ਰਿਤੀ ਵਿੱਚ ਜਦੋਂ ਚਾਹੋ, ਜਿਵੇਂ ਚਾਹੋ ਉਵੇਂ ਕਰ ਸਕਦੇ ਹੋ, ਬਾਪਦਾਦਾ ਇਹ ਨਹੀਂ ਕਹਿੰਦੇ ਹੁਣ ਵੀ 10 ਮਿੰਟ ਕਰੋ, ਅੱਛਾ ਨਹੀਂ ਹੋ ਸਕਦਾ, ਜਿਸ ਦਾ ਹੋ ਸਕਦਾ ਹੈ ਉਹ ਕਰੇ, ਜੇਕਰ ਨਹੀਂ ਹੋ ਸਕਦਾ ਤਾਂ 5 ਮਿੰਟ ਕਰੋ, 5 ਮਿੰਟ ਤੋਂ 6 ਮਿੰਟ, 7 ਮਿੰਟ, ਜਿਨਾਂ ਵੀ ਵਧਾ ਸਕੋ ਓਨੀ ਟਰਾਇਲ ਕਰੋ। ਬਾਪਦਾਦਾ ਖੁਦ ਹੀ ਕਹਿ ਰਿਹਾ ਹੈ ਇਸ ਵਿੱਚ ਅਜਿਹੀ ਗੱਲ ਨਹੀਂ ਹੈ। ਜੇਕਰ 10 ਮਿੰਟ ਜਿਆਦਾ ਟਾਈਮ ਲਗਦਾ ਹੈ ਤਾਂ ਚੱਲੋ 8 ਮਿੰਟ ਕਰੋ, 9 ਮਿੰਟ ਕਰੋ ਜਿਨਾਂ ਕਰ ਸਕੋ ਓਨੀ ਆਦਤ ਪਾਵੋ ਕਿਉਂਕਿ ਬਹੁਤ ਕਾਲ ਦਾ ਵਰਦਾਨ ਪ੍ਰੈਕਟਿਕਲ ਵਿਚ ਹੁਣੇ ਕਰ ਸਕਦੇ ਹੋ। ਜੇਕਰ ਹੁਣ ਬਹੁਤਕਾਲ ਦਾ ਅਭਿਆਸ ਨਹੀਂ ਹੋਵੇਗਾ ਤਾਂ ਹੁਣ ਦੇ ਬਹੁਤਕਾਲ ਦੇ ਪੁਰਸ਼ਾਰਥ ਦੀ ਜੋ ਪ੍ਰਾਪਤੀ ਹੈ। ਅੱਧਾਕਲਪ ਦੀ ਉਸ ਬਹੁਤਕਾਲ ਦਾ ਅਭਿਆਸ ਨਹੀਂ ਹੋਵੇਗਾ ਤਾਂ ਹੁਣ ਦੇ ਬਹੁਟਕਲ ਦੇ ਪੁਰਸ਼ਾਰਥ ਦੀ ਜੋ ਪ੍ਰਾਪਤੀ ਹੈ, ਅਧਾਕਲਪ ਦੀ ਉਸ ਬਹੁਤਕਾਲ ਵਿਚ ਫਰਕ ਪੈ ਜਾਵੇਗਾ। ਤਾਂ ਜਿਨਾਂ ਹੀ ਸਕਦਾ ਹੈ ਉਨਾਂ ਬਾਪਦਾਦਾ ਨੇ ਛੁੱਟੀ ਦੇ ਦਿੱਤੀ ਹੈ, 5 ਮਿੰਟ ਤੋਂ ਜਿਆਦਾ ਕਰੋ, 10 ਮਿੰਟ ਨਹੀਂ ਹੋ ਸਕਦਾ ਹੈ 7 ਮਿੰਟ, 8 ਮਿੰਟ ਕਰੋ, 5 ਮਿੰਟ ਦੀ ਵੀ ਛੁੱਟੀ ਹੈ। ਲੇਕਿਨ ਜੇਕਰ ਕਿਸੇ ਵੀ ਸਮੇਂ 10 ਮਿੰਟ ਦਾ ਵੀ ਹੋਵੇ ਤਾ ਚੰਗਾ ਹੈ। ਅਜਿਹਾ ਸਮੇਂ ਆਵੇਗਾ ਜੋ ਤੁਸੀ ਲੋਕਾਂ ਨੂੰ ਖੁਦ ਆਪਣੇ ਲਈ ਅਤੇ ਵਿਸ਼ਵ ਦੇ ਲਈ ਵੀ ਕਿਰਨਾਂ ਦੇਣੀਆਂ ਪੈਣਗੀਆਂ। ਇਸਲਈ ਬਾਪਦਾਦਾ ਛੁੱਟੀ ਦਿੰਦੇ ਹਨ, ਜਿਨਾਂ ਜਿਆਦਾ ਸਮੇਂ ਕਰ ਸਕੋ, ਉਤਨਾ ਪ੍ਰੇਕਟਿਸ ਕਰੋ ਕਿਉਂਕਿ ਹੁਣ ਦਾ ਬਹੁਤ ਸਮੇਂ ਭਵਿੱਖ ਦਾ ਆਧਾਰ ਹੈ। ਠੀਕ ਹੈ? ਮੁਸ਼ਕਿਲ ਲਗਦਾ ਹੈ। ਕੋਈ ਗੱਲ ਨਹੀਂ ਹੈ, ਹੁਣ ਤੇ ਕੋਈ ਹਰਜਾ ਨਹੀਂ ਹੈ ਅਤੇ ਬਾਪ ਨੂੰ ਸੁਣਾਇਆ ਇਹ ਬਹੁਤ ਚੰਗਾ ਕੀਤਾ ਕਿਉਂਕਿ ਮੰਨ ਲੋ 10 ਮਿੰਟ ਬੈਠ ਨਹੀਂ ਸਕੋ, ਸੋਚ ਵਿਚ ਹੀ ਚਲਾ ਜਾਵੇ, ਤਾਂ 5 ਮਿੰਟ ਵੀ ਗਏ, ਇਸਲਈ ਬਾਪਦਾਦਾ ਕਹਿੰਦੇ ਘਟ ਤੋਂ ਘਟ 5 ਮਿੰਟ ਤੋਂ ਘਟ ਨਹੀ ਕਰਨਾ। ਜਿਨਾਂ ਵਧਾ ਸਕੋ ਉਤਨਾ ਵਧਾਓ। ਠੀਕ ਹੈ ਸਪੱਸ਼ਟ ਹੋਇਆ? ਕਿਉਂਕਿ ਬਾਪਦਾਦਾ ਹਰ ਇੱਕ ਨੂੰ ਬਹੁਤ ਸ੍ਰੇਸ਼ਠ ਸਵਰੂਪ ਵਿਚ ਵੇਖਦੇ ਹਨ। ਬਾਪਦਾਦਾ ਨੇ ਇਸ ਦੀ ਨਿਸ਼ਾਨੀ ਹਰ ਇੱਕ ਬੱਚੇ ਨੂੰ ਕਿੰਨੇ ਸ੍ਵਮਾਨ ਦਿੱਤੇ ਹਨ। ਸਮਾਨ ਦੀ ਲਿਸਟ ਜੇਕਰ ਨਿਕਾਲੋ ਤਾਂ ਕਿੰਨੀ ਵੱਡੀ ਹੈ?

ਅੱਜ ਬਾਪਦਾਦਾ ਅੰਮ੍ਰਿਤਵੇਲੇ ਚੱਕਰ ਲਗਾਉਣ ਗਏ। ਕੀ ਵੇਖਣ ਗਏ? ਬਾਪਦਾਦਾ ਨੇ ਸਵਮਾਨਾਂ ਦੀ ਬਹੁਤ ਵੱਡੀ ਮਾਲਾ ਦਿੱਤੀ ਹੈ। ਜੇਕਰ ਇੱਕ - ਇੱਕ ਸਵਮਾਨ ਵਿਚ ਸਥਿਤ ਹੋਕੇ ਉਸ ਸਥਿਤੀ ਵਿਚ ਬੈਠੋ, ਚੱਲੋ ਤਾਂ ਸਵਮਾਨ ਕਹਿੰਦੇ ਜਾਵੋ ਅਤੇ ਮਾਲਾ ਘੁਮਾਉਂਦੇ ਜਾਵੋ ਤਾਂ ਬਹੁਤ ਮਜ਼ਾ ਆਵੇਗਾ। ਸਵਮਾਨ ਦੀ ਲਿਸਟ ਰੱਖੀ ਹੈ ਲੇਕਿਨ ਇੱਕ - ਇੱਕ ਸਵਮਾਨ ਕਿੰਨਾਂ ਵੱਡਾ ਹੈ ਅਤੇ ਕਿਸ ਨੇ ਦਿੱਤਾ ਹੈ! ਵਰਲਡ ਆਲਮਾਇਟੀ ਅਥਾਰਟੀ ਨੇ ਇੱਕ - ਇੱਕ ਬੱਚੇ ਨੂੰ ਅਨੇਕ ਸਵਮਾਨਾਂ ਦੀ ਲਿਸਟ ਦਿੱਤੀ ਹੈ। ਉਸ ਨੂੰ ਯੂਜ ਕਰੋ ਕਿਉਂਕਿ ਹੋਰ ਕੋਈ ਅਥਾਰਟੀ ਨਹੀਂ ਜੋ ਤੁਹਾਡੇ ਇਸ ਸਵਮਾਨ ਨੂੰ ਘਟ ਕਰ ਸਕੇ। ਹੋਰ ਕਿਸੇ ਨੂੰ ਵੀ ਇਤਨੇ ਸਵਮਾਨਾਂ ਦੀ ਮਾਲਾ ਨਹੀਂ ਮਿਲੀ ਹੈ। ਤਾਂ ਬਾਪਦਾਦਾ ਨੇ ਵੇਖਿਆ ਸਤਿਯੁਗ ਵਿੱਚ ਤੇ ਰਾਜਭਾਗ ਮਿਲੇਗਾ ਲੇਕਿਨ ਇਹ ਸਵਮਾਨਾਂ ਦੀ ਮਾਲਾ ਸੰਗਮਯੁਗ ਦੀ ਦੇਣ ਹੈ। ਬਾਪਦਾਦਾ ਜਦੋਂ ਵੀ ਬੱਚਿਆਂ ਨੂੰ ਵੇਖਦੇ ਹਨ ਤਾਂ ਹਰ ਇੱਕ ਬੱਚੇ ਨੂੰ ਸਵਮਾਨ ਦੀ ਸਥਿਤੀ ਨਾਲ ਵੇਖਦਾ ਹੈ - ਵਾਹ ਬੱਚੇ ਵਾਹ! ਤਾਂ ਸਵਮਾਨ ਦੀ ਸਥਿਤੀ ਵਿਚ ਰਹੋ, ਮੈਂ ਕੌਣ! ਕਦੇ ਕਿਹੜਾ ਸਵਮਾਨ ਸਾਮ੍ਹਣੇ ਰੱਖੋ, ਕਦੇ ਕਿਹੜਾ ਸਵਮਾਨ ਸਾਮ੍ਹਣੇ ਰੱਖੋ ਤੇ ਚੈਕ ਕਰੋ ਤਾਂ ਅੱਜ ਅੰਮ੍ਰਿਤਵੇਲੇ ਜੋ ਵਿਸ਼ੇਸ਼ ਸਵਮਾਨ ਬੁੱਧੀ ਵਿਚ ਰੱਖਿਆ ਉਸ ਨੂੰ ਯੂਜ ਕੀਤਾ! ਉਹ ਸਵਮਾਨ ਖਜਾਨਾ ਹੈ ਨਾ ਕਿਉਂਕਿ ਖਜਾਨਾ ਵਧਨ ਦਾ ਸਾਧਨ ਹੈ - ਜਿੰਨਾਂ ਖਜਾਨੇ ਨੂੰ ਕੰਮ ਵਿਚ ਲਗਾਵੋ ਗੇ ਉਤਨ ਖਜਾਨਾ ਵਧਦਾ ਹੈ। ਤਾਂ ਅੱਜ ਬਾਪਦਾਦਾ ਦੇਖ ਰਹੇ ਸਨ ਕੌਣ - ਕੌਣ ਬੱਚਾ ਹੈ, ਕਿੱਸੇ ਦੇ ਕੋਲ ਸਵਮਾਨ ਦੀ ਮਾਲਾ ਵੱਡੀ ਸੀ। ਕਿਸ ਦੇ ਕੋਲ ਛੋਟੀ। ਜਿੱਥੇ ਸਵਮਾਨ ਹੋਵੇਗਾ ਉਥੇ ਦੇਹ ਅਭਿਮਾਨ ਖਤਮ ਹੋ ਜਾਂਦਾ ਹੈ। ਤਾਂ ਅੱਜ ਬਾਪਦਾਦਾ ਨੇ ਚੱਕਰ ਲਗਾਇਆ ਅਤੇ ਵੇਖਿਆ ਜਿਵੇਂ ਸਵਮਾਨ ਦਾ ਖਜਾਨਾ ਹੈ, ਇਵੇਂ ਇੱਕ - ਇੱਕ ਸ਼ਕਤੀ, ਇੱਕ - ਇੱਕ ਗੁਣ ਉਸ ਨੂੰ ਇਸਤੇਮਾਲ ਕਰੋ, ਕੰਮ ਵਿਚ ਲਗਾਵੋ। ਤਾਂ ਇਹ ਜੋ ਪ੍ਰਾਬਲਮ ਹੁੰਦੀ ਹੈ ਮਾਇਆ ਆ ਗਈ, ਮਾਇਆ ਆ ਨਹੀਂ ਜਾਂਦੀ ਲੇਕਿਨ ਮਾਇਆ ਦੇ ਲਈ ਤਾਂ ਬਾਬਾ ਨੇ ਸੁਣਾ ਦਿੱਤਾ ਹੈ ਕਿ ਮਾਇਆ ਕਹਿੰਦੀ ਹੈ ਮੇਰੇ ਨੂੰ ਆਹਵਾਨ ਕੀਤਾ। ਚਾਹੁੰਦੇ ਨਹੀਂ ਹਨ ਲੇਕਿਨ ਆ ਜਾਂਦੀ ਹੈ। ਸ਼ਕਤੀਆਂ ਨੂੰ ਛੱਡਿਆ ਤਾਂ5 ਮਾਇਆ ਦਾ ਆਵਾਹਨ ਕੀਤਾ, ਚਾਹੁੰਦੇ ਨਹੀਂ ਹਨ ਲੇਕਿਨ ਆ ਜਾਂਦੀ ਹੈ। ਬਲਵਾਨ ਕੌਣ? ਚਾਹੁੰਦੇ ਨਹੀਂ ਹੋ ਲੇਕਿਨ ਆ ਜਾਂਦੀ ਹੈ ਤਾਂ ਮਾਇਆ ਬਲਵਾਨ ਹੋਈ ਜਾਂ ਤੁਸੀਂ? ਤਾਂ ਅੱਜ ਪੁਰਾਣਾ ਵਰ੍ਹਾ ਸਮਾਪਤ ਹੋ ਰਿਹਾ ਹੈ, ਨਵੇਂ ਵਰ੍ਹੇ ਵਿਚ ਨਵਾਂ ਉਮੰਗ, ਨਵਾਂ ਉਤਸਾਹ, ਕਿਉਂਕਿ ਸੰਗਮਯੂਗ ਦਾ ਗਾਇਨ ਹੈ, ਇੱਕ - ਇੱਕ ਦਿਨ ਉਤਸਾਹ ਭਰਿਆ ਹੋਇਆ ਹੈ ਮਤਲਬ ਉਤਸਵ ਹੈ। ਤਾਂ ਉਮੰਗ - ਉਤਸਾਹ ਹੈ ਤਾਂ ਹਰ ਦਿਨ ਉਤਸਵ ਹੈ ਇਸਲਈ ਪੱਕਾ ਰੱਖਣਾ। ਰੋਜ ਆਪਣਾ ਚਲਦੇ ਫਿਰਦੇ ਵੀ ਚਾਰਟ ਦੇਖਣਾ। ਚੈਕ ਕਰਨਾ, ਚੈਕ ਕਰੋਂਗੇ ਤਾਂ ਚੇਂਜ ਕਰੋਗੇ ਨਾ। ਚੈਕ ਹੀ ਨਹੀਂ ਕਰੋਗੇ ਤਾਂ ਚੇਂਜ ਕਿਵੇਂ ਕਰੋਗੇ!

ਅੱਜ ਨਵੇਂ ਸਾਲ ਦੇ ਲਈ ਬਾਪਦਾਦਾ ਦਾ ਵਿਸ਼ੇਸ਼ ਇਹ ਹੀ ਸੰਕਲਪ ਹੈ ਹਰ ਬੱਚਾ ਜਿਵੇਂ ਪੁਰਾਣਾ ਵਰ੍ਹੇ ਨੂੰ ਵਿਦਾਈ ਦਿੰਦੇ ਹੋ ਉਵੇਂ ਮਾਇਆ ਨੂੰ ਵਿਦਾਈ ਦਵੋ। ਵਿਅਰਥ ਸੰਕਲਪ ਨੂੰ ਵਿਦਾਈ ਦਵੋ ਕਿਉਂਕਿ ਮਿਜੋਰਟੀ ਇਹ ਹੀ ਵੇਖਿਆ ਗਿਆ ਹੈ ਕਿ ਵਿਅਰਥ ਸੰਕਲਪ ਜਿਆਦਾ ਆਉਂਦੇ ਹਨ। ਵਿਕਾਰੀ ਸੰਕਲਪ ਘਟ ਹਨ, ਲੇਕਿਨ ਵਿਅਰਥ ਜੋ ਹਨ, ਉਸ ਦਾ ਨਾਮ ਨਿਸ਼ਾਨ ਖਤਮ ਹੋ ਜਾਵੇ, ਹਰ ਸੰਕਲਪ ਸਮਰੱਥ ਹੋਵੇ, ਵਿਅਰਥ ਨਹੀਂ ਹੋਵੇ ਕਿਉਂਕਿ ਵਿਅਰਥ ਸੰਕਲਪ ਵਿਚ, ਸਿਰਫ ਸੰਕਲਪ ਨਹੀਂ ਚਲਦਾ ਲੇਕਿਨ ਵਿਅਰਥ ਟਾਇਮ ਵੀ ਜਾਂਦਾ ਅਤੇ ਬਾਪ ਸਮਾਨ ਬਣਨ ਵਿਚ ਦੂਰੀ ਹੋ ਜਾਂਦੀ ਹੈ। ਤੁਹਾਡੀ ਚਾਹਨਾ ਤੇ ਹੈ ਸਮਾਨ ਬਣੀਏ, ਤਾਂ ਹੱਥ ਤਾਂ ਉਠਾਇਆ ਹੈ। ਲੇਕਿਨ ਬਾਪਦਾਦਾ ਸਦਾ ਕਹਿੰਦਾ ਹੈ ਕਿ ਮਨ ਦਾ ਹੱਥ ਉਠਾਉਣਾ, ਇਹ ਹੱਥ ਉਠਾਉਣਾ ਤੇ ਇਜੀ ਹੈ। ਤਾਂ ਵਿਦਾਈ ਦੇਣ ਦੀ ਹਿੰਮਤ ਹੈ? ਹੈ ਹਿੰਮਤ? ਹੱਥ ਉਠਾਓ। ਅੱਛਾ, ਹਿੰਮਤ ਵਾਲੇ ਹਨ। ਬਸ ਹਿੰਮਤ ਨੂੰ ਕਾਇਮ ਰਖਣਾ। ਜੇਕਰ ਹਿੰਮਤ ਹੋਵੇਗੀ ਤਾਂ ਜੋ ਲਕਸ਼ ਰੱਖਿਆ ਹੈ ਉਹ ਹੋ ਹੀ ਜਾਵੇਗਾ ਕਿਉਂਕਿ ਬਾਪਦਾਦਾ ਵੀ ਨਾਲ ਹਨ। ਬਾਪਦਾਦਾ ਚਾਹੁੰਦੇ ਹਨ ਕਿ ਮੇਰਾ ਕੋਈ ਵੀ ਬੱਚਾ ਪਿੱਛੇ ਨਹੀਂ ਰਹਿ ਜਾਵੇ। ਹੱਥ ਵਿਚ ਹੱਥ ਦੇਕੇ ਚੱਲੇ। ਸ਼ਿਵ ਬਾਪ ਨਿਰਾਕਾਰ ਹੈ, ਹੱਥ ਨਹੀਂ ਹੈ ਲੇਕਿਨ ਸ਼੍ਰੀਮਤ ਹੀ ਉਨ੍ਹਾਂ ਦੇ ਹੱਥ ਹਨ। ਸ਼੍ਰੀਮਤ ਤੇ ਕਦਮ - ਕਦਮ ਚਲਣਾ ਮਤਲਬ ਹੱਥ ਵਿਚ ਹੱਥ ਦੇਕੇ ਚਲਣਾ। ਤਾਂ ਸਾਰਿਆਂ ਨੂੰ ਨਵੇਂ ਸਾਲ ਦੀ ਨਵੇਂ ਜੀਵਨ ਦੀ ਅਤੇ ਨਵਯੁੱਗ ਦੀ ਤਿੰਨਾਂ ਦੀ ਪਦਮ ਪਦਮ ਗੁਣਾਂ ਮੁਬਾਰਕ ਹੋਵੇ। ਅੱਛਾ।

ਹੁਣ ਚਾਰੋਂ ਪਾਸੇ ਦੇ ਦੇਸ਼ ਵਿਦੇਸ਼ ਦੇ ਹਰ ਇੱਕ ਬਾਪ ਦੇ ਪਿਆਰੇ, ਬਾਪ ਦੇ ਲਾਡਲੇ, ਬਾਪ ਦੇ ਸਿਕੀਲੱਧੇ ਬੱਚਿਆਂ ਨੂੰ ਵਿਦਾਈ ਅਤੇ ਬਧਾਈ। ਅਤੇ ਬਾਪਦਾਦਾ ਨੇ ਸੁਣਾਇਆ ਕਿ ਪੁਰਾਣੇ ਵਰ੍ਹੇ ਦੇ ਨਾਲ ਪੁਰਾਣੇ ਸੰਸਕਾਰ ਨੂੰ ਵੀ ਵਿਧਾਈ ਦੇਣ ਵਾਲੇ, ਸੁਭਾਅ ਨੂੰ ਵਿਦਾਈ ਦੇਣ ਵਾਲੇ ਮਹਾਵੀਰ ਬੱਚੇ, ਹੈ ਕਦਮ ਵਿਚ ਪਦਮਾਂ ਦੀ ਕਮਾਈ ਕਰਨ ਵਾਲੇ, ਬਾਪਦਾਦਾ ਜੋ ਸਦਾ ਸਵਮਾਂਨ ਦਿੰਦੇ ਹਨ, ਉਸ ਸਵਮਾਨ ਦੀ ਸਥਿਤੀ ਵਿਚ ਰਹਿ ਅਨੁਭਵ ਕਰਨ ਵਾਲੇ, ਹਰ ਇੱਕ ਬੱਚੇ ਨੂੰ ਬਾਪਦਾਦਾ ਅਜਿਹੇ ਰੂਪ ਵਿਚ ਵੇਖਦੇ ਕਿ ਇਹ ਇੱਕ ਇੱਕ ਬੱਚਾ 21 ਜਨਮ ਦੇ ਵਰਸੇ ਦੇ ਅਧਿਕਾਰੀ, ਸਾਰੇ ਕਲਪ ਵਿਚ 21 ਜਨਮ ਦੇ ਅਧਿਕਾਰੀ ਬਣਨ ਦਾ ਵਰਸਾ ਤੁਸੀ ਬੱਚਿਆਂ ਨੂੰ ਹੀ ਮਿਲਦਾ ਹੈ। ਤਾਂ ਅਜਿਹੇ ਸ੍ਰੇਸ਼ਠ ਅਧਿਕਾਰੀ ਚਾਰੋਂ ਪਾਸੇ ਦੇ ਬੱਚਿਆਂ ਨੂੰ ਬਾਪਦਾਦਾ, ਬਾਪ ਸਿੱਖਿਅਕ ਅਤੇ ਗੁਰੂ ਦੇ ਰੂਪ ਨਾਲ ਤਿੰਨਾਂ ਹੀ ਰੂਪਾਂ ਨਾਲ ਯਾਦਪਿਆਰ ਅਤੇ ਨਮਸਤੇ ਦੇ ਰਿਹਾ ਹੈ।

ਵਰਦਾਨ:-
ਸਰਵਿਸ ਅਤੇ ਪੁਰਸ਼ਾਰਥ ਵਿਚ ਸਫਲਤਾ ਪ੍ਰਾਪਤ ਕਰਨ ਵਾਲੇ ਡਬਲ ਤਾਜਧਾਰੀ ਭਵ।

ਸੰਗਮਯੁੱਗ ਤੇ ਸਦਾ ਖੁਦ ਨੂੰ ਡਬਲ ਤਾਜਧਾਰੀ ਸਮਝਕੇ ਚੱਲੋ - ਇੱਕ ਲਾਈਟ ਮਤਲਬ ਪਿਓਰਟੀ ਦਾ ਤਾਜ ਅਤੇ ਦੂਸਰਾ - ਜਿੰਮੇਵਾਰੀਆਂ ਦਾ ਤਾਜ। ਪਾਰਟੀ ਅਤੇ ਪਾਵਰ - ਲਾਈਟ ਅਤੇ ਮਾਇਟ ਦਾ ਕਰਾਉਣ ਧਾਰਨ ਕਰਨ ਵਾਲਿਆਂ ਵਿਚ ਡਬਲ ਫੋਰਸ ਸਦਾ ਕਾਇਮ ਰਹਿੰਦਾ ਹੈ। ਅਜਿਹੀ ਡਬਲ ਫੋਰਸ ਵਾਲਿਆਂ ਆਤਮਾਵਾਂ ਸਦਾ ਸ਼ਕਤੀਸ਼ਾਲੀ ਰਹਿੰਦੀਆਂ ਹਨ। ਉਨ੍ਹਾਂ ਨੂੰ ਸਰਵਿਸ ਅਤੇ ਪੁਰਸ਼ਾਰਥ ਵਿਚ ਸਦਾ ਸਫਲਤਾ ਪ੍ਰਾਪਤ ਹੁੰਦੀ ਹੈ।

ਸਲੋਗਨ:-
ਦਿਵਿਆ ਗੁਣਾਂ ਦੇ ਆਧਾਰ ਤੇ ਮਨ - ਵਚਨ ਅਤੇ ਕਰਮ ਕਰਨਾ ਹੀ ਦਿਵਿਯਤਾ ਹੈ।

ਇਹ ਅਵਿਅਕਤ ਇਸ਼ਾਰੇ :- ਮਹਾਨ ਬਣਨ ਦੇ ਲਈ ਮਧੁਰਤਾ ਅਤੇ ਨਿਮਰਤਾ ਦਾ ਗੁਣ ਧਾਰਨ ਕਰੋ। ਕੋਈ ਵੀ ਚੀਜ਼ ਨੂੰ ਗਰਮ ਕਰ ਨਰਮ ਕੀਤਾ ਜਾਂਦਾ ਹੈ, ਫਿਰ ਮੋਲਡ ਕੀਤਾ ਜਾਂਦਾ ਹੈ। ਇੱਥੇ ਵੀ ਗਰਮਾਈ ਹੈ ਸ਼ਕਤੀ ਰੂਪ ਅਤੇ ਨਿਰਮਾਈ ਹੈ ਨਿਰਮਾਣਤਾ ਮਤਲਬ ਸਨੇਹ ਰੂਪ। ਜਿਸ ਵਿਚ ਹਰ ਆਤਮਾ ਪ੍ਰਤੀ ਸਨੇਹ ਹੋਵੇਗਾ ਉਹ ਹੀ ਨਮ੍ਰਚਿੱਤ ਰਹਿ ਸਕਦਾ ਹੈ। ਸਨੇਹ ਨਹੀਂ ਹੈ ਤਾਂ ਰਹਿਮਦਿਲ ਬਣ ਸਕੋਗੇ, ਨਾ ਨਮ੍ਰਚਿੱਤ। ਸ਼ਕਤੀਰੂਪ ਵਿਚ ਹੈ ਮਾਲਿਕਪਨ ਅਤੇ ਨਿਮਰਤਾ ਵਿਚ ਹੈ ਸੇਵਾ ਦਾ ਗੁਣ। ਤਾਂ ਜਦ ਇਹ ਨਿਰਮਾਈ ਅਤੇ ਗਰਮਾਈ ਦੋਵੇਂ ਰਹਿਣਗੇ ਤਾਂ ਹਰ ਗਲ ਵਿਚ ਮੋਲਡ ਹੋ ਸਕੋਗੇ।