26.05.26        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਸਦਾ ਇਸੇ ਖੁਸ਼ੀ ਵਿੱਚ ਰਹੋ ਕਿ ਖ਼ੁਦ ਭਗਵਾਨ ਸਾਨੂੰ ਟੀਚਰ ਬਣ ਕੇ ਪੜ੍ਹਾਉਂਦੇ ਹਨ , ਅਸੀਂ ਉਨ੍ਹਾਂ ਕੋਲੋਂ ਰਾਜਯੋਗ ਸਿੱਖ ਰਹੇ ਹਾਂ , ਪ੍ਰਜਾ ਯੋਗ ਨਹੀਂ "

ਪ੍ਰਸ਼ਨ:-
ਇਸ ਪੜ੍ਹਾਈ ਦੀ ਖ਼ੂਬੀ ਕਿਹੜੀ ਹੈ ? ਤੁਹਾਨੂੰ ਕਦੋਂ ਤੱਕ ਪੁਰਸ਼ਾਰਥ ਕਰਨਾ ਹੈ?

ਉੱਤਰ:-
ਉਹ ਪੜ੍ਹਾਈ ਜੋ ਬਹੁਤ ਸਮੇਂ ਤੋਂ ਕਰਦੇ ਆ ਰਹੇ ਹਨ, ਉਨ੍ਹਾਂ ਤੋਂ ਨਵੇਂ ਬੱਚੇ ਤਿੱਖੇ ਚਲੇ ਜਾਂਦੇ ਹਨ। ਇਹ ਵੀ ਖ਼ੂਬੀ ਹੈ ਜੋ 3 ਮਹੀਨੇ ਦੇ ਤਿੱਖੀ ਬੁੱਧੀ ਵਾਲੇ (ਤੀਵਰ ਪੁਰਸ਼ਾਰਥੀ) ਨਵੇਂ ਬੱਚੇ ਪੁਰਾਣਿਆਂ ਤੋਂ ਵੀ ਅੱਗੇ ਜਾ ਸਕਦੇ ਹਨ। ਤੁਹਾਨੂੰ ਪੁਰਸ਼ਾਰਥ ਉਦੋਂ ਤੱਕ ਕਰਨਾ ਹੈ ਜਦੋੰ ਤੱਕ ਪੂਰੇ ਪਾਸ ਨਾ ਹੋਵੋ, ਕਰਮਾਤੀਤ ਅਵਸਥਾ ਨਾ ਹੋਵੇ, ਸਭ ਹਿਸਾਬ - ਕਿਤਾਬ ਛੁੱਟ ਨਾ ਜਾਣ।

ਓਮ ਸ਼ਾਂਤੀ
ਬੱਚੇ ਕਿੱਥੇ ਬੈਠੇ ਹਨ? ਬੇਹੱਦ ਦੇ ਬਾਪ ਦੇ ਸਕੂਲ ਵਿੱਚ। ਬਹੁਤ ਹੀ ਉੱਚਾ ਨਸ਼ਾ ਹੋਣਾ ਚਾਹੀਦਾ ਹੈ ਬੱਚਿਆਂ ਨੂੰ। ਕਿਸਦੇ ਬੱਚੇ ਹੋ? ਬੇਹੱਦ ਬਾਪ ਦੇ ਬੱਚਿਆਂ ਨੂੰ ਅਤੇ ਰੂਹਾਨੀ ਬੱਚਿਆਂ ਨੂੰ। ਬਾਪ ਰੂਹਾਂ ਨੂੰ ਪੜ੍ਹਾਉਂਦੇ ਹਨ। ਗੁਜਰਾਤੀ ਜਾਂ ਮਰਾਠੀ ਨੂੰ ਨਹੀਂ ਪੜ੍ਹਾਉਂਦੇ ਹਨ। ਉਹ ਤਾਂ ਨਾਮ ਰੂਪ ਹੋ ਗਿਆ। ਬਾਪ ਪੜ੍ਹਾਉਂਦੇ ਹਨ ਰੂਹਾਂ ਨੂੰ। ਤੁਸੀਂ ਬੱਚੇ ਵੀ ਸਮਝਦੇ ਹੋ ਸਾਡਾ ਬੇਹੱਦ ਦਾ ਬਾਪ ਉਹ ਹੀ ਹੈ, ਜਿਸਨੂੰ ਭਗਵਾਨ ਕਹਿੰਦੇ ਹਨ। ਭਗਵਾਨੁਵਾਚ ਹੈ ਜਰੂਰ ਪਰ ਭਗਵਾਨ ਕਿਸ ਨੂੰ ਕਿਹਾ ਜਾਂਦਾ ਹੈ - ਇਹ ਸਮਝਦੇ ਨਹੀਂ ਹਨ। ਕਹਿੰਦੇ ਵੀ ਹਨ ਸ਼ਿਵ ਪਰਮਾਤਮਾਏ ਨਮਾ। ਪਰਮਾਤਮਾ ਤਾਂ ਇੱਕ ਹੀ ਹੈ। ਉਹ ਹੈ ਉੱਚ ਤੋਂ ਉੱਚ ਨਿਰਾਕਾਰ। ਤੁਹਾਨੂੰ ਕ੍ਰਿਸ਼ਨ ਭਗਵਾਨ ਨਹੀਂ ਪੜ੍ਹਾਉਂਦੇ ਹਨ। ਨਾ ਪੜ੍ਹਾਇਆ ਸੀ। ਤੁਸੀਂ ਜਾਣਦੇ ਹੋ ਸਾਡਾ ਆਤਮਾਵਾਂ ਦਾ ਬਾਬਾ ਸਾਨੂੰ ਪੜ੍ਹਾ ਰਹੇ ਹਨ। ਭਗਵਾਨ ਤਾਂ ਨਿਰਾਕਾਰ ਹੀ ਠਹਿਰਿਆ। ਸ਼ਿਵ ਦੇ ਮੰਦਿਰ ਵਿੱਚ ਜਾਂਦੇ ਹਨ, ਉਨ੍ਹਾਂ ਦੀ ਪੂਜਾ ਵੀ ਕਰਦੇ ਹਨ ਤਾਂ ਜਰੂਰ ਕੋਈ ਚੀਜ਼ ਹੈ। ਨਾਮ - ਰੂਪ ਤੋਂ ਨਿਆਰੀ ਕੋਈ ਚੀਜ਼ ਥੋੜੀ ਹੀ ਹੁੰਦੀ ਹੈ। ਇਹ ਵੀ ਤੁਸੀਂ ਹੁਣ ਸਮਝਦੇ ਹੋ। ਸਾਰੀ ਦੁਨੀਆਂ ਵਿੱਚ ਕੋਈ ਵੀ ਨਹੀਂ ਜਾਣਦੇ ਹਨ। ਤੁਸੀਂ ਵੀ ਹੁਣ ਜਾਨਣ ਲੱਗ ਪਏ ਹੋ। ਬਹੁਤ ਸਮੇਂ ਤੋਂ ਜਾਣਦੇ ਆਏ ਹੋ। ਇਵੇਂ ਵੀ ਨਹੀਂ ਬਹੁਤ ਸਮੇਂ ਤੋੰ ਆਉਣ ਵਾਲਿਆਂ ਨਾਲੋ ਨਵੇਂ ਤਿੱਖੇ ਨਹੀਂ ਜਾ ਸਕਦੇ ਹਨ। ਇਹ ਵੀ ਖ਼ੂਬੀ ਹੈ। 3 ਮਹੀਨੇ ਦੇ ਨਵੇਂ ਬੱਚੇ ਵੀ ਬਹੁਤ ਤਿੱਖੇ ਹੋ ਸਕਦੇ ਹਨ। ਕਹਿੰਦੇ ਹਨ, ਬਾਬਾ ਇਸ ਆਤਮਾ ਦੀ ਬੁੱਧੀ ਬਹੁਤ ਤਿੱਖੀ ਹੈ। ਨਵੇਂ ਜਦੋਂ ਸੁਣਦੇ ਹਨ ਤਾਂ ਬਹੁਤ ਗਦ - ਗਦ ਹੁੰਦੇ ਹਨ। ਹਨ ਤਾਂ ਸਭ ਗੌਡਲੀ ਸਟੂਡੈਂਟ। ਨਿਰਾਕਾਰ ਬਾਪ ਗਿਆਨ ਦਾ ਸਾਗਰ ਪੜ੍ਹਾ ਰਹੇ ਹਨ। ਭਗਵਾਨੁਵਾਚ ਵੀ ਗਾਇਆ ਹੋਇਆ ਹੈ। ਪਰ ਕਦੋਂ? ਇਹ ਭੁੱਲ ਗਏ ਹਨ।

ਹੁਣ ਤੁਸੀਂ ਬੱਚੇ ਜਾਣਦੇ ਹੋ - ਅਜਿਹੇ ਵੀ ਕਈ ਹੁੰਦੇ ਹਨ, ਜਿਨ੍ਹਾਂ ਦਾ ਬਾਪ ਟੀਚਰ ਹੁੰਦਾ ਹੈ। ਪਰ ਉਹ ਸਿਰਫ਼ ਇੱਕ ਹੀ ਸਬਜੈਕ੍ਟ ਲਈ ਪੜ੍ਹਾਉਣਗੇ, ਦੂਸਰੀ ਸਬਜੈਕ੍ਟ ਲਈ ਦੂਸਰਾ ਟੀਚਰ ਪੜਾਏਗਾ। ਇੱਥੇ ਤਾਂ ਬਾਪ ਟੀਚਰ ਹੈ। ਇਹ ਵੰਡਰਫੁੱਲ ਗੱਲ ਹੈ। ਢੇਰ ਬੱਚੇ ਹਨ, ਜਿਨ੍ਹਾਂ ਨੂੰ ਨਿਸ਼ਚੇ ਹੈ ਸ਼ਿਵਬਾਬਾ ਸਾਨੂੰ ਪੜ੍ਹਾਉਂਦੇ ਹਨ। ਸ਼੍ਰੀ ਕ੍ਰਿਸ਼ਨ ਨੂੰ ਬਾਬਾ ਨਹੀਂ ਕਹਿ ਸਕਦੇ। ਕ੍ਰਿਸ਼ਨ ਨੂੰ ਇਵੇਂ ਟੀਚਰ, ਗੁਰੂ ਵੀ ਨਹੀਂ ਸਮਝਦੇ। ਇਹ ਤਾਂ ਪ੍ਰੈਕਟੀਕਲ ਪੜ੍ਹਾ ਰਹੇ ਹਨ। ਤੁਸੀਂ ਵੱਖ - ਵੱਖ ਤਰ੍ਹਾਂ ਦੇ ਸਟੂਡੈਂਟਸ ਬੈਠੇ ਹੋ। ਬਾਬਾ ਟੀਚਰ ਪੜ੍ਹਾਉਂਦੇ ਹਨ, ਜਦੋਂ ਤੱਕ ਤੁਸੀਂ ਪਾਸ ਹੋ ਜਾਓ। ਕਰਮਾਤੀਤ ਅਵਸਥਾ ਨੂੰ ਪਾ ਲਵੋ ਉਦੋਂ ਤੱਕ ਪੁਰਸ਼ਾਰਥ ਕਰਨਾ ਹੈ। ਕਰਮਾ ਦੇ ਹਿਸਾਬ - ਕਿਤਾਬ ਤੋਂ ਛੁੱਟਣਾ ਹੈ। ਤੁਹਾਨੂੰ ਅੰਦਰ ਵਿੱਚ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ - ਬਾਬਾ ਸਾਨੂੰ ਅਜਿਹੀ ਦੁਨੀਆਂ ਵਿੱਚ ਲੈ ਜਾਂਦੇ ਹਨ ਅਤੇ ਕਈ ਅਜਿਹੇ ਸਕੂਲ ਹੁੰਦੇ ਨਹੀਂ ਜੋ ਬੱਚੇ ਬੈਠੇ ਹੋਣ ਅਤੇ ਸਮਝਣ ਪਰਮਧਾਮ ਨਿਵਾਸੀ ਬਾਬਾ ਆਕੇ ਸਾਨੂੰ ਪੜ੍ਹਾਉਣਗੇ। ਹੁਣ ਤੁਸੀਂ ਇੱਥੇ ਬੈਠਦੇ ਹੋ ਤਾਂ ਸਮਝਦੇ ਹੋ ਸਾਡਾ ਬੇਹੱਦ ਦਾ ਬਾਬਾ ਸਾਨੂੰ ਪੜ੍ਹਾਉਣ ਲਈ ਆਉਂਦੇ ਹਨ। ਤਾਂ ਅੰਦਰ ਵਿੱਚ ਬੜੀ ਖੁਸ਼ੀ ਹੋਣੀ ਚਾਹੀਦੀ ਹੈ। ਬਾਬਾ ਸਾਨੂੰ ਰਾਜਯੋਗ ਸਿਖਾ ਰਹੇ ਹਨ। ਇਹ ਪ੍ਰਜਾ ਯੋਗ ਨਹੀਂ, ਇਹ ਹੈ ਰਾਜਯੋਗ। ਇਸ ਯਾਦ ਨਾਲ ਹੀ ਬੱਚਿਆਂ ਨੂੰ ਖੁਸ਼ੀ ਦਾ ਪਾਰਾ ਚੜਨਾ ਚਾਹੀਦਾ ਹੈ। ਕਿੰਨਾ ਵੱਡਾ ਇਮਤਿਹਾਨ ਹੈ ਅਤੇ ਤੁਸੀਂ ਬੈਠੇ ਕਿੰਨੇ ਸਾਧਾਰਨ ਹੋ। ਜਿਵੇਂ ਮੁਸਲਮਾਨ ਲੋਕ ਬੱਚਿਆਂ ਨੂੰ ਦਰੀ ਤੇ ਬੈਠ ਪੜ੍ਹਾਉਂਦੇ ਹਨ। ਤੁਸੀਂ ਇਸ ਨਿਸ਼ਚੇ ਨਾਲ ਇੱਥੇ ਆਉਂਦੇ ਹੋ। ਹੁਣ ਬਾਪ ਦੇ ਸਮੁੱਖ ਬੈਠੇ ਹੋ। ਬਾਬਾ ਵੀ ਕਹਿੰਦੇ ਹਨ ਮੈਂ ਗਿਆਨ ਦਾ ਸਾਗਰ ਹਾਂ। ਮੈਂ ਕਲਪ - ਕਲਪ ਆਕੇ ਰਾਜਯੋਗ ਸਿਖਾਉਂਦਾ ਹਾਂ। ਕ੍ਰਿਸ਼ਨ ਦੇ 84 ਜਨਮ ਕਹੋ ਜਾਂ ਬ੍ਰਹਮਾ ਦੇ 84 ਜਨਮ ਕਹੋ, ਗੱਲ ਇੱਕ ਹੀ ਹੈ। ਬ੍ਰਹਮਾ ਸੋ ਸ਼੍ਰੀ ਕ੍ਰਿਸ਼ਨ ਹੈ। ਇਹ ਬੁੱਧੀ ਵਿੱਚ ਚੰਗੀ ਰੀਤੀ ਧਾਰਨ ਕਰਨਾ ਹੈ। ਬਾਪ ਦੇ ਨਾਲ ਬੜਾ ਲਵ ਚਾਹੀਦਾ ਹੈ। ਅਸੀਂ ਆਤਮਾਵਾਂ ਉਸ ਬਾਪ ਦੇ ਬੱਚੇ ਹਾਂ, ਪਰਮਪਿਤਾ ਪਰਮਾਤਮਾ ਆਕੇ ਸਾਨੂੰ ਪੜ੍ਹਾਉਂਦੇ ਹਨ। ਕ੍ਰਿਸ਼ਨ ਤਾਂ ਹੋ ਨਾ ਸਕੇ। ਇਵੇਂ ਥੋੜੀ ਹੀ ਕ੍ਰਿਸ਼ਨ ਨੇ ਪੜਾਇਆ ਹੋਵੇਗਾ। ਤਾਜ਼ ਆਦਿ ਉਤਾਰ ਕੇ ਆਇਆ ਹੋਵੇਗਾ। ਹੁਣ ਪੜਾਉਣ ਵਾਲਾ ਤੇ ਬਜ਼ੁਰਗ ਚਾਹੀਦਾ ਹੈ। ਬਾਪ ਕਹਿੰਦੇ ਹਨ ਮੈਂ ਬਜ਼ੁਰਗ ਤਨ ਲਿਆ ਹੈ, ਇਹ ਫ਼ਿਕਸ ਹੈ। ਸ਼ਿਵਬਾਬਾ ਬ੍ਰਹਮਾ ਦੁਆਰਾ ਹੀ ਪੜ੍ਹਾਉਂਦੇ ਹਨ। ਕਹਿੰਦੇ ਵੀ ਹਨ ਬਰੋਬਰ ਪਰਮਪਿਤਾ ਪਰਮਾਤਮਾ ਬ੍ਰਹਮਾ ਦੁਆਰਾ ਸਥਾਪਨਾ ਕਰਦੇ ਹਨ। ਹੁਣ ਬ੍ਰਹਮਾ ਕਿਥੋਂ ਆਇਆ, ਇਹ ਸਮਝਦੇ ਨਹੀਂ ਹਨ। ਬਾਪ ਬੈਠ ਬੱਚਿਆਂ ਨੂੰ ਘੜੀ - ਘੜੀ ਸੁਜਾਗ ਕਰਦੇ ਹਨ। ਮਾਇਆ ਫਿਰ ਤੋਂ ਸੁਲਾ ਦਿੰਦੀ ਹੈ। ਹੁਣ ਤੁਸੀਂ ਸਮੁੱਖ ਬੈਠੇ ਹੋ, ਸਮਝਦੇ ਹੋ ਕਿ ਮੈਂ ਤੁਹਾਡਾ ਰੂਹਾਨੀ ਬਾਪ ਹਾਂ। ਮੈਨੂੰ ਜਾਣਦੇ ਹੋ ਨਾ। ਗਾਉਂਦੇ ਵੀ ਹਨ ਪਰਮਪਿਤਾ ਪਰਮਾਤਮਾ ਗਿਆਨ ਦੇ ਸਾਗਰ ਹਨ, ਪਤਿਤ - ਪਾਵਨ, ਦੁੱਖ ਹਰਤਾ, ਸੁਖ ਕਰਤਾ ਹਨ। ਕ੍ਰਿਸ਼ਨ ਲਈ ਇਹ ਕਦੀ ਨਹੀਂ ਕਹਾਂਗੇ। ਸਭ ਨੂੰ ਇਕੱਠਾ ਤਾਂ ਨਹੀਂ ਪੜ੍ਹਾ ਸਕਦੇ। ਮਧੂਬਨ ਵਿੱਚ ਮੁਰਲੀ ਚਲਦੀ ਹੈ, ਉਹ ਫ਼ਿਰ ਸਭ ਸੈਂਟਰਸ ਤੇ ਜਾਂਦੀ ਹੈ। ਤੁਸੀਂ ਹਾਲੇ ਸਮੁੱਖ ਹੋ। ਜਾਣਦੇ ਹੋ ਕਲਪ ਪਹਿਲਾਂ ਵੀ ਬਾਬਾ ਨੇ ਇਵੇਂ ਪੜਾਇਆ ਸੀ। ਇਹ ਸਮਾਂ ਜੋ ਪਾਸਟ ਹੋ ਗਿਆ। ਉਹ ਫਿਰ ਹੁਣ ਪ੍ਰਜੈਂਟ ਹੋਣਾ ਹੈ। ਭਗਤੀਮਾਰਗ ਦੀਆਂ ਗੱਲਾਂ ਤਾਂ ਹੁਣ ਛੱਡ ਦੇਣੀਆਂ ਹਨ। ਹੁਣ ਤੁਹਾਡੀ ਗਿਆਨ ਨਾਲ ਪ੍ਰੀਤ, ਪੜ੍ਹਾਉਣ ਵਾਲੇ ਨਾਲ ਪ੍ਰੀਤ ਹੈ। ਕੋਈ - ਕੋਈ ਜਦੋੰ ਟੀਚਰ ਕੋਲੋਂ ਪੜ੍ਹਦੇ ਹਨ ਤਾਂ ਉਨ੍ਹਾਂ ਨੂੰ ਸੌਗਾਤ ਦਿੰਦੇ ਹਨ। ਇਹ ਬਾਬਾ ਤਾਂ ਖ਼ੁਦ ਹੀ ਸੌਗਾਤ ਦਿੰਦੇ ਹਨ। ਇੱਥੇ ਆਕੇ ਸਾਕਾਰ ਵਿੱਚ ਬੱਚਿਆਂ ਨੂੰ ਦੇਖਦੇ ਹਨ, ਇਹ ਸਾਡੇ ਬੱਚੇ ਹਨ। ਇਹ ਵੀ ਬੱਚਿਆਂ ਦਾ ਗਿਆਨ ਹੈ - ਸਭ 84 ਜਨਮ ਨਹੀਂ ਲੈਂਦੇ ਹਨ। ਕਿਸੇ ਦਾ ਇੱਕ ਜਨਮ ਹੋਵੇ ਤਾਂ ਵੀ ਉਸ ਵਿੱਚ ਸੁਖ - ਦੁੱਖ ਪਾਸ ਕਰਨਗੇ। ਹੁਣ ਤੁਸੀਂ ਇਨ੍ਹਾਂ ਗੱਲਾਂ ਨੂੰ ਸਮਝ ਗਏ ਹੋ। ਇਹ ਮਨੁੱਖ ਸ੍ਰਿਸ਼ਟੀ ਦਾ ਸਿਜਰਾ ਹੈ। ਪਹਿਲੇ ਨੰਬਰ ਤੇ ਹੈ ਬ੍ਰਹਮਾ - ਸਰਸਵਤੀ, ਆਦਿ ਦੇਵ, ਆਦਿ ਦੇਵੀ। ਪਿੱਛੇ ਫਿਰ ਅਨੇਕ ਧਰਮ ਆ ਜਾਂਦੇ ਹਨ। ਉਹ ਹੈ ਸ੍ਰਵ ਆਤਮਾਵਾਂ ਦਾ ਬੀਜ਼। ਬਾਕੀ ਸਭ ਹਨ ਪੱਤੇ। ਪ੍ਰਜਾਪਿਤਾ ਬ੍ਰਹਮਾ ਸਭ ਦਾ ਬਾਪ ਹੈ। ਇਸ ਸਮੇਂ ਪ੍ਰਜਾਪਿਤਾ ਬ੍ਰਹਮਾ ਹਾਜ਼ਿਰ ਹੈ। ਇਹ ਬੈਠ ਸ਼ੂਦ੍ਰ ਤੋਂ ਕਨਵਰਟ ਕਰ ਬ੍ਰਾਹਮਣ ਬਣਾਉਂਦੇ ਹਨ। ਇਵੇਂ ਕੋਈ ਕਰ ਨਾ ਸਕੇ । ਬਾਪ ਹੀ ਤੁਹਾਨੂੰ ਸ਼ੂਦ੍ਰ ਤੋਂ ਬ੍ਰਾਹਮਣ ਬਣਾ ਫਿਰ ਦੇਵਤਾ ਬਣਾਉਣ ਲਈ ਪੜ੍ਹਾ ਰਹੇ ਹਨ। ਇਹ ਹੈ ਹੀ ਸਹਿਜ਼ ਰਾਜਯੋਗ ਦੀ ਪੜਾਈ। ਰਾਜਾ ਜਨਕ ਨੇ ਵੀ ਸੈਕਿੰਡ ਵਿੱਚ ਜੀਵਨਮੁਕਤੀ ਨੂੰ ਪਾਇਆ ਮਤਲਬ ਸਵਰਗਵਾਸੀ ਬਣ ਗਿਆ। ਮਨੁੱਖ ਗਾਉਂਦੇ ਵੀ ਰਹਿੰਦੇ ਹਨ ਪਰ ਫਿਰ ਵੀ ਸਮਝ ਨਹੀਂ ਸਕਦੇ। ਹੁਣ ਬਾਪ ਕਹਿੰਦੇ ਹਨ ਬੱਚੇ ਦੇਹੀ - ਅਭਿਮਾਨੀ ਬਣੋ। ਤੁਸੀਂ ਅਸ਼ਰੀਰੀ ਆਏ ਸੀ, ਫਿਰ ਸ਼ਰੀਰ ਲੈ ਕੇ ਪਾਰ੍ਟ ਵਜਾਇਆ। ਬਰੋਬਰ 84 ਜਨਮ ਲੀਤੇ ਹਨ। ਬਾਪ ਜੋ ਟਰੁੱਥ ਹੈ, ਉਹ ਸੱਚ ਹੀ ਦੱਸਣਗੇ। ਰਾਜਧਾਨੀ ਹੋਈ ਨਾ। ਰਾਜਯੋਗ ਇੱਕ ਥੋੜੀ ਹੀ ਸਿੱਖਣਗੇ। ਤੁਸੀਂ ਸਭ ਹੁਣ ਕੰਡਿਆਂ ਤੋਂ ਫੁੱਲ ਬਣ ਰਹੇ ਹੋ। ਕੰਡਾ ਅਤੇ ਫੁੱਲ ਕਿਸਨੂੰ ਕਹਿੰਦੇ ਹਨ - ਇਹ ਵੀ ਹੁਣ ਤੁਸੀਂ ਸਮਝ ਰਹੇ ਹੋ। ਇਹ ਹੈ ਹੀ ਛੀ - ਛੀ ਕੰਡਿਆਂ ਦੀ ਦੁਨੀਆਂ। ਅਸੀਂ 84 ਜਨਮਾਂ ਦਾ ਚੱਕਰ ਲਗਾ ਕੇ ਨਰਕਵਾਸੀ ਹੋਏ ਹਾਂ। ਫਿਰ ਤੋ ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ ਰਿਪੀਟ ਕਰਾਂਗੇ। ਅਸੀਂ ਫਿਰ ਤੋਂ ਜ਼ਰੂਰ ਸਵਰਗਵਾਸੀ ਬਣਾਂਗੇ। ਕਲਪ - ਕਲਪ ਅਸੀਂ ਬਣਦੇ ਹਾਂ। ਘੜੀ- ਘੜੀ ਇਹ ਯਾਦ ਕਰਨਾ ਹੈ ਅਤੇ ਨਾਲੇਜ ਸਮਝਾਉਣੀ ਹੈ। ਇਹ ਲਕਸ਼ਮੀ - ਨਾਰਾਇਣ ਸੂਰਜਵੰਸ਼ੀ ਸਨ। ਕ੍ਰਾਇਸਟ ਆਇਆ ਉਸ ਤੋਂ ਪਹਿਲਾਂ ਬਹੁਤ ਘੱਟ ਸਨ, ਰਾਜਧਾਨੀ ਨਹੀਂ ਸੀ। ਹੁਣ ਬਾਪ ਆਕੇ ਸਤਿਯੁਗੀ ਰਾਜਧਾਨੀ ਸਥਾਪਨ ਕਰਦੇ ਹਨ। ਸਥਾਪਨਾ ਹੁੰਦੀ ਹੈ ਸੰਗਮ ਤੇ, ਹੁਣ ਤੁਹਾਡੀ ਬੁੱਧੀ ਵਿੱਚ ਹੈ ਕਿ ਇਹ ਹੈ ਸੱਚਾ - ਸੱਚਾ ਕੁੰਭ ਦਾ ਮੇਲਾ। ਆਤਮਾਵਾਂ ਅਨੇਕ ਹਨ, ਪਰਮਾਤਮਾ ਇੱਕ ਹੈ। ਪਰਮਾਤਮਾ ਬਾਪ ਬੱਚਿਆਂ ਦੇ ਕੋਲ ਆਉਂਦੇ ਹਨ ਪਾਵਨ ਬਣਾਉਣ। ਇਸਨੂੰ ਹੀ ਸੰਗਮਯੁਗ ਦਾ, ਕੁੰਭ ਦਾ ਮੇਲਾ ਕਿਹਾ ਜਾਂਦਾ ਹੈ। ਹੁਣ ਤੁਹਾਨੂੰ ਗਿਆਨ ਦਾ ਤੀਸਰਾ ਨੇਤ੍ਰ ਮਿਲਿਆ ਹੈ। ਬਾਪ ਆਕੇ ਸਵਰਗਵਾਸੀ ਬਣਾਉਂਦੇ ਹਨ ਫਿਰ ਨਰਕ ਪੁਰਾਣੀ ਦੁਨੀਆਂ ਦਾ ਵਿਨਾਸ਼ ਜਰੂਰ ਹੋਣਾ ਚਾਹੀਦਾ ਹੈ। ਕਲਪ- ਕਲਪ ਵਿਨਾਸ਼ ਹੁੰਦਾ ਹੀ ਹੈ। ਨਵੀਂ ਸੋ ਪੁਰਾਣੀ, ਪੁਰਾਣੀ ਸੋ ਨਵੀਂ ਹੁੰਦੀ ਹੈ। ਇਹ ਤਾਂ ਜਰੂਰ ਹੋਵੇਗਾ, ਨਵੀਂ ਨੂੰ ਸਵਰਗ, ਪੁਰਾਣੀ ਨੂੰ ਨਰਕ ਕਿਹਾ ਜਾਂਦਾ ਹੈ। ਹੁਣ ਤਾਂ ਕਿੰਨੇਂ ਮਨੁੱਖਾਂ ਦੀ ਵ੍ਰਿਧੀ ਹੁੰਦੀ ਜਾਂਦੀ ਹੈ। ਅਨਾਜ ਨਹੀਂ ਮਿਲਦਾ ਹੈ ਤਾਂ ਸਮਝਦੇ ਹਨ ਅਸੀਂ ਬਹੁਤ ਅਨਾਜ਼ ਪੈਦਾ ਕਰਾਂਗੇ, ਪਰੰਤੂ ਬੱਚੇ ਕਿੰਨੇਂ ਪੈਦਾ ਹੁੰਦੇ ਰਹਿੰਦੇ ਹਨ। ਅਨਾਜ਼ ਕਿਥੋਂ ਲਿਆਵੋਗੇ।

ਹੁਣ ਤੁਸੀਂ ਬੱਚਿਆਂ ਨੂੰ ਇਹ ਖ਼ਾਤਰੀ ਹੈ ਕਿ ਇਹ ਸਾਰੀ ਪੁਰਾਣੀ ਦੁਨੀਆਂ ਖਤਮ ਹੈ। ਮਨੁੱਖਾਂ ਨੂੰ ਇਹ ਗਿਆਨ ਚੰਗਾ ਵੀ ਲਗਦਾ ਹੈ ਪਰੰਤੂ ਬੁੱਧੀ ਵਿੱਚ ਕੁਝ ਬੈਠਦਾ ਨਹੀਂ ਹੈ। ਤੁਹਾਡੀ ਬੁੱਧੀ ਵਿੱਚ ਹੈ ਕਿ ਨਰਕ ਦੇ ਬਾਦ ਸਵਰਗ ਆਵੇਗਾ। ਸਤਿਯੁਗ ਦੇ ਦੇਵੀ - ਦੇਵਤਾ ਹੋਕੇ ਗਏ ਹਨ। ਇਹ ਲਕਸ਼ਮੀ - ਨਾਰਾਇਣ ਭਾਰਤ ਦੇ ਮਾਲਿਕ ਸਨ, ਚਿੱਤਰ ਹਨ। ਸਤਿਯੁਗ ਵਿੱਚ ਹੈ ਆਦਿ - ਸਨਾਤਨ ਦੇਵੀ - ਦੇਵਤਾ ਧਰਮ। ਹੁਣ ਆਪਣੇ ਨੂੰ ਦੇਵਤਾ ਧਰਮ ਦੇ ਕਹਾਉਂਦੇ ਨਹੀਂ ਹਨ, ਉਸ ਦੇ ਬਦਲੇ ਹਿੰਦੂ ਕਹਿ ਦਿੰਦੇ ਹਨ। ਬੱਚੇ ਚੰਗੀ ਤਰ੍ਹਾਂ ਜਾਣਦੇ ਹਨ ਕਿ ਅਸੀਂ ਇਹ (ਦੇਵੀ - ਦੇਵਤਾ) ਬਣ ਰਹੇ ਹਾਂ। ਬਾਬਾ ਸਾਨੂੰ ਪੜ੍ਹਾ ਰਹੇ ਹਨ, ਇਨ੍ਹਾਂ ਆਰਗਨਜ ਦਵਾਰਾ। ਬਾਬਾ ਕਹਿੰਦੇ ਹਨ ਨਹੀਂ ਤਾਂ ਮੈਂ ਤੁਹਾਨੂੰ ਪੜ੍ਹਾਵਾਂ ਕਿਵੇਂ। ਆਤਮਾਵਾਂ ਨੂੰ ਹੀ ਪੜ੍ਹਾਉਂਦੇ ਹਨ ਕਿਉਂਕਿ ਆਤਮਾਵਾਂ ਵਿੱਚ ਹੀ ਖ਼ਾਦ ਪੈਂਦੀ ਹੈ। ਹੁਣ ਤੁਸੀਂ ਸੱਚਾ ਸੋਨਾ ਬਣਨਾ ਹੈ, ਗੋਲਡਨ ਏਜ਼ ਤੋੰ ਸਿਲਵਰ ਏਜ਼ ਵਿੱਚ ਆਏ ਮਤਲਬ ਚਾਂਦੀ ਦੀ ਖ਼ਾਦ ਪੈਣ ਨਾਲ ਤੁਸੀਂ ਚੰਦ੍ਰਵੰਸ਼ੀ ਬਣ ਜਾਂਦੇ ਹੋ। ਸਤਿਯੁਗ ਵਿੱਚ ਗੋਲਡਨ ਏਜ਼ ਵਿੱਚ ਸੀ, ਉਹ ਹੀ ਫਿਰ ਹੇਠਾਂ ਉੱਤਰਦੇ ਹਨ ਫਿਰ ਵ੍ਰਿਧੀ ਵੀ ਹੋ ਜਾਂਦੀ ਹੈ। ਹੁਣ ਤੁਹਾਡੀ ਬੁੱਧੀ ਵਿੱਚ ਹੈ - ਅਸੀਂ ਗੋਲਡਨ, ਸਿਲਵਰ, ਕਾਪਰ, ਆਈਰਨ ਵਿੱਚ 84 ਦਾ ਚੱਕਰ ਲਗਾਕੇ ਆਏ ਹਾਂ। ਅਨੇਕ ਵਾਰੀ ਇਹ ਪਾਰਟ ਵਜਾਇਆ ਹੈ, ਇਸ ਪਾਰਟ ਤੋੰ ਕੋਈ ਨਹੀਂ ਛੁੱਟ ਸਕਦਾ ਹੈ। ਉਹ ਕਹਿੰਦੇ ਹਨ, ਸਾਨੂੰ ਮੋਕਸ਼ ਚਾਹੀਦਾ ਹੈ ਪਰ ਅਸਲ ਵਿੱਚ ਤੰਗ ਤਾਂ ਤੁਹਾਨੂੰ ਹੋਣਾ ਚਾਹੀਦਾ। 84 ਦਾ ਚੱਕਰ ਤਾਂ ਤੁਸੀਂ ਲਗਾਇਆ ਹੈ। ਮਨੁੱਖ ਤਾਂ ਸਮਝਦੇ ਹਨ ਆਉਣਾ ਅਤੇ ਜਾਣਾ ਤਾਂ ਹੁੰਦਾ ਹੀ ਰਹਿੰਦਾ ਹੈ, ਇਸ ਤੋਂ ਕਿਉਂ ਨਾ ਅਸੀਂ ਛੁੱਟੀਏ। ਪਰ ਇਹ ਤੇ ਹੋ ਨਹੀਂ ਸਕਦਾ। ਗੁਰੂ ਲੋਕੀ ਵੀ ਕਹਿ ਦਿੰਦੇ ਹਨ - ਤੁਸੀਂ ਮੋਕਸ਼ ਨੂੰ ਪਾਵੋਗੇ। ਬ੍ਰਹਮ ਨੂੰ ਯਾਦ ਕਰੋ ਤਾਂ ਬ੍ਰਹਮ ਵਿੱਚ ਲੀਨ ਹੋ ਜਾਵੋਗੇ। ਅਨੇਕ ਮਤ - ਮਤਾਂਤਰ ਭਾਰਤ ਵਿੱਚ ਹੀ ਹਨ ਹੋਰ ਕੋਈ ਖੰਡ ਵਿੱਚ ਇਤਨੇ ਨਹੀਂ ਹਨ। ਢੇਰ ਦੇ ਢੇਰ ਮਤ ਹਨ, ਇੱਕ ਨਾ ਮਿਲੇ ਦੂਜੇ ਨਾਲ। ਰਿੱਧੀ - ਸਿੱਧੀ ਵੀ ਬਹੁਤ ਸਿੱਖਦੇ ਹਨ। ਕੋਈ ਕੇਸਰ ਕੱਢਦੇ, ਕੋਈ ਕੀ.. ਇਸ ਵਿੱਚ ਮਨੁੱਖ ਬਹੁਤ ਖੁਸ਼ ਹੁੰਦੇ ਹਨ। ਇਹ ਤੇ ਹੈ ਸੁਪ੍ਰੀਚੁਲ ਨਾਲੇਜ। ਤੁਸੀਂ ਜਾਣਦੇ ਹੋ - ਸੁਪ੍ਰੀਚੁਲ ਫਾਦਰ ਹੈ, ਅਸੀਂ ਆਤਮਾਵਾਂ ਦਾ ਬਾਪ। ਰੂਹਾਨੀ ਬਾਬਾ ਰੂਹਾਂ ਨਾਲ ਗੱਲ ਕਰਦੇ ਹਨ। ਸੱਤ ਨਰਾਇਣ ਦੀ ਕਥਾ ਆਕੇ ਸੁਣਾਉਂਦੇ ਹਨ ਅਤੇ ਅਮਰਕਥਾ ਸੁਣਾਉਂਦੇ ਹਨ, ਜਿਸ ਨਾਲ ਅਮਰਲੋਕ ਦਾ ਮਾਲਿਕ ਬਨਾਉਂਦੇ ਹਨ, ਨਰ ਤੋਂ ਨਰਾਇਣ ਬਨਾਉਂਦੇ ਹਨ। ਫਿਰ ਕੌਡੀ ਮਿਸਲ ਬਣ ਪੈਂਦੇ ਹਨ। ਹੁਣ ਤੁਹਾਨੂੰ ਹੀਰੇ ਵਰਗਾ ਅਨਮੋਲ ਜਨਮ ਮਿਲਿਆ ਹੈ ਫਿਰ ਕੌਡੀਆਂ ਬਦਲੇ ਕਿਉਂ ਗਵਾਉਂਦੇ ਹੋ। ਇਹ ਦੁਨੀਆਂ ਹੀ ਬਾਕੀ ਕਿੰਨੇਂ ਵਰ੍ਹੇ ਹੋਵੇਗੀ! ਕਿੰਨ੍ਹੇ ਲੜ੍ਹਾਈ - ਝਗੜ੍ਹੇ ਹੁੰਦੇ ਰਹਿੰਦੇ ਹਨ, ਸਭ ਖ਼ਤਮ ਹੋ ਜਾਣਗੇ। ਮੌਤ ਸਾਮ੍ਹਣੇ ਖੜ੍ਹਾ ਹੈ ਫਿਰ ਇਤਨੇ ਲੱਖ ਕਰੋੜ ਕੌਣ ਬੈਠ ਖਾਣਗੇ। ਕਿਉਂ ਨਹੀਂ ਇਸਨੂੰ ਸਫਲ ਕਰਨਾ ਚਾਹੀਦਾ! ਇਹ ਰੂਹਾਨੀ ਕਾਲੇਜ ਖੌਲਣ ਨਾਲ ਮਨੁੱਖ ਏਵਰਹੇਲਦੀ, ਵੇਲਦੀ, ਹੈਪੀ ਬਣ ਜਾਂਦੇ ਹਨ। ਸੋ ਵੀ ਇਹ ਕੰਬਾਈਂਡ ਹਨ - ਹਾਸਪਿਟਲ ਅਤੇ ਯੂਨੀਵਰਸਿਟੀ। ਹੈਲਥ, ਵੈਲਥ, ਹੈਪੀਨੈਸ ਤਾਂ ਹੈ ਹੀ। ਬਰੋਬਰ ਯੋਗ ਨਾਲ ਉਮਰ ਵੀ ਵੱਡੀ ਮਿਲਦੀ ਹੈ। ਕਿੰਨੇ ਤੁਸੀਂ ਹੈਲਦੀ ਬਣਦੇ ਹੋ, ਫਿਰ ਕਾਰੂਨ ਦਾ ਖਜਾਨਾ ਵੀ ਮਿਲਣਾ ਹੈ। ਅਲਾਹ ਅਵਲਦੀਨ ਦਾ ਨਾਟਕ ਦਿਖਾਉਂਦੇ ਹਨ ਨਾ। ਤੁਸੀਂ ਜਾਣਦੇ ਹੋ ਅਲਾਹ ਜੋ ਆਦਿ ਸਨਾਤਨ ਦੇਵੀ - ਦੇਵਤਾ ਧਰਮ ਸਥਾਪਨ ਕਰਦੇ ਹਨ, ਉਸ ਵਿੱਚ ਬਹੁਤ ਸੁਖ ਹੈ। ਨਾਮ ਹੀ ਹੈ ਸਵਰਗ। ਤੁਸੀਂ ਸ਼ਾਂਤੀਧਾਮ ਦੇ ਰਹਿਵਾਸੀ ਸੀ ਫਿਰ ਤੁਸੀਂ ਪਹਿਲੇ - ਪਹਿਲੇ ਸੁਖਧਾਮ ਵਿੱਚ ਆਏ ਫਿਰ 84 ਜਨਮ ਲੈਂਦੇ ਥੱਲੇ ਡਿੱਗਦੇ ਆਏ ਹੋ। ਕਲਪ - ਕਲਪ ਮੈਂ ਤੁਹਾਨੂੰ ਬੱਚਿਆਂ ਨੂੰ ਇਵੇ ਸਮਝਾਉਂਦਾ ਹਾਂ। ਤੁਸੀਂ ਆਪਣੇ ਜਨਮਾਂ ਨੂੰ ਨਹੀਂ ਜਾਣਦੇ ਹੋ, ਮੈ ਤੁਹਾਨੂੰ ਦੱਸਦਾ ਹਾਂ। ਤੁਸੀਂ 84 ਜਨਮ ਲੀਤੇ ਹਨ, ਇਹ ਚੋਲਾ ਪਤਿਤ ਹੈ। ਆਤਮਾ ਵੀ ਤਮੋਪ੍ਰਧਾਨ ਹੋ ਗਈ ਹੈ। ਬਾਬਾ ਰਾਈਟ ਦੱਸਦੇ ਹਨ। ਬਾਬਾ ਕਦੀ ਰਾਂਗ ਕਹਿਣਗੇ ਨਹੀਂ। ਉਹ ਹੈ ਹੀ ਟਰੁੱਥ। ਸਤਿਯੁਗ ਹੈ ਹੀ ਵਾਇਸਲੈਸ ਵਰਲਡ, ਰਾਈਟੀਅਸ ਦੁਨੀਆਂ। ਫਿਰ ਰਾਵਣ ਅਨਰਾਈਟਿਅਸ ਬਣਾਉਂਦਾ ਹੈ। ਇਹ ਹੈ ਹੀ ਝੂਠ ਖੰਡ। ਗਾਉਂਦੇ ਵੀ ਹਨ ਝੂਠੀ ਮਾਇਆ, ਝੂਠੀ ਕਾਇਆ… ਕਿਹੜਾ ਸੰਸਾਰ? ਇਹ ਸਾਰਾ ਪੁਰਾਣਾ ਸੰਸਾਰ ਝੂਠਾ ਹੈ। ਸਤਿਯੁਗ ਵਿੱਚ ਸੱਚਾ ਸੰਸਾਰ ਸੀ। ਦੁਨੀਆਂ ਇੱਕ ਹੀ ਹੈ, ਦੋ ਦੁਨੀਆਂ ਨਹੀਂ ਹਨ। ਨਵੀਂ ਦੁਨੀਆਂ ਤੋਂ ਫ਼ਿਰ ਪੁਰਾਣੀ ਹੁੰਦੀ ਹੈ। ਨਵੇਂ ਮਕਾਨ, ਪੁਰਾਣੇ ਮਕਾਨ ਵਿੱਚ ਫ਼ਰਕ ਹੁੰਦਾ ਹੈ। ਨਵਾਂ ਬਣਕੇ ਤਿਆਰ ਹੁੰਦਾ ਹੈ ਤਾਂ ਸਮਝਦੇ ਹਨ ਨਵੇਂ ਵਿੱਚ ਬੈਠਾਂਗੇ। ਇੱਥੇ ਵੀ ਬੱਚਿਆਂ ਦੇ ਲਈ ਨਵਾਂ ਮਕਾਨ ਬਣਾਉਂਦੇ ਹਨ, ਬਹੁਤ ਬੱਚੇ ਹੁੰਦੇ ਜਾਣਗੇ। ਤੁਹਾਨੂੰ ਬੱਚਿਆਂ ਨੂੰ ਤਾਂ ਬੜੀ ਖੁਸ਼ੀ ਹੋਣੀ ਚਾਹੀਦੀ ਹੈ। ਬਾਪ ਕਹਿੰਦੇ ਹਨ ਮੁਝ ਗਿਆਨ ਸਾਗਰ ਦੇ ਬੱਚੇ ਸਭ ਕਾਮ - ਚਿਤਾ ਤੇ ਬੈਠਣ ਨਾਲ ਬਿਲਕੁਲ ਹੀ ਕਾਲੇ ਬਣ ਗਏ ਹਨ। ਕ੍ਰਿਸ਼ਨ ਨੂੰ ਸ਼ਾਮ - ਸੁੰਦਰ ਨਾਮ ਦਿੱਤਾ ਹੈ। ਪਰ ਅਰਥ ਕੋਈ ਨਹੀਂ ਸਮਝ ਸਕਦੇ। ਹੁਣ ਤੁਸੀਂ ਕੀ - ਕੀ ਬਣਦੇ ਹੋ! ਬਾਪ ਕੌਡੀ ਤੋਂ ਹੀਰੇ ਵਾਂਗ ਬਣਾਉਂਦੇ ਹਨ ਤਾਂ ਫਿਰ ਏਨਾ ਅਟੈਂਸ਼ਨ ਦੇਣਾ ਚਾਹੀਦਾ ਹੈ। ਬਾਪ ਨੂੰ ਯਾਦ ਕਰਨਾ ਚਾਹੀਦਾ ਹੈ। ਯਾਦ ਨਾਲ ਹੀ ਤੁਸੀਂ ਸਵਰਗ ਦੇ ਮਾਲਿਕ ਬਣੋਗੇ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇਸ ਹੀਰੇ ਵਰਗੇ ਅਨਮੋਲ ਜੀਵਨ ਨੂੰ ਕੌਡੀਆਂ ਦੇ ਪਿੱਛੇ ਨਹੀਂ ਗਵਾਉਣਾ ਹੈ। ਮੌਤ ਸਾਹਮਣੇ ਖੜਾ ਹੈ ਇਸਲਈ ਆਪਣਾ ਸਭ ਕੁਝ ਰੂਹਾਨੀ ਸੇਵਾ ਵਿੱਚ ਸਫ਼ਲ ਕਰਨਾ ਹੈ।

2. ਪੜ੍ਹਾਈ ਅਤੇ ਪੜ੍ਹਨ ਵਾਲਿਆਂ ਨਾਲ ਸੱਚੀ ਪ੍ਰੀਤ ਰੱਖਣੀ ਹੈ। ਭਗਵਾਨ ਸਾਨੂੰ ਪੜ੍ਹਾਉਣ ਆਉਂਦੇ ਹਨ, ਇਸ ਖੁਸ਼ੀ ਵਿੱਚ ਰਹਿਣਾ ਹੈ।

ਵਰਦਾਨ:-
ਕੈਚਿੰਗ ਪਾਵਰ ਦਵਾਰਾ ਆਪਣੇ ਅਸਲੀ ਸੰਸਕਾਰਾਂ ਨੂੰ ਪਹਿਚਾਣ ਕੇ ਕੈਚ ਕਰ ਉਨ੍ਹਾਂ ਦਾ ਸਵਰੂਪ ਬਣਨ ਵਾਲੇ ਸ਼ਕਤੀਸ਼ਾਲੀ ਭਵ।

ਪੁਰਸ਼ਾਰਥ ਦਾ ਮੁੱਖ ਆਧਾਰ ਕੈਚਿੰਗ ਪਾਵਰ ਹੈ। ਜਿਵੇਂ ਸਾਇੰਸਦਾਨ ਬਹੁਤ ਪਹਿਲੇ ਦੇ ਸਾਊਂਡ ਨੂੰ ਕੈਚ ਕਰਦੇ ਹਨ ਇਵੇਂ ਤੁਸੀਂ ਸਾਇਲੈਂਸ ਦੀ ਸ਼ਕਤੀ ਨਾਲ ਆਪਣੇ ਆਦਿ ਦੈਵੀ ਸੰਸਕਾਰ ਕੈਚ ਕਰੋ, ਇਸ ਦੇ ਲਈ ਸਦਾ ਇਹ ਹੀ ਸਮ੍ਰਿਤੀ ਰਹੇ ਕਿ ਮੈਂ ਇਹ ਹੀ ਸੀ ਅਤੇ ਫਿਰ ਬਣ ਰਿਹਾ ਹਾਂ। ਜਿਨਾਂ ਉਨ੍ਹਾਂ ਸੰਸਕਾਰਾਂ ਨੂੰ ਕੈਚ ਕਰੋਗੇ ਉਨਾਂ ਉਸ ਦਾ ਸਵਰੂਪ ਬਣੋਗੇ। 5 ਹਜਾਰ ਵਰ੍ਹੇ ਦੀ ਗੱਲ ਇਤਨੀ ਸਪੱਸ਼ਟ ਅਨੁਭਵ ਵਿਚ ਆਵੇ ਜਿਵੇਂ ਕੱਲ ਦੀ ਗੱਲ ਹੈ। ਆਪਣੀ ਸਮ੍ਰਿਤੀ ਨੂੰ ਇਤਨਾ ਸ੍ਰੇਸ਼ਠ ਅਤੇ ਸਪੱਸ਼ਟ ਬਣਾਓ ਤਾਂ ਸ਼ਕਤੀਸ਼ਾਲੀ ਬਣੋਂਗੇ।

ਸਲੋਗਨ:-
ਬ੍ਰਾਹਮਣ ਜੀਵਨ ਦਾ ਸਵਾਸ ਖੁਸ਼ੀ ਹੈ, ਸ਼ਰੀਰ ਭਾਵੇਂ ਚਲਾ ਜਾਵੇ ਲੇਕਿਨ ਖੁਸ਼ੀ ਨਾ ਜਾਵੇ।

ਇਹ ਅਵਿਅਕਤ ਇਸ਼ਾਰੇ :- ਸਦਾ ਅਚਲ, ਅਡੋਲ, ਇਕ੍ਰਸ ਸਥਿਤੀ ਦਾ ਅਨੁਭਵ ਕਰੋ।

ਇੱਕ ਧਕ ਨਾਲ ਸੌਦਾ ਕਰਨ ਵਾਲੇ ਇੱਕ ਦੇ ਹੋਣ ਦੇ ਕਾਰਣ ਸਦਾ ਇੱਕਰਸ ਰਹਿੰਦੇ ਹਨ। ਬਾਕੀ ਜੋ ਥੋੜ੍ਹਾ - ਥੋੜ੍ਹਾ ਕਰਕੇ ਸੌਦਾ ਕਰਦੇ ਹਨ - ਇੱਕ ਦੇ ਬਜਾਏ ਦੋ ਨਾਵ ਵਿਚ ਪੈਰ ਰੱਖਣ ਵਾਲੇ ਹਨ, ਉਹ ਸਦਾ ਕਿਸੇ ਨਾ ਕਿਸੇ ਉਲਝਣ ਦੀ ਹਲਚਲ ਵਿਚ, ਇੱਕਰਸ ਨਹੀਂ ਬਣਦੇ ਹਨ, ਇਸਲਈ ਸੌਦਾ ਕਰਨਾ ਹੈ ਤਾਂ ਸੈਕਿੰਡ ਵਿਚ ਕਰੋ। ਦਿਲ ਦੇ ਟੁਕੜੇ - ਟੁਕੜੇ ਨਹੀਂ ਕਰੋ।