26.08.25 Punjabi Morning Murli Om Shanti BapDada Madhuban
ਮਿੱਠੇ ਬੱਚੇ:- “ਗਿਆਨ
ਸਾਗਰ ਬਾਪ ਆਏ ਹਨ , ਗਿਆਨ ਵਰਖਾ ਕਰ ਇਸ ਧਰਤੀ ਨੂੰ ਸਬਜ਼ ਬਣਾਉਣ , ਹੁਣ ਸ੍ਵਰਗ ਦੀ ਸਥਾਪਨਾ ਹੋ ਰਹੀ
ਹੈ , ਉਸ ਵਿੱਚ ਚਲਣ ਦੇ ਲਈ ਦੈਵੀ ਸੰਪਰਦਾਏ ਦਾ ਬਣਨਾ ਹੈ”
ਪ੍ਰਸ਼ਨ:-
ਸਰਵੋਤਮ ਕੁਲ
ਵਾਲੇ ਬੱਚਿਆਂ ਦਾ ਮੁੱਖ ਕਰਤਵ ਕੀ ਹੋਵੇਗਾ?
ਉੱਤਰ:-
ਸਦਾ ਉੱਚੀ
ਰੂਹਾਨੀ ਸੇਵਾ ਕਰਨਾ। ਇੱਥੇ ਬੈਠੇ ਜਾਂ ਤੁਰਦੇ ਫਿਰਦੇ ਖਾਸ ਭਾਰਤ ਅਤੇ ਆਮ ਸਾਰੇ ਵਿਸ਼ਵ ਨੂੰ ਪਾਵਨ
ਬਣਾਉਣਾ, ਸ਼੍ਰੀਮਤ ਤੇ ਬਾਪ ਦੇ ਮਦਦਗਾਰ ਬਣਨਾ - ਇਹ ਹੀ ਸਰਵੋਤਮ ਬ੍ਰਾਹਮਣਾਂ ਦਾ ਕਰਤਵ ਹੈ।
ਗੀਤ:-
ਜੋ ਪਿਆ ਕੇ ਸਾਥ
ਹੈ...
ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਪ੍ਰਤੀ ਰੂਹਾਨੀ ਬਾਪ ਸਮਝਾ ਰਹੇ ਹਨ ਜੋ ਰੂਹਾਨੀ ਬਾਪ ਦੇ ਨਾਲ ਹੈ
ਕਿਓਂਕਿ ਬਾਪ ਹੈ ਗਿਆਨ ਦਾ ਸਾਗਰ। ਕਿਹੜਾ ਬਾਪ? ਸ਼ਿਵਬਾਬਾ। ਬ੍ਰਹਮਾ ਬਾਬਾ ਨੂੰ ਗਿਆਨ ਦਾ ਸਾਗਰ ਨਹੀਂ
ਕਹਾਂਗੇ। ਸ਼ਿਵਬਾਬਾ ਜਿਸ ਨੂੰ ਹੀ ਪਰਮਪਿਤਾ ਪਰਮਾਤਮਾ ਕਿਹਾ ਜਾਂਦਾ ਹੈ। ਇੱਕ ਹੈ ਲੌਕਿਕ ਜਿਸਮਾਨੀ
ਪਿਤਾ, ਦੂਜਾ ਹੈ ਪਾਰਲੌਕਿਕ ਰੂਹਾਨੀ ਪਿਤਾ । ਉਹ ਸ਼ਰੀਰ ਦਾ ਪਿਤਾ ਹੈ, ਉਹ ਆਤਮਾਵਾਂ ਦਾ ਪਿਤਾ ਹੈ।
ਇਹ ਬਹੁਤ ਚੰਗੀ ਤਰ੍ਹਾਂ ਸਮਝਣ ਦੀਆਂ ਗੱਲਾਂ ਹਨ ਅਤੇ ਇਹ ਗਿਆਨ ਸੁਣਾਉਣ ਵਾਲੇ ਹਨ ਗਿਆਨ ਸਾਗਰ। ਜਿਵੇਂ
ਭਗਵਾਨ ਸਭ ਦਾ ਇੱਕ ਹੈ, ਉਵੇਂ ਗਿਆਨ ਵੀ ਇੱਕ ਹੀ ਦੇ ਸਕਦੇ ਹਨ। ਬਾਕੀ ਜੋ ਸ਼ਾਸਤਰ ਗੀਤਾ ਆਦਿ ਪੜ੍ਹਦੇ
ਹਨ, ਭਗਤੀ ਕਰਦੇ ਹਨ ਉਹ ਕੋਈ ਗਿਆਨ ਨਹੀਂ, ਉਨ੍ਹਾਂ ਨਾਲ ਗਿਆਨ ਦੀ ਵਰਖ਼ਾ ਨਹੀਂ ਹੁੰਦੀ ਹੈ, ਇਸ ਲਈ
ਭਾਰਤ ਬਿਲਕੁਲ ਹੀ ਸੁੱਕ ਗਿਆ ਹੈ। ਕੰਗਾਲ ਹੋ ਗਿਆ ਹੈ। ਉਹ ਬਰਸਾਤ ਵੀ ਨਹੀਂ ਪੈਂਦੀ ਹੈ ਤਾਂ ਜਮੀਨ
ਆਦਿ ਸੁੱਕ ਜਾਂਦੀ ਹੈ। ਉਹ ਹੈ ਭਗਤੀ ਮਾਰਗ। ਉਸ ਨੂੰ ਗਿਆਨ ਮਾਰਗ ਨਹੀਂ ਕਹਾਂਗੇ। ਗਿਆਨ ਨਾਲ ਸ੍ਵਰਗ
ਦੀ ਸਥਾਪਨਾ ਹੁੰਦੀ ਹੈ। ਉੱਥੇ ਸਦਾ ਧਰਨੀ ਸਬਜ ਰਹਿੰਦੀ ਹੈ, ਕਦੀ ਸੁੱਕਦੀ ਨਹੀਂ। ਇਹ ਹੈ ਗਿਆਨ ਦੀ
ਪੜ੍ਹਾਈ। ਈਸ਼ਵਰ ਬਾਪ ਗਿਆਨ ਦੇਕੇ ਦੈਵੀ ਸੰਪਰਦਾਏ ਬਣਾਉਂਦੇ ਹਨ। ਬਾਪ ਨੇ ਸਮਝਾਇਆ ਹੈ ਮੈਂ ਤੁਸੀਂ
ਸਭ ਆਤਮਾਵਾਂ ਦਾ ਬਾਪ ਹਾਂ। ਪਰ ਮੈਨੂੰ ਅਤੇ ਮੇਰੇ ਕਰ੍ਤਵ੍ ਨੂੰ ਨਾ ਜਾਨਣ ਕਾਰਨ ਹੀ ਮਨੁੱਖ ਇੰਨੇ
ਪਤਿਤ ਦੁਖੀ ਨਿਧਨਕੇ ਬਣ ਗਏ ਹਨ। ਆਪਸ ਵਿੱਚ ਲੜਦੇ ਰਹਿੰਦੇ ਹਨ। ਘਰ ਵਿੱਚ ਬਾਪ ਨਹੀਂ ਹੁੰਦਾ ਹੈ,
ਬੱਚੇ ਲੜ੍ਹਦੇ ਹਨ ਤਾਂ ਕਹਿੰਦੇ ਹਨ ਨਾ ਤੁਹਾਡਾ ਬਾਪ ਹੈ ਜਾਂ ਨਹੀਂ ਹੈ? ਇਸ ਵਕਤ ਵੀ ਸਾਰੀ ਦੁਨੀਆਂ
ਬਾਪ ਨੂੰ ਜਾਣਦੀ ਨਹੀਂ। ਨਾ ਜਾਨਣ ਦੇ ਕਾਰਨ ਇੰਨੀ ਦੁਰਗਤੀ ਹੋਈ ਹੈ। ਜਾਨਣ ਨਾਲ ਸਦਗਤੀ ਹੁੰਦੀ ਹੈ।
ਸਰਵ ਦਾ ਸਦਗਤੀ ਦਾਤਾ ਇੱਕ ਹੈ । ਉਨ੍ਹਾਂਨੂੰ ਬਾਬਾ ਕਿਹਾ ਜਾਂਦਾ ਹੈ। ਉਨ੍ਹਾਂ ਦਾ ਨਾਮ ਸ਼ਿਵ ਹੀ
ਹੈ। ਉਨ੍ਹਾਂ ਦਾ ਨਾਮ ਕਦੇ ਬਦਲ ਨਹੀਂ ਸਕਦਾ। ਜਦੋਂ ਸੰਨਿਆਸ ਕਰਦੇ ਹਨ ਤਾਂ ਨਾਮ ਬਦਲਦੇ ਹਨ ਨਾ।
ਸ਼ਾਦੀ ਵਿੱਚ ਵੀ ਕੁਮਾਰੀ ਦਾ ਨਾਮ ਬਦਲਦੇ ਹਨ। ਇਹ ਇਥੇ ਭਾਰਤ ਵਿੱਚ ਰਿਵਾਜ਼ ਹੈ। ਬਾਹਰ ਵਿੱਚ ਇਵੇਂ
ਨਹੀਂ ਹੁੰਦਾ ਹੈ। ਇਹ ਸ਼ਿਵਬਾਬਾ ਸਭ ਦਾ ਮਾਈ ਬਾਪ ਹੈ। ਗਾਉਂਦੇ ਵੀ ਹਨ ਤੁਸੀਂ ਮਾਤ - ਪਿਤਾ… ਭਾਰਤ
ਵਿੱਚ ਹੀ ਪੁਕਾਰਦੇ ਹਨ - ਤੁਹਾਡੀ ਕ੍ਰਿਪਾ ਵਿੱਚ ਸੁੱਖ ਘਨੇਰੇ। ਇਵੇਂ ਨਹੀਂ ਭਗਤੀ ਮਾਰਗ ਵਿੱਚ
ਭਗਵਾਨ ਕ੍ਰਿਪਾ ਕਰਦੇ ਆਏ ਹਨ। ਨਹੀਂ, ਭਗਤੀ ਵਿੱਚ ਸੁੱਖ ਘਨੇਰੇ ਹੁੰਦੇ ਹੀ ਨਹੀਂ। ਬੱਚੇ ਜਾਣਦੇ ਹਨ
ਸਵਰਗ ਵਿੱਚ ਬਹੁਤ ਸੁੱਖ ਹੁੰਦੇ ਹਨ। ਉਹ ਨਵੀਂ ਦੁਨੀਆਂ ਹੈ। ਪੁਰਾਣੀ ਦੁਨੀਆਂ ਵਿੱਚ ਦੁੱਖ ਹੀ ਹੁੰਦਾ
ਹੈ। ਜੋ ਜਿਉਂਦੇ ਜੀ ਚੰਗੀ ਤਰ੍ਹਾਂ ਮਰੇ ਹੋਏ ਹਨ ਉਨ੍ਹਾਂ ਦੇ ਨਾਮ ਬਦਲ ਸਕਦੇ ਹਨ। ਪਰ ਮਾਇਆ ਜਿੱਤ
ਲੈਂਦੀ ਹੈ ਤਾਂ ਬ੍ਰਾਹਮਣਾਂ ਬਦਲੇ ਸ਼ੂਦ੍ਰ ਬਣ ਜਾਂਦੇ ਹਨ। ਇਸ ਲਈ ਬਾਬਾ ਨਾਮ ਨਹੀਂ ਰੱਖਦੇ ਹਨ।
ਬ੍ਰਾਹਮਣਾਂ ਦੀ ਮਾਲਾ ਤਾਂ ਹੁੰਦੀ ਨਹੀਂ। ਤੁਸੀਂ ਬੱਚੇ ਸਰਵੋਤਮ ਕੁਲ ਵਾਲੇ ਹੋ। ਉੱਚ ਰੂਹਾਨੀ ਸੇਵਾ
ਕਰਦੇ ਹੋ। ਇਥੇ ਬੈਠੇ ਜਾਂ ਚੱਲਦੇ - ਫਿਰਦੇ ਤੁਸੀਂ ਭਾਰਤ ਦੀ ਖਾਸ ਅਤੇ ਵਿਸ਼ਵ ਦੀ ਆਮ ਸੇਵਾ ਕਰਦੇ
ਹੋ। ਵਿਸ਼ਵ ਨੂੰ ਤੁਸੀਂ ਪਵਿੱਤਰ ਬਣਾਉਂਦੇ ਹੋ। ਤੁਸੀਂ ਹੋ ਬਾਪ ਦੇ ਮਦਦਗਾਰ। ਬਾਪ ਦੀ ਸ਼੍ਰੀਮਤ ਤੇ
ਚੱਲ ਤੁਸੀਂ ਮਦਦ ਕਰਦੇ ਹੋ। ਇਹ ਭਾਰਤ ਹੀ ਪਾਵਨ ਬਣਨ ਵਾਲਾ ਹੈ। ਤੁਸੀਂ ਕਹੋਗੇ ਅਸੀਂ ਕਲਪ - ਕਲਪ
ਇਸ ਭਾਰਤ ਨੂੰ ਪਵਿੱਤਰ ਬਣਾ ਪਵਿੱਤਰ ਭਾਰਤ ਤੇ ਰਾਜ ਕਰਦੇ ਹਾਂ। ਬ੍ਰਾਹਮਣਾਂ ਤੋਂ ਫਿਰ ਪਵਿੱਤਰ ਦੇਵੀ
- ਦੇਵਤਾ ਬਣਦੇ ਹਾਂ। ਵਿਰਾਟ ਰੂਪ ਦਾ ਚਿੱਤਰ ਵੀ ਹੈ। ਪ੍ਰਜਾਪਿਤਾ ਬ੍ਰਹਮਾ ਦੇ ਬੱਚੇ ਬ੍ਰਾਹਮਣ ਹੀ
ਠਹਿਰੇ। ਬ੍ਰਾਹਮਣ ਉਦੋਂ ਹੋਣਗੇ ਜਦੋਂ ਪ੍ਰਜਾਪਿਤਾ ਸਾਮ੍ਹਣੇ ਹੋਵੇਗਾ। ਹੁਣ ਤੁਸੀਂ ਸਮੁੱਖ ਹੋ। ਤੁਸੀਂ
ਹਰ ਇੱਕ ਪ੍ਰਜਾਪਿਤਾ ਦੀ ਔਲਾਦ ਆਪਣੇ ਨੂੰ ਸਮਝਦੇ ਹੋ। ਇਹ ਯੁਕਤੀ ਹੈ। ਔਲਾਦ ਸਮਝਣ ਨਾਲ ਭਾਈ - ਭੈਣ
ਹੋ ਜਾਂਦੇ ਹਨ। ਭਾਈ - ਭੈਣ ਦੀ ਕਦੇ ਕ੍ਰਿਮੀਨਲ ਅੱਖ ਨਹੀਂ ਹੋਣੀ ਚਾਹੀਦੀ। ਹੁਣ ਬਾਪ ਆਰਡੀਨੈਂਸ
ਕੱਢਦੇ ਹਨ ਕਿ ਤੁਸੀਂ 63 ਜਨਮ ਪਤਿਤ ਰਹੇ ਹੋ, ਪਾਵਨ ਦੁਨੀਆਂ ਸਵਰਗ ਵਿੱਚ ਜਾਣਾ ਚਾਹੁੰਦੇ ਹੋ ਤਾਂ
ਪਵਿੱਤਰ ਬਣੋ। ਉਥੇ ਪਤਿਤ ਆਤਮਾ ਜਾ ਨਹੀਂ ਸਕਦੀ ਇਸਲਈ ਹੀ ਤੁਸੀਂ ਮੈਨੂੰ ਬੇਹੱਦ ਦੇ ਬਾਪ ਨੂੰ
ਬੁਲਾਉਂਦੇ ਹੋ। ਇਹ ਆਤਮਾ ਸ਼ਰੀਰ ਦਵਾਰਾ ਗੱਲ ਕਰਦੀ ਹੈ। ਸ਼ਿਵਬਾਬਾ ਵੀ ਕਹਿੰਦੇ ਹਨ ਮੈਂ ਇਸ ਸ਼ਰੀਰ
ਦਵਾਰਾ ਗੱਲ ਕਰਦਾ ਹਾਂ। ਨਹੀਂ ਤੇ ਮੈਂ ਕਿਵ਼ੇਂ ਆਵਾਂ? ਮੇਰਾ ਜਨਮ ਦਿਵਯ ਹੈ। ਸਤਿਯੁਗ ਵਿੱਚ ਹਨ
ਦੈਵੀਗੁਣਾਂ ਵਾਲੇ ਦੇਵਤੇ। ਇਸ ਵਕਤ ਹਨ ਆਸੁਰੀ ਗੁਣਾਂ ਵਾਲੇ ਮਨੁੱਖ। ਇਥੋਂ ਦੇ ਮਨੁੱਖਾਂ ਨੂੰ ਦੇਵਤਾ
ਨਹੀਂ ਕਹਾਂਗੇ। ਫਿਰ ਭਾਵੇਂ ਕੋਈ ਵੀ ਹੋਵੇ ਨਾਮ ਤੇ ਬਹੁਤ ਵੱਡੇ - ਵੱਡੇ ਰੱਖ ਦਿੰਦੇ ਹਨ। ਸਾਧੂ
ਆਪਣੇ ਨੂੰ ਸ਼੍ਰੀ ਸ਼੍ਰੀ ਕਹਿੰਦੇ ਹਨ ਅਤੇ ਮਨੁੱਖਾਂ ਨੂੰ ਸ਼੍ਰੀ ਕਹਿੰਦੇ ਹਨ ਕਿਉਂਕਿ ਖੁਦ ਪਵਿੱਤਰ ਹਨ
ਇਸਲਈ ਸ਼੍ਰੀ ਸ਼੍ਰੀ ਕਹਿੰਦੇ ਹਨ। ਹਨ ਤੇ ਮਨੁੱਖ। ਭਾਵੇਂ ਵਿਕਾਰ ਵਿੱਚ ਨਹੀਂ ਜਾਂਦੇ ਪਰ ਵਿਕਾਰੀ
ਦੁਨੀਆਂ ਵਿੱਚ ਤੇ ਹਨ ਨਾ। ਤੁਸੀਂ ਭਵਿੱਖ ਵਿੱਚ ਨਿਰਵਿਕਾਰੀ ਦੈਵੀ ਦੁਨੀਆਂ ਵਿੱਚ ਰਾਜ ਕਰੋਗੇ।
ਹੋਣਗੇ ਉਥੇ ਵੀ ਮਨੁੱਖ ਪਰੰਤੂ ਦੈਵੀਗੁਣਾਂ ਵਾਲੇ ਹੋਣਗੇ। ਇਸ ਵੇਲੇ ਮਨੁੱਖ ਆਸੁਰੀ ਗੁਣਾਂ ਵਾਲੇ
ਪਤਿਤ ਹਨ। ਗੁਰੂ ਨਾਨਕ ਨੇ ਵੀ ਕਿਹਾ ਸੀ ਮੂਤ ਪਲੀਤੀ ਕਪੜ ਧੋਇ… ਗੁਰੂ ਨਾਨਕ ਵੀ ਬਾਪ ਦੀ ਮਹਿਮਾ
ਕਰਦੇ ਹਨ।
ਹੁਣ ਬਾਪ ਆਏ ਹਨ ਸਥਾਪਨਾ
ਅਤੇ ਵਿਨਾਸ਼ ਕਰਨ। ਹੋਰ ਜੋ ਵੀ ਧਰਮ ਸਥਾਪਕ ਹਨ ਉਹ ਸਿਰਫ ਧਰਮ ਸਥਾਪਨ ਕਰਦੇ ਹਨ। ਹੋਰਾਂ ਧਰਮਾਂ ਦਾ
ਵਿਨਾਸ਼ ਨਹੀਂ ਕਰਦੇ ਹਨ, ਉਨ੍ਹਾਂ ਦੀ ਤੇ ਵ੍ਰਿਧੀ ਹੁੰਦੀ ਰਹਿੰਦੀ ਹੈ। ਹੁਣ ਬਾਪ ਵ੍ਰਿਧੀ ਨੂੰ ਬੰਦ
ਕਰਦੇ ਹਨ। ਇਕ ਧਰਮ ਦੀ ਸਥਾਪਨਾ ਅਤੇ ਅਨੇਕ ਧਰਮਾਂ ਦਾ ਵਿਨਾਸ਼ ਕਰਵਾ ਦਿੰਦੇ ਹਨ। ਡਰਾਮਾ ਅਨੁਸਾਰ ਇਹ
ਹੋਣਾ ਹੀ ਹੈ। ਬਾਪ ਕਹਿੰਦੇ ਹਨ ਮੈਂ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੀ ਸਥਾਪਨਾ ਕਰਵਾਉਂਦਾ ਹਾਂ।
ਜਿਸ ਦੇ ਲਈ ਤੁਹਾਨੂੰ ਪੜ੍ਹਾ ਰਿਹਾ ਹਾਂ। ਸਤਿਯੁਗ ਵਿੱਚ ਅਨੇਕ ਧਰਮ ਹੁੰਦੇ ਹੀ ਨਹੀਂ। ਡਰਾਮਾ ਵਿੱਚ
ਇਨ੍ਹਾਂ ਸਭਦੇ ਵਾਪਿਸ ਜਾਣ ਦੀ ਨੂੰਧ ਹੈ। ਇਸ ਵਿਨਾਸ਼ ਨੂੰ ਕੋਈ ਟਾਲ ਨਹੀਂ ਸਕਦੇ। ਵਿਸ਼ਵ ਵਿੱਚ ਸ਼ਾਂਤੀ
ਉਦੋਂ ਹੁੰਦੀ ਹੈ ਜਦੋਂ ਵਿਨਾਸ਼ ਹੁੰਦਾ ਹੈ। ਇਸ ਲੜਾਈ ਦਵਾਰਾ ਹੀ ਸਵਰਗ ਦੇ ਗੇਟ ਖੁਲਦੇ ਹਨ। ਇਹ ਵੀ
ਤੁਸੀਂ ਲਿਖ ਸਕਦੇ ਹੋ ਇਹ ਮਹਾਭਾਰੀ ਲੜ੍ਹਾਈ ਕਲਪ ਪਹਿਲਾਂ ਵੀ ਲੱਗੀ ਸੀ। ਤੁਸੀਂ ਪ੍ਰਦਰਸ਼ਨੀ ਦਾ
ਉਦਘਾਟਨ ਕਰਵਾਉਂਦੇ ਹੋ ਤਾਂ ਇੰਝ ਲਿਖੋ। ਬਾਪ ਪਰਮਧਾਮ ਤੋਂ ਆਏ ਹਨ - ਹੈਵਿਨ ਦਾ ਉਦਘਾਟਨ ਕਰਨ। ਬਾਪ
ਕਹਿੰਦੇ ਹਨ ਮੈਂ ਹੈਵਿਨਲੀ ਗੌਡ ਫਾਦਰ ਹੈਵਿਨ ਦਾ ਉਦਘਾਟਨ ਕਰਨ ਆਇਆ ਹਾਂ। ਬੱਚਿਆਂ ਦੀ ਹੀ ਮਦਦ
ਲੈਂਦਾ ਹਾਂ, ਸਵਰਗਵਾਸੀ ਬਣਾਉਣ ਦੇ ਲਈ। ਇੰਨੀਆਂ ਸਭ ਆਤਮਾਵਾਂ ਨੂੰ ਪਾਵਨ ਨਹੀਂ ਤਾਂ ਕੌਣ ਬਣਾਏ।
ਢੇਰ ਆਤਮਾਵਾਂ ਹਨ। ਘਰ - ਘਰ ਵਿੱਚ ਤੁਸੀਂ ਇਹ ਸਮਝਾ ਸਕਦੇ ਹੋ। ਭਾਰਤਵਾਸੀ ਤੁਸੀਂ ਸਤੋਪ੍ਰਧਾਨ ਸੀ
ਫਿਰ 84 ਜਨਮਾਂ ਦੇ ਬਾਦ ਤਮੋਪ੍ਰਧਾਨ ਬਣੇ ਹੋ। ਹੁਣ ਫਿਰ ਸਤੋਪ੍ਰਧਾਨ ਬਣੋ। ਮਨਮਨਾਭਵ। ਇਵੇਂ ਨਾ ਕਹੋ
ਕਿ ਅਸੀਂ ਸ਼ਾਸਤਰਾਂ ਨੂੰ ਨਹੀਂ ਮੰਨਦੇ ਹਾਂ। ਬੋਲੋ, ਸ਼ਾਸਤਰਾਂ ਨੂੰ ਅਤੇ ਭਗਤੀਮਾਰਗ ਨੂੰ ਤੇ ਅਸੀਂ
ਮੰਨਦੇ ਸੀ ਪਰ ਹੁਣ ਇਹ ਭਗਤੀ ਮਾਰਗ ਦੀ ਰਾਤ ਪੂਰੀ ਹੁੰਦੀ ਹੈ।। ਗਿਆਨ ਨਾਲ ਦਿਨ ਸ਼ੁਰੂ ਹੁੰਦਾ ਹੈ।
ਬਾਪ ਆਏ ਹਨ ਸਦਗਤੀ ਕਰਨ। ਸਮਝਾਉਣ ਦੀ ਬੜੀ ਯੁਕਤੀ ਚਾਹੀਦੀ ਹੈ। ਕੋਈ ਚੰਗੀ ਤਰ੍ਹਾਂ ਧਾਰਨਾ ਕਰਦੇ
ਹਨ, ਕੋਈ ਘੱਟ ਕਰਦੇ ਹਨ। ਪ੍ਰਦਰਸ਼ਨੀ ਵਿੱਚ ਵੀ ਜੋ ਚੰਗੇ - ਚੰਗੇ ਬੱਚੇ ਹਨ - ਉਹ ਚੰਗਾ ਸਮਝਾਉਂਦੇ
ਹਨ। ਜਿਵੇਂ ਬਾਪ ਟੀਚਰ ਹੈ ਤਾਂ ਬੱਚਿਆਂ ਨੂੰ ਵੀ ਟੀਚਰ ਬਣਨਾ ਪਵੇ। ਗਾਇਆ ਵੀ ਜਾਂਦਾ ਹੈ ਸਤਿਗੁਰੂ
ਤਾਰੇ, ਬਾਪ ਨੂੰ ਕਿਹਾ ਜਾਂਦਾ ਹੈ ਸੱਚਖੰਡ ਦੀ ਸਥਾਪਨਾ ਕਰਨ ਵਾਲਾ ਸੱਚਾ ਬਾਬਾ। ਝੂਠਖੰਡ ਸਥਾਪਨ
ਕਰਨ ਵਾਲਾ ਹੈ ਰਾਵਣ। ਹੁਣ ਜਦਕਿ ਸਦਗਤੀ ਕਰਨ ਵਾਲਾ ਮਿਲਿਆ ਹੈ ਤਾਂ ਫਿਰ ਅਸੀਂ ਭਗਤੀ ਕਿਵੇਂ ਕਰਾਂਗੇ?
ਭਗਤੀ ਸਿਖਾਉਣ ਵਾਲੇ ਹਨ ਅਨੇਕ ਗੁਰੂ ਲੋਕ। ਸਤਿਗੁਰੂ ਤਾਂ ਇੱਕ ਹੀ ਹੈ। ਕਹਿੰਦੇ ਵੀ ਹਨ ਸਤਿਗੁਰੂ
ਅਕਾਲ… ਫਿਰ ਵੀ ਅਨੇਕ ਗੁਰੂ ਬਣਦੇ ਰਹਿੰਦੇ ਹਨ। ਸੰਨਿਆਸੀ ਉਦਾਸੀ ਬਹੁਤ ਤਰ੍ਹਾਂ ਦੇ ਗੁਰੂ ਲੋਕੀ
ਹੁੰਦੇ ਹਨ। ਸਿੱਖ ਲੋਕੀ ਖੁਦ ਹੀ ਕਹਿੰਦੇ ਹਨ ਸਤਿਗੁਰੂ ਅਕਾਲ… ਅਰਥਾਤ ਜਿਸਨੂੰ ਕਾਲ ਨਹੀਂ ਖਾਂਦਾ।
ਮਨੁੱਖ ਨੂੰ ਤੇ ਕਾਲ ਖਾ ਜਾਂਦਾ ਹੈ। ਬਾਪ ਸਮਝਾਉਂਦੇ ਹਨ ਮਨਮਨਾਭਵ। ਉਨ੍ਹਾਂ ਦਾ ਫਿਰ ਹੈ ਜਪ ਸਾਹਿਬ
ਨੂੰ ਤਾਂ ਸੁਖ ਮਿਲੇ… ਮੁੱਖ ਦੋ ਅੱਖਰ ਹਨ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ - ਜਪ ਸਾਹਿਬ ਨੂੰ।
ਸਾਹਿਬ ਤਾਂ ਇੱਕ ਹੈ। ਗੁਰੂ ਨਾਨਕ ਨੇ ਵੀ ਉਨ੍ਹਾਂ ਦੇ ਲਈ ਇਸ਼ਾਰਾ ਕੀਤਾ ਹੈ ਕਿ ਉਨ੍ਹਾਂ ਨੂੰ ਜਪੋ।
ਅਸਲ ਵਿੱਚ ਤੁਸੀਂ ਜਪਣਾ ਨਹੀਂ ਹੈ, ਯਾਦ ਕਰਨਾ ਹੈ। ਇਹ ਹੈ ਅਜਪਾਜਾਪ। ਮੂੰਹ ਤੋਂ ਕੁਝ ਬੋਲੋ ਨਹੀਂ।
ਸ਼ਿਵ - ਸ਼ਿਵ ਵੀ ਕਹਿਣਾ ਨਹੀਂ ਹੈ। ਤੁਸੀਂ ਤਾਂ ਜਾਣਾ ਹੈ ਸ਼ਾਂਤੀਧਾਮ। ਹੁਣ ਬਾਪ ਨੂੰ ਯਾਦ ਕਰੋ।
ਅਜਪਾਜਪ ਵੀ ਇੱਕ ਹੀ ਹੁੰਦਾ ਹੈ ਜੋ ਬਾਪ ਸਿਖਾਉਂਦੇ ਹਨ। ਉਹ ਕਿੰਨੇ ਘੰਟੇ ਵਜਾਉਂਦੇ, ਆਵਾਜ਼ ਕਰਦੇ,
ਮਹਿਮਾ ਕਰਦੇ। ਕਹਿੰਦੇ ਹਨ ਅਚਤਮ ਕੇਸ਼ਵਮ...ਪਰ ਇੱਕ ਵੀ ਅੱਖਰ ਨੂੰ ਸਮਝਦੇ ਨਹੀਂ। ਸੁਖ ਦੇਣ ਵਾਲਾ
ਤੇ ਇੱਕ ਹੀ ਬਾਪ ਹੈ। ਵਿਆਸ ਵੀ ਉਨ੍ਹਾਂ ਨੂੰ ਹੀ ਕਹਾਂਗੇ। ਉਨ੍ਹਾਂ ਵਿੱਚ ਨਾਲੇਜ ਹੈ ਜੋ ਦਿੰਦੇ ਹਨ।
ਸੁਖ ਵੀ ਉਹ ਹੀ ਦਿੰਦੇ ਹਨ। ਤੁਸੀਂ ਬੱਚੇ ਸਮਝਦੇ ਹੋ - ਹੁਣ ਸਾਡੀ ਚੜ੍ਹਦੀ ਕਲਾ ਹੁੰਦੀ ਹੈ। ਸੀੜੀ
ਵਿੱਚ ਕਲਾਵਾਂ ਵੀ ਵਿਖਾਈਆਂ ਹਨ। ਇਸ ਵਕਤ ਕੋਈ ਕਲਾ ਨਹੀਂ ਹੈ। ਮੈਂ ਨਿਰਗੁਣ ਹਾਰੇ ਵਿੱਚ...। ਇੱਕ
ਨਿਰਗੁਣ ਸੰਸਥਾ ਵੀ ਹੈ। ਹੁਣ ਬਾਪ ਕਹਿੰਦੇ ਹਨ - ਬਾਲਕ ਤੇ ਮਹਾਤਮਾ ਤਰ੍ਹਾਂ ਹੁੰਦਾ ਹੈ। ਉਨ੍ਹਾਂ
ਵਿੱਚ ਕੋਈ ਅਵਗੁਣ ਨਹੀਂ ਹੈ। ਉਨ੍ਹਾਂ ਦਾ ਫਿਰ ਨਾਮ ਰੱਖ ਦਿੰਦੇ ਹਨ ਨਿਰਗੁਣ ਬਾਲਕ। ਜੇਕਰ ਬਾਲਕ
ਵਿੱਚ ਗੁਣ ਨਹੀਂ ਤਾਂ ਬਾਪ ਵਿੱਚ ਵੀ ਨਹੀਂ। ਸਭ ਵਿੱਚ ਅਵਗੁਣ ਹਨ। ਗੁਣਵਾਨ ਸਿਰਫ ਦੇਵਤੇ ਬਣਦੇ ਹਨ।
ਨੰਬਰਵਾਰ ਅਵਗੁਣ ਹੈ ਜੋ ਬਾਪ ਨੂੰ ਨਹੀਂ ਜਾਣਦੇ। ਦੂਸਰਾ ਅਵਗੁਣ ਹੈ ਜੋ ਵਿਸ਼ੇ ਸਾਗਰ ਵਿੱਚ ਗੋਤੇ
ਖਾਦੇ ਹਨ। ਬਾਪ ਕਹਿੰਦੇ ਹਨ ਅੱਧਾਕਲਪ ਤੁਸੀਂ ਗੋਤਾ ਖਾਇਆ ਹੈ। ਹੁਣ ਮੈਂ ਗਿਆਨ ਸਾਗਰ ਤੁਹਾਨੂੰ
ਸ਼ੀਰਸਾਗਰ ਵਿੱਚ ਲੈ ਜਾਂਦਾ ਹਾਂ। ਮੈਂ ਤੇ ਕਸ਼ੀਰਸਾਗਰ ਵਿੱਚ ਲੈ ਜਾਣ ਲਈ ਤੁਹਾਨੂੰ ਸਿੱਖਿਆ ਦਿੰਦਾ
ਹਾਂ। ਮੈਂ ਇਨ੍ਹਾਂ ਦੇ ਬਾਜੂ ਵਿੱਚ ਆਕੇ ਬੈਠਦਾ ਹਾਂ, ਜਿੱਥੇ ਆਤਮਾ ਰਹਿੰਦੀ ਹੈ। ਮੈਂ ਆਜ਼ਾਦ ਹਾਂ।
ਕਿਤੇ ਵੀ ਆ ਜਾ ਸਕਦਾ ਹਾਂ। ਤੁਸੀਂ ਪਿੱਤਰਾਂ ਨੂੰ ਖਵਾਉਂਦੇ ਹੋ ਤਾਂ ਆਤਮਾ ਨੂੰ ਖਵਾਉਂਦੇ ਹੋ ਨਾ।
ਸ਼ਰੀਰ ਤਾਂ ਭਸਮ ਹੋ ਜਾਂਦਾ ਹੈ। ਉਸਨੂੰ ਵੇਖ ਵੀ ਨਹੀਂ ਸਕਦੇ। ਸਮਝਦੇ ਹੋ ਫਲਾਣੇ ਦੀ ਆਤਮਾ ਦਾ ਸ਼ਰਾਧ
ਹੈ। ਆਤਮਾ ਨੂੰ ਬੁਲਾਇਆ ਜਾਂਦਾ ਹੈ - ਇਹ ਵੀ ਡਰਾਮੇ ਵਿੱਚ ਪਾਰ੍ਟ ਹੈ। ਕਦੇ ਆਉਂਦੀ ਹੈ, ਕਦੇ ਨਹੀਂ
ਵੀ ਆਉਂਦੀ। ਕਈ ਦੱਸਦੇ ਹਨ, ਕਈ ਨਹੀਂ ਵੀ ਦੱਸਦੇ ਹਨ। ਇਥੇ ਵੀ ਆਤਮਾ ਨੂੰ ਬੁਲਾਉਂਦੇ ਹਨ, ਆਕੇ
ਬੋਲਦੀ ਹੈ। ਪਰੰਤੂ ਇਵੇਂ ਨਹੀਂ ਦੱਸਦੀ ਕਿ ਫਲਾਣੀ ਜਗ੍ਹਾ ਜਨਮ ਲਿਆ ਹੈ। ਸਿਰਫ ਇੰਨਾ ਕਹੇਗੀ ਕਿ
ਮੈਂ ਬਹੁਤ ਸੁਖੀ ਹਾਂ, ਚੰਗੇ ਘਰ ਵਿੱਚ ਜਨਮ ਲਿਆ ਹੈ। ਚੰਗੇ ਗਿਆਨ ਵਾਲੇ ਬੱਚੇ ਚੰਗੇ ਘਰ ਵਿੱਚ
ਜਾਣਗੇ। ਘੱਟ ਗਿਆਨ ਵਾਲੇ ਘੱਟ ਪਦਵੀ ਪਾਉਣਗੇ। ਬਾਕੀ ਸੁਖ ਤਾਂ ਹੈ। ਰਾਜਾ ਬਣਨਾ ਚੰਗਾ ਹੈ ਕਿ ਦਾਸੀ
ਬਣਨਾ ਚੰਗਾ ਹੈ? ਰਾਜਾ ਬਣਨਾ ਹੈ ਤਾਂ ਇਸ ਪੜ੍ਹਾਈ ਵਿੱਚ ਲੱਗ ਜਾਵੋ। ਦੁਨੀਆਂ ਤਾਂ ਬਹੁਤ ਗੰਦੀ ਹੈ।
ਦੁਨੀਆਂ ਦੇ ਸੰਗ ਨੂੰ ਕਹਾਂਗੇ ਕੁਸੰਗ। ਇੱਕ ਸਤ ਦਾ ਸੰਗ ਹੀ ਪਾਰ ਕਰਦਾ ਹੈ, ਬਾਕੀ ਸਭ ਡੁਬਾਉਂਦੇ
ਹਨ। ਬਾਪ ਤਾਂ ਸਭ ਦੀ ਜਨਮ ਪਤ੍ਰੀ ਜਾਣਦੇ ਹਨ ਨਾ। ਇਹ ਪਾਪ ਦੀ ਦੁਨੀਆਂ ਹੈ, ਤਾਂ ਤੇ ਪੁਕਾਰਦੇ ਹਨ
- ਹੋਰ ਕਿਤੇ ਲੈ ਚੱਲੋ। ਹੁਣ ਬਾਪ ਕਹਿੰਦੇ ਹਨ - ਮਿੱਠੇ - ਮਿੱਠੇ ਬੱਚਿਓ, ਮੇਰਾ ਬਣਕੇ ਫਿਰ ਮੇਰੀ
ਮਤ ਤੇ ਚੱਲੋ। ਇਹ ਬਹੁਤ ਗੰਦੀ ਦੁਨੀਆਂ ਹੈ। ਕੁਰੱਪਸ਼ਨ ਹੈ। ਲੱਖਾਂ ਕਰੋੜਾਂ ਰੁਪਈਆਂ ਦੀ ਠੱਗੀ ਹੁੰਦੀ
ਹੈ। ਹੁਣ ਬਾਪ ਆਏ ਹਨ ਬੱਚਿਆਂ ਨੂੰ ਸਵਰਗ ਦਾ ਮਾਲਿਕ ਬਣਾਉਣ ਤਾਂ ਅਥਾਹ ਖੁਸ਼ੀ ਹੋਣੀ ਚਾਹੀਦੀ ਹੈ।
ਅਸਲ ਵਿੱਚ ਇਹ ਹੈ ਸੱਚੀ ਗੀਤਾ। ਫਿਰ ਇਹ ਗਿਆਨ ਪਰਾਏ ਲੋਪ ਹੋ ਜਾਵੇਗਾ। ਹੁਣ ਤੁਹਾਨੂੰ ਇਹ ਗਿਆਨ ਹੈ
ਫਿਰ ਦੂਜਾ ਜਨਮ ਲਵੋਗੇ ਤਾਂ ਇਹ ਗਿਆਨ ਖਲਾਸ। ਫਿਰ ਹੈ ਪ੍ਰਾਲਬੱਧ। ਤੁਹਾਨੂੰ ਪੁਰਸ਼ੋਤਮ ਬਣਾਉਣ ਦੇ
ਲਈ ਬਾਪ ਪੜ੍ਹਾਉਂਦੇ ਹਨ। ਹੁਣ ਤੁਸੀਂ ਬਾਪ ਨੂੰ ਜਾਣਿਆ ਹੈ। ਹੁਣ ਅਮਰਨਾਥ ਦੀ ਯਾਤ੍ਰਾ ਹੁੰਦੀ ਹੈ।
ਬੋਲੋ, ਜਿਨ੍ਹਾਂ ਨੂੰ ਸੂਖਸ਼ਮ ਵਿੱਚ ਵਿਖਾਉਂਦੇ ਹੋ ਉਹ ਫਿਰ ਸਥੂਲ ਵਤਨ ਵਿੱਚ ਕਿਵੇਂ ਆਇਆ? ਪਹਾੜ ਆਦਿ
ਤਾਂ ਇੱਥੇ ਹਨ ਨਾ। ਉੱਥੇ ਪਤਿਤ ਹੋ ਕਿਵੇਂ ਸਕਦੇ? ਜੋ ਪਾਰਵਤੀ ਨੂੰ ਗਿਆਨ ਦਿੰਦੇ ਹਨ। ਬਰਫ਼ ਦਾ
ਲਿੰਗ ਬੈਠ ਹੱਥ ਨਾਲ ਬਣਾਉਂਦੇ ਹਨ। ਉਹ ਤਾਂ ਕਿਧਰੇ ਵੀ ਬਣਾ ਸਕਦੇ ਹਾਂ। ਮਨੁੱਖ ਕਿੰਨੇ ਧੱਕੇ ਖਾਂਦੇ
ਹਨ। ਸਮਝਦੇ ਨਹੀਂ ਕਿ ਸ਼ੰਕਰ ਦੇ ਕੋਲ ਪਾਰਵਤੀ ਕਿਥੋਂ ਆਈ ਜੋ ਉਸਨੂੰ ਪਾਵਨ ਬਣਾਉਣਗੇ। ਸ਼ੰਕਰ ਕੋਈ
ਪਰਮਾਤਮਾ ਨਹੀਂ, ਉਹ ਵੀ ਦੇਵਤਾ ਹੈ। ਮਨੁੱਖਾਂ ਨੂੰ ਕਿੰਨਾ ਸਮਝਾਇਆ ਜਾਂਦਾ ਹੈ ਫਿਰ ਵੀ ਸਮਝਦੇ ਨਹੀਂ।
ਪਾਰਸ ਬੁੱਧੀ ਬਣ ਨਹੀਂ ਸਕਦੇ। ਪ੍ਰਦਰਸ਼ਨੀ ਵਿੱਚ ਕਿੰਨੇ ਆਉਂਦੇ ਹਨ। ਕਹਿਣਗੇ ਨਾਲੇਜ਼ ਤਾਂ ਬਹੁਤ ਚੰਗੀ
ਹੈ। ਸਭਨੂੰ ਲੈਣੀ ਚਾਹੀਦੀ ਹੈ। ਅਰੇ ਤੁਸੀਂ ਤਾਂ ਲਵੋ। ਕਹਿਣਗੇ ਸਾਨੂੰ ਫੁਰਸਤ ਨਹੀਂ। ਪ੍ਰਦਰਸ਼ਨੀ
ਵਿੱਚ ਇਹ ਵੀ ਲਿਖਣਾ ਚਾਹੀਦਾ ਕਿ ਇਸ ਲੜਾਈ ਤੋਂ ਪਹਿਲਾਂ ਬਾਪ ਸਵਰਗ ਦਾ ਉਦਘਾਟਨ ਕਰ ਰਹੇ ਹਨ।
ਵਿਨਾਸ਼ ਤੋਂ ਬਾਦ ਸਵਰਗ ਦੇ ਦਵਾਰ ਖੁਲ੍ਹ ਜਾਣਗੇ। ਬਾਬਾ ਨੇ ਕਿਹਾ ਸੀ ਹਰ ਇੱਕ ਚਿੱਤਰ ਵਿੱਚ ਲਿਖੋ -
ਪਾਰਲੌਕਿਕ ਪਰਮਪਿਤਾ ਪਰਮਾਤਮਾ ਤ੍ਰਿਮੂਰਤੀ ਸ਼ਿਵ ਭਗਵਾਨੁਵਾਚ। ਤ੍ਰਿਮੂਰਤੀ ਨਾ ਲਿਖਣ ਨਾਲ਼ ਕਹਿਣਗੇ
ਸ਼ਿਵ ਤੇ ਨਿਰਾਕਾਰ ਹੈ, ਉਹ ਕਿਵੇਂ ਗਿਆਨ ਦੇਣਗੇ? ਸਮਝਾਇਆ ਜਾਂਦਾ ਹੈ ਇਹ ਹੀ ਪਹਿਲਾਂ ਗੋਰਾ ਸੀ,
ਕ੍ਰਿਸ਼ਨ ਸੀ ਫਿਰ ਹੁਣ ਸਾਂਵਰਾ ਮਨੁੱਖ ਬਣਿਆ ਹੈ। ਹੁਣ ਤੁਹਾਨੂੰ ਮਨੁੱਖ ਤੋਂ ਦੇਵਤਾ ਬਣਾਉਂਦੇ ਹਨ।
ਫਿਰ ਹਿਸਟ੍ਰੀ ਰਪੀਟ ਹੋਣੀ ਹੈ। ਗਾਇਨ ਵੀ ਹੈ ਮਨੁੱਖ ਤੋਂ ਦੇਵਤਾ ਕੀਤੇ… ਫਿਰ ਸੀੜੀ ਉਤਰ ਮਨੁੱਖ
ਬਣਦੇ ਹਨ। ਫਿਰ ਬਾਪ ਆਕੇ ਦੇਵਤਾ ਬਣਾਉਂਦੇ ਹਨ। ਬਾਪ ਕਹਿੰਦੇ ਹਨ ਮੈਨੂੰ ਆਉਣਾ ਪੈਂਦਾ ਹੈ। ਕਲਪ -
ਕਲਪ, ਕਲਪ ਦੇ ਸੰਗਮਯੁਗੇ ਆਉਂਦਾ ਹਾਂ। ਯੁਗੇ - ਯੁਗੇ ਕਹਿਣਾ ਗਲਤ ਹੈ। ਮੈਂ ਸੰਗਮਯੁਗ ਤੇ ਆਕੇ
ਤੁਹਾਨੂੰ ਪੁੰਨ ਆਤਮਾ ਬਣਾਉਂਦਾ ਹਾਂ। ਫਿਰ ਰਾਵਣ ਤੁਹਾਨੂੰ ਪਾਪ ਆਤਮਾ ਬਣਾਉਂਦੇ ਹਨ। ਬਾਪ ਹੀ
ਪੁਰਾਣੀ ਦੁਨੀਆਂ ਨੂੰ ਨਵੀਂ ਦੁਨੀਆਂ ਬਣਾਉਂਦੇ ਹਨ। ਇਹ ਸਮਝਣ ਦੀਆਂ ਗੱਲਾਂ ਹਨ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਬਾਪ ਵਾਂਗ
ਟੀਚਰ ਬਣਨਾ ਹੈ, ਬੜੀ ਯੁਕਤੀ ਨਾਲ ਸਭਨੂੰ ਇਸ ਝੂਠਖੰਡ ਤੋਂ ਕੱਢ ਕੇ ਸੱਚਖੰਡ ਵਿੱਚ ਚਲਣ ਦੇ ਲਾਇਕ
ਬਣਾਉਣਾ ਹੈ।
2. ਦੁਨੀਆ ਦਾ ਸੰਗ
ਕੁਸੰਗ ਹੈ, ਇਸਲਈ ਕੁਸੰਗ ਤੋਂ ਕਿਨਾਰਾ ਕਰ ਇੱਕ ਸਤ ਦਾ ਸੰਗ ਕਰਨਾ ਹੈ। ਉੱਚ ਪਦਵੀ ਲਈ ਇਸ ਪੜ੍ਹਾਈ
ਵਿਚ ਲੱਗ ਜਾਣਾ ਹੈ । ਇੱਕ ਬਾਪ ਦੀ ਮਤ ਤੇ ਹੀ ਚਲਣਾ ਹੈ।
ਵਰਦਾਨ:-
ਆਪਣਾ ਸਭ ਕੁਝ ਸੇਵਾ ਵਿੱਚ ਅਰਪਿਤ ਕਰਨ ਵਾਲੇ ਗੁਪਤ ਦਾਨੀ ਪੁੰਨ ਆਤਮਾ ਭਵ
ਜੋ ਵੀ ਸੇਵਾ ਕਰਦੇ ਹੋ
ਉਸਨੂੰ ਵਿਸ਼ਵ ਕਲਿਆਣ ਦੇ ਲਈ ਅਰਪਿਤ ਕਰਦੇ ਚਲੋ। ਜਿਵੇ ਭਗਤੀ ਵਿੱਚ ਜੋ ਗੁਪਤ ਦਾਨੀ ਪੁੰਨ ਆਤਮਾਵਾਂ
ਹੁੰਦੀ ਹਨ ਉਹ ਇਹ ਹੀ ਸੰਕਲਪ ਕਰਦੀਆਂ ਹਨ ਜੋ ਸਰਵ ਦੇ ਭਲੇ ਪ੍ਰਤੀ ਹੋਵੇ। ਇਵੇਂ ਤੁਹਾਡਾ ਹਰ ਸੰਕਲਪ
ਸੇਵਾ ਵਿੱਚ ਅਰਪਿਤ ਹੋਵੇ। ਕਦੀ ਆਪਣੇਪਨ ਦੀ ਕਾਮਨਾ ਨਹੀਂ ਰੱਖੋ। ਸਰਵ ਪ੍ਰਤੀ ਸੇਵਾ ਕਰੋ। ਜੋ ਸੇਵ
ਵਿਗਣ ਰੂਪ ਬਣੇ ਉਸਨੂੰ ਸੱਚੀ ਸੇਵਾ ਨਹੀਂ ਕਹਾਂਗੇ ਇਸਲਈ ਆਪਣਾ ਪਨ ਛੱਡ ਗੁਪਤ ਅਤੇ ਸੱਚੇ ਸੇਵਾਧਾਰੀ
ਬਣ ਸੇਵਾ ਨਾਲ ਵਿਸ਼ਵ ਕਲਿਆਣ ਕਰਦੇ ਚਲੋ।
ਸਲੋਗਨ:-
ਹਰ ਗੱਲ ਪ੍ਰਭੂ
ਅਰਪਣ ਕਰ ਦਵੋ ਤਾਂ ਆਉਣ ਵਾਲੀ ਮੁਸ਼ਕਿਲਾਂ ਸਹਿਜ ਅਨੁਭਵ ਹੋਵੇਗੀ।
ਅਵਿਅਕਤ ਇਸ਼ਾਰੇ :-
ਸਹਿਜਯੋਗੀ ਬਣਨਾ ਹੈ ਤੇ ਪਰਮਾਤਮ ਪਿਆਰ ਦੇ ਅਨੁਭਵੀ ਬਣੋ।
ਆਦਿਕਾਲ, ਅੰਮ੍ਰਿਤਵੇਲੇ
ਆਪਣੇ ਦਿਲ ਵਿਚ ਪਰਮਾਤਮ ਪਿਆਰ ਦੀ ਸੰਪੂਰਨ ਰੂਪ ਨਾਲ ਧਾਰਣਾ ਕਰ ਲਵੋ। ਜੇਕਰ ਦਿਲ ਵਿੱਚ ਪਰਮਾਤਮ
ਪਿਆਰ, ਪਰਮਾਤਮ ਸ਼ਕਤੀਆਂ, ਪਰਮਾਤਮ ਗਿਆਨ ਫੁੱਲ ਹੋਵੇਗਾ ਤਾਂ ਕਦੀ ਹੋਰ ਕਿਸੇ ਵੀ ਵਲ ਲਗਾਵ ਅਤੇ
ਸਨੇਹ ਜਾ ਨਹੀਂ ਸਕਦਾ। ਬਾਪ ਨਾਲ ਸੱਚਾ ਪਿਆਰ ਹੈ ਤਾਂ ਪਿਆਰ ਦੀ ਨਿਸ਼ਾਨੀ ਹੈ ਸਮਾਨ, ਕਰਮਾਤੀਤ।
‘ਕਰਾਵਨਹਾਰ’ ਹੋਕੇ ਕਰਮ ਕਰੋ, ਕਰਾਓ। ਕਦੀ ਵੀ ਮਨ -ਬੁੱਧੀ ਅਤੇ ਸੰਸਕਾਰਾਂ ਦੇ ਵਸ਼ ਕਦੀ ਵੀ ਕਰਮ ਨਹੀਂ
ਕਰੋ।