26.10.25     Avyakt Bapdada     Punjabi Murli     15.10.2007    Om Shanti     Madhuban


“ ਸੰਗਮਯੁਗ ਦੀ ਜੀਵਨਮੁਕਤ ਸਥਿਤੀ ਦਾ ਅਨੁਭਵ ਕਰਨ ਦੇ ਲਈ ਸਭ ਬੋਝ ਅਤੇ ਬੰਧੰਨ ਬਾਪ ਨੂੰ ਦੇਕੇ ਡਬਲ ਲਾਈਟ ਬਣੋ ”


ਅੱਜ ਵਿਸ਼ਵ ਰਚਤਾ ਬਾਪਦਾਦਾ ਆਪਣੀ ਪਹਿਲੀ ਰਚਨਾ ਅਤੀ ਲਵਲੀ ਅਤੇ ਲੱਕੀ ਬੱਚਿਆਂ ਨਾਲ ਮਿਲਣ ਮੇਲਾ ਮਨਾ ਰਿਹਾ ਹੈ। ਕਈ ਬੱਚੇ ਸਨਮੁੱਖ ਹਨ, ਨੈਣਾਂ ਨਾਲ ਵੇਖ ਰਹੇ ਹਨ ਅਤੇ ਚਾਰੋਂ ਪਾਸੇ ਦੇ ਕਈ ਬੱਚੇ ਦਿਲ ਵਿਚ ਸਮਾਏ ਹੋਏ ਹਨ। ਬਾਪਦਾਦਾ ਹਰ ਬੱਚੇ ਦੇ ਮੱਥੇ ਤੇ ਤਿੰਨ ਭਾਗ ਦੇ ਤਿੰਨ ਸਿਤਾਰੇ ਚਮਕਦੇ ਹੋਏ ਵੇਖ ਰਹੇ ਹਨ। ਇਕ ਭਾਗ ਹੈ - ਬਾਪਦਾਦਾ ਦੀ ਸ੍ਰੇਸ਼ਠ ਪਾਲਣਾ ਦਾ, ਦੂਸਰਾ ਹੈ ਸਿੱਖਿਅਕ ਦ੍ਵਾਰਾ ਪੜਾਈ ਦਾ, ਤੀਜਾ ਹੈ ਸਤਗੁਰੂ ਦ੍ਵਾਰਾ ਸਰਵ ਵਰਦਾਨਾ ਦਾ ਚਮਕਦਾ ਹੋਇਆ ਸਿਤਾਰਾ। ਤਾਂ ਤੁਸੀ ਸਭ ਵੀ ਆਪਣੇ ਮਸਤਕ ਤੇ ਚਮਕਦੇ ਹੋਏ ਸਿਤਾਰੇ ਅਨੁਭਵ ਕਰ ਰਹੇ ਹੋ ਨਾ! ਸਰਵ ਸੰਬੰਧ ਬਾਪਦਾਦਾ ਨਾਲ ਹੈ ਫਿਰ ਵੀ ਜੀਵਨ ਵਿਚ ਇਹ ਤਿੰਨ ਸੰਬੰਧ ਜਰੂਰੀ ਹਨ ਅਤੇ ਤੁਸੀ ਸਭ ਸਿਕਿਲਧੇ ਲਾਡਲੇ ਬੱਚਿਆਂ ਨੂੰ ਸਹਿਜ ਹੀ ਪ੍ਰਾਪਤ ਹਨ। ਪ੍ਰਾਪਤ ਹਨ ਨਾ! ਨਸ਼ਾ ਹੈ ਨਾ! ਦਿਲ ਵਿਚ ਗੀਤ ਗਾਉਂਦੇ ਰਹਿੰਦੇ ਹੋ ਨਾ - ਵਾਹ! ਬਾਬਾ ਵਾਹ! ਵਾਹ! ਸਿੱਖਿਅਕ ਵਾਹ! ਵਾਹ! ਸਤਗੁਰੂ ਵਾਹ! ਦੁਨੀਆ ਵਾਲੇ ਤੇ ਲੌਕਿਕ ਗੁਰੂ ਜਿਸ ਨੂੰ ਮਹਾਨ ਆਤਮਾ ਕਹਿੰਦੇ ਹਨ, ਉਸ ਦ੍ਵਾਰਾ ਇੱਕ ਵਰਦਾਨ ਪਾਉਣ ਦੇ ਲਈ ਵੀ ਕਿੰਨੀ ਕੋਸ਼ਿਸ਼ ਕਰਦੇ ਹਨ ਅਤੇ ਤੁਹਾਨੂੰ ਬਾਪ ਨੇ ਜੰਮਦੇ ਹੀ ਸਹਿਜ ਵਰਦਾਨਾਂ ਨਾਲ ਸੰਪੰਨ ਕਰ ਦਿੱਤਾ। ਇਤਨਾ ਸ੍ਰੇਸ਼ਠ ਭਾਗ ਕਿ ਸੁਪਨੇ ਵਿਚ ਵੀ ਸੋਚਿਆ ਸੀ ਕਿ ਭਗਵਾਨ ਬਾਪ ਇਤਨਾ ਸਾਡੇ ਉੱਪਰ ਬਲਿਹਾਰ ਜਾਵੇਗਾ! ਭਗਤ ਲੋਕੀ ਭਗਵਾਨ ਦੇ ਗੀਤ ਗਾਉਂਦੇ ਹਨ ਅਤੇ ਭਗਵਾਨ ਬਾਪ ਕਿਸ ਦੇ ਗੀਤ ਗਾਉਂਦੇ? ਤੁਸੀ ਲੱਕੀ ਬੱਚਿਆਂ ਦੇ।

ਹੁਣ ਵੀ ਤੁਸੀਂ ਸਭ ਵੱਖ - ਵੱਖ ਦੇਸ਼ਾਂ ਤੋਂ ਕਿਸ ਵਿਮਾਨ ਵਿਚ ਆਏ ਹੋ? ਸਥੂਲ ਵਿਮਾਨਾਂ ਵਿਚ ਕਿ ਪਰਮਾਤਮ ਪਿਆਰ ਦੇ ਵਿਮਾਨ ਵਿਚ ਸਭ ਪਾਸੇ ਤੋਂ ਪੁੱਜ ਗਏ ਹੋ! ਪਰਮਾਤਮ ਵਿਮਾਨ ਕਿੰਨਾਂ ਸਹਿਜ ਲੈਅ ਆਉਂਦਾ ਹੈ, ਕੋਈ ਤਕਲੀਫ ਨਹੀਂ। ਤਾਂ ਸਾਰੇ ਪਰਮਾਤਮ ਪਿਆਰ ਦੇ ਵਿਮਾਨ ਵਿਚ ਪੁੱਜ ਗਏ ਹੋ ਇਸ ਦੀ ਮੁਬਾਰਕ ਹੋਵੇ, ਮੁਬਾਰਕ ਹੋਵੇ, ਮੁਬਾਰਕ ਹੋਵੇ। ਬਾਪਦਾਦਾ ਇੱਕ - ਇੱਕ ਬੱਚੇ ਨੂੰ ਵੇਖ, ਭਾਵੇਂ ਪਹਿਲੀ ਵਾਰ ਆਏ ਹਨ, ਭਾਵੇਂ ਬਹੁਤਕਾਲ ਤੋਂ ਆ ਰਹੇ ਹਨ। ਲੇਕਿਨ ਬਾਪਦਾਦਾ ਇੱਕ - ਇੱਕ ਬੱਚੇ ਦੀ ਵਿਸ਼ੇਸ਼ਤਾ ਨੂੰ ਜਾਣਦੇ ਹਨ। ਬਾਪਦਾਦਾ ਦਾ ਇੱਕ - ਇੱਕ ਬੱਚਾ ਭਾਵੇਂ ਛੋਟਾ ਹੈ, ਭਾਵੇਂ ਵੱਡਾ ਹੈ, ਭਾਵੇਂ ਮਹਾਂਵੀਰ ਹੈ, ਭਾਵੇਂ ਪੁਰਸ਼ਾਰਥੀ ਹੈ, ਲੇਕਿਨ ਹਰ ਇੱਕ ਬੱਚਾ ਸਿਕੀਲੱਧਾ ਹੈ, ਕਿਉਂ? ਤੁਸੀ ਤਾਂ ਬਾਪ ਨੂੰ ਲੱਭਿਆ, ਮਿਲਿਆ ਨਹੀਂ, ਲੈਕਿਨ ਬਾਪਦਾਦਾ ਨੇ ਤੁਸੀ ਹਰ ਬੱਚੇ ਨੂੰ ਬਹੁਤ ਪਿਆਰ, ਸਿਕ, ਸਨੇਹ ਨਾਲ ਕੋਨੇ - ਕੋਨੇ ਤੋਂ ਲੱਭਿਆ ਹੈ। ਤਾਂ ਪਿਆਰੇ ਹੋ ਤਾਂ ਤੇ ਲੱਭਿਆ ਕਿਉਂਕਿ ਬਾਪ ਜਾਣਦੇ ਹਨ ਮੇਰਾ ਕੋਈ ਇੱਕ ਵੀ ਬੱਚਾ ਅਜਿਹਾ ਨਹੀਂ ਹੈ ਜਿਸ ਵਿਚ ਕੋਈ ਵੀ ਵਿਸ਼ੇਸ਼ਤਾ ਨਹੀਂ ਹੋਵੇ। ਕਿਸੇ ਵਿਸ਼ੇਸ਼ਤਾ ਨੇ ਹੀ ਲਿਆਂਦਾ ਹੈ। ਘਟ ਤੋਂ ਘਟ ਗੁਪਤ ਰੂਪ ਵਿਚ ਆਏ ਹੋਏ ਬਾਪ ਨੂੰ ਪਹਿਚਾਣ ਤੇ ਲਿਆ। ਮੇਰਾ ਬਾਬਾ ਕਿਹਾ, ਸਾਰੇ ਕਹਿੰਦੇ ਹੋ ਨਾ ਮੇਰਾਬਾਬਾ! ਕੋਈ ਹੈ ਜੋ ਕਹਿੰਦਾ ਹੈ ਕਿ ਤੇਰਾ ਬਾਬਾ, ਕੋਈ ਹੈ? ਸਭ ਕਹਿੰਦੇ ਹਨ। ਮੇਰਾ ਬਾਬਾ। ਤਾਂ ਵਿਸ਼ੇਸ਼ ਹੈ ਨਾ। ਇੰਨੇ ਵੱਡੇ - ਵੱਡੇ ਸਾਇੰਸਦਾਨ, ਵੱਡੇ - ਵੱਡੇ ਵੀ. ਆਈ. ਪੀ. ਪਹਿਚਾਣ ਨਹੀਂ ਸਕੇ, ਲੇਕਿਨ ਤੁਸੀ ਸਭ ਨੇ ਤੇ ਪਹਿਚਾਣ ਲਿਆ ਨਾ। ਆਪਣਾ ਬਣਾ ਲਿਆ ਨਾ। ਤਾਂ ਬਾਪ ਨੇ ਵੀ ਆਪਣਾ ਬਣਾ ਲਿਆ। ਇਸੇ ਖੁਸ਼ੀ ਵਿੱਚ ਪਲਦੇ ਹੋਏ ਉੱਡ ਰਹੇ ਹੋ ਨਾ! ਉੱਡ ਰਹੇ ਹੋ, ਚਲ ਨਹੀਂ ਰਹੇ ਹੋ, ਉੱਡ ਰਹੇ ਹੋ ਕਿਉਂਕਿ ਚੱਲਣ ਵਾਲੇ ਬਾਪ ਦੇ ਨਾਲ ਆਪਣੇ ਘਰ ਵਿਚ ਜਾ ਨਹੀਂ ਸਕਣਗੇ ਕਿਉਂਕਿ ਬਾਪ ਤੇ ਉੱਡਣ ਵਾਲੇ ਹਨ, ਤਾਂ ਚੱਲਣ ਵਾਲੇ ਕਿਵੇਂ ਨਾਲ ਪਹੁੰਚਣਗੇ! ਇਸਲਈ ਬਾਪ ਸਾਰੇ ਬੱਚਿਆਂ ਨੂੰ ਕੀ ਵਰਦਾਨ ਦਿੰਦੇ ਹਨ? ਫਰਿਸ਼ਤਾ ਸਵਰੂਪ ਭਵ। ਫਰਿਸ਼ਤਾ ਉੱਡਦਾ ਹੈ, ਚਲਦਾ ਨਹੀਂ ਹੈ, ਉੱਡਦਾ ਹੈ। ਤਾਂ ਤੁਸੀ ਸਭ ਵੀ ਉੱਡਦੀ ਕਲਾ ਵਾਲੇ ਹੋ ਨਾ! ਹੋ? ਹੱਥ ਉਠਾਓ ਜੋ ਉੱਡਦੀ ਕਲਾ ਵਾਲੇ ਹਨ, ਕਿ ਕਦੇ ਚਲਦੀ ਕਲਾ, ਕਦੇ ਉੱਡਦੀ ਕਲਾ? ਨਹੀਂ? ਸਦਾ ਉੱਡਣ ਵਾਲੇ, ਡਬਲ ਲਾਈਟ ਹੋ ਨਾ! ਕਿਉਂ? ਸੋਚੋ, ਬਾਪ ਨੇ ਤੁਸੀ ਸਭ ਤੋਂ ਗਰੰਟੀ ਲਈ ਹੈ ਕਿ ਜੋ ਵੀ ਕਿਸੇ ਤਰ੍ਹਾਂ ਦਾ ਬੋਝ ਜੇਕਰ ਮਨ ਵਿੱਚ, ਬੁੱਧੀ ਵਿਚ ਹੈ ਤਾਂ ਬਾਪ ਨੂੰ ਦੇ ਦੇਵੋ, ਬਾਪ ਲੈਣ ਹੀ ਆਏ ਹਨ। ਤਾਂ ਬਾਪ ਨੂੰ ਬੋਝ ਦਿੱਤਾ ਹੈ ਜਾਂ ਥੋੜ੍ਹਾ - ਥੋੜ੍ਹਾ ਸੰਭਾਲ ਕੇ ਰੱਖਿਆ ਹੈ? ਜਦੋਂ ਲੈਣ ਵਾਲਾ ਲੈਅ ਰਿਹਾ ਹੈ, ਤਾਂ ਬੋਝ ਦੇਣ ਵਿਚ ਵੀ ਸੋਚਣ ਦੀ ਗੱਲ ਹੈ ਕੀ? ਜਾਂ 63 ਜਨਮ ਦੀ ਆਦਤ ਹੈ ਬੋਝ ਸੰਭਾਲਣ ਦੀ? ਤਾਂ ਕਈ ਬੱਚੇ ਕਦੇ - ਕਦੇ ਕਹਿੰਦੇ ਹਨ, ਚਾਹੁੰਦੇ ਨਹੀਂ ਹਨ, ਲੇਕਿਨ ਆਦਤ ਤੋਂ ਮਜਬੂਰ ਹਨ। ਹੁਣ ਤੇ ਮਜਬੂਰ ਨਹੀਂ ਹੋ ਨਾ! ਮਜਬੂਰ ਹੋ ਕਿ ਮਜਬੂਤ ਹੋ? ਮਜਬੂਰ ਕਦੇ ਨਹੀਂ ਬਣਨਾ। ਮਜ਼ਬੂਤ ਹਨ। ਸ਼ਕਤੀਆਂ ਮਜ਼ਬੂਤ ਹੋ ਜਾਂ ਮਜਬੂਰ? ਮਜ਼ਬੂਤ ਹੋ ਨਾ? ਬੋਝ ਰੱਖਣਾ ਚੰਗਾ ਲਗਦਾ ਹੈ ਕੀ? ਬੋਝ ਨਾਲ ਦਿਲ ਲੱਗ ਗਈ ਹੈ ਕੀ? ਛੱਡੋ, ਛੱਡੋ ਤੇ ਛੁਟੇ। ਛਡੱਦੇ ਨਹੀਂ ਹੋ ਤਾਂ ਛੁੱਟਦੇ ਨਹੀਂ ਹੋ। ਛੱਡਣ ਦਾ ਸਾਧਨ ਹੈ ਦ੍ਰਿੜ ਸੰਕਲਪ। ਕਈ ਬੱਚੇ ਕਹਿੰਦੇ ਹਨ ਦ੍ਰਿੜ ਸੰਕਲਪ ਤੇ ਕਰਦੇ ਹਾਂ, ਲੇਕਿਨ, ਲੇਕਿਨ:- ਕਾਰਣ ਕੀ ਹੈ? ਦ੍ਰਿੜ ਸੰਕਲਪ ਕਰਦੇ ਹੋ ਲੇਕਿਨ ਕੀਤੇ ਹੋਏ ਦ੍ਰਿੜ ਸੰਕਲਪ ਨੂੰ ਰੀਵਾਇਜ ਨਹੀਂ ਕਰਦੇ ਹੋ। ਬਾਰ - ਬਾਰ ਮਨ ਤੋਂ ਰੀਵਾਇਜ ਕਰੋ ਅਤੇ ਰੀਲਾਈਜ ਕਰੋ- ਬੋਝ ਕੀ ਹੈ ਅਤੇ ਡਬਲ ਲਾਈਟ ਦਾ ਅਨੁਭਵ ਕੀ! ਰੀਲਾਈਜੇਸ਼ਨ ਦਾ ਕੋਰਸ ਹਾਲੇ ਥੋੜ੍ਹਾ ਹੋਰ ਅੰਡਰਲਾਈਨ ਕਰੋ। ਕਹਿਣਾ ਅਤੇ ਸੋਚਣਾ ਇਹ ਕਰਦੇ ਹੋ, ਲੇਕਿਨ ਦਿਲ ਤੋਂ ਰੀਲਾਈਜ ਕਰੋ- ਬੋਝ ਕੀ ਹੈ ਅਤੇ ਡਬਲ ਲਾਈਟ ਕੀ ਹੁਣ ਹੈ? ਫਰਕ ਸਾਮ੍ਹਣੇ ਰੱਖੋ ਕਿਉਂਕਿ ਬਾਪਦਾਦਾ ਹੁਣ ਸਮੇਂ ਦੀ ਸਮੀਪਤਾ ਪ੍ਰਮਾਣ ਹਰ ਇੱਕ ਬੱਚੇ ਵਿਚ ਕੀ ਦੇਖਣਾ ਚਾਹੁੰਦੇ ਹਨ? ਜੋ ਕਹਿੰਦੇ ਹਨ ਉਹ ਕਰਕੇ ਵਿਖਾਉਣਾ ਹੈ। ਜੋ ਸੋਚਦੇ ਹੋ ਉਹ ਸਵਰੂਪ ਵਿਚ ਲਿਆਉਣਾ ਹੈ ਕਿਉਂਕਿ ਬਾਪ ਦਾ ਵਰਸਾ ਹੈ, ਜਨਮ ਸਿੱਧ ਅਧਿਕਾਰ ਹੈ ਮੁਕਤੀ ਅਤੇ ਜੀਵਨਮੁਕਤੀ

ਸਭ ਨੂੰ ਨਿਮੰਤਰਣ ਵੀ ਇਹ ਹੀ ਦਿੰਦੇ ਹੋ ਨਾ ਤਾਂ ਆਕੇ ਮੁਕਤੀ ਜੀਵਨਮੁਕਤੀ ਦਾ ਵਰਸਾ ਪ੍ਰਾਪਤ ਕਰੋ। ਤਾਂ ਆਪਣੇ ਤੋਂ ਪੁੱਛਿਆ ਕੀ ਮੁਕਤੀਧਾਮ ਵਿਚ ਮੁਕਤੀ ਦਾ ਅਨੁਭਵ ਕਰਨਾ ਹੈ ਜਾਂ ਸਤਿਯੁਗ ਵਿੱਚ ਜੀਵਨ ਮੁਕਤੀ ਦਾ ਅਨੁਭਵ ਕਰਨਾ ਹੈ ਜਾਂ ਹੁਣ ਸੰਗਮਯੁਗਾ ਵਿਚ ਮੁਕਤੀ, ਜੀਵਨਮੁਕਤੀ ਦਾ ਸੰਸਕਾਰ ਬਣਾਉਣਾ ਹੈ? ਕਿਉਂਕਿ ਤੁਸੀਂ ਕਹਿੰਦੇ ਹੋ ਕਿ ਅਸੀਂ ਹੁਣ ਆਪਣੇ ਈਸ਼ਵਰੀ ਸੰਸਕਾਰ ਨਾਲ ਦੈਵੀ ਸੰਸਾਰ ਬਨਾਉਣ ਵਾਲੇ ਹਾਂ। ਆਪਣੇ ਸੰਸਕਾਰ ਨਾਲ ਨਵਾਂ ਸੰਸਾਰ ਬਣਾ ਰਹੇ ਹਾਂ। ਤਾਂ ਹੁਣ ਸੰਗਮ ਤੇ ਹੀ ਮੁਕਤੀ ਜੀਵਨਮੁਕਤੀ ਦੇ ਸੰਸਕਾਰ ਇਮ੍ਰਜ ਚਾਹੀਦੇ ਹਨ ਨਾ! ਤਾਂ ਚੈਕ ਕਰੋ ਸਰਵ ਬੰਧਨਾਂ ਤੋਂ ਮਨ ਅਤੇ ਬੁੱਧੀ ਮੁਕਤ ਹੋਏ ਹਨ? ਕਿਉਂਕਿ ਬ੍ਰਹਾਮਣ ਜੀਵਨ ਵਿਚ ਕਈ ਗੱਲਾਂ ਵਿਚ ਜੋ ਪਾਸਟ ਲਾਈਫ ਦੇ ਬੰਧਨ ਹਨ, ਉਨ੍ਹਾਂ ਤੋਂ ਮੁਕਤ ਹੋਏ ਹੋ। ਲੇਕਿਨ ਸਰਵ ਬੰਧਨਾਂ ਤੋਂ ਮੁਕਤ ਹੋ ਜਾਂ ਕੋਈ ਬੰਧਨ ਹਾਲੇ ਵੀ ਆਪਣੇ ਬੰਧਨ ਵਿੱਚ ਬੰਨਦਾ ਹੈ? ਇਸ ਬ੍ਰਾਹਮਣ ਜੀਵਨ ਵਿਚ ਮੁਕਤੀ ਜੀਵਨਮੁਕਤੀ ਦਾ ਅਨੁਭਵ ਕਰਨਾ ਹੀ ਬ੍ਰਾਹਮਣ ਜੀਵਨ ਦੀ ਸ੍ਰੇਸ਼ਠਤਾ ਹੈ ਕਿਉਂਕਿ ਸਤਿਯੁਗ ਵਿੱਚ ਜੀਵਨਮੁਕਤ, ਜੀਵਨ ਬੰਧ ਦੋਵਾਂ ਦਾ ਗਿਆਨ ਹੀ ਨਹੀਂ ਹੋਵੇਗਾ। ਹੁਣ ਅਨੁਭਵ ਕਰ ਸਕਦੇ ਹੋ, ਜੀਵਨਬੰਧ ਕੀ ਹੈ, ਜੀਵਨਮੁਕਤ ਕੀ ਹੈ, ਕਿਉਂਕਿ ਤੁਹਾਡਾ ਸਾਰਿਆਂ ਦਾ ਵਾਇਦਾ ਹੈ, ਅਨੇਕ ਵਾਰੀ ਵਾਇਦਾ ਕੀਤਾ ਹੈ, ਕੀ ਕਰਦੇ ਹੋ ਵਾਇਦਾ? ਯਾਦ ਹੈ? ਕਿਸੇ ਤੋਂ ਵੀ ਪੁੱਛਦੇ ਹੋ ਤੁਹਾਡੇ ਇਸ ਬ੍ਰਾਹਮਣ ਜੀਵਨ ਦਾ ਲਕਸ਼ ਕੀ ਹੈ? ਕੀ ਜਵਾਬ ਦਿੰਦੇ ਹੋ? ਬਾਪ ਸਮਾਨ ਬਣਨਾ ਹੈ। ਪੱਕਾ ਹੈ ਨਾ? ਬਾਪ ਸਮਾਨ ਬਣਨਾ ਹੈ ਨਾ? ਜਾਂ ਥੋੜ੍ਹਾ - ਥੋੜ੍ਹਾ ਬਣਨਾ ਹੈ? ਸਮਾਨ ਬਣਨਾ ਹੈ ਨਾ! ਸਮਾਨ ਬਣਨਾ ਹੈ ਜਾਂ ਥੋੜ੍ਹਾ ਵੀ ਬਣ ਗਏ ਤਾਂ ਚੱਲੇਗਾ! ਚੱਲੇਗਾ? ਉਸਨੂੰ ਸਮਾਨ ਤੇ ਨਹੀਂ ਕਹੋਗੇ ਨਾ। ਤਾਂ ਬਾਪ ਮੁਕਤ ਹੈ ਜਾਂ ਬੰਧਨ ਹੈ? ਜੇਕਰ ਕਿਸੇ ਵੀ ਤਰ੍ਹਾਂ ਦਾ ਭਾਵੇਂ ਦੇਹ ਦਾ, ਭਾਵੇਂ ਕੋਈ ਦੇਹ ਦੇ ਸੰਬੰਧ, ਮਾਤਾ ਪਿਤਾ, ਬੰਧੂ, ਸਖਾ ਨਹੀਂ, ਦੇਹ ਦੇ ਨਾਲ ਜੋ ਕਰਮਿੰਦ੍ਰਿਆਂ ਦਾ ਸੰਬੰਧ ਹੈ, ਉਸ ਕੋਈ ਵੀ ਕਰਮਇੰਦਰੀਆਂ ਦੇ ਸੰਬੰਧ ਦਾ ਬੰਧਨ ਹੈ, ਆਦਤ ਦਾ ਬੰਧਨ ਹੈ, ਸੁਭਾਅ ਦਾ ਬੰਧਨ ਹੈ, ਪੁਰਾਣੇ ਸੰਸਕਾਰ ਦਾ ਬੰਧਨ ਹੈ, ਤਾਂ ਬਾਪ ਸਮਾਨ ਕਿਵੇਂ ਹੋਏ? ਅਤੇ ਰੋਜ ਵਾਇਦਾ ਕਰਦੇ ਹੋ ਬਾਪ ਸਮਾਨ ਬਣਨਾ ਹੀ ਹੈ। ਹੱਥ ਉਠਵਾਉਂਦੇ ਹਨ ਤਾਂ ਸਾਰੇ ਕੀ ਕਹਿੰਦੇ ਹੋ? ਲਕਸ਼ਮੀ - ਨਰਾਇਣ ਬਣਨਾ ਹੈ। ਬਾਪਦਾਦਾ ਨੂੰ ਖੁਸ਼ੀ ਹੁੰਦੀ ਹੈ, ਵਾਇਦਾ ਬਹੁਤ ਚੰਗੇ - ਚੰਗੇ ਕਰਦੇ ਹਨ ਲੇਕਿਨ ਵਾਇਦੇ ਦਾ ਫਾਇਦਾ ਨਹੀਂ ਉਠਾਉਂਦੇ ਹਨ। ਵਾਇਦਾ ਅਤੇ ਫਾਇਦਾ ਦਾ ਬੈਲੈਂਸ ਨਹੀਂ ਜਾਣਦੇ। ਵਾਇਦੇ ਦਾ ਫਾਈਲ ਬਾਪਦਾਦਾ ਦੇ ਕੋਲ ਬਹੁਤ - ਬਹੁਤ ਵੱਡਾ ਹੈ, ਸਭ ਦਾ ਫਾਈਲ ਹੈ। ਇਵੇ ਹੀ ਫਾਇਦੇ ਦਾ ਵੀ ਫ਼ਾਇਲ ਹੋਵੇ, ਬੇਲੈਂਸ ਹੋਵੇ, ਤਾਂ ਕਿੰਨਾਂ ਚੰਗਾ ਲੱਗੇਗਾ।

ਇਹ ਸੈਂਟਰ ਦੀਆਂ ਟੀਚਰਜ਼ ਬੈਠੀਆਂ ਹਨ ਨਾ। ਇਹ ਵੀ ਸੈਂਟਰ ਨਿਵਾਸੀ ਬੈਠੇ ਹਨ ਨਾ? ਤਾਂ ਸਮਾਨ ਬਣਨ ਵਾਲੇ ਹੋਏ ਨਾ। ਸੈਂਟਰ ਨਿਵਾਸੀ ਨਿਮਿਤ ਬਣੇ ਹੋਏ ਬੱਚੇ ਤਾਂ ਸਮਾਨ ਚਾਹੀਦਾ ਨਾ! ਹੈ? ਹੈ ਵੀ ਪਰ ਕਦੀ -ਕਦੀ ਥੋੜਾ ਨਟਖਟ ਹੋ ਜਾਂਦੇ ਹਨ। ਬਾਪਦਾਦਾ ਤਾਂ ਸਭ ਬੱਚਿਆਂ ਦੇ ਸਾਰੇ ਦਿਨ ਦਾ ਹਾਲ ਅਤੇ ਚਾਲ ਦੋਵਾਂ ਦੇਖਦੇ ਰਹਿੰਦੇ ਹਨ। ਤੁਹਾਡੀ ਦਾਦੀ ਵੀ ਵਤਨ ਵਿੱਚ ਸੀ ਨਾ, ਤਾਂ ਦਾਦੀ ਵੀ ਦੇਖਦੀ ਸੀ ਤਾਂ ਕੀ ਕਹਿੰਦੀ ਸੀ,ਪਤਾ ਹੈ? ਕਹਿੰਦੀ ਸੀ ਬਾਬਾ ਇਵੇਂ ਵੀ ਹੈ ਕੀ? ਇਵੇਂ ਹੁੰਦਾ ਹੈ, ਇਵੇਂ ਕਰਦੇ ਹਨ, ਤੁਸੀਂ ਦੇਖਦੇ ਰਹਿੰਦੇ ਹੋ? ਸੁਣਿਆ, ਤੁਹਾਡੀ ਦਾਦੀ ਨੇ ਕੀ ਦੇਖਿਆ। ਹੁਣ ਬਾਪਦਾਦਾ ਇਹ ਹੀ ਦੇਖਣਾ ਚਾਹੁੰਦੇ ਹਨ ਕਿ ਇਕ -ਇਕ ਬੱਚਾ ਮੁਕਤੀ ਜੀਵਨਮੁਕਤੀ ਦੇ ਵਰਸੇ ਦਾ ਅਧਿਕਾਰੀ ਬਣੇ, ਕਿਉਂਕਿ ਵਰਸਾ ਹੁਣ ਮਿਲਦਾ ਹੈ। ਸਤਿਯੁਗ ਵਿੱਚ ਤਾਂ ਨੇਚਰੁਲ ਲਾਈਫ ਹੋਵੇਗੀ, ਹੁਣ ਦੇ ਅਭਿਆਸ ਦੀ ਨੇਚਰੁਲ ਲਾਈਫ, ਪਰ ਵਰਸੇ ਦਾ ਅਧਿਕਾਰ ਹੁਣ ਸੰਗਮ ਤੇ ਹੈ ਇਸਲਈ ਬਾਪਦਾਦਾ ਇਹ ਹੀ ਚਾਹੁੰਦੇ ਹਨ ਕਿ ਹਰ ਇੱਕ ਖੁਦ ਨੂੰ ਚੈਕ ਕਰੇ, ਜੇਕਰ ਕੋਈ ਵੀ ਬੰਧਨ ਖਿੱਚਦਾ ਹੈ, ਤਾਂ ਕਾਰਣ ਸੋਚੋ। ਕਾਰਨ ਸੋਚੋ ਅਤੇ ਕਾਰਨ ਦੇ ਨਾਲ ਨਿਵਾਰਨ ਵੀ ਸੋਚੋ। ਨਿਵਾਰਨ ਬਾਪਦਾਦਾ ਨੇ ਅਨੇਕ ਵਾਰ ਵੱਖ - ਵੱਖ ਰੂਪ ਨਾਲ ਦੇ ਦਿੱਤੇ ਹਨ। ਸਰਵਸ਼ਕਤੀਆਂ ਦਾ ਵਰਦਾਨ ਦਿੱਤਾ ਹੈ, ਸਰਵਗੁਣਾਂ ਦਾ ਖਜ਼ਾਨਾ ਦਿੱਤਾ ਹੈ, ਖਜ਼ਾਨੇ ਨੂੰ ਯੂਜ਼ ਕਰਨ ਨਾਲ ਖਜ਼ਾਨਾ ਵੱਧਦਾ ਹੈ। ਖਜ਼ਾਨਾ ਸਭਦੇ ਕੋਲ ਹੈ, ਬਾਪਦਾਦਾ ਨੇ ਦੇਖਿਆ ਹੈ। ਹਰ ਇੱਕ ਦੇ ਸਟਾਕ ਨੂੰ ਵੀ ਦੇਖਦਾ ਹਾਂ। ਬੁੱਧੀ ਹੈ ਸਟਾਕ ਰੂਮ। ਤਾਂ ਬਾਪਦਾਦਾ ਨੇ ਸਭਦਾ ਸਟਾਕ ਦੇਖਿਆ ਹੈ। ਸਟਾਕ ਵਿੱਚ ਹੈ ਪਰ ਖਜ਼ਾਨੇ ਨੂੰ ਸਮੇਂ ਤੇ ਯੂਜ਼ ਨਹੀਂ ਕਰਦੇ ਹਨ। ਸਿਰਫ਼ ਪੁਆਇੰਟਸ ਦੇ ਰੂਪ ਵਿੱਚ ਸੋਚਦੇ ਹਨ, ਹਾਂ ਇਹ ਨਹੀਂ ਕਰਨਾ ਹੈ, ਇਹ ਕਰਨਾ ਹੈ, ਪੁਆਇੰਟਸ ਦੇ ਰੂਪ ਵਿਚ ਯੂਜ਼ ਕਰਦੇ ਹਨ, ਸੋਚਦੇ ਹਨ ਪਰ ਪੁਆਇੰਟ ਬਣਕੇ ਪੁਆਇੰਟ ਨੂੰ ਯੂਜ਼ ਨਹੀਂ ਕਰਦੇ ਹਨ ਇਸਲਈ ਪੁਆਇੰਟਸ ਰਹਿ ਜਾਂਦੀ ਹੈ, ਪੁਆਇੰਟ ਬਣਕੇ ਯੂਜ਼ ਕਰੋ ਤਾਂ ਨਿਵਾਰਨ ਹੋ ਜਾਏ। ਬੋਲਦੇ ਵੀ ਹਨ, ਇਹ ਨਹੀਂ ਕਰਨਾ ਹੈ, ਫਿਰ ਭੁਲਦੇ ਵੀ ਹਨ। ਬੋਲਣ ਦੇ ਨਾਲ ਭੁਲਦੇ ਵੀ ਹੋ। ਐਨਾ ਸਹਿਜ ਵਿਧੀ ਸੁਣਾਈ ਹੈ, ਸਿਰਫ ਹੈ ਹੀ ਹੈ ਸੰਗਮਯੁਗ ਵਿੱਚ ਬਿੰਦੀ ਦੀ ਕਮਾਲ, ਬਸ ਬਿੰਦੀ ਯੂਜ਼ ਕਰੋ ਅਤੇ ਕੋਈ ਮਾਤਰਾ ਦੀ ਜਰੂਰਤ ਨਹੀਂ। ਤਿੰਨ ਬਿੰਦੀ ਨੂੰ ਯੂਜ਼ ਕਰੋ। ਆਤਮਾ ਬਿੰਦੀ, ਬਾਪ ਬਿੰਦੀ ਅਤੇ ਡਰਾਮਾ ਬਿੰਦੀ। ਤਿੰਨ ਬਿੰਦੀ ਯੂਜ਼ ਕਰਦੇ ਰਹੋ ਤਾਂ ਬਾਪ ਸਮਾਨ ਬਣਨਾ ਕੋਈ ਮੁਸ਼ਕਿਲ ਨਹੀਂ। ਲਗਾਉਣਾ ਚਾਹੁੰਦੇ ਹੋ ਬਿੰਦੀ ਪਰ ਲਗਾਉਣ ਦੇ ਸਮੇਂ ਹੱਥ ਹਿਲ ਜਾਂਦਾ, ਤਾਂ ਕਵੇਸਚਨ ਮਾਰਕ ਹੋ ਜਾਂਦਾ ਜਾਂ ਅਸਚਾਰਯ ਦੀ ਰੇਖਾ ਬਣ ਜਾਂਦੀ ਹੈ। ਉੱਥੇ ਹੱਥ ਹਿਲਦਾ, ਇੱਥੇ ਬੁੱਧੀ ਹਿਲਦੀ ਹੈ। ਨਹੀਂ ਤਾਂ ਤਿੰਨ ਬਿੰਦੀ ਦੀ ਸਮ੍ਰਿਤੀ ਵਿੱਚ ਰੱਖਣਾ ਕੀ ਮੁਸ਼ਕਿਲ ਹੈ? ਬਾਪਦਾਦਾ ਨੇ ਤਾਂ ਦੂਸਰੀ ਵੀ ਸਹਿਜ ਯੁਕਤੀ ਦੱਸੀ ਹੈ, ਉਹ ਕੀ? ਦੁਆਵਾਂ ਦਵੋ ਅਤੇ ਦੁਆਵਾਂ ਲਵੋ। ਅੱਛਾ, ਯੋਗ ਸ਼ਕਤੀਸ਼ਾਲੀ ਨਹੀਂ ਲੱਗਦਾ, ਧਾਰਨਾਵਾਂ ਥੋੜੀ ਘੱਟ ਹੁੰਦੀ ਹੈ, ਭਾਸ਼ਣ ਕਰਨ ਦੀ ਹਿੰਮਤ ਨਹੀਂ ਹੁੰਦੀ ਹੈ, ਪਰ ਦੁਆਵਾਂ ਦਵੋ ਅਤੇ ਦੁਆਵਾਂ ਲਵੋ,ਇੱਕ ਹੀ ਗੱਲ ਕਰੋ ਹੋਰ ਸਭ ਛੱਡੋ, ਇਕ ਗੱਲ ਕਰੋ, ਦੁਆਵਾਂ ਲੈਣੀਆਂ ਹਨ ਦੁਆਵਾਂ ਦੇਣੀਆਂ ਹਨ। ਕੁਝ ਵੀ ਹੋ ਜਾਏ, ਕੋਈ ਕੁਝ ਵੀ ਦਵੇ ਪਰ ਮੈਨੂੰ ਦੁਆਵਾਂ ਦੇਣੀਆਂ ਹੈ, ਲੈਣੀਆਂ ਹਨ। ਇੱਕ ਗੱਲ ਤਾਂ ਪੱਕੀ ਕਰੋ, ਇਸ ਵਿੱਚ ਸਭ ਆ ਜਾਏਗਾ। ਜੇਰਕ ਦੁਆਵਾਂ ਦਵੋਗੇ ਅਤੇ ਦੁਆਵਾਂ ਲਵੋਗੇ ਤਾਂ ਕੀ ਇਸ ਵਿੱਚ ਸ਼ਕਤੀਆਂ ਅਤੇ ਗੁਣ ਨਹੀਂ ਆਉਣਗੇ? ਆਟੋਮੇਟਿਕਲੀ ਆ ਜਾਣਗੇ ਨਾ! ਇੱਕ ਹੀ ਲਕਸ਼ ਰੱਖੋ, ਕਰਕੇ ਦੇਖੋ, ਇੱਕ ਦਿਨ ਅਭਿਆਸ ਕਰਕੇ ਦੇਖੋ, ਫਿਰ ਸਤ ਦਿਨ ਕਰਕੇ ਦੇਖੋ, ਚੱਲੋ ਹੋਰ ਗੱਲ ਬੁੱਧੀ ਵਿੱਚ ਨਹੀਂ ਆਉਂਦੀ, ਇੱਕ ਤਾਂ ਆਏਗੀ। ਕੁਝ ਵੀ ਹੋ ਜਾਏ ਪਰ ਦੁਆਵਾਂ ਦੇਣੀਆਂ ਅਤੇ ਲੈਣੀਆਂ ਹੈ। ਇਹ ਤਾਂ ਕਰ ਸਕਦੇ ਹੋ ਜਾਂ ਨਹੀਂ? ਕਰ ਸਕਦੇ ਹੋ? ਅੱਛਾ, ਤਾਂ ਜਦੋਂ ਵੀ ਜਾਓ ਨਾ ਤਾਂ ਇਹ ਟ੍ਰਾਇਲ ਕਰਨਾ। ਇਸਵਿੱਚ ਸਭ ਯੋਗਯੁਕਤ ਆਪੇ ਹੀ ਹੋ ਜਾਣਗੇ ਕਿਉਂਕਿ ਵੇਸਟ ਕਰਮ ਕਰਨਗੇ ਨਹੀਂ ਤਾਂ ਯੋਗਯੁਕਤ ਹੋ ਹੀ ਗਏ ਨਾ। ਪਰ ਲਕਸ਼ ਰੱਖੋ ਦੁਵਾ ਦੇਣਾ ਹੈ, ਦੁਵਾ ਲੈਣਾ ਹੈ। ਕੋਈ ਕੁਝ ਵੀ ਦੇਵੇ, ਬਦਦੁਆ ਵੀ ਮਿਲੇਗੀ, ਕ੍ਰੋਧ ਦੀ ਗੱਲਾਂ ਵੀ ਆਉਣਗੀਆਂ ਕਿਉਂਕਿ ਵਾਇਦਾ ਕਰੋਗੇ ਨਾ, ਤਾਂ ਮਾਇਆ ਵੀ ਸੁਨ ਰਹੀ ਹੈ, ਕਿ ਇਹ ਵਾਇਦਾ ਕਰਨਗੇ, ਉਹ ਵੀ ਆਪਣਾ ਕੰਮ ਤੇ ਕਰੇਗੀ ਨਾ। ਜਦੋਂ ਮਾਇਆਜਿੱਤ ਬਣ ਜਾਣਗੇ ਫਿਰ ਨਹੀਂ ਕਰੇਗੀ, ਹੁਣ ਵੀ ਮਾਇਆਜਿੱਤ ਬਣ ਰਹੇ ਹੋ ਨਾ, ਤਾਂ ਉਹ ਆਪਣਾ ਕੰਮ ਕਰੇਗੀ ਪਰ ਮੈਨੂੰ ਦੁਆਵਾਂ ਦੇਣੀ ਹੈ ਅਤੇ ਦੁਆਵਾਂ ਲੈਣੀ ਹੈ। ਹੋ ਸਕਦਾ ਹੈ? ਹੱਥ ਉਠਾਓ ਜੋ ਕਹਿੰਦੇ ਹਨ ਹੋ ਸਕਦਾ ਹੈ। ਅੱਛਾ, ਸ਼ਕਤੀਆਂ ਹੱਥ ਉਠਾਓ। ਹਾਂ, ਹੋ ਸਕਦਾ ਹੈ? ਸਭ ਪਾਸੇ ਦੀ ਟੀਚਰਸ ਆਈ ਹੈ ਨਾ। ਤਾਂ ਜਦੋਂ ਆਪਣੇ ਦੇਸ਼ ਵਿੱਚ ਜਾਓ ਤਾਂ ਪਹਿਲੇ -ਪਹਿਲੇ ਸਭਨੂੰ ਇੱਕ ਹਫ਼ਤੇ ਦਾ ਇਹ ਹੋਮਰਕ ਕਰਨਾ ਹੈ ਅਤੇ ਰਿਜ਼ਲਟ ਭੇਜਨੀ ਹੈ, ਕਿੰਨੇ ਜਣੇ ਕਲਾਸ ਦੇ ਮੇਮ੍ਬਰ ਕਿੰਨੇ ਹਨ, ਕਿੰਨੇ ਓ.ਕੇ. ਹਨ ਅਤੇ ਕਿੰਨੇ ਥੋੜ੍ਹੇ ਕੱਚੇ ਅਤੇ ਕਿੰਨੇ ਪੱਕੇ ਹਨ, ਤਾਂ ਓ.ਕੇ. ਦੇ ਵਿੱਚ ਲਾਇਨ ਲਗਾਉਣਾ ਬਸ ਇਵੇਂ ਸਮਾਚਾਰ ਦੇਣਾ। ਐਨੇ ਜਨੇ ਓ.ਕੇ., ਐਨੇ ਜਣਿਆਂ ਵਿੱਚ ਓ. ਕੇ. ਵਿੱਚ ਲਕੀਰ ਲੱਗੀ ਹੈ। ਇਸ ਵਿੱਚ ਦੇਖੋ ਡਬਲ ਫਾਰੇਨਰਸ ਆਏ ਹਨ ਤਾਂ ਡਬਲ ਕੰਮ ਕਰਨਗੇ ਨਾ। ਇੱਕ ਸਪਤਾਹ ਦੀ ਰਿਜ਼ਲਟ ਭੇਜਣਾ ਫਿਰ ਬਾਪਦਾਦਾ ਦੇਖਣਗੇ, ਸਹਿਜ ਹੈ ਨਾ, ਮੁਸ਼ਕਿਲ ਤਾਂ ਨਹੀਂ ਹੈ। ਮਾਇਆ ਆਏਗੀ, ਤੁਸੀਂ ਕਹੋਗੇ ਬਾਬਾ ਮੇਰੇ ਨੂੰ ਪਹਿਲੇ ਤਾਂ ਇਵੇਂ ਸੰਕਲਪ ਕਦੀ ਨਹੀਂ ਆਉਂਦਾ ਸੀ, ਹੁਣੇ ਆ ਗਿਆ, ਇਹ ਹੋਵੇਗਾ, ਪਰ ਦ੍ਰਿੜ੍ਹ ਨਿਸ਼ਚੇ ਵਾਲੇ ਦੀ ਨਿਸ਼ਚਿਤ ਵਿਜੇ ਹੈ। ਦ੍ਰਿੜ੍ਹਤਾ ਦਾ ਫਲ ਹੈ ਸਫਲਤਾ। ਸਫਲਤਾ ਨਾ ਹੋਣ ਦਾ ਕਾਰਨ ਹੈ ਦ੍ਰਿੜ੍ਹਤਾ ਦੀ ਕਮੀ। ਤਾਂ ਦ੍ਰਿੜ੍ਹਤਾ ਦੀ ਸਫਲਤਾ ਪ੍ਰਾਪਤ ਕਰਨੀ ਹੀ ਹੈ।

ਜਿਵੇਂ ਸੇਵਾ ਉਮੰਗ - ਉਤਸ਼ਾਹ ਨਾਲ ਕਰ ਰਹੇ ਹੋ ਇਵੇਂ ਖੁਦ ਦੀ, ਖੁਦ ਦੇ ਪ੍ਰਤੀ ਸੇਵਾ, ਖੁਦ ਦੀ ਸੇਵਾ ਅਤੇ ਵਿਸ਼ਵ ਦੀ ਸੇਵਾ, ਖੁਦ ਦੀ ਸੇਵਾ ਮਤਲਬ ਚੈਕ ਕਰਨਾ ਅਤੇ ਆਪਣੇ ਨੂੰ ਬਾਪ ਸਮਾਨ ਬਣਾਉਣਾ। ਕੋਈ ਵੀ ਕਮੀ, ਕਮਜ਼ੋਰੀ ਬਾਪ ਨੂੰ ਦੇ ਦੋ ਨਾ, ਕਿਉਂ ਰੱਖੀ ਹੈ, ਬਾਪ ਨੂੰ ਚੰਗਾ ਨਹੀਂ ਲੱਗਦਾ ਹੈ। ਕਿਉਂ ਕਮਜ਼ੋਰੀ ਰੱਖਦੇ ਹੋ? ਦੇ ਦਵੋ। ਦੇਣ ਦੇ ਟਾਇਮ ਛੋਟੇ ਬੱਚੇ ਬਣ ਜਾਓ। ਜਿਵੇਂ ਛੋਟਾ ਬੱਚਾ ਕੋਈ ਵੀ ਚੀਜ਼ ਸੰਭਾਲ ਨਹੀਂ ਸਕਦਾ, ਕੋਈ ਵੀ ਚੀਜ਼ ਪਸੰਦ ਨਹੀਂ ਆਉਂਦੀ ਹੈ ਤਾਂ ਕੀ ਕਰਦਾ ਹੈ? ਮੰਮੀ ਪਾਪਾ ਤੁਸੀਂ ਲੈ ਲਵੋ। ਇਵੇਂ ਹੀ ਕਿਸੇ ਵੀ ਤਰ੍ਹਾਂ ਦਾ ਬੋਝ, ਬੰਧਨ ਜੋ ਚੰਗਾ ਨਹੀਂ ਲੱਗਦਾ, ਕਿਉਂਕਿ ਬਾਪਦਾਦਾ ਦੇਖਦਾ ਹੈ, ਇੱਕ ਪਾਸੇ ਇਹ ਸੋਚ ਰਹੇ ਹਨ, ਹੈ ਤਾਂ ਚੰਗਾ ਨਹੀ, ਠੀਕ ਤਾਂ ਨਹੀਂ ਹੈ ਪਰ ਕੀ ਕਰਾਂ, ਕਿਵੇਂ ਕਰਾਂ … ਤਾਂ ਇਹ ਚੰਗਾ ਨਹੀਂ ਹੈ। ਇੱਕ ਪਾਸੇ ਚੰਗਾ ਨਹੀਂ ਹੈ ਕਹਿ ਰਹੇ ਹਨ, ਦੂਸਰੇ ਪਾਸੇ ਸੰਭਾਲ ਕੇ ਰੱਖ ਰਹੇ ਹਨ, ਤਾਂ ਇਸਨੂੰ ਕੀ ਕਹੀਏ! ਚੰਗਾ ਤੇ ਨਹੀਂ ਹੈ ਨਾ। ਤਾਂ ਤੁਸੀ ਕੀ ਬਣਨਾ ਹੈ? ਚੰਗੇ ਤੇ ਚੰਗਾ ਨਾ। ਚੰਗਾ ਵੀ ਨਹੀਂ, ਚੰਗੇ ਤੇ ਚੰਗਾ। ਤਾਂ ਜੋ ਵੀ ਕੋਈ ਇਵੇਂ ਦੀ ਗੱਲ ਹੋਵੇ, ਬਾਬਾ ਹਾਜ਼ਿਰ ਹਜ਼ੂਰ ਹੈ, ਉਸਨੂੰ ਦੇ ਦਵੋ ਅਤੇ ਜੇਕਰ ਵਾਪਸ ਆਏ ਤਾਂ ਅਮਾਨਤ ਸਮਝਕੇ ਫਿਰ ਦੇ ਦਵੋ। ਅਮਾਨਤ ਵਿੱਚ ਖ਼ਿਆਨਤ ਨਹੀਂ ਕੀਤੀ ਜਾਂਦੀ ਹੈ ਕਿਉਂਕਿ ਤੁਸੀਂ ਤਾਂ ਦੇ ਦਿੱਤੀ, ਤਾਂ ਬਾਪ ਦੀ ਚੀਜ਼ ਹੋ ਗਈ, ਬਾਪ ਦੀ ਚੀਜ਼ ਜਾਂ ਦੂਸਰੇ ਦੀ ਚੀਜ਼ ਤੁਹਾਡੇ ਕੋਲ ਗਲਤੀ ਨਾਲ ਆ ਜਾਏ, ਤੁਸੀਂ ਅਲਮਾਰੀ ਵਿੱਚ ਰੱਖ ਦਵੋਗੇ? ਨਿਕਾਲੌਗੇ ਨਾ। ਕਿਵੇ ਵੀ ਕਰਕੇ ਨਿਕਾਲੋਗੇ, ਰੱਖਣਗੇ ਨਹੀਂ। ਸਂਭਾਲੋਗੇ ਤਾਂ ਨਹੀਂ ਨਾ। ਤਾਂ ਦੇ ਦਵੋ। ਬਾਪ ਲੈਣ ਦੇ ਲਈ ਆਇਆ ਹੈ। ਹੋਰ ਕੁਝ ਤੁਹਾਡੇ ਕੋਲ ਹੈ ਨਹੀਂ ਜੋ ਦਵੋ। ਪਰ ਇਹ ਤੇ ਦੇ ਸਕਦੇ ਹੋ ਨਾ। ਅੱਕ ਦੇ ਫੁੱਲ ਹਨ, ਉਹ ਦੇ ਦਵੋ। ਸੰਭਾਲਣਾ ਚੰਗਾ ਲੱਗਦਾ ਹੈ ਨਾ ਕੀ? ਅੱਛਾ।

ਚਾਰੋਂ ਪਾਸੇ ਦੇ ਸਾਰੇ ਬਾਪਦਾਦਾ ਦੇ ਦਿਲ ਪਸੰਦ ਬੱਚੇ, ਦਿਲਾਰਾਮ ਹੈ ਨਾ, ਤਾਂ ਦਿਲਾਰਾਮ ਦੇ ਦਿਲ ਪਸੰਦ ਬੱਚੇ, ਪਿਆਰ ਦੇ ਅਨੁਭਵਾਂ ਵਿਚ ਸਦਾ ਲਹਿਰਾਉਣ ਵਾਲੇ ਬੱਚੇ, ਇੱਕ ਬਾਪ ਦੂਜਾ ਨਾ ਕੋਈ, ਸੁਪਨੇ ਵਿਚ ਵੀ ਦੂਸਰਾ ਨਾਂ ਕੋਈ, ਅਜਿਹੇ ਬਾਪਦਾਦਾ ਦੇ ਅਤਿ ਪਿਆਰੇ ਅਤੇ ਅਤਿ ਦੇਹਭਾਨ ਤੋਂ ਨਿਆਰੇ, ਸਿਕਿਲਾਧੇ, ਪਦਮਗੁਣਾ ਭਾਗਸ਼ਾਲੀ ਬੱਚਿਆਂ ਨੂੰ ਦਿਲ ਦਾ ਯਾਦ- ਪਿਆਰ ਅਤੇ ਪਦਮ - ਪਦਮਗੁਨਾਂ ਦੁਆਵਾਂ ਜੋ, ਨਾਲ ਹੀ ਬਾਲਿਕ ਸੋ ਮਾਲਿਕ ਬੱਚਿਆਂ ਨੂੰ ਬਾਪਦਾਦਾ ਦਾ ਨਮਸਤੇ।

ਵਰਦਾਨ:-
ਈਸ਼ਵਰੀ ਮਰਿਆਦਾ ਦੇ ਆਧਾਰ ਤੇ ਵਿਸ਼ਵ ਦੇ ਇਗਜੈਂਪਲ ਬਣਨ ਵਾਲੇ ਸਹਿਜ ਯੋਗੀ ਭਵ।

ਵਿਸ਼ਵ ਦੇ ਅੱਗੇ ਇਗਜੈਂਪਲ ਬਣਨ ਦੇ ਲਈ ਅੰਮ੍ਰਿਤਵੇਲੇ ਤੋਂ ਰਾਤ ਤੱਕ ਜੋ ਈਸ਼ਵਰੀ ਮਰਿਆਦਾਵਾਂ ਹਨ ਉਸ ਅਨੁਸਾਰ ਚੱਲਦੇ ਰਹੋ। ਵਿਸ਼ੇਸ਼ ਅੰਮ੍ਰਿਤਵੇਲੇ ਦੇ ਮਹੱਤਵ ਨੂੰ ਜਾਣ ਕੇ ਉਸ ਵੇਲੇ ਪਾਵਰਫੁੱਲ ਸਟੇਜ ਬਣਾਓ ਤਾਂ ਸਾਰੇ ਦਿਨ ਦੀ ਜੀਵਨ ਮਹਾਨ ਬਣ ਜਾਵੇਗੀ। ਜਦੋਂ ਅੰਮ੍ਰਿਤਵੇਲੇ ਵਿਸ਼ੇਸ਼ ਬਾਪ ਤੋਂ ਸ਼ਕਤੀ ਭਰ ਲਵੋਗੇ ਤਾਂ ਸ਼ਕਤੀ ਸਵਰੂਪ ਹੋ ਚੱਲਣ ਨਾਲ ਕਿਸੇ ਵੀ ਕੰਮ ਵਿਚ ਮੁਸ਼ਕਿਲ ਦਾ ਅਨੁਭਵ ਨਹੀਂ ਹੋਵੇਗਾ ਅਤੇ ਮਰਿਆਦਾ ਪੂਰਵਕ ਜੀਵਨ ਬਿਤਾਉਣ ਤੇ ਸਹਿਜ ਯੋਗੀ ਦੀ ਸਟੇਜ ਵੀ ਆਪੇ ਬਣ ਜਾਵੇਗੀ ਫਿਰ ਵਿਸ਼ਵ ਤੁਹਾਡੇ ਜੀਵਨ ਨੂੰ ਵੇਖਕੇ ਆਪਣੀ ਜੀਵਨ ਬਣਾਉਣਗੇ।

ਸਲੋਗਨ:-
ਆਪਣੀ ਚਲਣ ਅਤੇ ਚੇਹਰੇ ਤੋਂ ਪਵਿੱਤਰਤਾ ਦੀ ਸ੍ਰੇਸ਼ਠਤਾ ਦਾ ਅਨੁਭਵ ਕਰਵਾਓ।

ਅਵਿਅਕਤ ਇਸ਼ਾਰੇ :- ਖੁਦ ਅਤੇ ਸਭ ਦੇ ਪ੍ਰਤੀ, ਮਨਸਾ ਦ੍ਵਾਰਾ ਯੋਗ ਦੀਆਂ ਸ਼ਕਤੀਆਂ ਦਾ ਪ੍ਰਯੋਗ ਕਰੋ। ਪ੍ਰਯੋਗੀ ਆਤਮਾ ਸੰਸਕਾਰਾਂ ਦੇ ਉੱਪਰ ਪ੍ਰਾਕ੍ਰਿਤੀ ਦ੍ਵਾਰਾ ਆਉਣ ਵਾਲੀਆਂ ਪ੍ਰਸਥਿਤੀਆਂ ਤੇ ਅਤੇ ਵਿਕਾਰਾਂ ਤੇ ਸਦਾ ਵਿਜੇਈ ਹੋਵੇਗੀ। ਯੋਗੀ ਅਤੇ ਪ੍ਰਯੋਗੀ ਆਤਮਾ ਦੇ ਅੱਗੇ ਇਹ ਪੰਜ ਵਿਕਾਰ ਰੂਪੀ ਸੱਪ ਗਲੇ ਦੀ ਮਾਲਾ ਅਤੇ ਖੁਸ਼ੀ ਵਿੱਚ ਨੱਚਣ ਦੀ ਸਟੇਜ ਬਣ ਜਾਂਦੇ ਹਨ।