27.04.25     Avyakt Bapdada     Punjabi Murli     03.02.2005    Om Shanti     Madhuban


"ਸੇਵਾ ਕਰਦੇ ਉਪਰਾਮ ਅਤੇ ਬੇਹੱਦ ਵ੍ਰਿਤੀ ਦਵਾਰਾ ਏਵਰਰੇਡੀ ਬਣ ਬ੍ਰਹਮਾ ਬਾਪ ਸਮਾਨ ਸੰਪੰਨ ਬਣੋ"


ਅੱਜ ਗ੍ਰੇਟ ਗ੍ਰੇਟ ਗ੍ਰੈੰਡ ਫਾਦਰ ਆਪਣੇ ਚਾਰੋਂ ਪਾਸੇ ਦੇ ਕੋਟਾ ਵਿੱਚੋ ਕੋਈ ਅਤੇ ਕੋਈ ਵਿੱਚੋ ਵੀ ਕੋਈ ਬੱਚਿਆਂ ਦੇ ਭਾਗ ਨੂੰ ਦੇਖ ਹਰਸ਼ਿਤ ਹੋ ਰਹੇ ਹਨ। ਐਨਾ ਵਿਸ਼ਸ਼ੇ ਭਾਗ ਹੋਰ ਕਿਸੇ ਨੂੰ ਵੀ ਮਿਲ ਨਹੀਂ ਸਕਦਾ। ਹਰ ਇੱਕ ਬੱਚੇ ਦੀ ਵਿਸ਼ੇਸ਼ਤਾ ਨੂੰ ਦੇਖ ਹਰਸ਼ਿਤ ਹੁੰਦੇ ਹਨ। ਜਿਨਾਂ ਬੱਚਿਆਂ ਨੇ ਬਾਪਦਾਦਾ ਨਾਲ ਦਿਲ ਨਾਲ ਸੰਬੰਧ ਜੋੜਿਆ ਉਹਨਾਂ ਹਰ ਇੱਕ ਬੱਚੇ ਵਿੱਚ ਕੋਈ ਨਾ ਕੋਈ ਵਿਸ਼ੇਸ਼ਤਾ ਜ਼ਰੂਰ ਹੈ। ਸਭਤੋਂ ਪਹਿਲੀ ਵਿਸ਼ੇਸ਼ਤਾ ਸਾਧਾਰਨ ਰੂਪ ਵਿੱਚ ਆਏ ਹੋਏ ਬਾਪ ਨੂੰ ਪਹਿਚਾਣ “ਮੇਰਾ ਬਾਬਾ” ਮਨ ਲਿਆ। ਇਹ ਪਹਿਚਾਣ ਸਭਤੋਂ ਵੱਡੀ ਵਿਸ਼ੇਸ਼ਤਾ ਹੈ। ਦਿਲ ਤੋਂ ਮੇਰਾ ਬਾਬਾ, ਬਾਪ ਨੇ ਮੰਨਿਆ ਮੇਰਾ ਬੱਚਾ। ਜੋ ਵੱਡੇ - ਵੱਡੇ ਫਿਲਾਸਫਰ, ਸਾਇੰਸਦਾਨ, ਧਰਮਾਤਮਾ ਨਹੀਂ ਪਹਿਚਾਣ ਸਕੇ, ਉਹ ਸਾਧਾਰਨ ਬੱਚਿਆਂ ਨੇ ਪਹਿਚਾਣ ਆਪਣਾ ਅਧਿਕਾਰ ਲੈ ਲਿਆ। ਕੋਈ ਵੀ ਆਕੇ ਇਸ ਸਭਾ ਦੇ ਬੱਚਿਆਂ ਨੂੰ ਦੇਖੇ ਤਾਂ ਸਮਝ ਨਹੀਂ ਸਕਣਗੇ ਕਿ ਇਹਨਾਂ ਭੋਲੀ ਭਾਲੀ ਮਾਤਾਵਾਂ ਨੇ, ਇਸ ਸਾਧਾਰਨ ਬੱਚੇ ਨੇ ਇੰਨੇ ਵੱਡੇ ਬਾਪ ਨੂੰ ਪਹਿਚਾਣ ਲਿਆ! ਤਾਂ ਇਹ ਵਿਸ਼ੇਸ਼ਤਾ - ਪਹਿਚਾਨਣਾ, ਬਾਪ ਨੂੰ ਪਹਿਚਾਣ ਆਪਣਾ ਬਣਾਉਣਾ, ਇਹ ਤੁਸੀਂ ਕੋਟਾ ਵਿਚੋਂ ਕੋਈ ਬੱਚਿਆਂ ਦਾ ਭਾਗ ਹੈ। ਸਭ ਬੱਚਿਆਂ ਨੇ ਜੋ ਵੀ ਸਮੁੱਖ ਬੈਠੇ ਹਨ ਜਾਂ ਦੂਰ ਬੈਠੇ ਸਮੁੱਖ ਅਨੁਭਵ ਕਰ ਰਹੇ ਹਨ, ਤਾਂ ਸਭ ਬੱਚਿਆਂ ਨੇ ਦਿਲ ਤੋਂ ਪਹਿਚਾਣ ਲਿਆ ਹੈ! ਪਹਿਚਾਣ ਲਿਆ ਹੈ ਕਿ ਪਹਿਚਾਣ ਰਹੇ ਹਨ? ਜਿਸਨੇ ਪਹਿਚਾਣ ਲਿਆ ਉਹ ਹੱਥ ਉਠਾਓ (ਸਭ ਨੇ ਹੱਥ ਉਠਾਇਆ) ਪਹਿਚਾਣ ਲਿਆ? ਅੱਛਾ। ਤਾਂ ਬਾਪਦਾਦਾ ਪਹਿਚਾਣ ਦੀ ਵਿਸ਼ੇਸ਼ਤਾ ਦੀ ਹਰ ਇੱਕ ਬੱਚੇ ਨੂੰ ਮੁਬਾਰਕ ਦੇ ਰਹੇ ਹਨ। ਵਾਹ ਭਾਗਵਾਨ ਬੱਚੇ ਵਾਹ! ਪਹਿਚਾਣਨ ਦਾ ਤੀਸਰਾ ਨੇਤਰ ਪ੍ਰਾਪਤ ਕਰ ਲਿਆ। ਬੱਚਿਆਂ ਦੇ ਦਿਲ ਦਾ ਗੀਤ ਬਾਪਦਾਦਾ ਸੁਣਦੇ ਰਹਿੰਦੇ ਹਨ, ਕਿਹੜਾ ਗੀਤ? ਪਾਣਾ ਸੀ ਉਹ ਪਾ ਲਿਆ। ਬਾਪ ਵੀ ਕਹਿੰਦੇ ਓ ਲਾਡਲੇ ਬੱਚੇ, ਜੋ ਬਾਪ ਤੋਂ ਲੈਣਾ ਸੀ ਉਹ ਲੈ ਲਿਆ। ਹਰ ਇੱਕ ਬੱਚਾ ਅਨੇਕ ਰੂਹਾਨੀ ਖਜ਼ਾਨਿਆਂ ਦੇ ਬਾਲਕ ਸੋ ਮਾਲਿਕ ਬਣ ਗਏ।

ਤਾਂ ਅੱਜ ਬਾਪਦਾਦਾ ਖਜ਼ਾਨਿਆਂ ਦੇ ਮਾਲਿਕ ਬੱਚਿਆਂ ਦੇ ਖਜ਼ਾਨਿਆਂ ਦਾ ਪੋਤਾਮੇਲ ਦੇਖ ਰਹੇ ਸਨ। ਬਾਪ ਨੇ ਖਜ਼ਾਨਾ ਤਾਂ ਸਭਨੂੰ ਇੱਕ ਵਰਗਾ, ਇੱਕ ਜਿਨਾਂ ਦਿੱਤਾ ਹੈ। ਕਿਸਨੂੰ ਪਦਮ, ਕਿਸੇਨੂੰ ਲੱਖ ਨਹੀਂ ਦਿੱਤਾ । ਪਰ ਖਜ਼ਾਨਿਆਂ ਨੂੰ ਜਾਨਣਾ ਅਤੇ ਪ੍ਰਾਪਤ ਕਰਨਾ, ਜੀਵਨ ਵਿੱਚ ਸਮਾਉਣਾ ਇਸਵਿੱਚ ਨੰਬਰਵਾਰ ਹਨ। ਬਾਪਦਾਦਾ ਅੱਜਕਲ ਬਾਰ -ਬਾਰ ਵੱਖ -ਵੱਖ ਪ੍ਰਕਾਰ ਨਾਲ ਬੱਚਿਆਂ ਨੂੰ ਅਟੇੰਸ਼ਨ ਦਵਾ ਰਹੇ ਹਨ - ਸਮੇਂ ਦੀ ਸਮੀਪਤਾ ਨੂੰ ਦੇਖ ਆਪਣੇ ਆਪ ਸੂਕ੍ਸ਼੍ਮ ਵਿਸ਼ਾਲ ਬੁੱਧੀ ਨਾਲ ਚੈਕ ਕਰੋ ਕਿ ਮਿਲਿਆ, ਕੀ ਲਿਆ ਅਤੇ ਨਿਰੰਤਰ ਉਹਨਾਂ ਖਜ਼ਾਨਿਆਂ ਵਿੱਚ ਪਲਦੇ ਰਹਿੰਦੇ ਹਨ? ਚੈਕਿੰਗ ਬਹੁਤ ਜ਼ਰੂਰੀ ਹੈ ਕਿਉਂਕਿ ਵਰਤਮਾਨ ਸਮੇਂ ਵੱਖ -ਵੱਖ ਰਾਇਲ ਤਰ੍ਹਾਂ ਦੇ ਅਲਬੇਲੇਪਨ ਅਤੇ ਰਾਇਲ ਆਲਸ ਦੇ ਰੂਪ ਵਿੱਚ ਟ੍ਰਾਇਲ ਕਰਦੀ ਰਹਿੰਦੀ ਹੈ ਇਸਲਈ ਆਪਣੀ ਚੈਕਿੰਗ ਸਦਾ ਕਰਦੇ ਚੱਲੋ। ਇੰਨੇ ਅਟੇੰਸ਼ਨ ਨਾਲ, ਅਲਬੇਲੇ ਰੂਪ ਨਾਲ ਚੈਕਿੰਗ ਨਹੀਂ - ਬੁਰਾ ਨਹੀਂ ਕੀਤਾ, ਦੁੱਖ ਨਹੀਂ ਦਿੱਤਾ, ਬੁਰੀ ਦ੍ਰਿਸ਼ਟੀ ਨਹੀਂ ਹੋਈ, ਇਹ ਚੈਕਿੰਗ ਤਾਂ ਹੋਈ ਪਰ ਚੰਗੇ ਤੇ ਚੰਗਾ ਕੀ ਕੀਤਾ? ਸਦਾ ਆਤਮਿਕ ਦ੍ਰਿਸ਼ਟੀ ਨੇਚਰੁਲ ਰਹੀ? ਜਾਂ ਵਿਸਮ੍ਰਿਤੀ ਸਮ੍ਰਿਤੀ ਦਾ ਖੇਲ੍ਹ ਕੀਤਾ? ਕਿੰਨਿਆਂ ਨੂੰ ਸ਼ੁਭ ਭਾਵਨਾ, ਸ਼ੁਭ ਕਾਮਨਾ, ਦੁਆਵਾਂ ਦਿੱਤੀਆਂ? ਇਵੇਂ ਜਮਾਂ ਦਾ ਖਾਤਾ ਕਿੰਨੇ ਅਤੇ ਕਿਵੇਂ ਰਿਹਾ? ਕਿਉਕਿ ਚੰਗੀ ਤਰ੍ਹਾਂ ਨਾਲ ਜਾਣਦੇ ਹੋ ਕਿ ਜਮਾਂ ਦਾ ਖਾਤਾ ਸਿਰਫ਼ ਹਾਲੇ ਕਰ ਸਕਦੇ ਹਨ। ਇਹ ਸਮੇਂ, ਫੁੱਲ ਸੀਜ਼ਨ ਖਾਤਾ ਜਮਾਂ ਕਰਨ ਦੀ ਹੈ। ਫਿਰ ਸਾਰਾ ਸਮੇਂ ਜਮਾਂ ਪ੍ਰਮਾਣ ਰਾਜ ਭਾਗ ਅਤੇ ਪੂਜਯ ਦੇਵੀ -ਦੇਵਤਾ ਬਣਨ ਦਾ ਹੈ। ਜਮਾਂ ਘਟ ਤਾਂ ਰਾਜ ਭਾਗ ਵੀ ਘੱਟ ਅਤੇ ਪੂਜਯ ਬਣਨ ਵਿੱਚ ਵੀ ਨੰਬਰਵਾਰ ਹੁੰਦਾ ਹੈ। ਜਮਾਂ ਘੱਟ ਤਾਂ ਪੂਜਾ ਵੀ ਘੱਟ, ਵਿਧੀਪੂਰਵਕ ਜਮਾਂ ਨਹੀਂ ਤਾਂ ਪੂਜਾ ਵੀ ਵਿਧੀਪੂਵਕ ਨਹੀਂ, ਕਦੀ - ਕਦੀ ਵਿਧੀਪੂਰਵਕ ਹੈ ਤਾਂ ਪੂਜਾ ਵੀ ਅਤੇ ਪਦਵੀ ਵੀ ਕਦੀ -ਕਦੀ ਹੈ, ਇਸਲਈ ਬਾਪਦਾਦਾ ਦਾ ਹਰ ਇੱਕ ਬੱਚੇ ਨਾਲ ਅਤਿ ਪਿਆਰ ਹੈ, ਤਾਂ ਬਾਪਦਾਦਾ ਇਹ ਹੀ ਚਾਹੁੰਦੇ ਹਨ ਕਿ ਹਰ ਇੱਕ ਬੱਚਾ ਸੰਪੰਨ ਬਣੇ, ਸਮਾਨ ਬਣੇ। ਸੇਵਾ ਕਰੋ ਪਰ ਸੇਵਾ ਵਿੱਚ ਵੀ ਉਪਰਾਮ, ਬੇਹੱਦ।

ਬਾਪਦਾਦਾ ਨੇ ਦੇਖਿਆ ਹੈ ਮਜ਼ੋਰਿਟੀ ਬੱਚਿਆਂ ਦੀ ਯੋਗ ਮਤਲਬ ਯਾਦ ਦੀ ਸਬਜੈਕਟ ਵਿੱਚ ਰੂਚੀ ਅਤੇ ਅਟੇੰਸ਼ਨ ਘੱਟ ਹੁੰਦਾ ਹੈ, ਸੇਵਾ ਵਿੱਚ ਜ਼ਿਆਦਾ ਹੈ। ਪਰ ਬਿਨਾਂ ਯਾਦ ਦੇ ਸੇਵਾ ਵਿੱਚ ਵਿੱਚ ਜ਼ਿਆਦਾ ਹੈ ਤਾਂ ਉਸ ਵਿੱਚ ਹੱਦ ਆ ਜਾਂਦੀ ਹੈ। ਉਪਰਾਮ ਵ੍ਰਿਤੀ ਨਹੀਂ ਹੁੰਦੀ। ਨਾਮ ਅਤੇ ਮਾਨ ਦਾ, ਪੋਜੀਸ਼ਨ ਦਾ ਮਿਕਸ ਹੋ ਜਾਂਦਾ ਹੈ। ਬੇਹੱਦ ਦੀ ਵ੍ਰਿਤੀ ਘੱਟ ਹੋ ਜਾਂਦੀ ਹੈ ਇਸਲਈ ਬਾਪਦਾਦਾ ਚਾਹੁੰਦੇ ਹਨ ਕਿ ਕੋਟਾ ਵਿੱਚ ਕੋਈ, ਕੋਈ ਵਿੱਚ ਕੋਈ ਮੇਰੇ ਬੱਚੇ ਹਾਲੇ ਤੋਂ ਏਵਰਰੇਡੀ ਹੋ ਜਾਏ, ਕਿਉਂ? ਕਈ ਸੋਚਦੇ ਹਨ ਸਮੇਂ ਆਉਣ ਤੇ ਹੋ ਜਾਣਗੇ। ਪਰ ਸਮੇਂ ਤੁਹਾਡੀ ਕਰਿਏਸ਼ਨ ਹੈ, ਕਰਿਏਸ਼ਨ ਨੂੰ ਆਪਣਾ ਸਿੱਖਿਅਕ ਬਣਾਉਣਗੇ? ਦੂਸਰੀ ਗੱਲ ਜਾਣਦੇ ਹੋ ਕਿ ਹਿਸਾਬ ਹੈ, ਬਹੁਤਕਾਲ ਦੀ ਸੰਪਨਤਾ ਬਹੁਤਕਾਲ ਦੀ ਪ੍ਰਾਪਤੀ ਕਰਾਉਂਦੀ ਹੈ। ਤਾਂ ਹਾਲੇ ਸਮੇਂ ਦੀ ਸਮੀਪਤਾ ਪ੍ਰਮਾਣ ਬਹੁਤਕਾਲ ਦਾ ਜਮਾਂ ਹੋਣਾ ਜ਼ਰੂਰੀ ਹੈ ਫਿਰ ਉਲਾਹਣਾ ਨਹੀਂ ਦੇਣਾ ਕਿ ਅਸੀਂ ਤਾਂ ਸਮਝਿਆ ਬਹੁਤਕਾਲ ਵਿੱਚ ਸਮੇਂ ਪਿਆ ਹੈ। ਹਾਲੇ ਤੇ ਬਹੁਤਕਾਲ ਦਾ ਅਟੇੰਸ਼ਨ ਰੱਖੋ। ਸਮਝਾ। ਅਟੇੰਸ਼ਨ ਪਲੀਸ।

ਬਾਪਦਾਦਾ ਇਹ ਹੀ ਚਾਹੁਦੇ ਹਨ ਕਿ ਇੱਕ ਬੱਚੇ ਵਿੱਚ ਵਿੱਚ ਕਿਸੇ ਵੀ ਕਿਸੇ ਵੀ ਇੱਕ ਸਬਜੈਕਟ ਦੀ ਕਮੀ ਨਹੀਂ ਰਹਿ ਜਾਏ। ਬ੍ਰਹਮਾ ਬਾਪ ਨਾਲ ਤਾਂ ਪਿਆਰ ਹੈ ਨਾ! ਪਿਆਰ ਦਾ ਰਿਟਰਨ ਤਾਂ ਦਵੋਂਗੇ ਨਾ! ਤਾਂ ਪਿਆਰ ਦਾ ਰਿਟਰਨ ਹੈ - ਹਾਲੇ ਕਮੀ ਨੂੰ ਚੈਕ ਕਰੋ ਅਤੇ ਰਿਟਰਨ ਦਵੋ ਅਤੇ ਟਰਨ ਕਰੋ। ਆਪਣੇ ਆਪਨੂੰ ਟਰਨ ਕਰਨਾ, ਇਹ ਰਿਟਰਨ ਹੈ। ਇਹ ਰਿਟਰਨ ਹੈ। ਤਾਂ ਰਿਟਰਨ ਦੇਣ ਦੀ ਹਿੰਮਤ ਹੈ? ਹੱਥ ਤਾਂ ਉਠਾ ਲੈਂਦੇ ਹੋ, ਬਹੁਤ ਖੁਸ਼ ਕਰ ਲੈਂਦੇ ਹੋ। ਹੱਥ ਦੇਖਕੇ ਤਾਂ ਬਾਪਦਾਦਾ ਖੁਸ਼ ਹੋ ਜਾਂਦੇ ਹਨ, ਹਾਲੇ ਦਿਲ ਵਿੱਚ ਪੱਕਾ -ਪੱਕਾ ਇੱਕ ਪਰਸੈਂਟ ਵੀ ਕੱਚਾ ਨਹੀਂ, ਪੱਕਾ ਵਰਤ ਲਵੋ - ਰਿਟਰਨ ਦੇਣਾ ਹੀ ਹੈ। ਆਪਣੇ ਆਪ ਨੂੰ ਟਰਨ ਕਰਨਾ ਹੈ।

ਹੁਣ ਸ਼ਿਵਰਾਤਰੀ ਆ ਰਹੀ ਹੈ ਨਾ! ਤਾਂ ਸਭ ਬੱਚਿਆਂ ਨੂੰ ਬਾਪ ਦੀ ਜਯੰਤੀ ਉਹ ਆਪਣੀ ਜਯੰਤੀ ਮਨਾਉਣ ਦਾ ਉਮੰਗ ਬਹੁਤ ਪਿਆਰ ਨਾਲ ਆਉਂਦਾ ਹੈ। ਚੰਗੇ -ਚੰਗੇ ਪ੍ਰੋਗਰਾਮ ਬਣਾ ਰਹੇ ਹਨ। ਸੇਵਾ ਦੇ ਪਲੈਨ ਤਾਂ ਬਹੁਤ ਚੰਗੇ ਬਣਾਉਂਦੇ ਹੋ, ਬਾਪਦਾਦਾ ਖੁਸ਼ ਹੁੰਦਾ ਹੈ। ਪਰ …, ਕਹਿਣਾ ਚੰਗਾ ਨਹੀਂ ਲੱਗਦਾ ਹੈ। ਜਗਤ ਅੰਬਾ ਮਾਂ ਪਰ ਸ਼ਬਦ ਨੂੰ ਕਹਿੰਦੀ ਸੀ ਸਿੰਧੀ ਭਾਸ਼ਾ ਵਿੱਚ, ਪਰ ਕਹਿਣਾ ਚੰਗਾ ਨਹੀਂ ਲੱਗਦਾ ਹੈ। ਜਗਤ ਅੰਬਾ ਮਾਂ ਪਰ ਸ਼ਬਦ ਨੂੰ ਕਹਿੰਦੀ ਸੀ, ਸਿੰਧੀ ਭਾਸ਼ਾ ਵਿੱਚ, ਲੇਕਿਨ, ਕਹਿੰਦੇ ਹਨ ਕਿਚੜੇ ਨੂੰ। ਤਾਂ ਲੇਕਿਨ ਕਹਿਣਾ ਮਤਲਬ ਮਾਨਾ ਕੁਝ ਨਾ ਕੁਝ ਕਿਚੜਾ ਲੈਣਾ। ਤਾਂ ਲੇਕਿਨ ਕਹਿਣਾ ਚੰਗਾ ਨਹੀਂ ਲੱਗਦਾ ਹੈ। ਕਹਿਣਾ ਪੈਂਦਾ ਹੈ। ਜਿਵੇਂ ਹੋਰ ਸੇਵਾ ਦੇ ਪਲੈਨ ਬਣਾਏ ਵੀ ਹਨ ਅਤੇ ਬਣਾਉਣਗੇ ਵੀ ਪਰ ਇਸ ਵਰਤ ਲੈਣ ਦਾ ਵੀ ਪ੍ਰੋਗ੍ਰਾਮ ਬਣਾਉਣਾ। ਰਿਟਰਨ ਦੇਣਾ ਹੀ ਹੈ ਕਿਉਂਕਿ ਜਦੋਂ ਬਾਪਦਾਦਾ ਜਾਂ ਕੋਈ ਪੁੱਛਦੇ ਹਨ ਕਿਵੇਂ ਹਨ? ਮਜ਼ੋਰਿਟੀ ਦਾ ਇਹ ਉੱਤਰ ਆਉਂਦਾ ਹੈ, ਤਾਂ ਬਹੁਤ ਚੰਗੇ ਪਰ ਜਿਨ੍ਹਾਂ ਬਾਪਦਾਦਾ ਕਹਿੰਦੇ ਹਨ ਓਨਾ ਨਹੀਂ। ਹੁਣ ਇਹ ਉੱਤਰ ਹੋਣਾ ਚਾਹੀਦਾ ਹੈ ਜੋ ਬਾਪਦਾਦਾ ਹੈ ਉਹੀ ਹੈ। ਨੋਟ ਕਰੋ ਬਾਪਦਾਦਾ ਕੀ ਚਾਹੁੰਦੇ ਹਨ, ਉਹ ਲਿਸਟ ਕੱਢੋ ਅਤੇ ਚੈਕ ਕਰੋ ਬਾਪਦਾਦਾ ਇਹ ਚਾਹੁੰਦਾ ਹੈ, ਉਹ ਹੈ ਜਾਂ ਨਹੀਂ ਹੈ? ਦੁਨੀਆਂ ਵਾਲੇ ਤੁਸੀਂ ਪੂਰਵਜਾਂ ਦਵਾਰਾ ਮੁਕਤੀ ਚਾਹੁੰਦੇ ਹਨ, ਚਿੱਲਾ ਰਹੇ ਹਨ, ਮੁਕਤੀ ਦਵੋ, ਮੁਕਤੀ ਦਵੋ। ਜਦੋਂ ਤੱਕ ਮਜ਼ੋਰਿਟੀ ਬੱਚੇ ਆਪਣੇ ਪੁਰਾਣੇ ਸੰਸਕਾਰ ਜਿਸਨੂੰ ਤੁਸੀਂ ਨੇਚਰ ਕਹਿੰਦੇ ਹੋ, ਨੇਚਰੁਲ ਨਹੀਂ ਨੇਚਰ, ਉਸ ਵਿੱਚ ਕੁਝ ਵੀ ਥੋੜਾ ਰਿਹਾ ਹੋਇਆ ਹੈ, ਮੁਕਤ ਨਹੀਂ ਹੋਏ ਹਨ ਤਾਂ ਸਰਵ ਆਤਮਾਵਾਂ ਨੂੰ ਮੁਕਤੀ ਨਹੀਂ ਮਿਲ ਸਕਦੀ। ਤਾਂ ਬਾਪਦਾਦਾ ਕਹਿੰਦੇ ਹਨ - ਹੇ ਮੁਕਤੀਦਾਤਾ ਦੇ ਬੱਚੇ ਮਾਸਟਰ ਮੁਕਤੀਦਾਤਾ ਹਾਲੇ ਆਪਣੇ ਨੂੰ ਮੁਕਤ ਕਰੋ ਤਾਂ ਸਰਵ ਆਤਮਾਵਾਂ ਦੇ ਲਈ ਮੁਕਤੀ ਦਾ ਦਵਾਰ ਖੁਲ ਜਾਏ। ਸੁਣਾਇਆ ਸੀ ਨਾ - ਗੇਟ ਦੀ ਚਾਬੀ ਕੀ ਹੈ? ਬੇਹੱਦ ਦਾ ਵੈਰਾਗ। ਕੰਮ ਸਭ ਕਰੋ ਪਰ ਜਿਵੇਂ ਭਾਸ਼ਣਾਂ ਵਿੱਚ ਕਹਿੰਦੇ ਹੋ ਪ੍ਰਵ੍ਰਿਤੀ ਵਾਲਿਆਂ ਨੂੰ ਕਮਲ ਪੁਸ਼ਪ ਸਮਾਨ ਬਣੋ ਇਵੇਂ ਸਭ ਕੁਝ ਕਰਦੇ, ਕਰਤਾਪਨ ਤੋਂ ਮੁਕਤ, ਨਿਆਰੇ, ਨਾ ਸਾਧਨਾਂ ਦੇ ਵਸ਼, ਨਾ ਪੋਜੀਸ਼ਨ ਦੇ। ਕੁਝ ਨਾ ਕੁਝ ਮਿਲ ਜਾਏ ਇਹ ਪੋਜੀਸ਼ਨ ਨਹੀਂ ਆਪੋਜਿਸ਼ਨ ਹੈ ਮਾਇਆ ਦੀ। ਨਿਆਰੇ ਅਤੇ ਬਾਪ ਦੇ ਪਿਆਰੇ। ਮੁਸ਼ਕਿਲ ਹੈ ਕੀ, ਨਿਆਰੇ ਅਤੇ ਪਿਆਰੇ ਬਣਨਾ? ਜਿਸਨੂੰ ਮੁਸ਼ਕਿਲ ਲੱਗਦਾ ਹੈ ਉਹ ਹੱਥ ਉਠਾਓ। (ਕਿਸੇ ਨੇ ਹੱਥ ਨਹੀਂ ਉਠਾਇਆ) ਕਿਸਨੂੰ ਵੀ ਮੁਸ਼ਕਿਲ ਨਹੀਂ ਲੱਗਦਾ ਹੈ ਫਿਰ ਤਾਂ ਸ਼ਿਵਰਾਤ੍ਰਰੀ ਤੱਕ ਸਭ ਸੰਪੰਨ ਹੋ ਜਾਣਗੇ। ਜਦੋਂ ਮੁਸ਼ਕਿਲ ਨਹੀਂ ਤਾਂ ਬਣਨਾ ਹੀ ਹੈ। ਬ੍ਰਹਮਾ ਬਾਪ ਸਮਾਨ ਬਣਨਾ ਹੀ ਹੈ। ਸੰਕਲਪ ਵਿੱਚ ਵੀ, ਬੋਲ ਵਿੱਚ ਵੀ, ਸੇਵਾ ਵਿੱਚ ਵੀ, ਸੰਬੰਧ -ਸੰਪਰਕ ਵਿੱਚ ਵੀ, ਸਭ ਵਿੱਚ ਬ੍ਰਹਮਾ ਬਾਪ ਸਮਾਨ।

ਚੰਗਾ ਜੋ ਸਮਝਦੇ ਹਨ, ਬ੍ਰਹਮਾ ਬਾਪ ਅਤੇ ਦਾਦਾ, ਗ੍ਰੇਟ ਗ੍ਰੇਟ ਗ੍ਰੈੰਡ ਫ਼ਾਦਰ, ਉਸ ਵਿੱਚ ਮੇਰਾ 100 ਪਰਸੈਂਟ ਤੋਂ ਵੀ ਜ਼ਿਆਦਾ ਪਿਆਰ ਹੈ, ਉਹ ਹੱਥ ਉਠਾਓ। ਖੁਸ਼ ਨਹੀਂ ਕਰਨਾ, ਸਿਰਫ਼ ਹੁਣੇ -ਹੁਣੇ ਖੁਸ਼ ਨਹੀਂ ਕਰਨਾ। ਸਭ ਨੇ ਉਠਾਇਆ ਹੈ। ਟੀ. ਵੀ. ਵਿੱਚ ਨਿਕਾਲ ਰਹੇ ਹੋ ਨਾ। ਸ਼ਿਵਰਾਤਰੀ ਤੇ ਇਹ ਟੀ.ਵੀ. ਦੇਖਣਗੇ ਅਤੇ ਹਿਸਾਬ ਲੈਣਗੇ। ਠੀਕ ਹੈ! ਜ਼ਰਾ ਵੀ ਸਮਾਨਤਾ ਵਿੱਚ ਅੰਤਰ ਨਹੀਂ ਹੋਵੇ। ਪਿਆਰ ਦੇ ਪਿੱਛੇ ਕੁਰਬਾਨ ਕਰਨਾ, ਕੀ ਵੱਡੀ ਗੱਲ ਹੈ। ਦੁਨੀਆਂ ਵਾਲੇ ਤਾਂ ਅਸ਼ੁੱਧ ਪਿਆਰ ਦੇ ਪਿੱਛੇ ਜੀਵਨ ਵੀ ਦੇਣ ਦੇ ਲਈ ਤਿਆਰ ਹੋ ਜਾਂਦੇ ਹਨ। ਬਾਪਦਾਦਾ ਤਾਂ ਸਿਰਫ਼ ਕਹਿੰਦੇ ਹਨ, ਕਿਚੜਾ ਦੇ ਦੋ ਬਸ। ਚੰਗੀ ਚੀਜ਼ ਨਹੀਂ ਦਵੋ, ਕਿਚੜਾ ਦੇ ਦਵੋ। ਕਮਜ਼ੋਰੀ, ਕਮੀ ਹੈ? ਕਿਚੜਾ ਹੈ ਨਾ। ਕਿਚੜਾ ਕੁਰਬਾਨ ਕਰਨਾ ਕੀ ਵੱਡੀ ਗੱਲ ਹੈ। ਪਰਿਸਥਿਤੀ ਖ਼ਤਮ ਹੋ ਜਾਏ, ਸਮਾਪਤ ਹੋ ਜਾਏ, ਖੁਦ ਸਥਿਤੀ ਸ਼੍ਰੇਸ਼ਠ ਹੋ ਜਾਏ।ਦੱਸਦੇ ਤਾਂ ਇਹ ਹੈ ਨਾ, ਕੀ ਕਰੀਏ ਪਰਿਸਥਿਤੀ ਅਜਿਹੀ ਸੀ। ਪਰਿਸਥਿਤੀ ਖ਼ਤਮ ਹੋ ਜਾਏ, ਖੁਦ -ਸਥਿਤੀ ਸ਼੍ਰੇਸ਼ਠ ਹੋ ਜਾਏ। ਦੱਸਦੇ ਤਾਂ ਇਹ ਹੈ ਨਾ, ਕੀ ਕਰੀਏ ਪਰਿਸਥਿਤੀ ਇਵੇਂ ਸੀ ਤਾਂ ਹਿੱਲਣ ਵਾਲੀ ਪਰ - ਸ਼ਥਿਤੀ ਦਾ ਨਾਮ ਹੀ ਨਹੀਂ ਹੋਵੇ, ਇਵੇਂ ਖੁਦ -ਸ਼ਥਿਤੀ ਸ਼ਕਤੀਸ਼ਾਲੀ ਹੋ। ਸਮਾਪਤੀ ਦਾ ਪਰਦਾ ਖੁਲ੍ਹੇ ਤਾਂ ਸਭ ਕੀ ਦਿਖਾਈ ਦਵੇ? ਫਰਿਸ਼ਤੇ ਚਮਕ ਰਹੇ ਹਨ। ਸਭ ਬੱਚੇ ਚਮਕਦੇ ਹੋਏ ਦਿਖਣ ਇਸਲਈ ਹਾਲੇ ਪਰਦਾ ਖੁਲ੍ਹਣਾ ਰੁਕਿਆ ਹੋਇਆ ਹੈ। ਦੁਨੀਆਂ ਵਾਲੇ ਚਿਲਾ ਰਹੇ ਹਨ, ਪਰਦਾ ਖੋਲ੍ਹਣ, ਪਰਦਾ ਖੋਲ੍ਹਣ। ਤਾਂ ਆਪਣਾ ਪਲੈਨ ਤੁਸੀਂ ਬਣਾਓ। ਪਲੈਨ ਬਣਾ ਦਿੰਦੇ ਹਨ ਨਾ ਤਾਂ ਫਿਰ ਕੀ ਗੱਲਾਂ ਫਿਰ ਕਈਂ ਗੱਲਾਂ ਹੁੰਦੀਆਂ ਹਨ। ਆਪਣਾ ਪਲੈਨ ਆਪਣੀ ਹਿੰਮਤ ਨਾਲ ਬਣਾਓ। ਦ੍ਰਿੜ੍ਹ ਸੰਕਲਪ ਕੀਤਾ ਪਰ ਦ੍ਰਿੜ੍ਹਤਾ ਵਿੱਚ ਫਿਰ ਥੋੜ੍ਹਾ -ਥੋੜ੍ਹਾ ਅਲਬੇਲਾਪਨ ਮਿਕਸ ਹੋ ਜਾਂਦਾ ਹੈ ਇਸਲਈ ਸਫ਼ਲਤਾ ਵੀ ਕਦੀ ਅੱਧੀ, ਕਦੀ ਪੋਣੀ ਪਰਸੈਂਟਜ ਵਿੱਚ ਹੋ ਜਾਂਦੀ ਹੈ। ਜਿਵੇਂ ਪਿਆਰ 100 ਪਰਸੈਂਟ ਹੈ ਉਵੇਂ ਪੁਰਸ਼ਾਰਥ ਵਿੱਚ ਸੰਪਨਤਾ, ਇਹ ਵੀ 100 ਪਰਸੈਂਟ ਹੋ। ਜ਼ਿਆਦਾ ਬੱਲੇ ਹੋਏ, ਘੱਟ ਨਹੀਂ ਹੋ। ਪਸੰਦ ਹਨ? ਪਸੰਦ ਹੈ ਨਾ? ਸ਼ਿਵਰਾਤਰੀ ਤੇ ਜਲਵਾ ਦਿਖਾਵੋਗੇ ਨਾ! ਬਣਨਾ ਹੀ ਹੈ। ਅਸੀਂ ਨਹੀਂ ਬਣਾਂਗੇ ਤਾਂ ਕੌਣ ਬਣੇਗਾ! ਇਹ ਨਿਸ਼ਚੇ ਰੱਖੋ, ਅਸੀਂ ਹੀ ਸੀ, ਅਸੀਂ ਹੀ ਹਾਂ ਅਤੇ ਫਿਰ ਵੀ ਅਸੀਂ ਹੀ ਹੋਵਾਂਗੇ।

ਇਹ ਨਿਸ਼ਚੇ ਵਿਜਈ ਬਣਾ ਦਵੇਗਾ। ਪਰ -ਦਰਸ਼ਨ ਨਹੀਂ ਕਰਨਾ, ਆਪਣੇ ਨੂੰ ਹੀ ਦੇਖਣਾ। ਕੀ ਬੱਚੇ ਰੂਹਰਿਹਾਨ ਕਰਦੇ ਹਨ ਨਾ, ਕਹਿੰਦੇ ਹਨ ਕਿ ਸਾਨੂੰ ਬਸ ਥੋੜ੍ਹਾ ਜਿਹਾ ਠੀਕ ਕਰ ਦਵੋ, ਫਿਰ ਮੈਂ ਠੀਕ ਹੋ ਜਾਵਾਂਗਾ। ਇਸਨੂੰ ਥੋੜ੍ਹਾ ਬਦਲੀ ਕਰ ਦਵੋ ਤਾਂ ਮੈਂ ਵੀ ਬਦਲੀ ਹੋ ਜਾਵਾਂਗਾ ਪਰ ਨਾ ਉਹ ਬਦਲੇਗਾ ਨਾ ਤੁਸੀਂ ਬਦਲੋਗੇ। ਖੁਦ ਨੂੰ ਬਦਲਣਗੇ ਤਾਂ ਉਹ ਵੀ ਬਦਲ ਜਾਏਗਾ। ਕੋਈ ਵੀ ਅਧਾਰ ਨਹੀਂ ਰੱਖੋ, ਇਹ ਹੋਵੇ ਤਾਂ ਇਹ ਹੋਵੇ। ਮੈਨੂੰ ਕਰਨਾ ਹੀ ਹੈ।

ਅੱਛਾ ਜੋ ਪਹਿਲੀ ਵਾਰੀ ਆਏ ਹਨ - ਉਹ ਹੱਥ ਉਠਾਓ। ਤਾਂ ਜੋ ਪਹਿਲੀ ਵਾਰੀ ਆਏ ਹਨ ਉਹਨਾਂ ਦੇ ਲਈ ਵਿਸ਼ੇਸ਼ ਬਾਪਦਾਦਾ ਕਹਿੰਦੇ ਹਨ ਕਿ ਇਵੇਂ ਦੇ ਸਮੇਂ ਤੇ ਆਏ ਹੋ ਜਦੋਂ ਸਮੇਂ ਬਹੁਤ ਘਟ ਬਚਿਆ ਹੋਇਆ ਹੈ ਪਰ ਪੁਰਸ਼ਾਰਥ ਐਨਾ ਤੀਵਰ ਕਰੋ ਜੋ ਲਾਸ੍ਟ ਸੋ ਫ਼ਾਸਟ, ਫਾਸਟ ਸੋ ਫਸਟ ਨੰਬਰ ਆ ਜਾਓ ਕਿਉਂਕਿ ਹਾਲੇ ਚੇਅਰਸ ਗੇਮ ਚੱਲ ਰਹੀ ਹੈ। ਹਾਲੇ ਕਿਸੇਦੀ ਜਿੱਤ ਹੈ, ਉਹ ਆਉਟ ਨਹੀਂ ਹੋਇਆ ਹੈ। ਲੇਟ ਤਾਂ ਆਏ ਹੋ ਪਰ ਫਾਸਟ ਚੱਲਣ ਨਾਲ ਪਹੁੰਚ ਜਾਣਗੇ। ਸਿਰਫ਼ ਆਪਣੇ ਆਪਨੂੰ ਅੰਮ੍ਰਿਤਵੇਲੇ ਅਮਰ ਭਵ ਦਾ ਵਰਦਾਨ ਯਾਦ ਦਵਾਉਣਾ ਹੈ। ਅੱਛਾ - ਸਾਰੇ ਕੋਈ ਦੂਰ ਤੋਂ ਕੋਈ ਨਜ਼ਦੀਕ ਤੋਂ ਆਏ ਹਨ। ਬਾਪਦਾਦਾ ਕਹਿੰਦੇ ਹਨ ਭਾਵੇਂ ਪਧਾਰੇ ਆਪਣੇ ਘਰ ਵਿੱਚ। ਸੰਗਠਨ ਚੰਗਾ ਲੱਗਦਾ ਹੈ। ਟੀ.ਵੀ. ਵਿੱਚ ਦੇਖਦੇ ਹੋ ਨਾ, ਸਭ ਫੁੱਲ ਹੋਣ ਵਿੱਚ ਕਿੰਨਾ ਸਮੇਂ ਲੱਗਦਾ ਹੈ। ਅੱਛਾ। ਤਾਂ ਏਵਰਰੇਡੀ? ਏਵਰਰੇਡੀ ਦਾ ਪਾਠ ਪੜੋਗੇ ਨਾ! ਅੱਛਾ।

ਮਧੂਬਨ ਨਿਵਾਸੀਆਂ ਨਾਲ:- ਮਧੂਬਨ ਵਾਲੇ ਹੱਥ ਉਠਾਓ। ਬਹੁਤ ਹਨ। ਮਧੂਬਨ ਵਾਲੇ ਹੋਸਟ ਹਨ ਹੋਸਟ ਤੇ ਗੈਸਟ ਹੋਕੇ ਆਉਂਦੇ ਹਨ ਚਲੇ ਜਾਂਦੇ ਹਨ ਪਰ ਮਧੂਬਨ ਵਾਲੇ ਹੋਸਟ ਹਨ। ਨਿਅਰੇਸ੍ਟ ਵੀ ਹਨ, ਡੀਅਰਰੇਸ੍ਟ ਵੀ ਹਨ। ਮਧੂਬਨ ਵਾਲ਼ਿਆਂ ਨੂੰ ਦੇਖਕੇ ਸਭ ਖੁਸ਼ ਹੁੰਦੇ ਹੱਨ ਨਾ। ਕਿਸੇ ਵੀ ਸਥਾਨ ਤੇ ਮਧੂਬਨ ਵਾਲੇ ਜਾਂਦੇ ਹਨ ਤਾਂ ਕਿਸ ਨਜ਼ਰ ਨਾਲ ਦੇਖਦੇ ਹਨ। ਵਾਹ ਮਧੂਬਨ ਤੋਂ ਆਏ ਹਨ! ਕਿਉਂਕਿ ਮਧੂਬਨ ਨਾਮ ਸੁਣਨ ਨਾਲ ਮਧੂਬਨ ਦਾ ਬਾਬਾ ਯਾਦ ਆ ਜਾਂਦਾ ਹੈ ਇਸਲਈ ਮਧੂਬਨ ਵਾਲ਼ਿਆਂ ਦਾ ਮਹੱਤਵ ਹੈ। ਹੈ ਮਹੱਤਵ? ਖੁਸ਼ ਹੁੰਦੇ ਹੋ ਨਾ! ਇਵੇਂ ਪ੍ਰੇਮ ਪੂਰਵਕ ਪਾਲਣਾ ਦਾ ਸਥਾਨ ਕੋਟਾ ਵਿੱਚ ਕੋਈ ਨੂੰ ਹੀ ਮਿਲਿਆ ਹੈ। ਸਭ ਚਾਹੁੰਦੇ ਹਨ ਮਧੂਬਨ ਵਿੱਚ ਹੀ ਰਹਿ ਜਾਵੇ, ਰਹਿ ਸਕਦੇ ਹੋ ਕੀ! ਤੁਸੀਂ ਕਰ ਰਹੇ ਹੋ। ਤਾਂ ਚੰਗਾ ਹੈ। ਮਧੂਬਨ ਵਾਲੇ ਭੁਲਦੇ ਨਹੀਂ ਹਨ, ਸਮਝਦੇ ਹਨ ਸਾਨੂੰ ਪੁੱਛਿਆ ਨਹੀਂ ਤਾਂ ਆਵਾਗੇ ਕਿੱਥੇ! ਸੇਵਾ ਦੇ ਨਿਮਿਤ ਤੇ ਹਨ ਨਾ! ਸੇਵਾਧਾਰੀ ਕਿੰਨੇ ਵੀ ਮਿਲਣ, ਫਿਰ ਵੀ ਫਾਊਂਡੇਸ਼ਨ ਤਾਂ ਮਧੂਬਨ ਵਾਲੇ ਹਨ। ਤਾਂ ਜੋ ਉਪਰ ਗਿਆਨ ਸਰੋਵਰ ਵਿੱਚ ਹਨ, ਪਾਂਡਵ ਭਵਨ ਵਿੱਚ ਹਨ, ਉਹਨਾਂ ਸਭਨੂੰ ਵੀ ਬਾਪਦਾਦਾ ਦਿਲ ਦੀਆਂ ਦੁਆਵਾਂ ਅਤੇ ਯਾਦਪਿਆਰ ਦੇ ਰਹੇ ਹਨ। ਇੱਥੇ ਜੋ ਟੋਲੀ ਦਿੰਦੇ ਹਨ ਉਹ ਮਧੂਬਨ ਵਿਚ ਵੀ ਮਿਲਦੀ ਹੈ? ਤਾਂ ਮਧੂਬਨ ਵਾਲਿਆਂ ਨੂੰ ਟੋਲੀ ਵੀ ਮਿਲਦੀ,ਬੋਲੀ ਵੀ ਮਿਲਦੀ। ਦੋਵੇਂ ਮਿਲਦੀਆਂ ਹਨ। ਅੱਛਾ।

ਗਲੋਬਲ ਹਸਪਤਾਲ ਵਾਲਿਆਂ ਨਾਲ:- ਸਭ ਹਸਪਤਾਲ ਵਾਲੇ ਠੀਕ ਹੋ ਕਿਉਂਕਿ ਹਸਪਤਾਲ ਦਾ ਵੀ ਵਿਸ਼ੇਸ਼ ਪਾਰ੍ਟ ਹੈ ਨਾ। ਆਉਂਦੇ ਹਨ ਥੱਲੇ। ਅੱਛਾ ਥੋੜ੍ਹੇ ਆਉਂਦੇ ਹਨ। ਹਸਪਤਾਲ ਵਾਲੇ ਵੀ ਚੰਗੀ ਸੇਵਾ ਕਰ ਰਹੇ ਹਨ। ਦੇਖੋ ਆਈਵੇਲ ਵਿੱਚ ਤਾਂ ਫਿਰ ਵੀ ਹਸਪਤਾਲ ਹੀ ਕੰਮ ਵਿੱਚ ਆਉਂਦੀ ਹੈ । ਅਤੇ ਜਦੋਂ ਤੋਂ ਹਸਪਤਾਲ ਖੁਲੀ ਹੈ ਉਦੋਂ ਤੋਂ ਸਭਦੀ ਨਜ਼ਰ ਵਿੱਚ ਇਹ ਆਇਆ ਹੈ ਕਿ ਬ੍ਰਹਮਾਕੁਮਾਰੀਆਂ ਸਿਰਫ਼ ਗਿਆਨ ਨਹੀਂ ਦਿੰਦਿਆਂ, ਪਰ ਸਮੇਂ ਤੇ ਮਦਦ ਵੀ ਕਰਦੀਆਂ ਹਨ, ਸੋਸ਼ਲ ਸੇਵਾ ਵੀ ਕਰਦੀਆਂ ਹਨ। ਤਾਂ ਹਸਪਤਾਲ ਦੇ ਬਾਦ ਆਬੂ ਵਿੱਚ ਇਹ ਵਾਯੂਮੰਡਲ ਬਦਲੀ ਹੋ ਗਿਆ। ਪਹਿਲੇ ਜਿਸ ਨਜ਼ਰ ਨਾਲ ਦੇਖਦੇ ਸੀ, ਹੁਣ ਉਸ ਨਜ਼ਰ ਨਾਲ ਨਹੀਂ ਦੇਖਦੇ ਹਨ। ਹੁਣ ਸਹਿਯੋਗ ਦੀ ਨਜ਼ਰ ਨਾਲ ਦੇਖਦੇ ਹਨ। ਗਿਆਨ ਮੰਨਣ ਜਾਂ ਨਹੀਂ ਪਰ ਸਹਿਯੋਗ ਦੀ ਨਜ਼ਰ ਨਾਲ ਦੇਖਦੇ ਹਨ ਤਾਂ ਹਸਪਤਾਲ ਵਾਲਿਆਂ ਨੇ ਸੇਵਾ ਕੀਤੀ ਨਾ। ਚੰਗਾ ਹੈ।

ਅੱਛਾ - ਅੱਜ ਦੀ ਗੱਲ ਯਾਦ ਰਹੀ? ਸੰਪੰਨ ਬਣਨਾ ਹੀ ਹੈ, ਕੁਝ ਵੀ ਹੋ ਜਾਏ, ਸੰਪੰਨ ਬਣਨਾ ਹੀ ਹੈ। ਇਹ ਧੁਨ ਲੱਗ ਜਾਏ। ਸੰਪੰਨ ਬਣਨਾ ਹੈ, ਸਮਾਨ ਬਣਨਾ ਹੈ। ਅੱਛਾ।

ਚਾਰੋਂ ਪਾਸੇ ਦੇ ਕੋਟਾ ਵਿੱਚ ਕੋਈ, ਕੋਈ ਵਿੱਚ ਵੀ ਕੋਈ ਭਾਗਵਾਨ, ਭਗਵਾਨ ਦੇ ਬੱਚੇ ਸ਼੍ਰੇਸ਼ਠ ਆਤਮਾਵਾਂ, ਸਦਾ ਤੀਵਰ ਪੁਰਸ਼ਾਰਥ ਦਵਾਰਾ ਜੋ ਸੋਚਿਆ ਉਹ ਕੀਤਾ, ਸ਼੍ਰੇਸ਼ਠ ਸੋਚਣਾ, ਸ਼੍ਰੇਸ਼ਠ ਕਰਨਾ, ਲਕਸ਼ ਅਤੇ ਲਕਸ਼ਨ ਨੂੰ ਸਮਾਨ ਬਣਾਉਣਾ, ਇਵੇਂ ਦੇ ਵਿਸ਼ੇਸ਼ ਆਤਮਾਵਾਂ ਨੂੰ ਸਦਾ ਬਹੁਤਕਾਲ ਦੇ ਪੁਰਸ਼ਾਰਥ ਦਵਾਰਾ ਰਾਜ ਭਾਗ ਅਤੇ ਪੂਜਯ ਬਣਨ ਵਾਲੇ ਸ਼੍ਰੇਸ਼ਠ ਆਤਮਾਵਾਂ ਨੂੰ, ਸਦਾ ਬਾਪ ਦੇ ਸਨੇਹ ਦਾ ਰਿਟਰਨ ਆਪਣੇ ਨੂੰ ਟਰਨ ਕਰਨ ਵਾਲੇ ਨਬਰਵਨ, ਵਿਨ ਕਰਨ ਵਾਲੇ ਭਾਗਵਾਨ ਬੱਚਿਆਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

ਵਰਦਾਨ:-
ਵਿਸ਼ਵ ਕਲਿਆਣਕਾਰੀ ਦੀ ਉੱਚੀ ਸਟੇਜ ਤੇ ਸਥਿਤ ਰਹਿ ਵਿਨਾਸ਼ ਲੀਲਾ ਨੂੰ ਦੇਖਣ ਵਾਲੇ ਸਾਕਸ਼ੀ ਦ੍ਰਿਸ਼ਟਾ ਭਵ

ਅੰਤਿਮ ਵਿਨਾਸ਼ ਲੀਲਾ ਨੂੰ ਦੇਖਣ ਦੇ ਲਈ ਵਿਸ਼ਵ ਕਲਿਆਣਕਾਰੀ ਦੀ ਉੱਚੀ ਸਟੇਜ ਚਾਹੀਦੀ। ਜਿਸ ਸਟੇਜ ਤੇ ਸਥਿਤ ਹੋਣ ਨਾਲ ਦੇਹ ਦੇ ਸਰਵ ਆਕਰਸ਼ਣ ਮਤਲਬ ਸੰਬੰਧ, ਪਦਾਰਥ, ਸੰਸਕਾਰ, ਪ੍ਰਕ੍ਰਿਤੀ ਦੇ ਹਲਚਲ ਦੀ ਆਕਰਸ਼ਣ ਖ਼ਤਮ ਹੋ ਜਾਂਦੀ ਹੈ। ਜਦੋਂ ਇਹੋ ਜਿਹੀ ਸਟੇਜ ਹੋਵੇ ਉਦੋਂ ਸਾਕਸ਼ੀ ਦ੍ਰਿਸ਼ਟਾ ਬਣ ਉਪਰ ਦੀ ਸਟੇਜ ਤੇ ਸਥਿਤ ਹੋ ਸ਼ਾਂਤੀ ਦੀ, ਸ਼ਕਤੀ ਦੀ, ਸ਼ਕਤੀ ਦੀਆਂ ਕਿਰਨਾਂ ਸਰਵ ਆਤਮਾਵਾਂ ਦੇ ਪ੍ਰਤੀ ਦੇ ਸਕਾਂਗੇ।

ਸਲੋਗਨ:-
ਬਲਵਾਨ ਬਣੋ ਤਾਂ ਮਾਇਆ ਦਾ ਫੋਰਸ ਖ਼ਤਮ ਹੋ ਜਾਏਗਾ।

ਅਵਿਅਕਤ ਇਸ਼ਾਰੇ - "ਕੰਮਬਾਇੰਡ ਰੂਪ ਦੀ ਸਮ੍ਰਿਤੀ ਨਾਲ ਸਦਾ ਵਿਜੇਈ ਬਣੋ" ਵਰਦਾਤਾ ਬਾਪ ਅਤੇ ਅਸੀਂ ਵਰਦਾਨੀ ਆਤਮਾਵਾਂ ਦੋਵੇ ਕੰਮਬਾਇੰਡ ਹਾਂ। ਇਹ ਸਮ੍ਰਿਤੀ ਸਦਾ ਰਹੇ ਤਾਂ ਪਵਿੱਤਰਤਾ ਦੀ ਛਤਰਛਾਇਆ ਖੁਦ ਰਹੇਗੀ ਕਿਉਂਕਿ ਜਿੱਥੇ ਸਰਵਸ਼ਕਤੀਵਾਨ ਬਾਪ ਹੈ ਉੱਥੇ ਅਪਵਿੱਤਰਤਾ ਸੁਪਨੇ ਵਿੱਚ ਵੀ ਆ ਨਹੀਂ ਸਕਦੀ ਹੈ। ਸਦਾ ਬਾਪ ਅਤੇ ਤੁਸੀਂ ਯੁਗਲ ਰੂਪ ਵਿੱਚ ਰਹੋ, ਸਿੰਗਲ ਨਹੀਂ। ਸਿੰਗਲ ਹੋ ਜਾਂਦੇ ਹੋ ਤਾਂ ਪਵਿੱਤਰਤਾ ਦਾ ਸੁਹਾਗ ਚਲਾ ਜਾਂਦਾ ਹੈ।