27.07.25 Avyakt Bapdada Punjabi Murli
14.03.2006 Om Shanti Madhuban
“ਪਰਮਾਤਮ ਮਿਲਣ ਦੀ
ਅਨੁਭੂਤੀ ਦੇ ਲਈ ਉਲਟੇ ਮੈਂਪਨ ਨੂੰ ਸਾੜਨ ਦੀ ਹੋਲੀ ਮਨਾਓ, ਦ੍ਰਿਸ਼ਟੀ ਦੀ ਪਿਚਕਾਰੀ ਦ੍ਵਾਰਾ ਸਰਵ
ਆਤਮਾਵਾਂ ਨੂੰ ਸੁਖ, ਸ਼ਾਂਤੀ, ਪ੍ਰੇਮ, ਆਨੰਦ ਦਾ ਰੰਗ ਲਗਾਓ”
ਅੱਜ ਹੋਲੀਏਸਟ ਬਾਪ ਆਪਣੇ
ਹੋਲੀ ਬੱਚਿਆਂ ਨਾਲ ਮਿਲਣ ਮਨਾ ਰਹੇ ਹਨ। ਚਾਰੋਂ ਪਾਸੇ ਦੇ ਹੋਲੀ ਬੱਚੇ ਦੂਰ ਬੈਠੇ ਵੀ ਨੇੜੇ ਹਨ।
ਬਾਪਦਾਦਾ ਅਜਿਹੇ ਹੋਲੀ ਮਤਲਬ ਪਵਿੱਤਰ ਬੱਚਿਆਂ ਮਸਤਕ ਤੇ ਚਮਕਦਾ ਹੋਇਆ ਭਾਗ ਦਾ ਸਿਤਾਰਾ ਵੇਖ ਰਹੇ
ਹਨ। ਅਜਿਹੇ ਮਹਾਨ ਪਵਿੱਤਰ ਸਾਰੇ ਕਲਪ ਵਿਚ ਹੋਰ ਕੋਈ ਨਹੀਂ ਬਣਦਾ। ਇਸ ਸੰਗਮ੍ਯੁੱਗ ਤੇ ਪਵਿੱਤਰਤਾ
ਦਾ ਵਰਤ ਲੈਣ ਵਾਲੇ ਭਾਗਵਾਨ ਬੱਚੇ ਭਵਿੱਖ ਵਿਚ ਡਬਲ ਪਵਿੱਤਰ, ਸ਼ਰੀਰ ਤੋਂ ਵੀ ਪਵਿੱਤਰ ਅਤੇ ਆਤਮਾ
ਵੀ ਪਵਿੱਤਰ ਬਣਦੀ ਹੈ। ਸਾਰੇ ਕਲਪ ਵਿਚ ਚਕ੍ਰ ਲਗਾਓ ਭਾਵੇਂ ਕਿੰਨੇ ਵੀ ਮਹਾਨ ਆਤਮਾਵਾਂ ਆਏ ਹਨ
ਲੇਕਿਨ ਸ਼ਰੀਰ ਵੀ ਪਵਿੱਤਰ ਅਤੇ ਆਤਮਾ ਵੀ ਪਵਿੱਤਰ, ਅਜਿਹਾ ਪਵਿੱਤਰ ਨਾ ਧਰਮ ਆਤਮਾਵਾਂ ਬਣੇ ਹਨ, ਨਾ
ਮਹਾਤਮਾ ਬਣੇ ਹਨ। ਬਾਪਦਾਦਾ ਨੂੰ ਤੁਸੀਂ ਬੱਚਿਆਂ ਦੇ ਉੱਪਰ ਨਾਜ਼ ਹੈ ਵਾਹ! ਮੇਰੇ ਮਹਾਨ ਪਵਿੱਤਰ
ਬੱਚੇ ਵਾਹ ! ਡਬਲ ਪਵਿੱਤਰ, ਡਬਲ ਤਾਜਧਾਰੀ ਸਵਰੂਪ ਸਾਮ੍ਹਣੇ ਆ ਰਿਹਾ ਹੈ ਨਾ! ਇਸਲਈ ਤੁਸੀਂ ਬੱਚਿਆਂ
ਦੀ ਜੋ ਇਸ ਸੰਗਮਯੁੱਗ ਤੇ ਪ੍ਰੈਕਟਿਕਲ ਜੀਵਨ ਬਣੀ ਹੈ, ਉਸ ਇੱਕ - ਇੱਕ ਜੀਵਨ ਦੀ ਵਿਸ਼ੇਸ਼ਤਾ ਦਾ
ਯਾਦਗਰ ਦੁਨੀਆ ਵਾਲੇ ਉਤਸਵ ਦੇ ਰੂਪ ਵਿਚ ਮਨਾਉਂਦੇ ਰਹਿੰਦੇ ਹਨ।
ਅੱਜ ਵੀ ਤੁਸੀਂ ਸਾਰੇ
ਸਨੇਹ ਦੇ ਵਿਮਾਨ ਵਿਚ ਹੋਲੀ ਮਨਾਉਣ ਦੇ ਲਈ ਪੁੱਜ ਗਏ ਹੋ। ਹੋਲੀ ਮਨਾਉਣ ਆਏ ਹੋ ਨਾ! ਤੁਸੀਂ ਸਭ ਨੇ
ਆਪਣੇ ਜੀਵਨ ਵਿਚ ਪਵਿੱਤਰਤਾ ਦੀ ਹੋਲੀ ਮਨਾਈ ਹੈ, ਹਰ ਅਧਿਆਤਮਿਕ ਰਹੱਸ ਨੂੰ ਦੁਨੀਆਂ ਵਾਲਿਆਂ ਨੇ
ਸਥੂਲ ਰੂਪ ਦੇ ਦਿੱਤਾ ਹੈ ਕਿਉਂਕਿ ਬਾਡੀ ਕੰਸਿਅਸ ਹਨ ਨਾ! ਤੁਸੀ ਸੋਲ ਕਾਂਸ਼ੀਅਸ ਹੋ, ਅਧਿਆਤਮਿਕ
ਜੀਵਨ ਵਾਲੇ ਹੋ ਅਤੇ ਉਹ ਬਾਡੀ ਕਾਂਸ਼ੀਅਸ ਵਾਲੇ ਹਨ। ਤਾਂ ਸਭ ਸਥੂਲ ਰੂਪ ਲੈਅ ਲਿਆ। ਤੁਸੀਂ ਯੋਗ
ਅਗਨੀ ਦ੍ਵਾਰਾ ਆਪਣੇ ਪੁਰਾਣੇ ਸੰਸਕਾਰ ਸੁਭਾਅ ਨੂੰ ਭਸਮ ਕੀਤਾ, ਸਾੜਿਆ ਅਤੇ ਦੁਨੀਆ ਵਾਲੇ ਸਥੂਲ ਅੱਗ
ਵਿਚ ਸਾੜਦੇ ਹਨ। ਕਿਉਂ? ਪੁਰਾਣੇ ਸੰਸਕਾਰ ਸਾੜਨ ਦੇ ਬਿਨਾਂ ਨਾ ਪਰਮਾਤਮ ਸੰਗ ਦਾ ਰੰਗ ਲੱਗ ਸਕਦਾ
ਹੈ, ਨਾ ਪਰਮਾਤਮ ਮਿਲਣ ਦਾ ਅਨੁਭਵ ਕਰ ਸਕਦੇ। ਤਾਂ ਤੁਹਾਡੇ ਜੀਵਨ ਦੀ ਇਤਨੀ ਵੇਲਯੂ ਹੈ ਜੋ ਇੱਕ -
ਇੱਕ ਕਦਮ ਤੁਹਾਡਾ ਉਤਸਵ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਕਿਉਂ? ਤੁਸੀਂ ਪੂਰਾ ਸੰਗਮਯੁੱਗ ਉਤਸਾਹ -
ਉਮੰਗ ਦੀ ਜੀਵਨ ਬਣਾਈ ਹੈ। ਤੁਹਾਡੀ ਜੀਵਨ ਦਾ ਯਾਦਗਰ ਇੱਕ ਦਿਨ ਦਾ ਉਤਸਵ ਮਨਾ ਲੈਂਦੇ ਹਨ। ਤਾਂ ਸਭ
ਦੀ ਅਜਿਹੀ ਸਦਾ ਉਤਸਾਹ, ਉਮੰਗ, ਖੁਸ਼ੀ ਦੀ ਜੀਵਨ ਹੈ ਨਾ! ਹੈ ਜਾਂ ਕਦੇ - ਕਦੇ ਹੈ? ਸਦਾ ਉਤਸਾਹ ਹੈ
ਜਾਂ ਕਦੇ - ਕਦੇ ਹੈ? ਜੋ ਸਮਝਦੇ ਹਨ ਕਿ ਸਦਾ ਉਤਸਾਹ ਵਿਚ ਰਹਿੰਦੇ ਹਨ, ਖੁਸ਼ੀ ਵਿੱਚ ਰਹਿੰਦੇ ਹਨ,
ਖੁਸ਼ੀ ਸਾਡੇ ਜੀਵਨ ਦਾ ਵਿਸ਼ੇਸ਼ ਪਰਮਾਤਮ ਗਿਫ਼ਟ ਹੈ, ਕੁਝ ਵੀ ਹੋ ਜਾਵੇ ਲੇਕਿਨ ਬ੍ਰਾਹਮਣ ਜੀਵਨ ਦੀ
ਖੁਸ਼ੀ, ਉਤਸਾਹ, ਉਮੰਗ ਜਾ ਨਹੀਂ ਸਕਦਾ। ਅਜਿਹਾ ਅਨੁਭਵ ਹੁੰਦਾ ਹੈ, ਉਹ ਹੱਥ ਉਠਾਓ। ਬਾਪਦਾਦਾ ਹਰ
ਬੱਚੇ ਦਾ ਚਿਹਰਾ ਸਦਾ ਖੁਸ਼ਨੁਮਾ ਵੇਖਣਾ ਚਾਹੁੰਦੇ ਹਨ ਕਿਉਂਕਿ ਤੁਹਾਡੇ ਜਿਹਾ ਖੁਸ਼ਨਸੀਬ ਨਾ ਕੋਈ
ਬਣਿਆ ਹੈ, ਨਾ ਬਣ ਸਕਦਾ ਹੈ। ਵੱਖ - ਵੱਖ ਵਰਗ ਵਾਲੇ ਬੈਠੇ ਹਨ ਤਾਂ ਅਜਿਹਾ ਅਨੁਭਵੀ ਮੂਰਤ ਬਣਨ ਦਾ
ਖੁਦ ਪ੍ਰਤੀ ਪਲਾਨ ਬਣਾਇਆ ਹੈ?
ਬਾਪਦਾਦਾ ਖੁਸ਼ ਹੁੰਦੇ
ਹਨ, ਅੱਜ ਫਲਾਣਾ ਵਰਗ, ਫਲਾਣਾ ਵਰਗ ਆਏ ਹਨ, ਵੈਲਕਮ। ਮੁਬਾਰਕ ਹੋ ਆਏ ਹਨ। ਸੇਵਾ ਦਾ ਉਮੰਗ ਉਤਸਾਹ
ਚੰਗਾ ਹੈ। ਲੇਕਿਨ ਪਹਿਲੇ ਖੁਦ ਦਾ ਪਲੈਨ, ਬਾਪਦਾਦਾ ਨੇ ਵੇਖਿਆ ਹੈ ਪਲਾਨ ਸਾਰੇ ਵਰਗਾਂ ਵਾਲੇ ਇਕ-
ਦੋ ਤੋਂ ਅੱਗੇ ਬਣਾਉਂਦੇ ਹਨ ਅਤੇ ਬਹੁਤ ਵਧੀਆ ਬਣਾਉਂਦੇ ਹਨ, ਨਾਲ - ਨਾਲ ਸਵ ਉੱਨਤੀ ਦਾ ਪਲਾਨ
ਬਣਾਉਣਾ ਬਹੁਤ ਜ਼ਰੂਰੀ ਹੈ। ਬਾਪਦਾਦਾ ਇਹ ਹੀ ਚਾਹੁੰਦੇ ਹਨ ਹਰ ਵਰਗ ਸਵ - ਉੱਨਤੀ ਦੇ ਪ੍ਰੈਕਟਿਕਲ
ਪਲਾਨ ਬਣਾਏ ਅਤੇ ਨੰਬਰ ਲੈਣ। ਜਿਵੇਂ ਸੰਗਠਨ ਵਿਚ ਇਕੱਠੇ ਹੁੰਦੇ ਹੋ, ਭਾਵੇਂ ਫਾਰੇਂਨ ਵਾਲੇ, ਭਾਵੇਂ
ਦੇਸ਼ ਵਾਲੇ ਮੀਟਿੰਗ ਕਰਦੇ ਹੋ, ਪਲੈਨ ਬਣਾਉਂਦੇ ਹਨ, ਬਾਪਦਾਦਾ ਉਸ ਵਿੱਚ ਵੀ ਰਾਜ਼ੀ ਹਨ ਲੇਕਿਨ ਜਿਵੇਂ
ਉਮੰਗ - ਉਤਸਾਹ ਨਾਲ ਸੰਗਠਿਤ ਰੂਪ ਵਿਚ ਸੇਵਾ ਦਾ ਪਲਾਨ ਬਣਾਉਂਦੇ ਹੋ ਇਵੇਂ ਹੀ ਇੰਨੇ ਹੀ ਉਮੰਗ -
ਉਤਸਾਹ ਨਾਲ ਸਵ - ਉੱਨਤੀ ਦਾ ਨੰਬਰ ਅਤੇ ਅਟੈਂਸ਼ਨ ਦੇ ਕੇ ਬਨਾਉਣਾ ਹੈ। ਬਾਪਦਾਦਾ ਸੁਨਣਾ ਚਾਹੁੰਦੇ
ਹਨ ਕਿ ਇਸ ਮਹੀਨੇ ਵਿਚ ਇਸ ਵਰਗ ਵਾਲਿਆਂ ਨੇ ਸਵ - ਉੱਨਤੀ ਦਾ ਪਲਾਨ ਪ੍ਰੈਕਟਿਕਲ ਵਿੱਚ ਲਿਆਂਦਾ ਹੈ?
ਜੋ ਵੀ ਵਰਗ ਵਾਲੇ ਆਏ ਹਨ, ਸਭ ਵਰਗਾਂ ਵਾਲੇ ਹੱਥ ਉਠਾਓ। ਅੱਛਾ ਇੰਨੇ ਆਏ ਹਨ, ਬਹੁਤ ਆਏ ਹਨ। ਸੁਣਿਆ
ਹੈ 5-6 ਵਰਗ ਆਏ ਹਨ। ਬਹੁਤ ਚੰਗਾ ਭਲੇ ਆਏ। ਹਾਲੇ ਇੱਕ ਲਾਸ੍ਟ ਟਰਨ ਰਿਹਾ ਹੋਇਆ ਹੈ, ਬਾਪਦਾਦਾ ਨੇ
ਹੋਮਵਰਕ ਤੇ ਦੇ ਹੀ ਦਿੱਤਾ ਦੀ। ਬਾਪਦਾਦਾ ਤੇ ਰੋਜ ਰਿਜਲਟ ਵੇਖਦੇ ਹਨ, ਤੁਸੀ ਸਮਝੋਗੇ ਬਾਪਦਾਦਾ
ਲਾਸ੍ਟ ਟਰਨ ਵਿਚ ਹਿੱਸਾਬ ਲਵੇਗਾ ਲੇਕਿਨ ਬਾਪਦਾਦਾ ਰੋਜ਼ ਵੇਖਦੇ ਹਨ, ਹੁਣ ਵੀ ਹੋਰ 15 ਦਿਨ ਹਨ,
ਇਨ੍ਹਾਂ 15 ਦਿਨਾਂ ਵਿਚ ਹਰ ਵਰਗ ਵਾਲੇ ਜੋ ਆਏ ਹਨ ਉਹ ਵੀ, ਜੋ ਨਹੀਂ ਵੀ ਆਏ ਹਨ ਉਨ੍ਹਾਂ ਵਰਗਾਂ ਦੇ
ਨਿਮਿਤ ਬਣੇ ਹੋਏ ਬੱਚਿਆਂ ਨੂੰ ਬਾਪਦਾਦਾ ਇਹ ਹੀ ਇਸ਼ਾਰਾ ਦਿੰਦੇ ਹਨ ਕਿ ਹਰ ਵਰਗ ਆਪਣੇ ਸਵ - ਉੱਨਤੀ
ਦਾ ਕੋਈ ਨਾ ਕੋਈ ਵੀ ਪਲਾਨ ਬਣਾਓ, ਕੋਈ ਵਿਸ਼ੇਸ਼ ਸ਼ਕਤੀ ਸਵਰੂਪ ਬਣਦਾ ਜਾਂ ਵਿਸ਼ੇਸ਼ ਕੋਈ ਗੁਣ
ਮੂਰਤ ਬਣਨ ਦਾ ਜਾਂ ਵਿਸ਼ਵ ਕਲਿਆਣ ਪ੍ਰਤੀ ਕੋਈ ਨਾ ਕੋਈ ਲਾਈਟ - ਮਾਇਟ ਦੇਣ ਦਾ ਹਰ ਇੱਕ ਵਰਗ ਆਪਸ
ਵਿੱਚ ਨਿਸ਼ਚਿਤ ਕਰੋ ਅਤੇ ਫਿਰ ਚੈਕ ਕਰੋ ਕਿ ਜੋ ਵੀ ਵਰਗ ਦੇ ਮੈਬਰ ਹਨ, ਮੈਂਬਰ ਬਣੇ ਬਹੁਤ ਚੰਗਾ
ਕੀਤਾ ਲੇਕਿਨ ਹਰ ਮੈਂਬਰ ਨੰਬਰਵਨ ਹੋਣਾ ਚਾਹੀਦਾ ਹੈ। ਸਿਰਫ ਨਾਮ ਨੋਟ ਹੋ ਗਿਆ ਫਲਾਣੇ ਵਰਗ ਦੇ
ਮੈਂਬਰ ਹਨ ਨਹੀਂ, ਫਲਾਣੇ ਵਰਗ ਦੇ ਸਵ - ਉੱਨਤੀ ਦੇ ਮੈਂਬਰ ਹਨ। ਇਹ ਹੋ ਸਕਦਾ ਹੈ? ਜੋ ਵਰਗ ਦੇ
ਨਿਮਿਤ ਹਨ ਉਹ ਨਿਮਿਤ ਵਾਲੇ ਉੱਠੋ। ਫਾਰੇਨ ਵਿਚ ਵੀ ਜੋ 4 - 5 ਨਿਮਿਤ ਹਨ ਉਹ ਉੱਠੋ। ਬਾਪਦਾਦਾ ਨੂੰ
ਤੇ ਸਾਰੇ ਬਹੁਤ ਸ਼ਕਤੀਸ਼ਾਲੀ ਮੂਰਤਾਂ ਲਗਦੇ ਹਨ। ਬਹੁਤ ਚੰਗੀਆਂ ਮੂਰਤਾਂ ਹਨ। ਤਾਂ ਤੁਸੀਂ ਸਭ ਸਮਝਦੇ
ਹੋ 15 ਦਿਨ ਵਿਚ ਕੁਝ ਕਰਕੇ ਵਿਖਾਵੋਗੇ। ਬੋਲੋ, ਹੋ ਸਕਦਾ ਹੈ? ( ਪੂਰਾ ਪੁਰਸ਼ਾਰਥ ਕਰੋਗੇ ) ਹੋਰ
ਬੋਲੋ, ਕੀ ਹੋ ਸਕਦਾ ਹੈ? ( ਪ੍ਰਸ਼ਾਸ਼ਕ ਵਰਗ ਨੇ ਪਲਾਨ ਬਣਾਇਆ ਹੈ ਕਿ ਕੋਈ ਗੁੱਸਾ ਨਹੀਂ ਕਰਨਗੇ )
ਉਨ੍ਹਾਂ ਦੀ ਇਨਕੁਆਰੀ ਵੀ ਕਰਦੇ ਹੋ? ਤੁਸੀਂ ਭੈਣਾਂ ( ਟੀਚਰਜ਼ ਨਾਲ ) ਹਿੰਮਤ ਰਖੀਦਿਆਂ ਹੋ - 15
ਦਿਨ ਵਿਚ ਇਨਕੁਆਰੀ ਕਰਕੇ ਰਿਜਲਟ ਦੱਸ ਸਕਦੇ ਹੋ। ਫਾਰੇਨ ਵਾਲੇ ਤਾਂ ਹਾਂ ਕਰ ਰਹੇ ਹਨ। ਤੁਸੀਂ ਕੀ
ਸਮਝਦੇ ਹੋ, ਹੋ ਸਕਦਾ ਹੈ? ਭਾਰਤ ਵਾਲੇ ਦੱਸੋ ਹੋ ਸਕਦਾ ਹੈ? ਬਾਪਦਾਦਾ ਨੂੰ ਤਾਂ ਤੁਸੀ ਸਭ ਦੀਆਂ
ਸੂਰਤਾਂ ਵੇਖ ਲਗਦਾ ਹੈ ਕਿ ਰਿਜ਼ਲਟ ਚੰਗੀ ਹੈ। ਲੇਕਿਨ ਜੇਕਰ 15 ਦਿਨ ਵੀ ਅਟੈਂਸ਼ਨ ਰੱਖਣ ਦਾ
ਪੁਰਸ਼ਾਰਥ ਕਰੋਂਗੇ ਤਾਂ ਇਹ ਅਭਿਆਸ ਅੱਗੇ ਵੀ ਕੰਮ ਵਿਚ ਆਵੇਗਾ। ਹੁਣ ਅਜਿਹੀ ਮਿਟਿੰਗ ਕਰਨਾ ਜੋ ਜਿਸ
ਨੂੰ ਲਕਸ਼ ਲੈਣਾ ਹੋਵੇ ਕਿਸੇ ਵੀ ਗੁਣ ਦਾ, ਕਿਸੇ ਵੀ ਸ਼ਕਤੀ ਰੂਪ ਦਾ, ਇਸ ਵਿੱਚ ਬਾਪਦਾਦਾ ਨੰਬਰ
ਦੇਣਗੇ। ਬਾਪਦਾਦਾ ਤੇ ਵੇਖਦੇ ਰਹਿੰਦੇ ਹਨ। ਨੰਬਰਵਨ ਵਰਗ ਸਵ ਸੇਵਾ ਵਿਚ ਕੌਣ - ਕੌਣ ਹਨ? ਕਿਉਂਕਿ
ਬਾਪਦਾਦਾ ਨੇ ਵੇਖਿਆ ਕਿ ਪਲਾਨ ਬਹੁਤ ਚੰਗੇ ਬਣਦੇ ਹਨ ਲੇਕਿਨ ਸੇਵਾ ਅਤੇ ਸਵ - ਉੱਨਤੀ ਦੋਵੇਂ ਜੇਕਰ
ਨਾਲ - ਨਾਲ ਨਹੀਂ ਹਨ ਤਾਂ ਸੇਵਾ ਦੇ ਪਲਾਨ ਵਿਚ ਜਿੰਨੀ ਸਫਲਤਾ ਚਾਹੀਦੀ ਹੈ, ਉਤਨੀ ਨਹੀਂ ਹੁੰਦੀ ਹੈ
ਇਸਲਈ ਸਮੇਂ ਦੀ ਸਮੀਪਤਾ ਨੂੰ ਸਾਮ੍ਹਣੇ ਵੇਖਦੇ ਹੋਏ ਸੇਵਾ ਅਤੇ ਸਵ - ਉੱਨਤੀ ਨੂੰ ਕੰਮਬਾਇੰਡ ਰੱਖੋ।
ਸਿਰਫ ਸਵ - ਉੱਨਤੀ ਵੀ ਨਹੀਂ ਚਾਹੀਦੀ, ਸੇਵਾ ਵੀ ਚਾਹੀਦੀ ਲੇਕਿਨ ਸਵ - ਉੱਨਤੀ ਦੀ ਸਥਿਤੀ ਨਾਲ ਸੇਵਾ
ਵਿਚ ਸਫਲਤਾ ਜਿਆਦਾ ਹੋਵੇਗੀ। ਸੇਵਾ ਦੇ ਜਾਂ ਸਵ - ਉੱਨਤੀ ਦੇ ਸਫਲਤਾ ਦੀ ਨਿਸ਼ਾਨੀ ਹੈ - ਖੁਦ ਵੀ
ਦੋਵਾਂ ਵਿਚ ਖੁਦ ਤੋਂ ਵੀ ਸੰਤੁਸ਼ਟ ਹੋਣ ਅਤੇ ਜਿਨ੍ਹਾਂ ਦੀ ਸੇਵਾ ਕਰਦੇ ਹੋ, ਉਨ੍ਹਾਂ ਨੂੰ ਵੀ ਸੇਵਾ
ਦ੍ਵਾਰਾ ਸੰਤੁਸ਼ਟਤਾ ਦਾ ਅਨੁਭਵ ਹੋਵੇ। ਜੇਕਰ ਸਵ ਨੂੰ ਜਾਂ ਜਿਨ੍ਹਾਂ ਦੀ ਸੇਵਾ ਦੇ ਨਿਮਿਤ ਹਨ ਉਨ੍ਹਾਂ
ਨੂੰ ਸੰਤੁਸ਼ਟਤਾ ਦਾ ਅਨੁਭਵ ਨਹੀਂ ਹੁੰਦਾ ਤਾਂ ਸਫਲਤਾ ਘਟ, ਮੇਹਨਤ ਜਿਆਦਾ ਕਰਨੀ ਪੈਂਦੀ ਹੈ।
ਤੁਸੀ ਸਾਰੇ ਜਾਣਦੇ ਹੋ
ਕਿ ਸੇਵਾ ਵਿਚ ਜਾਂ ਸਵ - ਉੱਨਤੀ ਵਿਚ ਸਫਲਤਾ ਸਹਿਜ ਪ੍ਰਾਪਤ ਕਰਨ ਦੀ ਗੋਲਡਨ ਚਾਬੀ ਕਿਹੜੀ ਹੈ?
ਅਨੁਭਵ ਤੇ ਸਭ ਨੂੰ ਹੈ। ਗੋਲਡਨ ਚਾਬੀ ਹਰ - ਚਲਣ ਚੇਹਰੇ, ਸੰਬੰਧ ਸੰਪਰਕ ਵਿਚ ਨਿਮਿਤ ਭਾਵ, ਨਿਰਮਾਣ
ਭਾਵ, ਨਿਰਮਲ ਵਾਣੀ। ਜਿਵੇਂ ਬ੍ਰਹਮਾ ਬਾਪ ਅਤੇ ਜਗਦੰਬਾ ਨੂੰ ਵੇਖਿਆ ਲੇਕਿਨ ਹੁਣ ਕਿੱਥੇ - ਕਿੱਥੇ
ਸੇਵਾ ਦੀ ਸਫਲਤਾ ਵਿਚ ਪਰਸੇਂਟੇਜ ਹੁੰਦੀ ਹੈ ਉਸ ਦਾ ਕਾਰਨ, ਜੋ ਚਾਉਂਦੇ ਹਨ ਜਿਨਾਂ ਕਰਦੇ ਹਾਂ, ਜਿਨਾਂ
ਪਲਾਨ ਬਣਾਉਂਦੇ ਹਨ, ਉਸ ਵਿੱਚ ਪ੍ਰਸੇਂਟੇਜ ਕਿਉਂ ਹੋ ਜਾਂਦੀ ਹੈ? ਬਾਪਦਾਦਾ ਨੇ ਮਿਜੋਰਟੀ ਵਿਚ ਕਾਰਣ
ਵੇਖਿਆ ਹੈ ਕਿ ਸਫਲਤਾ ਵਿਚ ਕਮੀ ਦਾ ਕਾਰਣ ਹੈ ਇੱਕ ਸ਼ਬਦ, ਉਹ ਕਿਹੜਾ? “ ਮੈਂ”। ਮੈਂ ਸ਼ਬਦ ਤਿੰਨ
ਤਰ੍ਹਾਂ ਨਾਲ ਯੂ਼ਜ਼ ਹੁੰਦਾ ਹੈ। ਦੇਹੀ - ਅਭਿਮਾਨੀ ਵਿਚ ਵੀ ਮੈਂ ਆਤਮਾ ਹਾਂ, ਮੈਂ ਸ਼ਬਦ ਆਉਂਦਾ
ਹੈ। ਦੇਹ - ਅਭਿਮਾਨ ਵਿਚ ਵੀ ਮੈਂ ਜੋ ਕਹਿੰਦਾ ਹਾਂ, ਕਰਦਾ ਹਾਂ, ਉਹ ਠੀਕ ਹੈ, ਮੈਂ ਬੁੱਧੀਵਾਨ
ਹਾਂ, ਇਹ ਹੱਦ ਦੀ ਮੈਂ, ਮੈਂ ਦੇਹ - ਅਭਿਮਾਨ ਵਿਚ ਵੀ ਆਉਂਦਾ ਹੈ ਅਤੇ ਤੀਸਰਾ ਮੈਂ ਜਦੋਂ ਕੋਈ
ਦਿਲਸ਼ਿਕਸਤ ਹੋ ਜਾਂਦਾ ਹੈ ਤਾਂ ਵੀ ਮੈਂ ਆਉਂਦਾ ਹੈ। ਮੈਂ ਇਹ ਕਰ ਨਹੀਂ ਸਕਦਾ, ਮੇਰੇ ਵਿਚ ਹਿੰਮਤ
ਨਹੀਂ। ਮੈਂ ਇਹ ਸੁਣ ਨਹੀਂ ਸਕਦਾ, ਮੈਂ ਇਹ ਸਮਾ ਨਹੀਂ ਸਕਦਾ… ਤਾਂ ਬਾਪਦਾਦਾ ਤਿੰਨੋ ਤਰ੍ਹਾਂ ਦੇ
ਮੈਂ, ਮੈਂ ਦੇ ਗੀਤ ਬਹੁਤ ਸੁਣਦੇ ਰਹਿੰਦੇ ਹਨ। ਬ੍ਰਹਮਾ ਬਾਪ ਨੇ, ਜਗਤ ਅੰਬਾ ਨੇ ਜੋ ਨੰਬਰ ਲਿਆ ਉਸਦੀ
ਵਿਸ਼ੇਸ਼ਤਾ ਇਹ ਰਹੀ - ਉਲਟੇ ਮੈਂ ਪਨ ਦਾ ਅਭਾਵ ਰਿਹਾ, ਅਵਿਧਾ ਰਹੀ। ਕਦੀ ਬ੍ਰਹਮਾ ਬਾਪ ਨੇ ਇਹ ਨਹੀਂ
ਕਿਹਾ ਮੈਂ ਰਾਏ ਦਿੰਦਾ ਹਾਂ, ਮੈਂ ਰਾਈਟ ਹਾਂ, ਬਾਬਾ, ਬਾਬਾ …ਬਾਬਾ ਕਰਾ ਰਿਹਾ ਹੈ, ਮੈਂ ਨਹੀਂ ਕਰਦਾ।
ਮੈਂ ਨਹੀਂ ਹੁਸ਼ਿਆਰ ਹਾਂ, ਬੱਚੇ ਹੁਸ਼ਿਆਰ ਹਨ। ਜਗਤ ਅੰਬਾ ਦਾ ਵੀ ਸਲੋਗਨ ਯਾਦ ਹੈ? ਪੁਰਾਣੀਆਂ ਨੂੰ
ਯਾਦ ਹੋਵੇਗਾ। ਜਗਤ ਅੰਬਾ ਇਹੀ ਕਹਿੰਦੀ “ ਹੁਕਮੀ ਹੁਕਮ ਹਲਾ ਰਿਹਾ”। ਮੈਂ ਨਹੀਂ, ਚਲਾਉਣ ਵਾਲਾ ਬਾਪ
ਚਲਾ ਰਿਹਾ ਹੈ। ਕਰਨਕਰਾਵਨਹਾਰ ਬਾਪ ਕਰਾ ਰਿਹਾ ਹੈ। ਤਾਂ ਪਹਿਲੇ ਸਭ ਆਪਣੇ ਅੰਦਰ ਤੋਂ ਇਹ ਅਭਿਮਾਨ
ਅਤੇ ਅਪਮਾਨ ਦੀ ਮੈਂ ਨੂੰ ਸਮਾਪਤ ਕਰ ਅੱਗੇ ਵਧੋ। ਨੇਚਰੁਲ ਹਰ ਗੱਲ ਵਿੱਚ ਬਾਬਾ ਬਾਬਾ ਨਿਕਲੇ।
ਨੇਚਰੁਲ ਨਿਕਲੇ ਕਿਉਕਿ ਬਾਪ ਸਮਾਨ ਬਣਨ ਦਾ ਸੰਕਲਪ ਤੇ ਸਭ ਨੇ ਲਿਆ ਹੀ ਹੈ। ਤਾਂ ਸਮਾਨ ਬਣਨ ਵਿੱਚ
ਸਿਰਫ਼ ਇਸ ਇੱਕ ਗੱਲ ਰਾਇਲ ਮੈਂ ਨੂੰ ਜਲਾ ਦਵੋ। ਅੱਛਾ ਕ੍ਰੋਧ ਵੀ ਨਹੀਂ ਕਰਨਗੇ। ਕ੍ਰੋਧ ਕਿਉਂ ਆਉਂਦਾ
ਹੈ? ਕਿਉਂਕਿ ਮੈਂ ਪਨ ਆਉਂਦਾ ਹੈ।
ਤਾਂ ਹੋਲੀ ਮਨਾਉਣ ਆਏ ਹੋ
ਨਾ? ਤਾਂ ਪਹਿਲੇ ਹੋਲੀ ਕਿਹੜੀ ਮਨਾਉਂਦੇ ਹਨ? ਜਲਾਉਣ ਦੀ। ਉਵੇਂ ਬਹੁਤ ਅੱਛੇ ਹੋ, ਬਹੁਤ ਯੋਗ ਹੋ।
ਬਾਪ ਦੀਆਂ ਆਸ਼ਾਵਾਂ ਦੇ ਦੀਪਕ ਹੋ, ਸਿਰਫ਼ ਇਹ ਥੋੜਾ ਜਿਹਾ ਮੈਂ ਨੂੰ ਕੱਟ ਦਵੋ। ਦੋ ਮੈਂ ਕੱਟ ਦਵੋ,
ਇੱਕ ਮੈਂ ਰੱਖੋ। ਕਿਉਂ? ਬਾਪਦਾਦਾ ਦੇਖ ਰਹੇ ਹਨ, ਤੁਹਾਡੇ ਹੀ ਅਨੇਕ ਭਰਾ ਭੈਣਾਂ ਬ੍ਰਾਹਮਣ ਨਹੀਂ
ਅਗਿਆਨੀ ਆਤਮਾਵਾਂ ਆਪਣੇ ਜੀਵਨ ਤੋਂ ਹਿੰਮਤ ਹਾਰ ਚੁੱਕਿਆ ਹਨ। ਹੁਣ ਉਹਨਾਂ ਨੂੰ ਹਿੰਮਤ ਦੇ ਪੰਖ
ਲਗਾਉਣੇ ਪੈਣਗੇ। ਬਿਲਕੁਲ ਬੇਸਹਾਰਾ ਹੋ ਗਏ ਹਨ, ਨਾਉਮੀਦ ਹੋ ਗਏ ਹਨ। ਤਾਂ ਹੇ ਰਹਿਮਦਿਲ, ਕਿਰਪਾ
ਦਇਆ ਕਰਨ ਵਾਲੇ ਵਿਸ਼ਵ ਦੀ ਆਤਮਾਵਾਂ ਦੇ ਇਸਟ ਦੇਵ ਆਤਮਾਏ ਆਪਣੀ ਸ਼ੁਭ ਭਾਵਨਾ, ਰਹਿਮ ਦੀ ਭਾਵਨਾ, ਆਤਮ
ਭਾਵਨਾ ਉਹਨਾਂ ਦੀ ਭਾਵਨਾ ਪੂਰਨ ਕਰੋ। ਤੁਹਾਨੂੰ ਵਾਈਬ੍ਰੇਸ਼ਨ ਨਹੀਂ ਆਉਂਦਾ ਦੁੱਖ ਅਸ਼ਾਂਤੀ ਦਾ।
ਨਿਮਿਤ ਆਤਮਾਵਾਂ ਹੋ, ਪੁਰਵਜ਼ ਹੋ, ਪੂਜਯ ਹੋ, ਵਰੀਕ੍ਸ਼ ਦਾ ਤਨਾ ਹੋ, ਫਾਊਡੇਸ਼ਨ ਹੋ। ਸਭ ਤੁਹਾਨੂੰ
ਲੱਭ ਰਹੇ ਹਨ, ਕਿੱਥੇ ਗਏ ਸਾਡੇ ਰਕਸ਼ਕ! ਕਿੱਥੇ ਗਏ ਸਾਡੇ ਇਸ਼ਟ ਦੇਵ! ਬਾਪ ਨੂੰ ਤੇ ਬਹੁਤ ਪੁਕਾਰਾ
ਸੁਣਨ ਆਉਦੀਆਂ ਹਨ। ਹੁਣ ਖੁਦ ਉਨਤੀ ਦਵਾਰਾ ਵੱਖ - ਵੱਖ ਸ਼ਕਤੀਆਂ ਦੀ ਸਕਾਸ਼ ਦਵੋ। ਹਿੰਮਤ ਦੇ ਪੰਖ
ਲਗਾਓ। ਆਪਣੇ ਦ੍ਰਿਸ਼ਟੀ ਦਵਾਰਾ, ਦ੍ਰਿਸ਼ਟੀ ਹੀ ਤੁਹਾਡੀ ਪਿਚਕਾਰੀ ਹੈ, ਤਾਂ ਆਪਣੀ ਦ੍ਰਿਸ਼ਟੀ ਦੀ
ਪਿਚਕਾਰੀ ਦਵਾਰਾ ਸੁਖ ਦਾ ਰੰਗ ਲਗਾਓ, ਸ਼ਾਂਤੀ ਦਾ ਰੰਗ ਲਗਾਓ, ਪ੍ਰੇਮ ਦਾ ਰੰਗ ਲਗਾਓ, ਆਨੰਦ ਦਾ ਰੰਗ
ਲਗਾਓ। ਤੁਸੀਂ ਤਾਂ ਪਰਮਾਤਮ ਸੰਗ ਦੇ ਰੰਗ ਵਿੱਚ ਆ ਗਏ। ਅਤੇ ਆਤਮਾਵਾਂ ਨੂੰ ਵੀ ਥੋੜਾ ਜਿਹਾ
ਅਧਿਆਤਮਿਕ ਰੰਗ ਦਾ ਅਨੁਭਵ ਕਰਾਓ। ਪਰਮਾਤਮ ਮਿਲਣ ਦਾ, ਮੰਗਲ ਮੇਲੇ ਦਾ ਅਨੁਭਵ ਕਰਾਓ। ਭਟਕਦੀ ਹੋਈ
ਆਤਮਾਵਾਂ ਨੂੰ ਠਿਕਾਣੇ ਦੀ ਰਾਹ ਦਸੋ।
ਤਾਂ ਖੁਦ -ਉੱਨਤੀ ਦਾ
ਪਲੈਨ ਬਣਾਓਗੇ, ਇਸ ਵਿੱਚ ਖੁਦ ਨੂੰ ਚੈਕਰ ਬਣਕੇ ਚੈਕ ਕਰਨਾ,ਵੀ ਇਹ ਰਾਇਲ ਮੈਂ ਤੇ ਨਹੀਂ ਆ ਰਹੀ ਹੈ।
ਕਿਉਂਕਿ ਅੱਜ ਹੋਲੀ ਮਨਾਉਣ ਆਏ ਹੋ। ਤਾਂ ਬਾਪਦਾਦਾ ਇਹ ਹੀ ਸੰਕਲਪ ਦਿੰਦੇ ਹਨ ਕਿ ਅੱਜ ਦੇਹ -ਅਭਿਮਾਨ
ਅਤੇ ਅਪਮਾਨ ਦੀ ਜੋ ਮੈਂ ਆਉਦੀ ਹੈ, ਦਿਲਸ਼ਿਕਸ਼ਤ ਦੀ ਮੈਂ ਆਉਂਦੀ ਹੈ, ਉਸਨੂੰ ਜਲਾਕੇ ਹੈ ਜਾਣਾ, ਨਾਲ
ਨਹੀਂ ਲੈ ਜਾਣਾ। ਕੁਝ ਤਾਂ ਜਲਾਉਣਗੇ ਨਾ। ਅੱਗ ਜਲਾਉਣਗੇ ਕੀ? ਜਵਾਲਾਮੁਖੀ ਯੋਗ ਅਗਿਣੀ ਜਲਾਓ। ਜਲਾਨੇ
ਆਉਂਦੀ ਹੈ? ਜਵਾਲਾਮੁੱਖੀ ਯੋਗ, ਆਉਂਦਾ ਹੈ ਜਾਂ ਸਾਧਾਰਨ ਯੋਗ ਆਉਂਦਾ ਹੈ? ਜਵਾਲਾਮੁਖੀ ਬਣੋ। ਲਾਇਟ
ਮਾਈਟ ਹਾਊਸ। ਤਾਂ ਪਸੰਦ ਹੈ? ਅਟੇੰਸ਼ਨ ਪਲੀਜ਼, ਮੈਂ ਨੂੰ ਜਲਾਓ।
ਬਾਪਦਾਦਾ ਜਦੋਂ ਮੈਂ
-ਮੈਂ ਦਾ ਗੀਤ ਸੁਣਦਾ ਹੈ ਨਾ ਤਾਂ ਸਵਿੱਚ ਬੰਦ ਕਰ ਦਿੰਦਾ ਹੈ। ਵਾਹ! ਵਾਹ! ਦੇ ਗੀਤ ਹੁੰਦੇ ਹਨ ਤਾਂ
ਆਵਾਜ਼ ਵੱਡਾ ਕਰ ਦਿੰਦੇ ਹਨ ਕਿਉਂਕਿ ਮੈਂ -ਮੈਂ ਖਿਚਾਵਟ ਬਹੁਤ ਹੁੰਦੀ ਹੈ। ਹਰ ਗੱਲ ਵਿੱਚ ਖਿਚਾਵਟ
ਕਰਨਗੇ, ਇਹ ਨਹੀਂ, ਇਹ ਨਹੀਂ, ਇਵੇਂ ਨਹੀਂ। ਤਾਂ ਖਿਚਾਵਟ ਹੋਣ ਦੇ ਕਾਰਨ ਤਨਾਵ ਪੈਂਦਾ ਹੋ ਜਾਂਦਾ
ਹੈ। ਬਾਪਦਾਦਾ ਨੂੰ ਲਗਾਵ, ਤਨਾਵ ਅਤੇ ਸੁਭਾਵ, ਉਲਟਾ ਸੁਭਾਵ ਅੱਛਾ ਨਹੀਂ ਲੱਗਦਾ। ਅਸਲ ਵਿੱਚ ਸੁਭਾਵ
ਸ਼ਬਦ ਬਹੁਤ ਵਧੀਆ ਹੈ। ਸੁਭਾਵ, ਭਾਵ। ਪਰ ਉਸਨੂੰ ਉਲਟਾ ਕਰ ਦਿੱਤਾ ਹੈ। ਨਾ ਗੱਲ ਦੀ ਖਿਚਾਵਟ ਕਰੋ,
ਨਾ ਆਪਣੇ ਵਲ ਕੋਈ ਨੂੰ ਖਿੱਚੋ। ਉਹ ਵੀ ਬਹੁਤ ਪ੍ਰੇਸ਼ਾਨੀ ਕਰਦਾ ਹੈ। ਕੋਈ ਕਿੰਨਾ ਵੀ ਤੁਹਾਨੂੰ ਕਹੇ,
ਪਰ ਆਪਣੇ ਵਲ ਨਹੀਂ ਖਿੱਚੋ। ਨਾ ਗੱਲ ਨੂੰ ਖਿੱਚੋ, ਨਾ ਆਪਣੇ ਵਲ ਖਿੱਚੋ, ਖਿਚਾਵਟ ਖਤਮ। ਬਾਬਾ, ਬਾਬਾ
ਅਤੇ ਬਾਬਾ। ਪਸੰਦ ਹੈ ਨਾ! ਤਾਂ ਉਲਟੇ ਮੈਂ ਨੂੰ ਇੱਥੇ ਛੱਡਕੇ ਜਾਣਾ, ਨਾਲ ਨਹੀਂ ਲੈਕੇ ਜਾਣਾ, ਟਰੇਨ
ਵਿੱਚ ਬੋਝ ਹੋ ਜਾਏਗਾ। ਤੁਹਾਡਾ ਗੀਤ ਹੈ ਨਾ - ਮੈਂ ਬਾਬਾ ਦੀ, ਬਾਬਾ ਮੇਰਾ। ਹੈ ਨਾ! ਤਾਂ ਇੱਕ ਮੈਂ
ਰੱਖੋ, ਦੋ ਮੈਂ ਖ਼ਤਮ। ਤਾਂ ਹੋਲੀ ਮਨਾ ਲਈ, ਸੰਕਲਪ ਵਿੱਚ ਜਲਾ ਦਿਤਾ? ਹਾਲੇ ਤੇ ਸੰਕਲਪ ਕਰੋਂਗੇ।
ਸੰਕਲਪ ਕੀਤਾ? ਹੱਥ ਉਠਾਓ। ਕੀਤਾ ਜਾਂ ਥੋੜਾ - ਥੋੜਾ ਰਹੇਗਾ? ਥੋੜਾ - ਥੋੜਾ ਛੁੱਟੀ ਦੇਵੇ? ਜੋ
ਸਮਝਦੇ ਹਨ ਥੋੜੇ -ਥੋੜੇ ਦੀ ਛੁੱਟੀ ਹੋਣੀ ਚਾਹੀਦੀ ਹੈ ਉਹ ਹੱਥ ਉਠਾਓ। ਥੋੜਾ ਤਾਂ ਰਹੇਗਾ ਨਾ, ਨਹੀਂ
ਰਹੇਗਾ? ਬਹੁਤ ਬਹਾਦੁਰ ਹੋ। ਖੁਸ਼ੀ ਵਿੱਚ ਨੱਚੋ, ਗਾਓ। ਤਨਾਵ ਵਿੱਚ ਨਹੀਂ। ਖਿੱਚਾਤਾਨ ਵਿੱਚ ਨਹੀਂ।
ਅੱਛਾ।
ਹਾਲੇ ਇੱਕ ਸੈਕਿੰਡ ਵਿੱਚ
ਆਪਣੇ ਮਨ ਤੋਂ ਸਭ ਸੰਕਲਪ ਖ਼ਤਮ ਕਰ ਇੱਕ ਸੈਕਿੰਡ ਵਿੱਚ ਬਾਪ ਦੇ ਨਾਲ ਪਰਮਧਾਮ ਉੱਚੇ ਤੋਂ ਉੱਚੇ ਸਥਾਨ,
ਉੱਚੇ ਤੋਂ ਉੱਚੇ ਬਾਪ, ਉਹਨਾਂ ਦੇ ਨਾਲ ਉੱਚੀ ਸਥਿਤੀ ਵਿੱਚ ਬੈਠ ਜਾਓ। ਅਤੇ ਬਾਪ ਸਮਾਨ ਮਾਸਟਰ
ਸਰਵਸ਼ਕਤੀਮਾਨ ਬਣ ਵਿਸ਼ਵ ਦੀਆਂ ਆਤਮਾਵਾਂ ਦੀ ਸ਼ਕਤੀਆਂ ਦੀਆਂ ਕਿਰਨਾਂ ਦਵੋ। ਅੱਛਾ।
ਚਾਰੋਂ ਪਾਸੇ ਦੇ
ਹੋਲੀਏਸਟ, ਹਾਈਏਸਟ ਬੱਚਿਆਂ ਦੀ ਸਰਵ ਵਿਸ਼ਵ ਕਲਿਆਣਕਾਰੀ ਵਿਸ਼ੇਸ਼ ਆਤਮਾਵਾਂ ਨੂੰ, ਸਰਵ ਪੂਰਵਜ ਅਤ
ਪੂਜਯ ਆਤਮਾਵਾਂ ਨੂੰ, ਸਰਵ ਬਾਪ ਦੇ ਦਿਲਤਖ਼ਤਨਸ਼ੀਨ ਬੱਚਿਆਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਦਿਲ
ਦੀਆਂ ਦੁਆਵਾਂ ਸਹਿਤ, ਦਿਲ ਦੀ ਦੁਲਾਰ ਅਤੇ ਨਮਸਤੇ।
ਦੂਰ -ਦੂਰ ਤੋਂ ਆਏ ਹੋਏ
ਪੱਤਰ, ਕਾਰਡ ਇਮੇਲ, ਕੰਪਿਊਟਰ ਦਵਾਰਾ ਸਨੇਸ਼ ਬਾਪਦਾਦਾ ਨੂੰ ਮਿਲੇ ਅਤੇ ਬਾਪਦਾਦਾ ਉਹਨਾਂ ਬੱਚਿਆਂ
ਨੂੰ ਸਮੁੱਖ ਦੇਖ ਪਦਮਗੁਣਾ ਯਾਦਪਿਆਰ ਦੇ ਰਹੇ ਹਨ।
ਵਰਦਾਨ:-
ਆਪਣੇ ਪੂਰਵਜ
ਸਵਰੂਪ ਦੀ ਸਮ੍ਰਿਤੀ ਦ੍ਵਾਰਾ ਸਰਵ ਆਤਮਾਵਾਂ ਨੂੰ ਸ਼ਕਤੀਸ਼ਾਲੀ ਬਨਾਉਣ ਵਾਲੇ ਆਧਾਰ, ਉਧਾਰ ਮੂਰਤ ਭਵ।
ਇਸ ਸ੍ਰਿਸ਼ਟੀ ਬ੍ਰਿਖ ਦੇ
ਮੂਲ ਤਨਾ, ਸਰਵ ਦੇ ਪੂਰਵਜ ਤੁਸੀਂ ਬ੍ਰਾਹਮਣ ਸੋ ਦੇਵਤਾ ਹੋ। ਹਰ ਕਰਮ ਦਾ ਆਧਾਰ, ਕੁਲ ਮਰਿਆਦਾਵਾਂ
ਦਾ ਆਧਾਰ, ਰੀਤੀ ਰਸਮ ਦਾ ਆਧਾਰ ਤੁਸੀ ਪੂਰਵਜ ਆਤਮਾਵਾਂ ਦੇ ਆਧਾਰ ਅਤੇ ਉਧਾਰ ਮੂਰਤ ਹੋ। ਤੁਸੀ ਤਨਾ
ਦ੍ਵਾਰਾ ਹੀ ਸਰਵ ਆਤਮਾਵਾਂ ਨੂੰ ਸ੍ਰੇਸ਼ਠ ਸੰਕਲਪਾਂ ਦੀ ਸ਼ਕਤੀ ਅਤੇ ਸਰਵ ਸ਼ਕਤੀਆਂ ਦੀ ਪ੍ਰਾਪਤੀ
ਹੁੰਦੀ ਹੈ। ਤੁਹਾਨੂੰ ਸਭ ਨੂੰ ਫਾਲੋ ਕਰ ਰਹੇ ਹਨ ਇਸਲਈ ਇੰਨੀ ਵੱਡੀ ਜਿੰਮੇਵਾਰੀ ਸਮਝਦੇ ਹੋਏ ਹਰ
ਸੰਕਲਪ ਅਤੇ ਕਰਮ ਕਰੋ ਕਿਉਂਕਿ ਤੁਸੀਂ ਪੂਰਵਜ ਆਤਮਾਵਾਂ ਦੇ ਆਧਾਰ ਤੇ ਹੀ ਸ੍ਰਿਸ਼ਟੀ ਦਾ ਸਮੇਂ ਅਤੇ
ਸਥਿਤੀ ਦਾ ਆਧਾਰ ਹੈ।
ਸਲੋਗਨ:-
ਜੋ ਸਰਵ ਸ਼ਕਤੀਆਂ
ਰੂਪੀ ਕਿਰਨਾਂ ਚਾਰੋਂ ਪਾਸੇ ਫੈਲਾਉਂਦੇ ਹਨ ਉਹ ਹੀ ਮਾਸਟਰ ਗਿਆਨ - ਸੂਰਜ ਹਨ।
ਅਵਿਅਕਤ ਇਸ਼ਾਰੇ :-
ਸੰਕਲਪਾਂ ਦੀ ਸ਼ਕਤੀ ਜਮਾ ਕਰ ਸ੍ਰੇਸ਼ਠ ਸੇਵਾ ਦੇ ਨਿਮਿਤ ਬਣੋ। ਤਿੰਨ ਸ਼ਬਦਾਂ ਡੇ ਕਾਰਣ ਕੰਟਰੋਲਿੰਗ
ਪਾਵਰ, ਰੂਲਿੰਗ ਪਾਵਰ ਘਟ ਹੋ ਜਾਂਦੀ ਹੈ। ਉਹ ਤਿੰਨ ਸ਼ਬਦ ਹਨ - 1. ਵਾਇ ( Why/ਕਿਉਂ ) 2. (
What ਕੀ ) , 3. ( Want / ਚਾਹੀਦਾ ) । ਇਹ ਤਿੰਨ ਅੱਖਰ ਖਤਮ ਕਰ ਸਿਰਫ ਇੱਕ ਅੱਖਰ “ਵਾਹ” ਤਾਂ
ਕੰਟ੍ਰੋਲਿੰਗ ਪਾਵਰ ਆ ਜਾਵੇਗੀ, ਫਿਰ ਸੰਕਲਪ ਸ਼ਕਤੀ ਦ੍ਵਾਰਾ ਸੇਵਾ ਦੇ ਨਿਮਿਤ ਬਣ ਸਕੋਂਗੇ।