27.08.25 Punjabi Morning Murli Om Shanti BapDada Madhuban
ਮਿੱਠੇ ਬੱਚੇ:- ਆਪਣੀ
ਸਤੋਪ੍ਰਧਾਨ ਤਕਦੀਰ ਬਣਾਉਣ ਦੇ ਲਈ ਯਾਦ ਵਿੱਚ ਰਹਿਣ ਦਾ ਖੂਬ ਪੁਰਸ਼ਾਰਥ ਕਰੋ , ਸਦਾ ਯਾਦ ਰਹੇ ਮੈਂ
ਆਤਮਾ ਹਾਂ , ਬਾਪ ਤੋਂ ਪੂਰਾ ਵਰਸਾ ਲੈਣਾ ਹੈ ”
ਪ੍ਰਸ਼ਨ:-
ਬੱਚਿਆਂ ਨੂੰ
ਯਾਦ ਦਾ ਚਾਰਟ ਰੱਖਣਾ ਮੁਸ਼ਕਿਲ ਕਿਉਂ ਲੱਗਦਾ ਹੈ?
ਉੱਤਰ:-
ਕਿਉਂਕਿ ਕਈ ਬੱਚੇ
ਯਾਦ ਨੂੰ ਪੂਰੀ ਤਰ੍ਹਾਂ ਸਮਝਦੇ ਹੀ ਨਹੀਂ ਹਨ। ਬੈਠਦੇ ਹਨ ਯਾਦ ਵਿੱਚ ਅਤੇ ਬੁੱਧੀ ਬਾਹਰ ਭਟਕਦੀ ਹੈ।
ਸ਼ਾਂਤ ਨਹੀਂ ਹੁੰਦੀ। ਉਹ ਫਿਰ ਵਾਯੂਮੰਡਲ ਨੂੰ ਖਰਾਬ ਕਰਦੇ ਹਨ। ਯਾਦ ਕਰਦੇ ਹੀ ਨਹੀਂ ਤਾਂ ਚਾਰਟ ਫਿਰ
ਕਿਵੇਂ ਲਿੱਖਣ। ਜੇਕਰ ਕੋਈ ਝੂਠ ਲਿਖਦੇ ਹਨ ਤਾਂ ਬਹੁਤ ਸਜ਼ਾ ਪੈ ਜਾਂਦੀ ਹੈ। ਸੱਚੇ ਬਾਪ ਨੂੰ ਸੱਚ
ਦੱਸਣਾ ਪਵੇ।
ਗੀਤ:-
ਤਕਦੀਰ ਜਗਾਕੇ
ਆਈ ਹਾਂ। …
ਓਮ ਸ਼ਾਂਤੀ
ਰੂਹਾਨੀ ਬੱਚਿਆਂ ਨੂੰ ਫਿਰ ਵੀ ਰੂਹਾਨੀ ਬਾਪ ਰੋਜ਼ -ਰੋਜ਼ ਸਮਝਾਉਂਦੇ ਹਨ ਕਿ ਜਿਨ੍ਹਾਂ ਹੋ ਸਕੇ
ਦੇਹੀ-ਅਭਿਮਾਨੀ ਬਣੋ। ਆਪਣੇ ਨੂੰ ਆਤਮਾ ਨਿਸ਼ਚੇ ਕਰੋ ਅਤੇ ਬਾਪ ਨੂੰ ਯਾਦ ਕਰੋ ਕਿਉਂਕਿ ਤੁਸੀਂ ਜਾਣਦੇ
ਹੋ ਅਸੀਂ ਉਸ ਬੇਹੱਦ ਦੇ ਬਾਪ ਤੋਂ ਬੇਹੱਦ ਸੁੱਖ ਦੀ ਤਕਦੀਰ ਬਣਾਉਣ ਆਏ ਹਾਂ। ਤਾਂ ਜਰੂਰ ਬਾਪ ਨੂੰ
ਯਾਦ ਕਰਨਾ ਪਵੇ। ਪਵਿੱਤਰ ਸਤੋਪ੍ਰਧਾਨ ਬਣੇ ਬਗੈਰ ਸਤੋਪ੍ਰਧਾਨ ਤਕਦੀਰ ਬਣਾ ਨਹੀਂ ਸਕਦੇ। ਇਹ ਤੇ ਚੰਗੀ
ਤਰ੍ਹਾਂ ਯਾਦ ਰੱਖੋ। ਮੂਲ ਗੱਲ ਹੈ ਹੀ ਇੱਕ। ਇਹ ਤਾਂ ਆਪਣੇ ਕੋਲ ਲਿਖ ਲਵੋ। ਬਾਜੂ ਤੇ ਨਾਮ ਲਿਖਦੇ
ਹਨ ਨਾ। ਤੁਸੀਂ ਵੀ ਲਿਖ ਲਵੋ - ਅਸੀਂ ਆਤਮਾ ਹਾਂ, ਬੇਹੱਦ ਬਾਪ ਤੋਂ ਅਸੀਂ ਵਰਸਾ ਲੈ ਰਹੇ ਹਾਂ
ਕਿਉਂਕਿ ਮਾਇਆ ਭੁਲਾ ਦਿੰਦੀ ਹੈ ਇਸਲਈ ਲਿਖਿਆ ਹੋਇਆ ਹੋਵੇਗਾ ਤਾਂ ਬਾਰ - ਬਾਰ ਯਾਦ ਰਹੇਗੀ। ਮਨੁੱਖ
ਓਮ ਦਾ ਜਾਂ ਕ੍ਰਿਸ਼ਨ ਆਦਿ ਦਾ ਚਿੱਤਰ ਆਦਿ ਵੀ ਲਗਾਉਂਦੇ ਹਨ ਯਾਦ ਦੇ ਲਈ। ਇਹ ਤਾਂ ਹੈ ਨਵੀਂ ਤੋਂ ਨਵੀਂ
ਯਾਦ। ਇਹ ਸਿਰਫ ਬੇਹੱਦ ਦਾ ਬਾਪ ਹੀ ਸਮਝਾਉਂਦੇ ਹਨ। ਇਹ ਸਮਝਣ ਨਾਲ ਤੁਸੀਂ ਸੋਭਾਗਿਆਸ਼ਾਲੀ ਤਾਂ ਕੀ
ਪਦਮ ਭਾਗਿਆਸ਼ਾਲੀ ਬਣਦੇ ਹੋ। ਬਾਪ ਨੂੰ ਨਾ ਜਾਨਣ ਦੇ ਕਾਰਨ, ਯਾਦ ਨਾ ਕਰਨ ਦੇ ਕਾਰਨ ਕੰਗਾਲ ਬਣ ਗਏ
ਹੋ। ਇੱਕ ਹੀ ਬਾਪ ਹੈ ਜੋ ਸਦਾ ਦੇ ਲਈ ਜੀਵਨ ਨੂੰ ਸੁਖੀ ਬਣਾਉਣ ਆਏ ਹਨ। ਭਾਵੇਂ ਯਾਦ ਵੀ ਕਰਦੇ ਹਨ
ਪਰ ਜਾਣਦੇ ਕੁਝ ਵੀ ਨਹੀਂ ਹਨ। ਵਿਲਾਇਤ ਵਾਲੇ ਵੀ ਸ੍ਰਵਵਿਆਪੀ ਕਹਿਣਾ ਭਾਰਤਵਾਸੀਆਂ ਤੋਂ ਸਿੱਖੇ ਹਨ।
ਭਾਰਤ ਡਿੱਗਿਆ ਹੈ ਤਾਂ ਸਭ ਡਿੱਗੇ ਹਨ। ਭਾਰਤ ਹੀ ਰਿਸਪਾਂਸਿਬਲ ਹੈ ਆਪਣੇ ਨੂੰ ਡਿਗਾਉਣ ਦਾ ਤੇ
ਸਾਰਿਆਂ ਨੂੰ ਡਿਗਾਉਣ ਦਾ। ਬਾਪ ਕਹਿੰਦੇ ਹਨ ਮੈ ਵੀ ਇਥੇ ਹੀ ਆ ਕੇ ਭਾਰਤ ਨੂੰ ਸਵਰਗ ਸਚਖੰਡ ਬਣਾਉਂਦਾ
ਹਾਂ। ਇਹੋ ਜਿਹਾ ਸਵਰਗ ਬਣਾਉਣ ਵਾਲੇ ਦੀ ਕਿੰਨੀ ਗਲਾਣੀ ਕਰ ਦਿੱਤੀ ਹੈ। ਭੁੱਲ ਗਏ ਹਨ ਇਸ ਲਈ ਲਿਖਿਆ
ਹੋਇਆ ਹੈ ਯਦਾ ਯਦਾਹਿ। …ਇਨ੍ਹਾਂ ਦਾ ਅਰਥ ਵੀ ਬਾਪ ਹੀ ਆ ਕੇ ਸਮਝਾਉਂਦੇ ਹਨ। ਬਲਿਹਾਰੀ ਇੱਕ ਬਾਪ ਦੀ
ਹੈ। ਹੁਣ ਤੁਸੀ ਜਾਣਦੇ ਹੋ ਜ਼ਰੂਰ ਹੋਕੇ ਗਏ ਹਨ, ਜਿਸ ਦੀ ਸ਼ਿਵ ਜਯੰਤੀ ਮਨਾਉਂਦੇ ਹਨ। ਪਰ ਸ਼ਿਵ ਜਯੰਤੀ
ਦਾ ਕਦਰ ਬਿਲਕੁਲ ਨਹੀਂ ਹੈ। ਹੁਣ ਤੁਸੀਂ ਬੱਚੇ ਸਮਝਦੇ ਹੋ ਜ਼ਰੂਰ ਹੋ ਕੇ ਗਏ ਹਨ, ਜਿਸ ਦੀ ਜਯੰਤੀ
ਮਨਾਉਂਦੇ ਹਨ। ਸਤਯੁਗ ਆਦਿ ਸਨਾਤਨ ਦੈਵੀ - ਦੇਵਤਾ ਧਰਮ ਦੀ ਸਥਾਪਨਾ ਉਹੀ ਕਰਦੇ ਹਨ। ਹੋਰ ਸਭ ਜਾਣਦੇ
ਹਨ ਕਿ ਸਾਡਾ ਧਰਮ ਫਲਾਣੇ ਨੇ ਫਲਾਣੇ ਸਮੇ ਸਥਾਪਨ ਕੀਤਾ। ਉਨ੍ਹਾਂ ਤੋਂ ਪਹਿਲਾਂ ਹੈ ਦੇਵੀ - ਦੇਵਤਾ
ਧਰਮ। ਉਹ ਬਿਲਕੁਲ ਹੀ ਨਹੀ ਜਾਣਦੇ ਹਨ ਕਿ ਇਹ ਧਰਮ ਕਿੱਥੇ ਗੁੰਮ ਹੋ ਗਿਆ। ਹੁਣ ਬਾਪ ਆ ਕੇ ਸਮਝਾਉਂਦੇ
ਹਨ - ਬਾਪ ਹੀ ਸਭ ਤੋਂ ਉੱਚ ਹੈ, ਹੋਰ ਕਿਸੇ ਦੀ ਮਹਿਮਾ ਹੈ ਨਹੀਂ। ਧਰਮ ਸਥਾਪਕ ਦੀ ਮਹਿਮਾ ਕੀ
ਹੋਵੇਗੀ। ਬਾਪ ਹੀ ਪਾਵਨ ਦੁਨੀਆਂ ਦੀ ਸਥਾਪਨਾ ਅਤੇ ਪਤਿਤ ਦੁਨੀਆਂ ਦਾ ਵਿਨਾਸ਼ ਕਰਾਉਂਦੇ ਹਨ ਅਤੇ
ਤੁਹਾਨੂੰ ਮਾਇਆ ਤੇ ਜਿੱਤ ਪਵਾਉਂਦੇ ਹਨ। ਰਾਵਣ ਦਾ ਰਾਜ ਸਾਰੀ ਬੇਹੱਦ ਦੀ ਦੁਨੀਆਂ ਉੱਤੇ ਹੈ। ਹੱਦ
ਦੀ ਲੰਕਾ ਆਦਿ ਦੀ ਗੱਲ ਨਹੀਂ। ਇਹ ਹਾਰ - ਜਿੱਤ ਦੀ ਮਹਿਮਾ ਵੀ ਸਾਰੀ ਭਾਰਤ ਦੀ ਹੀ ਹੈ। ਬਾਕੀ ਤਾਂ
ਬਾਇਪਲਾਟ ਹੈ। ਭਾਰਤ ਵਿੱਚ ਹੀ ਡਬਲ ਸਿਰਤਾਜ਼ ਅਤੇ ਸਿੰਗਲ ਤਾਜ ਵਾਲੇ ਰਾਜੇ ਬਣਦੇ ਹਨ ਹੋਰ ਜੋ ਵੀ
ਵੱਡੇ - ਵੱਡੇ ਰਾਜੇ ਹੋਕੇ ਗਏ ਹਨ, ਉਨ੍ਹਾਂ ਕਿਸੇ ਤੇ ਵੀ ਲਾਇਟ ਦਾ ਤਾਜ ਨਹੀ ਹੁੰਦਾ । ਸਿਵਾਏ ਦੇਵੀ
- ਦੇਵਤਾਵਾਂ ਦੇ। ਦੇਵਤੇ ਤਾ ਫਿਰ ਵੀ ਸਵਰਗ ਦੇ ਮਾਲਿਕ ਸਨ ਨਾ। ਹੁਣ ਸ਼ਿਵਬਾਬਾ ਨੂੰ ਕਿਹਾ ਹੀ ਜਾਂਦਾ
ਹੈ ਪਰਮਪਿਤਾ ਪਤਿਤ - ਪਾਵਨ। ਇਨ੍ਹਾਂਨੂੰ ਲਾਈਟ ਕਿਥੇ ਦੇਣਗੇ। ਲਾਈਟ ਉਦੋਂ ਦੇਣ ਜਦੋਂ ਬਿਨਾਂ ਲਾਈਟ
ਵਾਲਾ ਪਤਿਤ ਵੀ ਹੋਵੇ। ਉਹ ਕਦੇ ਬਿਨਾਂ ਲਾਈਟ ਵਾਲਾ ਹੁੰਦਾ ਹੀ ਨਹੀਂ। ਬਿੰਦੀ ਤੇ ਲਾਈਟ ਦੇ ਕਿਵੇਂ
ਸਕਣਗੇ। ਹੋ ਨਾ ਸਕੇ। ਦਿਨ - ਪ੍ਰਤੀਦਿਨ ਤੁਹਾਨੂੰ ਬਹੁਤ ਗੁਪਤ ਗੱਲਾਂ ਸਮਝਾਉਂਦੇ ਰਹਿੰਦੇ ਹਨ, ਜੋ
ਜਿਨ੍ਹਾਂ ਬੁੱਧੀ ਵਿੱਚ ਬਿਠਾ ਸਕਦੇ ਹਨ। ਮੁੱਖ ਹੈ ਯਾਦ ਦੀ ਯਾਤਰਾ। ਇਸ ਵਿੱਚ ਮਾਇਆ ਦੇ ਵਿਘਨ ਬਹੁਤ
ਪੈਂਦੇ ਹਨ। ਭਾਵੇਂ ਕੋਈ ਯਾਦ ਦੇ ਚਾਰਟ ਵਿੱਚ 50-60% ਵੀ ਲਿਖਦੇ ਹਨ ਪਰੰਤੂ ਸਮਝਦੇ ਨਹੀਂ ਹਨ ਕਿ
ਯਾਦ ਦੀ ਯਾਤਰਾ ਕਿਸ ਨੂੰ ਕਿਹਾ ਜਾਂਦਾ ਹੈ। ਪੁੱਛਦੇ ਰਹਿੰਦੇ ਹਨ - ਇਸ ਗੱਲ ਨੂੰ ਯਾਦ ਕਹੀਏ? ਬਹੁਤ
ਮੁਸ਼ਕਿਲ ਹੈ। ਤੁਸੀਂ ਇੱਥੇ 10-15 ਮਿੰਟ ਬੈਠਦੇ ਹੋ, ਉਸ ਵਿੱਚ ਵੀ ਜਾਂਚ ਕਰੋ - ਯਾਦ ਵਿੱਚ ਚੰਗੀ
ਤਰ੍ਹਾਂ ਰਹਿੰਦੇ ਹਾਂ। ਬਹੁਤ ਹਨ ਜੋ ਯਾਦ ਦੀ ਯਾਤਰਾ ਵਿੱਚ ਨਹੀਂ ਰਹਿ ਸਕਦੇ ਫਿਰ ਉਹ ਵਾਯੂਮੰਡਲ
ਨੂੰ ਖਰਾਬ ਕਰ ਦਿੰਦੇ ਹਨ। ਬਹੁਤ ਹਨ ਜੋ ਯਾਦ ਵਿੱਚ ਨਾ ਰਹਿਣ ਕਾਰਨ ਵਿਘਨ ਪਾਉਂਦੇ ਹਨ। ਸਾਰਾ ਦਿਨ
ਬੁੱਧੀ ਬਾਹਰ ਭਟਕਦੀ ਰਹਿੰਦੀ ਹੈ। ਉਹ ਇਥੇ ਥੋੜ੍ਹੀ ਨਾ ਸ਼ਾਂਤੀ ਹੋਵੇਗੀ, ਇਸ ਲਈ ਯਾਦ ਦਾ ਚਾਰਟ ਵੀ
ਰੱਖਦੇ ਨਹੀਂ। ਝੂਠ ਲਿਖਣ ਨਾਲ ਤਾਂ ਹੋਰ ਵੀ ਸਜ਼ਾ ਮਿਲੇ। ਬਹੁਤ ਬੱਚੇ ਭੁੱਲਾਂ ਕਰਦੇ ਹਨ, ਛਿਪਾਉਂਦੇ
ਹਨ। ਸੱਚ ਦੱਸਦੇ ਨਹੀਂ। ਬਾਪ ਕਹਿਣ ਅਤੇ ਸੱਚ ਨਾ ਦੱਸਣ ਤਾਂ ਕਿੰਨਾਂ ਦੋਸ਼ ਪੈ ਜਾਂਦਾ ਹੈ। ਕਿੰਨਾ
ਵੀ ਬਹੁਤ ਗੰਦਾ ਕੰਮ ਕੀਤਾ ਹੋਵੇਗਾ ਤਾ ਵੀ ਸੱਚ ਦੱਸਣ ਵਿੱਚ ਲੱਜਾ ਆਵੇਗੀ। ਅਕਸਰ ਕਰਕੇ ਸਭ ਝੂਠ
ਦੱਸਣਗੇ। ਝੂਠੀ ਮਾਇਆ , ਝੂਠੀ ਕਾਯਾ। … ਹੈ ਨਾ। ਇੱਕਦਮ ਦੇਹ-ਅਭਿਮਾਨ ਵਿੱਚ ਆ ਜਾਂਦੇ ਹਨ। ਸੱਚ
ਸੁਣਾਉਣਾ ਤਾਂ ਚੰਗਾ ਹੀ ਹੈ ਹੋਰ ਵੀ ਸਿੱਖਣਗੇ। ਇਥੇ ਸੱਚ ਦੱਸਣਾ ਹੈ। ਨਾਲੇਜ ਦੇ ਨਾਲ - ਨਾਲ ਯਾਦ
ਦੀ ਯਾਤਰਾ ਵੀ ਜਰੂਰੀ ਹੈ ਕਿਉਕਿ ਯਾਦ ਦੀ ਯਾਤਰਾ ਨਾਲ ਹੀ ਆਪਣਾ ਤੇ ਵਿਸ਼ਵ ਦਾ ਕਲਿਆਣ ਹੋਣਾ ਹੈ।
ਨਾਲੇਜ ਸਮਝਾਉਣ ਦੇ ਲਈ ਬਹੁਤ ਸਹਿਜ ਹੈ। ਯਾਦ ਵਿੱਚ ਹੀ ਮਿਹਨਤ ਹੈ। ਬੀਜ਼ ਵਿਚੋਂ ਝਾੜ ਕਿਵੇਂ ਨਿਕਲਦਾ
ਹੈ, ਉਹ ਤਾਂ ਸਭ ਨੂੰ ਪਤਾ ਰਹਿੰਦਾ ਹੈ। ਬੁੱਧੀ ਵਿੱਚ 84 ਦਾ ਚੱਕਰ ਹੈ, ਬੀਜ ਅਤੇ ਝਾੜ ਦੀ ਨਾਲੇਜ਼
ਹੋਵੇਗੀ ਨਾ। ਬਾਪ ਤਾਂ ਸੱਚ ਹਨ, ਚੇਤੰਨ ਹਨ, ਗਿਆਨ ਦਾ ਸਾਗਰ ਹੈ। ਉਨ੍ਹਾਂ ਵਿੱਚ ਨਾਲੇਜ ਹੈ
ਸਮਝਾਉਣ ਦੇ ਲਈ । ਇਹ ਹੈ ਬਿਲਕੁਲ ਅਣਕਾਮਨ ਗੱਲ। ਇਹ ਮਨੁੱਖ ਸ੍ਰਿਸ਼ਟੀ ਦਾ ਝਾੜ ਹੈ। ਇਹ ਵੀ ਕਈ ਨਹੀਂ
ਜਾਣਦੇ। ਸਭ ਨੇਤੀ - ਨੇਤੀ ਕਰਦੇ ਗਏ। ਡਿਊਰੇਸ਼ਨ ਨੂੰ ਹੀ ਨਹੀਂ ਜਾਣਦੇ ਤਾਂ ਬਾਕੀ ਕੀ ਜਾਨਣ ਗੇ।
ਤੁਹਾਡੇ ਵਿੱਚ ਵੀ ਬਹੁਤ ਘੱਟ ਹਨ ਜੋ ਚੰਗੀ ਤਰ੍ਹਾਂ ਜਾਣਦੇ ਹਨ, ਇਸਲਈ ਸੈਮੀਨਾਰ ਵੀ ਬੁਲਾਉਂਦੇ ਹਨ।
ਆਪਣੀ - ਆਪਣੀ ਰਾਏ ਦੇਵੋ। ਰਾਏ ਤਾਂ ਕੋਈ ਵੀ ਦੇ ਸਕਦੇ ਹਨ। ਇਵੇਂ ਨਹੀਂ ਕਿ ਜਿੰਨਾਂ ਦੇ ਨਾਮ ਹਨ
ਸਿਰਫ ਉਨਾਂ ਨੇ ਹੀ ਦੇਣੀ ਹੈ। ਸਾਡਾ ਨਾਮ ਹੀ ਨਹੀਂ ਹੈ, ਅਸੀਂ ਕਿਵੇਂ ਦਈਏ। ਨਹੀਂ, ਕਿਸੇ ਨੂੰ ਵੀ
ਸਰਵਿਸ ਲਈ ਕੋਈ ਰਾਏ ਹੋਵੇ, ਅਡਵਾਈਜ ਹੋਵੇ ਲਿਖ ਸਕਦੇ ਹੋ। ਬਾਪ ਕਹਿੰਦੇ ਹਨ ਕੋਈ ਵੀ ਰਾਏ ਆਏ ਤਾਂ
ਲਿਖਣਾ ਚਾਹੀਦਾ ਹੈ। ਬਾਬਾ ਇਸ ਯੁਕਤੀ ਨਾਲ ਸਰਵਿਸ ਬਹੁਤ ਵੱਧ ਸਕਦੀ ਹੈ। ਕੋਈ ਵੀ ਰਾਏ ਦੇ ਸਕਦੇ ਹਨ।
ਵੇਖਣਗੇ ਕਿਸ- ਕਿਸ ਤਰ੍ਹਾਂ ਦੀ ਰਾਏ ਦਿੱਤੀ ਹੈ। ਬਾਬਾ ਤੇ ਕਹਿੰਦੇ ਰਹਿੰਦੇ ਹਨ ਕਿਸ ਯੁਕਤੀ ਨਾਲ
ਅਸੀਂ ਭਾਰਤ ਦਾ ਕਲਿਆਣ ਕਰੀਏ, ਸਭਨੂੰ ਪੈਗਾਮ ਦਈਏ। ਆਪਸ ਵਿੱਚ ਵਿਚਾਰ ਕਰੋ, ਲਿਖਕੇ ਭੇਜੋ। ਮਾਇਆ
ਨੇ ਸਭਨੂੰ ਸੁਵਾ ਦਿੱਤਾ ਹੈ। ਬਾਪ ਆਉਂਦੇ ਹੀ ਹਨ ਜਦੋਂ ਮੌਤ ਸਾਮ੍ਹਣੇ ਹੁੰਦੀ ਹੈ। ਹੁਣ ਬਾਪ ਕਹਿੰਦੇ
ਹਨ ਸਭ ਦੀ ਵਾਨਪ੍ਰਸਥ ਅਵਸਥਾ ਹੈ, ਪੜ੍ਹੋ ਨਾ ਪੜ੍ਹੋ ਮਰਨਾ ਜਰੂਰ ਹੈ। ਤਿਆਰੀ ਕਰੋ ਨਾ ਕਰੋ ਨਵੀਂ
ਦੁਨੀਆਂ ਜ਼ਰੂਰ ਸਥਾਪਨ ਹੋਣੀ ਹੈ। ਚੰਗੇ - ਚੰਗੇ ਬੱਚੇ ਜੋ ਹਨ ਉਹ ਆਪਣੀ ਤਿਆਰੀ ਕਰ ਰਹੇ ਹਨ। ਸੁਦਾਮਾ
ਦਾ ਵੀ ਮਿਸਾਲ ਗਾਇਆ ਹੋਇਆ ਹੈ - ਚਾਵਲ ਮੁੱਠੀ ਲੈ ਆਇਆ। ਬਾਬਾ ਸਾਨੂੰ ਵੀ ਮਹਿਲ ਮਿਲਣੇ ਚਾਹੀਦੇ ਹਨ।
ਹੈ ਹੀ ਉਨ੍ਹਾਂ ਦੇ ਕੋਲ ਚਾਵਲ ਮੁੱਠੀ ਤਾਂ ਕੀ ਕਰਣਗੇਂ। ਬਾਬਾ ਨੇ ਮੰਮਾ ਦਾ ਮਿਸਾਲ ਦੱਸਿਆ ਹੈ -
ਚਾਵਲ ਮੁਠੀ ਵੀ ਨਹੀਂ ਲੈਕੇ ਆਈ। ਫਿਰ ਕਿੰਨਾ ਉੱਚ ਪਦ ਪਾ ਲਿਆ, ਇਸ ਵਿਚ ਪੈਸੇ ਦੀ ਕੋਈ ਗੱਲ ਨਹੀਂ
ਹੈ। ਯਾਦ ਵਿੱਚ ਰਹਿਣਾ ਹੈ ਅਤੇ ਆਪਣੇ ਵਰਗਾ ਬਣਾਉਣਾ ਹੈ। ਬਾਬਾ ਦੀ ਤੇ ਕੋਈ ਫੀਸ ਆਦਿ ਨਹੀਂ ਹੈ।
ਸਮਝਦੇ ਹਨ ਸਾਡੇ ਕੋਲ ਪੈਸੇ ਪਏ ਹਨ ਤਾਂ ਕਿਉਂ ਨਾ ਯਗਿਆ ਵਿੱਚ ਸਵਾਹਾ ਕਰ ਦੇਵੇਂ । ਵਿਨਾਸ਼ ਤੇ ਹੋਣਾ
ਹੀ ਹੈ। ਸਭ ਵਿਅਰਥ ਹੋ ਜਾਵੇਗਾ। ਇਸ ਨਾਲ ਕੁਝ ਤੇ ਸਫਲ ਕਰੀਏ। ਹਰ ਇੱਕ ਮਨੁੱਖ ਕੁਝ ਨਾ ਕੁਝ ਦਾਨ
ਪੁੰਨ ਆਦਿ ਜਰੂਰ ਕਰਦੇ ਹਨ। ਉਹ ਹੈ ਪਾਪ ਆਤਮਾਵਾਂ ਦਾ ਪਾਪ ਆਤਮਾਵਾਂ ਨੂੰ ਦਾਨ - ਪੁੰਨ। ਫਿਰ ਵੀ
ਉਸਦਾ ਅਲਪਕਾਲ ਦੇ ਲਈ ਫਲ ਮਿਲ ਜਾਂਦਾ ਹੈ। ਸਮਝੋ ਕੋਈ ਯੂਨੀਵਰਸਿਟੀ, ਕਾਲੇਜ ਆਦਿ ਬਣਾਉਂਦੇ ਹਨ ,
ਪੈਸੇ ਜਿਆਦਾ ਹਨ, ਧਰਮਸ਼ਾਲਾ ਆਦਿ ਬਣਾ ਦਿੰਦੇ ਹਨ ਤਾਂ ਉਨ੍ਹਾਂਨੂੰ ਮਕਾਨ ਆਦਿ ਚੰਗਾ ਮਿਲ ਜਾਵੇਗਾ।
ਪਰ ਫਿਰ ਵੀ ਬਿਮਾਰੀ ਆਦਿ ਤੇ ਹੋਵੇਗੀ ਨਾ। ਸਮਝੋ ਕਿਸੇ ਨੇ ਹਸਪਤਾਲ ਆਦਿ ਬਣਾਇਆ ਹੋਵੇਗਾ ਤਾਂ ਕਰਕੇ
ਤੰਦਰੁਸਤੀ ਚੰਗੀ ਹੋਵੇਗੀ। ਪਰ ਉਸ ਨਾਲ ਸਭ ਕਾਮਨਾਵਾਂ ਤੇ ਸਿੱਧ ਨਹੀ ਹੁੰਦੀਆਂ ਹਨ। ਇਥੇ ਤਾਂ
ਬੇਹੱਦ ਦੇ ਬਾਪ ਦਵਾਰਾ ਤੁਹਾਡੀਆਂ ਸਭ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ।
ਤੁਸੀਂ ਬਣਦੇ ਹੋ ਪਾਵਨ
ਤਾਂ ਸਭ ਪੈਸੇ ਵਿਸ਼ਵ ਨੂੰ ਪਾਵਨ ਬਣਾਉਣ ਵਿੱਚ ਲਗਾਉਣਾ ਚੰਗਾ ਹੈ ਨਾ। ਮੁਕਤੀ ਜੀਵਨ-ਮੁਕਤੀ ਦਿੰਦੇ
ਹੋ ਉਹ ਵੀ ਅਧਾਕਲਪ ਦੇ ਲਈ। ਸਭ ਕਹਿੰਦੇ ਹਨ ਸਾਨੂੰ ਸ਼ਾਂਤੀ ਕਿਵੇਂ ਮਿਲੇ। ਉਹ ਤਾਂ ਸ਼ਾਂਤੀਧਾਮ ਵਿੱਚ
ਮਿਲਦੀ ਹੈ ਅਤੇ ਸਤਯੁਗ ਵਿੱਚ ਇੱਕ ਧਰਮ ਹੋਣ ਦੇ ਕਾਰਨ ਉਥੇ ਅਸ਼ਾਂਤੀ ਹੁੰਦੀ ਨਹੀਂ। ਅਸ਼ਾਂਤੀ ਹੁੰਦੀ
ਹੈ ਰਾਵਣਰਾਜ ਵਿੱਚ। ਗਾਇਨ ਵੀ ਹੈ ਨਾ ਰਾਮ ਰਾਜਾ ਰਾਮ ਪ੍ਰਜਾ।...ਉਹ ਹੈ ਅਮਰਲੋਕ। ਉਥੇ ਅਮਰਲੋਕ
ਵਿੱਚ ਮਰਨ ਦਾ ਅੱਖਰ ਹੁੰਦਾ ਨਹੀਂ। ਇਥੇ ਤਾਂ ਬੈਠੇ- ਬੈਠੇ ਮਰ ਜਾਂਦੇ ਹਨ, ਇਸਨੂੰ ਮ੍ਰਿਤੁਲੋਕ ਉਸਨੂੰ
ਅਮਰਲੋਕ ਕਿਹਾ ਜਾਂਦਾ ਹੈ। ਉਥੇ ਮਰਨਾ ਹੁੰਦਾ ਨਹੀਂ। ਪੁਰਾਣਾ ਇੱਕ ਸ਼ਰੀਰ ਛੱਡ ਫਿਰ ਬਾਲਿਕ ਬਣ ਜਾਂਦੇ
ਹਨ। ਰੋਗ ਹੁੰਦਾ ਨਹੀਂ। ਕਿਨ੍ਹਾਂ ਫਾਇਦਾ ਹੁੰਦਾ ਹੈ। ਸ਼੍ਰੀ ਸ਼੍ਰੀ ਦੀ ਮਤ ਤੇ ਤੁਸੀਂ ਐਵਰਹੇਲਦੀ
ਬਣਦੇ ਹੋ। ਤਾਂ ਅਜਿਹੇ ਰੂਹਾਨੀ ਸੈਂਟਰ ਕਿੰਨੇ ਖੁਲ੍ਹਣੇ ਚਾਹੀਦੇ ਹਨ। ਥੋੜ੍ਹੇ ਵੀ ਆਉਂਦੇ ਹਨ ਕੀ
ਉਹ ਘੱਟ ਹਨ ਕੀ। ਇਸ ਵਕਤ ਕੋਈ ਵੀ ਮਨੁੱਖ ਡਰਾਮੇ ਦੇ ਡਿਊਰੇਸ਼ਨ ਨੂੰ ਨਹੀਂ ਜਾਣਦੇ ਹਨ। ਪੁੱਛਣਗੇ
ਫਿਰ ਤੁਹਾਨੂੰ ਇਹ ਕਿਸਨੇ ਦੱਸਿਆ। ਸਾਨੂੰ ਦੱਸਣ ਵਾਲਾ ਬਾਪ ਹੈ। ਇੰਨੇ ਢੇਰ ਬੀ.ਕੇ. ਹਨ। ਤੁਸੀਂ ਵੀ
ਬੇ.ਕੇ.ਹੋ। ਸ਼ਿਵਬਾਬਾ ਦੇ ਬੱਚੇ ਹੋ। ਪ੍ਰਜਾਪਿਤਾ ਬ੍ਰਹਮਾ ਦੇ ਵੀ ਬੱਚੇ ਹੋ । ਇਹ ਹੈ ਹਿਊਮੈਨਿਟੀ
ਦਾ ਗ੍ਰੇਟ- ਗ੍ਰੇਟ ਗ੍ਰੈਂਡ ਫਾਦਰ। ਇਨ੍ਹਾਂ ਤੋਂ ਬੀ.ਕੇ. ਨਿਕਲੇ ਹਨ। ਬਿਰਾਦਰੀਆਂ ਹੁੰਦੀਆਂ ਹਨ
ਨਾ। ਤੁਹਾਡਾ ਦੇਵੀ-ਦੇਵਤਿਆਂ ਦਾ ਕੁਲ ਬਹੁਤ ਸੁਖ ਦੇਣ ਵਾਲਾ ਹੈ। ਇਥੇ ਤੁਸੀਂ ਉਤਮ ਬਣਦੇ ਹੋ ਫਿਰ
ਉਥੇ ਰਾਜ ਕਰਦੇ ਹੋ। ਇਹ ਕਿਸੇ ਦੀ ਬੁੱਧੀ ਵਿੱਚ ਰਹਿ ਨਹੀਂ ਸਕਦਾ। ਇਹ ਵੀ ਬੱਚਿਆਂ ਨੂੰ ਸਮਝਾਇਆ ਹੈ
ਦੇਵਤਿਆਂ ਦੇ ਪੈਰ ਇਸ ਤਮੋਪ੍ਰਧਾਨ ਦੁਨੀਆਂ ਵਿੱਚ ਪੈ ਨਹੀਂ ਸਕਦੇ। ਜੜ੍ਹ ਚਿੱਤਰ ਦਾ ਪ੍ਰਛਾਵਾਂ ਪੈ
ਸਕਦਾ ਹੈ, ਚੇਤੰਨ ਦਾ ਨਹੀਂ ਪੈ ਸਕਦਾ। ਤਾਂ ਬਾਪ ਸਮਝਾਉਂਦੇ ਹਨ - ਬੱਚੇ ਇੱਕ ਤਾਂ ਯਾਦ ਦੀ ਯਾਤਰਾ
ਵਿੱਚ ਰਹੋ, ਕੋਈ ਵੀ ਵਿਕਰਮ ਨਾ ਕਰੋ ਅਤੇ ਸਰਵਿਸ ਦੀਆਂ ਯੁਕਤੀਆਂ ਕੱਢੋ। ਬੱਚੇ ਕਹਿੰਦੇ ਹਨ - ਬਾਬਾ।
ਅਸੀਂ ਤਾਂ ਲਕਸ਼ਮੀ- ਨਾਰਾਇਣ ਵਰਗਾ ਬਣਾਂਗੇ। ਬਾਬਾ ਕਹਿੰਦੇ ਤੁਹਾਡੇ ਮੂੰਹ ਵਿੱਚ ਗੁਲਾਬ ਲੇਕਿਨ ਉਸਦੇ
ਲਈ ਮਿਹਨਤ ਵੀ ਕਰਨੀ ਹੈ। ਉੱਚ ਪਦਵੀ ਪਾਉਣੀ ਹੈ ਤਾਂ ਆਪ ਸਮਾਨ ਬਣਾਉਣ ਦੀ ਸੇਵਾ ਕਰੋ। ਤੁਸੀਂ ਇੱਕ
ਦਿਨ ਵੇਖੋਗੇ- ਇੱਕ-ਇੱਕ ਪੰਡਾ ਆਪਣੇ ਨਾਲ 100-200 ਯਾਤਰੀ ਵੀ ਲੈ ਆਉਣਗੇ। ਅੱਗੇ ਚੱਲ ਵੇਖਦੇ ਰਹੋਗੇ।
ਪਹਿਲਾਂ ਤੋਂ ਥੋੜ੍ਹੀ ਨਾ ਕੁਝ ਕਹਿ ਸਕਦੇ ਹਾਂ। ਜੋ ਹੁੰਦਾ ਰਹੇਗਾ ਸੋ ਵੇਖਦੇ ਰਹੋਗੇ।
ਇਹ ਸਭ ਬੇਹੱਦ ਦਾ ਡਰਾਮਾ
ਹੈ । ਤੁਹਾਡਾ ਹੈ ਸਭ ਤੋਂ ਮੁੱਖ ਪਾਰ੍ਟ ਬਾਪ ਦੇ ਨਾਲ, ਜੋ ਤੁਸੀਂ ਪੁਰਾਣੀ ਦੁਨੀਆਂ ਨੂੰ ਨਵੀਂ
ਬਣਾਉਂਦੇ ਹੋ। ਇਹ ਹੈ ਪੁਰਸ਼ੋਤਮ ਸੰਗੁਮਯੁਗ। ਹੁਣ ਤੁਸੀਂ ਸੁਖਧਾਮ ਦੇ ਮਾਲਿਕ ਬਣਦੇ ਹੋ। ਉੱਥੇ ਦੁੱਖ
ਦਾ ਨਾਮ - ਨਿਸ਼ਾਨ ਨਹੀਂ ਹੋਵੇਗਾ। ਬਾਬਾ ਹੀ ਦੁਖਹਰਤਾ, ਸੁਖਕਰਤਾ ਹਨ। ਦੁੱਖ ਤੋਂ ਆਕੇ ਲਿਬ੍ਰੇਟ
ਕਰਦੇ ਹਨ। ਭਾਰਤਵਾਸੀ ਫਿਰ ਸਮਝਦੇ ਹਨ ਇਤਨਾ ਧਨ ਹੈ, ਵੱਡੇ - ਵੱਡੇ ਮਹਿਲ ਹਨ. ਬਿਜਲੀਆਂ ਹਨ, ਬਸ
ਇਹ ਹੀ ਸਵਰਗ ਹੈ। ਇਹ ਸਭ ਹੈ ਮਾਇਆ ਦਾ ਪੰਪ। ਸੁਖ ਦੇ ਲਈ ਸਾਧਨ ਬਹੁਤ ਕਰਦੇ ਹਨ। ਵੱਡੇ - ਵੱਡੇ
ਮਹਿਲ, ਮਕਾਨ ਬਣਾਉਂਦੇ ਹਨ ਫਿਰ ਅਚਾਨਕ ਮੌਤ ਕਿਵੇਂ ਹੋ ਜਾਂਦਾ ਹੈ, ਉਥੇ ਮਰਨ ਦਾ ਡਰ ਨਹੀਂ। ਇਥੇ
ਤਾਂ ਅਚਾਨਕ ਮਰ ਜਾਂਦੇ ਹਨ ਫਿਰ ਕਿਨਾਂ ਸ਼ੋਕ ਕਰਦੇ ਹਨ । ਫਿਰ ਸਮਾਧੀ ਤੇ ਜਾਕੇ ਅਥਰੂ ਬਹਾਉਂਦੇ ਹਨ।
ਹਰ ਇੱਕ ਦੀ ਆਪਣੀ ਰਸਮ ਰਿਵਾਜ਼ ਹੈ। ਅਨੇਕ ਮਤ ਹਨ। ਸਤਯੁਗ ਵਿੱਚ ਅਜਿਹੀ ਗੱਲ ਹੁੰਦੀ ਨਹੀਂ। ਉਥੇ
ਤਾਂ ਇੱਕ ਸ਼ਰੀਰ ਛੱਡ ਦੂਸਰਾ ਲੈ ਲੈਂਦੇ ਹਨ। ਤਾਂ ਤੁਸੀਂ ਕਿੰਨਾ ਸੁਖ ਵਿਚ ਜਾਂਦੇ ਹੋ। ਉਸਦੇ ਲਈ
ਕਿੰਨਾ ਪੁਰਸ਼ਾਰਥ ਕਰਨਾ ਚਾਹੀਦਾ ਹੈ। ਕਦਮ- ਕਦਮ ਤੇ ਮਤ ਲੈਣੀ ਚਾਹੀਦੀ ਹੈ। ਗੁਰੂ ਦੀ ਜਾਂ ਪਤੀ ਦੀ
ਮਤ ਲੈਂਦੇ ਹਨ ਜਾਂ ਆਪਣੀ ਮਤ ਤੇ ਚਲਣਾ ਹੁੰਦਾ ਹੈ। ਆਸੁਰੀ ਮਤ ਕੀ ਕੰਮ ਦੇਵੇਗੀ। ਆਸੁਰੀ ਵੱਲ ਹੀ
ਧੱਕੇਗੀ। ਹੁਣ ਤੁਹਾਨੂੰ ਮਿਲਦੀ ਹੈ ਈਸ਼੍ਵਰੀਏ ਮਤ, ਉੱਚ ਤੋਂ ਉੱਚ ਇਸ ਲਈ ਗਾਇਆ ਹੋਇਆ ਵੀ ਹੈ -
ਸ਼੍ਰੀਮਤ ਭਗਵਾਨੁਵਾਚ। ਤੁਸੀਂ ਬੱਚੇ ਸਾਰੇ ਵਿਸ਼ਵ ਨੂੰ ਸ਼੍ਰੀਮਤ ਅਨੁਸਾਰ ਹੈਵਿਨ ਬਣਾਉਂਦੇ ਹੋ। ਉਸ
ਹੈਵਿਨ ਦੇ ਤੁਸੀਂ ਮਾਲਿਕ ਬਣਦੇ ਹੋ ਇਸਲਈ ਹਰ ਕਦਮ ਤੇ ਸ਼੍ਰੀਮਤ ਲੈਣੀ ਹੀ ਹੈ ਪ੍ਰੰਤੂ ਕਿਸੇ ਦੀ
ਤਕਦੀਰ ਵਿਚ ਨਹੀਂ ਹੈ ਤਾਂ ਫਿਰ ਮਤ ਤੇ ਚਲਦੇ ਨਹੀਂ ਹਨ। ਬਾਬਾ ਨੇ ਸਮਝਾਇਆ ਹੈ ਕਿਸੇ ਨੂੰ ਵੀ ਆਪਣੀ
ਕੁਝ ਅਕਲ ਹੋਵੇ, ਰਾਏ ਹੋਵੇ ਤਾਂ ਬਾਬਾ ਨੂੰ ਭੇਜ ਦੇਵੋ। ਬਾਬਾ ਜਾਣਦੇ ਹਨ ਕੌਣ - ਕੌਣ ਰਾਏ ਦੇਣ ਦੇ
ਲਾਇਕ ਹਨ। ਨਵੇਂ - ਨਵੇਂ ਬੱਚੇ ਨਿਕਲਦੇ ਰਹਿੰਦੇ ਹਨ। ਬਾਬਾ ਤੇ ਜਾਣਦੇ ਹਨ ਨਾ ਕਿਹੜੇ - ਕਿਹੜੇ
ਚੰਗੇ ਬੱਚੇ ਹਨ। ਦੁਕਾਨਦਾਰਾਂ ਨੂੰ ਵੀ ਰਾਏ ਨਿਕਾਲਣੀ ਚਾਹੀਦੀ ਹੈ - ਇਵੇਂ ਯਤਨ ਕਰੋ ਜੋ ਬਾਪ ਦਾ
ਪਰਿਚੈ ਮਿਲੇ। ਦੁਕਾਨ ਵਿੱਚ ਵੀ ਸਾਰਿਆਂ ਨੂੰ ਯਾਦ ਕਰਵਾਉਂਦੇ ਰਹੋ। ਭਾਰਤ ਵਿੱਚ ਜਦੋਂ ਸਤਯੁਗ ਸੀ
ਤਾਂ ਇੱਕ ਧਰਮ ਸੀ। ਇਸ ਵਿੱਚ ਨਾਰਾਜ਼ ਹੋਣ ਦੀ ਤਾਂ ਕੋਈ ਗੱਲ ਹੀ ਨਹੀਂ ਹੈ। ਸਭ ਦਾ ਇੱਕ ਬਾਪ ਹੈ।
ਬਾਪ ਕਹਿੰਦੇ ਹਨ ਮਾਮੇਕਮ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋ ਜਾਣ। ਸਵਰਗ ਦੇ ਮਾਲਿਕ ਬਣ
ਜਾਵੋਗੇ! ਅੱਛਾ
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਸ਼੍ਰੀਮਤ ਤੇ
ਚੱਲ ਕੇ ਸਾਰੇ ਵਿਸ਼ਵ ਨੂੰ ਸਵਰਗ ਬਣਾਉਣ ਦੀ ਸੇਵਾ ਕਰਨੀ ਹੈ, ਬਹੁਤਿਆਂ ਨੂੰ ਆਪ ਸਮਾਨ ਬਣਾਉਣਾ ਹੈ।
ਆਸੁਰੀ ਮਤ ਤੋਂ ਆਪਣੀ ਸੰਭਾਲ ਕਰਨੀ ਹੈ।
2. ਯਾਦ ਦੀ ਮਿਹਨਤ ਨਾਲ
ਆਤਮਾ ਨੂੰ ਸਤੋਪ੍ਰਧਾਨ ਬਨਾਉਣਾ ਹੈ। ਸੁਦਾਮਾ ਮਿਸਲ ਜੋ ਵੀ ਚਾਵਲ ਮੁੱਠੀ ਹਨ ਉਹ ਸਭ ਸਫ਼ਲ ਕਰ ਆਪਣੀਆਂ
ਸਰਵ ਕਾਮਨਾਵਾਂ ਸਿੱਧ ਕਰਨੀਆਂ ਹਨ।
ਵਰਦਾਨ:-
ਇੱਕ ਬਾਪ ਦੂਸਰਾ ਨਾ ਕੋਈ - ਇਸ ਦ੍ਰਿੜ੍ਹ ਸੰਕਲਪ ਦਵਾਰਾ ਅਵਿਨਾਸ਼ੀ , ਅਮਰ ਭਵ
ਜੋ ਬੱਚੇ ਇਹ ਦ੍ਰਿੜ੍ਹ
ਸੰਕਲਪ ਕਰਦੇ ਹਨ ਕਿ ਇੱਕ ਬਾਪ ਦੂਸਰਾ ਨਾ ਕੋਈ … ਉਸਦੀ ਸਥਿਤੀ ਖੁਦ ਅਤੇ ਸਹਿਜ ਇਕਰਸ ਹੋ ਜਾਂਦੀ
ਹੈ। ਇਸ ਦ੍ਰਿੜ੍ਹ ਸੰਕਲਪ ਨਾਲ ਸਰਵ ਸੰਬੰਧਾਂ ਦੀ ਅਵਿਨਾਸ਼ੀ ਤਾਰ ਜੁੜ ਜਾਂਦੀ ਹੈ ਅਤੇ ਉਹਨਾਂ ਨੂੰ
ਸਦਾ ਅਵਿਨਾਸ਼ੀ ਭਵ, ਅਮਰ ਭਵ ਦਾ ਵਰਦਾਨ ਮਿਲ ਜਾਂਦਾ ਹੈ। ਦ੍ਰਿੜ੍ਹ ਸੰਕਲਪ ਕਰਨ ਨਾਲ ਪੁਰਸ਼ਾਰਥ ਵਿੱਚ
ਵੀ ਵਿਸ਼ੇਸ਼ ਰੂਪ ਤੋਂ ਲਿਫ਼ਟ ਮਿਲਦੀ ਹੈ। ਜਿਸਨਾਲ ਇਕ ਬਾਪ ਨਾਲ ਸਰਵ ਸੰਬੰਧ ਹਨ ਉਹਨਾਂ ਨੂੰ ਸਰਵ
ਪ੍ਰਾਪਤੀਆਂ ਖੁਦ ਹੋ ਜਾਂਦੀਆਂ ਹਨ।
ਸਲੋਗਨ:-
ਸੋਚਣਾ -ਬੋਲਣਾ
ਅਤੇ ਕਰਨਾ ਤਿੰਨਾਂ ਨੂੰ ਇੱਕ ਸਮਾਨ ਬਣਾਓ - ਉਦੋਂ ਕਹਾਂਗੇ ਸਰਵੋਤਮ ਪੁਰਸ਼ਾਰਥੀ।
ਅਵਿਅਕਤ ਇਸ਼ਾਰੇ :-
ਸਹਿਜਯੋਗੀ ਬਣਨਾ ਹੈ ਤਾਂ ਪਰਮਾਤਮ ਪਿਆਰ ਦੇ ਅਨੁਭਵੀ ਬਣੋ
ਜਿਸ ਸਮੇਂ ਜਿਸ ਸੰਬੰਧ
ਦੀ ਜ਼ਰੂਰਤ ਹੋਵੇ, ਉਸੀ ਸੰਬੰਧ ਨਾਲ ਭਗਵਾਨ ਨੂੰ ਆਪਣਾ ਬਣਾ ਲਵੋ। ਦਿਲ ਨਾਲ ਕਹੋ ਮੇਰਾ ਬਾਬਾ, ਅਤੇ
ਬਾਬਾ ਕਹਿਣ ਮੇਰੇ ਬੱਚੇ, ਇਸੀ ਸਨੇਹ ਦੇ ਸਾਗਰ ਵਿੱਚ ਸਮਾ ਜਾਓ। ਇਹ ਸਨੇਹ ਛਤਰਛਾਇਆ ਦਾ ਕੰਮ ਕਰਦਾ
ਹੈ, ਇਸਦੇ ਅੰਦਰ ਮਾਇਆ ਆ ਨਹੀਂ ਸਕਦੀ, ਇਹ ਹੀ ਸਹਿਜਯੋਗੀ ਬਣਨ ਦਾ ਸਾਧਨ ਹੈ।