28.04.25 Punjabi Morning Murli Om Shanti BapDada Madhuban
ਮਿੱਠੇ ਬੱਚੇ:- "ਮਿੱਠੇ
ਬੱਚੇ :- ਤੁਹਾਡਾ ਪਿਆਰ ਅਵਿਨਾਸ਼ੀ ਸ਼ਰੀਰਾਂ ਨਾਲ ਨਹੀਂ ਹੋਣਾ ਚਾਹੀਦਾ, ਇੱਕ ਵਿਦੇਹੀ ਨਾਲ ਪਿਆਰ ਕਰੋ,
ਦੇਹ ਨੂੰ ਵੇਖਦੇ ਹੋਏ ਨਹੀਂ ਵੇਖੋ"
ਪ੍ਰਸ਼ਨ:-
ਬੁੱਧੀ ਨੂੰ
ਸਵੱਛ ਬਣਾਉਣ ਦਾ ਪੁਰਸ਼ਾਰਥ ਕੀ ਹੈ? ਸਵੱਛ ਬੁੱਧੀ ਦੀ ਨਿਸ਼ਾਨੀ ਕੀ ਹੋਵੇਗੀ?
ਉੱਤਰ:-
ਦੇਹੀ - ਅਭਿਮਾਨੀ
ਬਣਨ ਨਾਲ ਹੀ ਬੁੱਧੀ ਸਵੱਛ ਬਣਦੀ ਹੈ। ਅਜਿਹੇ ਦੇਹੀ - ਅਭਿਮਾਨੀ ਬੱਚੇ ਆਪਣੇ ਨੂੰ ਆਤਮਾ ਸਮਝ ਇੱਕ
ਬਾਪ ਨਾਲ ਪਿਆਰ ਕਰਣਗੇ। ਬਾਪ ਤੋਂ ਹੀ ਸੁਣਨਗੇ। ਲੇਕਿਨ ਜੋ ਮੂੜਮਤੀ ਹਨ ਉਹ ਦੇਹ ਨੂੰ ਪਿਆਰ ਕਰਦੇ
ਹਨ, ਦੇਹ ਨੂੰ ਹੀ ਸ਼ਿੰਗਾਰਦੇ ਰਹਿੰਦੇ ਹਨ।
ਓਮ ਸ਼ਾਂਤੀ
ਓਮ ਸ਼ਾਂਤੀ ਕਿਸਨੇ ਕਿਹਾ ਅਤੇ ਕਿਸਨੇ ਸੁਣਿਆ? ਦੂਸਰੇ ਸਤਿਸੰਗਾਂ ਵਿੱਚ ਤੇ ਜਿਗਿਆਸੂ ਸੁਣਦੇ ਹਨ।
ਮਹਾਤਮਾ ਜਾਂ ਗੁਰੂ ਆਦਿ ਨੇ ਸੁਣਾਇਆ ਇਵੇਂ ਕਹਿਣਗੇ। ਇੱਥੇ ਪ੍ਰਮਾਤਮਾ ਨੇ ਸੁਣਾਇਆ ਅਤੇ ਆਤਮਾ ਨੇ
ਸੁਣਿਆ। ਨਵੀਂ ਗੱਲ ਹੈ ਨਾ। ਦੇਹੀ - ਅਭਿਮਾਨੀ ਹੋਣਾ ਪਵੇ। ਕਈ ਇੱਥੇ ਵੀ ਦੇਹ - ਅਭਿਮਾਨੀ ਹੋਕੇ
ਬੈਠਦੇ ਹਨ। ਤੁਹਾਨੂੰ ਬੱਚਿਆਂ ਨੂੰ ਦੇਹੀ - ਅਭਿਮਾਨੀ ਹੋਕੇ ਬੈਠਣਾ ਚਾਹੀਦਾ ਹੈ। ਮੈਂ ਆਤਮਾ ਇਸ
ਸ਼ਰੀਰ ਵਿੱਚ ਵਿਰਾਜਮਾਨ ਹਾਂ। ਸ਼ਿਵਬਾਬਾ ਸਾਨੂੰ ਸਮਝਾਉਂਦੇ ਹਨ, ਇਹ ਬੁੱਧੀ ਵਿੱਚ ਚੰਗੀ ਤਰ੍ਹਾਂ ਯਾਦ
ਰਹਿਣਾ ਚਾਹੀਦਾ ਹੈ। ਮੇਰਾ ਆਤਮਾ ਦਾ ਕੁਨੈਕਸ਼ਨ ਹੈ ਪ੍ਰਮਾਤਮਾ ਦੇ ਨਾਲ। ਪ੍ਰਮਾਤਮਾ ਆਕੇ ਇਸ ਸ਼ਰੀਰ
ਦੁਆਰਾ ਸੁਣਾਉਂਦੇ ਹਨ, ਇਹ ਦਲਾਲ ਹੋ ਗਿਆ। ਤੁਹਾਨੂੰ ਸਮਝਾਉਣ ਵਾਲਾ ਉਹ ਹੈ। ਇਨ੍ਹਾਂ ਨੂੰ ਵੀ ਵਰਸਾ
ਉਹ ਦਿੰਦੇ ਹਨ। ਤਾਂ ਬੁੱਧੀ ਉਸ ਵਲ ਜਾਣੀ ਚਾਹੀਦੀ ਹੈ। ਸਮਝੋ ਬਾਪ ਦੇ 5 - 7 ਬੱਚੇ ਹਨ, ਉਨ੍ਹਾਂ
ਦਾ ਬੁੱਧੀਯੋਗ ਬਾਪ ਵਲ ਰਹੇਗਾ ਨਾ ਕਿਉਂਕਿ ਬਾਪ ਤੋਂ ਵਰਸਾ ਮਿਲਣਾ ਹੈ। ਭਰਾ ਤੋਂ ਵਰਸਾ ਨਹੀਂ ਮਿਲਦਾ।
ਵਰਸਾ ਸਦਾ ਬਾਪ ਤੋਂ ਮਿਲਦਾ ਹੈ। ਆਤਮਾ ਨੂੰ ਆਤਮਾ ਤੋਂ ਵਰਸਾ ਨਹੀਂ ਮਿਲਦਾ। ਤੁਸੀਂ ਜਾਣਦੇ ਹੋ ਆਤਮਾ
ਦੇ ਰੂਪ ਵਿੱਚ ਅਸੀਂ ਸਭ ਭਾਈ- ਭਾਈ ਹਾਂ। ਸਾਡਾ ਸਭ ਆਤਮਾਵਾਂ ਦਾ ਕੁਨੈਕਸ਼ਨ ਇੱਕ ਪਰਮਪਿਤਾ ਪ੍ਰਮਾਤਮਾ
ਦੇ ਨਾਲ ਹੈ। ਉਹ ਕਹਿੰਦੇ ਹਨ ਮਾਮੇਕਮ ਯਾਦ ਕਰੋ। ਮੇਰੇ ਇੱਕ ਨਾਲ ਹੀ ਪ੍ਰੀਤ ਰੱਖੋ। ਰਚਨਾ ਦੇ ਨਾਲ
ਨਾ ਰੱਖੋ। ਦੇਹੀ - ਅਭਿਮਾਨੀ ਬਣੋ। ਮੇਰੇ ਸਿਵਾਏ ਹੋਰ ਕਿਸੇ ਦੇਹਧਾਰੀ ਨੂੰ ਯਾਦ ਕਰਦੇ ਹੋ ਤਾਂ ਇਸ
ਨੂੰ ਕਿਹਾ ਜਾਂਦਾ ਹੈ ਦੇਹ - ਅਭਿਮਾਨ। ਭਾਵੇਂ ਇਹ ਦੇਹਧਾਰੀ ਤੁਹਾਡੇ ਸਾਮ੍ਹਣੇ ਹਨ ਪਰ ਤੁਸੀਂ ਇਨ੍ਹਾਂ
ਨੂੰ ਨਹੀਂ ਵੇਖੋ। ਬੁੱਧੀ ਵਿੱਚ ਯਾਦ ਉਨ੍ਹਾਂ ਦੀ ਰਹਿਣੀ ਚਾਹੀਦੀ ਹੈ। ਉਹ ਤਾਂ ਸਿਰਫ ਕਹਿਣ ਮਾਤਰ
ਭਰਾ - ਭਰਾ ਕਹਿ ਦਿੰਦੇ ਹਨ, ਹੁਣ ਤੁਸੀਂ ਜਾਣਦੇ ਹੋ ਕਿ ਅਸੀਂ ਆਤਮਾ ਹਾਂ ਪਰਮਪਿਤਾ ਪ੍ਰਮਾਤਮਾ ਦੀ
ਸੰਤਾਨ ਹਾਂ। ਵਰਸਾ ਪ੍ਰਮਾਤਮਾ ਬਾਪ ਤੋਂ ਮਿਲਦਾ ਹੈ। ਉਹ ਬਾਪ ਕਹਿੰਦੇ ਹਨ ਤੁਹਾਡਾ ਲਵ ਮੇਰੇ ਇੱਕ
ਨਾਲ ਹੋਣਾ ਚਾਹੀਦਾ ਹੈ। ਮੈਂ ਹੀ ਖੁਦ ਆਕੇ ਤੁਹਾਡੀ ਆਤਮਾਵਾਂ ਦੀ ਆਪਣੇ ਨਾਲ ਸਗਾਈ ਕਰਵਾਉਂਦਾ ਹਾਂ।
ਦੇਹਧਾਰੀ ਨਾਲ ਸਗਾਈ ਨਹੀਂ ਹੈ। ਹੋਰ ਜੋ ਵੀ ਸਬੰਧ ਹਨ ਉਹ ਦੇਹ ਦੇ, ਇਥੋਂ ਦੇ ਸਬੰਧ ਹਨ। ਇਸ ਵਕਤ
ਤੁਸੀਂ ਦੇਹੀ - ਅਭਿਮਾਨੀ ਬਣਨਾ ਹੈ। ਅਸੀਂ ਆਤਮਾ ਬਾਪ ਤੋਂ ਸੁਣਦੇ ਹਾਂ, ਬੁੱਧੀ ਬਾਪ ਵਲ ਜਾਣੀ
ਚਾਹੀਦੀ ਹੈ। ਬਾਪ ਇਨ੍ਹਾਂ ਦੇ ਬਾਜੂ ਵਿੱਚ ਬੈਠ ਸਾਨੂੰ ਨਾਲੇਜ ਦਿੰਦੇ ਹਨ। ਉਸਨੇ ਸ਼ਰੀਰ ਦਾ ਲੋਨ
ਲਿਆ ਹੋਇਆ ਹੈ। ਆਤਮਾ ਇਸ ਸ਼ਰੀਰ ਰੂਪੀ ਘਰ ਵਿੱਚ ਆਕੇ ਪਾਰਟ ਵਜਾਉਂਦੀ ਹੈ। ਜਿਵੇਂਕਿ ਉਹ ਆਪਣੇ ਆਪ
ਨੂੰ ਅੰਡਰ ਹਾਊਸ ਅਰੈਸਟ ਕਰ ਦਿੰਦੀ ਹੈ - ਪਾਰਟ ਵਜਾਉਣ ਦੇ ਲਈ। ਹੈ ਤਾਂ ਫ੍ਰੀ। ਪ੍ਰੰਤੂ ਇਸ ਵਿੱਚ
ਪ੍ਰਵੇਸ਼ ਕਰ ਆਪਣੇ ਨੂੰ ਇਸ ਘਰ ਵਿੱਚ ਬੰਦ ਕਰ ਪਾਰਟ ਵਜਾਉਂਦੀ ਹੈ। ਆਤਮਾ ਹੀ ਇੱਕ ਸ਼ਰੀਰ ਛੱਡ ਦੂਜਾ
ਲੈਂਦੀ ਹੈ, ਪਾਰਟ ਵਜਾਉਂਦੀ ਹੈ। ਇਸ ਵਕਤ ਜੋ ਜਿਨਾਂ ਦੇਹੀ - ਅਭਿਮਾਨੀ ਰਹਿਣਗੇ ਉਨਾਂ ਉੱਚ ਪਦ
ਪਾਉਣਗੇ। ਬਾਬਾ ਦੇ ਸ਼ਰੀਰ ਨਾਲ ਵੀ ਤੁਹਾਡਾ ਪਿਆਰ ਨਹੀਂ ਹੋਣਾ ਚਾਹੀਦਾ। ਰਿੰਚਕ ਮਾਤਰ ਵੀ ਨਹੀਂ। ਇਹ
ਸ਼ਰੀਰ ਤੇ ਕਿਸੇ ਕੰਮ ਦਾ ਨਹੀਂ ਹੈ। ਮੈਂ ਇਸ ਸ਼ਰੀਰ ਵਿਚ ਪ੍ਰਵੇਸ਼ ਕਰਦਾ ਹਾਂ, ਸਿਰਫ ਤੁਹਾਨੂੰ
ਸਮਝਾਉਣ ਦੇ ਲਈ। ਇਹ ਹੈ ਰਾਵਣ ਦਾ ਰਾਜ, ਪਰਾਇਆ ਦੇਸ਼। ਰਾਵਣ ਨੂੰ ਜਲਾਉਂਦੇ ਹਨ ਪਰ ਸਮਝਦੇ ਨਹੀਂ ਹਨ।
ਚਿੱਤਰ ਆਦਿ ਜੋ ਵੀ ਬਣਾਉਂਦੇ ਹਨ ਉਨ੍ਹਾਂਨੂੰ ਜਾਣਦੇ ਨਹੀਂ ਹਨ। ਬਿਲਕੁਲ ਮੂੜਮਤੀ ਹਨ। ਰਾਵਣ ਰਾਜ
ਵਿੱਚ ਸਾਰੇ ਮੂੜ੍ਮਤੀ ਹੋ ਜਾਂਦੇ ਹਨ। ਦੇਹ- ਅਭਿਮਾਨ ਹੈ ਨਾ। ਤੁੱਛ ਬੁੱਧੀ ਬਣ ਗਏ ਹਨ। ਬਾਪ ਕਹਿੰਦੇ
ਹਨ ਮੂੜਮਤੀ ਜੋ ਹੋਣਗੇ, ਉਹ ਦੇਹ ਨੂੰ ਯਾਦ ਕਰਦੇ ਰਹਿਣਗੇ, ਦੇਹ ਨਾਲ ਪਿਆਰ ਰੱਖਣਗੇ। ਸਵੱਛ ਬੁੱਧੀ
ਜੋ ਹੋਣਗੇ ਉਹ ਤੇ ਆਪਣੇ ਨੂੰ ਆਤਮਾ ਸਮਝ ਪ੍ਰਮਾਤਮਾ ਨੂੰ ਯਾਦ ਕਰ ਪ੍ਰਮਾਤਮਾ ਤੋਂ ਸੁਣਦੇ ਰਹਿਣਗੇ,
ਇਸ ਵਿੱਚ ਹੀ ਮਿਹਨਤ ਹੈ। ਇਹ ਤਾਂ ਬਾਪ ਦਾ ਰਥ ਹੈ। ਬਹੁਤਿਆਂ ਦਾ ਇਨ੍ਹਾਂ ਨਾਲ ਪਿਆਰ ਹੋ ਜਾਂਦਾ
ਹੈ। ਜਿਵੇਂ ਹੁਸੈਨ ਦਾ ਘੋੜਾ ਉਸਨੂੰ ਕਿੰਨਾ ਸਜਾਂਦੇ ਹਨ। ਹੁਣ ਮਹਿਮਾ ਤੇ ਹੁਸੈਨ ਦੀ ਹੈ ਨਾ। ਘੋੜੇ
ਦੀ ਤੇ ਨਹੀਂ। ਜ਼ਰੂਰ ਮਨੁੱਖ ਦੇ ਤਨ ਵਿੱਚ ਹੁਸੈਨ ਦੀ ਆਤਮਾ ਆਈ ਹੋਵੇਗੀ ਨਾ। ਉਹ ਇਨ੍ਹਾਂ ਗੱਲਾਂ
ਨੂੰ ਨਹੀਂ ਸਮਝਦੇ। ਹੁਣ ਇਸਨੂੰ ਕਿਹਾ ਜਾਂਦਾ ਹੈ ਰਾਜਸਵ ਅਸ਼ਵਮੇਘ ਅਵਿਨਾਸ਼ੀ ਰੁਦ੍ਰ ਗਿਆਨ ਯੱਗ। ਅਸ਼ਵ
ਨਾਮ ਸੁਣਕੇ ਉਨ੍ਹਾਂ ਨੇ ਫਿਰ ਘੋੜਾ ਸਮਝ ਲਿਆ ਹੈ, ਉਨ੍ਹਾਂ ਨੂੰ ਸਵਾਹਾ ਕਰਦੇ ਹਨ। ਇਹ ਸਭ ਕਹਾਣੀਆਂ
ਹਨ ਭਗਤੀ ਮਾਰਗ ਦੀਆਂ। ਹੁਣ ਤੁਹਾਨੂੰ ਹਸੀਨ ਬਣਾਉਣ ਵਾਲਾ ਮੁਸਾਫ਼ਿਰ ਤਾਂ ਇਹ ਹੈ ਨਾ।
ਹੁਣ ਤੁਸੀਂ ਜਾਣਦੇ ਹੋ ਅਸੀਂ ਪਹਿਲੇ ਗੋਰੇ ਸੀ ਫਿਰ ਸਾਂਵਰੇ ਬਣੇ ਹਾਂ। ਜੋ ਵੀ ਆਤਮਾਵਾਂ ਪਹਿਲੇ -
ਪਹਿਲੇ ਆਉਂਦੀਆਂ ਹਨ ਤਾਂ ਪਹਿਲੇ ਸਤੋਪ੍ਰਧਾਨ ਹਨ, ਫਿਰ ਸਤੋ, ਰਜੋ, ਤਮੋ ਵਿੱਚ ਆਉਂਦੀਆਂ ਹਨ। ਬਾਪ
ਆਕੇ ਸਭਨੂੰ ਹਸੀਨ ( ਸੁੰਦਰ ) ਬਣਾ ਦਿੰਦੇ ਹਨ। ਜੋ ਵੀ ਧਰਮ ਸਥਾਪਨ ਅਰਥ ਆਉੰਦੇ ਹਨ, ਉਹ ਸਭ ਹਸੀਨ
ਆਤਮਾਵਾਂ ਹੁੰਦੀਆਂ ਹਨ, ਬਾਦ ਵਿੱਚ ਕਾਮ ਚਿਤਾ ਤੇ ਬੈਠ ਕਾਲੀਆਂ ਹੋ ਜਾਂਦੀਆਂ ਹਨ। ਪਹਿਲੇ ਸੁੰਦਰ
ਫਿਰ ਸ਼ਾਮ ਬਣਦੀਆਂ ਹਨ। ਇਹ ਨੰਬਰਵਨ ਵਿੱਚ ਪਹਿਲੇ - ਪਹਿਲੇ ਆਉਂਦੇ ਹਨ ਤਾਂ ਸਭਤੋਂ ਜ਼ਿਆਦਾ ਸੁੰਦਰ
ਬਣਦੇ ਹਨ। ਇਨ੍ਹਾਂ (ਲਕਸ਼ਮੀ - ਨਾਰਾਇਣ ) ਵਰਗਾ ਨੈਚੁਰਲ ਸੁੰਦਰ ਤਾਂ ਕੋਈ ਹੋ ਨਹੀਂ ਸਕਦਾ। ਇਹ
ਗਿਆਨ ਦੀ ਗੱਲ ਹੈ। ਭਾਵੇਂ ਕ੍ਰਿਸ਼ਚਨ ਲੋਕੀ ਭਾਰਤਵਾਸੀਆਂ ਨਾਲੋਂ ਸੁੰਦਰ ( ਗੋਰੇ ) ਹਨ ਕਿਉਂਕਿ ਉਸ
ਪਾਸੇ ਦੇ ਰਹਿਣ ਵਾਲੇ ਹਨ ਪ੍ਰੰਤੂ ਸਤਿਯੁਗ ਵਿੱਚ ਤਾਂ ਨੈਚੁਰਲ ਬਿਊਟੀ ਹੈ। ਆਤਮਾ ਅਤੇ ਸ਼ਰੀਰ ਦੋਵੇਂ
ਸੋਹਣੇ ਹਨ। ਇਸ ਵਕਤ ਸਭ੍ ਪਤਿਤ ਸਾਂਵਰੇ ਹਨ। ਫਿਰ ਬਾਪ ਆਕੇ ਸਭਨੂੰ ਸੁੰਦਰ ਬਣਾਉਂਦੇ ਹਨ। ਪਹਿਲੇ
ਸਤੋਪ੍ਰਧਾਨ ਪਵਿੱਤਰ ਹੁੰਦੇ ਹਨ ਫਿਰ ਉਤਰਦੇ - ਉਤਰਦੇ ਕਾਮ ਚਿਤਾ ਤੇ ਬੈਠ ਕਾਲੇ ਹੋ ਜਾਂਦੇ ਹਨ।
ਹੁਣ ਬਾਪ ਆਇਆ ਹੈ ਸਭ ਆਤਮਾਵਾਂ ਨੂੰ ਪਵਿੱਤਰ ਬਣਾਉਣ। ਬਾਪ ਨੂੰ ਯਾਦ ਕਰਨ ਨਾਲ ਹੀ ਤੁਸੀਂ ਪਾਵਨ ਬਣ
ਜਾਵੋਗੇ। ਤਾਂ ਯਾਦ ਕਰਨਾ ਹੈ ਇੱਕ ਨੂੰ। ਦੇਹਧਾਰੀ ਨਾਲ ਪ੍ਰੀਤ ਨਹੀਂ ਰੱਖਣੀ ਹੈ। ਬੁੱਧੀ ਵਿੱਚ ਇਹ
ਰਹੇ ਕਿ ਅਸੀਂ ਇੱਕ ਬਾਪ ਦੇ ਹਾਂ, ਉਹ ਹੀ ਸਭ ਕੁਝ ਹੈ। ਇਨ੍ਹਾਂ ਅੱਖਾਂ ਨਾਲ ਵੇਖਣ ਵਾਲੇ ਜੋ ਵੀ ਹਨ
ਉਹ ਸਭ ਵਿਨਾਸ਼ ਹੋ ਜਾਣਗੇ। ਇਹ ਅੱਖਾਂ ਵੀ ਖਤਮ ਹੋ ਜਾਣਗੀਆਂ। ਪਰਮਪਿਤਾ ਪ੍ਰਮਾਤਮਾ ਨੂੰ ਤਾਂ
ਤ੍ਰਿਨੇਤ੍ਰੀ ਕਿਹਾ ਜਾਂਦਾ ਹੈ। ਇਨ੍ਹਾਂ ਨੂੰ ਗਿਆਨ ਦਾ ਤੀਜਾ ਨੇਤ੍ਰ ਹੈ। ਤ੍ਰਿਨੇਤ੍ਰੀ,
ਤ੍ਰਿਕਾਲਦਰਸ਼ੀ, ਤ੍ਰਿਲੋਕੀਨਾਥ ਇਹ ਟਾਈਟਲ ਉਨ੍ਹਾਂ ਨੂੰ ਮਿਲੇ ਹਨ। ਹੁਣ ਤੁਹਾਨੂੰ ਤਿੰਨਾਂ ਲੋਕਾਂ
ਦਾ ਗਿਆਨ ਹੈ ਫਿਰ ਇਹ ਗੁੰਮ ਹੋ ਜਾਂਦਾ ਹੈ, ਜਿਨ੍ਹਾਂ ਵਿੱਚ ਗਿਆਨ ਹੈ ਉਹ ਹੀ ਆਕੇ ਦਿੰਦੇ ਹਨ।
ਤੁਹਾਨੂੰ ਬਾਪ 84 ਜਨਮਾਂ ਦਾ ਗਿਆਨ ਸੁਣਾਉਂਦੇ ਹਨ। ਬਾਪ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝੋ। ਮੈਂ
ਇਸ ਸ਼ਰੀਰ ਵਿੱਚ ਪ੍ਰਵੇਸ਼ ਕਰਕੇ ਆਇਆ ਹਾਂ ਤੁਹਾਨੂੰ ਪਾਵਨ ਬਣਾਉਣ। ਮੈਨੂੰ ਯਾਦ ਕਰਨ ਨਾਲ ਹੀ ਪਾਵਨ
ਬਣੋਗੇ ਹੋਰ ਕਿਸੇ ਨੂੰ ਯਾਦ ਕੀਤਾ ਤਾਂ ਸਤੋਪ੍ਰਧਾਨ ਬਣ ਨਹੀਂ ਸਕੋਗੇ। ਪਾਪ ਕੱਟਣਗੇ ਨਹੀ ਤਾਂ
ਕਹਿਣਗੇ ਵਿਨਾਸ਼ਕਾਲੇ ਵਪ੍ਰੀਤ ਬੁੱਧੀ ਵਿਸ਼ਯੰਤੀ। ਮਨੁੱਖ ਤਾਂ ਬਹੁਤ ਅੰਧਸ਼ਰਧਾ ਵਿੱਚ ਹਨ। ਦੇਹਧਾਰੀਆਂ
ਵਿੱਚ ਹੀ ਮੋਹ ਰੱਖਦੇ ਹਨ। ਹੁਣ ਤੁਹਾਨੂੰ ਦੇਹੀ - ਅਭਿਮਾਨੀ ਬਣਨਾ ਹੈ। ਇੱਕ ਵਿੱਚ ਹੀ ਮੋਹ ਰੱਖਣਾ
ਹੈ। ਦੂਸਰੇ ਕਿਸੇ ਵਿੱਚ ਮੋਹ ਹੈ ਤਾਂ ਗੋਇਆ ਵਿਪ੍ਰੀਤ ਬੁੱਧੀ ਹਨ। ਬਾਪ ਕਿਨ੍ਹਾਂ ਸਮਝਾਉਂਦੇ ਹਨ
ਮੈਨੂੰ ਬਾਪ ਨੂੰ ਹੀ ਯਾਦ ਕਰੋ ਇਸ ਵਿੱਚ ਹੀ ਮਿਹਨਤ ਹੈ। ਤੁਸੀਂ ਕਹਿੰਦੇ ਵੀ ਹੋ ਸਾਨੂੰ ਪਤਿਤਾਂ
ਨੂੰ ਆਕੇ ਪਾਵਨ ਬਣਾਓ। ਬਾਪ ਹੀ ਪਾਵਨ ਬਣਾਉਂਦੇ ਹਨ। ਤੁਹਾਨੂੰ ਬੱਚਿਆਂ ਨੂੰ 84 ਜਨਮ ਦੀ ਹਿਸਟ੍ਰੀ
- ਜੋਗ੍ਰਾਫੀ ਬਾਪ ਹੀ ਸਮਝਾਉਂਦੇ ਹਨ। ਉਹ ਤੇ ਸਹਿਜ ਹੈ ਨਾ। ਬਾਕੀ ਯਾਦ ਦੀ ਹੀ ਡਿਫਿਕਲਟ ਤੋਂ
ਡਿਫਿਕਲਟ ਸਬਜੈਕਟ ਹੈ। ਬਾਪ ਦੇ ਨਾਲ ਯੋਗ ਰੱਖਣ ਵਿੱਚ ਕੋਈ ਵੀ ਹੁਸ਼ਿਆਰ ਨਹੀਂ ਹੈ।
ਜੋ ਬੱਚੇ ਯਾਦ ਵਿੱਚ ਹੁਸ਼ਿਆਰ ਨਹੀਂ ਉਹ ਜਿਵੇਂ ਪੰਡਿਤ ਹਨ। ਗਿਆਨ ਵਿੱਚ ਭਾਵੇਂ ਕਿੰਨੇ ਵੀ ਹੁਸ਼ਿਆਰ
ਹਨ, ਯਾਦ ਵਿੱਚ ਨਹੀਂ ਰਹਿੰਦੇ ਤਾਂ ਉਹ ਪੰਡਿਤ ਹਨ। ਬਾਬਾ ਪੰਡਿਤ ਦੀ ਇੱਕ ਕਹਾਣੀ ਸੁਣਾਉਂਦੇ ਹਨ
ਨਾ। ਜਿਸਨੂੰ ਸੁਣਾਇਆ ਉਹ ਤੇ ਪਰਮਾਤਮਾ ਨੂੰ ਯਾਦ ਕਰ ਪਾਰ ਹੋ ਗਿਆ। ਪੰਡਿਤ ਦਾ ਦ੍ਰਿਸ਼ਟਾਂਤ ਵੀ
ਤੁਹਾਡੇ ਲਈ ਹੈ। ਬਾਪ ਨੂੰ ਤੁਸੀਂ ਯਾਦ ਕਰੋ ਤਾਂ ਪਾਰ ਹੋ ਜਾਵੋਗੇ। ਸਿਰਫ ਮੁਰਲੀ ਵਿੱਚ ਤਿੱਖੇ
ਹੋਣਗੇ ਤਾਂ ਪਾਰ ਜਾ ਨਹੀਂ ਸੱਕਣਗੇ। ਯਾਦ ਦੇ ਸਿਵਾਏ ਵਿਕਰਮ ਵਿਨਾਸ਼ ਨਹੀਂ ਹੋਣਗੇ। ਇਹ ਸਭ
ਦ੍ਰਿਸ਼ਟਾਂਤ ਬਣਾਏ ਹਨ। ਬਾਪ ਬੈਠ ਅਸਲ ਤਰ੍ਹਾਂ ਸਮਝਾਉਂਦੇ ਹਨ। ਉਨ੍ਹਾਂ ਨੂੰ ਨਿਸ਼ਚੇ ਬੈਠ ਗਿਆ ਹੈ।
ਇੱਕ ਹੀ ਗੱਲ ਫੜ੍ਹ ਲਈ ਕਿ ਪ੍ਰਮਾਤਮਾ ਨੂੰ ਯਾਦ ਕਰਨ ਨਾਲ ਪਾਰ ਹੋ ਜਾਵਾਂਗੇ। ਸਿਰਫ ਗਿਆਨ ਹੋਵੇਗਾ,
ਯੋਗ ਨਹੀਂ ਤਾਂ ਉੱਚ ਪਦ ਪਾ ਨਹੀਂ ਸਕੋਗੇ। ਅਜਿਹੇ ਬਹੁਤ ਹਨ, ਯਾਦ ਵਿਚ ਨਹੀਂ ਰਹਿੰਦੇ, ਮੂਲ ਗੱਲ
ਹੈ ਹੀ ਯਾਦ ਦੀ। ਬਹੁਤ ਚੰਗੀ - ਚੰਗੀ ਸਰਵਿਸ ਕਰਨ ਵਾਲੇ ਹਨ, ਪ੍ਰੰਤੂ ਬੁੱਧੀਯੋਗ ਠੀਕ ਨਹੀਂ ਹੋਵੇਗਾ
ਤਾਂ ਫਸ ਜਾਣਗੇ। ਯੋਗ ਵਾਲਾ ਕਦੇ ਦੇਹ - ਅਭਿਮਾਨ ਵਿੱਚ ਨਹੀਂ ਫਸੇਗਾ, ਅਸ਼ੁੱਧ ਸੰਕਲਪ ਨਹੀਂ ਆਉਣਗੇ।
ਯਾਦ ਵਿੱਚ ਕੱਚਾ ਹੋਵੇਗਾ ਤਾਂ ਤੂਫ਼ਾਨ ਆਉਣਗੇ। ਯੋਗ ਨਾਲ ਕਰਮਿੰਦਰੀਆਂ ਬਿਲਕੁਲ ਵਸ ਵਿੱਚ ਹੋ
ਜਾਂਦੀਆਂ ਹਨ। ਬਾਪ ਰਾਈਟ ਅਤੇ ਰਾਂਗ ਨੂੰ ਸਮਝਣ ਦੀ ਬੁੱਧੀ ਵੀ ਦਿੰਦੇ ਹਨ। ਹੋਰਾਂ ਦੀ ਦੇਹ ਵੱਲ
ਬੁੱਧੀ ਜਾਣ ਨਾਲ ਵਿਪ੍ਰੀਤ ਬੁੱਧੀ ਵਿਸ਼ਯੰਤੀ ਹੋ ਜਾਣਗੇ। ਗਿਆਨ ਵੱਖ ਹੈ, ਯੋਗ ਵੱਖ ਹੈ। ਯੋਗ ਨਾਲ
ਹੈਲਥ, ਗਿਆਨ ਨਾਲ ਵੈਲਥ ਮਿਲਦੀ ਹੈ। ਯੋਗ ਨਾਲ ਸ਼ਰੀਰ ਦੀ ਉਮਰ ਵਧਦੀ ਹੈ, ਆਤਮਾ ਤੇ ਛੋਟੀ- ਵੱਡੀ
ਹੁੰਦੀ ਨਹੀਂ। ਆਤਮਾ ਕਹੇਗੀ ਮੇਰੇ ਸ਼ਰੀਰ ਦੀ ਉਮਰ ਵੱਡੀ ਹੁੰਦੀ ਹੈ। ਹੁਣ ਉਮਰ ਛੋਟੀ ਹੈ ਫਿਰ
ਅੱਧਾਕਲਪ ਦੇ ਲਈ ਸ਼ਰੀਰ ਦੀ ਉਮਰ ਵੱਡੀ ਹੋ ਜਾਵੇਗੀ। ਅਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਜਾਵਾਂਗੇ।
ਆਤਮਾ ਪਵਿੱਤਰ ਬਣਦੀ ਹੈ, ਸਾਰਾ ਮਦਾਰ ਆਤਮਾ ਦੇ ਪਵਿੱਤਰ ਬਣਨ ਦਾ ਹੈ। ਪਵਿੱਤਰ ਨਹੀਂ ਬਣੋਗੇ ਤਾਂ
ਪਦ ਵੀ ਨਹੀਂ ਪਾਵੋਗੇ।
ਮਾਇਆ ਚਾਰਟ ਰੱਖਣ ਵਿੱਚ ਬੱਚਿਆਂ ਨੂੰ ਸੁਸਤ ਬਣਾ ਦਿੰਦੀ ਹੈ। ਬੱਚਿਆਂ ਨੂੰ ਯਾਦ ਦੀ ਯਾਤ੍ਰਾ ਦਾ
ਚਾਰਟ ਬਹੁਤ ਸ਼ੌਂਕ ਨਾਲ ਰੱਖਣਾ ਚਾਹੀਦਾ ਹੈ। ਵੇਖਣਾ ਚਾਹੀਦਾ ਹੈ ਕਿ ਅਸੀਂ ਬਾਪ ਨੂੰ ਯਾਦ ਕਰਦੇ ਹਾਂ
ਜਾਂ ਕਿਸੇ ਹੋਰ ਮਿੱਤਰ - ਸਬੰਧੀ ਆਦਿ ਵਲ ਬੁੱਧੀ ਜਾਂਦੀ ਹੈ। ਸਾਰੇ ਦਿਨ ਵਿੱਚ ਯਾਦ ਕਿਸਦੀ ਰਹੀ,
ਕਿੰਨਾ ਸਮਾਂ ਖਰਾਬ ਕੀਤਾ? ਆਪਣਾ ਚਾਰਟ ਰੱਖਣਾ ਚਾਹੀਦਾ ਹੈ। ਪ੍ਰੰਤੂ ਕਿਸੇ ਵਿੱਚ ਤਾਕਤ ਨਹੀਂ ਹੈ
ਜੋ ਚਾਰਟ ਰੈਗੂਲਰ ਰੱਖ ਸਕੇ। ਕੋਈ ਵਿਰਲਾ ਰੱਖ ਸਕਦੇ ਹਨ। ਮਾਇਆ ਪੂਰਾ ਚਾਰਟ ਰੱਖਣ ਨਹੀਂ ਦਿੰਦੀ
ਹੈ। ਇੱਕਦਮ ਸੁਸਤ ਬਣਾ ਦਿੰਦੀ ਹੈ। ਚੁਸਤੀ ਨਿਕਲ ਜਾਂਦੀ ਹੈ। ਬਾਪ ਕਹਿੰਦੇ ਹਨ ਮਾਮੇਕਮ ਯਾਦ ਕਰੋ।
ਮੈਂ ਤੇ ਸਭ ਆਸ਼ਿਕਾਂ ਦਾ ਮਸ਼ੂਕ ਹਾਂ। ਤਾਂ ਮਸ਼ੂਕ ਨੂੰ ਯਾਦ ਕਰਨਾ ਚਾਹੀਦਾ ਹੈ। ਮਸ਼ੂਕ ਬਾਪ ਕਹਿੰਦੇ
ਹਨ ਤੁਸੀਂ ਅੱਧਾਕਲਪ ਯਾਦ ਕੀਤਾ ਹੈ, ਹੁਣ ਮੈਂ ਕਹਿੰਦਾ ਹਾਂ, ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼
ਜੋ ਜਾਣ। ਅਜਿਹਾ ਬਾਪ ਜੋ ਸੁੱਖ ਦੇਣ ਵਾਲਾ ਹੈ, ਕਿੰਨਾ ਯਾਦ ਕਰਨਾ ਚਾਹੀਦਾ ਹੈ। ਹੋਰ ਤਾਂ ਸਭ ਦੁੱਖ
ਦੇਣ ਵਾਲੇ ਹਨ। ਉਹ ਕੋਈ ਕੰਮ ਆਉਣ ਵਾਲੇ ਨਹੀਂ ਹਨ। ਅੰਤ ਵੇਲੇ ਇੱਕ ਪ੍ਰਮਾਤਮਾ ਬਾਪ ਹੀ ਕੰਮ ਆਉਂਦਾ
ਹੈ। ਅੰਤ ਦਾ ਸਮਾਂ ਇੱਕ ਹੱਦ ਦਾ ਹੁੰਦਾ ਹੈ, ਇੱਕ ਬੇਹੱਦ ਦਾ ਹੁੰਦਾ ਹੈ।
ਬਾਪ ਸਮਝਾਉਂਦੇ ਹਨ ਚੰਗੀ ਤਰ੍ਹਾਂ ਯਾਦ ਕਰਦੇ ਰਹੋਗੇ ਤਾਂ ਅਕਾਲੇ ਮ੍ਰਿਤੂ ਨਹੀਂ ਹੋਵੇਗੀ ਤੁਹਾਨੂੰ
ਅਮਰ ਬਣਾ ਦਿੰਦਾ ਹਾਂ। ਪਹਿਲੇ ਤਾਂ ਬਾਪ ਦੇ ਨਾਲ ਪ੍ਰੀਤ ਬੁੱਧੀ ਚਾਹੀਦੀ ਹੈ। ਕਿਸੇ ਦੇ ਵੀ ਸ਼ਰੀਰ
ਦੇ ਨਾਲ ਪ੍ਰੀਤ ਹੋਵੇਗੀ ਤਾਂ ਡਿੱਗ ਜਾਵੋਗੇ। ਫੇਲ੍ਹ ਹੋ ਜਾਵੋਗੇ। ਚੰਦ੍ਰਵੰਸ਼ੀ ਵਿੱਚ ਚਲੇ ਜਾਵੋਗੇ।
ਸ੍ਵਰਗ ਸਤਿਯੁਗੀ ਸੂਰਜਵੰਸ਼ੀ ਰਾਜਾਈ ਨੂੰ ਹੀ ਕਿਹਾ ਜਾਂਦਾ ਹੈ। ਤ੍ਰੇਤਾ ਨੂੰ ਵੀ ਸ੍ਵਰਗ ਨਹੀਂ
ਕਹਾਂਗੇ। ਜਿਵੇਂ ਦਵਾਪਰ ਅਤੇ ਕਲਯੁਗ ਹੈ ਤਾਂ ਕਲਯੁਗ ਨੂੰ ਰੌਰਵ ਨਰਕ, ਤਮੋਪ੍ਰਧਾਨ ਕਿਹਾ ਜਾਂਦਾ
ਹੈ। ਦਵਾਪਰ ਨੂੰ ਇੰਨਾ ਨਹੀਂ ਕਹਾਂਗੇ ਫਿਰ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨ ਦੇ ਲਈ ਯਾਦ ਚਾਹੀਦੀ
ਹੈ। ਆਪ ਵੀ ਸਮਝਦੇ ਹਨ ਸਾਡੀ ਫਲਾਣੇ ਨਾਲ ਬਹੁਤ ਪ੍ਰੀਤ ਹੈ, ਉਸਦੇ ਆਧਾਰ ਬਿਨਾ ਸਾਡਾ ਕਲਿਆਣ ਨਹੀਂ
ਹੋਵੇਗਾ। ਹੁਣ ਅਜਿਹੀ ਹਾਲਤ ਵਿੱਚ ਜੇਕਰ ਮਰ ਜਾਈਏ ਤਾਂ ਕੀ ਹੋਵੇਗਾ। ਵਿਨਾਸ਼ਕਾਲੇ ਵਿਪ੍ਰੀਤ ਬੁੱਧੀ
ਵਿਸ਼ਯੰਤੀ। ਧੂਲਛਾਂਈ ਪਦ ਪਾ ਲਵੋਗੇ।
ਅੱਜਕਲ ਦੁਨੀਆਂ ਵਿੱਚ ਫੈਸ਼ਨ ਦੀ ਵੀ ਬੜੀ ਮੁਸੀਬਤ ਹੈ। ਆਪਣੇ ਤੇ ਆਸ਼ਿਕ ਕਰਨ ਦੇ ਲਈ ਸ਼ਰੀਰ ਨੂੰ ਕਿੰਨਾ
ਟਿਪਟਾਪ ਕਰਦੇ ਹਨ। ਹੁਣ ਬਾਪ ਕਹਿੰਦੇ ਹਨ ਬੱਚੇ ਕਿਸੇ ਦੇ ਵੀ ਨਾਮ ਰੂਪ ਵਿੱਚ ਨਾ ਫਸੋ। ਲਕਸ਼ਮੀ-
ਨਾਰਾਇਣ ਦੀ ਡਰੈਸ ਵੇਖੋ ਕਿਵ਼ੇਂ ਰਾਇਲ ਹੈ। ਉਹ ਹੈ ਹੀ ਸ਼ਿਵਾਲਿਆ, ਇਸ ਨੂੰ ਕਿਹਾ ਜਾਂਦਾ ਹੈ
ਵੇਸ਼ਾਲਿਆ। ਇਨ੍ਹਾਂ ਦੇਵਤਿਆਂ ਦੇ ਅੱਗੇ ਜਾਕੇ ਕਹਿੰਦੇ ਹਨ ਅਸੀਂ ਵੇਸ਼ਾਲਿਆ ਦੇ ਰਹਿਣ ਵਾਲੇ ਹਾਂ।
ਅੱਜਕਲ ਤੇ ਫੈਸ਼ਨ ਦੀ ਅਜਿਹੀ ਮੁਸੀਬਤ ਹੈ, ਸਭ ਦੀ ਨਜ਼ਰ ਚਲੀ ਜਾਂਦੀ ਹੈ, ਫਿਰ ਪਕੜਕੇ ਭਜਾ ਲੈ ਜਾਂਦੇ
ਹਨ। ਸਤਿਯੁਗ ਵਿੱਚ ਤਾਂ ਕਾਇਦੇਸਿਰ ਚਲਨ ਹੁੰਦੀ ਹੈ। ਉੱਥੇ ਤਾਂ ਨੈਚੁਰਲ ਬਿਊਟੀ ਹੈ ਨਾ। ਅੰਧਸ਼ਰਧਾ
ਦੀ ਗੱਲ ਨਹੀਂ। ਇੱਥੇ ਤਾਂ ਵੇਖਣ ਨਾਲ ਦਿਲ ਲਗ ਜਾਂਦੀ ਫਿਰ ਹੋਰ ਧਰਮ ਵਾਲਿਆਂ ਨਾਲ ਵੀ ਸ਼ਾਦੀ ਕਰ
ਲੈਂਦੇ ਹਨ। ਹੁਣ ਤੁਹਾਡੀ ਹੈ ਈਸ਼ਵਰੀਏ ਬੁੱਧੀ, ਪਥਰਬੁੱਧੀ ਤੋਂ ਪਾਰਸਬੁੱਧੀ ਬਾਪ ਤੋਂ ਸਿਵਾਏ ਕੋਈ
ਬਣਾ ਨਹੀਂ ਸਕਦਾ। ਉਹ ਹੈ ਹੀ ਰਾਵਣ ਸੰਪਰਦਾਇ। ਤੁਸੀਂ ਹੁਣ ਰਾਮ ਸੰਪਰਦਾਇ ਬਣੇ ਹੋ। ਪਾਂਡਵ ਅਤੇ
ਕੌਰਵ ਇੱਕ ਹੀ ਸੰਪਰਦਾਇ ਦੇ ਸਨ, ਬਾਕੀ ਯਾਦਵ ਹਨ ਯੂਰੋਪਵਾਸੀ। ਗੀਤਾ ਤੋਂ ਕੋਈ ਵੀ ਨਹੀਂ ਸਮਝਦੇ ਕਿ
ਯਾਦਵ ਯੂਰੋਪਵਾਸੀ ਹਨ। ਉਹ ਤੇ ਯਾਦਵ ਸੰਪਰਦਾਇ ਵੀ ਇੱਥੇ ਕਹਿ ਦਿੰਦੇ ਹਨ। ਬਾਪ ਬੈਠ ਸਮਝਾਉਂਦੇ ਹਨ
ਯਾਦਵ ਹਨ ਯੂਰੋਪਵਾਸੀ, ਜਿਨ੍ਹਾਂ ਨੇ ਆਪਣੇ ਵਿਨਾਸ਼ ਦੇ ਲਈ ਇਹ ਮੂਸਲ ਆਦਿ ਬਣਾਏ ਹਨ। ਪਾਂਡਵਾਂ ਦੀ
ਜਿੱਤ ਹੁੰਦੀ ਹੈ, ਉਹ ਜਾਕੇ ਸ੍ਵਰਗ ਦੇ ਮਾਲਿਕ ਬਣਨਗੇ। ਪ੍ਰਮਾਤਮਾ ਹੀ ਆਕੇ ਸ੍ਵਰਗ ਦੀ ਸਥਾਪਨਾ ਕਰਦੇ
ਹਨ। ਸ਼ਾਸਤਰਾਂ ਵਿੱਚ ਤੇ ਵਿਖਾਇਆ ਹੈ ਪਾਂਡਵ ਗੱਲ ਮਰੇ ਫਿਰ ਕੀ ਹੋਇਆ? ਕੁਝ ਵੀ ਸਮਝ ਨਹੀਂ।
ਪੱਥਰਬੁੱਧੀ ਹਨ ਨਾ। ਡਰਾਮੇ ਦੇ ਰਾਜ਼ ਨੂੰ ਜ਼ਰਾ ਵੀ ਕੋਈ ਜਾਣਦੇ ਹੀ ਨਹੀਂ। ਬਾਬਾ ਦੇ ਕੋਲ ਬੱਚੇ
ਆਉਂਦੇ ਹਨ, ਕਹਿੰਦਾ ਹਾਂ ਭਾਵੇਂ ਜ਼ੇਵਰ ਆਦਿ ਪਾਓ। ਕਹਿੰਦੇ ਹਨ ਬਾਬਾ ਇੱਥੇ ਜੇਵਰ ਸ਼ੋਭਦੇ ਨਹੀਂ ਹਨ!
ਪਤਿਤ ਆਤਮਾ, ਪਤਿਤ ਸ਼ਰੀਰ ਨੂੰ ਜੇਵਰ ਕੀ ਸ਼ੋਭਣਗੇ! ਉੱਥੇ ਤਾਂ ਅਸੀਂ ਇਨ੍ਹਾਂ ਜੇਵਰਾਂ ਆਦਿ ਨਾਲ ਸਜੇ
ਰਹਾਂਗੇ। ਅਥਾਹ ਧਨ ਹੁੰਦਾ ਹੈ। ਸਭ ਸੁੱਖੀ - ਸੁੱਖੀ ਰਹਿੰਦੇ ਹਨ। ਭਾਵੇਂ ਉੱਥੇ ਫੀਲ ਹੁੰਦਾ ਹੈ ਇਹ
ਰਾਜਾ ਹੈ, ਅਸੀਂ ਪ੍ਰਜਾ ਹਾਂ। ਪ੍ਰੰਤੂ ਦੁੱਖ ਦੀ ਗੱਲ ਨਹੀਂ। ਇੱਥੇ ਅਨਾਜ਼ ਆਦਿ ਨਹੀਂ ਮਿਲਦਾ ਹੈ,
ਤਾਂ ਮਨੁੱਖ ਦੁੱਖੀ ਹੁੰਦੇ ਹਨ। ਉੱਥੇ ਤਾਂ ਸਭ ਕੁਝ ਮਿਲਦਾ ਹੈ। ਦੁੱਖ ਅੱਖਰ ਮੂੰਹ ਤੋਂ ਨਿਕਲੇਗਾ
ਹੀ ਨਹੀਂ। ਨਾਮ ਹੀ ਹੈ ਸ੍ਵਰਗ। ਯੂਰੋਪੀਅਨ ਲੋਕੀ ਉਸ ਨੂੰ ਪੈਰਾਡਾਇਜ ਕਹਿੰਦੇ ਹਨ। ਸਮਝਦੇ ਹਨ ਗੋਡ
- ਗੋਡੇਜ਼ ਰਹਿੰਦੇ ਸੀ ਇਸਲਈ ਉਨ੍ਹਾਂ ਦੇ ਚਿੱਤਰ ਵੀ ਬਹੁਤ ਖਰੀਦਦੇ ਹਨ। ਪ੍ਰੰਤੂ ਉਹ ਸ੍ਵਰਗ ਫਿਰ
ਕਿੱਥੇ ਗਿਆ - ਇਹ ਕਿਸੇ ਨੂੰ ਪਤਾ ਨਹੀਂ ਹੈ। ਤੁਸੀਂ ਹੁਣ ਜਾਣਦੇ ਹੋ ਇਹ ਚੱਕਰ ਕਿਵ਼ੇਂ ਫਿਰਦਾ ਹੈ।
ਨਵੀਂ ਸੋ ਪੁਰਾਣੀ, ਪੁਰਾਣੀ ਸੋ ਫਿਰ ਨਵੀਂ ਦੁਨੀਆਂ ਬਣਦੀ ਹੈ। ਦੇਹੀ - ਅਭਿਮਾਨੀ ਬਣਨ ਵਿੱਚ ਫਿਰ
ਬੜੀ ਮਿਹਨਤ ਹੈ। ਤੁਸੀਂ ਦੇਹੀ - ਅਭਿਮਾਨੀ ਬਣਨ ਨਾਲ ਇਨ੍ਹਾਂ ਅਨੇਕ ਬਿਮਾਰੀਆਂ ਆਦਿ ਤੋਂ ਛੁੱਟ
ਸਕੋਗੇ। ਬਾਪ ਨੂੰ ਯਾਦ ਕਰਨ ਨਾਲ ਉੱਚ ਪਦ ਪਾ ਲਵੋਗੇ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ
ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਕਿਸੇ ਵੀ
ਦੇਹਧਾਰੀ ਨੂੰ ਆਪਣਾ ਆਧਾਰ ਨਹੀਂ ਬਣਾਉਣਾ ਹੈ। ਸ਼ਰੀਰਾਂ ਨਾਲ ਪ੍ਰੀਤ ਨਹੀਂ ਰੱਖਣੀ ਹੈ। ਦਿਲ ਦੀ
ਪ੍ਰੀਤ ਇੱਕ ਬਾਪ ਨਾਲ ਰੱਖਣੀ ਹੈ। ਕਿਸੇ ਦੇ ਨਾਮ ਰੂਪ ਵਿੱਚ ਨਹੀਂ ਫੱਸਣਾ ਹੈ।
2. ਯਾਦ ਦਾ ਚਾਰਟ ਸ਼ੌਂਕ
ਨਾਲ ਰੱਖਣਾ ਹੈ, ਇਸ ਵਿੱਚ ਸੁਸਤ ਨਹੀਂ ਬਣਨਾ ਹੈ। ਚਾਰਟ ਵਿੱਚ ਵੇਖਣਾ ਹੈ - ਮੇਰੀ ਬੁੱਧੀ ਕਿਸ ਦੇ
ਵਲ ਜਾਂਦੀ ਹੈ? ਕਿੰਨਾ ਸਮਾਂ ਵੇਸਟ ਕਰਦੇ ਹਾਂ? ਸੁੱਖ ਦੇਣ ਵਾਲਾ ਬਾਪ ਕਿੰਨਾ ਵਕਤ ਯਾਦ ਰਹਿੰਦਾ
ਹੈ?
ਵਰਦਾਨ:-
ਗ੍ਰਹਿਸਤ ਵਿਵਹਾਰ ਅਤੇ ਈਸ਼ਵਰੀ ਵਿਵਹਾਰ ਦੋਵਾਂ ਦੀ ਸਮਾਨਤਾ ਦੀ ਸੰਪਨਤਾ ਦਵਾਰਾ ਸਦਾ ਹਲਕੇ ਅਤੇ ਸਫ਼ਲ
ਭਵ
ਸਭ ਬੱਚਿਆਂ ਨੂੰ ਸ਼ਰੀਰ
ਨਿਰਵਾਹ ਅਤੇ ਆਤਮ ਨਿਰਵਾਹ ਦੀ ਡਬਲ ਸੇਵਾ ਮਿਲੀ ਹੋਈ ਹੈ। ਪਰ ਦੋਵਾਂ ਹੀ ਸੇਵਾਵਾਂ ਵਿੱਚ ਸਮੇਂ ਦਾ,
ਸ਼ਕਤੀਆਂ ਦਾ ਸਮਾਨ ਅਟੇੰਸ਼ਨ ਚਾਹੀਦਾ ਹੈ। ਜੇਕਰ ਸ਼੍ਰੀਮਤ ਦਾ ਕੰਡਾ ਠੀਕ ਹੈ ਤਾਂ ਦੋਵੇਂ ਸਾਈਡ ਸਮਾਨ
ਹੋਣਗੇ। ਪਰ ਗ੍ਰਹਿਸਤ ਸ਼ਬਦ ਬੋਲਦੇ ਹੀ ਗ੍ਰਹਿਸਤੀ ਬਣ ਜਾਂਦੇ ਹੋ ਤਾਂ ਬਹਾਨੇ ਬਾਜ਼ੀ ਸ਼ੁਰੂ ਹੋ ਜਾਂਦੀ
ਹੈ ਇਸਲਈ ਨਹੀਂ ਟ੍ਰਸਟੀ ਹੋ, ਇਸ ਸਮ੍ਰਿਤੀ ਨਾਲ ਗ੍ਰਹਿਸਤ ਵਿਵਹਾਰ ਅਤੇ ਈਸ਼ਵਰੀ ਵਿਵਹਾਰ ਦੋਵਾਂ
ਵਿੱਚ ਸਮਾਨਤਾ ਰੱਖੋ ਤਾਂ ਸਦਾ ਹਲਕੇ ਅਤੇ ਸਫਲ ਰਹੋਗੇ।
ਸਲੋਗਨ:-
ਫਸਟ ਡਿਵਿਜਨ
ਵਿੱਚ ਆਉਣ ਦੇ ਲਈ ਕਰਮਇੰਦਰੀਆਂ ਜਿੱਤ, ਮਾਇਆਜਿੱਤ ਬਣੋ।
ਅਵਿਅਕਤ ਇਸ਼ਾਰੇ :-
ਕੰਮਬਾਇੰਡ ਰੂਪ ਦੀ ਸਮ੍ਰਿਤੀ ਨਾਲ ਸਦਾ ਵਿਜੇਈ ਬਣੋ
ਤੁਹਾਡੇ ਸ਼ਿਵ ਸ਼ਕਤੀ ਦੇ
ਕੰਮਬਾਇੰਡ ਰੂਪ ਦਾ ਯਾਦਗਾਰ ਸਦਾ ਪੂਜਿਆ ਜਾਂਦਾ ਹੈ। ਸ਼ਕਤੀ ਸ਼ਿਵ ਤੋਂ ਵੱਖ ਨਹੀਂ, ਸ਼ਿਵ ਸ਼ਕਤੀ ਤੋਂ
ਵੱਖ ਨਹੀਂ। ਇਵੇਂ ਕੰਮਬਾਇੰਡ ਵਿੱਚ ਰਹੋ। ਇਸੀ ਸਵਰੂਪ ਨੂੰ ਹੀ ਸਹਿਯੋਗੀ ਕਿਹਾ ਜਾਂਦਾ ਹੈ। ਯੋਗ
ਲਗਾਉਣ ਵਾਲੇ ਨਹੀਂ ਪਰ ਸਦਾ ਕੰਮਬਾਇੰਡ ਮਤਲਬ ਨਾਲ ਰਹਿਣ ਵਾਲੇ। ਜੋ ਵਾਇਦਾ ਹੈ ਕਿ ਨਾਲ ਰਹਿਣਗੇ,
ਨਾਲ ਜਿਊਣਗੇ, ਨਾਲ ਚੱਲਨਗੇ- ਇਹ ਵਾਇਆ ਪੱਕਾ ਯਾਦ ਰੱਖੋ