28.06.25 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਆਪਣੀ
ਉਣਤੀ ਦੇ ਲਈ ਰੋਜ ਰਾਤ ਸੌਣ ਤੋਂ ਪਹਿਲਾਂ ਆਪਣਾ ਪੋਤਾਮੇਲ ਵੇਖੋ, ਚੈਕ ਕਰੋ - ਅਸੀਂ ਸਾਰਾ ਦਿਨ
ਵਿੱਚ ਕਿਸੇ ਨੂੰ ਦੁਖ਼ ਤਾਂ ਨਹੀਂ ਦਿੱਤਾ?"
ਪ੍ਰਸ਼ਨ:-
ਮਹਾਨ
ਸੋਭਾਗਿਆਸ਼ਾਲੀ ਬੱਚਿਆਂ ਵਿੱਚ ਕਿਹੜੀ ਬਹਾਦੁਰੀ ਹੋਵੇਗੀ?
ਉੱਤਰ:-
ਜੋ ਮਹਾਨ
ਸੋਭਾਗਿਆਸ਼ਾਲੀ ਹਨ ਉਹ ਇਸਤ੍ਰੀ- ਪੁਰਸ਼ ਇਕੱਠੇ ਰਹਿੰਦੈ ਭਾਈ - ਭਾਈ ਹੋਕੇ ਰਹਿਣਗੇ। ਇਸਤ੍ਰੀ - ਪੁਰਸ਼
ਦਾ ਭਾਣ (ਅਹਿਸਾਸ ) ਨਹੀਂ ਹੋਵੇਗਾ। ਪੱਕੇ ਨਿਸ਼ਚੇਬੁੱਧੀ ਹੋਣਗੇ, ਮਹਾਨ ਸੋਭਾਗਿਆਸ਼ਾਲੀ ਬੱਚੇ ਝੱਟ
ਸਮਝ ਜਾਂਦੇ ਹਨ - ਅਸੀਂ ਵੀ ਸਟੂਡੈਂਟ, ਇਹ ਵੀ ਸਟੂਡੈਂਟ, ਭਾਈ - ਭੈਣ ਹੋ ਗਏ, ਪਰ ਇਹ ਬਹਾਦੁਰੀ
ਚੱਲ ਉਦੋਂ ਸਕਦੀ ਹੈ ਜਦੋਂ ਆਪਣੇ ਨੂੰ ਆਤਮਾ ਸਮਝਣ।
ਗੀਤ:-
ਮੁੱਖੜਾ ਵੇਖ ਲੈ
ਪ੍ਰਾਣੀ...
ਓਮ ਸ਼ਾਂਤੀ
ਇਹ ਗੱਲ ਰੋਜ਼ - ਰੋਜ਼ ਬਾਪ ਬੱਚਿਆਂ ਨੂੰ ਸਮਝਾਉਂਦੇ ਹਨ ਕਿ ਸੌਣ ਦੇ ਵਕ਼ਤ ਆਪਣਾ ਪੋਤਾਮੇਲ ਅੰਦਰ ਵੇਖੋ
ਕਿ ਕਿਸੇ ਨੂੰ ਦੁਖ਼ ਤੇ ਨਹੀਂ ਦਿੱਤਾ ਅਤੇ ਕਿੰਨਾ ਵਕ਼ਤ ਬਾਪ ਨੂੰ ਯਾਦ ਕੀਤਾ? ਮੂਲ ਗੱਲ ਇਹ ਹੈ।
ਗੀਤ ਵਿੱਚ ਵੀ ਕਹਿੰਦੇ ਹਨ ਆਪਣੇ ਅੰਦਰ ਵੇਖੋ - ਅਸੀਂ ਕਿੰਨਾ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣੇ
ਹਾਂ? ਸਾਰਾ ਦਿਨ ਕਿੰਨਾ ਵਕ਼ਤ ਯਾਦ ਕੀਤਾ ਆਪਣੇ ਮਿੱਠੇ ਬਾਪ ਨੂੰ? ਕਿਸੇ ਵੀ ਦੇਹਧਾਰੀ ਨੂੰ ਯਾਦ ਨਹੀਂ
ਕਰਨਾ ਹੈ। ਸਾਰੀਆਂ ਆਤਮਾਵਾਂ ਨੂੰ ਕਿਹਾ ਜਾਂਦਾ ਹੈ ਆਪਣੇ ਬਾਪ ਨੂੰ ਯਾਦ ਕਰੋ। ਹੁਣ ਵਾਪਿਸ ਜਾਣਾ
ਹੈ। ਕਿੱਥੇ ਜਾਣਾ ਹੈ? ਸ਼ਾਂਤੀਧਾਮ ਹੋਕੇ ਨਵੀਂ ਦੁਨੀਆਂ ਵਿੱਚ ਜਾਣਾ ਹੈ। ਇਹ ਤਾਂ ਪੁਰਾਣੀ ਦੁਨੀਆਂ
ਹੈ ਨਾ। ਜਦੋਂ ਬਾਪ ਆਵੇ ਤਾਂ ਹੀ ਤੇ ਸ੍ਵਰਗ ਦੇ ਦਰਵਾਜੇ ਖੁਲ੍ਹਣ। ਹੁਣ ਤੁਸੀਂ ਬੱਚੇ ਜਾਣਦੇ ਹੋ ਅਸੀਂ
ਸੰਗਮਯੁਗ ਤੇ ਬੈਠੇ ਹਾਂ। ਇਹ ਵੀ ਵੰਡਰ ਹੈ ਜੋ ਸੰਗਮਯੁਗ ਤੇ ਆਕੇ ਸਟੀਮਰ ਵਿੱਚ ਬੈਠ ਕੇ ਫਿਰ ਉਤਰ
ਜਾਂਦੇ ਹਨ। ਹੁਣ ਤੁਸੀ ਸੰਗਮਯੁਗ ਤੇ ਪੁਰਸ਼ੋਤਮ ਬਣਨ ਦੇ ਲਈ ਆਕੇ ਬੇੜੀ ਵਿੱਚ ਬੈਠੇ ਹੋ, ਪਾਰ ਜਾਣ
ਦੇ ਲਈ। ਫਿਰ ਪੁਰਾਣੀ ਕਲਯੁਗੀ ਦੁਨੀਆਂ ਤੋਂ ਦਿਲ ਹਟਾ ਲੈਣੀ ਹੁੰਦੀ ਹੈ। ਇਸ ਸ਼ਰੀਰ ਦਵਾਰਾ ਸਿਰ੍ਫ
ਪਾਰਟ ਵਜਾਉਣਾ ਹੁੰਦਾ ਹੈ। ਹੁਣ ਸਾਨੂੰ ਵਾਪਿਸ ਜਾਣਾ ਹੈ ਬੜੀ ਖੁਸ਼ੀ ਨਾਲ। ਮਨੁੱਖ ਮੁਕਤੀ ਦੇ ਲਈ
ਕਿੰਨਾ ਮੱਥਾ ਮਾਰਦੇ ਹਨ ਪਰ ਮੁਕਤੀ - ਜੀਵਨਮੁਕਤੀ ਦਾ ਅਰਥ ਨਹੀਂ ਸਮਝਦੇ ਹਨ। ਸ਼ਾਸਤਰਾਂ ਦੇ ਅੱਖਰ
ਸਿਰ੍ਫ ਸੁਣੇ ਹੋਏ ਹਨ ਪ੍ਰੰਤੂ ਉਹ ਕੀ ਚੀਜ਼ ਹੈ, ਕੌਣ ਦਿੰਦੇ ਹਨ, ਕਦੋਂ ਦਿੰਦੇ ਹਨ, ਇਹ ਕੁਝ ਵੀ ਪਤਾ
ਨਹੀਂ ਹੈ। ਤੁਸੀ ਬੱਚੇ ਜਾਣਦੇ ਹੋ ਬਾਬਾ ਆਉਂਦੇ ਹਨ ਮੁਕਤੀ - ਜੀਵਨਮੁਕਤੀ ਦਾ ਵਰਸਾ ਦੇਣ ਦੇ ਲਈ।
ਉਹ ਵੀ ਕੋਈ ਇੱਕ ਵਾਰ ਥੋੜ੍ਹੀ ਨਾ, ਕਈ ਵਾਰ। ਅਨੰਤ ਵਾਰੀ ਤੁਸੀੰ ਮੁਕਤੀ ਤੋਂ ਜੀਵਨਮੁਕਤੀ ਫਿਰ
ਜੀਵਨਬੰਧ ਵਿੱਚ ਆਏ ਹੋ। ਤੁਹਾਨੂੰ ਹੁਣ ਇਹ ਸਮਝ ਆਈ ਹੈ ਕਿ ਅਸੀਂ ਆਤਮਾਵਾਂ ਹਾਂ, ਬਾਬਾ ਸਾਨੂੰ
ਬੱਚਿਆਂ ਨੂੰ ਸਿੱਖਿਆ ਬਹੁਤ ਦਿੰਦੇ ਹਨ। ਤੁਸੀ ਭਗਤੀਮਾਰਗ ਵਿੱਚ ਦੁਖ਼ ਵਿੱਚ ਯਾਦ ਕਰਦੇ ਸੀ, ਪਰੰਤੂ
ਪਹਿਚਾਣਦੇ ਨਹੀਂ ਸੀ। ਹੁਣ ਮੈਂ ਤੁਹਾਨੂੰ ਪਹਿਚਾਣ ਦਿੱਤੀ ਹੈ ਕਿ ਕਿਵ਼ੇਂ ਮੈਨੂੰ ਯਾਦ ਕਰੋ ਤਾਂ
ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਹੁਣ ਤੱਕ ਕਿੰਨੇ ਵਿਕਰਮ ਹੋਏ ਹਨ ਉਹ ਆਪਣਾ ਪੋਤਾਮੇਲ ਰੱਖਣ ਨਾਲ ਪਤਾ
ਚੱਲੇਗਾ। ਜੋ ਸਰਵਿਸ ਵਿੱਚ ਲੱਗੇ ਰਹਿੰਦੇ ਹਨ ਉਨ੍ਹਾਂ ਨੂੰ ਪਤਾ ਲੱਗਦਾ ਹੈ, ਬੱਚਿਆਂ ਨੂੰ ਸਰਵਿਸ
ਦਾ ਚਾਅ ਹੁੰਦਾ ਹੈ। ਆਪਸ ਵਿੱਚ ਮਿਲਕੇ ਸਲਾਹ ਕਰ ਨਿਕਲਦੇ ਹਨ ਸਰਵਿਸ ਤੇ, ਮਨੁੱਖਾਂ ਦੀ ਜੀਵਨ ਹੀਰੇ
ਵਰਗਾ ਬਣਾਉਣ। ਇਹ ਕਿੰਨਾ ਪੁੰਨ ਦਾ ਕੰਮ ਹੈ। ਇਸ ਵਿੱਚ ਖਰਚੇ ਆਦਿ ਦੀ ਵੀ ਕੋਈ ਗੱਲ ਨਹੀਂ। ਸਿਰ੍ਫ
ਹੀਰੇ ਵਰਗਾ ਬਣਨ ਦੇ ਲਈ ਬਾਪ ਨੂੰ ਯਾਦ ਕਰਨਾ ਹੈ। ਪੁਖ਼ਰਾਜ ਪਰੀ, ਸਬਜ਼ਪਰੀ ਵੀ ਜੋ ਨਾਮ ਹਨ, ਉਹ ਤੁਸੀ
ਹੋ। ਜਿਨ੍ਹਾਂ ਯਾਦ ਵਿੱਚ ਰਹੋਗੇ ਉਨਾਂ ਹੀਰੇ ਵਰਗਾ ਬਣ ਜਾਵੋਗੇ। ਕੋਈ ਮਾਣਿਕ ਵਰਗਾ, ਕੋਈ ਪੁਖ਼ਰਾਜ
ਵਰਗਾ ਬਣਨਗੇ। 9 ਰਤਨ ਹੁੰਦੇ ਹਨ ਨਾ। ਕੋਈ ਗ੍ਰਹਿਚਾਰੀ ਹੁੰਦੀ ਹੈ ਤਾਂ ਨੌਂ ਰਤਨ ਦੀ ਮੁੰਦਰੀ
ਪਾਉਂਦੇ ਹਨ। ਭਗਤੀਮਾਰਗ ਵਿੱਚ ਬਹੁਤ ਟੋਟਕੇ ਦਿੰਦੇ ਹਨ। ਇੱਥੇ ਤਾਂ ਸਭ ਧਰਮ ਵਾਲਿਆਂ ਦੇ ਲਈ ਇੱਕ
ਹੀ ਟੋਟਕਾ ਹੈ - ਮਨਮਨਾਭਵ ਕਿਉਂਕਿ ਗੌਡ ਇਜ਼ ਵਨ। ਮਨੁੱਖ ਤੋੰ ਦੇਵਤਾ ਬਣਨ ਜਾਂ ਮੁਕਤੀ - ਜੀਵਨਮੁਕਤੀ
ਪਾਉਣ ਦੀ ਤਦਬੀਰ ਇੱਕ ਹੀ ਹੈ, ਸਿਰ੍ਫ ਬਾਪ ਨੂੰ ਯਾਦ ਕਰਨਾ ਹੈ, ਤਕਲੀਫ਼ ਦੀ ਕੋਈ ਗੱਲ ਨਹੀਂ। ਸੋਚਣਾ
ਚਾਹੀਦਾ ਹੈ ਕਿ ਮੈਨੂੰ ਯਾਦ ਕਿਓੰ ਨਹੀਂ ਰਹਿੰਦੀ। ਸਾਰਾ ਦਿਨ ਵਿੱਚ ਇਨ੍ਹਾਂ ਥੋੜ੍ਹਾ ਕਿਓੰ ਯਾਦ
ਕੀਤਾ? ਜਦੋਂ ਇਸ ਯਾਦ ਨਾਲ ਅਸੀਂ ਏਵਰਹੈਲਦੀ ਨਿਰੋਗੀ ਬਣਾਂਗੇ ਤਾਂ ਕਿਓੰ ਨਾ ਆਪਣਾ ਚਾਰਟ ਰੱਖ ਉਨਤੀ
ਨੂੰ ਪਾਈਏ। ਬਹੁਤ ਹਨ ਜੋ ਦੋ - ਚਾਰ ਦਿਨ ਚਾਰਟ ਰੱਖ ਫਿਰ ਭੁੱਲ ਜਾਂਦੇ ਹਨ। ਕਿਸੇ ਨੂੰ ਵੀ ਸਮਝਾਉਣਾ
ਬਹੁਤ ਸਹਿਜ ਹੁੰਦਾ ਹੈ। ਨਵੀਂ ਦੁਨੀਆਂ ਨੂੰ ਸਤਿਯੁਗ, ਪੁਰਾਣੀ ਨੂੰ ਕਲਯੁਗ ਕਿਹਾ ਜਾਂਦਾ ਹੈ।
ਕਲਯੁਗ ਬਦਲ ਸਤਿਯੁਗ ਹੋਵੇਗਾ। ਬਦਲੀ ਹੁੰਦਾ ਹੈ ਤਾਂ ਅਸੀਂ ਸਮਝਾ ਰਹੇ ਹਾਂ।
ਕਈਆਂ ਬੱਚਿਆਂ ਨੂੰ ਇਹ
ਵੀ ਪੱਕਾ ਨਿਸ਼ਚੇ ਨਹੀਂ ਹੈ ਕਿ ਇਹ ਉਹ ਹੀ ਨਿਰਾਕਾਰ ਬਾਪ ਸਾਨੂੰ ਬ੍ਰਹਮਾ ਤਨ ਵਿੱਚ ਆਕੇ ਪੜ੍ਹਾ ਰਹੇ
ਹਨ। ਅਰੇ ਬ੍ਰਾਹਮਣ ਹਨ ਨਾ। ਬ੍ਰਹਮਾਕੁਮਾਰ - ਕੁਮਾਰੀਆਂ ਕਹਾਉਂਦੇ ਹਨ, ਉਸਦਾ ਅਰਥ ਹੀ ਕੀ ਹੈ, ਵਰਸਾ
ਕਿਥੋਂ ਮਿਲੇਗਾ! ਅਡਾਪਸ਼ਨ ਉਦੋਂ ਹੁੰਦੀ ਹੈ ਜਦੋਂ ਕੁਝ ਪ੍ਰਾਪਤੀ ਹੁੰਦੀ ਹੈ। ਤੁਸੀ ਬ੍ਰਹਮਾ ਦੇ ਬੱਚੇ
ਬ੍ਰਹਮਾਕੁਮਾਰ - ਕੁਮਾਰੀ ਕਿਓੰ ਬਣੇ ਹੋ? ਸੱਚਮੁੱਚ ਬਣੇ ਹੋ ਜਾਂ ਇਸ ਵਿੱਚ ਵੀ ਕੋਈ ਸੰਨਸ਼ੇ ਹੋ
ਜਾਂਦਾ ਹੈ। ਜੋ ਮਹਾਨ ਸੋਭਾਗਿਆਸ਼ਾਲੀ ਬੱਚੇ ਹਨ ਉਹ ਇਸਤ੍ਰੀ ਪੁਰਸ਼ ਨਾਲ ਰਹਿੰਦੇ ਭਾਈ - ਭਾਈ ਹੋਕੇ
ਰਹਿਣਗੇ। ਇਸਤ੍ਰੀ - ਪੁਰਸ਼ ਦਾ ਅਹਿਸਾਸ ਨਹੀਂ ਹੋਵੇਗਾ। ਪੱਕੇ ਨਿਸ਼ਚੇਬੁੱਧੀ ਨਹੀਂ ਹਨ ਤਾਂ ਇਸਤ੍ਰੀ
- ਪੁਰਸ਼ ਦੀ ਦ੍ਰਿਸ਼ਟੀ ਬਦਲਣ ਵਿੱਚ ਵੀ ਸਮਾਂ ਲਗਦਾ ਹੈ। ਮਹਾਨ ਸੋਭਾਗਿਆਸ਼ਾਲੀ ਬੱਚੇ ਝੱਟ ਸਮਝ ਜਾਂਦੇ
ਹਨ - ਅਸੀਂ ਵੀ ਸਟੂਡੈਂਟ, ਇਹ ਵੀ ਸਟੂਡੇੰਟ ਭਾਈ - ਭੈਣ ਹੋ ਗਏ। ਇਹ ਬਹਾਦੁਰੀ ਚੱਲ ਤਾਂ ਸਕਦੀ ਹੈ
ਜਦੋ ਆਪਣੇ ਨੂੰ ਆਤਮਾ ਸਮਝਣ। ਆਤਮਾਵਾਂ ਤਾਂ ਸਭ ਭਾਈ - ਭਾਈ ਹਨ, ਫਿਰ ਬ੍ਰਹਮਾਕੁਮਾਰ - ਕੁਮਾਰੀਆਂ
ਬਣਨ ਨਾਲ ਭਾਈ - ਭੈਣ ਹੋ ਜਾਂਦੇ ਹਨ। ਕੋਈ ਤਾਂ ਬੰਧਨਮੁਕਤ ਵੀ ਹਨ, ਤਾਂ ਵੀ ਕੁਝ ਨਾ ਕੁਝ ਬੁੱਧੀ
ਜਾਂਦੀ ਹੈ। ਕਰਮਾਤੀਤ ਅਵਸਥਾ ਹੋਣ ਵਿੱਚ ਸਮਾਂ ਲਗਦਾ ਹੈ। ਤੁਸੀਂ ਬੱਚਿਆਂ ਦੇ ਅੰਦਰ ਬਹੁਤ ਖੁਸ਼ੀ
ਰਹਿਣੀ ਚਾਹੀਦੀ ਹੈ। ਕੋਈ ਵੀ ਝੰਝਟ ਨਹੀਂ। ਅਸੀਂ ਆਤਮਾਵਾਂ ਹੁਣ ਬਾਬਾ ਦੇ ਕੋਲ ਜਾਂਦੇ ਹਾਂ ਪੁਰਾਣੇ
ਸ਼ਰੀਰ ਆਦਿ ਸਭ ਛੱਡਕੇ। ਅਸੀਂ ਕਿੰਨਾ ਪਾਰਟ ਵਜਾਇਆ ਹੈ। ਹੁਣ ਚਕ੍ਰ ਪੂਰਾ ਹੁੰਦਾ ਹੈ। ਇੰਵੇਂ - ਇੰਵੇਂ
ਆਪਣੇ ਨਾਲ ਗੱਲਾਂ ਕਰਨੀਆਂ ਹੁੰਦੀਆਂ ਹਨ। ਜਿਨ੍ਹਾਂ ਗੱਲਾਂ ਕਰਦੇ ਰਹੋਗੇ, ਉਨ੍ਹਾਂ ਖੁਸ਼ ਵੀ ਹੁੰਦੇ
ਰਹੋਗੇ ਅਤੇ ਆਪਣੀ ਨੂੰ ਵੀ ਵੇਖਦੇ ਰਹੋਗੇ - ਕਿਥੋਂ ਤੱਕ ਅਸੀਂ ਲਕਸ਼ਮੀ ਨਾਰਾਇਣ ਨੂੰ ਵਰਣ ਦੇ ਲਾਇਕ
ਬਣੇ ਹਾਂ? ਬੁੱਧੀ ਨਾਲ ਸਮਝਿਆ ਜਾਂਦਾ ਹੈ - ਹੁਣ ਥੋੜ੍ਹੇ ਜਿਹੇ ਸਮੇਂ ਵਿੱਚ ਪੁਰਾਣਾ ਸ਼ਰੀਰ ਛੱਡਣਾ
ਹੈ। ਤੁਸੀੰ ਐਕਟਰਸ ਵੀ ਹੋ ਨਾ। ਆਪਣੇ ਨੂੰ ਐਕਟਰਸ ਸਮਝਦੇ ਹੋ। ਪਹਿਲੋਂ ਨਹੀਂ ਸਮਝਦੇ ਸੀ, ਹੁਣ ਇਹ
ਨਾਲੇਜ ਮਿਲੀ ਹੈ ਤਾਂ ਅੰਦਰ ਵਿੱਚ ਬਹੁਤ ਖੁਸ਼ੀ ਰਹਿਣੀ ਚਾਹੀਦੀ ਹੈ। ਪੁਰਾਣੀ ਦੁਨੀਆਂ ਨਾਲ ਵੈਰਾਗ,
ਨਫ਼ਰਤ ਆਉਣੀ ਚਾਹੀਦੀ।
ਤੁਸੀੰ ਬੇਹੱਦ ਦੇ
ਸੰਨਿਆਸੀ, ਰਾਜਯੋਗੀ ਹੋ। ਇਸ ਪੁਰਾਣੇ ਸ਼ਰੀਰ ਦਾ ਵੀ ਬੁੱਧੀ ਤੋੰ ਸੰਨਿਆਸ ਕਰਨਾ ਹੈ। ਆਤਮਾ ਸਮਝਦੀ
ਹੈ - ਇਸ ਨਾਲ ਬੁੱਧੀ ਨਹੀਂ ਲਗਾਉਣੀ ਹੈ। ਬੁੱਧੀ ਨਾਲ ਇਸ ਪੁਰਾਣੀ ਦੁਨੀਆਂ, ਪੁਰਾਣੇ ਸ਼ਰੀਰ ਦਾ
ਸੰਨਿਆਸ ਕੀਤਾ ਹੈ। ਹੁਣ ਅਸੀਂ ਆਤਮਾਵਾਂ ਜਾਂਦੀਆਂ ਹਾਂ, ਜਾਕੇ ਬਾਪ ਨਾਲ ਮਿਲਾਂਗੇ। ਉਹ ਵੀ ਉਦੋਂ
ਹੋਵੇਗਾ ਜਦੋਂ ਇੱਕ ਬਾਪ ਨੂੰ ਯਾਦ ਕਰੋਗੇ। ਹੋਰ ਕਿਸੇ ਨੂੰ ਯਾਦ ਕੀਤਾ ਤਾਂ ਸਮ੍ਰਿਤੀ ਜ਼ਰੂਰ ਆਵੇਗੀ।
ਫਿਰ ਸਜ਼ਾ ਵੀ ਖਾਣੀ ਪਵੇਗੀ ਅਤੇ ਪਦ ਵੀ ਭ੍ਰਸ਼ਟ ਹੋ ਜਾਵੇਗਾ। ਜੋ ਚੰਗੇ - ਚੰਗੇ ਸਟੂਡੇੰਟ ਹੁੰਦੇ ਹਨ
ਉਹ ਆਪਣੇ ਨਾਲ ਪ੍ਰਤਿਗਿਆ ਕਰ ਲੈਂਦੇ ਹਨ ਕਿ ਅਸੀਂ ਸਕਾਲਰਸ਼ਿਪ ਲੈ ਕੇ ਹੀ ਛੱਡਾਂਗੇ। ਤਾਂ ਇੱਥੇ ਵੀ
ਹਰ ਇੱਕ ਨੂੰ ਖ਼ਿਆਲ ਵਿੱਚ ਰੱਖਣਾ ਹੈ ਕਿ ਅਸੀਂ ਬਾਪ ਤੋੰ ਪੂਰਾ - ਪੂਰਾ ਰਾਜਭਾਗ ਲੈਕੇ ਹੀ ਛੱਡਾਂਗੇ।
ਉਨ੍ਹਾਂ ਦੀ ਫਿਰ ਚਲਨ ਵੀ ਅਜਿਹੀ ਹੀ ਰਹੇਗੀ। ਅੱਗੇ ਚੱਲ ਪੁਰਸ਼ਾਰਥ ਕਰਦੇ - ਕਰਦੇ ਗੈਲਪ ਕਰਨਾ ਹੈ।
ਉਹ ਉਦੋਂ ਹੋਵੇਗਾ ਜਦੋਂ ਰੋਜ਼ ਸ਼ਾਮ ਨੂੰ ਆਪਣੀ ਅਵਸਥਾ ਨੂੰ ਵੇਖੋਗੇ। ਬਾਬਾ ਦੇ ਕੋਲ ਸਮਾਚਾਰ ਤੇ ਹਰ
ਇੱਕ ਦਾ ਆਉਂਦਾ ਹੈ ਨਾ। ਬਾਬਾ ਹਰ ਇੱਕ ਨੂੰ ਸਮਝਦੇ ਹਨ, ਕਿਸੇ ਨੂੰ ਤਾਂ ਕਹਿ ਦਿੰਦੇ ਤੁਹਾਡੇ ਵਿੱਚ
ਉਹ ਨਹੀਂ ਵਿਖਾਈ ਦਿੰਦਾ ਹੈ। ਇਹ ਲਕਸ਼ਮੀ - ਨਾਰਾਇਣ ਬਣਨ ਵਰਗੀ ਸੂਰਤ ਨਹੀਂ ਵਿਖਾਈ ਦਿੰਦੀ ਹੈ। ਚਲਨ,
ਖਾਣ - ਪੀਣ ਆਦਿ ਤਾਂ ਵੇਖੋ। ਸਰਵਿਸ ਕਿੱਥੇ ਕਰਦੇ ਹੋ! ਫਿਰ ਕੀ ਬਣੋਗੇ! ਫਿਰ ਦਿਲ ਵਿੱਚ ਸਮਝਦੇ ਹਨ
- ਅਸੀਂ ਕੁਝ ਕਰਕੇ ਵਖਾਈਏ। ਇਸ ਵਿੱਚ ਹਰ ਇੱਕ ਨੂੰ ਇੰਡੀਪੈਂਡੈਂਟ ਆਪਣੀ ਤਕਦੀਰ ਬਣਾਉਣ ਲਈ ਪੜ੍ਹਨਾ
ਹੈ। ਜੇਕਰ ਸ਼੍ਰੀਮਤ ਤੇ ਨਹੀਂ ਚਲਦੇ ਤਾਂ ਫਿਰ ਇਨ੍ਹਾਂ ਉੱਚ ਪਦ ਵੀ ਨਹੀਂ ਪਾ ਸਕੋਗੇ। ਹੁਣ ਪਾਸ ਨਹੀਂ
ਹੋਏ ਤਾਂ ਕਲਪ - ਕਲਪਾਂਤਰ ਨਹੀਂ ਹੋਵੋਗੇ। ਤੁਹਾਨੂੰ ਸਭ ਸ਼ਾਖਸ਼ਤਕਾਰ ਹੋਣਗੇ - ਅਸੀਂ ਕਿਹੜੀ ਪਦਵੀ
ਪਾਉਣ ਦੇ ਕਾਬਿਲ ਹਾਂ? ਆਪਣੀ ਪਦਵੀ ਦਾ ਵੀ ਸਾਖਸ਼ਤਕਾਰ ਕਰਦੇ ਰਹੋਗੇ। ਸ਼ੁਰੂ ਵਿੱਚ ਵੀ ਸਾਖਸ਼ਤਕਾਰ
ਕਰਦੇ ਸਨ ਫਿਰ ਬਾਬਾ ਸੁਣਾਉਣ ਦੇ ਲਈ ਮਨਾ ਕਰ ਦਿੰਦੇ ਸਨ। ਪਿਛਾੜੀ ਵਿੱਚ ਸਭ ਪਤਾ ਚੱਲੇਗਾ ਕਿ ਅਸੀਂ
ਕੀ ਬਣਾਂਗੇ ਫਿਰ ਕੁਝ ਨਹੀ ਕਰ ਸਕੋਗੇ। ਕਲਪ - ਕਲਪਾਂਤਰ ਦੀ ਇਹ ਹਾਲਤ ਜੋ ਜਾਵੇਗੀ। ਡਬਲ ਸਿਰਤਾਜ,
ਡਬਲ ਰਾਜ - ਭਾਗ ਪਾ ਨਹੀਂ ਸਕੋਗੇ। ਹਾਲੇ ਪੁਰਸ਼ਾਰਥ ਕਰਨ ਦਾ ਮਾਰਜਨ ਬਹੁਤ ਹੈ, ਤ੍ਰੇਤਾ ਦੇ ਅੰਤ
ਤੱਕ 16108 ਦੀ ਵੱਡੀ ਮਾਲਾ ਬਣਨੀ ਹੈ। ਇੱਥੇ ਤੁਸੀ ਆਏ ਹੀ ਹੋ ਨਰ ਤੋਂ ਨਾਰਾਇਣ ਬਣਨ ਦਾ ਪੁਰਸ਼ਾਰਥ
ਕਰਨ। ਜਦੋਂ ਘੱਟ ਪਦਵੀ ਦਾ ਸਾਖਸ਼ਤਕਾਰ ਹੋਵੇਗਾ ਤਾਂ ਉਸ ਵਕ਼ਤ ਜਿਵੇਂ ਨਫਰਤ ਆਉਣ ਲੱਗੇਗੀ। ਮੂੰਹ
ਨੀਵੇਂ ਹੋ ਜਾਵੇਗਾ। ਅਸੀਂ ਤਾਂ ਕੁਝ ਵੀ ਪੁਰਸ਼ਾਰਥ ਨਹੀਂ ਕੀਤਾ। ਬਾਬਾ ਨੇ ਕਿੰਨਾ ਸਮਝਾਇਆ ਕਿ ਚਾਰਟ
ਰੱਖੋ, ਇਹ ਕਰੋ ਇਸਲਈ ਬਾਬਾ ਕਹਿੰਦੇ ਸੀ ਜੋ ਵੀ ਬੱਚੇ ਆਉਂਦੇ ਹਨ ਸਭ ਦੇ ਫੋਟੋਜ਼ ਹੋਣ। ਭਾਵੇਂ
ਗਰੁੱਪ ਦਾ ਵੀ ਇਕੱਠਾ ਫੋਟੋ ਹੋਵੇ। ਪਾਰਟੀਆਂ ਲੈ ਆਉਂਦੇ ਹੋ ਨਾ। ਫਿਰ ਉਸ ਵਿੱਚ ਡੇਟ ਫਿਲਮ ਆਦਿ ਸਭ
ਲਗੀ ਹੋਵੇ। ਫਿਰ ਬਾਬਾ ਦਸੱਦੇ ਰਹਿਣਗੇ ਕੌਣ ਡਿੱਗੇ? ਬਾਬਾ ਦੇ ਕੋਲ ਸਮਾਚਾਰ ਤਾਂ ਸਭ ਆਉਂਦੇ ਹਨ,
ਦਸੱਦੇ ਰਹਿਣਗੇ। ਕਿੰਨਿਆਂ ਨੂੰ ਮਾਇਆ ਖਿੱਚ ਲੈ ਗਈ। ਖ਼ਤਮ ਹੋ ਗਏ। ਬੱਚੀਆਂ ਵੀ ਬਹੁਤ ਡਿਗਦੀਆਂ ਹਨ।
ਇੱਕਦਮ ਦੁਰਗਤੀ ਨੂੰ ਪਾ ਲੈਂਦੀਆਂ ਹਨ, ਗੱਲ ਨਾ ਪੁੱਛੋਂ, ਇਸਲਈ ਬਾਬਾ ਕਹਿੰਦੇ ਹਨ - ਬੱਚੇ ਖ਼ਬਰਦਾਰ
ਰਹੋ। ਮਾਇਆ ਕੋਈ ਨਾ ਕੋਈ ਰੂਪ ਲੈਕੇ ਪਕੜ ਲੈਂਦੀ ਹੈ। ਕਿਸੇ ਦੇ ਨਾਮ ਰੂਪ ਵੱਲ ਵੇਖੋ ਵੀ ਨਹੀਂ।
ਭਾਵੇਂ ਇਨ੍ਹਾਂ ਅੱਖਾਂ ਨਾਲ ਵੇਖਦੇ ਹੋ ਪਰੰਤੂ ਬੁੱਧੀ ਵਿੱਚ ਇੱਕ ਬਾਪ ਦੀ ਯਾਦ ਹੈ। ਤੀਜਾ ਨੇਤ੍ਰ
ਮਿਲਿਆ ਹੈ, ਇਸਲਈ ਕਿ ਬਾਪ ਨੂੰ ਹੀ ਵੇਖੋ ਅਤੇ ਯਾਦ ਕਰੋ। ਦੇਹੀ ਅਭਿਮਾਨ ਨੂੰ ਛੱਡਦੇ ਜਾਵੋ। ਇੰਵੇਂ
ਵੀ ਨਹੀਂ ਅੱਖਾਂ ਹੇਠਾਂ ਕਰਕੇ ਕਿਸੇ ਨਾਲ ਗੱਲ ਕਰਨੀ ਹੈ। ਅਜਿਹਾ ਕਮਜ਼ੋਰ ਨਹੀਂ ਬਣਨਾ ਹੈ। ਵੇਖਦੇ
ਹੋਏ ਬੁੱਧੀ ਦਾ ਯੋਗ ਆਪਣੇ ਬਿਲਵਰਡ ਮਸ਼ੂਕ ਵੱਲ ਹੋਵੇ। ਇਸ ਦੁਨੀਆਂ ਨੂੰ ਵੇਖਦੇ ਹੋਏ ਅੰਦਰ ਵਿੱਚ
ਸਮਝਦੇ ਹਨ ਇਹ ਤਾਂ ਕਬਰਿਸਤਾਨ ਹੋਣਾ ਹੈ। ਇਨ੍ਹਾਂ ਨਾਲ ਕੀ ਕੁਨੈਕਸ਼ਨ ਰੱਖਾਂਗੇ। ਤੁਹਾਨੂੰ ਗਿਆਨ
ਮਿਲਦਾ ਹੈ - ਉਸਨੂੰ ਧਾਰਨ ਕਰ ਉਸ ਤੇ ਚੱਲਣਾ ਹੈ।
ਤੁਸੀ ਬੱਚੇ ਜਦੋਂ
ਪ੍ਰਦਰਸ਼ਨੀ ਆਦਿ ਸਮਝਾਉਂਦੇ ਹੋ ਤਾਂ ਹਜ਼ਾਰ ਵਾਰੀ ਮੂੰਹ ਤੋਂ ਬਾਬਾ - ਬਾਬਾ ਨਿਕਲਣਾ ਚਾਹੀਦਾ ਹੈ।
ਬਾਬਾ ਨੂੰ ਯਾਦ ਕਰਨ ਨਾਲ ਤੁਹਾਡਾ ਕਿੰਨਾ ਫਾਇਦਾ ਹੋਵੇਗਾ। ਸ਼ਿਵਬਾਬਾ ਕਹਿੰਦੇ ਹਨ ਮਾਮੇਕਮ ਯਾਦ ਕਰੋ
ਤਾਂ ਵਿਕਰਮ ਵਿਨਾਸ਼ ਹੋਣਗੇ। ਸ਼ਿਵਬਾਬਾ ਨੂੰ ਯਾਦ ਕਰੋ ਤਾਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਜਾਵੋਗੇ।
ਬਾਬਾ ਕਹਿੰਦੇ ਹਨ ਮੈਨੂੰ ਯਾਦ ਕਰੋ। ਬਾਪ ਦਾ ਡਾਇਰੈਕਸ਼ਨ ਮਿਲਿਆ ਹੈ ਮਨਮਨਾਭਵ। ਬਾਪ ਨੇ ਕਿਹਾ ਹੈ
ਇਹ ਬਾਬਾ ਸ਼ਬਦ ਖੂਬ ਚੰਗੀ ਤਰ੍ਹਾਂ ਨਾਲ ਘੋਟਦੇ ਰਹੋ। ਸਾਰਾ ਦਿਨ ਬਾਬਾ - ਬਾਬਾ ਕਰਦੇ ਰਹਿਣਾ ਚਾਹੀਦਾ
ਹੈ। ਦੂਜੀ ਕੋਈ ਗੱਲ ਨਹੀਂ। ਨੰਬਰਵਾਰ ਮੁੱਖ ਗੱਲ ਹੀ ਇਹ ਹੈ, ਇਸ ਵਿੱਚ ਹੀ ਕਲਿਆਣ ਹੈ। ਇਹ 84 ਜਨਮਾਂ
ਦਾ ਚੱਕਰ ਸਮਝਣਾ ਤਾਂ ਬਹੁਤ ਸੌਖਾ ਹੈ। ਬੱਚਿਆਂ ਨੂੰ ਪ੍ਰਦਰਸ਼ਨੀ ਵਿੱਚ ਸਮਝਾਉਣ ਦਾ ਬਹੁਤ ਸ਼ੌਂਕ ਹੋਣਾ
ਚਾਹੀਦਾ ਹੈ। ਜੇਕਰ ਕਿਤੇ ਵੇਖਣ ਅਸੀਂ ਨਹੀਂ ਸਮਝਾ ਸਕਦੇ ਹਾਂ ਤਾਂ ਕਹਿ ਸਕਦੇ ਹਨ ਆਪਣੀ ਵੱਡੀ ਭੈਣ
ਨੂੰ ਬੁਲਾਉਂਦੇ ਹਾਂ ਕਿਉਂਕਿ ਇਹ ਵੀ ਪਾਠਸ਼ਾਲਾ ਹੈ ਨਾ। ਇਸ ਵਿੱਚ ਕੋਈ ਘੱਟ ਕੋਈ ਜ਼ਿਆਦਾ ਪੜ੍ਹਦੇ ਹਨ।
ਇਹ ਕਹਿਣ ਵਿੱਚ ਦੇਹ - ਅਭਿਮਾਨ ਨਹੀਂ ਆਉਣਾ ਚਾਹੀਦਾ। ਜਿੱਥੇ ਵੱਡਾ ਸੈਂਟਰ ਹੋਵੇ ਉੱਥੇ ਪ੍ਰਦਰਸ਼ਨੀ
ਵੀ ਲਗਾ ਦੇਣੀ ਚਾਹੀਦੀ ਹੈ। ਚਿੱਤਰ ਲੱਗਿਆ ਹੋਇਆ ਹੋਵੇ - ਗੇਟ ਵੇ ਟੂ ਹੈਵਿਨ। ਹੁਣ ਸ੍ਵਰਗ ਦੇ
ਦਰਵਾਜੇ ਖੁਲ੍ਹ ਰਹੇ ਹਨ। ਇਸ ਹੋਣਹਾਰ ਲੜ੍ਹਾਈ ਤੋਂ ਪਹਿਲਾਂ ਹੀ ਆਪਣਾ ਵਰਸਾ ਲੈ ਲਵੋ। ਜਿਵੇਂ
ਮੰਦਿਰ ਵਿੱਚ ਰੋਜ਼ ਜਾਣਾ ਹੁੰਦਾ ਹੈ, ਉਵੇਂ ਤੁਹਾਡੇ ਲਈ ਪਾਠਸ਼ਾਲਾ ਹੈ। ਚਿੱਤਰ ਲੱਗੇ ਹੋਏ ਹੋਣਗੇ
ਤਾਂ ਸਮਝਾਉਣ ਵਿਚ ਸਹਿਜ ਹੋਵੇਗਾ। ਕੋਸ਼ਿਸ ਕਰੋ ਅਸੀਂ ਆਪਣੀ ਪਾਠਸ਼ਾਲਾ ਨੂੰ ਚਿੱਤਰਸ਼ਾਲਾ ਕਿਵ਼ੇਂ
ਬਣਾਈਏ? ਭ੍ਭਕਾ ਵੀ ਹੋਵੇਗਾ ਤਾਂ ਮਨੁੱਖ ਆਉਣਗੇ। ਬੈਕੁੰਠ ਜਾਣ ਦਾ ਰਾਹ, ਇੱਕ ਸੈਕਿੰਡ ਵਿੱਚ ਸਮਝਣ
ਦਾ ਰਾਹ। ਬਾਪ ਕਹਿੰਦੇ ਹਨ ਤਮੋਪ੍ਰਧਾਨ ਤਾਂ ਕੋਈ ਬੈਕੁੰਠ ਵਿੱਚ ਜਾ ਨਹੀਂ ਸਕਦੇ। ਨਵੀਂ ਦੁਨੀਆਂ
ਵਿੱਚ ਜਾਣ ਦੇ ਲਈ ਸਤੋਪ੍ਰਧਾਨ ਬਣਨਾ ਹੈ, ਇਸ ਵਿੱਚ ਕੁਝ ਵੀ ਖਰਚਾ ਨਹੀਂ। ਨਾ ਕਿਸੇ ਮੰਦਿਰ ਜਾਂ
ਚਰਚ ਵਿੱਚ ਜਾਣ ਦੀ ਲੋੜ ਹੈ। ਯਾਦ ਕਰਦੇ - ਕਰਦੇ ਪਵਿੱਤਰ ਬਣ ਸਿੱਧਾ ਚਲੇ ਜਾਵੋਗੇ ਸਵੀਟਹੋਮ। ਅਸੀਂ
ਗਰੰਟੀ ਕਰਦੇ ਹਾਂ ਤੁਸੀ ਇਮਪਿਓਰ ਤੋਂ ਪਿਓਰ ਇੰਵੇਂ ਬਣ ਜਾਵੋਗੇ। ਗੋਲੇ ਵਿੱਚ ਗੇਟ ਵੱਡਾ ਰਹਿਣਾ
ਚਾਹੀਦਾ ਹੈ। ਸ੍ਵਰਗ ਦਾ ਗੇਟ ਕਿਵ਼ੇਂ ਖੁਲ੍ਹਦਾ ਹੈ। ਕਿੰਨਾ ਕਲੀਅਰ ਹੈ। ਨਰਕ ਦਾ ਗੇਟ ਬੰਦ ਹੋਣਾ
ਹੈ। ਸ੍ਵਰਗ ਵਿੱਚ ਨਰਕ ਦਾ ਨਾਮ ਨਹੀਂ ਹੁੰਦਾ ਹੈ। ਕ੍ਰਿਸ਼ਨ ਨੂੰ ਕਿੰਨਾ ਯਾਦ ਕਰਦੇ ਹਨ। ਪਰ ਇਹ ਕਿਸੇ
ਨੂੰ ਮਾਲੂਮ ਨਹੀਂ ਪੈਂਦਾ ਕਿ ਇਹ ਕਦੋਂ ਆਉਂਦੇ ਹਨ, ਕੁਝ ਵੀ ਨਹੀਂ ਜਾਣਦੇ। ਬਾਪ ਨੂੰ ਹੀ ਨਹੀਂ
ਜਾਣਦੇ ਹਨ। ਰੱਬ ਸਾਨੂੰ ਫਿਰ ਸਿਖਾਉਂਦੇ ਹਨ - ਇਹ ਯਾਦ ਰਹੇ ਤਾਂ ਵੀ ਕਿੰਨੀ ਖੁਸ਼ੀ ਹੋਵੇਗੀ। ਇਹ ਵੀ
ਖੁਸ਼ੀ ਰਹੇ ਗਾਡ ਫਾਦਰਲੀ ਸਟੂਡੈਂਟ ਹੋ। ਇਹ ਭੁੱਲਣਾ ਕਿਓਂ ਚਾਹੀਦਾ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਸਾਰਾ ਦਿਨ
ਮੁਖ ਤੋਂ ਬਾਬਾ - ਬਾਬਾ ਨਿਕਲਦਾ ਰਹੇ, ਘੱਟ ਤੋਂ ਘੱਟ ਪ੍ਰਦਰਸ਼ਨੀ ਆਦਿ ਸਮਝਾਉਂਦੇ ਸਮੇਂ ਮੁੱਖ ਤੋਂ
ਹਜ਼ਾਰ ਵਾਰ ਬਾਬਾ - ਬਾਬਾ ਨਿਕਲੇ।
2. ਇਨ੍ਹਾਂ ਅੱਖਾਂ ਤੋਂ
ਸਭ ਕੁਝ ਵੇਖਦੇ ਹੋਏ, ਇੱਕ ਬਾਪ ਦੀ ਯਾਦ ਹੋਵੇ, ਆਪਸ ਵਿੱਚ ਗੱਲ ਕਰਦੇ ਹੋਏ ਤੀਜੇ ਨੇਤਰ ਦੁਆਰਾ ਆਤਮਾ
ਨੂੰ ਆਤਮਾ ਦੇ ਬਾਪ ਨੂੰ ਵੇਖਣ ਦਾ ਅਭਿਆਸ ਕਰਨਾ ਹੈ।
ਵਰਦਾਨ:-
ਹਰ ਸੈਕਿੰਡ ਅਤੇ ਸੰਕਲਪ ਨੂੰ ਅਮੁੱਲ ਤਰੀਕੇ ਨਾਲ ਗੁਜਾਰਨ ਵਾਲੇ ਅਮੁੱਲ ਰਤਨ ਭਵ।
ਸੰਗਮਯੁੱਗ ਦੇ ਇੱਕ
ਸੈਕਿੰਡ ਦੀ ਵੀ ਬਹੁਤ ਵੱਡੀ ਵੈਲਿਊ ਹੈ। ਜਿਵੇਂ ਇੱਕ ਦਾ ਲੱਖ ਹੁਣ ਬਣਦਾ ਹੈ ਉਵੇਂ ਜੇਕਰ ਇੱਕ
ਸੈਕਿੰਡ ਵੀ ਵਿਅਰਥ ਜਾਂਦਾ ਹੈ ਤਾਂ ਲੱਖ ਗੁਣਾ ਵਿਅਰਥ ਜਾਂਦਾ ਹੈ - ਇਸਲਈ ਇਤਨਾ ਅਟੈਂਸ਼ਨ ਰਖੋ ਤਾਂ
ਅਲਬੇਲਾਪਨ ਸਮਾਪਤ ਹੋ ਜਾਵੇਗਾ। ਹੁਣ ਤਾਂ ਕੋਈ ਹਿਸਾਬ ਲੈਣ ਵਾਲਾ ਨਹੀਂ ਹੈ ਲੇਕਿਨ ਥੋੜੇ ਸਮੇਂ ਦੇ
ਬਾਅਦ ਪਸ਼ਚਾਤਾਪ ਹੋਵੇਗਾ ਕਿਉਂਕਿ ਇਸ ਸਮੇਂ ਦੀ ਬਹੁਤ ਵੈਲਯੂ ਹੈ। ਜੋ ਆਪਣੇ ਹਰ ਸੈਕਿੰਡ, ਹਰ
ਸੰਕਲਪ ਨੂੰ ਅਮੁੱਲ ਤਰੀਕੇ ਨਾਲ ਗੁਜ਼ਾਰਦੇ ਹਨ ਉਹ ਹੀ ਅਮੁੱਲ ਰਤਨ ਬਣਦੇ ਹਨ।
ਸਲੋਗਨ:-
ਜੋ ਸਦਾ
ਯੋਗਯੁਕਤ ਹਨ ਉਹ ਸਹਿਯੋਗ ਦਾ ਅਨੁਭਵ ਕਰਦੇ ਵਿਜੇਈ ਬਣ ਜਾਂਦੇ ਹਨ।
ਅਵਿਅਕਤ ਇਸ਼ਾਰੇ:-
ਆਤਮਿਕ ਸਥਿਤੀ ਵਿਚ ਰਹਿਣ ਦਾ ਅਭਿਆਸ ਕਰੋ, ਅੰਤਰਮੁੱਖੀ ਬਣੋ।
ਆਤਮਾ ਸ਼ਬਦ ਸਮ੍ਰਿਤੀ
ਵਿਚ ਆਉਣ ਨਾਲ ਹੀ ਰੂਹਾਨੀਯਤ ਦੇ ਨਾਲ ਸ਼ੁਭ - ਭਾਵਨਾ ਵੀ ਆ ਜਾਂਦੀ ਹੈ। ਪਵਿੱਤਰ ਦ੍ਰਿਸ਼ਟੀ ਹੋ
ਜਾਂਦੀ ਹੈ। ਚਾਹੇ ਭਾਵੇਂ ਕੋਈ ਗਾਲੀ ਵੀ ਦੇ ਰਿਹਾ ਹੋਵੇ ਲੇਕਿਨ ਇਹ ਸਮ੍ਰਿਤੀ ਰਹੇ ਕਿ ਇਹ ਆਤਮਾ
ਤਮੋਗੁਣੀ ਪਾਰਟ ਵਜਾ ਰਹੀ ਹੈ ਤਾਂ ਉਸ ਨਾਲ ਨਫਰਤ ਨਹੀਂ ਕਰੋਗੇ ਉਸ ਦੇ ਪ੍ਰਤੀ ਵੀ ਸ਼ੁਭ ਭਾਵਨਾ ਬਣੀ
ਰਹੇਗੀ।