28.07.25 Punjabi Morning Murli Om Shanti BapDada Madhuban
ਮਿੱਠੇ ਬੱਚੇ:- ਸਾਰਿਆਂ
ਨੂੰ ਇਹ ਖੁਸ਼ਖਬਰੀ ਸੁਣਾਓ ਕਿ ਹੁਣ ਫਿਰ ਤੋਂ ਵਿਸ਼ਵ ਵਿੱਚ ਸ਼ਾਂਤੀ ਸਥਾਪਨ ਹੋ ਰਹੀ ਹੈ , ਬਾਪ ਆਏ ਹਨ
ਇੱਕ ਆਦਿ ਸਨਾਤਨ ਦੇਵੀ - ਦੇਵਤਾ ਧਰਮ ਸਥਾਪਨ ਕਰਨ”
ਪ੍ਰਸ਼ਨ:-
ਤੁਸੀਂ ਬੱਚਿਆਂ
ਨੂੰ ਬਾਰ - ਬਾਰ ਯਾਦ ਵਿੱਚ ਰਹਿਣ ਦਾ ਇਸ਼ਾਰਾ ਕਿਓਂ ਦਿੱਤਾ ਜਾਂਦਾ ਹੈ?
ਉੱਤਰ:-
ਕਿਓਂਕਿ ਐਵਰ
ਹੈਲਦੀ ਅਤੇ ਹਮੇਸ਼ਾ ਪਾਵਨ ਬਣਨ ਦੇ ਲਈ ਹੈ ਹੀ ਯਾਦ ਇਸਲਈ ਜੱਦ ਵੀ ਟਾਈਮ ਮਿਲੇ ਯਾਦ ਵਿੱਚ ਰਹੋ।
ਸਵੇਰੇ - ਸਵੇਰੇ ਸ਼ਨਾਨ ਆਦਿ ਕਰ ਫਿਰ ਏਕਾਂਤ ਵਿੱਚ ਚੱਕਰ ਲਗਾਓ ਜਾਂ ਬੈਠ ਜਾਓ। ਇੱਥੇ ਤਾਂ ਕਮਾਈ ਹੀ
ਕਮਾਈ ਹੈ। ਯਾਦ ਨਾਲ ਹੀ ਵਿਸ਼ਵ ਦੇ ਮਾਲਿਕ ਬਣ ਜਾਵੋਗੇ।
ਓਮ ਸ਼ਾਂਤੀ
ਮਿੱਠੇ ਬੱਚੇ ਜਾਣਦੇ ਹਨ ਕਿ ਇਸ ਸਮੇਂ ਸਾਰੇ ਵਿਸ਼ਵ ਵਿੱਚ ਸ਼ਾਂਤੀ ਚਾਹੁੰਦੇ ਹਨ। ਇਹ ਆਵਾਜ਼ ਸੁਣਦੇ
ਰਹਿੰਦੇ ਹਨ ਕਿ ਵਿਸ਼ਵ ਵਿੱਚ ਸ਼ਾਂਤੀ ਕਿਵੇਂ ਹੋਵੇ? ਪਰ ਵਿਸ਼ਵ ਵਿੱਚ ਸ਼ਾਂਤੀ ਕੱਦ ਸੀ ਜੋ ਫਿਰ ਹੁਣ
ਚਾਹੁੰਦੇ ਹਨ - ਇਹ ਕੋਈ ਨਹੀਂ ਜਾਣਦੇ। ਤੁਸੀਂ ਬੱਚੇ ਹੀ ਜਾਣਦੇ ਹੋ ਵਿਸ਼ਵ ਵਿੱਚ ਸ਼ਾਂਤੀ ਸੀ ਜੱਦ
ਇਨ੍ਹਾਂ ਲਕਸ਼ਮੀ - ਨਾਰਾਇਣ ਦਾ ਰਾਜ ਸੀ। ਹੁਣ ਤੱਕ ਵੀ ਲਕਸ਼ਮੀ - ਨਾਰਾਇਣ ਦੇ ਮੰਦਿਰ ਬਣਾਉਂਦੇ
ਰਹਿੰਦੇ ਹਨ। ਤੁਸੀਂ ਕੋਈ ਨੂੰ ਵੀ ਇਹ ਦੱਸ ਸਕਦੇ ਹੋ ਵਿਸ਼ਵ ਵਿੱਚ ਸ਼ਾਂਤੀ 5 ਹਜ਼ਾਰ ਵਰ੍ਹੇ ਪਹਿਲੇ
ਸੀ, ਹੁਣ ਫਿਰ ਤੋਂ ਸਥਾਪਨ ਹੋ ਰਹੀ ਹੈ। ਕੌਣ ਸਥਾਪਨ ਕਰਦੇ ਹਨ? ਇਹ ਮਨੁੱਖ ਨਹੀਂ ਜਾਣਦੇ। ਤੁਸੀਂ
ਬੱਚਿਆਂ ਨੂੰ ਬਾਪ ਨੇ ਸਮਝਾਇਆ ਹੈ, ਤੁਸੀਂ ਕਿਸ ਨੂੰ ਵੀ ਸਮਝਾ ਸਕਦੇ ਹੋ। ਤੁਸੀਂ ਲਿਖ ਸਕਦੇ ਹੋ।
ਪਰ ਹੁਣ ਤਕ ਕੋਈ ਨੂੰ ਹਿੰਮਤ ਨਹੀਂ ਹੈ ਜੋ ਕਿਸੇ ਨੂੰ ਲਿੱਖ ਸਕੇ। ਅਖਬਾਰ ਵਿਚ ਆਵਾਜ਼ ਸੁਣਦੇ ਤਾਂ
ਹਨ - ਸਭ ਕਹਿੰਦੇ ਹਨ ਵਿਸ਼ਵ ਵਿਚ ਸ਼ਾਂਤੀ ਹੋਵੇ। ਲੜਾਈ ਆਦਿ ਹੋਵੇਗੀ ਤਾਂ ਮਨੁੱਖ ਵਿਸ਼ਵ ਵਿੱਚ ਸ਼ਾਂਤੀ
ਦੇ ਲਈ ਯੱਗ ਰਚਣਗੇ। ਕਿਹੜਾ ਯੱਗ? ਰੁਦ੍ਰ ਯੱਗ ਰਚਣਗੇ। ਹੁਣ ਬੱਚੇ ਜਾਣਦੇ ਹਨ ਇਸ ਸਮੇਂ ਬਾਪ ਜਿਸ
ਨੂੰ ਰੁਦ੍ਰ ਸ਼ਿਵ ਵੀ ਕਿਹਾ ਜਾਂਦਾ ਹੈ, ਉਸ ਨੇ ਗਿਆਨ ਯੱਗ ਰਚਿਆ ਹੈ। ਵਿਸ਼ਵ ਵਿੱਚ ਸ਼ਾਂਤੀ ਹੁਣ
ਸਥਾਪਨ ਹੋ ਰਹੀ ਹੈ। ਸਤਯੁਗ ਨਵੀਂ ਦੁਨੀਆਂ ਵਿੱਚ ਜਿਥੇ ਸ਼ਾਂਤੀ ਸੀ ਜਰੂਰ ਰਾਜ ਕਰਨ ਵਾਲੇ ਵੀ ਹੋਣਗੇ।
ਨਿਰਾਕਾਰੀ ਦੁਨੀਆਂ ਦੇ ਲਈ ਤਾਂ ਨਹੀਂ ਕਹਾਂਗੇ ਕਿ ਵਿਸ਼ਵ ਵਿੱਚ ਸ਼ਾਂਤੀ ਹੋਵੇ। ਉੱਥੇ ਤਾਂ ਹੈ ਹੀ
ਸ਼ਾਂਤੀ। ਵਿਸ਼ਵ ਮਨੁੱਖਾਂ ਦਾ ਹੀ ਹੁੰਦਾ ਹੈ। ਨਿਰਾਕਾਰੀ ਦੁਨੀਆਂ ਨੂੰ ਵਿਸ਼ਵ ਨਹੀਂ ਕਹਾਂਗੇ। ਉਹ ਹੈ
ਸ਼ਾਂਤੀਧਾਮ। ਬਾਬਾ ਬਾਰ - ਬਾਰ ਸਮਝਾਉਂਦੇ ਰਹਿੰਦੇ ਹਨ ਫਿਰ ਵੀ ਕਈ ਭੁੱਲ ਜਾਂਦੇ ਹਨ, ਕਿਸੇ - ਕਿਸੇ
ਦੀ ਬੁੱਧੀ ਵਿੱਚ ਹੈ ਉਹ ਸਮਝ ਸਕਦੇ ਹਨ। ਵਿਸ਼ਵ ਵਿੱਚ ਸ਼ਾਂਤੀ ਕਿਵੇਂ ਸੀ।, ਹੁਣ ਫਿਰ ਕਿਵੇਂ ਸਥਾਪਨ
ਹੋ ਰਹੀ ਹੈ - ਇਹ ਕਿਸੇ ਨੂੰ ਸਮਝਾਉਣਾ ਬਹੁਤ ਸਹਿਜ ਹੈ। ਭਾਰਤ ਵਿੱਚ ਜੱਦ ਆਦਿ ਸਨਾਤਨ ਦੇਵੀ -
ਦੇਵਤਾ ਧਰਮ ਦਾ ਰਾਜ ਸੀ ਤਾਂ ਇੱਕ ਹੀ ਧਰਮ ਸੀ। ਵਿਸ਼ਵ ਵਿੱਚ ਸ਼ਾਂਤੀ ਸੀ, ਇਹ ਬਹੁਤ ਸਹਿਜ ਸਮਝਾਉਣ
ਦੀ ਅਤੇ ਲਿਖਣ ਦੀ ਗੱਲ ਹੈ। ਵੱਡੇ - ਵੱਡੇ ਮੰਦਿਰ ਬਣਾਉਣ ਵਾਲਿਆਂ ਨੂੰ ਵੀ ਤੁਸੀਂ ਲਿਖ ਸਕਦੇ ਹੋ -
ਵਿਸ਼ਵ ਵਿੱਚ ਸ਼ਾਂਤੀ ਅੱਜ ਤੋਂ 5 ਹਜ਼ਾਰ ਵਰ੍ਹੇ ਪਹਿਲੇ ਸੀ, ਜੱਦ ਇਨ੍ਹਾਂ ਦਾ ਰਾਜ ਸੀ, ਜਿਨ੍ਹਾਂ ਦੇ
ਹੀ ਤੁਸੀਂ ਮੰਦਿਰ ਬਣਾਉਂਦੇ ਹੋ। ਭਾਰਤ ਵਿੱਚ ਹੀ ਇਨ੍ਹਾਂ ਦਾ ਰਾਜ ਸੀ ਹੋਰ ਕੋਈ ਧਰਮ ਨਹੀਂ ਸੀ। ਇਹ
ਤਾਂ ਸਹਿਜ ਹੈ ਅਤੇ ਸਿਆਣਪ ਦੀ ਗੱਲ ਹੈ। ਡਰਾਮਾ ਅਨੁਸਾਰ ਅੱਗੇ ਚਲ ਸਭ ਸਮਝ ਜਾਣਗੇ। ਤੁਸੀਂ ਇਹ
ਖੁਸ਼ਖਬਰੀ ਸਭ ਨੂੰ ਸੁਣਾ ਸਕਦੇ ਹੋ, ਛਪਾ ਵੀ ਸਕਦੇ ਹੋ, ਬਿਯੂਟੀਫੁਲ ਕਾਰਡ ਤੇ। ਵਿਸ਼ਵ ਵਿੱਚ ਸ਼ਾਂਤੀ
ਅੱਜ ਤੋਂ 5 ਹਜ਼ਾਰ ਵਰ੍ਹੇ ਪਹਿਲੇ ਸੀ, ਜੱਦ ਨਵੀਂ ਦੁਨੀਆਂ ਨਵਾਂ ਭਾਰਤ ਸੀ। ਲਕਸ਼ਮੀ - ਨਾਰਾਇਣ ਦਾ
ਰਾਜ ਸੀ। ਹੁਣ ਫਿਰ ਤੋਂ ਵਿਸ਼ਵ ਵਿੱਚ ਸ਼ਾਂਤੀ ਸਥਾਪਨ ਹੋ ਰਹੀ ਹੈ। ਇਹ ਗੱਲਾਂ ਸਿਮਰਨ ਕਰਨ ਨਾਲ ਵੀ
ਤੁਸੀਂ ਬੱਚਿਆਂ ਨੂੰ ਬੜੀ ਖੁਸ਼ੀ ਹੋਣੀ ਚਾਹੀਦੀ। ਤੁਸੀਂ ਜਾਣਦੇ ਹੋ ਬਾਪ ਨੂੰ ਯਾਦ ਕਰਨ ਨਾਲ ਅਸੀਂ
ਵਿਸ਼ਵ ਦੇ ਮਾਲਿਕ ਬਣਨ ਵਾਲੇ ਹਾਂ। ਸਾਰਾ ਮਦਾਰ ਤੁਸੀਂ ਬੱਚਿਆਂ ਦੇ ਪੁਰਸ਼ਾਰਥ ਤੇ ਹੈ। ਬਾਬਾ ਨੇ
ਸਮਝਾਇਆ ਹੈ ਜੋ ਵੀ ਟਾਈਮ ਮਿਲੇ ਬਾਬਾ ਦੀ ਯਾਦ ਵਿੱਚ ਰਹੋ। ਸਵੇਰੇ ਸਨਾਨ ਕਰ ਫਿਰ ਇਕਾਂਤ ਵਿੱਚ
ਚੱਕਰ ਲਗਾਓ ਜਾਂ ਬੈਠ ਜਾਓ। ਇੱਥੇ ਤਾਂ ਕਮਾਈ ਹੀ ਕਮਾਈ ਕਰਨੀ ਹੈ। ਐਵਰ ਹੈਲਦੀ ਅਤੇ ਹਮੇਸ਼ਾ ਪਾਵਨ
ਬਣਨ ਦੇ ਲਈ ਹੀ ਯਾਦ ਹੈ। ਇੱਥੇ ਭਾਵੇਂ ਸੰਨਿਆਸੀ ਪਵਿੱਤਰ ਹਨ, ਤਾਂ ਵੀ ਬਿਮਾਰ ਜਰੂਰ ਹੁੰਦੇ ਹਨ।
ਇਹ ਹੈ ਹੀ ਰੋਗੀ ਦੁਨੀਆਂ। ਉਹ ਹੈ ਨਿਰੋਗੀ ਦੁਨੀਆਂ। ਇਹ ਵੀ ਤੁਸੀਂ ਜਾਣਦੇ ਹੋ। ਦੁਨੀਆਂ ਵਿਚ ਕਿਸੇ
ਨੂੰ ਕੀ ਪਤਾ ਕਿ ਸ੍ਵਰਗ ਵਿੱਚ ਸਭ ਨਿਰੋਗੀ ਹੁੰਦੇ ਹਨ। ਸ੍ਵਰਗ ਕਿਸ ਨੂੰ ਕਿਹਾ ਜਾਂਦਾ ਹੈ, ਕਿਸੇ
ਨੂੰ ਪਤਾ ਨਹੀਂ। ਤੁਸੀਂ ਹੁਣ ਜਾਣਦੇ ਹੋ। ਬਾਬਾ ਕਹਿੰਦੇ ਹਨ - ਕੋਈ ਵੀ ਮਿਲੇ ਤੁਸੀਂ ਸਮਝ ਸਕਦੇ
ਹੋ। ਸਮਝੋ ਕੋਈ ਰਾਜਾ - ਰਾਣੀ ਆਪਣੇ ਨੂੰ ਕਹਿਲਾਉਂਦੇ ਹਨ। ਹੁਣ ਰਾਜਾ - ਰਾਣੀ ਤਾ ਕੋਈ ਹੈ ਨਹੀਂ।
ਬੋਲੋ ਤੁਸੀਂ ਹੁਣ ਰਾਜਾ - ਰਾਣੀ ਤਾਂ ਹੋ ਨਹੀਂ। ਇਹ ਬੁੱਧੀ ਤੋਂ ਹੀ ਨਿਕਾਲਣਾ ਪਵੇ। ਮਹਾਰਾਜਾ -
ਮਹਾਰਾਣੀ ਸ਼੍ਰੀ ਲਕਸ਼ਮੀ - ਨਾਰਾਇਣ ਦੀ ਰਾਜਧਾਨੀ ਤਾਂ ਹੁਣ ਸਥਾਪਨ ਹੋ ਰਹੀ ਹੈ। ਤਾਂ ਜਰੂਰ ਇੱਥੇ
ਕੋਈ ਵੀ ਰਾਜਾ - ਰਾਣੀ ਨਹੀਂ ਹੋਣੇ ਚਾਹੀਦੇ ਹਨ। ਅਸੀਂ ਰਾਜਾ - ਰਾਣੀ ਹਾਂ ਇਹ ਵੀ ਭੁੱਲ ਜਾਓ।
ਆਰਡਨਰੀ ਮਨੁੱਖਾਂ ਦੇ ਮੁਅਫਿਕ ਚੱਲੋ। ਇਨ੍ਹਾਂ ਦੇ ਕੋਲ ਵੀ ਪੈਸੇ ਸੋਨਾ ਆਦਿ ਰਹਿੰਦਾ ਤਾਂ ਹੈ ਨਾ।
ਹੁਣ ਕਾਇਦੇ ਪਾਸ ਹੋ ਰਹੇ ਹਨ, ਇਹ ਸਭ ਲੈ ਲੈਣਗੇ। ਫਿਰ ਕਾਮਨ ਮਨੁੱਖਾਂ ਦੇ ਮੁਅਫਿਕ ਹੋ ਜਾਣਗੇ। ਇਹ
ਵੀ ਯੁਕਤੀਆਂ ਰਚ ਰਹੇ ਹਨ। ਗਾਇਨ ਵੀ ਹੈ ਨਾ, ਕਿਸੇ ਦੀ ਦਬੀ ਰਹੇ ਧੂਲ ਵਿੱਚ, ਕਿਸੇ ਦੀ ਰਾਜਾ ਖਾਏ…..
ਹੁਣ ਰਾਜਾ ਕੋਈ ਦੀ ਖਾਂਦੇ ਨਹੀਂ ਹਨ। ਰਾਜੇ ਤਾਂ ਹੈ ਨਹੀਂ। ਪ੍ਰਜਾ ਹੀ ਪ੍ਰਜਾ ਦਾ ਖਾ ਰਹੀ ਹੈ।
ਅੱਜਕਲ ਦਾ ਰਾਜ ਬੜਾ ਵੰਡਰਫੁਲ ਹੈ। ਜੱਦ ਬਿਲਕੁਲ ਰਾਜਿਆਂ ਦਾ ਨਾਮ ਨਿਕਲ ਜਾਂਦਾ ਹੈ ਤਾਂ ਫਿਰ
ਰਾਜਧਾਨੀ ਸਥਾਪਨ ਹੁੰਦੀ ਹੈ। ਹੁਣ ਤੁਸੀਂ ਜਾਣਦੇ ਹੋ - ਅਸੀਂ ਉੱਥੇ ਜਾ ਰਹੇ ਹਾਂ ਜਿੱਥੇ ਵਿਸ਼ਵ ਵਿਚ
ਸ਼ਾਂਤੀ ਹੁੰਦੀ ਹੈ। ਹੈ ਹੀ ਸੁੱਖਧਮ, ਸਤੋਪ੍ਰਧਾਨ ਦੁਨੀਆਂ। ਅਸੀਂ ਉੱਥੇ ਜਾਣ ਦੇ ਲਈ ਪੁਰਸ਼ਾਰਥ ਕਰ
ਰਹੇ ਹਾਂ। ਬੱਚੀਆਂ ਭਭਕੇ ਨਾਲ ਬੈਠਕੇ ਸਮਝਾਉਣ, ਬਾਹਰ ਦਾ ਸਿਰਫ ਆਰਟੀਫ਼ਿਸ਼ਲ ਭਭਕਾ ਨਹੀਂ ਚਾਹੀਦਾ
ਹੈ। ਅੱਜਕਲ ਤਾਂ ਆਰਟੀਫ਼ਿਸ਼ਲ ਵੀ ਬਹੁਤ ਨਿਕਲਦੇ ਹੈ ਨਾ। ਇੱਥੇ ਤਾਂ ਪੱਕੇ ਬ੍ਰਹਮਾਕੁਮਾਰ - ਕੁਮਾਰੀਆਂ
ਚਾਹੀਦੀਆਂ ਹਨ।
ਤੁਸੀਂ ਬ੍ਰਾਹਮਣ ਬ੍ਰਹਮਾ
ਬਾਪ ਦੇ ਨਾਲ ਵਿਸ਼ਵ ਵਿੱਚ ਸ਼ਾਂਤੀ ਦੀ ਸਥਾਪਨਾ ਦਾ ਕੰਮ ਕਰ ਰਹੇ ਹੋ। ਇਵੇਂ ਸ਼ਾਂਤੀ ਸਥਾਪਨ ਕਰਨ ਵਾਲੇ
ਬੱਚੇ ਬਹੁਤ ਸ਼ਾਂਤਚਿਤ ਅਤੇ ਬਹੁਤ ਮਿੱਠੇ ਚਾਹੀਦੇ ਹਨ ਕਿਓਂਕਿ ਜਾਣਦੇ ਹਨ - ਅਸੀਂ ਨਿਮਿਤ ਬਣੇ ਹਾਂ
ਵਿਸ਼ਵ ਵਿੱਚ ਸ਼ਾਂਤੀ ਸਥਾਪਨ ਕਰਨ ਦੇ। ਤਾਂ ਪਹਿਲੇ ਸਾਡੇ ਵਿੱਚ ਬਹੁਤ ਸ਼ਾਂਤੀ ਚਾਹੀਦੀ ਹੈ। ਗੱਲਬਾਤ
ਵੀ ਬਹੁਤ ਆਹਿਸਤੇ - ਆਹਿਸਤੇ ਬੜੀ ਰਾਇਲਟੀ ਨਾਲ ਕਰਨੀ ਹੈ। ਤੁਸੀਂ ਬਿਲਕੁਲ ਗੁਪਤ ਹੋ। ਤੁਹਾਡੀ
ਬੁੱਧੀ ਵਿੱਚ ਅਵਿਨਾਸ਼ੀ ਗਿਆਨ ਰਤਨਾਂ ਦਾ ਖਜਾਨਾ ਭਰਿਆ ਹੋਇਆ ਹੈ। ਬਾਪ ਦੇ ਤੁਸੀਂ ਵਾਰਿਸ ਹੋ ਨਾ।
ਜਿੰਨਾ ਬਾਪ ਦ ਕੋਲ ਖਜਾਨਾ ਹੈ, ਤੁਹਾਨੂੰ ਵੀ ਪੂਰਾ ਭਰਨਾ ਚਾਹੀਦਾ ਹੈ। ਸਾਰੀ ਮਿਲਕੀਅਤ ਤੁਹਾਡੀ
ਹੈ, ਪਰ ਉਹ ਹਿੰਮਤ ਨਹੀਂ ਹੈ ਤਾਂ ਲੈ ਨਹੀਂ ਸਕਦੇ। ਲੈਣ ਵਾਲੇ ਹੀ ਉੱਚ ਪਦ ਪਾਉਣਗੇ। ਕੋਈ ਨੂੰ
ਸਮਝਾਉਣ ਦਾ ਬੜਾ ਸ਼ੋਂਕ ਹੋਣਾ ਚਾਹੀਦਾ ਹੈ। ਸਾਨੂੰ ਭਾਰਤ ਨੂੰ ਫਿਰ ਤੋਂ ਸ੍ਵਰਗ ਬਣਾਉਣਾ ਹੈ। ਧੰਧਾ
ਆਦਿ ਕਰਦੇ ਨਾਲ ਵਿੱਚ ਇਹ ਵੀ ਸਰਵਿਸ ਕਰਨੀ ਹੈ ਇਸਲਈ ਬਾਬਾ ਜਲਦੀ - ਜਲਦੀ ਕਰਦੇ ਹਨ। ਫਿਰ ਵੀ ਹੁੰਦਾ
ਤਾਂ ਡਰਾਮਾ ਅਨੁਸਾਰ ਹੀ ਹੈ। ਹਰ ਇੱਕ ਆਪਣੇ ਟਾਈਮ ਤੇ ਚਲ ਰਿਹਾ ਹੈ, ਬੱਚਿਆਂ ਨੂੰ ਵੀ ਪੁਰਸ਼ਾਰਥ
ਕਰਵਾ ਰਹੇ ਹਨ। ਬੱਚਿਆਂ ਨੂੰ ਨਿਸ਼ਚਾ ਹੈ ਕਿ ਹੁਣ ਬਾਕੀ ਥੋੜਾ ਸਮੇਂ ਹੈ। ਇਹ ਸਾਡਾ ਅੰਤਿਮ ਜਨਮ ਹੈ
ਫਿਰ ਅਸੀਂ ਸ੍ਵਰਗ ਵਿੱਚ ਹੋਵਾਂਗੇ। ਇਹ ਦੁੱਖਧਾਮ ਹੈ ਫਿਰ ਸੁੱਖਧਾਮ ਹੋ ਜਾਵੇਗਾ। ਬਣਨ ਵਿੱਚ ਟਾਈਮ
ਤਾਂ ਲੱਗਦਾ ਹੈ ਨਾ। ਇਹ ਵਿਨਾਸ਼ ਛੋਟਾ ਥੋੜੀ ਹੈ। ਜਿਵੇਂ ਨਵਾਂ ਘਰ ਬਣਦਾ ਹੈ ਤਾਂ ਫਿਰ ਨਵੇਂ ਘਰ ਦੀ
ਹੀ ਯਾਦ ਆਉਂਦੀ ਹੈ। ਉਹ ਹੈ ਹੱਦ ਦੀ ਗੱਲ, ਉਸ ਵਿੱਚ ਕੋਈ ਸੰਬੰਧ ਆਦਿ ਥੋੜੀ ਬਦਲ ਜਾਂਦੇ ਹਨ। ਇਹ
ਤਾਂ ਪੁਰਾਣੀ ਦੁਨੀਆਂ ਹੀ ਬਦਲਣੀ ਹੈ ਫਿਰ ਜੋ ਚੰਗੀ ਰੀਤੀ ਪੜ੍ਹਣਗੇ ਉਹ ਰਜਾਈ ਕੁਲ ਵਿਚ ਆਉਣਗੇ। ਨਹੀਂ
ਤਾਂ ਪ੍ਰਜਾ ਵਿੱਚ ਚਲੇ ਜਾਣਗੇ। ਬੱਚਿਆਂ ਨੂੰ ਬੜੀ ਖੁਸ਼ੀ ਹੋਣੀ ਚਾਹੀਦੀ ਹੈ। ਬਾਬਾ ਨੇ ਸਮਝਾਇਆ ਹੈ
50 - 60 ਜਨਮ ਤੁਸੀਂ ਸੁੱਖ ਪਾਉਂਦੇ ਹੋ। ਦਵਾਪਰ ਵਿੱਚ ਵੀ ਤੁਹਾਡੇ ਕੋਲ ਬਹੁਤ ਧਨ ਰਹਿੰਦਾ ਹੈ।
ਦੁੱਖ ਤਾਂ ਬਾਦ ਵਿੱਚ ਹੁੰਦਾ ਹੈ। ਰਾਜੇ ਜੱਦ ਆਪਸ ਵਿੱਚ ਲੜਦੇ ਹਨ, ਫੁੱਟ ਪੈਂਦੀ ਹੈ ਤੱਦ ਦੁੱਖ
ਸ਼ੁਰੂ ਹੁੰਦਾ ਹੈ। ਪਹਿਲੇ ਤਾਂ ਅਨਾਜ ਵੀ ਬਹੁਤ ਸਸਤੇ ਹੁੰਦੇ ਹਨ। ਫੈਮੇਨ ਆਦਿ ਵੀ ਬਾਦ ਵਿੱਚ ਪੈਂਦੀ
ਹੈ। ਤੁਹਾਡੇ ਕੋਲ ਬਹੁਤ ਧਨ ਰਹਿੰਦਾ ਹੈ। ਸਤੋਪ੍ਰਧਾਨ ਤੋਂ ਤਮੋਪ੍ਰਧਾਨ ਵਿੱਚ ਹੋਲੀ - ਹੋਲੀ ਆਉਂਦੇ
ਹੋ। ਤਾਂ ਤੁਸੀਂ ਬੱਚਿਆਂ ਨੂੰ ਅੰਦਰ ਵਿੱਚ ਬਹੁਤ ਖੁਸ਼ੀ ਰਹਿਣੀ ਚਾਹੀਦੀ। ਆਪ ਨੂੰ ਹੀ ਖੁਸ਼ੀ ਨਹੀਂ
ਹੋਵੇਗੀ, ਸ਼ਾਂਤੀ ਨਹੀਂ ਹੋਵੇਗੀ ਤਾਂ ਉਹ ਵਿਸ਼ਵ ਵਿੱਚ ਸ਼ਾਂਤੀ ਕੀ ਸਥਾਪਨ ਕਰਣਗੇ! ਬਹੁੱਤਿਆਂ ਦੀ
ਬੁੱਧੀ ਵਿੱਚ ਅਸ਼ਾਂਤੀ ਰਹਿੰਦੀ ਹੈ । ਬਾਪ ਆਉਂਦੇ ਹੀ ਹਨ ਸ਼ਾਂਤੀ ਦਾ ਵਰਦਾਨ ਦੇਣ। ਕਹਿੰਦੇ ਹਨ ਮੈਨੂੰ
ਯਾਦ ਕਰੋ ਤਾਂ ਤਮੋਪ੍ਰਧਾਨ ਬਣਨ ਕਾਰਨ ਜੋ ਆਤਮਾ ਅਸ਼ਾਂਤ ਹੋ ਜਾਂਦੀ ਹੈ ਉਹ ਯਾਦ ਨਾਲ ਸਤੋਪ੍ਰਧਾਨ
ਸ਼ਾਂਤ ਬਣ ਜਾਵੇਗੀ। ਪਰ ਬੱਚਿਆਂ ਨੂੰ ਯਾਦ ਦੀ ਮਿਹਨਤ ਪਹੁੰਚਦੀ ਹੀ ਨਹੀਂ ਹੈ, ਯਾਦ ਵਿੱਚ ਨਾ ਰਹਿਣ
ਦੇ ਕਾਰਨ ਹੀ ਫਿਰ ਮਾਇਆ ਦੇ ਤੂਫ਼ਾਨ ਆਉਂਦੇ ਹਨ। ਯਾਦ ਵਿੱਚ ਰਹਿ ਕੇ ਪੂਰਾ ਪਾਵਨ ਨਹੀਂ ਬਣਨਗੇ ਤਾਂ
ਸਜ਼ਾ ਖਾਣੀ ਪਵੇਗੀ। ਪਦ ਵੀ ਭ੍ਰਸ਼ਟ ਹੋ ਜਾਵੇਗਾ। ਇਵੇਂ ਨਹੀਂ ਸਮਝਣਾ ਚਾਹੀਦਾ ਸ੍ਵਰਗ ਵਿੱਚ ਤਾਂ
ਜਾਣਗੇ ਨਾ। ਅਰੇ, ਮਾਰ ਖਾਕੇ ਪਾਈ ਪੈਸੇ ਦਾ ਸੁਖ ਪਾਉਣਾ ਇਹ ਕੋਈ ਚੰਗਾ ਹੈ ਕੀ। ਮਨੁੱਖ ਉੱਚ ਪਦ
ਪਾਉਣ ਦੇ ਲਈ ਕਿੰਨਾ ਪੁਰਸ਼ਾਰਥ ਕਰਦੇ ਹਨ। ਇਵੇਂ ਨਹੀਂ ਕੀ ਜੋ ਮਿਲਿਆ ਸੋ ਚੰਗਾ ਹੈ। ਇਵੇਂ ਕੋਈ ਨਹੀਂ
ਹੋਵੇਗਾ ਜੋ ਪੁਰਸ਼ਾਰਥ ਨਹੀਂ ਕਰੇਗਾ। ਭੀਖ ਮੰਗਣ ਵਾਲੇ ਫਕੀਰ ਲੋਕ ਵੀ ਆਪਣੇ ਕੋਲ ਪੈਸੇ ਇਕੱਠੇ ਕਰਦੇ
ਹਨ। ਪੈਸੇ ਦੇ ਤਾਂ ਸਾਰੇ ਭੁੱਖੇ ਹੁੰਦੇ ਹਨ। ਪੈਸੇ ਨਾਲ ਹਰ ਗੱਲ ਦਾ ਸੁੱਖ ਹੁੰਦਾ ਹੈ। ਤੁਸੀਂ ਬੱਚੇ
ਜਾਣਦੇ ਹੋ ਅਸੀਂ ਬਾਬਾ ਤੋਂ ਅਥਾਹ ਧਨ ਲੈਂਦੇ ਹਾਂ। ਪੁਰਸ਼ਾਰਥ ਘੱਟ ਕਰਣਗੇ ਤਾਂ ਧਨ ਵੀ ਘੱਟ ਮਿਲੇਗਾ।
ਬਾਪ ਧਨ ਦਿੰਦੇ ਹਨ ਨਾ। ਕਹਿੰਦੇ ਵੀ ਹਨ - ਧਨ ਹੈ ਤਾਂ ਅਮਰੀਕਾ ਆਦਿ ਦਾ ਚੱਕਰ ਲਗਾਓ । ਤੁਸੀਂ
ਜਿੰਨਾ ਬਾਪ ਨੂੰ ਯਾਦ ਕਰੋਗੇ ਅਤੇ ਸਰਵਿਸ ਕਰੋਗੇ ਉਨ੍ਹਾਂ ਸੁੱਖ ਪਾਓਗੇ। ਬਾਪ ਹਰ ਗੱਲ ਵਿੱਚ
ਪੁਰਸ਼ਾਰਥ ਕਰਾਉਂਦੇ, ਉੱਚ ਬਣਾਉਂਦੇ ਹਨ। ਸਮਝਦੇ ਹਨ ਬੱਚੇ ਨਾਮ ਬਾਲਾ ਕਰਣਗੇ ਸਾਡੇ ਕੁਲ ਦਾ। ਤੁਸੀਂ
ਬੱਚਿਆਂ ਨੂੰ ਵੀ ਈਸ਼ਵਰੀ ਕੁਲ ਦਾ, ਬਾਪ ਦਾ ਨਾਮ ਬਾਲਾ ਕਰਨਾ ਹੈ। ਇਹ ਸੱਤ ਬਾਪ, ਸੱਤ ਟੀਚਰ,
ਸਤਿਗੁਰੂ ਠਹਿਰਾ। ਉੱਚ ਤੇ ਉੱਚ ਬਾਪ ਉੱਚ ਤੇ ਉੱਚ ਸਚਾ ਸਤਿਗੁਰੂ ਵੀ ਠਹਿਰਿਆ ਇਹ ਵੀ ਸਮਝਾਇਆ ਹੈ
ਕਿ ਗੁਰੂ ਇੱਕ ਹੁੰਦਾ ਹੈ, ਦੂਜਾ ਨਾ ਕੋਈ। ਸਰਵ ਦਾ ਸਦਗਤੀ ਦਾਤਾ ਇੱਕ। ਇਹ ਵੀ ਤੁਸੀਂ ਜਾਣਦੇ ਹੋ।
ਹੁਣ ਤੁਸੀਂ ਪਾਰਸਬੁੱਧੀ ਬਣ ਰਹੇ ਹੋ। ਪਾਰਸਪੁਰੀ ਦੇ ਪਾਰਸਨਾਥ ਰਾਜਾ - ਰਾਣੀ ਬਣਦੇ ਹੋ। ਕਿੰਨੀ
ਸਹਿਜ ਗੱਲ ਹੈ। ਭਾਰਤ ਗੋਲਡਨ ਏਜਡ ਸੀ, ਵਿਸ਼ਵ ਵਿੱਚ ਸ਼ਾਂਤੀ ਕਿਵੇਂ ਸੀ - ਇਹ ਤੁਸੀਂ ਇਸ ਲਕਸ਼ਮੀ -
ਨਾਰਾਇਣ ਦੇ ਚਿੱਤਰ ਤੇ ਸਮਝ ਸਕਦੇ ਹੋ। ਹੈਵਿਨ ਵਿੱਚ ਸ਼ਾਂਤੀ ਸੀ। ਹੁਣ ਹੈ ਹੇਲ। ਇਨ੍ਹਾਂ ਵਿੱਚ
ਅਸ਼ਾਂਤੀ ਹੈ। ਹੈਵਿਨ ਵਿੱਚ ਇਹ ਲਕਸ਼ਮੀ - ਨਾਰਾਇਣ ਰਹਿੰਦੇ ਹਨ ਨਾ। ਕ੍ਰਿਸ਼ਨ ਨੂੰ ਲਾਰਡ ਕ੍ਰਿਸ਼ਨ ਵੀ
ਕਹਿੰਦੇ ਹਨ। ਕ੍ਰਿਸ਼ਨ ਭਗਵਾਨ ਵੀ ਕਹਿੰਦੇ ਹਨ। ਹੁਣ ਲਾਰਡ ਤਾਂ ਬਹੁਤ ਹਨ, ਜਿਸ ਦੇ ਕੋਲ ਲੈਂਡ (ਜਮੀਨ)
ਜਾਸਤੀ ਹੁੰਦਾ ਹੈ ਉਨ੍ਹਾਂ ਨੂੰ ਵੀ ਕਹਿੰਦੇ ਹਨ - ਲੈਂਡਲੋਰਡ। ਕ੍ਰਿਸ਼ਨ ਤਾਂ ਵਿਸ਼ਵ ਦਾ ਪ੍ਰਿੰਸ ਸੀ,
ਜਿਸ ਵਿਸ਼ਵ ਵਿੱਚ ਸ਼ਾਂਤੀ ਸੀ। ਇਹ ਵੀ ਕਿਸੇ ਨੂੰ ਪਤਾ ਨਹੀਂ ਰਾਧੇ - ਕ੍ਰਿਸ਼ਨ ਹੀ ਲਕਸ਼ਮੀ - ਨਾਰਾਇਣ
ਬਣਦੇ ਹਨ ।
ਤੁਹਾਡੇ ਲਈ ਲੋਕ ਕਿੰਨੀਆਂ
ਗੱਲਾਂ ਬਣਾਉਂਦੇ ਹਨ, ਹੰਗਾਮਾ ਮਚਾਉਂਦੇ ਹਨ, ਕਹਿੰਦੇ ਹਨ ਇਹ ਤਾਂ ਭਰਾ - ਭੈਣ ਬਣਾਉਂਦੇ ਹਨ।
ਸਮਝਾਇਆ ਜਾਂਦਾ ਹੈ ਪ੍ਰਜਾਪਿਤਾ ਬ੍ਰਹਮਾ ਦੇ ਮੁੱਖ ਵੰਸ਼ਾਵਲੀ ਬ੍ਰਾਹਮਣ, ਜਿਸ ਦੇ ਲਈ ਹੀ ਗਾਉਂਦੇ ਹਨ
ਬ੍ਰਾਹਮਣ ਦੇਵੀ - ਦੇਵਤਾ ਨਮਾ। ਬ੍ਰਾਹਮਣ ਵੀ ਉਨ੍ਹਾਂ ਨੂੰ ਨਮਸਤੇ ਕਰਦੇ ਹਨ ਕਿਓਂਕਿ ਉਹ ਸਚੇ ਭਰਾ
- ਭੈਣ ਹਨ। ਪਵਿੱਤਰ ਰਹਿੰਦੇ ਹਨ । ਤਾਂ ਪਵਿੱਤਰ ਦੀ ਕਿਓਂ ਨਹੀਂ ਇੱਜਤ ਕਰਣਗੇ। ਕੰਨਿਆ ਪਵਿੱਤਰ ਹੈ
ਤਾਂ ਉਨ੍ਹਾਂ ਦੇ ਵੀ ਪੈਰ ਪੈਂਦੇ ਹਨ। ਬਾਹਰ ਦਾ ਵਿਜਿਟਰ ਆਏਗਾ, ਉਹ ਵੀ ਕੰਨਿਆ ਨੂੰ ਨਮਨ ਕਰੇਗਾ।
ਇਸ ਸਮੇਂ ਕੰਨਿਆ ਦਾ ਇਨ੍ਹਾਂ ਮਾਨ ਕਿਓਂ ਹੋਇਆ ਹੈ? ਕਿਓਂਕਿ ਤੁਸੀਂ ਬ੍ਰਹਮਾਕੁਮਾਰ - ਕੁਮਾਰੀਆਂ ਹੋ
ਨਾ । ਮੈਜਾਰਿਟੀ ਤੁਸੀਂ ਕੰਨਿਆਵਾਂ ਦੀ ਹੈ। ਸ਼ਿਵਸਕਤੀ ਪਾਂਡਵ ਸੈਨਾ ਗਾਈ ਹੋਈ ਹੈ। ਇਨ੍ਹਾਂ ਵਿੱਚ
ਮੇਲ ਵੀ ਹਨ, ਮੈਜਾਰਿਟੀ ਮਾਤਾਵਾਂ ਦੀ ਹੈ ਇਸਲਈ ਗਾਇਆ ਜਾਂਦਾ ਹੈ। ਤਾਂ ਜੋ ਚੰਗੀ ਰੀਤੀ ਪੜ੍ਹਦੇ ਹਨ
ਉਹ ਉੱਚ ਬਣਦੇ ਹਨ। ਹੁਣ ਤੁਸੀਂ ਸਾਰੇ ਵਰਲਡ ਦੀ ਹਿਸਟਰੀ - ਜਾਗਰਫ਼ੀ ਜਾਣ ਗਏ ਹੋ । ਚੱਕਰ ਤੇ ਵੀ
ਸਮਝਾਉਣਾ ਬਹੁਤ ਸਹਿਜ ਹੈ। ਭਾਰਤ ਪਾਰਸਪੁਰੀ ਸੀ, ਹੁਣ ਹੈ ਪੱਥਰਪੁਰੀ। ਤਾਂ ਸਾਰੇ ਪੱਥਰਨਾਥ ਠਹਿਰੇ
ਨਾ। ਤੁਸੀਂ ਬੱਚੇ ਇਸ 84 ਦੇ ਚੱਕਰ ਨੂੰ ਵੀ ਜਾਣਦੇ ਹੋ। ਹੁਣ ਜਾਣਾ ਹੈ ਘਰ ਤਾਂ ਬਾਪ ਨੂੰ ਵੀ ਯਾਦ
ਕਰਨਾ ਹੈ, ਜਿਸ ਨਾਲ ਪਾਪ ਕੱਟਦੇ ਹਨ। ਪਰ ਬੱਚਿਆਂ ਨੂੰ ਯਾਦ ਦੀ ਮਿਹਨਤ ਪਹੁੰਚਦੀ ਨਹੀਂ ਹੈ ਕਿਓਂਕਿ
ਅਲਬੇਲਾਪਨ ਹੈ। ਸਵੇਰੇ ਉੱਠਦੇ ਨਹੀਂ ਹਨ। ਅਗਰ ਉੱਠਦੇ ਹਨ ਤਾਂ ਮਜ਼ਾ ਨਹੀਂ ਆਉਂਦਾ। ਨੀਂਦ ਆਉਂਣ
ਲੱਗਦੀ ਹੈ ਤਾਂ ਫਿਰ ਸੋ ਜਾਂਦੇ ਹਨ। ਹੋਪਲੈਸ ਹੋ ਜਾਂਦੇ ਹਨ। ਬਾਬਾ ਕਹਿੰਦੇ ਹਨ - ਬੱਚੇ, ਇਹ ਯੁੱਧ
ਦਾ ਮੈਦਾਨ ਹੈ ਨਾ। ਇਸ ਵਿਚ ਹੋਪਲੈਸ ਨਹੀਂ ਹੋਣਾ ਚਾਹੀਦਾ ਹੈ। ਯਾਦ ਦੇ ਬਲ ਨਾਲ ਹੀ ਮਾਇਆ ਤੇ ਜਿੱਤ
ਪਾਉਣੀ ਹੈ। ਇਸ ਵਿੱਚ ਮਿਹਨਤ ਕਰਨੀ ਚਾਹੀਦੀ ਹੈ। ਬਹੁਤ ਚੰਗੇ - ਚੰਗੇ ਬੱਚੇ ਜੋ ਯਥਾਰਥ ਰੀਤੀ ਯਾਦ
ਨਹੀਂ ਕਰਦੇ, ਚਾਰਟ ਰੱਖਣ ਨਾਲ ਘਾਟੇ - ਫਾਇਦੇ ਦਾ ਪਤਾ ਪੈਂਦਾ ਹੈ। ਕਹਿੰਦੇ ਹਨ ਚਾਰਟ ਨੇ ਤਾਂ ਮੇਰੀ
ਅਵਸਥਾ ਵਿੱਚ ਕਮਾਲ ਕਰ ਦਿੱਤੀ ਹੈ। ਇਵੇਂ ਕੋਈ ਵਿਰਲਾ ਚਾਰਟ ਰੱਖਦੇ ਹਨ। ਇਹ ਵੀ ਬੜੀ ਮਿਹਨਤ ਹੈ।
ਬਹੁਤ ਸੈਂਟਰ ਵਿੱਚ ਝੂਠੇ ਵੀ ਜਾਕੇ ਬੈਠਦੇ ਹਨ, ਵਿਕਰਮ ਕਰਦੇ ਰਹਿੰਦੇ ਹਨ। ਬਾਪ ਦੇ ਡਾਇਰੈਕਸ਼ਨ ਤੇ
ਅਮਲ ਨਾ ਕਰਨ ਨਾਲ ਬਹੁਤ ਨੁਕਸਾਨ ਕਰ ਦਿੰਦੇ ਹਨ। ਬੱਚਿਆਂ ਨੂੰ ਪਤਾ ਥੋੜੀ ਪੈਂਦਾ ਹੈ - ਨਿਰਾਕਾਰ
ਕਹਿੰਦੇ ਹੈ ਵਾ ਸਾਕਾਰ? ਬੱਚਿਆਂ ਨੂੰ ਬਾਰ - ਬਾਰ ਸਮਝਾਇਆ ਜਾਂਦਾ ਹੈ - ਹਮੇਸ਼ਾ ਸਮਝੋ ਸ਼ਿਵਬਾਬਾ
ਡਾਇਰੈਕਸ਼ਨ ਦਿੰਦੇ ਹਨ। ਤਾਂ ਤੁਹਾਡੀ ਬੁੱਧੀ ਉੱਥੇ ਲੱਗੀ ਰਹੇਗੀ।
ਅੱਜਕਲ ਕੁੜਮਾਈ ਹੁੰਦੀ
ਹੈ ਤਾਂ ਚਿੱਤਰ ਵਿਖਾਉਂਦੇ ਹਨ, ਅਖਬਾਰ ਵਿੱਚ ਵੀ ਪਾਉਂਦੇ ਹਨ ਕਿ ਇਨ੍ਹਾਂ ਦੇ ਲਈ ਇਵੇਂ - ਇਵੇਂ
ਚੰਗੇ ਘਰ ਦੀ ਚਾਹੀਦੀ ਹੈ। ਦੁਨੀਆਂ ਦਾ ਕੀ ਹਾਲ ਹੋ ਗਿਆ ਹੈ, ਕੀ ਹੋਣਾ ਦਾ ਹੈ! ਤੁਸੀਂ ਬੱਚੇ ਜਾਣਦੇ
ਹੋ ਕਈ ਪ੍ਰਕਾਰ ਦੀਆਂ ਮੱਤਾਂ ਹਨ। ਤੁਸੀਂ ਬ੍ਰਾਹਮਣਾਂ ਦੀ ਹੈ ਇੱਕ ਮਤ। ਵਿਸ਼ਵ ਵਿੱਚ ਸ਼ਾਂਤੀ ਸਥਾਪਨ
ਕਰਨ ਦੀ ਮੱਤ। ਤੁਸੀਂ ਸ਼੍ਰੀਮਤ ਤੋਂ ਵਿਸ਼ਵ ਵਿੱਚ ਸ਼ਾਂਤੀ ਸਥਾਪਨ ਕਰਦੇ ਹੋ ਤਾਂ ਬੱਚਿਆਂ ਨੂੰ ਵੀ
ਸ਼ਾਂਤੀ ਵਿੱਚ ਰਹਿਣਾ ਪਵੇ। ਜੋ ਕਰੇਗਾ ਸੋ ਪਾਏਗਾ। ਨਹੀਂ ਤਾਂ ਬਹੁਤ ਘਾਟਾ ਹੈ। ਜਨਮ - ਜਨਮਾਂਤ੍ਰ
ਦਾ ਘਾਟਾ ਹੈ। ਬੱਚਿਆਂ ਨੂੰ ਕਹਿੰਦੇ ਹਨ ਆਪਣਾ ਘਾਟਾ ਅਤੇ ਫਾਇਦਾ ਵੇਖੋ। ਚਾਰਟ ਵੇਖੋ ਅਸੀਂ ਕਿਸੇ
ਨੂੰ ਦੁੱਖ ਤਾਂ ਨਹੀਂ ਦਿੱਤਾ? ਬਾਪ ਕਹਿੰਦੇ ਹਨ ਤੁਹਾਡਾ ਇਹ ਸਮੇਂ ਇੱਕ - ਇੱਕ ਸੇਕੇਂਡ ਮੋਸ੍ਟ
ਵੈਲਯੂਏਬਲ ਹੈ, ਮੋਚਰਾ ਖਾਕੇ ਮਾਨੀ ਟੁੱਕੜ ਖਾਣਾ ਉਹ ਕੀ ਵੱਡੀ ਗੱਲ ਹੈ। ਤੁਸੀਂ ਤਾਂ ਬਹੁਤ ਧਨਵਾਨ
ਬਣਨਾ ਚਾਹੁੰਦੇ ਹੋ ਨਾ। ਪਹਿਲੇ - ਪਹਿਲੇ ਜੋ ਪੂਜਯ ਹਨ ਉਨ੍ਹਾਂ ਨੂੰ ਹੀ ਪੁਜਾਰੀ ਬਣਨਾ ਹੈ। ਇੰਨਾ
ਧਨ ਹੋਵੇਗਾ, ਸੋਮਨਾਥ ਦਾ ਮੰਦਿਰ ਬਣਵਾਉਣ ਤੱਦ ਤਾਂ ਪੂਜਾ ਕਰਨ। ਇਹ ਵੀ ਹਿਸਾਬ ਹੈ। ਬੱਚਿਆਂ ਨੂੰ
ਫਿਰ ਵੀ ਸਮਝਾਉਂਦੇ ਹਨ ਚਾਰਟ ਰੱਖੋ ਤਾਂ ਬਹੁਤ ਫਾਇਦਾ ਹੋਵੇਗਾ। ਨੋਟ ਕਰਨਾ ਚਾਹੀਦਾ ਹੈ। ਸਭ ਨੂੰ
ਪੈਗਾਮ ਦਿੰਦੇ ਜਾਓ, ਚੁੱਪ ਕਰਕੇ ਨਹੀਂ ਬੈਠੋ। ਟ੍ਰੇਨ ਵਿੱਚ ਵੀ ਤੁਸੀਂ ਸਮਝਾਕੇ ਲਿਟਰੈਚਰ ਦਵੋ।
ਬੋਲੋ, ਇਹ ਕਰੋੜਾਂ ਦੀ ਮਿਲਕੀਯਤ ਹੈ। ਲਕਸ਼ਮੀ - ਨਾਰਾਇਣ ਦਾ ਭਾਰਤ ਵਿੱਚ ਜੱਦ ਰਾਜ ਸੀ ਤਾਂ ਵਿਸ਼ਵ
ਵਿੱਚ ਸ਼ਾਂਤੀ ਸੀ । ਹੁਣ ਬਾਪ ਫਿਰ ਤੋਂ ਉਹ ਰਾਜਧਾਨੀ ਸਥਾਪਨ ਕਰਨ ਆਏ ਹਨ, ਤੁਸੀਂ ਬਾਪ ਨੂੰ ਯਾਦ ਕਰੋ
ਤਾਂ ਵਿਕਰਮ ਵਿਨਾਸ਼ ਹੋਣ ਅਤੇ ਵਿਸ਼ਵ ਵਿੱਚ ਸ਼ਾਂਤੀ ਹੋ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਅਸੀਂ ਵਿਸ਼ਵ
ਵਿੱਚ ਸ਼ਾਂਤੀ ਸਥਾਪਨ ਕਰਨ ਦੇ ਨਿਮਿਤ ਬ੍ਰਾਹਮਣ ਹਾਂ, ਸਾਨੂੰ ਬਹੁਤ - ਬਹੁਤ ਸ਼ਾਂਤਚਿਤ ਰਹਿਣਾ ਹੈ,
ਗੱਲਬਾਤ ਬਹੁਤ ਆਹਿਸਤੇ ਤੇ ਰਾਇਲਟੀ ਨਾਲ ਕਰਨੀ ਹੈ।
2. ਅਲਬੇਲਾਪਨ ਛੱਡ ਯਾਦ
ਦੀ ਮਿਹਨਤ ਕਰਨੀ ਹੈ। ਹੁਣ ਵੀ ਹੋਪਲੈਸ ਨਹੀਂ ਬਣਨਾ ਹੈ।
ਵਰਦਾਨ:-
ਪੇਪਰ ਵਿਚ ਘਬਰਾਉਣ ਦੀ ਬਜਾਏ ਫੁੱਲ ਸਟਾਪ ਦੇਕੇ ਫੁੱਲ ਪਾਸ ਹੋਣ ਵਾਲੇ ਸਫਲਤਾ ਮੂਰਤ ਭਵ।
ਜਦੋਂ ਕਿਸੇ ਵੀ ਤਰ੍ਹਾਂ
ਦਾ ਪੇਪਰ ਹੁੰਦਾ ਹੈ ਤਾਂ ਘਬਰਾਓ ਨਹੀਂ, ਕੁਵਸ਼ਚਨ ਮਾਰਕ ਵਿਚ ਨਹੀਂ ਆਓ, ਇਹ ਕਿਉਂ ਆਇਆ? ਇਹ ਸੋਚਣ
ਵਿਚ ਟਾਇਮ ਵੇਸਟ ਨਾ ਕਰੋ। ਕੁਵਸ਼ਚਨ ਮਾਰਕ ਖਤਮ ਅਤੇ ਫੁੱਲ ਸਟਾਪ, ਤਾਂ ਕਲਾਸ ਚੇਂਜ ਹੋਵੇਗਾ ਅਤੇ
ਪੇਪਰ ਵਿਚ ਪਾਸ ਹੋਵੋਗੇ। ਫੁੱਲ ਸਟਾਪ ਦੇਣ ਵਾਲਾ ਫੁੱਲ ਪਾਸ ਹੋਵੇਗਾ ਕਿਉਂਕਿ ਫੁਲਟਾਪ ਹੈ ਬਿੰਦੀ
ਦੀ ਸਟੇਜ। ਵੇਖਦੇ ਹੋਏ ਨਾ ਵੇਖੋ, ਸੁਣਦੇ ਹੋਏ ਨਾ ਸੁਣੋ। ਬਾਪ ਦਾ ਸੁਣਾਇਆ ਹੋਇਆ ਸੁਣੋ, ਬਾਪ ਨੇ
ਜੋ ਦਿੱਤਾ ਹੈ ਉਹ ਵੇਖੋ ਤਾਂ ਫੁੱਲ ਪਾਸ ਹੋ ਜਾਵੋਗੇ ਅਤੇ ਪਾਸ ਹੋਣ ਦੀ ਨਿਸ਼ਾਨੀ - ਸਦਾ ਚੜਦੀ ਕਲਾ
ਦਾ ਅਨੁਭਵ ਕਰਦੇ ਹੋਏ ਸਫਲਤਾ ਦੇ ਸਿਤਾਰੇ ਬਣ ਜਾਵੋਗੇ।
ਸਲੋਗਨ:-
ਸਵ ਉੱਨਤੀ ਕਰਨੀ
ਹੈ ਤਾਂ ਕੁਵਸ਼ਚਣ, ਕੁਰੇਕਸ਼ਨ ਅਤੇ ਕੂਟੇਸ਼ਨ ਦਾ ਤਿਆਗ ਕਰ ਆਪਣਾ ਕੁਨੈਕਸ਼ਨ ਠੀਕ ਰੱਖੋ।
ਅਵਿਅਕਤ ਇਸ਼ਾਰੇ :-
ਸੰਕਲਪਾਂ ਦੀ ਸ਼ਕਤੀ ਜਮਾ ਕਰ ਸ੍ਰੇਸ਼ਠ ਸੇਵਾ ਦੇ ਨਿਮਿਤ ਬਣੋ।
ਅੰਤ ਸਮੇਂ ਵਿੱਚ ਆਪਣੀ
ਸੇਫਟੀ ਦੇ ਲਈ ਮਨਸਾ ਸ਼ਕਤੀ ਹੀ ਸਾਧਨ ਬਣੇਗੀ। ਮਨਸਾ ਸ਼ਕਤੀ ਦ੍ਵਾਰਾ ਹੀ ਖੁਦ ਦੀ ਅੰਤ ਸੁੰਹਾਨੀ
ਬਣਾਉਣ ਦੇ ਨਿਮਿਤ ਬਣ ਸਕੋਗੇ। ਉਸ ਵੇਲੇ ਮਨਸਾ ਸ਼ਕਤੀ ਮਤਲਬ ਸ੍ਰੇਸ਼ਠ ਸੰਕਲਪ ਸ਼ਕਤੀ, ਇੱਕ ਦੇ ਨਾਲ
ਲਾਈਨ ਕਲੀਅਰ ਚਾਹੀਦੀ ਹੈ। ਬੇਹੱਦ ਦੀ ਸੇਵਾ ਦੇ ਲਈ, ਖੁਦ ਦੀ ਸੇਫਟੀ ਦੇ ਲਈ ਮਨਸਾ ਸ਼ਕਤੀ ਅਤੇ
ਨਿਰਭੈਤਾ ਦੀ ਸ਼ਕਤੀ ਜਮਾ ਕਰੋ।