28.08.25        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਹੁਣ ਤੁਹਾਡੀ ਸੁਣਵਾਈ ਹੋਈ ਹੈ , ਆਖਿਰ ਉਹ ਦਿਨ ਆ ਗਿਆ ਜਦੋਂ ਤੁਸੀਂ ਉਤੱਮ ਤੋਂ ਉਤੱਮ ਪੁਰਸ਼ ਇਸ ਪੁਰਸ਼ੋਤਮ ਸੰਗਮਯੁਗ ਤੇ ਬਣ ਰਹੇ ਹੋ।

ਪ੍ਰਸ਼ਨ:-
ਹਾਰ ਅਤੇ ਜਿੱਤ ਨਾਲ ਸਬੰਧਿਤ ਅਜਿਹਾ ਕਿਹੜਾ ਭ੍ਰਿਸ਼ਟ ਕਰਮ ਹੈ ਜੋ ਮਨੁੱਖ ਨੂੰ ਦੁਖੀ ਕਰਦਾ ਹੈ?

ਉੱਤਰ:-
"ਜੂਆ"। ਬੁਹਤ ਮਨੁੱਖਾਂ ਵਿੱਚ ਜੂਆ ਖੇਡਣ ਦੀ ਆਦਤ ਹੁੰਦੀ ਹੈ, ਇਹ ਭ੍ਰਿਸ਼ਟ ਕਰਮ ਹੈ ਕਿਉਂਕਿ ਹਾਰਨ ਨਾਲ ਦੁੱਖ, ਜਿੱਤਣ ਨਾਲ ਖੁਸ਼ੀ ਹੋਵੇਗੀ। ਤੁਸੀਂ ਬੱਚਿਆਂ ਨੂੰ ਬਾਪ ਦਾ ਫਰਮਾਨ ਹੈ - ਬੱਚੇ ਦੈਵੀ ਕਰਮ ਕਰੋ। ਅਜਿਹਾ ਕੋਈ ਵੀ ਕਰਮ ਨਹੀਂ ਕਰਨਾ ਹੈ ਜਿਸ ਵਿੱਚ ਸਮਾਂ ਵੇਸਟ ਹੋਵੇ। ਸਦਾ ਬੇਹੱਦ ਦੀ ਜਿੱਤ ਪਾਉਣ ਦਾ ਪੁਰਸ਼ਾਰਥ ਕਰੋ।

ਗੀਤ:-
ਆਖਿਰ ਉਹ ਦਿਨ ਆਇਆ ਅੱਜ...

ਓਮ ਸ਼ਾਂਤੀ
ਡਬਲ ਓਮ ਸ਼ਾਂਤੀ। ਤੁਹਾਨੂੰ ਬੱਚਿਆਂ ਨੂੰ ਵੀ ਕਹਿਣਾ ਹੋਵੇਗਾ ਓਮ ਸ਼ਾਂਤੀ। ਇਥੇ ਫਿਰ ਹੈ ਡਬਲ ਓਮ ਸ਼ਾਂਤੀ। ਇੱਕ ਸੁਪ੍ਰੀਮ ਆਤਮਾ ( ਸ਼ਿਵਬਾਬਾ ) ਕਹਿੰਦੇ ਹਨ ਓਮ ਸ਼ਾਂਤੀ, ਦੂਸਰਾ ਇਹ ਦਾਦਾ ਕਹਿੰਦੇ ਹਨ ਓਮ ਸ਼ਾਂਤੀ। ਫਿਰ ਤੁਸੀਂ ਬੱਚੇ ਵੀ ਕਹਿੰਦੇ ਹੋ ਅਸੀਂ ਆਤਮਾ ਸ਼ਾਂਤ ਸ੍ਵਰੂਪ ਹਾਂ, ਰਹਿਣ ਵਾਲੇ ਵੀ ਸ਼ਾਂਤੀ ਦੇਸ਼ ਦੇ ਹਾਂ। ਇੱਥੇ ਇਸ ਸਥੂਲ ਦੇਸ਼ ਵਿੱਚ ਪਾਰ੍ਟ ਵਜਾਉਣ ਆਏ ਹਾਂ। ਇਹ ਗੱਲਾਂ ਆਤਮਾਵਾਂ ਭੁੱਲ ਗਈਆਂ ਹਨ ਫਿਰ ਆਖਿਰ ਉਹ ਦਿਨ ਤਾਂ ਜਰੂਰ ਆਇਆ ਹੈ, ਜਦੋਂ ਸੁਣਵਾਈ ਹੁੰਦੀ ਹੈ। ਕਿਹੜੀ ਸੁਣਵਾਈ? ਕਹਿੰਦੇ ਹਨ ਬਾਬਾ ਦੁੱਖ ਹਰ ਕੇ ਸੁੱਖ ਦੇਵੋ। ਹਰ ਇੱਕ ਮਨੁੱਖ ਸੁਖ - ਸ਼ਾਂਤੀ ਹੀ ਪਸੰਦ ਕਰਦਾ ਹੈ। ਬਾਪ ਹੈ ਵੀ ਗਰੀਬ ਨਵਾਜ਼। ਇਸ ਵਕਤ ਭਾਰਤ ਬਿਲਕੁਲ ਹੀ ਗਰੀਬ ਹੈ। ਬੱਚੇ ਜਾਣਦੇ ਹਨ ਅਸੀਂ ਬਿਲਕੁਲ ਸ਼ਾਹੂਕਾਰ ਸੀ। ਇਹ ਵੀ ਤੁਸੀਂ ਬ੍ਰਾਹਮਣ ਬੱਚੇ ਜਾਣਦੇ ਹੋ, ਬਾਕੀ ਤਾਂ ਸਭ ਜੰਗਲ ਵਿੱਚ ਹਨ। ਤੁਸੀਂ ਬੱਚਿਆਂ ਨੂੰ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ ਨਿਸ਼ਚੇ ਹੈ। ਤੁਸੀਂ ਜਾਣਦੇ ਹੋ ਇਹ ਹਨ ਸ਼੍ਰੀ - ਸ਼੍ਰੀ, ਉਨ੍ਹਾਂ ਦੀ ਮੱਤ ਵੀ ਸ਼੍ਰੇਸ਼ਠ ਤੇ ਸ਼੍ਰੇਸ਼ਠ ਹੈ। ਭਗਵਾਨੁਵਾਚ ਹੈ ਨਾ। ਮਨੁੱਖ ਤੇ ਰਾਮ - ਰਾਮ ਦੀ ਅਜਿਹੀ ਧੁਨ ਲਗਾਉਂਦੇ ਹਨ ਜਿਵੇਂ ਵਾਜਾ ਵਜਦਾ ਹੈ। ਹੁਣ ਰਾਮ ਤੇ ਤ੍ਰੇਤਾ ਦਾ ਰਾਜਾ ਸੀ, ਉਨ੍ਹਾਂ ਦੀ ਮਹਿਮਾ ਬਹੁਤ ਸੀ। 14 ਕਲਾ ਸੀ। ਦੋ ਕਲਾ ਘੱਟ, ਉਨ੍ਹਾਂ ਦੇ ਲਈ ਵੀ ਗਾਉਂਦੇ ਹਨ ਰਾਮ ਰਾਜਾ, ਰਾਮ ਪ੍ਰਜਾ,... ਤੁਸੀਂ ਸ਼ਾਹੂਕਾਰ ਬਣਦੇ ਹੋ ਨਾ। ਰਾਮ ਤੋਂ ਜ਼ਿਆਦਾ ਸ਼ਾਹੂਕਾਰ ਫਿਰ ਲਕਸ਼ਮੀ ਨਾਰਾਇਣ ਹੋਣਗੇ। ਰਾਜਾ ਨੂੰ ਅੰਨਦਾਤਾ ਕਹਿੰਦੇ ਹਨ। ਬਾਪ ਵੀ ਦਾਤਾ ਹੈ, ਉਹ ਸਭ ਕੁਝ ਦਿੰਦੇ ਹਨ, ਬੱਚਿਆਂ ਨੂੰ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ। ਉੱਥੇ ਕੋਈ ਅਪ੍ਰਾਪ੍ਤ ਵਸਤੂ ਹੁੰਦੀ ਨਹੀਂ, ਜਿਸ ਦੇ ਲਈ ਪਾਪ ਕਰਨਾ ਪਵੇ। ਉਥੇ ਪਾਪ ਦਾ ਨਾਮ ਨਹੀਂ ਹੁੰਦਾ। ਅੱਧਾਕਲਪ ਹੈ ਦੈਵੀ ਰਾਜ ਫਿਰ ਅੱਧਾਕਲਪ ਹੈ ਆਸੁਰੀ ਰਾਜ। ਅਸੁਰ ਮਤਲਬ ਜਿਨ੍ਹਾਂ ਵਿੱਚ ਦੇਹ ਅਭਿਮਾਨ ਹੈ, 5 ਵਿਕਾਰ ਹਨ।

ਹੁਣ ਤੁਸੀਂ ਆਏ ਹੋ ਖਵਈਆ ਮਤਲਬ ਬਾਗਵਾਨ ਦੇ ਕੋਲ। ਤੁਸੀਂ ਜਾਣਦੇ ਹੋ ਅਸੀਂ ਡਾਇਰੈਕਟ ਉਨ੍ਹਾਂ ਦੇ ਕੋਲ ਬੈਠੇ ਹਾਂ। ਤੁਸੀਂ ਬੱਚੇ ਵੀ ਬੈਠੇ - ਬੈਠੇ ਭੁੱਲ ਜਾਂਦੇ ਹੋ। ਭਗਵਾਨ ਜੋ ਫਰਮਾਉਂਦੇ ਹਨ ਉਹ ਮੰੰਨਣਾ ਚਾਹਿਦਾ ਹੈ ਨਾ। ਪਹਿਲਾਂ ਤਾਂ ਸ਼੍ਰੀਮਤ ਦਿੰਦੇ ਹਨ ਸ੍ਰੇਸ਼ਠ ਤੋਂ ਸ੍ਰੇਸ਼ਠ ਬਣਾਉਣ ਦੇ ਲਈ। ਤਾਂ ਮਤ ਤੇ ਚੱਲਣਾ ਚਾਹੀਦਾ ਹੈ ਨਾ। ਪਹਿਲੀ - ਪਹਿਲੀ ਮਤ ਦਿੰਦੇ ਹਨ - ਦੇਹੀ - ਅਭਿਮਾਨੀ ਬਣੋ। ਬਾਬਾ ਸਾਨੂੰ ਆਤਮਾਵਾਂ ਨੂੰ ਪੜ੍ਹਾਉਂਦੇ ਹਨ। ਇਹ ਪੱਕਾ - ਪੱਕਾ ਯਾਦ ਕਰੋ। ਇਹ ਅੱਖਰ ਯਾਦ ਕੀਤਾ ਤਾਂ ਬੇੜਾ ਪਾਰ ਹੈ। ਬੱਚਿਆਂ ਨੂੰ ਸਮਝਾਇਆ ਹੈ, ਤੁਸੀਂ ਹੀ 84 ਜਨਮ ਲੈਂਦੇ ਹੋ। ਤੁਸੀਂ ਹੀ ਤਮੋਪ੍ਰਧਾਨ ਤੋਂ ਸਤੋ ਪ੍ਰਧਾਨ ਬਣਦੇ ਜੋ। ਇਹ ਦੁਨੀਆਂ ਤਾਂ ਪਤਿਤ ਦੁਖੀ ਹੈ। ਸਵਰਗ ਨੂੰ ਕਿਹਾ ਜਾਂਦਾ ਹੈ ਸੁਖਧਾਮ। ਬੱਚੇ ਜਾਣਦੇ ਹਨ ਸ਼ਿਵਬਾਬਾ, ਭਗਵਾਨ ਸਾਨੂੰ ਪੜ੍ਹਾਉਂਦੇ ਹਨ। ਉਨ੍ਹਾਂ ਦੇ ਅਸੀਂ ਸਟੂਡੈਂਟ ਹਾਂ। ਉਹ ਬਾਪ ਵੀ ਹੈ, ਟੀਚਰ ਵੀ ਹੈ, ਤਾਂ ਪੜ੍ਹਨਾ ਵੀ ਚੰਗੀ ਤਰ੍ਹਾਂ ਚਾਹੀਦਾ ਹੈ। ਦੈਵੀ ਕਰਮ ਵੀ ਚਾਹੀਦੇ ਹਨ। ਕੋਈ ਵੀ ਭ੍ਰਿਸ਼ਟ ਕਰਮ ਨਹੀਂ ਕਰਨਾ ਚਾਹੀਦਾ ਹੈ। ਭ੍ਰਿਸ਼ਟ ਕਰਮ ਵਿੱਚ ਜੂਆ ਵੀ ਆ ਜਾਂਦਾ ਹੈ। ਇਹ ਵੀ ਦੁੱਖ ਦਿੰਦੇ ਹਨ। ਹਾਰਿਆ ਤਾਂ ਦੁੱਖ ਹੋਵੇਗਾ, ਜਿੱਤਿਆ ਤਾਂ ਖੁਸ਼ੀ ਹੋਵੇਗੀ। ਹੁਣ ਤੁਸੀਂ ਬੱਚਿਆਂ ਨੇ ਮਾਇਆ ਤੋਂ ਬੇਹੱਦ ਦੀ ਹਾਰ ਖਾਧੀ ਹੈ। ਇਹ ਹੈ ਬੇਹੱਦ ਦੇ ਹਾਰ ਅਤੇ ਜਿੱਤ ਦਾ ਖੇਲ੍ਹ। 5 ਵਿਕਾਰਾਂ ਰੂਪੀ ਰਾਵਣ ਤੋਂ ਹਾਰੇ ਹਾਰ ਹੈ, ਉਸ ਤੇ ਜਿੱਤ ਪਾਉਣੀ ਹੈ। ਮਾਇਆ ਤੋਂ ਹਾਰੇ ਹਾਰ ਹੈ। ਹੁਣ ਤੁਹਾਡੀ ਬੱਚਿਆਂ ਦੀ ਜਿੱਤ ਹੋਣੀ ਹੈ। ਹੁਣ ਤੁਹਾਨੂੰ ਵੀ ਜੂਆ ਆਦਿ ਸਭ ਛੱਡ ਦੇਣਾ ਚਾਹੀਦਾ ਹੈ। ਹੁਣ ਬੇਹੱਦ ਦੀ ਜਿੱਤ ਪਾਉਣ ਤੇ ਪੂਰਾ ਅਟੈਂਸ਼ਨ ਦੇਣਾ ਚਾਹੀਦਾ ਹੈ। ਕੋਈ ਵੀ ਅਜਿਹਾ ਕਰਮ ਨਹੀਂ ਕਰਨਾ ਹੈ, ਟਾਈਮ ਵੇਸਟ ਨਹੀ ਕਰਨਾ ਹੈ। ਬੇਹੱਦ ਦੀ ਜਿੱਤ ਪਾਉਣ ਦੇ ਲਈ ਪੁਰਸ਼ਾਰਥ ਕਰਨਾ ਹੈ। ਕਰਵਾਉਣ ਵਾਲਾ ਬਾਪ ਸਮਰਥ ਹੈ। ਉਹ ਹੈ ਸ੍ਰਵ ਸ਼ਕਤੀਮਾਨ। ਇਹ ਵੀ ਸਮਝਾਇਆ ਹੈ ਸਿਰਫ ਬਾਪ ਸ੍ਰਵਸ਼ਕਤੀਮਾਨ ਨਹੀ ਹੈ। ਰਾਵਣ ਵੀ ਸ੍ਰਵਸ਼ਕਤੀਮਾਨ ਹੈ। ਅੱਧਾਕਲਪ ਰਾਵਣ ਰਾਜ, ਅੱਧਾਕਲਪ ਰਾਮ ਰਾਜ ਚੱਲਦਾ ਹੈ। ਹੁਣ ਤੁਸੀਂ ਰਾਵਣ ਤੇ ਜਿੱਤ ਪਾਉਂਦੇ ਹੋ। ਹੁਣ ਉਹ ਹੱਦ ਦੀਆਂ ਗੱਲਾਂ ਛੱਡ ਬੇਹੱਦ ਦੀਆਂ ਗੱਲਾਂ ਵਿੱਚ ਲਗ ਜਾਣਾ ਹੈ। ਖਵਈਆ ਆਇਆ ਹੈ। ਆਖਿਰ ਉਹ ਦਿਨ ਆਇਆ ਤੇ ਹੈ ਨਾ। ਪੁਕਾਰ ਦੀ ਸੁਣਵਾਈ ਹੁੰਦੀ ਹੈ ਉੱਚ ਤੋਂ ਉੱਚ ਬਾਪ ਦੇ ਕੋਲ। ਬਾਪ ਕਹਿੰਦੇ ਹਨ ਤੁਸੀਂ ਅੱਧਾਕਲਪ ਬਹੁਤ ਧੱਕੇ ਖਾਧੇ ਹਨ। ਪਤਿਤ ਬਣੇ ਹੋ। ਪਾਵਨ ਭਾਰਤ ਸ਼ਿਵਾਲਿਆ ਸੀ। ਤੁਸੀਂ ਸ਼ਿਵਾਲਿਆ ਵਿੱਚ ਰਹਿੰਦੇ ਸੀ। ਹੁਣ ਤੁਸੀਂ ਵੈਸ਼ਲਿਆ ਵਿੱਚ ਹੋ। ਤੁਸੀਂ ਸ਼ਿਵਾਲੇ ਵਿੱਚ ਰਹਿਣ ਵਾਲਿਆਂ ਨੂੰ ਪੂਜਦੇ ਹੋ। ਇਥੇ ਅਨੇਕ ਧਰਮਾਂ ਦਾ ਕਿੰਨਾਂ ਘਮਸਾਨ ਹੈ। ਬਾਪ ਕਹਿੰਦੇ ਹਨ ਇੰਨਾਂ ਸਭਨਾਂ ਨੂੰ ਮੈਂ ਖਤਮ ਕਰ ਦਿੰਦਾ ਹਾਂ। ਸਭ ਦਾ ਵਿਨਾਸ਼ ਹੋਣਾ ਹੈ ਹੋਰ ਧਰਮ ਸਥਪਕ ਵਿਨਾਸ਼ ਨਹੀਂ ਕਰਦੇ ਹਨ। ਉਹ ਸਦਗਤੀ ਦੇਣ ਵਾਲੇ ਗੁਰੂ ਵੀ ਨਹੀਂ ਹਨ। ਸਦਗਤੀ ਗਿਆਨ ਨਾਲ ਹੀ ਹੁੰਦੀ ਹੈ। ਸ੍ਰਵ ਦਾ ਸਦਗਤੀ ਦਾਤਾ ਗਿਆਨ ਸਾਗਰ ਬਾਪ ਹੀ ਹੈ। ਇਹ ਅੱਖਰ ਚੰਗੀ ਤਰ੍ਹਾਂ ਨੋਟ ਕਰੋ। ਬਹੁਤ ਹਨ ਜੋ ਇਥੇ ਸੁਣਕੇ ਬਾਹਰ ਗਏ ਤਾਂ ਇਥੇ ਦੀ ਇਥੇ ਰਹਿ ਜਾਂਦੀ ਹੈ। ਜਿਵੇਂ ਗਰਭ ਜੇਲ ਵਿੱਚ ਕਹਿੰਦੇ ਹਨ - ਅਸੀਂ ਪਾਪ ਨਹੀਂ ਕਰਾਂਗੇ। ਬਾਹਰ ਨਿਕਲੇ ਬਸ ਉਥੇ ਦੀ ਉਥੇ ਰਹੀ। ਥੋੜ੍ਹਾ ਵੱਡਾ ਹੋਇਆ ਪਾਪ ਕਰਨ ਲੱਗ ਪੈਂਦੇ ਹਨ। ਕਾਮ ਕਟਾਰੀ ਚਲਾਉਂਦੇ ਰਹਿੰਦੇ ਹਨ। ਸਤਿਯੁਗ ਵਿੱਚ ਤਾਂ ਗਰਭ ਵੀ ਮਹਿਲ ਰਹਿੰਦਾ ਹੈ। ਤਾਂ ਬਾਪ ਬੈਠ ਸਮਝਾਉਂਦੇ ਹਨ - ਆਖਿਰ ਉਹ ਦਿਨ ਆਇਆ ਅੱਜ। ਕਿਹੜਾ ਦਿਨ? ਪੁਰਸ਼ੋਤਮ ਸੰਗਮਯੁਗ ਦਾ। ਜਿਸਦਾ ਕਿਸੇ ਨੂੰ ਪਤਾ ਨਹੀਂ ਹੈ। ਬੱਚੇ ਫੀਲ ਕਰਦੇ ਹਨ ਅਸੀਂ ਪੁਰਸ਼ੋਤਮ ਬਣਦੇ ਹਾਂ। ਉਤੱਮ ਤੋਂ ਉੱਤਮ ਪੁਰਸ਼ ਅਸੀਂ ਹੀ ਸੀ, ਸ੍ਰੇਸ਼ਠ ਤੇ ਸ਼੍ਰੇਸ਼ਠ ਧਰਮ ਸੀ। ਕਰਮ ਵੀ ਸ੍ਰੇਸ਼ਠ ਤੇ ਸ੍ਰੇਸ਼ਠ ਸਨ। ਰਾਵਣ ਰਾਜ ਹੀ ਨਹੀਂ ਹੁੰਦਾ। ਆਖਿਰ ਉਹ ਦਿਨ ਆਇਆ ਜੋ ਬਾਪ ਆਇਆ ਹੈ ਪੜ੍ਹਾਉਣ। ਉਹ ਹੀ ਪਤਿਤ ਪਾਵਨ ਹੈ। ਤਾਂ ਅਜਿਹੇ ਬਾਪ ਦੀ ਸ਼੍ਰੀਮਤ ਤੇ ਚੱਲਣਾ ਚਾਹੀਦਾ ਹੈ ਨਾ। ਹੁਣ ਹੈ ਕਲਯੁਗ ਦਾ ਅੰਤ। ਥੋੜ੍ਹਾ ਸਮਾਂ ਵੀ ਚਾਹੀਦਾ ਹੈ ਨਾ, ਪਾਵਨ ਬਣਨ ਦੇ ਲਈ। 60 ਵਰ੍ਹਿਆਂ ਦੇ ਬਾਦ ਵਾਣਪ੍ਰਸਥ ਕਹਿੰਦੇ ਹਨ। 60 ਤਾਂ ਲੱਗੀ ਲੱਠ। ਹੁਣ ਤਾਂ ਵੇਖੋ 80 ਵਰ੍ਹਿਆਂ ਵਾਲੇ ਵੀ ਵਿਕਾਰਾਂ ਨੂੰ ਛੱਡਦੇ ਨਹੀਂ। ਬਾਪ ਕਹਿੰਦੇ ਹਨ ਮੈਂ ਇਨ੍ਹਾਂ ਦੀ ਵਾਣਪ੍ਰਸਥ ਅਵਸਥਾ ਵਿੱਚ ਪ੍ਰਵੇਸ਼ ਕਰ ਇਨਾਂਨੂੰ ਸਮਝਾਉਂਦਾ ਹਾਂ। ਆਤਮਾ ਹੀ ਪਵਿੱਤਰ ਬਣ ਪਾਰ ਜਾਂਦੀ ਹੈ। ਆਤਮਾ ਹੀ ਉੱਡਦੀ ਹੈ। ਹੁਣ ਆਤਮਾ ਦੇ ਪੰਖ ਕੱਟੇ ਹੋਏ ਹਨ। ਉੱਡ ਨਹੀਂ ਸਕਦੀ ਹੈ। ਰਾਵਣ ਨੇ ਪਰ ਕੱਟ ਦਿੱਤੇ ਹਨ। ਪਤਿਤ ਬਣ ਗਈ ਹੈ। ਕੋਈ ਇੱਕ ਵੀ ਵਾਪਿਸ ਜਾ ਨਹੀਂ ਸਕਦਾ। ਪਹਿਲਾਂ ਤਾਂ ਸੁਪ੍ਰੀਮ ਬਾਪ ਨੂੰ ਜਾਣਾ ਚਾਹੀਦਾ ਹੈ। ਸ਼ਿਵ ਦੀ ਬਾਰਾਤ ਕਹਿੰਦੇ ਹਨ ਨਾ। ਸ਼ੰਕਰ ਦੀ ਬਰਾਤ ਹੁੰਦੀ ਨਹੀਂ। ਬਾਪ ਦੇ ਪਿਛਾੜੀ ਅਸੀਂ ਸਾਰੇ ਬੱਚੇ ਜਾਂਦੇ ਹਾਂ। ਬਾਬਾ ਆਇਆ ਹੋਇਆ ਹੈ ਲੈਣ ਦੇ ਲਈ। ਸ਼ਰੀਰ ਸਮੇਤ ਤੇ ਨਹੀਂ ਲੈ ਜਾਣਗੇ ਨਾ। ਆਤਮਾਵਾਂ ਸਭ ਪਤਿਤ ਹਨ। ਜਦੋਂ ਤਕ ਪਵਿੱਤਰ ਨਾ ਬਣਨ ਉਦੋਂ ਤੱਕ ਵਾਪਿਸ ਜਾ ਨਹੀਂ ਸਕਦੀਆਂ। ਪਿਓਰਟੀ ਸੀ ਤਾਂ ਪੀਸ ਅਤੇ ਪ੍ਰਾਸਪੈਰਿਟੀ ਸੀ। ਸਿਰਫ ਤੁਸੀਂ ਆਦਿ ਸਨਾਤਨ ਦੇਵੀ - ਦੇਵਤਾ ਧਰਮ ਵਾਲੇ ਸਨ। ਹੁਣ ਹੋਰ ਸਭ ਧਰਮ ਵਾਲੇ ਹਨ। ਡਿਟੀਜਮ ਹੈ ਨਹੀਂ। ਇਸਨੂੰ ਕਲਪ ਬ੍ਰਿਖ ਕਿਹਾ ਜਾਂਦਾ ਹੈ। ਬੜ੍ਹ ਦੇ ਝਾੜ ਨਾਲ ਇਨ੍ਹਾਂ ਦੀ ਤੁਲਨਾ ਕੀਤੀ ਜਾਂਦੀ ਹੈ। ਥੁਰ (ਤਨਾ) ਹੈ ਨਹੀਂ। ਬਾਕੀ ਸਾਰਾ ਝਾੜ ਖੜ੍ਹਾ ਹੈ। ਉਵੇਂ ਇਹ ਵੀ ਦੇਵੀ - ਦੇਵਤਾ ਧਰਮ ਦਾ ਫਾਊਂਡੇਸ਼ਨ ਹੈ ਨਹੀਂ। ਬਾਕੀ ਸਾਰਾ ਝਾੜ ਖੜ੍ਹਾ ਹੈ। ਸੀ ਜਰੂਰ ਪਰੰਤੂ ਪਰਾਏ ਲੋਪ ਹੋ ਗਿਆ ਹੈ ਫਿਰ ਰਪੀਟ ਹੋਵੇਗਾ। ਬਾਪ ਕਹਿੰਦੇ ਹਨ ਮੈਂ ਫਿਰ ਆਉਂਦਾ ਹਾਂ ਇੱਕ ਧਰਮ ਦੀ ਸਥਾਪਨਾ ਕਰਨ, ਬਾਕੀ ਸਭ ਧਰਮਾਂ ਦਾ ਵਿਨਾਸ਼ ਹੋ ਜਾਂਦਾ ਹੈ। ਨਹੀਂ ਤਾਂ ਸ੍ਰਿਸ਼ਟੀ ਚੱਕਰ ਕਿਵੇਂ ਫਿਰੇ? ਕਿਹਾ ਵੀ ਜਾਂਦਾ ਹੈ ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ ਰਪੀਟ। ਹੁਣ ਪੁਰਾਣੀ ਦੁਨੀਆਂ ਹੈ ਫਿਰ ਨਵੀਂ ਦੁਨੀਆਂ ਨੂੰ ਰਪੀਟ ਹੋਣਾ ਹੈ। ਇਹ ਪੁਰਾਣੀ ਦੁਨੀਆਂ ਬਦਲ ਫਿਰ ਨਵੀਂ ਦੁਨੀਆਂ ਸਥਾਪਨ ਹੋਵੇਗੀ। ਇਹ ਹੀ ਭਾਰਤ ਨਵਾਂ ਫਿਰ ਪੁਰਾਣਾ ਬਣਦਾ ਹੈ। ਕਹਿੰਦੇ ਹਨ ਜਮੁਨਾ ਦੇ ਕੰਡੇ ਤੇ ਪਰਿਸਥਾਨ ਸੀ। ਬਾਬਾ ਕਹਿੰਦੇ ਹਨ ਤੁਸੀਂ ਕਾਮ ਚਿਤਾ ਤੇ ਬੈਠ ਕਬਰਿਸਥਾਨੀ ਬਣ ਗਏ ਹੋ। ਫਿਰ ਤੁਹਾਨੂੰ ਪਰਿਸਤਾਨੀ ਬਣਾਉਂਦੇ ਹਨ। ਸ਼੍ਰੀਕ੍ਰਿਸ਼ਨ ਨੂੰ ਸ਼ਾਮ ਸੁੰਦਰ ਕਹਿੰਦੇ ਹਨ - ਕਿਉਂ? ਕਿਸੇ ਦੀ ਵੀ ਬੁੱਧੀ ਵਿੱਚ ਨਹੀਂ ਹੋਵੇਗਾ। ਨਾਮ ਤੇ ਚੰਗਾ ਹੈ ਨਾ ਰਾਧੇ ਅਤੇ ਕ੍ਰਿਸ਼ਨ - ਇਹ ਹਨ ਨਿਊ ਵਰਲਡ ਦੇ ਪ੍ਰਿੰਸ - ਪ੍ਰਿੰਸੇਜ। ਬਾਪ ਕਹਿੰਦੇ ਹਨ ਕਾਮ ਚਿਤਾ ਤੇ ਬੈਠਣ ਨਾਲ ਆਇਰਨ ਏਜ਼ ਵਿੱਚ ਹੋ। ਗਾਇਆ ਵੀ ਹੋਇਆ ਹੈ ਸਾਗਰ ਦੇ ਬੱਚੇ ਕਾਮ ਚਿਤਾ ਤੇ ਬੈਠਕੇ ਜਲ ਮਰੇ। ਹੁਣ ਬਾਪ ਸਭ ਤੇ ਗਿਆਨ ਬਾਰਿਸ਼ ਕਰਦੇ ਹਨ। ਫਿਰ ਸਾਰੇ ਚਲੇ ਜਾਣਗੇ ਗੋਲਡਨ ਏਜ਼ ਵਿੱਚ। ਹੁਣ ਹੈ ਸੰਗਮਯੁਗ। ਤੁਹਾਨੂੰ ਅਵਿਨਾਸ਼ੀ ਗਿਆਨ ਰਤਨਾਂ ਦਾ ਦਾਨ ਮਿਲਦਾ ਹੈ, ਜਿਸ ਨਾਲ ਤੁਸੀਂ ਸਾਹੂਕਾਰ ਬਣਦੇ ਹੋ। ਇਹ ਇੱਕ - ਇੱਕ ਰਤਨ ਲੱਖਾਂ ਰੁਪਈਆਂ ਦਾ ਹੈ। ਉਹ ਲੋਕੀ ਫਿਰ ਸਮਝਦੇ ਹਨ - ਸ਼ਾਸਤਰਾਂ ਦੇ ਵਰਸ਼ਨ ਲੱਖਾਂ ਰੁਪਈਆਂ ਦੇ ਹਨ। ਤੁਸੀਂ ਬੱਚੇ ਇਸ ਪੜ੍ਹਾਈ ਨਾਲ ਪਦਮਪਤੀ ਬਣਦੇ ਹੋ। ਸੋਰਸ ਆਫ ਇਨਕਮ ਹੈ ਨਾ। ਇਨ੍ਹਾਂ ਗਿਆਨ ਰਤਨਾਂ ਨੂੰ ਤੁਸੀਂ ਧਾਰਨ ਕਰਦੇ ਹੋ। ਝੋਲੀ ਭਰਦੇ ਹੋ ਉਹ ਫਿਰ ਸ਼ੰਕਰ ਦੇ ਲਈ ਕਹਿੰਦੇ ਹਨ - ਹੇ ਬਮ ਬਮ ਮਹਾਦੇਵ, ਭਰ ਦੇ ਝੋਲੀ। ਸ਼ੰਕਰ ਤੇ ਕਿੰਨੇ ਇਲਜ਼ਾਮ ਲਗਾਏ ਹਨ। ਬ੍ਰਹਮਾ ਅਤੇ ਵਿਸ਼ਨੂੰ ਦਾ ਪਾਰ੍ਟ ਇਥੇ ਹੈ। ਇਹ ਵੀ ਤੁਸੀਂ ਜਾਣਦੇ ਹੋ 84 ਜਨਮ ਵਿਸ਼ਨੂੰ ਦੇ ਲਈ ਵੀ ਕਹਾਂਗੇ, ਲਕਸ਼ਮੀ ਦੇ ਲਈ ਵੀ। ਤੁਸੀਂ ਬ੍ਰਹਮਾ ਦੇ ਲਈ ਵੀ ਕਹੋਗੇ। ਬਾਪ ਬੈਠ ਸਮਝਾਉਂਦੇ ਹਨ - ਰਾਈਟ ਕੀ ਹੈ, ਰਾਂਗ ਕੀ ਹੈ, ਬ੍ਰਹਮਾ ਅਤੇ ਵਿਸ਼ਨੂੰ ਦਾ ਪਾਰ੍ਟ ਕੀ ਹੈ। ਤੁਸੀਂ ਹੀ ਦੇਵਤਾ ਸੀ, ਚੱਕਰ ਲਗਾਏ ਬ੍ਰਾਹਮਣ ਬਣ ਹੁਣ ਫਿਰ ਦੇਵਤਾ ਬਣਦੇ ਹੋ। ਪਾਰ੍ਟ ਸਾਰਾ ਇਥੇ ਵਜਦਾ ਹੈ, ਬੈਕੁੰਠ ਦੇ ਖੇਲ੍ਹ - ਪਾਲ਼ ਵੇਖਦੇ ਹੋ। ਇਥੇ ਤਾਂ ਬੈਕੁੰਠ ਨਹੀਂ ਹੈ। ਮੀਰਾ ਡਾਂਸ ਕਰਦੀ ਸੀ। ਉਹ ਸਭ ਸਾਖਸ਼ਾਤਕਾਰ ਕਹਾਂਗੇ। ਕਿੰਨਾਂ ਉਹਨਾਂ ਦਾ ਮਾਨ ਹੈ। ਸਾਖਸ਼ਾਤਕਾਰ ਕੀਤਾ। ਕ੍ਰਿਸ਼ਨ ਨਾਲ ਡਾਂਸ ਕੀਤਾ। ਤਾਂ ਕੀ ਸਵਰਗ ਵਿੱਚ ਤੇ ਨਹੀਂ ਗਈ ਨਾ। ਗਤੀ - ਸਦਗਤੀ ਤੇ ਸੰਗਮ ਤੇ ਹੀ ਮਿਲ ਸਕਦੀ ਹੈ। ਇਸ ਪੁਰਸ਼ੋਤਮ ਸੰਗਮਯੁਗ ਨੂੰ ਤੁਸੀਂ ਸਮਝਦੇ ਹੋ। ਅਸੀਂ ਬਾਬਾ ਦਵਾਰਾ ਹੁਣ ਮਨੁੱਖ ਤੋਂ ਦੇਵਤਾ ਬਣ ਰਹੇ ਹਾਂ। ਵਿਰਾਟ ਰੂਪ ਦੀ ਵੀ ਨਾਲੇਜ ਚਾਹੀਦੀ ਹੈ ਨਾ। ਚਿੱਤਰ ਰੱਖਦੇ ਹਨ ਸਮਝਦੇ

ਕੁਝ ਵੀ ਨਹੀਂ। ਅਕਾਸੁਰ- ਬਕਾਸੁਰ ਇਹ ਸਭ ਸੰਗਮ ਦੇ ਨਾਮ ਹਨ। ਭਸਮਾਸੁਰ ਵੀ ਨਾਮ ਹੈ। ਕਾਮਚਿਤਾ ਤੇ ਬੈਠ ਭਸਮ ਹੋ ਗਏ ਹਨ। ਹੁਣ ਬਾਪ ਕਹਿੰਦੇ ਹਨ - ਮੈਂ ਸਭਨੂੰ ਫਿਰ ਤੋਂ ਗਿਆਨਚਿਤਾ ਤੇ ਬਿਠਾਕੇ ਲੈ ਜਾਂਦਾ ਹਾਂ। ਆਤਮਾਵਾਂ ਸਭ ਭਾਈ - ਭਾਈ ਹਨ। ਕਹਿੰਦੇ ਵੀ ਹਨ ਹਿੰਦੂ - ਚੀਨੀ ਭਾਈ - ਭਾਈ, ਹਿੰਦੂ - ਮੁਸਲਿਮ ਭਾਈ - ਭਾਈ ਹਨ। ਹੁਣ ਭਾਈ - ਭਾਈ ਵੀ ਆਪਸ ਵਿੱਚ ਲੜ੍ਹਦੇ ਰਹਿੰਦੇ ਹਨ। ਕਰਮ ਤਾਂ ਆਤਮਾ ਕਰਦੀ ਹੈ ਨਾ। ਸ਼ਰੀਰ ਦਵਾਰਾ ਆਤਮਾ ਲੜ੍ਹਦੀ ਹੈ। ਪਾਪ ਵੀ ਆਤਮਾ ਤੇ ਲੱਗਦਾ ਹੈ, ਇਸਲਈ ਪਾਪ ਆਤਮਾ ਕਿਹਾ ਜਾਂਦਾ ਹੈ। ਬਾਪ ਕਿੰਨਾ ਪਿਆਰ ਨਾਲ ਬੈਠ ਸਮਝਾਉਂਦੇ ਹਨ। ਸ਼ਿਵਬਾਬਾ ਅਤੇ ਬ੍ਰਹਮਾ ਬਾਬਾ ਦੋਵਾਂ ਨੂੰ ਹੱਕ ਹੈ ਬੱਚੇ - ਬੱਚੇ ਕਹਿਣਾ। ਬਾਪ, ਦਾਦਾ ਦਵਾਰਾ ਕਹਿੰਦੇ ਹਨ - ਹੇ ਬੱਚਿਓ! ਸਮਝਦੇ ਹੋ ਨਾ, ਅਸੀਂ ਆਤਮਾਵਾਂ ਇੱਥੇ ਆਕੇ ਪਾਰ੍ਟ ਵਜਾਉਦੀਆਂ ਹਾਂ। ਫਿਰ ਅੰਤ ਵਿੱਚ ਬਾਪ ਆਕੇ ਸਭਨੂੰ ਪਵਿੱਤਰ ਬਣਾ ਨਾਲ ਲੈ ਜਾਂਦੇ ਹਨ। ਬਾਪ ਹੀ ਆਕੇ ਨਾਲੇਜ਼ ਦਿੰਦੇ ਹਨ। ਆਉਂਦੇ ਵੀ ਇੱਥੇ ਹੀ ਹਨ। ਸ਼ਿਵ ਜਯੰਤੀ ਵੀ ਮਨਾਉਂਦੇ ਹਨ। ਸ਼ਿਵ ਜਯੰਤੀ ਤੋਂ ਬਾਦ ਫਿਰ ਹੁੰਦੀ ਹੈ ਕ੍ਰਿਸ਼ਨ ਜਯੰਤੀ। ਸ਼੍ਰੀਕ੍ਰਿਸ਼ਨ ਹੀ ਫਿਰ ਸ਼੍ਰੀ ਨਾਰਾਇਣ ਬਣਦੇ ਹਨ। ਫਿਰ ਚੱਕਰ ਲਗਾ ਅੰਤ ਵਿੱਚ ਸਾਂਵਰਾ ( ਪਤਿਤ ) ਬਣਦੇ ਹਨ। ਬਾਪ ਆਕੇ ਫਿਰ ਗੋਰਾ ਬਣਾਉਂਦੇ ਹਨ। ਤੁਸੀਂ ਬ੍ਰਾਹਮਣ ਸੋ ਦੇਵਤਾ ਬਣੋਗੇ। ਫਿਰ ਪੌੜੀ ਉਤਰੋਗੇ। ਇਨ੍ਹਾਂ 84 ਜਨਮਾਂ ਦਾ ਹਿਸਾਬ ਹੋਰ ਕਿਸੇ ਦੀ ਬੁੱਧੀ ਵਿੱਚ ਨਹੀਂ ਹੋਵੇਗਾ। ਬਾਪ ਹੀ ਬੱਚਿਆਂ ਨੂੰ ਸਮਝਾਉਂਦੇ ਹਨ। ਗੀਤ ਵੀ ਸੁਣਿਆ - ਆਖਿਰ ਭਗਤਾਂ ਦੀ ਸੁਣਵਾਈ ਹੁੰਦੀ ਹੈ। ਬੁਲਾਉਂਦੇ ਵੀ ਹਨ - ਹੇ ਭਗਵਾਨ ਆਕੇ ਸਾਨੂੰ ਭਗਤੀ ਦਾ ਫਲ ਦੇਵੋ। ਭਗਤੀ ਫ਼ਲ ਨਹੀਂ ਦਿੰਦੀ, ਫਲ ਭਗਵਾਨ ਦਿੰਦਾ ਹੈ। ਭਗਤਾਂ ਨੂੰ ਦੇਵਤਾ ਬਣਾਉਂਦੇ ਹਨ। ਬਹੁਤ ਭਗਤੀ ਤੁਸੀਂ ਕੀਤੀ ਹੈ। ਪਹਿਲਾਂ - ਪਹਿਲਾਂ ਤੁਸੀਂ ਹੀ ਸ਼ਿਵ ਦੀ ਭਗਤੀ ਕੀਤੀ। ਜੋ ਚੰਗੀ ਤਰ੍ਹਾਂ ਇਨ੍ਹਾਂ ਗੱਲਾਂ ਨੂੰ ਸਮਝਣਗੇ, ਤੁਸੀਂ ਫੀਲ ਕਰੋਗੇ ਇਹ ਸਾਡੇ ਕੁਲ ਦਾ ਹੈ। ਕਿਸੇ ਦੀ ਬੁੱਧੀ ਵਿੱਚ ਨਹੀਂ ਠਹਿਰਦਾ ਹੈ ਤਾਂ ਸਮਝੋ ਬਹੁਤ ਭਗਤੀ ਨਹੀਂ ਕੀਤੀ ਹੈ, ਪਿੱਛੋਂ ਆਇਆ ਹੈ। ਇੱਥੇ ਵੀ ਪਹਿਲਾਂ ਨਹੀਂ ਆਉਣਗੇ। ਇਹ ਹਿਸਾਬ ਹੈ। ਜਿਸ ਨੇ ਬਹੁਤ ਭਗਤੀ ਕੀਤੀ ਹੈ ਉਸ ਨੂੰ ਬਹੁਤ ਫਲ ਮਿਲੇਗਾ। ਘੱਟ ਭਗਤੀ ਘੱਟ ਫ਼ਲ। ਉਹ ਸਵਰਗ ਦੇ ਸੁੱਖ ਭੋਗ ਨਹੀਂ ਸਕਦੇ ਕਿਉਂਕਿ ਸ਼ੁਰੂ ਤੋਂ ਸ਼ਿਵ ਦੀ ਭਗਤੀ ਘੱਟ ਕੀਤੀ ਹੈ। ਤੁਹਾਡੀ ਬੁੱਧੀ ਹੁਣ ਕੰਮ ਕਰਦੀ ਹੈ। ਬਾਬਾ ਵੱਖ - ਵੱਖ ਤਰੀਕੇ ਬਹੁਤ ਸਮਝਾਉਂਦੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇੱਕ- ਇਕ ਅਵਿਨਾਸ਼ੀ ਗਿਆਨ ਰਤਨ ਜੋ ਪਦਮਾਂ ਦੇ ਬਰੋਬਰ ਹਨ, ਇਨ੍ਹਾਂ ਨਾਲ ਆਪਣੀ ਝੋਲੀ ਭਰ, ਫਿਰ ਬੁੱਧੀ ਵਿੱਚ ਧਾਰਨ ਕਰ ਦਾਨ ਕਰਨਾ ਹੈ।

2. ਸ਼੍ਰੀ ਸ਼੍ਰੀ ਦੀ ਸ੍ਰੇਸ਼ਠ ਮਤ ਤੇ ਪੂਰਾ - ਪੂਰਾ ਚੱਲਣਾ ਹੈ ਆਤਮਾ ਨੂੰ ਸਤੋਪ੍ਧਾਨ ਬਣਾਉਣ ਦੇ ਲਈ ਪੂਰਾ - ਪੂਰਾ ਪੁਰਸ਼ਾਰਥ ਕਰਨਾ ਹੈ।

ਵਰਦਾਨ:-
ਸਰਵ ਦੇ ਪ੍ਰਤੀ ਸ਼ੁਭ ਭਾਵ ਅਤੇ ਸ਼੍ਰੇਸ਼ਠ ਭਾਵਨਾ ਕਰਨ ਵਾਲੇ ਹੰਸ ਬੁੱਧੀ ਹੋਲੀਹੰਸ ਭਵ

ਹੰਸ ਬੁੱਧੀ ਮਤਲਬ ਸਦਾ ਹਰ ਆਤਮਾ ਦੇ ਪ੍ਰਤੀ ਸ਼੍ਰੇਸ਼ਠ ਅਤੇ ਸ਼ੁਭ ਸੋਚਣ ਵਾਲੇ। ਪਹਿਲੇ ਹਰ ਆਤਮਾ ਦੇ ਭਾਵ ਨੂੰ ਪਰਖਣ ਵਾਲੇ ਅਤੇ ਫਿਰ ਧਾਰਨ ਕਰਨ ਵਾਲੇ। ਕਦੀ ਵੀ ਬੁੱਧੀ ਵਿੱਚ ਕਿਸੇ ਵੀ ਆਤਮਾ ਦੇ ਪ੍ਰਤੀ ਅਸ਼ੁਭ ਅਤੇ ਸਾਧਾਰਨ ਭਾਵ ਧਾਰਨ ਨਾ ਹੋਣ। ਸਦਾ ਸੁਭ ਭਾਵ ਅਤੇ ਭਾਵਨਾ ਰੱਖਣ ਵਾਲੇ ਹੀ ਹੋਲੀਹੰਸ ਹਨ। ਉਹ ਕਿਸੇ ਵੀ ਆਤਮਾ ਦੇ ਅਕਲਿਆਣ ਨੂੰ ਕਲਿਆਣ ਦੀ ਵ੍ਰਿਤੀ ਨਾਲ ਬਦਲ ਦੇਣਗੇ। ਦ੍ਰਿਸ਼ਟੀ ਹਰ ਆਤਮਾ ਦੇ ਪ੍ਰਤੀ ਸ਼੍ਰੇਸ਼ਠ ਸ਼ੁੱਧ ਸਨੇਹ ਦੀ ਹੋਵੇਗੀ।

ਸਲੋਗਨ:-
ਪ੍ਰੇਮ ਨਾਲ ਭਰਭੂਰ ਅਜਿਹੀ ਗੰਗਾ ਬਣੋ ਜੋ ਤੁਹਾਡੇ ਪਿਆਰ ਦਾ ਸਾਗਰ ਬਾਪ ਦਿਖਾਈ ਦਵੇ।

ਅਵਿਅਕਤ ਇਸ਼ਾਰੇ :- ਸਹਿਜਯੋਗੀ ਬਣਨਾ ਹੈ ਤਾਂ ਪਰਮਾਤਮ ਪਿਆਰ ਦੇ ਅਨੁਭਵੀ ਬਣੋ

ਕਈ ਭਗਤ ਆਤਮਾਵਾਂ ਪ੍ਰਭੂ ਪ੍ਰੇਮ ਵਿੱਚ ਲੀਨ ਹੋਣਾ ਚਾਹੁੰਦੀਆਂ ਹਨ ਅਤੇ ਕਈ ਫਿਰ ਜਯੋਤੀ ਵਿੱਚ ਲੀਨ ਹੋਣਾ ਚਾਹੁੰਦੀਆਂ ਹਨ। ਅਜਿਹੀਆਂ ਆਤਮਾਵਾਂ ਨੂੰ ਸੈਕਿੰਡ ਵਿੱਚ ਬਾਪ ਦਾ ਪਰਿਚੇ, ਬਾਪ ਦੀ ਮਹਿਮਾ ਅਤੇ ਪ੍ਰਾਪਤੀ ਸੁਣਾਏ ਸੰਬੰਧ ਦੀ ਲਵਲੀਨ ਅਵਸਥਾ ਦਾ ਅਨੁਭਵ ਕਰਾਓ। ਲਵਲੀਨ ਹੋਣਗੇ ਤਾਂ ਸਹਿਜ ਹੀ ਲੀਨ ਹੋਣ ਦੇ ਰਾਜ਼ ਨੂੰ ਵੀ ਸਮਝ ਜਾਣਗੇ।