28.12.25     Avyakt Bapdada     Punjabi Murli     18.03.2008    Om Shanti     Madhuban


“ ਕਾਰਣ ਸ਼ਬਦ ਨੂੰ ਨਿਵਾਰਨ ਵਿਚ ਪਰਿਵਰਤਨ ਕਰ ਮਾਸਟਰ ਮੁਕਤੀਦਾਤਾ ਬਣੋ , ਸਭ ਨੂੰ ਬਾਪ ਦੇ ਸੰਗ ਦਾ ਰੰਗ ਲਗਾਕੇ ਸਮਾਨ ਬਣਨ ਦੀ ਹੌਲੀ ਮਨਾਓ। ”


ਅੱਜ ਸਰਵ ਖਜਾਨਿਆਂ ਦੇ ਮਾਲਿਕ ਬਾਪਦਾਦਾ ਆਪਣੇ ਚਾਰੋਂ ਪਾਸੇ ਦੇ ਖਜਾਨੇ ਸੰਪੰਨ ਬੱਚਿਆਂ ਨੂੰ ਵੇਖ ਰਹੇ ਹਨ। ਹਰ ਇੱਕ ਬੱਚੇ ਦੇ ਖਜਾਨੇ ਵਿਚ ਕਿੰਨੇ ਖਜਾਨੇ ਜਮਾ ਹੋਏ ਹਨ, ਇਹ ਵੇਖ ਹਰਸ਼ਿਤ ਹੋ ਰਹੇ ਹਨ। ਖਜਾਨੇ ਤੇ ਸਾਰਿਆਂ ਨੂੰ ਇੱਕ ਸਮੇਂ ਇਕ ਜਿਹੇ ਹੀ ਮਿਲੇ ਹਨ ਫਿਰ ਵੀ ਜਮਾ ਦਾ ਖਾਤਾ ਸਾਰੇ ਬੱਚਿਆਂ ਦਾ ਵੱਖ - ਵੱਖ ਹੈ ਲੇਕਿਨ ਸਮੇਂ ਪ੍ਰਮਾਣ ਹੁਣ ਬਾਪਦਾਦਾ ਸਾਰੇ ਬੱਚਿਆਂ ਨੂੰ ਸਰਵ ਖਜਾਨਿਆਂ ਨਾਲ ਸੰਪੰਨ ਵੇਖਣਾ ਚਾਹੁੰਦੇ ਹਨ, ਕਿਉਂਕਿ ਇਹ ਖਜਾਨੇ ਸਿਰਫ ਹੁਣ ਇੱਕ ਜਨਮ ਦੇ ਲਈ ਨਹੀਂ ਹਨ, ਇਹ ਅਵਿਨਾਸ਼ੀ ਖਜਾਨੇ ਅਨੇਕ ਜਨਮ ਨਾਲ ਚਲਣ ਵਾਲੇ ਹਨ। ਇਸ ਸਮੇਂ ਦੇ ਖਜਾਨਿਆਂ ਨੂੰ ਤਾਂ ਸਾਰੇ ਬੱਚੇ ਜਾਣਦੇ ਹੀ ਹੋ। ਬਾਪਦਾਦਾ ਨੇ ਕੀ - ਕਿ ਖਜਾਨੇ ਦਿੱਤੇ ਹਨ ਉਹ ਕਹਿਣ ਨਾਲ ਹੀ ਸਭ ਦੇ ਸਾਮ੍ਹਣੇ ਆ ਗਏ ਹਨ। ਸਭ ਦੇ ਸਾਮ੍ਹਣੇ ਖਜਾਨਿਆਂ ਦੀ ਲਿਸਟ ਇਮ੍ਰਜ ਹੋ ਗਈ ਹੈ ਨਾ। ਬਾਪਦਾਦਾ ਨੇ ਪਹਿਲੇ ਵੀ ਦੱਸਿਆ ਹੈ ਕਿ ਖਜਾਨੇ ਤਾਂ ਮਿਲੇ ਲੇਕਿਨ ਜਮਾ ਕਰਨ ਦੀ ਵਿਧੀ ਕੀ ਹੈ? ਜੋ ਜਿੰਨਾਂ ਨਿਮਿਤ ਅਤੇ ਨਿਰਮਾਣ ਬਣਦਾ ਹੈ ਉਤਨੇ ਹੀ ਖਜ਼ਾਨੇ ਜਮਾ ਹੁੰਦੇ ਹਨ। ਤਾਂ ਚੈਕ ਕਰੋ ਨਿਮਿਤ ਅਤੇ ਨਿਰਮਾਣ ਬਣਨ ਦੀ ਵਿਧੀ ਨਾਲ ਸਾਡੇ ਖਾਤੇ ਵਿਚ ਕਿੰਨੇ ਖਜਾਨੇ ਜਮਾ ਹੋਏ ਹਨ। ਜਿੰਨੇ ਖਜਾਨੇ ਜਮਾ ਹੋਣਗੇ ਉਤਨਾ ਉਹ ਭਰਪੂਰ ਹੋਵੇਗਾ। ਉਨ੍ਹਾਂ ਦੇ ਚਲਣ ਅਤੇ ਚੇਹਰੇ ਤੋਂ ਭਰਪੂਰ ਆਤਮਾ ਦਾ ਰੂਹਾਨੀ ਨਸ਼ਾ ਖੁਦ ਹੀ ਵਿਖਾਈ ਦਿੰਦਾ ਹੈ। ਉਸਦੇ ਚਿਹਰੇ ਤੇ ਸਦਾ ਹੀ ਰੂਹਾਨੀ ਨਸ਼ਾ ਅਤੇ ਫਾਖੁਤ ਚਮਕਦਾ ਹੈ ਅਤੇ ਜਿੰਨਾ ਹੀ ਰੂਹਾਨੀ ਫ਼ਖ਼ਰ ਹੋਵੇਗਾ ਉਤਨਾ ਹੀ ਬੇਫ਼ਿਕਰ ਬਾਦਸ਼ਾਹ ਹੋਵੇਗਾ। ਰੂਹਾਨੀ ਫ਼ਖ਼ਰ ਅਤੇ ਰੁਹਨੀ ਨਸ਼ਾ ਬੇਫ਼ਿਕਰ ਬਾਦਸ਼ਾਹ ਦੀ ਨਿਸ਼ਾਨੀ ਹੈ। ਤਾਂ ਆਪਣੇ ਨੂੰ ਚੈੱਕ ਕਰੋ ਮੇਰੇ ਚਲਣ ਅਤੇ ਚੇਹਰੇ ਤੇ ਬੇਫ਼ਿਕਰ ਬਾਦਸ਼ਾਹ ਦਾ ਨਿਸ਼ਚੇ ਅਤੇ ਨਸ਼ਾ ਹੈ? ਦਰਪਨ ਤੇ ਸਭ ਨੂੰ ਮਿਲੀ ਹੋਈ ਹੈ ਨਾ! ਦਿਲ ਦੇ ਦਰਪਨ ਵਿਚ ਆਪਣਾ ਚਿਹਰਾ ਚੈਕ ਕਰੋ। ਕਿਸੇ ਵੀ ਤਰ੍ਹਾਂ ਦਾ ਫ਼ਿਕਰ ਤੇ ਨਹੀਂ ਹੈ? ਕੀ ਹੋਵੇਗਾ! ਕਿਵੇਂ ਹੋਵੇਗਾ! ਇਹ ਤੇ ਨਹੀਂ ਹੋਵੇਗਾ! ਕੋਈ ਵੀ ਸੰਕਲਪ ਰਹਿ ਤੇ ਨਹੀਂ ਗਿਆ ਹੈ? ਬੇਫ਼ਿਕਰ ਬਾਦਸ਼ਾਹ ਦਾ ਸੰਕਲਪ ਇਹ ਹੀ ਹੋਵੇਗਾ ਜੋ ਹੋ ਰਿਹਾ ਹੈ ਉਹ ਬਹੁਤ ਚੰਗਾ ਹੋਇਆ ਜੋ ਹੋਣ ਵਾਲਾ ਹੈ ਉਹ ਹੋਰ ਹੋ ਚੰਗੇ ਤੋਂ ਚੰਗਾ ਹੋਵੇਗਾ। ਇਸਨੂੰ ਕਿਹਾ ਜਾਂਦਾ ਹੈ ਫਖਰ, ਰੂਹਾਨੀ ਫ਼ਖ਼ਰ ਮਤਲਬ ਸਵਮਾਨਧਾਰੀ ਆਤਮਾ। ਵਿਨਾਸ਼ੀ ਧਨ ਵਾਲੇ ਜਿਨਾਂ ਕਮਾਉਂਦੇ ਉਤਨਾ ਸਮੇਂ ਪ੍ਰਮਾਣ ਫ਼ਿਕਰ ਵਿਚ ਰਹਿੰਦੇ। ਤੁਹਾਨੂੰ ਆਪਣੇ ਈਸ਼ਵਰੀ ਖਜਾਨਿਆਂ ਦੇ ਲਈ ਫ਼ਿਕਰ ਹੈ? ਬੇਫ਼ਿਕਰ ਹੋ ਨਾ! ਕਿਉਂਕਿ ਜੋ ਖਜਾਨਿਆਂ ਦੇ ਮਾਲਿਕ ਅਤੇ ਪਰਮਾਤਮ ਬਾਲਕ ਹਨ ਉਹ ਸਦਾ ਹੀ ਸੁਪਨੇ ਵਿਚ ਵੀ ਬੇਫ਼ਿਕਰ ਬਾਦਸ਼ਾਹ ਹਨ, ਕਿਉਂਕਿ ਉਸ ਨੂੰ ਨਿਸ਼ਚੇ ਹੈ ਕਿ ਇਹ ਈਸ਼ਵਰੀ ਖਜ਼ਾਨੇ ਇਸ ਜਨਮ ਵਿੱਚ ਤੇ ਕੀ ਲੇਕਿਨ ਅਨੇਕ ਜਨਮ ਨਾਲ ਹਨ, ਨਾਲ ਰਹਿਣਗੇ ਇਸਲਈ ਉਹ ਨਿਸ਼ਚੇਬੁੱਧੀ ਨਿਸ਼ਚਿੰਤ ਹਨ।

ਤਾਂ ਅੱਜ ਬਾਪਦਾਦਾ ਆਪਣੇ ਚਾਰੋਂ ਪਾਸੇ ਦੇ ਬੱਚਿਆਂ ਦਾ ਜਮਾ ਦਾ ਖਾਤਾ ਵੇਖ ਰਹੇ ਸਨ। ਪਹਿਲੇ ਵੀ ਸੁਣਾਇਆ ਹੈ ਕਿ ਵਿਸ਼ੇਸ਼ ਤਿੰਨ ਤਰ੍ਹਾਂ ਦੇ ਖ਼ਤਰਾ ਜਮਾ ਕੀਤੇ ਹਨ ਅਤੇ ਕਰ ਸਕਦੇ ਹੋ। ਇੱਕ ਹੈ - ਆਪਣੇ ਪੁਰਸ਼ਾਰਥ ਅਨੁਸਾਰ ਖਜਨਵਾ ਜਮਾ ਕਰਨਾ। ਇਹ ਇੱਕ ਖਾਤਾ ਹੈ। ਦੂਜਾ ਖਾਤਾ ਹੈ ਦੁਆਵਾਂ ਦਾ ਖਾਤਾ। ਦੁਆਵਾਂ ਦਾ ਖਾਤਾ ਜਮਾਂ ਹੋਣ ਦਾ ਸਾਧਨ ਹੈ ਸਦਾ ਸੰਬੰਧ - ਸੰਪਰਕ ਅਤੇ ਸੇਵਾ ਵਿਚ ਰਹਿੰਦੇ ਹੋਏ ਸੰਕਲਪ, ਬੋਲ ਅਤੇ ਕਰਮ ਵਿਚ, ਤਿੰਨਾਂ ਵਿਚ ਖੁਦ ਵੀ ਖੁਦ ਤੋਂ ਸੰਤੁਸ਼ਟ ਅਤੇ ਵੀ ਸਰਵ ਅਤੇ ਸਦਾ ਸੰਤੁਸ਼ਟ ਹੋਣ। ਸੰਤੁਸ਼ਟਤਾ ਦੁਆਵਾਂ ਦਾ ਖਾਤਾ ਵਧਾਉਂਦੀ ਹੈ ਅਤੇ ਤੀਜਾ ਖਾਤਾ ਹੈ - ਪੁੰਨ ਦਾ ਖਾਤਾ। ਪੁੰਨ ਦੇ ਖਾਤੇ ਦਾ ਸਾਧਨ ਹੈ - ਜੋ ਵੀ ਸੇਵਾ ਕਰਦੇ ਹਨ, ਭਾਵੇਂ ਮਨ ਨਾਲ, ਭਾਵੇਂ ਵਾਣੀ ਨਾਲ ਭਾਵੇਂ ਕਰਮ ਨਾਲ, ਭਾਵੇਂ ਸੰਬੰਧ ਨਾਲ, ਸੰਪਰਕ ਵਿਚ ਆਉਂਦੇ ਸਦਾ ਨਿਸਵਾਰਥ ਅਤੇ ਬੇਹੱਦ ਦੀ ਵ੍ਰਿਤੀ, ਸੁਭਾਅ, ਭਾਵ ਅਤੇ ਭਾਵਨਾ ਨਾਲ ਸੇਵਾ ਕਰਨਾ, ਇਸ ਨਾਲ ਪੁੰਨ ਦਾ ਖਾਤਾ ਖੁਦ ਹੀ ਜਮਾ ਹੋ ਜਾਂਦਾ ਹੈ। ਤਾਂ ਚੈਕ ਕਰੋ - ਚੈਕ ਕਰਨਾ ਆਉਂਦਾ ਹੈ ਨਾ! ਆਉਂਦਾ ਹਰ? ਜਿਸ ਨੂੰ ਨਹੀਂ ਆਉਂਦਾ ਹੈ ਉਹ ਹੱਥ ਉਠਾਓ। ਜਿਸਨੂੰ ਨਹੀਂ ਆਉਂਦਾ ਹੈ, ਕੋਈ ਨਹੀਂ ਹੈ ਮਾਨਾ ਸਭ ਨੂੰ ਆਉਂਦਾ ਹੈ। ਤਾਂ ਚੈਕ ਕੀਤਾ ਹੈ? ਕੀ ਸਵ ਪੁਰਸ਼ਾਰਥ ਦਾ ਖਾਤਾ, ਦੁਆਵਾਂ ਦਾ ਖਾਤਾ, ਪੁੰਨ ਦਾ ਖਾਤਾ ਤਿੰਨੋ ਕਿੰਨੇ ਪਰਸੈਂਟ ਵਿਚ ਜਮਾ ਹੋਇਆ ਹੈ? ਚੈਕ ਕੀਤਾ ਹੈ? ਜੋ ਚੈਕ ਕਰਦਾ ਹੈ ਉਹ ਹੱਥ ਉਠਾਓ। ਚੈਕ ਕਰਦੇ ਹੋ? ਪਹਿਲੇ ਲਾਈਨ ਨਹੀਂ ਕਰਦੀ ਹੈ? ਚੈਕ ਨਹੀਂ ਕਰਦੇ? ਕੀ ਕਹਿੰਦੇ ਹੋ? ਕਰਦੇ ਹਨ ਨਾ! ਕਿਉਂਕਿ ਬਾਪਦਾਦਾ ਨੇ ਸੁਣਾ ਦਿੱਤਾ ਹੈ, ਇਸ਼ਾਰਾ ਦੇ ਦਿੱਤਾ ਹੈ ਕਿ ਹੁਣ ਸਮੇਂ ਦੀ ਸਮੀਪਤਾ ਤੇਜ ਗਤੀ ਨਾਲ ਅੱਗੇ ਵੱਧ ਰਹੀ ਹੈ ਇਸਲਈ ਆਪਣੀ ਚੈਕਿੰਗ ਬਾਰ - ਬਾਰ ਕਰਨੀ ਹੈ ਕਿਉਂਕਿ ਬਾਪਦਾਦਾ ਹਰ ਬੱਚੇ ਨੂੰ ਰਜਯੋਗੀ ਸੋ ਰਾਜਾ ਬੱਚਾ ਵੇਖਣਾ ਚਾਹੁੰਦੇ ਹਨ। ਇਹ ਹੀ ਪਰਮਾਤਮ ਬਾਪ ਨੂੰ ਰੂਹਾਨੀ ਨਸ਼ਾ ਹੈ ਕਿ ਇੱਕ - ਇੱਕ ਬੱਚੇ ਰਾਜਾ ਬੱਚੇ ਹੈ। ਸਵਰਾਜ ਅਧਿਕਾਰੀ ਸੋ ਵਿਸ਼ਵ ਰਾਜ ਅਧਿਕਾਰੀ ਪਰਮਾਤਮ ਬੱਚਾ ਹੈ। ਖਜਾਨੇ ਤੇ ਬਾਪਦਾਦਾ ਦ੍ਵਾਰਾ ਮਿਲਦੇ ਹੀ ਰਹਿੰਦੇ ਹਨ। ਇਨ੍ਹਾਂ ਖਜਾਨਿਆਂ ਨੂੰ ਜਮਾ ਕਰਨ ਦੀ ਸਹਿਜ ਵਿਧੀ ਹੈ -, ਵਿਧੀ ਕਹੋ ਜਾਂ ਚਾਬੀ ਕਹੋ, ਉਹ ਜਾਣਦੇ ਹੋ ਨਾ! ਜਮਾ ਕਰਨ ਦੀ ਚਾਬੀ ਕੀ ਹੈ? ਜਾਣਦੇ ਹੋ? ਤਿੰਨ ਬਿੰਦੀਆਂ। ਹੈ ਨਾ ਸਭ ਦੇ ਕੋਲ ਚਾਬੀ? ਤਿੰਨ ਬਿੰਦੀਆਂ ਲਗਾਓ ਅਤੇ ਖਜਨਾਏ ਜਮਾ ਹੁੰਦੇ ਜਾਣਗੇ। ਮਾਤਾਵਾਂ ਨੂੰ ਚਾਬੀ ਲਗਾਉਣੀ ਆਉਂਦੀ ਹੈ ਨਾ, ਮਾਤਾਵਾਂ ਚਾਬੀ ਸੰਭਾਲਣ ਵਿਚ ਹੁਸ਼ਿਆਰ ਹੁੰਦੀਆਂ ਹਨ ਨਾ! ਤਾਂ ਸਾਰਿਆਂ ਮਾਤਾਵਾਂ ਨੇ ਇਹ ਤਿੰਨ ਬਿੰਦੀਆਂ ਦੀ ਚਾਬੀ ਸੰਭਾਲ ਕੇ ਰੱਖੀ ਹੈ? ਲਗਾਈ ਹੈ? ਬੋਲੋ, ਮਾਤਾਵਾਂ ਚਾਬੀ ਹੈ? ਜਿਸ ਦੇ ਕੋਲ ਹੈ ਉਹ ਹੱਥ ਉਠਾਓ। ਚਾਬੀ ਚੋਰੀ ਤੇ ਨਹੀਂ ਹੋ ਜਾਂਦੀ ਹੈ? ਉਵੇਂ ਘਰ ਹਰ ਚੀਜ ਦੀ ਚਾਬੀ ਮਾਤਾਵਾਂ ਸੰਭਾਲਣੀ ਬਹੁਤ ਚੰਗੀ ਤਰ੍ਹਾਂ ਨਾਲ ਆਉਂਦੀ ਹੈ। ਤਾਂ ਇਹ ਚਾਬੀ ਵੀ ਸਦਾ ਨਾਲ ਰਹਿੰਦੀ ਹੈ ਨਾ!

ਤਾਂ ਵਰਤਮਾਨ ਸਮੇਂ ਬਾਪਦਾਦਾ ਇਹ ਹੀ ਚਾਹੁੰਦੇ ਹਨ - ਹੁਣ ਸਮਾਂ ਨੇੜੇ ਹੋਣ ਦੇ ਨਾਤੇ ਨਾਲ ਬਾਪਦਾਦਾ ਇੱਕ ਸ਼ਬਦ ਸਾਰੇ ਬੱਚਿਆਂ ਦੇ ਅੰਦਰ ਤੋਂ, ਸੰਕਲਪ ਤੋਂ, ਬੋਲ ਤੋਂ ਅਤੇ ਪ੍ਰੈਕਟਿਕਲ ਕਰਮ ਨਾਲ ਚੇਂਜ ਕਰਨਾ ਵੇਖਣਾ ਚਾਹੁੰਦੇ ਹਨ। ਹਿੰਮਤ ਹੈ? ਇੱਕ ਸ਼ਬਦ ਇਹ ਹੀ ਬਾਪਦਾਦਾ ਹੈ ਬੱਚੇ ਦਾ ਪਰਿਵਰਤਨ ਕਰਵਾਉਣਾ ਚਾਹੁੰਦੇ ਹਨ, ਜੋ ਇੱਕ ਸ਼ਬਦ ਹੀ ਬਾਰ - ਬਾਰ ਤੀਵ੍ਰ ਪੁਰਸ਼ਾਰਥ ਤੋਂ ਅਲਬੇਲਾ ਪੁਰਸ਼ਾਰਥੀ ਬਣਾ ਦਿੰਦਾ ਹੈ ਅਤੇ ਹੁਣ ਸਮੇਂ ਅਨੁਸਾਰ ਕਿਹੜਾ ਪੁਰਸ਼ਾਰਥ ਚਾਹੀਦਾ ਹੈ? ਤੀਵ੍ਰ ਪੁਰਸ਼ਾਰਥ ਅਤੇ ਸਾਰੇ ਚਾਉਂਦੇ ਵੀ ਹਨ ਕਿ ਤੀਵ੍ਰ ਪੁਰਸ਼ਾਰਥੀ ਦੀ ਲਾਈਨ ਵਿੱਚ ਆਉਣ ਲੇਕਿਨ ਇੱਕ ਸ਼ਬਦ ਅਲਬੇਲਾ ਕੇ ਦਿੰਦਾ ਹੈ। ਪਤਾ ਹੈ ਉਹ ਸ਼ਬਦ ਕਿਹੜਾ ਹੈ? ਪਰਿਵਰਤਨ ਕਰਨ ਦੇ ਲਈ ਤਿਆਰ ਹੋ? ਹੋ ਤਿਆਰ? ਹੱਥ ਉਠਾਓ, ਤਿਆਰ ਹੈਂ? ਦੇਖੋ, ਤੁਹਾਡਾ ਫੋਟੋ ਟੀ. ਵੀ. ਦੇ ਵਿਚ ਆ ਰਿਹਾ ਹੈ। ਤਿਆਰ ਹੋ? ਅੱਛਾ ਮੁਬਾਰਕ ਹੋਵੇ। ਅੱਛਾ - ਤੀਵ੍ਰ ਪੁਰਸ਼ਾਰਥ ਦੇ ਨਾਲ ਪਰਿਵਰਤਨ ਕਰਨਾ ਹੈ ਜਾਂ ਕਰ ਲਵੋਗੇ, ਵੇਖ ਲਵੋਗੇ… ਇਵੇਂ ਤਾਂ ਨਹੀਂ? ਇੱਕ ਸ਼ਬਦ ਜਾਣ ਤੇ ਗਏ ਹੋਵੋਗੇ, ਕਿਉਂਕਿ ਸਭ ਹੁਸ਼ਿਆਰ ਹੋ,ਇੱਕ ਸ਼ਬਦ ਉਹ ਹੈ ਕਿ ‘ ਕਾਰਣ’ ਸ਼ਬਦ ਨੂੰ ਪਰਿਵਰਤਨ ਕਰ ‘ ਨਿਵਾਰਨ,’ ਸ਼ਬਦ ਨੂੰ ਸਾਮ੍ਹਣੇ ਲਿਆਵੋ। ਕਾਰਨ ਸਾਮ੍ਹਣੇ ਆਉਣ ਨਾਲ ਜਾਂ ਕਾਰਨ ਸੋਚਣ ਨਾਲ ਨਿਵਾਰਨ ਨਹੀਂ ਹੁੰਦਾ ਹੈ। ਤਾਂ ਬਾਪਦਾਦਾ ਸਿਰਫ ਬੋਲਣ ਤੱਕ।ਨਹੀਂ ਲੇਕਿਨ ਸੰਕਲਪ ਤੱਕ ਇਹ “ ਕਾਰਣ” ਸ਼ਬਦ ਨੂੰ “ ਨਿਵਾਰਨ” ਵਿੱਚ ਪਰਿਵਰਤਨ ਕਰਨਾ ਚਾਹੁੰਦੇ ਹਨ ਕਿਉਂਕਿ ਕਾਰਣ ਵੱਖ ,- ਵੱਖ ਤਰ੍ਹਾਂ ਦੇ ਹੁੰਦੇ ਹਨ ਅਤੇ ਉਹ ਕਾਰਣ ਸ਼ਬਦ ਸੋਚਣ ਵਿਚ, ਬੋਲਣ ਵਿਚ, ਕਰਮ ਵਿਚ ਆਉਣ ਤੇ ਤੀਵ੍ਰ ਪੁਰਸ਼ਾਰਥ ਦੇ ਅੱਗੇ ਬੰਧਨ ਬਣ ਜਾਂਦਾ ਹੈ ਕਿਉਂਕਿ ਤੁਹਾਡਾ ਸਭ ਦਾ ਬਾਪਦਾਦਾ ਨਾਲ ਵਾਇਦਾ ਹੈ, ਸਨੇਹ ਨਾਲ ਵਾਇਦਾ ਹੈ ਕਿ ਅਸੀਂ ਸਭ ਵੀ ਬਾਪ ਦੇ ਵਿਸ਼ਵ ਪਰਿਵਰਤਨ ਦੇ ਕੰਮ ਵਿਚ ਸਾਥੀ ਹਾਂ। ਬਾਪ ਦੇ ਸਾਥੀ ਹਾਂ, ਬਾਪ ਇਕੱਲਾ ਨਹੀਂ ਕਰਦਾ ਹੈ, ਬੱਚਿਆਂ ਨੂੰ ਨਾਲ ਲਾਉਂਦੇ ਹਨ। ਤਾਂ ਵਿਸ਼ਵ ਪਰਿਵਰਤਨ ਦੇ ਕੰਮ ਵਿਚ ਤੁਹਾਡਾ ਕੀ ਕੰਮ ਹੈ? ਸਰਵ ਆਤਮਾਵਾਂ ਦੇ ਕਾਰਨਾਂ ਨੂੰ ਵੀ ਨਿਵਾਰਨ ਕਰਨਾ ਕਿਉਂਕਿ ਅੱਜਕਲ ਮਿਜੋਰਟੀ ਦੁਖੀ ਅਤੇ ਅਸ਼ਾਂਤ ਹੋਣ ਦੇ ਕਾਰਣ ਹੁਣ ਮੁਕਤੀ ਚਾਹੁੰਦੇ ਹਨ। ਦੁੱਖ ਅਸ਼ਾਂਤੀ ਨਾਲ। ਸਰਵ ਬੰਧਨਾਂ ਤੋਂ ਮੁਕਤੀ ਚਾਹੁੰਦੇ ਹਨ ਅਤੇ ਮੁਕਤੀਦਾਤਾ ਕੌਣ? ਬਾਪ ਦੇ ਨਾਲ ਤੁਸੀ ਬੱਚੇ ਵੀ ਮੁਕਤੀਦਾਤਾ ਹੋ। ਤੁਹਾਡੇ ਜੜ ਚਿੱਤਰਾਂ ਤੋਂ ਅੱਜ ਤੱਕ ਕੀ ਮੰਗਦੇ ਹਨ? ਹੁਣ ਦੁੱਖ ਅਸ਼ਾਂਤੀ ਵਧਦੇ ਵੇਖ ਸਾਰੇ ਮਿਜਿਰਟੀ ਆਤਮਾਵਾਂ ਤੁਸੀ ਮੁਕਤੀਦਾਤਾ ਆਤਮਾਵਾਂ ਨੂੰ ਯਾਦ ਕਰਦਿਆਂ ਹਨ। ਮਨ ਵਿਚ ਦੁਖੀ ਹੋਕੇ ਚਿਲਾਉਂਦੇ ਹਨ - ਹੇ ਮੁਕਤੀਦਾਤਾ ਮੁਕਤੀ ਦਵੋ। ਕੀ ਤੁਹਾਨੂੰ ਆਤਮਾਵਾਂ ਦੇ ਦੁੱਖ ਅਸ਼ਾਂਤੀ ਦੀ ਪੁਕਾਰ ਸੁਨਣ ਵਿਚ ਨਹੀਂ ਆਉਂਦੀ? ਲੇਕਿਨ ਮੁਕਤੀਦਾਤਾ ਬਣ ਪਹਿਲੇ ਇਸ ‘ਕਾਰਣ’ ਸ਼ਬਦ ਨੂੰ ਮੁਕਤ ਕਰੋ। ਤਾਂ ਖੁਦ ਹੀ ਮੁਕਤੀ ਦੀ ਆਵਾਜ ਤੁਹਾਡੇ ਕੰਨਾਂ ਵਿਚ ਗੂੰਜੇਗਾ। ਪਹਿਲੇ ਅੰਦਰੋਂ ਇਸ ਸ਼ਬਦ ਤੋਂ ਮੁਕਤ ਹੋਵੋਗੇ ਤਾਂ ਦੂਜਿਆਂ ਨੂੰ ਵੀ ਮੁਕਤ ਕਰ ਸਕੋਗੇ। ਹੁਣ ਤਾਂ ਦਿਨ - ਪ੍ਰਤੀਦਿਨ ਤੁਹਾਡੇ ਅੱਗੇ ਮੁਕਤੀਦਾਤਾ ਮੁਕਤੀ ਦੀ ਕਿਉ ਲੱਗਣ ਵਾਲੀ ਹੈ। ਲੇਕਿਨ ਹਾਲੇ ਤਕ ਆਪਣੇ ਪੁਰਸ਼ਾਰਥ ਵਿਚ ਵੱਖ - ਵੱਖ ਕਾਰਣ ਸ਼ਬਦ ਦੇ ਕਾਰਨ ਮੁਕਤੀ ਦਾ ਦਰਵਾਜਾ ਬੰਦ ਹੈ ਇਸਲਈ ਅੱਜ ਬਾਪਦਾਦਾ ਇਸ ਸ਼ਬਦ ਦੇ, ਇਸ ਦੇ ਨਾਲ ਹੋਰ ਵੀ ਕਮਜੋਰ ਸ਼ਬਦ ਆਉਂਦੇ ਹਨ। ਵਿਸ਼ੇਸ਼ ਹੈ ਕਾਰਨ। ਫਿਰ ਉਸ ਵਿੱਚ ਹੋਰ ਵੀ ਕਮਜੋਰੀਆਂ ਹੁੰਦੀਆਂ ਹਨ। ਇਵੇਂ , ਉਵੇਂ, ਕਿਵੇਂ, ਇਹ ਵੀ ਇਨ੍ਹਾਂ ਦੇ ਸਾਥੀ ਸ਼ਬਦ ਹਨ, ਜੋ ਦਰਵਾਜੇ ਬੰਦ ਦੇ ਕਾਰਣ ਹਨ।

ਤਾਂ ਅੱਜ ਸਭ ਹੌਲੀ ਮਨਾਓ ਆਏ ਹੋ ਨਾ। ਸਭ ਭੱਜ - ਭੱਜ ਕੇ ਆਏ ਹਨ। ਸਨੇਹ ਦੇ ਵਿਮਾਨ ਵਿਚ ਚੜ ਕੇ ਆਏ ਹੋ। ਬਾਪ ਨਾਲ ਸਨੇਹ ਹੈ, ਤਾਂ ਬਾਪ ਨਾਲ ਹੋਲੀ ਮਨਾਉਣ ਪਹੁੰਚ ਗਏ ਹੋ। ਮੁਬਾਰਕ ਹੋਵੇ, ਭਲੇ ਪਧਾਰੇ। ਬਾਪਦਾਦਾ ਮੁਬਾਰਕ ਦਿੰਦੇ ਹਨ। ਬਾਪਦਾਦਾ ਵੇਖ ਰਹੇ ਹਨ, ਕੁਰਸੀ ਤੇ ਚੱਲਣ ਵਾਲੇ ਵੀ, ਤਬੀਅਤ ਥੋੜ੍ਹੀ ਹੇਠਾਂ, ਉੱਪਰ, ਹੁੰਦੇ ਵੀ ਹਿੰਮਤ ਨਾਲ ਪਹੁੰਚ ਗਏ ਹਨ। ਬਾਪਦਾਦਾ ਇਹ ਦ੍ਰਿਸ਼ ਵੇਖਦੇ ਹਨ, ਇਹ ਕਲਾਸ ਵਿਚ ਆਉਂਦੇ ਹਨ ਨਾ। ਪ੍ਰੋਗਰਾਮ ਵਿੱਚ ਆਉਂਦੇ ਹਨ ਤਾਂ ਚੇਅਰ ਤੇ ਵੀ ਚੱਲ ਕੇ ਪੰਡੇ ਨੂੰ ਫੜ ਕੇ ਆ ਜਾਂਦੇ ਹਨ। ਤਾਂ ਇਸ ਨੂੰ ਕੀ ਕਿਹਾ ਜਾਵੇਗਾ? ਪਰਮਾਤਮ ਪਿਆਰ। ਬਾਪਦਾਦਾ ਵੀ ਅਜਿਹੇ ਹਿੰਮਤਵਾਨ, ਦਿਲ ਦੇ ਸਨੇਹੀ ਬੱਚਿਆਂ ਨੂੰ ਬਹੁਤ - ਬਹੁਤ ਦਿਲ ਦੀਆਂ ਦੁਆਵਾਂ, ਦਿਲ ਦਾ ਪਿਆਰ ਵਿਸ਼ੇਸ਼ ਦੇ ਰਹੇ ਹਨ। ਹਿੰਮਤ ਰੱਖਕੇ ਆਏ ਹਨ, ਬਾਪ ਦੀ ਅਤੇ ਪਰਿਵਾਰ ਦੀ ਮਦਦ ਹੈ ਹੀ। ਸਭ ਨੂੰ ਸਥਾਨ ਠੀਕ ਮਿਲਿਆ ਹੈ? ਮਿਲਿਆ ਹੈ? ਜਿਸਨੂੰ ਸਥਾਨ ਠੀਕ ਮਿਲਿਆ ਹੈ ਉਹ ਹੱਥ ਉਠਾਓ। ਫੋਰਨਰਜ ਨੂੰ ਠੀਕ ਮਿਲੀਆ ਹੈ? ਮੇਲਾ ਹੈ ਮੇਲਾ। ਉਥੇ ਮੇਲੇ ਵਿਚ ਤੇ ਰੇਤ ਵੀ ਚਲਦੀ ਰਹਿੰਦੀ ਹੈ, ਖਾਣਾ ਵੀ ਚਲਦਾ ਰਹਿੰਦਾ ਹੈ। ਤੁਹਾਨੂੰ ਬ੍ਰਹਮਾ ਭੋਜਨ ਚੰਗਾ ਮਿਲਿਆ, ਮਿਲਦਾ ਹੈ? ਚੰਗਾ ਹੱਥ ਹਿਲਾ ਰਹੇ ਹਨ। ਸੌਣ ਦੇ ਲਈ ਤਿੰਨ ਪੈਰ ਪ੍ਰਥਿਵੀ ਮਿਲੀ? ਅਜਿਹਾ ਮਿਲਨ ਫਿਰ ਪੰਜ ਹਜ਼ਾਰ ਵਰ੍ਹੇ ਦੇ ਬਾਅਦ ਸੰਗਮ ਤੇ ਹੀ ਹੋਵੇਗਾ। ਫਿਰ ਨਹੀਂ ਹੋਵੇਗਾ।

ਤਾਂ ਅੱਜ ਬਾਪਦਾਦਾ ਨੂੰ ਸੰਕਲਪ ਹੈ ਕਿ ਸਭ ਬੱਚਿਆਂ ਦੇ ਜਮਾ ਖਾਤੇ ਨੂੰ ਵੇਖਣ। ਵੇਖਿਆ ਵੀ ਹੈ, ਅੱਗੇ ਵੀ ਵੇਖਣਗੇ ਕਿਉਂਕਿ ਬਾਪਦਾਦਾ ਨੇ ਇਹ ਪਹਿਲੇ ਹੀ ਬੱਚਿਆਂ ਨੂੰ ਸੂਚਨਾ ਦੇ ਦਿੱਤੀ ਹੈ ਕਿ ਜਮਾ ਦੇ ਖਾਤੇ ਜਮਾ ਕਰਨ ਦਾ ਸਮਾਂ ਹੁਣ ਸੰਗਮਯੁੱਗ ਹੈ। ਇਸ ਸੰਗਮਯੁੱਗ ਤੇ ਹੁਣ ਜਿਨਾਂ ਜਮਾਂ ਕਰਨਾ ਚਾਹੋ, ਸਾਰੇ ਕਲਪ ਦਾ ਖਾਤਾ ਹੁਣ ਜਮਾਂ ਕਰ ਸਕਦੇ ਹੋ। ਫਿਰ ਜਮਾਂ ਦੇ ਖਾਤੇ ਦੀ ਬੈਂਕ ਹੀ ਬੰਦ ਹੋ ਜਾਵੇਗੀ। ਫਿਰ ਕੀ ਕਰੋਂਗੇ? ਇਸਲਈ ਬਾਪਦਾਦਾ ਨੂੰ ਬੱਚਿਆਂ ਨਾਲ ਪਿਆਰ ਹੈ ਨਾ। ਤਾਂ ਬਾਪਦਾਦਾ ਜਾਣਦੇ ਹਨ ਕਿ ਬੱਚੇ ਅਲਬੇਲੇਪਨ ਵਿੱਚ ਕਦੇ ਭੁੱਲ ਜਾਂਦੇ ਹਨ, ਹੋ ਜਾਵੇਗਾ, ਦੇਖ ਲਵਾਂਗੇ, ਕਰ ਤੇ ਰਹੇ ਹਾਂ ਨਾ। ਬੜੇ ਮਜ਼ੇ ਨਾਲ ਕਹਿੰਦੇ, ਤੁਸੀ ਵੇਖ ਨਹੀਂ ਰਹੇ ਹੋ, ਅਸੀਂ ਕਰ ਰਹੇਗਾ, ਹਾਂ ਚੱਲ ਤੇ ਰਹੇ ਹਾਂ ਹੋਰ ਕੀ ਕਰੀਏ? ਲੇਕਿਨ ਚਲਣਾ ਅਤੇ ਉੱਡਣਾ ਕਿੰਨਾਂ ਫਰਕ ਹੈ? ਚੱਲ ਰਹੇ ਹੋ ਮੁਬਾਰਕ ਹੈ। ਲੇਕਿਨ ਹੁਣ ਚੱਲਣ ਦਾ ਵਕਤ ਖਤਮ ਰਿਹਾ ਹੈ। ਹੁਣ ਉੱਡਣ ਦਾ ਵਕਤ ਹੈ, ਤਾਂ ਹੀ ਮੰਜਿਲ ਤੇ ਪਹੁੰਚ ਸਕੋਗੇ। ਸਧਾਰਨ ਪਰਜਾ ਵਿਚ ਆਉਣਾ, ਭਗਵਾਨ ਦਾ ਬੱਚਾ ਅਤੇ ਸਧਾਰਨ ਪ੍ਰਜਾ! ਸ਼ੋਭਦਾ ਹੈ?

ਅੱਜ ਹੋਲੀ ਮਨਾਉਣ ਆਏ ਹੋ ਨਾ ਤਾਂ ਹੋਲੀ ਦਾ ਅਰਥ ਹੇ ਬੀਤੀ ਸੋ ਬੀਤੀ, ਤਾਂ ਅੱਜ ਤੋਂ ਬਾਪਦਾਦਾ ਇਹ ਹੀ ਚਾਹੁੰਦਾ ਹਰ ਕਿ ਬੀਤੀ ਸੋ ਬੀਤੀ, ਕਿਸੇ ਵੀ ਕਾਰਣ ਤੋਂ ਜੇਕਰ ਕੋਈ ਵੀ ਕਮਜੋਰੀ ਰਹੀ ਹੋਈ ਹੈ ਤਾਂ ਹੁਣ ਘੜੀ ਬੀਤੀ ਸੋ ਬੀਤੀ ਕਰ ਆਪਣਾ ਚਿੱਤਰ ਸਮ੍ਰਿਤੀ ਵਿਚ ਲਿਆਓ, ਆਪਣਾ ਵੀ ਚਿੱਤਰਕਾਰ ਬਣ ਆਪਣਾ ਚਿੱਤਰ ਨਿਕਾਲੋ। ਪਤਾ ਹੈ ਬਾਪਦਾਦਾ ਹਾਲੇ ਵੀ ਇੱਕ - ਇੱਕ ਬੱਚੇ ਦਾ ਕਿਹੜਾ ਚਿੱਤਰ ਸਾਮ੍ਹਣੇ ਵੇਖ ਰਿਹਾ ਹੈ? ਪਤਾ ਹੈ ਕਿਹੜਾ ਚਿੱਤਰ ਵੇਖ ਰਹੇ ਹਨ? ਹੁਣ ਤੁਸੀਂ ਸਭ ਵੀ ਆਪਣਾ ਚਿੱਤਰ ਖਿੱਚੋ। ਆਉਂਦਾ ਹਰ ਚਿੱਤਰ ਖਿੱਚਣਾ, ਆਉਂਦਾ ਹੈ ਨਾ! ਸ੍ਰੇਸ਼ਠ ਸੰਕਲਪ ਦੀ ਕਲਮ ਨਾਲ ਆਪਣਾ ਚਿੱਤਰ ਹੁਣੇ -, ਹੁਣੇ ਸਾਮ੍ਹਣੇ ਲਿਆਓ। ਪਹਿਲੇ ਸਾਰੇ ਡਰਿੱਲ ਕਰੋ, ਮਾਇੰਡ ਡਰਿੱਲ। ਕਰਮਇੰਦਰੀਆਂ ਦੀ ਡਰਿੱਲ ਨਹੀਂ, ਮਨ ਦੀ ਡਰਿੱਲ ਕਰੋ। ਰੈੱਡੀ, ਡਰਿੱਲ ਕਰਨ ਦੇ ਲਈ ਰੈੱਡੀ ਹੋ! ਕਾਂਧ ਹਿਲਾਓ। ਵੇਖੋ ਸਭ ਤੋਂ ਸ੍ਰੇਸ਼ਠ ਤੇ ਸ੍ਰੇਸ਼ਠ ਚਿੱਤਰ ਹੁੰਦਾ ਹੈ - ਤਾਜ, ਤਖ਼ਤ, ਤਿਲਕਧਾਰੀ ਦਾ। ਤਾਂ ਆਪਣਾ ਚਿੱਤਰ ਸਾਮ੍ਹਣੇ ਲਿਆਓ ਹੋਰ ਸਾਰੇ ਸੰਕਲਪ ਕਿਨਾਰੇ ਕਰਕੇ ਵੇਖੋ, ਤੁਸੀ ਸਭ ਬਾਪਦਾਦਾ ਦੇ ਦਿਲਤਖ਼ਤ ਹੋ। ਤਖ਼ਤ ਹੈ ਨਾ! ਅਜਿਹਾ ਤਖ਼ਤ ਤੇ ਕਿਧਰੇ ਵੀ ਨਹੀਂ ਮਿਲੇਗਾ। ਤਾਂ ਪਹਿਲੇ ਇਹ ਚਿੱਤਰ ਨਿਕਾਲੋ ਕਿ ਮੈਂ ਵਿਸ਼ੇਸ਼ ਆਤਮਾ, ਸਵਮਾਨਧਾਰੀ ਆਤਮਾ, ਬਾਪਦਾਦਾ ਦੀ ਪਹਿਲੀ ਰਚਨਾ ਸ੍ਰੇਸ਼ਠ ਆਤਮਾ, ਬਾਪਦਾਦਾ ਦੇ ਦਿਲਤਖਤਨਸ਼ੀਨ ਹਾਂ। ਤਖ਼ਤਨਸ਼ੀਨ ਹੋ ਗਏ! ਸਾਥ ਵਿਚ ਪਰਮਾਤਮ ਰਚਨਾ ਇਸ ਬ੍ਰਿਖ ਦੇ ਜੜ ਵਿਚ ਬੈਠੀ ਹੋਈ ਪੂਰਵਜ ਅਤੇ ਪੂਜੀਏ ਆਤਮਾ ਹਾਂ, ਇਸ ਸਮ੍ਰਿਤੀ ਦਾ ਤਿਲਕਧਾਰੀ ਹਾਂ। ਸਮ੍ਰਿਤੀ ਦਾ ਤਿਲਕ ਲਗਾਇਆ! ਨਾਲ ਹੀ ਬੇਫ਼ਿਕਰ ਬਾਦਸ਼ਾਹ, ਸਾਰਾ ਫ਼ਿਕਰ ਦਾ ਬੋਝ ਬਾਪਦਾਦਾ ਨੂੰ ਅਰਪਣ ਕਰ ਡਬਲ ਲਾਈਟ ਦੀ ਤਾਜਧਾਰੀ ਹਾਂ। ਤਾਂ ਤਾਜ, ਤਿਲਕ ਅਤੇ ਤਖਤਧਾਰੀ, ਅਜਿਹੀ ਬਾਪ ਮਤਲਬ ਪਰਮਾਤਮ ਪਿਆਰੀ ਆਤਮ ਹਾਂ।

ਤਾਂ ਇਹ ਚਿੱਤਰ ਤੁਸੀਂ ਖਿੱਚ ਲਿਆ। ਸਦਾ ਇਹ ਡਬਲ ਲਾਇਟ ਦਾ ਤਾਜ ਚੱਲਦੇ ਫਿਰਦੇ ਧਾਰਨ ਕਰ ਸਕਦੇ ਹੋ। ਕਦੀ ਵੀ ਆਪਣਾ ਸਵਮਾਨ ਯਾਦ ਕਰੋ ਤਾਂ ਇਹ ਤਾਜ, ਤਿਲਕ, ਤਖ਼ਤਨਸ਼ੀਨ ਆਤਮਾ ਹਾਂ, ਇਹ ਆਪਣਾ ਚਿੱਤਰ ਦ੍ਰਿੜ੍ਹ ਸੰਕਲਪ ਦਵਾਰਾ ਸਾਮਣੇ ਲਿਆਓ। ਯਾਦ ਹੈ - ਸ਼ੁਰੂ -ਸ਼ੁਰੂ ਵਿੱਚ ਤੁਸੀਂ ਲੋਕਾਂ ਦਾ ਅਭਿਆਸ ਬਾਰ -ਬਾਰ ਇੱਕ ਸ਼ਬਦ ਦੀ ਸਮ੍ਰਿਤੀ ਵਿੱਚ ਰਹਿੰਦਾ ਸੀ, ਉਹ ਇੱਕ ਸ਼ਬਦ ਸੀ - ਮੈਂ ਕੌਣ? ਇਹ ਮੈਂ ਕੌਣ? ਇਹ ਸ਼ਬਦ ਬਾਰ -ਬਾਰ ਸਮ੍ਰਿਤੀ ਵਿੱਚ ਲਿਆਓ ਅਤੇ ਆਪਣੇ ਵੱਖ -ਵੱਖ ਸਵਮਾਨ, ਟਾਈਟਲ, ਭਗਵਾਨ ਤੋਂ ਮਿਲੇ ਹੋਏ ਟਾਈਟਲ। ਅੱਜਕਲ ਲੋਕਾਂ ਨੂੰ ਮਨੁੱਖ ਨੂੰ ਮਨੁੱਖ ਤੋਂ ਟਾਈਟਲ ਮਿਲਦਾ ਤਾਂ ਕਿੰਨਾ ਮਹੱਤਵ ਸਮਝਦੇ ਹਨ ਅਤੇ ਬੱਚਿਆਂ ਨੂੰ ਬਾਪ ਦਵਾਰਾ ਕਿੰਨੇ ਟਾਈਟਲ ਮਿਲੇ ਹਨ? ਸਦਾ ਸਵਮਾਨ ਦੀ ਲਿਸਟ ਆਪਣੇ ਬੁੱਧੀ ਦਵਾਰਾ ਮੰਨਨ ਕਰਦੇ ਰਹੋ। ਮੈਂ ਕੌਣ? ਲਿਸਟ ਲਿਆਓ। ਇਸ ਹੀ ਨਸ਼ੇ ਵਿੱਚ ਰਹੋ ਤਾਂ ਕਾਰਨ ਜੋ ਹੈ ਨਾ, ਉਹ ਸ਼ਬਦ ਮਰਜ਼ ਹੋ ਜਾਏਗਾ ਅਤੇ ਨਿਵਾਰਨ, ਹਰ ਕਰਮ ਵਿੱਚ ਦਿਖਾਈ ਦਵੇਗਾ। ਜਦੋਂ ਨਿਵਾਰਨ ਦਾ ਸਵਰੂਪ ਬਣ ਜਾਂਣਗੇ ਤਾਂ ਸਰਵ ਆਤਮਾਵਾਂ ਨੂੰ ਨਿਰਵਾਣਧਾਮ ਮੁਕਤੀਧਾਮ ਵਿੱਚ ਸਹਿਜ ਜਾਣ ਦਾ ਰਸਤਾ ਬਣਾਏ ਮੁਕਤ ਕਰ ਲਵੋਂਗੇ।

ਤਾਂ ਦ੍ਰਿੜ੍ਹ ਸੰਕਲਪ ਕਰੋ - ਆਉਂਦਾ ਹੈ ਦ੍ਰਿੜ੍ਹ ਸੰਕਲਪ ਕਰਨਾ। ਜਦੋਂ ਦ੍ਰਿੜ੍ਹਤਾ ਹੁੰਦੀ ਹੈ ਤਾਂ ਦ੍ਰਿੜ੍ਹਤਾ ਸਫਲਤਾ ਦੀ ਚਾਬੀ ਹੈ। ਜ਼ਰਾ ਵੀ ਦ੍ਰਿੜ੍ਹ ਅੰਕਲਪ ਵਿੱਚ ਕਮੀ ਨਹੀਂ ਲਿਆਓ ਕਿਉਂਕਿ ਮਾਇਆ ਦਾ ਕੰਮ ਹੈ ਹਾਰ ਖਵਾਉਣਾ ਅਤੇ ਤੁਹਾਡਾ ਕੰਮ ਕੀ ਹੈ? ਤੁਹਾਡਾ ਕੰਮ ਹੈ - ਬਾਪ ਦੇ ਗਲੇ ਦਾ ਹਾਰ ਬਣਨਾ, ਨਾ ਮਾਇਆ ਤੋਂ ਹਾਰ ਖਾਣਾ। ਤਾਂ ਸਭ ਇਹ ਸੰਕਲਪ ਕਰੋ ਮੈਂ ਸਦਾ ਬਾਪ ਦੇ ਗਲੇ ਦੀ ਵਿਜੇ ਮਾਲਾ ਹਾਂ। ਗਲੇ ਦਾ ਹਾਰ ਹਾਂ। ਗਲੇ ਦਾ ਹਾਰ ਵਿਜੇਈ ਹਾਰ ਹੈ।

ਤਾਂ ਬਾਪਦਾਦਾ ਹੱਥ ਉੱਠਵਾਉਦੇ ਹਨ ਤੁਸੀਂ ਕੀ ਬਣੋਗੇ? ਸਭ ਕੀ ਉੱਤਰ ਦਿੰਦੇ ਹਨ? ਇੱਕ ਹੀ ਉੱਤਰ ਦਿੰਦੇ ਹਨ ਲਕਸ਼ਮੀ ਨਾਰਾਇਣ ਬਣਾਂਗੇ। ਰਾਮ -ਸੀਤਾ ਨਹੀਂ। ਤਾਂ ਲਕਸ਼ਮੀ - ਨਾਰਾਇਣ ਬਣਨ ਵਾਲੇ ਅਸੀਂ ਬਾਪਦਾਦਾ ਦੇ ਵਿਜੇ ਮਾਲਾ ਦੇ ਮਣਕੇ ਹਾਂ,, ਪੂਜਯ ਆਤਮਾਵਾਂ ਹਾਂ। ਭਗਤ ਤੁਹਾਡੀ ਮਾਲਾ ਦਾ ਮਣਕਾ ਜੱਪਦੇ -ਜੱਪਦੇ ਸਮੱਸਿਆਵਾਂ ਨੂੰ ਖ਼ਤਮ ਕਰਦੇ ਹਨ। ਅਜਿਹੇ ਸ਼੍ਰੇਸ਼ਠ ਮਣਕੇ ਹੋ। ਤਾਂ ਅੱਜਬਾਪਦਾਦਾ ਨੂੰ ਕੀ ਦਵੋਗੇ? ਹੋਲੀ ਦੀ ਕੋਈ ਤਾਂ ਗਿਫ਼੍ਟ ਦਵੋਗੇ ਨਾ! ਇਹ ਕਾਰਨ ਸ਼ਬਦ, ਇਹ ਤਾਂ ਤਾਂ, ਅਤੇ ਕਾਰਨ, ਤੋਂ ਤੋਂ ਕਰਨਗੇ ਤਾਂ ਤੋਤਾ ਬਣ ਜਾਏਗੇ ਨਾ। ਤੋਂ ਤੋਂ ਵੀ ਨਹੀਂ, ਏਸੇ ਵੈਸੇ ਵੀ ਨਹੀਂ, ਕੋਈ ਵੀ ਤਰ੍ਹਾਂ ਦਾ ਕਾਰਨ ਨਹੀਂ, ਨਿਵਾਰਨ। ਅੱਛਾ।

ਬਾਪਦਾਦਾ ਇਕ -ਇਕ ਬੱਚੇ ਨੂੰ ਸਮਾਨ ਬਣਨ ਦੀ, ਸ਼੍ਰੇਸ਼ਠ ਸੰਕਲਪ ਕਰਨ ਦੀ ਪਦਮ ਪਦਮਗੁਣਾਂ ਮੁਬਾਰਕ ਦੇ ਰਹੇ ਹਨ। ਮੁਬਾਰਕ ਹੋਵੇ, ਮੁਬਾਰਕ ਹੋਵੇ। ਨਸ਼ਾ ਹੈ ਨਾ - ਸਾਡੇ ਜਿਨਾਂ ਪਦਮ -ਪਦਮ ਭਗਵਾਨ ਕੌਣ? ਇਸੀ ਨਸ਼ੇ ਵਿੱਚ ਰਹੋ। ਅੱਛਾ।

ਹੁਣ ਇੱਕ ਸੈਕਿੰਡ ਵਿੱਚ ਸਭ ਬ੍ਰਹਾਮਣ ਆਪਣੇ ਰਾਜਯੋਗ ਦਾ ਅਭਿਆਸ ਕਰਦੇ ਹੋਏ ਮਨ ਨੂੰ ਇਕਾਗਰ ਕਰਨ ਦਾ ਮਾਲਿਕ ਬਣ ਮਨ ਨੂੰ ਜਿੱਥੇ ਚਾਹੋ, ਜਿਨਾਂ ਸਮੇਂ ਚਾਹੋ, ਜਿਵੇਂ ਚਾਹੋ ਉਵੇਂ ਹੁਣੇ -ਹੁਣੇ ਮਨ ਨੂੰ ਇਕਾਗਰ ਕਰੋ। ਕਿੱਥੇ ਵੀ ਮਨ ਇਥੇ -ਉੱਥੇ ਚੰਚਲ ਨਹੀਂ ਹੋਵੇ। ਮੇਰਾ ਬਾਬਾ, ਮਿੱਠਾ ਬਾਬਾ, ਪਿਆਰਾ ਬਾਬਾ ਇਸ ਸਨੇਹ ਦੇ ਸੰਗ ਦੇ ਰੰਗ ਦੀ, ਅਧਿਆਤਮਿਕ ਹੋਲੀ ਮਨਾਓ। (ਡ੍ਰਿਲ) ਅੱਛਾ।

ਚਾਰੋਂ ਪਾਸੇ ਦੇ ਸ਼੍ਰੇਸ਼ਠ ਵਿਸ਼ੇਸ਼ ਹੋਲੀ ਅਤੇ ਹੋਈਏਸੱਟ ਬੱਚਿਆਂ ਨੂੰ, ਸਦਾ ਖੁਦ ਨੂੰ ਬਾਪ ਸਮਾਨ ਸਰਵ ਸ਼ਕਤੀਆਂ ਨਾਲ ਸੰਪੰਨ ਮਾਸਟਰ ਸਰਵਸ਼ਕਤੀਵਾਨ ਅਨੁਭਵ ਕਰਨ ਵਾਲੇ, ਸਦਾ ਹਰ ਕਮਜ਼ੋਰੀਆਂ ਤੋਂ ਮੁਕਤ ਬਣ ਹੋਰ ਆਤਮਾਵਾਂ ਨੂੰ ਮੁਕਤੀ ਦਵਾਉਣ ਵਾਲੇ ਮੁਕਤੀਦਾਤਾ ਬੱਚਿਆਂ ਨੂੰ, ਸਦਾ ਸਵਮਾਨ ਦੀ ਸੀਟ ਤੇ ਸੈੱਟ ਰਹਿਣ ਵਾਲੇ, ਸਦਾ ਅਮਰ ਭਵ ਦੇ ਵਰਦਾਨ ਦੇ ਅਨੁਭਵ ਸਵਰੂਪ ਵਿੱਚ ਰਹਿਣ ਵਾਲੇ, ਅਜਿਹੇ ਚਾਰੋਂ ਪਾਸੇ ਦੇ, ਭਾਵੇਂ ਸਾਮਣੇ ਬੈਠਣ ਵਾਲੇ, ਭਾਵੇਂ ਦੂਰ ਬੈਠ ਸਨੇਹ ਵਿੱਚ ਸਮਾਏ ਹੋਏ ਬੱਚਿਆਂ ਨੂੰ ਯਾਦਪਿਆਰ ਅਤੇ ਆਪਣੇ ਉਮੰਗ- ਉਤਸ਼ਾਹ ਪੁਰਸ਼ਾਰਥ ਦੇ ਸਮਾਚਾਰ ਦੇਣ ਵਾਲਿਆਂ ਨੂੰ ਬਹੁਤ -ਬਹੁਤ ਦਿਲ ਦਾ ਯਾਦਪਿਆਰ ਅਤੇ ਦਿਲ ਦੀ ਪਦਮ ਪਦਮਗੁਣਾ ਯਾਦਪਿਆਰ ਸਵੀਕਾਰ ਹੋਵੇ ਅਤੇ ਹੋਰ ਸਭ ਰਜਯੋਗੀ ਸੋ ਰਾਜ ਅਧਿਕਾਰੀ ਬੱਚਿਆਂ ਨੂੰ ਨਮਸਤੇ।

ਵਰਦਾਨ:-
ਆਲਮਾਇਟੀ ਸਤਾ ਦੇ ਅਧਾਰ ਤੇ ਆਤਮਾਵਾਂ ਨੂੰ ਮਾਲਾਮਾਲ ਬਣਾਉਣ ਵਾਲੇ ਪੁੰਨ ਆਤਮਾ ਭਵ

ਜਿਵੇਂ ਦਾਨ ਪੁੰਨ ਦੀ ਸਤਾ ਵਾਲੇ ਸਕਾਮੀ ਰਜਾਵਾਂ ਵਿੱਚ ਸਤਾ ਦੀ ਫੁੱਲ ਪਾਵਰ ਸੀ, ਜਿਸ ਪਾਵਰ ਦੇ ਅਧਾਰ ਤੇ ਚਾਹੋਂ ਕਿਸੇ ਨੂੰ ਕੁਝ ਵੀ ਬਣਾ ਦੇ। ਅਜਿਹੇ ਤੁਸੀਂ ਮਹਾਦਾਨੀ ਪੁੰਨ ਆਤਮਾਵਾਂ ਨੂੰ ਡਾਇਰੈਕਟ ਬਾਪ ਦਵਾਰਾ ਪਕ੍ਰਿਤੀਜਿੱਤ, ਮਾਇਆ ਜਿੱਤ ਦੀ ਵਿਸ਼ੇਸ਼ ਸਤਾ ਮਿਲੀ ਹੋਈ ਹੈ। ਤੁਸੀਂ ਆਪਣੇ ਸ਼ੁੱਧ ਸੰਕਲਪ ਦੇ ਅਧਾਰ ਨਾਲ ਕਿਸੇ ਵੀ ਆਤਮਾ ਦਾ ਬਾਪ ਨਾਲ ਸੰਬੰਧ ਜੋੜਕੇ ਮਾਲਾਮਾਲ ਬਣਾ ਸਕਦੇ ਹੋ। ਸਿਰਫ਼ ਇਸ ਸਤਾ ਨੂੰ ਅਸਲ ਤਰ੍ਹਾਂ ਯੂਜ਼ ਕਰੋ।

ਸਲੋਗਨ:-
ਜਦੋਂ ਤੁਸੀਂ ਸੰਪੂਰਨਤਾ ਦੀ ਵਧਾਈਆਂ ਮਨਾਓਗੇ ਉਦੋਂ ਸਮੇਂ, ਪ੍ਰਕ੍ਰਿਤੀ ਅਤੇ ਮਾਇਆ ਵਿਦਾਈ ਲਵੇਗੀ।

ਅਵਿੱਅਕਤ ਇਸ਼ਾਰੇ - ਹੁਣ ਸੰਪੰਨ ਅਤੇ ਕਰਮਾਤੀਤ ਬਣਨ ਦੀ ਧੁਨ ਲਗਾਓ। ਜਦੋਂ ਮਨ -ਬੁੱਧੀ ਕਰਮ ਵਿੱਚ ਬਹੁਤ ਬਿਜ਼ੀ ਹੋ, ਉਸ ਸਮੇਂ ਡਾਇਰੈਕਸ਼ਨ ਦਵੋ ਫੁੱਲਸਟਾਪ।ਕਰਮ ਵਿੱਚ ਵੀ ਸੰਕਲਪ ਸਟਾਪ ਹੋ ਜਾਣ। ਇਹ ਪ੍ਰੈਕਟਿਸ ਇੱਕ ਸੈਕਿੰਡ ਦੇ ਲਈ ਵੀ ਕਰੋ ਪਰ ਅਭਿਆਸ ਕਰਦੇ ਜਾਓ, ਕਿਉਕਿ ਅੰਤਿਮ ਸਰਟੀਫਿਕੇਟ ਇੱਕ ਸੈਕਿੰਡ ਦੇ ਫੁੱਲਸਟਾਪ ਲਾਉਣ ਤੇ ਹੀ ਮਿਲਣਾ ਹੈ। ਸੈਕਿੰਡ ਵਿੱਚ ਵਿਸਤਾਰ ਨੂੰ ਸਮਾ ਲਵੋ, ਸਾਰ ਸਵਰੂਪ ਬਣ ਜਾਓ, ਇਹ ਹੀ ਅਭਿਆਸ ਕਰਮਾਤੀਤ ਬਣਾਏਗਾ।